ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਉਮਰ ਲੰਬੀ ਹੋਵੇ। ਉਹ ਸਿਹਤਮੰਦ ਰਹੇ। ਆਪਣੀ ਇੱਛਾ ਨਾਲ ਕੌਣ ਮਰਨਾ ਚਾਹੇਗਾ ਪਰ ਆਸਟ੍ਰੇਲੀਆ ਵਿਚ ਸਿਰਫ 23 ਸਾਲ ਦੀ ਲਿਲੀ ਸ਼ਾਇਦ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ ਹੋਵੇਗੀ ਜੋ ਆਪਣੀ ਇੱਛਾ ਨਾਲ ਮਰਨ ਵਾਲੀ ਹੈ। ਉਨ੍ਹਾਂ ਨੇ ਇੱਛਾ-ਮੌਤ ਚੁਣੀ ਹੈ ਤੇ ਆਸਟ੍ਰੇਲੀਆਈ ਕਾਨੂੰਨ ਵੀ ਉਸ ਨੂੰ ਇਸ ਦੀ ਇਜਾਜ਼ਤ ਦੇ ਰਿਹਾ ਹੈ।
ਲਿਲੀ ਆਟੋ ਇਮਿਊ ਆਟੋਨੋਮਿਕ ਗੈਨਿਗਲਓਨੋਪੈਥੀ ਨਾਂ ਦੀ ਇਕ ਗੰਭੀਰ ਬੀਮਾਰੀ ਤੋਂ ਪੀੜਤ ਹੈ। ਇਹ ਹਿਲਜੁਲ ਨਹੀਂ ਸਕਦੀ। ਅਸਹਿਣਯੋਗ ਦਰਦ ਹੁੰਦਾ ਹੈ। ਇਥੋਂ ਤੱਕ ਕਿ ਬੋਲਣ ‘ਤੇ ਵੀ ਸਰੀਰ ਕੰਬ ਉਠਦਾ ਹੈ। ਇਹ ਅਜਿਹੀ ਬੀਮਾਰੀ ਹੈ ਕਿ ਇਨਸਾਨ ਦਾ ਸਰੀਰ ਹੀ ਖੁਦ ਦੀ ਤੰਤ੍ਰਿਕਾ ਤੰਤਰ ‘ਤੇ ਹਮਲਾ ਕਰਨ ਲਗਦਾ ਹੈ। ਇਸ ਨਾਲ ਉਹ ਸ਼ਖਸ ਅਪਾਹਜ਼ ਹੋ ਜਾਂਦਾ ਹੈ। ਲਗਾਤਾਰ ਦਰਦ ਦੀ ਸਥਿਤੀ ਬਣੀ ਰਹਿੰਦੀ ਹੈ। ਸਾਰੇ ਤਰ੍ਹਾਂ ਦੇ ਕਾਗਜ਼ ਤਿਆਰ ਕਰ ਲਏ ਗਏ ਹਨ ਤੇ ਬੁੱਧਵਾਰ ਨੂੰ ਉਹ ਹਮੇਸ਼ਾ ਲਈ ਸੌਂ ਜਾਵੇਗੀ। ਉਸ ਦੀ ਅੰਤਿਮ ਇੱਛਾ ਸੀ ਕਿ ਸਮੁੰਦਰ ਕਿਨਾਰੇ ‘ਤੇ ਲਿਜਾਇਆ ਜਾਵੇ ਤੇ ਹੈਲਥ ਕੇਅਰ ਸਟਾਫ ਨੇ ਇੱਛਾ ਪੂਰੀ ਕੀਤੀ ਤੇ ਐਂਬੂਲੈਂਸ ਜ਼ਰੀਏ ਸਮੁੰਦਰ ਕਿਨਾਰੇ ਪਹੁੰਚਇਆ।
ਲਿਲੀ ਉਦੋਂ ਤੋਂ ਇਸ ਦਿੱਕਤ ਨਾਲ ਜੂਝ ਰਹੀ ਹੈ ਜਦੋਂ ਉਹ ਸਿਰਫ 17 ਸਾਲ ਦੀ ਸੀ। ਇਕ ਡਾਕਟਰ ਨੇ ਉਨ੍ਹਾਂ ਵਿਚ ਏਹਲਰਸ ਡੈਨਲੋਸ ਸਿੰਡਰੋਮ ਦੀ ਪਛਾਣ ਕੀਤੀ। ਇਕ ਸਾਲ ਬਾਅਦ ਉਸ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗੀ। ਫਿਰ ਉਹ ਚੱਲਣ-ਫਿਰਨ ਤੇ ਖਾਣ-ਪੀਣ ਵਿਚ ਵੀ ਅਸਮਰਥ ਹੋ ਗਈ। ਰੀੜ੍ਹ ਦੀ ਹੱਡੀ ਵਿਚ ਇਕ ਕੈਮੀਕਲ ਦਾ ਰਿਸਾਅ ਹੋਣ ਲੱਗਾ। ਇਸ ਲਈ ਦਵਾਈ ਦਿੱਤੀ ਗਈ ਪਰ ਫਾਇਦਾ ਨਹੀਂ ਹੋਇਆ। ਚੰਗੇ ਤੋਂ ਚੰਗੇ ਡਾਕਟਰ ਵੀ ਇਲਾਜ ਨਹੀਂ ਕਰ ਸਕੇ। ਉਸ ਦੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਉਸ ਨੇ ਇਕ ਹੇਲੋ ਬ੍ਰੇਸ ਪਹਿਨ ਕੇ ਰੱਖਿਆ ਸੀ ਜੋ ਰੋਗੀ ਦੇ ਸਿਰ ਦੇ ਚਾਰੇ ਪਾਸੇ ਇਕ ਅੰਗੂਠੀ ਬਣਾਉਂਦਾ ਹੈ ਜਿਸ ਨਾਲ ਉਨ੍ਹਾਂ ਨੂੰ ਰੀੜ੍ਹ ਦੀ ਹੱਡੀ ਦੇ ਜੁੱਤੇ ਦੌਰਾਨ ਆਪਣੇ ਸਿਰ ਜਾਂ ਦਰਦ ਨੂੰ ਹਿਲਾਉਣ ਤੋਂ ਰੋਕਦਾ ਹੈ। ਉਸ ਨੂੰ ਨੇਜ਼ਲ ਫੀਡਿੰਗ ਟਿਊਬ ਦਾ ਵੀ ਇਸਤੇਮਾਲ ਕਰਨਾ ਪਿਆ ਕਿਉਂਕਿ ਉਹ ਬਿਨਾਂ ਬੀਮਾਰ ਕੁਝ ਵੀ ਨਹੀਂ ਖਾ ਸਕਦੀ ਸੀ ਜਿਸ ਨਾਲ ਉਸ ਦਾ ਭਾਰ 40 ਕਿਲੋ ਹੋ ਗਿਆ। ਸਪਾਈਨਲ ਫਿਊਜ਼ਨ ਸਰਜਰੀ ਹੋਈ ਸੀ ਤੇ ਪੇਟ ਦੇ ਐਸਿਡ ਰਿਸਾਅ ਵਿਚ ਮਦਦ ਕਰਨ ਲਈਇਕ ਟਿਊਬ ਲਗਾਈ ਗਈ ਸੀ। ਇਹ ਸਾਰਾ ਇੰਨਾ ਮੁਸ਼ਕਲ ਸੀ ਕਿ ਉਹ ਜਿਊਣਾ ਨਹੀਂ ਚਾਹੁੰਦੀ ਸੀ।
ਇਹ ਵੀ ਪੜ੍ਹੋ : ਕਪੂਰਥਲਾ : 18 ਸਾਲ ਪੁਰਾਣੇ ਕੇਸ ‘ਚ ਫਰਾਰ ਠੱਗ ਕਾਬੂ, 9 ਮਹੀਨੇ ਪਹਿਲਾਂ ਕੋਰਟ ਨੇ ਐਲਾਨਿਆ ਸੀ ਭਗੌੜਾ
ਪਿਛਲੇ ਸਾਲ ਜਨਵਰੀ ਵਿਚ ਜਦੋਂ ਆਸਟ੍ਰੇਲੀਆ ਵਿਚ ਇੱਛਾ ਮੌਤ ਕਾਨੂੰਨ ਪਾਸ ਹੋਇਆ ਤਾਂ ਉਸ ਨੂੰ ਆਪਣਾ ਜੀਵਨ ਖਤਮ ਕਰਨ ਤੇ ਇਸ ਦਰਦ ਤੋਂ ਛੁਟਕਾਰਾ ਪਾਉਣ ਦਾ ਇਕ ਰਸਤਾ ਨਜ਼ਰ ਆਇਆ। ਲਿਲੀ ਨੇ ਅਪੀਲ ਕੀਤੀ ਤੇ ਸਭ ਕੁਝ ਜਾਂਚਣ ਦੇ ਬਾਅਦ ਕਾਨੂੰਨ ਨੇ ਵੀ ਇਸ ਦੀ ਇਜਾਜ਼ਤ ਦੇ ਦਿੱਤੀ। 23 ਸਾਲਾ ਲਿਲੀ ਆਉਣ ਵਾਲੇ ਬੁੱਧਵਾਰ ਨੂੰ ਮਰ ਜਾਵੇਗੀ। ਕਾਨੂੰਨੀ ਤੌਰ ਤੋਂ ਆਪਣੀ ਜਾਨ ਲੈਣ ਵਾਲੀ ਸਭ ਤੋਂ ਘੱਟ ਉਮਰ ਦੇ ਆਸਟ੍ਰੇਲੀਆਈ ਲੋਕਾਂ ਵਿਚੋਂ ਇਕ ਹੈ।
ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post 23 ਸਾਲਾ ਦੀ ਕੁੜੀ ਨੇ ਚੁਣੀ ‘ਇੱਛਾ ਮੌਤ’, ਕਾਨੂੰਨ ਵੀ ਦੇ ਰਿਹਾ ਇਸ ਦੀ ਇਜਾਜ਼ਤ, ਜਾਣੋ ਵਜ੍ਹਾ appeared first on Daily Post Punjabi.
source https://dailypost.in/latest-punjabi-news/23-year-old-girl/