TheUnmute.com – Punjabi News: Digest for May 04, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

WAPCOS ਦੇ ਸਾਬਕਾ ਸੀਐਮਡੀ ਖ਼ਿਲਾਫ਼ CBI ਦੀ ਕਾਰਵਾਈ, ਛਾਪੇਮਾਰੀ ਦੌਰਾਨ 20 ਕਰੋੜ ਰੁਪਏ ਬਰਾਮਦ

Wednesday 03 May 2023 05:34 AM UTC+00 | Tags: breaking breaking-news cbi cbi-raid delhi india latest-news news raid rajendra-kumar-gupta wapcos

ਨਵੀਂ ਦਿੱਲੀ, 03 ਮਈ 2023 (ਦਵਿੰਦਰ ਸਿੰਘ) : ਸੀਬੀਆਈ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ। ਸੀਬੀਆਈ ਨੇ ਜਲ ਸ਼ਕਤੀ ਮੰਤਰਾਲੇ ਦੇ ਅਧੀਨ ਇੱਕ ਜਨਤਕ ਖੇਤਰ ਦੇ ਅਦਾਰੇ, ਵਾਟਰ ਐਂਡ ਪਾਵਰ ਕੰਸਲਟੈਂਸੀ (WAPCOS) ਦੇ ਸਾਬਕਾ ਸੀਐਮਡੀ ਰਾਜੇਂਦਰ ਕੁਮਾਰ ਗੁਪਤਾ ਦੇ ਅਹਾਤੇ ‘ਤੇ ਛਾਪੇਮਾਰੀ ਦੌਰਾਨ 20 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

ਸੀਬੀਆਈ ਦੇ ਮੁਤਾਬਕ ਰਾਜੇਂਦਰ ਕੁਮਾਰ ਗੁਪਤਾ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕਰਨ ਤੋਂ ਬਾਅਦ ਅਸੀਂ ਦਿੱਲੀ, ਚੰਡੀਗੜ੍ਹ, ਪੰਚਕੂਲਾ, ਗੁਰੂਗ੍ਰਾਮ, ਸੋਨੀਪਤ ਅਤੇ ਗਾਜ਼ੀਆਬਾਦ ਸਮੇਤ ਕਰੀਬ 19 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ 20 ਕਰੋੜ ਰੁਪਏ ਦੀ ਨਕਦੀ ਤੋਂ ਇਲਾਵਾ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਅਤੇ ਹੋਰ ਕੀਮਤੀ ਸਾਮਾਨ ਜ਼ਬਤ ਕੀਤਾ ਹੈ।

WAPCOS

ਇਹ ਨਕਦੀ ਸੂਟਕੇਸ ਅਤੇ ਬੈੱਡ ਵਿੱਚ ਰੱਖੀ ਹੋਈ ਸੀ। ਜਦੋਂ ਸੀਬੀਆਈ ਨੇ ਛਾਪੇਮਾਰੀ ਦੌਰਾਨ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਇਹ ਨਕਦੀ ਮਿਲੀ। ਸੀਬੀਆਈ ਨੇ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਪੈਸਾ ਕਿੱਥੋਂ ਆਇਆ? ਦੱਸ ਦਈਏ ਕਿ ਇਸ ਸਭ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਸਾਰਾ ਮਾਮਲਾ ਸਪੱਸ਼ਟ ਹੋ ਸਕੇਗਾ ਕਿ ਇੰਨਾ ਕੁਝ ਕਿੱਥੋਂ ਆਇਆ?

ਜਿਕਰਯੋਗ ਹੈ ਕਿ WAPCOS ਜਲ ਸ਼ਕਤੀ ਮੰਤਰਾਲੇ ਦੇ ਪ੍ਰਸ਼ਾਸਨਿਕ ਨਿਯੰਤਰਣ ਅਧੀਨ ਸਰਕਾਰ ਦੀ ਪੂਰੀ ਮਲਕੀਅਤ ਵਾਲੀ ਕੇਂਦਰੀ ਜਨਤਕ ਖੇਤਰ ਦੀ ਉੱਦਮ ਹੈ। ਇਸਨੂੰ ਪਹਿਲਾਂ ‘ਵਾਟਰ ਐਂਡ ਪਾਵਰ ਕੰਸਲਟੈਂਸੀ ਸਰਵਿਸਿਜ਼ (ਇੰਡੀਆ) ਲਿਮਿਟੇਡ (WAPCOS ਵਾਟਰ ਐਂਡ ਪਾਵਰ ਕੰਸਲਟੈਂਸੀ ਇੰਡੀਆ) ਵਜੋਂ ਜਾਣਿਆ ਜਾਂਦਾ ਸੀ।

 

The post WAPCOS ਦੇ ਸਾਬਕਾ ਸੀਐਮਡੀ ਖ਼ਿਲਾਫ਼ CBI ਦੀ ਕਾਰਵਾਈ, ਛਾਪੇਮਾਰੀ ਦੌਰਾਨ 20 ਕਰੋੜ ਰੁਪਏ ਬਰਾਮਦ appeared first on TheUnmute.com - Punjabi News.

Tags:
  • breaking
  • breaking-news
  • cbi
  • cbi-raid
  • delhi
  • india
  • latest-news
  • news
  • raid
  • rajendra-kumar-gupta
  • wapcos

ਵਿਜੀਲੈਂਸ ਵੱਲੋਂ ਗਮਾਡਾ 'ਚ ਫਰਜ਼ੀ ਢੰਗ ਨਾਲ ਮੁਆਵਜ਼ਾ ਹਾਸਲ ਕਰਨ ਵਾਲੇ ਵੱਡੇ ਘਪਲੇ ਦਾ ਪਰਦਾਫਾਸ਼, ਸੱਤ ਜਣੇ ਗ੍ਰਿਫਤਾਰ

Wednesday 03 May 2023 05:46 AM UTC+00 | Tags: crime gmada greater-mohali-area-development-authority latest-news mohali news punjab-latest-news punjab-news vigilance vigilance-team

ਚੰਡੀਗੜ, 03 ਮਈ 2023: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭਿ੍ਰਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਮੰਗਲਵਾਰ ਨੂੰ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਵਿੱਚ ਸਾਲ 2016 ਤੋਂ 2020 ਦਰਮਿਆਨ ਸੂਬੇ ਦੇ ਬਾਗਬਾਨੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ ਫਰਜ਼ੀ ਦਸਤਾਵੇਜ਼ਾਂ ਦੇ ਅਧਾਰ 'ਤੇ ਜਮੀਨ ਐਕਵਾਇਰ ਕਰਨ ਦੌਰਾਨ ਕਰੋੜਾਂ ਰੁਪਏ ਦਾ ਮੁਆਵਜਾ ਲੈਣ ਵਾਲੇ ਮਾਲ ਕਰਮਚਾਰੀ ਸਮੇਤ 7 ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ ਕਰੋੜਾਂ ਰੁਪਏ ਦੇ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਐਫ.ਆਈ.ਆਰ. ਨੰ. 16 ਮਿਤੀ 02/05/23 ਨੂੰ ਆਈ.ਪੀ.ਸੀ. ਦੀ ਧਾਰਾ 409, 420, 465, 466, 468, 471, 120-ਬੀ ਅਤੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ), 13 (2) ਤਹਿਤ ਪੁਲਿਸ ਥਾਣਾ, ਉਡਣ ਦਸਤਾ-1, ਪੰਜਾਬ ਮੋਹਾਲੀ ਵਿਖੇ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਵਿੱਚ ਮੁੱਖ ਦੋਸ਼ੀ ਭੁਪਿੰਦਰ ਸਿੰਘ ਵਾਸੀ ਬਾਕਰਪੁਰ ਜ਼ਿਲਾ ਮੁਹਾਲੀ ਸਮੇਤ ਮੁਕੇਸ਼ ਜਿੰਦਲ, ਸ਼ਮਨ ਜਿੰਦਲ ਪਤਨੀ ਮੁਕੇਸ਼ ਜਿੰਦਲ, ਪ੍ਰਵੀਨ ਲਤਾ ਪਤਨੀ ਚੰਚਲ ਕੁਮਾਰ ਜਿੰਦਲ, ਦੋਵੇਂ ਵਾਸੀ ਮਾਡਲ ਟਾਊਨ ਬਠਿੰਡਾ, ਵਿਸ਼ਾਲ ਭੰਡਾਰੀ ਵਾਸੀ ਸੈਕਟਰ 40-ਡੀ, ਚੰਡੀਗੜ, ਸੁਖਦੇਵ ਸਿੰਘ ਵਾਸੀ ਬਾਕਰਪੁਰ, ਬਿੰਦਰ ਸਿੰਘ ਵਾਸੀ ਸੈਕਟਰ 79, ਮੁਹਾਲੀ ਅਤੇ ਬਚਿੱਤਰ ਸਿੰਘ ਪਟਵਾਰੀ, ਮਾਲ ਹਲਕਾ ਬਾਕਰਪੁਰ (ਮੌਜੂਦਾ ਕਾਨੂੰਗੋ) ਐਸ.ਏ.ਐਸ.ਨਗਰ ਨੂੰ ਗਿ੍ਰਫਤਾਰ ਕੀਤਾ ਗਿਆ ਹੈ।

ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਬਾਗਬਾਨੀ ਵਿਭਾਗ ਦੇ ਕਰਮਚਾਰੀ ਜਸਪ੍ਰੀਤ ਸਿੰਘ, ਵੈਸ਼ਾਲੀ, ਦਿਨੇਸ਼ ਕੁਮਾਰ, ਰਸ਼ਮੀ ਅਰੋੜਾ, ਅਨਿਲ ਅਰੋੜਾ, ਵਿਸ਼ਾਲ ਭੰਡਾਰੀ ਆਦਿ ਨੂੰ ਵੀ ਜਲਦ ਗਿ੍ਰਫਤਾਰ ਕਰ ਲਿਆ ਜਾਵੇਗਾ ਜਿਸ ਤੋਂ ਕਈ ਹੋਰ ਅਹਿਮ ਖੁਲਾਸੇ ਵੀ ਸਾਹਮਣੇ ਆ ਸਕਦੇ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਇੱਕ ਸ਼ਿਕਾਇਤ ਦੀ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਨੇ ਪਾਇਆ ਹੈ ਕਿ ਸਾਲ 2016 ਵਿੱਚ ਗਮਾਡਾ ਨੇ ਐਸ.ਏ.ਐਸ. ਨਗਰ ਜਿਲੇ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਜਮੀਨ ਐਕਵਾਇਰ ਕਰਨ ਲਈ ਨੋਟਿਸ ਜਾਰੀ ਕੀਤੇ ਅਤੇ ਸਾਲ 2017 ਵਿੱਚ ਧਾਰਾ 4 ਅਤੇ 2020 ਵਿੱਚ ਧਾਰਾ 19 ਅਧੀਨ ਨੋਟੀਫਿਕੇਸ਼ਨ ਜਾਰੀ ਕੀਤੇ ਸਨ।

ਉਨਾਂ ਅੱਗੇ ਕਿਹਾ ਕਿ ਬਾਕਰਪੁਰ ਦੇ ਰਹਿਣ ਵਾਲੇ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਨੇ ਗਮਾਡਾ (GMADA), ਮਾਲ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲ ਕੇ ਆਪਣੇ ਹੋਰ ਸਾਥੀਆਂ ਅਨਿਲ ਜਿੰਦਲ, ਮੁਕੇਸ਼ ਜਿੰਦਲ, ਵਿਕਾਸ ਭੰਡਾਰੀ ਆਦਿ ਨਾਲ ਮਿਲ ਕੇ ਵਾਹੀਯੋਗ ਜ਼ਮੀਨ ਦੇ ਪਟੇਨਾਮੇ/ਮੁਖ਼ਤਿਆਰਨਾਮਾ ਲੈ ਕੇ ਅਮਰੂਦਾਂ ਦੇ ਬਾਗ ਲਗਾ ਦਿੱਤੇ।

ਉਨਾਂ ਦੱਸਿਆ ਕਿ ਉਕਤ ਦੋਸ਼ੀਆਂ ਨੇ ਹਲਕਾ ਪਟਵਾਰੀ ਬਚਿੱਤਰ ਸਿੰਘ ਦੀ ਮਿਲੀਭੁਗਤ ਨਾਲ ਸਾਲ 2019 'ਚ ਜਾਅਲੀ ਗਿਰਦਾਵਰੀ ਰਜਿਸਟਰ ਤਿਆਰ ਕਰਵਾਇਆ, ਜਿਸ 'ਚ ਉਸਨੇ 2016 ਤੋਂ ਆਪਣੀ ਜਮੀਨ 'ਤੇ ਅਮਰੂਦ ਦੇ ਬਾਗਾਂ ਦੇ ਮਾਲਕ ਦੱਸ ਕੇ ਨਾਜਾਇਜ ਤੌਰ 'ਤੇ ਕਰੋੜਾਂ ਰੁਪਏ ਦਾ ਮੁਆਵਜਾ ਹਾਸਲ ਕੀਤਾ।

ਉਨਾਂ ਅੱਗੇ ਦੱਸਿਆ ਕਿ ਡੂੰਘਾਈ ਨਾਲ ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਇਸ ਕੇਸ ਦੇ ਮੁੱਖ ਦੋਸ਼ੀ ਭੁਪਿੰਦਰ ਸਿੰਘ ਨੇ ਖੁਦ ਅਤੇ ਆਪਣੇ ਪਰਿਵਾਰਕ ਮੈਂਬਰਾਂ ਲਈ ਇਸੇ ਅਮਰੂਦਾਂ ਦੇ ਬਾਗ ਲਈ ਲਗਭਗ 24 ਕਰੋੜ ਰੁਪਏ ਦਾ ਮੁਆਵਜਾ ਲਿਆ। ਇਸੇ ਤਰਾਂ ਹੀ ਬਠਿੰਡਾ ਦੇ ਵਸਨੀਕ ਮੁਕੇਸ਼ ਜਿੰਦਲ ਨੇ ਅਮਰੂਦਾਂ ਦੇ ਬਾਗ ਲਈ ਕਰੀਬ 20 ਕਰੋੜ ਰੁਪਏ ਦਾ ਮੁਆਵਜਾ ਲੈ ਕੇ ਸਰਕਾਰ ਨਾਲ ਧੋਖਾਧੜੀ ਕੀਤੀ ਹੈ।

ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਕਈ ਹੋਰ ਵਿਅਕਤੀਆਂ ਨੇ ਵੀ ਆਪਣੀ ਜਮੀਨ ਵਿੱਚ ਅਮਰੂਦਾਂ ਦੇ ਬਾਗ ਦਿਖਾ ਕੇ ਸਰਕਾਰ ਤੋਂ ਕਰੋੜਾਂ ਰੁਪਏ ਦਾ ਮੁਆਵਜਾ ਲਿਆ ਹੈ। ਇਸ ਤਰਾਂ ਵਿਜੀਲੈਂਸ ਬਿਊਰੋ ਨੇ ਕਰੋੜਾਂ ਰੁਪਏ ਦੇ ਇਸ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।

The post ਵਿਜੀਲੈਂਸ ਵੱਲੋਂ ਗਮਾਡਾ ‘ਚ ਫਰਜ਼ੀ ਢੰਗ ਨਾਲ ਮੁਆਵਜ਼ਾ ਹਾਸਲ ਕਰਨ ਵਾਲੇ ਵੱਡੇ ਘਪਲੇ ਦਾ ਪਰਦਾਫਾਸ਼, ਸੱਤ ਜਣੇ ਗ੍ਰਿਫਤਾਰ appeared first on TheUnmute.com - Punjabi News.

Tags:
  • crime
  • gmada
  • greater-mohali-area-development-authority
  • latest-news
  • mohali
  • news
  • punjab-latest-news
  • punjab-news
  • vigilance
  • vigilance-team

ਵਿਦੇਸ਼ ਜਾਣ ਦੇ ਸੁਪਨੇ 'ਤੇ ਕਰਜ਼ੇ ਦੀ ਪੰਡ ਪੈ ਗਈ ਭਾਰੀ, ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Wednesday 03 May 2023 06:31 AM UTC+00 | Tags: breaking-news budhlada committed-suicide committed-suicide-case news nri punjab-latest-news punjab-news punjab-suicide-case suicide village-kulane

ਬੁਢਲਾਡਾ, 03 ਮਈ 2023: ਪਿੰਡ ਕੁਲਾਣੇ ਦੇ ਰਹਿਣ ਵਾਲੇ ਨੌਜਵਾਨ ਦਾ ਵਿਦੇਸ਼ ਜਾਣ ਦੇ ਸੁਪਨਾ ਸੀ, ਪਰ ਕਰਜ਼ੇ ਦੀ ਪੰਡ ਨੇ ਉਸਦੀ ਜਾਨ ਹੀ ਲੈ ਲਈ। ਪਰਿਵਾਰ ਉੱਪਰ ਲੱਖਾਂ ਰੁਪਏ ਨਾਲ ਕਰਜ਼ਾਈ ਹੋਏ ਬੇਰੁਜ਼ਗਾਰ ਨੌਜ਼ਵਾਨ ਵੱਲੋਂ ਜ਼ਹਿਰੀਲੀ ਚੀਜ ਖਾ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੁਲਾਣੇ ਦਾ ਰਹਿਣ ਵਾਲਾ ਜੀਵਨ ਸਿੰਘ ਬੱਬੀ (22) ਪੁੱਤਰ ਜਗਸੀਰ ਸਿੰਘ ਜੋ ਬੀ.ਏ. ਦੀ ਪੜ੍ਹਾਈ ਉਪਰੰਤ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੀ.ਟੀ.ਈ. ਦਾ ਕੋਰਸ ਕਰ ਰਿਹਾ ਸੀ। ਪਰ ਪਰਿਵਾਰ ਕੋਲ 1.5 ਏਕੜ ਜ਼ਮੀਨ ਹੋਣ ਕਾਰਨ ਕਰਜੇ ਦੀ ਪੰਡ ਕਾਫੀ ਭਾਰੀ ਪੈ ਰਹੀ ਸੀ। ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਅਕਸਰ ਹੀ ਉਹ ਆਪਣੇ ਦੋਸਤਾਂ ਨੂੰ ਕਹਿੰਦਾ ਸੀ ਕਿ ਪਰਿਵਾਰ ‘ਚ ਗਰੀਬੀ ਕਾਰਨ ਨਾ ਹੀ ਉਸਦਾ ਵਿਆਹ ਹੋਣਾ ਹੈ ਅਤੇ ਨਾ ਹੀ ਰੁਜ਼ਗਾਰ ਮਿਲਣਾ ਹੈ |

ਨੌਜਵਾਨ ਦਾ ਕਹਿਣਾ ਸੀ ਕਿ ਕਰਜ਼ੇ ਦੀ ਪੰਡ ਲਾਉਣੀ ਔਖੀ ਜਾਪਦੀ ਹੈ। ਜਿਸ ਨੇ ਅੱਜ ਸਵੇਰੇ ਆਪਣੇ ਘਰ ਹੀ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਉੱਪਰ ਕਰਜਾ ਲੈਂਡਮਾਰਗੇਜ ਬੈਂਕ ਦਾ ਕਰੀਬ 4.5 ਲੱਖ ਰੁਪਏ ਅਤੇ 50 ਹਜ਼ਾਰ ਕੋਆਪ੍ਰੇਟਿਵ ਸੁਸਾਇਟੀ ਅਤੇ ਆੜ੍ਹਤੀਆਂ ਦਾ ਕਰੀਬ 1.5 ਲੱਖ ਦਾ ਕਰਜਾ ਸੀ। ਪੁਲਿਸ ਦੇ ਸਹਾਇਕ ਥਾਣੇਦਾਰ ਦਲਜੀਤ ਸਿੰਘ ਮ੍ਰਿਤਕ ਦੇ ਪਿਤਾ ਜਗਸੀਰ ਸਿੰਘ ਦੇ ਬਿਆਨ ‘ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਪੋਸ਼ਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ।

The post ਵਿਦੇਸ਼ ਜਾਣ ਦੇ ਸੁਪਨੇ ‘ਤੇ ਕਰਜ਼ੇ ਦੀ ਪੰਡ ਪੈ ਗਈ ਭਾਰੀ, ਨੌਜਵਾਨ ਨੇ ਕੀਤੀ ਖ਼ੁਦਕੁਸ਼ੀ appeared first on TheUnmute.com - Punjabi News.

Tags:
  • breaking-news
  • budhlada
  • committed-suicide
  • committed-suicide-case
  • news
  • nri
  • punjab-latest-news
  • punjab-news
  • punjab-suicide-case
  • suicide
  • village-kulane

ਮਣੀਪੁਰ ਬਾਰਡਰ 'ਤੇ ਤਾਇਨਾਤ ਅੰਮ੍ਰਿਤਸਰ ਦਾ ਜਵਾਨ ਹੌਲਦਾਰ ਹਰਪਾਲ ਸਿੰਘ ਗੋਲੀ ਲੱਗਣ ਕਾਰਨ ਹੋਇਆ ਸ਼ਹੀਦ

Wednesday 03 May 2023 06:49 AM UTC+00 | Tags: amritsar breaking-news indian-army jawan-hauldar-harpal-singh latest-news manipur manipur-border news

ਅੰਮ੍ਰਿਤਸਰ 03 ਮਈ 2023: ਦੇਸ਼ ਦੀ ਰਾਖੀ ਲਈ ਸਰਹੱਦ ‘ਤੇ ਡਿਊਟੀ ਦੇ ਰਹੇ ਆਸਾਰਾਮ ਦੇ ਮਣੀਪੁਰ ਬਾਰਡਰ (Manipur) ‘ਤੇ ਗੋਲੀ ਲੱਗਣ ਨਾਲ ਅੰਮ੍ਰਿਤਸਰ ਦੇ ਰਹਿਣ ਵਾਲੇ ਹਰਪਾਲ ਸਿੰਘ ਸ਼ਹੀਦ ਹੋ ਗਿਆ | ਹਰਪਾਲ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਜਦੋਂ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਪਰਿਵਾਰ ਕੋਲ ਪਹੁੰਚੀ ਤਾਂ ਪਰਿਵਾਰ ‘ਤੇ ਦੁੱਖ ਪਹਾੜ ਟੁੱਟ ਗਿਆ, ਇਸਦੇ ਨਾਲ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਹੈ |

ਜਿਵੇਂ ਹੀ ਹਰਪਾਲ ਸਿੰਘ ਸੀ ਸ਼ਹਾਦਤ ਦਾ ਪਤਾ ਲੱਗਾ ਤਾਂ ਰਿਸ਼ਤੇਦਾਰਾਂ ਅਤੇ ਗੁਆਂਢੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹੀਦ ਹੋਲਦਾਰ ਹਰਪਾਲ ਸਿੰਘ ਦੀ ਪਤਨੀ ਕੰਵਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 15 ਸਾਲ ਪਹਿਲਾਂ ਹੋਇਆ ਸੀ ਅਤੇ 13 ਸਾਲ ਦਾ ਉਨ੍ਹਾਂ ਦਾ ਇਕ ਬੇਟਾ ਵੀ ਹੈ | ਉਨ੍ਹਾਂ ਦੱਸਿਆ ਕਿ ਹਰਪਾਲ ਸਿੰਘ ਅਸਾਮ (Manipur) ਦੇ ਵਿੱਚ ਐਤਵਾਰ ਡਿਊਟੀ ਕਰ ਰਹੇ ਸਨ ਤਾਂ ਜਦੋਂ ਪਟਰੋਲਿੰਗ ‘ਤੇ ਗਏ ਤਾਂ ਇਸ ਦੌਰਾਨ ਉਹਨਾਂ ਦੇ ਗੋਲੀ ਲੱਗਣ ਨਾਲ ਮੌਤ ਹੋ ਗਈ |

ਜਿਸ ਦੀ ਖ਼ਬਰ ਸ਼ਾਮ ਵੇਲੇ ਪਰਿਵਾਰ ਨੂੰ ਫੋਨ ਕਰਕੇ ਦਿੱਤੀ ਗਈ ਅਤੇ ਫਿਲਹਾਲ ਉਹਨਾਂ ਦੀ ਮ੍ਰਿਤਕ ਦੇਹ ਅਜੇ ਅੰਮ੍ਰਿਤਸਰ ਨਹੀਂ ਪਹੁੰਚੀ | ਇਸ ਦੇ ਨਾਲ ਹੀ ਸ਼ਹੀਦ ਹਰਪਾਲ ਸਿੰਘ ਦੀ ਪਤਨੀ ਨੇ ਕਿਹਾ ਕਿ ਉਸ ਨੂੰ ਆਪਣੇ ਪਤੀ ਦੀ ਸ਼ਹਾਦਤ ‘ਤੇ ਮਾਣ ਹੈ | ਉਸ ਨੇ ਦੇਸ਼ ਦੀ ਰਾਖੀ ਲਈ ਆਪਣੀ ਜਾਨ ਨੂੰ ਵਾਰ ਦਿੱਤੀ |

The post ਮਣੀਪੁਰ ਬਾਰਡਰ ‘ਤੇ ਤਾਇਨਾਤ ਅੰਮ੍ਰਿਤਸਰ ਦਾ ਜਵਾਨ ਹੌਲਦਾਰ ਹਰਪਾਲ ਸਿੰਘ ਗੋਲੀ ਲੱਗਣ ਕਾਰਨ ਹੋਇਆ ਸ਼ਹੀਦ appeared first on TheUnmute.com - Punjabi News.

Tags:
  • amritsar
  • breaking-news
  • indian-army
  • jawan-hauldar-harpal-singh
  • latest-news
  • manipur
  • manipur-border
  • news

ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ

Wednesday 03 May 2023 07:03 AM UTC+00 | Tags: aam-aadmi-party amit-shah baba-bohar-of-indian-politics breaking-news cm-bhagwant-mann latest-news news parkash-singh-badal punjab punjab-government shiromani-akali-dal the-unmute-breaking-news the-unmute-latest-news village-badal

ਚੰਡੀਗੜ੍ਹ, 03 ਮਈ 2023: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣਗੇ। ਭਾਰਤੀ ਸਿਆਸਤ ਦੇ ਬਾਬਾ ਬੋਹੜ ਅਤੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦੀ 4 ਮਈ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਅੰਤਿਮ ਅਰਦਾਸ ਕੀਤੀ ਜਾਵੇਗੀ । ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਚੰਡੀਗੜ੍ਹ ਪੁੱਜੇ ਸਨ |

ਜਦਕਿ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਏ ਸਨ। ਪਾਰਟੀ ਸੂਤਰਾਂ ਮੁਤਾਬਕ ਅਮਿਤ ਸ਼ਾਹ ਨੇ ਕਰਨਾਟਕ ਚੋਣਾਂ ‘ਚ ਰੁੱਝੇ ਹੋਣ ਦੇ ਬਾਵਜੂਦ ਇਹ ਪ੍ਰੋਗਰਾਮ ਬਣਾਇਆ ਹੈ। ਵੱਡੇ ਬਾਦਲ ਨੂੰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪੂਰਾ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ, ਕਿਉਂਕਿ ਵੱਡੇ ਬਾਦਲ ਨੇ ਐਨ.ਡੀ.ਏ ਦੇ ਗਠਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

The post ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ appeared first on TheUnmute.com - Punjabi News.

Tags:
  • aam-aadmi-party
  • amit-shah
  • baba-bohar-of-indian-politics
  • breaking-news
  • cm-bhagwant-mann
  • latest-news
  • news
  • parkash-singh-badal
  • punjab
  • punjab-government
  • shiromani-akali-dal
  • the-unmute-breaking-news
  • the-unmute-latest-news
  • village-badal

ਚੰਡੀਗੜ੍ਹ, 03 ਮਈ 2023: ਦੇਸ਼ ਦੀ ਰਾਖੀ ਲਈ ਮਨੀਪੁਰ-ਇੰਫਾਲ ਸਰਹੱਦ ‘ਤੇ ਡਿਊਟੀ ਦੌਰਾਨ ਗੋਲੀ ਲੱਗਣ ਨਾਲ ਸ਼ਹੀਦ ਹੋਏ ਜਵਾਨ ਦਾ ਅੱਜ ਅੰਮ੍ਰਿਤਸਰ ‘ਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਦੇਰ ਰਾਤ ਸ਼ਹੀਦ ਦੀ ਮ੍ਰਿਤਕ ਦੇਹ ਛੇਹਰਟਾ ਦੀ ਮਾਡਰਨ ਕਲੋਨੀ ਵਿਖੇ ਲਿਆਂਦੀ ਗਈ। ਰੋ-ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ। ਹੈਰਾਨੀ ਦੀ ਗੱਲ ਹੈ ਕਿ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਦੇਣ ਲਈ ਫੌਜ ਦੇ ਸੀਨੀਅਰ ਅਧਿਕਾਰੀ ਤਾਂ ਪਹੁੰਚੇ ਪਰ ਪੰਜਾਬ ਸਰਕਾਰ ਦਾ ਕੋਈ ਵੀ ਅਧਿਕਾਰੀ ਜਾਂ ਆਗੂ ਦੇਸ਼ ਦੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਨਹੀਂ ਪਹੁੰਚਿਆ।

ਹੌਲਦਾਰ ਹਰਪਾਲ ਸਿੰਘ ਵਾਸੀ ਛੇਹਰਟਾ ਮਨੀਪੁਰ ਬਾਰਡਰ ‘ਤੇ ਤਾਇਨਾਤ ਸੀ। ਸੋਮਵਾਰ ਨੂੰ ਪਰਿਵਾਰ ਨਾਲ ਆਖਰੀ ਵਾਰ ਗੱਲਬਾਤ ਕਰਨ ਤੋਂ ਬਾਅਦ ਉਹ ਮਣੀਪੁਰ-ਇੰਫਾਲ ਬਾਰਡਰ ‘ਤੇ ਚਲੇ ਗਏ। ਸ਼ਾਮ ਨੂੰ ਪਰਿਵਾਰ ਨੂੰ ਹਰਪਾਲ ਸਿੰਘ ਦੇ ਸ਼ਹੀਦ ਹੋਣ ਦੀ ਸੂਚਨਾ ਮਿਲੀ। ਪਰਿਵਾਰਸ਼ਹੀਦ ਦੀ ਮ੍ਰਿਤਕ ਦੇਹ ਦਾ ਇੰਤਜ਼ਾਰ ਕਰਦਾ ਰਿਹਾ ਅਤੇ ਦੇਰ ਰਾਤ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਪੁੱਜੀ ।

Amritsar

ਹਰਪਾਲ ਸਿੰਘ ਦੀ ਪਰਿਵਾਰ ਨਾਲ ਆਖਰੀ ਵਾਰ ਐਤਵਾਰ ਨੂੰ ਹੋਈ ਸੀ। ਸ਼ਹੀਦ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਨੂੰ ਫੋਨ ਆਇਆ ਸੀ ਅਤੇ ਪੁੱਤਰ ਨਾਲ ਗੱਲ ਕੀਤੀ ਸੀ । ਬੇਟਾ ਉਸ ਨਾਲ ਐਤਵਾਰ ਵਾਲੇ ਦਿਨ ਵਾਲ ਧੋਣ ਅਤੇ ਵਾਲ ਨਾ ਕੱਟਣ ਦੀ ਗੱਲ ਕਰ ਰਿਹਾ ਸੀ। ਫੋਨ ‘ਤੇ ਗੱਲ ਕਰਨ ਤੋਂ ਬਾਅਦ ਉਹ ਡਿਊਟੀ ‘ਤੇ ਚਲਾ ਗਿਆ। ਹਰਪਾਲ ਸਿੰਘ 26 ਜਨਵਰੀ ਨੂੰ ਇਕ ਮਹੀਨੇ ਦੀ ਛੁੱਟੀ ਕੱਟ ਕੇ ਵਾਪਸ ਚਲਾ ਗਿਆ।

ਸ਼ਹੀਦ ਦੀ ਪਤਨੀ ਨੇ ਦੱਸਿਆ ਕਿ ਉਸ ਨੂੰ ਸਰਹੱਦ ‘ਤੇ ਡਿਊਟੀ ਕਰਦੇ ਸਮੇਂ ਗੋਲੀ ਲੱਗੀ । ਇੱਥੋਂ ਤੱਕ ਕਿ ਫੌਜ ਦੇ ਅਧਿਕਾਰੀਆਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਗੋਲੀ ਕਿਸ ਨੇ ਅਤੇ ਕਿੱਥੋਂ ਚਲਾਈ। ਉਨ੍ਹਾਂ ਨੇ ਵੀ ਇਸ ਘਟਨਾ ਬਾਰੇ ਪਰਿਵਾਰ ਨੂੰ ਨਹੀਂ ਦੱਸਿਆ। ਪਤੀ ਦੇ ਅੰਤਿਮ ਸਸਕਾਰ ‘ਤੇ ਕੋਈ ਵੀ ਸਰਕਾਰੀ ਅਧਿਕਾਰੀ ਨਹੀਂ ਪਹੁੰਚਿਆ ਪਰ ਸ਼ਹੀਦ ਦੀ ਪਤਨੀ ਨੂੰ ਆਪਣੇ ਪਤੀ ਦੀ ਸ਼ਹਾਦਤ ‘ਤੇ ਬਹੁਤ ਮਾਣ ਹੈ।

The post ਸ਼ਹੀਦ ਹੌਲਦਾਰ ਹਰਪਾਲ ਸਿੰਘ ਦਾ ਅੰਮ੍ਰਿਤਸਰ ‘ਚ ਸਰਕਾਰੀ ਸਨਮਾਨ ਨਾਲ ਕੀਤਾ ਅੰਤਿਮ ਸਸਕਾਰ appeared first on TheUnmute.com - Punjabi News.

Tags:
  • amritsar
  • breaking-news
  • hauldar-harpal-singh
  • manipur-imphal-border
  • news

ਹੁਸ਼ਿਆਰਪੁਰ ਜ਼ਿਲ੍ਹੇ ਦੇ 82.44 ਫ਼ੀਸਦੀ ਘਰਾਂ ਦੇ ਬਿਜਲੀ ਬਿੱਲ ਆਏ ਜ਼ੀਰੋ: ਬ੍ਰਮ ਸ਼ੰਕਰ ਜਿੰਪਾ

Wednesday 03 May 2023 07:27 AM UTC+00 | Tags: aam-aadmi-party bram-shankar-jimpa breaking-news cm-bhagwant-mann latest-news news pspcl punjab punjab-government the-unmute-breaking-news zero-electricity-bills

ਹੁਸ਼ਿਆਰਪੁਰ, 03 ਮਈ 2023: ਪੰਜਾਬ ਦੇ ਕੈਬਿਨਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਲ ਹੁਸ਼ਿਆਰਪੁਰ ਵਿੱਚ ਕੁੱਲ 82.44 ਫੀਸਦੀ ਘਰਾਂ ਦੇ ਫਰਵਰੀ-ਮਾਰਚ ਦੇ ਬਿਜਲੀ ਬਿੱਲ ਜ਼ੀਰੋ (Zero Electricity Bills) ਆਏ ਹਨ। ਪੰਜਾਬ ਸਰਕਾਰ ਦੀ ਬਿਜਲੀ ਮੁਆਫੀ ਸਕੀਮ ਤਹਿਤ ਜ਼ਿਲ੍ਹਾ ਵਾਸੀਆਂ ਨੂੰ 26.15 ਕਰੋੜ ਰੁਪਏ ਦਾ ਲਾਭ ਮਿਲਿਆ ਹੈ।

ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਲਏ ਗਏ ਫੈਸਲਿਆਂ ਤਹਿਤ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦਾ ਹੁਸ਼ਿਆਰਪੁਰ ਸਰਕਲ ਵਿੱਚ ਵੱਡੀ ਗਿਣਤੀ ਵਿੱਚ ਖਪਤਕਾਰਾਂ ਨੂੰ ਚੌਥੀ ਵਾਰ ਲਾਭ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੱਚਮੁਚ ਪਹਿਲੀ ਵਾਰ ਲੋਕਹਿਤ ਸਰਕਾਰ ਬਣੀ ਹੈ, ਜੋ ਕਿ ਪੰਜਾਬ ਨੂੰ 'ਰੰਗਲਾ ਪੰਜਾਬ' ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਵਲੋਂ ਪ੍ਰਾਪਤ ਸਰਕਲ ਦੀ ਰਿਪੋਰਟ ਅਨੁਸਾਰ 4,00,670 ਘਰੇਲੂ ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ ਅਤੇ ਇਸ ਨਾਲ ਖਪਤਕਾਰਾਂ ਨੂੰ 26.15 ਕਰੋੜ ਰੁਪਏ ਦਾ ਲਾਭ ਹੋਇਆ ਹੈ।

ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸਰਕਲ ਵਿੱਚ 6 ਵੰਡ ਮੰਡਲ ਹਨ, ਜਿਨ੍ਹਾਂ ਵਿੱਚ ਅਰਬਨ ਮੰਡਲ ਹੁਸ਼ਿਆਰਪੁਰ, ਸਬ ਮੰਡਲ ਹੁਸ਼ਿਆਰਪੁਰ, ਸੰਚਾਲਨ ਮੰਡਲ ਮੁਕੇਰੀਆ, ਸੰਚਾਲਨ ਮੰਡਲ ਦਸੂਹਾ, ਸੰਚਾਲਨ ਮੰਡਲ ਮਾਹਿਲਪੁਰ ਅਤੇ ਸੰਚਾਲਨ ਮੰਡਲ ਭੋਗਪੁਰ ਸ਼ਾਮਿਲ ਹੈ।

ਹੁਸ਼ਿਆਰਪੁਰ ਸਰਕਲ ਦੇ ਡਿਪਟੀ ਚੀਫ ਇੰਜੀਨੀਅਰ ਹਰਮਿੰਦਰ ਸਿੰਘ ਨੇ ਦੱਸਿਆ ਕਿ 6 ਮੰਡਲਾਂ ਵਿੱਚ ਕੁੱਲ 4,85,981 ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ ਅਤੇ ਉਨ੍ਹਾਂ ਨੂੰ 26.15 ਕਰੋੜ ਰੁਪਏ ਦਾ ਲਾਭ ਮਿਲਿਆ ਹੈ। ਇਸੇ ਤਰ੍ਹਾਂ ਅਰਬਨ ਮੰਡਲ ਹੁਸ਼ਿਆਰਪੁਰ ਵਿੱਚ ਕੁੱਲ 91,603 ਘਰੇਲੂ ਖਪਤਕਾਰ ਹਨ, ਜਿਨ੍ਹਾਂ ਵਿਚੋਂ 78415 ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ ਅਤੇ ਉਨ੍ਹਾਂ ਨੂੰ 3.49 ਕਰੋੜ ਰੁਪਏ ਦਾ ਲਾਭ ਮਿਲਿਆ ਹੈ, ਸਬ ਅਰਬਨ ਮੰਡਲ ਹੁਸ਼ਿਆਰਪੁਰ ਵਿੱਚ ਕੁੱਲ 71967 ਘਰੇਲੂ ਖਪਤਕਾਰ ਹਨ, ਜਿਨ੍ਹਾਂ ਵਿਚੋਂ 62308 ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ ਜਿਨ੍ਹਾਂ ਨੂੰ 3.79 ਕਰੋੜ ਰੁਪਏ ਦਾ ਲਾਭ ਮਿਲਿਆ ਹੈ।

ਸੰਚਾਲਨ ਮੰਡਲ ਮੁਕੇਰੀਆਂ ਵਿੱਚ ਕੁੱਲ 97860 ਘਰੇਲੂ ਖਪਤਕਾਰ ਹਨ, ਜਿਨ੍ਹਾਂ ਵਿਚੋਂ 85135 ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ ਅਤੇ ਉਨ੍ਹਾਂ ਨੂੰ 6.77 ਕਰੋੜ ਰੁਪਏ ਦਾ ਲਾਭ ਮਿਲਿਆ ਹੈ। ਸੰਚਾਲਨ ਮੰਡਲ ਦਸੂਹਾ ਵਿੱਚ ਕੁੱਲ 77049 ਘਰੇਲੂ ਖਪਤਕਾਰ ਹਨ, ਜਿਨ੍ਹਾਂ ਵਿਚੋਂ 65600 ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ ਅਤੇ ਉਨ੍ਹਾਂ ਨੂੰ 5.69 ਕਰੋੜ ਰੁਪਏ ਦਾ ਲਾਭ ਪ੍ਰਾਪਤ ਹੋਇਆ ਹੈ। ਇਸੇ ਤਰ੍ਹਾਂ ਸੰਚਾਲਨ ਮੰਡਲ ਮਾਹਿਲਪੁਰ ਵਿੱਚ 73130 ਘਰੇਲੂ ਖਪਤਕਾਰ ਹਨ, ਜਿਨ੍ਹਾਂ ਵਿਚੋਂ 58726 ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ ਅਤੇ ਉਨ੍ਹਾਂ ਨੇ 5.01 ਕਰੋੜ ਰੁਪਏ ਦਾ ਲਾਭ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਸੰਚਾਲਨ ਮੰਡਲ ਭੋਗਪੁਰ ਵਿੱਚ ਕੁੱਲ 74372 ਘਰੇਲੂ ਖਪਤਕਾਰ ਹਨ ਜਿਨ੍ਹਾਂ ਵਿਚੋਂ 50486 ਖਪਤਕਾਰਾਂ ਦੇ ਬਿੱਲ ਜ਼ੀਰੋ (Zero Electricity Bills) ਆਏ ਹਨ ਅਤੇ ਉਨ੍ਹਾਂ ਨੂੰ 1.40 ਕਰੋੜ ਰੁਪਏ ਦਾ ਲਾਭ ਮਿਲਿਆ ਹੈ।

The post ਹੁਸ਼ਿਆਰਪੁਰ ਜ਼ਿਲ੍ਹੇ ਦੇ 82.44 ਫ਼ੀਸਦੀ ਘਰਾਂ ਦੇ ਬਿਜਲੀ ਬਿੱਲ ਆਏ ਜ਼ੀਰੋ: ਬ੍ਰਮ ਸ਼ੰਕਰ ਜਿੰਪਾ appeared first on TheUnmute.com - Punjabi News.

Tags:
  • aam-aadmi-party
  • bram-shankar-jimpa
  • breaking-news
  • cm-bhagwant-mann
  • latest-news
  • news
  • pspcl
  • punjab
  • punjab-government
  • the-unmute-breaking-news
  • zero-electricity-bills

ਕੁਪਵਾੜਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਦੋ ਅੱਤਵਾਦੀ ਢੇਰ

Wednesday 03 May 2023 07:40 AM UTC+00 | Tags: army-encounter border-security-forces breaking-news encounter indian-army jammu-and-kashmir jammu-encounter kashmir-encounter-news kashmir-zone-police kupwara news north-kashmir security-forces terrorists

ਚੰਡੀਗੜ੍ਹ, 03 ਮਈ 2023: ਉੱਤਰੀ ਕਸ਼ਮੀਰ ਦੇ ਕੁਪਵਾੜਾ (Kupwara) ਜ਼ਿਲ੍ਹੇ ‘ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਦੀ ਖ਼ਬਰ ਹੈ । ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਇਹ ਮੁਕਾਬਲਾ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਇਲਾਕੇ ਵਿੱਚ ਹੋਇਆ। ਸੁਰੱਖਿਆ ਬਲਾਂ ਨੇ ਮੁਕਾਬਲੇ ਵਿੱਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਫਿਲਹਾਲ ਮੌਕੇ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਪਾਕਿਸਤਾਨ ਇਕ ਵਾਰ ਫਿਰ ਘੁਸਪੈਠ ਕਰਨ ਅਤੇ ਕੌਮਾਂਤਰੀ ਸਰਹੱਦ ‘ਤੇ ਸੁਰੱਖਿਆ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਇਨਪੁਟ ਸੁਰੱਖਿਆ ਏਜੰਸੀਆਂ ਦੇ ਹੱਥ ਲੱਗੇ ਸਨ । ਇਸ ਤੋਂ ਬਾਅਦ ਪਠਾਨਕੋਟ ਤੋਂ ਜੰਮੂ ਦੇ ਰਤਨੂੰਚੱਕ ਤੱਕ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਸੁਰੱਖਿਆ ਬਲਾਂ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਅੱਤਵਾਦੀ ਲਾਂਚਪੈਡ ਸ਼ਕਰਗੜ੍ਹ ‘ਚ ਸ਼ੱਕੀ ਲੋਕਾਂ ਦੀ ਮੌਜੂਦਗੀ ਅਤੇ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ ਹਨ।

The post ਕੁਪਵਾੜਾ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਦੋ ਅੱਤਵਾਦੀ ਢੇਰ appeared first on TheUnmute.com - Punjabi News.

Tags:
  • army-encounter
  • border-security-forces
  • breaking-news
  • encounter
  • indian-army
  • jammu-and-kashmir
  • jammu-encounter
  • kashmir-encounter-news
  • kashmir-zone-police
  • kupwara
  • news
  • north-kashmir
  • security-forces
  • terrorists

ਚੰਡੀਗੜ੍ਹ, 03 ਮਈ 2023: ਸਮਲਿੰਗੀ ਵਿਆਹ (Same Sex Marriage) ਨਾਲ ਜੁੜੀ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਸ਼ੁਰੂ ਹੋ ਗਈ ਹੈ। ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਸਮਲਿੰਗੀ ਜੋੜਿਆਂ ਨੂੰ ਦਰਪੇਸ਼ ਸਮੱਸਿਆਵਾਂ ਦੀ ਘੋਖ ਕਰਨ ਲਈ ਇੱਕ ਪੈਨਲ ਦਾ ਗਠਨ ਕੀਤਾ ਜਾਵੇਗਾ। ਇਸ ਪੈਨਲ ਦਾ ਗਠਨ ਕੈਬਨਿਟ ਸਕੱਤਰ ਦੀ ਪ੍ਰਧਾਨਗੀ ਹੇਠ ਕੀਤਾ ਜਾਵੇਗਾ। ਮਹਿਤਾ ਨੇ ਪਟੀਸ਼ਨਰ ਨੂੰ ਸੁਝਾਅ ਦੇਣ ਲਈ ਵੀ ਕਿਹਾ ਹੈ। ਉਨ੍ਹਾਂ ਕਿਹਾ ਕਿ ਪਟੀਸ਼ਨਰ ਆਪਣੇ ਸੁਝਾਅ ਦੇ ਸਕਦੇ ਹਨ ਤਾਂ ਜੋ ਕਮੇਟੀ ਇਸ ‘ਤੇ ਗੌਰ ਕਰ ਸਕੇ।

25 ਅਪ੍ਰੈਲ ਨੂੰ ਸੁਣਵਾਈ ਵਿੱਚ….

ਇਸ ਤੋਂ ਪਹਿਲਾਂ ਸਮਲਿੰਗੀ ਵਿਆਹ ਦੇ ਮੁੱਦੇ ‘ਤੇ ਸੁਪਰੀਮ ਕੋਰਟ ‘ਚ 25 ਅਪ੍ਰੈਲ ਨੂੰ ਸੁਣਵਾਈ ਹੋਈ ਸੀ। ਇਸ ਦੌਰਾਨ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਬੈਂਚ ਨੇ ਅਹਿਮ ਟਿੱਪਣੀ ਕੀਤੀ ਸੀ। ਸਿਖਰਲੀ ਅਦਾਲਤ ਨੇ ਕਿਹਾ ਸੀ ਕਿ ਸਮਲਿੰਗੀ ਵਿਆਹ ਨੂੰ ਕਾਨੂੰਨੀ ਬਣਾਉਣਾ ਇੰਨਾ ਆਸਾਨ ਨਹੀਂ ਹੈ ਜਿੰਨਾ ਇਹ ਦਿਖਦਾ ਹੈ। ਸੰਸਦ ਕੋਲ ਬਿਨਾਂ ਸ਼ੱਕ ਇਸ ਮੁੱਦੇ ‘ਤੇ ਕਾਨੂੰਨ ਬਣਾਉਣ ਦੀ ਵਿਧਾਨਕ ਸ਼ਕਤੀ ਹੈ। ਅਜਿਹੇ ‘ਚ ਸਾਨੂੰ ਇਹ ਸੋਚਣਾ ਹੋਵੇਗਾ ਕਿ ਅਸੀਂ ਇਸ ਦਿਸ਼ਾ ‘ਚ ਕਿੰਨੀ ਦੂਰ ਜਾ ਸਕਦੇ ਹਾਂ।

ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਦੇਖਿਆ ਕਿ ਜੇਕਰ ਸਮਲਿੰਗੀ ਵਿਆਹ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਇਸ ਦੀ ਨਿਆਂਇਕ ਵਿਆਖਿਆ, ਇਸਦੇ ਨਤੀਜੇ ਵਾਲੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਸ਼ੇਸ਼ ਵਿਆਹ ਐਕਟ, 1954 ਤੱਕ ਸੀਮਿਤ ਨਹੀਂ ਰਹੇਗੀ। ਇਸ ਦੇ ਦਾਇਰੇ ਵਿੱਚ ਨਿੱਜੀ ਕਾਨੂੰਨ ਵੀ ਲਾਗੂ ਹੋਣਗੇ। ਬੈਂਚ ਨੇ ਕਿਹਾ ਕਿ ਸ਼ੁਰੂ ‘ਚ ਸਾਡਾ ਵਿਚਾਰ ਸੀ ਕਿ ਅਸੀਂ ਇਸ ਮੁੱਦੇ ‘ਤੇ ਪਰਸਨਲ ਲਾਅ ਨੂੰ ਹੱਥ ਨਹੀਂ ਛੁਹਾਂਗੇ, ਪਰ ਪਰਸਨਲ ਲਾਅ ‘ਚ ਬਦਲਾਅ ਕੀਤੇ ਬਿਨਾਂ ਸਮਲਿੰਗੀ ਵਿਆਹ ਨੂੰ ਮਾਨਤਾ ਦੇਣਾ ਆਸਾਨ ਕੰਮ ਨਹੀਂ ਹੈ।

ਪਟੀਸ਼ਨਰਾਂ ਦੀ ਦਲੀਲ…

ਸਮਲਿੰਗੀ ਵਿਆਹ (Same Sex Marriage) ਲਈ ਕਾਨੂੰਨੀ ਪ੍ਰਵਾਨਗੀ ਦੀ ਮੰਗ ਕਰਨ ਵਾਲੇ ਪਟੀਸ਼ਨਰਾਂ ਨੇ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਸਮਲਿੰਗੀ ਵਿਆਹ ਦੇ ਅਧਿਕਾਰ ਨੂੰ ਮਾਨਤਾ ਦੇਣ ਦੀ ਅਪੀਲ ਕਰਦੇ ਹੋਏ, ਉਸਨੇ ਬੈਂਚ ਨੂੰ ਕਿਹਾ ਕਿ ਅਦਾਲਤ ਇਹ ਕਹਿ ਕੇ ਨਹੀਂ ਤੁਰ ਸਕਦੀ ਕਿ ਉਹ ਇਸ ਮੁੱਦੇ ‘ਤੇ ਕੁਝ ਨਹੀਂ ਕਰ ਸਕਦੀ। ਉਨ੍ਹਾਂ ਨੂੰ ਕੁਝ ਰਾਹਤ ਦਿੱਤੀ ਜਾਣੀ ਚਾਹੀਦੀ ਹੈ।

ਸਮਲਿੰਗੀ ਵਿਆਹ ਨੂੰ ਕਾਨੂੰਨੀ ਮਨਜ਼ੂਰੀ ਨਾ ਦੇਣਾ ਲਿੰਗ ਦੇ ਆਧਾਰ ‘ਤੇ ਕਿਸੇ ਵਿਅਕਤੀ ਨਾਲ ਖੁੱਲ੍ਹਾ ਵਿਤਕਰਾ ਹੋਵੇਗਾ। ਇੰਨਾ ਹੀ ਨਹੀਂ ਇਹ ਅਜਿਹੇ ਵਿਅਕਤੀਆਂ ਨੂੰ ਦੂਜੇ ਦੇਸ਼ਾਂ ਵਿਚ ਜਾਣ ਲਈ ਮਜਬੂਰ ਕਰੇਗਾ ਜਿੱਥੇ ਸਮਲਿੰਗੀ ਵਿਆਹ ਕਾਨੂੰਨੀ ਹੈ।ਪਟੀਸ਼ਨਕਰਤਾਵਾਂ ਵੱਲੋਂ ਪੇਸ਼ ਹੋਏ ਕਿਰਪਾਲ ਨੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੂੰ ਦੱਸਿਆ ਕਿ LGBTQIA+ ਭਾਰਤ ਦੀ ਕੁੱਲ ਜੀ.ਡੀ.ਪੀ ਦੇ ਸੱਤ ਫ਼ੀਸਦੀ ਨੂੰ ਪ੍ਰਭਾਵਿਤ ਕਰੇਗਾ।

ਮਾਮਲੇ ਦੀ ਸੁਣਵਾਈ ਦੇ ਚੌਥੇ ਦਿਨ ਦੌਰਾਨ ਕਿਰਪਾਲ ਨੇ ਕਿਹਾ ਕਿ ਸਮਲਿੰਗੀ ਵਿਆਹ ਨੂੰ ਮਾਨਤਾ ਨਾ ਦੇਣ ਨਾਲ ਅਜਿਹੀ ਸਥਿਤੀ ਪੈਦਾ ਹੋ ਜਾਵੇਗੀ ਜਿੱਥੇ ਸਮਲਿੰਗੀ ਅਤੇ ਲੈਸਬੀਅਨ ਅਣਚਾਹੇ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਉਨ੍ਹਾਂ ਕਿਹਾ ਕਿ LGBTQIA+ ਭਾਈਚਾਰੇ ਨੂੰ ਸੰਸਦ ਦੇ ਰਹਿਮੋ-ਕਰਮ ‘ਤੇ ਨਹੀਂ ਛੱਡਿਆ ਜਾ ਸਕਦਾ।

ਸੁਪਰੀਮ ਕੋਰਟ ਦੇ ਬੈਂਚ ਨੇ ਇਹ ਵੀ ਕਿਹਾ ਕਿ ਸਮਲਿੰਗੀ ਵਿਆਹਾਂ ਨੂੰ ਮਨਜ਼ੂਰੀ ਦੇਣ ਨਾਲ ਗੋਦ ਲੈਣ, ਉਤਰਾਧਿਕਾਰ, ਵਫ਼ਾਦਾਰੀ ਅਤੇ ਪੈਨਸ਼ਨ ਅਤੇ ਗ੍ਰੈਚੁਟੀ ਨੂੰ ਨਿਯੰਤਰਿਤ ਕਰਨ ਵਾਲੇ ਕਾਨੂੰਨਾਂ ਸਮੇਤ ਕਈ ਹੋਰ ਕਾਨੂੰਨੀ ਸਵਾਲ ਵੀ ਪੈਦਾ ਹੋਣਗੇ। ਬੈਂਚ ਨੇ ਕਿਹਾ ਕਿ 1954 ਦੇ ਐਕਟ ਅਤੇ ਵੱਖ-ਵੱਖ ਧਰਮਾਂ ਦੇ ਨਿੱਜੀ ਕਾਨੂੰਨਾਂ ਵਿਚਕਾਰ ਇੱਕ ਸੰਬੰਧ ਹੈ, ਇਸ ਲਈ ਇਹ ਸਮਲਿੰਗੀ ਵਿਆਹਾਂ ਲਈ ਵਿਸ਼ੇਸ਼ ਮੈਰਿਜ ਐਕਟ ਬਣਾਉਣ ਤੱਕ ਸੀਮਤ ਨਹੀਂ ਰਹੇਗਾ। ਇਸ ਲਈ ਹੋਰ ਅੱਗੇ ਜਾਣਾ ਪਵੇਗਾ। ਗੌਰਤਲਬ ਹੈ ਕਿ ਇਸ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਵੀ ਜਾਰੀ ਰਹੇਗੀ।

The post Same Sex Marriage: ਸੁਪਰੀਮ ਕੋਰਟ ਸਮਲਿੰਗੀ ਜੋੜਿਆਂ ਦੀਆਂ ਸਮੱਸਿਆਵਾਂ ਬਾਰੇ ਕਮੇਟੀ ਬਣਾਉਣ ਲਈ ਤਿਆਰ appeared first on TheUnmute.com - Punjabi News.

Tags:
  • delhi
  • lgbtqia
  • news
  • same-sex-marriage
  • supreme-court

ਪਠਾਨਕੋਟ 'ਚ ਸਥਿਤੀ ਸ਼ਾਂਤੀਪੂਰਨ, ਕੋਈ ਵੀ ਮਾੜੀ ਗਤੀਵਿਧੀ ਦੇਖੀ ਨਹੀਂ ਗਈ: ਬਾਰਡਰ ਰੇਂਜ ਪੁਲਿਸ

Wednesday 03 May 2023 08:10 AM UTC+00 | Tags: border-range-police breaking-news latest-news news pathankot pathankot-border-range-police pathankot-police punjab-news punjab-police punjab-police-border-range-police the-unmute-breaking-news

ਚੰਡੀਗੜ੍ਹ, 03 ਮਈ 2023: ਪੰਜਾਬ ਪੁਲਿਸ ਬਾਰਡਰ ਰੇਂਜ ਪੁਲਿਸ ਨੇ ਪਠਾਨਕੋਟ (Pathankot) ਵਿੱਚ ਸ਼ੱਕੀ ਦੇਖੇ ਜਾਂ ਦੀ ਖ਼ਬਰ ਦਾ ਖੰਡਨ ਕੀਤਾ ਹੈ | ਬਾਰਡਰ ਰੇਂਜ ਪੁਲਿਸ ਨੇ ਟਵੀਟ ਕਰਦਿਆਂ ਲਿਖਿਆ ਕਿ ਪਠਾਨਕੋਟ ਵਿੱਚ ਸਥਿਤੀ ਸ਼ਾਂਤੀਪੂਰਨ ਅਤੇ ਕਾਬੂ ਹੇਠ ਹੈ, ਕੋਈ ਵੀ ਮਾੜੀ ਗਤੀਵਿਧੀ ਦੇਖੀ ਨਹੀਂ ਗਈ ਹੈ। ਫੌਜ ਦੇ ਅਧਿਕਾਰੀਆਂ ਦੁਆਰਾ ਇੱਕ ਅੰਦਰੂਨੀ ਸਾਵਧਾਨੀ ਸੈਨਾ ਅਭਿਆਸ ਚੱਲ ਰਿਹਾ ਹੈ। ਅਸੀਂ ਹਰ ਕਿਸੇ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਾਂਝਾ ਕਰਨ ਤੋਂ ਪਹਿਲਾਂ ਖ਼ਬਰਾਂ ਦੀ ਪੁਸ਼ਟੀ ਕਰਨ ਦਾ ਸੁਝਾਅ ਦਿੰਦੇ ਹਾਂ |

The post ਪਠਾਨਕੋਟ ‘ਚ ਸਥਿਤੀ ਸ਼ਾਂਤੀਪੂਰਨ, ਕੋਈ ਵੀ ਮਾੜੀ ਗਤੀਵਿਧੀ ਦੇਖੀ ਨਹੀਂ ਗਈ: ਬਾਰਡਰ ਰੇਂਜ ਪੁਲਿਸ appeared first on TheUnmute.com - Punjabi News.

Tags:
  • border-range-police
  • breaking-news
  • latest-news
  • news
  • pathankot
  • pathankot-border-range-police
  • pathankot-police
  • punjab-news
  • punjab-police
  • punjab-police-border-range-police
  • the-unmute-breaking-news

ਲਖਨਊ ਨੂੰ ਵੱਡਾ ਝਟਕਾ, ਕਪਤਾਨ ਕੇ.ਐੱਲ ਰਾਹੁਲ ਤੇ ਉਨਾਦਕਟ IPL ਤੋਂ ਬਾਹਰ, WTC ਫਾਈਨਲ 'ਚ ਖੇਡਣ 'ਤੇ ਵੀ ਸ਼ੰਕਾ

Wednesday 03 May 2023 08:24 AM UTC+00 | Tags: bcci breaking-news cricket-news icc ipl-2023 ipl-news kl-rahul latest-news lucknow-super-giants news sports sports-latest-news unadkat world-test-championship

ਚੰਡੀਗੜ੍ਹ, 03 ਮਈ 2023: ਲਖਨਊ ਸੁਪਰ ਜਾਇੰਟਸ ਨੂੰ ਚੇਨਈ ਸੁਪਰ ਕਿੰਗਜ਼ ਦੇ ਖ਼ਿਲਾਫ਼ ਮੈਚ ਤੋਂ ਵੱਡਾ ਝਟਕਾ ਲੱਗਾ ਹੈ। ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਕੇ.ਐਲ ਰਾਹੁਲ (KL Rahul) ਹੁਣ ਇਸ ਸੀਜ਼ਨ ਵਿੱਚ ਖੇਡਦੇ ਨਜ਼ਰ ਨਹੀਂ ਆਉਣਗੇ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖ਼ਿਲਾਫ਼ ਪਿਛਲੇ ਮੈਚ ‘ਚ ਫੀਲਡਿੰਗ ਕਰਦੇ ਸਮੇਂ ਰਾਹੁਲ ਦੀ ਲੱਤ ਦੀਆਂ ਮਾਸਪੇਸ਼ੀਆਂ ‘ਚ ਖਿਚਾਅ ਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਚੁੱਕ ਕੇ ਮੈਦਾਨ ਤੋਂ ਬਾਹਰ ਆਉਣਾ ਪਿਆ ।

ਦੱਸਿਆ ਜਾ ਰਿਹਾ ਹੈ ਕਿ ਇਹ ਹੈਮਸਟ੍ਰਿੰਗ ਦੀ ਸੱਟ ਹੈ ਅਤੇ ਹੁਣ ਰਾਹੁਲ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਲਖਨਊ ਲਈ ਇਹ ਵੱਡਾ ਝਟਕਾ ਹੈ। ਇਸ ਤੋਂ ਇਲਾਵਾ ਟੀਮ ਦੇ ਹੋਰ ਮੈਂਬਰ ਅਤੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਵੀ ਸੱਟ ਕਾਰਨ ਆਈਪੀਐਲ ਤੋਂ ਬਾਹਰ ਹੋ ਗਏ ਹਨ। ਉਨਾਦਕਟ ਦੇ ਮੋਢੇ ‘ਤੇ ਸੱਟ ਲੱਗੀ ਹੈ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਸੱਟ ਗੰਭੀਰ ਹੈ। ਉਨਾਦਕਟ ਨੂੰ ਅਭਿਆਸ ਸੈਸ਼ਨ ਵਿੱਚ ਸੱਟ ਲੱਗ ਗਈ। ਇਨ੍ਹਾਂ ਦੋਵਾਂ ਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਹਰ ਹੋਣ ਦਾ ਖ਼ਤਰਾ ਹੈ।

ਮੰਨਿਆ ਜਾ ਰਿਹਾ ਹੈ ਕਿ ਬੀਸੀਸੀਆਈ ਦੀ ਖੇਡ ਵਿਗਿਆਨ ਅਤੇ ਮੈਡੀਕਲ ਟੀਮ ਨੂੰ 7 ਤੋਂ 11 ਜੂਨ ਤੱਕ ਲੰਡਨ ‘ਚ ਹੋਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਫਾਈਨਲ ਲਈ ਸੀਨੀਅਰ ਬੱਲੇਬਾਜ਼ ਰਾਹੁਲ (KL Rahul) ਨੂੰ ਤਿਆਰ ਕਰਨਾ ਮੁਸ਼ਕਲ ਹੋਵੇਗਾ। ਬੀਸੀਸੀਆਈ ਦੇ ਇੱਕ ਸੂਤਰ ਨੇ ਨਿਊਜ਼ ਏਜੰਸੀ ਨੂੰ ਦੱਸਿਆ – ਕੇ. ਐਲ ਫਿਲਹਾਲ ਲਖਨਊ ਵਿੱਚ ਟੀਮ ਦੇ ਨਾਲ ਹੈ, ਪਰ ਉਹ ਬੁੱਧਵਾਰ ਨੂੰ ਸੀਐਸਕੇ ਦੇ ਖਿਲਾਫ ਮੈਚ ਤੋਂ ਬਾਅਦ ਵੀਰਵਾਰ ਨੂੰ ਕੈਂਪ ਛੱਡ ਦੇਵੇਗਾ। ਬੀਸੀਸੀਆਈ ਦੀ ਨਿਗਰਾਨੀ ਹੇਠ ਮੁੰਬਈ ਵਿੱਚ ਇੱਕ ਮੈਡੀਕਲ ਸਹੂਲਤ ਵਿੱਚ ਉਸ ਦਾ ਸਕੈਨ ਕੀਤਾ ਜਾਵੇਗਾ। ਰਾਹੁਲ ਦੇ ਨਾਲ-ਨਾਲ ਬੀਸੀਸੀਆਈ ਵੀ ਜੈਦੇਵ ਦੇ ਮਾਮਲੇ ਦੀ ਜਾਂਚ ਕਰੇਗੀ।

ਇਸ ਦੇ ਨਾਲ ਹੀ ਬੈਂਗਲੁਰੂ ਦੇ ਖ਼ਿਲਾਫ਼ ਮੈਚ ‘ਚ ਫੀਲਡਿੰਗ ਦੌਰਾਨ ਰਾਹੁਲ ਨੂੰ ਸੱਟ ਲੱਗ ਗਈ ਸੀ। ਮੈਚ ਦੇ ਦੂਜੇ ਓਵਰ ‘ਚ ਮਾਰਕਸ ਸਟੋਇਨਿਸ ਦੀ ਗੇਂਦ ‘ਤੇ ਫਾਫ ਡੁਪਲੇਸਿਸ ਦੀ ਕਵਰ ਡਰਾਈਵ ‘ਤੇ ਬਾਊਂਡਰੀ ਵੱਲ ਭੱਜਦੇ ਸਮੇਂ ਰਾਹੁਲ ਦੀ ਸੱਜੇ ਪੱਟ ‘ਚ ਸੱਟ ਲੱਗ ਗਈ। ਦੌੜਦੇ ਸਮੇਂ ਉਸ ਨੂੰ ਦਰਦ ਹੋਇਆ ਅਤੇ ਉਹ ਸੀਮਾ ਨੇੜੇ ਜ਼ਮੀਨ ‘ਤੇ ਡਿੱਗ ਪਿਆ। ਉਹ ਜ਼ਮੀਨ ‘ਤੇ ਲੇਟ ਗਿਆ ਅਤੇ ਦਰਦ ਨਾਲ ਚੀਖਦਾ ਦੇਖਿਆ ਗਿਆ। ਇਸ ਤੋਂ ਬਾਅਦ ਫਿਜ਼ੀਓ ਨੂੰ ਮੈਦਾਨ ‘ਤੇ ਬੁਲਾਇਆ ਗਿਆ। ਉਸ ਨੇ ਦਰਦ ਨਿਵਾਰਕ ਸਪਰੇਅ ਵੀ ਛਿੜਕੀ, ਪਰ ਕੋਈ ਅਸਰ ਨਹੀਂ ਹੋਇਆ। ਉਸ ਨੇ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਲਿਆਂਦਾ ਗਿਆ |

The post ਲਖਨਊ ਨੂੰ ਵੱਡਾ ਝਟਕਾ, ਕਪਤਾਨ ਕੇ.ਐੱਲ ਰਾਹੁਲ ਤੇ ਉਨਾਦਕਟ IPL ਤੋਂ ਬਾਹਰ, WTC ਫਾਈਨਲ ‘ਚ ਖੇਡਣ ‘ਤੇ ਵੀ ਸ਼ੰਕਾ appeared first on TheUnmute.com - Punjabi News.

Tags:
  • bcci
  • breaking-news
  • cricket-news
  • icc
  • ipl-2023
  • ipl-news
  • kl-rahul
  • latest-news
  • lucknow-super-giants
  • news
  • sports
  • sports-latest-news
  • unadkat
  • world-test-championship

ਮੋਹਾਲੀ, 03 ਮਈ 2023: ਮੋਹਾਲੀ (Mohali) ਫੇਜ਼ -6 ‘ਚ ਰੋਟੀ ਨਾ ਦੇਣ ਕਾਰਨ ਹੁਲੜਬਾਜਾਂ ਨੇ ਢਾਬੇ ‘ਤੇ ਜੰਮ ਕੇ ਭੰਨਤੋੜ ਕੀਤੀ | ਹੁਲੜਬਾਜਾਂ ਨੇ ਢਾਬੇ ਦਾ ਫਰਿੱਜ, ਐਲ.ਈ.ਡੀ. ਤੋੜ ਦਿੱਤੀ ਅਤੇ ਖੜੇ ਵਹਿਕਲਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ | ਇਸ ਦੌਰਾਨ ਪੀੜਤ ਮੋਹਿਤ ਮਹਿਰਾ ਨੇ ਦੱਸਿਆ ਕਿ ਅਸੀਂ ਮੰਗਲਵਾਰ ਦੀ ਰਾਤ ਨੂੰ ਜਲਦੀ ਢਾਬਾ ਬੰਦ ਕਰ ਰਹੇ ਸੀ, ਇਸ ਦੌਰਾਨ ਕੁਝ ਵਿਅਕਤੀ ਆਉਂਦੇ ਹਨ ਅਤੇ ਰੋਟੀ ਮੰਗਦੇ ਹਨ, ਪਰ ਢਾਬੇ ਵਿੱਚ ਕਰਮਚਾਰੀ ਛੁੱਟੀ ‘ਤੇ ਹੋ ਕਾਰਨ ਮਨਾ ਕਰ ਦਿੱਤਾ | ਗੁੱਸੇ ਵਿੱਚ ਆਏ ਹੁਲੜਬਾਜਾਂ ਨੇ ਹਥਿਆਰ ਕੱਢ ਨੇ ਅਤੇ ਮੋਹਿਤ ਮਹਿਰਾ ਨੇ ਭੱਜ ਕੇ ਆਪਣੀ ਰੱਖਿਆ ਕੀਤੀ |

ਇਸ ਦੌਰਾਨ ਹੁਲੜਬਾਜਾਂ ਨੇ ਢਾਬੇ ‘ਤੇ ਪਿਆ ਸਾਰਾ ਸਮਾਨ ਤੋੜ ਦਿੱਤਾ ਅਤੇ ਨਾਲ ਲੱਗਦੇ ਇੱਕ ਇਕ ਦੁਕਾਨਦਾਰ ਦਾ ਸਿਰ ਫਾੜ ਦਿੱਤਾ ਅਤੇ ਕਰਮਚਾਰੀ ਨਾਲ ਕੁੱਟਮਾਰ ਕੀਤੀ | ਇਸਤੋਂ ਬਾਅਦ ਉਹ ਸਾਰੇ ਹਥਿਆਰ ਸਮੇਤ ਗੱਡੀ ਵਿਚ ਬੈਠ ਕੇ ਮੌਕੇ ਤੋਂ ਭੱਜ ਗਏ। ਪੁਲਿਸ ਨੇ ਕਾਰਵਾਈ ਕਰਦੇ ਹੋਏ ਸ਼ਿਵ ਸੈਨਾ ਆਗੂ ਅਰਵਿੰਦ ਗੌਤਮ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਦੋ ਸਾਥੀ ਫ਼ਰਾਰ ਹਨ।

The post ਮੋਹਾਲੀ ਫੇਜ਼-6 ‘ਚ ਖਾਣਾ ਨਾ ਮਿਲਣ ‘ਤੇ ਹੁਲੜਬਾਜਾਂ ਨੇ ਢਾਬੇ ‘ਤੇ ਜੰਮ ਕੇ ਕੀਤੀ ਭੰਨਤੋੜ appeared first on TheUnmute.com - Punjabi News.

Tags:
  • breaking-news
  • mohali-news
  • mohali-phase-6
  • news

ਪਟਿਆਲਾ: ਪਿਛਲੇ ਸਾਲ ਨਾਲੋਂ 2 ਲੱਖ 55 ਹਜ਼ਾਰ 433 ਮੀਟਰਕ ਟਨ ਵੱਧ ਕਣਕ ਮੰਡੀਆਂ 'ਚ ਪੁੱਜੀ: DC ਸਾਕਸ਼ੀ ਸਾਹਨੀ

Wednesday 03 May 2023 10:24 AM UTC+00 | Tags: aam-aadmi-party breaking-news cm-bhagwant-mann dc-sakshi-sawhney news patiala patiala-grain-market patiala-mandis punjab-government punjab-police the-unmute-breaking-news wheat-puchase

ਪਟਿਆਲਾ, 03 ਮਈ 2023: ਦ੍ਰਿੜ ਇਰਾਦਾ ਅਤੇ ਮਿਹਨਤ ਮੁਰਝਾਏ ਚਿਹਰਿਆਂ ‘ਤੇ ਵੀ ਰੌਣਕ ਲਿਆ ਦਿੰਦੀ ਹੈ। ਪਟਿਆਲਾ (Patiala) ਜ਼ਿਲ੍ਹੇ ਦੇ ਕਿਸਾਨਾਂ ਨੇ ਇਹ ਸਾਬਤ ਕੀਤਾ ਹੈ । ਫਸਲਾਂ ਦੇ ਖਰਾਬੇ ਦੇ ਬਾਵਜੂਦ ਇਸ ਵਾਰ ਪਿਛਲੇ ਸਾਲ ਨਾਲੋਂ 2 ਲੱਖ 55 ਹਜ਼ਾਰ 433 ਮੀਟਰਕ ਟਨ ਕਣਕ ਦੀ ਵੱਧ ਪੈਦਾਵਾਰ ਹੋਈ, ਜਿਸ ਨਾਲ ਕਿਸਾਨਾਂ ਦੇ ਚਿਹਰਿਆਂ ‘ਤੇ ਰੌਣਕ ਦਿਖਾਈ ਦੇ ਰਹੀ ਹੈ।

ਡਿਪਟੀ ਕਮਿਸ਼ਨਰ (Patiala) ਸਾਕਸ਼ੀ ਸਾਹਨੀ ਨੇ ਦੱਸਿਆ ਕਿ ਬੀਤੇ ਦਿਨ ਤੱਕ 8 ਲੱਖ 79 ਹਜ਼ਾਰ 903 ਮੀਟਰਕ ਕਣਕ ਦੀ ਆਮਦ ਹੋਈ ਅਤੇ ਸਾਰੀ ਕਣਕ ਵੱਖ-ਵੱਖ ਖਰੀਦ ਏਜੰਸੀਆਂ ਵਲੋਂ ਨਿਰਵਿਘਨ ਖਰੀਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਪਨਗਰੇਨ ਵਲੋਂ 2 ਲੱਖ 91 ਹਜ਼ਾਰ 216, ਮਾਰਕਫੈਡ ਵਲੋਂ 2 ਲੱਖ 13 ਹਜ਼ਾਰ 15, ਪਨਸਪ ਵਲੋਂ 1 ਲੱਖ 96 ਹਜ਼ਾਰ 313, ਵੇਅਰਹਾਊਸ ਵਲੋਂ 1 ਲੱਖ 56 ਹਜ਼ਾਰ 577 ਅਤੇ ਪ੍ਰਾਈਵੇਟ ਵਪਾਰੀਆਂ ਵਲੋਂ 22 ਹਜ਼ਾਰ 782 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 6 ਲੱਖ 24 ਹਜ਼ਾਰ 470 ਮੀਟਰਕ ਟਨ ਕਣਕ ਦੀ ਆਮਦ ਹੋਈ ਸੀ, ਜਿਸ ਹਿਸਾਬ ਨਾਲ ਇਸ ਸਾਲ 2 ਲੱਖ 55 ਹਜ਼ਾਰ 433 ਮੀਟਰਕ ਟਨ ਵੱਧ ਕਣਕ ਵਿੱਚ ਵਿੱਚ ਪੁੱਜੀ ਹੈ। ਉਨ੍ਹਾਂ ਕਿਹਾ ਕਿ ਖਰੀਦੀ ਗਈ ਕਣਕ ਦੀ 1848.22 ਕਰੋੜ ਰੁਪਏ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅਧਿਕਾਰੀਆਂ ਅਤੇ ਖਰੀਦ ਏਜੰਸੀਆਂ ਨਾਲ ਮੀਟਿੰਗ ਕਰਕੇ ਲਿਫ਼ਟਿੰਗ ਦੇ ਕੰਮ ‘ਚ ਹੋਰ ਤੇਜ਼ੀ ਲਿਆਉਣ ਦੀ ਹਦਾਇਤ ਵੀ ਕੀਤੀ।

ਸਾਕਸ਼ੀ ਸਾਹਨੀ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੇ ਨਾੜ/ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ, ਕਿਉਂਕਿ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਜ਼ਮੀਨ ਵਿਚਲੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜ਼ਮੀਨ ਦੀ ਸਿਹਤ ਨਰੋਈ ਰੱਖਣ ਲਈ ਨਾੜ ਨੂੰ ਅੱਗ ਨਾ ਲਗਾਕੇ ਆਧੁਨਿਕ ਖੇਤੀ ਦਾ ਰਾਹ ਸਮੇਂ ਦੀ ਮੁੱਖ ਲੋੜ ਹੈ।

The post ਪਟਿਆਲਾ: ਪਿਛਲੇ ਸਾਲ ਨਾਲੋਂ 2 ਲੱਖ 55 ਹਜ਼ਾਰ 433 ਮੀਟਰਕ ਟਨ ਵੱਧ ਕਣਕ ਮੰਡੀਆਂ ‘ਚ ਪੁੱਜੀ: DC ਸਾਕਸ਼ੀ ਸਾਹਨੀ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • dc-sakshi-sawhney
  • news
  • patiala
  • patiala-grain-market
  • patiala-mandis
  • punjab-government
  • punjab-police
  • the-unmute-breaking-news
  • wheat-puchase

ਸਰਬੀਆ ਦੇ ਸਕੂਲ 'ਚ 7ਵੀਂ ਜਮਾਤ ਦੇ ਵਿਦਿਆਰਥੀ ਵਲੋਂ ਗੋਲੀਬਾਰੀ, ਸੁਰੱਖਿਆ ਗਾਰਡ ਸਮੇਤ ਅੱਠ ਬੱਚਿਆਂ ਦੀ ਮੌਤ

Wednesday 03 May 2023 10:35 AM UTC+00 | Tags: bfreaking breaking-news latest-news news serbia serbian-school serbian-school-news shooting-in-serbian-school the-unmute-breaking-news

ਚੰਡੀਗੜ੍ਹ, 03 ਮਈ 2023: ਸਰਬੀਆ (Serbia) ਦੇ ਇੱਕ ਸਕੂਲ ਵਿੱਚ ਇੱਕ ਸੱਤਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਗੋਲੀ ਚਲਾਉਣ ਦੀ ਸੂਚਨਾ ਮਿਲੀ ਹੈ। ਇਸ ਗੋਲੀਬਾਰੀ ਵਿੱਚ ਅੱਠ ਬੱਚਿਆਂ ਸਮੇਤ ਇੱਕ ਸੁਰੱਖਿਆ ਕਰਮਚਾਰੀ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਸਰਬੀਆਈ ਪੁਲਿਸ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੋਲੀਬਾਰੀ ਮੱਧ ਬੇਲਗ੍ਰੇਡ ਦੇ ਵਲਾਦਿਸਲਾਵ ਰਿਬਨੀਕਰ ਸਕੂਲ ‘ਚ ਬੁੱਧਵਾਰ ਸਵੇਰੇ 9 ਵਜੇ ਦੇ ਕਰੀਬ ਹੋਈ।

ਰਿਪੋਰਟਾਂ ਦੇ ਅਨੁਸਾਰ ਵਿਦਿਆਰਥੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਦੋਸ਼ੀ 14 ਸਾਲਾ ਦਾ ਵਿਦਿਆਰਥੀ ਹੈ, ਜਿਸ ਨੇ ਆਪਣੇ ਪਿਤਾ ਦੀ ਬੰਦੂਕ ਨਾਲ ਦੂਜੇ ਵਿਦਿਆਰਥੀਆਂ ‘ਤੇ ਗੋਲੀਬਾਰੀ ਕੀਤੀ ਸੀ।ਜਿਨ੍ਹਾਂ ‘ਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਬੱਚਿਆਂ ਦੇ ਮਾਪੇ ਕਾਫੀ ਘਬਰਾਏ ਹੋਏ ਹਨ।

ਘਟਨਾ ਤੋਂ ਬਾਅਦ ਪੁਲਿਸ ਨੇ ਸਕੂਲ ਦੀ ਘੇਰਾਬੰਦੀ ਕਰ ਦਿੱਤੀ ਹੈ। ਸਰਬੀਆ (Serbia) ਵਿੱਚ ਅਜਿਹੀ ਗੋਲੀਬਾਰੀ ਬਹੁਤ ਘੱਟ ਹੁੰਦੀ ਹੈ ਕਿਉਂਕਿ ਸਰਬੀਆ ਵਿੱਚ ਬੰਦੂਕ ਦੇ ਲਾਇਸੈਂਸ ਲੈਣ ਲਈ ਸਖ਼ਤ ਨਿਯਮ ਹਨ। ਹਾਲਾਂਕਿ, 1990 ਦੇ ਦਹਾਕੇ ਵਿੱਚ ਪੱਛਮੀ ਬਾਲਕਨ ਵਿੱਚ ਲੜਾਈ ਦੇ ਕਾਰਨ, ਇੱਥੇ ਵੱਡੀ ਮਾਤਰਾ ਵਿੱਚ ਗੈਰ-ਕਾਨੂੰਨੀ ਹਥਿਆਰ ਮੌਜੂਦ ਹਨ।

The post ਸਰਬੀਆ ਦੇ ਸਕੂਲ ‘ਚ 7ਵੀਂ ਜਮਾਤ ਦੇ ਵਿਦਿਆਰਥੀ ਵਲੋਂ ਗੋਲੀਬਾਰੀ, ਸੁਰੱਖਿਆ ਗਾਰਡ ਸਮੇਤ ਅੱਠ ਬੱਚਿਆਂ ਦੀ ਮੌਤ appeared first on TheUnmute.com - Punjabi News.

Tags:
  • bfreaking
  • breaking-news
  • latest-news
  • news
  • serbia
  • serbian-school
  • serbian-school-news
  • shooting-in-serbian-school
  • the-unmute-breaking-news

ਦਰਦਨਾਕ ਸੜਕ ਹਾਦਸੇ 'ਚ ਪੰਜਾਬ ਪੁਲਿਸ ਦੇ ASI ਤੇ ਹੋਮ ਗਾਰਡ ਦੀ ਮੌਤ, ਫੌਜ ਦੇ 4 ਜਵਾਨ ਵੀ ਜ਼ਖਮੀ

Wednesday 03 May 2023 10:53 AM UTC+00 | Tags: 4-army-personnel-were-also-injured accident breaking-news death fatehgarh-sahib home-guard-jawan indian-army injured nabipur nabipur-area neews news painful-road-accident punjab-police road-accident

ਫ਼ਤਹਿਗੜ੍ਹ ਸਾਹਿਬ, 03 ਮਈ 2023: ਫ਼ਤਹਿਗੜ੍ਹ ਸਾਹਿਬ ਦੇ ਨਬੀਪੁਰ ਇਲਾਕੇ ‘ਚ ਸੜਕੀ ਹਾਦਸਾ (Road Accident) ਵਾਪਰਿਆ। ਇਸ ਹਾਦਸੇ ‘ਚ ਫੌਜ ਦੇ 4 ਜਵਾਨ ਜਖ਼ਮੀ ਹੋ ਗਏ ਅਤੇ ਪੰਜਾਬ ਪੁਲਿਸ ਦੇ ਇੱਕ ਏ.ਐਸ.ਆਈ ਅਤੇ ਹੋਮ ਗਾਰਡ ਜਵਾਨ ਦੀ ਮੌਤ ਹੋ ਗਈ ਹੈ ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਅੱਜ ਨਬੀਪੁਰ ਵਿਖੇ ਜਦੋਂ ਫੌਜ ਦੀਆਂ ਗੱਡੀਆਂ ਦਾ ਕਾਫਲਾ ਜਾ ਰਿਹਾ ਸੀ ਤਾਂ ਇੱਕ ਬੱਸ ਨੇ ਫੌਜ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਸੜਕ ਹਾਦਸੇ ਦੀ ਜਾਂਚ ਕਰਨ ਲਈ ਨਬੀਪੁਰ ਚੌਂਕੀ ਤੋਂ ਏ.ਐਸ.ਆਈ ਨਾਜਰ ਸਿੰਘ ਅਤੇ ਹੋਮ ਗਾਰਡ ਜਵਾਨ ਕੁਲਦੀਪ ਸਿੰਘ ਮੌਕੇ ‘ਤੇ ਗਏ ਸੀ।

Nabipur

ਇਸ ਦੌਰਾਨ ਬੱਸ ਅੱਗੇ ਖੜ੍ਹੇ ਹੋ ਕੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪਿੱਛੋਂ ਤੇਜ ਰਫਤਾਰ ਟਰੱਕ ਆਇਆ ਜਿਸਨੂੰ ਰੁਕਣ ਦਾ ਪੁਲਿਸ ਮੁਲਾਜ਼ਮਾਂ ਨੇ ਇਸ਼ਾਰਾ ਵੀ ਕੀਤਾ ਗਿਆ ਸੀ। ਪ੍ਰੰਤੂ ਇਸ ਟਰੱਕ ਡਰਾਈਵਰ ਨੇ ਲਾਪਰਵਾਹੀ ਨਾਲ ਲਿਆ ਕੇ ਟਰੱਕ ਬੱਸ ਵਿੱਚ ਮਾਰਿਆ। ਜਿਸ ਨਾਲ ਬੱਸ ਦੇ ਅੱਗੇ ਖੜੇ ਏ.ਐਸ. ਆਈ ਨਾਜਰ ਸਿੰਘ ਅਤੇ ਹੋਮ ਗਾਰਡ ਜਵਾਨ ਕੁਲਦੀਪ ਸਿੰਘ ਉਪਰ ਚੜ੍ਹ ਗਈ। ਦੋਵੇਂ ਮੁਲਾਜਮਣ ਦੀ ਮੌਤ ਹੋ ਗਈ |

The post ਦਰਦਨਾਕ ਸੜਕ ਹਾਦਸੇ ‘ਚ ਪੰਜਾਬ ਪੁਲਿਸ ਦੇ ASI ਤੇ ਹੋਮ ਗਾਰਡ ਦੀ ਮੌਤ, ਫੌਜ ਦੇ 4 ਜਵਾਨ ਵੀ ਜ਼ਖਮੀ appeared first on TheUnmute.com - Punjabi News.

Tags:
  • 4-army-personnel-were-also-injured
  • accident
  • breaking-news
  • death
  • fatehgarh-sahib
  • home-guard-jawan
  • indian-army
  • injured
  • nabipur
  • nabipur-area
  • neews
  • news
  • painful-road-accident
  • punjab-police
  • road-accident

ਧਰਨੇ 'ਤੇ ਬੈਠੇ ਪਹਿਲਵਾਨਾਂ ਦੇ ਹੱਕ 'ਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਕੱਢਿਆ ਪੈਦਲ ਮਾਰਚ

Wednesday 03 May 2023 11:12 AM UTC+00 | Tags: amit-shah amritsar bharatiya-kisan-union-sidhupur bridge-bhushan-sharan delhi jantar-mantar latest-news news palwinder-mahal prime-minister-modi ranjit-avenue wfi wrestlers-protest

ਅੰਮ੍ਰਿਤਸਰ, 03 ਮਈ 2023: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿਖੇ ਪੈਦਲ ਮਾਰਚ ਕੱਢਿਆ ਗਿਆ, ਜਿਸ ਉਪਰੰਤ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਇਕ ਮੰਗ ਪੱਤਰ ਵੀ ਦਿੱਤਾ ਗਿਆ | ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬੁਲਾਰੇ ਪਲਵਿੰਦਰ ਮਾਹਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦਾ ਪੈਦਲ ਮਾਰਚ ਡੀਸੀ ਹਰਪ੍ਰੀਤ ਸਿੰਘ ਸੂਦਨ ਨੂੰ ਮੰਗ ਪੱਤਰ ਦੇਣ ਦਾ ਮੰਤਵ ਭਾਰਤੀ ਕੁਸ਼ਤੀ ਖਿਡਾਰਨਾ ਨੂੰ ਇਨਸਾਫ਼ ਦਿਵਾਉਣਾ ਹੈ |

ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਦੇਸ਼ ਦੀਆਂ ਪਹਿਲਵਾਨ ਖਿਡਾਰਨਾ ਨੇ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ (Brij Bhushan Sharan) ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ | ਉਸ ਦੇ ਖਿਲਾਫ ਕਾਰਵਾਈ ਦੀ ਮੰਗ ਲਈ ਬੈਠੀਆਂ ਹੋਈਆਂ ਹਨ, ਪਰ ਸਰਕਾਰ ਹੁਣ ਤੱਕ ਕੇਵਲ ਐਫ ਆਈ ਆਰ ਕੱਟਣ ਤੋਂ ਇਲਾਵਾ ਕੋਈ ਵੀ ਕਾਰਵਾਈ ਨਹੀਂ ਕਰ ਸਕੀ |

ਉਨ੍ਹਾਂ ਨੇ ਕਿਹਾ ਕਿ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਭੂਸ਼ਣ ਸਿੰਘ ਸ਼ਰਨ (Brij Bhushan Sharan) ਦੇ ਖਿਲਾਫ਼ ਕਾਰਵਾਈ ਨਾ ਹੋਣ ਦਾ ਕਾਰਨ ਇਹ ਹੈ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਹੁਤ ਨੇੜੇ ਦੇ ਸਬੰਧ ਰੱਖਦਾ ਹੈ | ਜਿਸ ਕਰਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਦੇਸ਼ ਦੀਆਂ ਅਜਿਹੀਆਂ ਖਿਡਾਰਨਾਂ ਜਿਨ੍ਹਾਂ ਨੇ ਦੇਸ਼ ਦਾ ਨੇ ਰੋਸ਼ਨ ਕੀਤਾ ਅੱਜ ਆਪਣੇ ਵਾਸਤੇ ਇਨਸਾਫ਼ ਲਈ ਉਨ੍ਹਾਂ ਨੂੰ ਧਰਨੇ ਲਗਾਉਣੇ ਪੈ ਰਹੇ ਹਨ |

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਭਾਰਤ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਬ੍ਰਿਜ ਭੂਸ਼ਣ ਸਿੰਘ ‘ਤੇ ਬਣਦੀ ਕਾਰਵਾਈ ਜਲਦੀ ਨਾ ਕੀਤੀ ਗਈ ਤਾਂ ਦਿੱਲੀ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾ ਵਾਂਗ ਮੋਰਚੇ ਲਾਏ ਜਾਣਗੇ ਅਤੇ ਭਾਜਪਾ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਜਾਣਗੀਆਂ | ਦੂਜੇ ਪਾਸੇ ਜ਼ਿਲ੍ਹਾ ਮਾਲ ਅਫਸਰ ਰਾਮ ਕ੍ਰਿਸ਼ਨ ਨੇ ਕਿਹਾ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਉਨ੍ਹਾਂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿਤਾ ਗਿਆ, ਜਿਸ ਅੰਮ੍ਰਿਤਸਰ ਦੇ ਰਾਹੀਂ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ |

The post ਧਰਨੇ ‘ਤੇ ਬੈਠੇ ਪਹਿਲਵਾਨਾਂ ਦੇ ਹੱਕ ‘ਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਕੱਢਿਆ ਪੈਦਲ ਮਾਰਚ appeared first on TheUnmute.com - Punjabi News.

Tags:
  • amit-shah
  • amritsar
  • bharatiya-kisan-union-sidhupur
  • bridge-bhushan-sharan
  • delhi
  • jantar-mantar
  • latest-news
  • news
  • palwinder-mahal
  • prime-minister-modi
  • ranjit-avenue
  • wfi
  • wrestlers-protest

IPL 2023: ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸੰਨਿਆਸ ਲੈਣ ਬਾਰੇ ਦਿੱਤਾ ਵੱਡਾ ਬਿਆਨ

Wednesday 03 May 2023 11:27 AM UTC+00 | Tags: breaking-news chennai cricket-news csk dhoni ipl-2023 mahendra-singh-dhoni ms-dhoni news sports-news

ਚੰਡੀਗੜ੍ਹ, 03 ਮਈ 2023: ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਆਈ.ਪੀ.ਐੱਲ ਦੇ ਮੌਜੂਦਾ ਸੀਜ਼ਨ ਤੋਂ ਬਾਅਦ ਪੇਸ਼ੇਵਰ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ। ਪ੍ਰਸ਼ੰਸਕ ਅਤੇ ਕ੍ਰਿਕਟ ਮਾਹਿਰ ਸੋਚ ਰਹੇ ਹਨ ਕਿ ਮਾਹੀ ਅਗਲੇ ਸੀਜ਼ਨ ਤੋਂ ਇਸ ਟੂਰਨਾਮੈਂਟ ‘ਚ ਨਹੀਂ ਖੇਡਣਗੇ ਪਰ ਧੋਨੀ ਦੇ ਮਨ ‘ਚ ਕੁਝ ਹੋਰ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਲਖਨਊ ਸੁਪਰ ਜਾਇੰਟਸ ਦੇ ਖ਼ਿਲਾਫ਼ ਖੇਡੇ ਜਾ ਰਹੇ ਮੈਚ ਤੋਂ ਪਹਿਲਾਂ ਵੱਡਾ ਬਿਆਨ ਦਿੱਤਾ ਹੈ।

ਟਾਸ ਦੇ ਸਮੇਂ ਨਿਊਜ਼ੀਲੈਂਡ ਦੇ ਕੁਮੈਂਟੇਟਰ ਡੈਨੀ ਮੋਰੀਸਨ ਨੇ ਉਨ੍ਹਾਂ ਦੇ ਸੰਨਿਆਸ ਬਾਰੇ ਪੁੱਛਿਆ ਤਾਂ ਐੱਮ.ਐੱਸ. ਧੋਨੀ  (MS Dhoni) ਨੇ ਮਜ਼ਾਕੀਆ ਜਵਾਬ ਦਿੱਤਾ। ਉਨ੍ਹਾਂ ਨੇ ਮੁਸਕਰਾਉਂਦੇ ਹੋਏ ਕਿਹਾ, ਇਹ ਮੇਰਾ ਆਖਰੀ ਆਈਪੀਐੱਲ ਹੈ, ਇਹ ”ਤੁਸੀਂ ਤੈਅ ਕਰ ਲਿਆ ਹੈ ਲੇਕਿਨ ਮੈਂ ਨਹੀਂ।” ਧੋਨੀ ਦੇ ਇਸ ਬਿਆਨ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਖੁਸ਼ ਕਰ ਦਿੱਤਾ ਹੈ। ਪ੍ਰਸ਼ੰਸਕਾਂ ਵਿੱਚ ਉਮੀਦ ਹੈ ਕਿ ਚੇਨਈ ਦੇ ਕਪਤਾਨ ਅਗਲੇ ਸੀਜ਼ਨ ਵਿੱਚ ਦਿਖਾਈ ਦੇ ਸਕਦੇ ਹਨ।

ਟਾਸ ਦੀ ਗੱਲ ਕਰੀਏ ਤਾਂ ਧੋਨੀ ਨੇ ਲਖਨਊ ਦੇ ਖ਼ਿਲਾਫ਼ ਟਾਸ ਜਿੱਤਿਆ। ਉਨ੍ਹਾਂ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਧੋਨੀ ਨੇ ਟਾਸ ਦੌਰਾਨ ਕਿਹਾ ਕਿ ਤੁਹਾਨੂੰ ਜ਼ਮੀਨ ਅਤੇ ਹਾਲਾਤ ਨੂੰ ਦੇਖਣਾ ਹੋਵੇਗਾ। ਚੇਨਈ ਦੇ ਕਪਤਾਨ ਨੇ ਇਹ ਵੀ ਦੱਸਿਆ ਕਿ ਦੀਪਕ ਚਾਹਰ ਫਿੱਟ ਹਨ ਅਤੇ ਆਕਾਸ਼ ਸਿੰਘ ਦੀ ਜਗ੍ਹਾ ਟੀਮ ‘ਚ ਸ਼ਾਮਲ ਹੋਏ ਹਨ। ਦੂਜੇ ਪਾਸੇ ਲਖਨਊ ਸੁਪਰ ਜਾਇੰਟਸ ਦੀ ਕਪਤਾਨੀ ਕੁਨਾਲ ਪੰਡਯਾ ਦੇ ਹੱਥ ਹੈ। ਉਨ੍ਹਾਂ ਨੇ ਜ਼ਖਮੀ ਕੇ.ਐੱਲ ਰਾਹੁਲ ਦੀ ਜਗ੍ਹਾ ਟੀਮ ਦੀ ਕਮਾਨ ਸੰਭਾਲੀ ਹੈ।

The post IPL 2023: ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸੰਨਿਆਸ ਲੈਣ ਬਾਰੇ ਦਿੱਤਾ ਵੱਡਾ ਬਿਆਨ appeared first on TheUnmute.com - Punjabi News.

Tags:
  • breaking-news
  • chennai
  • cricket-news
  • csk
  • dhoni
  • ipl-2023
  • mahendra-singh-dhoni
  • ms-dhoni
  • news
  • sports-news

ਰਾਂਚੀ ਦੀ MP/MLA ਅਦਾਲਤ ਵਲੋਂ ਰਾਹੁਲ ਗਾਂਧੀ ਦੀ ਪੇਸ਼ੀ 'ਚ ਛੋਟ ਵਾਲੀ ਪਟੀਸ਼ਨ ਖਾਰਜ

Wednesday 03 May 2023 11:43 AM UTC+00 | Tags: breaking-news court-of-surat india-news latest-news modi-surname-case mp-mla-court news rahul-gandhi ranchi the-unmute-breaking-news the-unmute-punjabi-news

ਚੰਡੀਗੜ੍ਹ, 03 ਮਈ 2023: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੂੰ ਰਾਂਚੀ ਦੀ ਸੰਸਦ MP/MLA ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਦਰਅਸਲ ਰਾਹੁਲ ਗਾਂਧੀ ਨੇ ‘ਮੋਦੀ ਸਰਨੇਮ’ ਮਾਣਹਾਨੀ ਮਾਮਲੇ ‘ਚ ਅਦਾਲਤ ‘ਚ ਨਿੱਜੀ ਹਾਜ਼ਰੀ ਤੋਂ ਛੋਟ ਲਈ ਅਰਜ਼ੀ ਦਾਇਰ ਕੀਤੀ ਸੀ। ਪਰ ਅਦਾਲਤ ਨੇ ਰਾਹੁਲ ਗਾਂਧੀ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਯਾਨੀ ਹੁਣ ਜਦੋਂ ਵੀ ਸੁਣਵਾਈ ਹੋਵੇਗੀ, ਰਾਹੁਲ ਗਾਂਧੀ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ।

ਜਿਕਰਯੋਗ ਹੈ ਕਿ ਮੋਦੀ ਸਰਨੇਮ ਮਾਮਲੇ ਵਿੱਚ ਰਾਹੁਲ (Rahul Gandhi) ਦੇ ਖ਼ਿਲਾਫ਼ ਰਾਂਚੀ ਦੇ ਐਮਪੀ ਐਮਐਲਏ ਕੋਰਟ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਉਨ੍ਹਾਂ ਨੇ ਰਾਹੁਲ ਗਾਂਧੀ ਦੀ ਮੋਦੀ ਸਰਨੇਮ ਟਿੱਪਣੀ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਹੈ, ਜਿਸ ‘ਤੇ ਸੁਣਵਾਈ ਚੱਲ ਰਹੀ ਹੈ। ਰਾਹੁਲ ਗਾਂਧੀ ਦੀ ਤਰਫੋਂ ਪ੍ਰਦੀਪ ਚੰਦਰਾ ਵਕੀਲ ਹਨ।

ਜਿਕਰਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਨੇ ਕੋਲਾਰ ਵਿੱਚ ਮੋਦੀ ਸਰਨੇਮ ਨੂੰ ਲੈ ਕੇ ਟਿੱਪਣੀ ਕੀਤੀ ਸੀ। ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਸੂਰਤ ਦੇ ਐਮਪੀ ਐਮਐਲਏ ਕੋਰਟ ਵਿੱਚ ਰਾਹੁਲ ਗਾਂਧੀ ਦੇ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਉੱਤੇ ਮਾਰਚ ਮਹੀਨੇ ਵਿੱਚ ਹੀ ਫੈਸਲਾ ਆ ਗਿਆ ਹੈ।

The post ਰਾਂਚੀ ਦੀ MP/MLA ਅਦਾਲਤ ਵਲੋਂ ਰਾਹੁਲ ਗਾਂਧੀ ਦੀ ਪੇਸ਼ੀ ‘ਚ ਛੋਟ ਵਾਲੀ ਪਟੀਸ਼ਨ ਖਾਰਜ appeared first on TheUnmute.com - Punjabi News.

Tags:
  • breaking-news
  • court-of-surat
  • india-news
  • latest-news
  • modi-surname-case
  • mp-mla-court
  • news
  • rahul-gandhi
  • ranchi
  • the-unmute-breaking-news
  • the-unmute-punjabi-news

ਸੋਸ਼ਲ ਮੀਡੀਆ 'ਤੇ ਆਏ ਸੰਦੇਸ਼ ਤੋਂ ਬਾਅਦ ਖੁਸ਼ਦੀਪ ਕੌਰ ਬਣੀ ਫਾਜ਼ਿਲਕਾ ਦੀ ਇੱਕ ਦਿਨ ਦੀ SSP

Wednesday 03 May 2023 11:53 AM UTC+00 | Tags: breaking-news fazilka fazilka-police fazilka-ssp fazilkas-ssp fazlika latest-news nedws news punjab-news ssp ssp-avneet-kaur-sidhu ssp-fazilka the-unmute-breaking-news

ਚੰਡੀਗੜ੍ਹ, 03 ਮਈ 2023: ਫਾਜ਼ਿਲਕਾ (Fazlika) ਵਿੱਚ ਖੁਸ਼ਦੀਪ ਕੌਰ ਨੂੰ ਇਕ ਦਿਨ ਐੱਸ.ਐੱਸ.ਪੀ ਬਣਾਇਆ ਗਿਆ ਹੈ, ਖੁਸ਼ਦੀਪ ਕੌਰ ਨਾ ਸਿਰਫ ਐੱਸ.ਐੱਸ.ਪੀ ਬਣਾਇਆ ਗਿਆ ਬਲਕਿ ਐੱਸ.ਐੱਸ.ਪੀ ਦੀ ਕੁਰਸੀ ‘ਤੇ ਬਿਠਾਇਆ ਗਿਆ | ਤਸਵੀਰਾਂ ਫਾਜ਼ਿਲਕਾ ਦੇ ਐੱਸ.ਐੱਸ.ਪੀ ਦਫਤਰ ਤੋਂ ਸਾਹਮਣੇ ਆਈਆਂ ਹਨ, ਜਿੱਥੇ ਅਬੋਹਰ ਦੀ ਰਹਿਣ ਵਾਲੀ ਇਕ ਵਿਦਿਆਰਥਣ ਨੇ ਸੋਸ਼ਲ ਮੀਡੀਆ ਦੇ ਐੱਸ.ਐੱਸ.ਪੀ ਫਾਜ਼ਿਲਕਾ ਅਵਨੀਤ ਕੌਰ ਸਿੱਧੂ ਨੂੰ ਸੋਸ਼ਲ ਮੀਡੀਆ ‘ਤੇ ਸੰਦੇਸ਼ ਭੇਜਿਆ ਕਿ ੳਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਐੱਸ.ਐੱਸ.ਪੀ ਬਣਨ ਦਾ ਸੁਪਨਾ ਵੇਖ ਰਹੀ ਹੈ |

ਐੱਸ.ਐੱਸ.ਪੀ ਅਵਨੀਤ ਕੌਰ ਸਿੱਧੂ ਨੇ ਇਸ ‘ਤੇ ਗੋਰ ਕਰਦੇ ਹੋਏ ਬੱਚੀ ਦੇ ਸੁਪਨੇ ਨੂੰ ਉਡਾਨ ਦੇਣ ਦੇ ਲਈ ਅੱਜ ਉਸ ਨੂੰ ਫਾਜ਼ਿਲਕਾ ਦੇ ਐੱਸ.ਐੱਸ.ਪੀ ਦਫ਼ਤਰ ਦੀ ਕੁਰਸੀ ‘ਤੇ ਬਿਠਾ ਦਿੱਤਾ ਤੇ ਇਕ ਦਿਨ ਦਾ ਐੱਸ.ਐੱਸ.ਪੀ ਬਣਾ ਦਿੱਤਾ ਹੈ | SSP ਦੀ ਕੁਰਸੀ ਤੇ ਬੈਠੀ ਖੁਸ਼ਦੀਪ ਕੌਰ ਖੁਦ ‘ਤੇ ਮਾਣ ਮਹਿਸੂਸ ਕਰ ਰਹੀ ਹੈ | ਖੁਸ਼ਦੀਪ ਕੌਰ ਦਾ ਕਹਿਣਾ ਹੈ ਕਿ ਉਸ ਦੇ ਸੁਪਨੇ ਨੂੰ ਉਡਾਣ ਮਿਲੀ ਹੈ ਉੱਥੇ ਹੀ ਉਸ ਦਾ ਹੌਸਲਾ ਵੀ ਵਧਿਆ ਹੈ | ਫਾਜ਼ਿਲਕਾ (Fazlika) ਦੇ ਐੱਸ.ਐੱਸ.ਪੀ ਅਵਨੀਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਪੁਲਿਸ ਪ੍ਰਸ਼ਾਸਨ ਨਾਲ ਜੁੜਨ ਦੀ ਲੋੜ ਹੈ |

The post ਸੋਸ਼ਲ ਮੀਡੀਆ ‘ਤੇ ਆਏ ਸੰਦੇਸ਼ ਤੋਂ ਬਾਅਦ ਖੁਸ਼ਦੀਪ ਕੌਰ ਬਣੀ ਫਾਜ਼ਿਲਕਾ ਦੀ ਇੱਕ ਦਿਨ ਦੀ SSP appeared first on TheUnmute.com - Punjabi News.

Tags:
  • breaking-news
  • fazilka
  • fazilka-police
  • fazilka-ssp
  • fazilkas-ssp
  • fazlika
  • latest-news
  • nedws
  • news
  • punjab-news
  • ssp
  • ssp-avneet-kaur-sidhu
  • ssp-fazilka
  • the-unmute-breaking-news

Cyclone: ਮੌਸਮ ਵਿਭਾਗ ਦੀ ਚਿਤਾਵਨੀ, ਬਾਰਿਸ਼ ਦੇ ਵਿਚਕਾਰ ਬੰਗਾਲ ਦੀ ਖਾੜੀ ਤੋਂ ਉੱਠ ਸਕਦੈ ਚੱਕਰਵਾਤ

Wednesday 03 May 2023 12:03 PM UTC+00 | Tags: bay-of-bengal breaking-news cyclone heavy-rain india latest-news meteorological-department meteorological-department-of-india news weather weather-news

ਚੰਡੀਗੜ੍ਹ, 03 ਮਈ 2023: ਫਿਲਹਾਲ ਦੇਸ਼ ਦੇ ਜ਼ਿਆਦਾਤਰ ਸੂਬਿਆਂ ‘ਚ ਬਰਸਾਤ ਦਾ ਦੌਰ ਜਾਰੀ ਹੈ। ਇਸ ਵਾਰ ਮਈ ਦਾ ਮਹੀਨਾ ਸੁਹਾਵਣੇ ਮੌਸਮ ਨਾਲ ਸ਼ੁਰੂ ਹੋਇਆ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਕਿਹਾ ਹੈ ਕਿ ਬੰਗਾਲ ਦੀ ਖਾੜੀ ਵਿੱਚ ਚੱਕਰਵਾਤ (Cyclone) ਦੇ ਸ਼ੁਰੂਆਤੀ ਸੰਕੇਤ ਹਨ। ਬੁੱਧਵਾਰ ਨੂੰ ਮੌਸਮ ਵਿਭਾਗ ਨੇ ਕਿਹਾ ਕਿ ਬੰਗਾਲ ਦੀ ਖਾੜੀ ਦੇ ਦੱਖਣ-ਪੂਰਬੀ ‘ਚ ਚੱਕਰਵਾਤ ਦੇ ਸ਼ੁਰੂਆਤੀ ਸੰਕੇਤ ਮਿਲੇ ਹਨ। ਇਸ ਸਬੰਧ ਵਿੱਚ ਉਨ੍ਹਾਂ ਨੇ ਮਛੇਰਿਆਂ ਅਤੇ ਕਿਸ਼ਤੀ ਵਾਲਿਆਂ ਨੂੰ ਇਸ ਖੇਤਰ ਵਿੱਚ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ।

ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਵੀ ਇਸ ਸਬੰਧੀ ਪ੍ਰੈੱਸ ਕਾਨਫਰੰਸ ਕੀਤੀ। ਇਸ ਵਿਚ ਉਨ੍ਹਾਂ ਕਿਹਾ ਕਿ 9 ਮਈ ਨੂੰ ਦੱਖਣੀ ਪੂਰਬੀ ਬੰਗਾਲ ਦੀ ਖਾੜੀ ਤੋਂ ਚੱਕਰਵਾਤ ਆਉਣ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਦੇ ਰੂਟ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਉਨ੍ਹਾਂ ਅੱਗੇ ਕਿਹਾ ਕਿ 6 ਮਈ ਨੂੰ ਚੱਕਰਵਾਤੀ (Cyclone) ਚੱਕਰ ਆਉਣ ਦੀ ਸੰਭਾਵਨਾ ਹੈ ਅਤੇ ਅਗਲੇ ਦਿਨ ਉਸੇ ਖੇਤਰ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ। ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਅੱਗੇ ਕਿਹਾ ਕਿ ਚੱਕਰਵਾਤ ਨੂੰ ਮੋਚਾ ਕਿਹਾ ਜਾਵੇਗਾ, ਜੋ ਕਿ ਲਾਲ ਸਾਗਰ ਬੰਦਰਗਾਹ ਸ਼ਹਿਰ ਦੇ ਬਾਅਦ ਯਮਨ ਦੁਆਰਾ ਸੁਝਾਇਆ ਗਿਆ ਇੱਕ ਨਾਮ ਹੈ।

ਮਹਾਪਾਤਰਾ ਨੇ ਅੱਗੇ ਕਿਹਾ ਕਿ ਮੌਸਮ ਪ੍ਰਣਾਲੀ ਨੇ ਪਤਾ ਲਗਾਇਆ ਹੈ ਕਿ ਚੱਕਰਵਾਤ 8 ਮਈ ਨੂੰ ਇਕ ਸਥਾਨ ‘ਤੇ ਕੇਂਦ੍ਰਿਤ ਅਤੇ 9 ਮਈ ਨੂੰ ਤੇਜ਼ ਹੋਣ ਦੀ ਸੰਭਾਵਨਾ ਹੈ। ਇਹ ਵੀ ਪਤਾ ਲੱਗਾ ਹੈ ਕਿ ਚੱਕਰਵਾਤ ਦੇ ਉੱਤਰ ਵੱਲ ਮੱਧ ਬੰਗਾਲ ਦੀ ਖਾੜੀ ਵੱਲ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਸੀਂ ਘੱਟ ਦਬਾਅ ਵਾਲੇ ਖੇਤਰ ਦੇ ਬਣਨ ਤੋਂ ਬਾਅਦ ਚੱਕਰਵਾਤ ਦੇ ਟਰੈਕ ਬਾਰੇ ਵੇਰਵੇ ਜਾਰੀ ਕਰਾਂਗੇ।

ਉਨ੍ਹਾਂ ਕਿਹਾ ਕਿ ਅਸੀਂ ਚੱਕਰਵਾਤੀ ਹਵਾਵਾਂ ਦੇ ਬਣਨ ਤੋਂ ਪਹਿਲਾਂ ਹੀ ਭਵਿੱਖਬਾਣੀ ਜਾਰੀ ਕਰ ਰਹੇ ਹਾਂ। ਤਾਂ ਜੋ ਸਮੁੰਦਰ ਵਿੱਚ ਜਾਣ ਵਾਲੇ ਲੋਕ ਨਵੀਨਤਮ ਜਾਣਕਾਰੀ ਦੇ ਅਨੁਸਾਰ ਆਪਣੀ ਯੋਜਨਾ ਬਣਾ ਸਕਣ। ਇਸ ਦੌਰਾਨ ਉਨ੍ਹਾਂ ਨੇ ਮਛੇਰਿਆਂ ਨੂੰ ਦੱਖਣ-ਪੂਰਬੀ ਬੰਗਾਲ ਦੀ ਖਾੜੀ ਵਿੱਚ ਨਾ ਜਾਣ ਲਈ ਵੀ ਕਿਹਾ। ਮਹਾਪਾਤਰਾ ਨੇ ਕਿਹਾ ਕਿ ਚੱਕਰਵਾਤ ਦੀ ਸਥਿਤੀ ਵਿੱਚ, ਖੇਤਰ ਵਿੱਚ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ।

The post Cyclone: ਮੌਸਮ ਵਿਭਾਗ ਦੀ ਚਿਤਾਵਨੀ, ਬਾਰਿਸ਼ ਦੇ ਵਿਚਕਾਰ ਬੰਗਾਲ ਦੀ ਖਾੜੀ ਤੋਂ ਉੱਠ ਸਕਦੈ ਚੱਕਰਵਾਤ appeared first on TheUnmute.com - Punjabi News.

Tags:
  • bay-of-bengal
  • breaking-news
  • cyclone
  • heavy-rain
  • india
  • latest-news
  • meteorological-department
  • meteorological-department-of-india
  • news
  • weather
  • weather-news

ਪਾਕਿਸਤਾਨ ਅਦਾਲਤ ਦੀ ਇਮਰਾਨ ਖ਼ਾਨ ਖ਼ਿਲਾਫ਼ ਸਖ਼ਤੀ, ਰੱਦ ਹੋ ਸਕਦੀ ਹੈ ਜ਼ਮਾਨਤ

Wednesday 03 May 2023 12:15 PM UTC+00 | Tags: breaking-news imran-khan islamabad-high-court latest-news news pakistan pakistan-court pakistan-news

ਚੰਡੀਗੜ੍ਹ, 03 ਮਈ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੇ ਖ਼ਿਲਾਫ਼ ਬੁੱਧਵਾਰ ਨੂੰ ਉੱਥੋਂ ਦੀ ਇਕ ਸਥਾਨਕ ਅਦਾਲਤ ਨੇ ਉਨ੍ਹਾਂ ਦੀ ਲਗਾਤਾਰ ਗੈਰ-ਹਾਜ਼ਰੀ ਨੂੰ ਲੈ ਕੇ ਸਖ਼ਤੀ ਦਿਖਾਈ ਅਤੇ ਕਿਹਾ ਕਿ ਉਨ੍ਹਾਂ ਦੀ ਜ਼ਮਾਨਤ ਰੱਦ ਕੀਤੀ ਜਾ ਸਕਦੀ ਹੈ। ਦਰਅਸਲ, ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਦੌਰਾਨ ਅਦਾਲਤ ਵਿਚ ਮੌਜੂਦ ਨਹੀਂ ਸੀ, ਜਿਸ ਲਈ ਅਦਾਲਤ ਨੇ ਅਸੰਤੁਸ਼ਟੀ ਪ੍ਰਗਟਾਈ।

ਇਸਲਾਮਾਬਾਦ ਹਾਈਕੋਰਟ (ਆਈਐਚਸੀ) ਦੇ ਚੀਫ਼ ਜਸਟਿਸ ਆਮੇਰ ਫਾਰੂਕ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਅਦਾਲਤਾਂ ਦੇ ਬਾਹਰ ਮਜ਼ਾਕ ਬਣਾਇਆ ਹੈ। ਡਾਨ ਅਖਬਾਰ ਦੀ ਰਿਪੋਰਟ ਮੁਤਾਬਕ ਇਮਰਾਨ ਖਾਨ ਨੂੰ ਬੁੱਧਵਾਰ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਗਿਆ।

ਇਮਰਾਨ ਖਾਨ (Imran Khan) ਦੇ ਪਿਛਲੇ ਸਾਲ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ 100 ਤੋਂ ਜ਼ਿਆਦਾ ਮਾਮਲੇ ਦਰਜ ਹਨ ਪਰ ਹੁਣ ਤੱਕ ਉਨ੍ਹਾਂ ਨੂੰ ਕਿਸੇ ਵੀ ਮਾਮਲੇ ‘ਚ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੀਟੀਆਈ ਮੁਖੀ ਨੂੰ ਪਾਕਿਸਤਾਨੀ ਫ਼ੌਜ ਖ਼ਿਲਾਫ਼ ਦੇਸ਼ ਧ੍ਰੋਹ ਅਤੇ ਅਣਉਚਿਤ ਭਾਸ਼ਾ ਦੀ ਵਰਤੋਂ ਸਮੇਤ ਕਈ ਮਾਮਲਿਆਂ ਵਿੱਚ ਹਾਈਕੋਰਟ ਨੇ ਅਗਾਊਂ ਜ਼ਮਾਨਤ ਦਿੱਤੀ ਹੈ।

ਹਾਈਕੋਰਟ ਨੇ ਇਮਰਾਨ ਖਾਨ ਨੂੰ ਸ਼ਰਤੀਆ ਜ਼ਮਾਨਤ ਦੇ ਦਿੱਤੀ ਸੀ। ਦਰਅਸਲ, ਅਦਾਲਤ ਨੇ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਅਦਾਲਤ ਵਿੱਚ ਸੁਣਵਾਈ ਦੌਰਾਨ ਹਾਜ਼ਰ ਹੋਣਾ ਪਵੇਗਾ ਅਤੇ ਉਹ ਇਸ ਲਈ ਸਹਿਮਤ ਹੋ ਗਏ ਸਨ।

ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸੰਸਦ ਮੈਂਬਰ ਮੋਹਸਿਨ ਸ਼ਾਹਨਵਾਜ਼ ਰਾਂਝਾ ਵੱਲੋਂ ਦਾਇਰ ਕੇਸ ਦੀ ਸੁਣਵਾਈ ਕਰਦਿਆਂ, ਜਸਟਿਸ ਫਾਰੂਕ ਨੇ ਬੁੱਧਵਾਰ ਨੂੰ ਵੱਖ-ਵੱਖ ਮਾਮਲਿਆਂ ਵਿੱਚ ਇਮਰਾਨ ਖਾਨ ਦੇ ਲਗਾਤਾਰ ਗੈਰ-ਹਾਜ਼ਰੀ ‘ਤੇ ਅਸੰਤੁਸ਼ਟੀ ਜ਼ਾਹਰ ਕੀਤੀ ਅਤੇ ਉਸ ਨੂੰ ਉਸੇ ਦਿਨ ਅਦਾਲਤ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ।

ਰਿਪੋਰਟ ‘ਚ ਜਸਟਿਸ ਫਾਰੂਕ ਦੇ ਹਵਾਲੇ ਨਾਲ ਕਿਹਾ ਗਿਆ ਹੈ, ”ਜੇਕਰ ਇਮਰਾਨ ਖਾਨ ਅਦਾਲਤੀ ਸਮੇਂ ਦੌਰਾਨ ਪੇਸ਼ ਨਹੀਂ ਹੁੰਦੇ ਤਾਂ ਅੰਤਰਿਮ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ।” ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਅਦਾਲਤਾਂ ਦੇ ਬਾਹਰ ਮਜ਼ਾਕ ਉਡਾਇਆ ਹੈ।ਜ਼ਿਕਰਯੋਗ ਹੈ ਕਿ ਇਮਰਾਨ ਖਾਨ ਨੇ ਮੰਗਲਵਾਰ ਨੂੰ ਆਪਣੇ ਖ਼ਿਲਾਫ਼ ਦਰਜ ਸਾਰੇ ਸਿਆਸੀ ਮਾਮਲਿਆਂ ਨੂੰ ਖਾਰਜ ਕਰਨ ਦੀ ਬੇਨਤੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਦਾਲਤ ਵਿਚ ਨਿਯਮਤ ਤੌਰ ‘ਤੇ ਪੇਸ਼ ਹੋਣ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਹੈ।

The post ਪਾਕਿਸਤਾਨ ਅਦਾਲਤ ਦੀ ਇਮਰਾਨ ਖ਼ਾਨ ਖ਼ਿਲਾਫ਼ ਸਖ਼ਤੀ, ਰੱਦ ਹੋ ਸਕਦੀ ਹੈ ਜ਼ਮਾਨਤ appeared first on TheUnmute.com - Punjabi News.

Tags:
  • breaking-news
  • imran-khan
  • islamabad-high-court
  • latest-news
  • news
  • pakistan
  • pakistan-court
  • pakistan-news

ਮੰਡੀ ਲੱਖੇਵਾਲੀ ਵਿਖੇ ਪੈਟਰੋਲ ਪੰਪ ਤੋਂ ਲੁਟੇਰੇ 3 ਲੱਖ ਦੀ ਨਕਦੀ ਲੁੱਟ ਕੇ ਹੋਏ ਫ਼ਰਾਰ

Wednesday 03 May 2023 12:30 PM UTC+00 | Tags: axion-at-sri-muktsar-sahib breaking-news crime latest-news mandi-lakhewali news petrol-pump punjab-news robbers sri-muktsar-sahib sri-muktsar-sahib-police

ਸ੍ਰੀ ਮੁਕਤਸਰ ਸਾਹਿਬ, 03 ਮਈ 2023: ਬੀਤੀ ਰਾਤ ਮੰਡੀ ਲੱਖੇਵਾਲੀ ਵਿਖੇ ਕੁਝ ਅਣਪਛਾਤੇ ਨੌਜਵਾਨਾਂ ਨੇ ਪੈਟਰੋਲ ਪੰਪ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਜਾਣਕਾਰੀ ਅਨੁਸਾਰ ਦੇਰ ਰਾਤ ਮੰਡੀ ਲੱਖੇਵਾਲੀ ਦੇ ਜਸਕਰਨ ਫਿਲਿੰਗ ਸੈਂਟਰ ‘ਤੇ ਜਦੋਂ ਦੋ ਕਰਿੰਦੇ ਤੇ ਇਕ ਹੋਰ ਮੁਲਾਜ਼ਮ ਮੌਜੂਦ ਸੀ ਤਾਂ ਇਸ ਦੌਰਾਨ ਪੰਜ ਤੋਂ ਛੇ ਦੇ ਕਰੀਬ ਨੌਜਵਾਨ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ। ਸਾਰੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ ।

ਇਨ੍ਹਾਂ ਲੁਟੇਰਿਆਂ ਕੋਲ ਦੇਸੀ ਪਿਸਤੌਲ ਸੀ। ਇਸ ਦੌਰਾਨ ਲੁਟੇਰਿਆਂ ਨੇ ਪੰਪ ਮੁਲਾਜ਼ਮਾਂ ਤੋਂ ਕਰੀਬ 3 ਲੱਖ ਲੁੱਟ ਕੇ ਫ਼ਰਾਰ ਹੋ ਗਏ । ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਇਸ ਦੌਰਾਨ ਲੁਟੇਰਿਆਂ ਨੇ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਫਾਇਰ ਨਾ ਹੋਣ ‘ਤੇ ਉਹਨਾਂ ਪੰਪ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਤੇ ਪੈਸੇ ਖੋਹ ਕੇ ਫ਼ਰਾਰ ਹੋ ਗਏ। ਲੁੱਟ ਦੀ ਇਹ ਵਾਰਦਾਤ ਸੀਸੀਟੀਵੀ ਵਿੱਚ ਕੈਦ ਵਿੱਚ ਕੈਦ ਹੋ ਗਈ | ਜ਼ਖਮੀ ਮੁਲਾਜ਼ਮਾਂ ‘ਚੋ ਇਕ ਦੀ ਹਾਲਤ ਗੰਭੀਰ ਹੈ, ਜਿਸਦੇ ਚੱਲਦਿਆਂ ਉਸਨੂੰ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ ਹੈ।

 

The post ਮੰਡੀ ਲੱਖੇਵਾਲੀ ਵਿਖੇ ਪੈਟਰੋਲ ਪੰਪ ਤੋਂ ਲੁਟੇਰੇ 3 ਲੱਖ ਦੀ ਨਕਦੀ ਲੁੱਟ ਕੇ ਹੋਏ ਫ਼ਰਾਰ appeared first on TheUnmute.com - Punjabi News.

Tags:
  • axion-at-sri-muktsar-sahib
  • breaking-news
  • crime
  • latest-news
  • mandi-lakhewali
  • news
  • petrol-pump
  • punjab-news
  • robbers
  • sri-muktsar-sahib
  • sri-muktsar-sahib-police

Millets: ਗ੍ਰਹਿ ਮੰਤਰਾਲੇ ਦਾ ਫੈਸਲਾ, CAPF ਤੇ NDRF ਦੇ ਜਵਾਨਾਂ ਨੂੰ ਮੋਟੇ ਅਨਾਜ ਆਧਾਰਿਤ ਭੋਜਨ ਪਰੋਸਿਆ ਜਾਵੇਗਾ

Wednesday 03 May 2023 01:19 PM UTC+00 | Tags: amit-shah army breaking-news capf central-armed-police-forces government-of-india home-ministrys-decision indian-army latest-news millets national-disaster-response-force ndrf ndrf-personnel news punjab-news

ਚੰਡੀਗੜ੍ਹ, 03 ਮਈ 2023: ਬਾਜਰੇ (Millets) ਆਧਾਰਿਤ ਭੋਜਨ ਹੁਣ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPF) ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਦੇ ਜਵਾਨਾਂ ਨੂੰ ਪਰੋਸਿਆ ਜਾਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਮੋਟੇ ਅਨਾਜ਼ ( (Millets) ਅਤੇ ਹੋਰ ਬਾਜਰੇ ਆਧਾਰਿਤ ਪਕਵਾਨ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੇ ਖਾਣੇ ਵਿੱਚ ਪਰੋਸੇ ਜਾਣਗੇ।

ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਰੀਆਂ ਫੋਰਸ ਨਾਲ ਵਿਸਤ੍ਰਿਤ ਵਿਚਾਰ ਵਟਾਂਦਰੇ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ ਅਨੁਸਾਰ ਖੁਰਾਕ ਵਿੱਚ 30 ਪ੍ਰਤੀਸ਼ਤ ਮੋਟੇ ਅਨਾਜ (ਜਵਾਰ, ਬਾਜਰਾ ਆਦਿ) ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬਾਜਰੇ ਦੇ ਅੰਤਰਰਾਸ਼ਟਰੀ ਸਾਲ- 2023 ਵਿੱਚ ਗ੍ਰਹਿ ਮੰਤਰਾਲੇ ਨੇ ਸੀਏਪੀਐਫ ਅਤੇ ਐਨਡੀਆਰਐਫ ਕਰਮਚਾਰੀਆਂ ਦੀ ਖੁਰਾਕ ਵਿੱਚ ਬਾਜਰੇ ਨੂੰ ਸ਼ਾਮਲ ਕਰਨ ਦਾ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ।

ਬਾਜਰੇ (Millets) ਦੀ ਮਹੱਤਤਾ ਨੂੰ ਪਛਾਣਦੇ ਹੋਏ ਅਤੇ ਲੋਕਾਂ ਨੂੰ ਪੌਸ਼ਟਿਕ ਭੋਜਨ ਪ੍ਰਦਾਨ ਕਰਨ ਦੇ ਨਾਲ-ਨਾਲ ਘਰੇਲੂ ਅਤੇ ਵਿਸ਼ਵਵਿਆਪੀ ਮੰਗ ਨੂੰ ਦੇਖਦਿਆਂ ਸੰਯੁਕਤ ਰਾਸ਼ਟਰ ਨੇ 2023 ਨੂੰ ਬਾਜਰੇ ਦਾ ਅੰਤਰਰਾਸ਼ਟਰੀ ਸਾਲ ਘੋਸ਼ਿਤ ਕੀਤਾ ਹੈ। ਦੱਸ ਦਈਏ ਕਿ ਜਿੱਥੇ ਮੋਟਾ ਅਨਾਜ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਉੱਥੇ ਹੀ ਇਹ ਕਿਸਾਨਾਂ ਲਈ ਵੀ ਫਾਇਦੇਮੰਦ ਹੁੰਦਾ ਹੈ ਅਤੇ ਵਾਤਾਵਰਨ ਪੱਖੀ ਵੀ ਹੁੰਦਾ ਹੈ।

The post Millets: ਗ੍ਰਹਿ ਮੰਤਰਾਲੇ ਦਾ ਫੈਸਲਾ, CAPF ਤੇ NDRF ਦੇ ਜਵਾਨਾਂ ਨੂੰ ਮੋਟੇ ਅਨਾਜ ਆਧਾਰਿਤ ਭੋਜਨ ਪਰੋਸਿਆ ਜਾਵੇਗਾ appeared first on TheUnmute.com - Punjabi News.

Tags:
  • amit-shah
  • army
  • breaking-news
  • capf
  • central-armed-police-forces
  • government-of-india
  • home-ministrys-decision
  • indian-army
  • latest-news
  • millets
  • national-disaster-response-force
  • ndrf
  • ndrf-personnel
  • news
  • punjab-news

LSG vs CSK: ਲਖਨਊ ਤੇ ਚੇਨਈ ਦੇ ਮੁਕਾਬਲੇ 'ਚ ਬਾਰਿਸ਼ ਬਣੀ ਅੜਿੱਕਾ, ਮੈਚ ਰੱਦ ਹੋਣ ਦਾ ਖ਼ਤਰਾ

Wednesday 03 May 2023 01:30 PM UTC+00 | Tags: breaking-news ipl-news lucknow-chennai-match lucknow-vs-chennai news

ਚੰਡੀਗੜ੍ਹ, 03 ਮਈ 2023: (LSG vs CSK) ਬਾਰਿਸ਼ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ ਅਤੇ ਹੁਣ ਹਲਕੀ ਬਾਰਿਸ਼ ਕਾਰਨ ਮੈਚ ਨੂੰ ਫਿਰ ਰੋਕ ਦਿੱਤਾ ਗਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 19.2 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 125 ਦੌੜਾਂ ਬਣਾਈਆਂ। ਆਯੂਸ਼ ਬਦੋਨੀ ਅਰਧ ਸੈਂਕੜਾ ਲਗਾ ਕੇ ਖੇਡ ਰਹੇ ਹਨ। ਜੇਕਰ ਬਾਰਿਸ਼ ਕਾਰਨ ਹੋਰ ਸਮਾਂ ਬਰਬਾਦ ਹੁੰਦਾ ਹੈ ਤਾਂ ਲਖਨਊ ਦੀ ਪਾਰੀ ਇਸ ਸਕੋਰ ‘ਤੇ ਸਮਾਪਤ ਹੋ ਸਕਦੀ ਹੈ ਅਤੇ ਡਕਵਰਥ ਲੁਈਸ ਨਿਯਮ ਦੇ ਤਹਿਤ ਚੇਨਈ ਦੇ ਸਾਹਮਣੇ ਟੀਚਾ ਰੱਖਿਆ ਜਾ ਸਕਦਾ ਹੈ। ਲਖਨਊ ‘ਚ ਸ਼ਾਮ ਕਰੀਬ 6 ਵਜੇ ਬਾਰਿਸ਼ ਰੁਕਿਆ ਸੀ ਪਰ ਹੁਣ ਫਿਰ ਤੋਂ ਹਲਕੀ ਬਾਰਿਸ਼ ਜਾਰੀ ਹੈ। ਹੁਣ ਮੈਚ ਸ਼ੁਰੂ ਹੋਣ ‘ਤੇ ਓਵਰਾਂ ਦੀ ਗਿਣਤੀ ਕੱਟਣੀ ਤੈਅ ਹੈ। ਜੇਕਰ ਮੀਂਹ ਜਾਰੀ ਰਿਹਾ ਤਾਂ ਮੈਚ ਰੱਦ ਵੀ ਹੋ ਸਕਦਾ ਹੈ।

The post LSG vs CSK: ਲਖਨਊ ਤੇ ਚੇਨਈ ਦੇ ਮੁਕਾਬਲੇ ‘ਚ ਬਾਰਿਸ਼ ਬਣੀ ਅੜਿੱਕਾ, ਮੈਚ ਰੱਦ ਹੋਣ ਦਾ ਖ਼ਤਰਾ appeared first on TheUnmute.com - Punjabi News.

Tags:
  • breaking-news
  • ipl-news
  • lucknow-chennai-match
  • lucknow-vs-chennai
  • news

ਅੰਮ੍ਰਿਤਸਰ, 03 ਮਈ 2023: ਅੱਜ ਤੋਂ 1 ਸਾਲ ਪਹਿਲਾਂ ਆਮ ਆਦਮੀ ਪਾਰਟੀ ਬਦਲਾਵ ਦੇ ਨਾਂ ‘ਤੇ 92 ਸ਼ੀਟਾਂ ਜਿੱਤ ਕੇ ਪੰਜਾਬ ਦੀ ਸੱਤਾ ਵਿਚ ਆਈ ਅਤੇ ਆਪਣੀ ਪੁਲਿਸ ਦੀ ਨੌਕਰੀ ਤੋਂ ਬਤੌਰ ਆਈ.ਜ਼ੀ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਵਿਜੇ ਕੁੰਵਰ ਪ੍ਰਤਾਪ ਸਿੰਘ ਨੂੰ ਵੀ ਲੋਕਾਂ ਨੇ ਅੰਮ੍ਰਿਤਸਰ ਨੌਰਥ ਹਲਕੇ ਤੋਂ ਵੱਡੇ ਫਰਕ ਨਾਲ ਜਤਾਇਆ ਸੀ ਪਰ ਅੱਜ ਕੁੰਵਰ ਵਿਜੇ ਪ੍ਰਤਾਪ ਸਿੰਘ (Kunwar Vijay Pratap) ਆਪਣੀ ਹੀ ਸਰਕਾਰ ਦੇ ਹੁੰਦਿਆਂ ਸਰਕਾਰ ਦੇ ਮਹਿਕਮਿਆਂ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਵਾਸਤੇ ਸੜਕ ਤੇ ਨਿਕਲ ਪਏ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦੇ ਉਨ੍ਹਾਂ ਕਿਹਾ ਕਿ ਗਰੀਨ ਐਵਨਿਊ ਜਿੱਥੇ ਕੇ ਉਨ੍ਹਾਂ ਦੀ ਆਪਣੀ ਰਿਹਾਇਸ਼ ਹੈ ਅਤੇ ਥੋੜ੍ਹੀ ਹੀ ਦੂਰੀ ਤੇ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਝਰ ਦੀ ਰਿਹਾਇਸ਼ ਵੀ ਹੈ ਓਸ ਤੋਂ ਚੰਦ ਕਦਮਾਂ ‘ਤੇ ਹੀ ਇੱਕ ਨਜਾਇਜ਼ ਬਿਲਡਿੰਗ ਜੋ ਕਿ ਛੋਟੇ ਬੱਚਿਆਂ ਦੇ ਸਕੂਲ ਦੇ ਨਾਂ ‘ਤੇ ਰਿਹਾਇਸ਼ੀ ਇਲਾਕੇ ਵਿੱਚ ਬਣਾਈ ਜਾ ਰਹੀ ਹੈ |

ਉਨ੍ਹਾਂ ਨੇ ਕਿਹਾ ਕਿ ਗੈਰ-ਕਨੂੰਨੀ ਢੰਗ ਨਾਲ ਤੇਜ਼ੀ ਨਾਲ ਇਮਾਰਤ ਦੀ ਉਸਾਰੀ ਚੱਲ ਰਹੀ ਹੈ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਇਸ ਬਾਬਤ 13 ਮਾਰਚ 2023 ਨੂੰ ਕਾਰਪਰੇਸ਼ਨ ਵੱਲੋਂ ਇਸ ਬਿਲਡਿੰਗ ਦੇ ਗੈਰ-ਕਨੂੰਨੀ ਢੰਗ ਦੇ ਨਾਲ ਉਸਾਰੀ ਹੋਣ ਕਰਕੇ ਬਿਲਡਿੰਗ ਦੇ ਮਾਲਕਾਂ ਨੂੰ ਨੋਟਿਸ ਵੀ ਭੇਜੇ ਗਏ ਹਨ ਅਧਿਕਾਰੀਆਂ ਦੀ ਬਦਲੀ ਪਠਾਨਕੋਟ ਅਤੇ ਅਬੋਹਰ ਕਰ ਦਿੱਤੀ ਗਈ |

ਉਨ੍ਹਾਂ (Kunwar Vijay Pratap) ਕਿਹਾ ਕਿ ਸ਼ਹਿਰ ਦੇ ਨਾਮੀ ਸਪਰਿੰਗ ਡੇਲ ਸਕੂਲ ਵੱਲੋਂ ਇਹ ਬਿਲਡਿੰਗ ਬਣਾਈ ਜਾ ਰਹੀ ਹੈ ਅਤੇ ਨਿਗਮ ਅਧਿਕਾਰੀ ਖੁਦ ਇਹ ਕੰਮ ਕਰਵਾ ਰਹੇ ਹਨ | ਉਹਨਾਂ ਕਿਹਾ ਕਿ ਉਹਨਾਂ ਨੇ ਨਿੱਜੀ ਤੌਰ ‘ਤੇ ਇਹ ਮਾਮਲਾ ਕਾਰਪੋਰੇਸ਼ਨ ਕਮਿਸ਼ਨਰ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਇੰਦਰਬੀਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਹੈ ਤਾਂ ਵੀ ਇਸ ਬਿਲਡਿੰਗ ਦੀ ਉਸਾਰੀ ਨੂੰ ਕੋਈ ਨਹੀਂ ਰੋਕ ਸਕਿਆ |

ਆਪਣੀ ਹੀ ਸਰਕਾਰ ਦੇ ਹੁੰਦਿਆਂ ਇਨਸਾਫ਼ ਲਈ ਸੜਕ ‘ਤੇ ਆਉਣ ਬਾਰੇ ਸਵਾਲ ‘ਤੇ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੇ ਕਦੇ ਵੀ ਖ਼ਿਲਾਫ਼ ਨਹੀਂ ਬੋਲਦੇ ਬਲਕਿ ਵਿਗੜੇ ਹੋਏ ਸਿਸਟਮ ਬਾਰੇ ਗੱਲ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ | ਉਹਨਾਂ ਕਿਹਾ ਕਿ ਇਕੱਲੀ ਇਹ ਬਿਲਡਿੰਗ ਨਹੀਂ ਬਲਕਿ ਪੂਰੇ ਅੰਮ੍ਰਿਤਸਰ ਵਿੱਚ ਅਜਿਹੀਆਂ ਕਈ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਹਨ ਅਤੇ ਇਹ ਸਭ ਨਗਰ ਨਿਗਮ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਹੋ ਰਿਹਾ ਹੈ |

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਵੀ ਇਹ ਫੈਸਲਾ ਸੀ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿਚ ਮੁਅੱਤਲ ਹੋਏ ਅਧਿਕਾਰੀ ਹੁਣ ਵੀ ਕੰਮ ਕਰ ਰਹੇ ਹਨ ਅਤੇ ਨਗਰ ਨਿਗਮ ਵਿਚ ਇਸਦਾ ਬੋਲਬਾਲਾ ਹੈ | ਉਨ੍ਹਾਂ ਕਿਹਾ ਕਿ ਉਹ ਕਿਸੇ ‘ਤੇ ਇਲਜ਼ਾਮ ਨਹੀਂ ਲਗਾ ਰਹੇ ਅਤੇ ਹਮੇਸ਼ਾਂ ਹੱਕ ਅਤੇ ਸੱਚ ਦੀ ਅਵਾਜ਼ ਚੁੱਕਦੇ ਰਹੇ ਹਨ ਅਤੇ ਉਹ ਪੰਜਾਬ ਨੂੰ ਕਦੇ ਵੀ ਸੀਰੀਆ ਨਹੀਂ ਬਣਨ ਦੇਣਗੇ | ਇਸ ਮੌਕੇ ਉਨ੍ਹਾਂ ਦੇ ਨਾਲ ਇਲਾਕਾ ਨਿਵਾਸੀ ਵੀ ਮੌਜੂਦ ਸਨ |

The post ਮੁਅੱਤਲ ਨਗਰ ਨਿਗਮ ਅਧਿਕਾਰੀ ਕਾਰਪਰੇਸ਼ਨ ‘ਚ ਵੱਡੇ ਪੱਧਰ ‘ਤੇ ਕਰ ਰਹੇ ਨੇ ਗੈਰ-ਕਾਨੂੰਨੀ ਕੰਮ: ਕੁੰਵਰ ਵਿਜੇ ਪ੍ਰਤਾਪ appeared first on TheUnmute.com - Punjabi News.

Tags:
  • amritsar-corporation
  • breaking-news
  • dr-inderbir-singh-nijjar
  • mnews
  • municipal-corporation-amritsar
  • news
  • punjab

ਮੋਹਾਲੀ, 03 ਮਈ 2023: ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਟੋਲਰੇਂਸ ਨੀਤੀ ਤਹਿਤ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਮੋਹਾਲੀ (Mohali) ‘ਚ ਅਮਰੂਦਾਂ ਦੇ ਬਾਗ਼ ਲਗਾਉਣ ਦੇ ਨਾਂ ਤੇ ਕਰੋੜਾਂ ਰੁਪਏ ਮੁਆਵਜ਼ਾ ਹਾਸਲ ਕਰਨ ਵਾਲਿਆ ‘ਤੇ ਸ਼ਿਕੰਜਾ ਕੱਸਿਆ ਹੈ | ਕਰੋੜਾਂ ਦੇ ਇਸ ਘੋਟਾਲੇ ‘ਚ ਵਿਜੀਲੈਂਸ ਨੇ ਬਾਗਵਾਨੀ ਵਿਭਾਗ ਦੇ ਸਰਕਾਰੀ ਅਧਿਕਾਰੀਆਂ ਸਮੇਤ 18 ਜਣਿਆਂ ਨੂੰ ਨਾਮਜਦ ਕੀਤਾ ਹੈ। ਇਸਦੇ ਨਾਲ ਹੀ ਦੋ ਔਰਤਾਂ ਸਮੇਤ ਅੱਠ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ |

ਗ੍ਰਿਫਤਾਰ ਮੁਲਜ਼ਮਾਂ ਵਿੱਚ ਪ੍ਰਾਪਰਟੀ ਡੀਲਰ ਤੇ ਪਟਵਾਰੀ ਵੀ ਸ਼ਾਮਲ ਹੈ । ਇਸਦੇ ਨਾਲ ਹੀ ਗ੍ਰਿਫਤਾਰ ਮੁਲਜ਼ਮਾਂ ਨੂੰ ਵਿਜੀਲੈਂਸ ਨੇ ਅੱਜ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਚਾਰ ਨੂੰ ਪੰਜ ਦਿਨ ਤੇ ਦੋ ਔਰਤਾਂ ਸਮੇਤ ਚਾਰ ਨੂੰ ਦੋ ਦਿਨ ‘ਤੇ ਪੁਲਿਸ ਰਿਮਾਂਡ ਭੇਜ ਦਿੱਤਾ ਗਿਆ । ਮੁਲਜ਼ਮ ਐਕਵਾਇਰ ਜ਼ਮੀਨ ਨੂੰ ਲੀਜ ‘ਤੇ ਲੈ ਕੇ ਬੂਟੇ ਲਗਾਉਂਦੇ ਸਨ, ਛੋਟੇ ਬੂਟਿਆਂ ਨੂੰ ਦਰਖ਼ਤ ਦਿਖਾਕੇ ਕਰੋੜਾਂ ਰੁਪਏ ਮੁਆਵਜ਼ਾ ਲੈਨ ਦਾ ਦੋਸ਼ ਹੈ |

The post ਵਿਜੀਲੈਂਸ ਨੇ ਮੋਹਾਲੀ ‘ਚ ਅਮਰੂਦਾਂ ਦੇ ਬਾਗ਼ ਦੇ ਨਾਂ ਤੇ ਕਰੋੜਾਂ ਰੁਪਏ ਮੁਆਵਜ਼ਾ ਹਾਸਲ ਕਰਨ ਵਾਲਿਆ ‘ਤੇ ਕੱਸਿਆ ਸ਼ਿਕੰਜਾ, 8 ਜਣੇ ਗ੍ਰਿਫਤਾਰ appeared first on TheUnmute.com - Punjabi News.

Tags:
  • aam-aadmi-party
  • breaking-news
  • cricket-news
  • latest-news
  • mohali
  • mohali-news
  • news
  • the-unmute-latest-update
  • vigilance

'ਆਪ' ਸਰਕਾਰ ਨੇ ਆਪਣੇ ਦੋ ਬਜਟਾਂ 'ਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ, ਪਰ ਫ਼ਿਰ ਵੀ ਮਾਲੀਏ 'ਚ ਚੋਖਾ ਵਾਧਾ ਹੋਇਆ: ਹਰਪਾਲ ਸਿੰਘ ਚੀਮਾ

Wednesday 03 May 2023 02:13 PM UTC+00 | Tags: aam-aadmi-party aap-government breaking-news harpal-singh-cheema news punjab punjab-finance-department punjab-finance-minister punjab-government punjab-revenue tax

ਚੰਡੀਗੜ੍ਹ, 03 ਮਈ 2023: "ਪੰਜਾਬ ਵਿੱਚ ਪਹਿਲੀ ਵਾਰ ਲੋਕਾਂ ਨੇ ਤੀਜੀ ਧਿਰ ਦਾ ਮੁੱਖ ਮੰਤਰੀ ਚੁਣਿਆ ਅਤੇ ਉਹ ਵੀ ਇਤਿਹਾਸਕ ਬਹੁਮਤ ਨਾਲ। ਅਤੇ ਹੁਣ 'ਆਪ' ਸਰਕਾਰ ਅਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਉਮੀਦਾਂ 'ਤੇ ਖਰੇ ਉਤਰ ਰਹੇ ਹਨ, ਜਿਨ੍ਹਾਂ ਲੋਕਾਂ ਨੇ ਬੜੀਆਂ ਉਮੀਦਾਂ ਨਾਲ ਉਨ੍ਹਾਂ ਨੂੰ ਚੁਣਿਆ ਸੀ," ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ (Harpal Singh Cheema) ਨੇ ਕਿਹਾ।

ਜਲੰਧਰ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 'ਆਪ' ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸਾਡੀ ਪਾਰਟੀ ਦਾ ਇੱਕੋ ਉਦੇਸ਼ ਇਮਾਨਦਾਰ ਰਾਜਨੀਤੀ ਹੈ। ਸਾਡੀ ਪਾਰਟੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਿੱਚੋਂ ਪੈਦਾ ਹੋਈ ਸੀ ਅਤੇ ਦਿੱਲੀ ਅਤੇ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਅਸੀਂ ਆਪਣੇ ਕੰਮ ਨਾਲ ਸਾਬਤ ਕਰ ਦਿੱਤਾ ਹੈ ਕਿ ਇਮਾਨਦਾਰੀ ਦੀ ਰਾਜਨੀਤੀ ਨਾ ਸਿਰਫ਼ ਸੰਭਵ ਹੈ, ਸਗੋਂ ਬਹੁਤ ਸਫ਼ਲ ਵੀ ਹੈ। ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਇਮਾਨਦਾਰ 'ਆਪ' ਸਰਕਾਰ ਕਰਕੇ ਸੂਬੇ ਦੇ ਸਮੁੱਚੇ ਮਾਲੀਏ ਵਿੱਚ ਚੋਖਾ ਵਾਧਾ ਹੋਇਆ ਹੈ।

ਨੰਬਰ ਪੇਸ਼ ਕਰਦੇ ਹੋਏ ਚੀਮਾ ਨੇ ਕਿਹਾ ਕਿ ਅਪ੍ਰੈਲ 2022 ਵਿੱਚ ਪੰਜਾਬ ਦਾ ਐੱਸਜੀਐੱਸਟੀ ਕੁਲੈਕਸ਼ਨ 1532 ਕਰੋੜ ਰੁਪਏ ਸੀ ਅਤੇ ਅਪ੍ਰੈਲ 2023 ਵਿੱਚ 2015 ਕਰੋੜ ਰੁਪਏ ਭਾਵ 31.53 ਫੀਸਦੀ ਵਾਧਾ ਹੋਇਆ ਹੈ। ਅਪ੍ਰੈਲ 2023 ਵਿੱਚ 38.34% ਦੇ ਵਾਧੇ ਨਾਲ ਆਬਕਾਰੀ ਮਾਲੀਆ ਅਪ੍ਰੈਲ 2022 ਦੇ ₹564.12 ਕਰੋੜ ਦੇ ਮੁਕਾਬਲੇ ₹781.64 ਕਰੋੜ ਸੀ। 'ਆਪ' ਸਰਕਾਰ ਦੀ ਨਵੀਂ ਆਬਕਾਰੀ ਨੀਤੀ ਸਦਕਾ ਰਾਜ ਦੇ ਆਬਕਾਰੀ ਮਾਲੀਏ ਵਿੱਚ ਸਾਲਾਨਾ 41.41% ਵਾਧਾ ਦਰਜ ਕੀਤਾ ਗਿਆ ਹੈ।

ਸਟੈਂਪ ਅਤੇ ਰਜਿਸਟ੍ਰੇਸ਼ਨ ਤੋਂ ਰਾਜ ਸਰਕਾਰ ਨੇ ਅਪ੍ਰੈਲ 2022 ਦੇ ₹355 ਕਰੋੜ ਦੀ ਕੁਲੈਕਸ਼ਨ ਨਾਲ 24% ਦੇ ਵਾਧੇ ਸਮੇਤ ₹441 ਕਰੋੜ ਇਕੱਠੇ ਕੀਤੇ। ਇਸੇ ਤਰ੍ਹਾਂ ਵਾਹਨਾਂ 'ਤੇ ਟੈਕਸ ਤੋਂ ਇਸ ਸਾਲ ਅਪ੍ਰੈਲ 'ਚ ਮਾਲੀਏ ਵਿੱਚ 4 ਫੀਸਦੀ ਵਾਧਾ ਦਰਜ ਕੀਤਾ ਗਿਆ। ਜਦੋਂ ਅਸੀਂ ਅਪ੍ਰੈਲ 2022 ਅਤੇ ਅਪ੍ਰੈਲ 2023 ਦੇ ਕੁੱਲ ਮਾਲੀਏ ਦੀ ਤੁਲਨਾ ਕਰਦੇ ਹਾਂ ਤਾਂ ਰਾਜ ਦੇ ਸਾਰੇ ਟੈਕਸ ਮਾਲੀਏ ਵਿੱਚ 22% ਦਾ ਵਾਧਾ ਹੋਇਆ ਹੈ।

ਚੀਮਾ (Harpal Singh Cheema) ਨੇ ਕਿਹਾ ਕਿ ਪਹਿਲੀ ਵਾਰ ਪੰਜਾਬ ਦਾ ਮਾਲੀਆ ਇੱਕ ਮਹੀਨੇ ਵਿੱਚ 4,000 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ ਜੋ ਕਿ ਇੱਕ ਵੱਡੀ ਪ੍ਰਾਪਤੀ ਹੈ ਅਤੇ ਇਹ ਇੱਕ ਇਮਾਨਦਾਰ ਸਰਕਾਰ ਕਰਕੇ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਮਾਫੀਆ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਨਹੀਂ ਰਿਹਾ, ਇਸੇ ਕਾਰਨ ਮਾਲੀਆ ਵਧ ਰਿਹਾ ਹੈ। ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਭਰੋਸਾ ਹੈ ਅਤੇ ਉਹ ਇਸ 'ਚ ਸਾਡਾ ਸਾਥ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ਼ ਸਭ ਲਈ ਪੰਜਾਬ ਦੇ ਲੋਕ ਸਭ ਤੋਂ ਵੱਧ ਸਿਹਰੇ ਅਤੇ ਧੰਨਵਾਦ ਦੇ ਹੱਕਦਾਰ ਹਨ ਕਿਉਂਕਿ ਉਨ੍ਹਾਂ ਨੇ ਹੀ ਇਮਾਨਦਾਰ ਸਰਕਾਰ ਚੁਣੀ ਹੈ। ਉਨ੍ਹਾਂ ਇਸ ਪ੍ਰਾਪਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵੀ ਧੰਨਵਾਦ ਕੀਤਾ।

ਚੀਮਾ ਨੇ ਕਿਹਾ ਕਿ ਜੁਲਾਈ 2015 ਵਿੱਚ ਜਦੋਂ ਭਾਰਤ ਵਿੱਚ ਜੀਐੱਸਟੀ ਦੀ ਵਿਵਸਥਾ ਸ਼ੁਰੂ ਹੋਈ ਤਾਂ ਰਾਜ ਸਰਕਾਰਾਂ ਨੂੰ ਵੀ ਆਪਣੇ ਪੱਧਰ 'ਤੇ ਮਾਲੀਆ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਪਰ ਪੰਜਾਬ ਦੀ ਬਦਕਿਸਮਤੀ ਕਿ ਸੂਬੇ ਵਿੱਚ ਇੱਕ ਭ੍ਰਿਸ਼ਟ ਕਾਂਗਰਸ ਸਰਕਾਰ ਸੀ ਜਿਸ ਨੇ ਪੰਜ ਸਾਲਾਂ ਵਿੱਚ ਮਾਲੀਆ ਵਧਾਉਣ ਲਈ ਕੁਝ ਨਹੀਂ ਕੀਤਾ ਅਤੇ ਪੰਜ ਸਾਲ ਸਿਰਫ਼ ਜੀਐੱਸਟੀ ਦੇ ਮੁਆਵਜ਼ੇ ਦੇ ਪੈਸੇ 'ਤੇ ਹੀ ਗੁਜ਼ਾਰਾ ਕੀਤਾ। ਚੀਮਾ ਨੇ ਕਿਹਾ ਕਿ ਸਾਡੀ ਸਰਕਾਰ ਨੇ ਦੋ ਬਜਟ ਪੇਸ਼ ਕੀਤੇ ਅਤੇ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ, ਫਿਰ ਵੀ ਮਾਲੀਏ ਵਿਚ ਪ੍ਰਸ਼ੰਸਾਯੋਗ ਵਾਧਾ ਹੋਣ ਦਾ ਮਤਲਬ ਹੈ ਕਿ ਇਮਾਨਦਾਰ ਸਰਕਾਰ ਅਤੇ ਲੋਕਾਂ ਦੇ ਸਹਿਯੋਗ ਨਾਲ ਸਭ ਕੁਝ ਸੰਭਵ ਹੈ।

The post 'ਆਪ' ਸਰਕਾਰ ਨੇ ਆਪਣੇ ਦੋ ਬਜਟਾਂ 'ਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ, ਪਰ ਫ਼ਿਰ ਵੀ ਮਾਲੀਏ ‘ਚ ਚੋਖਾ ਵਾਧਾ ਹੋਇਆ: ਹਰਪਾਲ ਸਿੰਘ ਚੀਮਾ appeared first on TheUnmute.com - Punjabi News.

Tags:
  • aam-aadmi-party
  • aap-government
  • breaking-news
  • harpal-singh-cheema
  • news
  • punjab
  • punjab-finance-department
  • punjab-finance-minister
  • punjab-government
  • punjab-revenue
  • tax

ਪੰਜਾਬੀਆਂ ਨੇ ਹਮੇਸ਼ਾ 'ਸਰਬੱਤ ਦਾ ਭਲਾ' ਚਾਹਿਆ, ਪੰਜਾਬ 'ਚ ਨਫ਼ਰਤ ਦੀ ਰਾਜਨੀਤੀ ਕਦੇ ਵੀ ਕਾਮਯਾਬ ਨਹੀਂ ਹੋਵੇਗੀ: 'ਆਪ'

Wednesday 03 May 2023 02:18 PM UTC+00 | Tags: aam-aadmi-party alandhar-by-elections breaking-news cm-bhagwant-mann jalandhar latest-news malwinder-singh-kang news punjab punjabis sarbat-da-bhala the-unmute-breaking-news

ਚੰਡੀਗੜ੍ਹ, 03 ਮਈ 2023: ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਜ਼ਿਮਨੀ ਚੋਣ ਤੋਂ ਪਹਿਲਾਂ ਜਲੰਧਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ, "ਚੰਗੇ ਪ੍ਰਸ਼ਾਸਨ ਲਈ ਅਤੇ ਪੰਜਾਬ (Punjab) ਦੇ ਕਿਸਾਨਾਂ, ਨੌਜਵਾਨਾਂ ਅਤੇ ਉਦਯੋਗਾਂ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਨੂੰ ਵੋਟ ਦਿਓ। ਕੰਗ ਨੇ ਭ੍ਰਿਸ਼ਟ ਅਤੇ ਅਪਰਾਧੀਆਂ ਦੀ ਸਰਪ੍ਰਸਤੀ ਲਈ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਮਾਨ ਸਰਕਾਰ ਭ੍ਰਿਸ਼ਟਾਚਾਰ ਮੁਕਤ ਅਤੇ ਪਾਰਦਰਸ਼ੀ ਸ਼ਾਸਨ ਪ੍ਰਦਾਨ ਕਰ ਰਹੀ ਹੈ।

ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਅਤੇ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਦੇ ਨਾਲ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ 'ਆਪ' ਪੰਜਾਬ (Punjab) ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ 2022 ਤੋਂ ਪਹਿਲਾਂ ਪੰਜਾਬ 'ਤੇ ਪਰਿਵਾਰਵਾਦੀ ਸਿਆਸਤਦਾਨ, ਭ੍ਰਿਸ਼ਟ ਅਤੇ ਮਾਫੀਆ ਲੋਕ ਰਾਜ ਕਰ ਰਹੇ ਸਨ। ਇਹ ਸਾਰੇ ਸਿਰਫ਼ ਪੰਜਾਬ ਦੇ ਸਰਮਾਏ ਨੂੰ ਲੁੱਟ ਰਹੇ ਸਨ ਅਤੇ ਸੂਬੇ ਦੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਬਰਬਾਦ ਕਰ ਰਹੇ ਸਨ। ਪੰਜਾਬ ਦੇ ਲੋਕਾਂ ਨੇ ਇਨ੍ਹਾਂ ਸਾਰਿਆਂ ਨੂੰ ਸਬਕ ਸਿਖਾਉਣ ਅਤੇ ਉਨ੍ਹਾਂ ਦੀਆਂ ਲੋਕ ਵਿਰੋਧੀ ਕਾਰਵਾਈਆਂ ਦੀ ਸਜ਼ਾ ਦੇਣ ਲਈ ਭਾਰੀ ਫਤਵਾ ਦੇ ਕੇ ਬਦਲਾਅ ਨੂੰ ਚੁਣਿਆ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਵਧੀਆ ਸਹੂਲਤਾਂ ਮਿਲ ਰਹੀਆਂ ਹਨ।

ਕੰਗ ਨੇ ਅੱਗੇ ਕਿਹਾ ਕਿ ਮਾਨ ਸਰਕਾਰ ਨੇ ਸਿਰਫ਼ ਇੱਕ ਸਾਲ ਵਿੱਚ 29,000 ਨੌਕਰੀਆਂ ਦਿੱਤੀਆਂ ਅਤੇ ਉਹ ਵੀ ਬਿਨਾਂ ਕਿਸੇ ਪੱਖਪਾਤ ਅਤੇ ਸਿਫ਼ਾਰਸ਼ਾਂ ਦੇ। ਰੇਤ ਮਾਫੀਆ, ਮਾਈਨਿੰਗ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਗਿਆ ਹੈ ਅਤੇ 10,000 ਏਕੜ ਨਜਾਇਜ਼ ਕਬਜ਼ੇ ਛੁਡਵਾਏ ਗਏ ਹਨ। ਇਨ੍ਹਾਂ ਸਾਰੇ ਕਦਮਾਂ ਨਾਲ ਪੰਜਾਬ ਦੇ ਆਮ ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਪੈਸਾ ਹੁਣ ਪੰਜਾਬ ਦੇ ਖ਼ਜ਼ਾਨੇ ਵਿੱਚ ਜਾਵੇਗਾ। ਖੇਤੀਬਾੜੀ ਸੈਕਟਰ ਅਤੇ ਕਿਸਾਨਾਂ ਨੂੰ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਲਗਾਤਾਰ ਕਿਸਾਨ ਪੱਖੀ ਕਦਮ ਚੁੱਕ ਰਹੀ ਹੈ। ਐੱਮਐੱਸਪੀ, ਝੋਨੇ ਦੀ ਸਿੱਧੀ ਬਿਜਾਈ, ਪੰਜਾਬ ਦੀ ਹਵਾ, ਪਾਣੀ ਅਤੇ ਮਿੱਟੀ ਨੂੰ ਬਚਾਉਣ ਲਈ ਕੀਤੀਆਂ ਪਹਿਲਕਦਮੀਆਂ ਮਾਨ ਸਰਕਾਰ ਦੀ ਇਸ ਉਦੇਸ਼ ਪ੍ਰਤੀ ਸੰਜੀਦਗੀ ਦਾ ਸਬੂਤ ਹਨ।

ਭਾਜਪਾ ਨੇਤਾ ਅਨੁਰਾਗ ਠਾਕੁਰ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੰਗ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਅਤੇ ਉਨ੍ਹਾਂ ਦੇ ਨੇਤਾਵਾਂ ਕੋਲ ਕੋਈ ਅਸਲ ਮੁੱਦਾ ਨਹੀਂ ਹੈ ਅਤੇ ਉਹ ਸਿਰਫ਼ ਨਫ਼ਰਤ ਦੀ ਰਾਜਨੀਤੀ ਕਰਨੀ ਜਾਣਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ 'ਆਪ' ਦੇ ਕਿਸੇ ਵਿਧਾਇਕ ਜਾਂ ਮੰਤਰੀ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਤਾਂ ਸਾਡੀ ਸਰਕਾਰ ਨੇ ਇਸ ਵਿਚ ਸ਼ਾਮਲ ਲੋਕਾਂ ਵਿਰੁੱਧ ਪਾਰਦਰਸ਼ੀ ਅਤੇ ਸਖ਼ਤ ਕਾਰਵਾਈ ਕੀਤੀ ਪਰ ਭਾਜਪਾ ਨੇ ਭ੍ਰਿਸ਼ਟਾਚਾਰੀਆਂ ਅਤੇ ਅਪਰਾਧੀਆਂ ਦਾ ਖੁੱਲ੍ਹੇਆਮ ਸਵਾਗਤ ਕੀਤਾ। ਅਸੀਂ ਆਪਣੇ ਮੰਤਰੀਆਂ ਨੂੰ ਵੀ ਬਰਖਾਸਤ ਕਰ ਦਿੱਤਾ ਪਰ ਭਾਜਪਾ ਨੇ ਅਜੇ ਮਿਸ਼ਰਾ ਟੈਨੀ ਨੂੰ ਵੀ ਬਰਖਾਸਤ ਨਹੀਂ ਕੀਤਾ ਜਿਸ ਦੇ ਪੁੱਤਰ ਨੇ ਦਿਨ ਦਿਹਾੜੇ ਕਿਸਾਨਾਂ ਦਾ ਕਤਲ ਕੀਤਾ ਸੀ।

ਕੰਗ ਨੇ ਭਾਜਪਾ ਆਗੂ ਨੂੰ ਯਾਦ ਦਿਵਾਇਆ ਕਿ ਪੰਜਾਬ ਦੇ ਲੋਕ ਖੇਤੀ ਕਾਨੂੰਨਾਂ ਜਾਂ ਕਿਸਾਨ ਅੰਦੋਲਨ ਨੂੰ ਨਹੀਂ ਭੁੱਲੇ ਹਨ। ਕੰਗ ਨੇ ਅਨੁਰਾਗ ਠਾਕੁਰ ਨੂੰ ਪੁੱਛਿਆ ਕਿ ਉਹ ਕਿਸ ਨੈਤਿਕ ਆਧਾਰ 'ਤੇ 'ਆਪ' 'ਤੇ ਸਵਾਲ ਕਰ ਰਹੇ ਹਨ ਜਦੋਂ ਭਾਜਪਾ ਨੇ ਬਲਾਤਕਾਰੀ ਅਤੇ ਕਾਤਲ ਕੁਲਦੀਪ ਸੇਂਗਰ ਦੇ ਪਰਿਵਾਰ ਨੂੰ ਵਿਧਾਇਕ ਦੀ ਟਿਕਟ ਦਿੱਤੀ, ਬਿਲਕਿਸ ਬਾਨੋ ਦੇ ਬਲਾਤਕਾਰੀਆਂ ਨੂੰ ਰਿਹਾਅ ਕੀਤਾ, ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਕੁਸ਼ਤੀ ਸੰਘ ਦਾ ਪ੍ਰਧਾਨ ਬਣਾਇਆ ਅਤੇ ਉਸ ਦੀ ਹਰ ਕਾਲੇ ਕੰਮ ਵਿੱਚ ਸੁਰੱਖਿਆ ਕੀਤੀ। ਉਨ੍ਹਾਂ ਵੱਖ-ਵੱਖ ਰਾਜਾਂ ਦੇ ਸਾਰੇ ਭ੍ਰਿਸ਼ਟ ਨੇਤਾਵਾਂ ਦਾ ਜ਼ਿਕਰ ਕੀਤਾ, ਜਿਵੇਂ ਕਿ ਮੁਕੁਲ ਰਾਏ, ਹੇਮੰਤ ਬਿਸਵਾ, ਸ਼ਿਵਰਾਜ ਚੌਹਾਨ ਜੋਕਿ ਸੀਬੀਆਈ ਅਤੇ ਈਡੀ ਦੀ ਕਾਰਵਾਈ ਤੋਂ ਬਚਣ ਲਈ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ।

ਕੰਗ ਨੇ ਭਾਜਪਾ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ (Punjab) ਵਿੱਚ ਨਫਰਤ ਦੀ ਰਾਜਨੀਤੀ ਕਦੇ ਵੀ ਕਾਮਯਾਬ ਨਹੀਂ ਹੋਵੇਗੀ, ਪੰਜਾਬ ਵਾਸੀ 'ਸਰਬੱਤ ਦੇ ਭਲੇ' ਦੀ ਅਰਦਾਸ ਕਰਦੇ ਹਨ। ਇਸ ਲਈ ਅਸਲ ਮੁੱਦਿਆਂ ਬਾਰੇ ਗੱਲ ਕਰੋ ਕਿ ਕਿਉਂ ਮੋਦੀ ਕਦੇ ਵੀ ਨੋਟਬੰਦੀ, ਜੀਐੱਸਟੀ ਅਤੇ ਆਪਣੇ ਧਨਾਡ ਦੋਸਤਾਂ ਬਾਰੇ ਗੱਲ ਨਹੀਂ ਕਰਦੇ। ਕਿਉਂ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਦਾ ਆਰਡੀਐਫ (ਪੇਂਡੂ ਵਿਕਾਸ ਫੰਡ) ਅਤੇ ਜੀਐਸਟੀ ਕਿਉਂ ਜਾਰੀ ਨਹੀਂ ਕਰ ਰਹੀ।

The post ਪੰਜਾਬੀਆਂ ਨੇ ਹਮੇਸ਼ਾ 'ਸਰਬੱਤ ਦਾ ਭਲਾ' ਚਾਹਿਆ, ਪੰਜਾਬ 'ਚ ਨਫ਼ਰਤ ਦੀ ਰਾਜਨੀਤੀ ਕਦੇ ਵੀ ਕਾਮਯਾਬ ਨਹੀਂ ਹੋਵੇਗੀ: 'ਆਪ' appeared first on TheUnmute.com - Punjabi News.

Tags:
  • aam-aadmi-party
  • alandhar-by-elections
  • breaking-news
  • cm-bhagwant-mann
  • jalandhar
  • latest-news
  • malwinder-singh-kang
  • news
  • punjab
  • punjabis
  • sarbat-da-bhala
  • the-unmute-breaking-news

ਜਲੰਧਰ ਜ਼ਿਮਨੀ ਚੋਣ 'ਚ ਲੋਕ ਇਸ ਵਾਰ ਭਾਜਪਾ ਨੂੰ ਹੀ ਵੋਟ ਪਾਉਣਗੇ: ਜੈ ਇੰਦਰ ਕੌਰ

Wednesday 03 May 2023 02:25 PM UTC+00 | Tags: breaking-news didar-singh-bhatti jagdish-kumar jagdish-kumar-jasal jai-inder-kaur jalandhar-by-election kewal-singh-dhillon like-sunil-jakhar news parminder-brar punjab-bjp

ਜਲੰਧਰ, 03 ਮਈ 2023: ਜਲੰਧਰ ਜ਼ਿਮਨੀ ਚੋਣਾਂ ਤੋਂ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਅੱਜ ਭਾਜਪਾ ਦੇ ਸੀਨੀਅਰ ਆਗੂਆਂ ਜਿਵੇਂ ਕਿ ਸੀਨੀਅਰ ਭਾਜਪਾ ਆਗੂ ਸੁਨੀਲ ਜਾਖੜ, ਕੇਵਲ ਸਿੰਘ ਢਿੱਲੋਂ, ਪਰਮਿੰਦਰ ਬਰਾੜ, ਦੀਦਾਰ ਸਿੰਘ ਭੱਟੀ, ਜਗਦੀਸ਼ ਕੁਮਾਰ ਜੱਸਲ, ਜਗਦੀਸ਼ ਕੁਮਾਰ ਜੱਸਲ, ਸੋਨੂੰ ਸੰਗਰ, ਦੀਪਕ ਸੋਢੀ ਅਤੇ ਹੋਰ ਆਗੂਆਂ ਨਾਲ ਅੱਜ ਅਲਾਵਲਪੁਰ ਅਤੇ ਕਾਲਾ ਬੱਕਰਾ ਵਿਖੇ ਚੋਣ ਮੀਟਿੰਗਾਂ ਕੀਤੀਆਂ। ਇਸ ਮੌਕੇ ਜੈ ਇੰਦਰ ਕੌਰ (Jai Inder Kaur) ਨੇ ਬੋਲਦਿਆਂ ਕਿਹਾ ਕਿ ਪਿੰਡਾਂ ਵਿੱਚ ਲੋਕਾਂ ਦਾ ਭਰਵਾਂ ਹੁੰਗਾਰਾ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਜਲੰਧਰ ਦੇ ਲੋਕ ਇਸ ਵਾਰ ਭਾਜਪਾ ਨੂੰ ਹੀ ਵੋਟ ਪਾਉਣਗੇ।

ਜਲੰਧਰ ਦਾ ਸੰਕਲਪ ਭਾਜਪਾ ਹੀ ਵਿਕਲਪ ਦੇ ਨਾਰੇ ਹੇਠ ਸਮੁੱਚੇ ਆਗੂਆਂ ਨੇ ਚੋਣ ਮੁਹਿੰਮ ਭਖਾਈ ਹੋਈ ਹੈ। ਜਲੰਧਰ ਜ਼ਿਮਨੀ ਚੋਣਾਂ ਲਈ ਪਿੰਡਾਂ ਵਿੱਚ ਮਾਹੌਲ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਲੋਕ ਇਸ ਵਾਰ ਸਿਰਫ਼ ਅਤੇ ਸਿਰਫ਼ ਨਿ ਭਾਜਪਾ ਨੂੰ ਹੀ ਆਪਣਾ ਸਾਥ ਦੇਣ ਜਾ ਰਹੇ ਹਨ। ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਦੇਸ਼ ਲਗਾਤਾਰ ਅੱਗੇ ਵੱਧ ਰਿਹਾ ਹੈ।

The post ਜਲੰਧਰ ਜ਼ਿਮਨੀ ਚੋਣ ‘ਚ ਲੋਕ ਇਸ ਵਾਰ ਭਾਜਪਾ ਨੂੰ ਹੀ ਵੋਟ ਪਾਉਣਗੇ: ਜੈ ਇੰਦਰ ਕੌਰ appeared first on TheUnmute.com - Punjabi News.

Tags:
  • breaking-news
  • didar-singh-bhatti
  • jagdish-kumar
  • jagdish-kumar-jasal
  • jai-inder-kaur
  • jalandhar-by-election
  • kewal-singh-dhillon
  • like-sunil-jakhar
  • news
  • parminder-brar
  • punjab-bjp

ਪੰਜਾਬੀ ਦੇ ਸਿਰਮੌਰ ਨਾਵਲਕਾਰ ਬੂਟਾ ਸਿੰਘ ਸ਼ਾਦ ਪੂਰੇ ਹੋ ਗਏ

Wednesday 03 May 2023 02:40 PM UTC+00 | Tags: breaking-news buta-singh-shad news novelist punjabis-foremost-novelist

ਚੰਡੀਗੜ੍, 03 ਮਈ 2023: ਪੰਜਾਬੀ ਦੇ ਸਿਰਮੌਰ ਨਾਵਲਕਾਰ ਬੂਟਾ ਸਿੰਘ ਸ਼ਾਦ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਆਪਣੇ ਭਤੀਜੇ ਕੋਲ ਰਹਿ ਰਹੇ ਸਨ ਅਤੇ ਲੰਬੇ ਸਮੇਂ ਤੋਂ ਬਿਮਾਰੀ ਕਾਰਨ ਜ਼ੇਰੇ ਇਲਾਜ਼ ਸਨ | ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਕਲਾ ਤੇ ਸਾਹਿਤ ਜਗਤ ਵਿੱਚ ਸੋਗ ਦੀ ਲਹਿਰ ਹੈ।

ਬੂਟਾ ਸਿੰਘ ਸ਼ਾਦ ਪੰਜਾਬੀ ਨਾਵਲਕਾਰੀ ਵਿੱਚ ਮਾਲਵੇ ਦੇ ਨਾਵਲਨਿਗ਼ਾਰ ਤੇ ਕਹਾਣੀਕਾਰ ਹੋਣ ਦੇ ਨਾਲ-ਨਾਲ ਉਮਦਾ ਫ਼ਿਲਮਸਾਜ਼, ਨਿਰਦੇਸ਼ਕ, ਅਦਾਕਾਰ ਅਤੇ ਸੰਵਾਦਕਾਰ ਵੀ ਸਨ। ਮੁੰਬਈ ਵਿੱਚ ਲਗਭਗ 47 ਸਾਲ ਗੁਜ਼ਾਰਨ ਤੋਂ ਬਾਅਦ ਬੂਟਾ ਸਿੰਘ ਸ਼ਾਦ ਅੱਜ ਕੱਲ੍ਹ ਆਪਣੇ ਭਤੀਜੇ ਕੋਲ ਪਿੰਡ ਕੂਮਥਲਾਂ, ਜ਼ਿਲ੍ਹਾ ਸਿਰਸਾ (ਹਰਿਆਣਾ) ਵਿੱਚ ਰਹਿ ਰਹੇ ਸਨ। ਬੂਟਾ ਸਿੰਘ ਸ਼ਾਦ ਦੇ ਭਤੀਜੇ ਨੈਬ ਸਿੰਘ ਬਰਾੜ ਮੁਤਾਬਕ ਭਾਵੇਂ ਉਹ ਸਰੀਰਿਕ ਤੌਰ 'ਤੇ ਢਿੱਲੇ ਰਹਿੰਦੇ ਸਨ, ਪਰ ਆਪਣੇ ਆਉਣ ਵਾਲੇ ਨਵੇਂ ਨਾਵਲ ਨੂੰ ਪੂਰਾ ਕਰ ਵਿੱਚ ਰੁਝੇ ਰਹਿੰਦੇ ਸਨ।

ਜਿਕਰਯੋਗ ਹੈ ਕਿ ਬੂਟਾ ਸਿੰਘ ਸ਼ਾਦ ਦਾ ਪੰਜਾਬੀ ਸਾਹਿਤ ਦੇ ਨਾਲ-ਨਾਲ ਫ਼ਿਲਮੀ ਦੁਨੀਆਂ ਵਿਚ ਵੀ ਅਹਿਮ ਯੋਗਦਾਨ ਹੈ। ਬੂਟਾ ਸਿੰਘ 'ਸ਼ਾਦ' ਨੇ ਪਿੰਡ ਤੋਂ ਹੀ ਦਸਵੀਂ ਕੀਤੀ ਫਿਰ ਰਾਜਿੰਦਰਾ ਕਾਲਜ ਬਠਿੰਡਾ ਤੋਂ ਗ੍ਰੇਜੁਏਸ਼ਨ ਅਤੇ ਐਮ. ਏ. ਅੰਗਰੇਜ਼ੀ, ਡੀ. ਏ. ਵੀ. ਕਾਲਜ ਦੇਹਰਾਦੂਨ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਗੁਰੂ ਕਾਸ਼ੀ ਕਾਲਜ, ਤਲਵੰਡੀ ਸਾਬੋ, ਬਰਜਿੰਦਰਾ ਕਾਲਜ, ਫ਼ਰੀਦਕੋਟ, ਗੁਰੂ ਨਾਨਕ ਕਾਲਜ, ਕਿੱਲਿਆਂਵਾਲੀ (ਡੱਬਵਾਲੀ), ਖ਼ਾਲਸਾ ਕਾਲਜ ਫ਼ਾਰ ਵਿਮੈਨ, ਸਿੱਧਵਾਂ ਖੁਰਦ ਵਿਖੇ ਬਤੌਰ ਅਧਿਆਪਕ ਵੀ ਰਹੇ। ਅਧਿਆਪਨ ਕਿੱਤੇ ਦੌਰਾਨ ਹੀ ਸ਼ਾਦ ਨੂੰ ਫ਼ਿਲਮਾਂ ਨਾਲ ਗਹਿਰੀ ਦਿਲਚਸਪੀ ਹੋ ਗਈ ਸੀ। ਇਸੇ ਸ਼ੌਕ ਦੇ ਚੱਲਦਿਆਂ ਉਨ੍ਹਾਂ ਨੇ ਫ਼ਿਲਮੀ ਦੁਨੀਆਂ ਵਿੱਚ ਕਦਮ ਰੱਖਿਆ ਸੀ |

ਬੂਟਾ ਸਿੰਘ ਸ਼ਾਦ ਨੇ ਪੰਜਾਬੀ ਮਾਂ ਬੋਲੀ ਦੇ ਝੋਲੀ ਦਰਜਨ ਨਾਵਲ ਪਾਏ। ਬਤੌਰ ਫ਼ਿਲਮ ਨਿਰਦੇਸ਼ਕ ਹੁੰਦਿਆਂ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਬਣਾਈਆਂ। ਅਪਣੀ ਪੜ੍ਹਾਈ ਦੌਰਾਨ ਸ਼ਾਦ ਨੇ ਅਖ਼ਬਾਰਾਂ ਅਤੇ ਮੈਗਜ਼ੀਨਾਂ ਲਈ ਕਹਾਣੀਆਂ ਅਤੇ ਨਾਵਲ ਵੀ ਲਿਖੇ। ਬੂਟਾ ਸਿੰਘ ਸ਼ਾਦ ਨੇ 6 ਛੋਟੀਆਂ ਕਹਾਣੀਆਂ ਦੀਆਂ ਕਿਤਾਬਾਂ ਅਤੇ ਦੋ ਦਰਜਨ ਤੋਂ ਵੱਧ ਨਾਵਲ ਵੀ ਲਿਖੇ ਹਨ |

The post ਪੰਜਾਬੀ ਦੇ ਸਿਰਮੌਰ ਨਾਵਲਕਾਰ ਬੂਟਾ ਸਿੰਘ ਸ਼ਾਦ ਪੂਰੇ ਹੋ ਗਏ appeared first on TheUnmute.com - Punjabi News.

Tags:
  • breaking-news
  • buta-singh-shad
  • news
  • novelist
  • punjabis-foremost-novelist

ਚੰਡੀਗੜ੍, 03 ਮਈ 2023: (LSG vs CSK) ਲਖਨਊ ਵਿੱਚ ਬਾਰਿਸ਼ ਕਾਰਨ ਮੈਚ ਰੱਦ ਕਰ ਦਿੱਤਾ ਗਿਆ ਹੈ। ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਬਾਰਿਸ਼ ਕਾਰਨ ਮੈਚ 3.30 ਦੀ ਬਜਾਏ 3.45 ਵਜੇ ਸ਼ੁਰੂ ਹੋਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਲਖਨਊ ਸੁਪਰ ਜਾਇੰਟਸ ਨੇ 19.2 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 125 ਦੌੜਾਂ ਬਣਾਈਆਂ। ਆਯੂਸ਼ ਬਦੋਨੀ ਨੇ ਅਰਧ ਸੈਂਕੜਾ ਜੜਿਆ ਪਰ ਲਖਨਊ ਦੀ ਪਾਰੀ ਬਾਰਿਸ਼ ਕਾਰਨ ਪੂਰੀ ਨਹੀਂ ਹੋ ਸਕੀ। ਇਸ ਤੋਂ ਬਾਅਦ ਲਗਾਤਾਰ ਬਾਰਿਸ਼ ਪਈ ਅਤੇ ਅੰਤ ਵਿੱਚ ਅੰਪਾਇਰਾਂ ਨੂੰ ਮੈਚ ਰੱਦ ਕਰਨਾ ਪਿਆ। ਇਸ ਮੈਚ ਦੇ ਰੱਦ ਹੋਣ ਤੋਂ ਬਾਅਦ ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਹੁਣ ਦੋਵਾਂ ਟੀਮਾਂ ਦੇ 10 ਮੈਚਾਂ ਤੋਂ ਬਾਅਦ 11 ਅੰਕ ਹਨ। ਬਿਹਤਰ ਨੈੱਟ ਰਨ ਰੇਟ ਦੇ ਆਧਾਰ ‘ਤੇ ਲਖਨਊ ਦੀ ਟੀਮ ਅੰਕ ਸੂਚੀ ‘ਚ ਦੂਜੇ ਅਤੇ ਚੇਨਈ ਦੀ ਟੀਮ ਤੀਜੇ ਸਥਾਨ ‘ਤੇ ਹੈ।

The post LSG vs CSK: ਲਖਨਊ ਤੇ ਚੇਨਈ ਵਿਚਾਲੇ ਮੈਚ ਬਾਰਿਸ਼ ਕਾਰਨ ਰੱਦ, ਦੋਵਾਂ ਟੀਮਾਂ ਨੂੰ ਮਿਲਿਆ ਇਕ-ਇਕ ਅੰਕ appeared first on TheUnmute.com - Punjabi News.

Tags:
  • breaking-news
  • lsg-vs-csk

ਸਰਕਾਰੀ ਦਫਤਰਾਂ ਦੇ ਤਬਦੀਲ ਕੀਤੇ ਸਮੇਂ ਕਾਰਨ ਵਿਅਸਤ ਏਅਰਪੋਰਟ ਰੋਡ ਮੋਹਾਲੀ 'ਤੇ ਆਵਾਜਾਈ ਹੋਈ ਸੁਖਾਲੀ

Wednesday 03 May 2023 02:51 PM UTC+00 | Tags: aam-aadmi-party breaking-news cm-bhagwant-mann latest-news neqws news punjab punjab-government punjab-road-safety the-unmute-breaking-news traffic traffic-research-centre

ਚੰਡੀਗੜ, 03 ਮਈ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਦੇ ਸਮੇਂ ਨੂੰ ਤਬਦੀਲ ਕਰਨ ਵਾਲੇ ਨਾਗਰਿਕ-ਕੇਂਦਰਿਤ ਫੈਸਲੇ ਨਾਲ ਨਾ ਸਿਰਫ ਬਿਜਲੀ ਦੀ ਬੱਚਤ ਹੋ ਰਹੀ ਹੈ ਬਲਕਿ ਮੋਹਾਲੀ ਦੇ ਵਿਅਸਤ ਏਅਰਪੋਰਟ ਰੋਡ 'ਤੇ ਟ੍ਰੈਫਿਕ ਘਟਨ ਨਾਲ ਲੋਕਾਂ ਦਾ ਆਉਣ-ਜਾਣ ਸੁਖਾਲਾ ਹੋਇਆ ਹੈ।

ਇਹ ਤੱਥ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ (ਪੀ.ਆਰ.ਐੱਸ.ਟੀ.ਆਰ.ਸੀ.) ਵੱਲੋਂ ਦਫਤਰੀ ਸਮੇਂ ਬਦਲਣ ਕਾਰਨ ਟਰੈਫਿਕ ਆਵਾਜਾਈ 'ਤੇ ਪੈਣ ਵਾਲੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਨ ਲਈ ਕੀਤੇ ਗਏ ਅਧਿਐਨ ਦੌਰਾਨ ਸਾਹਮਣੇ ਆਇਆ ਹੈ। ਇਸ ਫੈਸਲੇ ਨੂੰ ਲਾਗੂ ਕਰਨ ਦੇ ਪਹਿਲੇ ਦਿਨ ਏਅਰਪੋਰਟ ਰੋਡ (ਪੀਆਰ-7) 'ਤੇ ਭੀੜ-ਭੜੱਕੇ ਵਿੱਚ ਮਹੱਤਵਪੂਰਨ ਕਮੀ ਆਈ ਹੈ। 18-ਕਿਲੋਮੀਟਰ ਲੰਬੀ ਇਸ ਰੋਡ 'ਤੇ ਟੌਮ-ਟੌਮ ਮੈਪਸ ਰਾਹੀਂ ਕੀਤੇ ਗਏ ਟ੍ਰੈਫਿਕ ਵਿਸ਼ਲੇਸ਼ਣ ਤੋਂ ਪਤਾ ਲਗਿਆ ਹੈ ਕਿ ਪੀਕ ਘੰਟਿਆਂ ਦੌਰਾਨ ਔਸਤ ਦੇਰੀ 30-40 ਮਿੰਟਾਂ ਤੋਂ ਘਟ ਕੇ ਹੁਣ ਸਿਰਫ 5-6 ਮਿੰਟ ਹੀ ਰਹਿ ਗਈ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਵੱਡੇ ਜਨਤਕ ਹਿੱਤਾਂ ਲਈ ਮੰਗਲਵਾਰ ਨੂੰ ਸਰਕਾਰੀ ਦਫਤਰਾਂ ਦਾ ਸਮਾਂ ਸਵੇਰੇ 9 ਤੋਂ 5 ਵਜੇ ਥਾਂ ਸਵੇਰ 7.30 ਤੋਂ 2 ਵਜੇ ਤੱਕ ਕਰ ਦਿੱਤਾ ਹੈ, ਜਿਸ ਨਾਲ ਹਰ ਰੋਜ਼ ਲਗਭਗ 350 ਮੈਗਾਵਾਟ ਬਿਜਲੀ ਬਚੇਗੀ ਅਤੇ ਨਾਲ-ਨਾਲ 2 ਮਈ ਤੋ 15 ਜੁਲਾਈ ਤੱਕ 40-45 ਕਰੋੜ ਰੁਪਏ ਦੀ ਬੱਚਤ ਹੋਣ ਦੀ ਉਮੀਦ ਹੈ।

ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ (ਏਡੀਜੀਪੀ) ਟਰੈਫਿਕ ਏ.ਐਸ. ਰਾਏ ਨੇ ਕਿਹਾ ਕਿ ਯਾਤਰਾ ਦੇ ਸਮੇਂ ਵਿੱਚ ਕਟੌਤੀ ਨਾਲ ਡੀਜਲ/ਪੈਟਰੋਲ ਦੀ ਖਪਤ ਵਿੱਚ ਵੀ ਕਮੀ ਆਵੇਗੀ, ਜਿਸ ਨਾਲ ਲਾਗਤਾਂ ਦੀ ਬਚਤ ਹੋਵੇਗੀ ਜੋ ਕਿ 7500 ਲੀਟਰ ਡੀਜਲ/ਪੈਟਰੋਲ ਦੀ ਖਪਤ ਬਚੇਗੀ ਜਿਸ ਨਾਲ ਰੋਜਾਨਾ 6.75 ਲੱਖ ਰੁਪਏ ਦੀ ਬੱਚਤ ਹੋਣ ਦਾ ਅਨੁਮਾਨ ਹੈ । ਉਨਾਂ ਨੇ ਕਿਹਾ ਕਿ ਲਾਗਤ ਦੀ ਬੱਚਤ ਤੋਂ ਇਲਾਵਾ, ਭੀੜ-ਭੜੱਕੇ ਵਿੱਚ ਕਮੀ ਵਾਤਾਵਰਣ ਲਈ ਵੀ ਲਾਹੇਵੰਦ ਹੈ, ਕਿਉਂਕਿ ਇਸ ਨਾਲ ਗ੍ਰੀਨਹਾਉਸ ਗੈਸਾਂ ਅਤੇ ਹਵਾ ਪ੍ਰਦੂਸ਼ਕਾਂ ਦੀ ਨਿਕਾਸੀ ਵਿੱਚ ਵੀ ਕਮੀ ਆਵੇਗੀ।

ਅਧਿਐਨ ਵਿੱਚ ਪਾਇਆ ਗਿਆ ਕਿ ਪੀਕ ਆਵਰਜ਼ ਦੌਰਾਨ, ਲਗਭਗ 7000 ਵਾਹਨ ਇੱਕ ਘੰਟੇ ਵਿੱਚ ਏਅਰਪੋਰਟ ਰੋਡ (ਪੀਆਰ-7) ਤੋਂ ਆਉਂਦੇ- ਜਾਂਦੇ ਹਨ, ਇਹਨਾਂ ਵਿੱਚੋਂ 25 ਫੀਸਦ ਦੋਪਹੀਆ ਵਾਹਨ, 64 ਫੀਸਦ ਚਾਰ ਪਹੀਆ ਵਾਹਨ ਅਤੇ ਬਾਕੀ 11 ਫੀਸਦ ਟਰੱਕ, ਬੱਸਾਂ, ਟਰੈਕਟਰ, ਮਲਟੀ-ਐਕਸਲ, ਅਤੇ ਹੋਰ ਹਨ। ਇੱਕ ਅਨੁਮਾਨ ਮੁਤਾਬਕ ਇਨਾਂ ਵਾਹਨਾਂ ਲਈ ਪੰਜ ਘੰਟਿਆਂ ਦੌਰਾਨ 25 ਮਿੰਟ ਦੀ ਵਾਧੂ ਦੇਰੀ ਨਾਲ ਪ੍ਰਤੀ ਦਿਨ 7500 ਲੀਟਰ ਡੀਜਲ/ਪੈਟਰੋਲ ਦੀ ਖਪਤ ਹੁੰਦੀ ਹੈ। ਤੇਲ ਦੀ ਬੱਚਤ ਦੇ ਅੰਦਾਜੇ ਕੇਂਦਰੀ ਸੜਕ ਖੋਜ ਸੰਸਥਾਨ, ਨਵੀਂ ਦਿੱਲੀ ਅਤੇ ਇੰਡੀਅਨ ਰੋਡਜ ਕਾਂਗਰਸ ਦੁਆਰਾ ਉਪਲਬਧ ਵੱਖ-ਵੱਖ ਵਾਹਨਾਂ ਲਈ ਵਾਹਨ ਚਲਾਉਣ ਦੀ ਲਾਗਤ 'ਤੇ ਆਧਾਰਿਤ ਹਨ।

ਪੀ.ਆਰ.ਐਸ.ਟੀ.ਆਰ.ਸੀ. ਦੇ ਡਾਇਰੈਕਟਰ ਡਾ: ਨਵਦੀਪ ਅਸੀਜਾ ਨੇ ਕਿਹਾ ਕਿ ਏਅਰਪੋਰਟ ਰੋਡ 'ਤੇ ਇਸ ਪਹਿਲਕਦਮੀ ਦੀ ਸਫਲਤਾ ਦੂਜੇ ਸ਼ਹਿਰਾਂ ਅਤੇ ਪ੍ਰਮੁੱਖ ਸੜਕਾਂ ਦੇ ਭੀੜ-ਭੜੱਕੇ ਨੂੰ ਘਟਾਉਣ, ਖਰਚਿਆਂ ਨੂੰ ਬਚਾਉਣ ਅਤੇ ਸਾਫ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਾਡਲ ਵਜੋਂ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ । ਉਨਾਂ ਅੱਗੇ ਕਿਹਾ ਕਿ ਰਾਜ ਦੇ ਹੋਰ ਸ਼ਹਿਰਾਂ ਨੇ ਵੀ ਪਹਿਲੇ ਦਿਨ ਅਜਿਹਾ ਹੀ ਪ੍ਰਭਾਵ ਦੇਖਿਆ ਹੋਵੇਗਾ, ਅਤੇ ਉਹ ਵੀ ਇਸਦੇ ਲੰਬੇ ਸਮੇਂ ਦੇ ਪ੍ਰਭਾਵ ਦੀ ਆਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸੜਕ ਸੁਰੱਖਿਆ ਅਤੇ ਆਵਾਜਾਈ ਖੋਜ ਕੇਂਦਰ ਰਾਜ ਵਿੱਚ ਭੀੜ-ਭੜੱਕੇ ਨੂੰ ਘਟਾਉਣ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਨਵੀਨਤਾਕਾਰੀ ਹੱਲ ਲੱਭਣ ਲਈ ਠੋਸ ਯਤਨ ਕਰ ਰਿਹਾ ਹੈ।

The post ਸਰਕਾਰੀ ਦਫਤਰਾਂ ਦੇ ਤਬਦੀਲ ਕੀਤੇ ਸਮੇਂ ਕਾਰਨ ਵਿਅਸਤ ਏਅਰਪੋਰਟ ਰੋਡ ਮੋਹਾਲੀ 'ਤੇ ਆਵਾਜਾਈ ਹੋਈ ਸੁਖਾਲੀ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • latest-news
  • neqws
  • news
  • punjab
  • punjab-government
  • punjab-road-safety
  • the-unmute-breaking-news
  • traffic
  • traffic-research-centre

Health Tips: ਮਾਨਸਿਕ ਸਿਹਤ ਲਈ ਫਾਇਦੇਮੰਦ ਹੈ ਇਨ੍ਹਾਂ ਚੀਜ਼ਾਂ ਦਾ ਸੇਵਨ, ਡਿਪ੍ਰੈਸ਼ਨ-ਚਿੰਤਾ ਰਹੇਗੀ ਦੂਰ

Wednesday 03 May 2023 04:59 PM UTC+00 | Tags: depression depression-anxiety health health-tips latest-news mental-health news world-mental-health-day

ਚੰਡੀਗੜ੍ਹ, 03 ਮਈ 2023: ਵਿਸ਼ਵ ਮਾਨਸਿਕ ਸਿਹਤ (Mental Health) ਦਿਵਸ ਹਰ ਸਾਲ 10 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਲੋਕਾਂ ਨੂੰ ਮਾਨਸਿਕ ਸਿਹਤ ਅਤੇ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਕੰਮ ਦੇ ਦਬਾਅ, ਕੋਰੋਨਾ ਪੀਰੀਅਡ ਅਤੇ ਕਈ ਸਮਾਜਿਕ ਕਾਰਨਾਂ ਕਰਕੇ ਪਿਛਲੇ ਕੁਝ ਸਾਲਾਂ ਵਿੱਚ ਕਈ ਤਰ੍ਹਾਂ ਦੀਆਂ ਮਾਨਸਿਕ ਸਿਹਤ ਸਮੱਸਿਆਵਾਂ ਵਧੀਆਂ ਹਨ। ਤਣਾਅ ਅਤੇ ਚਿੰਤਾ ਵਰਗੀਆਂ ਮਾਨਸਿਕ ਸਿਹਤ ਸਮੱਸਿਆਵਾਂ ਬਹੁਤ ਨੁਕਸਾਨਦੇਹ ਹੋ ਸਕਦੀਆਂ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਮਾਨਸਿਕ ਸਿਹਤ ਸਮੱਸਿਆਵਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਨੂੰ ਸਹੀ ਰੱਖ ਕੇ ਮਾਨਸਿਕ ਸਮੱਸਿਆਵਾਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਸਿਹਤ ਮਾਹਿਰਾਂ ਅਨੁਸਾਰ ਸਰੀਰ ਦੀ ਸਮੁੱਚੀ ਸਿਹਤ ਨੂੰ ਬਣਾਈ ਰੱਖਣ ਲਈ ਪੌਸ਼ਟਿਕ ਆਹਾਰ ਲਾਭਦਾਇਕ ਹੁੰਦਾ ਹੈ। ਖੁਰਾਕ ਸਰੀਰਕ ਅਤੇ ਮਾਨਸਿਕ ਦੋਹਾਂ ਤਰ੍ਹਾਂ ਦੀ ਚੰਗੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਜਾਣੋ ਇਨ੍ਹਾਂ ਚੀਜ਼ਾਂ ਦਾ ਸੇਵਨ ਮਾਨਸਿਕ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ, ਜਿਸ ਨਾਲ ਡਿਪ੍ਰੈਸ਼ਨ ਅਤੇ ਚਿੰਤਾ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।

ਸਾਬਤ ਅਨਾਜ

ਸਾਬਤ ਅਨਾਜ ਮਾਨਸਿਕ ਸਿਹਤ (Mental Health) ਲਈ ਫਾਇਦੇਮੰਦ ਹੁੰਦਾ ਹੈ। ਵੈਸੇ ਤਾਂ ਸਾਬਤ ਅਨਾਜ ਦਾ ਸੇਵਨ ਕਈ ਤਰੀਕਿਆਂ ਨਾਲ ਫਾਇਦੇਮੰਦ ਮੰਨਿਆ ਜਾਂਦਾ ਹੈ। ਪੂਰੇ ਅਨਾਜ ਵਿੱਚ ਗੁੰਝਲਦਾਰ ਕਾਰਬੋਹਾਈਡਰੇਟ ਅਤੇ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਹੁੰਦੇ ਹਨ। ਸਾਬਤ ਅਨਾਜ ਦਿਮਾਗ ਨੂੰ ਟ੍ਰਿਪਟੋਫੈਨ ਨੂੰ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ। ਸਾਬਤ ਅਨਾਜ ਡਿਪਰੈਸ਼ਨ ਅਤੇ ਚਿੰਤਾ ਨੂੰ ਘੱਟ ਕਰਨ ਵਿੱਚ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।

ਪਾਲਕ

ਪਾਲਕ ਅਤੇ ਹਰੇ ਪੱਤੇਦਾਰ ਸਾਗ ਸਿਹਤ ਲਈ ਪੌਸ਼ਟਿਕ ਭੋਜਨ ਹਨ। ਇਸ ਦਾ ਸੇਵਨ ਕਰਨ ਨਾਲ ਦਿਮਾਗ ਨੂੰ ਫੋਲਿਕ ਐਸਿਡ ਦੀ ਭਰਪੂਰ ਮਾਤਰਾ ਮਿਲਦੀ ਹੈ, ਜਿਸ ਨਾਲ ਡਿਪ੍ਰੈਸ਼ਨ ਦਾ ਖਤਰਾ ਘੱਟ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਮਾਨਸਿਕ ਸਿਹਤ ਦੇ ਕਾਰਨ ਸੌਣ ਦੀ ਸਮੱਸਿਆ ਹੈ, ਉਨ੍ਹਾਂ ਨੂੰ ਪਾਲਕ ਦਾ ਸੇਵਨ ਕਰਨਾ ਚਾਹੀਦਾ ਹੈ। ਅਧਿਐਨ ਦੇ ਅਨੁਸਾਰ, ਪਾਲਕ ਵਿੱਚ ਮੌਜੂਦ ਮਿਸ਼ਰਣ ਬਜ਼ੁਰਗ ਲੋਕਾਂ ਵਿੱਚ ਡਿਮੇਨਸ਼ੀਆ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ।

ਸੁੱਕੇ ਮੇਵੇ

ਮਾਨਸਿਕ ਸਿਹਤ ਲਈ ਸੁੱਕੇ ਮੇਵੇ ਦਾ ਸੇਵਨ ਕਰਨਾ ਚਾਹੀਦਾ ਹੈ। ਸੁੱਕੇ ਮੇਵੇ ਨੂੰ ਓਮੇਗਾ-3 ਫੈਟੀ ਐਸਿਡ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਹ ਡਿਪਰੈਸ਼ਨ ਨਾਲ ਲੜਨ ਵਿੱਚ ਮਦਦ ਕਰਦਾ ਹੈ। ਉਦਾਹਰਨ ਲਈ, ਕਾਜੂ ਵਿੱਚ ਮੈਗਨੀਸ਼ੀਅਮ ਦੀ ਚੰਗੀ ਮਾਤਰਾ ਦਿਮਾਗ ਨੂੰ ਆਕਸੀਜਨ ਪ੍ਰਦਾਨ ਕਰਦੀ ਹੈ। ਬਦਾਮ ਵਿੱਚ ਪਾਇਆ ਜਾਣ ਵਾਲਾ ਫੀਨੀਲੈਲਾਨਾਈਨ ਨਾਮਕ ਇੱਕ ਮਿਸ਼ਰਣ ਦਿਮਾਗ ਲਈ ਡੋਪਾਮਾਈਨ ਅਤੇ ਹੋਰ ਨਿਊਰੋਟ੍ਰਾਂਸਮੀਟਰਾਂ ਦੇ ਉਤਪਾਦਨ ਵਿੱਚ ਮਦਦ ਕਰਦਾ ਹੈ।

ਨੋਟ: ਇਹ ਲੇਖ ਮੈਡੀਕਲ ਰਿਪੋਰਟਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਹੈ।

The post Health Tips: ਮਾਨਸਿਕ ਸਿਹਤ ਲਈ ਫਾਇਦੇਮੰਦ ਹੈ ਇਨ੍ਹਾਂ ਚੀਜ਼ਾਂ ਦਾ ਸੇਵਨ, ਡਿਪ੍ਰੈਸ਼ਨ-ਚਿੰਤਾ ਰਹੇਗੀ ਦੂਰ appeared first on TheUnmute.com - Punjabi News.

Tags:
  • depression
  • depression-anxiety
  • health
  • health-tips
  • latest-news
  • mental-health
  • news
  • world-mental-health-day
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form