TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Australia: ਲਖਵਿੰਦਰ ਵਡਾਲੀ ਬਣੇ ਐਲਬਰੀ ਸਿਟੀ 'ਚ ਸ਼ੋਅ ਕਰਨ ਵਾਲੇ ਪਹਿਲੇ ਪੰਜਾਬੀ ਸੂਫ਼ੀ ਗਾਇਕ Monday 22 May 2023 08:37 AM UTC+00 | Tags: albury-city australia entertainment entertainment-news lakhwinder-wadali live-show live-singing-show punjab punjabi-singer punjabi-sufi-singer sifism sufi-singer the-unmute the-unmute-news ਆਸਟ੍ਰੇਲੀਆ, 20 ਮਈ 2023: ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਦਾ ਪਿਛਲੇ ਦਿਨੀਂ ਆਸਟ੍ਰੇਲੀਆ ਦੀ ਐਲਬਰੀ ਸਿਟੀ ‘ਚ ਲਾਈਵ ਸ਼ੋਅ ਹੋਇਆ ਸੀ। ਜਿਸ ਦੇ ਨਾਲ ਲਖਵਿੰਦਰ ਵਡਾਲੀ (Lakhwinder Wadali) ਐਲਬਰੀ ਸਿਟੀ ‘ਚ ਗਾਉਣ ਵਾਲੇ ਪਹਿਲੇ ਪੰਜਾਬੀ ਸੂਫ਼ੀ ਗਾਇਕ ਬਣ ਗਏ ਨੇ। ਵੱਡੀ ਗਿਣਤੀ ‘ਚ ਉਨ੍ਹਾਂ ਦੇ ਪ੍ਰਸ਼ੰਸਕ ਇਸ ਸ਼ੋਅ ‘ਚ ਪਹੁੰਚੇ। ਉਨ੍ਹਾਂ ਨੇ ਇਸ ਸ਼ੋਅ ਬਾਰੇ ਗੱਲ ਕਰਦੇ ਹੋਏ ਆਖਿਆ ਕਿ, “ਐਲਬਰੀ ਸ਼ਹਿਰ ਦੇ ਵਿੱਚ ਇਹ ਪਹਿਲਾ ਪੰਜਾਬੀ ਸ਼ੋਅ ਹੋਇਆ ਜੋ ਕਿ ਬਹੁਤ ਵਧੀਆ ਰਿਹਾ। ਵੱਡੀ ਗੱਲ ਹੈ ਕਿ ਹਮੇਸ਼ਾ ਇਹ ਜ਼ਿਕਰ ਹੋਇਆ ਕਰੇਗਾ ਕਿ ਇਥੇ ਪਹਿਲਾ ਸ਼ੋਅ ਕਿੰਨੇ ਕੀਤਾ ਸੀ।”
ਲਖਵਿੰਦਰ ਵਡਾਲੀ ਪ੍ਰਸਿੱਧ ਸੰਗੀਤਕਾਰਾਂ ਦੇ ਪਰਿਵਾਰ ਵਿੱਚੋਂ ਹਨ। ਉਨ੍ਹਾਂ ਦੇ ਪਿਤਾ ਪਦਮਸ਼੍ਰੀ ਪੂਰਨ ਚੰਦ ਵਡਾਲੀ ਅਤੇ ਚਾਚਾ ਪਿਆਰੇਲਾਲ ਵਡਾਲੀ ਹਨ, ਜਿਹਨਾਂ ਨੂੰ ਭਾਰਤ ਦੀ ਸਭ ਤੋਂ ਮਸ਼ਹੂਰ ਸੂਫੀ ਜੋੜੀ “ਦਿ ਵਡਾਲੀ ਬ੍ਰਦਰਜ਼” ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਲਖਵਿੰਦਰ ਵਡਾਲੀ ਪਟਿਆਲਾ ਘਰਾਣੇ ਨਾਲ ਸਬੰਧਤ ਨੇ ਤੇ ਉਨ੍ਹਾਂ ਨੇ ਆਪਣੀ ਗਾਇਕੀ ਕਰਕੇ ਹੁਣ ਤੱਕ ਉਹ ਕਈ ਪੁਰਸਕਾਰ ਵੀ ਹਾਸਲ ਕਰ ਚੁੱਕੇ ਹਨ।
The post Australia: ਲਖਵਿੰਦਰ ਵਡਾਲੀ ਬਣੇ ਐਲਬਰੀ ਸਿਟੀ ‘ਚ ਸ਼ੋਅ ਕਰਨ ਵਾਲੇ ਪਹਿਲੇ ਪੰਜਾਬੀ ਸੂਫ਼ੀ ਗਾਇਕ appeared first on TheUnmute.com - Punjabi News. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest

