ਗਜਰਤ ਤ ਬਅਦ ਹਣ ਰਜਸਥਨ ਵਲ ਵਧਆ Biparjoy ਦਲ ਸਮਤ ਇਨਹ 4 ਸਬਆ ਚ ਮਹ ਦ ਅਲਰਟ

ਬਿਪਰਜੋਏ ਤੂਫਾਨ ਵੀਰਵਾਰ ਰਾਤ ਕਰੀਬ 11.30 ਵਜੇ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਜਾਖੌ ਤੱਟ ਨਾਲ ਟਕਰਾ ਗਿਆ। ਤੱਟ ਨਾਲ ਟਕਰਾਉਣ ਤੋਂ ਬਾਅਦ ਤੂਫਾਨ ਦੀ ਰਫਤਾਰ ਲਗਾਤਾਰ ਘੱਟ ਰਹੀ ਹੈ। ਜਖਾਊ ਅਤੇ ਮੰਡਵੀ ਸਮੇਤ ਕੱਛ ਅਤੇ ਸੌਰਾਸ਼ਟਰ ਦੇ ਜ਼ਿਆਦਾਤਰ ਹਿੱਸਿਆਂ ‘ਚ ਭਾਰੀ ਬਾਰਿਸ਼ ਹੋ ਰਹੀ ਹੈ। ਹੁਣ ਇਹ ਤੂਫ਼ਾਨ ਰਾਜਸਥਾਨ ਵੱਲ ਵਧ ਰਿਹਾ ਹੈ- ਜਿੱਥੇ ਹਵਾ ਦੀ ਰਫ਼ਤਾਰ 75 ਤੋਂ 85 ਕਿਲੋਮੀਟਰ ਪ੍ਰਤੀ ਘੰਟਾ ਦੇ ਨੇੜੇ ਹੈ।

Cyclone Biparjoy imd Update
Cyclone Biparjoy imd Update

ਮੌਸਮ ਵਿਭਾਗ ਨੇ ਕਿਹਾ ਹੈ ਕਿ ਤੂਫ਼ਾਨ ਕਾਰਨ ਅੱਜ ਅਤੇ ਕੱਲ੍ਹ ਗੁਜਰਾਤ ਅਤੇ ਰਾਜਸਥਾਨ ਵਿੱਚ ਭਾਰੀ ਬਾਰਿਸ਼ ਹੋਵੇਗੀ। ਅਗਲੇ ਚਾਰ ਦਿਨਾਂ ਤੱਕ ਰਾਜਸਥਾਨ, ਪੰਜਾਬ, ਹਰਿਆਣਾ, ਨਵੀਂ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਨੇ ਕੱਛ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਸ਼ੁੱਕਰਵਾਰ (16 ਜੂਨ) ਨੂੰ ਸੌਰਾਸ਼ਟਰ ਅਤੇ ਕੱਛ ਵਿੱਚ ਭਾਰੀ ਮੀਂਹ ਜਾਰੀ ਰਹੇਗਾ। ਕੱਛ ਜ਼ਿਲੇ ਦੇ ਜਖਾਊ ਅਤੇ ਮਾਂਡਵੀ ਕਸਬਿਆਂ ਦੇ ਨੇੜੇ ਕਈ ਦਰੱਖਤ ਅਤੇ ਬਿਜਲੀ ਦੇ ਖੰਭੇ ਉੱਖੜ ਗਏ, ਜਦੋਂ ਕਿ ਘਰ ਦੇ ਨਿਰਮਾਣ ਵਿੱਚ ਵਰਤੀ ਜਾਣ ਵਾਲੀ ਟੀਨ ਦੀਆਂ ਚਾਦਰਾਂ ਉੱਡ ਗਈਆਂ। ਦਵਾਰਕਾ ਵਿੱਚ ਦਰੱਖਤ ਡਿੱਗਣ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਗੁਜਰਾਤ ਪੁਲਿਸ, ਰਾਸ਼ਟਰੀ ਆਫ਼ਤ ਬਲ ਅਤੇ ਸੈਨਾ ਦੀਆਂ ਟੀਮਾਂ ਦਵਾਰਕਾ ਦੇ ਵੱਖ-ਵੱਖ ਹਿੱਸਿਆਂ ਵਿੱਚ ਉਖੜੇ ਦਰੱਖਤਾਂ ਅਤੇ ਬਿਜਲੀ ਦੇ ਖੰਭਿਆਂ ਨੂੰ ਹਟਾਉਣਾ ਜਾਰੀ ਰੱਖਦੀਆਂ ਹਨ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

ਫੌਜ ਨੇ 27 ਰਾਹਤ ਟੀਮਾਂ ਨੂੰ ਭੁਜ, ਜਾਮਨਗਰ, ਗਾਂਧੀਧਾਮ ਦੇ ਨਾਲ-ਨਾਲ ਨਲੀਆ, ਦਵਾਰਕਾ ਅਤੇ ਮਾਂਡਵੀ ਦੇ ਅਗਾਂਹਵਧੂ ਸਥਾਨਾਂ ‘ਤੇ ਤਾਇਨਾਤ ਕੀਤਾ ਹੈ। ਹਵਾਈ ਸੈਨਾ ਨੇ ਵਡੋਦਰਾ, ਅਹਿਮਦਾਬਾਦ ਅਤੇ ਦਿੱਲੀ ਵਿਚ ਇਕ-ਇਕ ਹੈਲੀਕਾਪਟਰ ਤਿਆਰ ਰੱਖਿਆ ਹੈ। ਗੁਜਰਾਤ ਦੇ ਕਈ ਜ਼ਿਲ੍ਹਿਆਂ ਦੀ ਹਾਲਤ ਤਰਸਯੋਗ ਹੈ। ਮੰਡਵੀ ‘ਚ ਸਮੁੰਦਰ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਅਰਬ ਸਾਗਰ ਤੋਂ ਉੱਠੇ ਚੱਕਰਵਾਤੀ ਤੂਫਾਨ ਬਿਪਰਜੋਏ ਦਾ ਅਸਰ ਵਲਸਾਡ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਗੁਜਰਾਤ ਦੇ ਗਿਰ ਸੋਮਨਾਥ ‘ਚ ਸਮੁੰਦਰ ਦੀਆਂ ਲਹਿਰਾਂ ਨਾਲ ਟਕਰਾਉਣ ਨਾਲ ਇਕ ਘਰ ਢਹਿ ਗਿਆ, ਜਦਕਿ ਕਈ ਘਰਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਬਿਪਰਜੋਏ ਦਾ ਅਸਰ ਰੇਲ ਸੇਵਾਵਾਂ ‘ਤੇ ਵੀ ਦੇਖਿਆ ਗਿਆ ਹੈ। 18 ਜੂਨ ਤੱਕ ਪ੍ਰਭਾਵਿਤ ਇਲਾਕਿਆਂ ‘ਚ 99 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਗੁਜਰਾਤ ਦੇ ਰਾਹਤ ਕਮਿਸ਼ਨਰ ਆਲੋਕ ਪਾਂਡੇ ਨੇ ਦੱਸਿਆ ਕਿ ਤੂਫਾਨ ਕਾਰਨ ਹੁਣ ਤੱਕ 22 ਲੋਕ ਜ਼ਖਮੀ ਹੋਏ ਹਨ ਅਤੇ 23 ਪਸ਼ੂਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਹ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।

The post ਗੁਜਰਾਤ ਤੋਂ ਬਾਅਦ ਹੁਣ ਰਾਜਸਥਾਨ ਵੱਲ ਵਧਿਆ Biparjoy, ਦਿੱਲੀ ਸਮੇਤ ਇਨ੍ਹਾਂ 4 ਸੂਬਿਆਂ ‘ਚ ਮੀਂਹ ਦਾ ਅਲਰਟ appeared first on Daily Post Punjabi.



Previous Post Next Post

Contact Form