TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਵਿਜੀਲੈਂਸ ਬਿਊਰੋ ਨੇ ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਕੀਤਾ ਤਲਬ Friday 26 May 2023 06:01 AM UTC+00 | Tags: aam-aadmi-party ajit-news barjinder-singh-hamdard breaking-news chief-editor-of-ajit-newspaper cm-bhagwant-mann jang-e-azadi-memorial latest-news news punjab-news punjab-police the-unmute-breaking-news the-unmute-punjab vigilance-bureau ਚੰਡੀਗੜ੍ਹ, 26 ਮਈ 2023: ਵਿਜੀਲੈਂਸ ਬਿਊਰੋ ਨੇ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ‘ਚ ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ/ਮੈਨੇਜਿੰਗ ਐਡੀਟਰ ਡਾ. ਬਰਜਿੰਦਰ ਸਿੰਘ ਹਮਦਰਦ (Dr. Barjinder Singh Hamdard) ਨੂੰ 29 ਮਈ ਨੂੰ ਪੇਸ਼ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ । ਵਿਜੀਲੈਂਸ ਵਲੋਂ ਇਹ ਕਾਰਵਾਈ ਜਲੰਧਰ ਵਿਖੇ ਉਸਾਰੀ ਗਈ ਜੰਗੇ ਅਜ਼ਾਦੀ ਯਾਦਗਾਰ ਦੇ ਫੰਡਾਂ ਬਾਰੇ ਚੱਲ ਰਹੀ ਜਾਂਚ ਸਬੰਧੀ ਕੀਤੀ ਗਈ ਹੈ। ਹਾਲਾਂਕਿ ਹੁਣ ਤੱਕ ਬਰਜਿੰਦਰ ਸਿੰਘ ਹਮਦਰਦ (Dr. Barjinder Singh Hamdard) ‘ਤੇ ਕੋਈ ਦੋਸ਼ ਨਹੀਂ ਲੱਗਾ ਪਰ ਵਿਜੀਲੈਂਸ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਲੱਗਦਾ ਹੈ ਕਿ ਆਉਣ ਵਾਲੇ ਸਮੇਂ ‘ਚ ਬਰਜਿੰਦਰ ਸਿੰਘ ਹਮਦਰਦ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਬਰਜਿੰਦਰ ਸਿੰਘ ਹਮਦਰਦ ਪਦਮ ਵਿਭੂਸ਼ਣ ਨਾਲ ਸਨਮਾਨਤ ਸ਼ਖਸੀਅਤ ਹਨ| ਜਿਕਰਯੋਗ ਹੈ ਕਿ ਇਸ ਤੋਂ ਜੰਗ ਏ ਆਜ਼ਾਦੀ ਦੇ ਸਕੱਤਰ ਲਖਵਿੰਦਰ ਸਿੰਘ ਜੌਹਲ ਨੂੰ ਵੀ ਵਿਜੀਲੈਂਸ ਤਲਬ ਕਰ ਚੁੱਕੀ ਹੈ। ਵਿਜੀਲੈਂਸ ਨੇ ਸਪੱਸ਼ਟ ਕੀਤਾ ਹੈ ਕਿ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਮੀਡੀਆ ਦਾ ਚੌਥਾ ਥੰਮ੍ਹ ਹੋਵੇ ਜਾਂ ਕਿਸੇ ਵੀ ਪਾਰਟੀ ਦਾ ਆਗੂ। The post ਵਿਜੀਲੈਂਸ ਬਿਊਰੋ ਨੇ ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਕੀਤਾ ਤਲਬ appeared first on TheUnmute.com - Punjabi News. Tags:
|
ਲੋਕਾਂ 'ਚ ਦਹਿਸ਼ਤ ਫੈਲਾਉਣ ਤੇ ਪੈਸਾ ਕਮਾਉਣ ਵਾਲੇ 5 ਮੁਲਜ਼ਮ ਲੁਧਿਆਣਾ ਪੁਲਿਸ ਵਲੋਂ ਕਾਬੂ Friday 26 May 2023 06:11 AM UTC+00 | Tags: arest breaking-news commissioner-police-ludhiana crime latest-news ludhiana mandeep-singh-sidhu-ips news police punjab-government punjabi-news punjab-police the-unmute-breaking-news the-unmute-news ਲੁਧਿਆਣਾ, 26 ਮਈ, 2023: ਮਨਦੀਪ ਸਿੰਘ ਸਿੱਧੂ ਆਈ.ਪੀ.ਐੱਸ. ਕਮਿਸ਼ਨਰ ਪੁਲਿਸ ਲੁਧਿਆਣਾ (Ludhiana Police) ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਵੱਲੋਂ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਅਤੇ ਪੈਸਾ ਕਮਾਉਣ ਲਈ ਚਲਾਏ ਜਾ ਰਹੇ ਗਰੁੱਪਾਂ ਵਿੱਚੋਂ ਜਤਿੰਦਰ ਕੁਮਾਰ ਉਰਫ ਜਿੰਦੀ ਦੇ ਗਰੁੱਪ ਦੇ ਪੰਜ ਵਿਅਕਤੀਆਂ ਨੂੰ ਆਮ ਸਮਾਜ ਦੇ ਲੋਕਾਂ ਵਿੱਚੋਂ ਮਿਲੀ ਇਤਲਾਹ ਦੇ ਜਰੀਏ ਤਕਨੀਕੀ ਸਾਧਨਾ ਦੀ ਮੱਦਦ ਨਾਲ ਤੁਸ਼ਾਰ ਗੁਪਤਾ ਤਫਤੀਸ਼ ਅਫਸਰ ਦੀ ਅਗਵਾਈ ਹੇਠ ਇੰਸਪੈਕਟਰ ਕੁਲਵੰਤ ਸਿੰਘ ਇੰਚਾਰਜ ਸੀ.ਆਈ.ਏ-01 ਦੀਆਂ ਪੁਲਿਸ ਪਾਰਟੀਆਂ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ 05 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਕੋਲੋਂ ਬਰਾਮਦ ਵਸਤਾਂ ਦਾ ਵੇਰਵਾ: 1. 525 ਗ੍ਰਾਂਮ ਹੈਰੋਇਨ ਲੜੀ ਨੰ:ਦੋਸ਼ੀ ਦਾ ਨਾਮ ਮੁਕੱਦਮੇ ਦਾ ਵੇਰਵਾ ਬ੍ਰਾਮਦਗੀ 1. ਮਨਿੰਦਰਜੀਤ ਸਿੰਘ ਉਰਫ ਮਨੀ ਪੁੱਤਰ ਪਰਮਜੀਤ ਸਿੰਘ ਵਾਸੀ ਇੰਦਰਾ ਕਲੋਨੀ ਲੁਧਿਆਣਾ ਪੜ੍ਹੋ ਹੋਰ ਵੇਰਵੇ ਲਿੰਕ ਕਲਿੱਕ ਕਰੋ:-The post ਲੋਕਾਂ ‘ਚ ਦਹਿਸ਼ਤ ਫੈਲਾਉਣ ਤੇ ਪੈਸਾ ਕਮਾਉਣ ਵਾਲੇ 5 ਮੁਲਜ਼ਮ ਲੁਧਿਆਣਾ ਪੁਲਿਸ ਵਲੋਂ ਕਾਬੂ appeared first on TheUnmute.com - Punjabi News. Tags:
|
ਸੁਪਰੀਮ ਕੋਰਟ ਨੇ ਸਤੇਂਦਰ ਜੈਨ ਨੂੰ ਸ਼ਰਤਾਂ ਦੇ ਆਧਾਰ 'ਤੇ ਦਿੱਤੀ ਜ਼ਮਾਨਤ Friday 26 May 2023 06:18 AM UTC+00 | Tags: breaking-news satyendar-jain ਚੰਡੀਗੜ੍ਹ, 26 ਮਈ, 2023: ਸੁਪਰੀਮ ਕੋਰਟ ਨੇ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ (Satyendar Jain) ਨੂੰ ਮੈਡੀਕਲ ਆਧਾਰ ‘ਤੇ ਜ਼ਮਾਨਤ ਦਿੱਤੀ ਹੈ। ਸੁਪਰੀਮ ਕੋਰਟ ਨੇ ਸਤੇਂਦਰ ਜੈਨ ਨੂੰ ਕੁਝ ਸ਼ਰਤਾਂ ਦੇ ਆਧਾਰ ‘ਤੇ ਅੰਤਰਿਮ ਜ਼ਮਾਨਤ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਸਿਹਤ ਦੇ ਆਧਾਰ ‘ਤੇ ਛੇ ਹਫ਼ਤਿਆਂ ਲਈ ਅੰਤਰਿਮ ਜ਼ਮਾਨਤ ਦੇ ਰਹੇ ਹਾਂ। ਇਸ ਦੌਰਾਨ ਉਹ ਆਪਣੀ ਪਸੰਦ ਦੇ ਨਿੱਜੀ ਹਸਪਤਾਲ ਵਿੱਚ ਵੀ ਆਪਣਾ ਇਲਾਜ ਕਰਵਾ ਸਕਦਾ ਹੈ। ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਸਤੇਂਦਰ ਜੈਨ ਦਿੱਲੀ ਤੋਂ ਬਾਹਰ ਨਹੀਂ ਜਾ ਸਕਣਗੇ। The post ਸੁਪਰੀਮ ਕੋਰਟ ਨੇ ਸਤੇਂਦਰ ਜੈਨ ਨੂੰ ਸ਼ਰਤਾਂ ਦੇ ਆਧਾਰ ‘ਤੇ ਦਿੱਤੀ ਜ਼ਮਾਨਤ appeared first on TheUnmute.com - Punjabi News. Tags:
|
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਜਮਾਤ ਦੇ ਨਤੀਜੇ ਐਲਾਨੇ, ਪਾਸ ਪ੍ਰਤੀਸ਼ਤ 97.54 ਫੀਸਦੀ ਰਹੀ Friday 26 May 2023 06:33 AM UTC+00 | Tags: 10-result 10th-results breaking-news class-x-result harjot-singh news pesb-result-2023 pseb punjab-school punjab-school-education-board result ਚੰਡੀਗੜ੍ਹ, 26 ਮਈ, 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਨਤੀਜੇ (Class X Result) ਦਾ ਐਲਾਨ ਕਰ ਦਿੱਤਾ ਹੈ | ਐਲਾਨੇ ਨਤੀਜਿਆਂ ਵਿਚ ਇੱਕ ਵਾਰ ਫਿਰ ਲੜਕੀਆਂ ਨੇ ਬਾਜੀ ਮਾਰੀ ਹੈ | ਮੈਰਿਟ ਵਿੱਚ ਪਹਿਲੇ ਦੋ ਸਥਾਨ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਫ਼ਰੀਦਕੋਟ ਦੀ ਵਿਦਿਆਰਥਣਾਂ ਨੇ ਹਾਸਲ ਕੀਤੇ ਹਨ। ਗਗਨਦੀਪ ਕੌਰ 650/650 ਅੰਕ ਹਾਸਲ ਕਰ ਪੰਜਾਬ ਚ ਪਹਿਲੇ ਸਥਾਨ ‘ਤੇ ਰਹੀ। ਜਿਸਦਾ ਪਾਸ ਪ੍ਰਤੀਸ਼ਤ 100 ਫੀਸਦੀ ਰਿਹਾ ਹੈ। ਜਦੋਂ ਕਿ ਦੂਜੇ ਸਥਾਨ ਤੇ ਨਵਜੋਤ (ਫ਼ਰੀਦਕੋਟ) ਰਹੀ ਹੈ।ਜਿਸਨੇ 650 /648 ਅੰਕ ਹਾਸਲ ਕੀਤੇ। ਜਿਸਦਾ ਪਾਸ ਪ੍ਰਤੀਸ਼ਤ 99.69 ਰਿਹਾ ਹੈ। ਤੀਜੇ ਸਥਾਨ ਤੇ ਗੌਰਮਿੰਟ ਹਾਈ ਸਕੂਲ ਮੰਢਾਲੀ ਮਾਨਸਾ ਦੀ ਹਰਮਨਦੀਪ ਕੌਰ ਰਹੀ ਹੈ।ਜਿਸਨੇ 650/646 ਅੰਕ ਹਾਸਿਲ ਕੀਤੇ ਜਿਨ੍ਹਾਂ ਦਾ ਪਾਸ ਪ੍ਰਤੀਸ਼ਤ 99.38 ਰਿਹਾ ਹੈ। ਆਲ ਓਵਰ ਪਾਸ ਪ੍ਰਤੀਸ਼ਤ 97.54 ਫੀਸਦੀ ਰਿਹਾ ਹੈ। The post ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਜਮਾਤ ਦੇ ਨਤੀਜੇ ਐਲਾਨੇ, ਪਾਸ ਪ੍ਰਤੀਸ਼ਤ 97.54 ਫੀਸਦੀ ਰਹੀ appeared first on TheUnmute.com - Punjabi News. Tags:
|
ਨਵੀਂ ਸੰਸਦ ਭਵਨ ਦੇ ਉਦਘਾਟਨ ਦੀ ਯਾਦ 'ਚ ਵਿੱਤ ਮੰਤਰਾਲਾ 75 ਰੁਪਏ ਦਾ ਵਿਸ਼ੇਸ਼ ਸਿੱਕਾ ਕਰੇਗਾ ਜਾਰੀ Friday 26 May 2023 06:52 AM UTC+00 | Tags: coin coin-of-rs-75 india ministry-of-finance new-parliament-building news ਚੰਡੀਗੜ੍ਹ, 26 ਮਈ, 2023: ਕੇਂਦਰੀ ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਸੰਸਦ ਭਵਨ ਦੀ ਨਵੀਂ ਇਮਾਰਤ (New Parliament Building) ਦੇ ਉਦਘਾਟਨ ਮੌਕੇ 75 ਰੁਪਏ ਦਾ ਸਿੱਕਾ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਸਿੱਕੇ ‘ਤੇ ਨਵੇਂ ਸੰਸਦ ਭਵਨ ਕੰਪਲੈਕਸ ਦੀ ਤਸਵੀਰ ਛਾਪੀ ਜਾਵੇਗੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਨਵੇਂ ਸੰਸਦ ਭਵਨ ਕੰਪਲੈਕਸ ਦਾ ਉਦਘਾਟਨ ਕਰਨਗੇ। ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟਿਸ ਮੁਤਾਬਕ ਇਹ 75 ਰੁਪਏ ਦਾ ਸਿੱਕਾ ਸਰਕੂਲਰ ਹੋਵੇਗਾ ਅਤੇ ਇਸ ਦਾ ਖੇਤਰਫਲ 44 ਮਿਲੀਮੀਟਰ ਹੋਵੇਗਾ। ਇਸ ਸਿੱਕੇ ਦੇ ਪਾਸਿਆਂ ‘ਤੇ 200 ਕਰਾਸ ਬਣਾਏ ਗਏ ਹਨ। ਇਹ ਸਿੱਕਾ 50 ਫੀਸਦੀ ਚਾਂਦੀ, 40 ਫੀਸਦੀ ਤਾਂਬਾ, 5 ਫੀਸਦੀ ਨਿਕਲ ਅਤੇ 5 ਫੀਸਦੀ ਜ਼ਿੰਕ ਨੂੰ ਮਿਲਾ ਕੇ ਬਣਾਇਆ ਜਾਵੇਗਾ। ਸਿੱਕੇ ‘ਤੇ ਸੱਤਿਆਮੇਵ ਜਯਤੇ ਲਿਖਿਆ ਹੋਵੇਗਾ ਅਤੇ ਸਿੱਕੇ ‘ਤੇ ਅਸ਼ੋਕ ਪਿੱਲਰ ਵੀ ਉੱਕਰਿਆ ਹੋਵੇਗਾ। ਸਿੱਕੇ ਦੇ ਖੱਬੇ ਪਾਸੇ ਦੇਵਨਾਗਰੀ ਭਾਸ਼ਾ ਵਿੱਚ ਭਾਰਤ ਅਤੇ ਅੰਗਰੇਜ਼ੀ ਵਿੱਚ ਭਾਰਤ ਲਿਖਿਆ ਹੋਵੇਗਾ। ਇਸੇ ਤਰ੍ਹਾਂ ਸਿੱਕੇ ਦੇ ਉਪਰਲੇ ਪਾਸੇ ਦੇਵਨਾਗਰੀ ਭਾਸ਼ਾ ਵਿੱਚ ਸੰਸਦ ਭਵਨ ਲਿਖਿਆ ਹੋਵੇਗਾ ਅਤੇ ਇਸ ਦੇ ਨਾਲ ਹੀ ਹੇਠਾਂ ਸੰਸਦ ਭਵਨ ਕੰਪਲੈਕਸ ਦੀ ਤਸਵੀਰ ਵੀ ਛਪੀ ਹੋਵੇਗੀ। ਸਿੱਕੇ ਦਾ ਡਿਜ਼ਾਈਨ ਸੰਵਿਧਾਨ ਦੇ ਪਹਿਲੇ ਅਨੁਸੂਚੀ ਦੇ ਅਨੁਸਾਰ ਕੀਤਾ ਗਿਆ ਹੈ। The post ਨਵੀਂ ਸੰਸਦ ਭਵਨ ਦੇ ਉਦਘਾਟਨ ਦੀ ਯਾਦ ‘ਚ ਵਿੱਤ ਮੰਤਰਾਲਾ 75 ਰੁਪਏ ਦਾ ਵਿਸ਼ੇਸ਼ ਸਿੱਕਾ ਕਰੇਗਾ ਜਾਰੀ appeared first on TheUnmute.com - Punjabi News. Tags:
|
ਦਿੱਲੀ 'ਚ ਮੌਸਮ ਖ਼ਰਾਬ ਹੋਣ ਕਾਰਨ 11 ਫਲਾਈਟਾਂ ਕੀਤੀਆਂ ਡਾਇਵਰਟ, 4 ਫਲਾਈਟਾਂ ਦੀ ਅੰਮ੍ਰਿਤਸਰ 'ਚ ਐਮਰਜੈਂਸੀ ਲੈਂਡਿੰਗ Friday 26 May 2023 07:16 AM UTC+00 | Tags: air-flights amritsar-airport breaking-news delhi-airport flight heavy-rain latest-news news rain the-unmute-breaking-news the-unmute-punjabi-news western-disturbance ਚੰਡੀਗੜ੍ਹ, 26 ਮਈ, 2023: ਵੈਸਟਰਨ ਡਿਸਟਰਬੈਂਸ ਕਾਰਨ ਦੇਰ ਰਾਤ ਦਿੱਲੀ ਦਾ ਮੌਸਮ ਕਾਫੀ ਖਰਾਬ ਹੋ ਗਿਆ। ਦੇਰ ਰਾਤ ਤੇਜ਼ ਹਵਾਵਾਂ ਕਾਰਨ ਦਿੱਲੀ ਹਵਾਈ ਅੱਡੇ ‘ਤੇ ਉਤਰਨ ਵਾਲੀਆਂ 11 ਫਲਾਈਟਾਂ (flights) ਨੂੰ ਡਾਇਵਰਟ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇਨ੍ਹਾਂ ਫਲਾਈਟਾਂ ਦੀ ਐਮਰਜੈਂਸੀ ਲੈਂਡਿੰਗ ਦੂਜੇ ਸ਼ਹਿਰਾਂ ‘ਚ ਕਰਨੀ ਪਈ। ਦੁਪਹਿਰ 2 ਵਜੇ ਦੇ ਕਰੀਬ ਮੌਸਮ ਸਾਫ਼ ਹੋ ਗਿਆ ਅਤੇ ਇਹ ਫਲਾਈਟਾਂ ਮੁੜ ਦਿੱਲੀ ਲਈ ਰਵਾਨਾ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਦੇਰ ਰਾਤ ਦਿੱਲੀ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ। ਜਿਸ ਵਿੱਚ 9 ਘਰੇਲੂ ਅਤੇ 2 ਅੰਤਰਰਾਸ਼ਟਰੀ ਫਲਾਈਟਾਂ (flights) ਨੂੰ ਡਾਇਵਰਟ ਕਰਨਾ ਪਿਆ। ਜਿਸ ਵਿੱਚ ਅੰਮ੍ਰਿਤਸਰ ਵਿੱਚ ਚਾਰ, ਜੈਪੁਰ ਵਿੱਚ ਤਿੰਨ ਉਡਾਣਾਂ ਤੋਂ ਇਲਾਵਾ ਗਵਾਲੀਅਰ, ਇੰਦੌਰ, ਚੇਨਈ, ਅਹਿਮਦਾਬਾਦ ਹਵਾਈ ਅੱਡਿਆਂ 'ਤੇ ਵੀ ਉਡਾਣਾਂ ਨੂੰ ਉਤਾਰਨਾ ਪਿਆ। ਡਾਇਵਰਟ ਫਲਾਈਟਾਂ ਦੀ ਸੂਚੀ :-ਇੰਦੌਰ— ਦਿੱਲੀ ਜਾ ਰਹੀ ਇੰਡੀਗੋ 6E2174 ਨੂੰ ਜੈਪੁਰ ਹਵਾਈ ਅੱਡੇ ਵੱਲ ਡਾਇਵਰਟ ਕੀਤਾ ਗਿਆ। ਪੁਣੇ-ਦਿੱਲੀ ਦੀ ਫਲਾਈਟ ਏਅਰ ਇੰਡੀਆ AI850 ਗਵਾਲੀਅਰ ਹਵਾਈ ਅੱਡੇ ‘ਤੇ ਉਤਰੀ। ਕੋਲਕਾਤਾ ਦਿੱਲੀ ਫਲਾਈਟ ਇੰਡੀਗੋ 6E6183 ਇੰਦੌਰ ਹਵਾਈ ਅੱਡੇ ‘ਤੇ ਉਤਰੀ ਹੈ। ਹਾਂਗਕਾਂਗ ਦਿੱਲੀ ਅੰਤਰਰਾਸ਼ਟਰੀ ਉਡਾਣ ਕੈਥੇ-ਪੈਸੀਫਿਕ ਸੀਐਕਸ 695 ਚੇਨਈ ਹਵਾਈ ਅੱਡੇ ‘ਤੇ ਉਤਰੀ। ਮੁੰਬਈ ਦਿੱਲੀ ਦੀ ਫਲਾਈਟ ਏਅਰ ਇੰਡੀਆ AI888 ਨੂੰ ਅਹਿਮਦਾਬਾਦ ਹਵਾਈ ਅੱਡੇ ‘ਤੇ ਉਤਾਰਿਆ ਗਿਆ। ਭੁਵਨੇਸ਼ਵਰ ਦਿੱਲੀ ਦੀ ਫਲਾਈਟ ਇੰਡੀਗੋ 6E2207 ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਾਰਿਆ ਗਿਆ ਹੈ। ਰਾਜਕੋਟ ਦਿੱਲੀ ਫਲਾਈਟ ਏਅਰ ਇੰਡੀਆ AI404 ਜੈਪੁਰ ਹਵਾਈ ਅੱਡੇ ‘ਤੇ ਉਤਰੀ। ਮੁੰਬਈ ਦਿੱਲੀ ਦੀ ਫਲਾਈਟ ਵਿਸਤਾਰਾ UK940 ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੀ। ਝਾਰਸੁਗੁੜਾ ਦਿੱਲੀ ਦੀ ਸਪਾਈਸਜੈੱਟ SG8362 ਦੀ ਉਡਾਣ ਜੈਪੁਰ ਹਵਾਈ ਅੱਡੇ ‘ਤੇ ਉਤਰੀ। ਬੰਗਲੌਰ ਦਿੱਲੀ ਫਲਾਈਟ ਵਿਸਤਾਰਾ UK818 ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੀ। ਰਿਆਦ, ਸਾਊਦੀ ਅਰਬ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ AI926 ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਾਰਿਆ ਗਿਆ। The post ਦਿੱਲੀ ‘ਚ ਮੌਸਮ ਖ਼ਰਾਬ ਹੋਣ ਕਾਰਨ 11 ਫਲਾਈਟਾਂ ਕੀਤੀਆਂ ਡਾਇਵਰਟ, 4 ਫਲਾਈਟਾਂ ਦੀ ਅੰਮ੍ਰਿਤਸਰ ‘ਚ ਐਮਰਜੈਂਸੀ ਲੈਂਡਿੰਗ appeared first on TheUnmute.com - Punjabi News. Tags:
|
ਰਾਸ਼ਟਰਪਤੀ ਤੋਂ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਵਾਉਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਖਾਰਜ Friday 26 May 2023 07:27 AM UTC+00 | Tags: breaking-news droupadi-murmu news president-of-india supreme-court ਚੰਡੀਗੜ੍ਹ, 26 ਮਈ, 2023: ਸੁਪਰੀਮ ਕੋਰਟ (Supreme Court) ਨੇ ਸੰਸਦ ਭਵਨ ਦੀ ਨਵੀਂ ਇਮਾਰਤ ਦੇ ਉਦਘਾਟਨ ਨੂੰ ਲੈ ਕੇ ਚੱਲ ਰਹੇ ਵਿਵਾਦ ਨਾਲ ਸਬੰਧਤ ਜਨਹਿੱਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਖੁਦ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ । ਪਟੀਸ਼ਨ ਵਿੱਚ ਸੁਪਰੀਮ ਕੋਰਟ (Supreme Court) ਤੋਂ ਨਵੀਂ ਇਮਾਰਤ ਦਾ ਉਦਘਾਟਨ ਰਾਸ਼ਟਰਪਤੀ ਵੱਲੋਂ ਕਰਵਾਉਣ ਲਈ ਲੋਕ ਸਭਾ ਸਕੱਤਰੇਤ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਇਹ ਜਨਹਿੱਤ ਪਟੀਸ਼ਨ ਸੁਪਰੀਮ ਕੋਰਟ ਦੇ ਵਕੀਲ ਸੀਆਰ ਜਯਾ ਸੁਕਿਨ ਨੇ ਦਾਇਰ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਉਦਘਾਟਨ ਸਮਾਗਮ ਵਿਚ ਰਾਸ਼ਟਰਪਤੀ ਨੂੰ ਸ਼ਾਮਲ ਨਾ ਕਰਕੇ ਭਾਰਤੀ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਅਜਿਹਾ ਕਰਕੇ ਸੰਵਿਧਾਨ ਦਾ ਸਨਮਾਨ ਨਹੀਂ ਕੀਤਾ ਜਾ ਰਿਹਾ ਹੈ। ਸੰਸਦ ਭਾਰਤ ਦੀ ਸਰਵਉੱਚ ਵਿਧਾਨਕ ਸੰਸਥਾ ਹੈ। ਭਾਰਤੀ ਸੰਸਦ ਵਿੱਚ ਰਾਸ਼ਟਰਪਤੀ ਅਤੇ ਦੋ ਸਦਨ ਰਾਜ ਸਭਾ ਅਤੇ ਲੋਕ ਸਭਾ ਸ਼ਾਮਲ ਹਨ। ਰਾਸ਼ਟਰਪਤੀ ਕੋਲ ਕਿਸੇ ਵੀ ਸਦਨ ਨੂੰ ਬੁਲਾਉਣ ਅਤੇ ਮੁਅੱਤਲ ਕਰਨ ਦਾ ਅਧਿਕਾਰ ਹੈ। ਇਸਦੇ ਨਾਲ ਹੀ ਰਾਸ਼ਟਰਪਤੀ ਕੋਲ ਸੰਸਦ ਜਾਂ ਲੋਕ ਸਭਾ ਨੂੰ ਭੰਗ ਕਰਨ ਦਾ ਅਧਿਕਾਰ ਹੈ। ਅਜਿਹੇ ਵਿੱਚ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਰਾਸ਼ਟਰਪਤੀ ਵੱਲੋਂ ਕੀਤਾ ਜਾਣਾ ਚਾਹੀਦਾ ਹੈ। The post ਰਾਸ਼ਟਰਪਤੀ ਤੋਂ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਵਾਉਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਖਾਰਜ appeared first on TheUnmute.com - Punjabi News. Tags:
|
Sri Hemkunt Sahib: ਭਾਰੀ ਬਰਫ਼ਬਾਰੀ ਕਾਰਨ ਦੂਜੇ ਦਿਨ ਵੀ ਰੋਕੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ Friday 26 May 2023 07:46 AM UTC+00 | Tags: breaking-news chaar-dhaam-yatra gurdwara-shri-hemkunt-sahib-management-trust hemkund hemkund-sahib latest-news news sikh snowfall sri-hemkunt-sahib the-unmute-breaking-news the-unmute-punjabi-news uttrakhand ਚੰਡੀਗੜ੍ਹ, 26 ਮਈ, 2023: ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਵਿਖੇ ਖ਼ਰਾਬ ਮੌਸਮ ਅਤੇ ਭਾਰੀ ਬਰਫ਼ਬਾਰੀ ਕਾਰਨ ਪ੍ਰਸ਼ਾਸਨ ਨੇ ਯਾਤਰਾ ਨੂੰ ਪਿਛਲੇ ਦੋ ਦਿਨਾਂ ਤੋਂ ਰੋਕ ਦਿੱਤਾ ਸੀ। ਹਾਲਾਂਕਿ ਅੱਜ ਸਾਫ਼ ਮੌਸਮ ਅਤੇ ਧੁੱਪ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਟਰੱਸਟ ਦੇ ਸੇਵਾਦਾਰਾਂ ਨੇ ਗਲੇਸ਼ੀਅਰ ਅਤੇ ਗੁਰਦੁਆਰੇ ਵੱਲ ਜਾਣ ਵਾਲੀਆਂ ਪੌੜੀਆਂ ਤੋਂ ਬਰਫ਼ ਸਾਫ਼ ਕੀਤੀ ਜਾ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜੇਕਰ ਮੌਸਮ ਅਜਿਹਾ ਹੀ ਰਿਹਾ ਤਾਂ ਸ਼ਰਧਾਲੂ ਭਲਕੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ। ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ‘ਚ ਬਰਫਬਾਰੀ ਕਾਰਨ ਘੰਗਰੀਆ ਤੋਂ ਹੇਮਕੁੰਟ ਜਾ ਰਹੇ 180 ਯਾਤਰੀਆਂ ਨੂੰ ਵੀਰਵਾਰ ਨੂੰ ਅਟਲਾਕੋਟੀ ਤੋਂ ਵਾਪਸ ਪਰਤਣਾ ਪਿਆ। ਸ਼ੁੱਕਰਵਾਰ ਨੂੰ ਵੀ ਯਾਤਰਾ ਸੁਖਾਵੀਂ ਨਹੀਂ ਹੋ ਸਕੀ। ਬਰਫਬਾਰੀ ਕਾਰਨ ਹੇਮਕੁੰਟ ਯਾਤਰਾ ਦੋ ਦਿਨਾਂ ਲਈ ਰੋਕ ਦਿੱਤੀ ਗਈ । ਯਾਤਰੀਆਂ ਨੂੰ ਗੋਵਿੰਦਘਾਟ ਅਤੇ ਘੰਗਰੀਆ ਗੁਰਦੁਆਰਾ ਸਾਹਿਬ ਵਿਖੇ ਰੱਖਿਆ ਗਿਆ ਹੈ। ਬੁੱਧਵਾਰ ਰਾਤ ਤੋਂ ਹੀ ਰੁਕ-ਰੁਕ ਕੇ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ। ਸ੍ਰੀ ਹੇਮਕੁੰਟ ਸਾਹਿਬ ਵਿੱਚ ਅਟਲਾਕੋਟੀ ਤੋਂ ਅੱਗੇ ਬਰਫਬਾਰੀ ਕਾਰਨ ਪੈਦਲ ਰਸਤਾ ਬੰਦ ਹੋ ਗਿਆ ਹੈ। ਦੱਸਿਆ ਗਿਆ ਕਿ ਰਸਤੇ ‘ਤੇ ਇਕ ਫੁੱਟ ਤੋਂ ਜ਼ਿਆਦਾ ਬਰਫ ਪਈ ਹੋਈ ਹੈ। ਇਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਅਤੇ ਪ੍ਰਸ਼ਾਸਨ ਨੇ ਦੋ ਦਿਨਾਂ ਲਈ ਹੇਮਕੁੰਟ ਯਾਤਰਾ ਰੋਕਣ ਦਾ ਫੈਸਲਾ ਕੀਤਾ ਹੈ। ਗੁਰਦੁਆਰੇ ਦੇ ਮੁੱਖ ਪ੍ਰਬੰਧਕ ਸਰਦਾਰ ਸੇਵਾ ਸਿੰਘ ਨੇ ਦੱਸਿਆ ਕਿ ਹੇਮਕੁੰਟ ਯਾਤਰਾ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਜੇਕਰ ਸ਼ੁੱਕਰਵਾਰ ਨੂੰ ਮੌਸਮ ਸਾਫ ਰਿਹਾ ਤਾਂ ਹੀ ਯਾਤਰੀਆਂ ਨੂੰ ਸੁਰੱਖਿਅਤ ਰਸਤਾ ਬਣਾ ਕੇ ਹੇਮਕੁੰਟ ਯਾਤਰਾ ‘ਤੇ ਭੇਜਿਆ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਜੋਸ਼ੀਮੱਠ, ਗੋਵਿੰਦਘਾਟ, ਘੰਗਰੀਆ ਵਿਖੇ ਸ੍ਰੀ ਹੇਮਕੁੰਟ ਸਾਹਿਬ ਦਰਸ਼ਨਾਂ ਲਈ ਜਾਣ ਵਾਲੇ 1100 ਤੋਂ ਵੱਧ ਸ਼ਰਧਾਲੂ ਪੈਦਲ ਮਾਰਗ ਦੇ ਸੁਚਾਰੂ ਹੋਣ ਦੀ ਉਡੀਕ ਕਰ ਰਹੇ ਹਨ। The post Sri Hemkunt Sahib: ਭਾਰੀ ਬਰਫ਼ਬਾਰੀ ਕਾਰਨ ਦੂਜੇ ਦਿਨ ਵੀ ਰੋਕੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ appeared first on TheUnmute.com - Punjabi News. Tags:
|
ਆਰਡੀਨੈਂਸ ਖ਼ਿਲਾਫ਼ ਕਾਂਗਰਸ ਦੀ ਹਮਾਇਤ ਲਈ ਅਰਵਿੰਦ ਕੇਜਰੀਵਾਲ ਖੜਗੇ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ Friday 26 May 2023 07:58 AM UTC+00 | Tags: aam-aadmi-party bjp breaking-news chief-minister-arvind-kejriwal cm-bhagwant-mann congress delhi latest-news malika-arjunkharge news ordinance punjab-news rahul-gandhi the-unmute-breaking-news ਚੰਡੀਗੜ੍ਹ, 26 ਮਈ, 2023: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਆਰਡੀਨੈਂਸ ਖ਼ਿਲਾਫ਼ ਸੰਸਦ ਵਿੱਚ ਕਾਂਗਰਸ ਦਾ ਸਮਰਥਨ ਲੈਣ ਲਈ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਪਾਰਟੀ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਆਪਣੇ ਟਵੀਟ ‘ਚ ਕੇਂਦਰ ਸਰਕਾਰ ਦੇ ਆਰਡੀਨੈਂਸ ਨੂੰ ਗੈਰ-ਲੋਕਤੰਤਰੀ ਅਤੇ ਗੈਰ-ਸੰਵਿਧਾਨਕ ਕਰਾਰ ਦਿੱਤਾ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ, ਰਾਘਵ ਚੱਢਾ ਸਮੇਤ ਕਈ ਆਗੂਆਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਊਧਵ ਠਾਕਰੇ ਨਾਲ ਮੁਲਾਕਾਤ ਕੀਤੀ ਸੀ |
The post ਆਰਡੀਨੈਂਸ ਖ਼ਿਲਾਫ਼ ਕਾਂਗਰਸ ਦੀ ਹਮਾਇਤ ਲਈ ਅਰਵਿੰਦ ਕੇਜਰੀਵਾਲ ਖੜਗੇ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ appeared first on TheUnmute.com - Punjabi News. Tags:
|
ਰਾਹੁਲ ਗਾਂਧੀ ਨੂੰ ਦਿੱਲੀ ਦੀ ਅਦਾਲਤ ਤੋਂ ਵੱਡੀ ਰਾਹਤ, ਨਵਾਂ ਪਾਸਪੋਰਟ ਬਣਾਉਣ ਦੀ ਮਿਲੀ ਮਨਜ਼ੂਰੀ Friday 26 May 2023 08:14 AM UTC+00 | Tags: breaking-news congress india latest-news national-herald-case new-passport news noc rahul-gandhi rouse-avenue-court subramanian-swamy ਚੰਡੀਗੜ੍ਹ, 26 ਮਈ, 2023: ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਨਵਾਂ ਪਾਸਪੋਰਟ ਜਾਰੀ ਕਰਨ ਲਈ ਐਨਓਸੀ ਦੀ ਮੰਗ ਕਰਨ ਵਾਲੀ ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਦੀ ਅਰਜ਼ੀ ਨੂੰ ਅੰਸ਼ਕ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਹੈ। ਅਦਾਲਤ ਨੇ ਤਿੰਨ ਸਾਲ ਲਈ ਐਨ.ਓ.ਸੀ. ਇਸ ਤੋਂ ਪਹਿਲਾਂ ਦਿੱਲੀ ਦੀ ਅਦਾਲਤ ਨੇ ਰਾਹੁਲ ਗਾਂਧੀ ਪਾਸਪੋਰਟ ਮਾਮਲੇ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਤੋਂ ਬਾਅਦ ਦੁਪਹਿਰ ਇੱਕ ਵਜੇ ਅਦਾਲਤ ਨੇ ਇਹ ਹੁਕਮ ਸੁਣਾਇਆ। ਦਰਅਸਲ, ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਨੇ 10 ਸਾਲਾਂ ਦੀ ਮਿਆਦ ਲਈ ਨਵਾਂ ਆਮ ਪਾਸਪੋਰਟ ਪ੍ਰਾਪਤ ਕਰਨ ਲਈ ‘ਨੌ ਆਬਜੈਕਸ਼ਨ ਸਰਟੀਫਿਕੇਟ’ (ਐਨਓਸੀ) ਦੀ ਮੰਗ ਕਰਨ ਵਾਲੀ ਪਟੀਸ਼ਨ ਦਾਇਰ ਕੀਤੀ ਸੀ। ਸਾਬਕਾ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਇਸ ਦਾ ਵਿਰੋਧ ਕੀਤਾ। ਸਵਾਮੀ ਨੇ ਦਿੱਲੀ ਦੀ ਇੱਕ ਅਦਾਲਤ ਵਿੱਚ ਜਵਾਬ ਦਾਇਰ ਕਰਦੇ ਹੋਏ ਕਿਹਾ ਸੀ ਕਿ ਬਿਨੈਕਾਰ ਕੋਲ 10 ਸਾਲਾਂ ਤੱਕ ਪਾਸਪੋਰਟ ਜਾਰੀ ਕਰਨ ਦਾ ਕੋਈ ਜਾਇਜ਼ ਜਾਂ ਪ੍ਰਭਾਵੀ ਕਾਰਨ ਨਹੀਂ ਸੀ। ਨੈਸ਼ਨਲ ਹੈਰਾਲਡ ਕੇਸ ਵਿੱਚ ਨਾਮਜ਼ਦ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਨਵੇਂ ਪਾਸਪੋਰਟ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ 24 ਮਈ ਨੂੰ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਸੁਬਰਾਮਣੀਅਮ ਸਵਾਮੀ ਨੂੰ ਸ਼ੁੱਕਰਵਾਰ 26 ਮਈ ਤੱਕ ਲਿਖਤੀ ਬਿਆਨ ਦਰਜ ਕਰਨ ਲਈ ਕਿਹਾ ਸੀ। ਰਾਹੁਲ ਗਾਂਧੀ ਨੇ ਸੰਸਦ ਮੈਂਬਰ ਵਜੋਂ ਅਯੋਗ ਠਹਿਰਾਏ ਜਾਣ ਤੋਂ ਬਾਅਦ ਆਪਣੀ ਰਾਜਨੀਤਿਕ ਯਾਤਰਾ ਦਸਤਾਵੇਜ਼ ਸਮਰਪਣ ਕਰਨ ਤੋਂ ਬਾਅਦ ਨਵਾਂ ‘ਆਮ ਪਾਸਪੋਰਟ’ ਪ੍ਰਾਪਤ ਕਰਨ ਲਈ ਐਨਓਸੀ ਪ੍ਰਾਪਤ ਕਰਨ ਲਈ ਅਦਾਲਤ ਦਾ ਰੁਖ ਕੀਤਾ ਸੀ। ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਵੈਭਵ ਮਹਿਤਾ ਨੇ ਕਿਹਾ ਸੀ ਕਿ ਜ਼ਮਾਨਤ ਦੇ ਹੁਕਮ ਨੇ ਗਾਂਧੀ ਦੀ ਯਾਤਰਾ ‘ਤੇ ਕੋਈ ਪਾਬੰਦੀ ਨਹੀਂ ਲਗਾਈ ਅਤੇ ਅਦਾਲਤ ਨੇ ਯਾਤਰਾ ‘ਤੇ ਪਾਬੰਦੀ ਲਗਾਉਣ ਦੀ ਸਵਾਮੀ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ । The post ਰਾਹੁਲ ਗਾਂਧੀ ਨੂੰ ਦਿੱਲੀ ਦੀ ਅਦਾਲਤ ਤੋਂ ਵੱਡੀ ਰਾਹਤ, ਨਵਾਂ ਪਾਸਪੋਰਟ ਬਣਾਉਣ ਦੀ ਮਿਲੀ ਮਨਜ਼ੂਰੀ appeared first on TheUnmute.com - Punjabi News. Tags:
|
ਮੁੱਖ ਮੰਤਰੀ ਭਗਵੰਤ ਮਾਨ ਨੇ ਨੀਤੀ ਆਯੋਗ ਦੀ ਮੀਟਿੰਗ ਦਾ ਕੀਤਾ ਬਾਈਕਾਟ Friday 26 May 2023 08:37 AM UTC+00 | Tags: aam-aadmi-party arvind-kejriwal breaking-news central-government cm-bhagwant-mann latest-news news niti-aayog niti-aayog-meeting punjab-government the-unmute-news ਚੰਡੀਗੜ੍ਹ, 26 ਮਈ, 2023: ਪੰਜਾਬ ਸਰਕਾਰ ਨੇ ਨੀਤੀ ਆਯੋਗ (NITI Aayog) ਦੀ ਮੀਟਿੰਗ ਦਾ ਬਾਈਕਾਟ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਦਿਆਂ ਸੰਬੰਧੀ ਇੱਕ ਲਿਖਤੀ ਨੋਟ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਹੈ। ਇਸ ਲਿਖਤੀ ਨੋਟ ਵਿੱਚ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਲਿਖਿਆ ਕਿ ਕੇਂਦਰ ਸਰਕਾਰ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਨਹੀਂ ਰੱਖ ਰਹੀ ਅਤੇ ਇਸ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਕੇਂਦਰ ਕਿਸਾਨਾਂ ਦੇ ਮਸਲਿਆਂ ਵੱਲ ਵੀ ਧਿਆਨ ਨਹੀਂ ਦੇ ਰਿਹਾ। ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ 27 ਮਈ ਨੂੰ ਨਵੀਂ ਦਿੱਲੀ ਵਿੱਚ ਨੀਤੀ ਆਯੋਗ ਦੀ ਮੀਟਿੰਗ ਹੋਵੇਗੀ | ਮੁੱਖ ਮੰਤਰੀ ਭਗਵੰਤ ਮਾਨ ਨੇ ਨੀਤੀ ਆਯੋਗ ਦੀ ਅਗਸਤ 2022 ਵਿੱਚ ਹੋਈ ਮੀਟਿੰਗ ਵਿਚ ਸ਼ਮੂਲੀਅਤ ਕੀਤੀ ਸੀ ਤੇ ਉਸ ਵੇਲੇ ਵੀ ਉਨ੍ਹਾਂ ਨੇ ਪੰਜਾਬ ਦੀ ਅਣਦੇਖੀ ਦਾ ਮੁੱਦਾ ਚੁੱਕਿਆ ਸੀ। The post ਮੁੱਖ ਮੰਤਰੀ ਭਗਵੰਤ ਮਾਨ ਨੇ ਨੀਤੀ ਆਯੋਗ ਦੀ ਮੀਟਿੰਗ ਦਾ ਕੀਤਾ ਬਾਈਕਾਟ appeared first on TheUnmute.com - Punjabi News. Tags:
|
Sengol: ਕੀ ਹੈ ਇਤਿਹਾਸਕ ਸੇਂਗੋਲ ਜੋ ਹੁਣ ਨਵੇਂ ਸੰਸਦ ਦੀ ਵਧਾਏਗਾ ਸ਼ੋਭਾ Friday 26 May 2023 09:08 AM UTC+00 | Tags: amit-shah breaking-news congress indian-history jawaharlal-nehru latest-news new-parliament-building news sengol sengol-history vumidi-sudhakar ਅੰਗਰੇਜ਼ਾਂ ਤੋਂ ਭਾਰਤ ਵਿੱਚ ਸੱਤਾ ਦੇ ਤਬਾਦਲੇ ਦਾ ਪ੍ਰਤੀਕ ਵਜੋਂ ਅਗਸਤ 1947 ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਤੋਹਫੇ ਵਜੋਂ ਦਿੱਤੇ ਗਏ ਸੇਂਗੋਲ (Sengol) ਨੂੰ ਐਤਵਾਰ ਨੂੰ ਨਵੀਂ ਸੰਸਦ ਵਿੱਚ ਰੱਖਿਆ ਜਾਵੇਗਾ। ਚੇਨਈ ਦਾ ਵੁਮਿਦੀ ਬੰਗਾਰੂ ਚੇਟੀ ਪਰਿਵਾਰ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਇਸ ਪਰਿਵਾਰ ਦੇ 95 ਸਾਲਾ ਬਜ਼ੁਰਗ ਏਥੀਰਾਜ ਨੇ 76 ਸਾਲ ਪਹਿਲਾਂ ਸੇਂਗੋਲ ਨੂੰ ਆਪਣੇ ਹੱਥਾਂ ਨਾਲ ਬਣਾਇਆ ਸੀ। ਇਸ ਪਰਿਵਾਰ ਨੂੰ ਵੱਡੇ ਮੌਕੇ ਲਈ ਵਿਸ਼ੇਸ਼ ਸੱਦਾ ਮਿਲਿਆ ਹੈ। ਅਧੀਨਮ ਦੇ ਨੇਤਾ ਨੇ ‘ਸੇਂਗੋਲ’ (Sengol) (ਪੰਜ ਫੁੱਟ ਲੰਬਾਈ) ਬਣਾਉਣ ਲਈ ਜੌਹਰੀ ਵੁਮਿਦੀ ਬੰਗਾਰੂ ਚੇਟੀ ਨੂੰ ਨਿਯੁਕਤ ਕੀਤਾ। ਵੁਮੀਦੀ ਬੰਗਾਰੂ ਜਵੈਲਰਜ਼ ਦੀ ਅਧਿਕਾਰਤ ਵੈੱਬਸਾਈਟ ‘ਤੇ ਰਾਜਦੰਡ ਬਾਰੇ ਜ਼ਿਕਰ ਹੈ ਅਤੇ ਨਹਿਰੂ ਦੀ ਇੱਕ ਦੁਰਲੱਭ ਫੋਟੋ ਵੀ ਹੈ, ਜੋ ‘ਸੇਂਗੋਲ’ ‘ਤੇ ਛੋਟੀ ਫਿਲਮ ਵਿੱਚ ਵੀ ਦਿਖਾਈ ਗਈ ਹੈ। ਵੁਮੀਦੀ ਏਥੀਰਾਜੁਲੂ (96) ਅਤੇ ਵੁਮੀਦੀ ਸੁਧਾਕਰ (88), ਅਸਲ ਰਾਜਦੰਡ ਬਣਾਉਣ ਵਿਚ ਸ਼ਾਮਲ ਦੋ ਆਦਮੀਆਂ ਦੇ ਨਵੀਂ ਸੰਸਦ ਭਵਨ ਦੇ ਉਦਘਾਟਨ ਸਮਾਗਮ ਵਿਚ ਸ਼ਾਮਲ ਹੋਣ ਦੀ ਉਮੀਦ ਹੈ। ਜਦੋਂ ਏਥੀਰਾਜ 20 ਸਾਲ ਦਾ ਸੀ ਤਾਂ ਉਸਨੇ ਸੇਂਗੋਲ ਬਣਾਇਆ। ਉਹ ਕਹਿੰਦਾ ਹੈ, “ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਅਸੀਂ ਸਾਧਾਰਨ ਸੁਨਿਆਰਿਆਂ ਨੇ ਇੱਕ ਬਹੁਤ ਹੀ ਖਾਸ ਚੀਜ਼ ਬਣਾਈ ਹੈ, ਜੋ ਅੱਜ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੈ।” ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੂੰ ਸੇਂਗੋਲ ਬਣਾਉਣ ਦੀ ਪ੍ਰਕਿਰਿਆ ਅੱਜ ਵੀ ਯਾਦ ਹੈ। ਇਸ ਦੇ ਲਈ ਅਸੀਂ ਕਈ ਦਸਤਾਵੇਜ਼ ਜਮ੍ਹਾ ਕਰਵਾਏ ਸਨ। ਕਈ ਕਲਾਕ੍ਰਿਤੀਆਂ ਵੇਖੀਆਂ ਤਾਂ ਕਿਤੇ ਜਾ ਕੇ ਡਿਜ਼ਾਇਨ ਕੀਤਾ ਗਿਆ। ਦੂਜੇ ਪਾਸੇ ਚੇਟੀ ਪਰਿਵਾਰ ਦੇ ਇੱਕ ਹੋਰ ਮੈਂਬਰ ਵੁਮਿਦੀ ਸੁਧਾਕਰ ਨੇ ਕਿਹਾ, “ਅਸੀਂ ‘ਸੇਂਗੋਲ’ ਦੇ ਨਿਰਮਾਤਾ ਹਾਂ। ਇਸ ਨੂੰ ਬਣਾਉਣ ਵਿੱਚ ਸਾਨੂੰ ਇੱਕ ਮਹੀਨਾ ਲੱਗਿਆ। ਇਹ ਚਾਂਦੀ ਅਤੇ ਸੋਨੇ ਦੀ ਪਲੇਟ ਨਾਲ ਬਣੀ ਹੈ। ਮੈਂ 14 ਸਾਲ ਦਾ ਸੀ। ਉਸ ਸਮੇਂ ਵੱਡੇ ਭਰਾ ਦੇ ਨਿਰਦੇਸ਼ਨ ਹੇਠ ਇਸ ‘ਤੇ ਕੰਮ ਕੀਤਾ। ਸੇਂਗੋਲ (Sengol) ਨੂੰ ਸੌਂਪਣ ਲਈ ਅਜਿਹੀ ਪ੍ਰਕਿਰਿਆ ਅਪਣਾਉਣ ਲਈ ਅਸੀਂ ਪ੍ਰਧਾਨ ਮੰਤਰੀ ਮੋਦੀ ਦੇ ਧੰਨਵਾਦੀ ਹਾਂ। ਉਨ੍ਹਾਂ ਦੱਸਿਆ ਕਿ 1947 ਵਿੱਚ ਸੇਂਗੋਲ ਬਣਾਉਣ ਵਿੱਚ ਕਰੀਬ 50 ਹਜ਼ਾਰ ਰੁਪਏ ਖਰਚ ਕੀਤੇ ਗਏ ਸਨ। ਇੱਕ ਸੂਤਰ ਨੇ ਦੱਸਿਆ ਕਿ ਰਸਮੀ ਰਾਜਦੰਡ ਨੂੰ ਜਵਾਹਰ ਲਾਲ ਨਹਿਰੂ ਨਾਲ ਜੁੜੀਆਂ ਕਈ ਹੋਰ ਇਤਿਹਾਸਕ ਵਸਤੂਆਂ ਦੇ ਨਾਲ ਇਲਾਹਾਬਾਦ ਮਿਊਜ਼ੀਅਮ ਦੀ ਨਹਿਰੂ ਗੈਲਰੀ ਦੇ ਹਿੱਸੇ ਵਜੋਂ ਰੱਖਿਆ ਗਿਆ ਸੀ। ਅਜਾਇਬ ਘਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਜਾਇਬ ਘਰ ਦੀ ਮੌਜੂਦਾ ਇਮਾਰਤ ਦਾ ਨੀਂਹ ਪੱਥਰ ਨਹਿਰੂ ਨੇ 14 ਦਸੰਬਰ 1947 ਨੂੰ ਰੱਖਿਆ ਸੀ ਅਤੇ ਇਸ ਨੂੰ 1954 ਵਿੱਚ ਕੁੰਭ ਮੇਲੇ ਦੌਰਾਨ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ। image: social media ਚਾਂਦੀ ਦਾ ਬਣਿਆ ਅਤੇ ਸੋਨੇ ਨਾਲ ਢੱਕਿਆ ਇਹ ਇਤਿਹਾਸਕ ਸੇਂਗੋਲ 28 ਮਈ ਨੂੰ ਲੋਕ ਸਭਾ ਸਪੀਕਰ ਦੀ ਕੁਰਸੀ ਨੇੜੇ ਸਥਾਪਿਤ ਕੀਤਾ ਜਾਵੇਗਾ। ਅਗਸਤ 1947 ਵਿੱਚ ਸੱਤਾ ਦੇ ਤਬਾਦਲੇ ਦੇ ਪ੍ਰਤੀਕ ਵਜੋਂ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਦਿੱਤਾ ਗਿਆ ਰਸਮੀ ਰਾਜਦੰਡ (ਸੇਂਗੋਲ) ਇਲਾਹਾਬਾਦ ਅਜਾਇਬ ਘਰ ਦੀ ਨਹਿਰੂ ਗੈਲਰੀ ਵਿੱਚ ਰੱਖਿਆ ਗਿਆ ਸੀ। ਇਸ ਰਾਜਦੰਡ ਦੀ ਕਹਾਣੀ ਭਾਰਤੀ ਇਤਿਹਾਸ ਨਾਲ ਸਬੰਧਤ ਹੈ। ਇਸ ਦੀ ਸਥਾਪਨਾ ਤਮਿਲ ਰਵਾਇਤਾਂ ਨਾਲ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਸੇਂਗੋਲ ਤਾਮਿਲ ਸ਼ਬਦ ਸੇਮਾਈ ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ ਧਰਮ, ਸੱਚ ਅਤੇ ਵਫ਼ਾਦਾਰੀ। ਸੇਂਗੋਲ ਸਮਰਾਟ ਅਸ਼ੋਕ ਦੀ ਸ਼ਕਤੀ ਅਤੇ ਅਧਿਕਾਰ ਦਾ ਪ੍ਰਤੀਕ ਹੁੰਦਾ ਸੀ। ਦਰਅਸਲ ਸੇਂਗੋਲ ਤਾਮਿਲਨਾਡੂ ਵਿੱਚ ਚੋਲ ਰਾਜਵੰਸ਼ ਦੇ ਦੌਰਾਨ ਇੱਕ ਰਾਜੇ ਤੋਂ ਦੂਜੇ ਰਾਜੇ ਨੂੰ ਸੱਤਾ ਦੇ ਤਬਾਦਲੇ ਲਈ ਵਰਤਿਆ ਗਿਆ ਸੀ। ਕਿਹਾ ਜਾਂਦਾ ਹੈ ਕਿ ਚੋਲ, ਮੌਰੀਆ ਅਤੇ ਗੁਪਤਾ ਵੰਸ਼ ਦੇ ਰਾਜ ਦੌਰਾਨ ਰਾਜਿਆਂ ਦੀ ਤਾਜਪੋਸ਼ੀ ਸਮੇਂ ਇਸ ਨੂੰ ਮਹੱਤਵ ਦਿੱਤਾ ਜਾਂਦਾ ਰਿਹਾ ਹੈ । ਸੇਂਗੋਲ ਨੂੰ ਸੱਤਾ ਦੇ ਤਬਾਦਲੇ ਦੌਰਾਨ ਇੱਕ ਸ਼ਾਸਕ ਦੁਆਰਾ ਦੂਜੇ ਨੂੰ ਦਿੱਤਾ ਗਿਆ ਸੀ। ਜਿਸ ਨੂੰ ਵਿਰਾਸਤ ਅਤੇ ਪਰੰਪਰਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। 14 ਅਗਸਤ 1947 ਨੂੰ ਸਵੇਰੇ 10.45 ਵਜੇ ਤਾਮਿਲਨਾਡੂ ਦੇ ਲੋਕਾਂ ਦੀ ਤਰਫੋਂ ਇਸ ਨੂੰ (ਸੇਂਗੋਲ) ਪੰਡਿਤ ਜਵਾਹਰ ਲਾਲ ਨਹਿਰੂ ਨੂੰ ਦਿੱਤਾ ਗਿਆ ਸੀ। ਜਿਸ ਨੂੰ ਇਹ ਅਧਿਕਾਰ ਦਿੱਤਾ ਜਾਂਦਾ ਹੈ ਕਿ ਉਸ ਤੋਂ ਨਿਆਂਪੂਰਨ ਅਤੇ ਨਿਰਪੱਖ ਸ਼ਾਸਨ ਦੀ ਉਮੀਦ ਕੀਤੀ ਜਾਂਦੀ ਹੈ। ਕੇਂਦਰੀ ਗ੍ਰਹਿ ਮੰਤਰੀ ਆਮਿਰ ਸ਼ਾਹ ਦਾ ਕਹਿਣਾ ਹੈ ਕਿ "ਸਾਡੀ ਸਰਕਾਰ ਦਾ ਮੰਨਣਾ ਹੈ ਕਿ ਇਸ ਪਵਿੱਤਰ ‘ਸੇਂਗੋਲ’ ਨੂੰ ਅਜਾਇਬ ਘਰ ਵਿਚ ਰੱਖਣਾ ਠੀਕ ਨਹੀਂ ਹੈ। ‘ਸੇਂਗੋਲ’ ਦੀ ਸਥਾਪਨਾ ਲਈ ਸੰਸਦ ਭਵਨ ਤੋਂ ਵੱਧ ਯੋਗ, ਪਵਿੱਤਰ ਅਤੇ ਢੁਕਵੀਂ ਕੋਈ ਹੋਰ ਥਾਂ ਨਹੀਂ ਹੋ ਸਕਦੀ, ਇਸੇ ਕਰਕੇ ਸੇਂਗੋਲ ਇੰਨੇ ਸਾਲਾਂ ਬਾਅਦ ਚਰਚਾ ਵਿੱਚ ਹੈ। The post Sengol: ਕੀ ਹੈ ਇਤਿਹਾਸਕ ਸੇਂਗੋਲ ਜੋ ਹੁਣ ਨਵੇਂ ਸੰਸਦ ਦੀ ਵਧਾਏਗਾ ਸ਼ੋਭਾ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਵੱਲੋਂ ਗੈਂਗਵਾਰ 'ਚ ਸ਼ਾਮਲ ਅਪਰਾਧਿਕ ਗਿਰੋਹ ਦਾ ਪਰਦਾਫਾਸ਼, ਪਿਸਤੌਲ ਸਮੇਤ ਇੱਕ ਗ੍ਰਿਫ਼ਤਾਰ Friday 26 May 2023 09:44 AM UTC+00 | Tags: arrest breaking-news crime dgp-gaurav-yadav dgp-punjab-police gangwar latest-news news notorious-criminal-gang punjab-news punjab-police special-operation-cell-of-punjab-police the-unmute-breaking-news the-unmute-punjabi-news ਚੰਡੀਗੜ੍ਹ, 26 ਮਈ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ (Punjab Police) ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਐਸ.ਏ.ਐਸ.ਨਗਰ ਨੇ ਅੱਜ ਇੱਕ ਬਦਨਾਮ ਅਪਰਾਧੀ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕਰਕੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ ਉਸ ਦੇ ਕਬਜ਼ੇ ‘ਚੋਂ.30 ਬੋਰ ਦੇ ਪਿਸਤੌਲ ਸਮੇਤ 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਰਾਹੁਲ ਉਰਫ਼ ਆਕਾਸ਼ ਵਾਸੀ ਪਿੰਡ ਨੌਰੰਗ ਕੇ ਲੇਲੀ, ਫਿਰੋਜ਼ਪੁਰ ਵਜੋਂ ਹੋਈ ਹੈ। ਪੁਲੀਸ (Punjab Police) ਨੇ ਉਸ ਦੇ ਨਜ਼ਦੀਕੀ ਸਾਥੀ ਸੁੱਖ ਉਰਫ਼ ਸੁਭਾਸ਼ ਵਾਸੀ ਪਿੰਡ ਬਾਬਰਾ ਆਜ਼ਮ ਸ਼ਾਹ, ਫਿਰੋਜ਼ਪੁਰ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ। ਇਹ ਦੋਵੇਂ ਦੋਸ਼ੀ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਦੋਹਰੇ ਕਤਲ, ਇਰਾਦਾ ਕਤਲ ਤੇ ਅਸਲਾ ਐਕਟ ਸਮੇਤ ਘਿਨਾਉਣੇ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਿਲ ਹਨ। ਵੇਰਵੇ ਦਿੰਦਿਆਂ, ਏਆਈਜੀ ਐਸਐਸਓਸੀ ਐਸਏਐਸ ਨਗਰ ਅਸ਼ਵਨੀ ਕਪੂਰ ਨੇ ਕਿਹਾ ਕਿ ਉਹਨਾਂ ਨੂੰ ਭਰੋਸੇਯੋਗ ਸੂਹ ਮਿਲੀ ਸੀ ਕਿ ਦੋਸ਼ੀ ਰਾਹੁਲ ਅਤੇ ਸੁੱਖ, ਜੋ ਜ਼ਮਾਨਤ ‘ਤੇ ਹਨ, ਵਿਰੋਧੀ ਗਰੋਹਾਂ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਉਹ ਆਪਣੇ ਅਣਪਛਾਤੇ ਸਾਥੀਆਂ ਤੋਂ ਹੋਰ ਗੈਰ-ਕਾਨੂੰਨੀ ਹਥਿਆਰਾਂ ਦਾ ਪ੍ਰਬੰਧ ਵੀ ਕਰ ਰਹੇ ਸਨ। ਏਆਈਜੀ ਕਪੂਰ ਨੇ ਦੱਸਿਆ ਕਿ ਐਸਐਸਓਸੀ ਮੁਹਾਲੀ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਰਾਹੁਲ ਉਰਫ਼ ਆਕਾਸ਼ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਬਰਾਮਦ ਕੀਤਾ, ਜਦੋਂ ਕਿ ਸੁੱਖ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਉਹਨਾਂ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਮੁਲਜ਼ਮਾਂ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੇ ਗੈਰ-ਕਾਨੂੰਨੀ ਹਥਿਆਰਾਂ ਅਤੇ ਗੋਲਾ-ਸਿੱਕਾ ਪ੍ਰਾਪਤ ਕਰਨ ਦੇ ਸਰੋਤ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਸਬੰਧੀ ਥਾਣਾ ਸਪੈਸ਼ਲ ਆਪ੍ਰੇਸ਼ਨ ਸੈੱਲ, ਐਸ.ਏ.ਐਸ.ਨਗਰ ਵਿਖੇ ਅਸਲਾ ਐਕਟ ਦੀ ਧਾਰਾ 25 ਅਧੀਨ ਮੁਕੱਦਮਾ ਨੰਬਰ 08 ਮਿਤੀ 25/05/2023 ਦਰਜ ਕੀਤਾ ਗਿਆ ਹੈ। The post ਪੰਜਾਬ ਪੁਲਿਸ ਵੱਲੋਂ ਗੈਂਗਵਾਰ ‘ਚ ਸ਼ਾਮਲ ਅਪਰਾਧਿਕ ਗਿਰੋਹ ਦਾ ਪਰਦਾਫਾਸ਼, ਪਿਸਤੌਲ ਸਮੇਤ ਇੱਕ ਗ੍ਰਿਫ਼ਤਾਰ appeared first on TheUnmute.com - Punjabi News. Tags:
|
ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤ ਇੰਦਰ ਚਾਹਲ ਦੀ ਅਗਾਊਂ ਜ਼ਮਾਨਤ ਅਰਜ਼ੀ ਅਦਾਲਤ ਵਲੋਂ ਰੱਦ Friday 26 May 2023 09:59 AM UTC+00 | Tags: bharat-inder-chahal bharat-inder-singh-chahal breaking-news capt-amarinder-singhs-advisor cm-bhagwant-mann latest-news news patiala-news the-unmute-breaking-news the-unmute-latest-update vigilance ਚੰਡੀਗੜ੍ਹ, 26 ਮਈ 2023: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ (Bharat Inder Singh Chahal) ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਭਰਤ ਇੰਦਰ ਸਿੰਘ ਨੇ ਵਿਜੀਲੈਂਸ ਵੱਲੋਂ ਚੱਲ ਰਹੀ ਜਾਂਚ ਸਬੰਧੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਮਾਣਯੋਗ ਵਧੀਕ ਸੈਸ਼ਨ ਜੱਜ ਮਨੀਸ਼ ਅਰੋੜਾ ਦੀ ਅਦਾਲਤ ਨੇ ਵੀਰਵਾਰ ਨੂੰ ਚਾਹਲ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ । ਵਿਜੀਲੈਂਸ ਨੇ ਪਿਛਲੇ ਸਾਲ ਨਵੰਬਰ ਵਿੱਚ ਭਰਤ ਇੰਦਰ ਸਿੰਘ ਚਾਹਲ ਦੀਆਂ ਵੱਖ-ਵੱਖ ਜਾਇਦਾਦਾਂ ਦੀ ਜਾਂਚ ਸ਼ੁਰੂ ਕੀਤੀ ਸੀ। ਵਿਜੀਲੈਂਸ ਨੇ ਜੇਲ ਰੋਡ ‘ਤੇ ਚਹਿਲ ਦੇ ਸ਼ਾਪਿੰਗ ਮਾਲ, ਸਰਹਿੰਦ ਰੋਡ ‘ਤੇ ਸਥਿਤ ਮੈਰਿਜ ਪੈਲੇਸ ਅਤੇ ਹੋਰ ਜਾਇਦਾਦਾਂ ਦੀ ਕਾਗਜ਼ੀ ਚੈਕਿੰਗ ਅਤੇ ਪੈਮਾਇਸ਼ ਕੀਤੀ ਜਾ ਚੁੱਕੀ ਸੀ । ਆਮਦਨ ਦੇ ਸਰੋਤ ਅਤੇ ਜਾਇਦਾਦ ਬਾਰੇ ਸ਼ੱਕ ਹੋਣ ਕਾਰਨ ਵਿਜੀਲੈਂਸ ਨੇ ਭਰਤ ਇੰਦਰ ਸਿੰਘ ਚਾਹਲ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਈ ਵਾਰ ਨੋਟਿਸ ਦਿੱਤੇ ਸਨ। ਪਿਛਲੀਆਂ ਤਾਰੀਖ਼ਾਂ ਵਿੱਚ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਦੀ ਗੱਲ ਕਹਿ ਕੇ ਛੋਟ ਮੰਗੀ ਸੀ ਪਰ ਚਾਹਲ ਅੱਜ ਤੱਕ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ। ਇਸ ਦੌਰਾਨ ਚਾਹਲ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ। The post ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤ ਇੰਦਰ ਚਾਹਲ ਦੀ ਅਗਾਊਂ ਜ਼ਮਾਨਤ ਅਰਜ਼ੀ ਅਦਾਲਤ ਵਲੋਂ ਰੱਦ appeared first on TheUnmute.com - Punjabi News. Tags:
|
ਦਸਵੀਂ ਜਮਾਤ ਦੇ ਨਤੀਜਿਆਂ 'ਚ ਕੁੜੀਆਂ ਮੋਹਰੀ, ਸਿੱਖਿਆ ਮੰਤਰੀ ਵਲੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ Friday 26 May 2023 10:08 AM UTC+00 | Tags: 10-result 10th-results aam-aadmi-party breaking-news cm-bhagwant-mann harjot-singh-bains latest-news news punjab-school-education-board teachers ਸਾਹਿਬਜ਼ਾਦਾ ਅਜੀਤ ਸਿੰਘ ਨਗਰ,26 ਮਈ 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਦਸਵੀਂ ਜਮਾਤ (10th results) ਦੇ ਨਤੀਜਿਆਂ ਦੇ ਐਲਾਨ ਕਰ ਦਿੱਤਾ ਗਿਆ। ਐਲਾਨੇ ਗਏ ਨਤੀਜਿਆਂ ਅਨੁਸਾਰ ਪਹਿਲੇ ਤਿੰਨ ਸਥਾਨ ਕੁੜੀਆਂ ਨੇ ਹਾਸਲ ਕੀਤੇ ਹਨ।ਫਰੀਦਕੋਟ ਜਿਲ੍ਹੇ ਦੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਦੀ ਵਿਦਿਆਰਥਣ ਗਗਨਦੀਪ ਕੌਰ ਪੁੱਤਰੀ ਗੁਰਸੇਵਕ ਸਿੰਘ ਨੇ 650 ਵਿਚੋਂ 650 ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਦੀ ਵਿਦਿਆਰਥਣ ਨਵਜੋਤ ਪੁੱਤਰੀ ਵਿਜੇ ਕੁਮਾਰ ਨੇ 650ਵਿਚੋ 648 ਦੂਸਰਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਗੌਰਮੈਟ ਹਾਈ ਸਕੂਲ ਮੰਡਾਲੀ ਜਿਲ੍ਹਾ ਮਾਨਸਾ ਦੀ ਹਰਮਨਦੀਪ ਕੋਰ ਸਪੁੱਤਰੀ ਸੁਖਵਿੰਦਰ ਸਿੰਘ ਨੇ 650 ਵਿਚੋਂ 646 ਅੰਕ ਹਾਸਲ ਕਰਕੇ ਸੂਬੇ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਵਾਰ 290796 ਵਿਦਿਆਰਥੀ ਪੇਪਰਾਂ ਵਿੱਚ ਬੈਠੇ ਸਨ , ਜਿਨਾਂ ਵਿਚੋਂ 281905 ਵਿਦਿਆਰਥੀ ਪਾਸ ਹੋਏ ਹਨ ਜਦਕਿ 653 ਵਿਦਿਆਰਥੀ ਫੇਲ ਹੋਏ ਹਨ। ਇਸ ਤੋਂ ਇਲਾਵਾ 6171 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ ਅਤੇ 103 ਵਿਦਿਅਰਥੀਆਂ ਦਾ ਨਤੀਜਾ ਰੋਕਿਆ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਲੜਕੀਆਂ ਦੀ ਪਾਸ ਫੀਸਦ 98.46 ਫੀਸਦੀ ਰਹੀ ਅਤੇ ਲੜਕਿਆਂ ਦੀ ਪਾਸ ਫੀਸਦ 96.73 ਰਹੀ ਹੈ। ਸ਼ਹਿਰੀ ਖੇਤਰਾਂ ਵਿਚ ਪਾਸ ਫੀਸਦ 96.77 , ਪੇਂਡੂ ਖੇਤਰਾਂ ਵਿਚ 97.94 ਅਤੇ ਸਰਕਾਰੀ ਸਕੂਲਾਂ ਵਿੱਚ 97.76 ਫੀਸਦ ਅਤੇ ਗੈਰ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸਤ 97.00 ਫੀਸਦ ਰਹੀ ਹੈ | ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਦਿਆਰਥੀਆਂ,ਅਧਿਆਪਕਾਂ ਅਤੇ ਉਨਾਂ ਦੇ ਮਾਪਿਆਂ ਨੂੰ ਵਧੀਆਂ ਨਤੀਜਿਆਂ (10th results) ਲਈ ਵਧਾਈ ਦਿੱਤੀ ਹੈ। The post ਦਸਵੀਂ ਜਮਾਤ ਦੇ ਨਤੀਜਿਆਂ ‘ਚ ਕੁੜੀਆਂ ਮੋਹਰੀ, ਸਿੱਖਿਆ ਮੰਤਰੀ ਵਲੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ appeared first on TheUnmute.com - Punjabi News. Tags:
|
ਆਰਥਿਕ ਮਜ਼ਬੂਰੀਆਂ ਕਰਕੇ ਬਿਜਲੀ ਬਿੱਲ ਨਾ ਭਰਨ ਵਾਲੇ ਖਪਤਕਾਰਾਂ ਨੂੰ ਪੰਜਾਬ ਸਰਕਾਰ ਵਲੋਂ ਵੱਡੀ ਰਾਹਤ Friday 26 May 2023 10:20 AM UTC+00 | Tags: breaking-news electricity-bill laljit-singh-bhullar latest-news news non-payment pspcl ਚੰਡੀਗੜ੍ਹ, 26 ਮਈ 2023: ਬਿਜਲੀ ਖਪਤਕਾਰਾਂ ਲਈ ਖੁਸ਼ਖਬਰੀ ਹੈ। ਦਰਅਸਲ ਪੰਜਾਬ ਸਰਕਾਰ ਨੇ ਬਿਜਲੀ ਦੇ ਬਿੱਲ (Electricity Bill) ਨਾ ਭਰਨ ਕਾਰਨ ਡਿਫਾਲਟਰ ਖਪਤਕਾਰਾਂ ਨੂੰ ਮੌਕਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਬਿਜਲੀ ਬਿੱਲ ਨਾ ਭਰਨ ਕਰਕੇ ਡਿਫਾਲਟਰ ਹੋਏ ਖੱਪਤਕਾਰਾਂ ਲਈ ਅਸੀਂ OTS ਸਕੀਮ ਲੈ ਕੇ ਆਏ ਹਾਂ ਤਾਂ ਜੋ ਆਰਥਿਕ ਮਜ਼ਬੂਰੀਆਂ ਕਰਕੇ ਜਿਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ ਸਨ ਜਾਂ ਮੁੜ ਜੋੜੇ ਨਹੀਂ ਜਾ ਰਹੇ ਸੀ, ਉਹਨਾਂ ਨੂੰ ਇੱਕ ਸੁਨਹਿਰੀ ਮੌਕਾ ਮਿਲੇ | ਇਹ ਸਕੀਮ 3 ਮਹੀਨਿਆਂ ਲਈ ਹਰ ਵਰਗ ਦੇ ਖੱਪਤਕਾਰ ਖਾਸ ਤੌਰ ‘ਤੇ ਉਦਯੋਗਿਕ ਖੱਪਤਕਾਰਾਂ ਲਈ ਜਾਰੀ ਰਹੇਗੀ | The post ਆਰਥਿਕ ਮਜ਼ਬੂਰੀਆਂ ਕਰਕੇ ਬਿਜਲੀ ਬਿੱਲ ਨਾ ਭਰਨ ਵਾਲੇ ਖਪਤਕਾਰਾਂ ਨੂੰ ਪੰਜਾਬ ਸਰਕਾਰ ਵਲੋਂ ਵੱਡੀ ਰਾਹਤ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵਲੋਂ 2 ਆਈ.ਏ.ਐੱਸ ਅਧਿਕਾਰੀਆਂ ਦਾ ਤਬਾਦਲਾ Friday 26 May 2023 10:42 AM UTC+00 | Tags: ias ias-oficers latest-news news punjab-government punjab-police the-unmute-breaking-news ਚੰਡੀਗੜ੍ਹ, 26 ਮਈ 2023: ਪੰਜਾਬ ਸਰਕਾਰ (Punjab Government) ਵਲੋਂ ਪੱਤਰ ਜਾਰੀ ਕਰਦਿਆਂ 2 ਆਈ.ਏ.ਐੱਸ ਅਧਿਕਾਰੀਆਂ ਦੀ ਬਦਲੀ ਕੀਤੀ ਹੈ | The post ਪੰਜਾਬ ਸਰਕਾਰ ਵਲੋਂ 2 ਆਈ.ਏ.ਐੱਸ ਅਧਿਕਾਰੀਆਂ ਦਾ ਤਬਾਦਲਾ appeared first on TheUnmute.com - Punjabi News. Tags:
|
ਡੀਜੀਪੀ ਗੌਰਵ ਯਾਦਵ ਵਲੋਂ ਲੁਧਿਆਣਾ ਦੇ 13 ਥਾਣਿਆਂ 'ਚ ਸੋਲਰ ਸਿਸਟਮ ਦਾ ਉਦਘਾਟਨ Friday 26 May 2023 10:57 AM UTC+00 | Tags: breaking-news dgp-gaurav-yadav dgp-punjab-gaurav-yadav ludhiana-news ludhiana-police news police-stations punjab-police-stations solar-system ujaala ujaala-project ਚੰਡੀਗੜ੍ਹ, 26 ਮਈ 2023: ਡੀ.ਜੀ.ਪੀ ਪੰਜਾਬ ਗੌਰਵ ਯਾਦਵ ਆਈ.ਪੀ.ਐਸ., ਲੁਧਿਆਣਾ (Ludhiana) ਕਮਿਸ਼ਨਰੇਟ ਪੁਲਿਸ ਨੇ ਜਨਤਾ ਦੇ ਸਹਿਯੋਗ ਨਾਲ ਥਾਣਾ ਜਮਾਲਪੁਰ ਵਿਖੇ 13 ਥਾਣਿਆਂ ਵਿੱਚ ਸੂਰਜੀ ਊਰਜਾ ਨਾਲ ਚੱਲਣ ਵਾਲੇ ਸੋਲਰ ਪਲਾਂਟ ਦਾ ਉਦਘਾਟਨ ਕੀਤਾ ਹੈ । ਇਸ ਮੌਕੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸੋਲਰ ਸਿਸਟਮ ਦੇ ਲੱਗਣ ਨਾਲ ਬਿਜਲੀ ਦੀ ਕਮੀ ਨੂੰ ਦੂਰ ਕੀਤਾ ਜਾ ਸਕੇਗਾ। ਥਾਣਿਆਂ ਵਿੱਚ ਸਮੇਂ ਸਿਰ ਬਿਜਲੀ ਦੀ ਲੋੜੀਂਦੀ ਸਪਲਾਈ ਮਿਲੇਗੀ। ਜੇਕਰ ਇਨ੍ਹਾਂ ਦੇ ਲੱਗਣ ਨਾਲ ਥਾਣਿਆਂ ਨੂੰ ਫਾਇਦਾ ਹੁੰਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਮਹਾਨਗਰ ਦੇ 15 ਹੋਰ ਥਾਣਿਆਂ ਨੂੰ ਵੀ ਸੋਲਰ ਸਿਸਟਮ ਨਾਲ ਜੋੜਿਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਿਜਲੀ ਦੀ ਬੱਚਤ ਕਰਨੀ ਚਾਹੀਦੀ ਹੈ, ਤਾਂ ਜੋ ਪੰਜਾਬ ਵਿੱਚ ਲੋੜੀਂਦੀ ਬਿਜਲੀ ਬਣੀ ਰਹੇ ਅਤੇ ਕਿਸੇ ਨੂੰ ਵੀ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪੁਲਿਸ ਨੇ ਬਿਜਲੀ ਦੀ ਬੱਚਤ ਦੇ ਨਾਲ ਆਧੁਨਿਕ ਬਿਜਲੀ ਦੀ ਵਰਤੋਂ ਕਰਨ ਲਈ ਸਾਰੇ ਥਾਣਿਆਂ ਅਤੇ ਦਫ਼ਤਰਾਂ ਵਿੱਚ ਸੋਲਰ ਸਿਸਟਮ ਲਗਾਉਣ ਦੀ ਯੋਜਨਾ ਬਣਾਈ ਗਈ ਹੈ।
The post ਡੀਜੀਪੀ ਗੌਰਵ ਯਾਦਵ ਵਲੋਂ ਲੁਧਿਆਣਾ ਦੇ 13 ਥਾਣਿਆਂ 'ਚ ਸੋਲਰ ਸਿਸਟਮ ਦਾ ਉਦਘਾਟਨ appeared first on TheUnmute.com - Punjabi News. Tags:
|
ਟਿੱਲੂ ਤਾਜਪੁਰੀਆ ਕਤਲ ਕੇਸ: ਤਿਹਾੜ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਕਾਰਵਾਈ, 80 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ Friday 26 May 2023 11:07 AM UTC+00 | Tags: breaking-news delhi-jail-administration delhi-police gangster latest-news news tihar-jail tihar-jail-administration tillu-tajpuria-murder-case ਨਵੀਂ ਦਿੱਲੀ, 26 ਮਈ 2023( ਦਵਿੰਦਰ ਸਿੰਘ) : ਗੈਂਗਸਟਰ ਟਿੱਲੂ ਤਾਜਪੁਰੀਆ ਕਤਲ ਕਾਂਡ ਤੋਂ ਬਾਅਦ ਤਿਹਾੜ ਜੇਲ੍ਹ (Tihar Jail) ਪ੍ਰਸ਼ਾਸਨ ਹਰਕਤ ਵਿੱਚ ਹੈ। ਸ਼ੁੱਕਰਵਾਰ ਨੂੰ ਜੇਲ੍ਹ ਪ੍ਰਸ਼ਾਸਨ ਨੇ 80 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ 5 ਡਿਪਟੀ ਸੁਪਰਡੈਂਟ, 9 ਸਹਾਇਕ ਸੁਪਰਡੈਂਟ, 8 ਹੈੱਡ ਵਾਰਡਨ ਅਤੇ 50 ਵਾਰਡਨ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਇਨ੍ਹਾਂ ‘ਚੋਂ ਕੁਝ ਸਟਾਫ ਨੂੰ ਤਿਹਾੜ (Tihar Jail) ਤੋਂ ਮੰਡੋਲੀ ਅਤੇ ਕੁਝ ਨੂੰ ਮੰਡੋਲੀ ਤੋਂ ਤਿਹਾੜ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ 11 ਮਈ ਨੂੰ 99 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਸਨ। ਇਸ ਤਰ੍ਹਾਂ ਟਿੱਲੂ ਤਾਜਪੁਰੀਆ ਦੇ ਕਤਲ ਤੋਂ ਬਾਅਦ ਹੁਣ ਤੱਕ 171 ਜੇਲ੍ਹ ਸਟਾਫ ਦੇ ਤਬਾਦਲੇ ਕੀਤੇ ਜਾ ਚੁੱਕੇ ਹਨ। The post ਟਿੱਲੂ ਤਾਜਪੁਰੀਆ ਕਤਲ ਕੇਸ: ਤਿਹਾੜ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਕਾਰਵਾਈ, 80 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ appeared first on TheUnmute.com - Punjabi News. Tags:
|
ਪਿੰਡ ਵੜਿੰਗ ਵਿਖੇ MLA ਜਗਦੀਪ ਸਿੰਘ ਕਾਕਾ ਬਰਾੜ ਨੇ ਲੰਮੇ ਸਮੇ ਤੋ ਬੰਦ ਪਏ ਲਿਫਟ ਪੰਪ ਦਾ ਕੀਤਾ ਉਦਘਾਟਨ Friday 26 May 2023 11:22 AM UTC+00 | Tags: canals canal-water mla mla-jagdeep-singh-kaka-bra mla-jagdeep-singh-kaka-brar news ਸ੍ਰੀ ਮੁਕਤਸਰ ਸਾਹਿਬ, 26 ਮਈ 2023: ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕ ਪੈਦੇ ਪਿੰਡ ਵੜਿੰਗ ਵਿਖੇ ਨਹਿਰਾਂ ਤੇ ਲੰਮੇ ਸਮੇਂ ਤੋਂ ਬੰਦ ਪਏ ਪਿੰਡ ਖੋਖਰ ਅਤੇ ਸਰਾਏਨਾਗਾ ਦੇ ਲਿਫਟ ਪੰਪਾਂ ਦਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਉਦਘਾਟਨ ਕੀਤਾ ਅਤੇ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਕਿਸਾਨਾਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ | ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਨਾਂ ਨੂੰ ਖੇਤਾਂ ਵਿੱਚ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਸੀ ਅਤੇ ਜ਼ਮੀਨਾਂ ਵੀ ਸੋਰੇ ਵਾਲੀਆਂ ਹਨ ।ਜਿਨ੍ਹਾਂ ਨੂੰ ਨਹਿਰੀ ਪਾਣੀ ਦੀ ਜ਼ਰੂਰਤ ਸੀ ਅਤੇ ਇਹ ਲਿਫਟ ਪੰਪ ਕਾਫੀ ਸਮੇਂ ਤੋਂ ਬੰਦ ਪਏ ਸਨ ।ਜੋ ਕਿ ਵਿਧਾਇਕ ਕਾਕਾ ਬਰਾੜ ਵੱਲੋਂ ਉਪਰਾਲੇ ਕਰਕੇ ਇਸਨੂੰ ਚਲਾਇਆ ਗਿਆ ਹੈ।ਇਸ ਨਾਲ ਕਿਸਾਨਾਂ ਨੂੰ ਕਾਫੀ ਹੱਦ ਤੱਕ ਰਾਹਤ ਮਿਲੇਗੀ । The post ਪਿੰਡ ਵੜਿੰਗ ਵਿਖੇ MLA ਜਗਦੀਪ ਸਿੰਘ ਕਾਕਾ ਬਰਾੜ ਨੇ ਲੰਮੇ ਸਮੇ ਤੋ ਬੰਦ ਪਏ ਲਿਫਟ ਪੰਪ ਦਾ ਕੀਤਾ ਉਦਘਾਟਨ appeared first on TheUnmute.com - Punjabi News. Tags:
|
ਜਲੰਧਰ ਦੇ ਸੰਵਿਧਾਨ ਚੌਕ ਵਿਖੇ ਧਰਨਾ ਦੇ ਰਹੇ ਵਿਦਿਆਰਥੀਆਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ Friday 26 May 2023 11:37 AM UTC+00 | Tags: barandri-police-station breaking-news jalandhar jalandhar-police news punjab-government samvidhan-chowk sc-students sc-students-protest students ਜਲੰਧਰ, 26 ਮਈ 2023: ਜਲੰਧਰ ਦੇ ਸੰਵਿਧਾਨ ਚੌਕ ਵਿਖੇ ਐੱਸਸੀ ਵਿਦਿਆਰਥੀਆਂ (Students) ਨੇ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਅਤੇ ਚੌਕ ਜਾਮ ਕਰ ਦਿੱਤਾ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਥਾਣਾ ਬਾਰਾਦਰੀ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਈ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ।ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਆਗੂ ਨਵਦੀਪ ਦਕੋਹਾ, ਵਿਸ਼ਾਲ ਨੁਸੀ, ਕਮਲਜੀਤ ਕੁਮਾਰ ਅਤੇ 6 ਤੋਂ 7 ਵਿਦਿਆਰਥਣਾਂ ਨੂੰ ਹਿਰਾਸਤ ਵਿੱਚ ਲੈ ਲਿਆ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਮੋਬਾਈਲ ਵੀ ਖੋਹ ਲਏ ਗਏ ਹਨ। ਦਰਅਸਲ ਅੱਜ ਐਸਸੀ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਮਾਹੌਲ ਭਖ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੇ ਕਿਹਾ ਕਿ ਪੁਲਿਸ ਦਾ ਇਹ ਰਵੱਈਆ ਅਤਿ ਨਿੰਦਣਯੋਗ ਹੈ। ਇਸ ਤੋਂ ਬਾਅਦ ਸਾਰੇ ਵਿਦਿਆਰਥੀ ਥਾਣਾ ਬਾਰਾਦਰੀ ਦੇ ਬਾਹਰ ਪਹੁੰਚ ਗਏ। ਵਿਦਿਆਰਥੀਆਂ (Students) ਦਾ ਕਹਿਣਾ ਹੈ ਕਿ ਸਰਕਾਰ ਨੇ ਅਜੇ ਤੱਕ ਉਨ੍ਹਾਂ ਨੂੰ ਐਸਸੀ ਸਕਾਲਰਸ਼ਿਪ ਦੇ ਪੈਸੇ ਜਾਰੀ ਨਹੀਂ ਕੀਤੇ ਹਨ। ਜਿਸ ਕਾਰਨ ਉਨ੍ਹਾਂ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਨਹੀਂ ਮਿਲ ਰਿਹਾ। ਇਸੇ ਤਹਿਤ ਇਹ ਧਰਨਾ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੀ ਵੀ ਪ੍ਰੀਖਿਆ ਹੈ ਪਰ ਪੁਲਿਸ ਦੇ ਇਸ ਰਵੱਈਏ ਤੋਂ ਬਾਅਦ ਜੇਕਰ ਉਨ੍ਹਾਂ ਦਾ ਇਮਤਿਹਾਨ ਰੱਦ ਹੋ ਜਾਂਦਾ ਹੈ ਤਾਂ ਸਮੂਹ ਵਿਦਿਆਰਥੀਆਂ ਵਿੱਚ ਭਾਰੀ ਰੋਸ ਹੋਵੇਗਾ। ਇਸ ਦੇ ਨਾਲ ਹੀ ਮਾਮਲੇ ਦੀ ਸੂਚਨਾ ਮਿਲਦੇ ਹੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਵੀ ਥਾਣਾ ਬਾਰਾਂਦਰੀ ਪਹੁੰਚ ਗਏ ਹਨ। ਇਸ ਦੌਰਾਨ ਪੁਲਿਸ ਨੇ ਥਾਣੇ ਦਾ ਗੇਟ ਬੰਦ ਕਰ ਦਿੱਤਾ ਅਤੇ ਸਾਬਕਾ ਵਿਧਾਇਕ ਵੀ ਪੁਲਿਸ ਅਧਿਕਾਰੀਆਂ ਸਮੇਤ ਥਾਣੇ ਅੰਦਰ ਮੌਜੂਦ ਹਨ। ਸਾਬਕਾ ਵਿਧਾਇਕ ਨੇ ਭਰੋਸਾ ਦਿੱਤਾ ਹੈ ਕਿ ਉਸ ਨਾਲ ਪੂਰਾ ਇਨਸਾਫ਼ ਕੀਤਾ ਜਾਵੇਗਾ। ਵਿਦਿਆਰਥੀ ਆਗੂਆਂ ਦਾ ਕਹਿਣਾ ਹੈ ਕਿ ਕਈ ਵਾਰ ਉਨ੍ਹਾਂ ਨੂੰ ਐਸਸੀ ਸਕਾਲਰਸ਼ਿਪ ਦੇ ਪੈਸੇ ਨਾ ਮਿਲਣ ਕਾਰਨ ਚੱਲ ਰਹੇ ਸੈਸ਼ਨ ਦੌਰਾਨ ਪ੍ਰੇਸ਼ਾਨ ਹੋਣਾ ਪੈਂਦਾ ਹੈ ਅਤੇ ਕਈ ਵਾਰ ਪੈਸੇ ਨਾ ਮਿਲਣ ਕਾਰਨ ਵਿਦਿਅਕ ਸੰਸਥਾਵਾਂ ਵੱਲੋਂ ਉਨ੍ਹਾਂ ਦੇ ਨਤੀਜੇ ਰੋਕ ਲਏ ਜਾਂਦੇ ਹਨ। ਇੱਥੋਂ ਤੱਕ ਕਿ ਉਨ੍ਹਾਂ ਦੇ ਇਮਤਿਹਾਨਾਂ ਲਈ ਭਰੇ ਗਏ ਫਾਰਮ ਵੀ ਰੋਕ ਲਏ ਗਏ ਹਨ। ਹੁਣ ਐਸਸੀ ਸਕਾਲਰਸ਼ਿਪ ਨਾ ਮਿਲਣ ਕਾਰਨ ਵਿਦਿਆਰਥੀ ਦਾਖ਼ਲਾ ਨਹੀਂ ਲੈ ਸਕਦੇ। The post ਜਲੰਧਰ ਦੇ ਸੰਵਿਧਾਨ ਚੌਕ ਵਿਖੇ ਧਰਨਾ ਦੇ ਰਹੇ ਵਿਦਿਆਰਥੀਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ appeared first on TheUnmute.com - Punjabi News. Tags:
|
ਮਹਿਲਾ ਖਿਡਾਰਨਾਂ ਨੇ 28 ਮਈ ਨੂੰ ਨਵੇਂ ਸੰਸਦ ਭਵਨ ਦੇ ਸਾਹਮਣੇ ਸੱਦੀ ਮਹਿਲਾ ਸਨਮਾਨ ਮਹਾਪੰਚਾਇਤ Friday 26 May 2023 01:39 PM UTC+00 | Tags: breaking-news cm-bhagwant-mann delhi delhi-jantar-mantar indian-wrestlers-protest jantar-mantar latest-news maha-panchayat mahila-samman-mahapanchayat new-parliament-building news panchayat parliament. the-unmute-latest-update women-players ਨਵੀਂ ਦਿੱਲੀ, 26 ਮਈ 2023 (ਦਵਿੰਦਰ ਸਿੰਘ): ਦੇਸ਼ ਦੀਆਂ ਮਹਿਲਾ ਖਿਡਾਰਨਾਂ (Women Players) ਵੱਲੋਂ ਨਵੀਂ ਸੰਸਦ ਦੇ ਸਾਹਮਣੇ 28 ਮਈ ਨੂੰ ਬੁਲਾਈ ਗਈ ਮਹਾਪੰਚਾਇਤ ਦੀਆਂ ਤਿਆਰੀਆਂ ਆਪਣੇ ਅੰਤਿਮ ਪੜਾਅ ‘ਤੇ ਹਨ। ਅੱਜ ਖਿਡਾਰੀਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 28 ਮਈ ਨੂੰ ਨਵੇਂ ਸੰਸਦ ਭਵਨ ਦੇ ਸਾਹਮਣੇ ਮਹਿਲਾ ਸਨਮਾਨ ਮਹਾਪੰਚਾਇਤ ਹੋਵੇਗੀ, ਜਿਸ ਵਿੱਚ ਹਰਿਆਣਾ ਅਤੇ ਪੰਜਾਬ ਤੋਂ ਕਿਸਾਨ ਮਜ਼ਦੂਰ ਜਥੇਬੰਦੀਆਂ ਸਵੇਰੇ 11 ਵਜੇ ਤੱਕ ਸਿੰਘੂ ਬਾਰਡਰ ਪੁੱਜ ਜਾਣਗੀਆਂ। ਦੂਜੇ ਪਾਸੇ ਹਰਿਆਣਾ ਦੀਆਂ ਖਾਪ ਪੰਚਾਇਤਾਂ ਅਤੇ ਟੋਲ ਪਲਾਜ਼ਿਆਂ ਦੀਆਂ ਸੰਘਰਸ਼ ਕਮੇਟੀਆਂ ਸਵੇਰੇ 11 ਵਜੇ ਤੱਕ ਟਿੱਕਰੀ ਸਰਹੱਦ 'ਤੇ ਪੁੱਜ ਜਾਣਗੀਆਂ। ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ ਕਿਸਾਨ ਸਮੂਹ ਅਤੇ ਖਾਪ ਪੰਚਾਇਤਾਂ ਸਵੇਰੇ 11 ਵਜੇ ਤੱਕ ਗਾਜ਼ੀਪੁਰ ਸਰਹੱਦ ‘ਤੇ ਪਹੁੰਚ ਜਾਣਗੀਆਂ। ਇਨ੍ਹਾਂ ਤੋਂ ਇਲਾਵਾ ਦੇਸ਼ ਭਰ ਤੋਂ ਆਉਣ ਵਾਲੇ ਸਾਥੀ ਜੋ ਰੇਲ ਜਾਂ ਬੱਸ ਰਾਹੀਂ ਆਉਣਗੇ, ਉਹ ਸਵੇਰੇ 11:00 ਵਜੇ ਜੰਤਰ-ਮੰਤਰ ਵਿਖੇ ਧਰਨੇ ਵਾਲੀ ਥਾਂ ‘ਤੇ ਪਹੁੰਚਣਗੇ। ਦਿੱਲੀ ਦੇ ਸਾਰੇ ਲੋਕ ਸੰਗਠਨ, ਮਹਿਲਾ ਸੰਗਠਨ ਅਤੇ ਵਿਦਿਆਰਥੀ ਸੰਗਠਨ ਵੀ ਜੰਤਰ-ਮੰਤਰ ਪਹੁੰਚਣਗੇ। ਇਸ ਤੋਂ ਬਾਅਦ ਅੱਧਾ ਘੰਟਾ ਸਾਰੇ ਮੋਰਚਿਆਂ ‘ਤੇ ਰਿਫਰੈਸ਼ਮੈਂਟ ਹੋਵੇਗੀ ਅਤੇ ਸਵੇਰੇ 11:30 ਵਜੇ ਸੰਸਦ ਦੇ ਸਾਹਮਣੇ ਪ੍ਰਸਤਾਵਿਤ ਮਹਿਲਾ ਸਨਮਾਨ ਮਹਾਪੰਚਾਇਤ ਲਈ ਮਾਰਚ ਸ਼ਾਂਤਮਈ ਢੰਗ ਨਾਲ ਸ਼ੁਰੂ ਹੋਵੇਗਾ, ਜੋ ਸੰਸਦ ਦੇ ਸਾਹਮਣੇ ਪਹੁੰਚ ਕੇ ਇਕੱਠ ‘ਚ ਬਦਲ ਜਾਵੇਗਾ | ਖਿਡਾਰੀਆਂ (Women Players) ਨੇ ਕਿਹਾ ਕਿ ਅਸੀਂ ਹਰ ਹਾਲਤ ਵਿੱਚ ਸ਼ਾਂਤੀ ਨਾਲ ਰਹਾਂਗੇ ਅਤੇ ਪੂਰੇ ਅਨੁਸ਼ਾਸਨ ਨਾਲ ਚੱਲਾਂਗੇ। ਭਾਵੇਂ ਪੁਲਿਸ ਲਾਠੀਚਾਰਜ ਕਰੇਗੀ, ਅੱਥਰੂ ਗੈਸ ਦੇ ਗੋਲੇ ਚਲਾਏਗੀ ਜਾਂ ਜਲ ਤੋਪਾਂ ਦੀ ਵਰਤੋਂ ਕਰੇਗੀ, ਅਸੀਂ ਹਿੰਸਾ ਦਾ ਕੋਈ ਤਰੀਕਾ ਨਹੀਂ ਅਪਣਾਵਾਂਗੇ ਅਤੇ ਸਭ ਕੁਝ ਬਰਦਾਸ਼ਤ ਕਰਾਂਗੇ। ਜੇਕਰ ਪੁਲਿਸ ਸਾਨੂੰ ਗ੍ਰਿਫਤਾਰ ਕਰਦੀ ਹੈ ਤਾਂ ਅਸੀਂ ਸਾਰੇ ਸ਼ਾਂਤੀਪੂਰਵਕ ਆਤਮ ਸਮਰਪਣ ਵੀ ਕਰਾਂਗੇ। ਕੱਲ੍ਹ ਦੁਪਹਿਰ ਤੱਕ ਹਰ ਬਾਰਡਰ ਕਮੇਟੀ ਵਿੱਚ ਇਹ ਐਲਾਨ ਕਰ ਦਿੱਤਾ ਜਾਵੇਗਾ ਕਿ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਸਮੂਹਾਂ ਅਤੇ ਕਮੇਟੀਆਂ ਵਿੱਚੋਂ ਇੱਕ-ਇੱਕ ਵਿਅਕਤੀ ਹੋਵੇਗਾ। ਮਹਿਲਾ ਖਿਡਾਰਨਾਂ ਨੇ ਮਹਾਪੰਚਾਇਤ ਵਿੱਚ ਦੇਸ਼ ਭਰ ਦੀਆਂ ਮਹਿਲਾਵਾਂ ਨੂੰ ਸਨਮਾਨਿਤ ਕਰਨ ਲਈ ਬੁਲਾਇਆ। ਜ਼ਰੂਰ ਪਹੁੰਚਿਆ ਹੋਵੇਗਾ। ਇਸ ਤੋਂ ਇਲਾਵਾ ਦੇਸ਼ ਦੀਆਂ ਸਾਰੀਆਂ ਮਹਿਲਾ ਸੰਸਦ ਮੈਂਬਰ ਅਤੇ ਵਿਧਾਇਕ ਭਾਵੇਂ ਉਹ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਸੂਬੇ ਨਾਲ ਸਬੰਧਤ ਹੋਣ, ਉਹ ਵੀ ਇਸ ਮਹਿਲਾ ਸਨਮਾਨ ਮਹਾਪੰਚਾਇਤ ਵਿੱਚ ਜ਼ਰੂਰ ਆਉਣ। ਇਸ ਮਹਾਪੰਚਾਇਤ ਵਿੱਚ ਪੰਜ ਮਹਿਲਾ ਖਿਡਾਰਨਾਂ, ਮਹਿਲਾ ਸੰਗਠਨਾਂ ਦੇ ਆਗੂ ਅਤੇ ਸਸ਼ਕਤ ਪੇਂਡੂ ਔਰਤਾਂ ਸਰਕਾਰ ਦੇ ਸਾਹਮਣੇ ਆਪਣੇ ਵਿਚਾਰ ਰੱਖਣਗੀਆਂ ਅਤੇ ਦੇਸ਼ ਦੀਆਂ ਔਰਤਾਂ ਉਸ ਦਿਨ ਵੱਡਾ ਫੈਸਲਾ ਲੈ ਕੇ ਇਨਸਾਫ ਦੀ ਮੰਗ ਕਰਨਗੀਆਂ। ਖਿਡਾਰੀਆਂ ਨੇ ਮੁਲਜ਼ਮ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ 'ਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਬਹੁਮਤ 'ਤੇ ਮਾਣ ਹੈ। ਉਹ ਦੇਸ਼ ਦੀਆਂ ਧੀਆਂ ਨੂੰ ਸੜਕਾਂ ‘ਤੇ ਇਨਸਾਫ਼ ਮੰਗਦੀਆਂ ਨਹੀਂ ਦੇਖ ਸਕਦਾ ਸੀ। ਮਹਿਲਾ ਪਹਿਲਵਾਨਾਂ ਨੇ ਕਿਹਾ ਕਿ ਜਦੋਂ ਉਹ ਮੈਡਲ ਲੈ ਕੇ ਆਈਆਂ ਸਨ ਤਾਂ ਉਨ੍ਹਾਂ ਨੂੰ ਲੱਗਦਾ ਸੀ ਕਿ ਇੱਥੇ ਧੀਆਂ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਹੈ, ਪਰ ਹੁਣ ਸਥਿਤੀ ਇਹ ਹੈ ਕਿ ਉਹ ਸੜਕਾਂ ‘ਤੇ ਬੈਠੀਆਂ ਹਨ ਅਤੇ ਕੋਈ ਉਨ੍ਹਾਂ ਦੀ ਦੇਖਭਾਲ ਨਹੀਂ ਕਰ ਰਿਹਾ ਹੈ। ਮਹਿਲਾ ਖਿਡਾਰਨ (Women Players) ਪਿਛਲੇ 12 ਸਾਲਾਂ ਤੋਂ ਆਪਣੇ ਨਾਲ ਹੋ ਰਹੇ ਸ਼ੋਸ਼ਣ ਕਾਰਨ ਮਰ ਰਹੀ ਸੀ। ਬ੍ਰਿਜ ਭੂਸ਼ਣ ਵਰਗਾ ਦਰਿੰਦਾ ਉਸ ਨੂੰ ਪਾੜ ਕੇ ਖਾ ਰਿਹਾ ਸੀ ਅਤੇ ਉਹ ਬੋਲ ਵੀ ਨਹੀਂ ਸਕਦੀ ਸੀ। ਪਰ ਹੁਣ ਉਹ ਚੁੱਪ ਨਹੀਂ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਦੋਸ਼ੀ ਸਾਂਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਸੱਤਾਧਾਰੀ ਪਾਰਟੀ ਦਾ ਮਜ਼ਬੂਤ ਸਾਂਸਦ ਹੋਣ ਕਾਰਨ ਫਰੀ ਹੈਂਡ ਮਿਲ ਗਿਆ ਹੈ। ਮੁਲਜ਼ਮ ਮੀਡੀਆ ਵਿੱਚ ਖੁੱਲ੍ਹੇਆਮ ਭੜਕਾਊ ਇੰਟਰਵਿਊ ਦੇ ਰਿਹਾ ਹੈ ਅਤੇ ਦੇਸ਼ ਦੀਆਂ ਧੀਆਂ ਨੂੰ ਬਦਨਾਮ ਕਰ ਰਿਹਾ ਹੈ। ਸਰਕਾਰ ਦੀ ਭੜਕਾਹਟ ਅਤੇ ਸੁਰੱਖਿਆ ਕਾਰਨ ਦੋਸ਼ੀ ਔਰਤਾਂ ਖਿਲਾਫ ਭੱਦੀ ਬਿਆਨਬਾਜ਼ੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਇੱਕ ਧੀ ਦੀ ਨਹੀਂ ਸਗੋਂ ਭਾਰਤ ਦੀ ਹਰ ਧੀ ਦੀ ਲੜਾਈ ਬਣ ਗਈ ਹੈ। ਇਹ ਤਿਰੰਗੇ ਦੀ ਸ਼ਾਨ ਦੀ ਲੜਾਈ ਹੈ। The post ਮਹਿਲਾ ਖਿਡਾਰਨਾਂ ਨੇ 28 ਮਈ ਨੂੰ ਨਵੇਂ ਸੰਸਦ ਭਵਨ ਦੇ ਸਾਹਮਣੇ ਸੱਦੀ ਮਹਿਲਾ ਸਨਮਾਨ ਮਹਾਪੰਚਾਇਤ appeared first on TheUnmute.com - Punjabi News. Tags:
|
ਡੀਜੀਪੀ ਪੰਜਾਬ ਵਲੋਂ ਲੁਧਿਆਣਾ ਪੁਲਿਸ ਦੇ 13 ਪੁਲਿਸ ਥਾਣਿਆਂ 'ਚ 120 ਕਿਲੋਵਾਟ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟਾਂ ਦਾ ਉਦਘਾਟਨ Friday 26 May 2023 01:53 PM UTC+00 | Tags: breaking-news commissionerate-police-ludhiana dgp-gaurav-yadav gaurav-yadav latest-news news punjab-news solar-power-plants the-unmute-latest-news ਚੰਡੀਗੜ੍ਹ/ਲੁਧਿਆਣਾ, 26 ਮਈ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਵਾਤਾਵਰਣ ਪੱਖੀ ਅਤੇ ਊਰਜਾ-ਕੁਸ਼ਲ ਸੂਬਾ ਬਣਾਉਣ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਕਮਿਸ਼ਨਰੇਟ ਪੁਲਿਸ ਲੁਧਿਆਣਾ (Police Ludhiana) ਦੇ ਅਧਿਕਾਰ ਖੇਤਰ ਅਧੀਨ ਆਉਂਦੇ 13 ਥਾਣਿਆਂ ਦੀਆਂ ਇਮਾਰਤਾਂ ‘ਤੇ ਲਗਾਏ ਰੂਫ਼ਟਾਪ ਸੋਲਰ ਪਾਵਰ ਪਲਾਂਟਾਂ ਦਾ ਉਦਘਾਟਨ ਕੀਤਾ। ਇਹ 120 ਕਿਲੋਵਾਟ ਦੇ ਸੋਲਰ ਪਲਾਂਟ ‘ਉਜਾਲਾ-ਇੱਕ ਚੰਗੀ ਸ਼ੁਰੂਆਤ’ ਪ੍ਰੋਜੈਕਟ ਦੇ ਹਿੱਸੇ ਵਜੋਂ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਿਟੀ (ਸੀਐਸਆਰ) ਦੀ ਭਾਈਵਾਲੀ ਨਾਲ ਜਮਾਲਪੁਰ, ਮੋਤੀ ਨਗਰ, ਪੀਏਯੂ, ਡਿਵੀਜ਼ਨ ਨੰਬਰ-1, 2, 5, 6 ਅਤੇ 8, ਦੁੱਗਰੀ, ਸਾਹਨੇਵਾਲ, ਸ਼ਿਮਲਾਪੁਰੀ, ਸਦਰ ਅਤੇ ਮਾਡਲ ਟਾਊਨ ਦੇ ਥਾਣਿਆਂ ਵਿੱਚ ਲਗਾਏ ਗਏ ਹਨ। ਡੀਜੀਪੀ ਗੌਰਵ ਯਾਦਵ, ਜਿਹਨਾਂ ਨਾਲ ਲੁਧਿਆਣਾ ਦੇ ਪੁਲਿਸ (Police Ludhiana) ਕਮਿਸ਼ਨਰ ਮਨਦੀਪ ਸਿੰਘ ਸਿੱਧੂ ਮੌਜੂਦ ਸਨ, ਨੇ ਦੱਸਿਆ ਕਿ ਇਨ੍ਹਾਂ ਪੁਲਿਸ ਇਮਾਰਤਾਂ ਵਿੱਚ 120 ਕਿਲੋਵਾਟ ਦੇ ਸੋਲਰ ਪਾਵਰ ਪਲਾਂਟ ਲਗਾਉਣ ਨਾਲ ਕਾਰਬਨ ਦੀ ਨਿਕਾਸੀ ਵਿੱਚ ਸਲਾਨਾ 180 ਮੀਟ੍ਰਿਕ ਟਨ ਦੀ ਕਮੀ ਆਵੇਗੀ ਅਤੇ ਨਾਲ ਹੀ ਬਿਜਲੀ ਬਿੱਲ ਵੀ ਘੱਟ ਆਉਣਗੇ ਜਿਸ ਦੇ ਨਤੀਜੇ ਵਜੋਂ ਸਾਲਾਨਾ 12 ਲੱਖ ਰੁਪਏ ਬਚਤ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ 120 ਕਿਲੋਵਾਟ ਸਮਰੱਥਾ ਵਾਲੇ ਸੋਲਰ ਊਰਜਾ ਪਲਾਂਟ ਲਗਾਉਣਾ ਲਗਭਗ ਸਾਗਬਾਨ ਦੇ 5500 ਰੁੱਖ ਲਗਾਉਣ ਦੇ ਬਰਾਬਰ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਸੋਲਰ ਊਰਜਾ ਪਲਾਂਟ ਪੀਐਸਪੀਸੀਐਲ ਦੀ ਨੈੱਟ ਮੀਟਰਿੰਗ ਨੀਤੀ ਤਹਿਤ ਸਥਾਪਿਤ ਕੀਤੇ ਗਏ ਹਨ ਜੋ ਯੋਗ ਖਪਤਕਾਰਾਂ ਨੂੰ ਰੂਫ਼ਟਾਪ ਸੋਲਰ ਫੋਟੋਵੋਲਟੇਇਕ (ਐਸਪੀਵੀ) ਸਿਸਟਮ ਲਗਾਉਣ ਅਤੇ ਉਨ੍ਹਾਂ ਦੇ ਸੋਲਰ ਪੈਨਲਾਂ ਤੋਂ ਪੈਦਾ ਹੋਈ ਬਿਜਲੀ ਨਾਲ ਆਪਣੀ ਬਿਜਲੀ ਖਪਤ ਨੂੰ ਪੂਰਾ ਕਰਨ ਦੀ ਆਗਿਆ ਦਿੰਦੇ ਹਨ। ਉਨ੍ਹਾਂ ਕਿਹਾ ਕਿ ਨੈੱਟ ਮੀਟਰਿੰਗ ਤਹਿਤ, ਬਿਜਲੀ ਖਪਤਕਾਰਾਂ ਵੱਲੋਂ ਖਪਤ ਕੀਤੀ ਗਈ ਬਿਜਲੀ ਦੀ ਅਸਲ ਮਾਤਰਾ ਜੋ ਕਿ ਸੋਲਰ ਪੈਨਲਾਂ ਰਾਹੀਂ ਪੈਦਾ ਕੀਤੀ ਬਿਜਲੀ ਦੀ ਮਾਤਰਾ ਅਤੇ ਸੋਲਰ ਗਰਿੱਡ ਤੋਂ ਖਪਤ ਕੀਤੀ ਗਈ ਬਿਜਲੀ ਦੀ ਮਾਤਰਾ ਵਿਚਲਾ ਅੰਤਰ ਹੈ, ਲਈ ਭੁਗਤਾਨ ਕੀਤਾ ਜਾਂਦਾ ਹੈ। ਡੀਜੀਪੀ ਨੇ ਆਸ ਪ੍ਰਗਟਾਈ ਕਿ ਇਹ ਸੋਲਰ ਊਰਜਾ ਪਲਾਂਟ ਪੁਲਿਸ ਥਾਣਿਆਂ ਨੂੰ ‘ਗਰੀਨ ਪੁਲਿਸ ਸਟੇਸ਼ਨ’ ਬਣਾ ਦੇਣਗੇ ਅਤੇ ਹੋਰਾਂ ਨੂੰ ਵੀ ਅਜਿਹੇ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਨਗੇ ਤਾਂ ਜੋ ਪੰਜਾਬ ਨੂੰ ਸਵੱਛ ਅਤੇ ਹਰਿਆ ਭਰਿਆ ਬਣਾਇਆ ਜਾ ਸਕੇ। ਉਨ੍ਹਾਂ ਨੇ ਸੀ.ਪੀ. ਨੂੰ ਲੁਧਿਆਣਾ ਦੇ ਸਾਰੇ ਥਾਣਿਆਂ ਨੂੰ ਕਵਰ ਕਰਨ ਲਈ ਕਿਹਾ। ਸਾਰੇ ਪੁਲਿਸ ਸਟੇਸ਼ਨਾਂ ਦੀਆਂ ਇਮਾਰਤਾਂ 'ਤੇ ਸੋਲਰ ਪੈਨਲ ਲਗਾਉਣ ਸਬੰਧੀ ਡੀਜੀਪੀ ਨੂੰ ਭਰੋਸਾ ਦਿੰਦਿਆਂ ਸੀਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਸੋਲਰ ਪੈਨਲਾਂ ਰਾਹੀਂ ਪੈਦਾ ਹੋਣ ਵਾਲੀ ਬਿਜਲੀ ਰਵਾਇਤੀ ਊਰਜਾ ਦੀ ਥਾਂ ਲਵੇਗੀ ਅਤੇ ਬਿਜਲੀ ਦੇ ਕੱਟ ਦੌਰਾਨ ਬੈਕਅਪ ਬਿਜਲੀ ਪ੍ਰਦਾਨ ਕਰੇਗੀ। ਜ਼ਿਕਰਯੋਗ ਹੈ ਕਿ ਸੀਪੀ ਨੇ ਇਸ ਵਾਤਾਵਰਨ ਪੱਖੀ ਪਹਿਲਕਦਮੀ ਵਿੱਚ ਦਿਲੋਂ ਸਹਿਯੋਗ ਦੇਣ ਲਈ ਆਈਸੀਆਈਸੀਆਈ ਫਾਊਂਡੇਸ਼ਨ, ਹੀਰੋ ਸਾਈਕਲਜ਼, ਗੰਗਾ ਐਕਰੋਵੂਲਜ਼, ਫਿੰਡੋਕ ਅਤੇ ਓਸਵਾਲ ਗਰੁੱਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸੰਚਾਲਨ ਕੁਸ਼ਲਤਾ ਵਿੱਚ ਵੀ ਵਾਧਾ ਹੋਵੇਗਾ ਅਤੇ ਵਧੀ ਹੋਈ ਉਤਪਾਦਕਤਾ ਅਤੇ ਪ੍ਰਭਾਵਸ਼ੀਲਤਾ ਨਾਲ ਸਮਾਜ ਨੂੰ ਬਿਹਤਰ ਸੇਵਾਵਾਂ ਦਿੱਤੀਆਂ ਜਾ ਸਕਣਗੀਆਂ । The post ਡੀਜੀਪੀ ਪੰਜਾਬ ਵਲੋਂ ਲੁਧਿਆਣਾ ਪੁਲਿਸ ਦੇ 13 ਪੁਲਿਸ ਥਾਣਿਆਂ ‘ਚ 120 ਕਿਲੋਵਾਟ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟਾਂ ਦਾ ਉਦਘਾਟਨ appeared first on TheUnmute.com - Punjabi News. Tags:
|
ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ 'ਚ 'ਆਪ' ਸਰਕਾਰ ਦੇ ਅਧੀਨ ਨਜਾਇਜ਼ ਢੰਗ ਨਾਲ ਕੰਮ ਕਰਨ ਲਈ ਵਿਜੀਲੈਂਸ ਵਿਭਾਗ ਦੀ ਕੀਤੀ ਨਿਖੇਧੀ Friday 26 May 2023 01:58 PM UTC+00 | Tags: aam-aadmi-party arvind-kejriwal breaking-news cm-bhagwant-mann latest-news media-personalities news partap-singh-bajwa punjab punjab-government punjabi-news punjab-vigilance-department the-unmute-latest-update vigilance-department ਚੰਡੀਗੜ੍ਹ, 26 ਮਈ 2023: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਇੱਕ ਸਭ ਤੋਂ ਸਤਿਕਾਰਤ ਮੀਡੀਆ ਹਸਤੀਆਂ ਵਿੱਚੋਂ ਇੱਕ ਪਦਮ ਭੂਸ਼ਣ ਡਾ ਬਰਜਿੰਦਰ ਸਿੰਘ ਹਮਦਰਦ, ਅਜੀਤ ਗਰੁੱਪ ਦੇ ਮੈਨੇਜਿੰਗ ਐਡੀਟਰ ਨੂੰ ਤਲਬ ਕਰਨ ਲਈ ਪੰਜਾਬ ਦੇ ਵਿਜੀਲੈਂਸ ਵਿਭਾਗ ਨੂੰ ਝਿੜਕਿਆ। ਵਿਜੀਲੈਂਸ ਬਿਊਰੋ (ਵੀਬੀ) ਵੱਲੋਂ ਕਰਤਾਰਪੁਰ, ਜਲੰਧਰ ਵਿਖੇ ਜੰਗ-ਏ-ਆਜ਼ਾਦੀ ਪ੍ਰਾਜੈਕਟ ਦੇ ਸਬੰਧ ਵਿੱਚ ਉਨ੍ਹਾਂ ਨੂੰ ਤਲਬ ਕੀਤਾ ਗਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਬਾਜਵਾ ਨੇ ਕਿਹਾ ਕਿ ਅਜਿਹੀਆਂ ਦਬਾਅ ਵਾਲੀਆਂ ਚਾਲਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਸੂਬੇ ਵਿੱਚ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬਾਜਵਾ (Partap Singh Bajwa) ਨੇ ‘ਆਪ’ ‘ਤੇ ਮੀਡੀਆ ਘਰਾਨਿਆਂ ਅਤੇ ਸੁਤੰਤਰ ਪੱਤਰਕਾਰਾਂ ਵਿੱਚ ਡਰ ਦੀ ਭਾਵਨਾ ਪੈਦਾ ਕਰਨ ਦਾ ਦੋਸ਼ ਲਾਇਆ। “ਇਹ ਸਰਕਾਰੀ ਏਜੰਸੀ-ਵਿਜੀਲੈਂਸ ਬਿਊਰੋ ਦੀ ਦੁਰਵਰਤੋਂ ਕਰਨ ਦੀ ਇੱਕ ਉੱਤਮ ਉਦਾਹਰਨ ਹੈ। ਇਸ ਤੋਂ ਪਹਿਲਾਂ ‘ਆਪ’ ਸਰਕਾਰ ਨੇ ਇਸ ਦੀ ਦੁਰਵਰਤੋਂ ਕਰ ਕੇ ਕਾਂਗਰਸ ਪਾਰਟੀ ਦੇ ਆਗੂਆਂ ਵਿੱਚ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਨੇ ਕਾਂਗਰਸੀ ਵਿਧਾਇਕਾਂ ਅਤੇ ਹੋਰ ਆਗੂਆਂ ਦੇ ਖ਼ਿਲਾਫ਼ ਜਾਅਲੀ ਐਫਆਈਆਰ ਦਰਜ ਕੀਤੀਆਂ ਸਨ। ਹੁਣ ਮੁੱਖ ਮੰਤਰੀ ਮਾਨ ਦੀ ਸਰਕਾਰ ਮੀਡੀਆ ਦੀ ਆਵਾਜ਼ ਦਾ ਗੱਲਾ ਘੁੱਟਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਲਗਾਤਾਰ ‘ਆਪ’ ਸਰਕਾਰ ਦੀਆਂ ਬੇਨਿਯਮੀਆਂ ਦਾ ਪਰਦਾਫਾਸ਼ ਕਰ ਰਹੀ ਹੈ।” ਇੱਕ ਬਿਆਨ ਵਿਚ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਇਹ ਵੀ ਜ਼ਿਕਰਯੋਗ ਹੈ ਕਿ ‘ਆਪ’ ਸਰਕਾਰ ਨੇ ਪੰਜਾਬ ਵਿਚ ਵੱਡੇ ਪੱਧਰ ‘ਤੇ ਪੜੇ ਜਾਣ ਵਾਲੇ ਪੰਜਾਬੀ ਅਖ਼ਬਾਰਾਂ ਵਿਚੋਂ ਇੱਕ ਅਜੀਤ ਅਖ਼ਬਾਰ ਨੂੰ ਸਰਕਾਰੀ ਇਸ਼ਤਿਹਾਰ ਜਾਰੀ ਕਰਨੇ ਵੀ ਬੰਦ ਕਰ ਦਿੱਤੇ ਸ । ਇਸ ਦੇ ਪਿੱਛੇ ‘ਆਪ’ ਦਾ ਇੱਕੋ ਇੱਕ ਮਕਸਦ ਪ੍ਰਕਾਸ਼ਨ ਤੋਂ ਅਨਿਆਂਪੂਰਨ ਤਰਫ਼ਦਾਰੀ ਦੀ ਭਾਲ ਕਰਨਾ ਸੀ। ਜਦੋਂ ਸਰਕਾਰ ਨੇ ਅਜਿਹਾ ਹੁੰਦਾ ਨਹੀਂ ਦੇਖਿਆ ਤਾਂ ਉਸ ਨੇ ਬਦਲੇ ਦੀ ਭਾਵਨਾ ਨਾਲ ਅਖ਼ਬਾਰ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ। ਬਾਜਵਾ ਨੇ ਕਿਹਾ, “ਇੰਜ ਜਾਪਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ “ਬੇਈ-ਮਾਨ” ਮੀਡੀਆ ਅਤੇ ਪੱਤਰਕਾਰਾਂ ਦਾ ਇੱਕ ਗਰੁੱਪ ਖੜ੍ਹਾ ਕਰਨਾ ਚਾਹੁੰਦੇ ਹਨ ਜੋ ਸਿਰਫ਼ ‘ਆਪ’ ਅਤੇ ਪੰਜਾਬ ਸਰਕਾਰ ਬਾਰੇ ਚੰਗੀਆਂ ਗੱਲਾਂ ਕਰੇ”, ਬਾਜਵਾ ਨੇ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ ‘ਤੇ, ਟਵਿੱਟਰ ਨੇ ਪੰਜਾਬ ਦੇ ਕੁਝ ਪ੍ਰਮੁੱਖ ਪੱਤਰਕਾਰਾਂ ਦੇ ਖਾਤੇ ਨੂੰ ਵੀ ਰੋਕ ਦਿੱਤਾ ਸਨ। The post ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ‘ਚ ‘ਆਪ’ ਸਰਕਾਰ ਦੇ ਅਧੀਨ ਨਜਾਇਜ਼ ਢੰਗ ਨਾਲ ਕੰਮ ਕਰਨ ਲਈ ਵਿਜੀਲੈਂਸ ਵਿਭਾਗ ਦੀ ਕੀਤੀ ਨਿਖੇਧੀ appeared first on TheUnmute.com - Punjabi News. Tags:
|
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 66ਕੇਵੀ ਸਬ-ਸਟੇਸ਼ਨ ਕਲਿਆਣਪੁਰ ਦੇ ਖਪਤਕਾਰਾਂ ਨੂੰ ਕੀਤਾ ਸਮਰਪਿਤ Friday 26 May 2023 02:04 PM UTC+00 | Tags: 66kv-substation 66kv-substation-kalyanpur bhogpur-sub-divisions breaking-news kalyanpur news power-minister-harbhajan-singh-eto pspcl tanda ਚੰਡੀਗੜ੍ਹ / ਹੁਸ਼ਿਆਰਪੁਰ, 26 ਮਈ 2023: ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਸ਼ੁੱਕਰਵਾਰ ਨੂੰ ਇੱਥੇ ਸਬ-ਡਿਵੀਜ਼ਨ ਟਾਂਡਾ ਅਤੇ ਭੋਗਪੁਰ ਦੇ ਖਪਤਕਾਰਾਂ ਨੂੰ 66 ਕੇ.ਵੀ ਸਬ ਸਟੇਸ਼ਨ ਪਿੰਡ ਕਲਿਆਣਪੁਰ (Kalyanpur) ਸਮਰਪਿਤ ਕੀਤਾ।ਸ. ਹਰਭਜਨ ਸਿੰਘ ਈ.ਟੀ.ਓ ਦੇ ਨਾਲ ਵਿਧਾਇਕ ਉੜਮਾਰ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ, ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ, ਚੀਫ ਇੰਜੀਨੀਅਰ ਡਿਸਟ੍ਰੀਬਿਊਸ਼ਨ ਨਾਰਥ ਜਲੰਧਰ (ਪੀ.ਐਸ.ਪੀ.ਸੀ.ਐਲ.), ਇੰਜ ਰਮੇਸ਼ ਸਾਰੰਗਲ ਅਤੇ ਚੀਫ ਇੰਜੀਨੀਅਰ ਟਰਾਂਸਮਿਸ਼ਨ ਲਾਈਨ ਇੰਜ ਇੰਦਰਜੀਤ ਸਿੰਘ ਮੋਜੂਦ ਸਨ। ਇਸ ਮੌਕੇ ਕੈਬਨਿਟ ਮੰਤਰੀ ਨੇ ਖੁਲਾਸਾ ਕੀਤਾ ਕਿ ਇਸ 66 ਕੇਵੀ ਸਬ ਸਟੇਸ਼ਨ ਕਲਿਆਣਪੁਰ (Kalyanpur) ਵਿਖੇ ਇੱਕ ਨਵਾਂ 12.5 ਐਮਵੀਏ ਪਾਵਰ ਟਰਾਂਸਫਾਰਮਰ ਸਥਾਪਿਤ ਕੀਤਾ ਗਿਆ ਹੈ ਅਤੇ ਇਸਨੂੰ 132 ਕੇਵੀ ਸਬ ਸਟੇਸ਼ਨ ਟਾਂਡਾ ਦੇ ਚਾਰ 11 ਕੇਵੀ ਫੀਡਰਾਂ (ਕਲਿਆਣਪੁਰ, ਗਿੱਦੜਪਿੰਡੀ, ਜਹੂਰਾ ਅਤੇ ਸੱਲਣ) ਅਤੇ ਦੋ 11 ਕੇਵੀ ਫੀਡਰਾਂ (ਮੁੱਕਲਾਂ ਅਤੇ ਚੱਕ ਸ਼ਕੂਰ) 132 ਕੇਵੀ ਸਬਸਟੇਸ਼ਨ ਭੋਗਪੁਰ ਦੇ 6.83 ਐੱਮਵੀਏ ਲੋਡ ਨੂੰ ਇਸ ਨਵੇਂ 66KV ਸਬਸਟੇਸ਼ਨ ਕਲਿਆਣਪੁਰ ਵਿੱਚ ਸ਼ਿਫਟ ਕਰਨ ਲਈ ਜੋੜਿਆ ਜਾ ਰਿਹਾ ਹੈ। ਇਸ ਪ੍ਰੋਜੈਕਟ ਦੀ ਕੁੱਲ ਲਾਗਤ 422.12 ਲੱਖ ਰੁਪਏ ਰਹੀ। ਉਨ੍ਹਾਂ ਦੱਸਿਆ ਕਿ ਟਰਾਂਸਫਾਰਮਰ ‘ਤੇ ਓਵਰਲੋਡ ਹੋਣ ਕਾਰਨ, ਖਾਸ ਕਰਕੇ ਝੋਨੇ ਦੀ ਬਿਜਾਈ ਦੇ ਸੀਜ਼ਨ/ਗਰਮੀਆਂ ਵਿੱਚ, ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਸੀ। ਹੁਣ, ਇਹ ਨਵਾਂ ਸਬ ਸਟੇਸ਼ਨ ਦੂਜੇ ਸਬ ਸਟੇਸ਼ਨਾਂ ‘ਤੇ ਬੋਝ ਨੂੰ ਘਟਾਏਗਾ ਅਤੇ ਆਦਮਪੁਰ ਹਲਕੇ ਦੇ 6 ਪਿੰਡਾਂ ਅਤੇ ਉੜਮਾਰ ਹਲਕੇ ਦੇ 8 ਪਿੰਡਾਂ ਸਮੇਤ 14 ਪਿੰਡਾਂ ਦੇ ਖਪਤਕਾਰਾਂ ਨੂੰ ਬਿਜਲੀ ਸਪਲਾਈ ਵਧਾਏਗਾ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ. ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸ ਲਈ ਮੌਜੂਦਾ ਸਬ ਸਟੇਸ਼ਨਾਂ ਦਾ ਲੋਡ ਘਟਾਉਣ ਲਈ ਸੂਬੇ ਭਰ ਵਿੱਚ ਨਵੇਂ ਸਬ ਸਟੇਸ਼ਨਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਤਾਂ ਜੋ ਖਪਤਕਾਰਾਂ ਨੂੰ ਸਹੀ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ 20 ਐਮਵੀਏ ਪਾਵਰ ਟਰਾਂਸਫਾਰਮਰਾਂ ਵਾਲੇ 40 ਨਵੇਂ 66 ਕੇਵੀ ਸਬ ਸਟੇਸ਼ਨ ਸਥਾਪਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਦੱਖਣੀ ਜ਼ੋਨ ਵਿੱਚ 13, ਕੇਂਦਰੀ ਜ਼ੋਨ ਵਿੱਚ 12, ਪੱਛਮੀ ਜ਼ੋਨ ਵਿੱਚ 6, ਬਾਰਡਰ ਜ਼ੋਨ ਵਿੱਚ 5 ਅਤੇ ਉੱਤਰੀ ਜ਼ੋਨ ਵਿੱਚ 4 ਹਨ। ਇਸ ਤੋਂ ਇਲਾਵਾ, ਪੰਜਾਬ ਦੇ 35 ਨੰਬਰ 66 ਕੇਵੀ ਸਬ ਸਟੇਸ਼ਨਾਂ ‘ਤੇ 20 ਐਮਵੀਏ ਵਾਧੂ ਪਾਵਰ ਟਰਾਂਸਫਾਰਮਰ ਲਗਾਏ ਜਾ ਰਹੇ ਹਨ। ਇਸੇ ਤਰ੍ਹਾਂ, ਕੁੱਲ 82 ਪਾਵਰ ਟਰਾਂਸਫਾਰਮਰਾਂ ਨੂੰ 16/20 ਐਮਵੀਏ ਤੋਂ 25/31.5 ਐੱਮਵੀਏ ਤੱਕ ਅਤੇ 23 ਹੋਰ ਪਾਵਰ ਟ੍ਰਾਂਸਫਾਰਮਰਾਂ ਨੂੰ 10/12.5 ਐੱਮਵੀਏ ਤੋਂ 16/20 ਐੱਮਵੀਏ ਤੱਕ ਵਧਾਇਆ ਜਾ ਰਿਹਾ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਝੋਨੇ ਦੀ ਬਿਜਾਈ ਦੇ ਇਸ ਸੀਜ਼ਨ ਦੌਰਾਨ ਸਰਕਾਰ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਏਗੀ। ਉਨ੍ਹਾਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਸਾਰੇ ਟਰਾਂਸਫਾਰਮਰਾਂ ਅਤੇ ਟਰਾਂਸਮਿਸ਼ਨ ਲਾਈਨਾਂ ਦੀ ਜਾਂਚ ਕਰਨ ਅਤੇ ਜੇਕਰ ਕੋਈ ਨੁਕਸ ਹੈ ਤਾਂ ਤੁਰੰਤ ਦੂਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ 20 ਮਈ ਤੋਂ 31 ਮਈ ਤੱਕ ਝੋਨੇ ਦੀ ਸਿੱਧੀ ਬਿਜਾਈ ਲਈ ਹਰੇਕ ਖੇਤੀਬਾੜੀ ਫੀਡਰ ਨੂੰ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। The post ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 66ਕੇਵੀ ਸਬ-ਸਟੇਸ਼ਨ ਕਲਿਆਣਪੁਰ ਦੇ ਖਪਤਕਾਰਾਂ ਨੂੰ ਕੀਤਾ ਸਮਰਪਿਤ appeared first on TheUnmute.com - Punjabi News. Tags:
|
ਅਮਨ ਅਰੋੜਾ ਵੱਲੋਂ ਫਗਵਾੜਾ ਵਿਖੇ ਅਤਿ-ਆਧੁਨਿਕ "ਸੈਂਟਰ ਆਫ ਐਕਸੀਲੈਂਸ" ਦਾ ਉਦਘਾਟਨ Friday 26 May 2023 02:11 PM UTC+00 | Tags: aam-aadmi-party aman-arora automotive-machine breaking-news centre-of-excellence cm-bhagwant-mann latest-news news phagwara ਚੰਡੀਗੜ੍ਹ/ ਫਗਵਾੜਾ, 26 ਮਈ 2023: ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੰਗਣ ਵਾਲਿਆਂ ਦੀ ਬਜਾਏ ਰੁਜ਼ਗਾਰ ਦੇਣ ਵਾਲੇ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਅੱਜ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਫਗਵਾੜਾ ਵਿਖੇ ਸੈਂਟਰ ਆਫ ਐਕਸੀਲੈਂਸ (Center of Excellence) ਦਾ ਉਦਘਾਟਨ ਕੀਤਾ, ਜਿਸ ਵਿੱਚ 2000 ਤੋਂ ਵੱਧ ਨੌਜਵਾਨਾਂ ਨੂੰ ਆਟੋਮੋਟਿਵ ਮਸ਼ੀਨ ਅਪਰੇਟਰ ਅਤੇ ਇਲੈਕਟ੍ਰੀਕਲ/ਇਲੈਕਟ੍ਰੋਨਿਕਸ ਅਸੈਂਬਲੀ ਕੋਰਸਾਂ ਦੀ ਸਿਖਲਾਈ ਦਿੱਤੀ ਜਾਵੇਗੀ। ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਅਤੇ ਹੁਨਰਮੰਦ ਬਣਾ ਕੇ ਰੁਜ਼ਗਾਰ ਮੰਗਣ ਵਾਲਿਆਂ ਦੀ ਥਾਂ ਰੋਜ਼ਗਾਰ ਦਾਤੇ ਬਣਾਉਣ ਲਈ ਹੁਨਰ ਵਿਕਾਸ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਪੰਜਾਬ ਵਿੱਚ ਉਦਯੋਗਾਂ ਦੀ ਸਥਾਪਨਾ ਕਰਨਾ ਅਤੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਹੈ ਤਾਂ ਜੋ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਪ੍ਰਵਾਸ ਦੇ ਰੁਝਾਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਪੂਰੇ ਦੁਆਬਾ ਖੇਤਰ ਅਤੇ ਵਿਸ਼ੇਸ਼ ਕਰਕੇ ਜਲੰਧਰ ਅਤੇ ਫਗਵਾੜਾ ਦੇ ਉਦਯੋਗਾਂ ਲਈ ਮੀਲਪੱਥਰ ਸਾਬਤ ਹੋਵੇਗਾ,ਜੋਕਿ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਸਵੈ ਰੁਜ਼ਗਾਰ ਸਥਾਪਿਤ ਕਰਨ ਲਈ ਰਾਹ ਦਸੇਰਾ ਬਣੇਗਾ।"ਸੈਂਟਰ ਆਫ ਐਕਸੀਲੈਂਸ" (Center of Excellence) ਦੀ ਸ਼ੁਰੂਆਤੀ ਮਿਆਦ 2023-2025 ਤੱਕ 02 ਸਾਲ ਰੱਖੀ ਗਈ ਹੈ,ਜਿਸ ਦੌਰਾਨ ਲਗਭਗ 2000 ਪ੍ਰਾਰਥੀਆਂ ਨੂੰ ਆਟੋਮੋਟਿਵ ਮਸ਼ੀਨ ਅਪਰੇਟਰ ਅਤੇ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਅਸੈਂਬਲੀ ਫਿਟਰ ਦੇ 04-04 ਮਹੀਨੇ ਦੇ ਹੁਨਰ ਸਿਖਲਾਈ ਕੋਰਸ ਕਰਵਾਏ ਜਾਣਗੇ। ਰੁਜ਼ਗਾਰ ਉਤਪਤੀ ਮੰਤਰੀ ਨੇ ਕਿਹਾ ਕਿ ਇਸ ਸੈਂਟਰ ਨਾਲ ਉਦਯੋਗਾਂ ਨੂੰ ਲੋੜ ਅਨੁਸਾਰ ਸਥਾਨਕ ਪੱਧਰ ਤੇ ਸਿੱਖਿਅਤ ਕਰਮਚਾਰੀ ਉਪਲਬਧ ਹੋਣਗੇ ਅਤੇ ਨੌਜਵਾਨਾਂ ਨੂੰ ਵੀ ਘਰਾਂ ਦੇ ਨੇੜੇ ਹੀ ਵਧੀਆ ਤਨਖਾਹ ‘ਤੇ ਚੰਗਾ ਰੁਜ਼ਗਾਰ ਮਿਲੇਗਾ। ਪੰਜਾਬ ਹੁਨਰ ਵਿਕਾਸ ਤੇ ਰੁਜ਼ਗਾਰ ਮਿਸ਼ਨ ਦੀ ਡਾਇਰੈਕਟਰ ਜਨਰਲ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਲਈ ਚਾਹਵਾਨ ਪ੍ਰਾਰਥੀਆਂ ਦੀ ਬੈਚ ਅਨੁਸਾਰ ਰਜਿਸਟ੍ਰੇਸ਼ਨ ਕਰਕੇ ਮਾਹਿਰ ਟ੍ਰੇਨਰਾਂ ਨਾਲ ਟ੍ਰੇਨਿੰਗ ਕਰਵਾਈ ਜਾਵੇਗੀ, ਜਿਸ ਉਪਰੰਤ ਗੈਸਟ ਲੈਕਚਰਾਂ ਦੇ ਨਾਲ ਇੰਡਸਟਰੀ ਵਿਜਿਟ ਕਰਵਾਈ ਜਾਵੇਗੀ ਅਤੇ ਜਾਬ ਇੰਟਰਵਿਊ ਕਰਕੇ ਮੁਲਾਂਕਣ ਅਤੇ ਸਰਟੀਫਿਕੇਸ਼ਨ ਕਰਦੇ ਹੋਏ ਫਾਈਨਲ ਪਲੇਸਮੈਂਟ ਕੀਤੀ ਜਾਵੇਗੀ। ਟ੍ਰੇਨਿੰਗ ਕੋਰਸ ਦੌਰਾਨ ਪ੍ਰਾਰਥੀਆਂ ਲਈ ਕੌਸਲਿੰਗ ਸੈਸ਼ਨ, ਇੰਡਕਸ਼ਨ, ਸ਼੍ਰੇਣੀ-ਵੰਡ, ਗੈਸਟ ਲੈਕਚਰ, ਇੰਡਸਟਰੀ ਵਿਜਿਟਸ, ਮੁਢਲੀ-ਪਲੇਸਮੈਂਟ ਟਾਕਸ, ਕਰੀਅਰ ਗਾਈਡੈਂਸ, ਸਖਸ਼ੀਅਤ ਨਿਖਾਰ ਸੈਸ਼ਨ, ਮੌਨੀਟਰਿੰਗ ਅਤੇ ਮੋਟੀਵੇਸ਼ਨਲ ਸੈਸ਼ਨ, ਇੰਟਰ ਬੈਚ ਮੁਕਾਬਲੇ, ਇੰਟਰ ਬੈਚ ਖੇਡ ਮੁਕਾਬਲੇ, ਪਿਕਨਿਕ, ਸੈਲੀਬਰਿਟੀ ਵਿਜਿਟ ਅਤੇ ਇਨੋਵੇਟਿਵ ਆਈਡੀਆ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਜੋਗਿੰਦਰ ਸਿੰਘ ਮਾਨ , ਚੇਅਰਮੈਨ ਐਸੋਚੈਮ ਵਿਜੈ ਗਰਗ, ਕੋ ਚੇਅਰਮੈਨ ਐਸੋਚੈਮ ਕੁਲਵੰਤ ਸੇਹਰਾ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਡਾ. ਨਯਨ ਜੱਸਲ,ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਜੀਤ ਕੌਰ ਤੇ ਹੋਰ ਹਾਜ਼ਰ ਸਨ। The post ਅਮਨ ਅਰੋੜਾ ਵੱਲੋਂ ਫਗਵਾੜਾ ਵਿਖੇ ਅਤਿ-ਆਧੁਨਿਕ "ਸੈਂਟਰ ਆਫ ਐਕਸੀਲੈਂਸ" ਦਾ ਉਦਘਾਟਨ appeared first on TheUnmute.com - Punjabi News. Tags:
|
ਸੂਬੇ ਦੀਆਂ ਨਰਸਰੀਆਂ 'ਚ ਦੋ ਸਾਲਾਂ 'ਚ ਤਿੰਨ ਕਰੋੜ ਪੌਦਿਆਂ ਦਾ ਟੀਚਾ ਕੀਤਾ ਜਾਵੇਗਾ ਪੂਰਾ: ਲਾਲ ਚੰਦ ਕਟਾਰੂਚੱਕ Friday 26 May 2023 02:18 PM UTC+00 | Tags: environment lal-chand-kataruchak latest-news news nurseries punjab-news three-crore-plants three-plants ਹੁਸ਼ਿਆਰਪੁਰ, 26 ਮਈ 2023: ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਦੇ ਉਦੇਸ਼ ਨਾਲ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਲੋਂ ਅਹਿਮ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਸੂਬੇ ਦੀਆਂ ਨਰਸਰੀਆਂ (Nurseries) ਵਿੱਚ ਵੱਡੇ ਪੱਧਰ 'ਤੇ ਬੂਟੇ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੂਟੇ ਤਿਆਰ ਕਰਨ ਲਈ ਸਭ ਤੋਂ ਪਹਿਲੀ ਲੋੜ ਬੂਟੇ ਨੂੰ ਸੰਭਾਲਣ ਲਈ ਥੈਲੀਆਂ ਦੀ ਹੁੰਦੀ ਹੈ। ਇਸ ਲਈ ਸੂਬੇ ਵਿੱਚ ਨਰਸਰੀਆਂ ਦੇ ਲਈ ਸਾਲ 2022-23 ਅਤੇ 2023-24 ਦੋ ਸਾਲਾਂ ਲਈ ਕਰੀਬ 3 ਕਰੋੜ ਪੌਦਿਆਂ ਦੇ ਟੀਚੇ ਨੂੰ ਪੂਰਾ ਕਰਨ ਲਈ ਹੁਸ਼ਿਆਰਪੁਰ ਵਿੱਚ ਸਥਿਤ ਪੌਲੀਥੀਨ ਫੈਕਟਰੀ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਉਤਪਾਦਨ ਸਮਰੱਥਾ ਨੂੰ ਵਧਾਉਣ ਦੇ ਨਾਲ-ਨਾਲ ਥੈਲੀਆਂ ਦੇ ਮਿਆਰ ਵਿੱਚ ਵੀ ਵਾਧਾ ਕੀਤਾ ਗਿਆ ਹੈ। ਉਹ ਅੱਜ ਹੁਸ਼ਿਆਰਪੁਰ ਦੇ ਬੱਸੀ ਜਾਨਾ ਸਥਿਤ ਵਣਪਾਲ ਖੋਜ ਤੇ ਟ੍ਰੇਨਿੰਗ ਸਰਕਲ, ਐਸ.ਐਫ.ਆਰ.ਆਈ ਲਾਡੋਵਾਲ, ਲੁਧਿਆਣਾ ਤਹਿਤ ਬੈਗਜ਼ ਫੈਕਟਰੀ ਦੇ ਦੌਰੇ ਦੌਰਾਨ ਜਾਣਕਾਰੀ ਦੇ ਰਹੇ ਸਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਤਹਿਤ ਜਿੱਥੇ ਫੈਕਟਰੀ ਨੂੰ ਅਪਗ੍ਰੇਡ ਕਰਦੇ ਹੋਏ ਜਿਥੇ ਪੁਰਾਣੀਆਂ ਮਸ਼ੀਨਾਂ ਦੀ ਮੁਰੰਮਤ ਕਰਵਾਈ ਗਈ ਹੈ, ਉਥੇ ਇਕ ਨਵੀਂ ਪੂਰੀ ਤਰ੍ਹਾਂ ਆਟੋਮੈਟਿਕ ਮਸ਼ੀਨ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਤਹਿਤ ਹੁਣ ਇਥੇ ਹਰ ਹਫ਼ਤੇ ਕਰੀਬ 3.5 ਟਨ ਥੈਲੀਆਂ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਥੈਲੀਆਂ ਦੀ ਮੋਟਾਈ 30 ਮਾਈਕਰੋਨ ਤੋਂ ਵਧਾ ਕੇ 76 ਮਾਈਕਰੋਨ ਕਰ ਦਿੱਤੀ ਗਈ ਹੈ, ਜਿਸ ਨਾਲ ਹੁਣ ਨਰਸਰੀ ਵਿੱਚ ਅਸਾਨੀ ਨਾਲ ਇਨ੍ਹਾਂ ਥੈਲੀਆਂ ਵਿੱਚ ਦੋ ਸਾਲ ਤੱਕ ਪੌਦਿਆਂ ਨੂੰ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਨੂੰ ਵਾਤਾਵਰਣ ਪੱਖੀ ਬਣਾਉਣ ਦੇ ਉਦੇਸ਼ ਦੀ ਪੂਰਤੀ ਲਈ ਜੋ ਵੀ ਪਲਾਸਟਿਕ ਦਾ ਕੂੜਾ ਪੈਦਾ ਹੁੰਦਾ ਹੈ, ਉਸ ਦੀ 100 ਫੀਸਦੀ ਰੀਸਾਈਕਲ ਕਰਕੇ ਪੋਲੀਥੀਨ ਬੈਗਜ਼ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਜੰਗਲਾਤ ਵਿਭਾਗ ਦੇ ਟੀਚੇ ਨੂੰ ਮੁੱਖ ਰੱਖਦਿਆਂ ਇੱਥੇ ਤਿੰਨ ਸ਼ਿਫਟਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਇਥੇ ਸਥਿਤ ਮੌਡਰਨ ਨਰਸਰੀ (Nurseries) ਅਤੇ ਵਰਮੀ ਕੰਪੋਸਟ ਯੂਨਿਟ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਵਣਪਾਲ ਖੋਜ ਤੇ ਟ੍ਰੇਨਿੰਗ ਸਰਕਲ ਐਸ.ਐਫ.ਆਰ.ਆਈ ਲਾਡੋਵਾਲ, ਲੁਧਿਆਣਾ ਸਤਨਾਮ ਸਿੰਘ, ਵਣਪਾਲ ਨਾਰਥ ਸਰਕਲ ਹੁਸ਼ਿਆਰਪੁਰ ਡਾ: ਸੰਜੀਵ ਕੁਮਾਰ ਤਿਵਾੜੀ, ਡੀ.ਐਫ.ਓ ਅਮਨੀਤ ਸਿੰਘ, ਐਸ.ਡੀ.ਐਮ. ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ, ਡੀ. ਐਫ਼. ਐਸ. ਸੀ ਸੱਯੋਗਿਤਾ, ਵਣ ਰੇਂਜ ਅਫਸਰ ਜਤਿੰਦਰ ਸਿੰਘ ਵੀ ਹਾਜ਼ਰ ਸਨ। The post ਸੂਬੇ ਦੀਆਂ ਨਰਸਰੀਆਂ 'ਚ ਦੋ ਸਾਲਾਂ ‘ਚ ਤਿੰਨ ਕਰੋੜ ਪੌਦਿਆਂ ਦਾ ਟੀਚਾ ਕੀਤਾ ਜਾਵੇਗਾ ਪੂਰਾ: ਲਾਲ ਚੰਦ ਕਟਾਰੂਚੱਕ appeared first on TheUnmute.com - Punjabi News. Tags:
|
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ 6 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਕੀਤੀਆਂ ਜਾਰੀ Friday 26 May 2023 02:32 PM UTC+00 | Tags: anmol-gagan-mann breaking-news cm-bhagwant-mann development-works gram-panchayats kharar latest-news news punjab-gram-panchayats punjab-news the-unmute-breaking-news ਚੰਡੀਗੜ੍ਹ, 26 ਮਈ 2023 : ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ, ਕਿਰਤ, ਪ੍ਰਹੁਣਚਾਰੀ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ (Anmol Gagan Mann) ਨੇ ਹਲਕਾ ਖਰੜ ਦੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦਿੰਦੀਆਂ ਸੁੱਕਰਵਾਰ ਨੂੰ ਪਿੰਡਾਂ ਦੀ ਗ੍ਰਾਮ ਪੰਚਾਇਤਾ ਨੂੰ ਅਲੱਗ ਅਲੱਗ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕੀਤੀਆਂ। ਇਹਨਾਂ ਪਿੰਡਾਂ ਵਿੱਚ ਮਹਿਰੋਲੀ ਨੂੰ 2 ਲੱਖ ਰੁਪਏ, ਭਰਤਪੁਰ ਨੂੰ 2 ਲੱਖ ਰੁਪਏ, ਮਛਲੀ ਖੁਰਦ 2 ਲੱਖ ਰੁਪਏ, ਮਗਰ 2 ਲੱਖ ਰੁਪਏ, ਪਲਹੇੜੀ 2 ਲੱਖ ਰੁਪਏ ਅਤੇ ਸਿੰਗਾਰੀਵਾਲਾ 2 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਸਬੰਧਤ ਗ੍ਰਾਮ ਪੰਚਾਇਤਾਂ ਨੂੰ ਦਿੱਤੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੰਤਰੀ ਅਨਮੋਲ ਗਗਨ ਮਾਨ (Anmol Gagan Mann) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਹਲਕਾ ਖਰੜ ਦੇ ਪਿੰਡਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਉਨ੍ਹਾਂ ਦਾ ਜੀਵਨ ਪੱਧਰ ਹੋਰ ਉੱਚਾ ਹੋ ਸਕੇ। ਮੰਤਰੀ ਨੇ ਕਿਹਾ ਕਿ ਪਿੰਡਾਂ ਦੇ ਸਰਬ-ਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਮੰਤਰੀ ਵੱਲੋਂ ਪਿੰਡਾਂ ਦੇ ਵਿਕਾਸ ਲਈ ਗਰਾਂਟਾਂ ਦੇ ਚੈੱਕ ਮਿਲਣ ਤੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਹੋਰ ਉੱਘੀਆਂ ਸਖਸ਼ੀਅਤਾਂ ਜਿਨ੍ਹਾਂ ਵਿੱਚ ਡਾ. ਜਤਿੰਦਰ ਸਿੰਘ, ਕੁਲਵਿੰਦਰ ਸਿੰਘ, ਰਾਜਪਾਲ ਕੌਰ, ਵਰਿੰਦਰ ਸਿੰਘ ਅਤੇ ਜਸਬੀਰ ਕੌਰ ਹਾਜ਼ਰੀਨ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀ ਅਨਮੋਲ ਗਗਨ ਮਾਨ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।
The post ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ 6 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਕੀਤੀਆਂ ਜਾਰੀ appeared first on TheUnmute.com - Punjabi News. Tags:
|
ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਪ੍ਰਮੁੱਖ ਉਦਯੋਗਿਕ ਇਕਾਈਆਂ ਦਾ ਦੌਰਾ ਕੀਤਾ: ਹਰਜੋਤ ਸਿੰਘ ਬੈਂਸ Friday 26 May 2023 02:37 PM UTC+00 | Tags: aam-aadmi-party breaking-news cm-bhagwant-mann harjot-singh-bains industrial-units major-industrial-units news punjab-school-educaton schools-of-eminence the-unmute-breaking-news the-unmute-punjab ਚੰਡੀਗੜ੍ਹ, 26 ਮਈ 2023: ਸੂਬੇ ਦੇ 94 ਸਕੂਲਜ਼ ਆਫ਼ ਐਮੀਨੈਂਸ (Schools of Eminence) ਦੇ 2218 ਵਿਦਿਆਰਥੀਆਂ ਨੇ ਉਦਯੋਗਾਂ ਬਾਰੇ ਜਾਣਕਾਰੀ (ਐਕਸਪੋਜਰ) ਹਾਸਲ ਕਰਨ ਲਈ ਅੱਜ ਸੂਬੇ ਦੀਆਂ ਪ੍ਰਮੁੱਖ ਉਦਯੋਗਿਕ ਇਕਾਈਆਂ ਦਾ ਦੌਰਾ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਕੂਲਜ਼ ਆਫ਼ ਐਮੀਨੈਂਸ ਦੇ 9ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਉਦਯੋਗਿਕ ਇਕਾਈਆ ਦੇ ਇੱਕ ਦਿਨਾ ਦੌਰੇ ‘ਤੇ ਲਿਜਾਇਆ ਗਿਆ ਤਾਂ ਜੋ ਉਹ ਉਦਯੋਗਾਂ ਵਿੱਚ ਵਰਤੀ ਜਾਣ ਵਾਲੀ ਤਕਨਾਲੋਜੀ, ਇਸ ਦੀਆਂ ਲੋੜਾਂ, ਵਰਕ ਕਲਚਰ ਆਦਿ ਬਾਰੇ ਜਾਣੂੰ ਹੋ ਸਕਣ ਅਤੇ ਉਨ੍ਹਾਂ ਦੇ ਮਨ ਵਿੱਚ ਉਦਯੋਗਪਤੀ ਬਣਨ ਦਾ ਵਿਚਾਰ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਹੈ ਕਿ ਸੂਬੇ ਦਾ ਹਰ ਵਿਦਿਆਰਥੀ ਨੌਕਰੀ ਦੇਣ ਵਾਲਾ ਬਣੇ ਨਾ ਕਿ ਨੌਕਰੀ ਲੱਭਣ ਵਾਲਾ ਅਤੇ ਮੁੱਖ ਮੰਤਰੀ ਦੇ ਇਸ ਟੀਚੇ ਨੂੰ ਪੂਰਾ ਕਰਨ ਲਈ ਅਸੀਂ ਆਪਣੇ ਵਿਦਿਆਰਥੀਆਂ ਨੂੰ ਲਗਾਤਾਰ ਅਜਿਹੇ ਦੌਰਿਆਂ ਤੇ ਲਿਜਾ ਰਹੇ ਹਾਂ। ਇਸ ਟੂਰ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੇ ਵੇਰਕਾ ਮਿਲਕ ਪਲਾਂਟ, ਟਰਾਈਡੈਂਟ, ਹੀਰੋ ਸਾਈਕਲ, ਵਿਆਟੋਨ ਐਨਰਜੀ ਪ੍ਰਾਈਵੇਟ ਲਿਮਟਿਡ, ਪੈਪਸੀ ਪਲਾਂਟ, ਸਵਰਾਜ ਮਾਜ਼ਦਾ, ਭੇਲ ਗੋਇੰਦਵਾਲ ਸਾਹਿਬ ਦੀਆਂ ਉਦਯੋਗਿਕ ਇਕਾਈਆਂ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਸਟੱਡੀ ਟੂਰ ਪ੍ਰੋਗਰਾਮ ਤਹਿਤ ਪਹਿਲੇ ਬੈਚ ਦਾ ਦੌਰਾ 19 ਮਈ ਨੂੰ ਕਰਵਾਇਆ ਗਿਆ ਸੀ, ਜਿਸ ਵਿੱਚ ਵਿਦਿਆਰਥੀਆਂ ਨੂੰ ਨਾਮਵਰ ਵਿਦਿਅਕ ਸੰਸਥਾਵਾਂ ਦੇ ਦੌਰੇ ਤੇ ਲਿਜਾਇਆ ਗਿਆ। ਉਨ੍ਹਾਂ ਸਪੱਸ਼ਟ ਤੌਰ ‘ਤੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਲਗਾਤਾਰ ਯਤਨਸ਼ੀਲ ਹੈ। The post ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਪ੍ਰਮੁੱਖ ਉਦਯੋਗਿਕ ਇਕਾਈਆਂ ਦਾ ਦੌਰਾ ਕੀਤਾ: ਹਰਜੋਤ ਸਿੰਘ ਬੈਂਸ appeared first on TheUnmute.com - Punjabi News. Tags:
|
'ਸਰਕਾਰ ਤੁਹਾਡੇ ਦੁਆਰ' ਪ੍ਰੋਗਰਾਮ ਤਹਿਤ ਡਾ.ਬਲਜੀਤ ਕੌਰ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ Friday 26 May 2023 02:41 PM UTC+00 | Tags: aam-aadmi-party breaking-news cm-bhagwant-mann dr-baljit-kaur latest-news malout news punjab-government sarkar-tuhade-dwar sarkar-tuhade-dwar-program the-unmute-breaking-news the-unmute-punjab ਚੰਡੀਗੜ੍ਹ/ਸ੍ਰੀ ਮੁਕਤਸਰ ਸਾਹਿਬ, 26 ਮਈ 2023: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਰਕਾਰ ਤੁਹਾਡੇ ਦੁਆਰ (Sarkar Tuhade Dwar) ਪ੍ਰੋਗਰਾਮ ਤਹਿਤ ਵਿਧਾਨ ਸਭਾ ਹਲਕਾ ਮਲੋਟ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜਾਇਜ਼ ਮੁਸ਼ਕਿਲਾਂ ਦਾ ਮੌਕੇ ਤੇ ਨਿਪਟਾਰਾ ਕੀਤਾ। ਕੈਬਨਿਟ ਮੰਤਰੀ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਦੌਰੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇੇ ਆਧਾਰ ਤੇ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕੇ। ਇਸ ਮੌਕੇ ਉਹਨਾਂ ਮਲੋਟ ਵਿਖੇ ਲੋਕਾਂ ਦੀਆਂ ਆਮ ਜਰੂਰਤਾਂ ਜਿਵੇਂ ਪੀਣ ਵਾਲਾ ਸਾਫ ਪਾਣੀ, ਸੀਵਰੇਜ਼ ਦੀ ਸਮੱਸਿਆ, ਗਲੀਆਂ ਬਣਾਉਣ, ਗੰਦਗੀ ਦੇ ਢੇਰ, ਅਤੇ ਬਿਜਲੀ ਨਾਲ ਸਬੰਧਤ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਇਹਨਾਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਕੈਬਨਿਟ ਮੰਤਰੀ ਵੱਲੋਂ ਦੌਰੇ ਦੌਰਾਨ ਮਲੋਟ ਸ਼ਹਿਰ ਦੇ ਵੱਖ ਵੱਖ ਵਾਰਡਾਂ ਤੋਂ ਇਲਾਵਾ ਪਿੰਡ ਘੁਮਿਆਰਾ ਅਤੇ ਮਹਾਂਬੱਧਰ ਵਿਖੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ ਤੇ ਜਾਇਜ ਸਮੱਸਿਆਵਾਂ ਦਾ ਮੌਕੇ ਤੇ ਹੱਲ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਉਹਨਾਂ ਨੂੰ ਪੇਸ਼ ਆ ਰਹੀਆਂ ਸਾਰੀਆਂ ਸਮੱਸਿਆਵਾਂ ਦਾ ਜਲਦ ਹੀ ਹੱਲ ਕੀਤਾ ਜਾਵੇਗਾ। ਇਸ ਮੌਕੇ ਡੀ ਐਸ ਪੀ ਬਲਕਾਰ ਸਿੰਘ, ਐਸ ਡੀ ਓ ਬਲਦੇਵ ਸਿੰਘ , ਐਸ ਡੀ ਓ ਰਾਕੇਸ਼ ਮੋਹਨ ਮੱਕੜ, ਮਲੋਟ ਦੇ ਪ੍ਰਧਾਨ ਜ਼ਸਮੀਤ ਸਿੰਘ ਬਰਾੜ, ਸਰਪੰਚ ਸੁੱਖਪਾਲ ਸਿੰਘ , ਜਗਦੇਵ ਸੰਧੂ, ਰਮੇਸ਼ ਅਰਨੀਵਾਲਾ, ਪਰਮਜੀਤ ਗਿੱਲ, ਜਗਨਨਾਥ ਸਰਮਾ, ਰਾਜੂ ਸਰਮਾ, ਗੁਰਪ੍ਰੀਤ ਸਿੰਘ ਵਿਰਦੀ ਤੋਂ ਇਲਾਵਾ ਪਤਵੰਤੇ ਵਿਅਕਤੀ ਮੌਜੂਦ ਸਨ। The post ’ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਡਾ.ਬਲਜੀਤ ਕੌਰ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵੱਲੋਂ ਬਿਜਲੀ ਬਿੱਲਾਂ ਦੇ ਬਕਾਏ ਭਰਨ ਲਈ ਯਕਮੁਸ਼ਤ ਨਿਬੇੜਾ ਸਕੀਮ ਦਾ ਐਲਾਨ Friday 26 May 2023 02:46 PM UTC+00 | Tags: breaking-news electricity-bills news ots-scheme yakmusht-nibera-scheme ਚੰਡੀਗੜ੍ਹ, 26 ਮਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਬਿੱਲ ਨਾ ਭਰਨ ਕਰਕੇ ਡਿਫਾਲਟਰ ਹੋਏ ਖਪਤਕਾਰਾਂ ਲਈ ਯਕਮੁਸ਼ਤ ਨਿਬੇੜਾ ਸਕੀਮ (ਓ.ਟੀ.ਐਸ.) ਦਾ ਐਲਾਨ ਕੀਤਾ ਹੈ ਤਾਂ ਜੋ ਆਰਥਿਕ ਮਜਬੂਰੀਆਂ ਕਰਕੇ ਜਿਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ ਸਨ ਜਾਂ ਮੁੜ ਜੋੜੇ ਨਹੀਂ ਜਾ ਰਹੇ ਸੀ, ਉਨ੍ਹਾਂ ਨੂੰ ਸੁਨਹਿਰੀ ਮੌਕਾ ਮਿਲੇ। ਇਹ ਸਕੀਮ ਤਿੰਨ ਮਹੀਨਿਆਂ ਲਈ ਹਰ ਵਰਗ ਦੇ ਖਪਤਕਾਰ ਖ਼ਾਸ ਤੌਰ 'ਤੇ ਉਦਯੋਗਿਕ ਖਪਤਕਾਰਾਂ ਲਈ ਜਾਰੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ ਦੀਆਂ ਸਾਰੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਖਾਸ ਤੌਰ ਤੇ ਉਦਯੋਗਿਕ ਖਪਤਕਾਰਾਂ ਜਿਨ੍ਹਾਂ ਦੇ ਕੁਨੈਕਸ਼ਨ ਆਰਥਿਕ ਮਜਬੂਰੀਆਂ ਕਾਰਨ ਬਿੱਲ ਜਮ੍ਹਾਂ ਨਾ ਕਰਵਾਉਣ ਕਰਕੇ ਕੱਟੇ ਹੋਏ ਸਨ ਜਾਂ ਬਕਾਇਆ ਰਕਮ ਕਲੀਅਰ ਨਾ ਹੋਣ ਕਰਕੇ ਕੁਨੈਕਸ਼ਨ ਮੁੜ ਜੋੜੇ ਨਹੀਂ ਜਾ ਰਹੇ ਸਨ, ਉਨ੍ਹਾਂ ਨੂੰ ਇੱਕ ਸੁਨਹਿਰੀ ਮੌਕਾ ਦਿੰਦੇ ਹੋਏ ਪੀ.ਐਸ.ਪੀ.ਸੀ.ਐਲ ਵੱਲੋਂ ਓ.ਟੀ.ਐਸ ਤਿੰਨ ਮਹੀਨਿਆਂ ਲਈ ਚਾਲੂ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਓ ਟੀ.ਐਸ ਅਧੀਨ ਬਿੱਲਾਂ ਦੀ ਬਕਾਇਆ ਰਹਿੰਦੀ ਡਿਫਾਲਟਿੰਗ ਰਕਮ ਉਪਰ ਦੇਰੀ ਨਾਲ ਅਦਾਇਗੀ ਉਤੇ ਵਿਆਜ 9 ਫੀਸਦੀ ਦੀ ਸਾਧਾਰਨ ਦਰ ਦੇ ਹਿਸਾਬ ਨਾਲ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੁਨੈਕਸ਼ਨ ਕੱਟਣ ਦੀ ਮਿਤੀ ਤੋਂ ਕੁਨੈਕਸ਼ਨ ਜੋੜਨ ਦੀ ਮਿਆਦ ਛੇ ਮਹੀਨੇ ਜਾਂ ਇਸ ਤੋਂ ਘੱਟ ਹੈ ਤਾਂ ਕੋਈ ਵੀ ਫਿਕਸਡ ਚਾਰਜਿਜ਼ ਨਹੀਂ ਲਏ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੁਨੈਕਸ਼ਨ ਕੱਟਣ ਦੀ ਮਿਤੀ ਤੋਂ ਕੁਨੈਕਸ਼ਨ ਜੋੜਨ ਦੀ ਮਿਆਦ ਛੇ ਮਹੀਨੇ ਜਾਂ ਇਸ ਤੋਂ ਵੱਧ ਹੈ ਤਾਂ ਫਿਕਸਡ ਚਾਰਜਿਜ਼ ਕੇਵਲ ਛੇ ਮਹੀਨਿਆਂ ਲਈ ਹੀ ਲਏ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਤਹਿਤ ਬਕਾਇਆ ਰਕਮ ਨੂੰ ਇਕ ਸਾਲ ਦੇ ਅੰਦਰ ਚਾਰ ਕਿਸ਼ਤਾਂ ਵਿਚ ਜਮ੍ਹਾਂ ਕਰਵਾਇਆ ਜਾ ਸਕੇਗਾ, ਜਦੋਂ ਕਿ ਪਹਿਲਾਂ ਅਜਿਹੀ ਕੋਈ ਸਹੂਲਤ ਨਹੀਂ ਸੀ। ਉਨ੍ਹਾਂ ਕਿਹਾ ਕਿ ਬਿੱਲਾਂ ਦੀ ਬਕਾਇਆ ਰਹਿੰਦੀ ਡਿਫਾਲਟਿੰਗ ਰਕਮ ਉਪਰ ਲੇਟ ਅਦਾਇਗੀ ਉਤੇ 18 ਫੀਸਦੀ ਕੰਪਾਉਂਡਿਡ ਦੇ ਹਿਸਾਬ ਨਾਲ ਵਿਆਜ ਲਿਆ ਜਾਂਦਾ ਸੀ ਅਤੇ ਕੁਨੈਕਸ਼ਨ ਕੱਟਣ ਦੀ ਮਿਤੀ ਤੋਂ ਕੁਨੈਕਸ਼ਨ ਜੋੜਨ ਦੀ ਮਿਆਦ ਤੱਕ ਦੇ ਪੂਰੇ ਸਮੇਂ ਦੇ ਫਿਕਸਡ ਚਾਰਜਿਜ਼ ਲਏ ਜਾਂਦੇ ਸਨ, ਜੋ ਹੁਣ ਬਿਲਕੁਲ ਬੰਦ ਕਰ ਦਿੱਤੇ ਗਏ ਹਨ। The post ਪੰਜਾਬ ਸਰਕਾਰ ਵੱਲੋਂ ਬਿਜਲੀ ਬਿੱਲਾਂ ਦੇ ਬਕਾਏ ਭਰਨ ਲਈ ਯਕਮੁਸ਼ਤ ਨਿਬੇੜਾ ਸਕੀਮ ਦਾ ਐਲਾਨ appeared first on TheUnmute.com - Punjabi News. Tags:
|
ਇੰਡੋਨੇਸ਼ੀਆ 'ਚ ਫਾਂਸੀ ਦੀ ਸਜ਼ਾ ਪ੍ਰਾਪਤ ਨੌਜਵਾਨਾਂ ਦੇ ਮੁੱਦੇ 'ਤੇ ਕੁਲਦੀਪ ਸਿੰਘ ਧਾਲੀਵਾਲ ਵਿਦੇਸ਼ ਸਕੱਤਰ ਨੂੰ ਮਿਲੇ Friday 26 May 2023 04:26 PM UTC+00 | Tags: ajnala cabinet-minister-mr-kuldeep-singh-dhaliwal foreign-secretary-of-indonesia indonesia news ਅੰਮ੍ਰਿਤਸਰ, 26 ਮਈ 2023: ਅਜਨਾਲਾ ਹਲਕੇ ਦੇ ਪਿੰਡ ਗੋਗੋਮਾਹਲ ਦੇ ਦੋ ਨੌਜਵਾਨ, ਜੋ ਕਿ ਕਿਸੇ ਠੱਗ ਟਰੈਵਲ ਏਜੰਟ ਦੇ ਭਰੋਸੇ ਵਿਚ ਆ ਕੇ ਇੰਡੋਨੇਸ਼ੀਆ ਵਿਖੇ ਕਤਲ ਕੇਸ ਦੇ ਇਲਜ਼ਾਮ ਵਿਚ ਫਾਸੀਂ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ, ਦੀ ਮਦਦ ਲਈ ਐਨ. ਆਰ. ਆਈ. ਮਾਮਲਿਆਂ ਦੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਸਰਕਾਰ ਦੇ ਵਿਦੇਸ਼ ਸਕੱਤਰ ਕੋਲ ਪਹੁੰਚ ਕਰਕੇ ਮਦਦ ਦੀ ਗੁਹਾਰ ਲਗਾਈ ਹੈ। ਚੰਡੀਗੜ੍ਹ ਵਿਖੇ ਵਿਦੇਸ਼ ਸਕੱਤਰ ਡਾ. ਔਸਫ ਸਈਅਦ ਨੂੰ ਮਿਲਕੇ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਗੁਰਮੇਜ ਸਿੰਘ ਅਤੇ ਅਜੇਪਾਲ ਸਿੰਘ ਨਾਮ ਦੇ ਇਹ ਨੌਜਵਾਨ ਵਿਦੇਸ਼ ਦੇ ਝਾਂਸੇ ਵਿੱਚ ਠੱਗੀ ਦਾ ਸ਼ਿਕਾਰ ਹੋਏ। ਇੰਡੋਨੇਸ਼ੀਆ ਵਿੱਚ ਇੰਨਾ ਨੂੰ ਉਕਤ ਕਥਿਤ ਦੋਸ਼ੀ ਭਾਰਤੀ ਮੂਲ ਦੇ ਏਜੰਟ ਨੇ ਇੰਨਾ ਨੂੰ ਬੰਧਕ ਬਣਾਈ ਰੱਖਿਆ ਅਤੇ ਫਿਰੌਤੀ ਵਸੂਲਣ ਦੀ ਕੋਸ਼ਿਸ਼ ਕੀਤੀ। ਇਥੋਂ ਬਚ ਨਿਕਲਣ ਦੇ ਚੱਕਰ ਵਿੱਚ ਹੋਈ ਲੜਾਈ ਦੌਰਾਨ ਉਸ ਏਜੰਟ ਦੀ ਮੌਤ ਹੋ ਗਈ ਅਤੇ ਇਹ ਮੁੰਡੇ ਇਸ ਦੋਸ਼ ਵਿੱਚ ਫੜੇ ਗਏ, ਜਿੰਨਾ ਨੂੰ ਸਥਾਨਕ ਅਦਾਲਤ ਨੇ ਫਾਂਸੀ ਦੀ ਸਜ਼ਾ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਵਿਦੇਸ਼ ਸਕੱਤਰ ਨੂੰ ਬੇਨਤੀ ਕੀਤੀ ਕਿ ਉਹ ਨਿੱਜੀ ਤੌਰ ਉਤੇ ਇਸ ਮਸਲੇ ਨੂੰ ਭਾਰਤ ਸਰਕਾਰ ਜਰੀਏ ਇੰਡੋਨੇਸ਼ੀਆ ਸਰਕਾਰ ਕੋਲ ਉਠਾਉਣ ਤਾਂ ਜੋ ਇੰਨਾ ਮੁੰਡਿਆਂ ਨੂੰ ਬਚਾਇਆ ਜਾ ਸਕੇ। ਸ. ਧਾਲੀਵਾਲ ਨੇ ਦੱਸਿਆ ਕਿ ਡਾ. ਔਸਫ ਨੇ ਸਾਰੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਤੁਹਾਡੇ ਨੌਜਵਾਨਾਂ ਨੂੰ ਵਤਨ ਵਾਪਸ ਲਿਆਉਣ ਲਈ ਕਾਨੂੰਨੀ ਵਾਹ ਲਗਾਏਗੀ ਅਤੇ ਇਸ ਮਾਮਲੇ ਉਤੇ ਇੰਡੋਨੇਸ਼ੀਆ ਦੂਤਵਾਸ ਜਰੀਏ ਨੌਜਵਾਨਾਂ ਦੀ ਮਦਦ ਕੀਤੀ ਜਾਵੇਗੀ। The post ਇੰਡੋਨੇਸ਼ੀਆ ‘ਚ ਫਾਂਸੀ ਦੀ ਸਜ਼ਾ ਪ੍ਰਾਪਤ ਨੌਜਵਾਨਾਂ ਦੇ ਮੁੱਦੇ ‘ਤੇ ਕੁਲਦੀਪ ਸਿੰਘ ਧਾਲੀਵਾਲ ਵਿਦੇਸ਼ ਸਕੱਤਰ ਨੂੰ ਮਿਲੇ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest