TheUnmute.com – Punjabi News: Digest for May 05, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਮਾਮਲੇ 'ਚ ਸੁਰਜਨਜੀਤ ਸਿੰਘ ਚੱਠਾ ਗ੍ਰਿਫਤਾਰ

Thursday 04 May 2023 05:48 AM UTC+00 | Tags: breaking-news crime jalandhar-police kabaddi-player-sandeep-nangal-ambian latest latest-news nangal-ambian-murder-case news punjab-news sandeep-nangal-ambia sandeep-nangal-ambian-murder-case surjanjit-singh-chatha

ਚੰਡੀਗੜ੍ਹ,04 ਮਈ 2023: ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ (Sandeep Nangal Ambian) ਦੀ ਪਤਨੀ ਰੁਪਿੰਦਰ ਕੌਰ ਦੀ ਅਪੀਲ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਕਤਲ ਕੇਸ ਵਿੱਚ ਸੁਰਜਨਜੀਤ ਸਿੰਘ ਚੱਠਾ ਨੂੰ ਗ੍ਰਿਫਤਾਰ ਕਰ ਲਿਆ ਹੈ। ਰੁਪਿੰਦਰ ਕੌਰ ਨੇ ਕਰੀਬ 6 ਮਹੀਨੇ ਪਹਿਲਾਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਅਪੀਲ ਕੀਤੀ ਸੀ ਕਿ ਕਰਤਾਰ ਪੈਲੇਸ, ਜਲੰਧਰ ‘ਚ ਮੌਜੂਦ ਚੱਠਾ ਨੂੰ ਪੁਲਿਸ ਤੁਰੰਤ ਗ੍ਰਿਫਤਾਰ ਕਰੇ, ਉਸ ਸਮੇਂ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਸੀ |

ਪਰ ਪੁਲਿਸ ਨੇ ਬੀਤੀ ਰਾਤ ਸੁਰਜਨਜੀਤ ਚੱਠਾ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਅਜੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਚੱਠਾ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਉਸਦੀ ਗ੍ਰਿਫਤਾਰੀ ਨੂੰ ਲੈ ਕੇ ਕੀਤੀ ਗਈ ਪੁਲਿਸ ਕਾਰਵਾਈ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ‘ਚ ਪੁਲਿਸ ਸੁਰਜਨਜੀਤ ਸਿੰਘ ਚੱਠਾ ਨੂੰ ਗ੍ਰਿਫਤਾਰ ਕਰਕੇ ਲੈ ਜਾ ਰਹੀ ਹੈ।

ਸੰਦੀਪ ਨੰਗਲ ਅੰਬੀਆ ਦੀ ਪਤਨੀ ਰੁਪਿੰਦਰ ਕੌਰ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਪੁਲਿਸ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਸੀ । ਰੁਪਿੰਦਰ ਨੇ ਕਿਹਾ ਸੀ ਕਿ ਉਸ ਨੇ ਐਸਐਸਪੀ ਨੂੰ ਦੱਸਿਆ ਸੀ ਕਿ ਸੰਦੀਪ ਨੰਗਲ ਦੇ ਕਤਲ ਦਾ ਮੁਲਜ਼ਮ ਜਲੰਧਰ ਦੇ ਕਰਤਾਰ ਪੈਲੇਸ ਵਿੱਚ ਬੈਠਾ ਹੈ। ਜੇਕਰ ਮਾਮਲੇ ‘ਚ ਕੋਈ ਦੋਸ਼ੀ ਹੈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਰੁਪਿੰਦਰ ਨੇ ਲਾਈਵ ਹੋ ਕੇ ਕਿਹਾ ਸੀ ਕਿ ਉਸ ਨੇ ਐੱਸਐੱਸਪੀ ਨੂੰ ਵੌਇਸ ਮੈਸੇਜ ਵੀ ਭੇਜਿਆ ਸੀ ਅਤੇ ਫ਼ੋਨ ਵੀ ਕੀਤਾ ਸੀ, ਪਰ ਪੁਲਿਸ ਦਾ ਕਹਿਣਾ ਕਿ ਸੁਰਜਨਜੀਤ ਸਿੰਘ ਚੱਠਾ ਦੀ ਭਾਲ ਕੀਤੀ ਜਾ ਰਹੀ ਹੈ।

ਰੁਪਿੰਦਰ ਕੌਰ ਦਾ ਕਹਿਣਾ ਸੀ ਕਿ ਐਸਐਸਪੀ ਨੂੰ ਫੋਨ ਕਰਕੇ ਦੱਸਿਆ ਕਿ ਮੁਲਜ਼ਮਾਂ ਨੂੰ ਤਿੰਨ ਤੋਂ ਚਾਰ ਮਿੰਟ ਤੱਕ ਗੱਡੀ ਚਲਾ ਕੇ ਫੜਿਆ ਜਾ ਸਕਦਾ ਹੈ। ਐਸਐਸਪੀ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਕਿਹਾ ਕਿ ਸਾਨੂੰ ਸਬੂਤ ਦਿਓ। ਰੁਪਿੰਦਰ ਨੇ ਕਿਹਾ ਕਿ ਸਬੂਤ ਦੇਖਣਾ ਅਦਾਲਤ ਦਾ ਕੰਮ ਹੈ। ਬਾਕੀ ਪੁਲਿਸ ਨੇ ਜੇਕਰ ਇਸ ਮਾਮਲੇ ‘ਚ ਸੁਰਜਨਜੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ ਤਾਂ ਉਹ ਕਿਸੇ ਨਾ ਕਿਸੇ ਆਧਾਰ ਜਾਂ ਸਬੂਤ ਨੂੰ ਦੇਖ ਕੇ ਹੀ ਕੀਤਾ ਹੈ।

ਅੰਤਰਰਾਸ਼ਟਰੀ ਸਰਕਲ ਸਟਾਈਲ ਕਬੱਡੀ ਖਿਡਾਰੀ ਸੰਦੀਪ ਨੰਗਲ ਉਰਫ ਅੰਬੀਆ (Sandeep Nangal Ambian) ਦੀ ਪਿਛਲੇ ਸਾਲ 14 ਮਾਰਚ ਨੂੰ ਨਕੋਦਰ ਦੇ ਪਿੰਡ ਮੱਲੀਆਂ ਵਿਖੇ ਪੰਜ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਘਟਨਾ ਸ਼ਾਮ 6 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਸੰਦੀਪ ਚੱਲ ਰਹੇ ਟੂਰਨਾਮੈਂਟ ਲਈ ਪਿੰਡ ਪੁੱਜਿਆ ਸੀ। ਮੈਚ ਦੇ ਵਿਚਕਾਰ ਅੰਨ੍ਹੇਵਾਹ ਗੋਲੀਬਾਰੀ ਕਾਰਨ ਸਟੇਡੀਅਮ ਵਿੱਚ ਹਫੜਾ-ਦਫੜੀ ਮੱਚ ਗਈ ਸੀ ।

The post ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਮਾਮਲੇ ‘ਚ ਸੁਰਜਨਜੀਤ ਸਿੰਘ ਚੱਠਾ ਗ੍ਰਿਫਤਾਰ appeared first on TheUnmute.com - Punjabi News.

Tags:
  • breaking-news
  • crime
  • jalandhar-police
  • kabaddi-player-sandeep-nangal-ambian
  • latest
  • latest-news
  • nangal-ambian-murder-case
  • news
  • punjab-news
  • sandeep-nangal-ambia
  • sandeep-nangal-ambian-murder-case
  • surjanjit-singh-chatha

ਜੰਤਰ-ਮੰਤਰ 'ਤੇ ਪਹਿਲਵਾਨਾਂ ਅਤੇ ਦਿੱਲੀ ਪੁਲਿਸ ਵਿਚਾਲੇ ਝੜੱਪ, ਕਈ ਪਹਿਲਵਾਨ ਹੋਏ ਜ਼ਖਮੀ

Thursday 04 May 2023 06:04 AM UTC+00 | Tags: amit-shah amritsar bharatiya-kisan-union-sidhupur breaking-news bridge-bhushan-sharan delhi jantar-mantar latest-news news palwinder-mahal prime-minister-modi ranjit-avenue wfi wrestlers wrestlers-protest

ਨਵੀਂ ਦਿੱਲੀ, 04 ਮਈ 2023: ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ (Jantar Mantar) ‘ਤੇ ਧਰਨਾ ਦੇ ਰਹੇ ਪਹਿਲਵਾਨਾਂ ਅਤੇ ਪੁਲਿਸ ਵਿਚਾਲੇ ਬੁੱਧਵਾਰ ਦੇਰ ਰਾਤ ਝੜੱਪ ਹੋ ਗਈ। ਪਹਿਲਵਾਨਾਂ ਦਾ ਦੋਸ਼ ਹੈ ਕਿ ਬਾਰਿਸ਼ ਕਾਰਨ ਉਨ੍ਹਾਂ ਨੇ ਬਿਸਤਰੇ ਮੰਗਵਾਏ ਸਨ, ਜਦੋਂ ਬਿਸਤਰੇ ਧਰਨੇ ਵਾਲੇ ਥਾਂ ਪਹੁੰਚੇ ਤਾਂ ਪੁਲਿਸ ਨੇ ਰੋਕ ਦਿੱਤਾ । ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੱਥੋਪਾਈ ਵੀ ਹੋਈ।

ਖਬਰਾਂ ਮੁਤਾਬਕ ਦੁਸ਼ਯੰਤ ਫੋਗਾਟ ਸਮੇਤ ਦੋ ਪਹਿਲਵਾਨ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਜੰਤਰ-ਮੰਤਰ ‘ਤੇ ਮੋਰਚਾ ਸੰਭਾਲਣ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ । ਬਾਅਦ ਵਿੱਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਜੰਤਰ-ਮੰਤਰ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਪਹਿਲਵਾਨ ਬਜਰੰਗ ਪੂਨੀਆ ਨੇ ਦੋਸ਼ ਲਾਇਆ ਕਿ ਪੁਲਿਸ ਵਾਲਿਆਂ ਨੇ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਪਹਿਲਵਾਨਾਂ ਨਾਲ ਦੁਰਵਿਵਹਾਰ ਕੀਤਾ ਅਤੇ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਪੂਰੇ ਦੇਸ਼ ਦੇ ਸਮਰਥਨ ਦੀ ਲੋੜ ਹੈ, ਸਾਰਿਆਂ ਨੂੰ ਦਿੱਲੀ ਆਉਣਾ ਚਾਹੀਦਾ ਹੈ। ਪੁਲਿਸ ਸਾਡੇ ਵਿਰੁੱਧ ਤਾਕਤ ਦੀ ਵਰਤੋਂ ਕਰ ਰਹੀ ਹੈ। ਔਰਤਾਂ ਨਾਲ ਦੁਰਵਿਵਹਾਰ ਕਰਨਾ ਅਤੇ ਬ੍ਰਿਜ ਭੂਸ਼ਣ ਵਿਰੁੱਧ ਕੁਝ ਨਹੀਂ ਕਰਨਾ। ਇਸ ਤੋਂ ਇਲਾਵਾ ਪਹਿਲਵਾਨਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਕੁਝ ਬਾਹਰੀ ਵਿਅਕਤੀਆਂ ਨੇ ਸ਼ਰਾਬ ਪੀ ਕੇ ਹੰਗਾਮਾ ਕੀਤਾ ਅਤੇ ਦੁਰਵਿਵਹਾਰ ਵੀ ਕੀਤਾ।

ਉਥੇ ਹੀ ਪਹਿਲਵਾਨ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਦੇਰ ਰਾਤ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਇਕ ਖਿਡਾਰੀ ਹੈ ਜਿਸ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਪਰ ਉਸ ਨਾਲ ਅਪਰਾਧੀ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਆਪਣੀਆਂ ਅੱਖਾਂ ਵਿੱਚ ਹੰਝੂ ਲੈ ਕੇ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਫੋਗਾਟ ਨੇ ਕਿਹਾ ਕਿ ਜੇਕਰ ਤੁਸੀਂ ਸਾਨੂੰ ਮਾਰਨਾ ਚਾਹੁੰਦੇ ਹੋ ਤਾਂ ਸਾਨੂੰ ਮਾਰ ਦਿਓ। ਕੀ ਇਹ ਦਿਨ ਦੇਖਣ ਲਈ ਅਸੀਂ ਦੇਸ਼ ਲਈ ਮੈਡਲ ਜਿੱਤੇ? ਅਸੀਂ ਆਪਣਾ ਖਾਣਾ ਵੀ ਨਹੀਂ ਖਾਧਾ। ਕੀ ਮਰਦਾਂ ਨੂੰ ਔਰਤਾਂ ਨਾਲ ਦੁਰਵਿਵਹਾਰ ਕਰਨ ਦਾ ਹੱਕ ਹੈ? ਇਹ ਪੁਲਿਸ ਵਾਲੇ ਬੰਦੂਕਾਂ ਫੜ ਰਹੇ ਹਨ, ਇਹ ਸਾਨੂੰ ਮਾਰ ਸਕਦੇ ਹਨ। ਵਿਨੇਸ਼ ਨੇ ਕਿਹਾ ਕਿ ਮਹਿਲਾ ਪੁਲਿਸ ਅਧਿਕਾਰੀ ਕਿੱਥੇ ਹਨ? ਮਰਦ ਅਫਸਰ ਸਾਡੇ ਨਾਲ ਇਸ ਤਰ੍ਹਾਂ ਕਿਵੇਂ ਧੱਕਾ ਕਰ ਸਕਦੇ ਹਨ। ਅਸੀਂ ਅਪਰਾਧੀ ਨਹੀਂ ਹਾਂ। ਸ਼ਰਾਬੀ ਪੁਲਿਸ ਅਫਸਰ ਨੇ ਮੇਰੇ ਭਰਾ ਨੂੰ ਮਾਰਿਆl

ਇਸ ਦੌਰਾਨ ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਯੰਤ ਚੌਧਰੀ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਕਈ ਆਗੂ ਪਹਿਲਵਾਨਾਂ ਦੇ ਸਮਰਥਨ ਵਿੱਚ ਜੰਤਰ-ਮੰਤਰ ਪੁੱਜੇ, ਪਰ ਪੁਲਿਸ ਨੇ ਉਨ੍ਹਾਂ ਨੂੰ ਪਹਿਲਵਾਨਾਂ ਦੇ ਨੇੜੇ ਨਹੀਂ ਜਾਣ ਦਿੱਤਾ। ਪੁਲਿਸ ਨੇ ਪਹਿਲਵਾਨਾਂ ਦੇ ਧਰਨੇ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਹੈ। ਉਨ੍ਹਾਂ ਦੇ ਨੇੜੇ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਪਹਿਲਵਾਨਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜੰਤਰ-ਮੰਤਰ ਆ ਕੇ ਆਪਣਾ ਸਮਰਥਨ ਦੇਣ। ਇਸ ਦੇ ਨਾਲ ਹੀ ਮੌਕੇ ‘ਤੇ ਪਹੁੰਚੀ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਅਤੇ ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ।

ਭਾਰਤ ਦੀ ਦਿੱਗਜ ਪਹਿਲਵਾਨ ਗੀਤਾ ਫੋਗਾਟ ਨੇ ਇਸ ਮਾਮਲੇ ‘ਤੇ ਟਵੀਟ ਕੀਤਾ ਹੈ। ਉਸਨੇ ਲਿਖਿਆ, "ਜੰਤਰ-ਮੰਤਰ ਵਿਖੇ ਪੁਲਿਸ ਦੁਆਰਾ ਪਹਿਲਵਾਨਾਂ ‘ਤੇ ਹਮਲਾ, ਜਿਸ ਵਿੱਚ ਮੇਰੇ ਛੋਟੇ ਭਰਾ ਦੁਸ਼ਯੰਤ ਫੋਗਾਟ ਦੇ ਸਿਰ ‘ਤੇ ਸੱਟ ਮਾਰੀ ਗਈ ਅਤੇ ਇੱਕ ਹੋਰ ਪਹਿਲਵਾਨ ਵੀ ਜ਼ਖਮੀ ਹੋ ਗਿਆ। ਇਹ ਬਹੁਤ ਸ਼ਰਮਨਾਕ ਹੈ।

The post ਜੰਤਰ-ਮੰਤਰ ‘ਤੇ ਪਹਿਲਵਾਨਾਂ ਅਤੇ ਦਿੱਲੀ ਪੁਲਿਸ ਵਿਚਾਲੇ ਝੜੱਪ, ਕਈ ਪਹਿਲਵਾਨ ਹੋਏ ਜ਼ਖਮੀ appeared first on TheUnmute.com - Punjabi News.

Tags:
  • amit-shah
  • amritsar
  • bharatiya-kisan-union-sidhupur
  • breaking-news
  • bridge-bhushan-sharan
  • delhi
  • jantar-mantar
  • latest-news
  • news
  • palwinder-mahal
  • prime-minister-modi
  • ranjit-avenue
  • wfi
  • wrestlers
  • wrestlers-protest

DCW ਦੀ ਚੇਅਰਪਰਸਨ ਸਵਾਤੀ ਮਾਲੀਵਾਲ ਵਲੋਂ ਪਹਿਲਵਾਨਾਂ ਨਾਲ ਮੁਲਾਕਾਤ, ਪਹਿਲਵਾਨਾਂ ਨੇ ਕਿਹਾ ਮੈਡਲ ਕਰਾਂਗੇ ਵਾਪਸ

Thursday 04 May 2023 06:20 AM UTC+00 | Tags: bajrang-punia breaking-new breaking-news dcw-chairperson-swati-maliwal dcw-chief-swati-maliwal delhi delhi-police jantar-mantar news sakhsi-malik swati-maliwal wfi wrestlers

ਚੰਡੀਗੜ੍ਹ, 04 ਮਈ 2023: ਨਵੀਂ ਦਿੱਲੀ ਦੇ ਜੰਤਰ-ਮੰਤਰ ‘ਤੇ ਪਹਿਲਵਾਨਾਂ (Wrestlers) ਦੀ ਹੜਤਾਲ ਦਾ ਅੱਜ 12ਵਾਂ ਦਿਨ ਹੈ। ਬੁੱਧਵਾਰ ਦੇਰ ਰਾਤ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਅਤੇ ਪੁਲਿਸ ਵਿਚਾਲੇ ਝੜੱਪ ਹੋ ਗਈ। ਪਹਿਲਵਾਨਾਂ ਦਾ ਦੋਸ਼ ਹੈ ਕਿ ਸ਼ਰਾਬੀ ਪੁਲਸ ਵਾਲਿਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਗਾਲੀ-ਗਲੋਚ ਵੀ ਕੀਤਾ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਆਗੂ ਸੋਮਨਾਥ ਭਾਰਤੀ ਬੈੱਡ ਲੈ ਕੇ ਧਰਨੇ ਵਾਲੀ ਥਾਂ ‘ਤੇ ਪਹੁੰਚੇ, ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਪਹਿਲਵਾਨਾਂ ਨੇ ਝਗੜਾ ਸ਼ੁਰੂ ਕਰ ਦਿੱਤਾ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪਹਿਲਵਾਨ ਹੜਤਾਲ ‘ਤੇ ਹਨ। ਇਸ ਮਾਮਲੇ ‘ਤੇ ਅੱਜ ਸੁਪਰੀਮ ਕੋਰਟ ‘ਚ ਵੀ ਸੁਣਵਾਈ ਹੋਣੀ ਹੈ।

Image

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਮੁੜ ਜੰਤਰ-ਮੰਤਰ ਪਹੁੰਚ ਕੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ- ਮੈਂ ਫਿਰ ਕੁੜੀਆਂ (ਪਹਿਲਵਾਨਾਂ) ਨੂੰ ਮਿਲਣ ਆਈ ਹਾਂ ਕਿਉਂਕਿ ਇਹ ਮੇਰਾ ਫਰਜ਼ ਹੈ। ਪਹਿਲਵਾਨ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਝੜੱਪ ਦੌਰਾਨ ਪੁਲਿਸ ਅਧਿਕਾਰੀ ਵੀ ਮੌਜੂਦ ਸਨ ਜਿਨ੍ਹਾਂ ਨੇ ਸ਼ਰਾਬ ਪੀ ਕੇ ਪਹਿਲਵਾਨਾਂ ਨਾਲ ਦੁਰਵਿਵਹਾਰ ਕੀਤਾ। ਮੈਂ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ। ਦਿੱਲੀ ਪੁਲਿਸ ਬ੍ਰਿਜ ਭੂਸ਼ਣ ਨੂੰ ਕਿਉਂ ਬਚਾ ਰਹੀ ਹੈ? ਦਿੱਲੀ ਪੁਲਿਸ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ?

ਪੁਲਿਸ ਨਾਲ ਝੜਪ ਤੋਂ ਬਾਅਦ ਪਹਿਲਵਾਨ (Wrestlers) ਬਜਰੰਗ ਪੂਨੀਆ ਨੇ ਕਿਹਾ ਕਿ ਜੇਕਰ ਪਹਿਲਵਾਨਾਂ ਨਾਲ ਅਜਿਹਾ ਸਲੂਕ ਕੀਤਾ ਗਿਆ ਤਾਂ ਮੈਡਲਾਂ ਦਾ ਕੀ ਕਰਾਂਗੇ? ਸਗੋਂ ਅਸੀਂ ਸਾਧਾਰਨ ਜੀਵਨ ਜਿਉਣਾ ਚਾਹਾਂਗੇ ਅਤੇ ਸਾਰੇ ਮੈਡਲ ਅਤੇ ਪੁਰਸਕਾਰ ਭਾਰਤ ਸਰਕਾਰ ਨੂੰ ਵਾਪਸ ਕਰਨਾ ਚਾਹਾਂਗੇ। ਬਜਰੰਗ ਪੂਨੀਆ ਨੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

The post DCW ਦੀ ਚੇਅਰਪਰਸਨ ਸਵਾਤੀ ਮਾਲੀਵਾਲ ਵਲੋਂ ਪਹਿਲਵਾਨਾਂ ਨਾਲ ਮੁਲਾਕਾਤ, ਪਹਿਲਵਾਨਾਂ ਨੇ ਕਿਹਾ ਮੈਡਲ ਕਰਾਂਗੇ ਵਾਪਸ appeared first on TheUnmute.com - Punjabi News.

Tags:
  • bajrang-punia
  • breaking-new
  • breaking-news
  • dcw-chairperson-swati-maliwal
  • dcw-chief-swati-maliwal
  • delhi
  • delhi-police
  • jantar-mantar
  • news
  • sakhsi-malik
  • swati-maliwal
  • wfi
  • wrestlers

ਚੰਡੀਗੜ੍ਹ, 04 ਮਈ 2023: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਅੰਤਿਮ ਅਰਦਾਸ ਹੈ। ਜਿਸ ਲਈ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਇਕੱਠ ਸ਼ੁਰੂ ਹੋ ਗਿਆ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਵਿੱਚ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ (Chief Gurinder Singh Dhillon) ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅੰਤਿਮ ਅਰਦਾਸ ਲਈ ਪਹੁੰਚ ਚੁੱਕੇ ਹਨ।

ਅੰਤਿਮ ਅਰਦਾਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹੋਏ ਹਨ । ਜਿਸ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੀ ਮੌਤ ਦੇ ਅਗਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਪੁੱਜੇ ਸਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਅੰਤਿਮ ਸਸਕਾਰ ਵਾਲੇ ਦਿਨ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਡਾ ਨੇ ਪਿੰਡ ਬਾਦਲ ਵਿਖੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ। ਪ੍ਰਕਾਸ਼ ਸਿੰਘ ਬਾਦਲ 75 ਸਾਲਾਂ ਦੇ ਸਿਆਸੀ ਕਰੀਅਰ ਵਿੱਚ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ।

The post ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਸ਼ਾਮਲ ਹੋਏ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ appeared first on TheUnmute.com - Punjabi News.

Tags:
  • beas-chief-gurinder-singh-dhillon
  • breaking-news
  • news

ਅਮਿਤ ਸ਼ਾਹ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ 'ਚ ਪਹੁੰਚ ਕੇ ਸ਼ਰਧਾਂਜਲੀ ਭੇਂਟ ਕੀਤੀ

Thursday 04 May 2023 06:48 AM UTC+00 | Tags: aam-aadmi-party amit-shah baba-bohar-of-indian-politics breaking-news cm-bhagwant-mann latest-news news parkash-singh-badal punjab punjab-government shiromani-akali-dal the-unmute-breaking-news the-unmute-latest-news village-badal

ਚੰਡੀਗੜ੍ਹ, 04 ਮਈ 2023: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਅੰਤਿਮ ਅਰਦਾਸ ਹੈ। ਜਿਸ ਲਈ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਇਕੱਠ ਸ਼ੁਰੂ ਹੋ ਗਿਆ ਹੈ। ਅੰਤਿਮ ਅਰਦਾਸ ‘ਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਪਹੁੰਚੇ। ਗ੍ਰਹਿ ਮੰਤਰੀ ਨੇ ਆਉਂਦਿਆਂ ਹੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਅੱਗੇ ਮੱਥਾ ਟੇਕਿਆ। ਅਮਿਤ ਸ਼ਾਹ ਨਾਲ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਵੀ ਸ਼ਾਮਲ ਹੋਏ ਹਨ | ਉਨ੍ਹਾਂ ਤੋਂ ਇਲਾਵਾ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਪੁੱਜੇ ਹੋਏ ਹਨ।

 

amit shah

The post ਅਮਿਤ ਸ਼ਾਹ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ‘ਚ ਪਹੁੰਚ ਕੇ ਸ਼ਰਧਾਂਜਲੀ ਭੇਂਟ ਕੀਤੀ appeared first on TheUnmute.com - Punjabi News.

Tags:
  • aam-aadmi-party
  • amit-shah
  • baba-bohar-of-indian-politics
  • breaking-news
  • cm-bhagwant-mann
  • latest-news
  • news
  • parkash-singh-badal
  • punjab
  • punjab-government
  • shiromani-akali-dal
  • the-unmute-breaking-news
  • the-unmute-latest-news
  • village-badal

ਲੁਧਿਆਣਾ 'ਚ ਭਲਕੇ CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ 94 ਨਵੇਂ ਆਮ ਆਦਮੀ ਕਲੀਨਿਕਾਂ ਦਾ ਕਰਨਗੇ ਉਦਘਾਟਨ

Thursday 04 May 2023 07:08 AM UTC+00 | Tags: aam-aadmi-party arvind-kejriwal breaking-news cm-bhagwant-mann dr-balbir-singh health latest-news news punjab-government punjab-health-department the-unmute-breaking-news

ਚੰਡੀਗੜ੍ਹ, 04 ਮਈ 2023:ਪੰਜਾਬ ਸਰਕਾਰ ਨੇ ਸਿਹਤ ਖੇਤਰ ਵਿੱਚ ਇੱਕ ਹੋਰ ਅਹਿਮ ਕਦਮ ਚੁੱਕਿਆ ਹੈ। ਕੱਲ੍ਹ ਯਾਨੀ ਸ਼ੁੱਕਰਵਾਰ ਨੂੰ ਲੁਧਿਆਣਾ ਵਿੱਚ 94 ਨਵੇਂ ਆਮ ਆਦਮੀ ਕਲੀਨਿਕ (Aam Aadmi Clinics) ਸ਼ੁਰੂ ਹੋਣ ਜਾ ਰਹੇ ਹਨ। ਪੰਜਾਬ ਵਿੱਚ 500 ਆਮ ਆਦਮੀ ਕਲੀਨਿਕ ਪਹਿਲਾਂ ਹੀ ਚੱਲ ਰਹੇ ਹਨ | 94 ਨਵੇਂ ਕਲੀਨਿਕਾਂ ਦੇ ਉਦਘਾਟਨ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਹਾਜ਼ਰ ਹੋਣਗੇ। ਪੰਜਾਬ ਵਿੱਚ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਵਿੱਚ ਹੁਣ ਤੱਕ 25,63,489 ਲੋਕ ਆਪਣਾ ਇਲਾਜ ਕਰਵਾ ਚੁੱਕੇ ਹਨ। ਇਨ੍ਹਾਂ ਕਲੀਨਿਕਾਂ ਵਿੱਚ 41 ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ ਅਤੇ 80 ਤਰ੍ਹਾਂ ਦੀਆਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ।

The post ਲੁਧਿਆਣਾ ‘ਚ ਭਲਕੇ CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ 94 ਨਵੇਂ ਆਮ ਆਦਮੀ ਕਲੀਨਿਕਾਂ ਦਾ ਕਰਨਗੇ ਉਦਘਾਟਨ appeared first on TheUnmute.com - Punjabi News.

Tags:
  • aam-aadmi-party
  • arvind-kejriwal
  • breaking-news
  • cm-bhagwant-mann
  • dr-balbir-singh
  • health
  • latest-news
  • news
  • punjab-government
  • punjab-health-department
  • the-unmute-breaking-news

ਪਟਿਆਲਾ ਦੇ ਨਾਭਾ ਰੋਡ 'ਤੇ ਐੱਸ.ਐੱਸ ਪ੍ਰੋਵਾਈਡਰ ਦੇ ਮਾਲਕ ਦਾ ਗੋਲੀਆਂ ਮਾਰ ਕੇ ਕਤਲ

Thursday 04 May 2023 07:25 AM UTC+00 | Tags: breaking-news crime murder-case nabha-road-patiala news patiala patiala-murder-case patiala-police punjab-news

ਪਟਿਆਲਾ, 04 ਮਈ 2023: ਪਟਿਆਲਾ (Patiala) ਦੇ ਨਾਭਾ ਰੋਡ ‘ਤੇ ਅੱਜ ਦਿਨ ਦਿਹਾੜੇ ਐੱਸ.ਐੱਸ ਸਰਵਿਸ ਪ੍ਰੋਵਾਈਡਰ ਦੇ ਮਾਲਕ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ, ਜਿਨ੍ਹਾਂ ਵਿੱਚੋਂ 2 ਗੋਲੀਆਂ ਉਸਦੇ ਸਿਰ ‘ਤੇ, 2 ਪਿੱਠ ਤੇ ਇਕ ਵੱਖੀ ‘ਚ ਲੱਗੀ ਹੈ। ਮ੍ਰਿਤਕ ਦੀ ਪਛਾਣ ਦਰਸ਼ਨ ਸਿੰਗਲਾ ਵਜੋਂ ਹੋਈ ਹੈ ਅਤੇ ਸੁਨਾਮ ਦਾ ਰਹਿਣ ਵਾਲਾ ਹੈ | ਕਤਲ ਦੀ ਇਹ ਘਟਨਾ ਨਾਭਾ ਰੋਡ ‘ਤੇ ਮਾਰਕੀਟ ‘ਚ ਵਾਪਰੀ ਹੈ |

ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਜਦੋਂ ਦਰਸ਼ਨ ਸਿੰਗਲਾ ( 55 ਸਾਲ) ਆਪਣੇ ਦਫ਼ਤਰ ਪਹੁੰਚ ਕੇ ਗੱਡੀ ‘ਚੋਂ ਉਤਰਿਆ ਤਾਂ ਇੱਕ ਮੋਟਰਸਾਈਕਲ ਸਵਾਰ ਹਮਲਾਵਰ ਨੇ ਉਨ੍ਹਾਂ ਨੂੰ 5 ਗੋਲੀਆਂ ਮਾਰ ਦਿੱਤੀਆਂ | ਦਰਸ਼ਨ ਸਿੰਗਲਾ ਸਰਕਾਰੀ ਠੇਕਿਆਂ ਦੇ ਸਰਵਿਸ ਪ੍ਰੋਵਾਈਡਰ ਵਜੋਂ ਕੰਮ ਕਰਦੇ ਸਨ | ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਜਾਂਚ ਕੀਤੀ ਜਾ ਰਹੀ ਹੈ | ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਮਾਮਲੇ ਦੀ ਜਾਂਚ ਕਰਕੇ ਜਲਦ ਦੋਸ਼ੀ ਨੂੰ ਫੜਿਆ ਜਾਵੇ ਅਤੇ ਸਖ਼ਤ ਸਜ਼ਾ ਦਿੱਤੀ ਜਾਵੇ |

The post ਪਟਿਆਲਾ ਦੇ ਨਾਭਾ ਰੋਡ ‘ਤੇ ਐੱਸ.ਐੱਸ ਪ੍ਰੋਵਾਈਡਰ ਦੇ ਮਾਲਕ ਦਾ ਗੋਲੀਆਂ ਮਾਰ ਕੇ ਕਤਲ appeared first on TheUnmute.com - Punjabi News.

Tags:
  • breaking-news
  • crime
  • murder-case
  • nabha-road-patiala
  • news
  • patiala
  • patiala-murder-case
  • patiala-police
  • punjab-news

ਗੋਆ SCO ਸੰਮੇਲਨ 'ਚ ਭਾਗ ਲੈਣ ਪਾਕਿਸਤਾਨ ਤੋਂ 13 ਮੈਂਬਰੀ ਪੱਤਰਕਾਰਾਂ ਦਾ ਵਫ਼ਦ ਭਾਰਤ ਪਹੁੰਚਿਆ

Thursday 04 May 2023 07:42 AM UTC+00 | Tags: amritsar breaking-news goa-sco-summit latst-news news pakistan-news sco wagha-border

ਚੰਡੀਗੜ੍ਹ, 04 ਮਈ 2023: ਪਾਕਿਸਤਾਨ ਤੋਂ 13 ਮੈਬਰੀ ਪੱਤਰਕਾਰਾਂ ਦਾ ਡੈਲੀਗੇਸ਼ਨ ਅੱਜ ਅੰਮ੍ਰਿਤਸਰ ਦੇ ਅਟਾਰੀ ਦੇ ਵਾਹਗਾ ਬਾਰਡਰ ਰਸਤੇ ਭਾਰਤ ਦਾਖਲ ਹੋਇਆ | ਉਥੇ ਹੀ ਇਹ ਡੈਲੀਗੇਸ਼ਨ ਗੋਆ ਵਿੱਚ ਹੋਣ ਵਾਲੇ ਇਕ ਸਮਾਗਮ ਵਿਚ ਸ਼ਿਰਕਤ ਕਰਨ ਵਾਸਤੇ ਪਹੁੰਚ ਰਿਹਾ ਹੈ ਅਤੇ ਅੱਜ ਇਸ ਡੈਲੀਗੇਸ਼ਨ ਦਾ ਸਵਾਗਤ ਵੀ ਕੀਤਾ ਗਿਆ |

ਕਿਸੇ ਵੀ ਦੇਸ਼ ਦੀ ਉੱਨਤੀ ਦੇ ਵਿੱਚ ਅੱਜ ਸਭ ਤੋਂ ਵੱਡਾ ਰੋਲ ਅਦਾ ਕਰਦਾ ਹੈ ਉਹ ਪੱਤਰਕਾਰ ਹੈ ਉਥੇ ਹੀ ਅੱਜ ਇੱਕ ਗੁਆਂਢੀ ਮੁਲਕ ਪਾਕਿਸਤਾਨ ਤੋਂ ਡੈਲੀਗੇਸ਼ਨ ਜੋ ਕਿ ਗੋਆ ਵਿੱਚ ਹੋਣ ਵਾਲੇ ਇੱਕ ਅੰਤਰ-ਰਾਸ਼ਟਰੀ ਸਮਾਗਮ (SCO Summit) ਦੇ ਵਿਚ ਹਿੱਸਾ ਲੈਣਗੇ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਾਕਿਸਤਾਨ ਡੈਲੀਗੇਸ਼ਨ ਦੇ ਪੱਤਰਕਾਰ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਵੱਲੋਂ ਅੱਜ ਵਾਹਗਾ ਸੀਮਾ ਰਸਤੇ ਭਾਰਤ ਦਾਖਲ ਹੋਇਆ ਹੈ ਅਤੇ ਉਹਨਾਂ ਵੱਲੋਂ ਗੋਆ ਵਿੱਚ ਹੋਣ ਵਾਲੇ ਇੱਕ ਵਿਸ਼ਾਲ ਅੰਤਰਰਾਸ਼ਟਰੀ ਸਮਾਗਮ ਵਿਚ ਹਿੱਸਾ ਲਿਆ ਜਾਵੇਗਾ |

ਪਾਕਿਸਤਾਨ ਡੈਲੀਗੇਸ਼ਨ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਭਾਰਤ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਹੈ ਅਤੇ ਉਹ ਇਨ੍ਹਾਂ ਦੇ ਸ਼ੁਕਰਗੁਜ਼ਾਰ ਹਨ | ਉਨ੍ਹਾਂ ਨੇ ਕਿਹਾ ਕਿ ਜੋ ਵੀ ਗੋਆ ਵਿਚ ਅੰਤਰ ਰਾਸ਼ਟਰੀ ਸਮਾਗਮ ਦੌਰਾਨ ਵਧੀਆ ਜਾਣਕਾਰੀ ਮਿਲੇਗੀ, ਉਸ ਨੂੰ ਅਸੀਂ ਪਾਕਿਸਤਾਨ ਦੇ ਅਲੱਗ-ਅਲੱਗ ਚੈਨਲਾਂ ਦੇ ਵਿੱਚ ਦਿਖਾਵਾਂਗੇ | ਹੁਣ ਉਹ ਦਿੱਲੀ ਲਈ ਰਵਾਨਾ ਹੋ ਰਹੇ ਹਨ ਅਤੇ ਉਸ ਤੋਂ ਬਾਅਦ ਉਹ ਗੋਆ ਲਈ ਵੀ ਰਵਾਨਾ ਹੋਣਗੇ |

 

The post ਗੋਆ SCO ਸੰਮੇਲਨ 'ਚ ਭਾਗ ਲੈਣ ਪਾਕਿਸਤਾਨ ਤੋਂ 13 ਮੈਂਬਰੀ ਪੱਤਰਕਾਰਾਂ ਦਾ ਵਫ਼ਦ ਭਾਰਤ ਪਹੁੰਚਿਆ appeared first on TheUnmute.com - Punjabi News.

Tags:
  • amritsar
  • breaking-news
  • goa-sco-summit
  • latst-news
  • news
  • pakistan-news
  • sco
  • wagha-border

ਜੰਮੂ ਕਸ਼ਮੀਰ ਦੇ ਕਿਸ਼ਤਵਾੜ ਇਲਾਕੇ 'ਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਜਵਾਨ ਜ਼ਖਮੀ

Thursday 04 May 2023 08:02 AM UTC+00 | Tags: air-crash army army-helicopter army-helicopter-crashed army-helicopter-crashes breaking-news crash dhruv-helicopter indian-army jammu-division kishtwar military-hospital-in-udhampur news

ਚੰਡੀਗੜ੍ਹ, 04 ਮਈ 2023: ਜੰਮੂ ਡਿਵੀਜ਼ਨ ਦੇ ਕਿਸ਼ਤਵਾੜ (Kishtwar) ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਫੌਜ ਦਾ ਧਰੁਵ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਦੋ ਪਾਇਲਟ ਅਤੇ ਇੱਕ ਟੈਕਨੀਸ਼ੀਅਨ ਜ਼ਖਮੀ ਹੋ ਗਏ | ਉਨ੍ਹਾਂ ਨੂੰ ਇਲਾਜ ਲਈ ਊਧਮਪੁਰ ਦੇ ਮਿਲਟਰੀ ਹਸਪਤਾਲ ਲਿਜਾਇਆ ਗਿਆ ਹੈ।

ਇਸ ਮਾਮਲੇ ਦੇ ਸਬੰਧ ਵਿੱਚ ਸੈਨਾ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਧਰੁਵ ਹੈਲੀਕਾਪਟਰ, ਜੋ ਵੀਰਵਾਰ ਸਵੇਰੇ 11.15 ਵਜੇ ਇੱਕ ਸੰਚਾਲਨ ਮਿਸ਼ਨ ਲਈ ਰਵਾਨਾ ਹੋਇਆ ਸੀ, ਕਿਸ਼ਤਵਾੜ (Kishtwar) ਵਿੱਚ ਮਰੂਆ ਨਦੀ ਦੇ ਕੰਢੇ ਉੱਤੇ ਉਤਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਮੁਤਾਬਕ ਪਾਇਲਟਾਂ ਨੇ ਏਅਰ ਟਰੈਫਿਕ ਕੰਟਰੋਲਰ (ਏ.ਟੀ.ਸੀ.) ਨੂੰ ਤਕਨੀਕੀ ਖਰਾਬੀ ਦੀ ਸੂਚਨਾ ਦਿੱਤੀ ਸੀ।

ਇਸ ਤੋਂ ਬਾਅਦ ਤੁਰੰਤ ਬਚਾਅ ਕਾਰਜ ਮੌਕੇ ‘ਤੇ ਪਹੁੰਚ ਗਏ। ਫੌਜ ਦੇ ਬਚਾਅ ਦਲ ਮੌਕੇ ‘ਤੇ ਪਹੁੰਚ ਗਏ ਹਨ। ਤਿੰਨੋਂ ਜ਼ਖਮੀ ਜਵਾਨਾਂ ਨੂੰ ਊਧਮਪੁਰ ਦੇ ਮਿਲਟਰੀ ਹਸਪਤਾਲ ਲਿਜਾਇਆ ਗਿਆ ਹੈ। ਇਸ ਮਾਮਲੇ ‘ਚ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।ਜ਼ਿਕਰਯੋਗ ਹੈ ਕਿ 16 ਮਾਰਚ ਨੂੰ ਅਰੁਣਾਚਲ ਪ੍ਰਦੇਸ਼ ‘ਚ ਬੋਮਡਿਲਾ ਚੀਤਾ ਹੈਲੀਕਾਪਟਰ ATC ਨਾਲ ਸੰਪਰਕ ਟੁੱਟਣ ਤੋਂ ਬਾਅਦ ਕਰੈਸ਼ ਹੋ ਗਿਆ ਸੀ। ਇਸ ਹਾਦਸੇ ਵਿੱਚ ਦੋਵੇਂ ਪਾਇਲਟ ਲੈਫਟੀਨੈਂਟ ਕਰਨਲ ਵਿਨੈ ਬਾਨੂ ਰੈਡੀ ਅਤੇ ਮੇਜਰ ਜਯੰਤ ਏ. ਹਾਦਸੇ ਵਿਚ ਮੌਤ ਹੋ ਗਈ ਸੀ |

The post ਜੰਮੂ ਕਸ਼ਮੀਰ ਦੇ ਕਿਸ਼ਤਵਾੜ ਇਲਾਕੇ ‘ਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਜਵਾਨ ਜ਼ਖਮੀ appeared first on TheUnmute.com - Punjabi News.

Tags:
  • air-crash
  • army
  • army-helicopter
  • army-helicopter-crashed
  • army-helicopter-crashes
  • breaking-news
  • crash
  • dhruv-helicopter
  • indian-army
  • jammu-division
  • kishtwar
  • military-hospital-in-udhampur
  • news

Go First: ਗੋ-ਫਸਟ ਏਅਰਲਾਈਨਜ਼ ਨੇ 9 ਮਈ ਤੱਕ ਉਡਾਣਾਂ ਕੀਤੀਆਂ ਰੱਦ, DGCA ਨੇ ਰਿਫੰਡ ਨੂੰ ਲੈ ਕੇ ਦਿੱਤੇ ਨਿਰਦੇਸ਼

Thursday 04 May 2023 08:12 AM UTC+00 | Tags: airlines breaking-news dgca go-first go-first-airline go-first-airlines india-news latest-news news the-unmute-breaking-news the-unmute-news

ਚੰਡੀਗੜ੍ਹ, 04 ਮਈ 2023: ਗੋ-ਫਸਟ (GoFirst) ਏਅਰਲਾਈਨਜ਼ ਦੀਆਂ ਮੁਸ਼ਕਲਾਂ ਖਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਇੰਜਣ ਸਪਲਾਇਰ ਪ੍ਰੈਟ ਐਂਡ ਵਿਹਟਨੀ ਦੁਆਰਾ ਇੰਜਣਾਂ ਦੀ ਡਿਲੀਵਰੀ ਨਾ ਕੀਤੇ ਜਾਣ ਕਾਰਨ ਏਅਰਲਾਈਨ ਨੂੰ 9 ਮਈ ਤੱਕ ਆਪਣੀਆਂ ਉਡਾਣਾਂ ਰੱਦ ਕਰਨੀਆਂ ਪਈਆਂ। ਇਸ ਤੋਂ ਪਹਿਲਾਂ ਕੰਪਨੀ ਨੇ ਸਿਰਫ਼ ਤਿੰਨ ਦਿਨਾਂ ਲਈ ਉਡਾਣਾਂ ਬੰਦ ਕਰ ਦਿੱਤੀਆਂ ਸਨ। ਹਾਲਾਂਕਿ, ਅਣਸੁਲਝੇ ਵਿੱਤੀ ਸੰਕਟ ਕਾਰਨ ਗੋ-ਫਸਟ ਦੀਆਂ ਮੁਸ਼ਕਲਾਂ ਵਧ ਗਈਆਂ ਹਨ।

ਡੀਜੀਸੀਏ ਨੇ ਰਿਫੰਡ ਨੂੰ ਲੈ ਕੇ ਦਿੱਤੇ ਨਿਰਦੇਸ਼

ਮਹੱਤਵਪੂਰਨ ਗੱਲ ਇਹ ਹੈ ਕਿ ਕੰਪਨੀ ਨੇ ਦੀਵਾਲੀਆਪਨ ਦੀ ਕਾਰਵਾਈ ਦੇ ਤਹਿਤ ਸਰਕਾਰ ਨੂੰ ਸੰਕਟ ਤੋਂ ਬਾਹਰ ਕੱਢਣ ਦੀ ਮੰਗ ਵੀ ਰੱਖੀ ਹੈ। ਅਜਿਹੇ ‘ਚ ਯਾਤਰੀਆਂ ਨੇ ਆਪਣੀਆਂ ਟਿਕਟਾਂ ਦੇ ਰਿਫੰਡ ਦੀ ਮੰਗ ਦਾ ਮੁੱਦਾ ਚੁੱਕਿਆ ਹੈ। ਹੁਣ ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ ਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ। ਡੀਜੀਸੀਏ ਨੇ ਕਿਹਾ ਹੈ ਕਿ ਗੋ-ਫਸਟ (GoFirst) ਨੂੰ ਯਾਤਰੀਆਂ ਨੂੰ ਰਿਫੰਡ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ।

The post Go First: ਗੋ-ਫਸਟ ਏਅਰਲਾਈਨਜ਼ ਨੇ 9 ਮਈ ਤੱਕ ਉਡਾਣਾਂ ਕੀਤੀਆਂ ਰੱਦ, DGCA ਨੇ ਰਿਫੰਡ ਨੂੰ ਲੈ ਕੇ ਦਿੱਤੇ ਨਿਰਦੇਸ਼ appeared first on TheUnmute.com - Punjabi News.

Tags:
  • airlines
  • breaking-news
  • dgca
  • go-first
  • go-first-airline
  • go-first-airlines
  • india-news
  • latest-news
  • news
  • the-unmute-breaking-news
  • the-unmute-news

ਪੰਜਾਬ ਸਰਕਾਰ ਨਗਰ ਨਿਗਮ ਮੋਗਾ ਵਿਖੇ ਵੱਖ-ਵੱਖ ਵਿਕਾਸ ਕਾਰਜਾਂ 'ਤੇ 7.27 ਕਰੋੜ ਰੁਪਏ ਖਰਚੇਗੀ: ਡਾ: ਇੰਦਰਬੀਰ ਸਿੰਘ ਨਿੱਝਰ

Thursday 04 May 2023 10:50 AM UTC+00 | Tags: aam-aadmi-party breaking-news cm-bhagwant-mann dr-inderbir-singh-nijjar moga municipal-corporation-moga news punjab-government

ਚੰਡੀਗੜ੍ਹ, 04 ਮਈ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਐਲਾਨ ਕੀਤਾ ਕਿ ਨਗਰ ਨਿਗਮ ਮੋਗਾ (Moga) ਦੇ ਵਿਕਾਸ ਕਾਰਜਾਂ ਲਈ 7.27 ਕਰੋੜ ਰੁਪਏ ਖਰਚਣ ਦੀ ਤਜਵੀਜ਼ ਹੈ।

ਇਸ ਸਬੰਧੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਵਿਕਾਸ ਕਾਰਜਾਂ ਵਿੱਚ ਵਾਰਡ ਨੰਬਰ 40 ਅਤੇ 41 ਵਿੱਚ ਪਰਵਾਨਾ ਫਾਟਕ ਤੋਂ ਚੋਖਾ ਪੈਲੇਸ ਚੌਂਕ ਤੱਕ ਸੀਵਰੇਜ ਲਾਈਨ ਵਿਛਾਉਣ, ਨਗਰ ਨਿਗਮ ਮੋਗਾ ਵਿਖੇ ਰੇਨ ਹਾਰਵੈਸਟਿੰਗ ਰੀਚਾਰਜ ਵੈੱਲ ਦਾ ਨਿਰਮਾਣ ਸ਼ਾਮਲ ਹੈ ਅਤੇ ਵਾਰਡ ਨੰ. 43 ਵਿੱਚ ਪੁਰਾਣੀ ਘੱਲ ਕਲਾਂ ਰੋਡ ਵਿਖੇ ਸਿੱਧਾ ਬੋਰ ਲਗਾਉਣ ਦਾ ਕੰਮ ਕੀਤਾ।

ਇਸੇ ਤਰ੍ਹਾਂ, ਹੋਰ ਵਿਕਾਸ ਕਾਰਜਾਂ ਵਿੱਚ ਵਾਰਡ ਨੰਬਰ 15 ਵਿੱਚ ਕਬੀਰ ਨਗਰ, ਵਾਰਡ ਨੰਬਰ 24 ਵਿੱਚ ਸਾਧਾਂ ਵਾਲੀ ਬਸਤੀ ਅਤੇ ਵਾਰਡ ਨੰਬਰ 14 ਵਿੱਚ ਪ੍ਰੇਮ ਨਗਰ ਵਿੱਚ ਸਿੱਧਾ ਬੋਰ ਲਗਾਉਣਾ ਸ਼ਾਮਲ ਹੈ। ਮੱਲਣ ਸ਼ਾਹ ਸੜਕ ਦੇ ਨਾਲ ਲੱਗਦੀ ਗਲੀ ਵਿੱਚ ਸੀਵਰੇਜ ਲਾਈਨ ਵਿਛਾਉਣ ਦਾ ਪ੍ਰਬੰਧ ਕਰਨਾ ਅਤੇ ਸੀਵਰੇਜ ਲਾਈਨ ਵਿਛਾਉਣਾ ਸ਼ਾਮਲ ਹੈ। ਮੋਗਾ ਸ਼ਹਿਰ ਦੇ ਵੱਖ-ਵੱਖ ਡਿਸਪੋਜ਼ਲਾਂ, ਮੋਟਰਾਂ ਅਤੇ ਸੀਵਰ ਪੰਪਾਂ ‘ਤੇ ਲਗਾਈ ਗਈ ਮਸ਼ੀਨਰੀ ਦੀ ਮੁਰੰਮਤ ਦੀ ਯੋਜਨਾ ਵੀ ਇਹਨਾਂ ਵਿਕਾਸ ਕਾਰਜ਼ਾਂ ਵਿੱਚ ਸ਼ਾਮਲ ਹੈ।

ਡਾ. ਨਿੱਝਰ ਨੇ ਅੱਗੇ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਮੋਗਾ (Moga) ਵਿੱਚ ਡੰਪ ਸਾਈਟ ‘ਤੇ ਪਾਈਜ਼ੋ ਮੀਟਰ ਲਗਾਉਣਾ, ਸੀਵਰ ਲਾਈਨ ਦਾ ਪ੍ਰਬੰਧ ਅਤੇ ਵਿਛਾਉਣਾ, ਮੈਨਹੋਲ ਚੈਂਬਰਾਂ ਅਤੇ ਮੋਗਾ ਸ਼ਹਿਰ ਦੇ ਜ਼ੋਨ ਸੀ ਅਤੇ ਡੀ ਵਿੱਚ ਸੜਕਾਂ ਦੀਆਂ ਗਲੀਆਂ ਦੀ ਮੁਰੰਮਤ ਸ਼ਾਮਲ ਹਨ। ਇਸ ਤੋਂ ਇਲਾਵਾ, ਵਾਰਡ ਨੰਬਰ 23 ਵਿੱਚ ਅਕਾਲਸਰ ਗੁਰਦੁਆਰਾ ਸ਼ਮਸ਼ਾਨਘਾਟ, ਵਾਰਡ ਨੰਬਰ 27 ਵਿੱਚ ਪ੍ਰੀਤ ਨਗਰ ਸ਼ਮਸ਼ਾਨਘਾਟ, ਵਾਰਡ ਨੰਬਰ 33 ਵਿੱਚ ਮੁਹੱਲਾ ਸੰਧੂਆਂ ਅਤੇ ਮਹਿਮੇਵਾਲਾ ਪਿੰਡ ਸ਼ਮਸ਼ਾਨਘਾਟ ਵਿਖੇ ਫੇਲ੍ਹ ਹੋਏ ਬੋਰਾਂ ਦੇ ਵਿਰੁੱਧ ਰਿਵਰਸ ਰਿਗ ਵਿਧੀ ਜਾਂ ਕਿਸੇ ਹੋਰ ਨਵੀਨਤਮ ਤਕਨੀਕ ਨਾਲ ਡੂੰਘੇ ਬੋਰ (300X200 ਐਮ.ਐਮ) ਟਿਊਬਵੈੱਲ ਲਗਾਏ ਜਾਣਗੇ।

ਉਨ੍ਹਾਂ ਇਹ ਵੀ ਕਿਹਾ ਕਿ ਨਗਰ ਨਿਗਮ ਮੋਗਾ ਵਿਖੇ ਇਸੇ ਤਰ੍ਹਾਂ ਹੋਰ ਵੀ ਕਈ ਵਿਕਾਸ ਕਾਰਜ ਕਰਵਾਉਣ ਦੀ ਯੋਜਨਾ ਹੈ। ਵਿਕਾਸ ਕਾਰਜਾਂ ਨਾਲ ਨਗਰ ਨਿਗਮ ਮੋਗਾ ਵਿੱਚ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਵਿੱਚ ਸੁਧਾਰ ਦੀ ਉਮੀਦ ਕੀਤੀ ਜਾਂਦੀ ਹੈ, ਜਿਸ ਨਾਲ ਵਸਨੀਕਾਂ ਨੂੰ ਬਿਹਤਰ ਸਹੂਲਤਾਂ ਅਤੇ ਰਹਿਣ ਯੋਗ ਵਾਤਾਵਰਣ ਮੁਹੱਈਆ ਹੋਵੇਗਾ।

 

The post ਪੰਜਾਬ ਸਰਕਾਰ ਨਗਰ ਨਿਗਮ ਮੋਗਾ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ‘ਤੇ 7.27 ਕਰੋੜ ਰੁਪਏ ਖਰਚੇਗੀ: ਡਾ: ਇੰਦਰਬੀਰ ਸਿੰਘ ਨਿੱਝਰ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • dr-inderbir-singh-nijjar
  • moga
  • municipal-corporation-moga
  • news
  • punjab-government

ਪਟਿਆਲਾ ਪੁਲਿਸ ਨੇ ਇੱਕ ਵਿਅਕਤੀ ਨੂੰ 4 ਕਿੱਲੋ ਅਫੀਮ ਸਮੇਤ ਕੀਤਾ ਗ੍ਰਿਫਤਾਰ

Thursday 04 May 2023 10:58 AM UTC+00 | Tags: 4-kg-of-opium breaking-news drugs drugs-smugglers drug-traffickers news patiala patiala-news patiala-police patialas-ssp-varun-sharma the-unmute-breaking-news the-unmute-latest-update

ਚੰਡੀਗੜ੍ਹ, 04 ਮਈ 2023: ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦੀ ਟੀਮ (Patiala Police) ਨੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਦੇ ਕਬਜ਼ੇ ‘ਚੋਂ 4 ਕਿਲੋ ਅਫੀਮ ਬਰਾਮਦ ਹੋਈ ਹੈ। ਫੜੇ ਗਏ ਮੁਲਜ਼ਮ ਦਾ ਨਾਂ ਮਹਿੰਦਰ ਸਾਹ ਪੁੱਤਰ ਨਰਸਿੰਗ ਸਾਹ ਦੱਸਿਆ ਜਾ ਰਿਹਾ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ 3 ਮਈ ਨੂੰ ਏ.ਐਸ.ਆਈ ਭੁਪਿੰਦਰ ਸਿੰਘ ਪੁਲਿਸ ਟੀਮ (Patiala Police) ਸਮੇਤ ਟੀ ਪੁਆਇੰਟ ਨੇੜੇ ਰੇਲਵੇ ਲਾਈਨ ਬੰਨਾ ਰੋਡ ਪਟਿਆਲਾ ‘ਤੇ ਤਲਾਸ਼ੀ ਮੁਹਿੰਮ ਚਲਾ ਰਹੇ ਸਨ। ਇਸ ਦੌਰਾਨ ਇਕ ਸ਼ੱਕੀ ਵਿਅਕਤੀ ਪੁਲਿਸ ਨੂੰ ਦੇਖ ਕੇ ਭੱਜਣ ਲੱਗਾ, ਜਿਸ ਨੇ ਬੈਗ ਲਟਕਾਇਆ ਹੋਇਆ ਸੀ। ਦੂਜੇ ਪਾਸੇ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਉਸ ਨੂੰ ਕਾਬੂ ਕਰ ਲਿਆ ਅਤੇ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ‘ਚੋਂ 4 ਕਿੱਲੋ ਅਫੀਮ ਬਰਾਮਦ ਹੋਈ। ਪੁਲਿਸ ਵੱਲੋਂ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

The post ਪਟਿਆਲਾ ਪੁਲਿਸ ਨੇ ਇੱਕ ਵਿਅਕਤੀ ਨੂੰ 4 ਕਿੱਲੋ ਅਫੀਮ ਸਮੇਤ ਕੀਤਾ ਗ੍ਰਿਫਤਾਰ appeared first on TheUnmute.com - Punjabi News.

Tags:
  • 4-kg-of-opium
  • breaking-news
  • drugs
  • drugs-smugglers
  • drug-traffickers
  • news
  • patiala
  • patiala-news
  • patiala-police
  • patialas-ssp-varun-sharma
  • the-unmute-breaking-news
  • the-unmute-latest-update

ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਵੱਲੋਂ ਰਾਜਪਾਲ ਗੁਰਮੀਤ ਸਿੰਘ ਨਾਲ ਮੁਲਾਕਾਤ

Thursday 04 May 2023 11:11 AM UTC+00 | Tags: breaking-news governor-gurmeet-singh latest-news news shri-hemkunt-sahib shri-hemkunt-sahib-management-trus shri-hemkunt-sahib-management-trust shri-hemkunt-sahib-yatra sri-hemkunt-sahib uttrakhand-governer

ਰਾਜ ਭਵਨ ਦੇਹਰਾਦੂਨ 04 ਮਈ, 2023: ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਵੀਰਵਾਰ ਨੂੰ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਸੇਵਾਮੁਕਤ) ਨਾਲ ਮੁਲਾਕਾਤ ਕੀਤੀ। ਉਨ੍ਹਾਂ ਰਾਜਪਾਲ ਨੂੰ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਸੱਦਾ ਦਿੱਤਾ ਨੂੰ 17 ਮਈ ਨੂੰ ਰਿਸ਼ੀਕੇਸ਼ ਤੋਂ ਪਹਿਲੇ ਬੈਚ ਨੂੰ ਹਰੀ ਝੰਡੀ ਦਿਖਾਉਣ ਲਈ ਵੀ ਸੱਦਾ ਦਿੱਤਾ।

ਰਾਜਪਾਲ ਨੇ ਬਿੰਦਰਾ ਤੋਂ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਯਾਤਰਾ ਦੀਆਂ ਤਿਆਰੀਆਂ ਅਤੇ ਯਾਤਰਾ ਦੇ ਰੂਟਾਂ 'ਤੇ ਚੱਲ ਰਹੇ ਨਿਰਮਾਣ ਕਾਰਜਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਰਾਜਪਾਲ ਨੇ ਕਿਹਾ ਕਿ ਸ਼ਰਧਾਲੂਆਂ ਦੀ ਯਾਤਰਾ ਨੂੰ ਨਿਰਵਿਘਨ ਅਤੇ ਸੁਰੱਖਿਅਤ ਬਣਾਉਣ ਲਈ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਯਾਤਰਾ ਦੇ ਰੂਟਾਂ ‘ਤੇ ਬੁਨਿਆਦੀ ਸਹੂਲਤਾਂ ਦੀ ਕੋਈ ਕਮੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਯਾਤਰਾ ਲਈ ਸਰਕਾਰ ਵੱਲੋਂ ਬਿਹਤਰ ਪ੍ਰਬੰਧ ਕੀਤੇ ਗਏ ਹਨ।

ਇਸ ਦੌਰਾਨ ਬਿੰਦਰਾ ਨੂੰ ਦੱਸਿਆ ਗਿਆ ਕਿ ਸਰਕਾਰ ਵੱਲੋਂ ਮੁੱਖ ਨਿਰਮਾਣ ਕਾਰਜਾਂ ਵਿੱਚ ਹੇਮਕੁੰਟ ਸਾਹਿਬ ਵਿਖੇ ਹੈਲੀਪੈਡ ਦਾ ਨਿਰਮਾਣ ਕੀਤਾ ਗਿਆ ਹੈ। ਗੋਵਿੰਦ ਘਾਟ ਤੋਂ ਹੇਮਕੁੰਟ ਸਾਹਿਬ ਤੱਕ 06 ਕਿਲੋਮੀਟਰ ਦੇ ਰਸਤੇ, ਗੋਵਿੰਦ ਘਾਟ ਤੋਂ 05 ਕਿਲੋਮੀਟਰ ਤੱਕ ਪੁਲ ਰੋਡ 'ਤੇ ਰੇਲਿੰਗ ਬਣਾਈ ਗਈ ਹੈ ਅਤੇ ਟੈਕਸੀ ਚਾਲਕਾਂ ਲਈ ਉਥੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਯਾਤਰਾ ਦੇ ਰੂਟਾਂ ਦੇ ਨਾਲ-ਨਾਲ ਪਹੁੰਚਯੋਗ ਪਖਾਨੇ ਬਣਾਉਣ ਅਤੇ ਸੜਕਾਂ ਨੂੰ ਚੌੜਾ ਕਰਨ ਅਤੇ ਸੁਧਾਰ ਕਰਨ ਦਾ ਕੰਮ ਵੀ ਕਈ ਥਾਵਾਂ ‘ਤੇ ਕੀਤਾ ਗਿਆ ਹੈ।

ਉਕਤ ਸ਼ਰਧਾਲੂਆਂ ਲਈ ਮੈਡੀਕਲ ਸਹੂਲਤਾਂ ਵੀ ਉਪਲਬਧ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਯਾਤਰਾ ਰੂਟ ‘ਤੇ ਯਾਤਰੀਆਂ ਦੇ ਬੈਠਣ ਲਈ ਸ਼ੈੱਡ ਬੈਂਚਾਂ ਸਮੇਤ 10 ਰੇਨ ਸ਼ੈਲਟਰ ਤਿਆਰ ਕੀਤੇ ਗਏ ਹਨ ਅਤੇ ਕੁਝ ਥਾਵਾਂ ‘ਤੇ ਸੁਰੱਖਿਆ ਦੀਵਾਰ ਦਾ ਕੰਮ ਵੀ ਕੀਤਾ ਗਿਆ ਹੈ। ਮੀਤ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਗੁਰਦੁਆਰਾ ਟਰੱਸਟ ਵੱਲੋਂ ਸੰਗਤਾਂ ਦੀ ਸਹੂਲਤ ਲਈ ਗੁਰਦੁਆਰਾ ਪਡ਼੍ਹਵ ਵਿਖੇ ਕਈ ਕਾਰਜ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਗੋਵਿੰਦ ਘਾਟ ਵਿਖੇ 71 ਕਮਰਿਆਂ ਦਾ ਨਵੀਨੀਕਰਨ ਅਤੇ ਰਿਸ਼ੀਕੇਸ਼ ਵਿਖੇ 40 ਨਵੇਂ ਏਸੀ ਕਮਰਿਆਂ ਦਾ ਨਿਰਮਾਣ ਸ਼ਾਮਲ ਹੈ।

The post ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਵੱਲੋਂ ਰਾਜਪਾਲ ਗੁਰਮੀਤ ਸਿੰਘ ਨਾਲ ਮੁਲਾਕਾਤ appeared first on TheUnmute.com - Punjabi News.

Tags:
  • breaking-news
  • governor-gurmeet-singh
  • latest-news
  • news
  • shri-hemkunt-sahib
  • shri-hemkunt-sahib-management-trus
  • shri-hemkunt-sahib-management-trust
  • shri-hemkunt-sahib-yatra
  • sri-hemkunt-sahib
  • uttrakhand-governer

ਬਿਜਲੀ ਵਿਭਾਗ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਪ੍ਰਦਾਨ ਕਰਨ ਲਈ ਵਚਨਬੱਧ: ਹਰਭਜਨ ਸਿੰਘ ਈ.ਟੀ.ਓ.

Thursday 04 May 2023 11:16 AM UTC+00 | Tags: aam-aadmi-party cm-bhagwant-mann corruption-free-administration electricity-department harbhajan-singh-eto latest-news news pspcl punjab-government punjab-news punjab-power-minister

ਚੰਡੀਗੜ੍ਹ, 4 ਮਈ 2023: ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਨੂੰ ਦੁਹਰਾਉਂਦਿਆਂ ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. (Harbhajan Singh ETO)  ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ-ਮੁਕਤ ਪ੍ਰਸ਼ਾਸਨ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਸਾਰੇ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ।

ਪਿਛਲੇ ਕੁਝ ਸਮੇਂ ਦੌਰਾਨ ਪੀ.ਐਸ.ਪੀ.ਸੀ.ਐਲ. ਦੇ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਸਬੰਧੀ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਕਿਸੇ ਵੀ ਪੱਧਰ ‘ਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਕਿਸੇ ਵੀ ਅਧਿਕਾਰੀ/ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਅਜਿਹੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਬਿਜਲੀ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਪੀ.ਐਸ.ਪੀ.ਸੀ.ਐਲ. ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸ਼ਾਮਲ ਇੰਜੀ. ਗੁਰਜਿੰਦਰ ਸਿੰਘ, ਐਸ.ਡੀ.ਓ. ਡੀ.ਐਸ. ਸਬ ਡਿਵੀਜ਼ਨ ਮੁਬਾਰਕਪੁਰ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਜਿਸ ‘ਤੇ ਉਦਯੋਗਿਕ ਕੁਨੈਕਸ਼ਨ ਜਾਰੀ ਕਰਨ ਦੇ ਮਾਮਲੇ ਵਿੱਚ ਬਿਨੈਕਾਰ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲੱਗੇ ਸਨ ਅਤੇ ਉਸ ਨੂੰ ਪੀ.ਐਸ.ਪੀ.ਸੀ.ਐਲ. ਦੇ ਇਨਫੋਰਸਮੈਂਟ ਵਿੰਗ ਵੱਲੋਂ ਕੀਤੀ ਗਈ ਜਾਂਚ ਉਪਰੰਤ ਮਿਤੀ 28-04-2023 ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਸੀ।

ਇਸੇ ਤਰ੍ਹਾਂ ਪੀ.ਐਸ.ਪੀ.ਸੀ.ਐਲ. ਦੇ ਟੈਕਨੀਕਲ ਆਡਿਟ ਵਿੰਗ ਵੱਲੋਂ ਜਾਂਚ ਉਪਰੰਤ ਪੀ.ਐਸ.ਪੀ.ਸੀ.ਐਲ. ਸਟੋਰਾਂ ਤੋਂ ਕੱਢੀ ਸਮੱਗਰੀ ਦੇ ਗਬਨ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਇੰਜੀ. ਹਰਜੀਤ ਸਿੰਘ ਐਸ.ਡੀ.ਓ. ਅਤੇ ਇੰਜੀ. ਦਰਸ਼ਨ ਸਿੰਘ ਐਸ.ਡੀ.ਓ. ਨੂੰ ਵੀ 28-04-2023 ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

ਇਸ ਤੋਂ ਇਲਾਵਾ ਉਸੇ ਕੇਸ ਵਿੱਚ ਡੀ.ਐਸ. ਸਬ-ਡਿਵੀਜ਼ਨ ਬੱਸੀਆਂ ਦੇ ਇੰਜੀ. ਛਿੰਦਰ ਪਾਲ ਸਿੰਘ ਐਸ.ਡੀ.ਓ., ਇੰਜੀ. ਦਲਜੀਤ ਸਿੰਘ ਜੇ.ਈ. ਅਤੇ ਲਾਈਨਮੈਨ ਅਜੀਤਪਾਲ ਸਿੰਘ ਨੂੰ ਵੀ ਵੱਡੇ ਪੱਧਰ ‘ਤੇ ਸਮੱਗਰੀ ਦੇ ਗਬਨ ਦੇ ਦੋਸ਼ ਹੇਠ ਮੁਅੱਤਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੀ.ਐਸ.ਪੀ.ਸੀ.ਐਲ. ਦੇ ਆਡਿਟ ਵਿੰਗ ਵੱਲੋਂ ਕੀਤੀ ਗਈ ਜਾਂਚ ਉਪਰੰਤ ਪੀ.ਐਸ.ਪੀ.ਸੀ.ਐਲ. ਦੇ ਫੰਡਾਂ ਵਿੱਚ ਘਪਲੇ ਦੇ ਦੋਸ਼ ਹੇਠ ਇੰਜੀ. ਸੁਮੇਲ ਸਿੰਘ, ਵਧੀਕ ਐਸ.ਈ. ਡੀ.ਐਸ. ਡਿਵੀਜ਼ਨ, ਅਮਲੋਹ ਅਤੇ ਉਸ ਦੇ ਡਿਵੀਜ਼ਨਲ ਅਕਾਊਂਟੈਂਟ ਕਿਰਨ ਕੁਮਾਰ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ।

ਉਨ੍ਹਾਂ (Harbhajan Singh ETO) ਦੱਸਿਆ ਕਿ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਇਨ੍ਹਾਂ ਮਾਮਲਿਆਂ ਵਿੱਚ ਸੀਨੀਅਰ ਅਧਿਕਾਰੀਆਂ ਦੀ ਸ਼ਮੂਲੀਅਤ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਬਿਜਲੀ ਮੰਤਰੀ ਨੇ ਅੱਗੇ ਦੱਸਿਆ ਕਿ ਬਿਜਲੀ ਵਿਭਾਗ ਦੇ ਕਿਸੇ ਵੀ ਮੁਲਾਜ਼ਮ ਵੱਲੋਂ ਕਿਸੇ ਵੀ ਪੱਧਰ ‘ਤੇ ਖਪਤਕਾਰਾਂ ਨਾਲ ਦੁਰਵਿਹਾਰ ਅਤੇ ਭ੍ਰਿਸ਼ਟਚਾਰ ਸਬੰਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਭਵਿੱਖ ਵਿੱਚ ਵੀ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸ. ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸੂਬੇ ਵਿੱਚੋਂ ਰਿਸ਼ਵਤਖੋਰੀ ਨੂੰ ਜੜ੍ਹੋਂ ਪੁੱਟਣ ਲਈ ਸੂਬਾ ਸਰਕਾਰ ਨੂੰ ਆਪਣਾ ਸਹਿਯੋਗ ਦੇਣ ਅਤੇ ਜੇਕਰ ਬਿਜਲੀ ਵਿਭਾਗ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਰੰਤ ਉਨ੍ਹਾਂ ਦੇ ਦਫ਼ਤਰ ਨੂੰ ਸੂਚਨਾ ਦਿੱਤੀ ਜਾਵੇ।

The post ਬਿਜਲੀ ਵਿਭਾਗ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਪ੍ਰਦਾਨ ਕਰਨ ਲਈ ਵਚਨਬੱਧ: ਹਰਭਜਨ ਸਿੰਘ ਈ.ਟੀ.ਓ. appeared first on TheUnmute.com - Punjabi News.

Tags:
  • aam-aadmi-party
  • cm-bhagwant-mann
  • corruption-free-administration
  • electricity-department
  • harbhajan-singh-eto
  • latest-news
  • news
  • pspcl
  • punjab-government
  • punjab-news
  • punjab-power-minister

24 ਵਾਰਡਾਂ 'ਚ ਜਿੱਤ ਨਾਲ ਨਗਰ ਨਿਗਮ ਸ਼ਿਮਲਾ 'ਤੇ ਕਾਂਗਰਸ ਦਾ ਕਬਜ਼ਾ, CM ਸੁਖਵਿੰਦਰ ਸੁੱਖੂ ਨੇ ਦਿੱਤੀ ਵਧਾਈ

Thursday 04 May 2023 11:29 AM UTC+00 | Tags: breaking-news cm-sukhwinder-sukhu congress hews himachal-pradesh himachal-pradesh-assembly-election-2022 news shimla-municipal-corporation shimla-municipal-corporation-election

ਚੰਡੀਗੜ੍ਹ, 4 ਮਈ 2023: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਨਗਰ ਨਿਗਮ (Shimla Municipal Corporation) ਦੇ 34 ਵਾਰਡਾਂ ਲਈ 2 ਮਈ ਨੂੰ ਵੋਟਾਂ ਪਈਆਂ ਸਨ ਅਤੇ 102 ਉਮੀਦਵਾਰ ਮੈਦਾਨ ਵਿੱਚ ਸਨ। ਕਾਂਗਰਸ ਨੇ 24 ਵਾਰਡ ਜਿੱਤ ਕੇ ਨਗਰ ਨਿਗਮ ਸ਼ਿਮਲਾ ‘ਤੇ ਪੂਰਨ ਬਹੁਮਤ ਨਾਲ ਕਬਜ਼ਾ ਕਰ ਲਿਆ ਹੈ। ਭਾਜਪਾ ਦੇ 9 ਉਮੀਦਵਾਰ ਜਿੱਤੇ ਹਨ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਿਮਲਾ ਦੇ ਲੋਕਾਂ, ਉਮੀਦਵਾਰਾਂ, ਵਰਕਰਾਂ ਅਤੇ ਅਹੁਦੇਦਾਰਾਂ ਨੂੰ ਨਗਰ ਨਿਗਮ ਸ਼ਿਮਲਾ ਦੀਆਂ ਚੋਣਾਂ ਵਿੱਚ ਹੋਈ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਸੂਬਾ ਕਾਂਗਰਸ ਪ੍ਰਧਾਨ ਤੇ ਸੰਸਦ ਮੈਂਬਰ ਪ੍ਰਤਿਭਾ ਸਿੰਘ ਸ਼ਾਮ ਨੂੰ ਸੂਬਾ ਕਾਂਗਰਸ ਹੈੱਡਕੁਆਰਟਰ ਰਾਜੀਵ ਭਵਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਗੇ।

ਸ਼ਿਮਲਾ ਨਗਰ ਨਿਗਮ (Shimla Municipal Corporation)  ‘ਤੇ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ। 24 ਵਾਰਡਾਂ ਵਿੱਚ ਜਿੱਤ ਨਾਲ ਕਾਂਗਰਸ ਨੂੰ ਪੂਰਨ ਬਹੁਮਤ ਮਿਲ ਗਿਆ ਹੈ, ਪੂਰਨ ਬਹੁਮਤ ਲਈ 20 ਸੀਟਾਂ ਲੋੜੀਂਦੀਆਂ ਸਨ । ਭਾਜਪਾ ਦੇ 7 ਉਮੀਦਵਾਰ ਜਿੱਤੇ ਹਨ। ਜੇਕਰ ਭਾਜਪਾ ਬਾਕੀ 6 ਸੀਟਾਂ ਜਿੱਤ ਵੀ ਲੈਂਦੀ ਹੈ ਤਾਂ ਵੀ ਉਹ ਬਹੁਮਤ ਹਾਸਲ ਨਹੀਂ ਕਰ ਸਕਦੀ ਸੀ । ਸੀਪੀਆਈ (ਐਮ) ਨੇ ਇੱਕ ਸੀਟ ਜਿੱਤੀ ਹੈ।

The post 24 ਵਾਰਡਾਂ ‘ਚ ਜਿੱਤ ਨਾਲ ਨਗਰ ਨਿਗਮ ਸ਼ਿਮਲਾ ‘ਤੇ ਕਾਂਗਰਸ ਦਾ ਕਬਜ਼ਾ, CM ਸੁਖਵਿੰਦਰ ਸੁੱਖੂ ਨੇ ਦਿੱਤੀ ਵਧਾਈ appeared first on TheUnmute.com - Punjabi News.

Tags:
  • breaking-news
  • cm-sukhwinder-sukhu
  • congress
  • hews
  • himachal-pradesh
  • himachal-pradesh-assembly-election-2022
  • news
  • shimla-municipal-corporation
  • shimla-municipal-corporation-election

ਪਰਿਵਾਰ ਨੇ ਚਾਰ ਦਿਨ ਤੋਂ ਲਾਪਤਾ ਆਪਣੇ ਪੁੱਤਰ ਨੂੰ ਲੱਭਣ ਲਈ ਪ੍ਰਸ਼ਾਸ਼ਨ ਤੋਂ ਲਾਈ ਮਦਦ ਦੀ ਪੁਕਾਰ

Thursday 04 May 2023 11:46 AM UTC+00 | Tags: breaking-news jandiala-guru jandiala-guru-police joginder-singh latest-news news punjab-news tarn-taran the-unmute-breaking-news

ਜਲਾਲਾਬਾਦ, 04 ਮਈ 2023: ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਜਲਾਲਾਬਾਦ ਦੇ ਵਾਸੀ ਜੋਗਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਹੀ ਰਿਸ਼ਤੇਦਾਰਾਂ ਗੁਰਵਿੰਦਰ ਸਿੰਘ ਭੋਲੂ ਨੇ ਸਾਡੇ ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਸਾਡੇ ਕੋਲੋਂ ਏਜੰਟ ਗੁਰਪ੍ਰੀਤ ਸਿੰਘ ਨੂੰ ਪੈਸੇ ਦਿਵਾਏ ਸਨ | ਪਰ ਲਾਰੇ ਲਗਾ ਕੇ ਸਾਡੇ ਲੜਕੇ ਨੂੰ ਵਿਦੇਸ਼ ਵੀ ਨਹੀਂ ਭੇਜਿਆ |

ਉਨ੍ਹਾਂ ਕਿਹਾ ਕਿ ਸਾਜਨਦੀਪ ਸਿੰਘ ਨੇ ਚਾਰ ਦਿਨ ਪਹਿਲਾਂ ਵਰਗਲਾ ਕੇ ਪੈਸੇ ਵਾਪਸ ਦੇਣ ਦਾ ਬਹਾਨਾ ਲਗਾਇਆ ਗਿਆ ਅਤੇ ਉਸ ਨੂੰ ਜੰਡਿਆਲਾ ਗੁਰੂ ਕੋਲ ਪੈਂਦੇ ਪਿੰਡ ਜਾਣੀਆਂ ਬੁਲਾ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸਨੂੰ ਗਾਇਬ ਕਰ ਦਿੱਤਾ ਗਿਆ। ਜਦੋਂ ਸਾਡੇ ਵੱਲੋ ਥਾਣਾ ਵੈਰੋਵਾਲ ਅਤੇ ਥਾਣਾ ਜੰਡਿਆਲਾ ਗੁਰੂ ਵਿਖੇ ਦਰਖ਼ਾਸਤ ਵੀ ਦਿੱਤੀ ਗਈ ਹੈ ਅਤੇ ਥਾਣਾ ਵੈਰੋਵਾਲ ਪੁਲਿਸ ਵੱਲੋਂ ਸਾਡੇ ਪੁੱਤਰ ਦੇ ਮੋਬਾਈਲ ਦੀ ਲੂਕੇਸਨ ਟਰੇਸਿੰਗ ਕੀਤੀ ਗਈ ਤਾਂ ਉਹ ਵੀ ਪਿੰਡ ਜਾਣੀਆਂ ਤੋਂ ਪਾਈ ਗਈ ਸੀ |

ਇਸ ਸਬੰਧੀ ਥਾਣਾ ਜੰਡਿਆਲਾ ਗੁਰੂ ਦੇ ਥਾਣਾ ਮੁਖੀ ਦੇ ਐੱਸ.ਐੱਚ.ਓ ਬਲਵਿੰਦਰ ਸਿੰਘ ਨਾਲ ਫੋਨ ‘ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਵਾਰ-ਵਾਰ ਉਕਤ ਵਿਅਕਤੀਆਂ ਦੇ ਘਰ ਰੇਡ ਕੀਤੀਆਂ ਜਾ ਰਹੀਆਂ ਹਨ | ਸਾਰਾ ਹੀ ਪਰਿਵਾਰ ਭਗੌੜਾ ਹੈ ਜਲਦ ਮੁਲਜ਼ਮਾਂ ਨੂੰ ਕਾਬੂ ਕਰਕੇ ਨੌਜਵਾਨ ਦਾ ਪਤਾ ਲਗਾਇਆ ਜਾਵੇਗਾ। ਪਰਿਵਾਰਕ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਜਲਦੀ ਉਨ੍ਹਾਂ ਦੇ ਪੁੱਤਰ ਨੂੰ ਲੱਭਿਆ ਜਾਵੇ ਅਤੇ ਉਕਤ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ |

The post ਪਰਿਵਾਰ ਨੇ ਚਾਰ ਦਿਨ ਤੋਂ ਲਾਪਤਾ ਆਪਣੇ ਪੁੱਤਰ ਨੂੰ ਲੱਭਣ ਲਈ ਪ੍ਰਸ਼ਾਸ਼ਨ ਤੋਂ ਲਾਈ ਮਦਦ ਦੀ ਪੁਕਾਰ appeared first on TheUnmute.com - Punjabi News.

Tags:
  • breaking-news
  • jandiala-guru
  • jandiala-guru-police
  • joginder-singh
  • latest-news
  • news
  • punjab-news
  • tarn-taran
  • the-unmute-breaking-news

ਪਟਿਆਲਾ ਪੁਲਿਸ ਵੱਲੋਂ ਚਾਰ ਕਿੱਲੋ ਅਫ਼ੀਮ ਸਮੇਤ ਇੱਕ ਦੋਸ਼ੀ ਗ੍ਰਿਫਤਾਰ

Thursday 04 May 2023 11:57 AM UTC+00 | Tags: breaking-news jaswinder-singh-tiwana news patiala sp-varun-sharma ssp-dsp-jaswinder-singh-tiwana

ਪਟਿਆਲਾ, 04 ਮਈ 2023: ਐਸ.ਐਸ.ਪੀ. ਵਰੁਣ ਸ਼ਰਮਾ ਨੇ ਪ੍ਰੈਸ ਕਾਨਫ਼ਰੰਸ ਰਾਹੀ ਦੱਸਿਆ ਕਿ ਮੁਹੰਮਦ ਸਰਫ਼ਰਾਜ਼ ਆਲਮ ਆਈ.ਪੀ.ਐਸ, ਕਪਤਾਨ ਪੁਲਿਸ ਸਿਟੀ, ਪਟਿਆਲਾ(Patiala), ਜਸਵਿੰਦਰ ਸਿੰਘ ਟਿਵਾਣਾ, ਉਪ ਕਪਤਾਨ ਪੁਲਿਸ,ਸਿਟੀ-2 ਪਟਿਆਲਾ, ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਅਨਾਜ ਮੰਡੀ ਪਟਿਆਲਾ ਵੱਲੋਂ ਸਮਗਲਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ, ਜਦੋਂ ਮਿਤੀ 03.05.2023 ਨੂੰ ਮਹਿੰਦਰ ਸਾਹ ਪੁੱਤਰ ਨਰਸਿੰਗ ਸਾਹ ਵਾਸੀ ਪਿੰਡ ਵਾ ਥਾਣਾ ਬਰਗੇਨੀਆ ਜ਼ਿਲ੍ਹਾ ਸੀਤਾਮੜੀ,ਬਿਹਾਰ ਹਾਲ ਅਬਾਦ ਨੌਲਈਆ ਚੌਂਕ ਹੁਸ਼ਿਆਰਪੁਰ ਪੰਜਾਬ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 04 ਕਿਲੋ ਅਫ਼ੀਮ (Opium) ਬਰਾਮਦਗੀ ਕੀਤੀ ਗਈ।

ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 03-05-2023 ਨੂੰ ਏ.ਐਸ.ਆਈ. ਭੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਟੀ.ਪੁਆਇੰਟ ਨੇੜੇ ਰੇਲਵੇ ਲਾਈਨਾਂ ਬੰਨਾ ਰੋਡ ਪਟਿਆਲਾ (Patiala) ਵਿਖੇ ਮੌਜੂਦ ਸੀ ਅਤੇ ਸੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ ਤਾਂ ਦੋਸ਼ੀ ਮਹਿੰਦਰ ਸਾਹ ਉਕਤ ਆਪਣੇ ਖੱਬੇ ਮੋਢੇ ਪਰ ਟੰਗੇ ਕਾਲੇ ਰੰਗ ਦੇ ਪਿੱਠੂ ਬੈਗ ਸਮੇਤ ਆਈਆਂ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗਾ ਜਿਸ ਨੂੰ ਕਿ ਸ਼ੱਕ ਦੇ ਅਧਾਰ ‘ਤੇ ਕਾਬੂ ਕਰਕੇ ਜ਼ਾਬਤੇ ਅਨੁਸਾਰ ਤਲਾਸ਼ੀ ਕਰਨ ‘ਤੇ ਇਸ ਪਾਸੋਂ 04 ਕਿੱਲੋ ਅਫ਼ੀਮ ਬਰਾਮਦ ਹੋਈ |

ਜਿਸ ਨੂੰ ਕਿ ਕਬਜ਼ੇ ਵਿੱਚ ਲੈ ਕੇ ਪੁਲਿਸ ਨੇ ਮੁਕੱਦਮਾ ਨੰਬਰ 40 ਮਿਤੀ 03.05.2023 ਅ/ਧ 18/61/85 NDPS Act ਥਾਣਾ ਅਨਾਜ ਮੰਡੀ ਜ਼ਿਲ੍ਹਾ ਪਟਿਆਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਮਹਿੰਦਰ ਸਾਹ ਪੁੱਤਰ ਨਰਸਿੰਗ ਸਾਹ ਵਾਸੀ ਪਿੰਡ ਵਾ ਥਾਣਾ ਬਰਗੇਨੀਆ ਜ਼ਿਲ੍ਹਾ ਸੀਤਾਮੜੀ,ਬਿਹਾਰ ਹਾਲ ਅਬਾਦ ਨੌਲਈਆ ਚੋਕ ਹੁਸ਼ਿਆਰਪੁਰ ਪੰਜਾਬ ਨੂੰ ਜ਼ਾਬਤੇ ਅਨੁਸਾਰ ਕੀਤਾ ਗਿਆ।ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਅਫ਼ੀਮ (Opium) ਕਿਥੇ ਸਪਲਾਈ ਕਰਨੀ ਸੀ |

ਇਸ ਸਬੰਧੀ ਜਿਸ ਦਾ ਵੀ ਰੋਲ ਸਾਹਮਣੇ ਆਇਆ ਉਸ ਦੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਦੋਸ਼ੀ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।ਪਟਿਆਲਾ ਪੁਲਿਸ ਭੈੜੇ ਅਨਸਰਾਂ ਵਿਰੁੱਧ ਕਾਰਵਾਈ ਕਰਨ ਲਈ ਹਮੇਸ਼ਾ ਹੀ ਵਚਨਬੱਧ ਹੈ। ਮੁਲਜ਼ਮ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਹ ਅਫ਼ੀਮ ਦੇ ਕਾਰੋਬਾਰ ਵਿੱਚ ਹੋਰ ਕੌਣ ਕੌਣ ਸ਼ਾਮਲ ਹੈ, ਬਾਰੇ ਵੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾਵੇਗੀ।

The post ਪਟਿਆਲਾ ਪੁਲਿਸ ਵੱਲੋਂ ਚਾਰ ਕਿੱਲੋ ਅਫ਼ੀਮ ਸਮੇਤ ਇੱਕ ਦੋਸ਼ੀ ਗ੍ਰਿਫਤਾਰ appeared first on TheUnmute.com - Punjabi News.

Tags:
  • breaking-news
  • jaswinder-singh-tiwana
  • news
  • patiala
  • sp-varun-sharma
  • ssp-dsp-jaswinder-singh-tiwana

ਸਾਨੂੰ ਸਮਰਥਾ ਵਧਾਉਣ ਲਈ ਕੁਆਂਟਮ ਮਿਸ਼ਨ ਨੂੰ ਅੱਗੇ ਵਧਾਉਣ ਦੀ ਲੋੜ: ਪ੍ਰੋਫੈਸਰ ਅਰਵਿੰਦ

Thursday 04 May 2023 12:02 PM UTC+00 | Tags: breaking-news national-quantum-mission. news professor-arvind pu punjabi-university punjabi-university-patiala

ਪਟਿਆਲਾ, 04 ਮਈ 2023: ਭਾਰਤ ਸਰਕਾਰ ਨੇ 6,003 ਕਰੋੜ ਰੁਪਏ ਦੇ ਰਾਸ਼ਟਰੀ ਕੁਆਂਟਮ ਮਿਸ਼ਨ (National Quantum Mission) ਨੂੰ ਮਨਜ਼ੂਰੀ ਦਿੱਤੀ ਹੈ। ਇਸ ਮਿਸ਼ਨ ਦੇ ਮਾਹਿਰ ਵਿਗਿਆਨੀ ਮੈਂਬਰਾਂ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੀ ਸ਼ਾਮਿਲ ਹਨ।ਉਨ੍ਹਾਂ ਨੇ ਇਸ ਮਿਸ਼ਨ ਅਤੇ ਕੁਆਂਟਮ ਭੌਤਿਕ ਵਿਗਿਆਨ ਦੇ ਖੇਤਰ ਬਾਰੇ ਬਹੁਤ ਸਾਰੇ ਬੁਨਿਆਦੀ ਨੁਕਤੇ ਸਾਂਝੇ ਕਰਦਿਆਂ ਕਿਹਾ ਹੈ ਕਿ ਇਹ ਮਿਸ਼ਨ ਬਹੁਤ ਅਹਿਮ ਹੈ। ਇਸ ਮਿਸ਼ਨ ਬਾਰੇ ਪ੍ਰੋ. ਅਰਵਿੰਦ ਨੇ ਦੱਸਿਆ ਕਿ ਇਸ ਇਸ ਬਾਰੇ ਚਰਚਾ ਦੀ ਸ਼ੁਰੂਆਤ 1980 ਦੇ ਦਹਾਕੇ ਦੇ ਅਖੀਰ ਅਤੇ 90 ਦੇ ਦਹਾਕੇ ਦੇ ਸ਼ੁਰੂ ਵਿਚ ਕੁਆਂਟਮ ਕ੍ਰਿਪਟੋਗ੍ਰਾਫ਼ੀ ਉੱਤੇ ਮੁੱਖ ਕੰਮ ਦੇ ਨਾਲ ਹੋਈ ਸੀ ਪਰ ਅਸੀਂ ਇੱਕ ਦੇਸ ਦੇ ਤੌਰ ਉੱਤੇ ਉਸ ਤਰ੍ਹਾਂ ਦੀ ਪਹਿਲਕਦਮੀ ਨਹੀਂ ਕੀਤੀ ਜਿਸ ਤਰ੍ਹਾਂ ਦੀ ਸਾਨੂੰ ਸ਼ਾਇਦ 2000-2001 ਤੱਕ ਹੀ ਕਰ ਲੈਣੀ ਚਾਹੀਦੀ ਸੀ।

ਇਹ ਸਿਰਫ 2019 ਵਿੱਚ ਸੰਭਵ ਹੋਇਆ ਜਦੋਂ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਇਸ ਸੰਬੰਧੀ ਪਹਿਲਾ ਤਾਲਮੇਲ ਵਾਲਾ ਪ੍ਰੋਜੈਕਟ ਸ਼ੁਰੂ ਕੀਤਾ। ਇਸ ਨੂੰ ਕੁਆਂਟਮ ਇਨੇਬਲਡ ਸਾਇੰਸ ਐਂਡ ਟੈਕਨਾਲੋਜੀ (ਕੁਐਸਟ QuEST) ਕਿਹਾ ਜਾਂਦਾ ਸੀ ਅਤੇ ਇਸ ਦੇ ਤਹਿਤ ਦੇਸ਼ ਭਰ ਦੇ ਕਈ ਪ੍ਰੋਜੈਕਟਾਂ ਨੂੰ ਲਗਭਗ 300 ਕਰੋੜ ਰੁਪਏ ਦਿੱਤੇ ਗਏ ਸਨ।

ਉਨ੍ਹਾਂ ਦੱਸਿਆ ਕਿ ਇਹਨਾਂ ਪ੍ਰੋਜੈਕਟਾਂ ਵਿਚ ਕੁਆਂਟਮ (National Quantum Mission)  ਜਾਣਕਾਰੀ, ਫੋਟੋਨਾਂ ਨਾਲ ਕੁਆਂਟਮ ਸੰਚਾਰ, ਕੁਆਂਟਮ ਗਣਨਾ ਆਦਿ ਸ਼ਾਮਿਲ ਸਨ, ਇਸ ਦੇ ਚਾਰ ਭਾਗ ਸਨ। ਉਨ੍ਹਾਂ ਦੱਸਿਆ ਕਿ ਉਹ ਇਨ੍ਹਾਂ ਵਿੱਚੋਂ ਇੱਕ ਭਾਗ ‘ਫੋਟੋਨਾਂ ਨਾਲ ਕੁਆਂਟਮ ਸੰਚਾਰ’ ਦੇ ਰਾਸ਼ਟਰੀ ਕੋਆਰਡੀਨੇਟਰ ਹਨ ਅਤੇ ਇਸ ਦੇ ਅੱਗੋਂ ਸਮੁੱਚੇ ਦੇਸ਼ ਭਰ ਵਿੱਚ 24 ਪ੍ਰਾਜੈਕਟ ਹਨ। ਇਹ ਪ੍ਰੋਜੈਕਟ ਜ਼ਿਆਦਾਤਰ ਆਈ. ਆਈ. ਟੀਜ਼ (IITs) ਅਤੇ ਆਇਸਰ (IISER) ਸੰਸਥਾਵਾਂ ਵਿੱਚ ਹਨ।

ਉਨ੍ਹਾਂ ਦੱਸਿਆ ਕਿ ਕੁਐਸਟ ਖੋਜ ਪ੍ਰੋਜੈਕਟ ਨਾਲ ਸਰਕਾਰ ਨੇ ਇਸ ਤਕਨਾਲੋਜੀ ਦੀ ਮਹੱਤਤਾ ਬਾਰੇ ਮਹਿਸੂਸ ਕੀਤਾ ਹੈ ਅਤੇ ਇਸ ਨੂੰ ਵੱਡੇ ਪੱਧਰ ਦੇ ਪ੍ਰੋਗਰਾਮ ਵਿੱਚ ਬਦਲਣ ਦਾ ਫ਼ੈਸਲਾ ਕੀਤਾ ਹੈ। ਇਸ ਤਰ੍ਹਾਂ ਨੈਸਨਲ ਕੁਆਂਟਮ ਮਿਸ਼ਨ ਉੱਤੇ ਕੰਮ ਸ਼ੁਰੂ ਹੋਇਆ। ਇਸ ਰਾਹੀਂ ਕੁਆਂਟਮ ਤਕਨਾਲੋਜੀ ਨੂੰ ਵਿਕਸਤ ਕਰਨਾ ਹੈ ਜਿਨ੍ਹਾਂ ਵਿੱਚ ਕੁਆਂਟਮ ਸੰਚਾਰ ਅਤੇ ਗਣਨਾ ਉਪਕਰਣ, ਕੁਆਂਟਮ ਸੈਂਸਰ ਆਦਿ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ ਹੱਬ ਬਣਨਗੇ, ਫੰਡਿੰਗ ਉਪਲਬਧ ਹੋਵੇਗੀ, ਉਦਯੋਗ ਨਾਲ ਸਾਂਝੇਦਾਰੀ ਹੋਵੇਗੀ ਅਤੇ ਅਧਿਆਪਨ ਪ੍ਰੋਗਰਾਮ (ਕੁਆਂਟਮ ਟੈਕ) ਹੋਣਗੇ।

ਕੁਆਂਟਮ ਸੰਚਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਅਸੀਂ ਸਾਰੇ ਸੁਰੱਖਿਅਤ ਸੰਚਾਰ ਵਿੱਚ ਦਿਲਚਸਪੀ ਰੱਖਦੇ ਹਾਂ। ਭਾਵੇਂ ਅਸੀਂ ਆਪਣੇ ਫੋਨ ਤੋਂ ਇੱਕ ਸੰਦੇਸ਼ ਰਾਹੀਂ ਆਪਣਾ ਬੈਂਕ ਪਾਸਵਰਡ ਕਿਸੇ ਨੂੰ ਭੇਜ ਰਹੇ ਹੋਈਏ ਜਾਂ ਫਿਰ ਸੁਰੱਖਿਆ ਬਲ ਕੋਈ ਨਿਰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹੋਣ, ਅਸੀਂ ਚਾਹੁੰਦੇ ਹਾਂ ਕਿ ਰਸਤੇ ਵਿੱਚ ਕੋਈ ਵੀ ਸਾਡੀ ਗੱਲਬਾਤ ਨੂੰ ਨਾ ਸੁਣੇ | ਅਜਿਹਾ ਸੁਰੱਖਿਅਤ ਸੰਚਾਰ ਕ੍ਰਿਪਟੋਗ੍ਰਾਫ਼ੀ ਰਾਹੀਂ ਕੀਤਾ ਜਾਂਦਾ ਹੈ। ਅਸੀਂ ਸਿਗਨਲ ਨੂੰ ਇਸ ਤਰੀਕੇ ਨਾਲ ਐਨਕ੍ਰਿਪਟ ਕਰਦੇ ਹਾਂ ਕਿ ਕੋਈ ਹੋਰ ਇਸਨੂੰ ਪੜ੍ਹ ਨਾ ਸਕੇ, ਪਰ ਇਹ ਪਤਾ ਚੱਲਿਆ ਹੈ ਕਿ ਐਨਕ੍ਰਿਪਟ ਕਰਨ ਦੇ ਸਾਰੇ ਪੁਰਾਣੇ ਤਰੀਕੇ ਤੋੜੇ ਜਾ ਸਕਦੇ ਹਨ। ਦੂਜੇ ਪਾਸੋਂ ਕੁਆਂਟਮ ਸੰਚਾਰ ਇੱਕ ਪੂਰੀ ਤਰ੍ਹਾਂ ਸੁਰੱਖਿਅਤ ਐਨਕੋਡਿੰਗ ਪ੍ਰਕਿਰਿਆ ਹੈ। ਇਸ ਵਿੱਚ ਕੁਝ ਕੁਆਂਟਮ ਵਿਧੀਆਂ ਦੀ ਵਰਤੋਂ ਕਰ ਕੇ ਜਾਣਕਾਰੀ ਨੂੰ ਐਨਕ੍ਰਿਪਟ ਕੀਤਾ ਜਾਂਦਾ ਹੈ ਜਿਸ ਨੂੰ ਅਸੀਂ ਕੁਆਂਟਮ ਕ੍ਰਿਪਟੋਗ੍ਰਾਫ਼ੀ ਕਹਿੰਦੇ ਹਾਂ। ਇਸ ਤਰ੍ਹਾਂ ਭੇਜਿਆ ਸੁਨੇਹਾ ਪੂਰੀ ਤਰਾਂ ਸੁਰੱਖਿਅਤ ਹੋ ਸਕਦਾ ਹੈ ਜੋ ਕਿ ਪੜ੍ਹਨਯੋਗ ਨਹੀਂ ਹੁੰਦਾ ਜੇ ਕੋਈ ਇਸ ਨੂੰ ਪੜ੍ਹਨ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਉਸ ਵਿਅਕਤੀ ਦਾ ਪਤਾ ਲਗਾਇਆ ਜਾ ਸਕਦਾ। ਇਸ ਲਈ ਸੰਚਾਰ ਸੁਰੱਖਿਅ ਦੀ ਸਮੱਸਿਆ ਦਾ ਠੋਸ ਹੱਲ ਹੋ ਜਾਂਦਾ ਹੈ।

ਉਨ੍ਹਾਂ ਕੁਆਂਟਮ ਕੰਪਿਊਟਿੰਗ ਦੀ ਗੱਲ ਕਰਦੇ ਹੋਏ ਦੱਸਿਆ ਕਿ ਕੁਝ ਸਮੱਸਿਆਵਾਂ ਕੰਪਿਊਟਰਾਂ ਰਾਹੀਂ ਹੱਲ ਕਰਨ ਲਈ ਆਸਾਨ ਹੁੰਦੀਆਂ ਹਨ ਅਤੇ ਕੁਝ ਮੁਸ਼ਕਲ ਹੁੰਦੀਆਂ ਹਨ। ਉਦਾਹਰਨ ਲਈ ਗੁਣਾ ਕਰਨਾ ਆਸਾਨ ਹੈ ਪਰ ਗੁਣਨਖੰਡ ਬਣਾਉਣਾ ਔਖਾ ਹੈ। ਕੁਆਂਟਮ ਕੰਪਿਊਟਰ ਨਵੀਂ ਕਿਸਮ ਦੇ ਕੰਪਿਊਟਰ ਹਨ ਜੋ ਪੇਚੀਦਾ ਸਮੱਸਿਆਵਾਂ ਨੂੰ ਹੱਲ ਕਰਨ ਦੇ ਯੋਗ ਹੋਣਗੇ। ਇੱਥੋਂ ਤੱਕ ਕਿ ਤੇਜ਼ੀ ਨਾਲ ਅਜਿਹੀ ਮੁਸ਼ਕਿਲ ਵੀ ਹੱਲ ਕਰ ਸਕਣਗੇ ਜੋ ਆਮ ਕੰਪਿਊਟਰ ਰਾਹੀਂ ਮੁਮਕਿਨ ਨਹੀਂ।

ਇਸ ਮਿਸ਼ਨ ਦੇ ਉਦੇਸ਼ਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੁੱਝ ਟੀਚੇ ਮਿਥੇ ਗਏ ਹਨ ਜਿਵੇਂ ਇਹ ਜਾਣਨਾ ਕਿ ਤੁਸੀਂ ਕਿੰਨੀ ਦੂਰੀ ਤੱਕ ਕੁਆਂਟਮ ਸੰਚਾਰ ਯੰਤਰ ਸਥਾਪਤ ਕਰ ਸਕਦੇ ਹੋ? ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿਚ ਸਾਡੇ ਕੋਲ ਹਾਲੇ ਔਸਤ ਕਿਸਮ ਦੇ ਉਪਕਰਣ ਉਪਲਬਧ ਹਨ ਜੋ ਕੁੱਝ ਮੀਟਰ ਤੱਕ ਸੰਚਾਰ ਕਰ ਸਕਦੇ ਹਨ। ਪਰ ਹੁਣ ਦੇਖਣਾ ਹੋਵੇਗਾ ਕਿ ਕੀ ਤੁਸੀਂ ਇਕ ਵੱਡੇ ਸ਼ਹਿਰ ਵਿਚ ਜਾਂ ਸਾਰੇ ਸ਼ਹਿਰਾਂ ਵਿੱਚ ਕੁਆਂਟਮ ਸੰਚਾਰ ਕਰ ਸਕਦੇ ਹੋ। ਇਸੇ ਤਰ੍ਹਾਂ ਫਿਰ ਸੈਟੇਲਾਈਟ-ਅਧਾਰਿਤ ਕੁਆਂਟਮ ਸੰਚਾਰ ਹੈ ਜੋ ਕਿ ਬਹੁਤ ਲੰਬੀ ਦੂਰੀ ਉੱਤੇ ਵੀ ਕੀਤਾ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਯੂਰਪ, ਅਮਰੀਕਾ, ਆਸਟ੍ਰੇਲੀਆ ਅਤੇ ਚੀਨ ਇਸ ਖੇਤਰ ਦੇ ਪ੍ਰਮੁੱਖ ਖਿਡਾਰੀ ਹਨ। ਚੀਨ ਨੇ ਉਪਗ੍ਰਹਿ ਆਧਾਰਿਤ ਕੁਆਂਟਮ ਸੰਚਾਰ ਦਾ ਬਹੁਤ ਹੀ ਬੁਨਿਆਦੀ ਕੰਮ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ 2000 ਵਿੱਚ ਜਦੋਂ ਅਸੀਂ ਆਈ. ਆਈ. ਐੱਸ. ਸੀ. ਬੈਗਲੂਰੂ ਵਿੱਚ ਆਪਣੀ ਛੋਟੀ ਖੋਜ ਸ਼ੁਰੂ ਕੀਤੀ ਸੀ ਅਤੇ ਕੋਲਕਾਤਾ ਵਿੱਚ ਕੁਝ ਹੋਰ ਲੋਕਾਂ ਨੇ ਵੀ ਇਹਨਾਂ ਵਿਚਾਰਾਂ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਉਸ ਸਮੇਂ ਚੀਨ ਨੇ ਕੋਈ ਵੀ ਪ੍ਰੋਗਰਾਮ ਨਹੀਂ ਬਣਾਇਆ ਸੀ ਪਰ ਉਨ੍ਹਾਂ ਦੇ ਨੀਤੀ ਨਿਰਮਾਤਾਵਾਂ ਅਤੇ ਸਰਕਾਰਾਂ ਨੇ ਇਸ ਦੀ ਮਹੱਤਤਾ ਨੂੰ ਸਾਡੇ ਨੀਤੀ ਨਿਰਮਾਤਾਵਾਂ ਅਤੇ ਸਰਕਾਰਾਂ ਨਾਲੋਂ ਬਹੁਤ ਪਹਿਲਾਂ ਦੇਖ ਲਿਆ। ਅਸੀਂ ਵਿਗਿਆਨਕ ਦਿਲਚਸਪੀ ਅਤੇ ਸ਼ੁਰੂਆਤੀ ਕੰਮ ਦੇ ਮਾਮਲੇ ਵਿੱਚ ਉਹਨਾਂ ਤੋਂ ਅੱਗੇ ਸੀ ਪਰ ਅਸੀਂ ਆਪਣੇ ਮਿਸ਼ਨ ਵਿੱਚ ਬਹੁਤ ਦੇਰੀ ਕੀਤੀ ਹੈ ਪਰ ਦੇਰ ਆਏ ਦਰੁਸਤ ਆਏ।

The post ਸਾਨੂੰ ਸਮਰਥਾ ਵਧਾਉਣ ਲਈ ਕੁਆਂਟਮ ਮਿਸ਼ਨ ਨੂੰ ਅੱਗੇ ਵਧਾਉਣ ਦੀ ਲੋੜ: ਪ੍ਰੋਫੈਸਰ ਅਰਵਿੰਦ appeared first on TheUnmute.com - Punjabi News.

Tags:
  • breaking-news
  • national-quantum-mission.
  • news
  • professor-arvind
  • pu
  • punjabi-university
  • punjabi-university-patiala

ਗੁਰਦਾਸਪੁਰ, 4 ਮਈ 2023: ਗੁਰਦਾਸਪੁਰ ਪੁਲਿਸ ਦੇ ਹੱਥ ਇੱਕ ਵੱਡੀ ਸਫ਼ਲਤਾ ਲੱਗੀ ਹੈ ਜਿਸ ਦੇ ਚਲਦੀਆਂ ਗੁਰਦਾਸਪੁਰ ਪੁਲਿਸ ਵੱਲੋਂ ਐਸਐਸਪੀ ਹਰੀਸ਼ ਕੁਮਾਰ ਦਿਆਮਾ ਦੀ ਅਗਵਾਈ ਹੇਠ ਵੱਡੀ ਰਿਕਵਰੀ ਕੀਤੀ ਗਈ ਹੈ। ਜਿਸਦੇ ਚਲਦੇ ਸਰਹੱਦ ਪਾਰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ (Smuggling) ਕਰਨ ਵਾਲ਼ੇ ਅੰਤਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕਰ 13 ਤਸਕਰ ਨੂੰ ਗ੍ਰਿਫ਼ਤਾਰ ਕਿਤਾ ਗਿਆ ਹੈ ਜਿਹਨਾਂ ਕੋਲੋ ਭਾਰੀ ਮਾਤਰਾ ਵਿੱਚ ਹੈਰੋਇਨ, ਡਰੱਗ ਮਨੀ ਅਤੇ ਹਥਿਆਰ ਬਰਾਮਦ ਕਿਤੇ ਗਏ ਹਨ ਜੋ ਪਾਕਿਸਤਾਨ ਤੋਂ ਡਰੋਨਾਂ ਜ਼ਰੀਏ ਹੈਰੋਇਨ ਅਤੇ ਹਥਿਆਰ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕਰਦੇ ਸਨ। ਇਸ ਸਬੰਧੀ ਪੁਲਿਸ ਵੱਲੋਂ ਡੂੰਘਾਈ ਨਾਲ ਇਨ੍ਹਾਂ ਸਮੱਗਲਰਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰਿੰਦਰ ਭਾਰਗਵ ਡੀਆਈਜੀ ਬਾਰਡਰ ਰੇਂਜ ਅਤੇ ਨੇ ਦੱਸਿਆ ਕੀ ਅੰਤਰਾਸ਼ਟਰੀ ਗਿਰੋਹ ਨਾਲ ਕੰਮ ਕਰਦੇ 13 ਤਸਕਰਾਂ ਨੂੰ ਗ੍ਰਿਫ਼ਤਾਰ ਕਿਤਾ ਗਿਆ ਜਿਹਨਾਂ ਕੋਲੋ 4.52 ਕਿਲੋਗ੍ਰਾਮ ਹੈਰੋਇਨ, 34.72 ਲੱਖ ਰੁਪਏ ਦੀ ਡਰੱਗ ਮਨੀ, 6 ਪਿਸਤੌਲ ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਇਹ ਤਸਕਰ ਪਾਕਿਸਤਾਨ ਤੋਂ ਡਰੋਨਾਂ ਜ਼ਰੀਏ ਹੈਰੋਇਨ ਦਾ ਨਸ਼ਾ ਅਤੇ ਹਥਿਆਰ ਮੰਗਵਾਉਂਦੇ ਸਨ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ (Smuggling) ਕਰਦੇ ਸਨ ਉਨ੍ਹਾਂ ਕਿਹਾ ਕਿ ਫੜੇ ਗਏ ਤਸਕਰਾਂ ਦਾ ਸੰਬੰਧ ਦੀਆਂ ਗੈਂਗਸਟਰਾਂ ਨਾਲ ਵੀ ਦੱਸਿਆ ਜਾ ਰਿਹਾ ਹੈ।

ਇਸ ਲਈ ਗੁਰਦਾਸਪੁਰ ਪੁਲਿਸ ਨੇ ਇੱਕ ਵੱਡੀ ਫਿਰੌਤੀ ਅਤੇ ਟਾਰਗੇਟ ਕਿਲਿੰਗ ਵੀ ਟਾਲੀ ਹੈ ਅਤੇ ਗੈਂਗਸਟਰਾਂ ਦੇ ਅੰਦਰ ਜੁੜਿਆ ਸਾਰਾ ਈਕੋਸਿਸਟਮ ਲੱਭ ਕੇ ਤੋੜਿਆ ਹੈ। ਉਨ੍ਹਾਂ ਕਿਹਾ ਕੀ ਇਸ ਗਿਰੋਹ ਦਾ ਮੇਨ ਸਰਗਨਾ ਯੋਗਰਾਜ ਸਿੰਘ ਪੁੱਤਰ ਅਵਤਾਰ ਸਿੰਘ ਤਾਰੀ ਹੈ ਜੋ ਇਹ ਸਾਰੇ ਗਿਰੋਹ ਨੂੰ ਚਲਾ ਰਿਹਾ ਸੀ ਜੋ ਕੁਝ ਸਮਾਂ ਪਹਿਲਾਂ ਜਰਮਨ ਚਲਾ ਗਿਆ ਸੀ ਅਤੇ ਉਥੋਂ ਵੀ ਆਪਣਾ ਗਿਰੋਹ ਚਲਾਉਂਦਾ ਰਿਹਾ ਅਤੇ ਕੁੱਝ ਸਮਾਂ ਪਹਿਲਾਂ ਹੀ ਉਹ ਪੰਜਾਬ ਵਿਚ ਵਾਪਸ ਆਇਆ ਸੀ ਅਤੇ ਪੰਜਾਬ ਦੇ ਕੁਝ ਨੌਜਵਾਨਾਂ ਨੂੰ ਆਪਣੇ ਨਾਲ ਗਿਰੋਹ ਵਿੱਚ ਸ਼ਾਮਲ ਕਰਕੇ ਪਾਕਿਸਤਾਨ ਤੋਂ ਹਥਿਆਰ ਮੰਗਵਾ ਕੇ ਪੰਜਾਬ ਦੇ ਵਿਚ ਫਿਰੌਤੀ ਅਤੇ ਡਕੈਤੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਚਾਹੀਦਾ ਸੀ। ਜਿਸ ਨੂੰ ਸਮੇਂ ਰਹਿੰਦੇ ਕਾਬੂ ਕਰਕੇ ਇਸ ਦੇ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰਾ ਅਤੇ ਨਸ਼ਾ ਬਰਾਮਦ ਕੀਤਾ ਗਿਆ ਹੈ ਅਤੇ ਇਸਦੇ ਕੋਲੋਂ ਅਗਲੇਰੀ ਪੁੱਛਗਿੱਛ ਜਾਰੀ ਹੈ

The post ਗੁਰਦਾਸਪੁਰ ਪੁਲਿਸ ਵਲੋਂ ਸਰਹੱਦ ਪਾਰ ਤੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਅੰਤਰਾਸ਼ਟਰੀ ਗਿਰੋਹ ਦਾ ਪਰਦਾਫਾਸ਼ appeared first on TheUnmute.com - Punjabi News.

Tags:
  • border
  • breaking-news
  • gang-smuggling
  • gang-smuggling-arms
  • gang-smuggling-drugs
  • gurdaspur-police
  • news
  • punjab-police
  • smuggling

ਪਟਿਆਲਾ ਵਾਸੀਆਂ ਨੂੰ ਭਲਕੇ ਸਮਰਪਿਤ ਕੀਤੇ ਜਾਣਗੇ ਪੰਜ ਨਵੇਂ ਆਮ ਆਦਮੀ ਕਲੀਨਿਕ

Thursday 04 May 2023 12:14 PM UTC+00 | Tags: aam-aadmi-clinics breaking-news dc-sakshi-sawhney dr-balbir-singh news patiala sakshi-sawhney

ਪਟਿਆਲਾ, 04 ਮਈ 2023: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਲੋਂ ਭਲਕੇ 5 ਮਈ ਨੂੰ ਪਟਿਆਲਾ ਵਾਸੀਆਂ ਨੂੰ ਸਮਰਪਿਤ ਕੀਤੇ ਜਾਣ ਵਾਲੇ ਪੰਜ ਨਵੇਂ ਬਣੇ ਆਮ ਆਦਮੀ ਕਲੀਨਿਕਾਂ (Aam Aadmi Clinics) ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ ਤੇ ਸਿਵਲ ਸਰਜਨ ਡਾ. ਰਮਿੰਦਰ ਕੌਰ ਵੀ ਮੌਜੂਦ ਸਨ।

ਇਸ ਮੌਕੇ ਸਾਕਸ਼ੀ ਸਾਹਨੀ ਨੇ ਆਰਿਆ ਸਮਾਜ, ਅਨੰਦ ਨਗਰ-ਬੀ, ਤਫਜਲਪੁਰਾ, ਸਤਿਆ ਇਨਕਲੇਵ ਅਤੇ ਵੱਡਾ ਅਰਾਈਮਾਜਰਾ ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਵੱਖ-ਵੱਖ ਕਮਰਿਆਂ ਦਾ ਦੌਰਾ ਕੀਤਾ ਜਿੱਥੇ ਲੋੜੀਂਦੇ ਮੈਡੀਕਲ ਉਪਕਰਨਾਂ, ਦਵਾਈਆਂ ਦੀ ਉਪਲੱਬਧਤਾ ਆਦਿ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ 5 ਮਈ ਨੂੰ ਪੰਜ ਆਮ ਆਦਮੀ ਕਲੀਨਿਕ ਪਟਿਆਲਾ ਵਾਸੀਆਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ।

ਆਮ ਆਦਮੀ ਕਲੀਨਿਕਾਂ (Aam Aadmi Clinics) ਦੇ ਹੋਏ ਕੰਮ ‘ਤੇ ਤਸੱਲੀ ਪ੍ਰਗਟ ਕਰਦਿਆਂ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਘਰ-ਘਰ ਮੁਫਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਹ ਨਵੇਂ ਕਲੀਨਿਕ ਤੰਦਰੁਸਤ ਪੰਜਾਬ ਦੀ ਸਿਰਜਣਾ ਕਰਨ ਵਿੱਚ ਸਹਾਈ ਸਿੱਧ ਹੋਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ 40 ਆਮ ਆਦਮੀ ਕਲੀਨਿਕ ਪਹਿਲਾਂ ਹੀ ਕਾਰਜਸ਼ੀਲ ਹਨ ਅਤੇ ਇਹ ਹਸਪਤਾਲਾਂ ‘ਤੇ ਬੋਝ ਘਟਾਉਣ ਦੇ ਨਾਲ-ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ।

ਉਹਨਾਂ ਕਿਹਾ ਕਿ ਇਹਨਾਂ ਕਲੀਨਿਕਾਂ ਦੇ ਖੁਲਣ ਨਾਲ ਲੋਕਾਂ ਨੂੰ ਆਮ ਬਿਮਾਰੀਆਂ ਦੇ ਇਲਾਜ ਲਈ ਦੂਰ ਦੁਰਾਡੇ ਦੇ ਹਸਪਤਾਲਾਂ ਵਿੱਚ ਜਾਣ ਦੀ ਜ਼ਰੂਰਤ ਨਹੀ ਹੋਵੇਗੀ ਕਿਉਂਕਿ ਜਿਥੇ ਇਹਨਾਂ ਕਲੀਨਿਕਾਂ ਵਿੱਚ ਯੋਗ ਐਮ.ਬੀ.ਬੀ.ਐਸ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਜਾਵੇਗੀ ਉਥੇ ਮੁਫ਼ਤ ਦਵਾਈਆਂ ਦੇ ਨਾਲ ਨਾਲ ਲੋੜਵੰਦ ਮਰੀਜ਼ਾਂ ਦੇ ਖੂਨ ਪਿਸ਼ਾਬ ਦੇ ਟੈਸਟ ਵੀ ਕੀਤੇ ਮੁਫ਼ਤ ਕੀਤੇ ਜਾਣਗੇ।

The post ਪਟਿਆਲਾ ਵਾਸੀਆਂ ਨੂੰ ਭਲਕੇ ਸਮਰਪਿਤ ਕੀਤੇ ਜਾਣਗੇ ਪੰਜ ਨਵੇਂ ਆਮ ਆਦਮੀ ਕਲੀਨਿਕ appeared first on TheUnmute.com - Punjabi News.

Tags:
  • aam-aadmi-clinics
  • breaking-news
  • dc-sakshi-sawhney
  • dr-balbir-singh
  • news
  • patiala
  • sakshi-sawhney

ਪਟਿਆਲਾ ਪੁਲਿਸ ਵਲੋਂ ਜਾਅਲੀ ਕਰੰਸੀ ਤਿਆਰ ਕਰਨ ਦੇ ਦੋਸ਼ ਹੇਠ ਇੱਕ ਕਾਬੂ

Thursday 04 May 2023 01:09 PM UTC+00 | Tags: aam-aadmi-party fake-currency latest-news news patiala-police punjab punjab-government ssp-varun-sharma

ਪਟਿਆਲਾ, 04 ਮਈ 2023: ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਕਪਤਾਨ ਪੁਲਿਸ ਸਿਟੀ ਮੁਹੰਮਦ ਸਰਫ਼ਰਾਜ਼ ਆਲਮ ਦੀ ਨਿਗਰਾਨੀ ਹੇਠ ਭੈੜੇ ਪੁਰਸ਼ਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਉਪ ਕਪਤਾਨ ਪੁਲਿਸ ਦਿਹਾਤੀ ਪਟਿਆਲਾ (Patiala) ਗੁਰਦੇਵ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਮੁੱਖ ਅਫ਼ਸਰ ਥਾਣਾ ਜੁਲਕਾਂ ਦੀ ਅਗਵਾਈ ਹੇਠ ਐਸ.ਆਈ ਲਵਦੀਪ ਸਿੰਘ ਇੰਚਾਰਜ ਚੌਕੀ ਰੋਹੜ ਜੰਗੀਰ ਦੀ ਪੁਲਿਸ ਪਾਰਟੀ ਨੂੰ ਮੁਖਬਰੀ ਮਿਲੀ ਕਿ ਰਾਜੇਸ਼ ਕੁਮਾਰ ਪੁੱਤਰ ਬੰਸੂ ਰਾਮ ਵਾਸੀ #11, ਵਿਕਾਸ ਨਗਰ,ਪਟਿਆਲਾ ਹਾਲ ਵਾਸੀ #04, ਗਲੀ ਨੰ:-14ਈ, ਦਰਸ਼ਨ ਸਿੰਘ ਨਗਰ,ਥਾਣਾ ਅਨਾਜ ਮੰਡੀ ਪਟਿਆਲਾ ਜੋ ਕਿ ਕੰਪਿਊਟਰ ਸਕੈਨਰ ਪ੍ਰਿੰਟਰ ਅਤੇ ਹੋਰ ਯੰਤਰਾਂ ਨਾਲ ਜਾਅਲੀ ਭਾਰਤੀ ਕਰੰਸੀ ਨੋਟ ਤਿਆਰ ਕਰਕੇ ਅਸਲ ਭਾਰਤੀ ਕਰੰਸੀ ਨੋਟਾਂ ਦੇ ਤੋਰ ਪਰ ਵਰਤੋ ਕਰਦਾ ਹੈ।

ਜੋ ਅੱਜ ਵੀ ਪਟਿਆਲਾ ਸਾਈਡ ਵੱਲੋਂ ਆਪਣੇ ਮੋਟਰਸਾਈਕਲ ਨੰਬਰੀ ਪੀ.ਬੀ 11 ਬੀ.ਐਕਸ 5456 ਮਾਰਕਾ ਹੀਰੋ ਹਾਂਡਾ ਪੈਸ਼ਨ ਰੰਗ ਕਾਲਾ ਪਰ ਸਵਾਰ ਹੋ ਕੇ ਜਾਅਲੀ ਭਾਰਤੀ ਕਰੰਸੀ ਨੋਟ ਲੈ ਕੇ ਦੁਧਨ ਸਾਧਾ ਸਾਈਡ ਕਿਸੇ ਨੂੰ ਦੇਣ ਜਾ ਰਿਹਾ ਹੈ। ਜਿਸ ਦੇ ਆਧਾਰ ਤੇ ਮੁਕੱਦਮਾ ਨੰਬਰ 45 ਮਿਤੀ-03-05-2023 ਅ/ਧ 489ਏ,489ਬੀ,489ਸੀ, 489ਡੀ,489ਈ ਆਈ. ਪੀ.ਸੀ ਥਾਣਾ ਜੁਲਕਾਂ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਤੇ ਦੋਸ਼ੀ ਰਾਜੇਸ਼ ਕੁਮਾਰ ਪੁੱਤਰ ਬੰਸੂ ਰਾਮ ਵਾਸੀ #11, ਵਿਕਾਸ ਨਗਰ,ਪਟਿਆਲਾ ਹਾਲ ਵਾਸੀ ਦਰਸ਼ਨ ਸਿੰਘ ਨਗਰ,ਥਾਣਾ ਅਨਾਜ ਮੰਡੀ ਪਟਿਆਲਾ (Patiala)  ਨੂੰ ਕਾਬੂ ਕਰਕੇ ਜਿਸ ਪਾਸੋਂ 100 ਜਾਅਲੀ ਕਰੰਸੀ 500/500 ਰੁਪਏ ਦੇ ਨੋਟ (ਕੁੱਲ 50 ਹਜ਼ਾਰ ਰੁਪਏ) ਸਮੇਤ ਮੋਟਰਸਾਈਕਲ ਨੰਬਰੀ ਪੀ.ਬੀ 11 ਬੀ.ਐਕਸ 5456 ਮਾਰਕਾ ਹੀਰੋ ਹਾਂਡਾ ਪੈਸ਼ਨ ਰੰਗ ਕਾਲਾ ਗ੍ਰਿਫ਼ਤਾਰ ਕੀਤਾ ਗਿਆ।

ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਤੋ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਗਈ, ਜਿਸ ਤਹਿਤ ਦੋਸ਼ੀ ਨੇ ਮੰਨਿਆ ਕਿ ਉਹ ਆਪ ਖੁਦ ਜਾਅਲੀ ਨੋਟ ਆਪਣੇ ਕਿਰਾਏ ਦੇ ਮਕਾਨ ਨੰ-04, ਗਲੀ ਨੰ:-14ਈ, ਦਰਸ਼ਨ ਸਿੰਘ ਨਗਰ,ਪਟਿਆਲਾ ਵਿਖੇ ਇੱਕ ਕਮਰੇ ਵਿਚ ਜਾਅਲ਼ੀ ਕਰੰਸੀ ਤਿਆਰ ਕਰਨ ਦਾ ਸੈੱਟ-ਅਪ ਕੀਤਾ ਹੋਇਆ ਹੈ।

ਜਿਥੇ ਉਹ ਵੱਖ-ਵੱਖ ਯੰਤਰਾਂ ਨਾਲ ਜਾਅਲ਼ੀ ਕਰੰਸੀ ਤਿਆਰ ਕਰਦਾ ਹੈ। ਜਿਸ ਤਹਿਤ ਪੁਲਿਸ ਪਾਰਟੀ ਵੱਲੋਂ ਇਸਦੇ ਘਰ ਤੋ ਇੱਕ ਅਲਟਰਾਵਾਇਲਟ ਬਲੋਰ ਬੈਲਟ ਮਸ਼ੀਨ ਜਿਸਨੂੰ ਇਹ ਨੋਟ ਸੁਕਾਉਣ ਲਈ ਵਰਤਦਾ ਸੀ, ਇੱਕ ਕੰਪਿਊਟਰ ਸੈੱਟ ਸਮੇਤ 04 ਕਲਰਡ ਪ੍ਰਿੰਟਰ/ਸਕੈਨਰ, ਇੱਕ ਕਲਰ ਪ੍ਰਿੰਟਰ, ਇੱਕ ਜੁਗਾੜੂ ਟੇਬਲ ਜਿਸ ਪਰ ਕਲੈਂਪ ਫਿੱਟ ਕੀਤੇ ਹੋਏ ਹਨ। ਜਿਸ ਉਪਰ ਇਹ ਨੋਟ ਛਾਪਣ ਤੇ ਕੱਟਣ ਵਿਚ ਵਰਤਦਾ ਹੈ, ਹਰੇ ਰੰਗ ਦੀਆ ਚਮਕੀਲੀਆਂ ਪੱਟੀਆਂ ਜਿਨ੍ਹਾਂ ਨੂੰ ਇਹ ਨੋਟ ਵਿਚ ਹਰੀ ਪੱਟੀ ਪਾਉਣ ਲਈ ਵਰਤਦਾ ਹੈ।

ਤਿੰਨ ਲੱਕੜ ਦੇ ਸਾਂਚੇ ਜਿਨ੍ਹਾਂ ਨੂੰ ਇਹ ਨੋਟਾਂ ਪਰ ਸ੍ਰੀ ਮਹਾਤਮਾ ਗਾਂਧੀ ਜੀ ਦੀ ਫ਼ੋਟੋ, ਆਰ.ਬੀ.ਆਈ ਵਗੈਰਾ ਲਿਖਣ ਲਈ ਵਰਤਦਾ ਹੈ, ਇੱਕ ਪ੍ਰੈੱਸ, ਇੱਕ ਡਰਾਇਰ, ਕਰੰਸੀ ਛਾਪਣ ਵੇਲੇ ਹੋਈ ਵੇਸਟ ਪੇਪਰ 500 ਚਿੱਟੀਆਂ ਸ਼ੀਟਾਂ (Sheets) ਜਿੰਨਾ ਨੂੰ ਇਹ ਪ੍ਰਿੰਟਿੰਗ ਲਈ ਵਰਤਦਾ ਹੈ, ਵੱਖ-ਵੱਖ ਤਰ੍ਹਾਂ ਦੇ ਕੈਮੀਕਲ ਤੇ ਗਲੂ ਵਗੈਰਾ ਅਤੇ 01 ਲੱਖ 10 ਹਜ਼ਾਰ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਹੋਈ ਹੈ।

ਦੌਰਾਨ ਪੁੱਛ-ਗਿੱਛ ਦੋਸ਼ੀ ਨੇ ਮੰਨਿਆ ਕਿ ਉਸ ਦੇ ਖ਼ਿਲਾਫ਼ ਪਹਿਲਾ ਵੀ ਇੱਕ ਜਾਅਲੀ ਕਰੰਸੀ ਦਾ ਮੁਕੱਦਮਾ ਥਾਣਾ ਕੋਤਵਾਲੀ ਪਟਿਆਲਾ ਵਿਖੇ ਦਰਜ ਹੈ ਅਤੇ ਫ਼ਰਜ਼ੀ ਨਾਮ ਦੀ ਇੱਕ ਵੈਬ ਸੀਰੀਜ਼ ਤੋ ਦੇਖ ਕੇ ਹੋਰ ਪ੍ਰਭਾਵਿਤ ਹੋ ਗਿਆ ਅਤੇ ਜਾਅਲੀ ਕਰੰਸੀ ਨੂੰ ਸਹੀ ਦਿੱਖ ਦੇਣ ਲਈ ਵੱਖ-ਵੱਖ ਤਜਰਬੇ ਕਰਨ ਲੱਗ ਪਿਆ। ਦੋਸ਼ੀ ਦੀ ਡੂੰਘਾਈ ਨਾਲ ਪੁੱਛ-ਗਿੱਛ ਜਾਰੀ ਹੈ ਕਿ ਇਹ ਜਾਅਲੀ ਨੋਟ ਕਿਥੇ-ਕਿਥੇ ਵਰਤਦਾ ਸੀ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਸ ਪਾਸੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

The post ਪਟਿਆਲਾ ਪੁਲਿਸ ਵਲੋਂ ਜਾਅਲੀ ਕਰੰਸੀ ਤਿਆਰ ਕਰਨ ਦੇ ਦੋਸ਼ ਹੇਠ ਇੱਕ ਕਾਬੂ appeared first on TheUnmute.com - Punjabi News.

Tags:
  • aam-aadmi-party
  • fake-currency
  • latest-news
  • news
  • patiala-police
  • punjab
  • punjab-government
  • ssp-varun-sharma

ਜਲੰਧਰ, 04 ਮਈ 2023: ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਲੈਕੇ ‘ਆਪ’ ਨੂੰ ਜਲੰਧਰ (Jalandhar) ਜ਼ਿਮਨੀ ਚੋਣ ਲਈ ਹਲਕੇ ਵਿੱਚ ਵੱਡੀ ਪੱਧਰ ‘ਤੇ ਸਮਰਥਨ ਮਿਲ ਰਿਹਾ ਹੈ ਅਤੇ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਦਾ ਰਾਹ ਪੱਧਰਾ ਹੋ ਰਿਹਾ ਹੈ। ਜਿਵੇਂ ਜਿਵੇਂ ਚੋਣ ਦਾ ਦਿਨ ਨੇੜੇ ਆ ਰਿਹਾ ਹੈ, ‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਨਾਲ ਪਾਰਟੀ ਦਾ ਕਾਫ਼ਲਾ ਵੱਧਦਾ ਜਾ ਰਿਹਾ ਹੈ। ਜਲੰਧਰ ਜ਼ਿਮਨੀ ਚੋਣ ਨੂੰ ਲੈਕੇ ਆਮ ਆਦਮੀ ਪਾਰਟੀ ਪਾਰਟੀ ਵਲੋਂ ਵਿੱਢੀ ਗਈ ਚੋਣ ਮੁਹਿੰਮ ਨੂੰ ਲੈਕੇ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਹਲਕੇ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਅਤੇ ਸਮਰਥਕ ਵੱਡੀ ਗਿਣਤੀ ਵਿੱਚ ਲੋਕ ‘ਆਪ’ ਵਿੱਚ ਸ਼ਾਮਲ ਹੋ ਗਏ।

ਆਮ ਆਦਮੀ ਪਾਰਟੀ ਵਲੋਂ ਜਲੰਧਰ (Jalandhar) ਜ਼ਿਮਨੀ ਚੋਣ ਨੂੰ ਲੈਕੇ ਬਣਾਏ ਗਏ ਚੋਣ ਦਫ਼ਤਰ ਵਿਖੇ ਹਲਕੇ ਦੀਆਂ ਵੱਖ ਵੱਖ ਜਥੇਬੰਦੀਆਂ ਸਮੇਤ ਆਮ ਲੋਕਾਂ ਨੇ ‘ਆਪ’ ਦਾ ਲੜ ਫੜ੍ਹਿਆ। ਮੰਤਰੀ ਹਰਪਾਲ ਸਿੰਘ ਚੀਮਾਂ ਸਮੇਤ ‘ਆਪ’ ਆਗੂ ਜਗਰੂਪ ਸਿੰਘ ਸੇਖਵਾਂ ਅਤੇ ਸਟੀਫ਼ਨ ਕਲੇਰ ਨੇ ਉਨ੍ਹਾਂ ਸਾਰਿਆਂ ਨੂੰ ‘ਆਪ’ ਦੇ ਚੋਣ ਦਫ਼ਤਰ ਵਿਖੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਹਰ ਤਬਕੇ ਦੇ ਲੋਕਾਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ‘ਆਪ’ ਵਿੱਚ ਸ਼ਾਮਲ ਹੋਣ ਵਾਲੇ ਸੱਜਣਾ ਦਾ ਪਾਰਟੀ ਵਿੱਚ ਪੂਰਾ ਮਾਨ ਸਤਿਕਾਰ ਕੀਤਾ ਜਾਵੇਗਾ। ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਜਲੰਧਰ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫ਼ਰਕ ਨਾਲ ਜੇਤੂ ਬਣਾਉਣ ਦਾ ਦਾਅਵਾ ਕੀਤਾ।

ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਭਾਰਤ ਚਾਹਲ ਤੱਲਣ (ਸ਼੍ਰੋਮਣੀ ਅਕਾਲੀ ਦਲ ਤੱਲਣ), ਨਰੇਸ਼ ਕੁਮਾਰ (ਸਵਾਮੀ ਵਿਵੇਕਾਨੰਦ ਕ੍ਰਿਕੇਟ ਕਲੱਬ), ਡਾਕਟਰ ਅਮਰਜੀਤ ਰਾਏ (ਕਾਂਗਰਸੀ ਨੇਤਾ ਪ੍ਰਾਗਪੁਰ ), ਨਰਿੰਦਰ ਨਰਿਆ (ਜਲੰਧਰ ਕੈਂਟ- ਮੀਤ ਪ੍ਰਧਾਨ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ), ਸ਼ੁਭਮ ਚੌਹਾਨ (ਯੂਥ ਪ੍ਰਧਾਨ ਪੰਜਾਬ), ਲਖਵੀਰ ਸਿੰਘ (ਸਾਈਂ ਸਕਿਉਰਿਟੀ) ਗੁਰਮੀਤ ਸਿੰਘ (ਸਾਬਕਾ ਪੰਚ ਪਿੰਡ ਕੁੱਕੜ), ਅਨੂਪ ਸਿੰਘ (ਐਕਸ ਸਰਵਿਸਮੈਨ ਮੈਨ- ਹੈਡ ਗ੍ਰੰਥੀ ਕਾਲਾ ਸੰਘਿਆ), ਹਰਮੇਸ਼ ਲਾਲ (ਪੰਚ ਭੱਟੀਆਂ), ਪੰਕਜ ਰਿਸ਼ੀ (ਪ੍ਰਧਾਨ ਮਾਰਕੀਟ ਕਮੇਟੀ ਤੱਲਣ), ਜਯੋਤੀ (ਲੇਬਰ ਕਰਾਈਸ ਚਰਚ), ਐਵੀ ਨਾਹਰ (ਕੈਂਟ ਬਾਡੀ ਬਿਲਡਿੰਗ ਕਲੱਬ), ਸਜਾਵਲ (ਸ਼ਹਿਰ ਦੁਰਗਾ ਪੂਜਾ ਕਮੇਟੀ ਗੋਰਾਇਆ), ਰਾਮ ਅਯੁਧਿਆ (ਛਠ ਪੂਜਾ ਕਮੇਟੀ ਗੁਰਾਇਆ), ਸੰਜੇ ਕੁਮਾਰ (ਪਰਵਾਸੀ ਯੂਨੀਅਨ ਗੁਰਾਇਆ),

ਸੁਸ਼ੀਲ ਕੁਮਾਰ (ਸਕੱਤਰ ਪਰਵਾਸੀ ਯੂਨੀਅਨ ਗੁਰਾਇਆ), ਅਜੈ ਕੁਮਾਰ (ਸਪੋਰਟਸ ਕਲੱਬ ਅੱਟਾ), ਜਲਵੇਸ਼ਵਰ ਜੀ ਤੇ ਰਵੀਕੁਮਾਰ (ਜੈ ਦੁਰਗਾ ਜਗਰਾਤਾ ਕਮੇਟੀ ਗੁਰਾਇਆ), ਸੂਰਜ ਅਗਰਵਾਲ (ਅਗਰਵਾਲ ਸਭਾ) ਮੁਹਮੰਦ ਸਲੀਮ (ਪਿੰਡ ਗੌਹੀਰ), ਲਿਆਕਤ ਅਲੀ (ਪਿੰਡ ਉਗੀ), ਰਾਜੇਸ਼ ਕੁਮਾਰ (ਗੁਰਾਇਆ), ਗੁਰਪ੍ਰੀਤ ਜੱਸੀ (ਗੋਪਾ), ਭਗਵਾਨ ਜੀ (ਗੁਰਾਇਆ), ਮੋਹਿਤ (ਜਲੰਧਰ ਕਮੇਟੀ), ਰਾਮ ਤੀਰਥ ਜੀ (ਪਿੰਡ ਮੰਡਾਂ) ਜਤਿਕ ਚਾਹਲ (ਤੱਲਣ), ਬਲਬੀਰ ਕੌਰ (ਪ੍ਰਧਾਨ ਮਹਿਲਾ ਮੰਡਲ ਮਿੱਠਾ ਪੁਰ), ਕੁਮਾਰੀ ਗੁਰਪ੍ਰੀਤ (ਸਟਾਈਲ ਸਟੂਡੀਓ), ਰਣਧੀਰ (ਸਮਾਰਟ ਬੀਜ ਨੈਟਵਰਕਿੰਗ), ਰਾਜਿੰਦਰ(ਰਾਮਾਂ ਮੰਡੀ) ਅਤੇ ਵੱਡੀ ਗਿਣਤੀ ਵਿੱਚ ਆਮ ਲੋਕ ਹਾਜ਼ਰ ਸਨ।

The post ਜਲੰਧਰ ਹਲਕੇ ਦੀਆਂ ਵੱਖ-ਵੱਖ ਜਥੇਬੰਦੀਆਂ ‘ਤੇ ਹਲਕੇ ਦੇ ਪਤਵੰਤੇ ਸੱਜਣ ‘ਆਪ’ ‘ਚ ਹੋਏ ਸ਼ਾਮਲ appeared first on TheUnmute.com - Punjabi News.

Tags:
  • aam-aadmi-party
  • breaking-news
  • jalandhar
  • jalandhar-by-election
  • news

SCO Summit: ਐੱਸ. ਜੈਸ਼ੰਕਰ ਅਤੇ ਚੀਨੀ ਵਿਦੇਸ਼ ਮੰਤਰੀ ਵਿਚਾਲੇ ਸਰਹੱਦੀ ਮੁੱਦਿਆਂ 'ਤੇ ਹੋਈ ਚਰਚਾ

Thursday 04 May 2023 01:28 PM UTC+00 | Tags: bilawal-bhutto-zardari breaking-news china china-news eastren-ladakh goa lac news nws qin-gang sco sco-summit sco-summit-goa shanghai-cooperation-organization s-jaishankar

ਚੰਡੀਗੜ੍ਹ, 04 ਮਈ 2023: ਗੋਆ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਹੋ ਰਹੀ ਹੈ। ਇਸ ‘ਚ ਹਿੱਸਾ ਲੈਣ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ ਪਹੁੰਚ ਚੁੱਕੇ ਹਨ। ਇਸ ਮੌਕੇ ਵਿਦੇਸ਼ ਮੰਤਰੀ ਐਸ ਜੈਸ਼ੰਕਰ (S. Jaishankar) ਨੇ ਆਪਣੇ ਚੀਨੀ ਹਮਰੁਤਬਾ ਕਿਨ ਗੈਂਗ ਨਾਲ ਦੁਵੱਲੀ ਗੱਲਬਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋਹਾਂ ਵਿਚਾਲੇ ਪੂਰਬੀ ਲੱਦਾਖ ‘ਚ LAC ‘ਤੇ ਚੱਲ ਰਹੇ ਸਰਹੱਦੀ ਵਿਵਾਦ ‘ਤੇ ਵੀ ਚਰਚਾ ਹੋਈ।

ਜਿਕਰਯੋਗ ਹੈ ਕਿ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਵਿਦੇਸ਼ ਮੰਤਰੀਆਂ ਦੀ ਕੌਂਸਲ ਦੀ ਬੈਠਕ ਤੋਂ ਇਲਾਵਾ, ਦੋਵਾਂ ਨੇਤਾਵਾਂ ਨੇ ਬੇਨਾਓਲੀਮ ਦੇ ਇੱਕ ਬੀਚ ਰਿਜੋਰਟ ਵਿੱਚ ਗੱਲਬਾਤ ਕੀਤੀ। ਪਿਛਲੇ ਦੋ ਮਹੀਨਿਆਂ ਵਿੱਚ ਐੱਸ. ਜੈਸ਼ੰਕਰ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵਿਚਾਲੇ ਇਹ ਦੂਜੀ ਮੁਲਾਕਾਤ ਸੀ। ਇਸ ਤੋਂ ਪਹਿਲਾਂ ਦੋਵਾਂ ਨੇਤਾਵਾਂ ਨੇ ਮਾਰਚ ‘ਚ ਜੀ-20 ਵਿਦੇਸ਼ ਮੰਤਰੀਆਂ ਦੀ ਬੈਠਕ ਦੌਰਾਨ ਮੁਲਾਕਾਤ ਕੀਤੀ ਸੀ।

ਮੀਟਿੰਗ ਤੋਂ ਬਾਅਦ ਵਿਦੇਸ਼ ਮੰਤਰੀ ਐਸ.ਜੈਸ਼ੰਕਰ (S. Jaishankar) ਨੇ ਵੀ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਟਵੀਟ ‘ਚ ਕਿਹਾ ਕਿ ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ ਨਾਲ ਸਾਡੇ ਦੁਵੱਲੇ ਸਬੰਧਾਂ ‘ਤੇ ਵਿਸਤ੍ਰਿਤ ਚਰਚਾ ਹੋਈ। ਇਸ ਦੌਰਾਨ ਸਰਹੱਦੀ ਖੇਤਰਾਂ ‘ਚ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਮਸਲਿਆਂ ਨੂੰ ਹੱਲ ਕਰਨ ‘ਤੇ ਵੀ ਚਰਚਾ ਹੋ। ਇਸ ਤੋਂ ਇਲਾਵਾ ਅਸੀਂ SCO, G20 ਅਤੇ BRICS ‘ਤੇ ਵੀ ਚਰਚਾ ਕੀਤੀ ਹੈ।

ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਆਪਣੇ ਟਵੀਟ ‘ਚ ਇਸ ਮੁਲਾਕਾਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਗੱਲਬਾਤ ਦੌਰਾਨ ਦੁਵੱਲੇ, ਗਲੋਬਲ ਅਤੇ ਬਹੁਪੱਖੀ ਸਹਿਯੋਗ ਦੀ ਵਿਆਪਕ ਸਮੀਖਿਆ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਭਾਰਤ ਦੀ ਐਸਸੀਓ ਪ੍ਰਧਾਨਗੀ ਲਈ ਰੂਸ ਦੇ ਸਮਰਥਨ ਦੀ ਵੀ ਸ਼ਲਾਘਾ ਕੀਤੀ।ਇਸ ਦੇ ਨਾਲ ਹੀ ਜੀ-20 ਅਤੇ ਬ੍ਰਿਕਸ ਨਾਲ ਜੁੜੇ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ।

The post SCO Summit: ਐੱਸ. ਜੈਸ਼ੰਕਰ ਅਤੇ ਚੀਨੀ ਵਿਦੇਸ਼ ਮੰਤਰੀ ਵਿਚਾਲੇ ਸਰਹੱਦੀ ਮੁੱਦਿਆਂ ‘ਤੇ ਹੋਈ ਚਰਚਾ appeared first on TheUnmute.com - Punjabi News.

Tags:
  • bilawal-bhutto-zardari
  • breaking-news
  • china
  • china-news
  • eastren-ladakh
  • goa
  • lac
  • news
  • nws
  • qin-gang
  • sco
  • sco-summit
  • sco-summit-goa
  • shanghai-cooperation-organization
  • s-jaishankar

ਯੂਪੀ ਐਸਟੀਐਫ ਨਾਲ ਮੁਕਾਬਲੇ 'ਚ ਗੈਂਗਸਟਰ ਅਨਿਲ ਦੁਜਾਨਾ ਮਾਰਿਆ ਗਿਆ

Thursday 04 May 2023 01:44 PM UTC+00 | Tags: badalpur breaking-news gangster-anil-dujana india latest-news news the-unmute-breaking-news the-unmute-punjabi-news up-stf uttar-pardesh

ਚੰਡੀਗੜ੍ਹ, 04 ਮਈ 2023: ਉੱਤਰ ਪ੍ਰਦੇਸ਼ ਵਿੱਚ ਇੱਕ ਹੋਰ ਗੈਂਗਸਟਰ ਅਨਿਲ ਦੁਜਾਨਾ (Gangster Anil Dujana) ਉਰਫ ਅਨਿਲ ਨਾਗਰ ਵੀਰਵਾਰ ਨੂੰ ਯੂਪੀ ਐਸਟੀਐਫ ਨੇ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ। ਯੂਪੀ ਐਸਟੀਐਫ ਦੀ ਟੀਮ ਨੇ ਮੇਰਠ ਵਿੱਚ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਹੈ । ਅਨਿਲ ਦੁਜਾਨਾ ਵਿਰੁੱਧ ਯੂਪੀ ਸਮੇਤ ਹੋਰ ਸੂਬਿਆਂ ਵਿੱਚ ਕਤਲ, ਜਬਰ-ਜ਼ਨਾਹ, ਜਬਰੀ ਵਸੂਲੀ ਆਦਿ ਦੇ 60 ਤੋਂ ਵੱਧ ਕੇਸ ਦਰਜ ਹਨ। ਬਾਦਲਪੁਰ ਦਾ ਪਿੰਡ ਦੁਜਾਨਾ ਕਿਸੇ ਸਮੇਂ ਸੁੰਦਰ ਨਾਗਰ ਉਰਫ਼ ਸੁੰਦਰ ਡਾਕੂ ਵਜੋਂ ਜਾਣਿਆ ਜਾਂਦਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਕਮਿਸ਼ਨਰੇਟ ਪੁਲਿਸ ਨੇ ਗੌਤਮ ਬੁੱਧ ਨਗਰ ਦੇ 7 ਗਿਰੋਹਾਂ ਅਤੇ ਗੈਂਗਸਟਰਾਂ ਦੇ ਖਿਲਾਫ ਤੇਜ਼ ਅਤੇ ਪ੍ਰਭਾਵੀ ਕਾਰਵਾਈ ਕਰਨ ਲਈ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਸਨ। ਇਸ ਵਿਚ ਅਨਿਲ ਦੁਜਾਨਾ ਦਾ ਨਾਂ ਵੀ ਸ਼ਾਮਲ ਸੀ। ਪ੍ਰਾਪਤ ਜਾਣਕਾਰੀ ਸੂਬਾ ਸਰਕਾਰ ਵੱਲੋਂ ਮਾਫੀਆ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਸੂਬੇ ਭਰ ਦੇ 66 ਮਾਫੀਆ ਦੀ ਸੂਚੀ ਤਿਆਰ ਕੀਤੀ ਗਈ ਹੈ।

The post ਯੂਪੀ ਐਸਟੀਐਫ ਨਾਲ ਮੁਕਾਬਲੇ ‘ਚ ਗੈਂਗਸਟਰ ਅਨਿਲ ਦੁਜਾਨਾ ਮਾਰਿਆ ਗਿਆ appeared first on TheUnmute.com - Punjabi News.

Tags:
  • badalpur
  • breaking-news
  • gangster-anil-dujana
  • india
  • latest-news
  • news
  • the-unmute-breaking-news
  • the-unmute-punjabi-news
  • up-stf
  • uttar-pardesh

ਜਲੰਧਰ, 04 ਮਈ 2023: ਲੋਕਸਭਾ ਉਪ ਚੋਣ ਲਈ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਅੱਜ ਲਤੀਫਪੁਰਾ (Latifpura) ਵਿਖੇ ਮੁੜ ਵਸੇਬਾ ਮੋਰਚੇ ਦੇ ਧਰਨੇ ਵਾਲੀ ਜਗਾ ਤੇ ਪੁੱਜੇ ਅਤੇ ਉਹਨਾਂ ਪੀੜਿਤ ਪਰਿਵਾਰਾਂ ਨਾਲ ਮੁਲਕਾਤ ਕੀਤੀ ਅਤੇ ਉਹਨਾਂ ਦਾ ਹਾਲਚਾਲ ਪੁੱਛਿਆ । ਇਸ ਮੌਕੇ ਮੌਜੂਦ ਧਰਨਾਕਾਰੀਆਂ ਹਰਵਿੰਦਰ ਸਿੰਘ ਬਾਜਵਾ, ਮਹਿੰਦਰ ਸਿੰਘ ਬਾਜਵਾ, ਗੁਰਦਿਆਲ ਸਿੰਘ, ਗੁਰਬਖਸ਼ ਸਿੰਘ, ਬਲਜਿੰਦਰ ਕੌਰ, ਰੀਟਾ ਰਾਣੀ, ਹਰਜਿੰਦਰ ਕੋਰ, ਸਰਬਜੀਤ ਸਿੰਘ ਆਦਿ ਨੇ ਆਪਣੇ 'ਤੇ ਹੋਏ ਜੁਲਮ ਦੀ ਜਾਣਕਾਰੀ ਦਿੱਤੀ ਤੇ ਆਪਣਾ ਇੱਕ ਮੰਗ ਪੱਤਰ ਵੀ ਇੰਦਰ ਇਕਬਾਲ ਸਿੰਘ ਨੂੰ ਦਿੱਤਾ।

ਧਰਨਾਕਾਰੀਆਂ ਨੇ ਇੱਥੇ ਪਹੁੰਚਣ ਲਈ ਇੰਦਰ ਇਕਬਾਲ ਸਿੰਘ ਅਟਵਾਲ ਦਾ ਧੰਨਵਾਦ ਕੀਤਾ। ਪੀੜਿਤ ਪਰਿਵਾਰਾਂ ਨੇ ਉਹਨਾਂ ਨੂੰ ਆਪਬੀਤੀ ਸੁਨਾਈ ਅਤੇ ਕਿਹਾ ਕਿ ਪੰਜਾਬ ਡੀ ਭਗਵੰਤ ਮਾਨ ਸਰਕਾਰ ਨੇ ਇਹ ਸਭ ਕੁਝ ਜਾਨਬੁਝ ਕੇ ਕੀਤਾ ਹੈ। ਉਹ ਇਥੇ ਲੰਬੇ ਸਮੇਂ ਤੋ ਰਹਿੰਦੇ ਆ ਰਹੇ ਹਨ।

ਇੰਦਰ ਇਕਬਾਲ ਸਿੰਘ ਅਟਵਾਲ ਨੇ ਇਸ ਮੌਕੇ ਭਗਵੰਤ ਮਾਨ ਦੀ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਲਤੀਫਪੁਰਾ (Latifpura) ਦੇ ਲੋਕਾਂ ਦੇ ਉਜਾੜੇ ਲਈ ਭਗਵੰਤ ਮਾਨ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਤੇ ਇਹ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਹੈ, ਇਹ ਨਹੀਂ ਹੋਣਾ ਚਾਹੀਦਾ ਸੀ। ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਹੱਸਦੇ ਵੱਸਦੇ ਲੋਕਾਂ ਨੂੰ ਸੜਕਾਂ ਤੇ ਰੁਲਣ ਲਈ ਮਜ਼ਬੂਰ ਕਰ ਦਿੱਤਾ ਹੈ। ਉਹਨਾ ਕਿਹਾ ਕਿ ਪੰਜਾਬ ਸਰਕਾਰ ਆਪਣੀ ਗਲਤੀ ਤੁਰੰਤ ਸੁਧਾਰੇ, ਕਿਸੇ ਤੋਂ ਵੀ ਇਹਨਾਂ ਲੋਕਾਂ ਦਾ ਦਰਦ ਦੇਖਿਆ ਨਹੀਂ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਤੇ ਮੈਂ ਖੁਦ ਲਤੀਫਪੁਰਾ ਦੇ ਲੋਕਾ ਦੇ ਨਾਲ ਚਟਾਨ ਵਾਂਗ ਖੜੇ ਹਾਂ ਤੇ ਹਮੇਸਾ ਖੜੇ ਰਹਾਗੇ। ਮੈ ਤੁਹਾਡਾ ਵਕੀਲ ਬਣਕੇ ਕੰਮ ਕਰਾਂਗਾ ਤੇ ਲੋਕਾਂ ਦੇ ਮੁੜ ਵਸੇਬੇ ਲਈ ਅਸੀਂ ਹਰ ਸੰਭਵ ਯਤਨ ਕਰਾਂਗੇ। ਜਿਸ ਨੂੰ ਵੀ ਮਿਲਣਾ ਪਿਆ ਮਿਲਾਂਗਾ। ਜੋ ਫੈਸਲਾ ਤੁਸੀਂ ਲਵੋਗੇ ਮੈ ਤੁਹਾਡੇ ਨਾਲ ਹਾਂ ਤੇ ਅਸੀ ਲਤੀਫਪੁਰਾ ਦੇ ਲੋਕਾਂ ਦੀ ਗੱਲ ਮੰਨਣ ਲਈ ਪੰਜਾਬ ਸਰਕਾਰ ਨੂੰ ਮਜਬੂਰ ਕਰ ਦੇਵਾਗੇ।

ਉਹਨਾਂ ਕਿਹਾ ਕਿ ਮੁੜ ਵਸੇਬੇ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ, ਇਸ ਵਿੱਚ ਕੇਂਦਰ ਸਰਕਾਰ ਦਾ ਕੋਈ ਰੋਲ ਨਹੀਂ ਹੈ। ਪਰ ਜੇਕਰ ਜ਼ਰੂਰਤ ਪਵੇਗੀ ਤਾਂ ਅਸੀ ਕੇਂਦਰ ਸਰਕਾਰ ਤੱਕ ਵੀ ਪਹੁੰਚ ਕਰਾਂਗੇ ਕਿ ਉਹ ਵੀ ਪੰਜਾਬ ਸਰਕਾਰ ਨੂੰ ਲੋਕਾਂ ਦਾ ਮੁੜ ਵਸੇਬਾ ਕਰਨ ਲਈ ਤੁਰੰਤ ਕਦਮ ਚੁੱਕਣ ਨੂੰ ਕਹੇ।

The post ਲਤੀਫਪੁਰਾ ਦੇ ਉਜਾੜੇ ਲੋਕਾਂ ਦਾ ਉਹਨਾਂ ਦੀ ਮਰਜ਼ੀ ਅਨੁਸਾਰ ਮੁੜ ਵਸੇਬਾ ਕਰਕੇ ਆਪਣੀ ਗਲਤੀ ਸੁਧਾਰੇ ਪੰਜਾਬ ਸਰਕਾਰ: ਇੰਦਰ ਇਕਬਾਲ ਸਿੰਘ ਅਟਵਾਲ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • inder-iqbal-singh-atwal
  • jalandhar
  • latest-news
  • latifpura
  • news
  • punjab-bjp
  • punjab-government

SRH vs KKR: ਕੋਲਕਾਤਾ ਵਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ, ਜਾਣੋ ਦੋਵਾਂ ਟੀਮਾਂ ਦਾ ਪਲੇਇੰਗ-11

Thursday 04 May 2023 01:59 PM UTC+00 | Tags: breaking-news cricket ipl-2023 kolkata-knight-riders latest news sports-news srh-vs-kkr sunrisers-hyderabad

ਚੰਡੀਗੜ੍ਹ, 04 ਮਈ 2023: (SRH vs KKR) ਆਈਪੀਐਲ ਦੇ 47ਵੇਂ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਕੋਲਕਾਤਾ ਦੇ ਕਪਤਾਨ ਨਿਤੀਸ਼ ਰਾਣਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅੰਕ ਸੂਚੀ ਵਿੱਚ ਕੋਲਕਾਤਾ ਅੱਠਵੇਂ ਅਤੇ ਹੈਦਰਾਬਾਦ ਨੌਵੇਂ ਸਥਾਨ 'ਤੇ ਹੈ। ਦੋਵਾਂ ਟੀਮਾਂ ਦੇ ਛੇ-ਛੇ ਅੰਕ ਹਨ।

ਦੋਵਾਂ ਟੀਮਾਂ ਦਾ ਪਲੇਇੰਗ-11

ਸਨਰਾਈਜ਼ਰਜ਼ ਹੈਦਰਾਬਾਦ: ਮਯੰਕ ਅਗਰਵਾਲ, ਅਭਿਸ਼ੇਕ ਸ਼ਰਮਾ, ਏਡਨ ਮਾਰਕਰਾਮ (ਕਪਤਾਨ), ਹੇਨਰਿਕ ਕਲਾਸੇਨ (ਵਿਕੇਟਕੀਪਰ), ਹੈਰੀ ਬਰੂਕ, ਅਬਦੁਲ ਸਮਦ, ਮਾਰਕੋ ਯਾਨਸੇਨ, ਮਯੰਕ ਮਾਰਕੰਡੇ, ਭੁਵਨੇਸ਼ਵਰ ਕੁਮਾਰ, ਕਾਰਤਿਕ ਤਿਆਗੀ, ਟੀ ਨਟਰਾਜਨ।

ਕੋਲਕਾਤਾ ਨਾਈਟ ਰਾਈਡਰਜ਼: ਰਹਿਮਾਨਉੱਲ੍ਹਾ ਗੁਰਬਾਜ਼ (ਵਿਕੇਟਕੀਪਰ), ਜੇਸਨ ਰਾਏ, ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ (ਕਪਤਾਨ), ਆਂਦਰੇ ਰਸਲ, ਰਿੰਕੂ ਸਿੰਘ, ਸੁਨੀਲ ਨਾਰਾਇਣ, ਸ਼ਾਰਦੁਲ ਠਾਕੁਰ, ਵੈਭਵ ਅਰੋੜਾ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ।

The post SRH vs KKR: ਕੋਲਕਾਤਾ ਵਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ, ਜਾਣੋ ਦੋਵਾਂ ਟੀਮਾਂ ਦਾ ਪਲੇਇੰਗ-11 appeared first on TheUnmute.com - Punjabi News.

Tags:
  • breaking-news
  • cricket
  • ipl-2023
  • kolkata-knight-riders
  • latest
  • news
  • sports-news
  • srh-vs-kkr
  • sunrisers-hyderabad

CM ਭਗਵੰਤ ਮਾਨ ਅਤੇ CM ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ 80 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਕਰਨਗੇ ਸਮਰਪਿਤ

Thursday 04 May 2023 02:09 PM UTC+00 | Tags: aam-aadmi-clinics aam-aadmi-party breaking-news cm-bhagwant-mann news punjab-government punjabi-news the-unmute-breaking-news the-unmute-latest-update

ਚੰਡੀਗੜ੍ਹ, 04 ਮਈ 2023: ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਫਤ ਮੁਹੱਈਆ ਕਰਵਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ (ਸ਼ੁੱਕਰਵਾਰ) ਨੂੰ ਲੁਧਿਆਣਾ ਵਿਖੇ 80 ਆਮ ਆਦਮੀ ਕਲੀਨਿਕ (Aam Aadmi clinics)  ਸੂਬਾ ਵਾਸੀਆਂ ਨੂੰ ਸਮਰਪਿਤ ਕਰਨਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਨਾਲ ਸੂਬੇ ਵਿੱਚ ਤਕਰੀਬਨ 580 ਆਮ ਆਦਮੀ ਕਲੀਨਿਕ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕਾਰਜਸ਼ੀਲ ਹੋ ਜਾਣਗੇ। ਜ਼ਿਕਰਯੋਗ ਹੈ ਕਿ ਪਹਿਲੇ ਪੜਾਅ ਵਿੱਚ 100 ਕਲੀਨਿਕ ਸਮਰਪਿਤ ਕੀਤੇ ਗਏ ਸਨ ਅਤੇ ਦੂਜੇ ਪੜਾਅ ਵਿੱਚ 404 ਅਤੇ ਹੁਣ 80 ਕਲੀਨਿਕ ਸੂਬੇ ਦੀ ਸੇਵਾ ਵਿੱਚ ਸਮਰਪਿਤ ਕੀਤੇ ਜਾਣਗੇ। ਆਮ ਆਦਮੀ ਕਲੀਨਿਕ ਮੁੱਖ ਮੰਤਰੀ ਦਾ ਸੁਪਨਮਈ ਪ੍ਰੋਜੈਕਟ ਹੈ, ਜੋ ਕਿ ਲੋਕਾਂ ਦੀ ਭਲਾਈ ਦੇ ਉਦੇਸ਼ ਨਾਲ ਉਨ੍ਹਾਂ ਦੀ ਸਭ ਤੋਂ ਪ੍ਰਮੁੱਖ ਤਰਜੀਹ ਹੈ ਅਤੇ ਇਹ ਕਲੀਨਿਕ ਪਹਿਲਾਂ ਹੀ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਕਾਰਗਰ ਸਿੱਧ ਹੋ ਰਹੇ ਹਨ।

ਅਤਿ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਇਹ ਕਲੀਨਿਕ ਲੋਕਾਂ ਨੂੰ ਵਿਸ਼ਵ ਪੱਧਰੀ ਇਲਾਜ ਅਤੇ ਜਾਂਚ ਸਹੂਲਤਾਂ ਮੁਫ਼ਤ ਪ੍ਰਦਾਨ ਕਰ ਰਹੇ ਹਨ। ਹੁਣ ਤੱਕ ਸੂਬਾ ਭਰ ਵਿੱਚ 25.63 ਲੱਖ ਮਰੀਜ਼ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਜਾ ਕੇ ਇਲਾਜ ਕਰਵਾ ਚੁੱਕੇ ਹਨ। ਇਸੇ ਤਰ੍ਹਾਂ ਇਨ੍ਹਾਂ ਕਲੀਨਿਕਾਂ ‘ਤੇ ਕੁੱਲ 41 ਕਿਸਮ ਦੇ ਟੈਸਟ ਮੁਫਤ ਕੀਤੇ ਜਾ ਰਹੇ ਹਨ ਅਤੇ 30 ਅਪ੍ਰੈਲ ਤੱਕ 1.78 ਲੱਖ ਮਰੀਜ਼ ਇਹ ਟੈਸਟ ਕਰਵਾ ਚੁੱਕੇ ਹਨ।

ਇਸ ਤੋਂ ਇਲਾਵਾ ਇਨ੍ਹਾਂ ਕਲੀਨਿਕਾਂ (Aam Aadmi clinics) ਨੇ ਸੂਬੇ ਵਿੱਚ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕਰਨ ਅਤੇ ਉਨ੍ਹਾਂ ਦਾ ਪ੍ਰਭਾਵੀ ਢੰਗ ਨਾਲ ਮੁਕਾਬਲਾ ਕਰਨ ਲਈ ਡਾਟਾਬੇਸ ਤਿਆਰ ਕਰਨ ਵਿੱਚ ਸਰਕਾਰ ਦੀ ਮਦਦ ਕੀਤੀ ਹੈ। ਇਨ੍ਹਾਂ ਕਲੀਨਿਕਾਂ ਵਿੱਚ ਮਰੀਜ਼ਾਂ ਨੂੰ ਕੁੱਲ 80 ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਬੁਲਾਰੇ ਨੇ ਦੱਸਿਆ ਕਿ ਦਵਾਈਆਂ ਦੀ ਜ਼ਿਆਦਾ ਵਰਤੋਂ ਬੀ.ਪੀ., ਸ਼ੂਗਰ, ਚਮੜੀ ਦੀਆਂ ਬਿਮਾਰੀਆਂ, ਵੱਖ ਵੱਖ ਮੌਸਮ ਦੌਰਾਨ ਫੈਲਦੀਆਂ ਬਿਮਾਰੀਆਂ ਜਿਵੇਂ ਵਾਇਰਲ ਬੁਖਾਰ ਅਤੇ ਹੋਰਾਂ ਲਈ ਹੁੰਦੀ ਹੈ।

The post CM ਭਗਵੰਤ ਮਾਨ ਅਤੇ CM ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ 80 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਕਰਨਗੇ ਸਮਰਪਿਤ appeared first on TheUnmute.com - Punjabi News.

Tags:
  • aam-aadmi-clinics
  • aam-aadmi-party
  • breaking-news
  • cm-bhagwant-mann
  • news
  • punjab-government
  • punjabi-news
  • the-unmute-breaking-news
  • the-unmute-latest-update

ਮਿਰਚਾਂ ਦੀ ਪੈਦਾਵਾਰ 'ਚ ਪੰਜਾਬ 'ਚੋਂ ਮੋਹਰੀ ਜ਼ਿਲ੍ਹਾ ਬਣਿਆ ਫਿਰੋਜ਼ਪੁਰ: DC ਰਾਜੇਸ਼ ਧੀਮਾਨ

Thursday 04 May 2023 02:15 PM UTC+00 | Tags: dc-rajesh-dhiman farmers ferozepur kuldeep-singh-dhaiwal news production-of-chillies punjab-aggriculture-department punjab-news

ਚੰਡੀਗੜ੍ਹ, 04 ਮਈ 2023: ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ (Ferozepur) ਦੇ ਕਿਸਾਨਾਂ ਦੀ ਮਿਹਨਤ ਸਦਕਾ ਫਿਰੋਜ਼ਪੁਰ ਜ਼ਿਲ੍ਹਾ ਪੂਰੇ ਸੂਬੇ ਵਿਚੋਂ ਮਿਰਚਾਂ ਦੀ ਕਾਸ਼ਤ ਵਿੱਚ ਮੋਹਰੀ ਜ਼ਿਲ੍ਹਾ ਬਣ ਗਿਆ ਹੈ। ਬਾਗਬਾਨੀ ਵਿਭਾਗ ਵੱਲੋਂ ਕੀਤੀ ਜਾ ਰਹੀ ਅਗਵਾਈ ਸਦਕਾ ਮਿਰਚਾਂ ਦੀ ਖੇਤੀ ਕਰਕੇ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਵਿਚੋਂ ਨਿਕਲਣ ਵਿੱਚ ਵੱਡੀ ਮਦਦ ਮਿਲਦੀ ਹੈ |

ਫਿਰੋਜ਼ਪੁਰ (Ferozepur) ਜ਼ਿਲ੍ਹਾ ਮਿਰਚਾਂ ਦੀ ਕਾਸ਼ਤ ਵਿੱਚ ਪੰਜਾਬ ਵਿਚੋਂ ਪਹਿਲੇ ਨੰਬਰ ‘ਤੇ ਹੈ, ਜਿੱਥੇ ਜ਼ਿਲ੍ਹੇ ਦੇ 1700 ਤੋਂ ਵੱਧ ਹੈਕਟੇਅਰ ਰਕਬੇ ਵਿੱਚ ਮਿਰਚਾਂ ਦੀ ਪੈਦਾਵਾਰ ਕੀਤੀ ਜਾ ਰਹੀ ਹੈ ਅਤੇ ਪੰਜਾਬ ਵਿੱਚ ਮਿਰਚਾਂ ਦੀ ਵੱਧ ਤੋਂ ਵੱਧ ਉਤਪਾਦਕਤਾ 19 ਮੀਟਰਕ ਟਨ ਪ੍ਰਤੀ ਹੈਕ ਟੇਅਰ ਤੱਕ ਹੋ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸਰਹੱਦੀ ਜ਼ਿਲ੍ਹੇ ਵਿੱਚ ਬਾਗਬਾਨੀ ਵਿਭਾਗ ਦੇ ਤਕਨੀਕੀ ਸਹਿਯੋਗ ਅਤੇ ਨਿੱਜੀ ਖੇਤਰ ਦੇ ਸੰਸਥਾਵਾਂ ਦੇ ਸਹਿਯੋਗ ਨਾਲ 19 ਜਨਵਰੀ 2023 ਨੂੰ ਮਿਰਚ ਕਲੱਸਟਰ ਵਿਕਾਸ ਪ੍ਰੋਗਰਾਮ ਸ਼ੁਰੂ ਕੀਤਾ ਸੀ।

The post ਮਿਰਚਾਂ ਦੀ ਪੈਦਾਵਾਰ ‘ਚ ਪੰਜਾਬ ‘ਚੋਂ ਮੋਹਰੀ ਜ਼ਿਲ੍ਹਾ ਬਣਿਆ ਫਿਰੋਜ਼ਪੁਰ: DC ਰਾਜੇਸ਼ ਧੀਮਾਨ appeared first on TheUnmute.com - Punjabi News.

Tags:
  • dc-rajesh-dhiman
  • farmers
  • ferozepur
  • kuldeep-singh-dhaiwal
  • news
  • production-of-chillies
  • punjab-aggriculture-department
  • punjab-news

ਚੰਡੀਗੜ੍ਹ, 04 ਮਈ 2023: ਮਨੀਪੁਰ (Manipur) ਵਿੱਚ, ਬਹੁਗਿਣਤੀ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਸ਼੍ਰੇਣੀ ਵਿੱਚ ਸ਼ਾਮਲ ਕੀਤੇ ਜਾਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਹਿੰਸਕ ਹੋ ਗਏ ਹਨ। ਕਈ ਸੰਗਠਨਾਂ ਨੇ ਬੁੱਧਵਾਰ ਨੂੰ ‘ਆਦੀਵਾਸੀ ਏਕਤਾ ਮਾਰਚ’ ਦਾ ਸੱਦਾ ਦਿੱਤਾ, ਜਿਸ ‘ਚ ਹਿੰਸਾ ਭੜਕ ਗਈ। ਸਥਿਤੀ ਨੂੰ ਦੇਖਦੇ ਹੋਏ ਸੂਬੇ ਦੇ 8 ਜ਼ਿਲ੍ਹਿਆਂ ‘ਚ ਇਲਾਕਿਆਂ ‘ਚ ਫੌਜ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਹਿੰਸਾ ਪ੍ਰਭਾਵਿਤ ਇਲਾਕਿਆਂ ‘ਚ ਨਜ਼ਰ ‘ਤੇ ਗੋਲੀ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ।

ਇਹ ਮਾਰਚ ਵਿਦਿਆਰਥੀਆਂ ਦੇ ਸੰਗਠਨ ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ ਆਫ ਮਨੀਪੁਰ (ਏ.ਟੀ.ਐੱਸ.ਯੂ.ਐੱਮ.) ਵੱਲੋਂ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ (ਐੱਸਟੀ) ਸ਼੍ਰੇਣੀ ਵਿੱਚ ਸ਼ਾਮਲ ਕਰਨ ਦੀ ਮੰਗ ਦੇ ਵਿਰੋਧ ਵਿੱਚ ਬੁਲਾਇਆ ਗਿਆ ਸੀ। ‘ਆਦਿਵਾਸੀ ਏਕਤਾ ਮਾਰਚ’ ਨਾਂ ਦੇ ਰੋਸ ਪ੍ਰਦਰਸ਼ਨ ਦੌਰਾਨ ਹਿੰਸਾ ਭੜਕ ਗਈ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਜ਼ਾਰਾਂ ਅੰਦੋਲਨਕਾਰੀਆਂ ਨੇ ਰੈਲੀ ਵਿੱਚ ਹਿੱਸਾ ਲਿਆ ਜਿਸ ਦੌਰਾਨ ਤੋਰਬੰਗ ਖੇਤਰ ਵਿੱਚ ਆਦਿਵਾਸੀਆਂ ਅਤੇ ਗੈਰ-ਕਬਾਇਲੀਆਂ ਦਰਮਿਆਨ ਝੜੱਪਾਂ ਹੋਈਆਂ। ਅਧਿਕਾਰੀ ਨੇ ਦੱਸਿਆ ਕਿ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ।

Image

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਥਿਤੀ ਦੇ ਮੱਦੇਨਜ਼ਰ ਗੈਰ-ਆਦੀਵਾਸੀ ਪ੍ਰਭਾਵ ਵਾਲੇ ਇੰਫਾਲ ਪੱਛਮੀ, ਕਾਕਚਿੰਗ, ਥੌਬਾਲ, ਜਿਰੀਬਾਮ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ਅਤੇ ਕਬਾਇਲੀ ਪ੍ਰਭਾਵ ਵਾਲੇ ਚੂਰਾਚਾਂਦਪੁਰ ਆਦਿ ਜ਼ਿਲ੍ਹਿਆਂ ਵਿੱਚ ਕਰਫਿਊ ਲਗਾਇਆ ਗਿਆ ਹੈ।
ਸੂਬੇ ਭਰ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਪੰਜ ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ, ਪਰ ਬਰਾਡਬੈਂਡ ਸੇਵਾਵਾਂ ਚਾਲੂ ਹਨ। ਅੱਠ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਵੱਲੋਂ ਕਰਫਿਊ ਲਾਉਣ ਸਬੰਧੀ ਵੱਖਰੇ ਹੁਕਮ ਜਾਰੀ ਕੀਤੇ ਗਏ ਹਨ।

ਇਸ ਦੌਰਾਨ ਫੌਜ ਨੇ ਜਾਣਕਾਰੀ ਦਿੱਤੀ ਹੈ ਕਿ ਮਣੀਪੁਰ ਸਿਵਲ ਪ੍ਰਸ਼ਾਸਨ ਦੀ ਅਪੀਲ ‘ਤੇ ਵੱਖ-ਵੱਖ ਇਲਾਕਿਆਂ ‘ਚ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਤੈਨਾਤੀ 3 ਮਈ ਸ਼ਾਮ ਤੋਂ ਕੀਤੀ ਗਈ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਜਾ ਰਿਹਾ ਹੈ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ।

ਸੂਬੇ (Manipur) ਦੇ ਕਈ ਹਿੱਸਿਆਂ ‘ਚ ਚੱਲ ਰਹੀ ਹਿੰਸਾ ਅਤੇ ਤਣਾਅ ਦਰਮਿਆਨ ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦਾ ਬਿਆਨ ਵੀ ਆਇਆ ਹੈ। "ਪਿਛਲੇ 24 ਘੰਟਿਆਂ ਦੌਰਾਨ ਕੁਝ ਥਾਵਾਂ 'ਤੇ ਝੜੱਪਾਂ ਅਤੇ ਭੰਨ-ਤੋੜ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਘਟਨਾਵਾਂ ਸਾਡੇ ਸਮਾਜ ਦੇ ਦੋ ਵਰਗਾਂ ਦਰਮਿਆਨ ਗਲਤਫਹਿਮੀ ਕਾਰਨ ਵਾਪਰੀਆਂ ਹਨ। ਸੂਬਾ ਸਰਕਾਰ ਸਥਿਤੀ ‘ਤੇ ਕਾਬੂ ਪਾਉਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ।

The post ਮਨੀਪੁਰ ‘ਚ ਆਦੀਵਾਸੀ ਭਾਈਚਾਰੇ ਦੇ ਪ੍ਰਦਰਸ਼ਨ ਦੌਰਾਨ ਭੜਕੀ ਹਿੰਸਾ, 8 ਜ਼ਿਲ੍ਹਿਆਂ ‘ਚ ਫੌਜ ਤਾਇਨਾਤ appeared first on TheUnmute.com - Punjabi News.

Tags:
  • breaking-news
  • manipur
  • manipur-news
  • manipur-violence
  • news

ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਪਿੰਡ ਬਾਦਲ 'ਚ ਉਮੜਿਆ ਜਨ ਸੈਲਾਬ

Thursday 04 May 2023 02:41 PM UTC+00 | Tags: latest-news mr-sukhbir-singh-badal news parkash-singh-badal punjab the-unmute-breaking-news

ਬਾਦਲ (ਸ੍ਰੀ ਮੁਕਤਸਰ ਸਾਹਿਬ), 04 ਮਈ 2023: ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ (Parkash Singh Badal)  ਦੀ ਅੰਤਿਮ ਅਰਦਾਸ ਵਿਚ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਿੰਡ ਬਾਦਲ ਵਿਚ ਜਨ ਸੈਲਾਬ ਉਮੜ ਪਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦੇ ਦਿਲਾਂ ਤੱਕ ਪਹੁੰਚਦਿਆਂ ਸਿੱਖ ਕੌਮ ਤੋਂ ਬੀਤੇ ਸਮੇਂ ਵਿਚ ਜਾਣੇ ਅਣਜਾਣੇ ਹੋਈਆਂ ਗਲਤੀਆਂ ਦੀ ਖਿਮਾ ਮੰਗੀ।

ਭੋਗ 'ਤੇ ਡੂੰਘੇ ਦੁੱਖ ਵਿਚ ਡੁੱਬੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੇਹੱਦ ਨਿਮਰਤਾ ਵਿਖਾਈ ਤੇ ਕਿਹਾ ਕਿ ਮੇਰੇ ਤੇ ਮੇਰੇ ਪਰਿਵਾਰ ਕੋਲ ਪੰਥ ਤੇ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਦਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ ਤੇ ਅਸੀਂ ਇਹਨਾਂ ਔਖੇ ਦਿਨਾਂ ਵਿਚ ਵਿਖਾਏ ਪਿਆਰ ਤੇ ਸਤਿਕਾਰ ਲਈ ਪੂਰੀ ਨਿਮਰਤਾ ਨਾਲ ਸਭ ਦੇ ਧੰਨਵਾਦੀ ਰਹਾਂਗੇ। ਸੰਗਤ ਨਾਲ ਇਹ ਪਵਿੱਤਰ ਰਿਸ਼ਤਾ ਉਹਨਾਂ ਨੂੰ ਇਹ ਕਹਿਣ ਲਈ ਮਜਬੂਰ ਕਰ ਰਿਹਾ ਹੈ ਕਿ ਬੀਤੇ ਸਮੇਂ ਵਿਚ ਮੇਰੇ ਕੋਲੋਂ, ਮੇਰੀ ਪਾਰਟੀ ਕੋਲੋਂ ਜਾਂ ਸਾਡੇ ਪਰਿਵਾਰ ਵਿਚ ਕਿਸੇ ਕੋਲੋਂ ਵੀ ਜਾਣੇ ਅਣਜਾਣੇ ਵਿਚ ਜੇਕਰ ਕੋਈ ਗਲਤੀ ਹੋਈ ਹੈ ਤਾਂ ਅਸੀਂ ਉਸ ਲਈ ਖਿਮਾ ਦੇ ਜਾਚਕ ਹਾਂ।

ਸਾਡੇ ਲਈ ਸੰਗਤ ਹਮੇਸ਼ਾ ਸਰਵਉਚ ਰਹੀ ਹੈ ਤੇ ਹਮੇਸ਼ਾ ਰਹੇਗੀ ਤੇ ਅਸੀਂ ਹਮੇਸ਼ਾ ਸਾਡੇ ਮਹਾਨ ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ਵਾਸ ਕੀਤਾ ਹੈ ਤੇ ਹਮੇਸ਼ਾ ਉਹਨਾਂ ਮੁਤਾਬਕ ਚਲਦੇ ਰਹਾਂਗੇ। ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੂੰ ਦਿਨ ਰਾਤ ਆਪਣੇ ਪਿਤਾ ਦੀਆਂ ਕਦਰਾਂ ਕੀਮਤਾਂ ਨੂੰ ਬੁਲੰਦ ਰੱਖਣ ਵਾਸਤੇ ਕੰਮ ਕਰਨ ਦੀ ਲੋੜ ਹੈ ਅਤੇ ਉਹ ਅਜਿਹਾ ਯਤਨ ਕਰਦੇ ਰਹਿਣਗੇ।

ਅਕਾਲੀ ਦਲ ਦੇ ਪ੍ਰਧਾਨ ਆਪਣੇ ਭਾਸ਼ਣ ਵਿਚ ਕਈ ਵਾਰ ਭਾਵੁਕ ਹੋਏ ਤੇ ਪੀੜਾ ਵਿਚੋਂ ਉਭਰਨ ਦੇ ਯਤਨ ਵੀ ਕੀਤੇ। ਉਹਨਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਮੈਂ ਬਾਦਲ ਸਾਹਿਬ ਵਰਗਾ ਨਹੀਂ ਬਣ ਸਕਦਾ ਪਰ ਉਹ ਵਚਨ ਦਿੰਦੇ ਹਨ ਤੇ ਉਹ ਆਪਣੇ ਜੀਵਨ ਵਿਚ ਹਰ ਪਲ ਉਹਨਾਂ ਦੀ ਵਿਰਾਸਤ ਨੂੰ ਸੰਭਾਲ ਦੇ ਰੱਖਣ ਲਈ ਕੰਮ ਕਰਨਗੇ। ਸਿਆਸਤ ਵਿਚ ਆਦਰਸ਼ਾਂ ਤੇ ਧਰਮ ਦੀ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ ਭਾਸ਼ਣ ਵਿਚ ਵਾਰ ਵਾਰ ਖਾਲਸਾ ਪੰਥ, ਪੰਥਕ ਕਦਰਾਂ ਕੀਮਤਾਂ, ਪੰਜਾਬ, ਪੰਜਾਬੀਅਤ ਤੇ ਰਾਸ਼ਟਰਵਾਦ ਦੀ ਗੱਲ ਕੀਤੀ।

May be an image of one or more people and crowd

ਉਹਨਾਂ ਕਿਹਾ ਕਿ ਉਹ ਖਾਲਸਾ ਪੰਥ, ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਵਾਅਦਾ ਕਰਦੇ ਹਨ ਕਿ ਉਹ ਸਾਡੇ ਮਹਾਨ ਗੁਰੂਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਹੀਂ ਦਰਸਾਏ ਪਵਿੱਤਰ ਆਦਰਸ਼ਾਂ ਅਨੁਸਾਰ ਦਿਨ ਰਾਤ ਮਿਹਨਤ ਕਰਾਂਗਾ। ਉਹਨਾਂ ਕਿਹਾ ਕਿ ਸੇਵਾ ਤੋਂ ਲੈ ਕੇ ਅਧਿਆਤਮ ਧਰਮ ਨਿਰਪੱਖਤਾ ਜੋ ਸਰਬੱਤ ਦੇ ਭਲੇ ਵਿਚ ਹੈ, ਅਨੁਸਾਰ ਮੈਂ ਕੰਮ ਕਰਦਾ ਰਹਾਂਗਾ। ਉਹਨਾਂ ਕਿਹਾ ਕਿ ਪੰਜਾਬੀ ਹਮੇਸ਼ਾ ਸਰਦਾਰ ਬਾਦਲ ਦੇ ਦ੍ਰਿਸ਼ਟੀਕੋਣ 'ਤੇ ਮਾਣ ਮਹਿਸੂਸ ਕਰਦੇ ਹਨ ਤੇ ਉਹ ਵਿਸ਼ਵਾਸ ਦੁਆਉਂਦੇ ਹਨ ਮੈਂ ਉਹਨਾਂ ਦੇ ਇਸ ਮਾਣ ਨੂੰ ਕਮਜ਼ੋਰ ਨਹੀਂ ਪੈਣ ਦਿਆਂਗਾ।

ਪੰਜ ਵਾਰ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਅੱਜ ਜਨ ਸੈਲਾਬ ਉਮੜ ਪਿਆ। ਧਰਤੀ ਦੇ ਪੁੱਤਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਲੋਕ ਅਨੇਕਾਂ ਕਿਲੋਮੀਟਰ ਤੁਰ ਕੇ ਪਹੁੰਚੇ। ਸਾਬਕਾ ਮੁੱਖ ਮੰਤਰੀ ਲਈ ਪੰਜਾਬਰੀਆਂ ਦੇ ਦਿਲਾਂ ਵਿਚ ਜੋ ਪਿਆਰ ਸੀ, ਉਹ ਅੱਜ ਹਰ ਪਾਸੇ ਵੇਖਿਆ ਜਾ ਸਕਦਾ ਸੀ। ਸਮਾਜ ਦੇ ਹਰ ਵਰਗ ਤੇ ਹਰ ਧਰਮ ਦੇ ਲੋਕਾਂ ਨੇ ਅਕਾਲੀ ਦਲ ਦੇ ਸਰਪ੍ਰਸਤ ਵੱਲੋਂ ਸ਼ਾਂਤੀ, ਫਿਰਕੂ ਸਦਭਾਵਨਾ ਤੇ ਆਪਸੀ ਸਾਂਝ ਲਈ ਕੀਤੇ ਕੰਮ ਦੀ ਸ਼ਲਾਘਾ ਕੀਤੀ ਜੋ ਕਿ ਗੁਰੂ ਸਾਹਿਬਾਨ ਵੱਲੋਂ ਦਰਸਾਏ ਸਰਬੱਤ ਦੇ ਭਲੇ ਦੇ ਫਲਸਫੇ ਅਨੁਸਾਰ ਸਨ।

ਕੇਂਦਰੀ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਸਾਬਕਾ ਮੁੱਖ ਮੰਤਰੀ ਦੀ ਵਡਿਆਈ ਕਰਦਿਆਂ ਉਹਨਾਂ ਨੂੰ ਵੱਡੇ ਦਿਲ ਵਾਲਾ ਇਨਸਾਨ ਦੱਸਿਆ ਜੋ ਐਮਰਜੰਸੀ ਦੇ ਖਿਲਾਫ ਡਟੇ ਤੇ ਹਮੇਸ਼ਾ ਸਿਧਾਂਤਾਂ ਵਾਸਤੇ ਲੜੇ। ਸ਼ਾਹ ਨੇ ਕਿਹਾ ਕਿ ਸਰਦਾਰ ਬਾਦਲ ਦੇ ਦਹਾਕਿਆਂ ਦੇ ਸਿਆਸੀ ਜੀਵਨ ਦੌਰਾਨ ਉਹਨਾਂ ਨੇ ਆਪਣਾ ਜੀਵਨ ਕਿਸਾਨਾਂ ਤੇ ਗਰੀਬ ਦੀ ਭਲਾਈ ਵਾਸਤੇ ਲਗਾਇਆ ਤੇ ਉਹਨਾਂ ਦੇ ਅਕਾਲ ਚਲਾਣੇ ਨਾਲ ਸਿੱਖ ਪੰਥ ਤੇ ਦੇਸ਼ ਨੇ ਇਕ ਸੱਚਾ ਦੇਸ਼ ਭਗਤ ਗੁਆ ਲਿਆ ਹੈ।

ਉਹਨਾਂ ਨੇ ਸਾਬਕਾ ਮੁੱਖ ਮੰਤਰੀ ਵੱਲੋਂ ਆਪਸੀ ਭਾਈਚਾਰਕ ਸਾਂਝ ਸਥਾਪਿਤ ਕਰਨ ਵਾਸਤੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹਨਾਂ ਨੇ ਪਿੰਡ ਵਿਚ ਗੁਰਦੁਆਰਾ ਸਾਹਿਬ ਵੀ ਬਣਵਾਇਆ, ਮੰਦਿਰ ਵੀ ਤੇ ਮਸਜਿਦ ਵੀ ਬਣਵਾਈ। ਗ੍ਰਹਿ ਮੰਤਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੇ ਤੁਰ ਜਾਣ ਨਾਲ ਉਹਨਾਂ ਨੂੰ ਨਿੱਜੀ ਤੌਰ 'ਤੇ ਵੱਡਾ ਘਾਟਾ ਪਿਆ ਹੈ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨਾਲ ਵੀ ਦੁੱਖ ਸਾਂਝਾ ਕੀਤਾ।

ਲੋਕ ਸਭਾ ਦੇ ਸਪੀਕਰ ਓਮ ਬਿਰਲਾ ਅਤੇ ਰਾਜਸਥਾਨ ਦੇ ਉਪ ਮੁੱਖ ਮੰਤਰੀ ਤੇ ਕਾਂਗਰਸੀ ਆਗੂ  ਸਚਿਨ ਪਾਇਲਟ ਨੇ ਵੀ ਅਕਾਲੀ ਦਲ ਦੇ ਘਾਗ ਸਿਆਸਤਦਾਨ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਹਨਾਂ ਦੇ ਨਾਲ ਹੀ ਅਸਮ ਗਣ ਪ੍ਰੀਸ਼ਦ ਦੇ ਪ੍ਰਧਾਨ ਅਤੁਲ ਬੋਰਾ, ਇਨੈਲੋ ਦੇ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਨੇ ਵੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਦਾਰ ਬਾਦਲ ਆਪਣੀ ਸਾਰੀ ਉਮਰ ਸੰਘੀ ਢਾਂਚੇ ਦੇ ਹਮਾਇਤ ਰਹੇ। ਉਹਨਾਂ ਕਿਹਾ ਕਿ ਬਾਦਲ ਸਾਹਿਬ ਹਮੇਸ਼ਾ ਮਜ਼ਬੂਤ ਰਾਜਾਂ ਵਿਚ ਵਿਸ਼ਵਾਸ ਕਰਦੇ ਸਨ ਤੇ ਆਖਦੇ ਸਨ ਕਿ ਮਜ਼ਬੂਤ ਰਾਜਾਂ ਦੇ ਕਾਰਨ ਹੀ ਦੇਸ਼ ਮਜ਼ਬੂਤ ਹੋ ਸਕਦਾ ਹੈ ਤੇ ਉਹ ਮਹਿਸੂਸ ਕਰਦੇ ਸਨ ਕਿ ਰਾਜਾਂ ਵਿਚ ਕੇਂਦਰ ਦੀ ਬੇਲੋੜੀ ਦਖਲਅੰਦਾਜ਼ੀ ਦੇਸ਼ ਨੂੰ ਕਮਜ਼ੋਰ ਕਰਦੀ ਹੈ। ਉਹਨਾਂ ਕਿਹਾ ਕਿ ਮਰਹੂਮ ਆਗੂ ਦਾ ਇਹ ਮਜ਼ਬੂਤ ਵਿਸ਼ਵਾਸ ਸੀ ਕਿ ਖੇਤਰੀ ਪਾਰਟੀਆਂ ਦੀ ਆਪਣੀ ਅਹਿਮੀਅਤ ਹੈ ਤੇ ਇਹੀ ਇਲਾਕੇ ਦੇ ਲੋਕਾਂ ਦੀਆਂ ਆਸਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਕਾਲੀ ਦਲ ਦੇ ਘਾਗ ਸਿਆਸਤਦਾਨ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਇਹ ਸਰਦਾਰ ਬਾਦਲ ਦੀ ਇੱਛਾ ਸੀ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਆਪਣੀ ਲੰਬੀ ਉਮਰ ਕੈਦ ਕੱਟ ਲਈ ਹੈ। ਉਹਨਾਂ ਨੇ ਇਸ ਸੰਬੰਧ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਜਿਸ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਤੇ ਦੱਸਿਆ ਗਿਆ ਕਿ ਕੇਂਦਰ ਸਰਕਾਰ ਨੇ 2019 ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਅਜਿਹਾ ਸਿਧਾਂਤਕ ਫੈਸਲਾ ਵੀ ਲਿਆ ਸੀ।

ਸੀਨੀਅਰ ਅਕਾਲੀ ਆਗੂਆਂ ਨੇ ਸਰਦਾਰ ਬਾਦਲ ਦੇ ਮਿਸ਼ਨ ਅਤੇ ਉਹਨਾਂ ਵੱਲੋਂ ਭਵਿੱਖ ਲਈ ਤੈਅ ਟੀਚਿਆਂ ਤੇ ਆਦਰਸ਼ਾਂ ਨੂੰ ਪੂਰਾ ਕਰਨ ਵਾਸਤੇ ਏਕਤਾ ਦਾ ਸੱਦਾ ਦਿੱਤਾ। ਬਲਵਿੰਦਰ ਸਿੰਘ ਭੂੰਦੜ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮਰਹੂਮ ਆਗੂ ਅਜੋਕੇ ਪੰਜਾਬ ਦੇ ਸੰਸਥਾਪਕ ਸਨ ਤੇ ਉਹਨਾਂ ਕਿਸਾਨਾਂ ਤੇ ਕਮਜ਼ੋਰ ਵਰਗਾਂ ਵਾਸਤੇ ਹਮੇਸ਼ਾ ਵੱਧ ਚੜ੍ਹ ਕੇ ਕੰਮ ਕੀਤਾ।

ਆਪਣੇ ਤਾਇਆ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸੀਨੀਅਰ ਆਗੂ ਤੇ ਪਰਿਵਾਰਕ ਮੈਂਬਰ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮਰਹੂਮ ਅਕਾਲੀ ਆਗੂ ਨੇ ਸਾਰੀ ਉਮਰ ਕਿਸਾਨਾਂ ਤੇ ਗਰੀਬਾਂ ਦੇ ਹੱਕਾਂ ਦੀ ਰਾਖੀ ਕੀਤੀ, ਆਪਸੀ ਭਾਈਚਾਰਕ ਸਾਂਝ ਤੇ ਰਾਸ਼ਟਰਵਾਦ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਹ ਮਹਿਸੂਸ ਕਰ ਲਿਆ ਕਿ ਅਕਾਲੀ ਦਲ ਦੇ ਸਰਪ੍ਰਸਤ ਨੇ ਆਪਣੇ ਮੂਲ ਸਿਧਾਂਤਾਂ ਨਾਲ ਸਮਝੌਤਾ ਕਰਨ ਦੀ ਥਾਂ ਸੱਤਾ ਛੱਡਣ ਨੂੰ ਤਰਜੀਹ ਦਿੱਤੀ।

ਅਜੀਤ ਅਖਬਾਰ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੇ ਚੇਤੇ ਕੀਤਾ ਕਿ ਕਿਵੇਂ ਮਰਹੂਮ ਆਗੂ ਹਰੇਕ ਤੱਕ ਪਹੁੰਚ ਕਰਦੇ ਸਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਨੇ ਤਤਕਾਲੀ ਪ੍ਰਧਾਨ ਮੰਤਰੀ ਸ੍ਰੀ ਆਈ ਕੇ ਗੁਜਰਾਲ ਨੂੰ ਸੂਬੇ ਸਿਰ ਅਤਿਵਾਦ ਸਿਰ ਚੜ੍ਹਿਆ 60 ਹਜ਼ਾਰ ਰੁਪਏ ਦਾ ਕਰਜ਼ਾ ਮੁਆਫ ਕਰਨ ਲਈ ਰਾਜ਼ੀ ਕੀਤਾ ਤੇ ਇਹ ਵੀ ਦੱਸਿਆ ਕਿ ਕਿਵੇਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਰਦਾਰ ਬਾਦਲ ਦੇ ਕਹਿਣ 'ਤੇ ਸ਼੍ਰੋਮਣੀ ਕਮੇਟੀ ਦੇ ਟੁਕੜੇ ਨਹੀਂ ਹੋਣ ਦਿੱਤੇ।

ਪੰਜਾਬ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਅਕਾਲੀ ਦਲ ਦੇ ਸਰਪ੍ਰਸਤ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਉਹਨਾਂ ਨੂੰ ਪੰਜਾਬ ਤੇ ਪੰਜਾਬੀਅਤ ਦਾ ਮਸੀਹਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਸਰਦਾਰ ਬਾਦਲ ਨੇ ਪੰਜਾਬ ਨਾਲ ਹੋਏ ਅਨਿਆਂ ਖਿਲਾਫ ਸੰਘਰਸ਼ ਕੀਤਾ ਭਾਵੇਂ ਉਹ ਪੰਜਾਬੀ ਬੋਲਦੇ ਇਲਾਕੇ ਸਨ, ਦਰਿਆਈ ਪਾਣੀ ਜਾਂ ਫਿਰ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਮਾਮਲਾ ਹੋਵੇ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅਕਾਲੀ ਦਲ ਦੇ ਸਰਪ੍ਰਸਤ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਪੰਜਾਬ ਵਿਚ ਫਿਰਕੂ ਸਦਭਾਵਨਾ ਤੇ ਆਪਸੀ ਭਾਈਚਾਰਾ ਕਾਇਮ ਕਰਨ ਵਿਚ ਸਭ ਤੋਂ ਵੱਡਾ ਰੋਲ ਨਿਭਾਇਆ। ਉਹਨਾਂ ਦੱਸਿਆ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਨੇ ਐਮਰਜੰਸੀ ਦਾ ਵਿਰੋਧ ਕਰਨ ਵਾਸਤੇ ਵਿਰੋਧੀ ਧਿਰ ਨੂੰ ਪ੍ਰੇਰਿਤ ਕੀਤਾ ਅਤੇ 1997 ਵਿਚ ਵਾਜਪਾਈ ਸਰਕਾਰ ਸਥਾਪਿਤ ਕਰਨ ਵਿਚ ਵੀ ਉਹਨਾਂ ਦਾ ਸਭ ਤੋਂ ਵੱਡਾ ਹੱਥ ਸੀ।

ਪੰਜਾਬ ਦੇ ਸੀ ਪੀ ਆਈ ਆਗੂ ਹਰਦੇਵ ਅਰਸ਼ੀ ਨੇ ਮਰਹੂਮ ਆਗੂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਹਨਾਂ ਨੂੰ ਇਕ ਨਿਮਾਣਾ ਵਰਕਰ ਦੱਸਿਆ ਜਿਸਨੇ ਹਮੇਸ਼ਾ ਲੋਕਾਂ ਨੂੰ ਸਭ ਤੋਂ ਉਪਰ ਰੱਖਿਆ ਤੇ ਆਪਣੀ ਧੀ ਦੇ ਵਿਆਹ ਵਾਸਤੇ ਵੀ ਪੈਰੋਲ ਲੈਣ ਤੋਂ ਨਾਂਹ ਕਰ ਦਿੱਤੀ। ਸੀ ਪੀ ਆਈ ਐਮ ਦੇ ਸੁਖਵਿੰਦਰ ਸਿੰਘ ਨੇ ਵੀ ਸਾਬਕਾ ਮੁੱਖ ਮੰਤਰੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

The post ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਪਿੰਡ ਬਾਦਲ 'ਚ ਉਮੜਿਆ ਜਨ ਸੈਲਾਬ appeared first on TheUnmute.com - Punjabi News.

Tags:
  • latest-news
  • mr-sukhbir-singh-badal
  • news
  • parkash-singh-badal
  • punjab
  • the-unmute-breaking-news

ਚੰਡੀਗੜ੍ਹ 04 ਮਈ 2023: (KKR vs SRH) ਆਈਪੀਐਲ ਦੇ 47ਵੇਂ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ ਆਪਣੇ ਘਰੇਲੂ ਮੈਦਾਨ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਹੈਦਰਾਬਾਦ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਪੰਜ ਦੌੜਾਂ ਨਾਲ ਹਰਾ ਦਿੱਤਾ। ਕੋਲਕਾਤਾ ਦੇ ਕਪਤਾਨ ਨਿਤੀਸ਼ ਰਾਣਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਉਸ ਦੀ ਟੀਮ ਨੇ 20 ਓਵਰਾਂ ਵਿੱਚ ਨੌਂ ਵਿਕਟਾਂ 'ਤੇ 171 ਦੌੜਾਂ ਬਣਾਈਆਂ। ਜਵਾਬ ‘ਚ ਸਨਰਾਈਜ਼ਰਜ਼ ਦੀ ਟੀਮ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 166 ਦੌੜਾਂ ਹੀ ਬਣਾ ਸਕੀ।

The post KKR vs SRH: ਕੋਲਕਾਤਾ ਨਾਈਟ ਰਾਈਡਰਜ਼ ਨੇ ਹੈਦਰਾਬਾਦ ਨੂੰ ਪੰਜ ਦੌੜਾਂ ਨਾਲ ਹਰਾਇਆ appeared first on TheUnmute.com - Punjabi News.

Tags:
  • kkr-vs-srh
  • kolkata-knight-riders
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form