ਪਤ ਨ ਜਹਰ ਦ ਕ ਮਰਆ ਫਰ ਗਗਲ ਤ ਸਰਚ ਕਤ ਅਮਰ ਲਈ ਲਗਜਰ ਜਲਹ

ਖੂੰਖਾਰ ਬੀਵੀਆਂ ਦੀ ਕਹਾਣੀਆਂ ਤਾਂ ਤੁਸੀਂ ਕਈ ਸੁਣੀਆਂ ਹੋਣਗੀਆਂ ਪਰ ਅੱਜ ਅਸੀਂ ਇਕ ਅਜਿਹੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਕ ਮਹਿਲਾ ਨੇ ਆਪਣੇ ਪਤੀ ਨੂੰ ਜ਼ਹਿਰ ਪਿਲਾ ਕੇ ਮਾਰ ਦਿੱਤਾ। ਉਸ ਨੂੰ ਪਤਾ ਸੀ ਕਿ ਜੇਲ੍ਹ ਜਾਣਾ ਹੋਵੇਗਾ। ਇਸ ਲਈ ਉਹ ਕਾਫੀ ਪਹਿਲਾਂ ਤੋਂ ਇੰਤਜ਼ਾਮ ਕਰ ਰਹੀ ਸੀ। ਗੂਗਲ ‘ਤੇ ਉਸ ਨੇ ‘ਅਮੀਰਾਂ ਲਈ ਲਗਜ਼ਰੀ ਜੇਲ੍ਹ’ ਵੀ ਲੱਭੀ ਤਾਂ ਕਿ ਪਤਾ ਲੱਗ ਸਕੇ ਕਿ ਉਹ ਕਿਥੇ ਆਰਾਮ ਨਾਲ ਜੀਵਨ ਬਿਤਾ ਸਕਦੀ ਹੈ। ਪਤੀ ਦੀ ਮੌਤ ਦੇ ਬਾਅਦ ਜੀਵਨ ਬੀਮਾ ਕੰਪਨੀਆਂ ਤੋਂ ਮਿਲਣ ਵਾਲਾ ਟਰਮ ਪਲਾਨ ਬਾਰੇ ਵੀ ਕਈ ਵਾਰ ਸਰਚ ਕੀਤਾ।ਇਹ ਸਾਰਾ ਕੁਝ ਉਸ ਨ ਕਤਲ ਕਰ ਨਤੋਂ ਪਹਿਲਾਂ ਕੀਤਾ। ਸੁਣਵਾਈ ਦੌਰਾਨ ਜਦੋਂ ਜਾਂਚ ਏਜੰਸੀਆਂ ਨੇ ਇਸ ਦਾ ਖੁਲਾਸਾ ਕੀਤਾ ਤਾਂ ਹਰ ਕੋਈ ਹੈਰਾਨ ਰਹਿ ਗਿਆ।

ਮਾਮਲਾ ਅਮਰੀਕਾ ਦਾ ਹੈ 33 ਸਾਲਾ ਕੋਰੋੀ ਰਿਚਿਨਸ ਨਾਂ ਦੀ ਇਸ ਮਹਿਲਾ ਨੇ ਮਾਰਚ 2022 ਵਿਚ ਆਪਣੇ ਪਤੀ ਏਰਿਕ ਰਿਚਿਨਸ ਨੂੰ ਫੇਂਟਾਨਾਈਲ ਦੀ ਓਵਰਡੋਜ਼ ਦੇ ਕੇ ਮਾਰ ਦਿੱਤਾ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਜਦੋਂ ਉਸ ਦੇ ਗੂਗਲ ਸਰਚ ਹਿਸਟਰੀ ਦੀ ਛਾਣਬੀਣ ਕੀਤੀ ਗਈ ਤਾਂ ਕਈ ਪ੍ਰੇਸ਼ਾਨ ਕਰ ਦੇਣ ਵਾਲੀ ਸਮੱਗਰੀ ਹਾਸਲ ਹੋਈ। ਮਹਿਲਾ ਨੇ ਗੂਗਲ ‘ਤੇ ਕਈ ਅਜਿਹੀਆਂ ਚੀਜ਼ਾਂ ਲੱਭੀਆਂ ਜਿਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਹੋ। ਉਸ ਨੂੰ ਪਤਾ ਸੀ ਕਿ ਜੇਲ੍ਹ ਜਾਣਾਹੋਵੇਗਾ। ਇਸ ਲਈ ਲੱਭਿਆ ਕਿ ਅਮਰੀਕਾ ਵਿਚ ਅਮੀਰਾਂ ਲਈ ਲਗਜ਼ਰੀ ਜੇਲ੍ਹ ਹੈ ਜਾਂ ਨਹੀਂ। ਉਸ ਨੂੰ ਡਰ ਸੀ ਕਿ ਉਸ ਦੇ ਮੋਬਾਈਲ ਦੇ ਮੈਸੇਜ ਏਜੰਸੀਆਂ ਦੇਖ ਸਕਦੀਆਂ ਹਨ ਤਾਂ ਉਸ ਨੇ ਲੱਭਿਆ-ਕੀ ਡੀਲੀਟ ਕੀਤੇ ਗਏ ਮੈਸੇਜ ਜਾਂਚ ਕਰਤਾ ਦੇਖ ਸਕਦੇ ਹਨ?

ਮਹਿਲਾ ਨੇ ਪਤੀ ਏਰਿਕ ਰਿਚਿਨਸ ਦੀ ਨੈੱਟ ਵਰਥ ਵੀ ਲੱਭੀ। ਨਾਲ ਹੀ ਜੀਵਨ ਬੀਮਾ ਕੰਪਨੀਆਂ ਦਾਅਵੇਦਾਰਾਂ ਨੂੰ ਭੁਗਤਾਨ ਕਰਨ ਵਿਚ ਕਿੰਨਾ ਸਮਾਂ ਲੈਂਦੀ ਹੈ? ਕੀ ਪੁਲਿਸ ਤੁਹਾਨੂੰ ਲਾਈ ਡਿਟੈਕਟਵ ਟੈਸਟ ਕਰਾਉਣ ਲਈ ਮਜਬੂਰ ਕਰ ਸਕਦੀ ਹੈ? ਇਸ ਬਾਰੇ ਵੀ ਸਰਚ ਕੀਤਾ। ਕੋਰੀ ਰਿਚਿਨਸ ਹੱਤਿਆ ਦੀ ਵਾਰਦਾਤ ਨੂੰ ਬਦਲਣਾ ਚਾਹੁੰਦੀ ਸੀ। ਇਸ ਦਾ ਤਰੀਕਾ ਵੀ ਸਰਚ ਕੀਤਾ। ਲੱਭਿਆ ਕੀ ਮੌਤ ਸਰਟੀਫਿਕੇਟ ‘ਤੇ ਮੌਤ ਦਾ ਕਾਰਨ ਬਦਲਿਆ ਜਾ ਸਕਦਾ ਹੈ। ਕਤਲ ਕਰਨ ਤੋਂ ਪਹਿਲਾਂ ਉਸ ਨੇ ਲੱਭਿਆ ਕਿ ਕੀ ਨਾਲੋਕਸੋਨ ਹੈਰੋਇਨ ਵਾਂਗ ਹੈ।

ਇਹ ਵੀ ਪੜ੍ਹੋ : ‘ਲਿਵ-ਇਨ ਰਿਲੇਸ਼ਨਸ਼ਿਪ ‘ਚ ਇਕੱਠੇ ਰਹਿ ਰਹੇ ਜੋੜੇ ਨਹੀਂ ਮੰਗ ਸਕਦੇ ਤਲਾਕ’- ਹਾਈਕੋਰਟ ਦੀ ਅਹਿਮ ਟਿੱਪਣੀ

ਅਦਾਲਤ ਨੇ ਵੀ ਕੋਰੀ ਰਿਚਿਨਸ ਨੂੰ ਸਮਾਜ ਲਈ ਖਤਰਾ ਦੱਸਦੇ ਹੋਏ ਜੇਲ੍ਹ ਵਿਚ ਰ4ਖਣ ਦਾ ਹੁਕਮ ਦਿੱਤਾ। ਕੋਰੀ ਨੇ ਆਪਣੇ ਦੀ ਯਾਦ ਵਿਚ ਇਕ ਬੱਚਿਆਂ ਦੀ ਕਿਤਾਬ ਵੀ ਲਿਖੀ ਸੀ, ਜਿਸ ਦਾ ਨਾਂ ਹੈ Are You With Me? ਇਸ ਬੁੱਕ ਦੇ ਪ੍ਰਚਾਰ ਲਈ ਉਹ ਕਈ ਪ੍ਰੋਗਰਾਮਾਂ ਵਿਚ ਵੀ ਗਈ, ਜਿਥੇ ਉਹ ਦੱਸਣਾ ਚਾਹੁੰਦੀ ਸੀ ਕਿ ਆਪਣੇ ਪਤੀ ਦੇ ਜਾਣ ਦਾ ਉਸ ਨੂੰ ਕਿੰਨਾ ਦੁੱਖ ਹੈ। ਕੋਰੀ ਨੇ ਜਿਸ ਵਾਰਦਾਤ ਨੂੰ ਅੰਜਾਮ ਦਿੱਤਾ, ਉਸ ਦੀ ਚਰਚਾ ਪੂਰੀ ਦੁਨੀਆ ਵਿਚ ਸੀ। ਉਸ ਨੇ ਪਤੀ ਨੂੰ ਮਾਰਨ ਲਈ ਆਪਣੇ ਇਕ ਦੋਸਤ ਤੋਂ ਫੇਂਟਾਨਾਈਲ ਦੀਆਂ ਗੋਲੀਆਂ ਮੰਗਵਾਈਆਂ ਸਨ ਤੇ ਫਿਰ ਮਿਲਾ ਕੇ ਪਿਲਾ ਦਿੱਤਾ ਸੀ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਪਤੀ ਨੂੰ ਜ਼ਹਿਰ ਦੇ ਕੇ ਮਾਰਿਆ, ਫਿਰ ਗੂਗਲ ‘ਤੇ ਸਰਚ ਕੀਤਾ ‘ਅਮੀਰਾਂ ਲਈ ਲਗਜ਼ਰੀ ਜੇਲ੍ਹ’ appeared first on Daily Post Punjabi.



Previous Post Next Post

Contact Form