ਵਦ ਭਰਤ ਟਰਨ ਤ ਫਰ ਹਈ ਪਥਰਬਜ ਦਲ-ਦਹਰਦਨ ਰਟ ਤ ਸਟ ਗਏ ਪਥਰ

ਵੰਦੇ ਭਾਰਤ ਐਕਸਪ੍ਰੈਸ ਟਰੇਨ ‘ਤੇ ਪੱਥਰਬਾਜ਼ੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਇਸ ਵਾਰ ਦੇਹਰਾਦੂਨ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਨਿਸ਼ਾਨਾ ਬਣਾਇਆ ਗਿਆ। ਐਤਵਾਰ ਨੂੰ ਦਿੱਲੀ-ਦੇਹਰਾਦੂਨ ਮਾਰਗ ‘ਤੇ ਮੁਜ਼ੱਫਰਨਗਰ ਸਟੇਸ਼ਨ ਨੇੜੇ ਵੰਦੇ ਭਾਰਤ ਐਕਸਪ੍ਰੈੱਸ ਦੇ ਈ-1 ਕੋਚ ‘ਤੇ ਪਥਰਾਅ ਕੀਤਾ ਗਿਆ। ਹਾਲਾਂਕਿ ਇਸ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਰੇਲਵੇ ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।

Stone pelting on Vande Bharat

ਪਥਰਾਅ ਦੀ ਇਸ ਘਟਨਾ ਤੋਂ ਬਾਅਦ ਰੇਲਵੇ ਐਕਸ਼ਨ ਮੋਡ ‘ਚ ਹੈ। ਪੱਥਰਬਾਜ਼ੀ ਕਰਨ ਵਾਲੇ ਦੋਸ਼ੀਆਂ ਨੂੰ ਫੜਨ ਲਈ ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਨੂੰ ਲਗਾ ਦਿੱਤਾ ਗਿਆ ਹੈ। RPF ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ, ਦੇਹਰਾਦੂਨ ਤੋਂ ਨਵੀਂ ਦਿੱਲੀ ਨੂੰ ਜੋੜਨ ਵਾਲੀ ਇਸ ਸਵਦੇਸ਼ੀ ਰੇਲਗੱਡੀ ਵੰਦੇ ਭਾਰਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਮਹੀਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ।

ਇਹ ਵੀ ਪੜ੍ਹੋ : ਮੈਕਸੀਕੋ ‘ਚ ਭੁਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਰਿਕਟਰ ਪੈਮਾਨੇ ‘ਤੇ 6.3 ਰਹੀ ਤੀਬਰਤਾ

ਇਸ ਤੋਂ ਪਹਿਲਾਂ ਮਈ ਵਿੱਚ ਕੇਰਲ ਤੋਂ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਸੀ ਜਿੱਥੇ ਵੰਦੇ ਭਾਰਤ ਐਕਸਪ੍ਰੈਸ ਉੱਤੇ ਪਥਰਾਅ ਕੀਤਾ ਗਿਆ ਸੀ। 6 ਅਪ੍ਰੈਲ ਨੂੰ ਵਿਸ਼ਾਖਾਪਟਨਮ ਤੋਂ ਵੰਦੇ ਭਾਰਤ ਐਕਸਪ੍ਰੈਸ ‘ਤੇ ਪਥਰਾਅ ਦੀ ਘਟਨਾ ਸਾਹਮਣੇ ਆਈ ਸੀ। ਮੀਡੀਆ ਰਿਪੋਰਟਾਂ ਮੁਤਾਬਕ 12 ਮਾਰਚ ਨੂੰ ਪੱਛਮੀ ਬੰਗਾਲ ‘ਚ ਵੰਦੇ ਭਾਰਤ ਐਕਸਪ੍ਰੈੱਸ ਟਰੇਨ ‘ਤੇ ਪਥਰਾਅ ਦੀ ਘਟਨਾ ਸਾਹਮਣੇ ਆਈ ਸੀ। ਇਸ ਵਿੱਚ ਹਾਈ ਸਪੀਡ ਟਰੇਨ ਦੇ ਇੱਕ ਕੋਚ ਦੀਆਂ ਖਿੜਕੀਆਂ ਦੇ ਸ਼ੀਸ਼ੇ ਨੁਕਸਾਨੇ ਗਏ। ਇਹ ਘਟਨਾ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਫਰੱਕਾ ਨੇੜੇ ਵਾਪਰੀ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਵੰਦੇ ਭਾਰਤ ਟਰੇਨ ‘ਤੇ ਫਿਰ ਹੋਈ ਪੱਥਰਬਾਜ਼ੀ, ਦਿੱਲੀ-ਦੇਹਰਾਦੂਨ ਰੂਟ ‘ਤੇ ਸੁੱਟੇ ਗਏ ਪੱਥਰ appeared first on Daily Post Punjabi.



Previous Post Next Post

Contact Form