2024 ਚ ਭਰਤ ਪਲੜ ਯਤਰ ਨ ਅਤਰਰਸਟਰ ਪਲੜ ਸਟਸਨ ਭਜਣ ਚ ਮਦਦ ਕਰਗ ਅਮਰਕ: ਬਇਡਨ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਵੀਰਵਾਰ ਨੂੰ ਵਾਸ਼ਿੰਗਟਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਦੋਵੇਂ ਦੇਸ਼ 2024 ਵਿੱਚ ਭਾਰਤੀ ਪੁਲਾੜ ਯਾਤਰੀ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਭੇਜਣ ਲਈ ਸਹਿਮਤ ਹੋ ਗਏ ਹਨ । ਦੁਵੱਲੀ ਗੱਲਬਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਬਾਇਡੇਨ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਸਬੰਧ ਦੁਨੀਆ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਹੁਣ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਮਜ਼ਬੂਤ, ਨਜ਼ਦੀਕੀ ਅਤੇ ਗਤੀਸ਼ੀਲ ਹਨ ।

India-US plan to send Indian astronaut
India-US plan to send Indian astronaut

ਬਾਇਡੇਨ ਨੇ ਕਿਹਾ ਕਿ ਅਸੀਂ ਮਿਲ ਕੇ ਦੁਨੀਆ ਦਾ ਸਾਂਝਾ ਭਵਿੱਖ ਬਣਾ ਰਹੇ ਹਾਂ । ਇਸ ਵਿੱਚ ਅਸੀਮਿਤ ਸੰਭਾਵਨਾਵਾਂ ਹਨ । ਸਹਿਯੋਗ ਦੇ ਨਵੇਂ ਖੇਤਰਾਂ ਨੂੰ ਲੱਭਣ ਲਈ ਦੋਵਾਂ ਦੇਸ਼ਾਂ ਦੀ ਸਮਰੱਥਾ ਤੋਂ ਪ੍ਰਭਾਵਿਤ ਹਾਂ । ਪੀਐੱਮ ਮੋਦੀ ਦੀ ਇਸ ਫੇਰੀ ਨਾਲ ਭਾਰਤ ਅਤੇ ਸੰਯੁਕਤ ਰਾਜ ਦਿਖਾ ਰਹੇ ਹਨ ਕਿ ਕਿਵੇਂ ਉਹ ਦੁਨੀਆ ਭਰ ਵਿੱਚ ਸਕਾਰਾਤਮਕ ਤਬਦੀਲੀ ਅਤੇ ਇੱਕ ਬਿਹਤਰ ਸਥਾਨ ਬਣਾਉਣ ਲਈ ਕੰਮ ਕਰ ਰਹੇ ਹਨ । ਦੋਵੇਂ ਦੇਸ਼ ਕੈਂਸਰ ਅਤੇ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਨਵੇਂ ਤਰੀਕਿਆਂ ਦੀ ਖੋਜ ਕਰ ਰਹੇ ਹਨ। ਦੋਵੇਂ ਦੇਸ਼ ਪੁਲਾੜ ਖੋਜ ਨਾਲ ਜੁੜੇ ਪ੍ਰੋਜੈਕਟਾਂ ‘ਤੇ ਵੀ ਸਹਿਯੋਗ ਕਰ ਰਹੇ ਹਨ, ਜਿਸ ਵਿੱਚ 2024 ਵਿੱਚ ਇੱਕ ਭਾਰਤੀ ਪੁਲਾੜ ਯਾਤਰੀ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਭੇਜਣਾ ਵੀ ਸ਼ਾਮਿਲ ਹੈ।

ਇਹ ਵੀ ਪੜ੍ਹੋ: ਪੰਜਾਬ ਵਿਚ ਬਦਲੇਗਾ ਮੌਸਮ ਦਾ ਮਿਜ਼ਾਜ਼, 24 ਤੋਂ 29 ਜੂਨ ਤੱਕ ਬਣੇ ਮੀਂਹ ਦੇ ਆਸਾਰ

ਇਸ ਸਬੰਧੀ ਪੀਐੱਮ ਮੋਦੀ ਨੇ ਕਿਹਾ ਕਿ ਭਾਰਤ-ਅਮਰੀਕਾ ਸਬੰਧਾਂ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਖਾਸ ਹੈ। ਆਰਟੇਮਿਸ ਸਮਝੌਤੇ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰਦਿਆਂ ਮੋਦੀ ਨੇ ਕਿਹਾ ਕਿ ਅਸੀਂ ਪੁਲਾੜ ਸਹਿਯੋਗ ਵਿੱਚ ਇੱਕ ਵੱਡੀ ਛਾਲ ਮਾਰੀ ਹੈ । ਪੀਐੱਮ ਮੋਦੀ ਦੇ ਨਾਲ ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਮੌਜੂਦ ਸਨ।

India-US plan to send Indian astronaut
India-US plan to send Indian astronaut

ਭਾਰਤ ਨੇ ‘ਆਰਟੇਮਿਸ ਸਮਝੌਤੇ’ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ । ਇਹ ਨਾਗਰਿਕ ਪੁਲਾੜ ਖੋਜ ਦੇ ਮੁੱਦੇ ਤੇ ਸਮਾਨ ਸੋਚ ਵਾਲੇ ਦੇਸ਼ਾਂ ਨੂੰ ਇਕੱਠਾ ਕਰਦਾ ਹੈ । ਨਾਸਾ ਅਤੇ ਇਸਰੋ 2024 ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਇੱਕ ਸਾਂਝੇ ਮਿਸ਼ਨ ‘ਤੇ ਸਹਿਮਤ ਹੋਏ ਹਨ । 1967 ਦੀ ਬਾਹਰੀ ਪੁਲਾੜ ਸੰਧੀ ਤੇ ਅਧਾਰਿਤ ਆਰਟੇਮਿਸ ਸੰਧੀ, ਗੈਰ-ਬਾਈਡਿੰਗ ਸਿਧਾਂਤਾਂ ਦਾ ਇੱਕ ਸਮੂਹ ਹੈ ਜੋ ਨਾਗਰਿਕ ਪੁਲਾੜ ਖੋਜ ਦੀ ਅਗਵਾਈ ਕਰਨ ਲਈ ਤਿਆਰ ਕੀਤਾ ਗਿਆ ਹੈ । ਜਿਸ ਨਾਲ 21ਵੀਂ ਸਦੀ ਵਿੱਚ ਨਾਗਰਿਕ ਪੁਲਾੜ ਖੋਜ ਅਤੇ ਵਰਤੋਂ ਦੀ ਅਗਵਾਈ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post 2024 ‘ਚ ਭਾਰਤੀ ਪੁਲਾੜ ਯਾਤਰੀ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਭੇਜਣ ‘ਚ ਮਦਦ ਕਰੇਗਾ ਅਮਰੀਕਾ: ਬਾਇਡੇਨ appeared first on Daily Post Punjabi.



source https://dailypost.in/news/international/india-us-plan-to-send-indian-astronaut/
Previous Post Next Post

Contact Form