ਅਮਰੀਕਾ ‘ਚ ਫਿਰ ਚੱਲੀਆਂ ਗੋਲੀਆਂ, ਹਾਈ ਸਕੂਲ ਗ੍ਰੈਜੂਏਸ਼ਨ ਸਮਾਰੋਹ ‘ਚ 7 ਲੋਕਾਂ ‘ਤੇ ਫਾਇਰਿੰਗ

ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਵਰਜੀਨੀਆ ਦੇ ਰਿਚਮੰਡ ਸ਼ਹਿਰ ‘ਚ ਮੰਗਲਵਾਰ ਨੂੰ ਹਿਊਗਨੋਟ ਹਾਈ ਸਕੂਲ ਦੇ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਅਮਰੀਕੀ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਗੋਲੀਬਾਰੀ ਵਿੱਚ ਸੱਤ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਰਿਚਮੰਡ ਦੇ ਪੁਲਿਸ ਮੁਖੀ ਰਿਕ ਐਡਵਰਡਸ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਘਟਨਾ ਤੋਂ ਬਾਅਦ ਦੋ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਮੁਖੀ ਰਿਕ ਐਡਵਰਡਸ ਨੇ ਦੱਸਿਆ ਕਿ ਗੋਲੀ ਹਾਈ ਸਕੂਲ ਦੇ ਥੀਏਟਰ ਦੇ ਅੰਦਰ ਚਲਾਈ ਗਈ ਸੀ।

US firing in Virginia high

ਰਿਚਮੰਡ ਪਬਲਿਕ ਸਕੂਲਾਂ ਦੇ ਬੁਲਾਰੇ ਮੈਥਿਊ ਸਟੈਨਲੇ ਨੇ ਯੂਐਸਏ ਟੂਡੇ ਨੂੰ ਦੱਸਿਆ ਕਿ ਗੋਲੀਬਾਰੀ ਮੁਨਰੋ ਪਾਰਕ ਦੇ ਬਾਹਰ ਗ੍ਰੈਜੂਏਸ਼ਨ ਸਮਾਰੋਹ ਤੋਂ ਬਾਅਦ ਹੋਈ। ਮੋਨਰੋ ਪਾਰਕ VCU ਕੈਂਪਸ ਦੇ ਨੇੜੇ ਡਾਊਨਟਾਊਨ ਰਿਚਮੰਡ ਵਿੱਚ ਸਥਿਤ ਹੈ। ਗੋਲੀਬਾਰੀ ‘ਚ ਜ਼ਖਮੀ ਹੋਏ ਲੋਕਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਮੁਖੀ ਰਿਕ ਐਡਵਰਡਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੋਲੀਬਾਰੀ ‘ਚ ਜ਼ਖਮੀ ਹੋਏ ਲੋਕਾਂ ਦਾ ਨੇੜਲੇ ਹਸਪਤਾਲ ‘ਚ ਇਲਾਜ ਕੀਤਾ ਜਾ ਰਿਹਾ ਹੈ। ਫਾਇਰਿੰਗ ਦੌਰਾਨ ਕਾਫੀ ਹਫੜਾ-ਦਫੜੀ ਵੀ ਹੋਈ, ਜਿਸ ਵਿਚ ਦੋ ਲੋਕ ਥੀਏਟਰ ਤੋਂ ਬਾਹਰ ਨਿਕਲਦੇ ਸਮੇਂ ਡਿੱਗ ਪਏ ਅਤੇ ਜ਼ਖਮੀ ਹੋ ਗਏ ਅਤੇ ਇਕ ਕਾਰ ਨਾਲ ਟਕਰਾ ਗਏ।

ਇਹ ਵੀ ਪੜ੍ਹੋ : ਪਹਿਲਵਾਨਾਂ ਦੇ ਹੱਕ ‘ਚ ਖਾਪ ਮਹਾਪੰਚਾਇਤ ਵਿਚਾਲੇ ਵੱਡੀ ਖ਼ਬਰ, ਸਰਕਾਰ ਨੇ ਦਿੱਤਾ ਗੱਲਬਾਤ ਲਈ ਸੱਦਾ

ਵਰਜੀਨੀਆ ਦੇ ਰਿਚਮੰਡ ਦੇ ਮੇਅਰ ਲੇਵਰ ਸਟੋਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਗੋਲੀਬਾਰੀ ‘ਚ ਜ਼ਖਮੀ ਹੋਏ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਇਸ ਤੋਂ ਇਲਾਵਾ ਇਸ ਵਿੱਚ ਫੜੇ ਗਏ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਾਂਗੇ। ਰਿਚਮੰਡ ਪੁਲਿਸ ਵਿਭਾਗ ਨੇ ਕਿਹਾ ਕਿ ਘਟਨਾ ਵਾਲੀ ਥਾਂ ਦੇ ਆਸਪਾਸ ਦੇ ਖੇਤਰ ਵਿੱਚ ਖ਼ਤਰੇ ਦੀ ਕੋਈ ਸੰਭਾਵਨਾ ਨਹੀਂ ਹੈ। ਪੁਲਿਸ ਨੇ ਜਾਂਚ ਦੌਰਾਨ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਅਮਰੀਕਾ ‘ਚ ਫਿਰ ਚੱਲੀਆਂ ਗੋਲੀਆਂ, ਹਾਈ ਸਕੂਲ ਗ੍ਰੈਜੂਏਸ਼ਨ ਸਮਾਰੋਹ ‘ਚ 7 ਲੋਕਾਂ ‘ਤੇ ਫਾਇਰਿੰਗ appeared first on Daily Post Punjabi.



source https://dailypost.in/news/international/us-firing-in-virginia-high/
Previous Post Next Post

Contact Form