TheUnmute.com – Punjabi News: Digest for May 24, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

CM ਮਾਨ ਤੇ ਅਰਵਿੰਦ ਕੇਜਰੀਵਾਲ CM ਮਮਤਾ ਬੈਨਰਜੀ ਤੇ ਊਧਵ ਠਾਕਰੇ ਨਾਲ ਕਰਨਗੇ ਮੁਲਕਾਤ

Tuesday 23 May 2023 05:34 AM UTC+00 | Tags: arvind-kejriwal bhagwant-mann breaking-news cm-bhagwant-mann cm-mamata-banerjee latest-news news punjab-government punjabi-news sharad-pawar the-unmute-breaking-news west-bengal

ਚੰਡੀਗੜ੍ਹ, 23 ਮਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ਤੋਂ ਪੱਛਮੀ ਬੰਗਾਲ (West Bengal) ਲਈ ਰਵਾਨਾ ਹੋਣਗੇ। ਪੱਛਮੀ ਬੰਗਾਲ ‘ਚ ਭਗਵੰਤ ਮਾਨ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਨ੍ਹਾਂ ਨਾਲ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹਿਣਗੇ।

ਇਸਦੇ ਨਾਲ ਹੀ 24 ਅਤੇ 25 ਮਈ ਨੂੰ ਦੋਵੇਂ ਮੁੱਖ ਮੰਤਰੀ ਮੁੰਬਈ ਵਿੱਚ ਊਧਵ ਠਾਕਰੇ ਅਤੇ ਸ਼ਰਦ ਪਵਾਰ ਨਾਲ ਮੀਟਿੰਗ ਕਰਨਗੇ। 26 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਹੀ ਮਿਲ ਸਕਦੇ ਹਨ।ਮੁੱਖ ਮੰਤਰੀ ਮਾਨ ਨੇ ਕੁਝ ਮੁੱਦਿਆਂ ਨੂੰ ਲੈ ਕੇ ਅਮਿਤ ਸ਼ਾਹ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਹੈ, ਜੇਕਰ ਸਮਾਂ ਮਿਲਿਆ ਤਾਂ ਮੁੱਖ ਮੰਤਰੀ 26 ਮਈ ਨੂੰ ਅਮਿਤ ਸ਼ਾਹ ਨੂੰ ਮਿਲਣਗੇ।

27 ਮਈ ਨੂੰ ਮੁੱਖ ਮੰਤਰੀ ਮਾਨ ਦਿੱਲੀ ਵਿੱਚ ਹੋਣ ਵਾਲੀ ਨੀਤੀ ਆਯੋਗ ਦੀ ਮੀਟਿੰਗ ਵਿੱਚ ਵੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ 28 ਮਈ ਨੂੰ ਮੁੱਖ ਮੰਤਰੀ ਪਾਰਲੀਮੈਂਟ ਦੇ ਨਵੇਂ ਕੰਪਲੈਕਸ ਦੇ ਉਦਘਾਟਨ ਸਮਾਗਮ ਵਿੱਚ ਸ਼ਿਰਕਤ ਕਰਨਗੇ |

The post CM ਮਾਨ ਤੇ ਅਰਵਿੰਦ ਕੇਜਰੀਵਾਲ CM ਮਮਤਾ ਬੈਨਰਜੀ ਤੇ ਊਧਵ ਠਾਕਰੇ ਨਾਲ ਕਰਨਗੇ ਮੁਲਕਾਤ appeared first on TheUnmute.com - Punjabi News.

Tags:
  • arvind-kejriwal
  • bhagwant-mann
  • breaking-news
  • cm-bhagwant-mann
  • cm-mamata-banerjee
  • latest-news
  • news
  • punjab-government
  • punjabi-news
  • sharad-pawar
  • the-unmute-breaking-news
  • west-bengal

ਅੱਜ ਤੋਂ ਬਦਲੇ ਜਾ ਰਹੇ ਹਨ 2000 ਦੇ ਨੋਟ, RBI ਨੇ ਕਿਹਾ- ਲੋਕ ਜਲਦਬਾਜ਼ੀ ਨਾ ਕਰਨ

Tuesday 23 May 2023 05:44 AM UTC+00 | Tags: 2000-notes all-india-bank bank breaking-news india indian-currency latest-news news rbi rbi-governer rbi-governor-das reserve-bank-of-india shaktikanta-das the-unmute-breaking-news the-unmute-latest-update the-unmute-punjabi-news two-thousand-rupee-notes

ਚੰਡੀਗੜ੍ਹ, 23 ਮਈ 2023: ਦੇਸ਼ ਦੇ ਸਾਰੇ ਬੈਂਕਾਂ ਅਤੇ ਭਾਰਤੀ ਰਿਜ਼ਰਵ ਬੈਂਕ ਦੀਆਂ 19 ਖੇਤਰੀ ਸ਼ਾਖਾਵਾਂ ‘ਚ ਅੱਜ ਯਾਨੀ ਮੰਗਲਵਾਰ ਤੋਂ ਦੋ ਹਜ਼ਾਰ ਰੁਪਏ ਦੇ ਨੋਟ (2000 Notes)  ਬਦਲੇ ਜਾ ਰਹੇ ਹਨ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ, ਲੋਕਾਂ ਕੋਲ ਚਾਰ ਮਹੀਨੇ ਦਾ ਸਮਾਂ ਹੈ। ਬੈਂਕ ਜਾ ਕੇ ਨੋਟ ਬਦਲ ਸਕਦੇ ਹਨ |

ਉਨ੍ਹਾਂ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਬੈਂਕਾਂ ਕੋਲ ਕਾਫੀ ਪੈਸਾ ਹੈ। ਦਾਸ ਨੇ ਕਿਹਾ, ਬੈਂਕਾਂ ਦੀਆਂ ਸ਼ਾਖਾਵਾਂ ਵਿੱਚ ਭੀੜ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਨੋਟ ਬਦਲਣ ਲਈ ਜਲਦਬਾਜ਼ੀ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਭੀੜ ਇਕੱਠੀ ਨਾ ਕਰਨ ਦੀ ਵੀ ਅਪੀਲ ਕੀਤੀ। ਸ਼ਕਤੀਕਾਂਤ ਦਾਸ ਨੇ ਸਪੱਸ਼ਟ ਕੀਤਾ ਕਿ ਕਾਰੋਬਾਰੀਆਂ ਸਮੇਤ ਕੋਈ ਵੀ ਸੰਸਥਾ 2000 ਰੁਪਏ ਦੇ ਨੋਟ ਲੈਣ ਤੋਂ ਇਨਕਾਰ ਨਹੀਂ ਕਰ ਸਕਦੀ।

ਆਰਬੀਆਈ ਗਵਰਨਰ ਦਾਸ ਨੇ 2000 ਦੇ ਨੋਟ (2000 Notes) ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਪਹਿਲੀ ਵਾਰ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਬੈਂਕ ਖਾਤਾ ਨਹੀਂ ਹੈ, ਪਰ 2000 ਦਾ ਨੋਟ ਹੈ, ਉਨ੍ਹਾਂ ਲਈ ਨੋਟ ਬਦਲਣ ਦੀ ਪ੍ਰਕਿਰਿਆ ਹਰ ਕਿਸੇ ਦੀ ਤਰ੍ਹਾਂ ਲਾਗੂ ਹੋਵੇਗੀ। ਦਾਸ ਨੇ ਕਿਹਾ, ਭਰੋਸਾ ਰੱਖੋ, ਕਾਫ਼ੀ ਗਿਣਤੀ ਵਿੱਚ ਪ੍ਰਿੰਟ ਕੀਤੇ ਨੋਟ ਉਪਲਬਧ ਹਨ।

ਆਰਬੀਆਈ ਗਵਰਨਰ ਦਾਸ ਨੇ ਕਿਹਾ, ਨੋਟ ਬਦਲਣ ਦੀ ਸਮਾਂ ਸੀਮਾ 30 ਸਤੰਬਰ ਤੈਅ ਕੀਤੀ ਗਈ ਹੈ, ਤਾਂ ਜੋ ਇਸ ਨੂੰ ਗੰਭੀਰਤਾ ਨਾਲ ਲਿਆ ਜਾ ਸਕੇ। ਨਹੀਂ ਤਾਂ ਜਮ੍ਹਾ ਕਰਨ ਜਾਂ ਬਦਲਣ ਦੀ ਪ੍ਰਕਿਰਿਆ ਨਿਰੰਤਰ ਜਾਰੀ ਰਹੇਗੀ। ਦਾਸ ਨੇ ਕਿਹਾ, 30 ਸਤੰਬਰ ਤੋਂ ਬਾਅਦ ਕੀ ਹੋਵੇਗਾ, ਇਸ ਬਾਰੇ ਕੋਈ ਜਵਾਬ ਨਹੀਂ ਦੇ ਸਕਦਾ। ਇਸ ਦੌਰਾਨ ਜ਼ਿਆਦਾਤਰ ਨੋਟ ਵਾਪਸ ਆਉਣ ਦੀ ਉਮੀਦ ਹੈ। ਅਗਲਾ ਫੈਸਲਾ 30 ਸਤੰਬਰ ਨੂੰ ਹੀ ਲਿਆ ਜਾਵੇਗਾ।

ਸ਼ਕਤੀਕਾਂਤ ਦਾਸ ਨੇ ਕਿਹਾ 2000 ਦਾ ਨੋਟ ਲਿਆਉਣ ਦਾ ਮਕਸਦ ਪੂਰਾ ਹੋ ਗਿਆ ਹੈ। ਫਿਰ ਇਸ ਨੂੰ ਕਰੰਸੀ ਦੀ ਕਮੀ ਨੂੰ ਪੂਰਾ ਕਰਨ ਲਈ ਲਿਆਂਦਾ ਗਿਆ। ਜਦੋਂ ਸਿਸਟਮ ਵਿੱਚ ਲੋੜੀਂਦੀ ਮਾਤਰਾ ਸੀ, ਤਾਂ 2018-19 ਤੋਂ ਇਨ੍ਹਾਂ ਦੀ ਛਪਾਈ ਬੰਦ ਕਰ ਦਿੱਤੀ ਗਈ ਸੀ।

The post ਅੱਜ ਤੋਂ ਬਦਲੇ ਜਾ ਰਹੇ ਹਨ 2000 ਦੇ ਨੋਟ, RBI ਨੇ ਕਿਹਾ- ਲੋਕ ਜਲਦਬਾਜ਼ੀ ਨਾ ਕਰਨ appeared first on TheUnmute.com - Punjabi News.

Tags:
  • 2000-notes
  • all-india-bank
  • bank
  • breaking-news
  • india
  • indian-currency
  • latest-news
  • news
  • rbi
  • rbi-governer
  • rbi-governor-das
  • reserve-bank-of-india
  • shaktikanta-das
  • the-unmute-breaking-news
  • the-unmute-latest-update
  • the-unmute-punjabi-news
  • two-thousand-rupee-notes

ਚੰਡੀਗੜ੍ਹ, 23 ਮਈ 2023: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਮਨਸ਼ੇ ਨਾਲ ਗਠਤ ਕੀਤੇ “ਮਨਿਸਟਰ ਫ਼ਲਾਇੰਗ ਸਕੁਐਡ” ਨੇ ਬੀਤੀ ਰਾਤ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੋਂ ਲੁਧਿਆਣਾ ਆ ਰਹੀ ਵਾਲਵੋ ਬੱਸ ਦੀ ਚੈਕਿੰਗ ਦੌਰਾਨ ਟਿਕਟਾਂ ਦੀ ਚੋਰੀ ਫੜੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ 6 ਮੈਂਬਰੀ ਉੱਡਣ ਦਸਤੇ ਨੇ ਪਾਣੀਪਤ ਵਿਖੇ ਰਾਤ 11.20 ਵਜੇ ਦਿੱਲੀ ਏਅਰਪੋਰਟ ਤੋਂ ਲੁਧਿਆਣਾ ਆ ਰਹੀ ਜਲੰਧਰ ਡਿਪੂ ਦੀ ਵਾਲਵੋ ਬੱਸ ਨੰਬਰ ਪੀ.ਬੀ.08-ਸੀ.ਐਕਸ-9053 ਦੀ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਕੰਡਕਟਰ ਨੇ ਸਵਾਰੀਆਂ ਤੋਂ 3,555 ਰੁਪਏ ਲੈ ਕੇ ਉਨ੍ਹਾਂ ਨੂੰ ਟਿਕਟਾਂ ਜਾਰੀ ਨਹੀਂ ਸਨ ਕੀਤੀਆਂ।

ਕੈਬਨਿਟ ਮੰਤਰੀ ਨੇ ਬੱਸ ਦੇ ਕੰਡਕਟਰ ਜਗਦੀਸ਼ ਸਿੰਘ ਨੂੰ 3,555 ਗ਼ਬਨ ਕਰਨ ਦੇ ਦੋਸ਼ ਵਿੱਚ ਤੁਰੰਤ ਡਿਊਟੀ ਤੋਂ ਫ਼ਾਰਗ ਕਰਨ ਸਬੰਧੀ ਟਰਾਂਸਪੋਰਟ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਗਈ ਹੈ ਅਤੇ ਕਿਸੇ ਵੀ ਪੱਧਰ ‘ਤੇ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪਿਛਲੇ ਹਫ਼ਤੇ ਗਠਤ ਕੀਤਾ ਗਿਆ “ਮਨਿਸਟਰ ਫ਼ਲਾਇੰਗ ਸਕੁਐਡ”

ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਸਵਾਰੀਆਂ ਵੱਲੋਂ ਟਿਕਟ ਚੋਰੀ ਦੀਆਂ ਸ਼ਿਕਾਇਤਾਂ ਸਬੰਧੀ ਕਾਰਵਾਈ ਕਰਨ ਅਤੇ ਬੱਸ ਸਟੈਂਡਾਂ ਵਿਖੇ ਬੱਸ ਟਾਈਮ-ਟੇਬਲ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪਿਛਲੇ ਹਫ਼ਤੇ “ਮਨਿਸਟਰ ਫ਼ਲਾਇੰਗ ਸਕੁਐਡ” ਗਠਤ ਕੀਤਾ ਗਿਆ ਸੀ।

ਇਸ ਚੈਕਿੰਗ ਟੀਮ ਨੂੰ ਟਰਾਂਸਪੋਰਟ ਮੰਤਰੀ ਦੇ ਹੁਕਮਾਂ ਅਨੁਸਾਰ ਬੱਸ ਸਟੈਂਡ ਵਿਖੇ ਸਮੁੱਚੇ ਬੱਸ ਆਪ੍ਰੇਸ਼ਨ ਨੂੰ ਪ੍ਰਮਾਣਤ ਟਾਈਮ-ਟੇਬਲ ਅਨੁਸਾਰ ਚੈੱਕ ਕਰਨ, ਸਮੂਹ ਰੂਟਾਂ ‘ਤੇ ਚਲ ਰਹੀ ਐਸ.ਟੀ.ਯੂ. ਦੀ ਬੱਸ ਸਰਵਿਸ ਦੀ ਚੈਕਿੰਗ ਸਣੇ ਡਿਪੂਆਂ ਦੀ ਮੁਕੰਮਲ ਚੈਕਿੰਗ ਦਾ ਜ਼ਿੰਮਾ ਸੌਂਪਿਆ ਗਿਆ ਹੈ। ਇਸੇ ਤਰ੍ਹਾਂ ਇਸ ਟੀਮ ਨੂੰ ਹਰ ਚੈਕਿੰਗ ਉਪਰੰਤ ਡਾਇਰੈਕਟਰ ਸਟੇਟ ਟਰਾਂਸਪੋਰਟ ਨੂੰ ਆਪਣੀ ਰਿਪੋਰਟ ਪੇਸ਼ ਕਰਨ ਲਈ ਪਾਬੰਦ ਕੀਤਾ ਗਿਆ, ਜੋ ਅੱਗੇ ਸਿੱਧਾ ਟਰਾਂਸਪੋਰਟ ਮੰਤਰੀ ਨੂੰ ਰਿਪੋਰਟ ਕਰਨਗੇ।

ਪੰਜਾਬ ਰੋਡਵੇਜ਼ ਲੁਧਿਆਣਾ ਦੇ ਜਨਰਲ ਮੈਨੇਜਰ ਨਵਰਾਜ ਬਾਤਿਸ਼ ਦੀ ਅਗਵਾਈ ਵਾਲੀ ਟੀਮ ਵਿੱਚ ਪੰਜ ਮੈਂਬਰ ਮਦਨ ਲਾਲ (ਐਸ.ਐਸ), ਰਾਮੇਸ਼ ਕੁਮਾਰ (ਇੰਸਪੈਕਟਰ), ਸੁਖਵਿੰਦਰ ਸਿੰਘ (ਇੰਸਪੈਕਟਰ), ਸੁਰਿੰਦਰ ਕੁਮਾਰ (ਸਬ-ਇੰਸਪੈਕਟਰ) ਅਤੇ ਸੁਖਦੀਪ ਸਿੰਘ (ਸਬ-ਇੰਸਪੈਕਟਰ) ਨੂੰ ਸ਼ਾਮਲ ਕੀਤਾ ਗਿਆ ਹੈ।

The post ਟਰਾਂਸਪੋਰਟ ਮੰਤਰੀ ਵੱਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਮਨਸ਼ੇ ਨਾਲ ਗਠਤ ਕੀਤਾ ਗਿਆ “ਮਨਿਸਟਰ ਫ਼ਲਾਇੰਗ ਸਕੁਐਡ” appeared first on TheUnmute.com - Punjabi News.

Tags:
  • breaking-news
  • delhi-airport-ludhiana-volvo-bus
  • laljit-singh-bhullar
  • news
  • volvo-bus

ਪੰਜਾਬ ਸਰਕਾਰ ਨੇ ਦਿੜ੍ਹਬਾ ਵਾਸੀਆਂ ਦੀ ਚਿਰਾਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕੀਤਾ: ਹਰਪਾਲ ਸਿੰਘ ਚੀਮਾ

Tuesday 23 May 2023 07:30 AM UTC+00 | Tags: aam-aadmi-party cm-bhagwant-mann dirba harpal-singh-cheema latest-news news sub-divisional-complex the-unmute-breaking-news

ਚੰਡੀਗੜ੍ਹ/ਦਿੜ੍ਹਬਾ (ਸੰਗਰੂਰ), 23 ਮਈ 2023: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ ਵਿਖੇ ਸਬ ਡਵੀਜ਼ਨਲ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਪੱਖੀ ਸੋਚ ਸਦਕਾ ਛੇਤੀ ਹੀ ਅਸੀਂ ਦਿੜ੍ਹਬਾ ਸਬ ਡਵੀਜ਼ਨ ਦੇ ਲੋਕਾਂ ਦੀ ਚਿਰਾਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਨ ਜਾ ਰਹੇ ਹਾਂ ਜਿਸ ਦੇ ਪਹਿਲੇ ਪੜਾਅ ਵਜੋਂ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ।

ਅੱਜ ਨੀਂਹ ਪੱਥਰ ਸਮਾਰੋਹ ਤੋਂ ਬਾਅਦ ਇਹ ਸ਼ਬਦ ਸਾਂਝੇ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜਦੋਂ ਉਹ ਪਿਛਲੀ ਸਰਕਾਰ ਸਮੇਂ ਵਿਰੋਧੀ ਧਿਰ ਦੇ ਆਗੂ ਸਨ, ਤਾਂ ਉਨ੍ਹਾਂ ਨੇ ਸਮੇਂ ਸਮੇਂ 'ਤੇ ਦਿੜ੍ਹਬਾ ਵਾਸੀਆਂ ਦੀ ਇਸ ਬੇਹੱਦ ਮਹੱਤਵਪੂਰਨ ਮੰਗ ਨੂੰ ਉਠਾਇਆ ਪਰ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਲੋਕ ਮਸਲਿਆਂ ਵੱਲ ਧਿਆਨ ਨਹੀਂ ਦਿੱਤਾ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੇ ਸੱਤਾ ਵਿੱਚ ਆਉਂਦਿਆਂ ਹੀ ਇਸ ਸਬ ਡਵੀਜ਼ਨਲ ਕੰਪਲੈਕਸ ਨੂੰ ਬਣਾਉਣ ਦਾ ਸੁਪਨਾ ਸਾਕਾਰ ਹੁੰਦਾ ਨਜ਼ਰ ਆਉਣ ਲੱਗ ਪਿਆ ਸੀ ਅਤੇ ਉਦੋਂ ਤੋਂ ਹੀ ਉਹ ਖੁਦ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਲਈ ਇਸ ਦੀ ਰੂਪ ਰੇਖਾ ਨੂੰ ਤਿਆਰ ਕਰਨ ਵਿੱਚ ਜੁਟੇ ਹੋਏ ਸਨ।

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਲੋਕਾਂ ਨੂੰ ਉਨ੍ਹਾਂ ਦੇ ਰੋਜ਼ਮਰ੍ਹਾ ਦੇ ਕੰਮ ਨੂੰ ਕਰਵਾਉਣ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਸਥਾਈ ਤੌਰ 'ਤੇ ਸਮਾਪਤ ਕਰਨ ਲਈ ਇਸ ਅਤਿ ਆਧੁਨਿਕ ਸਬ ਡਵੀਜ਼ਨਲ ਕੰਪਲੈਕਸ ਦੀ ਉਸਾਰੀ ਕਰਵਾਈ ਜਾ ਰਹੀ ਹੈ ਜਿਸ ਲਈ ਕਰੀਬ 10.68 ਕਰੋੜ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਪ੍ਰਾਪਤ ਹੋਈ ਸੀ ਪਰ ਇਮਾਨਦਾਰੀ ਤੇ ਨੇਕ ਨੀਅਤ ਵਾਲੀ ਸੋਚ ‘ਤੇ ਪਹਿਰਾ ਦਿੰਦੇ ਹੋਏ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਹੁਣ ਇਹ ਉਸਾਰੀ ਕਰੀਬ 9 ਕਰੋੜ 6 ਲੱਖ ਰੁਪਏ ਵਿੱਚ ਕਰਵਾਈ ਜਾਵੇਗੀ ਜਿਸ ਨਾਲ ਸਰਕਾਰ ਨੂੰ ਕਰੀਬ 14 ਪ੍ਰਤੀਸ਼ਤ ਰਾਸ਼ੀ ਦੀ ਬੱਚਤ ਹੋਵੇਗੀ।

ਉਨ੍ਹਾਂ ਦੱਸਿਆ ਕਿ 9 ਏਕੜ ਰਕਬੇ ਵਿੱਚ ਬਣਨ ਵਾਲੇ ਇਸ ਕੰਪਲੈਕਸ ਵਿੱਚ ਦਫ਼ਤਰ ਉਪ ਮੰਡਲ ਮੈਜਿਸਟਰੇਟ, ਦਫ਼ਤਰ ਉਪ ਕਪਤਾਨ ਪੁਲਿਸ, ਤਹਿਸੀਲ ਦਫ਼ਤਰ, ਬੀ.ਡੀ.ਪੀ.ਓ ਦਫ਼ਤਰ, ਸੀ.ਡੀ.ਪੀ.ਓ ਦਫ਼ਤਰ ਤੇ ਫਰਦ ਕੇਂਦਰ ਸਥਾਪਤ ਕੀਤੇ ਜਾਣਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਇੱਕੋ ਛੱਤ ਹੇਠਾਂ ਦੂਰ ਕਰਨ ਦੀ ਵਚਨਬੱਧਤਾ ਤਹਿਤ ਇਹ ਸਾਰਥਕ ਕਦਮ ਪੁੱਟਿਆ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ 35 ਪਿੰਡਾਂ ਤੇ ਸ਼ਹਿਰੀ ਇਲਾਕਿਆਂ ਦੇ ਕਰੀਬ 1 ਲੱਖ ਲੋਕਾਂ ਨੂੰ ਇਸ ਕੰਪਲੈਕਸ ਰਾਹੀਂ ਵੱਖ-ਵੱਖ ਪ੍ਰਸ਼ਾਸਨਿਕ ਸੇਵਾਵਾਂ ਸਮੇਂ ਸਿਰ ਮਿਲ ਸਕਣਗੀਆਂ ਅਤੇ ਕੰਪਲੈਕਸ ਦੀ ਉਸਾਰੀ ਪ੍ਰਕਿਰਿਆ ਇੱਕ ਵਰ੍ਹੇ ਦੇ ਅੰਦਰ ਅੰਦਰ ਮੁਕੰਮਲ ਕਰਨ ਦੀ ਹਦਾਇਤ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਕੰਪਲੈਕਸ ਨੂੰ ਹੋਰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਵੀ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਸਟਾਫ਼ ਤੇ ਆਮ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਾ ਆ ਸਕੇ।

The post ਪੰਜਾਬ ਸਰਕਾਰ ਨੇ ਦਿੜ੍ਹਬਾ ਵਾਸੀਆਂ ਦੀ ਚਿਰਾਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕੀਤਾ: ਹਰਪਾਲ ਸਿੰਘ ਚੀਮਾ appeared first on TheUnmute.com - Punjabi News.

Tags:
  • aam-aadmi-party
  • cm-bhagwant-mann
  • dirba
  • harpal-singh-cheema
  • latest-news
  • news
  • sub-divisional-complex
  • the-unmute-breaking-news

ਪੰਜਾਬ ਨੇ ਉਤਪਾਦਨ ਖੇਤਰ 'ਚ 300 ਤੋਂ ਵੱਧ ਉਦਯੋਗਿਕ ਪ੍ਰਾਜੈਕਟ ਕੀਤੇ ਆਕਰਸ਼ਿਤ: ਅਨਮੋਲ ਗਗਨ ਮਾਨ

Tuesday 23 May 2023 07:33 AM UTC+00 | Tags: 300-industrial-projects aam-aadmi-party anmol-gagan-mann breaking-news industrial-projects latest-news news punjab-government

ਚੰਡੀਗੜ, 23 ਮਈ 2023: ਸੂਬਾ ਸਰਕਾਰ ਵੱਲੋਂ ਪੇਸ਼ ਕੀਤੀ ਗਈ ਨਵੀਂ ਉਦਯੋਗਿਕ ਨੀਤੀ ਅਤੇ ਕਾਰੋਬਾਰ ਸਥਾਪਤ ਕਰਨ ਸਬੰਧੀ ਰਾਜ ਸਰਕਾਰ ਦੀਆਂ ਪਹਿਲਕਦਮੀਆਂ ਨੇ ਉਦਯੋਗਿਕ ਖੇਤਰ ਵਿੱਚ ਨਿਵੇਸ਼ ਨੂੰ ਵੱਡਾ ਹੁਲਾਰਾ ਦਿੱਤਾ ਹੈ। ਪੰਜਾਬ ਵੱਲੋਂ ਜਨਵਰੀ 2023 ਤੋਂ ਮਾਰਚ 2023 ਤੱਕ ਕੁੱਲ 507 ਉਦਯੋਗਿਕ ਪ੍ਰਾਜੈਕਟ ਹਾਸਲ ਕੀਤੇ ਗਏ ਹਨ, ਜਿਨਾਂ ਵਿੱਚੋਂ 318 ਪ੍ਰਾਜੈਕਟ ਉਤਪਾਦਨ ਖੇਤਰ, 139 ਸੇਵਾ ਖੇਤਰ ਅਤੇ 50 ਰੀਅਲ ਅਸਟੇਟ ਸੈਕਟਰ ਨਾਲ ਸਬੰਧਤ ਹਨ। ਨਿਵੇਸ਼ਾਂ ਵਿੱਚ ਮਜ਼ਬੂਤ ਵਾਧਾ ਆਪਣੇ ਉਤਪਾਦਨ ਕਾਰਜਾਂ ਦਾ ਵਿਸਤਾਰ ਕਰਨ ਦੇ ਯਤਨ ਕਰ ਰਹੇ ਨਵੇਂ ਕਾਰੋਬਾਰਾਂ ਲਈ ਸੂਬੇ ਵਿੱਚ ਮਜਬੂਤ ਸੰਭਾਵਨਾਵਾਂ ਅਤੇ ਖਿੱਚ ਨੂੰ ਦਰਸਾਉਂਦਾ ਹੈ।

ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਦੀ ਮੌਜੂਦਗੀ ਵਿਚ 5ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ- 2023 ਵਿਚ ਉਦਯੋਗਿਕ ਅਤੇ ਕਾਰੋਬਾਰ ਵਿਕਾਸ ਨੀਤੀ -2022 ਦਾ ਉਦਘਾਟਨ ਕੀਤਾ ਗਿਆ।

ਇੱਕ ਰਣਨੀਤਕ ਸਥਿਤੀ, ਹੁਨਰਮੰਦ ਮਨੁੱਖੀ-ਸ਼ਕਤੀ ਅਤੇ ਨਿਵੇਸ਼ਕ ਪੱਖੀ ਨੀਤੀਆਂ ਦੇ ਨਾਲ, ਪੰਜਾਬ ਘਰੇਲੂ ਅਤੇ ਅੰਤਰਰਾਸ਼ਟਰੀ ਨਿਵੇਸ਼ਕਾਂ ਲਈ ਇੱਕ ਮਨਪਸੰਦ ਸਥਾਨ ਬਣ ਗਿਆ ਹੈ ਜੋ ਰਾਜ ਦੀ ਵਿਸ਼ਾਲ ਨਿਰਮਾਣ ਸਮਰੱਥਾ ਦਾ ਲਾਭ ਉਠਾਉਣਾ ਚਾਹੁੰਦੇ ਹਨ। ਰਾਜ ਨੇ ਆਟੋਮੋਟਿਵ, ਫੂਡ ਪ੍ਰੋਸੈਸਿੰਗ, ਫਾਰਮਾਸਿਊਟੀਕਲ, ਅਤੇ ਨਵਿਆਉਣਯੋਗ ਊਰਜਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਨਿਵੇਸ਼ ਆਕਰਸ਼ਿਤ ਕੀਤਾ ਹੈ।

ਇਹ ਵਿਭਿੰਨਤਾ ਵੱਖ-ਵੱਖ ਖੇਤਰਾਂ ਨੂੰ ਪੂਰਾ ਕਰਨ ਅਤੇ ਸਥਾਈ ਆਰਥਿਕ ਵਿਕਾਸ ਲਈ ਆਪਣੇ ਸਰੋਤਾਂ ਦਾ ਲਾਭ ਉਠਾਉਣ ਸਬੰਧੀ ਰਾਜ ਦੀ ਯੋਗਤਾ ਨੂੰ ਦਰਸਾਉਂਦੀ ਹੈ। ਨਿਵੇਸ਼ ਮੁੱਖ ਤੌਰ 'ਤੇ ਐਗਰੀ ਅਤੇ ਫੂਡ ਪ੍ਰੋਸੈਸਿੰਗ (720 ਕਰੋੜ ਰੁਪਏ), ਐਨ.ਆਰ.ਐਸ.ਈ. ਪਾਵਰ ਪ੍ਰੋਜੈਕਟ (400 ਕਰੋੜ ਰੁਪਏ), ਫਾਰਮਾਸੂਟੀਕਲ (300 ਕਰੋੜ ਰੁਪਏ), ਅਤੇ ਆਟੋ ਤੇ ਆਟੋ ਕੰਪੋਨੈਂਟਸ (160 ਕਰੋੜ ਰੁਪਏ) ਵਿੱਚ ਕੀਤੇ ਗਏ ਹਨ। . ਕੁਝ ਵੱਡੇ ਪ੍ਰੋਜੈਕਟ ਏਪੀਆਈਐਮਜੇਏ ਫਾਰਮਾਸਿਊਟੀਕਲ, ਸਟਾਰ ਫੂਡਜ, ਖੰਨਾ ਪੇਪਰ ਮਿੱਲਜ, ਮਾਈਂਡਰਗ ਬਾਇਓਲੋਜਿਕਸ, ਰਘੂਵੰਸ਼ੀ ਐਗਰੋ ਕੈਮੀਕਲਜ਼ ਅਤੇ ਬਾਇਓ ਫਿਊਲ, ਥਿੰਦ ਗ੍ਰੀਨ ਐਨਰਜੀ, ਐਡਲਰ ਵੁੱਡ, ਐਲਡੀਸੀਅਸ ਫਰੋਜ਼ਨ, ਜੈ ਪਾਰਵਤੀ ਫੋਰਜ, ਫੋਰਜ ਮੈਕ ਆਟੋ ਵਰਗੀਆਂ ਕੰਪਨੀਆਂ ਨਾਲ ਸਬੰਧਤ ਹਨ। ਨਿਵੇਸ਼ਾਂ ਵਿੱਚ ਇਹ ਵਾਧਾ ਸੂਬੇ ਦੇ ਵਪਾਰਕ ਮਾਹੌਲ ਵਿੱਚ ਕਾਰੋਬਾਰਾਂ ਦੇ ਵੱਧ ਰਹੇ ਵਿਸ਼ਵਾਸ਼ ਨੂੰ ਦਰਸਾਉਂਦਾ ਹੈ।

ਇਹ ਭਰਪੂਰ ਹੁੰਗਾਰਾ ਸੂਬਾ ਸਰਕਾਰ ਵੱਲੋਂ ਨਿਵੇਸ਼ਕ-ਪੱਖੀ ਨੀਤੀਆਂ ਨੂੰ ਲਾਗੂ ਕਰਨ, ਕਾਰੋਬਾਰ ਸ਼ੁਰੂ ਕਰਨ ਨੂੰ ਸੁਖਾਲਾ ਬਣਾਉਣ ਸਬੰਧੀ ਪਹਿਲਕਦਮੀਆਂ, ਨਿਵੇਸ਼ ਪੰਜਾਬ ਦੀ ਸਰਲ ਸਿੰਗਲ ਵਿੰਡੋ ਪ੍ਰਣਾਲੀ ਰਾਹੀਂ ਨਿਵੇਸ਼ਕਾਂ ਨੂੰ ਹੈਂਡਹੋਲਡਿੰਗ ਪ੍ਰਦਾਨ ਅਤੇ ਰੈਗੂਲੇਟਰੀ ਕਲੀਅਰੈਂਸ ਪ੍ਰਦਾਨ ਕਰਨਾ, ਅਤੇ ਸਮਾਂਬੱਧ ਢੰਗ ਨਾਲ ਵੱਖ-ਵੱਖ ਪ੍ਰੋਤਸਾਹਨ ਅਤੇ ਸਬਸਿਡੀਆਂ ਦੀ ਪੇਸ਼ਕਸ਼ ਕਰਨ ਸਦਕਾ ਸੰਭਵ ਹੋ ਸਕਿਆ ਹੈ। ਇਨਾਂ ਉਪਾਵਾਂ ਨੇ ਰਾਜ ਦੀ ਮੁਕਾਬਲੇਬਾਜ਼ੀ ਨੂੰ ਮਜਬੂਤ ਕੀਤਾ ਹੈ ਅਤੇ ਕਾਰੋਬਾਰਾਂ ਨੂੰ ਪੰਜਾਬ ਨੂੰ ਨਿਵੇਸ਼ ਲਈ ਆਪਣੇ ਤਰਜੀਹੀ ਸਥਾਨ ਵਜੋਂ ਚੁਣਨ ਲਈ ਉਤਸ਼ਾਹਿਤ ਕੀਤਾ ਹੈ।

ਇਨਵੈਸਟਮੈਂਟ ਪ੍ਰੋਤਸਾਹਨ ਮੰਤਰੀ, ਅਨਮੋਲ ਗਗਨ ਮਾਨ ਨੇ ਨਿਵੇਸ਼ ਦੇ ਵਾਧੇ ਬਾਰੇ ਆਸ ਪ੍ਰਗਟ ਕਰਦੇ ਹੋਏ ਕਿਹਾ, "ਇਸ ਸਾਲ ਦੀ ਸੁਰੂਆਤ ਵਿੱਚ ਪੰਜਾਬ ਦੇ ਉਤਪਾਦਨ ਖੇਤਰ ਵਿੱਚ ਬੇਮਿਸਾਲ ਵਾਧਾ ਹੋਇਆ ਹੈ, ਜੋ ਕਿ ਵਪਾਰ ਪੱਖੀ ਮਾਹੌਲ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਸੀਂ ਨਿਵੇਸ਼ਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਕਾਰੋਬਾਰ ਪ੍ਰਫੁੱਲਿਤ ਕਰਨ ਲਈ ਢੁਕਵਾਂ ਮਾਹੌਲ ਦਿੰਦੇ ਰਹਾਂਗੇ ਤਾਂ ਜੋ ਇਨਵੈਸਟ ਪੰਜਾਬ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੇ ਹੋਏ ਨਵੀਨਤਾ, ਰੁਜਗਾਰ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਦਾ ਰਹੇ।'' ਅਨਮੋਲ ਗਗਨ ਮਾਨ ਨੇ ਅੱਗੇ ਕਿਹਾ ਕਿ ਸਟੇਟ ਸਿੰਗਲ ਵਿੰਡੋ ਸਿਸਟਮ (ਇਨਵੈਸਟ ਪੰਜਾਬ ਬਿਜਨਸ ਫਸਟ ਪੋਰਟਲ) ਰਾਹੀਂ ਰੈਗੂਲੇਟਰੀ ਕਲੀਅਰੈਂਸ ਦੇਣ ਲਈ ਸੁਚਾਰੂ ਪ੍ਰਕਿਰਿਆ, ਰਾਜ ਨੂੰ ਉਤਪਾਦਨ ਖੇਤਰ ਲਈ ਨਿਵੇਸ਼ ਦੇ ਇੱਕ ਵਧੀਆ ਸਥਾਨ ਵਜੋਂ ਉਭਾਰਦੀ ਹੈ।

The post ਪੰਜਾਬ ਨੇ ਉਤਪਾਦਨ ਖੇਤਰ ‘ਚ 300 ਤੋਂ ਵੱਧ ਉਦਯੋਗਿਕ ਪ੍ਰਾਜੈਕਟ ਕੀਤੇ ਆਕਰਸ਼ਿਤ: ਅਨਮੋਲ ਗਗਨ ਮਾਨ appeared first on TheUnmute.com - Punjabi News.

Tags:
  • 300-industrial-projects
  • aam-aadmi-party
  • anmol-gagan-mann
  • breaking-news
  • industrial-projects
  • latest-news
  • news
  • punjab-government

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਦਰਸਾਈ ਜੀਵਨ-ਜਾਚ ਅਪਨਾਉਣ ਦਾ ਸੱਦਾ

Tuesday 23 May 2023 07:39 AM UTC+00 | Tags: breaking-news kultar-singh-sandhawan news punjab-news sikh-punjab speaker-kultar-singh-sandhawan sri-guru-arjan-dev-ji.

ਚੰਡੀਗੜ੍ਹ, 23 ਮਈ 2023: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਲੋਕਾਂ ਨੂੰ ਮਾਨਵਤਾ, ਧਾਰਮਿਕ ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਲਈ ਆਪਣੀ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦੇ ਸਿਰਤਾਜ ਅਤੇ ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ (Sri Guru Arjan Dev ji) ਵਲੋਂ ਦਰਸਾਈ ਗਈ ਜੀਵਨ-ਜਾਚ ਅਪਨਾਉਣ ਦਾ ਸੱਦਾ ਦਿੱਤਾ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ (Sri Guru Arjan Dev ji) ਦੇ ਸ਼ਹੀਦੀ ਦਿਵਸ ਦੀ ਪੂਰਬਲੀ ਸ਼ਾਮ ਆਪਣੇ ਸੰਦੇਸ਼ ਵਿੱਚ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਚਮ ਪਾਤਿਸ਼ਾਹ ਨੇ ਧਰਮ ਅਤੇ ਸੱਚ ਦੀ ਰਾਖੀ ਲਈ ਲਾਸਾਨੀ ਸ਼ਹਾਦਤ ਦਿੱਤੀ ਅਤੇ ਇਸ ਅਜ਼ੀਮ ਸ਼ਹਾਦਤ ਨੇ ਹੀ ਮੁਲਕ ਵਿੱਚੋਂ ਜ਼ਾਲਮ ਮੁਗ਼ਲ ਹਕੂਮਤ ਦੇ ਖ਼ਾਤਮੇ ਦਾ ਮੱਢ ਬੰਨ੍ਹਿਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ, ਹੱਕ-ਸੱਚ ਦੇ ਮਾਰਗ ਦੇ ਪਾਂਧੀਆਂ ਲਈ ਹਮੇਸ਼ਾ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਪ੍ਰੇਰਣਾਸਰੋਤ ਬਣੀ ਰਹੇਗੀ।

ਉਨ੍ਹਾਂ ਕਿਹਾ ਕਿ ਬਾਣੀ ਦੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਜਾਗਦੀ ਜੋਤ ਜਗਤ ਗੁਰੂ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ', ਪੂਰੇ ਸੰਸਾਰ ਦੇ ਲੋਕਾਂ ਨੂੰ ਅਜਿਹੀ ਅਦੁੱਤੀ ਅਤੇ ਵਿਲੱਖਣ ਦੇਣ ਹਨ, ਜਿਨ੍ਹਾਂ ਤੋਂ ਪੂਰੀ ਮਾਨਵਤਾ ਹਮੇਸ਼ਾ ਲਈ ਅਗਵਾਈ ਲੈਂਦੀ ਰਹੇਗੀ। ਉਨ੍ਹਾਂ ਕਿਹਾ ਕਿ ਮਹਾਨ ਗੁਰੂ ਜੀ ਦੇ ਉੱਚੇ-ਸੁੱਚੇ ਵਿਚਾਰਾਂ ਨੂੰ ਅਪਨਾਉਣਾ ਅਤੇ ਹੱਕ-ਸੱਚ ਦੀ ਰਾਖੀ ਕਰਨ ਲਈ ਅੱਗੇ ਆਉਣਾ ਹੀ ਉਨ੍ਹਾਂ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਹੋਵੇਗੀ।

The post ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਦਰਸਾਈ ਜੀਵਨ-ਜਾਚ ਅਪਨਾਉਣ ਦਾ ਸੱਦਾ appeared first on TheUnmute.com - Punjabi News.

Tags:
  • breaking-news
  • kultar-singh-sandhawan
  • news
  • punjab-news
  • sikh-punjab
  • speaker-kultar-singh-sandhawan
  • sri-guru-arjan-dev-ji.

ਪੰਜਾਬ ਪੁਲਿਸ ਵੱਲੋਂ ਸੂਬੇ ਭਰ 'ਚ ਰਾਈਟ ਕੰਟਰੋਲ ਲਈ ਮੌਕ ਡਰਿੱਲ ਅਭਿਆਸ

Tuesday 23 May 2023 07:44 AM UTC+00 | Tags: breaking-news crime dgp-gaurav-yadav mock-drills news police-search-opretion punjab-police riot-control riot-control-across

ਚੰਡੀਗੜ੍ਹ, 23 ਮਈ 2023: ਪੰਜਾਬ ਪੁਲਿਸ (PUNJAB POLICE) ਨੇ ਸੋਮਵਾਰ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੁਲਿਸ ਮੁਲਾਜ਼ਮਾਂ ਦੀ ਤਿਆਰੀ ਅਤੇ ਚੌਕਸੀ ਨੂੰ ਵੇਖਣ ਲਈ ਸੂਬੇ ਭਰ ਵਿੱਚ ਰਾਈਟ ਕੰਟਰੋਲ ਲਈ ਮੌਕ ਡਰਿੱਲ ਅਭਿਆਸ ਕੀਤੇ।ਇਹ ਅਭਿਆਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਕਰਵਾਏ ਗਏ।

ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਹ ਮੌਕ ਡਰਿੱਲ ਅਭਿਆਸ ਸੂਬੇ ਭਰ ਦੇ 28 ਪੁਲਿਸ ਜ਼ਿਲ੍ਹਿਆਂ ਦੀਆਂ ਸਾਰੀਆਂ ਪੁਲਿਸ ਲਾਈਨਾਂ ਵਿਖੇ ਸੀਪੀਜ਼/ਐਸਐਸਪੀਜ਼ ਦੀ ਨਿਗਰਾਨੀ ਹੇਠ ਕਰਵਾਏ ਗਏ। ਉਨ੍ਹਾਂ ਸੀਪੀਜ਼/ਐਸਐਸਪੀਜ਼ ਨੂੰ ਵੀ ਮੌਕ ਡਰਿੱਲ ਅਭਿਆਸ ਦੌਰਾਨ ਆਪਣੀ ਨਿਗਰਾਨੀ ਹੇਠ ਵਜਰਾ ਅਤੇ ਵਾਟਰ ਕੈਨਨਸ ਦੀ ਟੈਸਟਿੰਗ ਅਭਿਆਸ ਕਰਨ ਲਈ ਕਿਹਾ ਸੀ।

ਉਨ੍ਹਾਂ ਕਿਹਾ ਕਿ ਮੌਕ ਡਰਿੱਲ ਦੌਰਾਨ ਲੋਕਾਂ ਨੂੰ ਪ੍ਰਦਰਸ਼ਨਕਾਰੀਆਂ ਅਤੇ ਦੰਗਾਕਾਰੀਆਂ ਵਜੋਂ ਭੂਮਿਕਾ ਨਿਭਾਉਣ ਲਈ ਬੁਲਾਇਆ ਗਿਆ ਅਤੇ ਪੁਲਿਸ ਮੁਲਾਜ਼ਮਾਂ ਨੇ ਭੀੜ ਨੂੰ ਕਾਬੂ ਕਰਨ ਲਈ ਆਪਣੇ ਪੇਸ਼ੇਵਰ ਹੁਨਰ ਦਾ ਪ੍ਰਦਰਸ਼ਨ ਕੀਤਾ। ਸਪੈਸ਼ਲ ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿਚ ਅਮਨ ਅਤੇ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

The post ਪੰਜਾਬ ਪੁਲਿਸ ਵੱਲੋਂ ਸੂਬੇ ਭਰ ‘ਚ ਰਾਈਟ ਕੰਟਰੋਲ ਲਈ ਮੌਕ ਡਰਿੱਲ ਅਭਿਆਸ appeared first on TheUnmute.com - Punjabi News.

Tags:
  • breaking-news
  • crime
  • dgp-gaurav-yadav
  • mock-drills
  • news
  • police-search-opretion
  • punjab-police
  • riot-control
  • riot-control-across

ਪੰਜਾਬ ਪੁਲਿਸ ਨੂੰ ਮਿਲੇ 98 ਐਮਰਜੈਂਸੀ ਰਿਸਪਾਂਸ ਵਾਹਨ, CM ਭਗਵੰਤ ਮਾਨ ਨੇ ਦਿੱਤੀ ਹਰੀ ਝੰਡੀ

Tuesday 23 May 2023 07:59 AM UTC+00 | Tags: 98-emergency-response-vehicles aam-aadmi-party breaking-news chief-minister-bhagwant-mann cm-bhagwant-mann crime cyber-crime dgp-guarav-yadav emergency-response-vehicles latest-news news punjab-police the-unmute-breaking-news the-unmute-news

ਚੰਡੀਗੜ੍ਹ, 23 ਮਈ 2023: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ (Punjab Police) ਨੂੰ ਦਿੱਤਾ ਵੱਡਾ ਤੋਹਫਾ ਦਿੱਤਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਸਮੇਂ ਦੇ ਮੁਤਾਬਕ ਢਾਲਣਾ ਪਵੇਗਾ ਕਿਉਂਕਿ ਅੱਜ ਕੱਲ੍ਹ ਤਕਨੀਕ ਦਾ ਯੁੱਗ ਹੈ। ਪੁਰਾਣੇ ਯੰਤਰ ਇੰਨੇ ਕਾਰਗਰ ਸਾਬਤ ਨਹੀਂ ਹੁੰਦੇ। ਇਸ ਲੋ ਫੋਰਸ ਲਈ ਬਜਟ ਵੀ ਜਾਰੀ ਕੀਤਾ ਹੈ । ਪੰਜਾਬ ਪੁਲਿਸ ਨੂੰ 98 ਐਮਰਜੈਂਸੀ ਰਿਸਪਾਂਸ ਵਾਹਨ ਦਿੱਤੇ ਗਏ ਹਨ ਜੋ ਕਿ ਜੀ.ਪੀ.ਐਸ. ਸਹੂਲਤਾਂ ਨਾਲ ਲੈਸ ਹੈ। ਇਸ ਵਿੱਚ 86 ਮਹਿੰਦਰਾ ਬਲੇਰੋ ਅਤੇ 12 ਮਾਰੂਤੀ ਅਰਟਿਗਾ ਸ਼ਾਮਲ ਹਨ।

ਇਨ੍ਹਾਂ ਵਾਹਨਾਂ ਵਿੱਚ ਮੋਬਾਈਲ ਡਾਟਾ ਟਰਮੀਨਲ, G.P.S. ਨਾਲ ਲੱਗੇ ਹੋਏ ਹਨ ਤਾਂ ਜੋ ਲੋਕਾਂ ਦੀ ਸਹੂਲਤ ਲਈ ਜਲਦੀ ਮਦਦ ਮੁਹੱਈਆ ਕਰਵਾਈ ਜਾ ਸਕੇ। ਜਦੋਂ ਕੋਈ 112 ਡਾਇਲ ਕਰਦਾ ਹੈ, ਤਾਂ ਉੱਥੇ ਪਹੁੰਚਣ ਦਾ ਸਮਾਂ ਘਟਾਇਆ ਜਾ ਸਕਦਾ ਹੈ। ਪੰਜਾਬ ਪੁਲਿਸ ਨੂੰ 98 ਨਵੀਆਂ ਐਮਰਜੈਂਸੀ ਰਿਸਪਾਂਸ ਗੱਡੀਆਂ ਪ੍ਰਾਪਤ ਹੋਈਆਂ ਹਨ ਜੋ ਕਿ ਮੁੱਖ ਮੰਤਰੀ ਮਾਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਗੱਡੀਆਂ ਐਮ.ਡੀ.ਟੀ.ਐਸ. ਅਤੇ ਜੀ.ਪੀ.ਸੀ. ਸਹੂਲਤਾਂ ਨਾਲ ਲੈਸ ਹੈ।

Image

ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰਾ ਕੰਮ ਪੰਜਾਬ ਪੁਲਿਸ (Punjab Police)  ਨਾਲ ਸਬੰਧਤ ਹੋਵੇਗਾ। ਸੰਚਾਰ ਪ੍ਰਣਾਲੀ ਲਈ 41 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਸਾਈਬਰ ਮਾਮਲੇ ‘ਚ ਅਪਡੇਟ ਹੋਣਗੇ ਜਿਸ ਕਾਰਨ 30 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਸੀ.ਐਮ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਉਨ੍ਹਾਂ ਦਾ ਪਰਿਵਾਰ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਬਿਹਤਰ ਢੰਗ ਨਾਲ ਚਲਾਉਣਾ ਹੋਵੇਗਾ। ਪੰਜਾਬ ਪੁਲਿਸ ਨੂੰ ਬਜਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

Image

ਉਨ੍ਹਾਂ ਕਿਹਾ ਕਿ ਜਿਵੇਂ ਕਿ ਉਹ ਸਮੇਂ-ਸਮੇਂ ‘ਤੇ ਕਹਿੰਦੇ ਰਹੇ ਹਨ ਕਿ ਸਰਹੱਦੀ ਸੂਬਾ ਹੋਣ ਕਾਰਨ ਕਈ ਸਮਾਜ ਵਿਰੋਧੀ ਅਨਸਰ ਪੰਜਾਬ ‘ਤੇ ਮਾੜੀ ਨਜ਼ਰ ਰੱਖਦੇ ਹਨ। ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਇੱਕ ਜਾਂ ਦੂਜੇ ਚਾਲ ਚੱਲਦੇ ਰਹਿੰਦੇ ਹਨ, ਜਿਸ ਨੂੰ ਪੰਜਾਬ ਪੁਲਿਸ ਬੜੀ ਬਹਾਦਰੀ ਨਾਲ ਨਾਕਾਮ ਕਰਦੀ ਹੈ। ਪਾਕਿਸਤਾਨ ਦੀ ਸਰਹੱਦ ਹੈ, ਜਿਸ ਕਾਰਨ ਕਈ ਡਰੋਨਾਂ ਦੀ ਆਵਾਜਾਈ ਦੇਖਣ ਨੂੰ ਮਿਲੀ ਹੋਵੇਗੀ। ਬੀ ਐੱਸ ਐੱਫ. ਨੇ ਕਈ ਡਰੋਨਾਂ ਨੂੰ ਵੀ ਡੇਗਿਆ ਅਤੇ ਕਬਜ਼ੇ ‘ਚ ਲਿਆ ਹੈ।

The post ਪੰਜਾਬ ਪੁਲਿਸ ਨੂੰ ਮਿਲੇ 98 ਐਮਰਜੈਂਸੀ ਰਿਸਪਾਂਸ ਵਾਹਨ, CM ਭਗਵੰਤ ਮਾਨ ਨੇ ਦਿੱਤੀ ਹਰੀ ਝੰਡੀ appeared first on TheUnmute.com - Punjabi News.

Tags:
  • 98-emergency-response-vehicles
  • aam-aadmi-party
  • breaking-news
  • chief-minister-bhagwant-mann
  • cm-bhagwant-mann
  • crime
  • cyber-crime
  • dgp-guarav-yadav
  • emergency-response-vehicles
  • latest-news
  • news
  • punjab-police
  • the-unmute-breaking-news
  • the-unmute-news

ਬਰਨਾਲਾ 'ਚ ਦੋਹਰੇ ਕਤਲ ਦਾ ਸਨਸਨੀਖੇਜ਼ ਮਾਮਲਾ ਆਇਆ ਸਾਹਮਣੇ, ਜਾਂਚ 'ਚ ਜੁਟੀ ਪੁਲਿਸ

Tuesday 23 May 2023 08:07 AM UTC+00 | Tags: barnala barnala-police crime-news double-murder double-murder-case dsp-barnala latest-news murder news punjab-government the-unmute-breaking-news village-thikriwala

ਚੰਡੀਗੜ੍ਹ, 23 ਮਈ 2023: ਬਰਨਾਲਾ (Barnala) ਅਧੀਨ ਪੈਂਦੇ ਪਿੰਡ ਠੀਕਰੀਵਾਲਾ ਵਿੱਚ ਦੋਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਵਿਅਕਤੀ ਜਿਸ ਦੀ ਲਾਸ਼ ਪਿੰਡ ਦੇ ਇੱਕ ਘਰ ਦੇ ਬਾਹਰ ਇੱਕ ਨਾਲੇ ਵਿੱਚ ਪਈ ਮਿਲੀ ਸੀ, ਜਿਸ ਦੇ ਸਿਰ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤਾ ਗਿਆ ਸੀ ਅਤੇ ਉਸ ਘਰ ਦੇ ਅੰਦਰੋਂ ਇੱਕ ਲੜਕੀ ਦੀ ਲਾਸ਼ ਮਿਲੀ ਸੀ। ਦੋਵਾਂ ਮ੍ਰਿਤਕਾਂ ਵਿੱਚ ਲੜਕੀ ਦੀ ਉਮਰ ਕਰੀਬ 25 ਸਾਲ ਅਤੇ ਮ੍ਰਿਤਕ ਵਿਅਕਤੀ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਦੋਵੇਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਘਟਨਾ ਸਬੰਧੀ ਗੱਲਬਾਤ ਕਰਦਿਆਂ ਡੀਐਸਪੀ ਬਰਨਾਲਾ (Barnala)  ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਪ੍ਰੇਮ ਪ੍ਰਸੰਗ ਦਾ ਮਾਮਲਾ ਜਾਪਦਾ ਹੈ। ਜਿਸ ਵਿੱਚ ਪਿੰਡ ਠੀਕਰੀਵਾਲਾ ਵਿੱਚ ਇੱਕ ਘਰ ਦੇ ਬਾਹਰ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ ਅਤੇ ਇਸੇ ਘਰ ਵਿੱਚ ਇੱਕ ਔਰਤ ਦੀ ਲਾਸ਼ ਵੀ ਬਰਾਮਦ ਹੋਈ ਹੈ, ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਫਿਲਹਾਲ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।

The post ਬਰਨਾਲਾ ‘ਚ ਦੋਹਰੇ ਕਤਲ ਦਾ ਸਨਸਨੀਖੇਜ਼ ਮਾਮਲਾ ਆਇਆ ਸਾਹਮਣੇ, ਜਾਂਚ ‘ਚ ਜੁਟੀ ਪੁਲਿਸ appeared first on TheUnmute.com - Punjabi News.

Tags:
  • barnala
  • barnala-police
  • crime-news
  • double-murder
  • double-murder-case
  • dsp-barnala
  • latest-news
  • murder
  • news
  • punjab-government
  • the-unmute-breaking-news
  • village-thikriwala

ਚੰਡੀਗੜ੍ਹ, 23 ਮਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ‘ਤੇ ਇੱਕ ਖਿਡਾਰੀ ਤੋਂ ਨੌਕਰੀ ਦੇ ਬਦਲੇ 2 ਕਰੋੜ ਰੁਪਏ ਮੰਗਣ ਦੇ ਦੋਸ਼ਾਂ ਤੋਂ ਬਾਅਦ ਸਿਆਸਤ ਭਖਦੀ ਜਾ ਰਹੀ ਹੈ। ਮੁੱਖ ਮੰਤਰੀ ਦੇ ਇਲਜ਼ਾਮ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚੰਨੀ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ।ਇਸ ਦੌਰਾਨ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕੀਤੀ ਅਤੇ ਆਪਣਾ ਸਪਸ਼ਟੀਕਰਨ ਦਿੱਤਾ।

ਚਰਨਜੀਤ ਸਿੰਘ ਚੰਨੀ(Charanjit Singh Channi) ਨੇ ਕਿਹਾ ਕਿ ਉਸ ਨੇ ਕਿਸੇ ਤੋਂ ਸਿੱਧੇ ਜਾਂ ਆਪਣੇ ਰਿਸ਼ਤੇਦਾਰਾਂ ਰਾਹੀਂ ਨੌਕਰੀ ਜਾਂ ਤਬਾਦਲੇ ਲਈ ਪੈਸੇ ਨਹੀਂ ਲਏ। ਭਗਵੰਤ ਮਾਨ ਦੀਆਂ ਸਾਰੀਆਂ ਗੱਲਾਂ ਝੂਠ ਦੀ ਨੀਂਹ ‘ਤੇ ਟਿਕੇ ਹਨ। ਇਸ ‘ਤੇ ਭਗਵੰਤ ਮਾਨ ਨੇ ਚੰਨੀ ਨੂੰ ਕਿਹਾ ਕਿ ਮੇਰਾ ਮੂੰਹ ਨਾ ਖੁਲ੍ਹਵਾਉਣ । ਸਾਰੀਆਂ ਗੱਲਾਂ ਨੂੰ ਢਕੀ ਰਹਿਣ ਦਿਓ | ਉਨ੍ਹਾਂ ਨੇ ਕਿਹਾ ਸੀ ਕਿ ਧਰਮਸ਼ਾਲਾ ਵਿੱਚ ਮੈਚ ਦੌਰਾਨ ਇਕ ਖਿਡਾਰੀ, ਜਿਸ ਦਾ ਉਹ ਨਾਂ ਨਹੀਂ ਦੱਸੇਗਾ, ਉਸਨੇ ਕਿਹਾ ਕਿ ਚੰਨੀ ਨੇ ਉਸ ਨੂੰ ਆਪਣੇ ਭਤੀਜੇ ਹਨੀ ਕੋਲ ਨੌਕਰੀ ਲਈ ਭੇਜਿਆ ਸੀ। ਹਨੀ ਨੇ ਨੌਕਰੀ ਲਈ 2 ਕਰੋੜ ਰੁਪਏ ਮੰਗੇ ਸਨ।

ਭਗਵੰਤ ਮਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪਹਿਲਾਂ ਜਾ ਕੇ ਆਪਣੇ ਭਤੀਜੇ-ਭਤੀਜੇ ਨਾਲ ਗੱਲ ਕਰਨ। ਉਨ੍ਹਾਂ ਨੂੰ ਪੁੱਛੋ ਕਿ ਕਿਸ ਨੇ ਪੈਸੇ ਮੰਗੇ, ਫਿਰ ਜਵਾਬ ਦਿਓ। ਉਨ੍ਹਾਂ ਨੇ ਕਿਹਾ ਕਿ ਮਾਮਲੇ ਵਿੱਚ 3-4 ਦਿਨਾਂ ‘ਚ ਖਿਡਾਰੀ ਨੂੰ ਵੀ ਪੇਸ਼ ਕੀਤਾ ਜਾਵੇਗਾ। ਇਸਦੇ ਨਾਲ ਹੀ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ |

The post ਚਰਨਜੀਤ ਸਿੰਘ ਚੰਨੀ ਨੇ CM ਭਗਵੰਤ ਵਲੋਂ ਲਾਏ ਦੋਸ਼ਾਂ ਨੂੰ ਦੱਸਿਆ ਝੂਠ, ਕਿਹਾ- ਨੌਕਰੀ ਦੇ ਬਦਲੇ ਨਹੀਂ ਲਏ ਪੈਸੇ appeared first on TheUnmute.com - Punjabi News.

Tags:
  • breaking-news
  • charanjit-singh-channi
  • cm-bhagwant
  • congress
  • latest-news
  • news
  • punjab-news

ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੂੰ ਹਿੰਸਾ ਨਾਲ ਜੁੜੇ 8 ਮਾਮਲਿਆਂ 'ਚ ਮਿਲੀ ਜ਼ਮਾਨਤ

Tuesday 23 May 2023 08:30 AM UTC+00 | Tags: al-qadir-trust-case al-qadir-trust-scam breaking-news imran-khan nab national-accountability-bureau news pakistan-news rawalpindi

ਚੰਡੀਗੜ੍ਹ, 23 ਮਈ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਅਲ-ਕਾਦਿਰ ਟਰੱਸਟ ਮਾਮਲੇ ‘ਚ ਸੁਣਵਾਈ ਲਈ ਰਾਵਲਪਿੰਡੀ ਸਥਿਤ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਦੀ ਅਦਾਲਤ ‘ਚ ਪਹੁੰਚੇ । ਇੱਥੇ NAB ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ‘ਚ ਖਾਨ ਪਹਿਲੀ ਵਾਰ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋ ਰਹੇ ਹਨ। ਦੂਜੇ ਪਾਸੇ ਐੱਨਏਬੀ ਨੇ 1955 ਕਰੋੜ ਰੁਪਏ ਦੇ ਰਿਸ਼ਵਤ ਦੇ ਮਾਮਲੇ ‘ਚ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 31 ਮਈ ਤੱਕ ਜ਼ਮਾਨਤ ਦੇ ਦਿੱਤੀ ਹੈ।

ਇਸ ਤੋਂ ਪਹਿਲਾਂ ਇਸਲਾਮਾਬਾਦ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਹਿੰਸਾ ਨਾਲ ਜੁੜੇ 8 ਮਾਮਲਿਆਂ ‘ਚ ਖਾਨ ਨੂੰ 8 ਜੂਨ ਤੱਕ ਜ਼ਮਾਨਤ ਦਿੱਤੀ ਸੀ। ਇਹ ਮਾਮਲੇ ਉਸ ਸਮੇਂ ਨਾਲ ਸਬੰਧਤ ਹਨ ਜਦੋਂ ਤੋਸ਼ਾਖਾਨਾ ਕੇਸ ਵਿੱਚ ਖਾਨ ਦੀ ਪੇਸ਼ੀ ਦੌਰਾਨ ਇਸਲਾਮਾਬਾਦ ਜੁਡੀਸ਼ੀਅਲ ਕੰਪਲੈਕਸ ਵਿੱਚ ਹਿੰਸਾ ਭੜਕ ਗਈ ਸੀ। ਸੁਣਵਾਈ ਦੌਰਾਨ ਖਾਨ ਨੇ ਕਿਹਾ ਕਿ ਮੈਨੂੰ ਦੋ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਰ ਵਾਰ ਜਦੋਂ ਮੈਂ ਘਰ ਤੋਂ ਬਾਹਰ ਨਿਕਲਦਾ ਹਾਂ ਤਾਂ ਮੈਂ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਰਿਹਾ ਹਾਂ।

The post ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੂੰ ਹਿੰਸਾ ਨਾਲ ਜੁੜੇ 8 ਮਾਮਲਿਆਂ ‘ਚ ਮਿਲੀ ਜ਼ਮਾਨਤ appeared first on TheUnmute.com - Punjabi News.

Tags:
  • al-qadir-trust-case
  • al-qadir-trust-scam
  • breaking-news
  • imran-khan
  • nab
  • national-accountability-bureau
  • news
  • pakistan-news
  • rawalpindi

ਅੰਮ੍ਰਿਤਸਰ 'ਚ ਦੇਰ ਰਾਤ ਭਾਜਪਾ ਆਗੂ ਦੇ ਘਰ ਦੇ ਬਾਹਰ ਦੋ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ

Tuesday 23 May 2023 08:38 AM UTC+00 | Tags: amritsar-firing-case amritsar-newqs amritsar-news amritsar-police bjp-leader-vikas-gill breaking-news lahori-gate news vikas-gill

ਅੰਮ੍ਰਿਤਸਰ , 23 ਮਈ 2023: ਅੰਮ੍ਰਿਤਸਰ (Amritsar) ਦੇ ਲਹੌਰੀ ਗੇਟ ਵਿਖੇ ਭਾਜਪਾ ਆਗੂ ਵਿਕਾਸ ਗਿੱਲ ਦੇ ਘਰ ਦੇ ਬਾਹਰ ਦੇਰ ਰਾਤ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਭਾਜਪਾ ਆਗੂ ਵਿਕਾਸ ਗਿੱਲ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਦੇਰ ਰਾਤ ਦੇ 12-1 ਵਜੇ ਦੇ ਕਰੀਬ ਫੋਨ ਆਇਆ ਅਤੇ ਉਸ ਨੂੰ ਨਗਰ ਨਿਗਮ ਚੋਣਾਂ ਨਾ ਲੜਨ ਦੀ ਧਮਕੀ ਦਿੱਤੀ ਅਤੇ ਬਾਅਦ ਵਿੱਚ 2 ਅਣਪਛਾਤੇ ਵਿਅਕਤੀ ਉਸ ਦੇ ਘਰ ਦੇ ਬਾਹਰ ਆਏ, ਜਿਨ੍ਹਾਂ ਵੱਲੋਂ ਆਪਣੇ ਮੂੰਹੋਂ ਕੱਪੜੇ ਨਾਲ ਢੱਕੇ ਹੋਏ ਸਨ |

ਉਹਨਾਂ ਵੱਲੋਂ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਅਤੇ ਇੱਕ ਗੋਲੀ ਉਹਨਾਂ ਦੇ ਘਰ ਦੇ ਬਾਹਰ ਖੜ੍ਹੀ ਕਾਰ ਵਿਚ ਜਾ ਵੱਜੀ | ਵਿਕਾਸ ਗਿੱਲ ਨੇ ਕਿਹਾ ਕਿ ਮੌਕੇ ‘ਤੇ ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ | ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਆਪਣੀ ਕਾਰਵਾਈ ਕਰ ਦਿੱਤੀ |

ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਜਾਂਚ ਪੁਲਿਸ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਵਿਕਾਸ ਗਿੱਲ ਨਾਮਕ ਵਿਅਕਤੀ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ, ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

The post ਅੰਮ੍ਰਿਤਸਰ ‘ਚ ਦੇਰ ਰਾਤ ਭਾਜਪਾ ਆਗੂ ਦੇ ਘਰ ਦੇ ਬਾਹਰ ਦੋ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ appeared first on TheUnmute.com - Punjabi News.

Tags:
  • amritsar-firing-case
  • amritsar-newqs
  • amritsar-news
  • amritsar-police
  • bjp-leader-vikas-gill
  • breaking-news
  • lahori-gate
  • news
  • vikas-gill

ਚੰਡੀਗੜ੍ਹ, 23 ਮਈ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਡਨੀ ਦੇ ਕੁਡੋਸ ਬੈਂਕ ਅਰੇਨਾ (Qudos Bank Arena) ਪਹੁੰਚ ਗਏ ਹਨ | ਇਸ ਦੌਰਾਨ ਵੈਦਿਕ ਮੰਤਰਾਂ ਨਾਲ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਦੇ ਨਾਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵੀ ਮੌਜੂਦ ਹਨ। ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ ਗਿਆ। ਕੁਝ ਹੀ ਸਮੇਂ ‘ਚ ਉਹ ਭਾਰਤੀ ਮੂਲ ਦੇ 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਲਈ ਲੋਕਾਂ ਨੂੰ ਰੇਲ ਗੱਡੀਆਂ ਅਤੇ ਪ੍ਰਾਈਵੇਟ ਚਾਰਟਰਾਂ ਰਾਹੀਂ ਸਿਡਨੀ ਲਿਆਂਦਾ ਗਿਆ ਹੈ, ਜਿਨ੍ਹਾਂ ਦਾ ਨਾਂ ਮੋਦੀ ਏਅਰਵੇਜ਼ ਅਤੇ ਮੋਦੀ ਐਕਸਪ੍ਰੈਸ ਰੱਖਿਆ ਗਿਆ ਹੈ।

ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਪਹਿਲਾਂ ਓਲੰਪਿਕ ਪਾਰਕ ‘ਚ ਕਈ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਗਏ। ਮੋਦੀ ਦੀ ਆਸਟ੍ਰੇਲੀਆ ‘ਚ ਮੌਜੂਦਗੀ ਦੌਰਾਨ ਹੈਰਿਸ ਪਾਰਕ ਇਲਾਕੇ ਦਾ ਨਾਂ ‘ਲਿਟਲ ਇੰਡੀਆ’ ਰੱਖਿਆ ਜਾਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਦੇ ਦੌਰੇ ‘ਤੇ ਹਨ। ਇੱਥੇ ਉਨ੍ਹਾਂ ਨੇ ਕਈ ਕੰਪਨੀਆਂ ਦੇ ਸੀਈਓਜ਼ ਨਾਲ ਗੱਲਬਾਤ ਕੀਤੀ। ਇਨ੍ਹਾਂ ਵਿੱਚ ਆਸਟ੍ਰੇਲੀਆ ਸੁਪਰ ਦੇ ਸੀਈਓ ਪਾਲ ਸ਼ਰੋਡਰ, ਫੋਰਟਸਕਿਊ ਫਿਊਚਰ ਇੰਡਸਟਰੀਜ਼ ਦੇ ਕਾਰਜਕਾਰੀ ਚੇਅਰਮੈਨ ਡਾ. ਐਂਡਰਿਊ ਫੋਰੈਸਟ ਅਤੇ ਹੈਨਕੌਕ ਪ੍ਰਾਸਪੈਕਟਿੰਗ ਦੇ ਕਾਰਜਕਾਰੀ ਚੇਅਰਮੈਨ ਜੀਨਾ ਰਿਨਹਾਰਟ ਸ਼ਾਮਲ ਸਨ। ਪੀਐਮ ਮੋਦੀ ਨੇ ਆਸਟਰੇਲੀਆ ਦੇ ਉਦਯੋਗਪਤੀਆਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਇਕ ਆਸਟ੍ਰੇਲੀਆਈ ਅਖਬਾਰ ਨੂੰ ਦਿੱਤੇ ਇੰਟਰਵਿਊ ‘ਚ ਪੀਐੱਮ ਮੋਦੀ ਨੇ ਕਿਹਾ ਕਿ ਉਹ ਭਾਰਤ-ਆਸਟ੍ਰੇਲੀਆ ਸਬੰਧਾਂ ਨੂੰ ਅਗਲੇ ਪੱਧਰ ‘ਤੇ ਲਿਜਾਣਾ ਚਾਹੁੰਦੇ ਹਨ। ਇਸ ਵਿੱਚ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸੁਧਾਰ ਲਈ ਰੱਖਿਆ ਅਤੇ ਸੁਰੱਖਿਆ ਸਬੰਧ ਸ਼ਾਮਲ ਹਨ।

ਪੀਐਮ ਮੋਦੀ ਦੀ ਇਹ ਦੂਜੀ ਆਸਟ੍ਰੇਲੀਆ ਯਾਤਰਾ ਹੈ। ਇਸ ਤੋਂ ਪਹਿਲਾਂ ਉਹ 2014 ‘ਚ ਸਿਡਨੀ ਗਏ ਸਨ। ਮੋਦੀ ਦੇ ਸ਼ੁਰੂਆਤੀ ਪ੍ਰੋਗਰਾਮ ਮੁਤਾਬਕ ਉਨ੍ਹਾਂ ਨੇ ਕਵਾਡ ਮੀਟਿੰਗ ਲਈ ਆਸਟ੍ਰੇਲੀਆ ਜਾਣਾ ਸੀ। ਹਾਲਾਂਕਿ ਅਮਰੀਕਾ ‘ਚ ਚੱਲ ਰਹੀ ਕਰਜ਼ੇ ਦੀ ਸਮੱਸਿਆ ਦੇ ਚੱਲਦੇ ਜੀ-7 ਸੰਮੇਲਨ ਦੌਰਾਨ ਜਾਪਾਨ ‘ਚ ਬੈਠਕ ਹੋਈ। ਇਸ ਦੇ ਬਾਵਜੂਦ ਪੀਐਮ ਨੇ ਆਸਟ੍ਰੇਲੀਆ ਦਾ ਦੌਰਾ ਰੱਦ ਨਹੀਂ ਕੀਤਾ।

The post ਸਿਡਨੀ ਦੇ ਕੁਡੋਸ ਬੈਂਕ ਅਰੇਨਾ ਪਹੁੰਚੇ PM ਨਰਿੰਦਰ ਮੋਦੀ, ਵੈਦਿਕ ਮੰਤਰਾਂ ਨਾਲ ਹੋਇਆ ਸਵਾਗਤ appeared first on TheUnmute.com - Punjabi News.

Tags:
  • breaking-news
  • modi
  • news
  • pm-modi
  • qudos-bank-arena

SGPC ਪ੍ਰਧਾਨ ਵਲੋਂ ਸ੍ਰੀ ਦਰਬਾਰ ਸਾਹਿਬ ਤੋਂ ਲਾਈਵ ਪ੍ਰਸਾਰਣ ਬਾਰੇ ਵੱਡਾ ਐਲਾਨ

Tuesday 23 May 2023 09:05 AM UTC+00 | Tags: aam-aadmi-party breaking-news latest-news news sgpc sgpc-live sgpc-president shiromani-gurdwara-parbandhak-committee sri-darbar-sahib the-unmute-breaking-news

ਚੰਡੀਗੜ੍ਹ, 23 ਮਈ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਲਾਈਵ ਪ੍ਰਸਾਰਣ ਬਾਰੇ ਪ੍ਰੈਸ ਕਾਨਫ਼ਰੰਸ ਕਰ ਕੇ ਵੱਡਾ ਬਿਆਨ ਜਾਰੀ ਕੀਤਾ ਹੈ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਿਸ ਕੰਪਨੀ ਨਾਲ ਲਾਈਵ ਪ੍ਰਸਾਰਣ ਦਾ ਕੰਟਰੈਕਟ ਸੀ ਉਹ ਹੁਣ ਜਲਦ ਖ਼ਤਮ ਹੋ ਰਿਹਾ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਨਵਾਂ ਟੈਂਡਰ ਜਾਰੀ ਕਰੇਗੀ ਅਤੇ ਇਹ ਟੈਂਡਰ ਓਪਨ ਹੋਵੇਗਾ। ਇਸ ਲਈ ਕੋਈ ਵੀ ਚੈਨਲ ਅਪਲਾਈ ਕਰ ਸਕਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜਿਹੜੇ ਵੀ ਚੈਨਲ ਜਾਰੀ ਹਦਾਇਤਾਂ ਦੀ ਪਾਲਣਾ ਕਰਨਗੇ ਉਨਾਂ ਨੂੰ ਹੀ ਟੈਂਡਰ ਭਰਨ ਦਾ ਅਧਿਕਾਰ ਦਿੱਤਾ ਜਾਵੇਗਾ ਅਤੇ ਜੋ ਵੀ ਸ਼ਰਤਾਂ ਹੋਣਗੀਆਂ ਉਨ੍ਹਾਂ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ |

The post SGPC ਪ੍ਰਧਾਨ ਵਲੋਂ ਸ੍ਰੀ ਦਰਬਾਰ ਸਾਹਿਬ ਤੋਂ ਲਾਈਵ ਪ੍ਰਸਾਰਣ ਬਾਰੇ ਵੱਡਾ ਐਲਾਨ appeared first on TheUnmute.com - Punjabi News.

Tags:
  • aam-aadmi-party
  • breaking-news
  • latest-news
  • news
  • sgpc
  • sgpc-live
  • sgpc-president
  • shiromani-gurdwara-parbandhak-committee
  • sri-darbar-sahib
  • the-unmute-breaking-news

ਵਿਦੇਸ਼ ਭੇਜੇ ਜਾਣ ਤੋਂ ਪਹਿਲਾਂ ਭਾਰਤੀ ਖੰਘ ਸੀਰਪ ਦੀ ਹੋਵੇਗੀ ਟੈਸਟਿੰਗ, ਨਵਾਂ ਨਿਯਮ 1 ਜੂਨ ਤੋਂ ਹੋਵੇਗਾ ਲਾਗੂ

Tuesday 23 May 2023 10:17 AM UTC+00 | Tags: breaking-news central-drug-standard-control-organization cough-medicine cough-syrups dgft directorate-general-of-foreign-trade formalin-baby-cough-medicine government-of-india health-department health-minister-mansukh-mandvia india latest maghreeb-n-cold-syrup make-baby-cough-medicine-and-promethanage-oral-solution. medical news punjab-news the-unmute-breaking-news the-unmute-punjabi-news the-world-health-organization uzbekistan who world-health-organization

ਚੰਡੀਗੜ੍ਹ, 23 ਮਈ 2023: ਭਾਰਤੀ ਫ਼ਾਰਮਾਸਿਊਟੀਕਲ ਫ਼ਰਮਾਂ ਵਲੋਂ ਨਿਰਯਾਤ ਕੀਤੇ ਜਾਣ ਵਾਲੇ ਖੰਘ ਦੇ ਸੀਰਪ (Cough Syrups) ਨੂੰ ਲੈ ਕੇ ਦੁਨੀਆ ਭਰ ਵਿਚ ਪੈਦਾ ਹੋਏ ਰੋਸ ਤੋਂ ਬਾਅਦ ਸਰਕਾਰ ਨੇ ਇਕ ਵੱਡਾ ਫ਼ੈਸਲਾ ਲਿਆ ਹੈ | ਭਾਰਤ ਤੋਂ ਵਿਦੇਸ਼ ਭੇਜੇ ਜਾਣ ਵਾਲੇ ਸਾਰੇ ਖੰਘ ਦੇ ਸੀਰਪ ਦੀ ਹੁਣ ਲੈਬ ਟੈਸਟਿੰਗ ਹੋਵੇਗੀ।

ਲੈਬ ਵਿੱਚ ਟੈਸਟ ਕਰਨ ਤੋਂ ਬਾਅਦ ਹੀ ਖੰਘ ਦੇ ਸੀਰਪ ਨੂੰ ਨਿਰਯਾਤ ਕੀਤਾ ਜਾ ਸਕਦਾ ਹੈ। ਨਵਾਂ ਨਿਯਮ 1 ਜੂਨ ਤੋਂ ਲਾਗੂ ਹੋਵੇਗਾ। ਪਿਛਲੇ ਸਾਲ ਗਾਂਬੀਆ ਵਿੱਚ 66 ਅਤੇ ਉਜ਼ਬੇਕਿਸਤਾਨ ਵਿੱਚ 18 ਬੱਚਿਆਂ ਦੀ ਮੌਤ ਹੋ ਗਈ ਸੀ। ਦਾਅਵਾ ਕੀਤਾ ਗਿਆ ਸੀ ਕਿ ਇਹ ਮੌਤਾਂ ਭਾਰਤ ਵਿੱਚ ਬਣੇ ਖੰਘ ਦੇ ਸਿਰਪ (Cough Syrups) ਦਾ ਸੇਵਨ ਕਰਨ ਨਾਲ ਹੋਈਆਂ ਹਨ।

ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (DGFT) ਨੇ ਸੋਮਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਨੋਟੀਫਿਕੇਸ਼ਨ ਮੁਤਾਬਕ ਖੰਘ ਦੀ ਦਵਾਈ ਬਿਨਾਂ ਜਾਂਚ ਅਤੇ ਸਬੂਤ ਦੇ ਵਿਦੇਸ਼ ਨਹੀਂ ਭੇਜੀ ਜਾਵੇਗੀ। ਡੀਜੀਐਫਟੀ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਕਿ ਭਾਰਤ ਤੋਂ ਬਰਾਮਦ ਕੀਤੀਆਂ ਜਾਣ ਵਾਲੀਆਂ ਦਵਾਈਆਂ ਦੀ ਗੁਣਵੱਤਾ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਰਾਜ ਸਰਕਾਰਾਂ ਅਤੇ ਫਾਰਮਾਸਿਊਟੀਕਲ ਕੰਪਨੀਆਂ ਨੂੰ ਨਿਰਯਾਤ ਤੋਂ ਪਹਿਲਾਂ ਦਵਾਈ ਦੀ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ।

ਫਰਵਰੀ ਵਿੱਚ ਤਾਮਿਲਨਾਡੂ ਅਧਾਰਤ ਗਲੋਬਲ ਫਾਰਮਾ ਹੈਲਥਕੇਅਰ ਨੇ ਆਪਣੀਆਂ ਸਾਰੀਆਂ ਅੱਖਾਂ ਦੀਆਂ ਦਵਾਈਆਂ ਵਾਪਸ ਮੰਗਵਾ ਲਈਆਂ ਸਨ। ਇਸ ਦੇ ਨਾਲ ਹੀ WHO ਨੇ 2022 ਵਿੱਚ ਭਾਰਤ ਦੇ ਚਾਰ ਖੰਘ ਦੇ ਸੀਰਪਾਂ ਨੂੰ ਲੈ ਕੇ ਇੱਕ ਅਲਰਟ ਜਾਰੀ ਕੀਤਾ ਸੀ।

The post ਵਿਦੇਸ਼ ਭੇਜੇ ਜਾਣ ਤੋਂ ਪਹਿਲਾਂ ਭਾਰਤੀ ਖੰਘ ਸੀਰਪ ਦੀ ਹੋਵੇਗੀ ਟੈਸਟਿੰਗ, ਨਵਾਂ ਨਿਯਮ 1 ਜੂਨ ਤੋਂ ਹੋਵੇਗਾ ਲਾਗੂ appeared first on TheUnmute.com - Punjabi News.

Tags:
  • breaking-news
  • central-drug-standard-control-organization
  • cough-medicine
  • cough-syrups
  • dgft
  • directorate-general-of-foreign-trade
  • formalin-baby-cough-medicine
  • government-of-india
  • health-department
  • health-minister-mansukh-mandvia
  • india
  • latest
  • maghreeb-n-cold-syrup
  • make-baby-cough-medicine-and-promethanage-oral-solution.
  • medical
  • news
  • punjab-news
  • the-unmute-breaking-news
  • the-unmute-punjabi-news
  • the-world-health-organization
  • uzbekistan
  • who
  • world-health-organization

ਜਲ ਸਰੋਤ ਵਿਭਾਗ ਨੇ ਪਿਛਲੇ 9 ਮਹੀਨਿਆਂ ਵਿੱਚ ਨਹਿਰੀ ਪਾਣੀ ਦੇ ਝਗੜਿਆਂ ਦੇ 3222 ਕੇਸ ਨਿਪਟਾਏ: ਮੀਤ ਹੇਅਰ

Tuesday 23 May 2023 10:26 AM UTC+00 | Tags: breaking-news canal-water canal-water-disputes cm-bhagwant-mann gurmeet-singh-meet-hayer latest-news meet-hayer news punjab-news punjab-water-resources-department the-unmute-breaking-news the-unmute-news water-resources-department

ਚੰਡੀਗੜ੍ਹ, 23 ਮਈ 2023: ਕਿਸਾਨਾਂ ਦੀ ਸਹੂਲਤ ਲਈ ਉਨ੍ਹਾਂ ਨੂੰ ਆਪਣੇ ਹਿੱਸੇ ਦਾ ਪਾਣੀ ਦੇਣ ਲਈ ਜਲ ਸਰੋਤ ਵਿਭਾਗ (Water Resources Department)  ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪਿਛਲੇ 9 ਮਹੀਨਿਆਂ ਵਿੱਚ ਨਹਿਰੀ ਪਾਣੀ ਦੇ ਝਗੜਿਆਂ ਦੇ 3222 ਕੇਸ ਨਿਪਟਾਏ ਗਏ ਹਨ। ਵਿਭਾਗ ਕੋਲ ਹੁਣ ਕੁੱਲ 5025 ਲੰਬਿਤ ਕੇਸਾਂ ਵਿੱਚੋਂ 1614 ਹੀ ਰਹਿ ਗਏ ਹਨ ਜਿਨ੍ਹਾਂ ਨੂੰ ਵੀ ਜਲਦ ਨਿਪਾਇਆ ਜਾਵੇਗਾ।

ਇਹ ਜਾਣਕਾਰੀ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਸਰਕਾਰੀ ਰਿਹਾਇਸ਼ ਵਿਖੇ ਨਹਿਰੀ ਪਾਣੀ ਦੇ ਝਗੜਿਆਂ ਦੇ ਕਈ ਸਾਲਾਂ ਤੋਂ ਲੰਬਿਤ ਪਏ ਕੇਸਾਂ ਨੂੰ ਨਿਪਟਾਉਣ ਦੇ ਕੰਮ ਦੀ ਸਮੀਖਿਆ ਲਈ ਰੱਖੀ ਮੀਟਿੰਗ ਉਪਰੰਤ ਦਿੱਤੀ। ਜਲ ਸਰੋਤ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਬਕਾਇਆ ਪਏ ਕੇਸਾਂ ਨੂੰ ਵੀ ਜਲਦ ਨਿਪਟਾਇਆ ਜਾਵੇ ਤਾਂ ਜੋ ਕਿਸਾਨ ਨਹਿਰੀ ਪਾਣੀ ਤੋਂ ਵਾਂਝਾ ਨਾ ਰਹੇ।

ਮੀਤ ਹੇਅਰ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਜਿੱਥੇ ਕਿਸਾਨਾਂ ਨੂੰ ਨਹਿਰੀ ਪਾਣੀ ਪੁੱਜਦਾ ਕਰਨ ਲਈ ਨਹਿਰੀ ਪਾਣੀ ਨੂੰ ਨੈਟਵਰਕ ਨੂੰ ਮਜ਼ਬੂਤ ਕਰ ਰਹੀ ਹੈ ਉੱਥੇ ਕਿਸਾਨਾਂ ਦੀ ਸਹੂਲਤ ਲਈ ਉਨ੍ਹਾਂ ਨੂੰ ਆਪਣੇ ਹਿੱਸੇ ਦਾ ਪਾਣੀ ਦੇਣਾ ਵੀ ਯਕੀਨੀ ਬਣਾ ਰਹੀ ਹੈ।ਨਹਿਰੀ ਪਾਣੀ ਦੇ ਝਗੜਿਆਂ ਦੇ ਮਾਮਲੇ ਨਿਬੇੜਨ ਦੇ ਕੰਮ ਉਤੇ ਜਲ ਸਰੋਤ ਵਿਭਾਗ ਦੇ ਤਕਨੀਕੀ ਅਮਲੇ ਅਤੇ ਮਾਲ ਸਟਾਫ਼ ਜਿਨ੍ਹਾਂ ਵਿੱਚ ਪਟਵਾਰੀ, ਜ਼ਿਲੇਦਾਰ ਤੇ ਡਿਪਟੀ ਕੁਲੈਕਟਰ ਆਦਿ ਸ਼ਾਮਲ ਹਨ, ਨੂੰ ਨਿਗਰਾਨੀ ਉੱਤੇ ਲਗਾਇਆ ਗਿਆ ਹੈ।

ਮੀਤ ਹੇਅਰ ਨੇ ਦੱਸਿਆ ਕਿ ਵਿਭਾਗ ਦੇ ਕੰਮ ਦੀ ਸਮੀਖਿਆ ਦੌਰਾਨ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਜਲ ਸਰੋਤ ਵਿਭਾਗ ਕੋਲ ਕਈ ਸਾਲਾਂ ਤੋਂ ਕਿਸਾਨਾਂ ਦੇ ਨਹਿਰੀ ਪਾਣੀ ਦੇ ਝਗੜੇ ਦੇ ਕੇਸ ਲੰਬਿਤ ਪਏ ਸਨ। ਕਈ ਕੇਸ ਤਾਂ ਦਹਾਕਿਆਂ ਦੇ ਲੰਬਿਤ ਪਏ ਸਨ।ਵਿਭਾਗ ਵੱਲੋਂ ਇਸ ਕੰਮ ਨੂੰ ਤਰਜੀਹ ਦਿੰਦਿਆਂ ਅਜਿਹੇ ਕੇਸਾਂ ਸੰਬੰਧੀ ਕਿਸਾਨਾਂ ਦੀਆਂ ਵੱਡੀ ਗਿਣਤੀ ਅਰਜ਼ੀਆਂ ਦੀ ਸ਼ਨਾਖਤ ਕੀਤੀ ਗਈ ਹੈ ਅਤੇ ਇਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਨਿਪਟਾਉਣ ਦੇ ਉਪਰਾਲੇ ਕੀਤੇ ਗਏ।

ਵਿਭਾਗ (Water Resources Department) ਕੋਲ ਕੁੱਲ 5025 ਕੇਸ ਬਕਾਇਆ ਪਏ ਸਨ। ਇਸ ਤੋਂ ਬਾਅਦ ਸਰਕਾਰ ਨੇ ਹਫਤਾਵਾਰੀ ਆਧਾਰ ‘ਤੇ ਪ੍ਰਾਪਤ ਸਾਰੀਆਂ ਅਰਜ਼ੀਆਂ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਸਿਰਫ 9 ਮਹੀਨਿਆਂ ਦੇ ਸਮੇਂ ਵਿੱਚ 3222 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਹੁਣ ਬਕਾਇਆ ਕੇਸਾਂ ਦੀ ਗਿਣਤੀ ਘਟ ਕੇ 1614 ਰਹਿ ਗਈ ਹੈ।ਇਹ ਵੀ ਜਲਦ ਨਿਪਟਾਏ ਜਾਣਗੇ।

ਜਲ ਸਰੋਤ ਮੰਤਰੀ ਨੇ ਦੱਸਿਆ ਕਿ ਇਸ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਲਈ ਜਿੱਥੇ ਵਿਭਾਗ ਦੇ ਕਰਮਚਾਰੀਆਂ ਦੀ ਵੱਧ ਲੋੜ ਹੈ, ਉੱਥੇ ਦੂਜੇ ਸਥਾਨਾਂ ਦੇ ਕਰਮਚਾਰੀਆਂ ਨੂੰ ਕੰਮ ਸੌਂਪਿਆ ਜਾ ਰਿਹਾ ਹੈ। ਸੂਬਾ ਸਰਕਾਰ ਲਈ ਕਿਸਾਨੀ ਪ੍ਰਮੁੱਖ ਤਰਜੀਹ ਹੈ ਅਤੇ ਕਿਸਾਨਾਂ ਨੂੰ ਨਹਿਰੀ ਪਾਣੀ ਹਾਸਲ ਕਰਨ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵੀ ਹਾਜ਼ਰ ਸਨ।

The post ਜਲ ਸਰੋਤ ਵਿਭਾਗ ਨੇ ਪਿਛਲੇ 9 ਮਹੀਨਿਆਂ ਵਿੱਚ ਨਹਿਰੀ ਪਾਣੀ ਦੇ ਝਗੜਿਆਂ ਦੇ 3222 ਕੇਸ ਨਿਪਟਾਏ: ਮੀਤ ਹੇਅਰ appeared first on TheUnmute.com - Punjabi News.

Tags:
  • breaking-news
  • canal-water
  • canal-water-disputes
  • cm-bhagwant-mann
  • gurmeet-singh-meet-hayer
  • latest-news
  • meet-hayer
  • news
  • punjab-news
  • punjab-water-resources-department
  • the-unmute-breaking-news
  • the-unmute-news
  • water-resources-department

ਅੰਮ੍ਰਿਤਸਰ STF ਵਲੋਂ ਇਕ ਵਿਅਕਤੀ ਸਰਹੱਦੀ ਇਲਾਕੇ 'ਚੋਂ ਚਾਇਨਾ-ਮੇਡ ਡਰੋਨ,1.6 ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ

Tuesday 23 May 2023 10:38 AM UTC+00 | Tags: amritsar-stf amritsar-stf-police arrests bsf china-made-drone heroin latest-news news nws punjab-police smugglers the-unmute-breaking-news the-unmute-news

ਅੰਮ੍ਰਿਤਸਰ, 23 ਮਈ 2023: ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿਚ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਨਾਲ ਵੱਡੀਆਂ ਹੈਰੋਇਨ ਦੀਆ ਖੇਪਾਂ ਫੜੀਆਂ ਗਈਆਂ ਹਨ ਅਤੇ ਇਸ ਦੌਰਾਨ ਅੰਮ੍ਰਿਤਸਰ ਐਸਟੀਐਫ (Amritsar STF) ਪੁਲਿਸ ਨੇ ਸਰਹੱਦੀ ਇਲਾਕੇ ਲੋਪੋਕੇ ਦੇ ਵਿੱਚੋ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸਦੇ ਕੋਲੋਂ ਚਾਈਨਾ ਮੇਡ ਡਰੋਨ, ਇਕ ਪਿਸਟਲ, ਇਕ ਰਾਇਫਲ ਅਤੇ 1 ਕਿੱਲੋ 600 ਗ੍ਰਾਮ ਹਰੋਇਨ ਵੀ ਬਰਾਮਦ ਹੋਈ ਹੈ |

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਟੀਐਫ ਦੇ ਅਧਿਕਾਰੀ ਵਰਿੰਦਰ ਮਹਾਜਨ ਨੇ ਦੱਸਿਆ ਕਿ ਹੈਰੋਇਨ ਅਤੇ ਨਜਾਇਜ਼ ਹਥਿਆਰਾ ਦੀ ਤਸਕਰੀ ਕਰਨ ਵਾਲਿਆ ਦੇ ਨੈੱਟਵਰਕ ਨੂੰ ਖ਼ਤਮ ਕਰਨ ਲਈ ਇਕ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ, ਇਸ ਆਪ੍ਰੇਸ਼ਨ ਦੌਰਾਨ ਮਿਤੀ 23 ਮਈ 2023 ਨੂੰ ਡਰੋਨ ਰਾਹੀਂ ਬਾਰਡਰ ਪਾਰ ਪਾਕਿਸਤਾਨ ਤੋਂ ਹੈਰੋਇਨ ਅਤੇ ਨਜਾਇਜ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਲਖਬੀਰ ਸਿੰਘ ਉਰਫ ਲੱਖਾ ਨੂੰ ਗ੍ਰਿਫਤਾਰ ਕਰਕੇ, ਉਸ ਦੇ ਕਬਜੇ ਵਿੱਚ 01 ਚਾਇਨਾ ਮੇਡ ਡਰੋਨ 01 ਕਿਲੋ 600 ਗ੍ਰਾਮ ਹੈਰੋਇਨ, 01 ਪਿਸਟਲ 32 ਬੋਰ, 01 ਰਾਈਫਲ 315 ਬੋਰ, 01 ਸੈਮਸੰਗ ਟੈਬ ਅਤੇ 01 ਕਰੇਟਾ ਕਾਰ ਬ੍ਰਾਮਦ ਕੀਤੀ ਗਈ ਹੈ।

ਲਖਬੀਰ ਸਿੰਘ ਉਰਫ ਲੱਖਾ ਤੋ ਪੁੱਛਗਿੱਛ ਦੌਰਾਨ ਪਾਇਆ ਗਿਆ ਕਿ ਉਹ ਕਾਫੀ ਸਮੇਂ ਤੋਂ ਹੈਰੋਇਨ ਅਤੇ ਨਜਾਇਜ਼ ਅਸਲੇ ਦੀ ਤਸਕਰੀ ਦਾ ਧੰਦਾ ਕਰ ਰਿਹਾ ਹੈ।ਗ੍ਰਿਫਤਾਰ ਦੋਸ਼ੀ ਲਖਬੀਰ ਸਿੰਘ ਉਰਫ ਲੱਖਾ ਦੇ ਬਾਰਡਰ ਪਾਰ ਪਾਕਿਸਤਾਨੀ ਹੈਰੋਇਨ ਅਤੇ ਅਸਲਾ ਤਸਕਰਾ ਨਾਲ ਸਬੰਧ ਹਨ | ਲਖਬੀਰ ਸਿੰਘ ਉਰਫ ਲੱਖਾ ਦੇ ਖਿਲਾਫ ਪਹਿਲਾ ਵੀ ਐਸ.ਟੀ.ਐਫ ਦਾ ਮੁਕੱਦਮਾ ਦਰਜ ਰਜਿਸਟਰ ਹੈ।

ਪੁਲਿਸ ਮੁਤਾਬਕ ਲਖਬੀਰ ਸਿੰਘ ਉਰਫ ਲੱਖਾ ਆਪਣੇ ਪਾਕਿਸਤਾਨੀ ਅਕਾਵਾਂ ਦੇ ਇਸਾਰੇ ‘ਤੇ ਹੈਰਇਨ ਅਤੇ ਅਸਲਾ ਤਸਕਰੀ ਦਾ ਕੰਮ-ਕਾਰ ਕਰ ਰਿਹਾ ਹੈ | ਜਿਸ ਦੇ ਖਿਲਾਫ ਪਹਿਲਾਂ ਵੀ ਐਸ.ਟੀ.ਐਫ. ਮੋਹਾਲੀ ਦੇ ਮੁਕਦਮੇ ਤੋਂ ਇਲਾਵਾ ਇੱਕ ਹੋਰ ਮੁਕਦਮਾ ਥਾਣਾ ਘਰਿੰਡਾ ਅੰਮ੍ਰਿਤਸਰ (Amritsar ) ਦਿਹਾਤੀ ਵਿੱਚ ਹੈਰੋਇਨ ਤਸਕਰੀ ਦਾ ਕੇਸ ਦਰਜ ਹੈ | ਲਖਬੀਰ ਸਿੰਘ ਉਰਫ ਲੱਖਾ ਤੋਂ ਪੁੱਛਗਿੱਛ ਜਾਰੀ ਹੈ।ਜਿਸ ਦੋ ਪਾਕਿਸਤਾਨੀ ਤਸਕਰਾਂ ਅਤੇ ਪਾਕਿਸਤਾਨੀ ਏਜੰਸੀਆਂ ਨਾਲ ਸਬੰਧਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ

The post ਅੰਮ੍ਰਿਤਸਰ STF ਵਲੋਂ ਇਕ ਵਿਅਕਤੀ ਸਰਹੱਦੀ ਇਲਾਕੇ ‘ਚੋਂ ਚਾਇਨਾ-ਮੇਡ ਡਰੋਨ,1.6 ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ appeared first on TheUnmute.com - Punjabi News.

Tags:
  • amritsar-stf
  • amritsar-stf-police
  • arrests
  • bsf
  • china-made-drone
  • heroin
  • latest-news
  • news
  • nws
  • punjab-police
  • smugglers
  • the-unmute-breaking-news
  • the-unmute-news

ਮੁੱਖ ਮੰਤਰੀ ਨੇ ਸੰਕਟ 'ਚ ਘਿਰੇ ਵਿਅਕਤੀਆਂ ਲਈ ਜ਼ਰੂਰੀ ਐਮਰਜੈਂਸੀ ਸੇਵਾਵਾਂ ਸਮਾਂਬੱਧ ਢੰਗ ਨਾਲ ਪਹੁੰਚਾਉਣ ਲਈ 98 ERVs ਨੂੰ ਦਿਖਾਈ ਹਰੀ ਝੰਡੀ

Tuesday 23 May 2023 10:42 AM UTC+00 | Tags: 98-erv aam-aadmi-party breaking-news cm-bhagwant-mann emergency-response-vehicles erv latest-news news punjab punjab-government punjab-police the-unmute-breaking-news the-unmute-punjabi-news

ਚੰਡੀਗੜ੍ਹ, 23 ਮਈ 2023: ਅਪਰਾਧ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਨੂੰ ਵਧੇਰੇ ਪ੍ਰਭਾਵੀ, ਤੁਰੰਤ ਅਤੇ ਜਵਾਬਦੇਹ ਬਣਾਉਣ ਦੇ ਮੰਤਵ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ 98 ਐਮਰਜੈਂਸੀ ਰਿਸਪਾਂਸ ਵਹੀਕਲਜ਼ (98 ERV) ਦੇ ਫਲੀਟ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਤਾਂ ਜੋ ਮੁਸ਼ਕਲਾਂ ਵਿੱਚ ਫਸੇ ਵਿਅਕਤੀਆਂ ਨੂੰ ਲੋੜੀਂਦੀਆਂ ਐਮਰਜੈਂਸੀ ਸੇਵਾਵਾਂ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਜਾਂ ਡਾਇਲ 112 ਉਤੇ ਕਾਲ ਪ੍ਰਾਪਤ ਕਰਨ ਤੋਂ ਬਾਅਦ ਸਮਾਂਬੱਧ ਢੰਗ ਮੁਹੱਈਆ ਕੀਤੀਆਂ ਜਾ ਸਕਣ।

ਮੁੱਖ ਮੰਤਰੀ ਨੇ ਅੱਜ ਇੱਥੇ ਨੂੰ ਈ.ਆਰ.ਵੀਜ਼ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਨੂੰ ਕਿਸੇ ਵੀ ਤਰ੍ਹਾਂ ਦੇ ਐਮਰਜੈਂਸੀ ਹਾਲਾਤ ਵਿੱਚ ਲੋਕਾਂ ਦੀ ਮਦਦ ਕਰਨ ਲਈ ਇਤਿਹਾਸਕ ਪਹਿਲਕਦਮੀ ਦੱਸਿਆ। ਉਨ੍ਹਾਂ ਕਿਹਾ ਕਿ ਮੋਬਾਈਲ ਡੇਟਾ ਟਰਮੀਨਲਜ਼ (ਐੱਮ.ਡੀ.ਟੀ.) ਅਤੇ ਗਲੋਬਲ ਪੁਜੀਸ਼ਨਿੰਗ ਸਿਸਟਮ (ਜੀ.ਪੀ.ਐੱਸ.) ਨਾਲ ਲੈਸ ਇਹ ਈ.ਆਰ.ਵੀਜ਼ ਕਿਸੇ ਵੀ ਅਪਰਾਧਿਕ ਘਟਨਾ ਮੌਕੇ ਤੁਰੰਤ ਮੌਕੇ ‘ਤੇ ਪਹੁੰਚਣਗੇ ਅਤੇ ਇਹ ਸੂਬੇ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਦੇ ਥਾਣਿਆਂ ਅਧੀਨ ਤਾਇਨਾਤ ਕੀਤੇ ਜਾਣਗੇ। ਭਗਵੰਤ ਮਾਨ ਨੇ ਈ.ਆਰ.ਵੀਜ਼. ਦੀ ਸ਼ੁਰੂਆਤ ਨੂੰ ਲੋਕਾਂ ਦੀ ਸਹੂਲਤ ਲਈ ਪੁਲਿਸ ਦੇ ਆਧੁਨਿਕੀਕਰਨ ਵੱਲ ਵੱਡਾ ਕਦਮ ਕਰਾਰ ਦਿੱਤਾ।

ਮੁੱਖ ਮੰਤਰੀ ਨੇ ਕਿਹਾ ਕਿ ਪੀੜਤ ਵਿਅਕਤੀਆਂ ਦੀਆਂ ਸ਼ਿਕਾਇਤਾਂ ਨੂੰ ਹੱਥੀਂ ਨੋਟ ਕਰਨ ਅਤੇ ਫਿਰ 20-25 ਮਿੰਟ ਦੇ ਸਮੇਂ ਵਿੱਚ ਇਸ ‘ਤੇ ਕਾਰਵਾਈ ਕਰਨ ਦੀ ਪੁਰਾਣੀ ਪ੍ਰਣਾਲੀ ਦੇ ਉਲਟ ਇਹ ਈ.ਆਰ.ਵੀਜ਼. ਮੌਕੇ ‘ਤੇ ਕਾਰਵਾਈ ਕਰਕੇ ਸ਼ਿਕਾਇਤਕਰਤਾ ਦੀ ਤੁਰੰਤ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਈ.ਆਰ.ਵੀਜ਼. ਨੂੰ ਪਬਲਿਕ ਸੇਫਟੀ ਆਂਸਰਿੰਗ ਪੁਆਇੰਟ (ਪੀ.ਐਸ.ਏ.ਪੀ.)- ਡਾਇਲ 112 ਦੇ ਕੇਂਦਰੀਕ੍ਰਿਤ ਕਾਲ ਰਿਸੀਵਿੰਗ ਸੈਂਟਰ ਅਤੇ ਐਮ.ਡੀ.ਟੀਜ਼. ਦੀ ਮਦਦ ਨਾਲ ਜ਼ਿਲ੍ਹਾ ਕੋਆਰਡੀਨੇਸ਼ਨ ਸੈਂਟਰ (ਡੀ.ਸੀ.ਸੀ.) ਨਾਲ ਜੋੜਿਆ ਜਾਵੇਗਾ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਐਮਰਜੈਂਸੀ ਰਿਸਪਾਂਸ ਵਾਹਨਾਂ ਦੀ ਲਾਈਵ ਲੋਕੇਸ਼ਨ ਡਾਇਲ 112 ਕੰਟਰੋਲ ਰੂਮ (ਪੀ.ਐਸ.ਏ.ਪੀ.) ਅਤੇ ਜ਼ਿਲ੍ਹਾ ਕੋਆਰਡੀਨੇਟਰ ਸੈਂਟਰ ਵਿਖੇ ਮੋਬਾਈਲ ਡੇਟਾ ਟਰਮੀਨਲ ਡਿਵਾਈਸਾਂ ਦੀ ਮਦਦ ਨਾਲ ਉਪਲਬਧ ਹੋਵੇਗੀ, ਜਿਸ ਨਾਲ ਲੋਕਾਂ ਦੀ ਸਮਾਂਬੱਧ ਢੰਗ ਨਾਲ ਮਦਦ ਯਕੀਨੀ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਦੀਆਂ ਦੁਸ਼ਮਣ ਤਾਕਤਾਂ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਨਾਪਾਕ ਮਨਸੂਬੇ ਘੜ ਰਹੀਆਂ ਹਨ ਪਰ ਪੰਜਾਬ ਪੁਲਿਸ ਨੇ ਹਮੇਸ਼ਾ ਅਜਿਹੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਦਰਪੇਸ਼ ਵੱਡੀਆਂ ਚੁਣੌਤੀਆਂ ‘ਤੇ ਕਾਬੂ ਪਾਉਣ ਲਈ ਇਹ ਜ਼ਰੂਰੀ ਹੈ ਕਿ ਪੁਲਿਸ ਫੋਰਸ ਦਾ ਜਾਂਚ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਆਧੁਨਿਕ ਲੋੜਾਂ ਅਨੁਸਾਰ ਨਵੀਨੀਕਰਨ ਕੀਤਾ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ
ਪੁਲਿਸ ਨੂੰ ਵਿਗਿਆਨਕ ਲੀਹਾਂ ‘ਤੇ ਅਪਗ੍ਰੇਡ ਅਤੇ ਆਧੁਨਿਕ ਬਣਾਉਣ ਲਈ ਵਚਨਬੱਧ ਹੈ।

ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਜਲਦੀ ਹੀ ਸੂਬੇ ਦੀ ਪੁਲਿਸ ਨੂੰ ਆਧੁਨਿਕ ਲੀਹਾਂ ‘ਤੇ ਅਪਡੇਟ ਕਰਨ ਲਈ ਬਹੁ-ਰਾਸ਼ਟਰੀ ਕੰਪਨੀ ਗੂਗਲ ਨਾਲ ਹੱਥ ਮਿਲਾਏਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਕ ਵਿਆਪਕ ਖਾਕਾ ਤਿਆਰ ਕਰ ਲਿਆ ਗਿਆ ਹੈ ਅਤੇ ਰਸਮੀ ਸਮਝੌਤੇ ‘ਤੇ ਜਲਦੀ ਹੀ ਦਸਤਖ਼ਤ ਕੀਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਇਹ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਚੁਣੌਤੀ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਦੀ ਕੁਸ਼ਲਤਾ ਨੂੰ ਵਧਾਉਣ ਵਿੱਚ ਮਦਦ ਕਰੇਗਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਪੁਲਿਸ ਦੀ ਸੰਚਾਰ ਪ੍ਰਣਾਲੀ ਨੂੰ ਅਪਡੇਟ ਕਰਨ ਲਈ 41 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬਾ ਪੁਲਿਸ ਦੇ ਸਾਈਬਰ ਸੈੱਲ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਨੇ 30 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਸਾਈਬਰ ਸੈੱਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੈਕਿੰਗ ਕਰਨ ਵਿੱਚ ਮਦਦ ਮਿਲੇਗੀ, ਜਿਸ ਨਾਲ ਸੂਬੇ ਵਿੱਚ ਅਮਨ-ਕਾਨੂੰਨ ਨੂੰ ਕਾਇਮ ਰੱਖਿਆ ਜਾ ਸਕੇਗਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਸਰਕਾਰ ਵੱਲੋਂ ਬੇਕਸੂਰ ਲੋਕਾਂ ਵਿਰੁੱਧ ਝੂਠੇ ਕੇਸ ਦਰਜ ਕਰਨ ਦੇ ਮਨਸੂਬਿਆਂ ਨੂੰ ਠੱਲ੍ਹ ਪਾਈ ਗਾਈ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸੂਬੇ ਵਿੱਚ ਕਾਨੂੰਨ ਦਾ ਰਾਜ ਕਾਇਮ ਹੈ ਅਤੇ ਸਰਕਾਰ ਦੀ ਹਰ ਕਾਰਵਾਈ ਨਿਰਧਾਰਤ ਕਾਨੂੰਨਾਂ 'ਤੇ ਆਧਾਰਤ ਹੈ। ਭਗਵੰਤ ਮਾਨ ਨੇ ਕਿਹਾ ਕਿ ਜਿਹੜਾ ਵੀ ਕਾਨੂੰਨ ਆਪਣੇ ਹੱਥ ਵਿਚ ਲੈਂਦਾ ਹੈ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿੰਨਾ ਵੀ ਰਸੂਖਵਾਨ ਕਿਉਂ ਨਾ ਹੋਵੇ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਕੋਲ ਬਾਕੀ ਸੂਬਿਆਂ ਨਾਲ ਵੰਡਣ ਲਈ ਵਾਧੂ ਪਾਣੀ ਦੀ ਇਕ ਵੀ ਬੂੰਦ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਸੂਬੇ ਵਿੱਚ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾਉਣ ਲਈ ਸਖ਼ਤ ਉਪਰਾਲੇ ਕਰ ਰਿਹਾ ਹੈ ਅਤੇ ਸਮੁੱਚੇ ਮਾਲਵਾ ਖੇਤਰ ਦੀ ਪਾਣੀ ਦੀ ਲੋੜ ਨੂੰ ਪੂਰਾ ਕਰਨ ਵਾਲੀ ਸਰਹਿੰਦ ਫੀਡਰ ਵਿੱਚ ਸਿਰਫ਼ 5200 ਕਿਊਸਿਕ ਪਾਣੀ ਦੀ ਸਮਰੱਥਾ ਹੈ, ਜਦੋਂ ਕਿ ਇੰਦਰਾ ਗਾਂਧੀ ਨਹਿਰ ਦੀ ਸਮਰੱਥਾ 18,000 ਕਿਊਸਿਕ ਪਾਣੀ ਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਜੇ ਰਾਜਸਥਾਨ ਨੂੰ ਪਾਣੀ ਦੀ ਲੋੜ ਹੈ ਤਾਂ ਉਹ ਆਪਣਾ ਤੈਅ ਹਿੱਸਾ ਹੀ ਲੈ ਸਕਦਾ ਹੈ ਕਿਉਂਕਿ ਪੰਜਾਬ ਨੂੰ ਪਹਿਲਾਂ ਹੀ ਆਪਣੇ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਔਖੀਆਂ ਲੱਗ ਰਹੀਆਂ ਹਨ।

ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਵੱਲੋਂ ਮੌਜੂਦਾ ਸਮੇਂ ਵਰਤੇ ਜਾ ਰਹੇ ਅਤਿ-ਆਧੁਨਿਕ ਹਥਿਆਰਾਂ ਦੀ ਪ੍ਰਦਰਸ਼ਨੀ ਦਾ ਵੀ ਮੁਆਇਨਾ ਕੀਤਾ।ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਵਧੀਕ ਮੁੱਖ ਸਕੱਤਰ ਏ ਵੇਨੂ ਪ੍ਰਸਾਦ, ਵਧੀਕ ਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਗੌਰਵ ਯਾਦਵ ਅਤੇ ਹੋਰ ਵੀ ਮੌਜੂਦ ਸਨ।

The post ਮੁੱਖ ਮੰਤਰੀ ਨੇ ਸੰਕਟ ‘ਚ ਘਿਰੇ ਵਿਅਕਤੀਆਂ ਲਈ ਜ਼ਰੂਰੀ ਐਮਰਜੈਂਸੀ ਸੇਵਾਵਾਂ ਸਮਾਂਬੱਧ ਢੰਗ ਨਾਲ ਪਹੁੰਚਾਉਣ ਲਈ 98 ERVs ਨੂੰ ਦਿਖਾਈ ਹਰੀ ਝੰਡੀ appeared first on TheUnmute.com - Punjabi News.

Tags:
  • 98-erv
  • aam-aadmi-party
  • breaking-news
  • cm-bhagwant-mann
  • emergency-response-vehicles
  • erv
  • latest-news
  • news
  • punjab
  • punjab-government
  • punjab-police
  • the-unmute-breaking-news
  • the-unmute-punjabi-news

NDA ਪ੍ਰੈਪਰੇਟਰੀ ਵਿੰਗ ਦੇ ਪਹਿਲੇ ਬੈਚ ਵਾਸਤੇ ਲਈ ਜਾਣ ਵਾਲੀ ਲਿਖਤੀ ਦਾਖ਼ਲਾ ਪ੍ਰੀਖਿਆ ਲਈ ਆਨਲਾਈਨ ਅਰਜ਼ੀਆਂ ਮੰਗੀਆਂ

Tuesday 23 May 2023 10:52 AM UTC+00 | Tags: bhago-armed-forces-preparatory-institute breaking-news latest-news mohali my-bhago-armed-forces nda news punjab-news s-a-s-nagar written-entrance-test

ਚੰਡੀਗੜ੍ਹ, 23 ਮਈ 2023: ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਐਸ.ਏ.ਐਸ. ਨਗਰ (ਮੋਹਾਲੀ) ਨੇ ਨੈਸ਼ਨਲ ਡਿਫੈਂਸ ਅਕੈਡਮੀ (NDA) ਪ੍ਰੈਪਰੇਟਰੀ ਵਿੰਗ ਦੇ ਪਹਿਲੇ ਬੈਚ ਵਾਸਤੇ ਲਈ ਜਾਣ ਵਾਲੀ ਲਿਖਤੀ ਦਾਖ਼ਲਾ ਪ੍ਰੀਖਿਆ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਇਸ ਅਕਾਦਮਿਕ ਸੈਸ਼ਨ ਤੋਂ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਪ੍ਰੈਪਰੇਟਰੀ ਵਿੰਗ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਫੈਸਲੇ ਨਾਲ ਰੱਖਿਆ ਸੇਵਾਵਾਂ ਵਿੱਚ ਲੜਕੀਆਂ ਨੂੰ ਮੌਕੇ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਪੰਜਾਬ ਮੋਹਰੀ ਸੂਬੇ ਵਜੋਂ ਬਰਕਰਾਰ ਹੈ।

ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੇ ਡਾਇਰੈਕਟਰ ਮੇਜਰ ਜਨਰਲ ਜੇ.ਐਸ.ਸੰਧੂ (ਸੇਵਾਮੁਕਤ) ਨੇ ਦੱਸਿਆ ਕਿ 4 ਜੂਨ, 2023 ਨੂੰ ਹੋਣ ਵਾਲੀ ਦਾਖ਼ਲਾ ਪ੍ਰੀਖਿਆ ਲਈ ਆਨਲਾਈਨ ਰਜਿਸਟ੍ਰੇਸ਼ਨ ਚੱਲ ਰਹੀ ਹੈ ਅਤੇ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 28 ਮਈ, 2023 ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਅਹਿਮ ਪਹਿਲਕਦਮੀ ਸੂਬੇ ਦੀਆਂ ਔਰਤਾਂ ਦੇ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਭਰਤੀ ਹੋਣ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਮੌਕਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਹੋਰ ਸਸ਼ਕਤ ਬਣਾਏਗੀ।

ਮੇਜਰ ਜਨਰਲ ਜੇ.ਐਸ.ਸੰਧੂ (ਸੇਵਾਮੁਕਤ) ਨੇ ਦੱਸਿਆ ਕਿ ਇਸ ਸਾਲ ਪਹਿਲੇ ਬੈਚ ਲਈ ਕੁੱਲ 10 ਲੜਕੀਆਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਐਨ.ਡੀ.ਏ ਪ੍ਰੈਪਰੇਟਰੀ ਕੋਰਸ ਲਈ ਅਪਲਾਈ ਕਰਨ ਦੀਆਂ ਚਾਹਵਾਨ ਲੜਕੀਆਂ ਨੇ 2023 ਵਿੱਚ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੋਵੇ। ਇਸ ਕੋਰਸ ਲਈ ਗਿਆਰਵੀਂ ਜਮਾਤ ਵਿੱਚ ਪੜ੍ਹਦੀਆਂ ਲੜਕੀਆਂ ਵੀ ਅਪਲਾਈ ਕਰ ਸਕਦੀਆਂ ਹਨ ਪਰ ਉਨ੍ਹਾਂ ਦੀ ਜਨਮ ਮਿਤੀ 02 ਜੁਲਾਈ, 2006 ਤੋਂ ਪਹਿਲਾਂ ਦੀ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਕੋਲ ਪੰਜਾਬ ਦੀ ਵਸਨੀਕ ਹੋਣ ਦਾ ਸਬੂਤ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਇੰਸਟੀਚਿਊਟ ਵਿੱਚ ਚੁਣੀਆਂ ਜਾਣ ਵਾਲੀਆਂ ਲੜਕੀਆਂ ਦੀ ਸਿਖਲਾਈ ਸਮੇਤ ਰਹਿਣ-ਸਹਿਣ ਸਾਰਾ ਖਰਚਾ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ।

The post NDA ਪ੍ਰੈਪਰੇਟਰੀ ਵਿੰਗ ਦੇ ਪਹਿਲੇ ਬੈਚ ਵਾਸਤੇ ਲਈ ਜਾਣ ਵਾਲੀ ਲਿਖਤੀ ਦਾਖ਼ਲਾ ਪ੍ਰੀਖਿਆ ਲਈ ਆਨਲਾਈਨ ਅਰਜ਼ੀਆਂ ਮੰਗੀਆਂ appeared first on TheUnmute.com - Punjabi News.

Tags:
  • bhago-armed-forces-preparatory-institute
  • breaking-news
  • latest-news
  • mohali
  • my-bhago-armed-forces
  • nda
  • news
  • punjab-news
  • s-a-s-nagar
  • written-entrance-test

ਦਰਖ਼ਾਸਤ ਦੀ ਪੜਤਾਲ ਕਰਨ ਲਈ ਗਏ ਪੁਲਿਸ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ

Tuesday 23 May 2023 11:07 AM UTC+00 | Tags: asi-amritpal-singh kanya-wali news police-personnel punjabi-news sri-muktsar-sahib the-unmute-breaking-news the-unmute-punjabi-news

ਸ੍ਰੀ ਮੁਕਤਸਰ ਸਾਹਿਬ, 23 ਮਈ 2023: ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕੀ ਪੈਂਦੇ ਪਿੰਡ ਕਾਨਿਆ ਵਾਲੀ ਵਿਖੇ ਕਿਸੇ ਦਰਖ਼ਾਸਤ ਦੀ ਪੜਤਾਲ ਦੇ ਸਬੰਧ ਵਿੱਚ ਥਾਣਾ ਸਦਰ ਦੇ ਦੋ ਮੁਲਾਜਮ ਏ.ਐਸ.ਆਈ ਅੰਮ੍ਰਿਤਪਾਲ ਸਿੰਘ ਅਤੇ ਏ.ਐਸ.ਆਈ ਹਰਦੀਪ ਸਿੰਘ ਜਦੋਂ ਪਿੰਡ ਪੁੱਜੇ ਤਾਂ ਰਸਤੇ ਵਿੱਚ ਲੋਕਾ ਦਾ ਇਕੱਠ ਦੇਖ ਕੇ ਦੋਵੇਂ ਰੁਕ ਗਏ ਅਤੇ ਜਦੋਂ ਦੋਵਾਂ ਨੇ ਪਿੰਡ ਦੇ ਇਕੱਠੇ ਹੋਏ ਲੋਕਾਂ ਕੋਲੋਂ ਪੁੱਛਿਆ ਕਿ ਕੀ ਗੱਲ ਹੈ ਤਾਂ ਇਕੱਠੇ ਹੋਏ ਪਿੰਡ ਵਾਸੀ ਨੇ ਇਨ੍ਹਾਂ ਦੋਵੇਂ ਪੁਲਿਸ ਮੁਲਾਜ਼ਮਾ ‘ਤੇ ਕਥਿਤ ਤੌਰ ‘ਤੇ ਡਾਂਗਾ ਨਾਲ ਹਮਲਾ ਕਰ ਦਿੱਤਾ |

ਜਿਸ ਦੇ ਚੱਲਦੇ ਦੋਵੇਂ ਪੁਲਿਸ ਮੁਲਾਜ਼ਮ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ | ਜਿਹਨਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਭਰਤੀ ਕਰਵਾਇਆ ਗਿਆ | ਇਸ ਸਾਰੀ ਘਟਨਾ ਬਾਰੇ ਜਦੋਂ ਜ਼ਖਮੀ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾ ਦੱਸਿਆ ਕਿ ਸਾਨੂੰ ਕੰਟਰੋਲ ਰੂਮ ਦੇ 112 ਨੰ: ਤੋਂ ਕਾਲ ਆਈ ਸੀ ਤੇ ਜਿਸ ਦੀ ਪੜਤਾਲ ਕਰਨ ਲਈ ਅਸੀਂ ਪਿੰਡ ਕਾਨਿਆ ਵਾਲੀ ਜਾ ਰਹੇ ਸੀ ਤਾ ਰਾਸਤੇ ਵਿੱਚ ਹੀ ਪਿੰਡ ਦੇ ਲੋਕਾ ਦਾ ਇਕੱਠ ਦੇਖ ਕੇ ਅਸੀਂ ਰੁਕ ਗਏ ਅਤੇ ਉਹਨਾ ਕੋਲੋਂ ਲੋਕਾਂ ਦੇ ਇਸ ਇਕੱਠ ਬਾਰੇ ਪੁੱਛਿਆ ਤਾਂ ਪਤਾ ਨਹੀ ਕਿਉਂ ਭੜਕੇ ਹੋਏ ਲੋਕਾ ਨੇ ਸਾਡੇ ਉਪਰ ਇਕਦਮ ਹਮਲਾ ਕਰ ਦਿੱਤਾ | ਪੁਲਿਸ ਦੇ ਵੱਲੋਂ ਜ਼ਖਮੀ ਮੁਲਾਜ਼ਮਾਂ ਦੇ ਬਿਆਨਾਂ ਦੇ ਅਧਾਰ ‘ਤੇ 16-17 ਜਣਿਆਂ ਖਿਲਾਫ ਬਣਦੀਆਂ ਧਰਾਵਾਂ 358,186,332 ਤਹਿਤ ਕਾਰਵਾਹੀ ਕਰਕੇ ਮਾਮਲਾ ਦਰਜ਼ ਕੀਤਾ ਗਿਆ ਹੈ

The post ਦਰਖ਼ਾਸਤ ਦੀ ਪੜਤਾਲ ਕਰਨ ਲਈ ਗਏ ਪੁਲਿਸ ਮੁਲਾਜ਼ਮਾਂ ‘ਤੇ ਜਾਨਲੇਵਾ ਹਮਲਾ appeared first on TheUnmute.com - Punjabi News.

Tags:
  • asi-amritpal-singh
  • kanya-wali
  • news
  • police-personnel
  • punjabi-news
  • sri-muktsar-sahib
  • the-unmute-breaking-news
  • the-unmute-punjabi-news

'ਆਪ' ਨੇ ਦਿੱਲੀ ਪੁਲਿਸ 'ਤੇ ਮਨੀਸ਼ ਸਿਸੋਦੀਆ ਨਾਲ ਬਦਸਲੂਕੀ ਕਰਨ ਦਾ ਲਾਇਆ ਦੋਸ਼

Tuesday 23 May 2023 11:27 AM UTC+00 | Tags: aam-aadmi-party aam-aadmi-party-news delhi-deputy-cm-manish-sisodia delhi-news delhi-police latest-news manish-sisodia misbehaving news punjab-news the-unmute-punjabi-news

ਚੰਡੀਗੜ੍ਹ, 23 ਮਈ 2023: ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਪੁਲਿਸ ‘ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨਾਲ ਬਦਸਲੂਕੀ ਕਰਨ ਦਾ ਦੋਸ਼ ਲਗਾਇਆ ਹੈ। ਪਾਰਟੀ ਨੇ ਮੰਗਲਵਾਰ ਨੂੰ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ‘ਚ ਪੁਲਿਸ ਸਿਸੋਦੀਆ ਨੂੰ ਰਾਊਸ ਐਵੇਨਿਊ ਕੋਰਟ ਦੇ ਅੰਦਰ ਲੈ ਕੇ ਜਾਂਦੀ ਦਿਖਾਈ ਦੇ ਰਹੀ ਹੈ।

ਇਸ ਦੌਰਾਨ ਮੀਡੀਆ ਵਾਲਿਆਂ ਨੇ ਸਿਸੋਦੀਆ (Manish Sisodia) ਨੂੰ ਕੇਂਦਰ ਦੇ ਆਰਡੀਨੈਂਸ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਇਸ ਦੇ ਜਵਾਬ ਵਿੱਚ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਵਿੱਚ ਹੰਕਾਰ ਪੈਦਾ ਹੋ ਗਿਆ ਹੈ। ਜਿਵੇਂ ਹੀ ਉਸਨੇ ਇਹ ਕਿਹਾ ਤਾਂ ਪੁਲਿਸ ਨੇ ਉਸਨੂੰ ਅੱਗੇ ਬੋਲਣ ਤੋਂ ਰੋਕਿਆ ਅਤੇ ਉਸਦੇ ਗਲੇ ਦੇ ਪਿੱਛੇ ਤੋਂ ਕਾਲਰ ਫੜ ਕੇ ਉਸਨੂੰ ਖਿੱਚ ਕੇ ਲੈ ਗਏ ।

ਇਸ ਵੀਡੀਓ ਦੇ ਕੈਪਸ਼ਨ ‘ਚ ‘ਆਪ’ ਨੇ ਲਿਖਿਆ ਦਿੱਲੀ ਪੁਲਿਸ ਦੀ ਹਿੰਮਤ ਕਿਵੇਂ ਹੋਈ ਮਨੀਸ਼ ਸਿਸੋਦੀਆ ਨਾਲ ਅਜਿਹਾ ਵਿਵਹਾਰ ਕਰਨ ਦੀ ? ਮੋਦੀ ਜੀ ਸਾਰਾ ਦੇਸ਼ ਤੁਹਾਡੀ ਤਾਨਾਸ਼ਾਹੀ ਦੇਖ ਰਿਹਾ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ ਪਾਰਟੀ ਦਾ ਟਵਿੱਟਰ ਅਕਾਊਂਟ ਸਸਪੈਂਡ ਹੋ ਗਿਆ। ਹਾਲਾਂਕਿ ਬਾਅਦ ‘ਚ ਖਾਤਾ ਬਹਾਲ ਕਰ ਦਿੱਤਾ ਗਿਆ।

आम आदमी पार्टी ने ये वीडियो ट्वीट किया था, जिसके कुछ देर बाद पार्टी का ट्विटर अकाउंट कुछ देर के लिए सस्पेंड हो गया।

The post ‘ਆਪ’ ਨੇ ਦਿੱਲੀ ਪੁਲਿਸ ‘ਤੇ ਮਨੀਸ਼ ਸਿਸੋਦੀਆ ਨਾਲ ਬਦਸਲੂਕੀ ਕਰਨ ਦਾ ਲਾਇਆ ਦੋਸ਼ appeared first on TheUnmute.com - Punjabi News.

Tags:
  • aam-aadmi-party
  • aam-aadmi-party-news
  • delhi-deputy-cm-manish-sisodia
  • delhi-news
  • delhi-police
  • latest-news
  • manish-sisodia
  • misbehaving
  • news
  • punjab-news
  • the-unmute-punjabi-news

ਭਾਰਤ 'ਮਦਰ ਆਫ਼ ਡੈਮੋਕਰੇਸੀ', ਸੰਸਾਰ ਸਾਡੇ ਲਈ ਇੱਕ ਪਰਿਵਾਰ ਹੈ: PM ਨਰਿੰਦਰ ਮੋਦੀ

Tuesday 23 May 2023 11:48 AM UTC+00 | Tags: anthony-albanese australia australian australia-news breaking-news india mother-of-democracy news pm-modi pm-narendra-modi prime-minister-narendra-modi qudos-bank-arena sydney sydney-olympic-park the-unmute-breaking-news

ਚੰਡੀਗੜ੍ਹ, 23 ਮਈ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਮੰਗਲਵਾਰ ਨੂੰ ਸਿਡਨੀ ਦੇ ਕੁਡੋਸ ਬੈਂਕ ਅਰੇਨਾ ਵਿੱਚ ਭਾਰਤੀ ਮੂਲ ਦੇ 20,000 ਤੋਂ ਵੱਧ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਲੋਕਤੰਤਰ ਦੀ ਮਾਂ ਹੈ। ਸਾਡੇ ਲਈ ਸਾਰਾ ਸੰਸਾਰ ਇੱਕ ਪਰਿਵਾਰ ਹੈ। ਭਾਰਤ-ਆਸਟ੍ਰੇਲੀਆ ਸਬੰਧ ਵਿਸ਼ਵਾਸ ਅਤੇ ਸਨਮਾਨ ‘ਤੇ ਆਧਾਰਿਤ ਹਨ। ਸੰਬੋਧਨ ਦੌਰਾਨ ਪੀਐਮ ਮੋਦੀ ਨੇ ਬ੍ਰਿਸਬੇਨ ਵਿੱਚ ਕੌਂਸਲੇਟ ਖੋਲ੍ਹਣ ਦਾ ਐਲਾਨ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਮੈਂ 2014 ਵਿੱਚ ਪਿਛਲੀ ਫੇਰੀ ਦੌਰਾਨ ਵਾਅਦਾ ਕੀਤਾ ਸੀ ਕਿ ਆਸਟਰੇਲੀਆ ਨੂੰ ਇੱਕ ਭਾਰਤੀ ਪ੍ਰਧਾਨ ਮੰਤਰੀ ਲਈ ਦੁਬਾਰਾ 28 ਸਾਲ ਇੰਤਜ਼ਾਰ ਨਹੀਂ ਕਰਨਾ ਪਵੇਗਾ।

ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਪੀਐਮ ਅਲਬਾਨੀਜ਼ ਨੇ ਮੋਦੀ ਦੀ ਤਾਰੀਫ਼ ਕੀਤੀ ਅਤੇ ਕਿਹਾ- ‘ਮੋਦੀ ਇੱਜ ਬੌਸ’। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪ੍ਰਧਾਨ ਮੰਤਰੀ ਦਾ ਇੱਥੇ ਆਸਟ੍ਰੇਲੀਆ ਵਿੱਚ ਇੰਨਾ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਮੇਰੇ ਬਹੁਤ ਚੰਗੇ ਦੋਸਤ ਹਨ। ਅਸੀਂ ਦੋਵਾਂ ਦੇਸ਼ਾਂ ਦੇ ਲੋਕਤਾਂਤਰਿਕ ਕਦਰਾਂ-ਕੀਮਤਾਂ ‘ਤੇ ਆਧਾਰਿਤ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਾਂਗੇ।

ਪੀਐਮ ਮੋਦੀ ਨੇ ਭਾਰਤ-ਆਸਟ੍ਰੇਲੀਆ ਸਬੰਧਾਂ ‘ਤੇ ਕਿਹਾ, “ਇੱਕ ਸਮਾਂ ਸੀ ਜਦੋਂ ਸਾਡੇ ਸਬੰਧਾਂ ਨੂੰ 3C (ਕੋਮਨਵੈਲਥ, ਕ੍ਰਿਕਟ, ਕਰੀ), 3D (ਡੈਮੋਕਰੇਸੀ , ਡਾਇਸਪੋਰਾ, ਦੋਸਤੀ) ਅਤੇ 3E (ਐਨਰਜੀ, ਇਕੋਨਮੀ, ਐਜੂਕੇਸ਼ਨ ) ‘ਤੇ ਅਧਾਰਤ ਕਿਹਾ ਜਾਂਦਾ ਸੀ। ਪਰ ਹੁਣ ਇਨ੍ਹਾਂ ਸਬੰਧਾਂ ਦਾ ਆਧਾਰ ਆਪਸੀ ਵਿਸ਼ਵਾਸ ਅਤੇ ਸਤਿਕਾਰ ਹੈ।

ਉਨ੍ਹਾਂ ਕਿਹਾ ਹਿੰਦ ਮਹਾਸਾਗਰ ਸਾਨੂੰ ਜੋੜਦਾ ਹੈ। ਭਾਵੇਂ ਸਾਡੇ ਤਿਉਹਾਰ ਵੱਖਰੇ ਤੌਰ ‘ਤੇ ਮਨਾਏ ਜਾਂਦੇ ਹਨ, ਪਰ ਫਿਰ ਵੀ ਅਸੀਂ ਦੀਵਾਲੀ ਕੀ ਰੌਣਕ ਅਤੇ ਵਿਸਾਖੀ ਵਰਗੇ ਤਿਉਹਾਰਾਂ ਨਾਲ ਜੁੜੇ ਹੋਏ ਹਾਂ। ਹੈਰਿਸ ਪਾਰਕ ਕਈਆਂ ਲਈ ਹਰੀਸ਼ ਪਾਰਕ ਬਣ ਜਾਂਦਾ ਹੈ। ਸਿਡਨੀ ਦੇ ਨੇੜੇ ਲਖਨਊ ਨਾਂ ਦੀ ਜਗ੍ਹਾ ਵੀ ਹੈ। ਆਸਟ੍ਰੇਲੀਆ ਵਿਚ ਕਸ਼ਮੀਰ, ਮਾਲਾਬਾਰ ਵਰਗੀਆਂ ਗਲੀਆਂ ਭਾਰਤ ਦੀ ਝਲਕ ਦਿੰਦੀਆਂ ਹਨ

ਉਨ੍ਹਾਂ (PM Narendra Modi) ਕਿਹਾ ਕਿ ਭਾਰਤ ਕੋਲ ਤਾਕਤ ਅਤੇ ਸਾਧਨਾਂ ਦੀ ਕੋਈ ਕਮੀ ਨਹੀਂ ਹੈ। ਭਾਰਤ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਅਤੇ ਨੌਜਵਾਨ ਪ੍ਰਤਿਭਾ ਦੀ ਫੈਕਟਰੀ ਹੈ। ਭਾਰਤੀ ਜਿੱਥੇ ਵੀ ਰਹਿੰਦੇ ਹਨ, ਉਨ੍ਹਾਂ ਵਿੱਚ ਮਨੁੱਖੀ ਸੁਭਾਅ ਮੌਜੂਦ ਹੈ। ਭਾਰਤ ਹਰ ਸੰਕਟ ਵਿੱਚ ਮਦਦ ਅਤੇ ਹੱਲ ਲਈ ਤਿਆਰ ਰਹਿੰਦਾ ਹੈ। ਭਾਰਤ ਆਪਣੇ ਹਿੱਤਾਂ ਨੂੰ ਸਾਰਿਆਂ ਦੇ ਹਿੱਤਾਂ ਨਾਲ ਜੁੜਿਆ ਦੇਖਦਾ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਰਣਨੀਤਕ ਸਾਂਝੇਦਾਰੀ ਵਧਦੀ ਜਾ ਰਹੀ ਹੈ। ਜਲਦੀ ਹੀ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਦੁੱਗਣਾ ਹੋ ਜਾਵੇਗਾ।

ਪੀਐਮ ਮੋਦੀ ਨੇ ਭਾਸ਼ਣ ਵਿੱਚ ਕਈ ਅਹਿਮ ਐਲਾਨ ਵੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਕ ਦੂਜੇ ਦੀਆਂ ਡਿਗਰੀਆਂ ਨੂੰ ਮਾਨਤਾ ਦੇਣ ‘ਤੇ ਗੱਲਬਾਤ ਅੱਗੇ ਵਧੀ ਹੈ। ਇਸ ਨਾਲ ਦੋਵਾਂ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਬ੍ਰਿਸਬੇਨ ਵਿੱਚ ਭਾਰਤ ਦਾ ਨਵਾਂ ਕੌਂਸਲੇਟ ਖੋਲ੍ਹਿਆ ਜਾਵੇਗਾ।

ਪ੍ਰਧਾਨ ਮੰਤਰੀ ਨੇ ਭਾਰਤੀ ਮੂਲ ਦੇ ਲੋਕਾਂ ਨੂੰ ਕਿਹਾ ਕਿ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ। ਤੁਸੀਂ ਉੱਥੇ ਭਾਰਤ ਦੇ ਰਾਜਦੂਤ ਹੋ। ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਜਦੋਂ ਵੀ ਤੁਸੀਂ ਭਾਰਤ ਆਓ ਤਾਂ ਆਸਟ੍ਰੇਲੀਆਈ ਪਰਿਵਾਰਾਂ ਨੂੰ ਆਪਣੇ ਨਾਲ ਲਿਆਓ। ਇਸ ਨਾਲ ਉਨ੍ਹਾਂ ਨੂੰ ਭਾਰਤ ਦੇ ਸੱਭਿਆਚਾਰ ਨੂੰ ਸਮਝਣ ਦਾ ਮੌਕਾ ਮਿਲੇਗਾ।

ਇਸ ਪ੍ਰੋਗਰਾਮ ਲਈ ਲੋਕਾਂ ਨੂੰ ਰੇਲ ਗੱਡੀਆਂ ਅਤੇ ਪ੍ਰਾਈਵੇਟ ਚਾਰਟਰਾਂ ਰਾਹੀਂ ਸਿਡਨੀ ਲਿਆਂਦਾ ਗਿਆ, ਜਿਨ੍ਹਾਂ ਨੂੰ ਮੋਦੀ ਏਅਰਵੇਜ਼ ਅਤੇ ਮੋਦੀ ਐਕਸਪ੍ਰੈਸ ਦਾ ਨਾਂ ਦਿੱਤਾ ਗਿਆ। ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਪਹਿਲਾਂ ਓਲੰਪਿਕ ਪਾਰਕ ‘ਚ ਕਈ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਗਏ। ਮੋਦੀ ਦੀ ਆਸਟ੍ਰੇਲੀਆ ‘ਚ ਮੌਜੂਦਗੀ ਦੌਰਾਨ ਹੈਰਿਸ ਪਾਰਕ ਇਲਾਕੇ ਦਾ ਨਾਂ ‘ਲਿਟਲ ਇੰਡੀਆ’ ਰੱਖਿਆ ਗਿਆ ਸੀ।

ਪੀਐਮ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਭਾਰਤ ਦੇ ਵਸੁਧੈਵ ਕੁਟੁੰਬਕਮ ਦੀ ਭਾਵਨਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਤੁਰਕੀ ‘ਚ ਆਏ ਭੂਚਾਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੁਨੀਆ ‘ਚ ਜਿੱਥੇ ਵੀ ਕੋਈ ਸੰਕਟ ਆਉਂਦਾ ਹੈ, ਅਸੀਂ ਹਰ ਕਿਸੇ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ। ਅੱਜ ਭਾਰਤ ਗਲੋਬਲ ਗਰੋਥ ਦੇ ਬਲ ਹੇਠ ਕੰਮ ਕਰ ਰਿਹਾ ਹੈ। ਅਸੀਂ ਦੁਨੀਆ ਨੂੰ ਇਕਜੁੱਟ ਕਰਨ ਲਈ ਕੰਮ ਕਰ ਰਹੇ ਹਾਂ। ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪਰਿਆਸ … ਇਹ ਸਾਡੀ ਸਰਕਾਰ ਦਾ ਆਧਾਰ ਹੈ।

The post ਭਾਰਤ ‘ਮਦਰ ਆਫ਼ ਡੈਮੋਕਰੇਸੀ’, ਸੰਸਾਰ ਸਾਡੇ ਲਈ ਇੱਕ ਪਰਿਵਾਰ ਹੈ: PM ਨਰਿੰਦਰ ਮੋਦੀ appeared first on TheUnmute.com - Punjabi News.

Tags:
  • anthony-albanese
  • australia
  • australian
  • australia-news
  • breaking-news
  • india
  • mother-of-democracy
  • news
  • pm-modi
  • pm-narendra-modi
  • prime-minister-narendra-modi
  • qudos-bank-arena
  • sydney
  • sydney-olympic-park
  • the-unmute-breaking-news

ਗੈਰ-ਕਾਨੂੰਨੀ ਮੁਆਵਜ਼ਾ ਘਪਲਾ: ਕਰੋੜਾਂ ਰੁਪਏ ਦਾ ਗਲਤ ਮੁਨਾਫਾ ਲੈਣ ਵਾਲੇ ਛੇ ਹੋਰ ਮੁਲਜ਼ਮ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

Tuesday 23 May 2023 12:58 PM UTC+00 | Tags: arrests breaking-news crime illegal-compensation-scam latest-news news punjab-news the-unmute-breaking-news the-unmute-punjabi-news vigilance-bureau vigilance-bureau-arrests

ਚੰਡੀਗੜ੍ਹ, 23 ਮਈ 2023: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਪਿੰਡ ਬਾਕਰਪੁਰ ਵਿੱਚ ਅਮਰੂਦਾਂ ਦੇ ਦਰੱਖਤ ਲਾ ਕੇ ਗੈਰ-ਕਾਨੂੰਨੀ ਮੁਆਵਜ਼ਾ ਲੈਣ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਛੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਵਿਅਕਤੀਆਂ, ਜਿਨ੍ਹਾਂ ਵਿੱਚ ਤਿੰਨ ਪੁਰਸ਼ ਅਤੇ ਤਿੰਨ ਔਰਤਾਂ ਸ਼ਾਮਲ ਹਨ, ਨੇ ਉਕਤ ਪਿੰਡ ਵਿੱਚ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਦੌਰਾਨ ਗੈਰ-ਕਾਨੂੰਨੀ ਤਰੀਕਿਆਂ ਨਾਲ ਸਰਕਾਰ ਤੋਂ ਕਰੋੜਾਂ ਰੁਪਏ ਦਾ ਮੁਆਵਜ਼ਾ ਹਾਸਲ ਕੀਤਾ ਸੀ। ਹੁਣ ਤੱਕ ਇਸ ਘੁਟਾਲੇ ਵਿੱਚ ਸ਼ਾਮਲ ਕੁੱਲ 15 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਮੁਲਜ਼ਮ ਪੀਡੀ ਗੁਪਤਾ ਦੀ ਪਤਨੀ ਸੁਨੀਤਾ ਗੁਪਤਾ, ਉਸਦਾ ਪੁੱਤਰ ਗੌਰਵ ਕਾਂਸਲ, ਵਾਸੀ ਮਕਾਨ ਨੰ. 199, ਸੈਕਟਰ 18, ਚੰਡੀਗੜ੍ਹ, ਸਮੇਤ ਪਿੰਡ ਬਾਕਰਪੁਰ ਦੇ ਵਸਨੀਕ ਗੁਰਮਿੰਦਰ ਸਿੰਘ ਅਤੇ ਹਰਮਿੰਦਰ ਸਿੰਘ, ਉਨ੍ਹਾਂ ਦੀ ਮਾਤਾ ਸੁਖਰਾਜ ਕੌਰ ਤੋਂ ਇਲਾਵਾ ਦਲਜੀਤ ਸਿੰਘ ਦੀ ਵਿਧਵਾ ਅਮਰੀਕ ਕੌਰ ਸ਼ਾਮਲ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਉਕਤ ਗੈਰ-ਕਾਨੂੰਨੀ ਮੁਆਵਜ਼ਾ ਘੁਟਾਲੇ ਦੀ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਨੇ ਮਾਲ ਵਿਭਾਗ, ਭੂਮੀ ਗ੍ਰਹਿਣ ਕੁਲੈਕਟਰ, ਗਮਾਡਾ, ਸਬ-ਰਜਿਸਟਰਾਰ ਮੋਹਾਲੀ, ਬਾਗਬਾਨੀ ਵਿਭਾਗ ਆਦਿ ਤੋਂ ਬਹੁਤ ਸਾਰੇ ਦਸਤਾਵੇਜ਼ੀ ਰਿਕਾਰਡ ਪ੍ਰਾਪਤ ਕੀਤੇ ਹਨ ਅਤੇ ਕਥਿਤ ਲਾਭਪਾਤਰੀਆਂ ਦੀਆਂ ਕਾਰਵਾਈਆਂ ਅਤੇ ਉਨਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ ਹੈ ਜਿਸ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਲਾਭਪਾਤਰੀਆਂ ਨੇ ਵੱਖ-ਵੱਖ ਵਿਭਾਗਾਂ ਦੇ ਕੁਝ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ ਖੁਦ ਨੂੰ ਗਲਤ ਫਾਇਦਾ ਪਹੁੰਚਾਇਆ ਹੈ ਅਤੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਸਿੱਟੇ ਵਜੋਂ, ਇਸ ਮੁਕੱਦਮੇ ਵਿੱਚ ਬਹੁਤ ਸਾਰੇ ਲਾਭਪਾਤਰੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਨ ਉਪਰੰਤ ਮੰਗਲਵਾਰ ਨੂੰ ਉਨ੍ਹਾਂ ਦੀ ਗ੍ਰਿਫਤਾਰੀ ਲਈ ਉਨ੍ਹਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ।

ਬੁਲਾਰੇ (Vigilance Bureau) ਨੇ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਇਹ ਵੀ ਦੇਖਿਆ ਗਿਆ ਕਿ ਪੀ.ਡੀ.ਗੁਪਤਾ, ਉਸ ਦੀ ਪਤਨੀ ਸੁਨੀਤਾ ਗੁਪਤਾ ਅਤੇ ਉਨ੍ਹਾਂ ਦੇ ਦੋਵੇਂ ਪੁੱਤਰਾਂ ਗੌਰਵ ਕਾਂਸਲ ਅਤੇ ਅਭਿਸ਼ੇਕ ਕਾਂਸਲ, ਵਾਸੀ ਮਕਾਨ ਨੰ. 199, ਸੈਕਟਰ 18, ਚੰਡੀਗੜ੍ਹ ਨੇ ਸਾਲ 2018 ਵਿੱਚ ਬਾਕਰਪੁਰ ਪਿੰਡ ਵਿੱਚ ਇੱਕ ਏਕੜ ਜ਼ਮੀਨ ਖਰੀਦੀ ਸੀ ਜਿਸ ਵਿੱਚ ਹਰੇਕ ਮੈਂਬਰ ਦਾ ਬਰਾਬਰ 1/4 ਹਿੱਸਾ ਸੀ। ਜਮੀਨ ਪ੍ਰਾਪਤੀ ਪ੍ਰਕਿਰਿਆ ਦੌਰਾਨ ਉਨ੍ਹਾਂ ਨੇ ਧੋਖੇ ਨਾਲ ਉਕਤ ਜ਼ਮੀਨ ‘ਤੇ 2016 ਤੋਂ ਅਮਰੂਦ ਦਾ ਬਾਗ ਲਗਾਉਣ ਦਾ ਝੂਠਾ ਦਾਅਵਾ ਕਰਕੇ ਮੁਆਵਜ਼ਾ ਲੈਣ ਲਈ ਲਗਭਗ ਇਕ ਕਰੋੜ ਰੁਪਏ ਪ੍ਰਾਪਤ ਕੀਤੇ।

ਜਿਸ ਕਰਕੇ ਇਸ ਮਾਮਲੇ ‘ਚ ਉਪਰੋਕਤ ਪਰਿਵਾਰਕ ਮੈਂਬਰਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਕੇ ਅੱਜ ਗੌਰਵ ਕਾਂਸਲ ਅਤੇ ਉਸ ਦੀ ਮਾਤਾ ਸੁਨੀਤਾ ਗੁਪਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸੇ ਤਰ੍ਹਾਂ ਪਿੰਡ ਬਾਕਰਪੁਰ ਨਿਵਾਸੀ ਅਮਰ ਸਿੰਘ ਦੇ ਦੋਵੇਂ ਪੁੱਤਰ ਗੁਰਮਿੰਦਰ ਸਿੰਘ ਅਤੇ ਹਰਮਿੰਦਰ ਸਿੰਘ ਤੇ ਉਨਾਂ ਦੀ ਮਾਤਾ ਸੁਖਰਾਜ ਕੌਰ ਨੇ ਵੀ ਧੋਖਾਦੇਹੀ ਨਾਲ ਮਾਲ ਅਤੇ ਬਾਗਬਾਨੀ ਵਿਭਾਗਾਂ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਤਿੰਨਾ ਨੇ 1.84 ਕਰੋੜ ਰੁਪਏ ਪ੍ਰਤੀ ਮੈਂਬਰ ਮੁਆਵਜ਼ੇ ਦਾ ਦਾਅਵਾ ਹਾਸਲ ਕੀਤਾ। ਉਨ੍ਹਾਂ ਨੂੰ ਇਸ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕਰਕੇ ਬਿਊਰੋ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਬਾਕਰਪੁਰ ਦੇ ਦਲਜੀਤ ਸਿੰਘ ਦੀ ਵਿਧਵਾ ਅਮਰੀਕ ਕੌਰ ਅਤੇ ਉਸ ਦੇ ਲੜਕੇ ਵਰਿੰਦਰ ਸਿੰਘ ਨੇ ਕਥਿਤ ਤੌਰ ‘ਤੇ 1.25 ਲੱਖ ਰੁਪਏ ਪ੍ਰਤੀ ਮੈਂਬਰ ਗਲਤ ਮੁਆਵਜ਼ਾ ਲਿਆ ਹੈ। ਅਮਰੀਕ ਕੌਰ ਨੂੰ ਇਸ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ, ਵਿਜੀਲੈਂਸ ਬਿਊਰੋ ਦੀਆਂ ਵੱਖ-ਵੱਖ ਟੀਮਾਂ ਨੇ ਹੋਰ ਮੁਲਜ਼ਮਾਂ ਨੂੰ ਫੜਨ ਲਈ ਰਾਜ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਅਤੇ ਇਹ ਵਿਸ਼ੇਸ਼ ਆਪ੍ਰੇਸ਼ਨ ਅੱਗੋਂ ਵੀ ਜਾਰੀ ਰਹੇਗਾ।

The post ਗੈਰ-ਕਾਨੂੰਨੀ ਮੁਆਵਜ਼ਾ ਘਪਲਾ: ਕਰੋੜਾਂ ਰੁਪਏ ਦਾ ਗਲਤ ਮੁਨਾਫਾ ਲੈਣ ਵਾਲੇ ਛੇ ਹੋਰ ਮੁਲਜ਼ਮ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ appeared first on TheUnmute.com - Punjabi News.

Tags:
  • arrests
  • breaking-news
  • crime
  • illegal-compensation-scam
  • latest-news
  • news
  • punjab-news
  • the-unmute-breaking-news
  • the-unmute-punjabi-news
  • vigilance-bureau
  • vigilance-bureau-arrests

GT vs CSK: ਕੁਆਲੀਫਾਇਰ-1 'ਚ ਚੇਨਈ ਦੇ ਸਾਹਮਣੇ ਗੁਜਰਾਤ ਦੀ ਚੁਣੌਤੀ, ਹੁਣ ਤੱਕ ਹਾਰਦਿਕ ਪੰਡਯਾ ਤੋਂ ਨਹੀਂ ਜਿੱਤ ਸਕੇ ਐੱਮ.ਐੱਸ ਧੋਨੀ

Tuesday 23 May 2023 01:11 PM UTC+00 | Tags: breaking-news chennai chennai-super-kings cricket-news gt-vs-csk hardik-pandya ipl-news ma-chidambaram-stadium-in-chennai ms-dhoni news the-unmute-breaking-news the-unmute-punjab

ਚੰਡੀਗੜ੍ਹ, 23 ਮਈ 2023: (GT vs CSK) ਆਈ.ਪੀ.ਐੱਲ ਦੇ ਪਲੇਆਫ ਮੈਚ ਮੰਗਲਵਾਰ (23 ਮਈ) ਤੋਂ ਸ਼ੁਰੂ ਹੋ ਰਹੇ ਹਨ। ਅੱਜ ਕੁਆਲੀਫਾਇਰ-1 ਵਿੱਚ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਗੁਜਰਾਤ ਟਾਇਟਨਸ ਨਾਲ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ‘ਚ ਖੇਡਿਆ ਜਾਵੇਗਾ। ਮਹਿੰਦਰ ਸਿੰਘ ਧੋਨੀ ਦੇ ਸਾਹਮਣੇ ਹਾਰਦਿਕ ਪੰਡਯਾ ਦੀ ਗੁਜਰਾਤ ਟਾਈਟਨਸ ਖਿਲਾਫ ਪਹਿਲੀ ਜਿੱਤ ਦਰਜ ਕਰਨ ਦੀ ਚੁਣੌਤੀ ਹੋਵੇਗੀ। ਦੋਵੇਂ ਟੀਮਾਂ ਹੁਣ ਤੱਕ ਤਿੰਨ-ਤਿੰਨ ਮੈਚ ਖੇਡ ਚੁੱਕੀਆਂ ਹਨ ਅਤੇ ਤਿੰਨੋਂ ਹੀ ਗੁਜਰਾਤ ਨੇ ਜਿੱਤੀਆਂ ਹਨ।

ਸ਼ੁਭਮਨ ਗਿੱਲ ਨੇ ਪਿਛਲੇ ਮੈਚ ‘ਚ ਅਜੇਤੂ ਸੈਂਕੜਾ ਲਗਾ ਕੇ ਵਿਰਾਟ ਕੋਹਲੀ ਦੇ ਸੈਂਕੜੇ ਦੀ ਕੋਸ਼ਿਸ਼ ਨੂੰ ਬਰਬਾਦ ਕਰ ਦਿੱਤਾ ਸੀ, ਜਿਸ ਕਾਰਨ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੀ ਟੀਮ ਆਈ.ਪੀ.ਐੱਲ. ਤੋਂ ਬਾਹਰ ਹੋ ਗਈ ਸੀ। ਅਜਿਹੇ ‘ਚ ਚੇਨਈ ਖਿਲਾਫ ਹੋਣ ਵਾਲੇ ਮੈਚ ‘ਚ ਸਾਰਿਆਂ ਦੀਆਂ ਨਜ਼ਰਾਂ ਇਸ ਨੌਜਵਾਨ ਬੱਲੇਬਾਜ਼ ‘ਤੇ ਹੋਣਗੀਆਂ। ਧੋਨੀ, ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵਧੀਆ ਕਪਤਾਨਾਂ ਵਿੱਚੋਂ ਇੱਕ ਹੈ, ਯਕੀਨੀ ਤੌਰ ‘ਤੇ ਉਸ ਲਈ ਇੱਕ ਖਾਸ ਰਣਨੀਤੀ ਹੋਵੇਗੀ। ਮਹਿੰਦਰ ਸਿੰਘ ਧੋਨੀ ਦੇ ਸਾਹਮਣੇ ਹਾਰਦਿਕ ਪੰਡਯਾ ਦੀ ਗੁਜਰਾਤ ਟਾਈਟਨਸ ਖਿਲਾਫ ਪਹਿਲੀ ਜਿੱਤ ਦਰਜ ਕਰਨ ਦੀ ਚੁਣੌਤੀ ਹੋਵੇਗੀ। ਦੋਵੇਂ ਟੀਮਾਂ ਹੁਣ ਤੱਕ ਤਿੰਨ-ਤਿੰਨ ਮੈਚ ਖੇਡ ਚੁੱਕੀਆਂ ਹਨ ਅਤੇ ਤਿੰਨੋਂ ਹੀ ਗੁਜਰਾਤ ਨੇ ਜਿੱਤੀਆਂ ਹਨ।

The post GT vs CSK: ਕੁਆਲੀਫਾਇਰ-1 ‘ਚ ਚੇਨਈ ਦੇ ਸਾਹਮਣੇ ਗੁਜਰਾਤ ਦੀ ਚੁਣੌਤੀ, ਹੁਣ ਤੱਕ ਹਾਰਦਿਕ ਪੰਡਯਾ ਤੋਂ ਨਹੀਂ ਜਿੱਤ ਸਕੇ ਐੱਮ.ਐੱਸ ਧੋਨੀ appeared first on TheUnmute.com - Punjabi News.

Tags:
  • breaking-news
  • chennai
  • chennai-super-kings
  • cricket-news
  • gt-vs-csk
  • hardik-pandya
  • ipl-news
  • ma-chidambaram-stadium-in-chennai
  • ms-dhoni
  • news
  • the-unmute-breaking-news
  • the-unmute-punjab

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ ਜਲਦ ਹੀ ਖੁੱਲ੍ਹੇ ਟੈਂਡਰ ਮੰਗੇ ਜਾਣਗੇ: ਹਰਜਿੰਦਰ ਸਿੰਘ ਧਾਮੀ

Tuesday 23 May 2023 01:21 PM UTC+00 | Tags: aam-aadmi-party breaking-news cm-bhagwant-mann gurbani gurbani-broadcast harjinder-singh-dhami live-gurbani news sachkhand-sri-harimandar-sahibnews shiromani-gurdwara-parbandhak-committee the-unmute-breaking-news

ਅੰਮ੍ਰਿਤਸਰ, 23 ਮਈ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ ਜਲਦ ਹੀ ਖੁੱਲ੍ਹੇ ਟੈਂਡਰ ਮੰਗੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਪੰਜ ਮੈਂਬਰੀ ਕਮੇਟੀ ਗਠਤ ਕੀਤੀ ਗਈ ਹੈ, ਜੋ ਨਿਯਮ ਅਤੇ ਸ਼ਰਤਾਂ ਤੈਅ ਕਰੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਬਾਣੀ ਪ੍ਰਸਾਰਣ ਸਬੰਧੀ ਕੁਝ ਲੋਕ ਵੱਲੋਂ ਜਾਣਬੁਝ ਕੇ ਬੇਲੋੜਾ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ ਅਤੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੀ ਇਸ ਵਿਚ ਭਾਗੀ ਹਨ।

ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਬੀਤੇ ਅਰਸੇ ਦੌਰਾਨ ਨਿਯਮਾਂ ਤਹਿਤ ਗੁਰਬਾਣੀ ਪ੍ਰਸਾਰਣ ਦੇ ਹੱਕ ਵੱੱਖ-ਵੱਖ ਚੈਨਲਾਂ ਨੂੰ ਦਿੱਤੇ ਸਨ, ਜਿਸ ਤਹਿਤ ਮੌਜੂਦਾ ਸਮੇਂ ਜੀ-ਨੈਕਸਟ ਮੀਡੀਆ ਪ੍ਰਾਈਵੇਟ ਲਿਮਿ: (ਪੀਟੀਸੀ ਚੈਨਲ) ਨਾਲ ਚੱਲ ਰਿਹਾ ਇਕਰਾਰਨਾਮਾ ਜੁਲਾਈ 2023 ਤੱਕ ਹੈ। ਇਹ ਇਕਰਾਰਨਾਮਾ 24 ਜੁਲਾਈ 2012 ਨੂੰ 11 ਸਾਲ ਲਈ ਹੋਇਆ ਸੀ ਅਤੇ ਹੁਣ ਇਸ ਦੇ ਸਮਾਪਤ ਹੋਣ 'ਤੇ ਨਵੇਂ ਸਿਰਿਓਂ ਕਾਰਵਾਈ ਕੀਤੀ ਜਾਣੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਕਰਾਰਨਾਮੇ ਤਹਿਤ ਜੀ-ਨੈਕਸਟ ਮੀਡੀਆ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਵਿਦਿਆ ਫੰਡ ਲਈ 1 ਕਰੋੜ ਰੁਪਏ ਸਾਲਾਨਾ (10% ਸਾਲਾਨਾ ਵਾਧੇ ਨਾਲ) ਦੇਣਾ ਤੈਅ ਹੋਇਆ ਸੀ, ਜਿਸ ਅਨੁਸਾਰ ਬਣਦੀ ਹੁਣ ਤਕ ਦੀ ਸਾਰੀ ਰਾਸ਼ੀ ਜਮ੍ਹਾ ਹੋ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਪ੍ਰਸਾਰਣ ਲਈ ਇਕ ਮਰਯਾਦਾ ਬੇਹੱਦ ਲਾਜ਼ਮੀ ਹੈ, ਜਿਸ ਕਰਕੇ ਹਰ ਇਕ ਨੂੰ ਇਸ ਦੇ ਪ੍ਰਸਾਰਣ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ। ਜਿਹੜਾ ਵੀ ਗੁਰਬਾਣੀ ਪ੍ਰਸਾਰਣ ਦੇ ਹੱਕ ਪ੍ਰਾਪਤ ਕਰੇਗਾ ਉਸ ਨੂੰ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵੱਲੋਂ ਨਿਰਧਾਰਤ ਮਰਯਾਦਾ ਅਤੇ ਨਿਯਮਾਂ ਦਾ ਪਾਲਣਾ ਕਰਨਾ ਜ਼ਰੂਰੀ ਹੋਵੇਗਾ। ਇਸ ਦੇ ਨਾਲ ਹੀ ਗੁਰਬਾਣੀ ਦਾ ਪ੍ਰਸਾਰਣ ਵਿਸ਼ਵ ਭਰ ਵਿਚ ਕਰਨਾ ਯਕੀਨੀ ਬਣਾਉਣਾ ਪਵੇਗਾ। ਦੂਸਰੇ ਪਾਸੇ ਜੇਕਰ ਖੁੱਲ੍ਹੇਆਮ ਗੁਰਬਾਣੀ ਪ੍ਰਸਾਰਣ ਦੀ ਆਗਿਆ ਦੇ ਦਿੱਤੀ ਜਾਵੇ ਤਾਂ ਮਰਯਾਦਾ ਵਿਰੁੱਧ ਕਈ ਮਾਮਲੇ ਉਭਰਨਗੇ, ਖਾਸਕਰ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਵਿਵਾਦ ਪੈਦਾ ਹੋਣਗੇ।

ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਬੇਹੱਦ ਸੰਜੀਦਾ ਹੈ, ਜਦਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਇਸ 'ਤੇ ਰਾਜਨੀਤੀ ਕਰ ਰਹੇ ਹਨ। ਸ. ਭਗਵੰਤ ਸਿੰਘ ਮਾਨ ਕਦੀ ਸੰਗਤਾਂ ਨੂੰ ਗੋਲਕਾਂ ਵਿਚ ਪੈਸੇ ਪਾਉਣਾ ਬੰਦ ਕਰਨ ਲਈ ਆਖਦੇ ਹਨ ਅਤੇ ਕਦੀ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਸਬੰਧੀ ਦੁਬਿਧਾ ਪੈਦਾ ਕਰਨ ਦਾ ਯਤਨ ਕਰਦੇ ਹਨ। ਇਹ ਮੁੱਖ ਮੰਤਰੀ ਦੇ ਜ਼ੁੰਮੇਵਾਰ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਸ਼ੋਭਾ ਨਹੀਂ ਦਿੰਦਾ। ਐਡਵੋਕੇਟ ਧਾਮੀ ਨੇ ਸ. ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ 'ਤੇ ਕੀਤੀਆਂ ਟਿੱਪਣੀਆਂ ਦੇ ਜਵਾਬ ਵਿਚ ਕਿਹਾ ਕਿ ਮੁੱਖ ਮੰਤਰੀ ਇਹ ਦੱਸ ਸਕਦੇ ਹਨ ਕਿ ਉਹ ਦਿੱਲੀ ਦੇ ਤੋਤੇ ਨਹੀਂ ਹਨ? ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਪਤਾ ਨਹੀਂ ਹੈ।

ਐਡਵੋਕੇਟ ਧਾਮੀ ਨੇ ਸ. ਮਾਨ ਨੂੰ ਯਾਦ ਦਵਾਉਂਦਿਆਂ ਕਿਹਾ ਕਿ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ। ਇਸ ਤੋਂ ਇਲਾਵਾ ਸ. ਮੋਹਨ ਸਿੰਘ ਨਾਗੋਕੇ ਅਤੇ ਸ. ਮੋਹਨ ਸਿੰਘ ਤੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਕੋ ਸਮੇਂ ਜਥੇਦਾਰ ਰਹੇ। ਮੁੱਖ ਮੰਤਰੀ ਮੀਰੀ ਪੀਰੀ ਦੇ ਸਿੱਖ ਸਿਧਾਂਤ ਤੋਂ ਕੋਰੇ ਹੋਣ ਕਰਕੇ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਸਰਕਾਰ ਦੇ ਕਰਨ ਵਾਲੇ ਕਾਰਜਾਂ ਵੱਲ ਧਿਆਨ ਦੇਣ ਅਤੇ ਮਰਯਾਦਾ ਵਿਚ ਰਹਿ ਕੇ ਗੱਲ ਕਰਨ ਦੀ ਨਸੀਹਤ ਦਿੱਤੀ।

The post ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ ਜਲਦ ਹੀ ਖੁੱਲ੍ਹੇ ਟੈਂਡਰ ਮੰਗੇ ਜਾਣਗੇ: ਹਰਜਿੰਦਰ ਸਿੰਘ ਧਾਮੀ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • gurbani
  • gurbani-broadcast
  • harjinder-singh-dhami
  • live-gurbani
  • news
  • sachkhand-sri-harimandar-sahibnews
  • shiromani-gurdwara-parbandhak-committee
  • the-unmute-breaking-news

ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਮਾਗਮ

Tuesday 23 May 2023 01:25 PM UTC+00 | Tags: breaking-news latest-news martyrdom-day-of-sri-guru-arjan-dev-ji news punjab-government sgpc shiromani-gurdwara-parbandhak-committee sikh sri-guru-arjan-dev-ji. sri-ramsar-sahib the-unmute-breaking-news the-unmute-punjab

ਅੰਮ੍ਰਿਤਸਰ, 23 ਮਈ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦਾ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਥੇ ਸਥਿਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਕੁਹਾੜਕਾ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਸਮਾਗਮ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਸ਼੍ਰੋਮਣੀ ਕਮੇਟੀ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ ਸਮੇਤ ਹੋਰ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ।

May be an image of 5 people, crowd and text

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ ਮਨੁੱਖਤਾ ਲਈ ਚਾਨਣ-ਮੁਨਾਰਾ ਹੈ। ਗੁਰੂ ਸਾਹਿਬ ਨੇ ਹੱਕ, ਸੱਚ ਦੀ ਖ਼ਾਤਰ ਆਪਣੀ ਸ਼ਹਾਦਤ ਦਿੱਤੀ ਅਤੇ ਜਬਰ ਦਾ ਮੁਕਾਬਲਾ ਕਰਨ ਵਾਸਤੇ ਮਾਨਵਤਾ ਨੂੰ ਭੈਅ ਮੁਕਤ ਕੀਤਾ। ਐਡਵੋਕੇਟ ਧਾਮੀ ਨੇ ਸੰਗਤ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ, ਸ. ਹਰਪ੍ਰੀਤ ਸਿੰਘ, ਵਧੀਕ ਮੈਨੇਜਰ ਸ. ਨਿਸ਼ਾਨ ਸਿੰਘ, ਮੀਤ ਮੈਨੇਜਰ ਸ. ਜਸਬੀਰ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ।

ਇਸੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਮੇਤ ਇਥੇ ਸਥਿਤ ਹੋਰ ਗੁਰਦੁਆਰਾ ਸਾਹਿਬਾਨ ਵਿਖੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ।

The post ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਮਾਗਮ appeared first on TheUnmute.com - Punjabi News.

Tags:
  • breaking-news
  • latest-news
  • martyrdom-day-of-sri-guru-arjan-dev-ji
  • news
  • punjab-government
  • sgpc
  • shiromani-gurdwara-parbandhak-committee
  • sikh
  • sri-guru-arjan-dev-ji.
  • sri-ramsar-sahib
  • the-unmute-breaking-news
  • the-unmute-punjab

ਹਨੀਟ੍ਰੈਪ 'ਚ ਫਸੇ ਮੁੱਦਕੀ ਦੇ ਰਹਿਣ ਵਾਲੇ 42 ਸਾਲਾ ਪ੍ਰਭਜੀਤ ਸਿੰਘ ਨੇ ਕੀਤੀ ਖ਼ੁਦਕੁਸ਼ੀ

Tuesday 23 May 2023 01:43 PM UTC+00 | Tags: breaking-news crime-news cyber-crime-news ferozepur-police honey-trap latest-news mudki news prey punjab-news punjab-police suicide trap

ਫਿਰੋਜ਼ਪੁਰ 23 ਮਈ 2023: ਪੰਜਾਬ ਵਿੱਚ ਲਗਾਤਾਰ ਆਮ ਲੋਕ ਹਨੀ ਟ੍ਰੈਪ (Honey Trap) ਅਤੇ ਮੋਬਾਈਲ ਹੈਕਰਾਂ ਅਤੇ ਬਲੈਕਮੇਲਰਾਂ ਦੇ ਜਾਲ ਵਿੱਚ ਫਸ ਕੇ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਈ ਲੋਕ ਇਸ ਵਿੱਚ ਫਸ ਕੇ ਖ਼ੁਦਕੁਸ਼ੀ ਕਰ ਕੇ ਆਪਣੀ ਜਾਨ ਵੀ ਗੁਆ ਚੁੱਕੇ ਹਨ, ਅਜਿਹਾ ਹੀ ਇੱਕ ਤਾਜ਼ਾ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ | ਜਿੱਥੇ ਮੁੱਦਕੀ ਕਸਬੇ ‘ਚ ਹਨੀ ਟ੍ਰੈਪ ‘ਚ ਫਸੇ 42 ਸਾਲਾ ਪ੍ਰਭਜੀਤ ਸਿੰਘ ਨੇ ਖ਼ੁਦਕੁਸ਼ੀ ਕਰ ਲਈ |

ਦੱਸਿਆ ਜਾ ਰਿਹਾ ਹੈ ਕਿ ਪ੍ਰਭਜੀਤ ਸਿੰਘ ਨੂੰ ਮੋਬਾਈਲ ਹੈਕਰਾਂ ਨੇ ਬਲੈਕਮੇਲ ਕਰਕੇ ਉਸ ਤੋਂ ਲੱਖਾਂ ਰੁਪਏ ਦੀ ਠੱਗੀ ਮਾਰੀ ਅਤੇ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰ ਰਹੇ ਸਨ। ਪਰ ਉਸ ਕੋਲ ਦੇਣ ਲਈ ਪੈਸੇ ਨਹੀਂ ਸਨ ਅਤੇ ਪੈਸੇ ਨਾ ਹੋਣ ‘ਤੇ ਉਸ ਨੇ ਆਪਣੇ ਹੀ ਘਰ ਦੇ ਬਾਥਰੂਮ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਮਿਲੇ ਸੁਸਾਈਡ ਨੋਟ ਤੋਂ ਸਾਰੀ ਘਟਨਾ ਦਾ ਪਤਾ ਲੱਗਾ।

ਉਸ ਦੇ ਘਰੋਂ ਪ੍ਰਭਜੀਤ ਸਿੰਘ ਕੋਲ ਕੁਝ ਮੋਬਾਈਲ ਫੋਨ ਸਨ। ਜਿਸ ਨੇ ਹੈਕਰਾਂ ਦੇ ਜਾਲ ਵਿੱਚ ਆ ਕੇ ਬਲੈਕਮੇਲ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ।ਪਰਿਵਾਰ ਵੱਲੋਂ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ, ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ। ਪਰਿਵਾਰ ਦੇ ਬਿਆਨਾਂ ‘ਤੇ ਕਾਰਵਾਈ।ਅੱਜ ਪ੍ਰੈੱਸ ਕਾਨਫਰੰਸ ਕਰਕੇ ਮੰਗ ਕਰ ਰਹੇ ਹਨ ਕਿ ਪ੍ਰਭਜੀਤ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਪਰ ਪੁਲਿਸ ਪਰਿਵਾਰ ਵਾਲਿਆਂ ਨੂੰ ਅਗਲੀ ਕਾਰਵਾਈ ਕਰਨ ਦੀ ਗੱਲ ਕਹਿ ਰਹੀ ਹੈ। ਪਰ ਪਰਿਵਾਰ ਦਾ ਕਹਿਣਾ ਹੈ ਕਿ ਡਰ ਹੈ ਕਿ ਜੇਕਰ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਦੋਸ਼ੀ ਹੋਰਾਂ ਨੂੰ ਫਸਾ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਦੇਣਗੇ।

ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।ਮ੍ਰਿਤਕ ਪ੍ਰਭਜੀਤ ਸਿੰਘ ਦੇ ਦੋ ਛੋਟੇ ਬੱਚੇ ਹਨ ਅਤੇ ਪ੍ਰਭਜੀਤ ਸਿੰਘ ਗੈਸ ਸਿਲੰਡਰ ਵਾਲੀ ਏਜੰਸੀ ਵਿੱਚ ਬਤੌਰ ਮੈਨੇਜਰ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ | ਹੁਣ ਉਸਦੀ ਪਤਨੀ ਹਰਜੀਤ ਕੌਰ ਨੂੰ ਆਪਣੇ ਪਤੀ ਦੀ ਮੌਤ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਘਰ-ਘਰ ਠੋਕਰ ਖਾਣੀ ਪੈ ਰਹੀ ਹੈ।

ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਕੀਤੀ ਗਈ ਪ੍ਰੈੱਸ ਕਾਨਫਰੰਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਹਰਕਤ ‘ਚ ਆ ਗਈ, ਪਰ ਹੁਣ ਤੱਕ ਪੁਲਿਸ ਦੇ ਹੱਥ ਪੂਰੀ ਤਰ੍ਹਾਂ ਖਾਲੀ ਹਨ, ਜਿਸ ਕਾਰਨ ਪੁਲਿਸ ਪ੍ਰਸ਼ਾਸਨ ਦੇ ਕੈਮਰਿਆਂ ਸਾਹਮਣੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਪੁਲਿਸ ਵਲੋਂ ਮਾਮਲੇ (Honey Trap) ਦੀ ਜਾਂਚ ਕੀਤੀ ਜਾ ਰਹੀ ਹੈ |

The post ਹਨੀਟ੍ਰੈਪ ‘ਚ ਫਸੇ ਮੁੱਦਕੀ ਦੇ ਰਹਿਣ ਵਾਲੇ 42 ਸਾਲਾ ਪ੍ਰਭਜੀਤ ਸਿੰਘ ਨੇ ਕੀਤੀ ਖ਼ੁਦਕੁਸ਼ੀ appeared first on TheUnmute.com - Punjabi News.

Tags:
  • breaking-news
  • crime-news
  • cyber-crime-news
  • ferozepur-police
  • honey-trap
  • latest-news
  • mudki
  • news
  • prey
  • punjab-news
  • punjab-police
  • suicide
  • trap

CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ CM ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ

Tuesday 23 May 2023 01:54 PM UTC+00 | Tags: arvind-kejriwal breaking-news cm-bhagwant-mann cm-mamata-banerjee delhi india-news mamata-banerjee news

ਚੰਡੀਗੜ੍ਹ, 23 ਮਈ 2023: ਅਰਵਿੰਦ ਕੇਜਰੀਵਾਲ ਦਿੱਲੀ ‘ਚ ਅਧਿਕਾਰੀਆਂ ਦੇ ਤਬਾਦਲੇ-ਤਾਇਨਾਤੀਆਂ ਦੇ ਮੁੱਦੇ ‘ਤੇ ਕੇਂਦਰ ਦੇ ਆਰਡੀਨੈਂਸ ਵਿਰੁੱਧ ਵਿਰੋਧੀ ਪਾਰਟੀਆਂ ਨਾਲ ਮੁਲਾਕਾਤ ਕਰ ਰਹੇ ਹਨ। ਇਸੇ ਤਹਿਤ ਮੰਗਲਵਾਰ ਨੂੰ ਭਗਵੰਤ ਮਾਨ (CM Bhagwant Mann) ਅਤੇ ਅਰਵਿੰਦ ਕੇਜਰੀਵਾਲ ਕੋਲਕਾਤਾ ਗਏ ਅਤੇ ਸਮਰਥਨ ਮੰਗਣ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ |

ਅਰਵਿੰਦ ਕੇਜਰੀਵਾਲ ਦਾ ਸਮਰਥਨ ਕਰਦੇ ਹੋਏ ਮਮਤਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਸੰਸਦ ਦੇ ਮਾਨਸੂਨ ਸੈਸ਼ਨ ‘ਚ ਆਰਡੀਨੈਂਸ ਸਬੰਧੀ ਬਿੱਲ ਲਿਆਉਂਦੀ ਹੈ ਤਾਂ ਅਸੀਂ ਇਸ ਦਾ ਵਿਰੋਧ ਕਰਾਂਗੇ। ਮਮਤਾ ਬੈਨਰਜੀ ਨੇ ਹੋਰ ਪਾਰਟੀਆਂ ਨੂੰ ਵੀ ਆਰਡੀਨੈਂਸ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ।

Image

ਕੇਂਦਰ ਸਰਕਾਰ ਬਾਰੇ ਮਮਤਾ ਬੈਨਰਜੀ ਨੇ ਕਿਹਾ, ਕੀ ਸੋਚਦੇ ਹਨ? ਕੀ ਅਸੀਂ ਉਨ੍ਹਾਂ ਦੇ ਬੰਧੂਆ ਮਜ਼ਦੂਰ ਹਾਂ? ਕੀ ਅਸੀਂ ਉਨ੍ਹਾਂ ਦੇ ਨੌਕਰ ਹਾਂ? ਅਸੀਂ ਚਿੰਤਤ ਹਾਂ ਕਿ ਉਹ ਸੰਵਿਧਾਨ ਨੂੰ ਬਦਲ ਸਕਦੇ ਹਨ ਅਤੇ ਦੇਸ਼ ਦਾ ਨਾਮ ਪਾਰਟੀ ਦੇ ਨਾਮ ਵਿੱਚ ਬਦਲ ਸਕਦੇ ਹਨ। ਉਹ ਸੰਵਿਧਾਨ ਨੂੰ ਤਬਾਹ ਕਰਨਾ ਚਾਹੁੰਦੇ ਹਨ। ਦੇਸ਼ ਨੂੰ ਸਿਰਫ਼ ਸੁਪਰੀਮ ਕੋਰਟ ਹੀ ਬਚਾ ਸਕਦੀ ਹੈ।

ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਸੋਮਵਾਰ ਨੂੰ ਕੇਜਰੀਵਾਲ ਦਾ ਸਮਰਥਨ ਕੀਤਾ ਸੀ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਸੋਮਵਾਰ ਨੂੰ ਕਿਹਾ ਕਿ ਕਾਂਗਰਸ ਸੰਸਦ ਦੇ ਮਾਨਸੂਨ ਸੈਸ਼ਨ ‘ਚ ਦਿੱਲੀ ‘ਤੇ ਕੇਂਦਰ ਸਰਕਾਰ ਦੇ ਆਰਡੀਨੈਂਸ ਦਾ ਵਿਰੋਧ ਕਰੇਗੀ। ਅਸੀਂ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਹਾਂ।

ਕੇਜਰੀਵਾਲ ਕੇਂਦਰ ਸਰਕਾਰ ਦੇ ਆਰਡੀਨੈਂਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੀ ਹਮਾਇਤ ਲਈ ਮੁਹਿੰਮ ਚਲਾ ਰਹੇ ਹਨ। ਉਹ 24 ਅਤੇ 25 ਮਈ ਨੂੰ ਮੁੰਬਈ ਵਿੱਚ ਹੋਣਗੇ, ਜਿੱਥੇ ਉਹ ਊਧਵ ਠਾਕਰੇ ਅਤੇ ਐੱਨਸੀਪੀ ਮੁਖੀ ਸ਼ਰਦ ਪਵਾਰ ਨੂੰ ਮਿਲਣਗੇ।ਕੇਜ਼ਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਪ ਆਗੂ ਸੰਜੇ ਸਿੰਘ, ਰਾਘਵ ਚੱਢਾ ਅਤੇ ਆਤਿਸ਼ੀ ਸਿੰਘ ਵੀ ਸਨ।

The post CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ CM ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ appeared first on TheUnmute.com - Punjabi News.

Tags:
  • arvind-kejriwal
  • breaking-news
  • cm-bhagwant-mann
  • cm-mamata-banerjee
  • delhi
  • india-news
  • mamata-banerjee
  • news

ਇੰਡੀਆ ਗੇਟ 'ਤੇ ਪਹਿਲਵਾਨਾਂ ਦਾ ਰੋਸ਼ ਮਾਰਚ, ਤਿਰੰਗਾ ਲੈ ਕੇ ਸਮਰਥਕਾਂ ਨਾਲ ਸੜਕ 'ਤੇ ਉੱਤਰੇ ਪਹਿਲਵਾਨ

Tuesday 23 May 2023 02:09 PM UTC+00 | Tags: breaking-news india-gate jantar-mantar latest-news news president-brij-bhushan wfi wrestlers wrestling-federation-of-india

ਚੰਡੀਗੜ੍ਹ, 23 ਮਈ 2023: ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ਵਿਖੇ ਪਹਿਲਵਾਨਾਂ ਦੀ ਹੜਤਾਲ ਨੂੰ ਇਕ ਮਹੀਨਾ ਪੂਰਾ ਹੋ ਗਿਆ ਹੈ। ਇਸ ਦੌਰਾਨ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਇੰਡੀਆ ਗੇਟ (India Gate) ਵੱਲ ਮਾਰਚ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਤਿਰੰਗਾ ਲੈ ਕੇ ਇਸ ਵਿੱਚ ਸ਼ਮੂਲੀਅਤ ਕੀਤੀ। ਪਹਿਲਵਾਨਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਮਾਰਚ ਦੇ ਮੱਦੇਨਜ਼ਰ ਪੁਲੀਸ ਨੇ ਇੰਡੀਆ ਗੇਟ ਖਾਲੀ ਕਰ ਦਿੱਤਾ ਤਾਂ ਜੋ ਲੋਕ ਉਨ੍ਹਾਂ ਦੇ ਸਮਰਥਨ ਵਿੱਚ ਸ਼ਾਮਲ ਨਾ ਹੋ ਸਕਣ।

Image

ਇਸ ਦੇ ਨਾਲ ਹੀ ਬ੍ਰਿਜ ਭੂਸ਼ਣ ਨੇ ਕਿਹਾ, ’ਮੈਂ’ਤੁਸੀਂ ਕਦੇ ਵੀ ਉਨ੍ਹਾਂ ਨੂੰ ਮਿਲਣ ਨਹੀਂ ਜਾਵਾਂਗਾ। ਪਹਿਲਾਂ ਉਹ ਮੇਰੇ ਪੈਰੀਂ ਹੱਥ ਲਾਉਂਦੇ ਸਨ ਤੇ ਹੁਣ ਧਰਨੇ 'ਤੇ ਬੈਠੇ ਹਨ। ਉਹ ਸਾਜ਼ਿਸ਼ ਦਾ ਸ਼ਿਕਾਰ ਹਨ। ਇਹ ਸੈਕਸੂਅਲ ਹਰਾਸਮੈਂਟ ਦਾ ਮਾਮਲਾ ਨਹੀਂ ਹੈ, ਸਗੋਂ ਗੁੱਡ ਟੱਚ-ਬੈਡ ਟੱਚ ਦਾ ਮਾਮਲਾ ਹੈ। ਬਜਰੰਗ ਪੂਨੀਆ ਦੀ ਕੁਸ਼ਤੀ ਸਮਾਪਤ ਹੋ ਗਈ ਹੈ। ਇਸ ਦੇ ਜਵਾਬ ‘ਚ ਵਿਨੇਸ਼ ਫੋਗਾਟ ਨੇ ਕਿਹਾ ਕਿ ਉਨ੍ਹਾਂ ਦੇ ਘਰ ‘ਚ ਮਾਵਾਂ, ਧੀਆਂ ਅਤੇ ਔਰਤਾਂ ਵੀ ਹਨ।

ਇੱਕ ਟੀਵੀ ਚੈਨਲ ਨਾਲ ਗੱਲਬਾਤ ਵਿੱਚ ਬ੍ਰਿਜ ਭੂਸ਼ਣ ਨੇ ਕਿਹਾ- ਕੀ ਐਫਆਈਆਰ ਨੂੰ ਅੰਤਿਮ ਮੰਨਿਆ ਜਾਵੇਗਾ, ਜੇਕਰ ਜਾਂਚ ਏਜੰਸੀਆਂ ਆਪਣਾ ਕੰਮ ਬੰਦ ਕਰ ਦੇਣ। ਕੀ ਉਸੇ ਨੂੰ ਚਾਰਜਸ਼ੀਟ ਮੰਨਿਆ ਜਾਣਾ ਚਾਹੀਦਾ ਹੈ? ਕੀ ਸਬੂਤ-ਗਵਾਹਾਂ ਦੇ ਬਿਆਨਾਂ ਦੀ ਲੋੜ ਨਹੀਂ ਹੈ। ਇਸ ਲਈ ਥਾਣੇ ਬੰਦ ਕਰੋ, ਜਾਂਚ ਏਜੰਸੀਆਂ ਬੰਦ ਕਰੋ। ਇੱਕ ਅਖਬਾਰ ਛਾਪੋ ਅਤੇ ਉਸਨੂੰ ਫਾਂਸੀ ਦਿਓ।

 

The post ਇੰਡੀਆ ਗੇਟ ‘ਤੇ ਪਹਿਲਵਾਨਾਂ ਦਾ ਰੋਸ਼ ਮਾਰਚ, ਤਿਰੰਗਾ ਲੈ ਕੇ ਸਮਰਥਕਾਂ ਨਾਲ ਸੜਕ ‘ਤੇ ਉੱਤਰੇ ਪਹਿਲਵਾਨ appeared first on TheUnmute.com - Punjabi News.

Tags:
  • breaking-news
  • india-gate
  • jantar-mantar
  • latest-news
  • news
  • president-brij-bhushan
  • wfi
  • wrestlers
  • wrestling-federation-of-india

UPSC ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ 'ਚ ਕੁੜੀਆਂ ਨੇ ਮਾਰੀ ਬਾਜੀ, ਇਸ਼ਿਤਾ ਕਿਸ਼ੋਰ ਨੇ ਕੀਤਾ ਟੌਪ

Tuesday 23 May 2023 02:21 PM UTC+00 | Tags: breaking-news civil-services-exam-result india-news ishita-kishore latest-news news the-unmute-breaking-news union-public-service-commission upsc upsc-result

ਚੰਡੀਗੜ੍ਹ, 23 ਮਈ 2023: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾਵਾਂ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਤੁਸੀਂ ਇਸਨੂੰ UPSC ਦੀ ਅਧਿਕਾਰਤ ਵੈੱਬਸਾਈਟ upsc.gov.in ‘ਤੇ ਦੇਖ ਸਕਦੇ ਹੋ। ਇਸ ਪ੍ਰੀਖਿਆ ਵਿੱਚ ਸਿਰਫ਼ ਕੁੜੀਆਂ ਹੀ ਟਾਪ 4 ਵਿੱਚ ਰਹੀਆਂ। ਇਸ਼ਿਤਾ ਕਿਸ਼ੋਰ ਨੇ ਪ੍ਰੀਖਿਆ ‘ਚ ਟਾਪ ਕੀਤਾ ਹੈ। ਗਰਿਮਾ ਲੋਹੀਆ ਦੂਜੇ, ਉਮਾ ਹਾਰਤੀ ਐਨ ਤੀਜੇ ਅਤੇ ਸਮ੍ਰਿਤੀ ਮਿਸ਼ਰਾ ਚੌਥੇ ਸਥਾਨ 'ਤੇ ਰਹੀ। ਨਤੀਜਾ ਐਲਾਨੇ ਜਾਣ ਤੋਂ ਲਗਭਗ 15 ਦਿਨਾਂ ਬਾਅਦ ਉਨ੍ਹਾਂ ਦੇ ਅੰਕ ਜਾਰੀ ਕੀਤੇ ਜਾਣਗੇ।

UPSC CSE Exam Result Topper Ishita Kishore From Greater Noida Uttar Pradesh Education Profile Delhi University UPSC Topper Ishita Kishore: यूपी की रहने वाली हैं यूपीएससी टॉपर इशिता किशोर, जानें- पढ़ाई से लेकर सब जानकारी

 (Image Source : Ishita Kishore Twitter )

ਇਸ਼ਿਤਾ ਕਿਸ਼ੋਰ ਨੇ ਤੀਜੀ ਕੋਸ਼ਿਸ਼ ‘ਚ ਇਹ ਸਫਲਤਾ ਹਾਸਲ ਕੀਤੀ ਹੈ। ਇਸ਼ਿਤਾ ਗ੍ਰੇਟਰ ਨੋਇਡਾ, ਉੱਤਰ ਪ੍ਰਦੇਸ਼ (ਯੂਪੀ) ਦੀ ਰਹਿਣ ਵਾਲੀ ਹੈ। ਉਸਨੇ ਆਪਣੀ ਗ੍ਰੈਜੂਏਸ਼ਨ ਦਿੱਲੀ ਯੂਨੀਵਰਸਿਟੀ (ਡੀਯੂ) ਤੋਂ ਕੀਤੀ ਹੈ। ਉਹ ਮਧੂਬਨੀ ਪੇਂਟਿੰਗ ਦਾ ਸ਼ੌਕੀਨ ਹੈ।ਅੰਤਿਮ ਨਤੀਜੇ ਵਿੱਚ ਕੁੱਲ 933 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 345 ਉਮੀਦਵਾਰ ਜਨਰਲ, 99 ਈਡਬਲਿਊਐਸ, 263 ਓਬੀਸੀ, 154 ਐਸਸੀ ਅਤੇ 72 ਐਸਟੀ ਸ਼੍ਰੇਣੀਆਂ ਦੇ ਹਨ। 178 ਉਮੀਦਵਾਰਾਂ ਦੀ ਰਾਖਵੀਂ ਸੂਚੀ ਵੀ ਤਿਆਰ ਕੀਤੀ ਗਈ ਹੈ। 180 ਉਮੀਦਵਾਰਾਂ ਨੂੰ ਆਈਏਐਸ ਪੋਸਟਾਂ ‘ਤੇ ਚੋਣ ਲਈ ਸ਼ਾਰਟਲਿਸਟ ਕੀਤਾ ਗਿਆ ਹੈ।

ਚੁਣੇ ਗਏ ਚੋਟੀ ਦੇ 10 ਉਮੀਦਵਾਰਾਂ ਦੀ ਸੂਚੀ
1. ਇਸ਼ਿਤਾ ਕਿਸ਼ੋਰ
2. ਗਰਿਮਾ ਲੋਹੀਆ
3. ਉਮਾ ਹਰਤੀ ਐਨ
4. ਸਮ੍ਰਿਤੀ ਮਿਸ਼ਰਾ
5. ਮਯੂਰ ਹਜ਼ਾਰਿਕਾ
6. ਰਤਨ ਨਵਿਆ ਜੇਮਸ
7. ਵਸੀਮ ਅਹਿਮਦ
8. ਅਨਿਰੁਧ ਯਾਦਵ
9. ਕਨਿਕਾ ਗੋਇਲ
10. ਰਾਹੁਲ ਸ਼੍ਰੀਵਾਸਤਵ

UPSC ਨੇ 03 ਪੜਾਵਾਂ ਵਿੱਚ ਸਿਵਲ ਸਰਵਿਸਿਜ਼ 2022 ਉਮੀਦਵਾਰਾਂ ਦੀ ਨਿੱਜੀ ਇੰਟਰਵਿਊ ਕੀਤੀ ਸੀ, ਜਿਸ ਦਾ ਤੀਜਾ ਅਤੇ ਆਖਰੀ ਪੜਾਅ 18 ਮਈ 2023 ਨੂੰ ਖਤਮ ਹੋਇਆ ਸੀ। UPSC ਦੁਆਰਾ ਘੋਸ਼ਿਤ ਸਿਵਲ ਸਰਵਿਸਿਜ਼ ਮੇਨ 2022 ਦੇ ਨਤੀਜੇ ਦੇ ਅਨੁਸਾਰ, ਲਗਭਗ 2,529 ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਸੀ ਜੋ ਸਿਵਲ ਸਰਵਿਸਿਜ਼ ਦੀ ਸ਼ੁਰੂਆਤੀ ਅਤੇ ਮੁੱਖ ਪ੍ਰੀਖਿਆ ਵਿੱਚ ਯੋਗਤਾ ਪੂਰੀ ਕਰਦੇ ਸਨ। UPSC ਨੇ ਸਿਵਲ ਸੇਵਾਵਾਂ ਪ੍ਰੀਖਿਆ 2022 ਦੇ ਤਹਿਤ IAS, IPS ਸਮੇਤ 1011 ਅਸਾਮੀਆਂ ਦੀ ਭਰਤੀ ਕੀਤੀ ਹੈ।

The post UPSC ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ ‘ਚ ਕੁੜੀਆਂ ਨੇ ਮਾਰੀ ਬਾਜੀ, ਇਸ਼ਿਤਾ ਕਿਸ਼ੋਰ ਨੇ ਕੀਤਾ ਟੌਪ appeared first on TheUnmute.com - Punjabi News.

Tags:
  • breaking-news
  • civil-services-exam-result
  • india-news
  • ishita-kishore
  • latest-news
  • news
  • the-unmute-breaking-news
  • union-public-service-commission
  • upsc
  • upsc-result

ਭਗਵੰਤ ਮਾਨ ਵੱਲੋਂ ਦਰਿਆਈ ਪਾਣੀ ਰਾਜਸਥਾਨ ਨੂੰ ਦੇਣ ਖ਼ਿਲਾਫ਼ ਅਕਾਲੀ ਦਲ ਸੁਖਬੀਰ ਬਾਦਲ ਦੀ ਅਗਵਾਈ 'ਚ ਦੇਵੇਗਾ ਰੋਸ ਧਰਨਾ

Tuesday 23 May 2023 02:26 PM UTC+00 | Tags: aam-aadmi-party akali-dal breaking-news latest-news news rajasthan river-water shiromani-akali-dal sukhbir-badal the-unmute-breaking-news

ਚੰਡੀਗੜ੍ਹ, 23 ਮਈ 2023: ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਸਥਾਨ ਨੂੰ ਦਰਿਆਈ ਪਾਣੀ ਸਰੰਡਰ ਕਰਨ ਦੇ ਫੈਸਲੇ ਖਿਲਾਫ ਭਲਕੇ ਅਬੋਹਰ ਵਿਖੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਵੇਰੇ 11.00 ਵਜੇ ਧਰਨਾ ਦਿੱਤਾ ਜਾਵੇਗਾ।

ਬਾਦਲ ਨੇ ਇਹ ਐਲਾਨ ਅੱਜ ਦੁਪਹਿਰ ਪਾਰਟੀ ਦੇ ਮੁੱਖ ਦਫਤਰ ਵਿਚ ਕੀਤਾ। ਉਹ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਵੇਲੇ ਦਿੱਤੇ ਜਾ ਰਹੇ 700 ਕਿਊਸਿਕ ਦੀ ਥਾਂ 1200 ਕਿਊਸਿਕ ਵਾਧੂ ਦਰਿਆਈ ਪਾਣੀ ਰਾਜਸਥਾਨ ਨੂੰ ਛੱਡਣ ਦੇ ਕੀਤੇ ਕਰਾਰ ਬਾਰੇ ਮੀਡੀਆ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਰਿਪੋਰਟਾਂ ਦਾ ਹਵਾਲਾ ਦਿੰਦਿਆਂ ਰਾਜਸਥਾਨ ਦੇ ਆਗੂ ਹਨੂਮਾਨ ਬੇਨੀਵਾਲ ਨੇ ਦਾਅਵਾ ਕੀਤਾ ਹੈ ਕਿ ਵਾਧੂ ਪਾਣੀ ਛੱਡਣ ਦਾ ਵਾਅਦਾ ਭਗਵੰਤ ਮਾਨ ਨੇ ਐਤਵਾਰ ਨੂੰ ਬਠਿੰਡਾ ਵਿਚ ਕੀਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਤੇ ਪੰਜਾਬ ਦਾ ਰਾਖਾ ਹੋਣ ਦੇ ਨਾਅਤੇ ਆਪ ਸਰਕਾਰ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਗੁਪ ਚੁੱਪ ਤਰੀਕੇ ਰਾਜਸਥਾਨ ਨੂੰ ਸਰੰਡਰ ਕਰਨ ਦੇ ਕੀਤੇ ਕਰਾਰ ਤੇ ਲੁੱਟ ਨੂੰ ਮੂਕ ਦਰਸ਼ਕ ਬਣ ਕੇ ਨਹੀਂ ਵੇਖੇਗਾ। ਸਰਦਾਰ ਬਾਦਲ ਨੇ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਆਖਿਆ ਹੈ ਕਿ ਉਹ ਇਹਨਾਂ ਰਿਪੋਰਟਾਂ 'ਤੇ ਆਪਣਾ ਸਟੈਂਡ ਸਪਸ਼ਟ ਕਰਨ ਪਰ ਇਕ ਦਿਨ ਬੀਤਣ ਦੇ ਬਾਵਜੂਦ ਵੀ ਮੁੱਖ ਮੰਤਰੀ ਨੇ ਚੁੱਪੀ ਧਾਰੀ ਹੋਈ ਹੈ। ਉਹਨਾਂ ਕਿਹਾ ਕਿ ਅਸੀਂ ਅਜਿਹਾ ਨਹੀਂ ਹੋਣ ਦਿਆਂਗੇ।

ਸਰਦਾਰ ਬਾਦਲ ਨੇ ਕਿਹਾ ਕਿ ਇਹ ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤਾ ਤਾਜ਼ਾ ਸਰੰਡਰ ਹੈ ਜੋ ਇਸ ਵੱਲੋਂ ਪੰਜਾਬ ਅਤੇ ਪੰਥ ਦੇ ਹਰ ਧਾਰਮਿਕ, ਆਰਥਿਕ, ਖੇਤਰੀ ਤੇ ਦਰਿਆਈ ਪਾਣੀਆਂ ਦੇ ਮੁੱਦੇ 'ਤੇ ਕੀਤੇ ਧੋਖੇ ਦੇ ਲੰਬੇ ਇਤਿਹਾਸ ਦੀ ਨਿਰੰਤਰਤਾ ਹੀ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਦੀ ਅਗਵਾਈ ਕੀਤੀ ਤੇ ਇਹ ਪਾਣੀ ਹਰਿਆਣਾ ਤੇ ਦਿੱਲੀ ਨੂੰ ਦਿੱਤੇ ਤੇ ਭਗਵੰਤ ਮਾਨ ਇਸ ਲੁੱਟ ਪ੍ਰਤੀ ਅੱਖਾਂ ਮੀਟਦੇ ਰਹੇ ਹਨ।

ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਆਪਣੇ ਆਕਾ ਕੇਜਰੀਵਾਲ ਦੀ ਹਦਾਇਤ 'ਤੇ ਭਗਵੰਤ ਮਾਨ ਨੇ ਹੁਣ ਰਾਜਸਥਾਨ ਨੂੰ ਵਾਧੂ ਦਰਿਆਈ ਪਾਣੀ ਦੇਣ ਦੇ ਇਕਰਾਰ 'ਤੇ ਸਹੀ ਪਾਈ ਹੈ ਜਿਸ ਨਾਲ ਪੰਜਾਬ ਦੇ ਪਹਿਲਾਂ ਹੀ ਕਸੂਤੇ ਫਸੇ ਕਿਸਾਨਾਂ ਦੀ ਤਬਾਹੀ ਮਚ ਜਾਵੇਗੀ ਤੇ ਸੂਬੇ ਦੇ ਅਰਥਚਾਰੇ ਨੂੰ ਵੀ ਵੱਡੀ ਸੱਟ ਵੱਜੇਗੀ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਹਰਿਆਣਾ ਵੱਲੋਂ ਵੱਖਰੀ ਵਿਧਾਨ ਸਭਾ ਦਾ ਵਿਰੋਧ ਕਰਨ ਦੀ ਥਾਂ ਪੰਜਾਬ ਲਈ ਹੀ ਇਸਦੇ ਰਾਜਧਾਨੀ ਸ਼ਹਿਰ ਚੰਡੀਗੜ੍ਹ ਵਿਚ ਥਾਂ ਮੰਗ ਕੇ ਚੰਡੀਗੜ੍ਹ 'ਤੇ ਆਪਣਾ ਬਣਦਾ ਦਾਅਵਾ ਸਰੰਡਰ ਕਰ ਦਿੱਤਾ ਸੀ।

 

The post ਭਗਵੰਤ ਮਾਨ ਵੱਲੋਂ ਦਰਿਆਈ ਪਾਣੀ ਰਾਜਸਥਾਨ ਨੂੰ ਦੇਣ ਖ਼ਿਲਾਫ਼ ਅਕਾਲੀ ਦਲ ਸੁਖਬੀਰ ਬਾਦਲ ਦੀ ਅਗਵਾਈ 'ਚ ਦੇਵੇਗਾ ਰੋਸ ਧਰਨਾ appeared first on TheUnmute.com - Punjabi News.

Tags:
  • aam-aadmi-party
  • akali-dal
  • breaking-news
  • latest-news
  • news
  • rajasthan
  • river-water
  • shiromani-akali-dal
  • sukhbir-badal
  • the-unmute-breaking-news

ਭਰਤਗੜ੍ 23 ਮਈ 2023: ਸ.ਹਰਜੋਤ ਸਿੰਘ ਬੈਂਸ (Harjot Singh Bains) ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਕਿਹਾ ਹੈ ਕਿ ਸਰਕਾਰ ਦੀ ਜਿੰਮੇਵਾਰੀ ਹੈ ਕਿ ਲੋਕਾਂ ਤੱਕ ਬੁਨਿਆਦੀ ਸਹੂਲਤਾਂ ਦਾ ਲਾਭ ਬਿਨਾ ਦੇਰੀ ਪਹੁੰਚਾਇਆ ਜਾਵੇ। ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਹ ਉਪਰਾਲੇ ਨਿਰੰਤਰ ਜਾਰੀ ਹਨ। ਭਲਾਈ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਪੂਰੀ ਤਰਾਂ ਬਚਨਬੱਧ ਹੈ।

ਅੱਜ ਬੜਾ ਪਿੰਡ ਅੱਪਰ ਵਿਖੇ 30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਪੰਪ ਚੈਂਬਰ, ਜਲ ਸਪਲਾਈ ਲਾਈਨ, ਟਿਊਬਵੈਲ ਦਾ ਉਦਘਾਟਨ ਕਰਨ ਉਪਰੰਤ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਨੈਸ਼ਨਲ ਹਾਈਡਲ ਚੈਨਲ ਤੋਂ ਬੜਾ ਪਿੰਡ ਤੇ ਆਲੇ ਦੁਆਲੇ ਦੇ ਪਿੰਡਾਂ ਨੂੰ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ, ਪ੍ਰੰਤੂ ਬੜਾ ਪਿੰਡ ਅੱਪਰ ਦੇ ਲੋਕਾਂ ਤੇ ਪੰਚਾਇਤ ਵੱਲੋਂ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਉੱਪਰਲੇ ਘਰਾਂ ਤੱਕ ਪਾਣੀ ਨਹੀ ਪਹੁੰਚ ਰਿਹਾ ਹੈ, ਜਲ ਸਪਲਾਂਈ ਵਰਗੀ ਬੁਨਿਆਦੀ ਸਹੂਲਤ ਦੀ ਘਾਟ ਤੋਂ ਇਹ ਲੋਕ ਬੇਹੱਦ ਪ੍ਰੇਸ਼ਾਨ ਹਨ।

ਜਲ ਸਪਲਾਈ ਵਿਭਾਗ ਨੂੰ ਤੁਰੰਤ ਇਥੇ ਟਿਊਬਵੈਲ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਅਤੇ 30 ਲੱਖ ਰੁਪਏ ਦੀ ਲਾਗਤ ਨਾਲ ਪੰਪ ਚੈਂਬਰ, ਡੂੰਗਾ 200 ਮੀਟਰ ਬੋਰ ਟਿਊਬਵੈਲ, ਪਾਈਪ ਲਾਈਨ ਲਗਾਈ ਗਈ ਤੇ ਅੱਜ ਇਸ ਦੀ ਸੁਰੂਆਤ ਕਰ ਦਿੱਤੀ ਹੈ। ਹੁਣ ਇਸ ਇਲਾਕੇ ਦੇ ਸਮੁੱਚੇ ਖੇਤਰ ਦੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਲੋੜੀਦੀ ਮਾਤਰਾ ਵਿਚ ਮਿਲੇਗਾ।

ਕੈਬਨਿਟ ਮੰਤਰੀ (Harjot Singh Bains)  ਨੇ ਭਰਤਗੜ੍ਹ, ਬੜਾ ਪਿੰਡ ਸੜਕ ਦੇ ਮੋੜ ਤੇ ਹੋਣ ਵਾਲੇ ਹਾਦਸਿਆਂ ਨੂੰ ਘੱਟ ਕਰਨ ਲਈ ਪੁਰਾਣੀ ਸੜਕ ਨੂੰ ਮੁੜ ਸੁਰੂ ਕਰਨ ਤੇ ਇਲਾਕੇ ਦੀਆਂ ਹੋਰ ਮੁਸ਼ਕਿਲਾ ਹੱਲ ਕਰਨ ਦਾ ਵੀ ਭਰੋਸਾ ਦਿੱਤਾ। ਹਰਜੋਤ ਬੈਂਸ ਵੱਲੋਂ ਸਾਡਾ ਐਮ.ਐਲ.ਏ.ਸਾਡੇ.ਵਿਚ ਪ੍ਰੋਗਰਾਮ ਤਹਿਤ ਨਿਰੰਤਰ ਆਪਣੇ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਸਾਝੀ ਸੱਥ ਵਿਚ ਬੈਠ ਕੇ ਲੋਕਾਂ ਦੇ ਸਾਝੇ ਤੇ ਨਿੱਜੀ ਮਸਲੇ ਹੱਲ ਕੀਤੇ ਜਾਂਦੇ ਹਨ।

ਉਨ੍ਹਾਂ ਵੱਲੋ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਲੋਕਾਂ ਦੇ ਮਸਲੇ ਸਾਝੇ ਤੇ ਸੁਹਿਰਦ ਵਾਤਾਵਰਣ ਵਿਚ ਹੱਲ ਕੀਤੇ ਜਾਣ, ਪਿੰਡਾਂ ਵਿੱਚ ਕੁੜੱਤਣ ਖਤਮ ਕਰਕੇ ਭਾਈਚਾਰਕ ਸਾਝ ਮਜਬੂਤ ਕੀਤੀ ਜਾਵੇ। ਭਲਾਈ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਬਿਨਾ ਦੇਰੀ ਪਹੁੰਚਾਇਆ ਜਾਵੇ। ਬੜਾ ਪਿੰਡ ਅੱਪਰ ਦੇ ਨਿਵਾਸੀਆਂ ਨੇ ਹਰਜੋਤ ਬੈਂਸ ਕੈਬਨਿਟ ਮੰਤਰੀ ਪੰਜਾਬ ਦਾ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਮੁਸ਼ਕਿਲਾ ਹੱਲ ਕਰਨ ਤੇ ਵਿਕਾਸ ਦੀ ਰਫਤਾਰ ਨੂੰ ਗਤੀ ਦੇਣ ਲਈ ਵਿਸ਼ੇਸ ਧੰਨਵਾਦ ਕੀਤਾ।

ਇਸ ਮੌਕੇ ਸਰਪੰਚ ਸੁਨੀਤਾ ਮੋਦਗਿੱਲ, ਦਵਿੰਦਰ ਮੋਦਗਿੱਲ, ਸੁਖਦੇਵ ਸਿੰਘ, ਹਰਮਿੰਦਰ ਸਿੰਘ, ਬਲਦੀਪ ਸਿੰਘ ਭੁੱਲਰ, ਮੈਂਬਰ ਸੰਮਤੀ ਅਜਮੇਰ ਸਿੰਘ ਫੌਜੀ, ਸੰਤੋਖ ਸਿੰਘ, ਜਸਵਿੰਦਰ ਸਿੰਘ, ਰਜਿੰਦਰ ਸਿੰਘ ਭੁੱਲਰ, ਬਲਜੀਤ ਸਿੰਘ ਗਿੱਲ, ਸਰਪੰਚ ਜਸਵਿੰਦਰ ਸਿੰਘ ਢੇਲਾਬੜ, ਰਾਮਪਾਲ, ਪਵਨ ਜੱਸਲ ਆਦਿ ਹਾਜ਼ਰ ਸਨ।

The post ਬੁਨਿਆਦੀ ਸਹੂਲਤਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣਾ ਸਰਕਾਰ ਦੀ ਜ਼ਿੰਮੇਵਾਰੀ: ਹਰਜੋਤ ਸਿੰਘ ਬੈਂਸ appeared first on TheUnmute.com - Punjabi News.

Tags:
  • breaking-news
  • harjot-singh-bains
  • latest-news
  • news
  • punjab-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form