TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਪੰਜਾਬ ਨੂੰ ਹਸਦਾ, ਖੇਡਦਾ ਅਤੇ ਰੰਗਲਾ ਪੰਜਾਬ ਬਣਾਉਣਾ ਮਾਨ ਸਰਕਾਰ ਦੀ ਮੁੱਖ ਤਰਜੀਹ: ਵਿਧਾਇਕ ਕੁਲਵੰਤ ਸਿੰਘ Monday 29 May 2023 06:48 AM UTC+00 | Tags: 1st-motivational-roller-skating-championship mla-kulwant-singh mohali-news news sports-complex-sector-78 ਮੋਹਾਲੀ, 28 ਮਈ 2023: ਸਪੋਰਟਸ ਕੰਪਲੈਕਸ ਸੈਕਟਰ-78 ਵਿੱਚ ਐਤਵਾਰ ਨੂੰ ਪਹਿਲੀ ਮੋਟੀਵੇਸ਼ਨਲ ਰੋਲਰ ਸਕੈਟਿੰਗ ਚੈਂਪੀਨਸ਼ਿਪ (1st Motivational Roller Skating Championship) ਦਾ ਆਯੋਜਨ ਕੀਤਾ ਗਿਆ | ਇਸ ਸਕੈਟਿੰਗ ਚੈਂਪੀਨਸ਼ਿਪ ਵਿੱਚ ਦੂਰ-ਦੁਰਾਡੇ ਇਲਾਕਿਆ ‘ਚੋਂ ਪਹੁੰਚੇ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਹਿੱਸਾ ਲਿਆ | ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ (MLA Kulwant Singh) ਨੇ ਪਹਿਲੀ ਮੋਟੀਵੇਸ਼ਨਲ ਰੋਲਰ ਸਕੈਟਿੰਗ ਚੈਂਪੀਨਸ਼ਿਪ 2023 ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ ਤੇ ਪੰਜਾਬ ਦੇ ਨੌਜਵਾਨਾਂ ਤੇ ਸਾਰੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਹੋਣ ਲਈ ਪ੍ਰੇਰਿਆ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਅੰਗ ਹਨ ਤੇ ਇਹ ਸਾਡੇ ਸਰੀਰ ਵਿੱਚ ਊਰਜਾ ਪੈਦਾ ਕਰਦੀਆਂ ਹਨ। ਨੌਜਵਾਨਾਂ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਰੁਚੀ ਰੱਖਣੀ ਚਾਹੀਦੀ ਹੈ ਅਤੇ ਅੱਜ ਦੇ ਯੁੱਗ ਵਿਚ ਖੇਡਾਂ ਵਿਚ ਵੀ ਅੱਗੇ ਵਧਣ ਦੇ ਬਹੁਤ ਸਾਰੇ ਮੌਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਾ ਸੁਪਨਾ ਪੰਜਾਬ ਨੂੰ ਹਸਦਾ, ਖੇਡਦਾ ਅਤੇ ਰੰਗਲਾ ਪੰਜਾਬ ਬਣਾਉਣਾ ਹੈ ਅਤੇ ਇਸ ਲਈ ਉਹ ਅਤੇ ਉਨ੍ਹਾਂ ਦੀ ਪੂਰੀ ਟੀਮ ਦਿਨ ਰਾਤ ਮਿਹਨਤ ਕਰ ਰਹੀ ਹੈ। ਮੋਟੀਵੇਸ਼ਨਲ ਰੋਲਰ ਸਕੈਟਿੰਗ ਚੈਂਪੀਨਸ਼ਿਪ ਵਿੱਚ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਆਏ ਕੋਚਾਂ, ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਬਾਰੇ ਕੁਲਵੰਤ ਸਿੰਘ ਨੇ ਕਿਹਾ ਕਿ ਚੈਂਪੀਨਸ਼ਿਪ ਵਿਚ ਪੁੱਜੇ ਇਨ੍ਹਾਂ ਬੱਚਿਆਂ ਖਿਡਾਰੀਆਂ ਵਿੱਚ ਬਹੁਤ ਸਮਰੱਥਾ ਹੈ ਅਤੇ ਉਹ ਇੱਕ ਦਿਨ ਪੰਜਾਬ ਦੇ ਨਾਲ ਨਾਲ ਦੇਸ਼ ਦਾ ਨਾਮ ਵੀ ਦੁਨੀਆ ਦੇ ਕੋਨੇ-ਕੋਨੇ ਵਿੱਚ ਰੌਸ਼ਨ ਕਰਨਗੇ । ਇਸ ਦੌਰਾਨ ਉਨ੍ਹਾਂ ਨੇ ਚੈਂਪੀਨਸ਼ਿਪ ਅਤੇ ਸਕੇਟਿੰਗ ਦੇ ਸੀਨੀਅਰ ਕੋਚ ਅਮਰਬੀਰ ਸਿੰਘ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਾਰੇ ਖਿਡਾਰੀ ਅਤੇ ਕੋਚ ਬਹੁਤ ਵਧੀਆ ਯੋਗਤਾ ਦੇ ਮਾਲਕ ਹਨ | ਇਸ ਲਈ ਉਹ ਕੋਸ਼ਿਸ਼ ਕਰਨਗੇ ਕਿ ਉਹ ਜਲਦੀ ਤੋਂ ਜਲਦੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿੱਜੀ ਤੌਰ ‘ਤੇ ਮਿਲਣ। ਅਜਿਹਾ ਕਰਕੇ ਉਹ ਇੱਥੇ ਉੱਚ ਪੱਧਰੀ ਐਸਟ੍ਰੋਨ ਰੋਲਰ ਸਕੇਟਿੰਗ ਗਰਾਉਂਡ ਬਣਾਉਣ ਦੀ ਮੰਗ ਰੱਖਣਗੇ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦੀ ਮੰਗ ਪੂਰੀ ਹੋਵੇਗੀ। ਉਨ੍ਹਾਂ (MLA Kulwant Singh) ਦਾ ਮੰਨਣਾ ਹੈ ਕਿ ਸਟੇਡੀਅਮ ਦੀ ਸਾਂਭ-ਸੰਭਾਲ ਵਿਚ ਕਈ ਖਾਮੀਆਂ ਹਨ, ਜਿਨ੍ਹਾਂ ਨੂੰ ਜਲਦ ਤੋਂ ਜਲਦ ਦੂਰ ਕਰ ਦਿੱਤਾ ਜਾਵੇਗਾ | ਐਸੋਸੀਏਸ਼ਨਾਂ ਦੇ ਅਧਿਕਾਰੀਆਂ ਅਤੇ ਕੋਚਾਂ ਨਾਲ ਮੀਟਿੰਗ ਕਰਕੇ ਕੋਈ ਰਸਤਾ ਲੱਭਿਆ ਜਾਵੇਗਾ ਤਾਂ ਜੋ ਹਲਕੇ ਦੇ ਗਰੀਬ ਬੱਚੇ ਜੋ ਕਿਸੇ ਕਾਰਨ ਕਰਕੇ ਅਜਿਹੀਆਂ ਚੈਂਪੀਨਸ਼ਿਪਾ ਵਿਚ ਭਾਗ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ, ਉਨ੍ਹਾਂ ਨੂੰ ਵੀ ਇਸ ਦਾ ਸਿੱਧਾ ਲਾਭ ਮਿਲ ਸਕੇ । ਇਸ ਚੈਂਪੀਨਸ਼ਿਪ ਵਿਚ ਦੂਰ-ਦੂਰ ਤੋਂ ਸੈਂਕੜੇ ਖਿਡਾਰੀ/ਮਾਪੇ ਪਹੁੰਚੇ ਹੋਏ ਸਨ ਅਤੇ ਮੌਸਮ ਦੇ ਮੱਦੇਨਜਰ ਮਹਿਲਾ ਕੌਂਸਲਰ ਮੈਡਮ ਰਮਨਪ੍ਰੀਤ ਕੌਰ ਕੁੰਭੜਾ ਦੀ ਟੀਮ ਅਤੇ ਆਪ ਆਗੂ ਹਰਮੇਸ ਸਿੰਘ ਕੁੰਭੜਾ ਵੱਲੋਂ ਖਿਡਾਰੀਆਂ/ਮਾਪਿਆਂ ਦੀ ਸਹੂਲਤ ਲਈ ਅਟੁੱਟ ਛਬੀਲ ਅਤੇ ਅਟੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਮਹਿਮਾਨਾਂ ਨੂੰ ਪੌਦੇ ਮੁਫ਼ਤ ਵੰਡੇ ਗਏ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਗਗਨਦੀਪ ਸਿੰਘ, ਲੱਕੀ, ਜਸਕਰਨ ਪ੍ਰੀਤ ਸਿੰਘ, ਰਣਜੋਧ ਸਿੰਘ, ਰਮਨਪ੍ਰੀਤ ਕੌਰ ਬਰਿੰਦਰ ਕੌਰ, ਕੁਲਦੀਪ ਸਿੰਘ, ਹਰਮੇਸ਼ ਸਿੰਘ, ਆਰ.ਪੀ ਸ਼ਰਮਾ, ਅਕਬਿੰਦਰ ਸਿੰਘ ਗੋਸਲ, ਜਸਪਾਲ ਸਿੰਘ, ਹਰਪਾਲ ਸਿੰਘ ਚੰਨਾ, ਰਾਜੀਵ ਵਸ਼ਿਸ਼ਟ ਅਤੇ ਹੋਰ ਸੇਵਾਦਾਰ ਹਾਜ਼ਰ ਸਨ |
The post ਪੰਜਾਬ ਨੂੰ ਹਸਦਾ, ਖੇਡਦਾ ਅਤੇ ਰੰਗਲਾ ਪੰਜਾਬ ਬਣਾਉਣਾ ਮਾਨ ਸਰਕਾਰ ਦੀ ਮੁੱਖ ਤਰਜੀਹ: ਵਿਧਾਇਕ ਕੁਲਵੰਤ ਸਿੰਘ appeared first on TheUnmute.com - Punjabi News. Tags:
|
ਆਮਦਮ ਤੋਂ ਵੱਧ ਜਾਇਦਾਦ ਮਾਮਲਾ: ਵਿਜੀਲੈਂਸ ਨੇ ਗੁਰਪ੍ਰੀਤ ਕਾਂਗੜ ਅਤੇ ਬਲਬੀਰ ਸਿੰਘ ਸਿੱਧੂ ਨੂੰ ਮੁੜ ਕੀਤਾ ਤਲਬ Monday 29 May 2023 07:08 AM UTC+00 | Tags: bathinda breaking-news congress disproportionate-assets-case gurpreet-kangar gurpreet-singh-kangar mohali-vigilance news punjab-bjp punjab-news vigilance-bureau ਚੰਡੀਗੜ੍ਹ, 29 ਮਈ 2023: ਵਿਜੀਲੈਂਸ (Vigilance) ਬਿਊਰੋ ਨੇ ਆਮਦਮ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਦੋ ਸਾਬਕਾ ਮੰਤਰੀਆਂ ਗੁਰਪ੍ਰੀਤ ਸਿੰਘ ਕਾਂਗੜ ਤੇ ਬਲਬੀਰ ਸਿੰਘ ਸਿੱਧੂ ਨੂੰ ਮੁੜ ਪੇਸ਼ ਹੋਣ ਲਈ ਕਿਹਾ ਹੈ | ਜਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਕਾਂਗੜ ਤੇ ਬਲਬੀਰ ਸਿੰਘ ਸਿੱਧੂ ਕੁਝ ਸਮੇਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ | ਵਿਜੀਲੈਂਸ (Vigilance) ਰੇਂਜ ਬਠਿੰਡਾ ਨੇ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ 31 ਮਈ ਅਤੇ ਵਿਜੀਲੈਂਸ ਮੋਹਾਲੀ ਨੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਵੀ ਮੁੜ 2 ਜੂਨ ਨੂੰ ਤਲਬ ਕੀਤਾ ਹੈ | ਵਿਜੀਲੈਂਸ ਨੇ ਗੁਰਪ੍ਰੀਤ ਸਿੰਘ ਕਾਂਗੜ ਨੂੰ 17 ਅਪ੍ਰੈਲ ਨੂੰ ਤਲਬ ਕੀਤਾ ਸੀ ਪਰ ਕਾਂਗੜ ਨੇ ਇਸ ਦਿਨ ਮੈਡੀਕਲ ਸਰਟੀਫਿਕੇਟ ਭੇਜ ਦਿੱਤਾ ਸੀ। ਦੂਜੇ ਪਾਸੇ ਸੂਤਰਾਂ ਦੇ ਮੁਤਾਬਕ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਜੂਨ ਦੇ ਪਹਿਲੇ ਹਫ਼ਤੇ ਤਲਬ ਕੀਤਾ ਜਾ ਸਕਦਾ ਹੈ। ਚਰਨਜੀਤ ਸਿੰਘ ਚੰਨੀ (Charanjit Singh Channi) ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਵਿੱਚ ਹੋਏ ਵਿਕਾਸ ਕਾਰਜਾਂ ਦੀ ਵੀ ਡੂੰਘਾਈ ਨਾਲ ਜਾਂਚ ਵਿੱਚ ਜੁਟ ਗਈ ਹੈ। The post ਆਮਦਮ ਤੋਂ ਵੱਧ ਜਾਇਦਾਦ ਮਾਮਲਾ: ਵਿਜੀਲੈਂਸ ਨੇ ਗੁਰਪ੍ਰੀਤ ਕਾਂਗੜ ਅਤੇ ਬਲਬੀਰ ਸਿੰਘ ਸਿੱਧੂ ਨੂੰ ਮੁੜ ਕੀਤਾ ਤਲਬ appeared first on TheUnmute.com - Punjabi News. Tags:
|
ਪੰਜਾਬ ਦੇ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਨੋਟੀਫਿਕੇਸ਼ਨ ਜਾਰੀ Monday 29 May 2023 08:07 AM UTC+00 | Tags: breaking-news news punjab punjabi-news punjab-school punjab-school-education-board summer-vacations the-unmute-breaking-news the-unmute-punjab ਚੰਡੀਗੜ੍ਹ, 29 ਮਈ 2023: ਪੰਜਾਬ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ (Summer vacation) ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੇ ਸਾਰੇ ਸਕੂਲ 1 ਜੂਨ ਤੋਂ 2 ਜੁਲਾਈ ਤੱਕ ਬੰਦ ਰਹਿਣਗੇ। ਪੰਜਾਬ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। The post ਪੰਜਾਬ ਦੇ ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਨੋਟੀਫਿਕੇਸ਼ਨ ਜਾਰੀ appeared first on TheUnmute.com - Punjabi News. Tags:
|
ਚੇਤਨ ਸਿੰਘ ਜੋੜੇਮਾਜਰਾ ਵੱਲੋਂ ਬਾਗਬਾਨੀ ਦੇ ਡਾਇਰੈਕਟਰ ਦਫਤਰ ਦੀ ਅਚਨਚੇਤ ਚੈਕਿੰਗ Monday 29 May 2023 08:18 AM UTC+00 | Tags: breaking-news chetan-singh-jauramajra director-of-horticulture-in-mohali inspection latest-news mohali-news news punjab-horticulture-department punjab-news ਚੰਡੀਗੜ੍ਹ, 29 ਮਈ 2023: ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੋੜੇਮਾਜਰਾ (Chetan Singh Jauramajra) ਨੇ ਅੱਜ ਮੋਹਾਲੀ ਵਿੱਚ ਵਿਖੇ ਬਾਗਬਾਨੀ ਦੇ ਡਾਇਰੈਕਟਰ ਦੇ ਦਫਤਰ ਦੀ ਅਚਨਚੇਤ ਚੈਕਿੰਗ ਕੀਤੀ। ਚੇਤਨ ਸਿੰਘ ਜੌੜਾਮਾਜਰਾ ਨੇ ਸਮੁੱਚੇ ਸਟਾਫ਼ ਤੋਂ ਪੁੱਛਗਿੱਛ ਕੀਤੀ ਅਤੇ ਰਿਕਾਰਡ ਵੀ ਚੈੱਕ ਕੀਤਾ। ਇਸ ਦੌਰਾਨ ਦਫ਼ਤਰ ਦੀਆਂ ਬੁਨਿਆਦੀ ਲੋੜਾਂ ਸਮੇਤ ਹੋਰ ਸਹੂਲਤਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਮੰਤਰੀ ਜੌੜੇਮਾਜਰਾ ਨੇ ਵੀ ਆਪਣੀ ਅਚਨਚੇਤ ਚੈਕਿੰਗ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਕੈਬਨਿਟ ਮੰਤਰੀ ਜੋੜਾਮਾਜਰਾ ਨੇ ਡਾਇਰੈਕਟਰ ਦਫ਼ਤਰ ਦੇ ਸਮੁੱਚੇ ਸਟਾਫ਼ ਨੂੰ ਸਮੇਂ ਦੇ ਪਾਬੰਦ ਰਹਿਣ ਦੀ ਹਦਾਇਤ ਕੀਤੀ | ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਪ੍ਰਸ਼ਾਸਨਿਕ ਸੇਵਾਵਾਂ ਦੇਣ ਲਈ ਵਚਨਬੱਧ ਹੈ। The post ਚੇਤਨ ਸਿੰਘ ਜੋੜੇਮਾਜਰਾ ਵੱਲੋਂ ਬਾਗਬਾਨੀ ਦੇ ਡਾਇਰੈਕਟਰ ਦਫਤਰ ਦੀ ਅਚਨਚੇਤ ਚੈਕਿੰਗ appeared first on TheUnmute.com - Punjabi News. Tags:
|
ਸ਼ਹੀਦ ਜਵਾਨ ਸਹਿਜਪਾਲ ਨੂੰ ਸਰਕਾਰੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਈ Monday 29 May 2023 08:34 AM UTC+00 | Tags: assam breaking-news indian-army news patiala punjab-news sahajpal shaheed-jawan-sahajpal the-unmute-breaking-news ਚੰਡੀਗੜ੍ਹ, 29 ਮਈ 2023: ਅਸਾਮ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਏ ਫੌਜੀ ਜਵਾਨ ਸਹਿਜਪਾਲ (Sahajpal) ਸਿੰਘ ਸੋਮਵਾਰ ਨੂੰ ਪੰਚ ਤੱਤਾਂ ਵਿੱਚ ਵਿਲੀਨ ਹੋ ਗਏ। ਪਿਤਾ ਅਮਰਜੀਤ ਸਿੰਘ ਨੇ ਸ਼ਹੀਦ ਪੁੱਤਰ ਦੀ ਚਿਤਾ ਨੂੰ ਅਗਨ ਭੇਂਟ ਕੀਤਾ। ਸ਼ਹੀਦ ਸਹਿਜਪਾਲ ਦਾ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਜਵਾਨ ਨੂੰ ਸ਼ਰਧਾਂਜਲੀ ਦੇਣ ਲਈ ਵਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਇਸ ਤੋਂ ਪਹਿਲਾਂ ਸਵੇਰੇ 10 ਵਜੇ ਸਹਿਜਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਰੰਧਾਵਾ ਪੰਜਾਬ ਲਿਆਂਦਾ ਗਿਆ। ਮਾਪਿਆਂ ਨੇ ਰੋਂਦੇ ਹੋਏ ਸ਼ਹੀਦ ਪੁੱਤਰ ਨੂੰ ਜੱਫੀ ਪਾ ਲਈ। ਪਿੰਡ ਦੇ ਸਮੂਹ ਲੋਕਾਂ ਨੇ ਵੀ ਨਮ ਅੱਖਾਂ ਨਾਲ ਸਹਿਜਪਾਲ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ। 28 ਮਈ ਦੀ ਦੇਰ ਸ਼ਾਮ ਨੂੰ ਸਹਿਜਪਾਲ ਸਿੰਘ ਦੀ ਲਾਸ਼ ਨੂੰ ਪਟਿਆਲਾ ਛਾਉਣੀ ਲਿਆਂਦਾ ਗਿਆ। ਫਿਰ ਸਵੇਰੇ 10 ਵਜੇ ਲਾਸ਼ ਨੂੰ ਪਿੰਡ ਰੰਧਾਵਾ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਗਿਆ। ਅੰਤਿਮ ਦਰਸ਼ਨਾਂ ਤੋਂ ਬਾਅਦ ਸ਼ਹੀਦ ਸਹਿਜਪਾਲ ਸਿੰਘ ਦਾ ਸਥਾਨਕ ਸ਼ਮਸ਼ਾਨਘਾਟ ਵਿਖੇ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਸਹਿਜਪਾਲ ਸਿੰਘ ਸਾਲ 2015 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਉਸਦਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ (21) ਵੀ ਭਾਰਤੀ ਫੌਜ ਵਿੱਚ ਸੇਵਾ ਨਿਭਾਅ ਰਿਹਾ ਹੈ ਅਤੇ ਇਸ ਸਮੇਂ ਲੱਦਾਖ ਵਿੱਚ ਤਾਇਨਾਤ ਹੈ। ਇਸ ਤੋਂ ਪਹਿਲਾਂ ਸਹਿਜਪਾਲ (Sahajpal) ਸਿੰਘ ਦੀ ਸ਼ਹਾਦਤ ਦੀ ਖਬਰ ਨਾਲ ਪਿੰਡ ਰੰਧਾਵਾ ਵਿੱਚ ਸੋਗ ਦੀ ਲਹਿਰ ਹੈ। ਸਥਾਨਕ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ 27 ਮਈ ਦੀ ਦੇਰ ਸ਼ਾਮ ਸ਼ਹੀਦ ਸਹਿਜਪਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੀ ਰੱਖਿਆ ਕਰਦੇ ਹੋਏ ਆਸਾਮ ਵਿੱਚ ਸ਼ਹੀਦ ਹੋਏ ਸਨ। ਪੂਰਾ ਪੰਜਾਬ ਅਤੇ ਦੇਸ਼ ਸ਼ਹੀਦ ਨੂੰ ਸਲਾਮ ਕਰ ਰਿਹਾ ਹੈ। ਸੀ.ਐਮ ਭਗਵੰਤ ਮਾਨ ਨੇ ਵੀ ਭਾਰਤ ਮਾਤਾ ਅਤੇ ਪੰਜਾਬ ਦੇ ਪੁੱਤਰ ਸਹਿਜਪਾਲ ਸਿੰਘ ਨੂੰ ਨਮਨ ਕੀਤਾ । The post ਸ਼ਹੀਦ ਜਵਾਨ ਸਹਿਜਪਾਲ ਨੂੰ ਸਰਕਾਰੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਈ appeared first on TheUnmute.com - Punjabi News. Tags:
|
ਇਸਰੋ ਦਾ ਵੱਡਾ ਐਲਾਨ, ਚੰਦਰਯਾਨ-3 ਨੂੰ ਇਸ ਸਾਲ ਜੁਲਾਈ 'ਚ ਕੀਤਾ ਜਾਵੇਗਾ ਲਾਂਚ Monday 29 May 2023 09:15 AM UTC+00 | Tags: breaking-news chandrayaan-3 indian-space-research-organization isro latest-news news tech-news technology ਚੰਡੀਗੜ੍ਹ, 29 ਮਈ 2023: ਚੰਦਰਯਾਨ-3 (Chandrayaan-3) ਨੂੰ ਇਸ ਸਾਲ ਜੁਲਾਈ ‘ਚ ਲਾਂਚ ਕੀਤਾ ਜਾਵੇਗਾ। ਇਹ ਜਾਣਕਾਰੀ ਸੋਮਵਾਰ ਨੂੰ ਭਾਰਤੀ ਪੁਲਾੜ ਖੋਜ ਸੰਗਠਨ () ਦੇ ਚੇਅਰਮੈਨ ਐਸ ਸੋਮਨਾਥ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪੁਲਾੜ ਦੇ ਖੇਤਰ ਵਿੱਚ ਇਹ ਭਾਰਤ ਦੀ ਇੱਕ ਹੋਰ ਵੱਡੀ ਕਾਮਯਾਬੀ ਹੋਵੇਗੀ। ਇਸਰੋ ਦੇ ਵਿਗਿਆਨੀਆਂ ਨੇ ਓਡੀਸ਼ਾ ਵਿੱਚ ਸਤੀਸ਼ ਧਵਨ ਸਪੇਸ ਸੈਂਟਰ ਦੇ ਦੂਜੇ ਲਾਂਚ ਪੈਡ ਤੋਂ ਜੀਓਸਟੇਸ਼ਨਰੀ ਸੈਟੇਲਾਈਟ ਲਾਂਚ ਵਹੀਕਲ (ਜੀਐਸਐਲਵੀ) ਦੁਆਰਾ ਇੱਕ ਨੇਵੀਗੇਸ਼ਨ ਉਪਗ੍ਰਹਿ NVS-01 ਨੂੰ ਸਫਲਤਾਪੂਰਵਕ ਲਾਂਚ ਕਰਨ ਤੋਂ ਬਾਅਦ ਕਿਹਾ। ਇਸਰੋ ਦੇ ਮੁਖੀ ਐਸ ਸੋਮਨਾਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸਫਲਤਾ ਆਮ ਗੱਲ ਹੈ। ਇਹ ਜ਼ਰੂਰੀ ਨਹੀਂ ਕਿ ਅਸੀਂ ਹਰ ਵਾਰ ਕਾਮਯਾਬ ਹੋਈਏ, ਪਰ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਇਸ ਤੋਂ ਸਿੱਖ ਕੇ ਅੱਗੇ ਵਧੀਏ। ਉਨ੍ਹਾਂ ਕਿਹਾ ਕਿ ਜਦੋਂ ਕੋਈ ਨਵਾਂ ਕੰਮ ਕੀਤਾ ਜਾਂਦਾ ਹੈ ਤਾਂ ਉਸ ਵਿੱਚ ਸਫਲਤਾ ਅਤੇ ਅਸਫਲਤਾ ਹੁੰਦੀ ਹੈ। ਸੋਮਨਾਥ ਨੇ ਕਿਹਾ ਕਿ ਜਦੋਂ ਵੀ ਕੋਈ ਸੁਝਾਅ ਦਿੱਤਾ ਜਾਂਦਾ ਹੈ ਤਾਂ ਅਸੀਂ ਉਨ੍ਹਾਂ ‘ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਇਹ ਵੀ ਸੱਚ ਹੈ ਕਿ ਸੁਝਾਅ ਹਰ ਵਾਰ ਸਹੀ ਨਹੀਂ ਹੋ ਸਕਦੇ, ਅਸਫਲਤਾ ਵੀ ਮਿਲ ਸਕਦੀ ਹੈ। ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਸਨੂੰ ਵਰਤਣਾ ਬੰਦ ਕਰ ਦਿੰਦੇ ਹਾਂ। ਮਹੱਤਵਪੂਰਨ ਗੱਲ ਇਹ ਹੈ ਕਿ ਚੰਦਰਯਾਨ-3 (Chandrayaan-3) ਦੇ ਲਾਂਚ ਦਾ ਐਲਾਨ ਚੰਦਰਯਾਨ-2 ਦੇ ਲੈਂਡਰ-ਰੋਵਰ ਦੇ ਕਰੈਸ਼ ਹੋਣ ਦੇ ਚਾਰ ਸਾਲ ਬਾਅਦ ਕੀਤਾ ਗਿਆ ਹੈ। ਚੰਦਰਯਾਨ-3 ਮਿਸ਼ਨ ਦੇ ਜੁਲਾਈ ਵਿੱਚ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਚੰਦਰਮਾ ਦੇ ਉਸ ਪਾਸੇ ਤੱਕ ਲਾਂਚ ਕੀਤੇ ਜਾਣ ਦੀ ਉਮੀਦ ਹੈ ਜੋ ਸੂਰਜ ਦੀਆਂ ਬ੍ਰਹਿਮੰਡੀ ਕਿਰਨਾਂ ਤੋਂ ਬਚ ਕੇ ਹਨੇਰੇ ਵਿੱਚ ਰਿਹਾ | ਇਸਰੋ ਦੇ ਸੀਨੀਅਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਮਿਸ਼ਨ ਤਿਆਰੀ ਦੇ ਆਖਰੀ ਪੜਾਅ ‘ਤੇ ਹੈ। ਪੇਲੋਡ ਨੂੰ ਹੁਣ ਯੂਆਰ ਰਾਓ ਸੈਟੇਲਾਈਟ ਸੈਂਟਰ ਵਿੱਚ ਏਕੀਕ੍ਰਿਤ ਕੀਤਾ ਜਾ ਰਿਹਾ ਹੈ ਕਿਉਂਕਿ ਟੀਮ ਭਾਰਤ ਦੇ ਸਭ ਤੋਂ ਭਾਰੀ ਰਾਕੇਟ, ਲਾਂਚ ਵਹੀਕਲ ਮਾਰਕ-III ਦੇ ਮੱਧ ਜੁਲਾਈ ਦੇ ਲਾਂਚ ਟੀਚੇ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ। ਜਿਕਰਯੋਗ ਹੈ ਕਿ ਚੰਦਰਯਾਨ-2 ਮਿਸ਼ਨ ਨੂੰ ਸਾਲ 2019 ਵਿੱਚ ਲਾਂਚ ਕੀਤਾ ਗਿਆ ਸੀ। ਇਹ ਮਿਸ਼ਨ ਤਿੰਨ ਵੱਖ-ਵੱਖ ਪ੍ਰਣਾਲੀਆਂ – ਔਰਬਿਟਰ, ਲੈਂਡਰ ਅਤੇ ਰੋਵਰ ਦਾ ਇੱਕ ਵਿਲੱਖਣ ਸੁਮੇਲ ਸੀ। ਆਰਬਿਟਰ ਨੇ ਨਿਰਵਿਘਨ ਕੰਮ ਕੀਤਾ ਅਤੇ ਆਪਣੇ ਆਪ ਨੂੰ ਚੰਦਰਮਾ ਦੇ ਦੁਆਲੇ ਇੱਕ ਆਰਬਿਟ ਵਿੱਚ ਸਥਾਪਿਤ ਕੀਤਾ। ਮਿਸ਼ਨ ਦੇ ਲੈਂਡਰ ਅਤੇ ਰੋਵਰ ਇਕਾਈਆਂ ਗੁੰਮ ਹੋ ਗਈਆਂ ਕਿਉਂਕਿ ਇਹ ਚੰਦਰਮਾ ਦੇ ਦੂਰ ਵਾਲੇ ਪਾਸੇ ਕਰੈਸ਼ ਹੋ ਗਿਆ ਸੀ। ਭਾਰਤੀ ਪੁਲਾੜ ਏਜੰਸੀ ਆਪਣੀ ਲਾਗਤ-ਪ੍ਰਭਾਵਸ਼ਾਲੀ ਪਹੁੰਚ ਲਈ ਜਾਣੀ ਜਾਂਦੀ ਹੈ। ਇਸ ਨੇ ਚੰਦਰਯਾਨ-3 ਦੇ ਨਾਲ ਸਿਰਫ ਇੱਕ ਲੈਂਡਰ ਅਤੇ ਇੱਕ ਰੋਵਰ ਲਾਂਚ ਕਰਨ ਦਾ ਫੈਸਲਾ ਕੀਤਾ ਹੈ, ਜਿਸਦਾ ਉਦੇਸ਼ ਚੰਦਰਯਾਨ-2 ਦੇ ਆਰਬਿਟਰ ਨੂੰ ਨਵੇਂ ਚੰਦਰ ਮਿਸ਼ਨ ਲਈ ਦੁਬਾਰਾ ਤਿਆਰ ਕਰਨਾ ਹੈ। The post ਇਸਰੋ ਦਾ ਵੱਡਾ ਐਲਾਨ, ਚੰਦਰਯਾਨ-3 ਨੂੰ ਇਸ ਸਾਲ ਜੁਲਾਈ ‘ਚ ਕੀਤਾ ਜਾਵੇਗਾ ਲਾਂਚ appeared first on TheUnmute.com - Punjabi News. Tags:
|
CSK vs GT: ਚੇਨਈ ਤੇ ਗੁਜਰਾਤ ਵਿਚਾਲੇ ਰਿਜ਼ਰਵ ਡੇਅ 'ਤੇ ਫਾਈਨਲ ਮੈਚ ਅੱਜ, ਬਾਰਿਸ਼ ਬਣ ਸਕਦੀ ਹੈ ਅੜਿੱਕਾ Monday 29 May 2023 09:28 AM UTC+00 | Tags: breaking-news chennai chennai-super-kings cricket-news csk-vs-gt gt-vs-csk hardik-pandya ipl-news ma-chidambaram-stadium-in-chennai ms-dhoni news the-unmute-breaking-news the-unmute-punjab ਚੰਡੀਗੜ੍ਹ, 29 ਮਈ, 2023: ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਰਿਜ਼ਰਵ ਡੇਅ ‘ਤੇ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਗੁਜਰਾਤ ਟਾਈਟਨਸ (GT) ਵਿਚਾਲੇ ਖੇਡਿਆ ਜਾਵੇਗਾ। ਐਤਵਾਰ ਨੂੰ ਅਹਿਮਦਾਬਾਦ ਵਿੱਚ ਬਾਰਿਸ਼ ਪਈ, ਜਿਸ ਕਾਰਨ ਮੈਚ ਨਹੀਂ ਹੋ ਸਕਿਆ। ਇਸ ਕਾਰਨ ਇਹ ਮੈਚ ਅੱਜ ਸ਼ਾਮ 7:30 ਵਜੇ ਤੋਂ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। IPL ਦੇ ਫਾਈਨਲ ਮੈਚ ਦਰਮਿਆਨ ਅਹਿਮਦਾਬਾਦ ਦੇ ਮੌਸਮ ਦੀ ਗੱਲ ਕਰੀਏ ਤਾਂ ਐਕਵਾ ਵੇਦਰ ਮੁਤਾਬਕ ਅੱਜ ਸ਼ਾਮ 5 ਵਜੇ ਦੇ ਕਰੀਬ ਗਰਜ ਅਤੇ ਬਿਜਲੀ ਦੇ ਨਾਲ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਅੱਜ ਵੀ ਮੈਚ ਕੁਝ ਸਮੇਂ ਲਈ ਰੁਕ ਸਕਦਾ ਹੈ | ਚੇਨਈ 10ਵੀਂ ਵਾਰ ਫਾਈਨਲ ਖੇਡੇਗੀ, ਟੀਮ 4 ਵਾਰ ਖਿਤਾਬ ਜਿੱਤ ਚੁੱਕੀ ਹੈ। ਗੁਜਰਾਤ ਜਿੱਥੇ ਲਗਾਤਾਰ ਦੂਜੇ ਸਾਲ ਫਾਈਨਲ ਵਿੱਚ ਪਹੁੰਚਿਆ ਹੈ, ਉੱਥੇ ਹੀ ਟੀਮ ਪਿਛਲੇ ਸਾਲ ਵੀ ਚੈਂਪੀਅਨ ਬਣੀ ਸੀ। The post CSK vs GT: ਚੇਨਈ ਤੇ ਗੁਜਰਾਤ ਵਿਚਾਲੇ ਰਿਜ਼ਰਵ ਡੇਅ ‘ਤੇ ਫਾਈਨਲ ਮੈਚ ਅੱਜ, ਬਾਰਿਸ਼ ਬਣ ਸਕਦੀ ਹੈ ਅੜਿੱਕਾ appeared first on TheUnmute.com - Punjabi News. Tags:
|
ਡਾ. ਬਲਜੀਤ ਕੌਰ ਨੇ ਪਿੰਡ ਲੱਖੇਵਾਲੀ 'ਚ ਮਨਰੇਗਾ ਮਜ਼ਦੂਰਾਂ ਦੀਆਂ ਸੁਣੀਆਂ ਸਮੱਸਿਆਵਾਂ Monday 29 May 2023 09:35 AM UTC+00 | Tags: aam-aadmi-party breaking-news dr-baljit-kaur lakhewali latest-news news punjab-news the-unmute-latest-news ਚੰਡੀਗੜ੍ਹ, 29 ਮਈ 2023: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਅੱਜ ਮਲੋਟ ਵਿਧਾਨ ਸਭਾ ਹਲਕੇ ਅਧੀਨ ਪੈਂਦੀ ਮੰਡੀ ਲੱਖੇਵਾਲੀ ਵਿੱਚ ਮਨਰੇਗਾ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣਦਿਆਂ ਕਿਹਾ ਕਿ ਸਰਕਾਰ ਵਲੋਂ ਮਨਰੇਗਾ ਮਜਦੂਰਾਂ ਦੀਆ ਸਮਸਿਆਵਾਂ ਵੱਲ ਉਚੇਚਾ ਧਿਆਨ ਦਿੱਤਾ ਜਾਵੇਗਾ । ਉਹਨਾਂ (Dr. Baljit Kaur) ਮਨਰੇਗਾ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੰਗ, ਮਨਰੇਗਾ ਮਜਦੂਰਾਂ ਦੇ ਕੰਮ ਦੇ ਦਿਨ ਵਧਾਉਣ ਤੋਂ ਇਲਾਵਾ ਉਹਨਾਂ ਦੀਆਂ ਦਿਹਾੜੀਆਂ ਦੇ ਰੇਟ ਵਧਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚਾਈ ਜਾਵੇਗੀ ।ਕੈਬਨਿਟ ਮੰਤਰੀ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਦੌਰੇ ਦੌਰਾਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਤੇ ਆਧਾਰ ਤੇ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਫਾਇਦਾ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਮਨਰੇਗਾ ਮਜ਼ਦੂਰਾਂ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ। ਉਹ ਆਪਣੇ ਤਰਫੋਂ ਵਿਸ਼ੇਸ਼ ਧਿਆਨ ਦੇ ਕੇ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰਨਗੇ। The post ਡਾ. ਬਲਜੀਤ ਕੌਰ ਨੇ ਪਿੰਡ ਲੱਖੇਵਾਲੀ ‘ਚ ਮਨਰੇਗਾ ਮਜ਼ਦੂਰਾਂ ਦੀਆਂ ਸੁਣੀਆਂ ਸਮੱਸਿਆਵਾਂ appeared first on TheUnmute.com - Punjabi News. Tags:
|
ਨਕਾਬਪੋਸ਼ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਤੋਂ ਲੁੱਟੇ 40 ਲੱਖ ਰੁਪਏ Monday 29 May 2023 09:44 AM UTC+00 | Tags: breaking-news fatehgarh-sahib-news fatehgarh-sahib-police latest-news masked-robbers news petrol-pump robbers the-unmute-breaking-news ਫਤਿਹਗੜ੍ਹ ਸਾਹਿਬ, 29 ਮਈ 2023: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚੋਂ ਲੰਘਦੀ ਨੈਸ਼ਨਲ ਹਾਈਵੇ ‘ਤੇ ਪੈਂਦੇ ਪਿੰਡ ਭੱਟ ਮਾਜਰਾ ਵਿਖੇ ਭਾਰਤ ਪੈਟਰੋਲਿਅਮ ਕੰਪਨੀ ਦੁਆਰਾ ਖੁਦ ਦੇ ਚਲਾਏ ਜਾ ਰਹੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਤੋਂ ਨਕਾਬਪੋਸ਼ ਲੁਟੇਰਿਆਂ (Robbers) ਵੱਲੋਂ ਕਰੀਬ 40 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ | ਪੰਪ ਮੁਲਾਜ਼ਮ ਪੈਟਰੋਲ ਪੰਪ ਦਾ ਕਰੀਬ 4 ਦਿਨਾਂ ਦਾ ਇੱਕਠਾ ਕੈਸ਼ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਸਰਹਿੰਦ ਸਥਿਤ ਐਸ.ਬੀ.ਆਈ. ਬੈਂਕ ਦੀ ਬ੍ਰਾਂਚ ਜਾ ਰਹੇ ਸੀ । ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ, ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਪੈਟਰੋਲ ਪੰਪ ਦੇ ਮੁਲਾਜ਼ਮ ਹਰਮੀਤ ਸਿੰਘ ਨੇ ਦੱਸਿਆ ਕਿ ਅਸੀਂ ਪੰਪ ਤੋਂ ਕੈਸ਼ ਲੈ ਕੇ ਬੈਂਕ ਜਾ ਰਹੇ ਸੀ ਤਾਂ ਜਿਵੇਂ ਹੀ ਅਸੀਂ ਓਵਰਬ੍ਰਿਜ ਤੋਂ ਗੱਡੀ ਕੱਢਣ ਲਗੇ ਤਾਂ ਲੁਟੇਰਿਆਂ (Robbers) ਨੇ ਆਪਣੀ ਕਾਰ ਅੱਗੇ ਲਗਾ ਕੇ ਸਾਡੀ ਗੱਡੀ ਰੋਕ ਲਈ ਅਤੇ ਕਾਰ ਵਿੱਚੋਂ ਪਿਸਤੌਲ ਸਮੇਤ ਨਿਕਲੇ ਚਾਰ ਲੁਟੇਰਿਆਂ ਨੇ ਉਨ੍ਹਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਸਾਡੇ ਕੋਲੋਂ ਕੈਸ਼ ਖੋਹ ਕੇ ਫਰਾਰ ਹੋ ਗਏ। ਹਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕਰੀਬ 40 ਲੱਖ ਰੁਪਏ ਕੈਸ਼ ਸੀ | ਜਿਸਨੂੰ ਉਹ ਆਪਣੀ ਸਵਿਫਟ ਕਾਰ ਵਿੱਚ ਲੈ ਕੇ ਸਰਹਿੰਦ ਦੇ ਐਸ.ਬੀ.ਆਈ. ਬੈਂਕ ਜਮ੍ਹਾਂ ਕਰਵਾਉਣ ਲਈ ਜਾ ਰਹੇ ਸੀ। ਉਥੇ ਹੀ ਮੌਕੇ ਤੇ ਪੁੱਜੇ ਐਸ.ਐਸ.ਪੀ. ਫਤਿਹਗੜ੍ਹ ਸਾਹਿਬ ਡਾਕਟਰ ਰਵਜੋਤ ਗਰੇਵਾਲ ਨੇ ਦੱਸਿਆ ਕਿ ਪੰਪ ਦੇ ਤਿੰਨ ਮੁਲਾਜ਼ਮ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਬੈਂਕ ਵਿੱਚ ਕੈਸ਼ ਜਮ੍ਹਾਂ ਕਰਵਾਉਣ ਲਈ ਨਿਕਲੇ ਸੀ ਜਿਨ੍ਹਾਂ ਤੋਂ ਚਾਰ ਲੁਟੇਰੇ ਕਰੀਬ 40 ਲੱਖ ਰੁਪਏ ਲੁੱਟ ਕੇ ਲੈ ਗਏ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸਨੂੰ ਜਲਦੀ ਹੀ ਟ੍ਰੇਸ ਕਰ ਲਿਆ ਜਾਵੇਗਾ। The post ਨਕਾਬਪੋਸ਼ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਤੋਂ ਲੁੱਟੇ 40 ਲੱਖ ਰੁਪਏ appeared first on TheUnmute.com - Punjabi News. Tags:
|
ਸੂਬੇ ਦੀਆਂ ਤਹਿਸੀਲਾਂ ਦਾ ਸਾਰਾ ਰਿਕਾਰਡ ਜਲਦ ਹੀ ਡਿਜੀਟਲ ਕੀਤਾ ਜਾਵੇਗਾ: CM ਭਗਵੰਤ ਮਾਨ Monday 29 May 2023 09:54 AM UTC+00 | Tags: aam-aadmi-party bhagwant-mann breaking-news cm-bhagwant-mann latest-news news punjab-government punjab-revenue-department punjab-tehsils tehsils ਚੰਡੀਗੜ੍ਹ, 29 ਮਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਸੋਮਵਾਰ ਨੂੰ ਤਹਿਸੀਲਾਂ ਦੇ ਸੁਧਾਰ ‘ਤੇ ਧਿਆਨ ਕੇਂਦਰਿਤ ਕਰਨ ਲਈ ਮਾਲ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੁੱਖ ਮੰਤਰੀ ਮਾਨ ਵੱਲੋਂ ਪੰਜਾਬ ਲੈਂਡ ਰਿਕਾਰਡ ਸੋਸਾਇਟੀ (ਪੀ.ਐੱਲ.ਐੱਸ.ਆਰ.) ਨਾਲ ਸਬੰਧਤ ਮੀਟਿੰਗ ਕੀਤੀ ਗਈ, ਜਿਸ ਵਿੱਚ ਸੂਬੇ ਦੀਆਂ ਤਹਿਸੀਲਾਂ ਨੂੰ ਉੱਚਾ ਚੁੱਕਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੁੱਖ ਮੰਤਰੀ ਨੇ ਸਾਰੇ ਰਿਕਾਰਡ ਨੂੰ ਆਨਲਾਈਨ ਕਰਨ ਜਾ ਰਹੇ ਹਾਂ ਨਾਲ ਹੀ ਤਹਿਸੀਲਾਂ ਦੀ ਕੰਮਕਾਜੀ ਭਾਸ਼ਾ ਨੂੰ ਸੌਖੀ ਪੰਜਾਬੀ ‘ਚ ਕਰਨ ਜਾ ਰਹੇ ਹਾਂ ਤਾਂ ਜੋ ਲੋਕਾਂ ਨੂੰ ਰਿਕਾਰਡ ਪੜ੍ਹਨ ਤੇ ਲਿਖਣ ‘ਚ ਕਿਸੇ ਤਰ੍ਹਾਂ ਦੀ ਖੱਜਲ-ਖ਼ੁਆਰੀ ਨਾ ਹੋਵੇ The post ਸੂਬੇ ਦੀਆਂ ਤਹਿਸੀਲਾਂ ਦਾ ਸਾਰਾ ਰਿਕਾਰਡ ਜਲਦ ਹੀ ਡਿਜੀਟਲ ਕੀਤਾ ਜਾਵੇਗਾ: CM ਭਗਵੰਤ ਮਾਨ appeared first on TheUnmute.com - Punjabi News. Tags:
|
ਸ੍ਰੀ ਮੁਕਤਸਰ ਸਾਹਿਬ 'ਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦਾ ਗਿਰੋਹ ਮੁੱਖ ਸਰਗਨਾ ਕਾਬੂ Monday 29 May 2023 10:05 AM UTC+00 | Tags: aam-aadmi-party breaking-news cm-bhagwant-mann crime news punjab-news robbery robbery-incidents sri-muktsar-sahib sri-muktsar-sahib-police the-unmute-breaking-news ਸ੍ਰੀ ਮੁਕਤਸਰ ਸਾਹਿਬ,29 ਮਈ 2023: ਸ੍ਰੀ ਮੁਕਤਸਰ ਸਾਹਿਬ (Sri Muktsar Sahib Police) ਪੁਲਿਸ ਨੇ ਜ਼ਿਲ੍ਹੇ ‘ਚ ਬੀਤੇ ਦਿਨੀਂ ਹੋਈਆ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਮਾਮਲੇ ‘ਚ ਸ਼ਾਮਲ ਗਿਰੋਹ ਦਾ ਮੁੱਖ ਸਰਗਨਾ ਕਾਬੂ ਕਰ ਲਿਆ ਹੈ। ਇਸ ਸਬੰਧੀ ਐਸ.ਐਸ.ਪੀ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ। ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਮੰਡੀ ਲੱਖੇਵਾਲੀ ਦੇ ਪੈਟਰੋਲ ਪੰਪ ਤੇ 3 ਲੱਖ ਰੁਪਏ ਦੀ ਲੁੱਟ ਕਰਨ 5 ਕਥਿਤ ਦੋਸ਼ੀਆਂ ਨੂੰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਟ੍ਰੇਸ ਕਰਕੇ ਇਕ ਨੂੰ ਕਾਬੂ ਕੀਤਾ ਹੈ। ਵਰਨਣਯੋਗ ਹੈ ਕਿ ਬੀਤੀ 2 ਅਤੇ 3 ਮਈ ਦੀ ਦਰਮਿਆਨੀ ਰਾਤ ਨੂੰ ਲੱਖੇਵਾਲੀ ਦੇ ਪੈਟਰੋਲ ਪੰਪ ‘ਤੇ ਪਿਸਤੌਲ ਦੀ ਨੋਕ ‘ਤੇ ਕਰੀਬ 3 ਲੱਖ ਰੁਪਏ ਦੀ ਲੁੱਟ ਕੀਤੀ ਗਈ। ਇਸ ਸਬੰਧੀ ਪੰਪ ਮਾਲਕ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ। ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਵਿਖੇ 16 ਮਈ ਨੂੰ ਦਿਨ ਦਿਹਾੜੇ ਚਾਹ ਖੰਡ ਦੀ ਹੋਲਸੇਲ ਦੀ ਦੁਕਾਨ ਤੋਂ ਇਕ ਲੱਖ ਰੁਪਏ ਖੋਹਣ ਦੀ ਵਾਰਦਾਤ ਹੋਈ ਸੀ, ਜਿਸ ਸਬੰਧੀ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਕਰ ਲਿਆ ਗਿਆ ਸੀ। ਪੁਲਿਸ ਨੇ ਜਦੋਂ ਦੋਵਾਂ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਦੋਵੇ ਵਾਰਦਾਤਾਂ ਨੂੰ ਇਕ ਹੀ ਗਿਰੋਹ ਵੱਲੋਂ ਕੀਤੀਆਂ ਗਈਆ। ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ (Sri Muktsar Sahib Police) ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਵੱਖ ਵੱਖ ਤਰੀਕਿਆਂ ਨਾਲ ਕੀਤੀ ਜਾਂਚ ਤੋਂ ਬਾਅਦ ਪੁਲਿਸ ਨੇ ਕਥਿਤ ਮੁੱਖ ਦੋਸ਼ੀ ਪਿਰੰਸ਼ਪਾਲ ਉਰਫ ਪ੍ਰਿੰਸ ਵਾਸੀ ਲੱਖੇਵਾਲੀ ਨੂੰ ਕਾਬੂ ਕਰ ਲਿਆ ਹੈ। ਪ੍ਰਿੰਸ ‘ਤੇ ਇਸ ਤੋਂ ਇਲਾਵਾ ਮੋਗਾ, ਫਿਰੋਜ਼ਪੁਰ, ਕਪੂਰਥਲਾ ਵਿਖੇ ਵੀ ਲੁੱਟ ਦੇ ਮਾਮਲੇ ਦਰਜ ਹਨ। ਮੁੱਢਲੀ ਪੁੱਛਗਿੱਛ ਵਿਚ ਇਹ ਵੀ ਸਾਹਮਣੇ ਆਇਆ ਕਿ ਗਿਰੋਹ ਨੇ ਪਹਿਲਾ ਵੀ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਇਸ ਗਿਰੋਹ ਦੇ ਬਾਕੀ ਮੈਂਬਰਾਂ ਗੁਰਵਿੰਦਰ ਸਿੰਘ ਵਾਸੀ ਫਿਰੋਜ਼ਪੁਰ, ਜਤਿੰਦਰ ਸਿੰਘ ਵਾਸੀ ਗੁਰੂਹਰਸਹਾਏ, ਲਖਵਿੰਦਰ ਸਿੰਘ ਵਾਸੀ ਗੁਰੂਹਰਸਹਾਏ, ਪਰਮਪ੍ਰੀਤ ਸਿੰਘ ਵਾਸੀ ਲੱਖੇਵਾਲੀ ਅਜੇ ਫਰਾਰ ਹਨ। ਪੁਲਿਸ ਅਨੁਸਾਰ ਬਾਕੀ ਕਥਿਤ ਦੋਸ਼ੀ ਵੀ ਜਲਦ ਕਾਬੂ ਕਰ ਲਏ ਜਾਣਗੇ। The post ਸ੍ਰੀ ਮੁਕਤਸਰ ਸਾਹਿਬ ‘ਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦਾ ਗਿਰੋਹ ਮੁੱਖ ਸਰਗਨਾ ਕਾਬੂ appeared first on TheUnmute.com - Punjabi News. Tags:
|
ਸਿੱਧੂ ਮੂਸੇਵਾਲਾ ਦੀ ਬਰਸੀ 'ਤੇ ਨੌਜਵਾਨਾਂ ਨੇ ਬਰਨਾਲਾ ਵਿਖੇ ਲਗਾਇਆ ਖ਼ੂਨਦਾਨ ਕੈਂਪ Monday 29 May 2023 10:17 AM UTC+00 | Tags: blood-donation breaking-news latest-news news sidhu-moosewala ਬਰਨਾਲਾ, 29 ਮਈ 2023: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਬਰਸੀ ਨੂੰ ਸਮਰਪਿਤ ਅੱਜ ਬਰਨਾਲਾ ਵਿਖੇ ਸਿੱਧੂ ਮੂਸੇਵਾਲਾ ਦੇ ਚਹੇਤਿਆਂ ਅਤੇ ਪ੍ਰਸੰਸਕਾਂ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ 150 ਨੌਜਵਾਨਾਂ ਨੇ ਖ਼ੂਨਦਾਨ ਕੀਤਾ ।ਖ਼ੂਨਦਾਨ ਕੈਂਪ ‘ਚ ਵੱਡੀ ਗਿਣਤੀ ‘ਚ ਨੌਜਵਾਨ ਖ਼ੂਨਦਾਨ ਕਰਨ ਲਈ ਪੁੱਜੇ, ਨੌਜਵਾਨਾਂ ਨੇ ਆਪਣੇ ਵਿਛੜੇ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ, ਜਿੱਥੇ ਉਨ੍ਹਾਂ ਨੇ ਕਿਹਾ ਕਿ ਸਿੱਧੂ ਦੀ ਕਮੀ ਪੂਰੀ ਨਹੀਂ ਹੋ ਸਕਦੀ, ਪਰ ਇਸ ਖੂਨਦਾਨ ਰਾਹੀਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਇਸ ਮੌਕੇ ਸਿੱਧੂ ਮੂਸੇਵਾਲਾ (Sidhu Moosewala) ਨੂੰ ਪਿਆਰ ਕਰਨ ਵਾਲਾ ਇੱਕ ਅਪਾਹਜ ਨੌਜਵਾਨ ਜੋ ਕਿ ਦੋਵੇਂ ਲੱਤਾਂ ਨਾਲ ਚੱਲ ਨਹੀਂ ਸਕਦਾ ਸੀ, ਪਰ ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਲਗਾਏ ਗਏ ਖ਼ੂਨਦਾਨ ਕੈਂਪ ਵਿੱਚ ਖ਼ੂਨਦਾਨ ਕਰਨ ਲਈ ਪਹੁੰਚਿਆ, ਜਿਸ ਦਾ ਪਿੰਡ ਵਾਸੀਆਂ ਵੱਲੋਂ ਸਨਮਾਨ ਵੀ ਕੀਤਾ ਗਿਆ। The post ਸਿੱਧੂ ਮੂਸੇਵਾਲਾ ਦੀ ਬਰਸੀ ‘ਤੇ ਨੌਜਵਾਨਾਂ ਨੇ ਬਰਨਾਲਾ ਵਿਖੇ ਲਗਾਇਆ ਖ਼ੂਨਦਾਨ ਕੈਂਪ appeared first on TheUnmute.com - Punjabi News. Tags:
|
ਦਿੱਲੀ 'ਚ ਨਾਬਾਲਗ ਲੜਕੀ ਦਾ ਚਾਕੂ ਮਾਰ ਕੇ ਕਤਲ ਕਰਨ ਵਾਲਾ ਪੁਲਿਸ ਵਲੋਂ ਗ੍ਰਿਫਤਾਰ Monday 29 May 2023 11:47 AM UTC+00 | Tags: breaking-news bulandshahr crime-news delhi delhi-murder delhi-police latest-news news sakshi-murder ਚੰਡੀਗੜ੍ਹ, 29 ਮਈ 2023: ਦਿੱਲੀ (Delhi) ‘ਚ ਇੱਕ ਨਾਬਾਲਗ ਲੜਕੀ ਦਾ ਚਾਕੂ ਮਾਰ ਕੇ ਕਤਲ ਕਰਨ ਵਾਲੇ ਦੋਸ਼ੀ ਸਾਹਿਲ (20) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਉਸ ਨੂੰ ਸੋਮਵਾਰ ਦੁਪਹਿਰ 3 ਵਜੇ ਬੁਲੰਦਸ਼ਹਿਰ ਤੋਂ ਗ੍ਰਿਫਤਾਰ ਕੀਤਾ। ਸਾਹਿਲ ਨੇ ਐਤਵਾਰ ਸ਼ਾਮ ਸ਼ਾਹਬਾਦ ਡੇਅਰੀ ਇਲਾਕੇ ‘ਚ 16 ਸਾਲਾ ਸਾਕਸ਼ੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਪੁਲਿਸ ਜਾਂਚ ਵਿੱਚ ਮੁਲਜ਼ਮ ਦੀ ਪਛਾਣ ਸਾਹਿਲ ਪੁੱਤਰ ਸਰਫਰਾਜ ਵਜੋਂ ਹੋਈ ਹੈ। ਸਾਹਿਲ ਨੇ ਸਾਕਸ਼ੀ ਨੂੰ 20 ਤੋਂ ਵੱਧ ਵਾਰ ਚਾਕੂ ਮਾਰਿਆ ਸੀ, ਉਸ ਦੇ ਸਿਰ ‘ਤੇ 6 ਵਾਰ ਪੱਥਰ ਵੀ ਮਾਰਿਆ ਸੀ। ਇਸ ਘਟਨਾ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਮੁਤਾਬਕ ਦੋਵੇਂ ਰਿਲੇਸ਼ਨਸ਼ਿਪ ‘ਚ ਸਨ ਪਰ ਸ਼ਨੀਵਾਰ ਨੂੰ ਦੋਵਾਂ ‘ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਪੁਲਿਸ ਨੇ ਦੱਸਿਆ ਕਿ ਇਕ ਵਿਅਕਤੀ ਨੇ ਲੜਕੀ ਦੇ ਕਤਲ ਦੀ ਸੂਚਨਾ ਦਿੱਤੀ। ਪੁਲਿਸ ਟੀਮ ਨੂੰ ਸਾਕਸ਼ੀ ਦੀ ਲਾਸ਼ ਸੜਕ ‘ਤੇ ਮਿਲੀ। ਉਹ ਜੇਜੇ ਕਲੋਨੀ ਦੀ ਰਹਿਣ ਵਾਲੀ ਸੀ। ਐਤਵਾਰ ਸ਼ਾਮ ਨੂੰ ਜਦੋਂ ਉਹ ਜਨਮਦਿਨ ਪਾਰਟੀ ‘ਤੇ ਜਾ ਰਹੀ ਸੀ ਤਾਂ ਅਚਾਨਕ ਸਾਹਿਲ ਨੇ ਉਸ ਨੂੰ ਰੋਕ ਲਿਆ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਪਹਿਲਾਂ ਚਾਕੂ ਨਾਲ ਵਾਰ ਕੀਤਾ,ਇਸ ਤੋਂ ਬਾਅਦ ਪੱਥਰ ਨਾਲ ਹਮਲਾ ਕਰ ਦਿੱਤਾ । ਸੜਕ ‘ਤੇ ਡਿੱਗਣ ਤੋਂ ਬਾਅਦ ਉਹ ਲਗਾਤਾਰ ਲੱਤਾਂ ਮਾਰਦਾ ਰਿਹਾ। ਦਿੱਲੀ (Delhi) ਦੇ ਡਿਪਟੀ ਪੁਲਿਸ ਕਮਿਸ਼ਨਰ ਸੁਮਨ ਨਲਵਾ ਮੁਤਾਬਕ ਨਾਬਾਲਗ ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਉਸ ਦੇ ਸਰੀਰ ‘ਤੇ ਕਈ ਸੱਟਾਂ ਦੇ ਨਿਸ਼ਾਨ ਸਨ।ਘਟਨਾ ਦੀ ਜਾਣਕਾਰੀ ਮਿਲਦੇ ਹੀ ਸੀਐਮ ਕੇਜਰੀਵਾਲ ਨੇ ਸੀਸੀਟੀਵੀ ਫੁਟੇਜ ਨੂੰ ਟਵੀਟ ਕੀਤਾ ਅਤੇ ਲਿਖਿਆ – ਦਿੱਲੀ ਵਿੱਚ ਇੱਕ ਨਾਬਾਲਗ ਲੜਕੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਇਹ ਬਹੁਤ ਦੁਖਦਾਈ ਅਤੇ ਮੰਦਭਾਗਾ ਹੈ। ਅਪਰਾਧੀ ਨਿਡਰ ਹੋ ਗਏ ਹਨ, ਪੁਲਿਸ ਦਾ ਕੋਈ ਡਰ ਨਹੀਂ ਹੈ। LG ਸਾਹਿਬ, ਕਾਨੂੰਨ ਵਿਵਸਥਾ ਤੁਹਾਡੀ ਜ਼ਿੰਮੇਵਾਰੀ ਹੈ, ਕੁਝ ਕਰੋ। ਦਿੱਲੀ ਦੇ ਲੋਕਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਮ੍ਰਿਤਕ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਇੱਕ ਛੋਟਾ ਭਰਾ ਛੱਡ ਗਿਆ ਹੈ। ਉਸਦਾ ਪਿਤਾ ਮਿਸਤਰੀ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਮੇਰੀ ਬੇਟੀ ਪੜ੍ਹਾਈ ਕਰਕੇ ਵਕੀਲ ਬਣਨਾ ਚਾਹੁੰਦੀ ਸੀ। ਪਰ ਸਾਹਿਲ ਨੇ ਮੇਰੀ ਬੇਟੀ ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਉਸ ਨੂੰ ਜਲਦੀ ਤੋਂ ਜਲਦੀ ਫਾਂਸੀ ਦਿੱਤੀ ਜਾਵੇ। The post ਦਿੱਲੀ ‘ਚ ਨਾਬਾਲਗ ਲੜਕੀ ਦਾ ਚਾਕੂ ਮਾਰ ਕੇ ਕਤਲ ਕਰਨ ਵਾਲਾ ਪੁਲਿਸ ਵਲੋਂ ਗ੍ਰਿਫਤਾਰ appeared first on TheUnmute.com - Punjabi News. Tags:
|
ਡਾ: ਇੰਦਰਬੀਰ ਸਿੰਘ ਨਿੱਝਰ ਵੱਲੋਂ ਅੰਮ੍ਰਿਤਸਰ ਵਿਖੇ 4000 ਵਰਗ ਗਜ 'ਚ ਬਣੇ ਸ਼ਹੀਦ ਮਦਨ ਲਾਲ ਢੀਂਗਰਾ ਸਮਾਰਕ ਦਾ ਉਦਘਾਟਨ Monday 29 May 2023 11:59 AM UTC+00 | Tags: amritsar dr-inderbir-singh-nijjar news shaheed-madan-lal-dhingra shaheed-madan-lal-dhingra-memorial ਅੰਮ੍ਰਿਤਸਰ, 29 ਮਈ 2023: ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਨ ਕਰਨ ਲਈ ਵਚਨਬੱਧ ਹੈ ਅਤੇ ਇਸੇ ਹੀ ਤਹਿਤ ਸਾਰੇ ਸਰਕਾਰੀ ਦਫਤਰਾਂ ਵਿੱਚ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਅਤੇ ਡਾ: ਬੀ:ਆਰ:ਅੰਬੇਦਕਰ ਦੀਆਂ ਤਸਵੀਰਾਂ ਲਗਵਾਈਆਂ ਗਈਆਂ ਹਨ ਤਾਂ ਜੋ ਲੋਕ ਆਪਣੇ ਸ਼ਹੀਦਾਂ ਪ੍ਰਤੀ ਜਾਗਰੂਕ ਹੋ ਸਕਣ ਅਤੇ ਉਨ੍ਹਾਂ ਦੇ ਪੂਰਨਿਆਂ ਦੇ ਚੱਲਦੇ ਹੋਏ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ | ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਾ: ਇੰਦਰਬੀਰ ਸਿੰਘ ਨਿੱਝਰ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਨੇ ਗੋਲਬਾਗ ਵਿਖੇ 4000 ਵਰਗ ਗਜ ਵਿੱਚ ਬਣੇ ਸ਼ਹੀਦ ਮਦਨ ਲਾਲ ਢੀਂਗਰਾ (Shaheed Madan Lal Dhingra) ਯਾਦਗਾਰੀ ਸਮਾਰਕ ਦਾ ਉਦਘਾਟਨ ਕਰਨ ਸਮੇਂ ਕੀਤਾ | ਡਾ: ਨਿੱਝਰ ਨੇ ਗੋਲਬਾਗ ਵਿਖੇ ਹੀ ਸ਼ਹੀਦ ਮਦਨ ਲਾਲ ਢੀਂਗਰਾ ਜੀ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਵੀ ਅਦਾ ਕੀਤੀ | ਡਾ: ਨਿੱਝਰ ਨੇ ਦੱਸਿਆ ਕਿ ਇਸ ਸਮਾਰਕ ਨੂੰ ਬਣਾਉਣ 'ਤੇ 2 ਕਰੋੜ 44 ਲੱਖ ਰੁਪਏ ਖਰਚ ਹੋਏ ਹਨ ਅਤੇ ਇਸ ਯਾਦਗਾਰੀ ਸਮਾਰਕ ਵਿਖੇ ਇਕ ਵੱਡਾ ਹਾਲ ਪਾਰਕ ਆਦਿ ਦਾ ਨਿਰਮਾਣ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦੀ ਲੜਾਈ ਵਿੱਚ ਅੰਮ੍ਰਿਤਸਰ ਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ ਵਿਖੇ ਸ਼ਹੀਦ ਹੋਣ ਵਾਲੇ ਸ਼ੂਰਬੀਰਾਂ ਤੋਂ ਇਲਾਵਾ ਜਿੰਨੀਆਂ ਵੀ ਲਹਿਰਾਂ ਚੱਲੀਆਂ ਉਸ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਦੇਸ਼ ਭਗਤਾਂ ਦਾ ਆਜ਼ਾਦੀ ਦੀ ਚਿਣਗ ਲਈ ਅਹਿਮ ਰੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਪ੍ਰਾਪਤ ਕਰਨ ਲਈ ਲੱਖਾਂ ਹੀ ਦੇਸ਼ ਭਗਤਾਂ ਨੇ ਕੁਰਬਾਨੀ ਦਿੱਤੀ ਹੈ ਜਿੰਨਾਂ ਦੀ ਬਦੌਲਤ ਆਜ਼ਾਦ ਘੁੰਮ ਰਹੇ ਹਾਂ ਅਤੇ ਇਸ ਆਜਾਦੀ ਦੀ ਫਿਜਾ ਨੂੰ ਕਾਇਮ ਰੱਖਣਾ ਵੀ ਜਰੂਰੀ ਹੈ | ਡਾ: ਨਿੱਝਰ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਸ਼ਹੀਦਾਂ ਦੇ ਜੀਵਨ ਤੋਂ ਜਾਣੂੰ ਕਰਵਾਈਏ ਤਾਂ ਜੋ ਉਨ੍ਹਾਂ ਨੂੰ ਪਤਾ ਚੱਲ ਸਕੇ ਕਿੰਨੇ ਤਸੀਹੇ ਝੱਲ ਕਿ ਅਸੀਂ ਇਹ ਆਜ਼ਾਦੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਮਦਨ ਲਾਲ ਢੀਂਗਰਾ (Shaheed Madan Lal Dhingra) ਨੇ ਛੋਟੀ ਉਮਰ ਵਿੱਚ ਹੀ ਸਾਰੀਆਂ ਸੁੱਖ ਸਹੂਲਤਾਂ ਨੂੰ ਛੱਡ ਕੇ ਆਜ਼ਾਦੀ ਦੀ ਲੜਾਈ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ | The post ਡਾ: ਇੰਦਰਬੀਰ ਸਿੰਘ ਨਿੱਝਰ ਵੱਲੋਂ ਅੰਮ੍ਰਿਤਸਰ ਵਿਖੇ 4000 ਵਰਗ ਗਜ ‘ਚ ਬਣੇ ਸ਼ਹੀਦ ਮਦਨ ਲਾਲ ਢੀਂਗਰਾ ਸਮਾਰਕ ਦਾ ਉਦਘਾਟਨ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਯੋਜਨਾ ਕਮੇਟੀਆਂ ਲਈ 13 ਕਰੋੜ ਰੁਪਏ ਦਾ ਫੰਡ ਅਲਾਟ: ਹਰਪਾਲ ਸਿੰਘ ਚੀਮਾ Monday 29 May 2023 12:10 PM UTC+00 | Tags: breaking-news district-planning-committees harpal-singh-cheema latest-news news punjab-news the-unmute-breaking-news ਚੰਡੀਗੜ੍ਹ, 29 ਮਈ 2023: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਜ਼ਿਲ੍ਹਾ ਯੋਜਨਾ ਕਮੇਟੀਆਂ (District Planning Committees) ਦੇ ਚੇਅਰਪਰਸਨਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿੱਤੀ ਸਾਲ 2023-24 ਲਈ ਜ਼ਿਲ੍ਹਾ ਵਿਸ਼ੇਸ਼ ਸਕੀਮਾਂ ਦੇ ਤਹਿਤ ਜ਼ਿਲ੍ਹਾ ਯੋਜਨਾ ਕਮੇਟੀਆਂ ਦੇ ਅਨਟਾਈਡ ਫੰਡਾਂ ਵਜੋਂ 13 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਜਦੋਂ ਕਿ ਵਿੱਤੀ ਸਾਲ 2021-22 ਵਿੱਚ ਇਹ ਬਜਟ ਸਿਰਫ 6 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਇਸ ਬਜਟ ਵਿੱਚ ਲੋੜੀਂਦੀ ਤਬਦੀਲੀ ਕੀਤੀ ਜਾਵੇਗੀ। ਇੱਥੇ ਪੰਜਾਬ ਭਵਨ ਵਿਖੇ ਜ਼ਿਲ੍ਹਾ ਯੋਜਨਾ ਕਮੇਟੀਆਂ ਦੇ ਚੇਅਰਪਰਸਨਾਂ ਦੀ ਕਾਰਜਕਾਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੇਅਰਪਰਸਨਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਦੇ ਤੇਜ਼ੀ ਨਾਲ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਰਗਰਮੀ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਨੇ ਚੇਅਰਪਰਸਨਾਂ ਨੂੰ ਕਿਹਾ ਕਿ ਉਹ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਡੂੰਘਾਈ ਨਾਲ ਅਧਿਐਨ ਕਰਨ ਤਾਂ ਜੋ ਜਨਤਾ ਦੇ ਪੈਸੇ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਉਹ ਵਿਕਾਸ ਯੋਜਨਾਵਾਂ ਦਾ ਖਰੜਾ ਤਿਆਰ ਕਰ ਸਕਣ। ਚੇਅਰਪਰਸਨਾਂ ਨੂੰ ਕੈਬਨਿਟ ਮੰਤਰੀਆਂ, ਪਾਰਲੀਮੈਂਟ ਮੈਂਬਰਾਂ ਅਤੇ ਵਿਧਾਇਕਾਂ ਨਾਲ ਤਾਲਮੇਲ ਨੂੰ ਹੋਰ ਵਧੀਆ ਬਨਾਉਣ ਲਈ ਪ੍ਰੇਰਿਤ ਕਰਦਿਆਂ, ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਲ੍ਹਾ ਯੋਜਨਾ ਕਮੇਟੀਆਂ ਇੰਨ੍ਹਾਂ ਸ਼ਖਸੀਅਤਾਂ ਦੇ ਅਖਤਿਆਰੀ ਫੰਡਾਂ ਅਤੇ ਇੰਨ੍ਹਾਂ ਨਾਲ ਸਬੰਧਤ ਵਿਭਾਗਾਂ ਦੇ ਫੰਡਾਂ ਨੂੰ ਬੇਹਤਰੀਨ ਢੰਗ ਨਾਲ ਵਰਤਣ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੀਆਂ ਹਨ। ਸ. ਚੀਮਾ ਨੇ ਉਨ੍ਹਾਂ ਨੂੰ ਆਪਣੇ ਜ਼ਿਲ੍ਹਿਆਂ ਲਈ ਵਿਕਾਸ ਪ੍ਰਸਤਾਵਾਂ ਦਾ ਖਰੜਾ ਤਿਆਰ ਕਰਨ ਅਤੇ ਇਹ ਪ੍ਰਸਤਾਵ ਆਪਣੇ ਡਿਪਟੀ ਕਮਿਸ਼ਨਰਾਂ ਰਾਹੀਂ ਯੋਜਨਾ ਵਿਭਾਗ ਨੂੰ ਭੇਜਣ ਲਈ ਕਿਹਾ ਤਾਂ ਜੋ ਉਸ ਅਨੁਸਾਰ ਰਣਨੀਤੀ ਤਿਆਰ ਕੀਤੀ ਜਾ ਸਕੇ। ਇਸ ਮੌਕੇ ਉਨ੍ਹਾਂ ਜਾਇੰਟ ਸਕੱਤਰ ਯੋਜਨਾ ਰਾਕੇਸ਼ ਕੁਮਾਰ ਨੂੰ ਵੀ ਜਿਲ੍ਹਾ ਯੋਜਨਾ ਕਮੇਟੀਆਂ ਦੀ ਵਧੀਆ ਕਾਰਗੁਜਾਰੀ ਲਈ ਇੰਨ੍ਹਾਂ ਦੇ ਚੇਅਰਮੈਨਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦੀ ਹਦਾਇਤ ਦਿੱਤੀ। ਇਸ ਦੌਰਾਨ ਜ਼ਿਲ੍ਹਾ ਯੋਜਨਾ ਕਮੇਟੀਆਂ (District Planning Committees) ਦੇ ਚੇਅਰਪਰਸਨਾਂ ਨੇ ਉਨ੍ਹਾਂ ਨੂੰ ਦਰਪੇਸ਼ ਕੁਝ ਸਮੱਸਿਆਵਾਂ ਵੀ ਸਾਂਝੀਆਂ ਕੀਤੀਆਂ। ਵਿੱਤ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਸਾਰੇ ਮੁੱਦਿਆਂ ਨੂੰ ਵਿਚਾਰਿਆ ਜਾਵੇਗਾ ਅਤੇ ਇਨਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੰਗਲਾ ਪੰਜਾਬ ਬਣਾਉਣ ਦੇ ਮਿਸ਼ਨ ‘ਤੇ ਚੱਲ ਰਹੀ ਹੈ ਅਤੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਜਿਲ੍ਹਾ ਯੋਜਨਾ ਕਮੇਟੀਆਂ ਆਪਣਾ ਬਣਦਾ ਯੋਗਦਾਨ ਪਾਉਣ। The post ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਯੋਜਨਾ ਕਮੇਟੀਆਂ ਲਈ 13 ਕਰੋੜ ਰੁਪਏ ਦਾ ਫੰਡ ਅਲਾਟ: ਹਰਪਾਲ ਸਿੰਘ ਚੀਮਾ appeared first on TheUnmute.com - Punjabi News. Tags:
|
ਕੈਬਿਨਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ 123 ਦਿਵਿਆਂਗਜਨਾਂ ਤੇ ਲੋੜਵੰਦਾਂ ਨੂੰ ਮਸ਼ੀਨਾਂ ਤਕਸੀਮ Monday 29 May 2023 12:20 PM UTC+00 | Tags: adip-scheme breaking-news chetan-singh-jauramajra jauramajra latest-news motorized-tricycle news punjab-news samana the-unmute-latest-news ਸਮਾਣਾ/ਪਟਿਆਲਾ, 29 ਮਈ 2023: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਨੇ ਅੱਜ ਸਮਾਣਾ ਵਿਖੇ ਦਿਵਿਆਂਗਜਨਾਂ ਤੇ ਲੋੜਵੰਦਾਂ ਨੂੰ ਅਡਿੱਪ ਸਕੀਮ ਤਹਿਤ ਨਕਲੀ ਅੰਗ ਅਤੇ ਮੋਟਰਾਈਜਡ ਟ੍ਰਾਈਸਕਾਇਕਲ, ਟ੍ਰਾਈਸਕਾਇਕਲ ਕੰਨਾਂ ਦੀਆਂ ਮਸ਼ੀਨਾਂ ਤਕਸੀਮ ਕੀਤੀਆਂ। ਇਸ ਮੌਕੇ ਜੌੜਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਲੋਕਾਂ ਤੇ ਅਣਗੌਲੇ ਵਰਗਾਂ ਦੀਆਂ ਵੀ ਮੁਸ਼ਕਿਲਾਂ ਤੇ ਸਮੱਸਿਆਵਾਂ ਦਾ ਨਿਪਟਾਰਾ ਕਰ ਰਹੀ ਹੈ, ਜਿਨ੍ਹਾਂ ਦੀ ਪਹਿਲਾਂ ਕਦੇ ਸੁਣੀ ਹੀ ਨਹੀਂ ਸੀ ਗਈ। ਚੇਤਨ ਸਿੰਘ ਜੌੜਮਾਜਰਾ (Chetan Singh Jauramajra) ਨੇ ਦੱਸਿਆ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ. ਬਲਜੀਤ ਦੀ ਦੇਖ-ਰੇਖ ਹੇਠ ਅਲਿਮਕੋ (ਆਰਟੀਫ਼ਿਸ਼ਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ) ਦੇ ਸਹਿਯੋਗ ਨਾਲ ਸਮਾਜਿਕ ਸੁਰੱਖਿਆ ਵਿਭਾਗ ਨੇ ਸਮਾਣਾ ਦੀ ਅਗਰਵਾਲ ਧਰਮਾਸ਼ਾਲਾ ਵਿਖੇ, 123 ਲੋੜਵੰਦ ਦਿਵਿਆਂਗਜਨ ਵਿਅਕਤੀਆਂ, ਜ਼ਿਨ੍ਹਾਂ ਦੀ ਅਸੈਸਮੈਂਟ ਨਵੰਬਰ 2022 ਵਿੱਚ ਹੋਈ ਸੀ, ਨੂੰ ਨਕਲੀ ਅੰਗ ਤੇ ਹੋਰ ਉਪਕਰਨ ਪ੍ਰਦਾਨ ਕੀਤੇ ਹਨ। ਇਨ੍ਹਾਂ 216 ਵੱਖ ਵੱਖ ਉਪਕਰਨਾਂ ਵਿੱਚ 25 ਮੋਟਰਾਈਜਡ ਟ੍ਰਾਈਸਕਾਇਕਲ, 19 ਟ੍ਰਾਈਸਕਾਇਕਲ, 25 ਵੀਲ੍ਹਚੇਅਰ, 18 ਕੰਨਾਂ ਦੀਆਂ ਮਸ਼ੀਨਾਂ, 21 ਨਕਲੀ ਅੰਗ/ਕੈਲੀਪਰ, 15 ਐਮ.ਆਰ. ਕਿੱਟਾਂ 20 ਫ਼ੌੜੀਆਂ 10 ਸਟਿੱਕਾਂ ਅਤੇ ਹੋਰ ਸਮਾਨ ਸ਼ਾਮਲ ਹੈ। ਬਾਗਬਾਨੀ, ਸੁਤੰਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਜੌੜਮਾਜਰਾ ਨੇ ਕਿਹਾ ਕਿ ਦਿਵਿਆਂਗਜਨ ਵਿਅਕਤੀ ਪ੍ਰਾਪਤ ਉਪਕਰਨਾਂ ਦਾ ਇਸਤੇਮਾਲ ਕਰਕੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਤਾਂ ਜੋ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਦਾ ਆਮ ਲੋਕਾਂ ਨੂੰ ਫਾਇਦਾ ਹੋ ਸਕੇ। ਇਸ ਸਮਾਗਮ ਮੌਕੇ ਐਸ.ਡੀ.ਐਮ. ਚਰਨਜੀਤ ਸਿੰਘ, ਓ.ਐਸ.ਡੀ. ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਬਲਕਾਰ ਸਿੰਘ ਗੱਜੂਮਾਜਰਾ, ਸਰਕਲ ਇੰਚਾਰਜ ਸੁਰਜੀਤ ਸਿੰਘ ਫ਼ੌਜੀ ਤੇ ਰਣਜੀਤ ਸਿੰਘ ਵਿਰਕ, ਅਲਿਮਕੋ ਮੋਹਾਲੀ ਟੀਮ ਦੇ ਹੈੱਡ ਡਾ. ਅਮਿਤ ਕੁਮਾਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ, ਐਨ.ਜੀ.ਓ ਸਾਝੇ ਗਲੋਬਲ ਫਾਊਡੇਸ਼ਨ ਦੇ ਪ੍ਰਧਾਨ ਗੁਰਪਿਆਰ ਸਿੰਘ ਦਿਓਗੜ੍ਹ, ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਮਦਨ ਮਿੱਤਲ, ਸੀ.ਡੀ.ਪੀ.ਓ ਸਮਾਣਾ ਉਰਵਸ਼ੀ ਗੋਇਲ ਵੀ ਮੌਜੂਦ ਸਨ। ਕੈਂਪ ਦੇ ਆਯੋਜਨ ਵਿੱਚ ਗੁਰਪਿਆਰ ਸਿੰਘ ਦਿਓਗੜ੍ਹ ਐਨ.ਜੀ.ਓ ਪ੍ਰਧਾਨ ਮਦਨ ਮਿੱਤਲ, ਗੁਰਦੇਵ ਸਿੰਘ ਟਿਵਾਣਾ ਅਤੇ ਨਿਰਭੈ ਸਿੰਘ ਫਤਿਹਮਾਜਰੀ ਸਮੇਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਸਟਾਫ਼ ‘ਚ ਸੀਨੀਅਰ ਸਹਾਇਕ ਸਤਨਾਮ ਸਿੰਘ, ਸਰਕਾਰ ਸ਼ਰਨ, ਗੁਰਵਿੰਦਰ ਸਿੰਘ ਵਿੱਕੀ ਤੇ ਸੰਜੀਵ ਕੁਮਾਰ ਨੇ ਵੀ ਕੈਂਪ ਲਈ ਆਪਣਾ ਸਹਿਯੋਗ ਦਿੱਤਾ। The post ਕੈਬਿਨਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ 123 ਦਿਵਿਆਂਗਜਨਾਂ ਤੇ ਲੋੜਵੰਦਾਂ ਨੂੰ ਮਸ਼ੀਨਾਂ ਤਕਸੀਮ appeared first on TheUnmute.com - Punjabi News. Tags:
|
Delhi: ਲਾਜਪਤ ਨਗਰ ਦੀ ਸੈਂਟਰਲ ਮਾਰਕੀਟ 'ਚ ਲੱਗੀ ਅੱਗ, ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ Monday 29 May 2023 12:27 PM UTC+00 | Tags: breaking-news central-market delhi delhi-fire-news india-news lajpat-nagar lajpat-nagar-delhi latest-news news ਚੰਡੀਗੜ੍ਹ, 29 ਮਈ 2023: ਦਿੱਲੀ ਦੇ ਲਾਜਪਤ ਨਗਰ (Lajpat Nagar) ਸਥਿਤ ਸੈਂਟਰਲ ਮਾਰਕੀਟ ਵਿੱਚ ਸੋਮਵਾਰ ਨੂੰ ਚਾਰ ਤੋਂ ਪੰਜ ਦੁਕਾਨਾਂ ਨੂੰ ਅੱਗ ਲੱਗ ਗਈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਕੁਝ ਹੀ ਸਮੇਂ ‘ਚ ਅੱਗ ‘ਤੇ ਕਾਬੂ ਪਾ ਲਿਆ ਗਿਆ। ਲਾਜਪਤ ਨਗਰ ਬਾਜ਼ਾਰ ਅੱਜ ਸੋਮਵਾਰ ਨੂੰ ਵੀ ਬੰਦ ਰਿਹਾ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਦਿੱਲੀ ਪੁਲਿਸ ਕਿਸੇ ਜਾਨੀ ਨੁਕਸਾਨ ਤੋਂ ਇਨਕਾਰ ਕਰ ਰਹੀ ਹੈ। ਫਿਲਹਾਲ ਇਹ ਅੱਗ ਕਿਵੇਂ ਲੱਗੀ ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। The post Delhi: ਲਾਜਪਤ ਨਗਰ ਦੀ ਸੈਂਟਰਲ ਮਾਰਕੀਟ ‘ਚ ਲੱਗੀ ਅੱਗ, ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ appeared first on TheUnmute.com - Punjabi News. Tags:
|
ਚੇਤਨ ਸਿੰਘ ਜੌੜਾਮਾਜਰਾ ਵੱਲੋਂ ਡਾਇਰੈਕਟਰ ਬਾਗਬਾਨੀ ਦੇ ਮੁੱਖ ਦਫ਼ਤਰ ਦੀ ਅਚਨਚੇਤ ਚੈਕਿੰਗ Monday 29 May 2023 12:36 PM UTC+00 | Tags: breaking-news catalysts-of-change chetan-singh-jauramajra horticulture horticulture-department-punjab jauramajra news surprise-check the-unmute-breaking-news the-unmute-punjabi-news ਚੰਡੀਗੜ੍ਹ, 29 ਮਈ 2023: ਪੰਜਾਬ ਦੇ ਬਾਗਬਾਨੀ (Horticulture) ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਵੇਰੇ 7:30 ਵਜੇ ਡਾਇਰੈਕਟਰ ਬਾਗਬਾਨੀ, ਪੰਜਾਬ ਦੇ ਮੁੱਖ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ। ਇਸ ਅਚਨਚੇਤ ਚੈਕਿੰਗ ਦੌਰਾਨ 06 ਅਧਿਕਾਰੀ/ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਕੈਬਨਿਟ ਮੰਤਰੀ ਨੇ ਅਧਿਕਾਰੀਆਂ/ਕਰਮਚਾਰੀਆਂ ਨੂੰ ਦਫ਼ਤਰ ਵਿੱਚ ਸਮੇਂ ਦੇ ਪਾਬੰਦ ਰਹਿਣ ਲਈ ਕਿਹਾ। ਭਗਵੰਤ ਮਾਨ ਸਰਕਾਰ ਵੱਲੋਂ ਦਫ਼ਤਰਾਂ ਦੇ ਸਮੇਂ ਵਿੱਚ ਤਬਦੀਲੀ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਜੌੜਾਮਾਜਰਾ ਨੇ ਕਿਹਾ ਕਿ ਸਾਡੇ ਦੂਰਅੰਦੇਸ਼ੀ ਮੁੱਖ ਮੰਤਰੀ ਦਾ ਉਦੇਸ਼ ਸੂਬੇ ਵਿੱਚ ਸਰਕਾਰੀ ਦਫ਼ਤਰਾਂ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣਾ ਹੈ। ਇਸ ਨਾਲ ਆਮ ਲੋਕ ਦਿਨ ਦੇ ਸ਼ੁਰੂਆਤੀ ਘੰਟਿਆਂ ਦੌਰਾਨ ਲੋੜੀਂਦੀਆਂ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਦੇ ਯੋਗ ਹੋਣਗੇ। ਦਿਨ ਦੇ ਸ਼ੁਰੂਆਤੀ ਘੰਟਿਆਂ ਦੌਰਾਨ ਹੀ ਲੋੜੀਂਦੀਆਂ ਸੇਵਾਵਾਂ ਪ੍ਰਾਪਤ ਕਰਨ ਉਪਰੰਤ ਲੋਕ ਆਪਣੀਆਂ ਹੋਰ ਪਰਿਵਾਰਕ ਜ਼ਿੰਮੇਵਾਰੀਆਂ ਵੱਲ ਧਿਆਨ ਦੇ ਸਕਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਸ਼ਾਮ 5 ਵਜੇ ਤੱਕ ਉਡੀਕ ਨਹੀਂ ਕਰਨੀ ਪਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਵੀ ਆਪਣੀ ਆਦਤ ਬਦਲਣ ਦੀ ਜ਼ਰੂਰਤ ਹੈ। ਹਰ ਸਰਕਾਰੀ ਕਰਮਚਾਰੀ ਸਵੇਰੇ 7:30 ਵਜੇ ਦੇ ਨਿਰਧਾਰਤ ਸਮੇਂ ‘ਤੇ ਦਫ਼ਤਰ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ। ਉਨ੍ਹਾਂ ਮੁਲਾਜ਼ਮਾਂ ਨੂੰ ਭਗਵੰਤ ਮਾਨ ਦੇ ਰੰਗਲਾ ਪੰਜਾਬ ਦੀ ਸਿਰਜਣਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਇਸ ਤਬਦੀਲੀ ਦੇ ਪ੍ਰੇਰਕ ਬਣਨ ਲਈ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਸੇਵਾਵਾਂ ਪ੍ਰਾਪਤ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਭਵਿੱਖ ਵਿੱਚ ਜੇਕਰ ਕੋਈ ਕਰਮਚਾਰੀ ਦੇਰੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਬਾਗਬਾਨੀ ਮੰਤਰੀ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਜਾਇਜ਼ਾ ਵੀ ਲਿਆ। ਜੌੜਾਮਾਜਰਾ ਨੇ ਡਾਇਰੈਕਟਰ ਬਾਗਬਾਨੀ (Horticulture) ਨੂੰ ਹਦਾਇਤ ਕੀਤੀ ਕਿ ਵਿਭਾਗੀ ਸਕੀਮਾਂ ਸਬੰਧੀ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਕਿਸਾਨ ਵਿਭਾਗੀ ਸਕੀਮਾਂ ਦਾ ਲਾਭ ਲੈ ਸਕਣ। The post ਚੇਤਨ ਸਿੰਘ ਜੌੜਾਮਾਜਰਾ ਵੱਲੋਂ ਡਾਇਰੈਕਟਰ ਬਾਗਬਾਨੀ ਦੇ ਮੁੱਖ ਦਫ਼ਤਰ ਦੀ ਅਚਨਚੇਤ ਚੈਕਿੰਗ appeared first on TheUnmute.com - Punjabi News. Tags:
|
ਮੁੱਖ ਮੰਤਰੀ ਮਾਨ ਵੱਲੋਂ 30 ਜੂਨ ਤੱਕ ਹੜ੍ਹ ਰੋਕੂ ਪ੍ਰਬੰਧ ਮੁਕੰਮਲ ਕਰਨ ਅਤੇ ਜਲ ਸਰੋਤਾਂ ਦੀ ਸਫ਼ਾਈ ਕਰਨ ਦੇ ਹੁਕਮ Monday 29 May 2023 12:41 PM UTC+00 | Tags: aam-aadmi-party bhagwant-singh-mann breaking-news cm-bhagwant-mann complete flood flood-gates flood-prevention news punjab-news water-sources ਚੰਡੀਗੜ੍ਹ , 29 ਮਈ 2023: ਸੂਬੇ ਵਿੱਚ ਚੱਲ ਰਹੇ ਹੜ੍ਹ (Flood) ਰੋਕੂ ਕੰਮਾਂ ਦਾ ਜਾਇਜ਼ਾ ਲੈਣ ਲਈ ਸੂਬਾਈ ਹੜ੍ਹ ਕੰਟਰੋਲ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਡਰੇਨਾਂ ਦੀ ਕੁੱਲ ਲੰਬਾਈ 8136.76 ਕਿਲੋਮੀਟਰ ਅਤੇ ਧੁੱਸੀ ਬੰਨ੍ਹਾਂ ਦੀ ਲੰਬਾਈ 1365 ਕਿਲੋਮੀਟਰ ਹੈ। ਉਨ੍ਹਾਂ ਦੱਸਿਆ ਕਿ ਸਾਲ 2022 ਵਿੱਚ ਡਰੇਨਾਂ ਦੀ ਸਫ਼ਾਈ ਦੇ 232 ਕੰਮਾਂ 'ਤੇ 34.85 ਕਰੋੜ ਰੁਪਏ ਅਤੇ 100 ਹੜ੍ਹ ਰੋਕੂ ਕੰਮਾਂ 'ਤੇ 48.32 ਕਰੋੜ ਰੁਪਏ ਖਰਚ ਕੀਤੇ ਗਏ ਹਨ। ਭਗਵੰਤ ਮਾਨ ਨੇ ਦੱਸਿਆ ਕਿ ਇਸ ਸਾਲ ਹੜ੍ਹ ਰੋਕੂ ਕੰਮਾਂ 'ਤੇ ਹੁਣ ਤੱਕ 39.90 ਕਰੋੜ ਰੁਪਏ ਅਤੇ ਡਰੇਨਾਂ ਦੀ ਸਫਾਈ 'ਤੇ 39.43 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੰਮ ਚੱਲ ਰਿਹਾ ਹੈ ਅਤੇ ਪੁਲਾਂ ਦੇ ਹੇਠਾਂ ਜਲ ਸਰੋਤਾਂ ਦੀ ਸਫ਼ਾਈ ਅਤੇ ਜਲ ਸਰੋਤਾਂ ਵਿੱਚੋਂ ਗਾਰ ਕੱਢਣ ਦੇ ਨਾਲ-ਨਾਲ ਬਾਰਸ਼ਾਂ ਕਾਰਨ ਅਕਸਰ ਹੜ੍ਹਾਂ ਦੀ ਸੰਭਾਵਨਾ ਵਾਲੀਆਂ ਥਾਵਾਂ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਹੜ੍ਹ (Flood) ਰੋਕੂ ਕੰਮਾਂ ਦੀ ਬਾਕਾਇਦਾ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਹੜ੍ਹਾਂ ਕਾਰਨ ਮਨੁੱਖੀ ਜਾਨਾਂ, ਪਸ਼ੂ ਧਨ, ਜਾਇਦਾਦ ਅਤੇ ਖੜ੍ਹੀਆਂ ਫਸਲਾਂ ਦੇ ਹੋਏ ਭਾਰੀ ਨੁਕਸਾਨ 'ਤੇ ਚਿੰਤਾ ਜ਼ਾਹਰ ਕਰਦਿਆਂ ਉਨ੍ਹਾਂ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਪਿਛਲੇ ਸਮੇਂ ਦੌਰਾਨ ਆਏ ਹੜ੍ਹਾਂ ਦੀ ਸੰਭਾਵਨਾ ਨੂੰ ਖ਼ਤਮ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾਣ। ਮੁੱਖ ਮੰਤਰੀ ਨੇ ਕਿਹਾ ਕਿ ਇਸ ਲਈ ਚੈੱਕ ਡੈਮਾਂ ਦੀ ਉਸਾਰੀ, ਰੁੱਖ ਲਗਾਉਣ, ਖਾਸ ਕਰਕੇ ਬਾਂਸ ਅਤੇ ਹੋਰ ਬੂਟੇ ਲਗਾਉਣ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਚੈੱਕ ਡੈਮਾਂ ਦੀ ਉਸਾਰੀ ਲਈ 485 ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ ਅਤੇ 151 ਅਜਿਹੇ ਚੈੱਕ ਡੈਮ ਪਹਿਲਾਂ ਹੀ ਬਣਾਏ ਜਾ ਚੁੱਕੇ ਹਨ। ਭਗਵੰਤ ਮਾਨ ਨੇ ਦੱਸਿਆ ਕਿ ਡੈਮਾਂ ਦੀ ਉਸਾਰੀ ਲਈ ਹੋਰ ਥਾਵਾਂ ਦੀ ਸ਼ਨਾਖਤ ਵੀ ਕੀਤੀ ਜਾ ਰਹੀ ਹੈ ਅਤੇ 66.73 ਕਿਲੋਮੀਟਰ ਥਾਂ ਉਤੇ ਬਾਂਸ ਦੇ ਬੂਟੇ ਵੀ ਲਾਏ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਦੱਖਣ-ਪੱਛਮੀ ਪੰਜਾਬ ਵਿੱਚ ਹੜ੍ਹਾਂ ਨੂੰ ਰੋਕਣ ਲਈ ਸੂਬਾ ਸਰਕਾਰ ਨੇ ਕੁਝ ਡਰੇਨਾਂ ਦੇ ਰਾਹ ਨੂੰ ਦਰੁਸਤ ਕਰਨ, ਨੀਵੇਂ ਇਲਾਕਿਆਂ ਨੂੰ ਨਹਿਰਾਂ ਨਾਲ ਜੋੜਨ ਲਈ ਪਾਈਪਾਂ ਵਿਛਾਉਣ ਅਤੇ ਪੁਲਾਂ ਨੂੰ ਦੁਬਾਰਾ ਬਣਾਉਣ ਵਰਗੇ ਕਈ ਉਪਰਾਲੇ ਕੀਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਕਾਰੀ ਫੰਡਾਂ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾ ਕੇ ਕੰਮ ਨੂੰ ਉੱਚ ਗੁਣਵੱਤਾ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਵਚਨਬੱਧ ਹੈ, ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। The post ਮੁੱਖ ਮੰਤਰੀ ਮਾਨ ਵੱਲੋਂ 30 ਜੂਨ ਤੱਕ ਹੜ੍ਹ ਰੋਕੂ ਪ੍ਰਬੰਧ ਮੁਕੰਮਲ ਕਰਨ ਅਤੇ ਜਲ ਸਰੋਤਾਂ ਦੀ ਸਫ਼ਾਈ ਕਰਨ ਦੇ ਹੁਕਮ appeared first on TheUnmute.com - Punjabi News. Tags:
|
"ਭਾਰਤ ਯਾਤਰਾ" ਦੌਰਾਨ ਪੰਜਾਬ ਨਾਲ ਵਿਤਕਰੇ ਦਾ CM ਭਗਵੰਤ ਮਾਨ ਨੇ ਇੱਕ ਵੀ ਮਾਮਲਾ ਕਿਉਂ ਨਹੀਂ ਉਠਾਇਆ ? :ਅਕਾਲੀ ਦਲ Monday 29 May 2023 12:47 PM UTC+00 | Tags: aam-aadmi-party bharat-yatra breaking-news chandigarh cm-bhagwant-mann dr-daljit-singh-cheema latest-news news punjab-government punjab-police shiromani-akali-dal the-unmute-breaking-news ਚੰਡੀਗੜ੍ਹ, 29 ਮਈ 2023: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਪੁੱਛਿਆ ਹੈ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਚੱਲ ਰਹੀ ‘ਭਾਰਤ ਯਾਤਰਾ’ (Bharat Yatra) ਦੌਰਾਨ ਪੰਜਾਬ ਨਾਲ ਵਿਤਕਰੇ ਦਾ ਇੱਕ ਵੀ ਮਾਮਲਾ ਕਿਉਂ ਨਹੀਂ ਉਠਾ ਰਹੇ ਅਤੇ ਕਿਉਂ? ਕੇਜਰੀਵਾਲ ਦੇ ਲਾਚੀ ਦੀ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਹਿਜ਼ ਮਾਸਟਰਜ਼ ਵਾਇਸ ਦੀਆਂ ਲਾਈਨਾਂ ਨੂੰ ਤੋੜ ਰਿਹਾ ਹੈ। ਇੱਥੇ ਇੱਕ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਵੱਖ-ਵੱਖ ਰਾਜਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਮੁੱਖ ਮੰਤਰੀਆਂ ਅਤੇ ਪ੍ਰਮੁੱਖ ਸਿਆਸੀ ਆਗੂਆਂ ਨੂੰ ਮਿਲ ਕੇ ਕੇਂਦਰ ਸਰਕਾਰ ਵੱਲੋਂ ਲੈਫਟੀਨੈਂਟ ਬਣਾਉਣ ਲਈ ਜਾਰੀ ਕੀਤੇ ਆਰਡੀਨੈਂਸ ਵਿਰੁੱਧ ਸਮਰਥਨ ਮੰਗਿਆ। ਤਾਇਨਾਤੀਆਂ ਅਤੇ ਤਬਾਦਲਿਆਂ ਬਾਰੇ ਅੰਤਿਮ ਅਧਿਕਾਰ ਦਿੱਲੀ ਦੇ ਰਾਜਪਾਲ ਕੋਲ ਹੈ ਪਰ ਪੰਜਾਬ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਨੂੰ ਉਠਾਉਣ ਵਿੱਚ ਨਾਕਾਮ ਰਹੇ ਹਨ। ਮੁੱਖ ਮੰਤਰੀ ਨੂੰ ਪੰਜਾਬੀਆਂ ਨੂੰ ਆਪਣੀ ਚੁੱਪੀ ਸਮਝਾਉਣ ਲਈ ਆਖਦਿਆਂ ਡਾ: ਦਲਜੀਤ ਚੀਮਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਕਦੇ ਵੀ ਸੂਬੇ ਨੇ ਅਜਿਹਾ ਮੁੱਖ ਮੰਤਰੀ ਨਹੀਂ ਦੇਖਿਆ ਹੈ ਜੋ ਕਿਸੇ ਹੋਰ ਸੂਬੇ ਦੀਆਂ ਇੱਛਾਵਾਂ ਦਾ ਇਸ ਹੱਦ ਤੱਕ ਅਧੀਨ ਹੋ ਗਿਆ ਹੋਵੇ ਕਿ ਉਹ ਉਪਲਬਧ ਵੀ ਨਹੀਂ ਹੈ। ਆਪਣੇ ਰਾਜ ਲਈ ਇਨਸਾਫ਼ ਦੀ ਮੰਗ ਕਰਨ ਲਈ ਮੰਚ’। ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਚੰਡੀਗੜ੍ਹ ਵੀ ਦਿੱਲੀ ਵਾਂਗ ਕੇਂਦਰ ਸ਼ਾਸਤ ਪ੍ਰਦੇਸ਼ ਹੈ, ਡਾਕਟਰ ਚੀਮਾ ਨੇ ਕਿਹਾ, "ਭਗਵੰਤ ਮਾਨ ਨੇ ਵਾਰ-ਵਾਰ ਜਿਸ ਤਰੀਕੇ ਨਾਲ ਕੇਂਦਰ ਨੇ ਚੰਡੀਗੜ੍ਹ ‘ਤੇ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕੀਤਾ ਹੈ, ਉਸ ਵਿਰੁੱਧ ਬੋਲਿਆ ਨਹੀਂ ਹੈ। ਇਸ ਵਿੱਚ ਯੂਟੀ ਵਿੱਚ ਕ੍ਰਮਵਾਰ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਦੀ ਤਾਇਨਾਤੀ ਵਿੱਚ 60:40 ਅਨੁਪਾਤ ਨੂੰ ਕਾਇਮ ਨਾ ਰੱਖਣਾ, ਯੂਟੀ ਕਾਡਰ ਦੀ ਸਿਰਜਣਾ ਜਿਸ ਨੇ ਸਿਵਲ ਅਤੇ ਪੁਲਿਸ ਦੋਵਾਂ ਵਿਭਾਗਾਂ ਵਿੱਚ ਪੰਜਾਬ ਦੇ ਅਧਿਕਾਰੀਆਂ ਦੀਆਂ ਅਸਾਮੀਆਂ ਲੁੱਟ ਲਈਆਂ ਹਨ, ਚੰਡੀਗੜ੍ਹ ਦੇ ਕਰਮਚਾਰੀਆਂ ਨੂੰ ਕੇਂਦਰੀ ਤਨਖਾਹ ਸਕੇਲਾਂ ਦੀ ਵੰਡ ਅਤੇ ਕਰਨਾ ਸ਼ਾਮਲ ਹੈ। ਸਾਰੇ ਸਰਕਾਰੀ ਕੰਮਕਾਜ ਵਿੱਚ ਪੰਜਾਬੀ ਤੋਂ ਦੂਰ ਰਹੇ। ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਅਧਿਕਾਰ ਖੇਤਰ ਨੂੰ ਅੰਤਰਰਾਸ਼ਟਰੀ ਸਰਹੱਦ ਤੋਂ 15 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਵਧਾਉਣ ਸਮੇਤ ਫੈਸਲਿਆਂ ਰਾਹੀਂ ਸੰਵਿਧਾਨ ਦੀ ਸੰਘੀ ਭਾਵਨਾ ਨੂੰ ਕਮਜ਼ੋਰ ਕਰਨ ਦੇ ਮੁੱਦੇ ਨੂੰ ਉਠਾਉਣ ਵਿੱਚ ਵੀ ਅਸਫਲ ਰਹੇ ਹਨ। ਪੰਜਾਬ ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਵਿਚ ਫੈਸਲੇ ਲੈਣ ਤੋਂ ਹਟਾ ਕੇ ਬੋਰਡ ਵਿਚ ਇਸ ਦੇ ਮੈਂਬਰ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸੀਬੀਐਸਈ ਵਿੱਚ ਪੰਜਾਬੀ ਨੂੰ ਮਾਮੂਲੀ ਵਿਸ਼ੇ ਵਜੋਂ ਹਟਾ ਦਿੱਤਾ ਗਿਆ ਸੀ ਤਾਂ ਮੁੱਖ ਮੰਤਰੀ ਨੇ ਵਿਰੋਧ ਵੀ ਨਹੀਂ ਕੀਤਾ ਸੀ। ਡਾ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪ੍ਰਤੀ ਭਗਵੰਤ ਮਾਨ ਦੇ ਗ਼ੁਲਾਮ ਰਵੱਈਏ ਨੇ ਵੀ ਸੂਬੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿੱਚ ਸ੍ਰੀ ਮਾਨ ਨੇ ਆਪਣੇ “ਬੌਸ” ਦੇ ਕਹਿਣ ‘ਤੇ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕੀਤਾ ਸੀ, ਹਾਲਾਂਕਿ ਉਹ ਜਾਣਦੇ ਸਨ ਕਿ ਅਜਿਹਾ ਕਰਨਾ ਪੰਜਾਬ ਦੇ ਹਿੱਤਾਂ ਲਈ ਨੁਕਸਾਨਦੇਹ ਹੋਵੇਗਾ। “ਪੰਜਾਬ ਨੇ ਵੱਖ-ਵੱਖ ਵਿਭਾਗਾਂ ਦੇ ਨਾਲ-ਨਾਲ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ ਫੰਡ ਮੰਗਣ ਦਾ ਇੱਕ ਮਹੱਤਵਪੂਰਨ ਮੌਕਾ ਗੁਆ ਦਿੱਤਾ।” ਭਗਵੰਤ ਮਾਨ ਨੂੰ ਯਾਦ ਦਿਵਾਉਂਦੇ ਹੋਏ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਦੀ ਪਹਿਲੀ ਵਫ਼ਾਦਾਰੀ ਸੂਬੇ ਅਤੇ ਉਨ੍ਹਾਂ ਲੋਕਾਂ ਪ੍ਰਤੀ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਅਹੁਦੇ ਲਈ ਚੁਣਿਆ ਸੀ, ਡਾਕਟਰ ਚੀਮਾ ਨੇ ਕਿਹਾ, "ਤੁਹਾਡਾ ਪਹਿਲਾ ਫਰਜ਼ ਹੈ ਕਿ ਤੁਸੀਂ ਆਪਣੇ ਸੂਬੇ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਨੂੰ ਦੂਰ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰੋ। . ਤੁਸੀਂ ਇਸ ਵਿੱਚ ਅਸਫਲ ਹੋ ਗਏ ਹੋ ਅਤੇ ਇੱਕ ਡੰਮੀ ਵਾਂਗ ਕੰਮ ਕਰਦੇ ਰਹੋ ਜੋ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਨੂੰ ਹੋਰ ਨੁਕਸਾਨ ਪਹੁੰਚਾਏਗਾ।
The post “ਭਾਰਤ ਯਾਤਰਾ” ਦੌਰਾਨ ਪੰਜਾਬ ਨਾਲ ਵਿਤਕਰੇ ਦਾ CM ਭਗਵੰਤ ਮਾਨ ਨੇ ਇੱਕ ਵੀ ਮਾਮਲਾ ਕਿਉਂ ਨਹੀਂ ਉਠਾਇਆ ? :ਅਕਾਲੀ ਦਲ appeared first on TheUnmute.com - Punjabi News. Tags:
|
ਕਾਂਗਰਸ ਨੇ ਸਾਰੀਆਂ ਸਿਆਸੀ ਅਤੇ ਗੈਰ-ਸਿਆਸੀ ਜਥੇਬੰਦੀਆਂ ਨੂੰ ਅਜੀਤ ਗਰੁੱਪ ਨਾਲ ਇਕਜੁੱਟਤਾ ਦਿਖਾਉਣ ਦਾ ਸੱਦਾ ਦਿੱਤਾ Monday 29 May 2023 12:55 PM UTC+00 | Tags: ajit-news-paper akhkbar barjinder-singh-hamdard breaking-news congrss latest-news news punjab-congress punjab-vigilance-bureau ਚੰਡੀਗੜ੍ਹ, 29 ਮਈ 2023: ਬਰਜਿੰਦਰ ਸਿੰਘ ਹਮਦਰਦ (Barjinder Singh Hamdard) , ਮੈਨੇਜਿੰਗ ਐਡੀਟਰ ਅਜੀਤ ਅਖ਼ਬਾਰ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਲੀਡਰਸ਼ਿਪ ਨੇ ਸੋਮਵਾਰ ਨੂੰ ਸਰਬਸੰਮਤੀ ਨਾਲ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਕਿ ਉਹ ‘ਆਪ’ ਦੀਆਂ ਬੇਨਿਯਮੀਆਂ ਦਾ ਪਰਦਾਫਾਸ਼ ਕਰਨ ਵਾਲੀ ਹਰ ਇੱਕ ਆਵਾਜ਼ ਦਾ ਗਲ਼ਾ ਘੁੱਟਣ ਲਈ ਸਰਕਾਰੀ ਮਸ਼ੀਨਰੀ ਦਾ ਦੁਰਵਰਤੋਂ ਕਰ ਰਹੀ ਹੈ। ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਅੱਜ ਦਿੱਲੀ ਵਿਖੇ ਮੀਟਿੰਗ ਕਰ ਕੇ ਪੰਜਾਬ ਦੇ ਤਾਜ਼ਾ ਘਟਨਾਕ੍ਰਮ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਵਿਚ ਪੰਜਾਬ ਦੇ ਆਗੂਆਂ ਨੇ ਵਿਸ਼ੇਸ਼ ਤੌਰ ‘ਤੇ ‘ਆਪ’ ਦੇ ਅਨੈਤਿਕ ਸ਼ਾਸਨ ਦਾ ਜ਼ੋਰਦਾਰ ਵਿਰੋਧ ਕਰਨ ਵਾਲਿਆਂ ਵਿਰੁੱਧ ਪੰਜਾਬ ਵਿਚ ‘ਆਪ’ ਦੀ ਵੱਧ ਰਹੀ ਬੇਰਹਿਮੀ ‘ਤੇ ਗੰਭੀਰ ਚਿੰਤਾ ਪ੍ਰਗਟਾਈ। ਇਸ ਮੌਕੇ ਬੋਲਦਿਆਂ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਉਸਾਰੂ ਆਲੋਚਨਾ ਅਤੇ ਅਸਹਿਮਤੀ ਨੂੰ ਚੁੱਪ ਕਰਾਉਣ ਲਈ ਆਜ਼ਾਦ ਮੀਡੀਆ ਸੰਸਥਾਵਾਂ ‘ਤੇ ਜ਼ੁਲਮ ਕਰ ਰਹੀ ਹੈ ਅਤੇ ਡਰਾ ਰਹੀ ਹੈ। ਹਾਲ ਹੀ ਵਿਚ, ਪੰਜਾਬ ਦੀ ਪ੍ਰਮੁੱਖ ਸਥਾਨਕ ਪੰਜਾਬੀ ਅਖ਼ਬਾਰ, ਅਜੀਤ ਅਖ਼ਬਾਰਾਂ ਦੇ ਮੈਨੇਜਿੰਗ ਐਡੀਟਰ ਬਰਜਿੰਦਰ ਸਿੰਘ ਹਮਦਰਦ (Barjinder Singh Hamdard) ਨੂੰ ਵਿਜੀਲੈਂਸ ਬਿਊਰੋ ਨੇ ਤਲਬ ਕੀਤਾ ਸੀ। ਇਹ ‘ਆਪ’ ਸਰਕਾਰ ਦੇ ਕਠੋਰ ਰੁਖ਼ ਦੀ ਇੱਕ ਉੱਤਮ ਉਦਾਹਰਨ ਹੈ। ਕਾਂਗਰਸੀ ਆਗੂਆਂ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਗੈਰ-ਸਿਆਸੀ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਉਹ ਬਰਜਿੰਦਰ ਸਿੰਘ ਹਮਦਰਦ ਨਾਲ ਇਕਜੁੱਟਤਾ ਦਿਖਾਉਣ ਅਤੇ ਪੰਜਾਬ ਦੇ ਜਮਹੂਰੀ ਆਦਰਸ਼ਾਂ ਦੀ ਰਾਖੀ ਲਈ 1 ਜੂਨ ਨੂੰ ਦੁਪਹਿਰ 1 ਵਜੇ ਜਲੰਧਰ ਦੇ ਅਜੀਤ ਗਰੁੱਪ ਦਫ਼ਤਰ ਵਿਖੇ ਇਕੱਠੇ ਹੋਣ। ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਦੇ ਜ਼ਾਲਮਾਨਾ ਰਵੱਈਏ ਦਾ ਅੰਦਾਜ਼ਾ ਸੂਬੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਤੋਂ ਲਾਇਆ ਜਾ ਸਕਦਾ ਹੈ, ਜਿਨ੍ਹਾਂ ਵਿੱਚ ਇਸ ਨੇ ਪੁਲਿਸ ਅਤੇ ਵਿਜੀਲੈਂਸ ਬਿਊਰੋ ਸਮੇਤ ਸਰਕਾਰੀ ਸਾਧਨਾਂ ਦੀ ਦੁਰਵਰਤੋਂ ਕਰ ਕੇ ਵਿਅਕਤੀਆਂ ਅਤੇ ਸੰਸਥਾਵਾਂ ‘ਤੇ ਅੰਨ੍ਹੇਵਾਹ ਹਮਲਾ ਕੀਤਾ। ‘ਆਪ’ ਸਰਕਾਰ ਨੇ ਕਾਂਗਰਸੀ ਵਿਧਾਇਕਾਂ ਅਤੇ ਹੋਰ ਕਾਂਗਰਸੀ ਆਗੂਆਂ ਖ਼ਿਲਾਫ਼ ਵਾਰ-ਵਾਰ ਜਾਅਲੀ ਐਫਆਈਆਰ ਦਰਜ ਕਾਰਵਾਈਆਂ। ‘ਆਪ’ ਸਰਕਾਰ ਨੇ ਕਾਂਗਰਸ ਪਾਰਟੀ ਦਾ ਸਮਰਥਨ ਕਰ ਰਹੇ ਸਥਾਨਕ ਕਾਂਗਰਸੀ ਵਰਕਰਾਂ, ਸਰਪੰਚਾਂ ਅਤੇ ਪੰਚਾਂ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ। “ਜੇ ‘ਆਪ’ ਦਾ ਮੰਨਣਾ ਹੈ ਕਿ ਉਹ ਅਜਿਹੀਆਂ ਦਬਾਅ ਪਾਉਣ ਵਾਲੀਆਂ ਚਾਲਾਂ ਨਾਲ ਪੰਜਾਬ ਦੀ ਵਿਰੋਧੀ ਪਾਰਟੀ ਅਤੇ ਮੀਡੀਆ ਸੰਸਥਾ ਨੂੰ ਡਰਾ ਸਕਦੀ ਹੈ, ਤਾਂ ਮੈਂ ਕਹਾਂਗਾ ਕਿ ‘ਆਪ’ ਦੇ ਆਗੂ ਇੱਕ ਕਾਲਪਨਿਕ ਸੰਸਾਰ ਵਿੱਚ ਰਹਿੰਦੇ ਹਨ। ਪੰਜਾਬ ਯੋਧਿਆਂ ਅਤੇ ਦਲੇਰ ਲੋਕਾਂ ਦੀ ਧਰਤੀ ਹੈ। ਆਪ ਨੂੰ ਸਮਝਣਾ ਚਾਹੀਦਾ ਹੈ ਕਿ ਪੰਜਾਬੀਆਂ ਨੂੰ ਅਜਿਹੇ ਘਟੀਆ ਕਰਮਾਂ ਨਾਲ ਨਹੀਂ ਜਿੱਤਿਆ ਜਾ ਸਕਦਾ। ਬਾਜਵਾ ਨੇ ਅੱਗੇ ਕਿਹਾ ਕਿ ਅਸੀਂ ‘ਆਪ’ ਦੀ ਹਰ ਕਠੋਰ ਕਾਰਵਾਈ ਨਾਲ ਲੜਾਂਗੇ। The post ਕਾਂਗਰਸ ਨੇ ਸਾਰੀਆਂ ਸਿਆਸੀ ਅਤੇ ਗੈਰ-ਸਿਆਸੀ ਜਥੇਬੰਦੀਆਂ ਨੂੰ ਅਜੀਤ ਗਰੁੱਪ ਨਾਲ ਇਕਜੁੱਟਤਾ ਦਿਖਾਉਣ ਦਾ ਸੱਦਾ ਦਿੱਤਾ appeared first on TheUnmute.com - Punjabi News. Tags:
|
IPL ਇਤਿਹਾਸ 'ਚ ਪਹਿਲੀ ਵਾਰ ਰਿਜ਼ਰਵ ਡੇਅ 'ਤੇ ਫਾਈਨਲ: ਅਹਿਮਦਾਬਾਦ 'ਚ ਮੌਸਮ ਸਾਫ਼, ਕੁਝ ਦੇਰ ਬਾਅਦ ਹੋ ਸਕਦੈ ਟਾਸ Monday 29 May 2023 01:05 PM UTC+00 | Tags: breaking-news chennai chennai-super-kings cricket-news csk csk-vs-gt gt-vs-csk hardik-pandya ipl-news ma-chidambaram-stadium-in-chennai ms-dhoni newqs news the-unmute-breaking-news the-unmute-punjab ਚੰਡੀਗੜ੍ਹ, 29 ਮਈ 2023: ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਰਿਜ਼ਰਵ ਡੇਅ ‘ਤੇ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਆਈਪੀਐਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ, ਜਦੋਂ ਫਾਈਨਲ ਰਿਜ਼ਰਵ ਡੇਅ ‘ਤੇ ਹੋ ਰਿਹਾ ਹੈ। ਐਤਵਾਰ ਨੂੰ ਅਹਿਮਦਾਬਾਦ ਵਿੱਚ ਬਾਰਿਸ਼ ਪਿਆ, ਜਿਸ ਕਾਰਨ ਮੈਚ ਨਹੀਂ ਹੋ ਸਕਿਆ। ਇਸ ਕਾਰਨ ਇਹ ਮੈਚ ਅੱਜ ਸ਼ਾਮ 7:30 ਵਜੇ ਤੋਂ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਆਈ.ਪੀ.ਐੱਲ. (IPL) ਦੇ ਫਾਈਨਲ ਮੈਚ ਦਰਮਿਆਨ ਅਹਿਮਦਾਬਾਦ ਦੇ ਮੌਸਮ ਦੀ ਗੱਲ ਕਰੀਏ ਤਾਂ ਐਕਵਾ ਵੇਦਰ ਮੁਤਾਬਕ ਅੱਜ ਸ਼ਾਮ 5 ਵਜੇ ਦੇ ਕਰੀਬ ਗਰਜ ਅਤੇ ਬਿਜਲੀ ਦੇ ਨਾਲ ਬਾਰਿਸ਼ ਪੈਣ ਦੀ ਸੰਭਾਵਨਾ ਸੀ ਪਰ ਹੁਣ ਮੌਸਮ ਸਾਫ ਹੈ। ਇਸ ਦੇ ਨਾਲ ਹੀ ਬੀਬੀਸੀ ਮੌਸਮ ਮੁਤਾਬਕ ਸ਼ਾਮ ਕਰੀਬ 6 ਵਜੇ ਤੋਂ ਰਾਤ 9:30 ਵਜੇ ਤੱਕ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਸੀ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਅੱਜ ਵੀ ਮੈਚ ਕੁਝ ਸਮੇਂ ਲਈ ਰੁਕ ਸਕਦਾ ਹੈ। The post IPL ਇਤਿਹਾਸ ‘ਚ ਪਹਿਲੀ ਵਾਰ ਰਿਜ਼ਰਵ ਡੇਅ ‘ਤੇ ਫਾਈਨਲ: ਅਹਿਮਦਾਬਾਦ ‘ਚ ਮੌਸਮ ਸਾਫ਼, ਕੁਝ ਦੇਰ ਬਾਅਦ ਹੋ ਸਕਦੈ ਟਾਸ appeared first on TheUnmute.com - Punjabi News. Tags:
|
ਭਲਵਾਨ ਬੀਬੀਆਂ ਨਾਲ ਹੋਈ ਧੱਕੇਸ਼ਾਹੀ ਦੇ ਵਿਰੋਧ 'ਚ ਕਾਮਰੇਡਾਂ ਵੱਲੋਂ ਅੰਮ੍ਰਿਤਸਰ 'ਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ Monday 29 May 2023 01:24 PM UTC+00 | Tags: amritsar-news bhandari-bridge breaking-news comrade delhi delhi-police jantar-mantar-protest latest-news news wrestles-women ਅੰਮ੍ਰਿਤਸਰ, 29 ਮਈ 2023: ਪਿਛਲੇ 35 ਦਿਨਾਂ ਤੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਭਲਵਾਨ ਬੀਬੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਬੀਤੇ ਦਿਨੀਂ ਇਸ ਤਰੀਕੇ ਨਾਲ ਜੰਤਰ ਮੰਤਰ ਦੇ ਬਾਹਰ ਪੁਲਿਸ ਵੱਲੋਂ ਧਰਨਾ ਪ੍ਰਦਰਸ਼ਨ ਕਰ ਰਹੇ ਭਲਵਾਨ ਬੀਬੀਆਂ ਨੂੰ ਖਦੇੜਿਆ ਗਿਆ | ਇਸ ਕਾਰਵਾਈ ਦੀ ਪੂਰੇ ਦੇਸ਼ ਵਿੱਚ ਨਿੰਦਾ ਹੋ ਰਹੀ ਹੈ ਅਤੇ ਭਲਵਾਨਾਂ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਤੇ ਕਾਮਰੇਡ ਜਥੇਬੰਦੀਆਂ ਆਵਾਜ਼ ਬੁਲੰਦ ਕਰ ਰਹੀਆਂ ਹਨ | ਅੰਮ੍ਰਿਤਸਰ (Amritsar) ਦੇ ਵਿੱਚ ਵੀ ਕਾਮਰੇਡ ਜਥੇਬੰਦੀਆਂ ਵੱਲੋਂ ਪਹਿਲਵਾਨਾਂ ਦੇ ਹੱਕ ਵਿੱਚ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ | ਕਾਮਰੇਡ ਜਥੇਬੰਦੀਆਂ ਦੇ ਵਲੰਟੀਅਰਾਂ ਨੇ ਭੰਡਾਰੀ ਪੁਲ ਉੱਪਰ ਇਕੱਠੇ ਹੋ ਕੇ ਹਾਲ ਗੇਟ ਤੱਕ ਰੋਸ ਮਾਰਚ ਕੀਤਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਮਰੇਡ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਦੇਸ਼ ਦੀਆਂ ਭਲਵਾਨ ਬੇਟੀਆ ਕੁਸ਼ਤੀ ਸੰਘ ਦੇ ਪ੍ਰਧਾਨ ਦੇ ਸ਼ੋਸ਼ਨ ਵਿਰੁੱਧ ਇਨਸਾਫ ਦੀ ਮੰਗ ਕਰਦਿਆ ਪਿਛਲੇ 35 ਦਿਨਾਂ ਤੋਂ ਲਗਾਤਾਰ ਦਿੱਲੀ ਵਿੱਚ ਜੰਤਰ ਮੰਤਰ ਵਿਖੇ ਧਰਨਾ ਲਗਾ ਕੇ ਬੈਠੀਆਂ ਹਨ, ਲੇਕਿਨ ਕੇਂਦਰ ਦੀ ਸਰਕਾਰ ਸ਼ੋਸ਼ਣਕਾਰੀ ਨੂੰ ਬਚਾਉਣ ਉੱਪਰ ਲੱਗੀ ਹੋਈ ਹੈ। ਮਾਣਯੋਗ ਸੁਪਰੀਮ ਕੋਰਟ ਦੇ ਦਖ਼ਲ ਨਾਲ ਐੱਫ.ਆਈ.ਆਰ ਦਰਜ ਹੋ ਗਈ ਹੈ ਅਤੇ ਪੋਕਸ ਐਕਟ ਵੀ ਲੱਗ ਗਿਆ ਹੈ, ਲੇਕਿਨ ਮੁਲਜ਼ਮ ਪਾਰਲੀਮੈਂਟ ਦਾ ਮੈਂਬਰ ਹੈ ਅਤੇ ਹਾਕਮ ਧਿਰ ਨਾਲ ਸੰਬੰਧਿਤ ਹੋਣ ਕਰਕੇ ਉਸਨੂੰ ਬਚਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਕਹਿਣ ਉੱਪਰ ਜੰਤਰ ਮੰਤਰ ਵਿਖੇ ਪੁਰ ਅਮਨ ਬੈਠੇ ਪਹਿਲਵਾਨਾ ਨੂੰ ਜਾਲਮਾਨਾ ਢੰਗ ਨਾਲ ਜਬਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ | ਉਨ੍ਹਾਂ ਨਾਲ ਤਸ਼ੱਦਦ ਕੀਤਾ ਗਿਆ ਹੈ | ਬੁਲਾਰਿਆ ਨੇ ਅੱਗੇ ਕਿਹਾ ਕਿ ਦੇਸ਼ ਦੇ ਲੋਕ ਭਲਵਾਨ ਬੀਬੀਆਂ ਦੇ ਨਾਲ ਖੜੇ ਹਨ। ਕਿਸਾਨਾ, ਮਜ਼ਦੂਰਾਂ, ਮੁਲਾਜ਼ਮਾਂ, ਸਿਆਸੀ ਪਾਰਟੀਆਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਲੋਕ ਕਾਫਲਿਆਂ ਦੇ ਰੂਪ ਵਿੱਚ ਰੋਜ਼ਾਨਾ ਹੀ ਉਹਨਾਂ ਦੇ ਸੰਘਰਸ਼ ਵਿੱਚ ਸ਼ਾਮਿਲ ਹੋ ਰਹੇ ਹਨ। ਲੇਕਿਨ ਦੁੱਖ ਦੀ ਗੱਲ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸੇ ਦੀ ਪ੍ਰਵਾਹ ਨਹੀਂ ਕਰ ਰਹੀ ।ਕਮਿਊਨਿਸਟ ਪਾਰਟੀ ਦੇ ਆਗੂਆਂ ਨੇ ਮੰਗ ਕੀਤੀ ਕਿ ਭਲਵਾਨ ਬੇਟੀਆਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਬ੍ਰਿਜ ਭੂਸ਼ਣ ਸ਼ਰਨ ਨੂੰ ਫੌਰੀ ਤੌਰ ‘ਤੇ ਗ੍ਰਿਫਤਾਰ ਕੀਤਾ ਜਾਵੇ | The post ਭਲਵਾਨ ਬੀਬੀਆਂ ਨਾਲ ਹੋਈ ਧੱਕੇਸ਼ਾਹੀ ਦੇ ਵਿਰੋਧ ‘ਚ ਕਾਮਰੇਡਾਂ ਵੱਲੋਂ ਅੰਮ੍ਰਿਤਸਰ ‘ਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ appeared first on TheUnmute.com - Punjabi News. Tags:
|
ਏਅਰ ਇੰਡੀਆ ਬੇੜੇ ਸ਼ਾਮਲ ਹੋਣਗੇ 470 ਨਵੇਂ ਜਹਾਜ਼, ਹਰ ਮਹੀਨੇ 550 ਕੈਬਿਨ ਕਰੂ ਤੇ 50 ਪਾਇਲਟਾਂ ਦੀ ਕੀਤੀ ਜਾ ਰਹੀ ਹੈ ਭਰਤੀ Monday 29 May 2023 01:37 PM UTC+00 | Tags: 470-new-aircraf air-india air-india-jobs air-indias-ceo indian-airlines latest-news news pilots punjab ਚੰਡੀਗੜ੍ਹ, 29 ਮਈ 2023: ਏਅਰ ਇੰਡੀਆ (Air India) ਨੂੰ ਇਸ ਸਾਲ ਦੇ ਅੰਤ ਤੱਕ ਛੇ A350 ਜਹਾਜ਼ ਮਿਲਣ ਦੀ ਉਮੀਦ ਹੈ। ਏਅਰ ਇੰਡੀਆ ਦੇ ਸੀਈਓ ਨੇ ਕਿਹਾ ਹੈ ਕਿ ਏਅਰਲਾਈਨ ਦੇ ਬਦਲਾਅ ਲਈ ਇੱਕ ਸਿਹਤਮੰਦ ਸ਼ੁਰੂਆਤ ਕੀਤੀ ਗਈ ਹੈ। ਸੀਈਓ ਕੈਂਪਬੈਲ ਵਿਲਸਨ ਦੇ ਅਨੁਸਾਰ, ਪਹਿਲਾ ਏ350 ਜਹਾਜ਼ ਅਕਤੂਬਰ ਦੇ ਆਸਪਾਸ ਏਅਰਲਾਈਨ ਕੰਪਨੀ ਦੇ ਫਲੀਟ ਵਿੱਚ ਸ਼ਾਮਲ ਹੋਵੇਗਾ। ਏਅਰ ਇੰਡੀਆ ਦੇ ਸੀਈਓ ਨੇ ਕਿਹਾ ਹੈ ਕਿ ਏਅਰ ਇੰਡੀਆ ਹਰ ਮਹੀਨੇ 550 ਕੈਬਿਨ ਕਰੂ ਮੈਂਬਰਾਂ ਅਤੇ 50 ਪਾਇਲਟਾਂ ਦੀ ਭਰਤੀ ਕਰ ਰਹੀ ਹੈ। ਏਅਰਲਾਈਨ ਆਪਣੇ ਸੰਚਾਲਨ ਨੂੰ ਮਜ਼ਬੂਤ ਕਰਨ ਅਤੇ ਵਧਣ ‘ਤੇ ਕੇਂਦ੍ਰਿਤ ਹੈ। ਪਿਛਲੇ ਸਾਲ ਜਨਵਰੀ ਵਿੱਚ ਸਰਕਾਰ ਤੋਂ ਵਾਗਡੋਰ ਸੰਭਾਲਣ ਤੋਂ ਬਾਅਦ ਟਾਟਾ ਸਮੂਹ ਨੇ ਘਾਟੇ ਵਿੱਚ ਚੱਲ ਰਹੀ ਏਅਰਲਾਈਨ ਦੀ ਕਿਸਮਤ ਨੂੰ ਬਦਲਣ ਲਈ ਕਈ ਉਪਾਅ ਕੀਤੇ ਹਨ, ਜਿਸ ਵਿੱਚ 470 ਜਹਾਜ਼ਾਂ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਆਰਡਰ ਦੇਣਾ ਅਤੇ ਅੰਤਰਰਾਸ਼ਟਰੀ ਸੰਚਾਲਨ ਦਾ ਵਿਸਥਾਰ ਕਰਨਾ ਸ਼ਾਮਲ ਹੈ। ਏਅਰਲਾਈਨ (Air India) ਦੇ ਹਾਇਰਿੰਗ ਪਲਾਨ ਬਾਰੇ ਗੱਲ ਕਰਦੇ ਹੋਏ, ਐਮਡੀ ਅਤੇ ਸੀਈਓ ਹੈ ਵਿਲਸਨ ਨੇ ਕਿਹਾ ਕਿ ਕੋਈ ਟੀਚਾ ਨਹੀਂ ਹੈ, ਪਰ ਲਗਭਗ 550 ਕੈਬਿਨ ਕਰੂ ਮੈਂਬਰਾਂ ਅਤੇ 50 ਪਾਇਲਟਾਂ ਨੂੰ ਹਰ ਮਹੀਨੇ ਦੁਬਾਰਾ ਸਿਖਲਾਈ ਅਤੇ ਸਿਖਲਾਈ ਦਿੱਤੀ ਜਾ ਰਹੀ ਹੈ। ਏਅਰ ਇੰਡੀਆ ਐਕਸਪ੍ਰੈਸ ਅਤੇ ਏਅਰਏਸ਼ੀਆ ਇੰਡੀਆ (ਹੁਣ AIX ਕਨੈਕਟ ਵਜੋਂ ਜਾਣੀ ਜਾਂਦੀ ਹੈ) ਅਤੇ ਵਿਸਤਾਰਾ ਦੇ ਏਅਰ ਇੰਡੀਆ ਨਾਲ ਰਲੇਵੇਂ ‘ਤੇ, ਵਿਲਸਨ ਨੇ ਕਿਹਾ ਕਿ ਉਹ ਰੈਗੂਲੇਟਰੀ ਪ੍ਰਵਾਨਗੀ ਦੇ ਅਧੀਨ ਹੋਣ ਵਾਲੀ ਪ੍ਰਕਿਰਿਆ ਪ੍ਰਤੀ ਸੰਵੇਦਨਸ਼ੀਲ ਹਨ। The post ਏਅਰ ਇੰਡੀਆ ਬੇੜੇ ਸ਼ਾਮਲ ਹੋਣਗੇ 470 ਨਵੇਂ ਜਹਾਜ਼, ਹਰ ਮਹੀਨੇ 550 ਕੈਬਿਨ ਕਰੂ ਤੇ 50 ਪਾਇਲਟਾਂ ਦੀ ਕੀਤੀ ਜਾ ਰਹੀ ਹੈ ਭਰਤੀ appeared first on TheUnmute.com - Punjabi News. Tags:
|
CSK vs GT: ਗੁਜਰਾਤ ਖ਼ਿਲਾਫ਼ ਟਾਸ ਜਿੱਤ ਕੇ ਐੱਮ.ਐੱਸ ਧੋਨੀ ਨੇ ਗੇਂਦਬਾਜ਼ੀ ਚੁਣੀ, ਜਾਣੋ ਦੋਵੇਂ ਟੀਮਾਂ ਦੀ ਪਲੇਇੰਗ-11 Monday 29 May 2023 01:48 PM UTC+00 | Tags: breaking-news chennai-super-kings gujarat-titans ipl-final iplfinal2023 ms-dhoni narendramodistadium news ਚੰਡੀਗੜ੍ਹ, 29 ਮਈ 2023: (CSK vs GT) ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਰਿਜ਼ਰਵ ਡੇਅ ‘ਤੇ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਗੁਜਰਾਤ ਟਾਈਟਨਸ (GT) ਵਿਚਾਲੇ ਖੇਡਿਆ ਜਾਵੇਗਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵਾਂ ਟੀਮਾਂ ਨੇ ਆਪਣੇ ਪਲੇਇੰਗ-11 ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਸ਼ਾਮ 6:30 ਵਜੇ ਸ਼ੁਰੂ ਹੋਏ ਸਮਾਪਤੀ ਸਮਾਗਮ ਦੀ ਸ਼ੁਰੂਆਤ ਡੀਜੇ ਨਿਊਕਲੀਆ ਦੀ ਪੇਸ਼ਕਾਰੀ ਨਾਲ ਹੋਈ। ਨਿਊਕਲੀਆ ਤੋਂ ਬਾਅਦ ਰੈਪਰ ਕਿੰਗ ਨੇ ‘ਮਾਨ ਮੇਰੀ ਜਾਨ’ ਅਤੇ ‘ਤੂੰ ਆ ਕੇ ਦੇਖ ਲੈ’ ਵਰਗੇ ਗੀਤ ਪੇਸ਼ ਕੀਤੇ। ਸਮਾਪਤੀ ਸਮਾਗਮ ਕਰੀਬ 25 ਮਿੰਟ ਤੱਕ ਚੱਲਿਆ। ਦੇਖੋ ਦੋਵਾਂ ਟੀਮਾਂ ਦੀ ਪਲੇਇੰਗ-11ਗੁਜਰਾਤ ਟਾਇਟਨਸ: ਹਾਰਦਿਕ ਪੰਡਯਾ (ਕਪਤਾਨ), ਸ਼ੁਭਮਨ ਗਿੱਲ, ਰਿਧੀਮਾਨ ਸਾਹਾ (ਵਿਕਟਕੀਪਰ), ਡੇਵਿਡ ਮਿਲਰ, ਰਾਹੁਲ ਤੇਵਤਿਆ, ਵਿਜੇ ਸ਼ੰਕਰ, ਰਾਸ਼ਿਦ ਖਾਨ, ਨੂਰ ਅਹਿਮਦ, ਮੁਹੰਮਦ ਸ਼ਮੀ, ਮੋਹਿਤ ਸ਼ਰਮਾ ਅਤੇ ਜੋਸ਼ੂਆ ਲਿਟਲ। ਪ੍ਰਭਾਵੀ ਖਿਡਾਰੀ: ਸਾਈ ਸੁਦਰਸ਼ਨ, ਸ਼੍ਰੀਕਰ ਭਰਤ, ਓਡਿਯਨ ਸਮਿਥ, ਆਰ ਸਾਈ ਕਿਸ਼ੋਰ ਅਤੇ ਸ਼ਿਵਮ ਮਾਵੀ। ਚੇਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ (ਕਪਤਾਨ), ਡੇਵੋਨ ਕੋਨਵੇ, ਰਿਤੁਰਾਜ ਗਾਇਕਵਾੜ, ਅਜਿੰਕਿਆ ਰਹਾਣੇ, ਸ਼ਿਵਮ ਦੂਬੇ, ਮੋਈਨ ਅਲੀ, ਰਵਿੰਦਰ ਜਡੇਜਾ, ਦੀਪਕ ਚਾਹਰ, ਮਹਿਸ਼ ਤੀਕਸ਼ਣਾ , ਮਥੀਸ ਪਥੀਰਾਨਾ ਅਤੇ ਤੁਸ਼ਾਰ ਦੇਸ਼ਪਾਂਡੇ। The post CSK vs GT: ਗੁਜਰਾਤ ਖ਼ਿਲਾਫ਼ ਟਾਸ ਜਿੱਤ ਕੇ ਐੱਮ.ਐੱਸ ਧੋਨੀ ਨੇ ਗੇਂਦਬਾਜ਼ੀ ਚੁਣੀ, ਜਾਣੋ ਦੋਵੇਂ ਟੀਮਾਂ ਦੀ ਪਲੇਇੰਗ-11 appeared first on TheUnmute.com - Punjabi News. Tags:
|
ਭਾਜਪਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪ੍ਰਦੀਪ ਖੁੱਲਰ ਨੂੰ ਪਾਰਟੀ 'ਚੋਂ ਕੱਢਿਆ ਬਾਹਰ Monday 29 May 2023 02:03 PM UTC+00 | Tags: bjp breaking-news news pardeep-khullar punjab-news ਚੰਡੀਗੜ੍ਹ, 29 ਮਈ 2023: ਭਾਜਪਾ (BJP) ਹਾਈਕਮਾਂਡ ਦੇ ਨਿਰਦੇਸ਼ਾਂ ਅਨੁਸਾਰ ਪ੍ਰਦੀਪ ਖੁੱਲਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੀ ਜਾਂਚ ਤੋਂ ਬਾਅਦ 6 ਸਾਲ ਲਈ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ। ਇਸ ਸੰਬੰਧੀ ਪੱਤਰ ਵੀ ਜਾਰੀ ਕੀਤੀ ਗਿਆ ਹੈ | The post ਭਾਜਪਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪ੍ਰਦੀਪ ਖੁੱਲਰ ਨੂੰ ਪਾਰਟੀ ‘ਚੋਂ ਕੱਢਿਆ ਬਾਹਰ appeared first on TheUnmute.com - Punjabi News. Tags:
|
ਚੀਨ ਪਹਿਲੀ ਵਾਰ ਪੁਲਾੜ 'ਚ ਭੇਜੇਗਾ ਆਮ ਨਾਗਰਿਕ, ਭਲਕੇ ਲਾਂਚ ਕੀਤਾ ਜਾਵੇਗਾ ਮਿਸ਼ਨ Monday 29 May 2023 02:18 PM UTC+00 | Tags: astronaut breaking-news jiuguan-satellite-center. latest-news moon-missi nasa news shenzhou-12 ਚੰਡੀਗੜ੍ਹ, 29 ਮਈ 2023: ਚੀਨ (china) ਦੀ ਕਮਿਊਨਿਸਟ ਸਰਕਾਰ ਪਹਿਲੀ ਵਾਰ ਇੱਕ ਆਮ ਪੁਲਾੜ ਯਾਤਰੀ ਨੂੰ ਪੁਲਾੜ ਵਿੱਚ ਭੇਜਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਚੀਨ ਤੋਂ ਸਿਰਫ ਫੌਜ ਦੇ ਪੁਲਾੜ ਯਾਤਰੀ ਹੀ ਪੁਲਾੜ ਵਿਚ ਗਏ ਹਨ। ਚੀਨ ਆਪਣਾ ਮਿਸ਼ਨ ਕੱਲ ਯਾਨੀ ਮੰਗਲਵਾਰ ਸਵੇਰੇ 9:31 ਵਜੇ ਜਿਉਗੁਆਨ ਸੈਟੇਲਾਈਟ ਸੈਂਟਰ ਤੋਂ ਲਾਂਚ ਕਰੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਚੀਨ ਤਿੰਨ ਮੈਂਬਰੀ ਟੀਮ ਭੇਜ ਰਿਹਾ ਹੈ | ਇਸ ਮਿਸ਼ਨ ‘ਤੇ ਜਾਣ ਲਈ ਬੀਜਿੰਗ ਦੀ ਯੂਨੀਵਰਸਿਟੀ ਆਫ ਏਰੋਨਾਟਿਕਸ ਐਂਡ ਐਸਟ੍ਰੋਨਾਟਿਕਸ ਦੇ ਪ੍ਰੋਫੈਸਰ ਗੁਈ ਨੂੰ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਮਿਸ਼ਨ ਦੇ ਕਮਾਂਡਰ ਜਿੰਗ ਹੈਪੇਂਗ ਹੋਣਗੇ। ਚੀਨ ਦੀ ਪੁਲਾੜ ਏਜੰਸੀ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਨੇ ਦੱਸਿਆ ਕਿ ਬੀਜਿੰਗ ਦੀ ਯੂਨੀਵਰਸਿਟੀ ਆਫ ਏਰੋਨਾਟਿਕਸ ਐਂਡ ਐਸਟ੍ਰੋਨਾਟਿਕਸ ਦੇ ਪ੍ਰੋਫੈਸਰ ਗੁਈ ਨੂੰ ਇਸ ਮਿਸ਼ਨ ‘ਤੇ ਜਾਣ ਲਈ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਮਿਸ਼ਨ ਦੇ ਕਮਾਂਡਰ ਜਿੰਗ ਹਾਈਪੇਂਗ ਹੋਣਗੇ। ਜੋ ਪੀਪਲਜ਼ ਲਿਬਰੇਸ਼ਨ ਆਰਮੀ ਤੋਂ ਹੈ। ਇਸ ਮਿਸ਼ਨ ‘ਚ ਦੋਵਾਂ ਤੋਂ ਇਲਾਵਾ ਇਕ ਇੰਜੀਨੀਅਰ ਜ਼ੂ ਯਾਂਗਜ਼ੂ ਵੀ ਹੋਵੇਗਾ। ਚੀਨ 2030 ਤੱਕ ਚੰਦਰਮਾ ‘ਤੇ ਪਹੁੰਚਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਚੀਨੀ ਫੌਜ ਦੇ ਪੁਲਾੜ ਪ੍ਰੋਗਰਾਮ ‘ਤੇ ਕਈ ਅਰਬਾਂ ਰੁਪਏ ਖਰਚ ਕੀਤੇ ਗਏ ਹਨ। ਨਿਊਜ਼ ਵੈੱਬਸਾਈਟ ਅਲਜਜ਼ੀਰਾ ਮੁਤਾਬਕ ਚੀਨ ਪੁਲਾੜ ਦੀ ਦੌੜ ‘ਚ ਅਮਰੀਕਾ ਅਤੇ ਰੂਸ ਦੀ ਬਰਾਬਰੀ ਕਰਨਾ ਚਾਹੁੰਦਾ ਹੈ। ਪਿਛਲੇ ਸਾਲ ਚੀਨ china) ਨੇ ਆਪਣਾ ਤੀਜਾ ਸਥਾਈ ਪੁਲਾੜ ਸਟੇਸ਼ਨ ਬਣਾਉਣ ਦਾ ਕੰਮ ਪੂਰਾ ਕਰ ਲਿਆ ਸੀ। ਜਿਸ ਦਾ ਨਾਂ ਤਿਆਨਗੋਂਗ ਹੈ। ਲਾਂਚ ਕਰਨ ਤੋਂ ਬਾਅਦ ਇਸ ਨੂੰ 10 ਸਾਲ ਤੱਕ ਧਰਤੀ ਦੇ ਪੰਧ ‘ਚ ਰੱਖਿਆ ਜਾਵੇਗਾ। ਜਿਸ ਕਾਰਨ ਸਭ ਤੋਂ ਲੰਬੇ ਸਮੇਂ ਤੱਕ ਮਨੁੱਖ ਦੇ ਪੁਲਾੜ ਵਿੱਚ ਰਹਿਣ ਦਾ ਰਿਕਾਰਡ ਬਣ ਜਾਵੇਗਾ। 2011 ਵਿੱਚ ਅਮਰੀਕਾ ਨੇ ਆਪਣੀ ਪੁਲਾੜ ਏਜੰਸੀ ਨਾਸਾ ਨੂੰ ਚੀਨ ਦੀ ਪੁਲਾੜ ਏਜੰਸੀ ਨਾਲ ਕੰਮ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਤੋਂ ਚੀਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਬਾਹਰ ਹੈ। The post ਚੀਨ ਪਹਿਲੀ ਵਾਰ ਪੁਲਾੜ ‘ਚ ਭੇਜੇਗਾ ਆਮ ਨਾਗਰਿਕ, ਭਲਕੇ ਲਾਂਚ ਕੀਤਾ ਜਾਵੇਗਾ ਮਿਸ਼ਨ appeared first on TheUnmute.com - Punjabi News. Tags:
|
Jalandhar: ਜਲੰਧਰ 'ਚ ਥਾਣਾ ਇੰਚਾਰਜਾਂ ਦੇ ਤਬਾਦਲੇ, ਪੜ੍ਹੋ ਪੂਰੀ ਸੂਚੀ Monday 29 May 2023 02:27 PM UTC+00 | Tags: breaking-news jalandhar jalandhar-news jalandhar-police jalandhar-police-administration latest-news news punjab-news transfers ਚੰਡੀਗੜ੍ਹ, 29 ਮਈ 2023: ਪੰਜਾਬ ਵਿੱਚ ਪ੍ਰਸ਼ਾਸਨਿਕ ਅਤੇ ਪੁਲਿਸ ਵਿਭਾਗਾਂ ਵਿੱਚ ਫੇਰਬਦਲ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਅੱਜ ਜਲੰਧਰ (Jalandhar) ਵਿੱਚ ਥਾਣਾ ਇੰਚਾਰਜਾਂ ਦੇ ਤਬਾਦਲੇ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਥਾਣਾ 4, 5 ਅਤੇ 8 ਸਮੇਤ 9 ਇੰਚਾਰਜਾਂ ਦੇ ਤਬਾਦਲੇ ਕੀਤੇ ਗਏ ਹਨ। ਉਨ੍ਹਾਂ ਦਾ ਤਬਾਦਲਾ ਤੁਰੰਤ ਪ੍ਰਭਾਵ ਨਾਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਅੱਜ ਤਬਾਦਲੇ ਕੀਤੇ ਗਏ ਇੰਚਾਰਜਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ |
The post Jalandhar: ਜਲੰਧਰ ‘ਚ ਥਾਣਾ ਇੰਚਾਰਜਾਂ ਦੇ ਤਬਾਦਲੇ, ਪੜ੍ਹੋ ਪੂਰੀ ਸੂਚੀ appeared first on TheUnmute.com - Punjabi News. Tags:
|
NATO ਸੰਮੇਲਨ ਤੋਂ ਦੂਰ ਰਹੇ ਜਾਪਾਨ, ਇਤਿਹਾਸ ਤੋਂ ਸਬਕ ਲੈਣ PM ਫੂਮਿਓ ਕਿਸ਼ਿਦਾ: ਚੀਨ Monday 29 May 2023 02:39 PM UTC+00 | Tags: breaking-news china japan japanese nato nato-summit news pm-fumio-kishida ਚੰਡੀਗੜ੍ਹ, 29 ਮਈ 2023: ਚੀਨ ਨੇ ਜਾਪਾਨ ਨੂੰ ਜੁਲਾਈ ‘ਚ ਹੋਣ ਵਾਲੇ ਨਾਟੋ ਸੰਮੇਲਨ (NATO Summit) ‘ਚ ਹਿੱਸਾ ਨਾ ਲੈਣ ਲਈ ਕਿਹਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬਿਹਤਰ ਹੋਵੇਗਾ ਜੇਕਰ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਟੋ ਸੰਮੇਲਨ ‘ਚ ਸ਼ਾਮਲ ਹੋਣ ਲਈ ਲਿਥੁਆਨੀਆ ਨਾ ਜਾਣ। ਇਸ ਕਾਰਨ ਇਸ ਇਲਾਕੇ ਵਿੱਚ ਸ਼ਾਂਤੀ ਬਣੀ ਰਹੇਗੀ। ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ ਜਾਪਾਨ ਸਮੇਤ ਸਾਨੂੰ ਸਾਰਿਆਂ ਨੂੰ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ। ਕੋਈ ਵੀ ਕਾਰਵਾਈ ਇਸ ਖੇਤਰ ਦੀ ਸ਼ਾਂਤੀ ਨੂੰ ਦਾਅ ‘ਤੇ ਲਗਾ ਸਕਦੀ ਹੈ ਅਤੇ ਸਭ ਨੂੰ ਨੁਕਸਾਨ ਹੋਣ ਦਾ ਖਤਰਾ ਹੈ। ਜੁਲਾਈ ਵਿੱਚ ਲਿਥੁਆਨੀਆ ਵਿੱਚ ਨਾਟੋ ਸੰਮੇਲਨ (NATO Summit) ਹੋਣਾ ਹੈ। ਰੂਸ-ਯੂਕਰੇਨ ਯੁੱਧ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਸੰਦਰਭ ‘ਚ ਇਸ ਸੰਮੇਲਨ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਜਾਪਾਨ ਨਾਟੋ ਦਾ ਹਿੱਸਾ ਨਹੀਂ ਹੈ ਪਰ ਅਮਰੀਕਾ ਅਤੇ ਹੋਰ ਮੈਂਬਰ ਦੇਸ਼ਾਂ ਨੇ ਇਸ ਨੂੰ ਵਿਸ਼ੇਸ਼ ਸੱਦਾ ਦਿੱਤਾ ਹੈ। ਜਾਪਾਨ ਦੀ ਸਰਕਾਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਿਥੁਆਨੀਆ ਜਾ ਸਕਦੇ ਹਨ। ਉਦੋਂ ਤੋਂ ਚੀਨੀ ਸਰਕਾਰ ਜਾਪਾਨ ‘ਤੇ ਦਬਾਅ ਬਣਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਜਾਪਾਨ ਅਤੇ ਨਾਟੋ ਦੇ ਬਾਕੀ ਮੈਂਬਰ ਟੈਕਨਾਲੋਜੀ ਅਤੇ ਖੁਫੀਆ ਜਾਣਕਾਰੀ ਸਾਂਝੀ ਕਰਨ ‘ਤੇ ਨਵਾਂ ਸਮਝੌਤਾ ਕਰ ਸਕਦੇ ਹਨ। ਇਸ ਤੋਂ ਇਲਾਵਾ ਨਾਟੋ ਪਲੱਸ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਇਸ ਵਿੱਚ ਭਾਰਤ ਅਤੇ ਜਾਪਾਨ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਦਿੱਤਾ ਜਾ ਸਕਦਾ ਹੈ। The post NATO ਸੰਮੇਲਨ ਤੋਂ ਦੂਰ ਰਹੇ ਜਾਪਾਨ, ਇਤਿਹਾਸ ਤੋਂ ਸਬਕ ਲੈਣ PM ਫੂਮਿਓ ਕਿਸ਼ਿਦਾ: ਚੀਨ appeared first on TheUnmute.com - Punjabi News. Tags:
|
ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ ਮੁਹਿੰਮ: ਵਿਦਿਆਰਥੀਆਂ ਨੂੰ ਆਰ ਆਰ ਆਰ ਸੈਂਟਰਾਂ ਬਾਰੇ ਕੀਤਾ ਜਾਗਰੂਕ Monday 29 May 2023 02:43 PM UTC+00 | Tags: breaking-news mera-swachh-shahr-campaign news rrr-centres sas-nagar ਐੱਸ.ਏ.ਐੱਸ. ਨਗਰ, 29 ਮਈ 2023: ਸ਼੍ਰੀਮਤੀ ਨਵਜੋਤ ਕੌਰ, ਕਮਿਸ਼ਨਰ ਐਸ.ਏ.ਐਸ.ਨਗਰ ਦੀ ਅਗਵਾਈ ਹੇਠ ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ ਮੁਹਿੰਮ ਤਹਿਤ ਮਈ 15 ਤੋਂ 5 ਜੂਨ ਤੱਕ ਚੱਲਣ ਵਾਲੇ ਪ੍ਰੋਗਰਾਮ ਦੇ ਤਹਿਤ ਨਗਰ ਨਿਗਮ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਵੱਖ ਵੱਖ ਸਕੂਲਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ, ਜਿਸ ਦੇ ਤਹਿਤ ਸਰਕਾਰੀ ਕੰਨਿਆ ਸਕੂਲ ਸੋਹਾਣਾ ਵਿਖੇ ਬੱਚਿਆਂ ਨੂੰ ਸ਼ਹਿਰ ਵਿੱਚ ਵੱਖ ਵੱਖ ਥਾਵਾਂ ‘ਤੇ ਬਣੇ ਆਰ ਆਰ ਸੈਂਟਰਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਸਕੂਲ ਦੇ ਸਾਰੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਇਹ ਸਹੁੰ ਲਈ ਗਈ ਕਿ ਉਹ ਆਪਣੇ ਘਰ ਦਾ ਵਰਤਿਆ ਹੋਇਆ ਸਮਾਨ ਆਰ ਆਰ ਸੈਂਟਰਾਂ ‘ਤੇ ਜਮ੍ਹਾਂ ਕਰਵਾਉਣਗੇ ਤਾਂ ਜੋ ਇਹ ਸਮਾਨ ਕਿਸੇ ਹੋਰ ਲੋੜਵੰਦ ਵਿਅਕਤੀਆਂ ਦੇ ਕੰਮ ਆ ਸਕੇ। ਇਸ ਤੋਂ ਇਲਾਵਾ ਸਕੂਲ ਵਿੱਚ ਕਲੀਨਅੱਪ ਡਰਾਈਵ ਕਰਵਾਈ ਗਈ ਅਤੇ ਸਕੂਲੀ ਬੱਚਿਆਂ ਵੱਲੋਂ ਪਲਾਂਟੇਸ਼ਨ ਵੀ ਕਰਵਾਈ ਗਈ। ਬੱਚਿਆਂ ਨੂੰ ਆਰ ਆਰ ਆਰ (ਰੀਸਾਈਕਲ, ਰਡਿਊਜ਼, ਰੀਯੂਜ਼) ਸੈਂਟਰਜ਼ ਬਾਰੇ ਜਾਣੂ ਕਰਵਾਇਆ ਗਿਆ। ਨਗਰ ਨਿਗਮ, ਐਸ.ਏ.ਐਸ.ਨਗਰ ਵੱਲੋਂ 14 ਆਰ.ਐਮ.ਸੀ ਸੈਂਟਰ ਬਣਾਏ ਗਏ ਹਨ, ਜਿਨ੍ਹਾਂ ਵਿਚ ਗਿੱਲੇ ਕੂੜੇ ਤੋਂ ਖਾਦ ਤਿਆਰ ਕੀਤੀ ਜਾਂਦੀ ਹੈ। ਅੱਜ ਦਫਤਰ ਨਗਰ ਨਿਗਮ, ਐਸ.ਏ.ਐਸ.ਨਗਰ ਵਿੱਚ ਲੋਕਾਂ ਨੂੰ ਗਿੱਲੇ ਕੂੜੇ ਤੋਂ ਬਣੀ ਖਾਦ ਵੰਡੀ ਗਈ । ਜਿਸ ਵਿੱਚ ਮੌਕੇ ਮਨਪ੍ਰੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ, ਐਮ.ਸੀ ਅਨੁਰਾਧਾ ਆਨੰਦ ਵਾਰਡ ਨੰ: 11 ਸ੍ਰੀਮਤੀ ਵੰਦਨਾ ਸੁਖੀਜਾ, ਸੀ.ਐਫ, ਜਗਰੂਪ ਸਿੰਘ, ਸੈਨੇਟਰੀ ਇੰਸਪੈਕਟਰ, ਜਸਪ੍ਰੀਤ ਸਿੰਘ, ਐਸ.ਡੀ.ਓ ਮੌਜੂਦ ਸਨ ਅਤੇ ਆਮ ਪਬਲਿਕ ਮੌਜੂਦ ਸੀ, ਉਨ੍ਹਾਂ ਨੂੰ ਜਾਗਰੂਕ ਕੀਤਾ ਗਿਆ ਕਿ ਘਰ ਦਾ ਗਿੱਲੋ ਅਤੇ ਸੁੱਕਾ ਕੂੜਾ ਵੱਖ ਵੱਖ ਰੱਖਿਆ ਜਾਵੇ। ਸੰਯੁਕਤ ਕਮਿਸ਼ਨਰ, ਸ੍ਰੀਮਤੀ ਕਿਰਨ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਮੋਹਾਲੀ ਸ਼ਹਿਰ ਵਿਚ ਨਗਰ ਨਿਗਮ ਵਲੋਂ ਖੋਲੇ ਗਏ ਆਰ ਆਰ ਆਰ ਸੈਂਟਰਾਂ ਸਬੰਧੀ ਲੋਕਾਂ ਨੂੰ ਮੁਨਿਆਦੀ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵਲੋਂ ਦਿੱਤਾ ਗਿਆ ਸਮਾਨ ਨਗਰ ਨਿਗਮ ਦੀਆਂ ਗੱਡੀਆਂ ਰਾਹੀਂ ਇਕੱਠਾ ਕਰਕੇ ਵੱਖ ਵੱਖ ਸੈਂਟਰਾਂ ‘ਤੇ ਪਹੁੰਚਦਾ ਕੀਤਾ ਜਾਂਦਾ ਹੈ। ਜਿਸ ਦਾ ਸ਼ਹਿਰ ਵਾਸੀਆਂ ਵੱਲੋਂ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਸ਼ਹਿਰ ਵਿੱਚ ਵੱਖ ਵੱਖ ਥਾਵਾਂ ‘ਤੇ ਪੰਜ ਸੈਂਟਰ (ਰੀਸਾਈਕਲ, ਡਿਊਜ਼, ਰੀਯੂਜ਼ ਸੈਂਟਰ) ਖੋਲੇ ਗਏ ਹਨ, ਜਿਨ੍ਹਾਂ ਵਿੱਚ ਐਸ.ਏ.ਐਸ.ਨਗਰ ਵਾਸੀ ਆਪਣੇ ਘਰ ਵਿੱਚ ਵਾਧੂ ਪਏ ਸਮਾਨ ਜਿਵੇਂ ਕਿ ਵਰਤਣਯੋਗ ਕੱਪੜੇ, ਪੁਰਾਣੀਆਂ ਕਿਤਾਬਾਂ ਅਤੇ ਸਟੇਸ਼ਨਰੀ, ਖਿਡੌਨੇ, ਫਰਨੀਚਰ, ਬੂਟ, ਬੈਗ ਅਤੇ ਇਲੈਟ੍ਰੋਨਿਕ ਸਮਾਨ, ਆਦਿ ਜਮ੍ਹਾਂ ਕਰਵਾ ਸਕਦੇ ਹਨ । ਨਗਰ ਨਿਗਮ, ਐਸ.ਏ.ਐਸ.ਨਗਰ ਵੱਲੋਂ ਪੰਜ ਕੁਲੈਕਸ਼ਨ ਸੈਂਟਰ ਸੈਕਟਰ 54, 65 ਅਤੇ ਸੈਕਟਰ 71 ਦੇ ਕਮਿਊਨਟੀ ਸੈਂਟਰ, ਸੈਕਟਰ 56 ਦੇ ਰੈਣ ਬਸੇਰਾ ਅਤੇ ਫੇਸ-8 ਨੇਚਰ ਪਾਰਕ ਵਿੱਚ ਸਥਾਪਤ ਕੀਤੇ ਗਏ ਹਨ। ਸ਼ਹਿਰ ਵਾਸੀ ਨਗਰ ਨਿਗਮ, ਐਸ.ਏ.ਐਸ.ਨਗਰ ਦੇ ਵੱਟਸਐਪ ਨੰਬਰ:- 94637-75070 ਅਤੇ ਟੋਲ ਵੀ ਨੰਬਰ :-18001370007 ‘ਤੇ ਸੰਪਰਕ ਕਰਕੇ ਵਧੇਰੀ ਜਾਣਕਾਰੀ ਲੈ ਸਕਦੇ ਹਨ। ਸ੍ਰੀਮਤੀ ਨਵਜੋਤ ਕੌਰ, ਕਮਿਸ਼ਨਰ ਐਸ.ਏ.ਐਸ.ਨਗਰ ਵੱਲੋਂ ਸ਼ਹਿਰ ਵਾਸੀਆਂ ਨੂੰ "ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ ਮੁਹਿੰਮ ਵਿੱਚ ਐਸ.ਏ.ਐਸ.ਨਗਰ ਨੂੰ ਸਾਫ ਅਤੇ ਸਵੱਛ ਬਣਾਉਣ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ ਹੈ। ਇਸ ਦੌਰਾਨ ਸ੍ਰੀਮਤੀ ਵੰਦਨਾ ਸਖੀਜਾ, ਹਰਵੰਤ ਸਿੰਘ, ਸੀ.ਐਸ.ਆਈ ਅਤੇ ਹਰਮਿੰਦਰ ਸਿੰਘ, ਐਸ.ਆਈ ਰਣਜੀਤ ਸਿੰਘ, ਐਸ.ਆਈ ਅਤੇ ਰਵਿੰਦਰ ਸਿੰਘ, ਐਸ.ਆਈ ਅਤੇ ਹੋਰ ਸਟਾਫ ਹਾਜ਼ਰ ਸੀ। The post ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ ਮੁਹਿੰਮ: ਵਿਦਿਆਰਥੀਆਂ ਨੂੰ ਆਰ ਆਰ ਆਰ ਸੈਂਟਰਾਂ ਬਾਰੇ ਕੀਤਾ ਜਾਗਰੂਕ appeared first on TheUnmute.com - Punjabi News. Tags:
|
ਜ਼ਮੀਨੀ ਰਿਕਾਰਡ ਸਰਲ ਪੰਜਾਬੀ ਭਾਸ਼ਾ 'ਚ ਉਪਲਬਧ ਹੋਵੇਗਾ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ: ਮੁੱਖ ਮੰਤਰੀ Monday 29 May 2023 02:48 PM UTC+00 | Tags: aam-aadmi-party breaking-news chief-minister-punjab cm-bhagwant-mann land-record news punjab-government punjabi-language punjab-revenue-department ਚੰਡੀਗੜ੍ਹ, 29 ਮਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤਹਿਸੀਲ ਪੱਧਰ ‘ਤੇ ਵਿਆਪਕ ਸੁਧਾਰ ਲਿਆਉਣ ਦਾ ਐਲਾਨ ਕੀਤਾ ਤਾਂ ਜੋ ਲੋਕ ਆਪਣੇ ਰੋਜ਼ਾਨਾ ਦੇ ਪ੍ਰਸ਼ਾਸਕੀ ਕੰਮ ਬਿਨਾਂ ਕਿਸੇ ਦਿੱਕਤ ਦੇ ਨਿਰਵਿਘਨ ਅਤੇ ਮੁਸ਼ਕਲ ਰਹਿਤ ਢੰਗ ਨਾਲ ਕਰਵਾ ਸਕਣ। ਮੁੱਖ ਮੰਤਰੀ ਨੇ ਪੰਜਾਬ ਲੈਂਡ ਰਿਕਾਰਡ (land Record) ਸੋਸਾਇਟੀ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲੋਕਾਂ ਦੀ ਸਹੂਲਤ ਲਈ ਇਨ੍ਹਾਂ ਸੁਧਾਰਾਂ ਨੂੰ ਲਾਗੂ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜ਼ਮੀਨ ਨਾਲ ਸਬੰਧਤ ਸਾਰੇ ਰਿਕਾਰਡ ਨੂੰ ਆਨਲਾਈਨ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ ਅਤੇ ਉਹ ਇੱਕ ਕਲਿੱਕ ‘ਤੇ ਜ਼ਮੀਨੀ ਰਿਕਾਰਡ ਬਾਰੇ ਸਾਰੀ ਜਾਣਕਾਰੀ ਹਾਸਲ ਕਰ ਸਕਣ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਜ਼ਮੀਨੀ ਰਿਕਾਰਡ ਸਰਲ ਪੰਜਾਬੀ ਭਾਸ਼ਾ ਵਿੱਚ ਉਪਲਬਧ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਇਸ ਨੂੰ ਪੜ੍ਹਨ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਆਖਿਆ ਕਿ ਸੂਬੇ ਦੇ ਹਰ ਤਰ੍ਹਾਂ ਦੇ ਰਿਕਾਰਡ (land Record) ਨੂੰ ਪੂਰੀ ਤਰ੍ਹਾਂ ਡਿਜੀਟਾਈਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਦੇ ਨਾਲ-ਨਾਲ ਜ਼ਿਲ੍ਹਾ ਅਤੇ ਸਬ ਡਵੀਜ਼ਨ ਪੱਧਰ ‘ਤੇ ਰਿਕਾਰਡ ਰੂਮਾਂ ਦੀ ਢੁੱਕਵੇਂ ਤਰੀਕੇ ਨਾਲ ਸਾਂਭ-ਸੰਭਾਲ ਕੀਤੀ ਜਾਵੇ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਮਾਲ ਵਿਭਾਗ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਕੁਸ਼ਲਤਾ ਲਿਆਉਣ ਲਈ ਰਜਿਸਟ੍ਰੇਸ਼ਨ ਸਬੰਧੀ ਅਤੇ ਦਫ਼ਤਰੀ ਕੰਮਕਾਜ ਨੂੰ ਆਨਲਾਈਨ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸੂਬੇ ਵਿੱਚ ਮਾਲ ਵਿਭਾਗ ਦੇ ਕੰਪਿਊਟਰੀਕਰਨ ਪ੍ਰਾਜੈਕਟਾਂ ਦਾ ਵੀ ਜਾਇਜ਼ਾ ਲਿਆ ਅਤੇ ਇਨ੍ਹਾਂ ਨੂੰ ਜਲਦੀ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ, ਤਹਿਸੀਲ ਕੰਪਲੈਕਸਾਂ, ਸਬ ਤਹਿਸੀਲ ਕੰਪਲੈਕਸਾਂ ਦੀ ਉਸਾਰੀ ਅਤੇ ਕਾਇਆ-ਕਲਪ ਲਈ ਸਿਵਲ ਕਾਰਜਾਂ ਅਤੇ ਫਰਨੀਚਰ ਦੇ ਕੰਮ ਅਤੇ ਸਬ ਰਜਿਸਟਰਾਰ ਦਫ਼ਤਰਾਂ, ਪਟਵਾਰ ਵਰਕ ਸਟੇਸ਼ਨਾਂ ਅਤੇ ਫਰਦ ਕੇਂਦਰਾਂ ਦੇ ਆਧੁਨਿਕੀਕਰਨ ਦੇ ਕੰਮ ਨੂੰ ਵੀ ਸਮਾਂਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਭਗਵੰਤ ਮਾਨ ਨੇ ਵਿਭਾਗ ਨਾਲ ਸਬੰਧਤ ਨਾਗਰਿਕ ਸੇਵਾਵਾਂ ਲਈ ਫਰਦ ਕੇਂਦਰਾਂ ਦੇ ਸੰਚਾਲਨ ਅਤੇ ਰੱਖ-ਰਖਾਅ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। The post ਜ਼ਮੀਨੀ ਰਿਕਾਰਡ ਸਰਲ ਪੰਜਾਬੀ ਭਾਸ਼ਾ ‘ਚ ਉਪਲਬਧ ਹੋਵੇਗਾ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ: ਮੁੱਖ ਮੰਤਰੀ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest