TheUnmute.com – Punjabi News: Digest for May 29, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਅੰਮ੍ਰਿਤਸਰ 'ਚ BSF ਨੇ ਪਾਕਿਸਤਾਨੀ ਡਰੋਨ ਨੂੰ ਡੇਗਿਆ, ਨਸ਼ੇ ਖੇਪ ਚੁੱਕਣ ਪਹੁੰਚਿਆ ਤਸਕਰ ਵੀ ਕਾਬੂ

Sunday 28 May 2023 05:42 AM UTC+00 | Tags: border-security-force drugs-smuggler heroin latestnews news pakistani-smugglers. punjab-police smuggler

ਚੰਡੀਗੜ੍ਹ, ਮਈ 28 2023: ਸੀਮਾ ਸੁਰੱਖਿਆ ਬਲ ਨੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਪਾਕਿਸਤਾਨੀ ਤਸਕਰਾਂ (Smuggler) ਦੀਆਂ ਦੋ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਵਿੱਚ ਦੋ ਥਾਵਾਂ ਤੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਇਸਦੇ ਨਾਲ ਹੀ ਇੱਕ ਸਮੱਗਲਰ ਨੂੰ ਫੜਨ ਵਿੱਚ ਵੀ ਸਫਲਤਾ ਹਾਸਲ ਕੀਤੀ ਗਈ ਹੈ।

ਬੀਐਸਐਫ ਮੁਤਾਬਕ ਬਟਾਲੀਅਨ 22 ਦੇ ਜਵਾਨ ਰਾਤ ਸਮੇਂ ਅਟਾਰੀ ਸਰਹੱਦ ਦੇ ਬਿਲਕੁਲ ਨੇੜੇ ਪੁਲ ਮੋਰਾਂ ਵਿਖੇ ਗਸ਼ਤ 'ਤੇ ਸਨ। ਇਸ ਦੌਰਾਨ ਸਵੇਰੇ ਕਰੀਬ 9.35 ਵਜੇ ਡਰੋਨ ਦੇ ਆਉਣ ਦੀ ਆਵਾਜ਼ ਸੁਣਾਈ ਦਿੱਤੀ। ਤੁਰੰਤ ਕਾਰਵਾਈ ਕਰਦੇ ਹੋਏ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਹੀ ਮਿੰਟਾਂ ਵਿੱਚ ਡਰੋਨ ਦੀ ਆਵਾਜ਼ ਬੰਦ ਹੋ ਗਈ।

Smuggler

ਬਿਨਾਂ ਸਮਾਂ ਬਰਬਾਦ ਕੀਤੇ ਜਵਾਨਾਂ ਨੇ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਸ਼ੁਰੂ ਕਰ ਦਿੱਤੀ। ਇੱਕ ਡੀਜੇਆਈ ਮੈਟ੍ਰਿਸ ਆਰਟੀਕੇ 300 ਡਰੋਨ ਖੇਤਾਂ ਵਿੱਚ ਜ਼ਬਤ ਕੀਤਾ ਗਿਆ ਸੀ। ਪਰ ਉਸ ਨਾਲ ਹੈਰੋਇਨ ਦੀ ਕੋਈ ਖੇਪ ਨਹੀਂ ਸੀ । ਜਵਾਨਾਂ ਨੇ ਰਾਤ ਨੂੰ ਹੀ ਆਲੇ-ਦੁਆਲੇ ਦੇ ਇਲਾਕੇ ‘ਚ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।

ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਨਜ਼ਰ ਇਕ ਵਿਅਕਤੀ ‘ਤੇ ਪਈ। ਸਿਪਾਹੀਆਂ ਨੇ ਉਸ ਦਾ ਪਿੱਛਾ ਕੀਤਾ ਅਤੇ ਤੁਰੰਤ ਉਸ ਨੂੰ ਫੜ ਲਿਆ। ਉਸ ਦੇ ਹੱਥ ਵਿੱਚ ਹੈਰੋਇਨ ਦੀ ਖੇਪ ਸੀ, ਜੋ ਡਰੋਨ ਨਾਲ ਆਈ ਸੀ। ਦੋਸ਼ੀ ਸਮੱਗਲਰ ਨੂੰ ਤੁਰੰਤ ਫੜ ਲਿਆ ਗਿਆ। ਜਦੋਂ ਕਿ ਜਦੋਂ ਖੇਪ ਦੀ ਜਾਂਚ ਕੀਤੀ ਗਈ ਤਾਂ ਇਸ ਦਾ ਕੁੱਲ ਵਜ਼ਨ 3.5 ਕਿਲੋ ਸੀ। ਬੀਐਸਐਫ ਅਧਿਕਾਰੀਆਂ ਨੇ ਤਸਕਰ (Smuggler) ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

The post ਅੰਮ੍ਰਿਤਸਰ ‘ਚ BSF ਨੇ ਪਾਕਿਸਤਾਨੀ ਡਰੋਨ ਨੂੰ ਡੇਗਿਆ, ਨਸ਼ੇ ਖੇਪ ਚੁੱਕਣ ਪਹੁੰਚਿਆ ਤਸਕਰ ਵੀ ਕਾਬੂ appeared first on TheUnmute.com - Punjabi News.

Tags:
  • border-security-force
  • drugs-smuggler
  • heroin
  • latestnews
  • news
  • pakistani-smugglers.
  • punjab-police
  • smuggler

ਚੰਡੀਗੜ੍ਹ, ਮਈ 28 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵਾਂ ਸੰਸਦ ਭਵਨ (New Parliament Building) ਰਾਸ਼ਟਰ ਨੂੰ ਸਮਰਪਿਤ ਕੀਤਾ ਹੈ। ਉਦਘਾਟਨ ਤੋਂ ਪਹਿਲਾਂ ਪੀਐਮ ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਸੰਸਦ ਭਵਨ ਦਾ ਨਿਰਮਾਣ ਕਰਨ ਵਾਲੇ ਵਰਕਰਾਂ ਨੂੰ ਸ਼ਾਲ ਪਾ ਕੇ ਸਨਮਾਨਿਤ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਵੀ ਸੌਂਪੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਵੇਂ ਹੀ ਭਾਰਤ ਦੀ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਹੋਇਆ ਹੈ, ਸਾਡੇ ਦਿਲ ਅਤੇ ਦਿਮਾਗ ਮਾਣ ਅਤੇ ਉਮੀਦ ਨਾਲ ਭਰ ਗਏ ਹਨ। ਇਹ ਪ੍ਰਸਿੱਧ ਇਮਾਰਤ ਸ਼ਕਤੀਕਰਨ, ਸੁਪਨਿਆਂ ਨੂੰ ਜਗਾਉਣ ਅਤੇ ਉਨ੍ਹਾਂ ਨੂੰ ਹਕੀਕਤ ਵਿੱਚ ਬਦਲਣ ਦਾ ਪੰਘੂੜਾ ਬਣੇ। ਇਹ ਸਾਡੇ ਮਹਾਨ ਦੇਸ਼ ਨੂੰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ‘ਤੇ ਲੈ ਜਾਵੇ।

Image

ਉਦਘਾਟਨ ਸਮਾਗਮ ਤੋਂ ਪਹਿਲਾਂ ਪੀਐਮ ਮੋਦੀ ਨੇ ‘ਸੇਂਗੋਲ’ (Sengol) ਨੂੰ ਮੱਥਾ ਟੇਕਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਸੰਸਦ ਭਵਨ ‘ਚ ਲੋਕ ਸਭਾ ਸਪੀਕਰ ਦੀ ਕੁਰਸੀ ਨੇੜੇ ਰਾਜਦੰਡ ‘ਸੇਂਗੋਲ’ ਲਗਾਇਆ। ਨਵੇਂ ਸੰਸਦ ਭਵਨ ਵਿੱਚ ਇਸਦੀ ਸਥਾਪਨਾ ਤੋਂ ਪਹਿਲਾਂ, ਇਤਿਹਾਸਕ ‘ਸੇਂਗੋਲ’ ਪ੍ਰਧਾਨ ਮੰਤਰੀ ਮੋਦੀ ਨੂੰ ਆਦਿਨਮ (ਹਿੰਦੂ ਮੱਠਾਂ ਦੇ ਮੁਖੀਆਂ) ਦੁਆਰਾ ਸੌਂਪਿਆ ਗਿਆ ਸੀ। ਸੰਸਦ ਭਵਨ ਵਿੱਚ ਅੰਮ੍ਰਿਤ ਕਾਲ ਦੇ ਰਾਸ਼ਟਰੀ ਚਿੰਨ੍ਹ ਵਜੋਂ 'ਸੇਂਗੋਲ' ਸਥਾਪਤ ਕੀਤਾ ਗਿਆ ਹੈ।

Image

‘ਸੇਂਗੋਲ’ ਦੀ ਸਥਾਪਨਾ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਤਾਮਿਲਨਾਡੂ ਦੇ ਵੱਖ-ਵੱਖ ਹਿੰਦੂ ਮੱਠਾਂ ਦੇ ਮੁਖੀਆਂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ। ਇਹ ਉਹੀ ਸੇਂਗੋਲ ਹੈ, ਜਿਸ ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 14 ਅਗਸਤ ਦੀ ਰਾਤ ਨੂੰ ਆਪਣੀ ਰਿਹਾਇਸ਼ ‘ਤੇ ਕਈ ਨੇਤਾਵਾਂ ਦੀ ਮੌਜੂਦਗੀ ‘ਚ ਸਵੀਕਾਰ ਕੀਤਾ ਸੀ।

Image

ਨਵੇਂ ਸੰਸਦ ਭਵਨ (New Parliament Building) ਦਾ ਉਦਘਾਟਨ ਸਮਾਗਮ ਵੈਦਿਕ ਰੀਤੀ-ਰਿਵਾਜਾਂ ਤੋਂ ਬਾਅਦ ਰਵਾਇਤੀ ‘ਪੂਜਾ’ ਨਾਲ ਸ਼ੁਰੂ ਹੋਇਆ। ਪੂਜਾ ਦੌਰਾਨ ਪੀਐਮ ਮੋਦੀ ਦੇ ਨਾਲ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਪੂਜਾ ਤੋਂ ਬਾਅਦ ਪਤਵੰਤੇ ਲੋਕ ਸਭਾ ਚੈਂਬਰ ਅਤੇ ਨਵੀਂ ਬਿਲਡਿੰਗ ‘ਚ ਰਾਜ ਸਭਾ ਚੈਂਬਰ ਦੇ ਪਰਿਸਰ ਦਾ ਨਿਰੀਖਣ ਕਰਨਗੇ।

ਜਾਣੋ ਪੂਰਾ ਪ੍ਰੋਗਰਾਮ ਹੈ:-

ਪਹਿਲੇ ਪੜਾਅ ਵਿੱਚ 7:30 ਤੋਂ 8:30 ਤੱਕ ਹਵਨ ਅਤੇ ਪੂਜਾ
ਸੇਂਗੋਲ 8:30 ਅਤੇ 9:00 ਦੇ ਵਿਚਕਾਰ ਸਥਾਪਤ ਕੀਤਾ ਗਿਆ
ਸਵੇਰੇ 9:00 ਵਜੇ ਲੋਕ ਸਭਾ ਚੈਂਬਰਾਂ ਵਿੱਚ ਪ੍ਰੋਗਰਾਮ
ਸੰਸਦ ਦੀ ਲਾਬੀ ਵਿੱਚ ਸਵੇਰੇ 9:30 ਵਜੇ ਪ੍ਰਾਰਥਨਾ ਸਭਾ
12:07 ‘ਤੇ ਰਾਸ਼ਟਰੀ ਗੀਤ ਅਤੇ 12:10 ‘ਤੇ ਰਾਜ ਸਭਾ ਦੇ ਉਪ ਚੇਅਰਮੈਨ ਦੁਆਰਾ ਸਵਾਗਤੀ ਭਾਸ਼ਣ
12:17 ਵਜੇ ਤੋਂ ਸੰਸਦ ‘ਤੇ ਦੋ ਫਿਲਮਾਂ ਦੀ ਸਕ੍ਰੀਨਿੰਗ
12:29 ‘ਤੇ ਉਪ ਰਾਸ਼ਟਰਪਤੀ ਧਨਖੜ ਦਾ ਸੰਦੇਸ਼, ਇਸ ਤੋਂ ਬਾਅਦ ਰਾਸ਼ਟਰਪਤੀ ਦਾ ਸੰਦੇਸ਼
ਲੋਕ ਸਭਾ ਸਪੀਕਰ ਓਮ ਬਿਰਲਾ ਦਾ 12:43 ਵਜੇ ਭਾਸ਼ਣ
ਪ੍ਰਧਾਨ ਮੰਤਰੀ ਦੁਪਹਿਰ 1:00 ਵਜੇ ਵਿਸ਼ੇਸ਼ ਸਿੱਕਾ ਅਤੇ ਮੋਹਰ ਜਾਰੀ ਕਰਨਗੇ
1:10 ਵਜੇ ਪੀਐਮ ਮੋਦੀ ਦਾ ਭਾਸ਼ਣ। ਇਸ ਤੋਂ ਬਾਅਦ ਦੁਪਹਿਰ 1.30 ਵਜੇ ਧੰਨਵਾਦ ਦਾ ਮਤਾ।

The post PM ਮੋਦੀ ਵਲੋਂ ਨਵਾਂ ਸੰਸਦ ਭਵਨ ਦੇਸ਼ ਨੂੰ ਸਮਰਪਿਤ, ਸੰਸਦ ‘ਚ ਰਾਸ਼ਟਰੀ ਚਿੰਨ੍ਹ ਵਜੋਂ 'ਸੇਂਗੋਲ' ਸਥਾਪਿਤ appeared first on TheUnmute.com - Punjabi News.

Tags:
  • breaking-news
  • new-parliament-building
  • sengol

ਪ੍ਰਦਰਸ਼ਨ ਕਰ ਰਹੇ ਕਈ ਪਹਿਲਵਾਨਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ 'ਚ ਲਿਆ

Sunday 28 May 2023 06:40 AM UTC+00 | Tags: delhi-jantar-mantar delhi-news delhi-police delhi-police-news new-parliament news

ਚੰਡੀਗੜ੍ਹ, ਮਈ 28 2023: ਦਿੱਲੀ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ (Wrestlers) ਨੇ ਐਤਵਾਰ ਨੂੰ ਨਵੀਂ ਸੰਸਦ ਦੇ ਸਾਹਮਣੇ ਮਹਿਲਾ ਮਹਾਪੰਚਾਇਤ ਲਈ ਮਾਰਚ ਕੀਤਾ। ਦਿੱਲੀ ਪੁਲਿਸ ਨੇ ਇਸ ਮਹਾਂਪੰਚਾਇਤ ਦੀ ਇਜਾਜ਼ਤ ਨਹੀਂ ਦਿੱਤੀ ਹੈ। ਨਵੀਂ ਪਾਰਲੀਮੈਂਟ ਵੱਲ ਜਾਂਦੇ ਸਮੇਂ ਪਹਿਲਵਾਨਾਂ ਨੇ ਬੈਰੀਕੇਡਾਂ ਤੋਂ ਛਾਲ ਮਾਰ ਦਿੱਤੀ, ਜਿਸ ਦੌਰਾਨ ਕਈ ਪਹਿਲਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਅੱਜ ਦਿੱਲੀ ਪੁਲਿਸ ਨੇ ਧਾਰਾ 144 ਲਗਾ ਕੇ ਨਵੇਂ ਸੰਸਦ ਭਵਨ ਦੇ ਆਲੇ-ਦੁਆਲੇ ਦੀਆਂ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ ਹਨ।

ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ- ਕੀ ਇਹ ਲੋਕਤੰਤਰ ਹੈ ?, ਅਸੀਂ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਸਾਡੇ ਨਾਲ ਅਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸਾਨੂੰ ਗੋਲੀ ਮਾਰ ਦਿਓ | ਦਿੱਲੀ ਪੁਲਿਸ ਨੇ ਸਿੰਘੂ ਅਤੇ ਟਿੱਕਰੀ ਬਾਰਡਰ ‘ਤੇ ਬੈਰੀਕੇਡ ਲਗਾ ਦਿੱਤੇ ਹਨ। ਦਿੱਲੀ ਦੇ 2 ਮੈਟਰੋ ਸਟੇਸ਼ਨਾਂ ਦੇ ਸਾਰੇ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਗਏ ਹਨ। ਸਿੰਘੂ ਬਾਰਡਰ ‘ਤੇ ਇੱਕ ਸਕੂਲ ਵਿੱਚ ਆਰਜ਼ੀ ਜੇਲ੍ਹ ਬਣਾ ਦਿੱਤੀ ਗਈ ਹੈ।

ਦੁਪਹਿਰ ਨੂੰ ਨਵੀਂ ਸੰਸਦ ਦੇ ਸਾਹਮਣੇ ਮਹਿਲਾ ਮਹਾਪੰਚਾਇਤ ਹੋਣੀ ਹੈ। ਕਿਸਾਨ ਆਗੂ ਕੁਲਦੀਪ ਖਰੜ ਨੇ ਕਿਹਾ ਕਿ ਜਦੋਂ ਤੱਕ ਬ੍ਰਿਜ ਭੂਸ਼ਨ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਹਰਿਆਣਾ ਦੇ ਸਾਰੇ ਟੋਲ ਮੁਕਤ ਕਰ ਦਿੱਤੇ ਗਏ ਹਨ।ਹਰਿਆਣਾ ਪੁਲਿਸ ਨੇ ਐਤਵਾਰ ਸਵੇਰ ਤੋਂ ਹੀ ਕਿਸਾਨਾਂ ਅਤੇ ਔਰਤਾਂ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਸੀ। ਹਿਸਾਰ, ਸੋਨੀਪਤ, ਪਾਣੀਪਤ, ਰੋਹਤਕ, ਜੀਂਦ ਅਤੇ ਅੰਬਾਲਾ ਵਿੱਚ ਖਾਪ ਨੁਮਾਇੰਦਿਆਂ ਅਤੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਅੰਬਾਲਾ ਵਿੱਚ ਕਿਸਾਨਾਂ ਦੀ ਪੁਲਿਸ ਨਾਲ ਝੜੱਪ ਰੋਹਤਕ ਦੇ ਸਾਂਪਲਾ ‘ਚ ਪੁਲਿਸ ਨੇ ਔਰਤਾਂ ਕਥਿਤ ਜ਼ਬਰਦਸਤੀ ਚੁੱਕ ਕੇ ਹਿਰਾਸਤ ‘ਚ ਲੈ ਲਿਆ। ਕਈ ਨੇਤਾਵਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਹਰਿਆਣਾ ਦੇ ਸਾਰੇ ਟੋਲ ਪਲਾਜ਼ਿਆਂ ‘ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਮਹਾਪੰਚਾਇਤ ਵੱਲ ਜਾਣ ਵਾਲਿਆਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।

The post ਪ੍ਰਦਰਸ਼ਨ ਕਰ ਰਹੇ ਕਈ ਪਹਿਲਵਾਨਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ‘ਚ ਲਿਆ appeared first on TheUnmute.com - Punjabi News.

Tags:
  • delhi-jantar-mantar
  • delhi-news
  • delhi-police
  • delhi-police-news
  • new-parliament
  • news

ਅੰਬਾਲਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਟਕਰਾਅ, ਪਹਿਲਵਾਨਾਂ ਦੀ ਮਹਾਪੰਚਾਇਤ 'ਚ ਜਾਣ 'ਤੇ ਅੜੇ ਕਿਸਾਨ

Sunday 28 May 2023 06:55 AM UTC+00 | Tags: ambala ambala-police ambala-sp-jashandeep-singh-randhawa delhi farmers-protest haryana janatr-mantar latest-news mahila-mahapanchayat news wrestlers

ਚੰਡੀਗੜ੍ਹ, ਮਈ 28 2023: ਪਹਿਲਵਾਨਾਂ ਦੇ ਸਮਰਥਨ ‘ਚ ਦਿੱਲੀ ‘ਚ ਹੋਈ ਮਹਿਲਾ ਮਹਾਪੰਚਾਇਤ ਤੋਂ ਪਹਿਲਾਂ ਹਰਿਆਣਾ ‘ਚ ਹੰਗਾਮੇ ਦੀ ਖ਼ਬਰ ਹੈ । ਮਹਾਪੰਚਾਇਤ ‘ਚ ਹਿੱਸਾ ਲੈਣ ਜਾ ਰਹੇ ਕੁਝ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਗਿਆ ਹੈ। ਇਸ ਦੇ ਨਾਲ ਹੀ ਅੰਬਾਲਾ (Ambala) ‘ਚ ਦਿੱਲੀ ਵੱਲ ਮਾਰਚ ਕਰਨ ਜਾ ਰਹੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੱਥੋਪਾਈ ਹੋ ਗਈ।

ਸ਼ਾਹਪੁਰ ਗੁਰਦੁਆਰੇ ਦੇ ਸਾਹਮਣੇ ਸਰਵਿਸ ਰੋਡ 'ਤੇ ਕਿਸਾਨ ਗਲੀਚਾ ਵਿਛਾ ਕੇ ਬੈਠੇ ਹਨ। ਵੀਡੀਓ ਰਾਹੀਂ ਆਸ-ਪਾਸ ਦੇ ਪਿੰਡਾਂ ਦੇ ਮੋਹਤਬਰਾਂ ਤੋਂ ਵੱਧ ਤੋਂ ਵੱਧ ਔਰਤਾਂ ਅਤੇ ਕਿਸਾਨਾਂ ਨੂੰ ਸ਼ਾਹਪੁਰ ਗੁਰਦੁਆਰੇ ਦੇ ਸਾਹਮਣੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ (ਚੜੂਨੀ ਜਥੇਬੰਦੀ) ਸਮੇਤ ਹੋਰ ਕਿਸਾਨ ਜਥੇਬੰਦੀਆਂ ਨਾਲ ਜੁੜੇ ਕਿਸਾਨਾਂ ਨੂੰ ਪੁਲਿਸ ਨੇ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਕੁਰੂਕਸ਼ੇਤਰ ਪੁਲਿਸ ਨੇ ਬੀਕੇਯੂ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਪਹਿਲਵਾਨਾਂ ਦੇ ਸਮਰਥਨ ਵਿੱਚ ਦਿੱਲੀ ਜਾਣਾ ਚਾਹੁੰਦੇ ਹਨ ਪਰ ਸਰਕਾਰ ਇੱਕ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਗੁਰਦੁਆਰਾ ਮੰਜੀ ਸਾਹਿਬ ਕੋਲ ਉਨ੍ਹਾਂ ਨੂੰ ਰੋਕਿਆ ਹੋਇਆ ਹੈ, ਜਿਸ ਕਾਰਨ ਉਹ ਦਿੱਲੀ ਨਹੀਂ ਜਾ ਸਕੇ।

ਦੂਜੇ ਪਾਸੇ ਅੰਬਾਲਾ (Ambala) ਦੇ ਐਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਨਵੇਂ ਸੰਸਦ ਭਵਨ ਦਾ ਉਦਘਾਟਨ ਹੈ ਅਤੇ ਉੱਥੇ ਕੁਝ ਸੰਸਥਾਵਾਂ ਨੇ ਆਪਣਾ ਪ੍ਰੋਗਰਾਮ ਵੀ ਰੱਖਿਆ ਹੈ ਪਰ ਸੁਰੱਖਿਆ ਦੇ ਮੱਦੇਨਜ਼ਰ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਐਸਪੀ ਨੇ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਵਿੱਚ ਪੁਲਿਸ ਨੂੰ ਸਹਿਯੋਗ ਦਿੱਤਾ ਜਾਵੇ। ਜਨਤਕ ਸੜਕਾਂ ਨੂੰ ਜਾਮ ਕਰਨ, ਅਫਵਾਹਾਂ ਫੈਲਾਉਣ, ਸੋਸ਼ਲ ਮੀਡੀਆ ‘ਤੇ ਭੜਕਾਊ ਪੋਸਟਾਂ ਪਾਉਣ, ਅਮਨ-ਕਾਨੂੰਨ ਨੂੰ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

The post ਅੰਬਾਲਾ ‘ਚ ਕਿਸਾਨਾਂ ਤੇ ਪੁਲਿਸ ਵਿਚਾਲੇ ਟਕਰਾਅ, ਪਹਿਲਵਾਨਾਂ ਦੀ ਮਹਾਪੰਚਾਇਤ ‘ਚ ਜਾਣ ‘ਤੇ ਅੜੇ ਕਿਸਾਨ appeared first on TheUnmute.com - Punjabi News.

Tags:
  • ambala
  • ambala-police
  • ambala-sp-jashandeep-singh-randhawa
  • delhi
  • farmers-protest
  • haryana
  • janatr-mantar
  • latest-news
  • mahila-mahapanchayat
  • news
  • wrestlers

ਦਿੱਲੀ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ ਕਈ ਥਾਵਾਂ 'ਤੇ ਭੂਚਾਲ ਦੇ ਝਟਕੇ ਕੀਤੇ ਮਹਿਸੂਸ

Sunday 28 May 2023 07:06 AM UTC+00 | Tags: breaking-news delhi earthquake earthquake-tremors haryana jammu-and-kashmir latest-news news the-unmute-breaking-news the-unmute-latest-news the-unmute-punjabi-news

ਚੰਡੀਗੜ੍ਹ, ਮਈ 28 2023: ਦਿੱਲੀ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ ਕਈ ਥਾਵਾਂ ‘ਤੇ ਭੂਚਾਲ  (Earthquake) ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜੰਮੂ, ਪੁੰਛ, ਰਾਜੌਰੀ, ਸ਼੍ਰੀਨਗਰ ਸਮੇਤ ਦਿੱਲੀ, ਹਰਿਆਣਾ ਵਿੱਚ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ। ਪੰਜਾਬ ਦੇ ਕਈ ਇਲਾਕਿਆਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ਹਨ | ਭੂਕੰਪ ਮੋਬਾਈਲ ਐਪ ਮੁਤਾਬਕ ਭੂਚਾਲ ਸਵੇਰੇ 11.19 ਵਜੇ ਆਇਆ। ਇਸ ਦਾ ਕੇਂਦਰ ਅਫਗਾਨਿਸਤਾਨ ਦੱਸਿਆ ਗਿਆ ਹੈ, ਜਿਸ ਦਾ ਖਤਰਾ ਭਾਰਤ ਦੇਸ਼ ਵਿਚ ਵੀ ਮਹਿਸੂਸ ਕੀਤਾ ਗਿਆ ਹੈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.2 ਮਾਪੀ ਗਈ ਹੈ।

The post ਦਿੱਲੀ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ ਕਈ ਥਾਵਾਂ ‘ਤੇ ਭੂਚਾਲ ਦੇ ਝਟਕੇ ਕੀਤੇ ਮਹਿਸੂਸ appeared first on TheUnmute.com - Punjabi News.

Tags:
  • breaking-news
  • delhi
  • earthquake
  • earthquake-tremors
  • haryana
  • jammu-and-kashmir
  • latest-news
  • news
  • the-unmute-breaking-news
  • the-unmute-latest-news
  • the-unmute-punjabi-news

GT vs CSK: ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖ਼ਿਤਾਬੀ ਮੁਕਾਬਲਾ ਅੱਜ

Sunday 28 May 2023 07:20 AM UTC+00 | Tags: bcci breaking-news chennai-super-kings cricket gt-vs-csk gujarat-titans ipl-final latest-news live-score news the-unmute-breaking-news

ਚੰਡੀਗੜ੍ਹ, 28 ਮਈ 2023: (GT vs CSK) ਆਈਪੀਐਲ 2023 ਦਾ ਖ਼ਿਤਾਬੀ ਮੁਕਾਬਲਾ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਚਾਰ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ (Gujarat Titans) ਵਿਚਾਲੇ ਖੇਡਿਆ ਜਾਵੇਗਾ। ਅੱਜ ਦੇ ਮੈਚ ਨਾਲ ਦੁਨੀਆ ਦੀ ਇਸ ਸਭ ਤੋਂ ਵੱਡੀ ਲੀਗ ਦਾ ਸਫਰ ਖਤਮ ਹੋ ਜਾਵੇਗਾ।

ਆਈਪੀਐਲ 2019 ਤੋਂ ਬਾਅਦ ਪਹਿਲੀ ਵਾਰ, ਆਈਪੀਐਲ ਹੋਮ ਅਤੇ ਅਵੇ ਫਾਰਮੈਟ ਵਿੱਚ ਵਾਪਸ ਆਇਆ। ਇਹ ਸੀਜ਼ਨ ਸੁਪਰਹਿੱਟ ਸਾਬਤ ਹੋਇਆ ਅਤੇ ਲੀਗ ਗੇੜ ਦੇ ਆਖਰੀ ਮੈਚ ਤੱਕ ਪਲੇਆਫ ਟੀਮਾਂ ਨੂੰ ਫਾਈਨਲ ਨਹੀਂ ਕੀਤਾ ਗਿਆ ਸੀ। ਇਸ ਸੀਜ਼ਨ ਦੀ ਸ਼ੁਰੂਆਤ ਚੇਨਈ ਅਤੇ ਗੁਜਰਾਤ ਵਿਚਾਲੇ ਅਹਿਮਦਾਬਾਦ ‘ਚ ਹੋਏ ਮੈਚ ਨਾਲ ਹੋਈ ਸੀ ਅਤੇ ਉਸੇ ਮੈਚ ਨਾਲ ਸਮਾਪਤ ਹੋ ਰਹੀ ਹੈ। ਮੈਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਟਾਸ ਉਸ ਤੋਂ ਅੱਧਾ ਘੰਟਾ ਪਹਿਲਾਂ ਭਾਵ ਸ਼ਾਮ 7 ਵਜੇ ਹੋਵੇਗਾ।

ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜੀ ਟੀਮ ਜਿੱਤਦੀ ਹੈ। ਹਾਲਾਂਕਿ ਇਸ ਮੈਚ ‘ਤੇ ਮੀਂਹ ਦਾ ਖਤਰਾ ਬਣਿਆ ਹੋਇਆ ਹੈ। ਗੁਜਰਾਤ ਟਾਈਟਨਸ (Gujarat Titans) ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਅਹਿਮਦਾਬਾਦ ‘ਚ ਕੁਆਲੀਫਾਇਰ 2 ਦਾ ਮੈਚ ਵੀ ਮੀਂਹ ਕਾਰਨ 45 ਮਿੰਟ ਲਈ ਰੁਕ ਗਿਆ ਸੀ।

ਟਾਸ ਸ਼ਾਮ 7.00 ਦੀ ਬਜਾਏ 7.45 ਵਜੇ ਹੋਇਆ, ਜਦਕਿ ਮੈਚ ਰਾਤ 8.00 ਵਜੇ ਸ਼ੁਰੂ ਹੋਇਆ। ਹਾਲਾਂਕਿ ਪੂਰਾ ਮੈਚ ਖੇਡਿਆ ਗਿਆ। ਚੇਨਈ ਅਤੇ ਗੁਜਰਾਤ ਵਿਚਾਲੇ ਹੋਣ ਵਾਲੇ ਫਾਈਨਲ ਵਿੱਚ ਵੀ ਮੀਂਹ ਦਾ ਖਤਰਾ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ ਕੁਆਲੀਫਾਇਰ-2 ਵਿੱਚ ਮੁੰਬਈ ਇੰਡੀਅਨਜ਼ ਨੂੰ 62 ਦੌੜਾਂ ਨਾਲ ਹਰਾਇਆ ਸੀ।

ਭਾਰਤੀ ਮੌਸਮ ਵਿਭਾਗ ਨੇ ਯਕੀਨੀ ਤੌਰ ‘ਤੇ ਕਿਹਾ ਸੀ ਕਿ ਮੈਚ ਦੌਰਾਨ ਵੱਡੇ ਪੱਧਰ ‘ਤੇ ਬੱਦਲ ਛਾਏ ਰਹਿਣਗੇ। ਅਜਿਹੇ ‘ਚ ਅਹਿਮਦਾਬਾਦ ‘ਚ ਬੱਦਲ ਛਾਏ ਰਹਿਣ ਦੀ ਉਮੀਦ ਹੈ। ਅਜਿਹੇ ‘ਚ ਤੇਜ਼ ਗੇਂਦਬਾਜ਼ਾਂ ਨੂੰ ਸ਼ੁਰੂਆਤ ‘ਚ ਮਦਦ ਮਿਲ ਸਕਦੀ ਹੈ। ਗੁਜਰਾਤ ਟਾਈਟਨਸ ਬਨਾਮ ਮੁੰਬਈ ਇੰਡੀਅਨਜ਼ ਮੈਚ ਵਿੱਚ ਖੇਡ ਅੱਗੇ ਵਧਣ ਦੇ ਨਾਲ ਬੱਲੇਬਾਜ਼ੀ ਲਈ ਹਾਲਾਤ ਬਹੁਤ ਬਿਹਤਰ ਹੋ ਗਏ। ਨਮੀ ਕਾਰਨ ਗੇਂਦਬਾਜ਼ਾਂ ਨੂੰ ਪਹਿਲੇ ਕੁਝ ਓਵਰਾਂ ਵਿੱਚ ਘੱਟ ਉਛਾਲ ਮਿਲ ਰਿਹਾ ਸੀ। ਬਾਅਦ ਵਿੱਚ ਬੱਲੇਬਾਜ਼ੀ ਕਰਨਾ ਬਹੁਤ ਆਸਾਨ ਹੋ ਗਿਆ।

ਕੀ ਫਾਈਨਲ ਲਈ ਕੋਈ ਰਾਖਵਾਂ ਦਿਨ ਹੈ?

ਆਈਪੀਐਲ 2022 ਵਿੱਚ ਫਾਈਨਲ ਲਈ ਇੱਕ ਰਾਖਵਾਂ ਦਿਨ ਸੀ, ਪਰ ਬੀਸੀਸੀਆਈ ਦੁਆਰਾ ਜਾਰੀ ਪਲੇਆਫ ਸ਼ੈਡਿਊਲ ਦੇ ਅਨੁਸਾਰ ਇਸ ਸਾਲ ਆਈਪੀਐਲ 2023 ਫਾਈਨਲ ਲਈ ਕੋਈ ਰਾਖਵਾਂ ਦਿਨ ਨਹੀਂ ਹੈ। ਇਸ ਲਈ, ਆਈਪੀਐਲ 2023 ਦੇ ਅੰਤਮ ਵਿਜੇਤਾ ਦਾ ਫੈਸਲਾ ਨਿਰਧਾਰਿਤ ਮੈਚ ਵਾਲੇ ਦਿਨ (ਐਤਵਾਰ, ਮਈ 28) ਨੂੰ ਕੀਤਾ ਜਾਵੇਗਾ।

The post GT vs CSK: ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖ਼ਿਤਾਬੀ ਮੁਕਾਬਲਾ ਅੱਜ appeared first on TheUnmute.com - Punjabi News.

Tags:
  • bcci
  • breaking-news
  • chennai-super-kings
  • cricket
  • gt-vs-csk
  • gujarat-titans
  • ipl-final
  • latest-news
  • live-score
  • news
  • the-unmute-breaking-news

ਅਸਾਮ 'ਚ ਦੇਸ਼ ਦੀ ਰੱਖਿਆ ਕਰਦਿਆਂ ਪੰਜਾਬ ਦਾ ਜਵਾਨ ਸਹਿਜਪਾਲ ਸਿੰਘ ਹੋਇਆ ਸ਼ਹੀਦ

Sunday 28 May 2023 07:40 AM UTC+00 | Tags: breaking-news indian-army martyred news punjab-news sahajapal-singh samana village-randhawa

ਚੰਡੀਗੜ੍ਹ, 28 ਮਈ 2023: ਹਲਕਾ ਸਮਾਣਾ ਦੇ ਪਿੰਡ ਰੰਧਾਵਾ ਦੇ ਭਾਰਤੀ ਫੌਜ ਵਿੱਚ ਤਾਇਨਾਤ ਜਵਾਨ ਸਹਿਜਪਾਲ ਸਿੰਘ (Sehajpal Singh) ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਿਆ। ਸ਼ਹੀਦ ਜਵਾਨ ਦੀ ਉਮਰ ਮਹਿਜ਼ 25 ਸਾਲ ਸੀ ਅਤੇ ਉਹ 2015 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ। ਉਸਦਾ ਛੋਟਾ ਭਰਾ 21 ਸਾਲਾ ਅੰਮ੍ਰਿਤਪਾਲ ਸਿੰਘ ਵੀ ਭਾਰਤੀ ਫੌਜ ਵਿੱਚ ਹੈ ਅਤੇ ਲੇਹ-ਲਦਾਖ ਵਿੱਚ ਡਿਊਟੀ ‘ਤੇ ਹੈ। ਸਹਿਜਪਾਲ ਸਿੰਘ ਦੀ ਸ਼ਹਾਦਤ ਦੀ ਸੂਚਨਾ ਮਿਲਦਿਆਂ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਕੈਬਿਨਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹਨ |

ਚੇਤਨ ਸਿੰਘ ਜੋੜੇਮਾਜਰਾ ਨੇ ਕਿਹਾ ਕਿ ਸਮਾਣਾ ਦਾ ਇਹ ਸ਼ਹੀਦ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਇਆ ਸੀ। ਅੱਜ ਪੂਰਾ ਪੰਜਾਬ ਅਤੇ ਭਾਰਤ ਸ਼ਹੀਦ ਜਵਾਨ (Sehajpal Singh) ਨੂੰ ਸਲਾਮ ਕਰਦਾ ਹੈ | । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਹੀਦ ਨੂੰ ਸਿਰ ਝੁਕਾਉਂਦੇ ਹਨ। ਜਾਣਕਾਰੀ ਮੁਤਾਬਕ ਫੌਜੀ ਸਹਿਜਪਾਲ ਦੀ ਮ੍ਰਿਤਕ ਦੇਹ ਐਤਵਾਰ ਨੂੰ ਪਿੰਡ ਰੰਧਾਵਾ ਪਹੁੰਚੇਗੀ, ਜਿਸ ਤੋਂ ਬਾਅਦ ਫੌਜੀ ਸਨਮਾਨਾਂ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਸ਼ਹੀਦ ਸਿਪਾਹੀ ਦੇ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਪਰਮਜੀਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ।

The post ਅਸਾਮ 'ਚ ਦੇਸ਼ ਦੀ ਰੱਖਿਆ ਕਰਦਿਆਂ ਪੰਜਾਬ ਦਾ ਜਵਾਨ ਸਹਿਜਪਾਲ ਸਿੰਘ ਹੋਇਆ ਸ਼ਹੀਦ appeared first on TheUnmute.com - Punjabi News.

Tags:
  • breaking-news
  • indian-army
  • martyred
  • news
  • punjab-news
  • sahajapal-singh
  • samana
  • village-randhawa

ਗੁਰਦਾਸਪੁਰ , 28 ਮਈ 2023: ਪੰਜਾਬ ਦੇ ਮਰਹੂਮ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੁਸੇਵਾਲਾ (Sidhu Moosewala) ਅੱਜ ਭਾਵੇਂ ਇਸ ਦੁਨੀਆਂ ਵਿੱਚ ਨਹੀਂ ਹੈ, ਪਰ ਉਹ ਅੱਜ ਵੀ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਮਨਾਂ ਵਿੱਚ ਜ਼ਿੰਦਾ ਹਨ | ਸਿੱਧੂ ਮੂਸੇਵਾਲਾ ਦੀ ਸੌਚ ਨੂੰ ਜਿੰਦਾ ਰੱਖਣ ਦੇ ਲਈ ਉਸਦਾ ਇਕ ਪ੍ਰਸੰਸ਼ਕ ਉਸਦੀਆਂ ਪੇਂਟਿੰਗ ਬਣਾਉਦਾ ਹੈ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਵੀ ਪੇਂਟਿੰਗ ਬਣਾ ਕੇ ਕਰ ਰਿਹਾ ਹੈ | ਗੁਰਦਾਸਪੁਰ ਦਾ ਰਹਿਣ ਵਾਲਾ ਪੇਂਟਰ ਰਾਜਾ ਹੁਣ ਤੱਕ ਸਿੱਧੂ ਮੂਸੇਵਾਲੇ ਦੀਆਂ 150 ਤੋਂ ਵੱਧ ਪੇਂਟਿੰਗ ਬਣਾ ਚੁੱਕਾ ਹੈ ਅਤੇ ਉਸਨੇ ਕਿਹਾ ਕਿ ਸਿੱਧੂ ਦੇ ਜਾਣ ਤੋਂ ਬਾਅਦ ਸਿੱਧੂ ਮੁਸੇਵਾਲਾ ਨੇ ਉਸਨੂੰ ਰੁਜ਼ਗਾਰ ਦਿੱਤਾ ਹੈ ਅਤੇ ਉਹ ਹੁਣ ਸਿਰਫ਼ ਸਿੱਧੂ ਮੂਸੇਵਾਲ਼ਾ ਦੀਆਂ ਹੀ ਪੇਂਟਿੰਗਾਂ ਬਣਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ |

ਜਾਣਕਾਰੀ ਦਿੰਦੇ ਹੋਏ ਗੁਰਦਾਸਪੁਰ ਦੇ ਪੇਂਟਰ ਰਾਜਾ ਨੇ ਦੱਸਿਆ ਕਿ ਉਹ ਪਿਛਲੇ 20 ਸਾਲ ਤੋਂ ਪੇਂਟਰ ਦਾ ਕੰਮ ਕਰ ਰਿਹਾ ਹੈ ਅਤੇ ਕਈ ਗਾਇਕਾਂ ਅਤੇ ਅਦਾਕਾਰਾ ਦੀਆਂ ਪੇਂਟਿੰਗਾਂ ਬਣਾ ਚੁੱਕਿਆ ਹੈ ਪਰ ਕਿਸੇ ਵੀ ਗਾਇਕ ਅਤੇ ਅਦਾਕਾਰ ਨੇ ਉਸ ਦੀ ਪੇਂਟਿੰਗ ਨੂੰ ਕਦੀ ਆਪਣੇ ਸੋਸ਼ਲ ਮੀਡੀਆ ਪੇਜ਼ ‘ਤੇ ਸ਼ੇਅਰ ਨਹੀਂ ਕੀਤੀ, ਪਰ ਸਿੱਧੂ ਮੂਸੇਵਾਲਾ (Sidhu Moosewala) ਜਦੋਂ ਜਿੰਦਾ ਸੀ ਉਦੋਂ ਓਸਨੇ ਉਸਦੀ ਇਕ ਪੇਂਟਿੰਗ ਬਣਾਈ ਅਤੇ ਬਣੀ ਪੇਂਟਿੰਗ ਆਪਣੇ ਸੋਸ਼ਲ ਮੀਡੀਆ ਪੇਜ਼ ‘ਤੇ ਪਾ ਦਿੱਤੀ

ਇਹ ਦੇਖ ਉਸਨੂੰ ਬਹੁਤ ਚੰਗਾ ਲੱਗਿਆ ਅਤੇ ਉਸ ਨੇ ਸਿੱਧੂ ਮੂਸੇਵਾਲਾ ਦੀਆਂ ਪੇਂਟਿੰਗਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸਦੇ ਗਾਣੇ ਸੁਣਨੇ ਸ਼ੁਰੂ ਕਰ ਦਿੱਤੇ | ਉਸਤੋਂ ਕਾਫ਼ੀ ਪ੍ਰਭਾਵਿਤ ਹੋਇਆ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਤਾਂ ਉਹ ਕਾਫੀ ਡਿਪਰੈਸ਼ਨ ਵਿਚ ਰਿਹਾ ਅਤੇ ਬਾਅਦ ਵਿੱਚ ਉਸਨੇ ਸੋਚਿਆ ਕਿ ਉਹ ਅੱਜ ਤੋਂ ਬਾਅਦ ਸਿਰਫ ਸਿੱਧੂ ਮੂਸੇਵਾਲਾ ਦੀ ਪੇਟਿੰਗ ਹੀ ਬਣਾਏਗਾ ਅਤੇ ਜਦੋਂ ਸਿੰਘ ਸਿੱਧੂ ਮੂਸੇਵਾਲਾ ਦੀ ਪੇਂਟਿੰਗ ਬਣਾਉਣੀ ਸ਼ੁਰੂ ਕੀਤੀ ਤਾਂ ਕਈ ਲੋਕਾਂ ਨੇ ਉਸਨੂੰ ਮੂਸੇਵਾਲਾ ਦੀ ਪੇਂਟਿੰਗ ਬਣਾਉਣ ਦੇ ਆਰਡਰ ਦਿੱਤੇ ਅਤੇ ਉਸਦਾ ਰੁਜ਼ਗਾਰ ਵੀ ਵਧੀਆ ਚੱਲਣ ਲੱਗ ਪਿਆ |

ਉਸ ਨੇ ਦੱਸਿਆ ਕਿ ਹੁਣ ਤੱਕ ਉਹ 150 ਤੋਂ ਵੱਧ ਸਿੱਧੂ ਮੂਸੇਵਾਲਾ ਦੀਆਂ ਪੇਂਟਿੰਗਾਂ ਬਣਾ ਚੁੱਕਿਆ ਹੈ ਅਤੇ ਅਜੇ ਵੀ 50 ਤੋਂ ਵੱਧ ਪੇਂਟਿੰਗਾਂ ਬਣਾਉਣ ਦੇ ਆਰਡਰ ਉਸ ਕੋਲ ਪਏ ਹੋਏ ਹਨ ਅਤੇ ਉਸਦਾ ਇੱਕ ਹੀ ਮਕਸਦ ਹੈ ਕਿ ਸਿੱਧੂ ਮੂਸੇਵਾਲਾ ਦੀ ਪੇਂਟਿੰਗ ਹਰ ਗਲੀ ਹਰ ਸ਼ਹਿਰ ਵਿੱਚ ਬਣੇ ਤਾਂ ਜੋ ਉਸਦੇ ਗਏ ਗਾਣੇ ਵਿੱਚ ਬੋਲਾਂ ਨੂੰ ਓਹ ਸੱਚ ਕਰ ਸਕੇ ਉਸਨੇ ਕਿਹਾ ਕਿ ਸਿੱਧੂ ਮੁੱਸੇਵਾਲਾ ਦੀਆਂ ਪੇਂਟਿੰਗਾਂ ਉਸਦੇ ਮਾਤਾ-ਪਿਤਾ ਨੂੰ ਵੀ ਬਹੁਤ ਪਸੰਦ ਆਉਂਦੀ ਹਨ ਅਤੇ ਕਈ ਵਾਰ ਉਸ ਦੀਆਂ ਬਣਾਈਆਂ ਪੇਂਟਿੰਗਾਂ ਕਰਕੇ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਉਸਦੇ ਨਾਲ ਵੀਡਿਓ ਕਾਲ ‘ਤੇ ਗੱਲ ਕਰ ਚੁੱਕੇ ਹਨ ਅਤੇ ਉਹ ਹੁਣ ਜਲਦ ਉਸਦੇ ਮਾਤਾ-ਪਿਤਾ ਨੂੰ ਮਿਲਣ ਵੀ ਜਾਵੇਗਾ | ਉਸਨੇ ਕਿਹਾ ਕਿ ਸਿੱਧੂ ਮੁਸੇਵਾਲਾ ਆਪ ਤਾਂ ਇਸ ਦੁਨੀਆਂ ਤੋਂ ਚਲਾ ਗਿਆ ਪਰ ਕਈਆਂ ਨੌਜਵਾਨਾਂ ਨੂੰ ਰੋਟੀ ਖਾਣ ਜੋਗਾ ਕਰ ਗਿਆ ਇਸ ਲਈ ਅੱਜ ਵੀ ਉਹ ਕਈਆਂ ਨੌਜਵਾਨਾਂ ਦੇ ਦਿਲਾਂ ਵਿਚ ਜ਼ਿੰਦਾ ਹੈ |

The post ਸਿੱਧੂ ਮੂਸੇਵਾਲਾ ਦੀ ਸੋਚ ਨੂੰ ਜਿੰਦਾ ਰੱਖਣ ਲਈ ਉਸਦੀਆਂ ਪੇਂਟਿੰਗ ਬਣਾ ਰਿਹਾ ਹੈ ਗੁਰਦਾਸਪੁਰ ਦਾ ਨੌਜਵਾਨ ਰਾਜਾ ਪੇਂਟਰ appeared first on TheUnmute.com - Punjabi News.

Tags:
  • latest-news
  • mansa
  • news
  • punjab-news
  • punjab-shubdeep-singh
  • sidhu-moosewala
  • sidhu-moosewala-painting

ਦੀਵੇ ਦੀ ਰੋਸ਼ਨੀ ਹੇਠ ਪੜ੍ਹ ਕੇ ਬੱਚੀ ਨੇ ਹਾਸਲ ਕੀਤੇ 91 ਫੀਸਦੀ ਅੰਕ, ਸਮਾਜ ਸੇਵੀ ਸੰਸਥਾ ਨੇ ਚੁੱਕਿਆ ਅੱਗੇ ਦੀ ਪੜ੍ਹਾਈ ਕਰਵਾਉਣ ਦਾ ਬੀੜਾ

Sunday 28 May 2023 08:41 AM UTC+00 | Tags: breaking-news education latest-news news punjab-government punjab-news social-service-organization studying-under-the-light-of-lamp the-unmute-breaking-news the-unmute-punjabi-news

ਗੁਰਦਾਸਪੁਰ , 28 ਮਈ 2023: ਸੋਸ਼ਲ ਮੀਡੀਆ ‘ਤੇ ਇੱਕ ਖ਼ਬਰ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੂਚ ਦੀ ਰਹਿਣ ਵਾਲੀ ਇੱਕ ਲੜਕੀ ਵੱਲੋਂ ਦੀਵੇ ਦੀ ਰੋਸ਼ਨੀ ਵਿੱਚ ਪੜ੍ਹਾਈ ਕੀਤੀ ਜਾ ਰਹੀ ਦਿਖਾਈ ਦੇ ਰਹੀ ਸੀ। ਦਰਅਸਲ ਬਿਨਾਂ ਬਾਪ ਦੇ ਇਸ ਬੱਚੀ ਦੀ ਘਰ ਦੀ ਬਿਜਲੀ ਬਿੱਲ ਨਾ ਦੇਣ ਕਾਰਨ ਕੱਟੀ ਗਈ ਸੀ, ਇਸ ਲਈ ਬੱਚੀ ਦੀਵਾ ਬਾਲ ਕੇ ਪੜ੍ਹਾਈ ਕਰਦੀ ਨਜ਼ਰ ਆ ਰਹੀ ਸੀ। ਬਾਅਦ ਵਿੱਚ ਵੀਡੀਓ ਵਾਇਰਲ ਹੋਣ ਤੇ ਬਿਜਲੀ ਵਿਭਾਗ ਵੱਲੋਂ ਵੀ ਕੁਝ ਰਿਆਇਤ ਦਿੱਤੀ ਗਈ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆਈਆਂ।

ਹੁਣ ਦੀਵੇ ਦੀ ਰੋਸ਼ਨੀ ਵਿੱਚ ਪੜਨ ਵਾਲੀ ਇਸ ਬੱਚੀ ਵੱਲੋਂ 12ਵੀਂ ਦੀ ਪ੍ਰੀਖਿਆ ਵਿਚ ਆਪਣੇ ਕਾਲਜ ਵਿੱਚ ਟਾਪ ਕੀਤਾ ਹੈ ਅਤੇ ਇਹ ਬੱਚੀ ਕਮਲਪ੍ਰੀਤ ਬਾਰਵੀਂ ਦੀ ਪ੍ਰੀਖਿਆ ਵਿਚ 90.8 ਪ੍ਰਤੀਸ਼ਤ ਨੰਬਰ ਲੈ ਕੇ ਪਾਸ ਹੋਈ ਹੈ। ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾ ਕੇ ਆਰ ਟੀ ਫਾਊਂਡੇਸ਼ਨ ਵੱਲੋਂ ਇਸਦੀ ਅੱਗੇ ਦੀ ਪੜ੍ਹਾਈ ਦਾ ਸਾਰਾ ਜਿੰਮਾ ਚੁੱਕਿਆ ਗਿਆ ਹੈ।

ਕਮਲਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਘਰ ਦੀ ਬਿਜਲੀ ਕੱਟ ਦਿੱਤੀ ਗਈ ਸੀ ਤਾਂ ਉਸ ਨੂੰ ਪੜ੍ਹਾਈ ਵਿੱਚ ਬਹੁਤ ਦਿਕੱਤਾ ਆਈਆਂ ਸਨ। ਉਸ ਨੂੰ ਦੀਵੇ ਦੀ ਰੋਸ਼ਨੀ ਜਾਂ ਫਿਰ ਮੋਮਬੱਤੀ ਜਗਾ ਕੇ ਪੜ੍ਹਨਾ ਪੈਂਦਾ ਸੀ। ਬਾਅਦ ਵਿੱਚ ਕੁਝ ਸੰਸਥਾਵਾਂ ਦੀ ਮਦਦ ਨਾਲ ਉਨ੍ਹਾਂ ਦੇ ਘਰ ਦੀ ਲਾਈਟ ਆ ਗਈ ਅਤੇ ਉਸ ਨੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਇਸੇ ਮਿਹਨਤ ਦਾ ਨਤੀਜਾ ਹੈ ਕਿ ਹੁਣ ਉਸ ਨੇ ਆਪਣੇ ਕਾਲਜ ਵਿੱਚ 12ਵੀਂ ਦੀ ਪ੍ਰੀਖਿਆ ਵਿੱਚ ਟੋਪ ਕੀਤਾ ਹੈ।

ਉਸ ਨੇ ਕਿਹਾ ਕਿ ਇਸ ਵਿੱਚ ਉਸ ਦੀ ਮਾਂ ਦਾ ਵੀ ਬਹੁਤ ਯੋਗਦਾਨ ਰਿਹਾ ਹੈ | ਜਿਸ ਨੇ ਕਦੇ ਉਸ ਨੂੰ ਘਰ ਦਾ ਕੰਮ ਨਹੀਂ ਕਰਨ ਦਿੱਤਾ। ਉਸ ਨੇ ਪੜ੍ਹਾਈ ਤੋਂ ਜੀ ਚਰਾਉਣਾ ਵਾਲੇ ਬੱਚਿਆਂ ਨੂੰ ਸੁਨੇਹਾ ਦਿੱਤਾ ਹੈ ਕਿ ਮੋਬਾਇਲ ਤੇ ਮੌਜ ਨਾਲ ਵਿਚੋਂ ਨਿਕਲ ਕੇ ਪੜ੍ਹਾਈ ਵੱਲ ਧਿਆਨ ਦੇਣ ਅਤੇ ਆਪਣੀ ਮੰਜਿਲ ਨੂੰ ਹਾਸਲ ਕਰਨ।

KRT Foundation

ਉਥੇ ਹੀ ਕੇ ਆਰ ਟੀ ਫਾਊਂਡੇਸ਼ਨ ਵੱਲੋਂ ਪਹੁੰਚੇ ਸਮਾਜ ਸੇਵੀ ਰਾਜੇਸ਼ ਪੰਡਿਤ ਨੇ ਕਿਹਾ ਕਿ ਬੱਚੀ ਕਮਲਪ੍ਰੀਤ ਦੀ ਲਗਨ ਅਤੇ ਮਿਹਨਤ ਨੂੰ ਵੇਖਦੇ ਹੋਏ ਫਾਊਂਡੇਸ਼ਨ ਦੇ ਐਮ ਡੀ ਰੋਹਿਤ ਠਾਕੁਰ ਨੇ ਕਮਲਪ੍ਰੀਤ ਦੀ ਹਰ ਤਰਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ ਅਤੇ ਉਸ ਨੂੰ ਅੱਗੇ ਦੀ ਪੜ੍ਹਾਈ ਲਈ ਮਾਲੀ ਸਹਾਇਤਾ ਦੇਣ ਅੱਜ ਉਹ ਉਸ ਦੇ ਘਰ ਆਏ ਹਨ। ਬੱਚੀ ਦੀ ਯੂਨੀਵਰਸਿਟੀ ਦੀ ਫੀਸ ਅਤੇ ਨਵੀਆਂ ਕਿਤਾਬਾਂ ਆਦਿ ਦਾ ਇੰਤਜ਼ਾਮ ਵੀ ਫਾਉਂਡੇਸ਼ਨ ਵੱਲੋਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਅੱਗੇ ਵੀ ਜੇ ਕਦੇ ਬੱਚੀ ਨੂੰ ਕਿਸੇ ਵੀ ਤਰਾਂ ਦੀ ਜ਼ਰੂਰਤ ਹੋਵੇਗੀ ਤਾਂ ਉਨ੍ਹਾਂ ਦੀ ਫਾਊਂਡੇਸ਼ਨ ਉਸਦੀ ਮੱਦਦ ਕਰੇਗੀ।

The post ਦੀਵੇ ਦੀ ਰੋਸ਼ਨੀ ਹੇਠ ਪੜ੍ਹ ਕੇ ਬੱਚੀ ਨੇ ਹਾਸਲ ਕੀਤੇ 91 ਫੀਸਦੀ ਅੰਕ, ਸਮਾਜ ਸੇਵੀ ਸੰਸਥਾ ਨੇ ਚੁੱਕਿਆ ਅੱਗੇ ਦੀ ਪੜ੍ਹਾਈ ਕਰਵਾਉਣ ਦਾ ਬੀੜਾ appeared first on TheUnmute.com - Punjabi News.

Tags:
  • breaking-news
  • education
  • latest-news
  • news
  • punjab-government
  • punjab-news
  • social-service-organization
  • studying-under-the-light-of-lamp
  • the-unmute-breaking-news
  • the-unmute-punjabi-news

ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ 'ਚ ਹਵਾਲਾਤੀਆਂ ਵਿਚਾਲੇ ਝੜੱਪ

Sunday 28 May 2023 08:51 AM UTC+00 | Tags: breaking-news central-jail central-jail-of-sri-goindwal-sahib news punjab-police sri-goindwal-sahib sri-goindwal-sahib-police

ਗੁਰਦਾਸਪੁਰ , 28 ਮਈ 2023: ਸ੍ਰੀ ਗੋਇੰਦਵਾਲ ਸਾਹਿਬ (Sri Goindwal Sahib) ਦੀ ਕੇਂਦਰੀ ਜੇਲ੍ਹ ਇਕ ਵਾਰ ਫਿਰ ਸੁਰਖੀਆਂ ਵਿੱਚ ਹੈ | ਕੇਂਦਰੀ ਜੇਲ੍ਹ ਦੇ ਅੰਦਰ ਸ਼ਨੀਵਾਰ ਦੇਰ ਸ਼ਾਮ ਇਕ ਵਾਰ ਫਿਰ ਗੈਂਗਵਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਜੇਲ੍ਹ ਵਿਚ ਬੰਦ ਲਗਭਗ ਇਕ ਦਰਜਨ ਹਵਾਲਾਤੀਆਂ ਵੱਲੋਂ ਇਕ-ਦੂਜੇ 'ਤੇ ਹਮਲਾ ਕਰ ਦਿੱਤਾ ਗਿਆ ।

ਕੇਂਦਰੀ ਜੇਲ੍ਹ ਦੇ ਅੰਦਰ ਇਸ ਹਮਲੇ 'ਚ ਇਕ ਹਵਾਲਾਤੀ ਗੰਭੀਰ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਸ ਗੈਂਗਵਾਰ ਤੋਂ ਕੁਝ ਸਮਾਂ ਬਾਅਦ ਇਕ ਵਾਰ ਫਿਰ ਦੋ ਧੜਿਆਂ ਵਿਚ ਲੜਾਈ ਹੋ ਗਈ, ਜਿਸ ਨੂੰ ਕੰਟਰੋਲ ਕਰਨ ਲਈ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਜੇਲ੍ਹ ਅੰਦਰ ਦਾਖਲ ਹੋ ਕੇ ਬੜੀ ਮੁਸ਼ਕਿਲ ਨਾਲ ਸਥਿਤੀ ਨੂੰ ਕੰਟਰੋਲ ਕੀਤਾ। ਜ਼ਿਕਰਯੋਗ ਹੈ ਕਿ ਇਸ ਗੈਂਗਵਾਰ ਵਿਚ ਗੈਂਗਸਟਰ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ ਅਤੇ ਅੰਮ੍ਰਿਤ ਧੜੇ ਨਾਲ ਸੰਬੰਧਤ ਕੁੱਝ ਹਵਾਲਾਤੀ ਜੁੜੇ ਹੋ ਸਕਦੇ ਹਨ, ਜਿਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਇਸ ਹਮਲੇ 'ਚ ਸੰਦੀਪ ਸਿੰਘ ਦੇ ਸਿਰ ਵਿਚ ਗੰਭੀਰ ਸੱਟ ਲੱਗੀ, ਜਿਸ ਨੂੰ ਤੁਰੰਤ ਖਡੂਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ । ਹਮਲੇ ਵਿਚ ਕੁਝ ਹਵਾਲਾਤੀਆਂ ਦੀ ਪਛਾਣ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ | ਸੂਤਰਾਂ ਦੇ ਮੁਤਾਬਕ ਸਰਕਾਰੀ ਹਸਪਤਾਲ ਖਡੂਰ ਸਾਹਿਬ ਵਿਖੇ ਇਲਾਜ ਲਈ ਦਾਖਲ ਕਰਵਾਏ ਗਏ ਜ਼ਖਮੀ ਸੰਦੀਪ ਸਿੰਘ ਬਾਅਦ ਹਸਪਤਾਲ ਤੋਂ ਛੁੱਟੀ ਦਿੰਦੇ ਹੋਏ ਜੇਲ੍ਹ ਵਾਪਸ ਭੇਜ ਦਿੱਤਾ ਗਿਆ।

The post ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ‘ਚ ਹਵਾਲਾਤੀਆਂ ਵਿਚਾਲੇ ਝੜੱਪ appeared first on TheUnmute.com - Punjabi News.

Tags:
  • breaking-news
  • central-jail
  • central-jail-of-sri-goindwal-sahib
  • news
  • punjab-police
  • sri-goindwal-sahib
  • sri-goindwal-sahib-police

ਚਰਨਜੀਤ ਸਿੰਘ ਚੰਨੀ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ, ਚਮਕੌਰ ਸਾਹਿਬ 'ਚ ਹੋਏ ਵਿਕਾਸ ਕਾਰਜਾਂ ਦੀ ਜਾਂਚ 'ਚ ਜੁਟੀ ਵਿਜੀਲੈਂਸ

Sunday 28 May 2023 09:02 AM UTC+00 | Tags: chamkaur-sahib chamkaur-sahib-and-bhadaur charanjit-singh-channi development-work development-works latest-news news punjab-vigilance the-unmute-latest-news the-unmute-punjabi-news

ਗੁਰਦਾਸਪੁਰ , 28 ਮਈ 2023: ਵਿਜੀਲੈਂਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਵਿੱਚ ਹੋਏ ਵਿਕਾਸ ਕਾਰਜਾਂ ਦੀ ਵੀ ਡੂੰਘਾਈ ਨਾਲ ਜਾਂਚ ਵਿੱਚ ਜੁਟ ਗਈ ਹੈ। ਸ਼ੁੱਕਰਵਾਰ ਨੂੰ ਵਿਜੀਲੈਂਸ ਟੀਮ ਚਮਕੌਰ ਸਾਹਿਬ ਪਹੁੰਚੀ ਅਤੇ ਉਥੇ ਹੋਣ ਵਾਲੇ ਵਿਕਾਸ ਕਾਰਜਾਂ ਨਾਲ ਸਬੰਧਤ ਦਸਤਾਵੇਜ਼ ਜ਼ਬਤ ਕਰਕੇ ਆਪਣੇ ਨਾਲ ਲੈ ਗਏ।

ਦੱਸ ਦਈਏ ਕਿ ਕਰੀਬ 6 ਮਹੀਨੇ ਪਹਿਲਾਂ ਸਥਾਨਕ ਕੌਂਸਲਰਾਂ ਨੇ ਚਮਕੌਰ ਸਹਿਬ ਵਿੱਚ ਹੋਏ ਵਿਕਾਸ ਕਾਰਜਾਂ ਵਿੱਚ ਬੇਨਿਯਮੀਆਂ ਦੀ ਸ਼ਿਕਾਇਤ ਕੀਤੀ ਸੀ। ਵਿਜੀਲੈਂਸ ਅਧਿਕਾਰੀ ਚੰਦ ਕੁਮਾਰ ਸਿੰਗਲਾ ਦੀ ਅਗਵਾਈ ਵਾਲੀ ਟੀਮ ਨੇ ਸ਼ੁੱਕਰਵਾਰ ਨੂੰ ਛੇ ਘੰਟੇ ਤੱਕ ਜਾਂਚ ਕੀਤੀ, ਪਰ ਇਸ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਕਰੀਬ ਛੇ ਮਹੀਨੇ ਪਹਿਲਾਂ ਸਥਾਨਕ ਕੌਂਸਲਰਾਂ ਨੇ ਚਮਕੌਰ ਸਾਹਿਬ ਵਿੱਚ ਹੋਏ ਵਿਕਾਸ ਕਾਰਜਾਂ ਵਿੱਚ ਬੇਨਿਯਮੀਆਂ ਹੋਣ ਦੀ ਸ਼ਿਕਾਇਤ ਕੀਤੀ ਸੀ। ਪਿਛਲੇ ਦਿਨੀਂ ਵਿਕਾਸ ਅਧਿਕਾਰੀ ਚੰਦ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਟੀਮ ਨੇ ਕਰੀਬ 6 ਘੰਟੇ ਜਾਂਚ ਕੀਤੀ ਸੀ। ਪਰ ਜਾਂਚ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਭਤੀਜੇ ‘ਤੇ ਪੰਜਾਬ ਦੇ ਇੱਕ ਖਿਡਾਰੀ ਤੋਂ ਨੌਕਰੀ ਦਿਵਾਉਣ ਲਈ 2 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਚਰਨਜੀਤ ਸਿੰਘ ਚੰਨੀ ਨੂੰ 31 ਮਈ ਨੂੰ ਦੁਪਹਿਰ 2 ਵਜੇ ਤੱਕ ਦਾ ਸਮਾਂ ਦਿੱਤਾ ਹੈ ਕਿ ਉਹ ਖੁਦ ਇਸ ਮਾਮਲੇ ਦਾ ਖੁਲਾਸਾ ਕਰਨ। ਅਜਿਹਾ ਨਾ ਕਰਨ 'ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਮਲਾ ਜਨਤਕ ਕਰਨ ਲਈ ਕਿਹਾ ਹੈ |

The post ਚਰਨਜੀਤ ਸਿੰਘ ਚੰਨੀ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ, ਚਮਕੌਰ ਸਾਹਿਬ ‘ਚ ਹੋਏ ਵਿਕਾਸ ਕਾਰਜਾਂ ਦੀ ਜਾਂਚ ‘ਚ ਜੁਟੀ ਵਿਜੀਲੈਂਸ appeared first on TheUnmute.com - Punjabi News.

Tags:
  • chamkaur-sahib
  • chamkaur-sahib-and-bhadaur
  • charanjit-singh-channi
  • development-work
  • development-works
  • latest-news
  • news
  • punjab-vigilance
  • the-unmute-latest-news
  • the-unmute-punjabi-news

ਹੁਸ਼ਿਆਰਪੁਰ, 28 ਮਈ 2023: ਕੈਬਿਨਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਬਰਲਿਨ (ਜਰਮਨੀ) ਵਿੱਚ ਹੋਣ ਜਾ ਰਹੀਆਂ ਸਪੈਸ਼ਲ ਓਲੰਪਿਕ ਖੇਡਾਂ 2023 (Berlin Olympics) ਲਈ ਹੈਡ ਕੋਚ ਦੇ ਤੌਰ 'ਤੇ ਚੁਣੀ ਗਈ ਆਸ਼ਾ ਕਿਰਨ ਸਪੈਸ਼ਲ ਸਕੂਲ ਦੀ ਕੋਚ ਅੰਜਨਾ ਨੂੰ ਸਕੂਲ ਜਾ ਕੇ ਸਨਮਾਨਿਤ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਵੀ ਅੰਜਨਾ ਨੂੰ ਇਸ ਪ੍ਰਾਪਤੀ ਲਈ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।

ਕੈਬਨਿਟ ਮੰਤਰੀ ਨੇ ਕਿਹਾ ਕਿ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਬਰਲਿਨ ਵਿਖੇ 14 ਤੋਂ 25 ਜੂਨ ਤੱਕ ਹੋਣ ਵਾਲੀਆਂ ਸਪੈਸ਼ਲ ਉਲੰਪਿਕ ਖੇਡਾਂ ਵਿੱਚ ਪੂਰੇ ਸੂਬੇ ਵਿਚੋਂ ਹੁਸ਼ਿਆਰਪੁਰ ਦੀ ਅੰਜਨਾ ਨੂੰ ਹੈਡ ਕੋਚ ਵਜੋਂ ਚੁਣਿਆ ਗਿਆ ਹੈ, ਜੋ ਕਿ ਆਸ਼ਾ ਕਿਰਨ ਸਪੈਸ਼ਲ ਸਕੂਲ ਵਿੱਚ ਕੋਚ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਅਥਲੈਟਿਕਸ ਤੋਂ ਮੁੱਖ ਕੋਚ ਅੰਜਨਾ, 7 ਅਥਲੀਟ ਅਤੇ ਇੱਕ ਯੂਨੀਫਾਈਡ ਪਾਰਟਨਰ ਜਾ ਰਹੇ ਹਨ।

ਸਮਾਗਮ ਦੌਰਾਨ ਆਸ਼ਾ ਕਿਰਨ ਸਪੈਸ਼ਲ ਸਕੂਲ ਦੇ ਬੱਚਿਆਂ ਦੀਆਂ ਗਤੀਵਿਧੀਆਂ ਦੇਖ ਕੇ ਬੇਹੱਦ ਪ੍ਰਭਾਵਿਤ ਹੁੰਦਿਆਂ ਉਨ੍ਹਾਂ ਕਿਹਾ ਕਿ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੀ ਪੂਰੀ ਟੀਮ ਸ਼ਲਾਘਾਯੋਗ ਕੰਮ ਕਰ ਰਹੀ ਹੈ ਅਤੇ ਨਿਰਸਵਾਰਥ ਹੋ ਕੇ ਮਨੁੱਖਤਾ ਦੀ ਸੇਵਾ ਵਿੱਚ ਲੱਗੀ ਹੋਈ ਹੈ। ਇਸ ਮੌਕੇ ਉਨ੍ਹਾਂ 26 ਜਨਵਰੀ 2023 ਨੂੰ ਸੱਭਿਆਚਾਰਕ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਸੰਸਥਾ ਨੂੰ ਇਕ ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਸੌਂਪਿਆ। ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਇਸ ਦੌਰਾਨ ਸਕੂਲ ਨੂੰ ਛੇ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੇ ਸਹਿਯੋਗ ਦਾ ਭਰੋਸਾ ਦਿੱਤਾ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਸਪੈਸ਼ਲ ਬੱਚਿਆਂ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਭਾਵੁਕ ਹੋ ਗਏ ਅਤੇ ਕਿਹਾ ਕਿ ਬਿਨ੍ਹਾਂ ਸੁਣੇ ਅਤੇ ਬਿਨ੍ਹਾਂ ਦੇਖੇ ਕੋਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਿਸ ਤਰ੍ਹਾਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਸਕੂਲ ਦੇ ਅਧਿਆਪਕਾਂ ਦੀ ਸਮਰਪਿਤ ਭਾਵਨਾ ਸਦਕਾ ਹੀ ਸੰਭਵ ਹੋ ਸਕਿਆ ਹੈ। ਸਮਾਗਮ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਸਕੂਲ ਦੇ ਵਿਹੜੇ ਵਿੱਚ ਬੂਟੇ ਵੀ ਲਗਾਏ।

ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਐਡਵਾਈਜ਼ਰ ਪਰਮਜੀਤ ਸਿੰਘ ਸਚਦੇਵਾ ਨੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਅਤੇ ਡਿਪਟੀ ਕਮਿਸ਼ਨਰ ਦਾ ਸਵਾਗਤ ਕੀਤਾ ਅਤੇ ਸਕੂਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਚਾਰ ਸਪੈਸ਼ਲ ਬੱਚਿਆਂ, ਇੱਕ ਅਧਿਆਪਕ ਅਤੇ ਇਕ ਕਿਰਾਏ ਦੀ ਇਮਾਰਤ ਨਾਲ ਇਹ ਸਪੈਸ਼ਲ ਸਕੂਲ ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪਿੰਡ ਜਹਾਨਖੇਲਾਂ ਦੀ ਪੰਚਾਇਤ ਨੇ ਸਕੂਲ ਨੂੰ ਜ਼ਮੀਨ ਦਾਨ ਦਿੱਤੀ ਅਤੇ ਲੋਕਾਂ ਦੇ ਸਹਿਯੋਗ ਨਾਲ ਅੱਜ ਇਹ ਸਕੂਲ ਨਾ ਸਿਰਫ਼ ਵਿਸ਼ੇਸ਼ ਬੱਚਿਆਂ ਨੂੰ ਪੜ੍ਹਾ ਰਿਹਾ ਹੈ, ਉਥੇ ਫਿਜ਼ੀਓਥੈਰੇਪੀ, ਸਪੀਚ ਥੈਰੇਪੀ, ਵਿਸ਼ੇਸ਼ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮ ਆਰਟ ਐਂਡ ਕਰਾਫਟ ਟ੍ਰੇਨਿੰਗ ਐਂਡ ਸਪੋਰਟਸ ਦੀ ਵੀ ਟ੍ਰੇਨਿੰਗ ਦਿੰਤੀ ਜਾ ਰਹੀ ਹੈ। ਇਸ ਤੋਂ ਇਲਾਵਾ ਡਿਪਲੋਮਾ ਇਨ੍ ਸਪੈਸ਼ਲ ਐਜੂਕੇਸ਼ਨ ਜੋ ਕਿ ਰੀਹੈਬਲੀਟੇਸ਼ਨ ਕੌਂਸਲ ਆਫ ਇੰਡੀਆ ਤੋਂ ਮਾਨਤਾ ਪ੍ਰਾਪਤ ਹੈ, ਵੀ ਚਲਾਇਆ ਜਾ ਰਿਹਾ ਹੈ।

ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤਰਨਜੀਤ ਸਿੰਘ (ਸੀ.ਏ) ਨੇ ਮੁੱਖ ਮਹਿਮਾਨਾਂ ਦਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਅਤੇ ਹੈਂਡ ਕੋਚ ਅੰਜਨਾ ਨੂੰ ਵਿਸ਼ੇਸ਼ ਓਲੰਪਿਕ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਕੱਤਰ ਹਰਬੰਸ ਸਿੰਘ, ਮੈਂਬਰ ਮਲਕੀਤ ਸਿੰਘ ਮਹੇੜੂ, ਰਾਮ ਆਸਰਾ, ਹਰਮੇਸ਼ ਤਲਵਾੜ, ਹਰੀਸ਼ ਮਨੋਚਾ, ਭੁਪਿੰਦਰ ਸਿੰਘ ਭਾਰਜ, ਕੋਰਸ ਕੋਆਰਡੀਨੇਟਰ ਵਰਿੰਦਰ ਕੁਮਾਰ, ਇੰਦੂ ਠਾਕੁਰ, ਪਿ੍ੰਸੀਪਲ ਸ਼ੈਲੀ ਸ਼ਰਮਾ ਆਦਿ ਹਾਜ਼ਰ ਸਨ।

The post ਬਰਲਿਨ ਓਲੰਪਿਕ ਲਈ ਹੈਡ ਕੋਚ ਦੇ ਤੌਰ 'ਤੇ ਚੁਣੀ ਗਈ ਅੰਜਨਾ ਦਾ ਬ੍ਰਮ ਸ਼ੰਕਰ ਜਿੰਪਾ ਨੇ ਕੀਤਾ ਸਨਮਾਨ appeared first on TheUnmute.com - Punjabi News.

Tags:
  • anjana
  • asha-kiran
  • barlin
  • bram-shankar-jimpa
  • breaking-news
  • games
  • news

CM ਭਗਵੰਤ ਮਾਨ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ, ਬੇਅਦਬੀ ਨਾਲ ਸੰਬੰਧਿਤ ਦੋ ਬਿੱਲਾਂ 'ਤੇ ਰਾਸ਼ਟਰਪਤੀ ਤੋਂ ਮੰਗੀ ਮਨਜ਼ੂਰੀ

Sunday 28 May 2023 09:23 AM UTC+00 | Tags: aam-aadmi-party amit-shah breaking-news cm-bhagwant-mann latest-news news punjab-government punjab-news sacrilege-case the-unmute-breaking-news the-unmute-punjabi-news

ਚੰਡੀਗੜ੍ਹ, 28 ਮਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ। ਭਗਵੰਤ ਮਾਨ ਨੇ ਬੇਅਦਬੀ (sacrilege) ਦੀਆਂ ਘਟਨਾਵਾਂ ਲਈ ਸਖ਼ਤ ਸਜ਼ਾਵਾਂ ਦੀ ਮੰਗ ਕਰਦੇ ਦੋ ਬਿੱਲ ਪਾਸ ਕਰਵਾਉਣ ਲਈ ਰਾਸ਼ਟਰਪਤੀ ਤੋਂ ਮਦਦ ਮੰਗੀ ਹੈ। ਦੋ ਬਿੱਲ – ਆਈਪੀਸੀ ਅਤੇ ਸੀਆਰਪੀਸੀ ਵਿੱਚ ਸੋਧਾਂ – 2018 ਵਿੱਚ ਵਿਧਾਨ ਸਭਾ ਦੁਆਰਾ ਪਾਸ ਕੀਤੇ ਜਾਣ ਤੋਂ ਬਾਅਦ ਪ੍ਰਵਾਨਗੀ ਦੀ ਉਡੀਕ ਕਰ ਰਹੇ ਹਨ। ਬਿੱਲ ਵਿੱਚ ਨੁਕਸਾਨ ਪਹੁੰਚਾਉਣ ਜਾਂ ਬੇਅਦਬੀ ਕਰਨ ਲਈ ਉਮਰ ਕੈਦ ਵਰਗੀ ਸਖ਼ਤ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ।

sacrilege

 

The post CM ਭਗਵੰਤ ਮਾਨ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ, ਬੇਅਦਬੀ ਨਾਲ ਸੰਬੰਧਿਤ ਦੋ ਬਿੱਲਾਂ ‘ਤੇ ਰਾਸ਼ਟਰਪਤੀ ਤੋਂ ਮੰਗੀ ਮਨਜ਼ੂਰੀ appeared first on TheUnmute.com - Punjabi News.

Tags:
  • aam-aadmi-party
  • amit-shah
  • breaking-news
  • cm-bhagwant-mann
  • latest-news
  • news
  • punjab-government
  • punjab-news
  • sacrilege-case
  • the-unmute-breaking-news
  • the-unmute-punjabi-news

ਵਿਕਸਤ ਭਾਰਤ ਦੇ ਸੰਕਲਪ ਸਿੱਧ ਹੁੰਦੇ ਦੇਖੇਗਾ ਨਵਾਂ ਸੰਸਦ ਭਵਨ: ਪ੍ਰਧਾਨ ਮੰਤਰੀ ਮੋਦੀ

Sunday 28 May 2023 09:50 AM UTC+00 | Tags: breaking-news democrasy india new-parliament new-parliament-building news pm-modi prime-minister-narendra-modi sansad-bhawan sengol the-unmute-breaking-news the-unmute-punjabi-news

ਚੰਡੀਗੜ੍ਹ, 28 ਮਈ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵਾਂ ਸੰਸਦ ਭਵਨ (New Parliament Building) ਰਾਸ਼ਟਰ ਨੂੰ ਸਮਰਪਿਤ ਕੀਤਾ ਹੈ। ਉਦਘਾਟਨ ਤੋਂ ਪਹਿਲਾਂ ਪੀਐਮ ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਸੰਸਦ ਭਵਨ ਦਾ ਨਿਰਮਾਣ ਕਰਨ ਵਾਲੇ ਵਰਕਰਾਂ ਨੂੰ ਸ਼ਾਲ ਪਾ ਕੇ ਸਨਮਾਨਿਤ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਵੀ ਸੌਂਪੇ। ਨਵੀਂ ਇਮਾਰਤ ਵਿੱਚ ਲੋਕ ਸਭਾ ਦੇ 888 ਅਤੇ ਰਾਜ ਸਭਾ ਵਿੱਚ 384 ਮੈਂਬਰਾਂ ਦੇ ਬੈਠਣ ਦੀ ਵਿਵਸਥਾ ਹੈ। ਨਵੀਂ ਪਾਰਲੀਮੈਂਟ ਨੂੰ ਲੈ ਕੇ ਦੇਸ਼ ਵਿਚ ਕਾਫੀ ਰਾਜਨੀਤੀ ਹੋਈ। ਲਗਭਗ ਸਮੁੱਚੀ ਵਿਰੋਧੀ ਧਿਰ ਨਵੀਂ ਸੰਸਦ ਦੇ ਉਦਘਾਟਨ ਤੋਂ ਕਿਨਾਰਾ ਕਰ ਗਈ ਹੈ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇੱਕ ਰਾਸ਼ਟਰ ਵਜੋਂ ਸਾਡੇ ਸਾਰੇ 140 ਕਰੋੜ ਲੋਕਾਂ ਦਾ ਸੰਕਲਪ ਇਸ ਸੰਸਦ ਪ੍ਰਸਿੱਧੀ ਹੈ। ਇੱਥੇ ਲਿਆ ਗਿਆ ਹਰ ਫੈਸਲਾ ਭਵਿੱਖ ਨੂੰ ਆਕਾਰ ਦੇਣ ਵਾਲਾ ਹੈ। ਇੱਥੇ ਲਿਆ ਜਾਣ ਵਾਲਾ ਫੈਸਲਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਕਤੀ ਪ੍ਰਦਾਨ ਕਰਨ ਵਾਲਾ ਹੈ। ਇੱਥੇ ਲਏ ਜਾਣ ਵਾਲੇ ਫੈਸਲੇ ਨਾਲ ਸਮਾਜ ਦੇ ਹਰ ਵਰਗ ਨੂੰ ਤਾਕਤ ਮਿਲੇਗੀ। ਸੰਸਦ ਦੀ ਹਰ ਕੰਧ, ਇਸ ਦਾ ਹਰ ਕਣ ਗਰੀਬਾਂ ਦੀ ਭਲਾਈ ਨੂੰ ਸਮਰਪਿਤ ਹੈ।

ਸਾਨੂੰ ਨੇਸ਼ਨ ਫਸਟ ਦੀ ਭਾਵਨਾ ਨਾਲ ਅੱਗੇ ਵਧਣਾ ਹੋਵੇਗਾ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਸਾਨੂੰ ਨੇਸ਼ਨ ਫਸਟ ਦੀ ਭਾਵਨਾ ਨਾਲ ਅੱਗੇ ਵਧਣਾ ਹੋਵੇਗਾ। ਸਾਨੂੰ ਕਰਤੱਵ ਦੇ ਮਾਰਗ ਨੂੰ ਸਰਵਉੱਚ ਰੱਖਣਾ ਹੋਵੇਗਾ। ਸਾਨੂੰ ਆਪਣੇ ਵਿਹਾਰ ਦੁਆਰਾ ਇੱਕ ਮਿਸਾਲ ਕਾਇਮ ਕਰਨੀ ਪਵੇਗੀ। ਸਾਨੂੰ ਆਪਣੇ ਆਪ ਨੂੰ ਲਗਾਤਾਰ ਸੁਧਾਰਦੇ ਰਹਿਣਾ ਚਾਹੀਦਾ ਹੈ। ਸਾਨੂੰ ਆਪਣੇ ਨਵੇਂ ਰਸਤੇ ਬਣਾਉਣੇ ਪੈਣਗੇ। ਅਸੀਂ ਲੋਕ ਭਲਾਈ ਨੂੰ ਆਪਣਾ ਜੀਵਨ ਮੰਤਰ ਬਣਾਉਣਾ ਹੈ। ਜਦੋਂ ਅਸੀਂ ਸੰਸਦ ਦੀ ਇਸ ਨਵੀਂ ਇਮਾਰਤ ਵਿੱਚ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਵਾਂਗੇ ਤਾਂ ਦੇਸ਼ ਵਾਸੀਆਂ ਨੂੰ ਵੀ ਇਸ ਤੋਂ ਪ੍ਰੇਰਨਾ ਮਿਲੇਗੀ।

ਉਨ੍ਹਾਂ ਕਿਹਾ ਕਿ ਗਾਂਧੀ ਜੀ ਨੇ ਹਰ ਭਾਰਤੀ ਨੂੰ ਸਵਰਾਜ ਦੇ ਸੰਕਲਪ ਨਾਲ ਜੋੜਿਆ ਸੀ। ਇਹ ਉਹ ਦੌਰ ਸੀ ਜਦੋਂ ਹਰ ਭਾਰਤੀ ਆਜ਼ਾਦੀ ਲਈ ਜੋਸ਼ ਨਾਲ ਜੁਟਿਆ ਹੋਇਆ ਸੀ। ਇਸ ਦਾ ਨਤੀਜਾ ਅਸੀਂ 1947 ਵਿਚ ਭਾਰਤ ਦੀ ਆਜ਼ਾਦੀ ਦੇ ਰੂਪ ਵਿਚ ਦੇਖਿਆ। ਆਜ਼ਾਦੀ ਦਾ ਇਹ ਸੁਨਹਿਰੀ ਦੌਰ ਵੀ ਭਾਰਤ ਦੇ ਇਤਿਹਾਸ ਦਾ ਅਜਿਹਾ ਪੜਾਅ ਹੈ। ਅੱਜ ਤੋਂ 25 ਸਾਲ ਬਾਅਦ ਭਾਰਤ ਆਪਣੀ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ। ਸਾਡੇ ਕੋਲ ਵੀ 25 ਸਾਲ ਦਾ ਸਮਾਂ ਹੈ। ਇਨ੍ਹਾਂ 25 ਸਾਲਾਂ ਵਿੱਚ ਅਸੀਂ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਮਾਹਰ ਪਿਛਲੇ ਨੌਂ ਸਾਲਾਂ ਦਾ ਮੁਲਾਂਕਣ ਕਰੇ ਤਾਂ ਪਤਾ ਲੱਗੇਗਾ ਕਿ ਇਹ ਨੌਂ ਸਾਲ ਗਰੀਬਾਂ ਦੀ ਭਲਾਈ ਲਈ ਰਹੇ ਹਨ। ਪਿਛਲੇ ਨੌਂ ਸਾਲਾਂ ਵਿੱਚ ਗਰੀਬਾਂ ਲਈ 4 ਕਰੋੜ ਘਰ ਬਣਾ ਕੇ ਮੈਨੂੰ ਤਸੱਲੀ ਹੈ। ਇਸਦੇ ਨਾਲ ਹੀ ਨੌਂ ਸਾਲਾਂ ਵਿੱਚ 11 ਕਰੋੜ ਪਖਾਨੇ ਬਣਾਏ ਗਏ |

ਅੱਜ ਜਦੋਂ ਅਸੀਂ ਇਸ ਸੰਸਦ ਭਵਨ (New Parliament Building) ਵਿੱਚ ਸਹੂਲਤਾਂ ਦੀ ਗੱਲ ਕਰ ਰਹੇ ਹਾਂ ਤਾਂ ਮੈਨੂੰ ਮਾਣ ਹੈ ਕਿ ਅਸੀਂ ਪਿੰਡਾਂ ਨੂੰ ਜੋੜਨ ਲਈ ਚਾਰ ਲੱਖ ਕਿਲੋਮੀਟਰ ਤੋਂ ਵੱਧ ਸੜਕਾਂ ਬਣਾਈਆਂ ਹਨ। ਅੱਜ ਜਦੋਂ ਅਸੀਂ ਇਸ ਵਾਤਾਵਰਣ ਪੱਖੀ ਇਮਾਰਤ ਨੂੰ ਦੇਖ ਕੇ ਸੰਤੁਸ਼ਟ ਹਾਂ, ਮੈਨੂੰ ਮਾਣ ਹੈ ਕਿ ਅਸੀਂ ਚਾਰ ਸਾਲਾਂ ਵਿੱਚ ਅੰਮ੍ਰਿਤ ਸਰੋਵਰ ਦਾ ਨਿਰਮਾਣ ਕੀਤਾ ਹੈ। ਅਸੀਂ 30000 ਤੋਂ ਵੱਧ ਪੰਚਾਇਤੀ ਇਮਾਰਤਾਂ ਵੀ ਬਣਵਾਈਆਂ ਹਨ। ਯਾਨੀ ਪੰਚਾਇਤ ਭਵਨ ਤੋਂ ਸੰਸਦ ਭਵਨ ਤੱਕ ਸਾਡੀ ਵਫ਼ਾਦਾਰੀ ਇੱਕੋ ਜਿਹੀ ਹੈ। ਸਾਡੀ ਪ੍ਰੇਰਨਾ ਵੀ ਇਹੀ ਰਹੀ ਹੈ। ਦੇਸ਼ ਦਾ ਵਿਕਾਸ, ਦੇਸ਼ ਦੇ ਲੋਕਾਂ ਦਾ ਵਿਕਾਸ।

ਨਵੀਆਂ ਸਹੂਲਤਾਂ ਨਾਲ ਲੈਸ ਨਵੀਂ ਸੰਸਦ ਭਵਨ

ਨਵੀਂ ਸੰਸਦ ਭਵਨ ਨਵੀਆਂ ਸਹੂਲਤਾਂ ਨਾਲ ਲੈਸ ਹੈ। ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਵੀ ਸੂਰਜ ਦੀ ਰੌਸ਼ਨੀ ਸਿੱਧੀ ਆ ਰਹੀ ਹੈ। ਤਕਨਾਲੋਜੀ ਵੱਲ ਪੂਰਾ ਧਿਆਨ ਦਿੱਤਾ ਗਿਆ ਹੈ। ਅੱਜ ਸਵੇਰੇ ਮੈਂ ਇਸ ਸੰਸਦ ਨੂੰ ਬਣਾਉਣ ਵਾਲੇ ਵਰਕਰਾਂ ਨੂੰ ਮਿਲਿਆ। ਇਸ ਸੰਸਦ ਵਿੱਚ ਕਰੀਬ 60 ਹਜ਼ਾਰ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦਾ ਕੰਮ ਕੀਤਾ ਗਿਆ ਹੈ।

Image

ਉਨ੍ਹਾਂ ਨੇ ਇਸ ਨਵੀਂ ਇਮਾਰਤ (New Parliament Building) ਲਈ ਆਪਣਾ ਪਸੀਨਾ ਵਹਾਇਆ ਹੈ। ਮੈਨੂੰ ਖੁਸ਼ੀ ਹੈ ਕਿ ਸੰਸਦ ਵਿੱਚ ਉਨ੍ਹਾਂ ਦੀ ਕਿਰਤ ਨੂੰ ਸਮਰਪਿਤ ਇੱਕ ਡਿਜੀਟਲ ਗੈਲਰੀ ਵੀ ਬਣਾਈ ਗਈ ਹੈ। ਅਜਿਹਾ ਸ਼ਾਇਦ ਦੁਨੀਆ ਵਿਚ ਪਹਿਲੀ ਵਾਰ ਹੋਇਆ ਹੈ। ਸੰਸਦ ਦੇ ਨਿਰਮਾਣ ਵਿਚ ਉਨ੍ਹਾਂ ਦਾ ਇਹ ਯੋਗਦਾਨ ਵੀ ਅਮਰ ਹੋ ਗਿਆ ਹੈ।

ਸਮੇਂ ਦੀ ਲੋੜ ਸੀ ਸੰਸਦ ਦੀ ਨਵੀਂ ਇਮਾਰਤ

ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸੰਸਦ ਦੀ ਪੁਰਾਣੀ ਇਮਾਰਤ ਵਿਚ ਹਰ ਕਿਸੇ ਲਈ ਆਪਣਾ ਕੰਮ ਪੂਰਾ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਸੀ। ਟੈਕਨਾਲੋਜੀ, ਬੈਠਣ ਨਾਲ ਸਬੰਧਤ ਚੁਣੌਤੀਆਂ ਸਨ। ਡੇਢ ਤੋਂ ਦੋ ਦਹਾਕਿਆਂ ਤੱਕ ਚਰਚਾ ਹੁੰਦੀ ਰਹੀ ਕਿ ਸਾਨੂੰ ਨਵੇਂ ਸੰਸਦ ਭਵਨ ਦੀ ਲੋੜ ਹੈ। ਅਸੀਂ ਇਹ ਵੀ ਦੇਖਣਾ ਸੀ ਕਿ ਜੇਕਰ ਆਉਣ ਵਾਲੇ ਸਮੇਂ ‘ਚ ਸੀਟਾਂ ਦੀ ਗਿਣਤੀ ਵਧੇਗੀ, ਜੇਕਰ ਸੰਸਦ ਮੈਂਬਰਾਂ ਦੀ ਗਿਣਤੀ ਵਧਦੀ ਹੈ ਤਾਂ ਉਹ ਕਿੱਥੇ ਬੈਠਣਗੇ। ਇਸ ਲਈ ਸਮੇਂ ਦੀ ਲੋੜ ਸੀ ਕਿ ਸੰਸਦ ਦੀ ਨਵੀਂ ਇਮਾਰਤ ਬਣਾਈ ਜਾਵੇ।

ਉਨ੍ਹਾਂ ਕਿਹਾ ਕਿ ਜਦੋਂ ਵੀ ਇਸ ਸੰਸਦ ਭਵਨ ਵਿੱਚ ਕਾਰਵਾਈ ਸ਼ੁਰੂ ਹੁੰਦੀ ਹੈ। ਇਹ ਸੇਂਗੋਲ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਭਾਰਤ ਇੱਕ ਲੋਕਤੰਤਰੀ ਦੇਸ਼ ਨਹੀਂ ਹੈ, ਸਗੋਂ ਇਹ ਲੋਕਤੰਤਰ ਦੀ ਮਾਂ ਵੀ ਹੈ। ਮਦਰ ਆਫ ਡੈਮੋਕਰੇਸੀ ਵੀ ਹੈ। ਭਾਰਤ ਅੱਜ ਵਿਸ਼ਵ ਲੋਕਤੰਤਰ ਦਾ ਇੱਕ ਵੱਡਾ ਅਧਾਰ ਹੈ। ਲੋਕਤੰਤਰ ਸਾਡੇ ਲਈ ਸਿਰਫ਼ ਇੱਕ ਪ੍ਰਣਾਲੀ ਨਹੀਂ ਹੈ, ਇਹ ਇੱਕ ਸੱਭਿਆਚਾਰ, ਇੱਕ ਵਿਚਾਰ, ਇੱਕ ਪਰੰਪਰਾ ਹੈ।

Image

ਸਾਡੇ ਵੇਦ ਸਾਨੂੰ ਸਭਾਵਾਂ ਅਤੇ ਸੰਮਤੀਆਂ ਦੇ ਜਮਹੂਰੀ ਆਦਰਸ਼ਾਂ ਦੀ ਸਿੱਖਿਆ ਦਿੰਦੇ ਹਨ। ਮਹਾਭਾਰਤ ਵਰਗੇ ਗ੍ਰੰਥਾਂ ਵਿੱਚ ਗਣ ਵਰਗੇ ਸ਼ਬਦਾਂ ਦਾ ਜ਼ਿਕਰ ਹੈ। ਤਾਮਿਲਨਾਡੂ ਵਿੱਚ ਮਿਲਿਆ 900 ਈਸਵੀ ਦਾ ਇੱਕ ਸ਼ਿਲਾਲੇਖ ਵੀ ਇਹੀ ਸਿਖਾਉਂਦਾ ਹੈ। ਸਾਡਾ ਸੰਵਿਧਾਨ ਸਾਡਾ ਸੰਕਲਪ ਹੈ। ਜੇਕਰ ਇਸ ਮਤੇ ਦਾ ਕੋਈ ਸਰਵੋਤਮ ਨੁਮਾਇੰਦਾ ਹੈ, ਤਾਂ ਉਹ ਸਾਡੀ ਸੰਸਦ ਹੈ ਅਤੇ ਇਹ ਸੰਸਦ ਦੇਸ਼ ਦੀ ਅਮੀਰ ਸੰਸਕ੍ਰਿਤੀ ਦੀ ਘੋਸ਼ਣਾ ਕਰਦੀ ਹੈ |

The post ਵਿਕਸਤ ਭਾਰਤ ਦੇ ਸੰਕਲਪ ਸਿੱਧ ਹੁੰਦੇ ਦੇਖੇਗਾ ਨਵਾਂ ਸੰਸਦ ਭਵਨ: ਪ੍ਰਧਾਨ ਮੰਤਰੀ ਮੋਦੀ appeared first on TheUnmute.com - Punjabi News.

Tags:
  • breaking-news
  • democrasy
  • india
  • new-parliament
  • new-parliament-building
  • news
  • pm-modi
  • prime-minister-narendra-modi
  • sansad-bhawan
  • sengol
  • the-unmute-breaking-news
  • the-unmute-punjabi-news

ਨਵਾਂਸ਼ਹਿਰ, 28 ਮਈ 2023: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਐਤਵਾਰ ਨੂੰ ਨਵਾਂਸ਼ਹਿਰ ਵਿਖੇ ਆਖਿਆ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਜਲਦ ਹੀ ਡਾਕਟਰਾਂ ਦੇ 'ਪੇਅ ਸਕੇਲ' ਨੂੰ ਮੁੜ ਤੋਂ ਪ੍ਰਭਾਸ਼ਿਤ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਤੱਕ 550 ਡਾਕਟਰ ਨਵੇਂ ਆ ਜਾਣਗੇ, ਜਿਨ੍ਹਾਂ ਦੀ ਤਨਖਾਹ 30 ਹਜ਼ਾਰ ਤੋਂ ਵਧਾ ਕੇ 70 ਹਜ਼ਾਰ ਕੀਤੀ ਗਈ ਹੈ। ਇਸ ਤੋਂ ਇਲਾਵਾ ਪਿਛਲੀ ਸਰਕਾਰ ਵੱਲੋਂ 7ਵੇਂ ਪੇਅ ਸਕੇਲ ਨੂੰ ਲਾਗੂ ਕਰਨ ਨਾਲ ਪੰਜਾਬ ਵਿੱਚ ਡਾਕਟਰਾਂ ਦੀ ਤਨਖਾਹ 1.41 ਲੱਖ ਤੋਂ ਘਟ ਕੇ 1.18 ਲੱਖ ਰੁਪਏ ਰਹਿ ਜਾਣ ਕਾਰਨ, ਨੌਕਰੀਆਂ ਛੱਡ ਕੇ ਗੁਆਂਢੀ ਰਾਜਾਂ ਵਿੱਚ ਗਏ ਡਾਕਟਰਾਂ ਨਾਲ ਵੀ ਸੰਪਰਕ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ 'ਪੇਅ ਸਕੇਲ' ਮੁੜ ਤੋਂ ਪ੍ਰਭਾਸ਼ਿਤ ਕਰਕੇ ਇੱਥੇ ਹੀ ਪੂਰੀ ਤਨਖਾਹ ਦਿੱਤੀ ਜਾਵੇਗੀ।

ਉਨ੍ਹਾਂ (Dr. Balbir Singh) ਕਿਹਾ ਕਿ ਪੰਜਾਬ ਨੂੰ ਡਾਕਟਰਾਂ ਦੀ ਬਹੁਤ ਲੋੜ ਹੈ ਅਤੇ ਸਰਕਾਰ ਆਪਣੇ ਪੱਧਰ 'ਤੇ ਮੈਡੀਕਲ ਸਪੈਸ਼ਲਿਸਟਾਂ, ਰੇਡੀਓ ਡਾਇਗਨਿਸਟਾਂ, ਗਾਇਨੀ ਤੇ ਹੋਰ ਮਾਹਿਰਾਂ ਦੀ ਕਮੀ ਨੂੰ ਪੂਰਾ ਕਰਨ 'ਚ ਲੱਗੀ ਹੋਈ ਹੈ। ਉੁਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਂਵਾਂ 'ਚ ਢਾਂਚਾਗਤ ਲੋੜਾਂ ਤੇ ਹੋਰ ਸਟਾਫ਼ ਜਿਨ੍ਹਾਂ 'ਚ ਸਟਾਫ਼ ਨਰਸਾਂ, ਪੈਰਾ ਮੈਡਿਕਸ, ਦਰਜਾ ਚਾਰ, ਵਾਰਡ ਅਟੈਂਡੈਂਟ ਦੀ ਭਰਤੀ ਕੀਤੀ ਜਾ ਰਹੀ ਹੈ।

ਸਿਹਤ ਮੰਤਰੀ ਅਨੁਸਾਰ ਸਰਕਾਰੀ ਹਸਪਤਾਲਾਂ 'ਚ ਸਪਲਾਈ ਹੁੰਦੀ 95 ਫ਼ੀਸਦੀ ਦਵਾਈ ਲਈ 'ਰੇਟ ਕੰਟ੍ਰੈਕਟ' ਤੈਅ ਹਨ ਅਤੇ ਰਹਿੰਦੇ 5 ਫ਼ੀਸਦੀ 'ਰੇਟ ਕੰਟ੍ਰੈਕਟ' ਵੀ ਜਲਦ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਸਰਕਾਰੀ ਹਸਪਤਾਲਾਂ ਦੀਆਂ ਐਮਰਜੈਂਸੀ ਮੈਡੀਕਲ ਸੇਵਾਵਾਂ ਹੋਰ ਵੀ ਬੇਹਤਰ ਹੋਣਗੀਆਂ ਅਤੇ ਸਾਰੇ ਲੋੜੀਂਦੇ ਟੈਸਟ, ਮੈਡੀਕਲ ਮਾਹਿਰ ਤੇ ਦਵਾਈਆਂ ਇੱਥੇ ਹੀ ਉਪਲਬਧ ਹੋਣਗੇ।

ਉਨ੍ਹਾਂ ਦੱਸਿਆ ਕਿ ਰਾਜ ਵਿੱਚ ਖੋਲ੍ਹੇ ਗਏ 580 ਆਮ ਆਦਮੀ ਕਲੀਨਿਕਾਂ ਨੇ ਆਮ ਲੋਕਾਂ ਨੂੰ ਸਿਹਤ ਸੰਭਾਲ ਵਿੱਚ ਵੱਡੀ ਰਾਹਤ ਦਿੱਤੀ ਹੈ, ਜਿਸ ਨਾਲ ਵੱਡੇ ਹਸਪਤਾਲਾਂ 'ਚ ਵੀ ਓ ਪੀ ਡੀ ਵਾਲੇ ਮਰੀਜ਼ਾਂ ਦੀ ਭੀੜ ਘਟੀ ਹੈ। ਉਨ੍ਹਾਂ ਨੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਨੂੰ ਆਮ ਲੋਕਾਂ ਨੂੰ ਸ਼ੂਗਰ ਤੇ ਬੀ ਪੀ ਜਿਹੀਆਂ ਬਿਮਾਰੀਆਂ ਤੋਂ ਬਚਾਉਣ ਲਈ ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਆਸ਼ਾ ਵਰਕਰਾਂ ਨੂੰ ਵਿਸ਼ੇਸ਼ ਸਿਖਲਾਈ ਦੇ ਕੇ ਆਮ ਲੋਕਾਂ ਖਾਸ ਕਰ ਹਾਈ ਰਿਸਕ ਜ਼ੋਨ 'ਚ ਆਉਂਦੀਆਂ ਗਰਭਵਤੀ ਮਹਿਲਾਵਾਂ ਨੂੰ ੇਯੋਗਾ, ਸੈਰ ਅਤੇ ਹੋਰ 'ਲਾਈਫ਼ ਸਟਾਈਲ' ਤਬਦੀਲੀਆਂ ਰਾਹੀਂ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਤਿਆਰ ਕੀਤਾ ਜਾਵੇ।

The post ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਡਾਕਟਰਾਂ ਦੇ 'ਪੇਅ ਸਕੇਲ' ਨੂੰ ਮੁੜ ਤੋਂ ਕੀਤਾ ਜਾਵੇਗਾ ਪ੍ਰਭਾਸ਼ਿਤ : ਡਾ. ਬਲਬੀਰ ਸਿੰਘ appeared first on TheUnmute.com - Punjabi News.

Tags:
  • breaking-news
  • dr-balbir-singh
  • health-services
  • latest-news
  • nawanshahr
  • news
  • nurse

CM ਅਰਵਿੰਦ ਕੇਜਰੀਵਾਲ ਨੇ LNJP ਹਸਪਤਾਲ 'ਚ ਸਤੇਂਦਰ ਜੈਨ ਨਾਲ ਕੀਤੀ ਮੁਲਾਕਾਤ

Sunday 28 May 2023 11:15 AM UTC+00 | Tags: aam-aadmi-party cm-arvind-kejriwal delhi-excise-policy-scam-case delhi-government excise-policy lnjp-hospital news satyendra-jain

ਚੰਡੀਗੜ੍ਹ, 28 ਮਈ 2023: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਅਸਪਤਾਲ (LNJP) ਹਸਪਤਾਲ ਵਿੱਚ ਦਾਖਲ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸਤੇਂਦਰ ਜੈਨ (Satyendra Jain) ਨਾਲ ਮੁਲਾਕਾਤ ਕੀਤੀ। ਲੋਕਨਾਇਕ ਜੈਪ੍ਰਕਾਸ਼ ਨਰਾਇਣ ਹਸਪਤਾਲ ਪਹੁੰਚਦੇ ਹੀ ਅਰਵਿੰਦ ਕੇਜਰੀਵਾਲ ਨੇ ਸਤੇਂਦਰ ਜੈਨ ਨੂੰ ਜੱਫੀ ਪਾ ਲਈ। ਇਸ ਦੌਰਾਨ ਸੀਐਮ ਅਰਵਿੰਦ ਕੇਜਰੀਵਾਲ ਨੇ ਸਤੇਂਦਰ ਜੈਨ ਤੋਂ ਉਨ੍ਹਾਂ ਦੀ ਹਾਲਤ ਬਾਰੇ ਜਾਣਕਾਰੀ ਲਈ।

ਮੁਲਾਕਾਤ ਤੋਂ ਬਾਅਦ ਟਵੀਟ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਆਪਣੇ ਸਾਬਕਾ ਮੰਤਰੀ ਬਾਰੇ ਲਿਖਿਆ- ‘ਅੱਜ ਮੈਂ ਇਕ ਬਹਾਦਰ ਵਿਅਕਤੀ ਨੂੰ ਮਿਲਿਆ ਜੋ ਅੱਜ ਦੇ ਦੌਰ ਦਾ ਹੀਰੋ ਹੈ’। ਸਤੇਂਦਰ ਜੈਨ (Satyendra Jain) ਬੁੱਧਵਾਰ ਨੂੰ ਤਿਹਾੜ ਜੇਲ੍ਹ ਦੇ ਬਾਥਰੂਮ ਵਿੱਚ ਡਿੱਗ ਗਏ ਸਨ। ਉਹ ਚੱਕਰ ਆਉਣ ਕਾਰਨ ਡਿੱਗ ਪਏ ਸਨ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਪੰਡਿਤ ਦੀਨਦਿਆਲ ਉਪਾਧਿਆਏ ਹਸਪਤਾਲ ‘ਚ ਭਰਤੀ ਕਰਵਾਇਆ ਸੀ। ਹਾਲਤ ਵਿਗੜਨ ‘ਤੇ LNJP ਲਿਆ ਗਿਆ। ਦੱਸ ਦਈਏ ਕਿ ਦੋ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ 6 ਹਫਤਿਆਂ ਯਾਨੀ 42 ਦਿਨਾਂ ਦੀ ਜ਼ਮਾਨਤ ਦਿੱਤੀ ਗਈ ਹੈ |

The post CM ਅਰਵਿੰਦ ਕੇਜਰੀਵਾਲ ਨੇ LNJP ਹਸਪਤਾਲ ‘ਚ ਸਤੇਂਦਰ ਜੈਨ ਨਾਲ ਕੀਤੀ ਮੁਲਾਕਾਤ appeared first on TheUnmute.com - Punjabi News.

Tags:
  • aam-aadmi-party
  • cm-arvind-kejriwal
  • delhi-excise-policy-scam-case
  • delhi-government
  • excise-policy
  • lnjp-hospital
  • news
  • satyendra-jain

ਚੰਡੀਗੜ੍ਹ, 28 ਮਈ 2023: ਮੁੰਬਈ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ (Yashasvi Jaiswal) ਨੂੰ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ (WTC ਫਾਈਨਲ) ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਖ਼ਿਤਾਬੀ ਮੁਕਾਬਲਾ 7 ਤੋਂ 12 ਜੂਨ ਤੱਕ ਆਸਟਰੇਲੀਆ ਖ਼ਿਲਾਫ਼ ਖੇਡਿਆ ਜਾਵੇਗਾ। ਰੁਤੁਰਾਜ ਗਾਇਕਵਾੜ ਦੀ ਥਾਂ ਯਸ਼ਸਵੀ ਨੂੰ ਸ਼ਾਮਲ ਕੀਤਾ ਗਿਆ ਹੈ। ਮਹਾਰਾਸ਼ਟਰ ਦੇ ਸਲਾਮੀ ਬੱਲੇਬਾਜ਼ ਰਿਤੂਰਾਜ ਨੂੰ ਭਾਰਤ ਵਿੱਚ ਸਟੈਂਡਬਾਏ ਵਜੋਂ ਸ਼ਾਮਲ ਕੀਤਾ ਗਿਆ ਸੀ। ਯਸ਼ਸਵੀ ਵੀ ਸਟੈਂਡਬਾਏ ਵਜੋਂ ਟੀਮ ਦਾ ਹਿੱਸਾ ਬਣ ਗਏ ਹਨ। ਰੁਤੂਰਾਜ ਯੂਕੇ ਨਹੀਂ ਜਾ ਸਕੇਗਾ ਕਿਉਂਕਿ ਉਸਦਾ ਵਿਆਹ 2-3 ਜੂਨ ਨੂੰ ਹੋ ਰਿਹਾ ਹੈ।

ਯਸ਼ਸਵੀ ਜੈਸਵਾਲ (Yashasvi Jaiswal) ਨੇ ਵੀ ਲਾਲ ਗੇਂਦ ਨਾਲ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ। ਉਸ ਨੇ ਐਤਵਾਰ ਸਵੇਰੇ ਬੰਬੇ ਜਿਮਖਾਨਾ ‘ਚ ਲਾਲ ਗੇਂਦ ਨਾਲ ਅਭਿਆਸ ਕੀਤਾ। ਉਸ ਕੋਲ ਪਹਿਲਾਂ ਹੀ ਯੂ.ਕੇ. ਦਾ ਵੀਜ਼ਾ ਹੈ, ਇਸ ਲਈ ਉਹ ਅੱਜ ਰਾਤ ਹੀ ਲੰਡਨ ਲਈ ਰਵਾਨਾ ਹੋ ਜਾਵੇਗਾ। 21 ਸਾਲਾ ਯਸ਼ਸਵੀ ਦਾ ਪਹਿਲੀ ਸ਼੍ਰੇਣੀ ਦਾ ਰਿਕਾਰਡ ਸ਼ਾਨਦਾਰ ਹੈ। ਇਸ ਸਾਲ ਦੀ ਰਣਜੀ ਟਰਾਫੀ ਵਿੱਚ ਉਸ ਨੇ ਮੁੰਬਈ ਲਈ 45 ਦੀ ਔਸਤ ਨਾਲ 404 ਦੌੜਾਂ ਬਣਾਈਆਂ ਸਨ। ਰਾਜਸਥਾਨ ਰਾਇਲਜ਼ ਲਈ ਆਈਪੀਐਲ ਵਿੱਚ, ਉਸਦੇ ਬੱਲੇ ਨੇ 48 ਦੀ ਔਸਤ ਨਾਲ 625 ਦੌੜਾਂ ਬਣਾਈਆਂ।

ਯਸ਼ਸਵੀ ਨੇ ਹੁਣ ਤੱਕ 15 ਪਹਿਲੀ ਸ਼੍ਰੇਣੀ ਮੈਚ ਖੇਡੇ ਹਨ। ਇਸ ‘ਚ ਉਸ ਦੇ ਬੱਲੇ ਤੋਂ 80 ਦੀ ਔਸਤ ਨਾਲ 1845 ਦੌੜਾਂ ਨਿਕਲੀਆਂ ਹਨ। ਉਨ੍ਹਾਂ ਦੇ ਨਾਂ 9 ਸੈਂਕੜੇ ਅਤੇ 2 ਅਰਧ ਸੈਂਕੜੇ ਵੀ ਹਨ। ਜਦੋਂ ਯਸ਼ਸਵੀ ਸ਼ੁਰੂਆਤ ਕਰਦਾ ਹੈ, ਤਾਂ ਉਹ ਇਸ ਨੂੰ ਵੱਡੀ ਪਾਰੀ ਵਿੱਚ ਬਦਲ ਦਿੰਦਾ ਹੈ। ਉਸ ਦੀ ਸਭ ਤੋਂ ਵੱਡੀ ਪਾਰੀ 265 ਦੌੜਾਂ ਦੀ ਹੈ।

ਮੁੰਬਈ ਇੰਡੀਅਨਜ਼ ਦੀ ਟੀਮ IPL ਤੋਂ ਬਾਹਰ ਹੋ ਗਈ ਹੈ। ਅਜਿਹੇ ‘ਚ ਕਪਤਾਨ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਵੀ ਅੱਜ ਇੰਗਲੈਂਡ ਲਈ ਰਵਾਨਾ ਹੋਣਗੇ। ਵਿਰਾਟ ਕੋਹਲੀ, ਮੁਹੰਮਦ ਸਿਰਾਜ, ਉਮੇਸ਼ ਯਾਦਵ, ਸ਼ਾਰਦੁਲ ਠਾਕੁਰ ਵਰਗੇ ਖਿਡਾਰੀ ਪਹਿਲਾਂ ਹੀ ਆਈਪੀਐਲ ਦੇ ਲੀਗ ਪੜਾਅ ਤੋਂ ਬਾਹਰ ਹੋ ਚੁੱਕੀ ਟੀਮ ਦੇ ਖਿਲਾਫ ਉੱਥੇ ਪਹੁੰਚ ਚੁੱਕੇ ਹਨ। ਜਦੋਂ ਕਿ ਸ਼ਮੀ, ਜਡੇਜਾ, ਗਿੱਲ ਅਤੇ ਭਰਤ ਵਰਗੇ ਖਿਡਾਰੀ ਆਈਪੀਐਲ ਫਾਈਨਲ ਤੋਂ ਬਾਅਦ ਇੰਗਲੈਂਡ ਪਹੁੰਚਣਗੇ।

The post ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਤੋਂ ਪਹਿਲਾਂ ਭਾਰਤੀ ਟੀਮ ‘ਚ ਵੱਡਾ ਬਦਲਾਅ, ਯਸ਼ਸਵੀ ਜੈਸਵਾਲ ਨੂੰ ਮਿਲੀ ਐਂਟਰੀ appeared first on TheUnmute.com - Punjabi News.

Tags:
  • mumbai
  • news
  • world-test-championship-2023
  • wtc-final
  • yashasvi-jaiswal

5G Speed: 5ਜੀ ਇੰਟਰਨੈੱਟ ਸਪੀਡ ਬਾਰੇ ਝੂਠਾ ਦਾਅਵਾ, ਟੈਲੀਕਾਮ ਕੰਪਨੀਆਂ 'ਤੇ ਲੱਗਿਆ 209 ਕਰੋੜ ਰੁਪਏ ਦਾ ਜ਼ੁਰਮਾਨਾ

Sunday 28 May 2023 11:42 AM UTC+00 | Tags: 5g 5g-internet-speed 5g-services 5g-services-in-india 5g-speed breaking-news news tech-news telecom-companies telecom-company

ਚੰਡੀਗੜ੍ਹ, 28 ਮਈ 2023: ਮੋਬਾਈਲ ਸੇਵਾ ਪ੍ਰਦਾਤਾ ਕੰਪਨੀਆਂ ਵੱਲੋਂ ਆਪਣੀਆਂ 5ਜੀ ਸੇਵਾਵਾਂ (5G Speed) ਨੂੰ ਲੈ ਕੇ ਅਲਟਰਾ ਫਾਸਟ ਸਪੀਡ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਪਰ ਹੁਣ ਟੈਲੀਕਾਮ ਕੰਪਨੀ ਨੂੰ 5ਜੀ ਇੰਟਰਨੈੱਟ ਸਪੀਡ ਨੂੰ ਲੈ ਕੇ ਝੂਠੇ ਦਾਅਵੇ ਕਰਨ ‘ਤੇ ਭਾਰੀ ਜ਼ੁਰਮਾਨਾ ਲਗਾਇਆ ਗਿਆ ਹੈ। ਦੂਰਸੰਚਾਰ ਕੰਪਨੀਆਂ ਨੂੰ ਲਗਭਗ 33.6 ਬਿਲੀਅਨ ਵੋਨ ਯਾਨੀ ਲਗਭਗ 209 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਇਹ ਜ਼ੁਰਮਾਨਾ ਦੱਖਣੀ ਕੋਰੀਆ ‘ਚ ਲਗਾਇਆ ਗਿਆ ਹੈ ਅਤੇ ਤਿੰਨ ਟੈਲੀਕਾਮ ਕੰਪਨੀਆਂ ‘ਤੇ ਲਗਾਇਆ ਗਿਆ ਹੈ।

ਕੋਰੀਆ ਟਾਈਮਜ਼ ਦੀ ਰਿਪੋਰਟ ਮੁਤਾਬਕ ਦੱਖਣੀ ਕੋਰੀਆ ਦੇ ਮੋਬਾਈਲ ਰੈਗੂਲੇਟਰ ਫੇਅਰ ਟਰੇਡ ਕਮਿਸ਼ਨ (ਐਫਟੀਸੀ) ਨੇ ਇਹ ਜ਼ੁਰਮਾਨਾ 5ਜੀ ਨੈੱਟਵਰਕ ਸਪੀਡ ਬਾਰੇ ਝੂਠੇ ਦਾਅਵੇ ਕਰਨ ਅਤੇ ਉਪਭੋਗਤਾਵਾਂ ਨੂੰ ਗੁੰਮਰਾਹ ਕਰਨ ਵਾਲੇ ਇਸ਼ਤਿਹਾਰ ਚਲਾਉਣ ਲਈ ਲਗਾਇਆ ਹੈ। ਤਿੰਨ ਕੰਪਨੀਆਂ ‘ਤੇ ਜ਼ੁਰਮਾਨਾ ਲਗਾਇਆ ਗਿਆ ਹੈ, ਜਿਨ੍ਹਾਂ ‘ਚ ਐਸਕੇ ਟੈਲੀਕਾਮ, ਕੇਟੀ ਅਤੇ ਐਲਜੀ ਯੂਪਲਸ ਵਰਗੀਆਂ ਵੱਡੀਆਂ ਕੰਪਨੀਆਂ ਸ਼ਾਮਲ ਹਨ। ਫੇਅਰ ਟਰੇਡ ਕਮਿਸ਼ਨ ਦਾ ਦੋਸ਼ ਹੈ ਕਿ ਮੋਬਾਈਲ ਸੇਵਾ ਪ੍ਰਦਾਤਾ ਕੰਪਨੀਆਂ ਦੇ ਇਸ਼ਤਿਹਾਰ ਵਿੱਚ ਦਿਖਾਈ ਗਈ ਇੰਟਰਨੈੱਟ ਦੀ ਸਪੀਡ ਹਰ ਜਗ੍ਹਾ ਲਈ ਜਾਇਜ਼ ਨਹੀਂ ਹੈ, ਪਰ ਇਹ ਸਿਰਫ਼ ਇੱਕ ਖਾਸ ਜਗ੍ਹਾ ‘ਤੇ ਉਪਲਬਧ ਹੈ।

ਫੇਅਰ ਟਰੇਡ ਕਮਿਸ਼ਨ (FTC) ਨੇ SK Telecom, KT ਅਤੇ LG U+ ਨੂੰ ਉਹਨਾਂ ਦੇ 5G ਨੈੱਟਵਰਕਾਂ ਦੀ ਕਾਰਗੁਜ਼ਾਰੀ ਨੂੰ ਗੁੰਮਰਾਹ ਕਰਨ ਅਤੇ ਵਧਾ-ਚੜ੍ਹਾ ਕੇ ਪੇਸ਼ ਕਰਨ ਲਈ ਜ਼ੁਰਮਾਨਾ ਕੀਤਾ, ਦਾਅਵਾ ਕੀਤਾ ਕਿ ਸਪੀਡ ਸਿਰਫ਼ ਬਹੁਤ ਹੀ ਸੀਮਤ ਹਾਲਤਾਂ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ। ਫੇਅਰ ਟਰੇਡ ਕਮਿਸ਼ਨ ਨੇ ਪ੍ਰਮਾਣਿਤ ਟੈਸਟ ਨਤੀਜੇ ਪ੍ਰਦਾਨ ਕੀਤੇ ਬਿਨਾਂ ਆਪਣੇ ਮੁਕਾਬਲੇਬਾਜ਼ਾਂ ਨਾਲੋਂ ਤੇਜ਼ ਗਤੀ ਦਾ ਦਾਅਵਾ ਕਰਨ ਵਾਲੀਆਂ ਕੰਪਨੀਆਂ ਦੀ ਵੀ ਆਲੋਚਨਾ ਕੀਤੀ ਹੈ।

ਇਸੇ ਲਈ ਲੱਗਿਆ ਜ਼ੁਰਮਾਨਾ ?

ਮੋਬਾਈਲ ਸੇਵਾ ਪ੍ਰਦਾਤਾ ਨੇ ਆਪਣੇ 5G ਨੈੱਟਵਰਕ (5G Speed) ਲਈ 656 ਅਤੇ 801 ਮੈਗਾਬਾਈਟ ਪ੍ਰਤੀ ਸਕਿੰਟ (Mbps) ਦੇ ਵਿਚਕਾਰ ਸਪੀਡ ਦਾ ਦਾਅਵਾ ਕੀਤਾ ਹੈ, ਜਦੋਂ ਕਿ ਉਸਨੇ ਇਸ਼ਤਿਹਾਰ ਵਿੱਚ ਗੁੰਮਰਾਹਕੁੰਨ ਢੰਗ ਨਾਲ 20 ਗੀਗਾਬਾਈਟ ਪ੍ਰਤੀ ਸਕਿੰਟ (Gbps) ਦਾ ਦਾਅਵਾ ਕੀਤਾ ਹੈ। ਇਸਦਾ ਮਤਲਬ ਇਹ ਹੈ ਕਿ ਅਸਲ ਗਤੀ ਸਿਰਫ ਇਸ਼ਤਿਹਾਰਬਾਜ਼ੀ ਦੀ ਤੁਲਨਾ ਵਿੱਚ ਤਿੰਨ ਜਾਂ ਚਾਰ ਪ੍ਰਤੀਸ਼ਤ ਸੀ | ਟੈਲੀਕਾਮ ਕੰਪਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਨੈੱਟਵਰਕ ਦੀ ਵਰਤੋਂ ਕਰਕੇ 2 ਗੀਗਾਬਾਈਟ (ਜੀ.ਬੀ.) ਫਿਲਮ ਸਿਰਫ 0.8 ਸਕਿੰਟਾਂ ‘ਚ ਡਾਊਨਲੋਡ ਕੀਤੀ ਜਾ ਸਕਦੀ ਹੈ।

The post 5G Speed: 5ਜੀ ਇੰਟਰਨੈੱਟ ਸਪੀਡ ਬਾਰੇ ਝੂਠਾ ਦਾਅਵਾ, ਟੈਲੀਕਾਮ ਕੰਪਨੀਆਂ ‘ਤੇ ਲੱਗਿਆ 209 ਕਰੋੜ ਰੁਪਏ ਦਾ ਜ਼ੁਰਮਾਨਾ appeared first on TheUnmute.com - Punjabi News.

Tags:
  • 5g
  • 5g-internet-speed
  • 5g-services
  • 5g-services-in-india
  • 5g-speed
  • breaking-news
  • news
  • tech-news
  • telecom-companies
  • telecom-company

ਅਫਗਾਨਿਸਤਾਨ ਤੇ ਈਰਾਨ ਦੀਆਂ ਫੌਜਾਂ ਵਿਚਾਲੇ ਨਦੀ ਦੇ ਪਾਣੀ ਨੂੰ ਲੈ ਕੇ ਗੋਲੀਬਾਰੀ, 4 ਜਵਾਨਾਂ ਦੀ ਮੌਤ

Sunday 28 May 2023 12:10 PM UTC+00 | Tags: afghanistan afghanistan-and-iran-war afghanistan-army breaking-news helmand-river hemmand-river iran iran-army iran-news islamic-republic news

ਚੰਡੀਗੜ੍ਹ, 28 ਮਈ 2023: ਅਫਗਾਨਿਸਤਾਨ (Afghanistan) ਅਤੇ ਈਰਾਨ (Iran) ਦੀਆਂ ਫੌਜਾਂ ਵਿਚਾਲੇ ਦੀ ਸਰਹੱਦ ‘ਤੇ ਐਤਵਾਰ ਨੂੰ ਗੋਲੀਬਾਰੀ ਸ਼ੁਰੂ ਹੋ ਗਈ। ਦੋਵਾਂ ਦੇਸ਼ਾਂ ਵਿਚਾਲੇ ਇਸਲਾਮਿਕ ਰੀਪਬਲਿਕ ਸਰਹੱਦ ‘ਤੇ ਭਾਰੀ ਗੋਲੀਬਾਰੀ ਹੋਈ ਹੈ । ਇਹ ਲੜਾਈ ਈਰਾਨ ਦੇ ਸਿਸਤਾਨ ਅਤੇ ਬਲੋਚਿਸਤਾਨ ਸੂਬੇ ਅਤੇ ਅਫਗਾਨਿਸਤਾਨ ਦੇ ਨਿਮਰੋਜ਼ ਸੂਬੇ ਦੀ ਸਰਹੱਦ ‘ਤੇ ਹੋਈ। ਇਸ ਵਿੱਚ ਇੱਕ ਤਾਲਿਬਾਨੀ ਲੜਾਕੂ ਅਤੇ ਈਰਾਨੀ ਫੌਜ ਦੇ 3 ਜਵਾਨ ਮਾਰੇ ਗਏ।

ਹੇਲਮੰਦ ਨਦੀ ਦੇ ਪਾਣੀ ਦੇ ਅਧਿਕਾਰ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਚੱਲ ਰਿਹਾ ਹੈ। ਈਰਾਨੀ ਮੀਡੀਆ IRNA ਨੇ ਪਹਿਲੀ ਗੋਲੀਬਾਰੀ ਦਾ ਜ਼ਿੰਮੇਵਾਰ ਤਾਲਿਬਾਨ ਨੂੰ ਦਿੱਤਾ ਹੈ। ਇਸ ਦੇ ਨਾਲ ਹੀ ਤਾਲਿਬਾਨ ਮੁਤਾਬਕ ਇਹ ਜੰਗ ਇਰਾਨ ਨੇ ਸ਼ੁਰੂ ਕੀਤੀ ਸੀ। ਤਾਲਿਬਾਨ ਕਮਾਂਡਰ ਹਾਮਿਦ ਖੁਰਾਸਾਨੀ ਨੇ ਕਿਹਾ ਕਿ ਜੇਕਰ ਤਾਲਿਬਾਨ ਨੇਤਾ ਮਨਜ਼ੂਰੀ ਦਿੰਦੇ ਹਨ ਤਾਂ ਅਸੀਂ 24 ਘੰਟਿਆਂ ਦੇ ਅੰਦਰ ਈਰਾਨ ‘ਤੇ ਜਿੱਤ ਹਾਸਲ ਕਰ ਲਵਾਂਗੇ।

ਦੂਜੇ ਪਾਸੇ ਈਰਾਨ (Iran) ਨੇ ਵੀ ਲੜਾਈ ਵਿੱਚ ਤਾਲਿਬਾਨ ਨੂੰ ਹਰਾਉਣ ਦੀ ਕਸਮ ਖਾਧੀ ਹੈ। ਈਰਾਨ ਦੇ ਪੁਲਿਸ ਮੁਖੀ ਅਹਿਮਦਰੇਜਾ ਰਾਦਾਨ ਨੇ ਕਿਹਾ ਕਿ ਸਾਡੀ ਸਰਹੱਦੀ ਫੋਰਸ ਹਰ ਹਮਲੇ ਦਾ ਜਵਾਬ ਦੇਵੇਗੀ। ਅਫਗਾਨਿਸਤਾਨ ਨੂੰ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਦਾ ਖਮਿਆਜ਼ਾ ਭੁਗਤਣਾ ਪਵੇਗਾ। ਉਸ ਨੂੰ ਆਪਣੇ ਕੰਮਾਂ ਦਾ ਜਵਾਬ ਦੇਣਾ ਪਵੇਗਾ। ਕਰੀਬ ਇੱਕ ਮਹੀਨਾ ਪਹਿਲਾਂ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਵੀ ਤਾਲਿਬਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਹੇਲਮੰਦ ਨਦੀ ਵਿੱਚ ਈਰਾਨ ਦੇ ਜਲ ਅਧਿਕਾਰਾਂ ਦੀ ਉਲੰਘਣਾ ਨਾ ਕੀਤੀ ਜਾਵੇ।

ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਮੁਤਾਬਕ ਈਰਾਨ ‘ਚ ਪਿਛਲੇ 30 ਸਾਲਾਂ ਤੋਂ ਸੋਕੇ ਦੀ ਸਮੱਸਿਆ ਹੈ ਪਰ ਪਿਛਲੇ ਕੁਝ ਸਾਲਾਂ ‘ਚ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਲਗਭਗ 97% ਈਰਾਨ ਹੁਣ ਕੁਝ ਹੱਦ ਤੱਕ ਸੋਕੇ ਦਾ ਸਾਹਮਣਾ ਕਰ ਰਿਹਾ ਹੈ। ਈਰਾਨ ਵਿੱਚ ਹਰ ਸਾਲ ਸਿਰਫ਼ 240 ਤੋਂ 280 ਮਿਲੀਮੀਟਰ ਮੀਂਹ ਪੈਂਦਾ ਹੈ। ਇਹ 990 ਮਿ.ਲੀ. ਦੀ ਗਲੋਬਲ ਔਸਤ ਤੋਂ ਕਾਫੀ ਘੱਟ ਹੈ। ਦੁਨੀਆ ਦੀ ਲਗਭਗ ਇੱਕ ਪ੍ਰਤੀਸ਼ਤ ਆਬਾਦੀ ਈਰਾਨ ਵਿੱਚ ਰਹਿੰਦੀ ਹੈ, ਪਰ ਇਸ ਕੋਲ ਦੁਨੀਆ ਦੇ ਤਾਜ਼ੇ ਪਾਣੀ ਦਾ ਸਿਰਫ 0.3% ਹੈ। ਇਸ ਦੇ ਨਾਲ ਹੀ ਬਰਸਾਤ ਤੋਂ ਪ੍ਰਾਪਤ 66% ਪਾਣੀ ਵੀ ਦਰਿਆਵਾਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਵਾਸ਼ਪੀਕਰਨ ਹੋ ਜਾਂਦਾ ਹੈ।

The post ਅਫਗਾਨਿਸਤਾਨ ਤੇ ਈਰਾਨ ਦੀਆਂ ਫੌਜਾਂ ਵਿਚਾਲੇ ਨਦੀ ਦੇ ਪਾਣੀ ਨੂੰ ਲੈ ਕੇ ਗੋਲੀਬਾਰੀ, 4 ਜਵਾਨਾਂ ਦੀ ਮੌਤ appeared first on TheUnmute.com - Punjabi News.

Tags:
  • afghanistan
  • afghanistan-and-iran-war
  • afghanistan-army
  • breaking-news
  • helmand-river
  • hemmand-river
  • iran
  • iran-army
  • iran-news
  • islamic-republic
  • news

ਡਾ. ਬਲਜੀਤ ਕੌਰ ਨੇ 10ਵੀਂ ਜਮਾਤ ਦੀ ਪ੍ਰੀਖਿਆ 'ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Sunday 28 May 2023 12:23 PM UTC+00 | Tags: 10th-class-examination breaking-news dr-baljit-kaur harji-ram-senior-secondary-school malout news nws punjab-news

ਚੰਡੀਗੜ੍ਹ, 28 ਮਈ 2023: ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਅੱਜ ਮਲੋਟ ਦੇ ਹਰਜੀ ਰਾਮ ਸੀਨੀਅਰ ਸੈਕੰਡਰੀ ਸਕੂਲ ਦੇ 10ਵੀਂ ਜਮਾਤ ਵਿੱਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕੋਨੇ-ਕੋਨੇ ਵਿੱਚ ਮਿਆਰੀ ਸਿੱਖਿਆ ਦਾ ਚਾਨਣ ਫੈਲਾਉਣ ਲਈ ਕੀਤੇ ਜਾ ਰਹੇ ਠੋਸ ਉਪਰਾਲਿਆਂ ਦਾ ਨਤੀਜਾ ਹੈ। ਉਨ੍ਹਾਂ ਨੇ ਇਸ ਪ੍ਰੀਖਿਆ ਨੂੰ ਸ਼ਾਨਦਾਰ ਢੰਗ ਨਾਲ ਪਾਸ ਕਰਨ ਵਾਲੇ ਹਰਜੀ ਰਾਮ ਸੀਨੀਅਰ ਸੈਕੰਡਰੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ੳਨ੍ਹਾਂ ਦੀ ਲਗਨ ਅਤੇ ਮਿਹਨਤ ਦੀ ਤਾਰੀਫ਼ ਕੀਤੀ।

Dr. Baljit Kaur

ਕੈਬਨਿਟ ਮੰਤਰੀ (Dr. Baljit Kaur) ਨੇ ਦੱਸਿਆ ਕਿ 11ਵੀਂ ਅਤੇ 12ਵੀਂ ਜਮਾਤ ਦੇ ਲੋੜਵੰਦ ਵਿਦਿਆਰਥੀਆਂ ਨੂੰ ਮੈਡੀਕਲ ਅਤੇ ਨਾਨ-ਮੈਡੀਕਲ ਵਿਸ਼ਿਆਂ ਦੀਆਂ ਕਿਤਾਬਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਭੇਂਟ ਕੀਤੀਆਂ। ਜਿਸ ਦਾ ਉਦੇਸ਼ ਇਹਨਾਂ ਚਾਹਵਾਨ ਵਿਦਿਆਰਥੀਆਂ ਨੂੰ ਉਹਨਾਂ ਦੀ ਉੱਚ ਸਿੱਖਿਆ ਦੀ ਪ੍ਰਾਪਤੀ ਵਿੱਚ ਸਹਾਇਤਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਬੱਚਿਆ ਦੇ ਬੈਠਣ ਲਈ ਐਡਵਰਡ ਗੰਜ ਸੰਸਥਾ, ਮਲੋਟ ਵੱਲੋਂ ਬੈਂਚ ਦਾਨ ਕੀਤੇ ਗਏ।

ਡਾ: ਬਲਜੀਤ ਕੌਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਐਡਵਰਡ ਗੰਜ ਸੰਸਥਾ, ਮਲੋਟ ਵੱਲੋਂ ਪਾਏ ਜਾ ਰਹੇ ਉੱਤਮ ਯੋਗਦਾਨ ਦੀ ਪ੍ਰਸੰਸਾ ਕੀਤੀ, ਜੋ ਕਿ ਵਿਦਿਆਰਥੀਆਂ ਦੇ ਅਕਾਦਮਿਕ ਸਫ਼ਰ ‘ਤੇ ਮਹੱਤਵਪੂਰਨ ਪ੍ਰਭਾਵ ਪਾਏਗਾ। ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਵਿਦਿਆਰਥੀ ਹੋਰ ਵਿਦਿਆਰਥੀਆਂ ਲਈ ਰੋਲ ਮਾਡਲ ਬਣਨਗੇ ਅਤੇ ਉਨ੍ਹਾਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਕੇ ਸਿੱਖਿਆ ਦੇ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਨਗੇ।

The post ਡਾ. ਬਲਜੀਤ ਕੌਰ ਨੇ 10ਵੀਂ ਜਮਾਤ ਦੀ ਪ੍ਰੀਖਿਆ ‘ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ appeared first on TheUnmute.com - Punjabi News.

Tags:
  • 10th-class-examination
  • breaking-news
  • dr-baljit-kaur
  • harji-ram-senior-secondary-school
  • malout
  • news
  • nws
  • punjab-news

ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਗ਼ੈਰ-ਨਿਰਧਾਰਿਤ ਰੂਟਾਂ 'ਤੇ ਚਲ ਰਹੀਆਂ ਪੰਜ ਬੱਸਾਂ ਅਤੇ ਤਿੰਨ ਟਿਕਟ ਗ਼ਬਨ ਮਾਮਲੇ ਫੜੇ: ਲਾਲਜੀਤ ਸਿੰਘ ਭੁੱਲਰ

Sunday 28 May 2023 12:27 PM UTC+00 | Tags: bews breaking-news buses laljit-singh-bhullar latest-news ministers-flying-squad news punjab-news the-unmute-breaking-news the-unmute-latest-update ticket-thef

ਚੰਡੀਗੜ੍ਹ, 28 ਮਈ 2023: ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ (LALJIT SINGH BHULLAR) ਨੇ ਅੱਜ ਦੱਸਿਆ ਕਿ “ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਗ਼ੈਰ-ਨਿਰਧਾਰਤ ਰੂਟਾਂ ‘ਤੇ ਚਲ ਰਹੀਆਂ ਪਨਬੱਸ ਦੀਆਂ ਪੰਜ ਬੱਸਾਂ ਫੜੀਆਂ ਹਨ। ਇਸ ਤੋਂ ਇਲਾਵਾ ਟਿਕਟ ਗ਼ਬਨ ਦੇ ਤਿੰਨ ਹੋਰ ਮਾਮਲੇ ਵੀ ਰਿਪੋਰਟ ਕੀਤੇ ਗਏ ਹਨ।

ਟਰਾਂਸਪੋਰਟ ਮੰਤਰੀ (LALJIT SINGH BHULLAR)  ਨੇ ਦੱਸਿਆ ਕਿ ਸਵਾਰੀਆਂ ਵੱਲੋਂ ਬੱਸਾਂ ਦੇ ਬਿਨਾਂ ਸਵਾਰੀ ਚੜ੍ਹਾਇਆਂ ਲੰਘ ਜਾਣ ਅਤੇ ਰੂਟ ਬਦਲ ਕੇ ਲੰਘ ਜਾਣ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਫ਼ਲਾਇੰਗ ਸਕੁਐਡ ਨੇ ਪਿਛਲੇ ਦਿਨੀਂ ਵੱਖ-ਵੱਖ ਥਾਵਾਂ ‘ਤੇ ਚੈਕਿੰਗ ਕੀਤੀ ਜਿਸ ਵਿਚ ਮੋਰਿੰਡਾ ਬਾਈਪਾਸ ‘ਤੇ ਚੈਕਿੰਗ ਦੌਰਾਨ ਪੱਟੀ ਡਿਪੂ ਦੀ ਬੱਸ ਨੰਬਰ-ਪੀ.ਬੀ-02-ਐਲ.ਜੀ 4279, ਖੰਨਾ ਫ਼ਲਾਈਓਵਰ ‘ਤੇ ਬਟਾਲਾ ਡਿਪੂ ਦੀ ਬੱਸ ਨੰਬਰ-ਪੀ.ਬੀ-06-ਬੀ.ਐਕਸ-0213, ਖੰਨਾ ਬਾਈਪਾਸ ‘ਤੇ ਲੁਧਿਆਣਾ ਡਿਪੂ ਦੀ ਬੱਸ ਨੰਬਰ-ਪੀ.ਬੀ-10-ਜੀ.ਐਕਸ 5376, ਗੁਰਾਇਆ ਪੁਲ ‘ਤੇ ਅੰਮ੍ਰਿਤਸਰ-1 ਡਿਪੂ ਦੀ ਬੱਸ ਨੰਬਰ-ਪੀ.ਬੀ-02-ਈ.ਜੀ 5739 ਅਤੇ ਬਟਾਲਾ ਡਿਪੂ ਦੀ ਬੱਸ ਨੰਬਰ-ਪੀ.ਬੀ-06-ਬੀ.ਸੀ 0216 ਨੂੰ ਨਿਰਧਾਰਤ ਰੂਟਾਂ ਨਾਲੋਂ ਬਦਲਵੇਂ ਰੂਟਾਂ ‘ਤੇ ਚੱਲਣ ਲਈ ਰਿਪੋਰਟ ਕੀਤਾ ਗਿਆ ਹੈ।

ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਤਿੰਨ ਬੱਸਾਂ ਵਿੱਚ ਟਿਕਟ ਗ਼ਬਨ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਕਾਂਗੜਾ (ਹਿਮਾਚਲ ਪ੍ਰਦੇਸ਼) ਵਿਖੇ ਚੈਕਿੰਗ ਦੌਰਾਨ ਹੁਸ਼ਿਆਰਪੁਰ ਡਿਪੂ ਦੀ ਬੱਸ ਨੰਬਰ-ਪੀ.ਬੀ-07-ਬੀ.ਕਿਊ 0824 ਵਿੱਚ 90 ਰੁਪਏ ਦਾ ਟਿਕਟ ਗ਼ਬਨ, ਕੋਟ ਪੁਤਲੀ ਵਿਖੇ ਚੈਕਿੰਗ ਦੌਰਾਨ ਚੰਡੀਗੜ੍ਹ ਡਿਪੂ ਦੀ ਬੱਸ ਨੰਬਰ-ਪੀ.ਬੀ-65-ਬੀ.ਬੀ 9360 ਵਿੱਚ 30 ਰੁਪਏ ਅਤੇ ਤਿਹਾੜਾ ਵਿਖੇ ਚੈਕਿੰਗ ਦੌਰਾਨ ਜਗਰਾਉਂ ਡਿਪੂ ਦੀ ਬੱਸ ਨੰਬਰ-ਪੀ.ਬੀ-10-ਜੀ.ਐਕਸ 6852 ਵਿੱਚ 20 ਰੁਪਏ ਦਾ ਟਿਕਟ ਗ਼ਬਨ ਸਾਹਮਣੇ ਆਇਆ।

ਟਰਾਂਸਪੋਰਟ ਮੰਤਰੀ ਨੇ ਡਾਇਰੈਕਟਰ ਸਟੇਟ ਟਰਾਂਸਪੋਰਟ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰਿਪੋਰਟ ਕੀਤੇ ਗਏ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਉਣ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਫ਼ਰ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਸਖ਼ਤ ਚਿਤਾਵਨੀ ਦਿੱਤੀ ਕਿ ਸਵਾਰੀਆਂ ਦੀ ਖੱਜਲ-ਖੁਆਰੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

The post ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਗ਼ੈਰ-ਨਿਰਧਾਰਿਤ ਰੂਟਾਂ ‘ਤੇ ਚਲ ਰਹੀਆਂ ਪੰਜ ਬੱਸਾਂ ਅਤੇ ਤਿੰਨ ਟਿਕਟ ਗ਼ਬਨ ਮਾਮਲੇ ਫੜੇ: ਲਾਲਜੀਤ ਸਿੰਘ ਭੁੱਲਰ appeared first on TheUnmute.com - Punjabi News.

Tags:
  • bews
  • breaking-news
  • buses
  • laljit-singh-bhullar
  • latest-news
  • ministers-flying-squad
  • news
  • punjab-news
  • the-unmute-breaking-news
  • the-unmute-latest-update
  • ticket-thef

ਆਪਣਾ ਪਰਿਵਾਰਕ ਤੇ ਸਮਾਜਿਕ ਜੀਵਨ ਨੂੰ ਚੰਗੀ ਤਰ੍ਹਾ ਜਿਉਣ ਲਈ ਮਨ ਨੂੰ ਸ਼ਾਂਤ ਰੱਖਣਾ ਜ਼ਰੂਰੀ: ਹਰਚੰਦ ਸਿੰਘ ਬਰਸਟ

Sunday 28 May 2023 12:42 PM UTC+00 | Tags: breaking-news harchand-singh-barsat latestnews latest-news news patiala punjab-marketing-board punjab-marketing-board-chairman punjab-news

ਪਟਿਆਲਾ, 28 ਮਈ 2023: ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ (Harchand Singh Barsat) ਨੇ ਆਖਿਆ ਹੈ ਕਿ ਆਪਣਾ ਪਰਿਵਾਰਕ ਤੇ ਸਮਾਜਿਕ ਜੀਵਨ ਨੂੰ ਚੰਗੀ ਤਰ੍ਹਾਂ ਜਿਉਣ ਲਈ ਹਰ ਵਿਅਕਤੀ ਨੂੰ ਆਪਣੇ ਮਨ ਨੂੰ ਸ਼ਾਂਤ ਰੱਖਣਾ ਜ਼ਰੂਰੀ ਹੈ। ਚੇਅਰਮੈਨ ਬਰਸਟ ਅੱਜ ਇੱਥੇ ਪ੍ਰਜਾਪਿਤਾ ਬ੍ਰਹਮ ਕੁਮਾਰੀ ਈਸ਼ਵਰੀਆਂ ਵਿਸ਼ਵ ਵਿਦਿਆਲਿਆ ਦੇ ਸੈਂਟਰ ਕੈਲਾਸ਼ ਭਵਨ ਤ੍ਰਿਪੜੀ ਟਾਊਨ ਵਿਖੇ ‘ਖੁਸ਼ੀਆਂ ਦਾ ਬਿੱਗ ਬਜਾਰ’ ਵਿਸ਼ੇ ਤੇ ਹੋਏ ਇੱਕ ਸਮਾਗਮ ਵਿੱਚ ਬੋਲ ਰਹੇ ਸਨ।

ਇਸ ਮੌਕੇ ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਅਤੇ ਬ੍ਰਹਮਕੁਮਾਰੀ ਭੈਣਾਂ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ। ਪ੍ਰੋਗਰਾਮ ਵਿੱਚ ਤ੍ਰਿਪੜੀ ਟਾਊਨ, ਪਟਿਆਲਾ ਦੇ ਕਈ ਪਤਵੰਤੇ ਸੱਜਣ ਵੀ ਸ਼ਾਮਲ ਹੋਏ। ਹਰਚੰਦ ਸਿੰਘ ਬਰਸਟ (Harchand Singh Barsat) ਨੇ ਕਿਹਾ ਕਿ ਸ਼ਾਂਤੀ ਦਾ ਦਾਨ ਦੇ ਕੇ ਵਿਸ਼ਵ ਨੂੰ ਜੋੜਨ ਵਾਲੀ ਬ੍ਰਹਮ ਕੁਮਾਰੀ ਸੰਸਥਾ ਦਾ ਕੰਮ ਬਹੁਤ ਹੀ ਸ਼ਲਾਘਾਯੋਗ ਹੈ ਤੇ ਸੰਤੋਖ ਦਾ ਗੁਣ ਗ੍ਰਹਿਣ ਕਰਕੇ ਅਸੀ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹਾਂ। ਜੇਕਰ ਸਾਡਾ ਮਨ ਸ਼ਾਂਤ ਹੈ, ਤਾਂ ਹੀ ਅਸੀ ਆਪਣੇ ਪਰਿਵਾਰਕ ਅਤੇ ਸਮਾਜਿਕ ਜੀਵਨ ਨੂੰ ਚੰਗੀ ਤਰ੍ਹਾਂ ਬਤੀਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਸ ਜੀਵਨ ਵਿੱਚ ਸੰਤੁਲਨ ਰੱਖਣਾ ਬਹੁਤ ਜਰੂਰੀ ਹੈ। ਦੂਜਿਆ ਨੂੰ ਖੁਸ਼ ਕਰਨ ਦੀ ਬਜਾਏ ਆਪਣੇ ਆਪ ਨੂੰ ਖੁਸ਼ ਰੱਖਣਾ ਵੀ ਬਹੁਤ ਜਰੂਰੀ ਹੈ।

Harchand Singh Barsat

ਇਸ ਮੌਕੇ ਬ੍ਰਹਮਕੁਮਾਰੀਜ਼ ਪਟਿਆਲਾ ਨੇ ਮੁੱਖ ਸੰਚਾਲਕ ਬੀ.ਦੇ ਸ਼ਾਂਤਾ ਦੀਦੀ ਜੀ ਨੇ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਪ੍ਰੋਗਰਾਮ ਵਿੱਚ ਸੀਨੀਅਰ ਰਾਜਯੋਗ ਅਧਿਆਪਕ ਬੀ.ਦੇ. ਕਵਿਤਾ ਦੀਦੀ ਮੁੱਖ ਬੁਲਾਰੇ ਵਜੋਂ ਹਾਜਰ ਸਨ। ਜਗਦੀਸ਼ ਐਨਕਲੇਵ,ਤ੍ਰਿਪੜੀ ਟਾਊਨ ਪਟਿਆਲਾ ਸੈਂਟਰ ਸੰਚਾਲਕ ਬੀ।ਦੇ। ਤਮੰਨਾ ਦੀਦੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿੱਚ ਰਕੇਸ਼ ਕੁਮਾਰ ਪ੍ਰਧਾਨ ਡੈਡੀਕੇਟਡ ਬ੍ਰਦਰਜ਼ ਗਰੁੱਪ, ਬ੍ਰਹਮ ਕੁਮਾਰੀ ਪਟਿਆਲਾ ਦੇ ਸਾਰੇ ਸੇਵਾ ਕੇਂਦਰਾ ਤੋ ਬ੍ਰਹਮ ਕੁਮਾਰੀ ਭੈਣਾਂ ਬੀ।ਕੇ।ਸ਼ਾਲੂ ਦੀਦੀ, ਬੀ।ਕੇ ਪੂਜਾ ਦੀਦੀ। ਬੀ।ਕੇ।ਰਾਖੀ ਦੀਦੀ, ਬੀ।ਕੇ। ਰਮਾ ਦੀਦੀ, ਬੀ ਵਰਮਾ ਜੀ, ਜਸਪਾਲ ਕਾਲਹੜਾ ,ਗੋਰਵ, ਵਿਨੋਦ ਅਹੁਜਾ, ਰਮੇਸ਼ ਛਾਬੜਾ, ਨਰੇਸ਼ ਕੁਮਾਰ ਮਿੱਤਲ, ਸੰਜੀਵਨ ਕੁਮਾਰ ਮਿੱਤਲ ਹਾਜਰ ਰਹੇ।

The post ਆਪਣਾ ਪਰਿਵਾਰਕ ਤੇ ਸਮਾਜਿਕ ਜੀਵਨ ਨੂੰ ਚੰਗੀ ਤਰ੍ਹਾ ਜਿਉਣ ਲਈ ਮਨ ਨੂੰ ਸ਼ਾਂਤ ਰੱਖਣਾ ਜ਼ਰੂਰੀ: ਹਰਚੰਦ ਸਿੰਘ ਬਰਸਟ appeared first on TheUnmute.com - Punjabi News.

Tags:
  • breaking-news
  • harchand-singh-barsat
  • latestnews
  • latest-news
  • news
  • patiala
  • punjab-marketing-board
  • punjab-marketing-board-chairman
  • punjab-news

ਆਬਕਾਰੀ ਵਿਭਾਗ ਨੇ ਸ਼ਰਾਬ ਦੇ ਬਾਰਾਂ 'ਤੇ ਹੋਣ ਵਾਲੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ 'ਨਾਈਟ ਸਵੀਪ' ਆਪ੍ਰੇਸ਼ਨ ਚਲਾਇਆ: ਹਰਪਾਲ ਸਿੰਘ ਚੀਮਾ

Sunday 28 May 2023 12:50 PM UTC+00 | Tags: aam-aadmi-party breaking-news excise-department-punjab harpal-singh-cheema hookah illegal-activities liquor news night-sweep punjab-government punjabi-news the-unmute-breaking-news

ਚੰਡੀਗੜ੍ਹ, 28 ਮਈ 2023: ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਆਬਕਾਰੀ ਵਿਭਾਗ ਵੱਲੋਂ ਬੀਤੀ ਰਾਤ (ਸ਼ਨੀਵਾਰ) ਨੂੰ ਸੂਬੇ ਭਰ ਵਿੱਚ ਸ਼ਰਾਬ ਦੇ ਬਾਰਾਂ ਦੀ ਚੈਕਿੰਗ ਅਤੇ ਨਿਗਰਾਨੀ ਲਈ "ਨਾਈਟ ਸਵੀਪ" ਨਾਮੀ ਵਿਆਪਕ ਆਪ੍ਰੇਸ਼ਨ ਚਲਾਇਆ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਟੀਮਾਂ ਵੱਲੋਂ ਰਾਤ ਸਮੇਂ ਮੋਹਾਲੀ, ਜਲੰਧਰ ਅਤੇ ਅੰਮ੍ਰਿਤਸਰ ਖੇਤਰ ਦੇ ਬਾਰਾਂ, ਪੱਬਾਂ ਅਤੇ ਰੈਸਟੋਰੈਂਟਾਂ ਵੱਲੋਂ ਵੱਖ-ਵੱਖ ਕਾਨੂੰਨਾਂ ਦੀ ਪਾਲਣਾ ਸਬੰਧੀ ਜਾਂਚ ਵੀ ਕੀਤੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਮੌਕੇ ‘ਤੇ ਹੀ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਕਾਰਵਾਈ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ (Harpal Singh Cheema)  ਨੇ ਦੱਸਿਆ ਕਿ ਬਾਰਾਂ, ਪੱਬਾਂ ਅਤੇ ਰੈਸਟੋਰੈਂਟਾਂ ਵਿੱਚ ‘ਹੁੱਕਾ’ ਪੀਣ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਇਹ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਵਿੱਤ ਕਮਿਸ਼ਨਰ ਕਰ ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ  ਵਰੁਣ ਰੂਜ਼ਮ ਦੀ ਨਿਗਰਾਨੀ ਹੇਠ ਬੀਤੀ ਰਾਤ ਨੂੰ 13 ਤੋਂ ਵੱਧ ਟੀਮਾਂ ਵੱਲੋਂ ਚੈਕਿੰਗ ਕੀਤੀ ਗਈ।

ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਅਤੇ ਕਰ ਮੰਤਰੀ ਨੇ ਦੱਸਿਆ ਕਿ ਐਸ.ਏ.ਐਸ.ਨਗਰ (ਮੁਹਾਲੀ) ਜ਼ਿਲ੍ਹੇ ਦੇ ਨਯਾਗਾਓਂ ਖੇਤਰ ਵਿੱਚ, ‘ਆਈ ਲਵ ਹੌਟ ਸ਼ਾਟ’ ਨਾਮੀ ਇੱਕ ਰੈਸਟੋਰੈਂਟ ਵੱਲੋਂ ਆਪਣੇ ਗਾਹਕਾਂ ਨੂੰ ਸਿਰਫ਼ ਚੰਡੀਗੜ੍ਹ ਖੇਤਰ ਵਿੱਚ ਵੇਚੀ ਜਾ ਸਕਣ ਵਾਲੀ ਬੀਅਰ ਦੇ ਨਾਲ ‘ਹੁੱਕਾ’ ਪੀਣ ਨੂੰ ਦਿੱਤਾ ਜਾ ਰਿਹਾ ਸੀ, ਜਿਸ ਨਾਲ ਉਹ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਦੀ ਉਲੰਘਣਾ ਕਰ ਰਹੇ ਸਨ। ਰੈਸਟੋਰੈਂਟ ਦੀ ਤਲਾਸ਼ੀ ਦੌਰਾਨ 20 ਹੁੱਕੇ, ਬੀਅਰ ਦੀਆਂ 07 ਬੋਤਲਾਂ, ਤੰਬਾਕੂ ਦੇ ਵੱਖ-ਵੱਖ ਫਲੇਵਰ ਅਤੇ ਚਾਰਕੋਲ ਜ਼ਬਤ ਕੀਤਾ ਗਿਆ।

ਇਸ ਮਾਮਲੇ ਵਿੱਚ ਰੈਸਟੋਰੈਂਟ ਦੇ ਮਾਲਕਾਂ ਵਿਰੁੱਧ ਪੰਜਾਬ ਐਕਸਾਈਜ਼ ਐਕਟ 1914, ਸਿਗਰੇਟ ਐਂਡ ਅਦਰ ਤੰਬਾਕੂ ਪ੍ਰੋਡੱਕਟ ਐਕਟ 2003, ਪੋਆਈਜ਼ਨ ਐਕਟ 1919 ਅਤੇ ਭਾਰਤੀ ਦੰਡਾਵਲੀ 1860 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਨਯਾਗਾਓਂ, ਮੋਹਾਲੀ ਵਿਖੇ ਐਫ.ਆਈ.ਆਰ. ਨੰਬਰ 40 ਮਿਤੀ 28.05.2023 ਦਰਜ ਕੀਤੀ ਗਈ। ਇਸ ਤੋਂ ਇਲਾਵਾ, ਬੈਸਟੇਕ ਮਾਲ, ਸੈਕਟਰ 66 ਮੋਹਾਲੀ ਵਿੱਚ ‘ਬੁਰਜ’ (ਡਬਲਯੂ ਵ੍ਹਾਈਟ ਹਾਸਪਿਟੈਲਿਟੀ), ‘ਸਕੱਲ’ (ਫ੍ਰੈਂਡਜ਼ ਹਾਸਪਿਟੈਲਿਟੀ) ਅਤੇ ‘ਮਾਸਕ ਲੌਂਜ ਐਂਡ ਬਾਰ’ ਨਾਮੀ ਤਿੰਨ ਬਾਰ ਨਿਰਧਾਰਤ ਸਮੇਂ ਤੋਂ ਬਾਅਦ ਵੀ ਖੁੱਲ੍ਹੇ ਪਾਏ ਗਏ। ਨਤੀਜੇ ਵਜੋਂ ਇਨ੍ਹਾਂ ਬਾਰਾਂ ਵਿਰੁੱਧ ਪੰਜਾਬ ਆਬਕਾਰੀ ਐਕਟ 1914 ਅਤੇ ਪੰਜਾਬ ਲਿਕਰ ਲਾਇਸੈਂਸ ਰੂਲਜ਼ 1956 ਦੀਆਂ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ।

Excise department

ਹੋਰ ਵੇਰਵੇ ਦਿੰਦਿਆਂ ਉਨ੍ਹਾਂ (Harpal Singh Cheema) ਦੱਸਿਆ ਕਿ ਅੰਮ੍ਰਿਤਸਰ ਵਿੱਚ 'ਪੈਡਲਰਜ਼ ਬਾਰ' ਨਾਮੀ ਬਾਰ ਨਿਰਧਾਰਤ ਸਮੇਂ ਤੋਂ ਬਾਅਦ ਵੀ ਖੁੱਲ੍ਹਾ ਸੀ ਅਤੇ 25 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਵੀ ਸ਼ਰਾਬ ਪਰੋਸ ਰਿਹਾ ਸੀ। ਬਾਰ ਦੀ ਤਲਾਸ਼ੀ ਦੌਰਾਨ 17 ਬੋਤਲਾਂ ਬਿਨਾਂ ਡਿਊਟੀ ਵਾਲੀ ਸ਼ਰਾਬ ਅਤੇ ਮਿਆਦ ਪੁੱਗ ਚੁੱਕੀ ਬੀਅਰ ਦੀਆਂ 05 ਬੋਤਲਾਂ ਵੀ ਬਰਾਮਦ ਹੋਈਆਂ ਜਿਨ੍ਹਾਂ ਨੂੰ ਮੌਕੇ ‘ਤੇ ਜ਼ਬਤ ਕਰ ਲਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ, ਜਲੰਧਰ ਵਿੱਚ 'ਪੈਡਲਰਜ਼' ਨਾਮੀ ਬਾਰ ਨਿਰਧਾਰਤ ਸਮਾਂ-ਸੀਮਾਂ ਤੋਂ ਬਾਅਦ ਵੀ ਖੁੱਲ੍ਹਾ ਸੀ। ਬਾਰ ਦੀ ਤਲਾਸ਼ੀ ਦੌਰਾਨ ਮਿਆਦ ਪੁੱਗ ਚੁੱਕੀ ਬੀਅਰ ਦੀਆਂ 03 ਬੋਤਲਾਂ ਵੀ ਬਰਾਮਦ ਹੋਈਆਂ ਜਿਨ੍ਹਾਂ ਨੂੰ ਮੌਕੇ ‘ਤੇ ਜ਼ਬਤ ਕਰ ਲਿਆ ਗਿਆ। ਇਹਨਾਂ ਉਲੰਘਣਾਵਾਂ ਨੂੰ ਵੇਖਦਿਆਂ ਬਾਰ ਦੇ ਖਿਲਾਫ ਕਾਨੂੰਨ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਸਖ਼ਤ ਕਾਰਵਾਈ ਆਰੰਭੀ ਗਈ।

ਆਬਕਾਰੀ ਤੇ ਕਰ ਮੰਤਰੀ ਨੇ ਦੱਸਿਆ ਕਿ ਆਪ੍ਰੇਸ਼ਨ ਦੌਰਾਨ ਵਧੀਕ ਕਮਿਸ਼ਨਰ (ਆਬਕਾਰੀ) ਨਰੇਸ਼ ਦੂਬੇ ਅਤੇ ਏ.ਆਈ.ਜੀ (ਆਬਕਾਰੀ) ਗੁਰਜੋਤ ਸਿੰਘ ਕਲੇਰ ਸਮੇਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਨਿਜੀ ਤੌਰ 'ਤੇ ਆਬਕਾਰੀ ਟੀਮਾਂ ਦੀ ਅਗਵਾਈ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਆਪ੍ਰੇਸ਼ਨ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਹਰੇਕ ਟੀਮ ਵਿੱਚ ਘੱਟੋ-ਘੱਟ ਇੱਕ ਮਹਿਲਾ ਅਧਿਕਾਰੀ ਅਤੇ ਇੱਕ ਸਿਹਤ ਵਿਭਾਗ ਦਾ ਅਧਿਕਾਰੀ ਸ਼ਾਮਲ ਸੀ।

ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਆਪ੍ਰੇਸ਼ਨ ‘ਨਾਈਟ ਸਵੀਪ’ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਆਬਕਾਰੀ ਵਿਭਾਗ ਦੇ ਇਸ ਆਪ੍ਰੇਸ਼ਨ ਦਾ ਉਦੇਸ਼ ਹੁੱਕਾ ਪੀਣ ਕਰਕੇ ਸਿਹਤ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਧਿਆਨ ਵਿਚ ਰੱਖਦਿਆਂ ਬਾਰਾਂ ਅਤੇ ਰੈਸਟੋਰੈਂਟਾਂ ਵਿੱਚ ਹੁੱਕਾ ਪੀਣ ‘ਤੇ ਰੋਕ ਲਗਾਉਣਾ ਹੈ ਕਿਉਂਕਿ ਇਨਾਂ ਹੁੱਕਿਆਂ ਵਿੱਚ ਨਿਕੋਟੀਨ (ਕੈਂਸਰ ਪੈਦਾ ਕਰਨ ਵਾਲੇ) ਵਰਗੇ ਹਾਨੀਕਾਰਕ ਪਦਾਰਥ ਪਾਏ ਜਾਂਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਨਾਲ ਹੀ ਹੁੱਕੇ ਵਿਚ ਤੰਬਾਕੂ ਨੂੰ ਸਾੜਨ ਲਈ ਵਰਤੇ ਜਾਣ ਵਾਲੇ ਚਾਰਕੋਲ ਤੋਂ ਅਜਿਹਾ ਧੂੰਆਂ ਪੈਦਾ ਹੁੰਦਾ ਹੈ ਜਿਸ ਵਿਚ ਨਾ ਸਿਰਫ ਕਾਰਬਨ ਮੋਨੋਆਕਸਾਈਡ ਹੁੰਦੀ ਹੈ, ਬਲਕਿ ਹੋਰ ਕੈਂਸਰ ਪੈਦਾ ਕਰਨ ਵਾਲੇ ਰਸਾਇਣ ਅਤੇ ਧਾਤਾਂ ਵੀ ਸ਼ਾਮਲ ਹੁੰਦੀਆਂ ਹਨ, ਕਿਉਂਕਿ ਧੂੰਏਂ ਨੂੰ ਫਿਲਟਰ ਕਰਨ ਲਈ ਵਰਤਿਆ ਜਾਣ ਵਾਲਾ ਪਾਣੀ ਅਸਲ ਵਿਚ ਇਨ੍ਹਾਂ ਖ਼ਤਰਨਾਕ ਰਸਾਇਣਾਂ ਨੂੰ ਰੋਕਣ ਦੇ ਯੋਗ ਨਹੀਂ ਹੁੰਦਾ। ਇਸ ਤੋਂ ਇਲਾਵਾ ਇੱਕੋ ਹੁੱਕੇ ਨੂੰ ਇੱਕੋ ਸਮੇਂ ਵੱਧ ਵਿੱਕਤੀਆਂ ਵੱਲੋਂ ਮਿਲ ਕੇ ਪੀਣ ਨਾਲ ਛੂਤ ਦੀਆਂ ਵੱਖ-ਵੱਖ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵਧਦਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਦੀ ਨੌਜਵਾਨ ਪੀੜ੍ਹੀ ਦੇ ਸੁਨਿਹਰੀ ਭਵਿੱਖ ਸਬੰਧੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਹਰ ਤਰ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਹੈ। ਉਨ੍ਹਾਂ ਅੱਗੇ ਕਿਹਾ ਕਿ ਆਬਕਾਰੀ ਵਿਭਾਗ ਦੀ ਹੁੱਕਾ ਬਾਰਾਂ ਅਤੇ ਇਸ ਤਰ੍ਹਾਂ ਦੀਆਂ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਮੁਹਿੰਮ ਨੂੰ ਭਵਿੱਖ ਵਿੱਚ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਨੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

The post ਆਬਕਾਰੀ ਵਿਭਾਗ ਨੇ ਸ਼ਰਾਬ ਦੇ ਬਾਰਾਂ ‘ਤੇ ਹੋਣ ਵਾਲੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ‘ਨਾਈਟ ਸਵੀਪ’ ਆਪ੍ਰੇਸ਼ਨ ਚਲਾਇਆ: ਹਰਪਾਲ ਸਿੰਘ ਚੀਮਾ appeared first on TheUnmute.com - Punjabi News.

Tags:
  • aam-aadmi-party
  • breaking-news
  • excise-department-punjab
  • harpal-singh-cheema
  • hookah
  • illegal-activities
  • liquor
  • news
  • night-sweep
  • punjab-government
  • punjabi-news
  • the-unmute-breaking-news

BKU ਏਕਤਾ-ਉਗਰਾਹਾਂ ਵਲੋਂ ਜੰਤਰ ਮੰਤਰ ਤੋਂ ਪਹਿਲਵਾਨ ਬੀਬੀਆਂ ਦੀ ਗ੍ਰਿਫ਼ਤਾਰਰੀ ਦੀ ਨਿੰਦਾ

Sunday 28 May 2023 01:01 PM UTC+00 | Tags: birj-bhushan bku-ekta-ugrahan breaking-news delhi indian-wrestlers-protest jantar-mantar news punjab-farm-workers-union punjab-news the-unmute-breaking-news

ਚੰਡੀਗੜ੍ਹ 28 ਮਈ 2023: ਭਾਕਿਯੂ (ਏਕਤਾ-ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ਤਹਿਤ ਅੱਜ ਹਜ਼ਾਰਾਂ ਔਰਤਾਂ ਵੱਲੋਂ ਮਹਿਲਾ ਪਹਿਲਵਾਨਾਂ (Wrestlers) ਦੇ ਹੱਕ ‘ਚ ਅਤੇ ਮੋਦੀ ਸਰਕਾਰ ਵੱਲੋਂ ਡਾਕਟਰ ਨਵਸ਼ਰਨ ਨੂੰ ਝੂਠੇ ਕੇਸ ‘ਚ ਫਸਾਉਣ ਦੇ ਕੀਤੇ ਜਾ ਰਹੇ ਯਤਨਾਂ ਵਿਰੁੱਧ ਗਵਰਨਰ ਹਾਊਸ ਵੱਲ ਰੋਹ ਭਰਪੂਰ ਮਾਰਚ ਕੀਤਾ ਗਿਆ।

ਇਸ ਮੌਕੇ ਪ੍ਰਧਾਨ ਮੰਤਰੀ ਦੇ ਨਾਂਅ ਭੇਜੇ ਗਏ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਦੋ ਮੁਕੱਦਮਿਆਂ ਚ ਨਾਮਜ਼ਦ ਭਾਜਪਾ ਦੇ ਸੰਸਦ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬਿਰਜ ਭੂਸ਼ਣ ਨੂੰ ਗਿਰਫ਼ਤਾਰ ਕੀਤਾ ਜਾਵੇ,ਜੰਤਰ ਮੰਤਰ ਤੇ ਧਰਨਾ ਦੇ ਰਹੀਆਂ ਮਹਿਲਾ ਪਹਿਲਵਾਨਾ (Wrestlers) ਦੁਆਲੇ ਕੀਤੀ ਪੁਲਿਸ ਦੀ ਘੇਰਾਬੰਦੀ ਹਟਾਈ ਜਾਵੇ, ਜਮਹੂਰੀ ਹੱਕਾਂ ਦੀ ਉੱਘੀ ਸ਼ਖ਼ਸੀਅਤ ਡਾਕਟਰ ਨਵਸ਼ਰਨ ਨੂੰ ਈ ਡੀ ਰਾਹੀਂ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਨਵਸ਼ਰਨ ਸਮੇਤ ਹੋਰਨਾਂ ਔਰਤ ਕਾਰਕੁੰਨਾਂ ਨੂੰ ਝੂਠੇ ਕੇਸ ਫਸਾਉਣ ਦੇ ਯਤਨ ਰੱਦ ਕੀਤੇ ਜਾਣ, ਗਿਰਫ਼ਤਾਰ ਕੀਤੇ ਲੋਕ ਪੱਖੀ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਸਭਨਾਂ ਸੰਸਥਾਵਾਂ ਅੰਦਰ ਔਰਤਾਂ ਲਈ ਸੁਰੱਖਿਅਤ ਮਾਹੌਲ ਦੀ ਗਰੰਟੀ ਕੀਤੀ ਜਾਵੇ।

ਗਵਰਨਰ ਭਵਨ ਵੱਲ ਮਾਰਚ ਤੋਂ ਪਹਿਲਾਂ ਗੁਰਦੁਆਰਾ ਅੰਬ ਸਾਹਿਬ ਨੇੜੇ ਕੀਤੀ ਵਿਸ਼ਾਲ ਔਰਤ ਰੈਲੀ ਨੂੰ ਮਹਿਲਾ ਕਿਸਾਨ ਆਗੂ ਹਰਿੰਦਰ ਬਿੰਦੂ, ਕੁਲਦੀਪ ਕੌਰ ਕੁੱਸਾ, ਮਹਿਲਾ ਖੇਤ ਮਜ਼ਦੂਰ ਆਗੂ ਪਰਮਜੀਤ ਕੌਰ ਸਲੇਮਗੜ੍ਹ ਤੋਂ ਇਲਾਵਾ ਕਮਲਜੀਤ ਕੌਰ ਬਰਨਾਲਾ, ਮਨਦੀਪ ਕੌਰ ਬਾਰਨ, ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਸੰਬੋਧਨ ਕੀਤਾ।

ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ , ਡਾਕਟਰ ਨਵਸ਼ਰਨ ਦੇ ਪਰਿਵਾਰ ਦੀ ਤਰਫੋਂ ਡਾਕਟਰ ਅਰੀਤ, ਉੱਘੇ ਰੰਗਕਰਮੀ ਡਾ: ਸਾਹਿਬ ਸਿੰਘ ਤੇ ਕੇਵਲ ਧਾਲੀਵਾਲ, ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਬੂਟਾ ਸਿੰਘ ਮਹਿਮੂਦਪੁਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਆਗੂ ਡਾਕਟਰ ਸੁਖਦੇਵ ਸਿਰਸਾ ਨੇ ਵੀ ਆਪਣੇ ਸੰਬੋਧਨ ਦੌਰਾਨ ਯਕਜਹਿਤੀ ਸੰਦੇਸ਼ ਦਿੱਤਾ ਸੰਬੋਧਨ ਕੀਤਾ।

ਬੁਲਾਰਿਆਂ ਨੇ ਆਖਿਆ ਕਿ ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਭਾਵੇਂ ਸਦੀਆਂ ਤੋਂ ਹੀ ਔਰਤ ਵਰਗ ਧੱਕੇ , ਜ਼ਬਰ , ਜਿਣਸੀ ਸ਼ੋਸ਼ਣ ਤੇ ਨਾਬਰਾਬਰੀ ਵਰਗੀਆਂ ਅਨੇਕਾਂ ਅਲਾਮਤਾਂ ਦਾ ਸ਼ਿਕਾਰ ਹੈ ਪਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਔਰਤਾਂ ਨਾਲ ਅਨਿਆਂ, ਜਬਰ ਜ਼ਿਨਾਹ ਤੇ ਵਧੀਕੀਆਂ ਦੇ ਮਾਮਲੇ ਆਏ ਦਿਨ ਸਿਖਰਾਂ ਛੋਹ ਰਹੇ ਹਨ।

ਉਹਨਾਂ ਆਖਿਆ ਕਿ ਇਹ ਮੋਦੀ ਸਰਕਾਰ ਦੀ ਮੰਨੂ ਸਿਮਰਤੀ ‘ਤੇ ਆਧਾਰਿਤ ਔਰਤ ਵਿਰੋਧੀ ਸੋਚ ਤੇ ਸੱਭਿਆਚਾਰ ਦਾ ਹੀ ਨਤੀਜਾ ਹੈ ਕਿ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਦੇਸ਼ ਦੀਆਂ ਨਾਮਵਰ ਮਹਿਲਾ ਪਹਿਲਵਾਨਾਂ ਨੂੰ ਇਨਸਾਫ ਲੈਣ ਲਈ ਮਹੀਨਿਆਂ ਬੱਧੀ ਅੰਦੋਲਨ ਕਰਨਾ ਪੈ ਰਿਹਾ ਹੈ। ਇਨਸਾਫ਼ ਦੇਣ ਦੀ ਥਾਂ ਹਕੂਮਤ ਵੱਲੋਂ ਦੋਸ਼ੀ ਬਿਰਜ ਭੂਸ਼ਣ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ ਜਿਸ ਕਾਰਨ ਨਾਮਜ਼ਦ ਦੋਸ਼ੀ ਵੱਲੋਂ ਮਹਿਲਾ ਪਹਿਲਵਾਨਾਂ ਖਿਲਾਫ ਆਏ ਦਿਨ ਘਟੀਆ ਬਿਆਨਬਾਜ਼ੀ ਕੀਤੀ ਜਾ ਰਹੀ ਹੈ।

ਉਹਨਾਂ ਆਖਿਆ ਕਿ ਮੋਦੀ ਸਰਕਾਰ ਦਿਖਾਵੇ ਮਾਤਰ ਜਮਹੂਰੀਅਤ ਦਾ ਵੀ ਆਏ ਦਿਨ ਘਾਣ ਕਰ ਰਹੀ ਹੈ ਅਤੇ ਦੇਸ਼ ਦੇ ਅੰਦਰ ਅਣ ਐਲਾਨੀ ਐਮਰਜੈਂਸੀ ਲਾਗੂ ਕਰ ਰਹੀ ਹੈ ਇਸੇ ਕਰਕੇ ਹੀ ਦੇਸ਼ ਦੇ ਲੋਕ ਪੱਖੀ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਜੇਲ੍ਹਾਂ ‘ਚ ਡੱਕਿਆ ਜਾ ਰਿਹਾ ਹੈ , ਇਸੇ ਨੀਤੀ ਤਹਿਤ ਡਾਕਟਰ ਨਵਸ਼ਰਨ ਨੂੰ ਈ ਡੀ ਰਾਹੀਂ ਪੁੱਛ ਪੜਤਾਲ ਦੇ ਬਹਾਨੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਮਨੀ ਲਾਡਰਿੰਗ ਪ੍ਰੀਵੈਨਸ਼ਨ ਐਕਟ ਤਹਿਤ ਝੂਠੇ ਕੇਸ ‘ਚ ਫਸਾਉਣ ਲਈ ਆਧਾਰ ਤਿਆਰ ਕੀਤਾ ਜਾ ਰਿਹਾ ਹੈ।

ਉਹਨਾਂ ਡਾਕਟਰ ਨਵਸ਼ਰਨ ਸਮੇਤ ਹੋਰਨਾਂ ਔਰਤ ਕਾਰਕੁੰਨਾਂ ਤੋਂ ਹੱਥ ਪਰੇ ਰੱਖਣ ਦੀ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਮੋਦੀ ਸਰਕਾਰ ਬਾਜ਼ ਨਾ ਆਈ ਤਾਂ ਸਾਂਝੇ ਤੇ ਵਿਸ਼ਾਲ ਸੰਘਰਸ਼ ਦਾ ਸੇਕ ਝੱਲਣ ਲਈ ਤਿਆਰ ਰਹੇ। ਅੱਜ ਦੀ ਇਕੱਤਰਤਾ ਨੇ ਜੰਤਰ ਮੰਤਰ ਦਿੱਲੀ ਤੋਂ ਨਵੇਂ ਸੰਸਦ ਭਵਨ ਵੱਲ ਜਾ ਰਹੀਆਂ ਗ੍ਰਿਫ਼ਤਾਰ ਕੀਤੀਆਂ ਪਹਿਲਵਾਨ ਕੁੜੀਆਂ ਅਤੇ ਲੜਕਿਆਂ ਨੂੰ ਤੁਰੰਤ ਰਿਹਾਅ ਕਰਨ ਦੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ।

The post BKU ਏਕਤਾ-ਉਗਰਾਹਾਂ ਵਲੋਂ ਜੰਤਰ ਮੰਤਰ ਤੋਂ ਪਹਿਲਵਾਨ ਬੀਬੀਆਂ ਦੀ ਗ੍ਰਿਫ਼ਤਾਰਰੀ ਦੀ ਨਿੰਦਾ appeared first on TheUnmute.com - Punjabi News.

Tags:
  • birj-bhushan
  • bku-ekta-ugrahan
  • breaking-news
  • delhi
  • indian-wrestlers-protest
  • jantar-mantar
  • news
  • punjab-farm-workers-union
  • punjab-news
  • the-unmute-breaking-news

ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਹਿਜੋਵਾਲ/ਭਲਾਣ ਦੇ ਧਾਰਮਿਕ ਸਮਾਗਮਾਂ 'ਚ ਕੀਤੀ ਸ਼ਿਰਕਤ

Sunday 28 May 2023 01:43 PM UTC+00 | Tags: breaking-news cabinet-minister-harjot-bains harjot-singh-bains latest-news news sehjowal-bhalan sri-anandpur-sahib

ਸੁਖਸਾਲ/ਨੰਗਲ 28 ਮਈ ,2023: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ ਵੱਖ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਭਰੋਸਾ ਦਿੱਤਾ। ਕੈਬਨਿਟ ਮੰਤਰੀ ਭਲਾਣ ਮਜਾਰਾ ਵਿਖੇ ਸ਼ਿਵ ਮੰਦਿਰ ਤ੍ਰਿਵੈਣੀ ਆਸ਼ਰਮ ਵਿੱਚ ਪਹੁੰਚੇ ਅਤੇ ਪਵਿੱਤਰ ਧਾਰਮਿਕ ਸਥਾਨ ਤੇ ਮੱਥਾਂ ਟੇਕਿਆ, ਉਨ੍ਹਾਂ ਨੇ ਸੁਖਸਾਲ ਵਿਖੇ 38ਵਾਂ ਸਲਾਨਾ ਭੰਡਾਰਾ ਸਿੱਧ ਬਾਬਾ ਬਗੀਚੀ ਵਾਲਾ ਵਿੱਚ ਸਮੂਲੀਅਤ ਕੀਤੀ ਅਤੇ ਸੰਗਤਾਂ ਵਿਚ ਬੈਠ ਕੇ ਧਾਰਮਿਕ ਪ੍ਰਸੰਗ ਸਰਵਣ ਕੀਤੇ। ਉਨ੍ਹਾਂ ਨੇ ਇਨ੍ਹਾਂ ਦੋਵੇ ਧਾਰਮਿਕ ਸਮਾਗਮਾਂ ਵਿਚ ਹਾਜ਼ਰੀ ਲਗਵਾਉਣ ਦੇ ਨਾਲ ਨਾਲ ਉਥੇ ਹਾਜ਼ਰ ਸੰਗਤਾਂ/ਸ਼ਰਧਾਲੂਆਂ ਤੇ ਇਲਾਕੇ ਦੇ ਪਤਵੰਤੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦਾ ਸੁਕਰਾਨਾ ਕੀਤਾ ਤੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਕੈਬਨਿਟ ਮੰਤਰੀ (Harjot Singh Bains)  ਨੇ ਕਿਹਾ ਕਿ ਇਹ ਦੂਰ ਦੂਰਾਂਡੇ ਦੇ ਇਲਾਕੇ ਵਿੱਚ ਪਿਛਲੇ ਸਮੇਂ ਦੌਰਾਨ ਅਣਦੇਖੀ ਕਾਰਨ ਸਹੂਲਤਾਂ ਨਹੀ ਪਹੁੰਚ ਸਕੀਆਂ ਹਨ, ਸੜਕਾਂ ਦੀ ਹਾਲਤ ਬਹੁਤ ਚੰਗੀ ਨਹੀ ਹੈ, ਜਲ ਸਪਲਾਈ ਦੇ ਨਵੀਨੀਕਰਨ ਦੀ ਵੀ ਜਰੂਰਤ ਹੈ। ਉਹ ਹਰ ਪਿੰਡ, ਹਰ ਇਲਾਕੇ ਦੀ ਮੁਸ਼ਕਿਲ ਤੋ ਭਲੀ ਭਾਂਤ ਜਾਣੂ ਹਨ। ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਹੋਣਗੇ, ਉਹ ਇਸ ਇਲਾਕੇ ਦੇ ਐਮ.ਐਲ.ਏ.ਦੇ ਨਾਲ ਨਾਲ ਲੋਕਾਂ ਦੇ ਭਰਾ ਤੇ ਪੁੱਤਰ ਵੀ ਹਨ। ਇਸ ਲਈ ਹਰ ਮੁਸ਼ਕਿਲ ਹੱਲ ਹੋਵੇਗੀ, ਸੁਰੂਆਤ ਕਰ ਦਿੱਤੀ ਹੈ, ਜਲਦੀ ਹੀ ਨਤੀਜੇ ਸਾਹਮਣੇ ਆਉਣਗੇ। ਇਨ੍ਹਾਂ ਧਾਰਮਿਕ ਸਮਾਗਮਾਂ ਵਿਚ ਸ਼ਿਰਕਤ ਕਰਨ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵਿਸ਼ੇਸ ਸਨਮਾਨ ਕੀਤਾ ਗਿਆ।

ਇਸ ਮੌਕੇ ਡਾ.ਸੰਜੀਵ ਗੌਤਮ, ਭਲਾਣ ਮੰਦਿਰ ਕਮੇਟੀ ਦੇ ਸੋਮਵਾਰ ਦਾਸ, ਬਾਬਾ ਸੁਦਾਮਾ ਜੀ, ਕੁਲਦੀਪ ਚੰਦ, ਅਮਰੀਕ ਸਿੰਘ, ਜੁਗਿੰਦਰ ਸਿੰਘ, ਦੇਸ ਰਾਜ ਸ਼ਰਮਾ, ਲਾਖਾ ਸ਼ਰਮਾ, ਦੁਬੇ, ਹੈਪੀ, ਨਿੰਦਰ, ਸੁਭਾਸ਼, ਕਮਲ ਚੰਦ ਵਰਮਾ, ਅਸ਼ੋਕ ਕੁਮਾਰ ਬੇਲਾ, ਪੱਮੀ ਸੈਣੀ ਤੇ ਸਹਿਜੋਵਾਲ ਧਾਰਮਿਕ ਸਮਾਗਮ ਵਿੱਚ ਜਗਦੀਸ਼ ਕੁਮਾਰ ਗੋਰਖੀ ਮੁੱਖ ਸੇਵਕ, ਨਵੀਨ ਕੁਮਾਰ, ਦਵਿੰਦਰ ਕੁਮਾਰ, ਨਰਿੰਦਰ ਕੁਮਾਰ, ਜੁਗਿੰਦਰ, ਜਸਵਿੰਦਰ ਸੈਣੀ ਹਾਜ਼ਰ ਸਨ ਤੇ ਇਲਾਕੇ ਦੇ ਪਤਵੰਤੇ ਮੀਡੀਆ ਕੋਆਰਡੀਨੇਟਰ ਦੀਪਕ ਸੋਨੀ, ਜਸਪਾਲ ਸਿੰਘ ਢਾਹੇ, ਮਨੂੰ ਪੁਰੀ, ਨਿਤਿਨ ਪੁਰੀ, ਸੁਰਜੀਤ ਸਿੰਘ, ਸੁਭਾਸ਼ ਸੈਣੀ, ਰਾਜੀਵ ਸ਼ਰਮਾ, ਰਾਕੇਸ਼ ਸ਼ਰਮਾ, ਹੈਪੀ ਮਜਾਰਾ, ਬਲਵੰਤ ਮਜਾਰਾ, ਹਨੀ ਸੁਖਸਾਲ, ਬਿੱਲਾ ਮਹਿਲਮਾ, ਹੈਪੀ ਭੰਗਲਾ,ਸੰਜੀਵ ਕੁਮਾਰ ਸੈਣੀ, ਹਨੀ ਭੱਟੋਂ, ਹੈਪੀ, ਵਿੱਕੀ ਭੰਗਲਾ, ਗੁਰਬਖਸ਼ ਸਿੰਘ ਬਿੱਲਾ, ਲੱਕੀ ਸੈਣੀ, ਬੱਬੀ ਸੈਣੀ, ਅਰਜਿਤ ਸੈਣੀ ਹਾਜ਼ਰ ਸਨ।

The post ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਹਿਜੋਵਾਲ/ਭਲਾਣ ਦੇ ਧਾਰਮਿਕ ਸਮਾਗਮਾਂ ‘ਚ ਕੀਤੀ ਸ਼ਿਰਕਤ appeared first on TheUnmute.com - Punjabi News.

Tags:
  • breaking-news
  • cabinet-minister-harjot-bains
  • harjot-singh-bains
  • latest-news
  • news
  • sehjowal-bhalan
  • sri-anandpur-sahib

ਕੀਰਤਪੁਰ ਸਾਹਿਬ 28 ਮਈ ,2023: ਮਹਾਪੁਰਸ਼ਾ ਵੱਲੋਂ ਦਰਸਾਏ ਧਰਮ ਦੇ ਮਾਰਗ ਤੇ ਗ੍ਰੰਥਾਂ ਵਿੱਚ ਦਰਜ ਬਾਣੀ ਤੋਂ ਮਾਨਵਤਾ ਦੇ ਕਲਿਆਣ ਦਾ ਮਾਰਗ ਮਿਲਦਾ ਹੈ। ਸਮੁੱਚੀ ਮਾਨਵਤਾ ਨੂੰ ਸੇਧ ਦੇਣ ਲਈ ਧਾਰਮਿਕ ਸਮਾਗਮਾਂ ਦਾ ਆਯੋਜਨ ਬੇਹੱਦ ਜਰੂਰੀ ਹੈ।ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ (Harjot Singh Bains) ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਆਪਣੇ ਹਲਕੇ ਦੇ ਪਿੰਡ ਅਵਾਨਕੋਟ ਦੇ ਸ਼ਿਵ ਮੰਦਿਰ ਵਿੱਚ ਸਪੰਨ ਹੋਈ ਸਪਤਾਹ ਮੌਕੇ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਮਹਾਪੁਰਸ਼ਾ ਨੇ ਹੀ ਸੰਸਾਰ ਵਿੱਚ ਭਾਰਤ ਦਾ ਨਾਮ ਧਰਮ ਦੇ ਖੇਤਰ ਵਿੱਚ ਉੱਚਾ ਕੀਤਾ ਹੈ। ਧਾਰਮਿਕ ਗ੍ਰੰਥਾਂ ਤੋ ਸੇਧ ਲੈ ਕੇ ਅੱਜ ਸਮੁੱਚਾ ਸੰਸਾਰ ਭਾਰਤ ਦੇ ਅਮੀਰ ਵਿਰਸੇ, ਸੱਭਿਆਚਾਰ, ਧਰਮ ਤੇ ਸੰਸਕ੍ਰਿਤੀ ਨਾਲ ਜੁੜ ਰਹੇ ਹਨ।

ਉਨ੍ਹਾਂ ਨੇ ਆਯੋਜਕਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਸਮਾਜ ਵਿੱਚ ਆਪਣੀ ਜਿੰਮੇਵਾਰੀ ਪੂਰੀ ਲਗਨ ਨਾਲ ਨਿਭਾਂ ਰਹੇ ਹਨ। ਅੱਜ ਬਜੁਰਗਾ ਦੇ ਨਾਲ ਨਾਲ ਨੌਜਵਾਨ ਤੇ ਬੱਚੇ ਵੀ ਇਸ ਵੱਲ ਜੁੜ ਰਹੇ ਹਨ। ਉਨ੍ਹਾਂ (Harjot Singh Bains) ਨੇ ਕਿਹਾ ਕਿ ਸੰਤਾਂ ਮਹਾਪੁਰਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੋ ਪ੍ਰਸੰਗ ਵਿਆਖਿਆ ਕਰਕੇ ਸਾਨੂੰ ਸਹੀ ਸੇਧ ਦਿੰਦੇ ਹਨ। ਇਸ ਮੌਕੇ ਕਮੇਟੀ ਮੈਂਬਰ ਪ੍ਰਧਾਨ ਬਲਵਿੰਦਰ ਸਿੰਘ, ਪਵਨ ਕੁਮਾਰ ਸ਼ਰਮਾ, ਬਲਜੀਤ ਸਿੰਘ, ਸੀਤਾ ਰਾਮ, ਜਸਪਾਲ ਸਿੰਘ, ਰਾਜ ਕੁਮਾਰ, ਪੰਕਜ ਕੁਮਾਰ ਤੇ ਪਾਰਟੀ ਵਰਕਰ ਹਰਮਿੰਦਰ ਕੌਰ, ਜੁਝਾਰ ਸਿੰਘ ਆਸਪੁਰ, ਸਤਨਾਮ ਸਿੰਘ ਆਸਪੁਰ ਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।

The post ਸਮੁੱਚੀ ਮਾਨਵਤਾ ਨੂੰ ਸੇਧ ਦੇਣ ਲਈ ਧਾਰਮਿਕ ਸਮਾਗਮਾਂ ਦਾ ਆਯੋਜਨ ਬੇਹੱਦ ਜਰੂਰੀ: ਹਰਜੋਤ ਸਿੰਘ ਬੈਂਸ appeared first on TheUnmute.com - Punjabi News.

Tags:
  • breaking-news
  • e-ducation-minister-harjot-singh-bains
  • humanity
  • mahapursha
  • news
  • welfare

ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ 'ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

Sunday 28 May 2023 01:53 PM UTC+00 | Tags: breaking-news captain-amarinder-singh new-parliament-building news punjab-bjp the-unmute-breaking-news the-unmute-news

ਚੰਡੀਗੜ੍ਹ, 28 ਮਈ ,2023: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, ਮੈਂ ਨਵੇਂ ਸੰਸਦ ਭਵਨ ਦੇ ਉਦਘਾਟਨ ‘ਤੇ ਸਾਡੇ ਮਹਾਨ ਦੇਸ਼ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ। ਸਾਡੇ ਲੋਕਤੰਤਰ ਦਾ ਇਹ ਨਵਾਂ ਮੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਆਧੁਨਿਕ ਅਤੇ ਸਵੈ-ਨਿਰਭਰ ਭਾਰਤ ਦਾ ਪ੍ਰਤੀਕ ਹੈ। ਸਾਡਾ ਦੇਸ਼ ਤਾਕਤ ਤੋਂ ਤਾਕਤ ਵੱਲ ਵਧਦਾ ਜਾਵੇ!

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਾਂ ਸੰਸਦ ਭਵਨ ਆਤਮ-ਨਿਰਭਰ ਭਾਰਤ ਦਾ ਸੂਰਜ ਚੜ੍ਹਨ ਦਾ ਗਵਾਹ ਬਣੇਗਾ। ਉਨ੍ਹਾਂ ਕਿਹਾ ਕਿ ਨਵੇਂ ਸੰਸਦ ਭਵਨ ਨੇ ਕਰੀਬ 30 ਹਜ਼ਾਰ ਮਜ਼ਦੂਰਾਂ ਨੂੰ ਰੁਜ਼ਗਾਰ ਦਿੱਤਾ ਹੈ।

 

The post ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ‘ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ appeared first on TheUnmute.com - Punjabi News.

Tags:
  • breaking-news
  • captain-amarinder-singh
  • new-parliament-building
  • news
  • punjab-bjp
  • the-unmute-breaking-news
  • the-unmute-news

ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਦਰਿਆਈ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ: ਕੁਲਤਾਰ ਸਿੰਘ ਸੰਧਵਾਂ

Sunday 28 May 2023 02:01 PM UTC+00 | Tags: breaking-news canal-water ground-water kultar-singh-sandhawan latest-news news nirmal-kutia-seechewal punjab-water-issue seechewal shriman-sant-avtar-singh-ji water water-issue

ਸੁਲਤਾਨਪੁਰ ਲੋਧੀ, 28 ਮਈ 2023: ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 35ਵੀਂ ਸਲਾਨਾ ਬਰਸੀ ਨਿਰਮਲ ਕੁਟੀਆ ਸੀਚੇਵਾਲ ਵਿਖੇ ਇਲਾਕੇ ਦੀਆਂ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਈ ਗਈ। ਬਰਸੀ ਮੌਕੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਸ਼ਰਧਾਂ ਦੇ ਫੁੱਲ ਭੇਂਟ ਕਰਦਿਆ ਕਿਹਾ ਕਿ ਪੰਜਾਬ ਦੀ ਹੋਂਦ ਨੂੰ ਬਚਾੳਣ ਲਈ ਦਰਿਆਈ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ।

ਉਨ੍ਹਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਪਿਛਲੇ 25 ਸਾਲਾਂ ਤੋਂ ਨਿਰੰਤਰ ਕੀਤੇ ਜਾ ਰਹੇ ਕੰਮਾਂ ਦੀ ਸਲਾਂਘਾ ਕਰਦਿਆ ਕਿਹਾ ਕਿ ਉਹ ਲਗਾਤਾਰ ਪੰਜਾਬੀਆਂ ਨੂੰ ਹਲੂਣਾ ਦਿੰਦੇ ਆ ਰਹੇ ਹਨ ਕਿ ਧਰਤੀ ਹੇਠਲਾ ਪਾਣੀ ਮੁੱਕਦਾ ਤੇ ਸੁੱਕਦਾ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਪਾਣੀ ਦੇ ਨਾਲ ਹੀ ਪੰਜਾਬ ਦੀ ਹੋਂਦ ਹੈ।

ਉਨ੍ਹਾਂ (Kultar Singh Sandhawan) ਕੇਂਦਰੀ ਭੂ-ਜਲ ਬੋਰਡ ਦੀ ਰਿਪੋਰਟ ਦਾ ਹਵਾਲਾ ਦਿੰਦਿਆ ਕਿਹਾ ਕਿ 2039 ਤੱਕ ਧਰਤੀ ਹੇਠਾਂ ਪਾਣੀ 1000 ਫੁੱਟ ਡੂੰਘਾ ਚਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਪਾਣੀ ਹੀ ਨਾ ਬਚਿਆ ਤਾਂ ਫਿਰ ਪੰਜਾਬ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਪੀਕਰ ਸੰਧਵਾਂ ਨੇ ਲੁਧਿਆਣੇ ਦੇ ਬੁੱਢੇ ਨਾਲ ਦਾ ਜ਼ਿਕਰ ਕਰਦਿਆ ਕਿਹਾ ਕਿ ਇੱਥੇ ਕਦੇਂ ਸਤਲੁਜ ਦਰਿਆ ਦੀ ਇੱਕ ਧਾਰਾ ਵੱਗਿਆ ਕਰਦੀ ਸੀ। ਪਰ ਮੁਨਾਫੇ ਦੀ ਹੋੜ ਕਾਰਨ ਇਹ ਦਰਿਆ ਬੁੱਢਾ ਨਾਲ ਬਣ ਗਿਆ ਪਰ ਕਿਸੇ ਵੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਇੱਕਜੁਟ ਹੋ ਕੇ ਹੰਭਲਾ ਮਾਰਨ।

ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਕਿਹਾ ਕਿ ਪੰਜਾਬ ਸਰਕਾਰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਪੰਜਾਬ ਦੇ ਪਲੀਤ ਹੋ ਚੁੱਕੇ ਦਰਿਆਵਾਂ ਨੂੰ ਨਿਰਮਲ ਬਣਾਉਣ ਦੀ ਮੁਹਿੰਮ ਦੀ ਸ਼ੁਰੂਆਤ ਵੀ ਬੁੱਢੇ ਨਾਲੇ ਨੂੰ ਮੁੜ ਦਰਿਆ ਬਣਾਉਣ ਨਾਲ ਕੀਤੀ ਜਾਵੇਗੀ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਜਿਹੜੀ ਕਿ ਮਰ ਚੁੱਕੀ ਸੀ ਉਸ ਨੂੰ ਸੰਤ ਸੀਚੇਵਾਲ ਨੇ ਸੰਗਤਾਂ ਦੇ ਸਹਿਯੋਗ ਨਾਲ ਮੁੜ ਜੀਵਤ ਕਰਕੇ ਦੁਨੀਆਂ ਭਰ ਵਿੱਚ ਇੱਕ ਮਿਸਾਲ ਪੈਦਾ ਕੀਤੀ।

ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਮਾਗਮ ਵਿੱਚ ਆਏ ਬੁਲਾਰਿਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਸੰਤ ਅਵਤਾਰ ਸਿੰਘ ਜੀ ਨੇ ਇਲਾਕੇ ਵਿੱਚ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਕੇ ਇਨਕਲਾਬੀ ਕੰਮ ਕੀਤੇ ਸਨ। ਉਹਨਾਂ ਦੱਸਿਆ ਕਿ ਜਿਹਨਾਂ ਸਮਿਆਂ ਵਿੱਚ ਸੰਤ ਅਵਤਾਰ ਸਿੰਘ ਜੀ ਨੇ ਕੁਟੀਆ ਦੀ ਵਾਂਗ ਡੋਰ ਸੰਭਾਲੀ ਸੀ ਉਸ ਵੇਲੇ ਦੋਨਾ ਇਲਾਕੇ ਦੇ ਪਿੰਡ ਸੀਚੇਵਾਲ ਨੂੰ ਕੋਈ ਵਿਰਲਾ ਹੀ ਜਾਣਦਾ ਸੀ। ਸੰਤ ਸੀਚੇਵਾਲ ਨੇ ਦੱਸਿਆ ਕਿ ਦੋਆਬੇ ਇਲਾਕੇ ਵਿੱਚ ਗੁਰਬਾਣੀ ਤੇ ਵਾਤਾਵਰਣ ਦੀ ਚੇਤਨਾ ਦਾ ਬੂਟਾ ਲਗਾਉਣ ਵਾਲੇ ਵੀ ਸੰਤ ਅਵਤਾਰ ਸਿੰਘ ਜੀ ਹੀ ਹਨ, ਜਿਸਦੀ ਗੰੂਜ ਅੱਜ ਪੂਰੀ ਦੁਨੀਆਂ ਵਿੱਚ ਪਹੁੰਚ ਰਹੀ ਹੈ। ਉਹਨਾਂ ਦੱਸਿਆ ਕਿ ਉਹ ਸੰਤ ਅਵਤਾਰ ਸਿੰਘ ਜੀ ਵੱਲੋਂ ਦਰਸਾਏ ਗਏ ਸਮਾਜ ਸੇਵਾ ਦੇ ਕਾਰਜਾਂ ਤੇ ਪਹਿਰਾ ਦੇ ਰਹੇ ਹਨ ਤੇ ਗੁਰਬਾਣੀ ਦੇ ਆਸ਼ੇ ਅਨੁਸਾਰ ਉਹਨਾਂ 'ਤੇ ਚੱਲ ਰਹੇ ਹਨ।

ਜਲੰਧਰ ਲੋਕ ਸਭਾ ਹਲਕੇ ਤੋਂ ਐਮ ਪੀ ਬਣੇ ਸ਼ੁਸ਼ੀਲ ਰਿੰਕੂ ਨੇ ਵੀ ਸੰਤ ਅਵਤਾਰ ਸਿੰਘ ਹੋਰਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ। ਸ਼੍ਰੀ ਰਿੰਕੂ ਨੇ ਕਿਹਾ ਕਿ ਉਹ ਪੂਰੀ ਸੰਜੀਦਗੀ ਨਾਲ ਸਤਲੁਜ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਮੁੱਦਾ ਲੋਕ ਸਭਾ ਵਿੱਚ ਉਠਾਉਣਗੇ। ਉਹਨਾਂ ਕਿਹਾ ਕਿ ਉਹ ਪੰਜਾਬ ਦੇ ਨਦੀਆਂ ਤੇ ਦਰਿਆਵਾਂ ਨੂੰ ਮੁੜ ਸਾਫ ਕਰਨ ਲਈ ਸੰਤ ਸੀਚੇਵਾਲ ਨਾਲ ਮਿਲਕੇ ਹਰ ਸੰਭਵ ਯਤਨ ਕਰਨਗੇ। ਸਿੱਖ ਵਿਦਵਾਨ ਭਗਵਾਨ ਸਿੰਘ ਜੌਹਲ ਨੇ ਸੇਵਾ ਦੇ ਕੰਮਾਂ ਨੂੰ ਗੁਰਬਾਣੀ ਦੇ ਹਵਾਲਿਆਂ ਨਾਲ ਸਮਝਾਇਆ।

ਇਸ ਮੌਕੇ ਬਰਸੀ ਸਮਾਗਮ ਵਿੱਚ ਪਹੁੰਚੇ ਮਹਾਂਪੁਰਸ਼ਾਂ ਤੇ ਬੁਲਾਰਿਆਂ ਨੇ ਸੰਤ ਅਵਤਾਰ ਸਿੰਘ ਨੂੰ ਸ਼ਰਧਾ ਦੇ ਫੱੁਲ ਭੇਂਟ ਕੀਤੇ। ਉਹਨਾਂ ਕਿਹਾ ਕਿ ਸੰਤ ਅਵਤਾਰ ਸਿੰਘ ਜੀ ਨੇ ਆਪਣੇ ਜੀਵਨ ਦਾ ਸਭ ਤੋਂ ਵੱਡਾ ਤੇ ਬੇਸ਼ਕੀਮਤੀ ਤੋਹਫਾ ਇਲਾਕੇ ਦੀਆਂ ਸੰਗਤਾਂ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਰੂਪ ਵਿੱਚ ਦਿੱਤਾ।

ਇਸ ਮੌਕੇ ਨਿਰਮਲ ਪੰਚਾਇਤੀ ਅਖਾੜਾ ਕਨਖਲ ਦੇ ਸ਼੍ਰੀਮਹੰਤ ਗਿਆਨ ਦੇਵ ਸਿੰਘ, ਸੰਤ ਅਜੀਤ ਸਿੰਘ ਨੌਲੀਵਾਲੇ, ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਹਰਕ੍ਰਿਸ਼ਨ ਸਿੰਘ ਸੋਢੀ, ਸੰਤ ਤੇਜਾ ਸਿੰਘ ਐਮ.ਏ, ਸੰਤ ਗੁਰਮੇਜ ਸਿੰਘ, ਸੰਤ ਬਲਦੇਵ ਕ੍ਰਿਸ਼ਨ ਸਿੰਘ, ਸੰਤ ਗਰਚਰਨ ਸਿੰਘ ਪੰਡਵਾਂ, ਸੰਤ ਬਲਵਿੰਦਰ ਸਿੰਘ ਖਡੂਰ ਸਾਹਿਬ, ਸੰਤ ਸੁਰਜੀਤ ਸਿੰਘ ਹਰਖੋਵਾਲ ਵਾਲੇ, ਜਸਵਿੰਦਰ ਸਿੰਘ ਸ਼ਾਸ਼ਤਰੀ ਸਮੇਤ ਹੋਰ ਬਹੁਤ ਸਾਰੀਆਂ ਦਾਰਮਿਕ ਸਖਸ਼ੀਅਤਾਂ ਹਾਜ਼ਰ ਸਨ।

ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ, ਆਪ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ, ਸੁਰਜੀਤ ਸਿੰਘ ਸ਼ੰਟੀ, ਸੰਤ ਸੁਖਜੀਤ ਸਿੰਘ ਸੀਚੇਵਾਲ ਸਰਪੰਚ ਜੋਗਾ ਸਿੰਘ. ਸਰਪੰਚ ਤੇਜਿੰਦਰ ਸਿੰਘ ਰਾਗੀ ਸਮੇਤ ਹੋਰ ਰਾਜਨੀਤਿਕ ਤੇ ਸਮਾਜਿਕ ਸਖਸ਼ੀਅਤਾਂ ਵੀ ਹਾਜ਼ਰ ਸਨ। ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚਿਆਂ ਨੇ ਰਸਭਿੰਨਾ ਕੀਰਤਨ ਕੀਤਾ ਤੇ ਸੰਗਤਾਂ ਨੂੰ ਇਲਾਹੀ ਗੁਰਬਾਣੀ ਨਾਲ ਜੋੜਿਆ ਗਿਆ। ਗੁਰੂ ਕੇ ਲੰਗਰ ਅਤੱੁਟ ਵਰਤਾਏ। ਪਿੰਡ ਸੀਚੇਵਾਲ ਦੀਆਂ ਨਰਸਰੀਆਂ ਵਿੱਚੋਂ ਸੰਗਤਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਬੂਟਿਆਂ ਦਾ ਪ੍ਰਸ਼ਾਦ ਮੁਫਤ ਦਿੱਤਾ ਗਿਆ।

The post ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਦਰਿਆਈ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ: ਕੁਲਤਾਰ ਸਿੰਘ ਸੰਧਵਾਂ appeared first on TheUnmute.com - Punjabi News.

Tags:
  • breaking-news
  • canal-water
  • ground-water
  • kultar-singh-sandhawan
  • latest-news
  • news
  • nirmal-kutia-seechewal
  • punjab-water-issue
  • seechewal
  • shriman-sant-avtar-singh-ji
  • water
  • water-issue

GT vs CSK: ਗੁਜਰਾਤ-ਚੇਨਈ ਵਿਚਾਲੇ ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ 'ਚ ਬਾਰਿਸ਼, ਟਾਸ 'ਚ ਦੇਰੀ

Sunday 28 May 2023 02:13 PM UTC+00 | Tags: ahmedabad breaking-news chennai-super-kings cricket games gujarat-titans hardik-pandya ipl-final ms-dhoni news nws sports-news

ਚੰਡੀਗੜ੍ਹ, 28 ਮਈ 2023: (GT vs CSK) ਆਈਪੀਐਲ ਦੇ 16ਵੇਂ ਸੀਜ਼ਨ ਦਾ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਐਤਵਾਰ (28 ਮਈ) ਨੂੰ ਦੋਵੇਂ ਟੀਮਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਆਹਮੋ-ਸਾਹਮਣੇ ਹੋਣਗੀਆਂ। ਚੇਨਈ ਦੀ ਨਜ਼ਰ ਪੰਜਵੀਂ ਵਾਰ ਚੈਂਪੀਅਨ ਬਣਨ ‘ਤੇ ਹੈ। ਇਸ ਦੇ ਨਾਲ ਹੀ ਗੁਜਰਾਤ ਦੀ ਟੀਮ ਖਿਤਾਬ ਬਚਾਉਣ ਲਈ ਉਤਰੇਗੀ। ਬਾਰਿਸ਼ ਕਾਰਨ ਟਾਸ ਵਿੱਚ ਦੇਰੀ ਹੋ ਰਹੀ ਹੈ।

ਆਈਪੀਐਲ ਫਾਈਨਲ ਵਿੱਚ ਬਾਰਿਸ਼ ਵੱਡਾ ਅੜਿੱਕਾ ਬਣੀ ਹੋਈ ਹੈ । ਜਦੋਂ ਇਸ ਮੈਦਾਨ ‘ਤੇ ਗੁਜਰਾਤ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਕੁਆਲੀਫਾਇਰ-2 ਖੇਡਿਆ ਗਿਆ ਸੀ, ਉਦੋਂ ਵੀ ਬਾਰਿਸ਼ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ ਸੀ। ਟਾਸ ਵਿੱਚ 45 ਮਿੰਟ ਦੀ ਦੇਰੀ ਹੋਈ। ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਫਾਈਨਲ ਮੈਚ ‘ਚ ਬਹੁਤ ਘੱਟ ਸਮਾਂ ਬਚਿਆ ਹੈ। ਟਾਸ ਜਲਦੀ ਹੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਹੋਵੇਗਾ।

The post GT vs CSK: ਗੁਜਰਾਤ-ਚੇਨਈ ਵਿਚਾਲੇ ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ‘ਚ ਬਾਰਿਸ਼, ਟਾਸ ‘ਚ ਦੇਰੀ appeared first on TheUnmute.com - Punjabi News.

Tags:
  • ahmedabad
  • breaking-news
  • chennai-super-kings
  • cricket
  • games
  • gujarat-titans
  • hardik-pandya
  • ipl-final
  • ms-dhoni
  • news
  • nws
  • sports-news

ਅਮਰੀਕਾ ਦੇ ਨਿਊ ਮੈਕਸੀਕੋ 'ਚ ਬਾਈਕ ਰੈਲੀ ਦੌਰਾਨ ਗੋਲੀਬਾਰੀ, ਤਿੰਨ ਜਣਿਆਂ ਦੀ ਮੌਤ

Sunday 28 May 2023 02:24 PM UTC+00 | Tags: breaking-news new-mexico news red-river-area shooting-case shooting-in-new-mexico usa. usa-breaking usa-news

ਚੰਡੀਗੜ੍ਹ, 28 ਮਈ 2023: ਅਮਰੀਕਾ ਦੇ ਨਿਊ ਮੈਕਸੀਕੋ (New Mexico) ‘ਚ ਗੋਲੀਬਾਰੀ ‘ਚ ਤਿੰਨ ਜਣਿਆਂ ਦੀ ਮੌਤ ਦੀ ਖ਼ਬਰ ਹੈ ਅਤੇ ਕਈ ਜ਼ਖਮੀ ਹੋ ਗਏ। ਘਟਨਾ ਰੈੱਡ ਰਿਵਰ ਇਲਾਕੇ ਦੀ ਹੈ। ਇੱਥੇ ਮੇਅਰ ਲਿੰਡਾ ਕਾਲਹਾਨ ਨੇ ਕਿਹਾ ਹੈ ਕਿ ਪੰਜ ਜਣੇ ਜ਼ਖਮੀ ਹੋਏ ਹਨ। ਇੱਕ ਜ਼ਖ਼ਮੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਡੇਨਵਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਮੇਅਰ ਮੁਤਾਬਕ ਗੋਲੀਬਾਰੀ ‘ਚ ਕਈ ਜਣੇ ਸ਼ਾਮਲ ਹਨ।ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਸਾਰੇ ਲੋਕ ਬਾਈਕਰ ਗੈਂਗ ਨਾਲ ਜੁੜੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਬਾਈਕ ਰੈਲੀ ਦੌਰਾਨ ਹੋਈ। ਨਿਊ ਮੈਕਸੀਕੋ ਸਟੇਟ ਪੁਲਿਸ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਰੈੱਡ ਰਿਵਰ ਮੈਮੋਰੀਅਲ ਡੇਅ ਬਾਈਕ ਰੈਲੀ ਦੌਰਾਨ ਆਪਸੀ ਝੜੱਪ ਕਾਰਨ ਵਾਪਰੀ ਹੈ । ਇੱਥੇ ਹਜ਼ਾਰਾਂ ਲੋਕ ਮੌਜੂਦ ਸਨ। ਜਿਸ ਸਥਾਨ ‘ਤੇ ਇਹ ਘਟਨਾ ਵਾਪਰੀ, ਉੱਥੇ ਲੋਕ ਬਹੁਤ ਘੱਟ ਸਨ।

ਪੁਲਿਸ ਮੁਤਾਬਕ ਬਾਈਕ ਰੈਲੀ ਦੌਰਾਨ ਦੋ ਗੁੱਟਾਂ ਵਿੱਚ ਬਹਿਸ ਹੋ ਗਈ ਅਤੇ ਇਸ ਤੋਂ ਬਾਅਦ ਇੱਕ ਧੜੇ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ | ਇਸ ਖੇਤਰ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਬਾਈਕ ਰੈਲੀ ਦਾ ਪ੍ਰੋਗਰਾਮ ਵੀ ਰੱਦ ਕਰ ਦਿੱਤਾ ਗਿਆ ਹੈ। ਤਣਾਅ ਦੇ ਮੱਦੇਨਜ਼ਰ ਫਿਲਹਾਲ ਕਰਫਿਊ ਲਗਾ ਦਿੱਤਾ ਗਿਆ ਹੈ। ਇੱਥੇ ਕਾਲੇ ਲੋਕਾਂ ਦੀ ਬਹੁਗਿਣਤੀ ਹੈ। ਇਹ ਝੜਪ ਵੀ ਦੋ ਧੜਿਆਂ ਵਿਚਾਲੇ ਹੋਈ |

The post ਅਮਰੀਕਾ ਦੇ ਨਿਊ ਮੈਕਸੀਕੋ ‘ਚ ਬਾਈਕ ਰੈਲੀ ਦੌਰਾਨ ਗੋਲੀਬਾਰੀ, ਤਿੰਨ ਜਣਿਆਂ ਦੀ ਮੌਤ appeared first on TheUnmute.com - Punjabi News.

Tags:
  • breaking-news
  • new-mexico
  • news
  • red-river-area
  • shooting-case
  • shooting-in-new-mexico
  • usa.
  • usa-breaking
  • usa-news

ਬਾਦਲ 28 ਮਈ 2023: ਪਿੰਡ ਬਾਦਲ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਉਲੀਕੇ ਪ੍ਰੋਗਰਾਮ ਤਹਿਤ ਮੈਂਬਰ ਪਾਰਲੀਮੈਂਟਾਂ ਨੂੰ ਕਿਸਾਨੀ ਮੰਗਾਂ ਦੇ ਹੱਕ 'ਚ ਅਵਾਜ ਉਠਾਉਣ ਲਈ ਅਤੇ ਪਹਿਲਵਾਨ ਕੁੜੀਆਂ ਦੇ ਹੱਕ ਵਿੱਚ ਮੰਗ ਪੱਤਰ ਦੇਣ ਦੇ ਪ੍ਰੋਗਰਾਮ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਅਤੇ ਫਿਰੋਜਪੁਰ ਲੋਕ ਸਭਾ ਹਲਕਿਆਂ ਦੇ ਲੋਕ ਸਭਾ ਮੈਂਬਰਾਂ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਮੰਗ ਪੱਤਰ ਦੇਣ ਗਈਆਂ ਕਿਸਾਨ ਜਥੇਬੰਦੀਆਂ ਗਈਆਂ |

ਜਦੋਂ ਦੋਵੇਂ ਲੋਕ ਸਭਾ ਮੈਂਬਰ ਕਿਸਾਨਾਂ ਦੇ ਮੱਥੇ ਨਾ ਲੱਗੇ ਤਾਂ ਕਿਸਾਨਾਂ ਨੇ ਗੁੱਸੇ ਵਿਚ ਆ ਕੇ ਸੁਖਬੀਰ ਬਾਦਲ ਦੀ ਕੋਠੀ ਪਿੰਡ ਬਾਦਲ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੇ ਮੰਗ ਪੱਤਰਾਂ ਦੀਆਂ ਕਾਪੀਆ ਸਾੜ ਕੇ ਰੱਜਕੇ ਭੜਾਸ ਕੱਢੀ। ਦੋਵਾਂ ਦੇ ਹਲਕਿਆਂ ਵਿਚ ਆਉਣ ਅਤੇ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ।

The post ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸੁਖਬੀਰ ਬਾਦਲ ਦੀ ਕੋਠੀ ਦੇ ਬਾਹਰ ਕੀਤੀ ਨਾਅਰੇਬਾਜ਼ੀ appeared first on TheUnmute.com - Punjabi News.

Tags:
  • news
  • protest
  • sukhbir-badal
  • sukhbir-badals-house
  • village-badal

ਬਟਾਲਾ 28 ਮਈ 2023: ਸਿੱਧੂ ਮੂਸੇਵਾਲਾ (Sidhu Moosewala) ਨੂੰ ਸ਼ਰਧਾਂਜਲੀ ਦੇਣ ਦੇ ਲਈ ਬਟਾਲਾ ‘ਚ ਵੱਡੀ ਗਿਣਤੀ ‘ਚ ਇਕੱਠੇ ਹੋਏ ਨੌਜਵਾਨਾਂ ਵਲੋਂ ਕੈਂਡਲ ਮਾਰਚ ਕੱਢਿਆ ਗਿਆ | ਇਹ ਮਾਰਚ ਆਲੀਵਾਲ ਰੋਡ ਤੋਂ ਸ਼ੁਰੂ ਹੋ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚਿਆ | ਇਕੱਠੇ ਹੋਏ ਨੌਜਵਾਨਾਂ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਇਕ ਸਾਲ ਪਹਿਲਾ ਹੋਈ ਮੰਦਭਾਗੀ ਘਟਨਾ ਦੇ ਨਾਲ ਹਰ ਇਕ ਦਾ ਹਿਰਦਾ ਵਲੂੰਧਰਿਆ ਗਿਆ ਸੀ ਅਤੇ ਅੱਜ ਇਕ ਸਾਲ ਪੂਰਾ ਹੋਇਆ ਹੈ |

ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਇਕ ਐਸੀ ਸ਼ਖਸ਼ੀਅਤ ਸੀ ਜਿਸ ਨੇ ਪੰਜਾਬੀ ਮਾਂ ਬੋਲੀ,ਪੰਜਾਬੀ ਅਤੇ ਪੰਜਾਬੀਅਤ ਨੂੰ ਇਕ ਉਪਰ ਚੁੱਕਿਆ ਹੈ | ਉਸਨੇ ਇਕ ਛੋਟੇ ਪਿੰਡ ਤੋਂ ਉੱਠ ਦੇਸ਼ ਵਿਦੇਸ਼ ‘ਚ ਆਪਣਾ ਅਤੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਅਤੇ ਉਸਦੇ ਬਾਵਜੂਦ ਆਪਣੇ ਪਿੰਡ ਨਾਲ ਜੁੜਿਆ ਰਿਹਾ ਅਤੇ ਨੌਜਵਾਨਾਂ ਨੂੰ ਇਹ ਸੇਧ ਦਿੱਤੀ ਅਤੇ ਇਕ ਸੰਦੇਸ਼ ਦਿੱਤਾ ਕਿ ਵਿਦੇਸ਼ਾ ‘ਚ ਹੀ ਨਹੀਂ ਬਲਕਿ ਆਪਣੇ ਪੰਜਾਬ ‘ਚ ਰਹਿ ਕੇ ਵੀ ਚੰਗਾ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ |

ਸਿੱਧੂ ਮੂਸੇਵਾਲਾ ਆਪਣੇ ਗੀਤਾਂ ਨਾਲ ਅੱਜ ਵੀ ਲੋਕਾਂ ਦੇ ਮਨਾਂ ‘ਚ ਜਿੰਦਾ ਹੈ | ਉਥੇ ਹੀ ਨੌਜਵਾਨਾਂ ਨੇ ਅਪੀਲ ਕੀਤੀ ਕਿ ਸਿੱਧੂ ਦੇ ਪਰਿਵਾਰ ਨੂੰ ਜਲਦ ਇਨਸਾਫ ਮਿਲੇ ਅਤੇ ਉਹਨਾਂ ਕਿਹਾ ਕਿ ਅੱਜ ਉਹਨਾਂ ਵਲੋਂ ਇਸ ਕੈਂਡਲ ਮਾਰਚ ਕਰ ਸ਼ਰਧਾਂਜਲੀ ਦਿੱਤੀ ਗਈ ਹੈ |

The post ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਨੌਜਵਾਨਾਂ ਵਲੋਂ ਬਟਾਲਾ ‘ਚ ਕੱਢਿਆ ਕੈਂਡਲ ਮਾਰਚ appeared first on TheUnmute.com - Punjabi News.

Tags:
  • batala
  • moosewala
  • news
  • sidhu-moosewala

ਪਹਿਲਵਾਨਾਂ ਨੂੰ ਹਿਰਾਸਤ 'ਚ ਜਾਣ 'ਤੇ ਕਾਂਗਰਸ ਨੇ ਕੇਂਦਰ ਸਰਕਾਰ 'ਤੇ ਬੋਲਿਆ ਹਮਲਾ

Sunday 28 May 2023 03:53 PM UTC+00 | Tags: central-government congress indian-wrestlers-protest mp-rahul-gandhi wrestlers

ਚੰਡੀਗੜ੍ਹ ,28 ਮਈ 2023: ਨਵੀਂ ਦਿੱਲੀ ‘ਚ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਪੁਲਿਸ ਵਲੋਂ ਹਿਰਾਸਤ ‘ਚ ਜਾਣ ‘ਤੇ ਕਾਂਗਰਸ (Congress)ਨੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ। ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ, ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅਤੇ ਹੋਰ ਵਿਰੋਧੀ ਨੇਤਾਵਾਂ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ।

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰਕੇ ਪੀਐਮ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਤਾਜਪੋਸ਼ੀ ਖਤਮ ਹੋਣ ਤੋਂ ਬਾਅਦ ਹੰਕਾਰੀ ਰਾਜਾ ਲੋਕਾਂ ਦੀ ਆਵਾਜ਼ ਨੂੰ ਕੁਚਲ ਰਿਹਾ ਹੈ । ਇਸ ਦੇ ਨਾਲ ਹੀ ਪ੍ਰਿਅੰਕਾ ਗਾਂਧੀ ਨੇ ਵੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਦਾ ਹੰਕਾਰ ਇੰਨਾ ਵੱਧ ਗਿਆ ਹੈ ਕਿ ਉਹ ਸਾਡੀਆਂ ਮਹਿਲਾ ਖਿਡਾਰੀਆਂ ਦੀ ਆਵਾਜ਼ ਨੂੰ ਬੇਰਹਿਮੀ ਨਾਲ ਕੁਚਲ ਰਹੀ ਹੈ।

The post ਪਹਿਲਵਾਨਾਂ ਨੂੰ ਹਿਰਾਸਤ ‘ਚ ਜਾਣ ‘ਤੇ ਕਾਂਗਰਸ ਨੇ ਕੇਂਦਰ ਸਰਕਾਰ ‘ਤੇ ਬੋਲਿਆ ਹਮਲਾ appeared first on TheUnmute.com - Punjabi News.

Tags:
  • central-government
  • congress
  • indian-wrestlers-protest
  • mp-rahul-gandhi
  • wrestlers

ਤੁਰਕੀ 'ਚ ਰਾਸ਼ਟਰਪਤੀ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਜਾਰੀ, ਐਰਦੋਗਨ ਸਾਹਮਣੇ ਵੱਡੀ

Sunday 28 May 2023 04:03 PM UTC+00 | Tags: breaking-news news presidential-elections turkey turkey-news turkey-president-election

ਚੰਡੀਗੜ੍ਹ ,28 ਮਈ 2023: ਤੁਰਕੀ ‘ਚ ਰਾਸ਼ਟਰਪਤੀ ਚੋਣਾਂ ਦਾ ਦੂਜਾ ਪੜਾਅ ਐਤਵਾਰ ਨੂੰ ਵੀ ਜਾਰੀ ਹੈ। ਲੰਬੇ ਸਮੇਂ ਤੋਂ ਸੱਤਾਧਾਰੀ ਰੇਸੇਪ ਤੈਯਪ ਏਰਦੋਗਨ ਅਤੇ ਵਿਰੋਧੀ ਧਿਰ ਦੇ ਨੇਤਾ ਕੇਮਲ ਕਿਲਿਕਦਾਰੋਗਲੂ ਰਾਸ਼ਟਰਪਤੀ ਲਈ ਚੋਣ ਲੜ ਰਹੇ ਹਨ। ਐਤਵਾਰ ਨੂੰ ਹੋਣ ਵਾਲੀ ਵੋਟਿੰਗ ਲਈ ਕੁੱਲ 191,885 ਬੈਲਟ ਬਾਕਸ ਲਗਾਏ ਗਏ ਹਨ। ਦੇਸ਼ ਵਿੱਚ ਕੁੱਲ 6.4 ਕਰੋੜ ਵੋਟਰ ਰਜਿਸਟਰਡ ਹਨ। ਇਨ੍ਹਾਂ ਵਿੱਚੋਂ 19 ਲੱਖ ਤੋਂ ਵੱਧ ਵਿਦੇਸ਼ੀ ਪਹਿਲਾਂ ਹੀ ਵੋਟ ਪਾ ਚੁੱਕੇ ਹਨ।

The post ਤੁਰਕੀ ‘ਚ ਰਾਸ਼ਟਰਪਤੀ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਜਾਰੀ, ਐਰਦੋਗਨ ਸਾਹਮਣੇ ਵੱਡੀ appeared first on TheUnmute.com - Punjabi News.

Tags:
  • breaking-news
  • news
  • presidential-elections
  • turkey
  • turkey-news
  • turkey-president-election
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form