ਅੰਮ੍ਰਿਤਸਰ ‘ਚ ਮੁੜ ਦਾਖਲ ਹੋਇਆ ਪਾਕਿ ਡਰੋਨ, BSF ਨੇ ਕੀਤਾ ਢੇਰ, 21 ਕਰੋੜ ਦੀ ਹੈਰੋਇਨ ਵੀ ਜ਼ਬਤ

ਭਾਰਤ-ਪਾਕਿਸਤਾਨ ਸਰਹੱਦ ‘ਤੇ ਇਕ ਵਾਰ ਫਿਰ ਪਾਕਿਸਤਾਨ ਸਮੱਗਲਰਾਂ ਵੱਲੋਂ ਡਰੋਨ ਭੇਜੇ ਗਏ। ਪਰ ਸੀਮਾ ਸੁਰੱਖਿਆ ਬਲ (BSF) ਦੇ ਚੌਕਸ ਜਵਾਨਾਂ ਨੇ ਗੋਲੀਬਾਰੀ ਕਰਕੇ ਇਸ ਡਰੋਨ ਨੂੰ ਢੇਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਜਵਾਨਾਂ ਨੇ ਤਲਾਸ਼ੀ ਤੋਂ ਬਾਅਦ ਡਰੋਨ ਨੂੰ ਕਬਜ਼ੇ ‘ਚ ਲੈ ਲਿਆ ਹੈ। ਇਸ ਡਰੋਨ ਦੇ ਨਾਲ ਹੈਰੋਇਨ ਦੀ ਇੱਕ ਖੇਪ ਵੀ ਬੰਨ੍ਹੀ ਗਈ ਸੀ, ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੀਬ 21 ਕਰੋੜ ਰੁਪਏ ਦੱਸੀ ਜਾਂਦੀ ਹੈ।

Pakistani drone entered Amritsar

ਜਾਣਕਾਰੀ ਅਨੁਸਾਰ BSF ਦੇ ਜਵਾਨ ਅੰਮ੍ਰਿਤਸਰ ਦੀ ਅੰਤਰਰਾਸ਼ਟਰੀ ਸਰਹੱਦ ਅਟਾਰੀ ਨੇੜੇ ਗਸ਼ਤ ’ਤੇ ਸਨ। ਇਸ ਦੌਰਾਨ ਜਵਾਨਾਂ ਨੂੰ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਜਵਾਨਾਂ ਨੇ ਤੁਰੰਤ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਮਿੰਟਾਂ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ। ਇਸ ਤੋਂ ਬਾਅਦ ਜਵਾਨਾਂ ਨੇ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। BSF ਦੇ ਜਵਾਨਾਂ ਨੂੰ ਤਲਾਸ਼ੀ ਦੌਰਾਨ ਅਟਾਰੀ ਦੇ ਖੇਤਾਂ ਵਿੱਚੋਂ ਟੁਕੜਿਆਂ ‘ਚ ਡਰੋਨ ਮਿਲਿਆ।

Pakistani drone entered Amritsar

ਡਰੋਨ ਦੇ ਨੇੜਿਓਂ ਇੱਕ ਪੀਲੇ ਰੰਗ ਦਾ ਬੈਗ ਵੀ ਮਿਲਿਆ ਹੈ, ਜਿਸ ਨੂੰ ਡਰੋਨ ਦੇ ਨਾਲ ਭਾਰਤੀ ਸਰਹੱਦ ਵੱਲ ਭੇਜਿਆ ਗਿਆ ਸੀ। BSF ਦੇ ਜਵਾਨਾਂ ਨੇ ਬੈਗ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਤੋਂ ਬਾਅਦ ਜਦੋਂ ਬੈਗ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚ ਹੈਰੋਇਨ ਦੀ ਖੇਪ ਮਿਲੀ। ਜਿਸ ਦਾ ਕੁੱਲ ਵਜ਼ਨ 3.2 ਕਿਲੋ ਸੀ। ਜਵਾਨਾਂ ਵੱਲੋਂ ਡਰੋਨ ਅਤੇ ਹੈਰੋਇਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣਗੇ।

ਇਹ ਵੀ ਪੜ੍ਹੋ : ਇੱਕ ਪਾਸੇ ਰਿਕਾਰਡ ਤਾਪਮਾਨ… ਦੂਜੇ ਪਾਸੇ ਭਾਰੀ ਮੀਂਹ, ਚੀਨ ਦੀ ਹਾਲਤ ਖਰਾਬ, ਮਰ ਰਹੇ ਜਾਨਵਰ

BSF ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਸ ਮਹੀਨੇ ਦਾ ਇਹ ਪਹਿਲਾ ਡਰੋਨ ਹੈ, ਜਿਸ ਨੂੰ ਜਵਾਨਾਂ ਨੇ ਢੇਰ ਕਰ ਦਿੱਤਾ ਹੈ। ਜਦੋਂਕਿ ਇਸ ‘ਤੋਂ ਪਹਿਲਾਂ 2 ਅਤੇ 3 ਜੂਨ ਹੈਰੋਇਨ ਦੇ ਖੇਪ ਜ਼ਬਤ ਕੀਤੇ ਜਾ ਚੁਕੇ ਹਨ। 2 ਜੂਨ ਨੂੰ ਫਾਜ਼ਿਲਕਾ ਦੇ ਪਿੰਡ ਚੱਖੇਵਾ ਤੋਂ ਜਵਾਨਾਂ ਨੇ 2.5 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਸੀ। 3 ਜੂਨ ਨੂੰ ਜਵਾਨਾਂ ਨੇ ਪਿੰਡ ਰਾਏ ਤੋਂ 5.5 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਸੀ। ਜਵਾਨਾਂ ਮੁਤਾਬਕ ਇਹ ਖੇਪ ਵੀ ਡਰੋਨ ਰਹੀ ਹੀ ਭੇਜੇ ਗਏ ਸਨ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਅੰਮ੍ਰਿਤਸਰ ‘ਚ ਮੁੜ ਦਾਖਲ ਹੋਇਆ ਪਾਕਿ ਡਰੋਨ, BSF ਨੇ ਕੀਤਾ ਢੇਰ, 21 ਕਰੋੜ ਦੀ ਹੈਰੋਇਨ ਵੀ ਜ਼ਬਤ appeared first on Daily Post Punjabi.



source https://dailypost.in/latest-punjabi-news/pakistani-drone-entered-amritsar/
Previous Post Next Post

Contact Form