TheUnmute.com – Punjabi News: Digest for May 11, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਜਲੰਧਰ ਜ਼ਿਮਨੀ ਚੋਣ: ਸਵੇਰੇ 9 ਵਜੇ ਤੱਕ 5.21 ਫੀਸਦੀ ਵੋਟਿੰਗ, ਪੋਲਿੰਗ ਸਟੇਸ਼ਨਾਂ 'ਤੇ ਲੱਗੀਆਂ ਲੰਬੀਆਂ ਕਤਾਰਾਂ

Wednesday 10 May 2023 04:35 AM UTC+00 | Tags: aam-aadmi-party breaking-news congress jalandhar jalandhar-election-2023 latest-news lok-sabha news punjab-election-commision punjab-news punjab-politics sant-balbir-singh-seechewal shiromani-akali-dal shusil-kumar-rinku the-unmute-breaking-news

ਚੰਡੀਗੜ੍ਹ, 10 ਮਈ 2023: ਜਲੰਧਰ (Jalandhar) ਲੋਕ ਸਭਾ ਜ਼ਿਮਨੀ ਚੋਣ ਲਈ ਸਵੇਰੇ 8 ਵਜੇ ਤੋਂ ਵੋਟਿੰਗ ਜਾਰੀ ਹੈ ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸਵੇਰੇ 9 ਵਜੇ ਤੱਕ 5.21 ਫੀਸਦੀ ਵੋਟਿੰਗ ਹੋ ਚੁੱਕੀ ਹੈ। ਪੋਲਿੰਗ ਸਟੇਸ਼ਨਾਂ ‘ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਸ ਸੀਟ ‘ਤੇ ਆਮ ਆਦਮੀ ਪਾਰਟੀ (ਆਪ), ਕਾਂਗਰਸ, ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰਾਂ ਨੇ ਜਿੱਤ ਲਈ ਆਪਣਾ ਜ਼ੋਰ ਲਗਾਇਆ ਹੋਇਆ ਹੈ।

‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਜਲੰਧਰ (Jalandhar) ਪੱਛਮੀ ਤੋਂ ਆਪਣੀ ਵੋਟ ਪਾਉਣ ਪਹੁੰਚੇ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਪੰਜਾਬ ਨੂੰ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰ ਰਹੇ ਹਨ, ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਮੁਹੱਲਾ ਕਲੀਨਿਕ ਬਣਨੇ ਸ਼ੁਰੂ ਹੋ ਗਏ ਹਨ। ਸਰਕਾਰ ਨੇ ਇੱਕ ਸਾਲ ਵਿੱਚ ਜ਼ੋਰਦਾਰ ਕੰਮ ਕੀਤਾ ਹੈ।ਇਸਦੇ ਨਾਲ ਹੀ ਉਨ੍ਹਾਂ ਆਪਣੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਆਪ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ।

The post ਜਲੰਧਰ ਜ਼ਿਮਨੀ ਚੋਣ: ਸਵੇਰੇ 9 ਵਜੇ ਤੱਕ 5.21 ਫੀਸਦੀ ਵੋਟਿੰਗ, ਪੋਲਿੰਗ ਸਟੇਸ਼ਨਾਂ ‘ਤੇ ਲੱਗੀਆਂ ਲੰਬੀਆਂ ਕਤਾਰਾਂ appeared first on TheUnmute.com - Punjabi News.

Tags:
  • aam-aadmi-party
  • breaking-news
  • congress
  • jalandhar
  • jalandhar-election-2023
  • latest-news
  • lok-sabha
  • news
  • punjab-election-commision
  • punjab-news
  • punjab-politics
  • sant-balbir-singh-seechewal
  • shiromani-akali-dal
  • shusil-kumar-rinku
  • the-unmute-breaking-news

'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਪੱਛਮੀ ਤੋਂ ਆਪਣੀ ਵੋਟ ਪਾਉਣ ਪਹੁੰਚੇ

Wednesday 10 May 2023 04:44 AM UTC+00 | Tags: aam-aadmi-party aap-candidate aap-candidate-sushil-kumar-rinku breaking-news congress jalandhar jalandhar-election-2023 jalandhar-west latest-news lok-sabha news punjab-election-commision punjab-news punjab-politics sant-balbir-singh-seechewal shiromani-akali-dal sushil-kumar-rinku the-unmute-breaking-news

ਚੰਡੀਗੜ੍ਹ, 10 ਮਈ 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਸਵੇਰੇ 8 ਵਜੇ ਤੋਂ ਵੋਟਿੰਗ ਜਾਰੀ ਹੈ | ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ (Sushil Kumar Rinku) ਜਲੰਧਰ ਪੱਛਮੀ ਤੋਂ ਆਪਣੀ ਵੋਟ ਪਾਉਣ ਪਹੁੰਚੇ। ਉਨ੍ਹਾਂ ਕਿਹਾ ਮੈਨੂੰ ਪੁਰਾਣੇ ਲੋਕ ਦਾ ਵੀ ਸਾਥ ਮਿਲੇਗਾ | ਬੂਥ ਕੈਪਚਰਿੰਗ ਵਾਲੇ ਸਵਾਲ ‘ਤੇ ਉਨ੍ਹਾਂ ਕਿਹਾ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਨ ਚੱਲ ਰਹੀ ਹੈ | ਪੰਜਾਬ ਵਿੱਚ ਅਜਿਹੀ ਘਟਨਾ ਕਦੇ ਸੁਣਨ ਨੂੰ ਨਹੀਂ ਮਿਲੀ |

ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਪੰਜਾਬ ਨੂੰ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰ ਰਹੇ ਹਨ, ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਮੁਹੱਲਾ ਕਲੀਨਿਕ ਬਣਨੇ ਸ਼ੁਰੂ ਹੋ ਗਏ ਹਨ। ਸਰਕਾਰ ਨੇ ਇੱਕ ਸਾਲ ਵਿੱਚ ਜ਼ੋਰਦਾਰ ਕੰਮ ਕੀਤਾ ਹੈ।ਇਸਦੇ ਨਾਲ ਹੀ ਉਨ੍ਹਾਂ ਆਪਣੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਆਪ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ।

The post ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਪੱਛਮੀ ਤੋਂ ਆਪਣੀ ਵੋਟ ਪਾਉਣ ਪਹੁੰਚੇ appeared first on TheUnmute.com - Punjabi News.

Tags:
  • aam-aadmi-party
  • aap-candidate
  • aap-candidate-sushil-kumar-rinku
  • breaking-news
  • congress
  • jalandhar
  • jalandhar-election-2023
  • jalandhar-west
  • latest-news
  • lok-sabha
  • news
  • punjab-election-commision
  • punjab-news
  • punjab-politics
  • sant-balbir-singh-seechewal
  • shiromani-akali-dal
  • sushil-kumar-rinku
  • the-unmute-breaking-news

ਕਰਨਾਟਕ ਦੀਆਂ 224 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸਵੇਰੇ 9 ਵਜੇ ਤੱਕ 8.26% ਵੋਟਿੰਗ ਦਰਜ

Wednesday 10 May 2023 04:55 AM UTC+00 | Tags: 224-assembly-seats-of-karnatak 224-assembly-seats-of-karnataka aam-aadmi-party bjp-congress breaking-news karnataka karnataka-assembly news the-election-commission-of-india the-unmute-punjabi-news

ਚੰਡੀਗੜ੍ਹ, 10 ਮਈ 2023: ਕਰਨਾਟਕ (Karnataka) ਦੀਆਂ ਸਾਰੀਆਂ 224 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਚੋਣ ਕਮਿਸ਼ਨ ਨੇ ਚੋਣਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਇਸਦੇ ਨਾਲ ਹੀ ਸਵੇਰੇ 9 ਵਜੇ ਤੱਕ 8.26% ਵੋਟਿੰਗ ਦਰਜ ਕੀਤੀ ਗਈ ਹੈ | ਇਸ ਵਾਰ ਚੋਣ ਲੜਨ ਵਾਲਿਆਂ ਵਿੱਚ ਕਈ ਵੱਡੇ ਆਗੂ ਵੀ ਹਨ। ਮੁੱਖ ਮੰਤਰੀ ਬਸਵਰਾਜ ਬੋਮਈ ਖੁਦ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਸਿੱਧਰਮਈਆ, ਕਾਂਗਰਸ ਪ੍ਰਧਾਨ ਡੀਕੇ ਸ਼ਿਵਕੁਮਾਰ, ਜੇਡੀਐਸ ਮੁਖੀ ਐਚਡੀ ਕੁਮਾਰਸਵਾਮੀ ਵਰਗੇ ਕਈ ਦਿੱਗਜ ਆਗੂ ਚੋਣ ਮੈਦਾਨ ਵਿੱਚ ਹਨ।

ਬਸਵਰਾਜ ਬੋਮਈ ਨੇ ਸ਼ਿਗਾਓਂ ਦੇ ਹਾਵੇਰੀ ਵਿੱਚ ਪੋਲਿੰਗ ਸਟੇਸ਼ਨ ਨੰਬਰ-102 ਵਿੱਚ ਆਪਣੀ ਵੋਟ ਪਾਈ। ਆਪਣੀ ਵੋਟ ਪਾਉਣ ਤੋਂ ਬਾਅਦ ਉਨ੍ਹਾਂ ਨੇ ਕਿਹਾ, “ਮੈਂ ਕਰਨਾਟਕ (Karnataka) ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ 5 ਸਾਲਾਂ ਲਈ ਕਰਨਾਟਕ ਦੇ ਭਵਿੱਖ ਲਈ ਵੋਟ ਪਾਉਣ।” ਮੈਂ ਵੋਟ ਪਾ ਕੇ ਲੋਕਤੰਤਰ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ, ਇਸ ਵਾਰ ਮੈਂ ਰਿਕਾਰਡ ਫਰਕ ਨਾਲ ਜਿੱਤਾਂਗਾ ਅਤੇ ਭਾਜਪਾ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ। ਇਹ ਵਿਕਾਸ ਅਤੇ ਨਕਾਰਾਤਮਕ ਮੁਹਿੰਮ ਵਿਚਕਾਰ ਲੜਾਈ ਹੈ।

The post ਕਰਨਾਟਕ ਦੀਆਂ 224 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਜਾਰੀ, ਸਵੇਰੇ 9 ਵਜੇ ਤੱਕ 8.26% ਵੋਟਿੰਗ ਦਰਜ appeared first on TheUnmute.com - Punjabi News.

Tags:
  • 224-assembly-seats-of-karnatak
  • 224-assembly-seats-of-karnataka
  • aam-aadmi-party
  • bjp-congress
  • breaking-news
  • karnataka
  • karnataka-assembly
  • news
  • the-election-commission-of-india
  • the-unmute-punjabi-news

'ਆਪ' ਨੂੰ ਜਲੰਧਰ 'ਚੋਂ ਬੂਥ ਇੰਚਾਰਜ ਤੱਕ ਨਹੀਂ ਮਿਲੇ, ਬਾਹਰੋਂ ਬੰਦੇ ਆ ਕੇ ਸ਼ਰ੍ਹੇਆਮ ਬੂਥਾਂ 'ਤੇ ਬੈਠੇ ਹਨ: ਪਰਗਟ ਸਿੰਘ

Wednesday 10 May 2023 05:18 AM UTC+00 | Tags: aam-aadmi-party breaking-news congress elections-2023 jalandhar jalandhar-cantt jalandhar-election-2023 latest-news lok-sabha mla-pargat-singh news phillaur punjab-congress punjab-election-commision punjab-news punjab-politics sant-balbir-singh-seechewal shiromani-akali-dal the-unmute-breaking-news voting

ਚੰਡੀਗੜ੍ਹ, 10 ਮਈ 2023: ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ (Pargat Singh)  ਨੇ ਕਿਹਾ ਕਿ ਪੰਜਾਬ ‘ਚ ਅਜਿਹਾ ਕਦੇ ਨਹੀ ਹੋਇਆ ਜਿਸ ਤਰ੍ਹਾਂ ਦੀ ਗੁੰਡਾਗਰਦੀ ਆਮ ਆਦਮੀ ਪਾਰਟੀ ਦੇ ਲੋਕ ਕਰ ਰਹੇ ਹਨ। ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਆਮ ਆਦਮੀ ਪਾਰਟੀ ਨੂੰ ਜਲੰਧਰ ‘ਚੋਂ ਬੂਥ ਇੰਚਾਰਜ ਤੱਕ ਨਹੀਂ ਮਿਲੇ। ਬਠਿੰਡੇ ਜ਼ਿਲ੍ਹੇ ਦੇ ਬੰਦੇ ਗੈਰ-ਕਨੂੰਨੀ ਢੰਗ ਨਾਲ ਫਿਲੌਰ ਵਿੱਚ ਬੂਥ ਇੰਚਾਰਜ ਲਗਾਏ ਹੋਏ ਹਨ। ਕੱਟੜ ਇਮਾਨਦਾਰਾਂ ਦਾ ਇਹ ਹਾਲ ਹੈ । ਉਨ੍ਹਾਂ ਕਿਹਾ ਕਿ ‘ਆਪ’ ਦੇ ਬਾਹਰੋਂ ਬੰਦੇ ਆ ਕੇ ਸ਼ਰ੍ਹੇਆਮ ਬੂਥਾਂ ਤੇ ਬੈਠੇ ਹਨ ਤੇ ਹਰ ਤਰ੍ਹਾਂ ਦੇ ਗਲਤ ਕੰਮ ਕੀਤੇ ਜਾ ਰਹੇ ਹਨ।

AAP

ਇੱਥੇ ਡਰਾਉਣਾ ਮਾਹੌਲ ਬਣ ਗਿਆ ਹੈ। ਲੋਕਾਂ ‘ਤੇ ਦਬਾਅ ਬਣਾਇਆ ਗਿਆ ਹੈ। ਲੋਕਾਂ ਨੂੰ ਬਾਹਰੋਂ ਲਿਆ ਕੇ ਪਿੰਡ ਵਿੱਚ ਰੱਖਿਆ ਗਿਆ ਹੈ। ਪੰਜਾਬੀਆਂ ਨੂੰ ਇਹ ਬਰਦਾਸ਼ਤ ਨਹੀਂ ਹੈ। ਜੇਕਰ ‘ਆਪ’ ਸਰਕਾਰ ਨੇ ਇੱਕ ਇੱਟ ਵੀ ਲਗਾ ਦਿੱਤੀ ਤਾਂ ਲੋਕ ਉਨ੍ਹਾਂ ਨੂੰ ਹੀ ਵੋਟ ਦੇਣਗੇ। ਕਾਂਗਰਸ ਸਰਕਾਰ ਦੇ ਕੰਮ ਵੀ ਰੁਕੇ ਹੋਏ ਸਨ।

The post ‘ਆਪ’ ਨੂੰ ਜਲੰਧਰ ‘ਚੋਂ ਬੂਥ ਇੰਚਾਰਜ ਤੱਕ ਨਹੀਂ ਮਿਲੇ, ਬਾਹਰੋਂ ਬੰਦੇ ਆ ਕੇ ਸ਼ਰ੍ਹੇਆਮ ਬੂਥਾਂ ‘ਤੇ ਬੈਠੇ ਹਨ: ਪਰਗਟ ਸਿੰਘ appeared first on TheUnmute.com - Punjabi News.

Tags:
  • aam-aadmi-party
  • breaking-news
  • congress
  • elections-2023
  • jalandhar
  • jalandhar-cantt
  • jalandhar-election-2023
  • latest-news
  • lok-sabha
  • mla-pargat-singh
  • news
  • phillaur
  • punjab-congress
  • punjab-election-commision
  • punjab-news
  • punjab-politics
  • sant-balbir-singh-seechewal
  • shiromani-akali-dal
  • the-unmute-breaking-news
  • voting

ਪ੍ਰਧਾਨ ਮੰਤਰੀ ਮੋਦੀ ਦਾ ਚੋਣਾਂ ਤੋਂ ਪਹਿਲਾਂ ਰਾਜਸਥਾਨ ਦੌਰਾ, ਸੂਬੇ ਨੂੰ ਦੇਣਗੇ 5500 ਕਰੋੜ ਦੇ ਪ੍ਰੋਜੈਕਟਾਂ ਦੀ ਸੌਗਾਤ

Wednesday 10 May 2023 05:32 AM UTC+00 | Tags: assembly-elections assembly-elections-2023 bjp breaking-news news prime-minister-narendra-modi rajasthan rajasthan-bjp rajasthan-news the-unmute-breaking the-unmute-breaking-news

ਚੰਡੀਗੜ੍ਹ, 10 ਮਈ 2023: ਕਾਂਗਰਸ ਸ਼ਾਸਿਤ ਰਾਜਸਥਾਨ (Rajasthan)  ਵਿੱਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਸੂਬੇ ਦੇ ਲੋਕਾਂ ਲਈ ਆਪਣਾ ਪਿਟਾਰਾ ਖੋਲ੍ਹਣ ਜਾ ਰਹੇ ਹਨ। ਹਾਲ ਹੀ ‘ਚ ਰਾਜਸਥਾਨ ਨੂੰ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਦਾ ਤੋਹਫਾ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ-ਜੈਪੁਰ-ਅਜਮੇਰ ਵੰਦੇ ਭਾਰਤ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਬਾਅਦ ਪੀਐਮ ਹੁਣ ਉਦੈਪੁਰ ਜਾਣਗੇ। ਪ੍ਰਧਾਨ ਮੰਤਰੀ ਮੋਦੀ ਇੱਥੇ ਲੋਕਾਂ ਨੂੰ ਲਗਭਗ 5,500 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦੇ ਤੋਹਫੇ ਦੇਣਗੇ।

ਪ੍ਰਧਾਨ ਮੰਤਰੀ ਮੋਦੀ ਉਦੈਪੁਰ (Rajasthan) ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਰੱਖਣਗੇ ਅਤੇ ਆਬੂ ਰੋਡ ‘ਤੇ ਬ੍ਰਹਮਾ ਕੁਮਾਰੀਆਂ ਦੇ ਸ਼ਾਂਤੀਵਨ ਕੈਂਪਸ ਦਾ ਦੌਰਾ ਕਰਨਗੇ। ਉਹ ਉੱਥੇ ਇੱਕ ਸੁਪਰ ਸਪੈਸ਼ਲਿਟੀ ਚੈਰੀਟੇਬਲ ਗਲੋਬਲ ਹਸਪਤਾਲ ਦਾ ਨੀਂਹ ਪੱਥਰ ਵੀ ਰੱਖਣਗੇ। ਉੱਥੇ ਹੀ ਮੋਦੀ ਸੁਪਰ ਸਪੈਸ਼ਲਿਟੀ ਚੈਰੀਟੇਬਲ ਗਲੋਬਲ ਹਸਪਤਾਲ, ਸ਼ਿਵਮਣੀ ਓਲਡ ਏਜ ਹੋਮ ਦੇ ਦੂਜੇ ਪੜਾਅ ਅਤੇ ਨਰਸਿੰਗ ਕਾਲਜ ਦੇ ਵਿਸਥਾਰ ਦਾ ਨੀਂਹ ਪੱਥਰ ਰੱਖਣਗੇ। ਸੁਪਰ ਸਪੈਸ਼ਲਿਟੀ ਚੈਰੀਟੇਬਲ ਗਲੋਬਲ ਹਸਪਤਾਲ ਆਬੂ ਰੋਡ ‘ਤੇ 50 ਏਕੜ ਦੇ ਖੇਤਰ ਵਿਚ ਸਥਾਪਿਤ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਮੋਦੀ ਰਾਜਸਮੰਦ ਅਤੇ ਉਦੈਪੁਰ ਵਿੱਚ ਦੋ ਲੇਨ ਵਿੱਚ ਅਪਗ੍ਰੇਡ ਕੀਤੇ ਜਾਣ ਵਾਲੇ ਸੜਕ ਨਿਰਮਾਣ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਇੱਥੇ ਇੱਕ ਜਨ ਸਭਾ ਨੂੰ ਵੀ ਸੰਬੋਧਨ ਕਰ ਸਕਦੇ ਹਨ। ਇਨ੍ਹਾਂ ਪ੍ਰੋਜੈਕਟਾਂ ਦਾ ਫੋਕਸ ਖੇਤਰ ਵਿੱਚ ਬੁਨਿਆਦੀ ਢਾਂਚੇ ਅਤੇ ਸੰਪਰਕ ਨੂੰ ਮਜ਼ਬੂਤ ​​ਕਰਨ ‘ਤੇ ਹੋਵੇਗਾ। ਸੜਕ ਅਤੇ ਰੇਲਵੇ ਖੇਤਰ ਦੇ ਪ੍ਰੋਜੈਕਟ ਮਾਲ ਅਤੇ ਸੇਵਾਵਾਂ ਦੀ ਆਵਾਜਾਈ ਨੂੰ ਵੀ ਸੁਵਿਧਾ ਪ੍ਰਦਾਨ ਕਰਨਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਦੈਪੁਰ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਰੱਖਣਗੇ | ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਥਦੁਆਰੇ ਦੇ ਸ਼੍ਰੀਨਾਥਜੀ ਮੰਦਿਰ ਦਾ ਦੌਰਾ ਕਰਨਗੇ ਅਤੇ ਨਾਥਦੁਆਰੇ ਵਿੱਚ 5,500 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਇੱਥੇ ਤਿੰਨ ਰਾਸ਼ਟਰੀ ਰਾਜਮਾਰਗਾਂ ਦਾ ਉਦਘਾਟਨ ਕਰਨਗੇ। ਰਾਸ਼ਟਰੀ ਰਾਜਮਾਰਗ-48 (NH-48) ਦੇ ਤਹਿਤ ਉਦੈਪੁਰ ਤੋਂ ਸ਼ਾਮਲਾਜੀ ਤੱਕ 114 ਕਿਲੋਮੀਟਰ ਲੰਬੇ ਛੇ-ਮਾਰਗੀ ਪ੍ਰੋਜੈਕਟ, NH-25 ਦੇ ਬਾਰ-ਬਿਲਾਰਾ-ਜੋਧਪੁਰ ਸੈਕਸ਼ਨ ਸਮੇਤ ਦੋ ਪਹੀਆ ਵਾਹਨਾਂ ਆਦਿ ਲਈ ਸੜਕ ਨੂੰ ਚੌੜਾ ਕਰਨ ਅਤੇ ਮਜ਼ਬੂਤ ​​ਕਰਨ ਦਾ ਪ੍ਰੋਜੈਕਟ ਹੈ |

The post ਪ੍ਰਧਾਨ ਮੰਤਰੀ ਮੋਦੀ ਦਾ ਚੋਣਾਂ ਤੋਂ ਪਹਿਲਾਂ ਰਾਜਸਥਾਨ ਦੌਰਾ, ਸੂਬੇ ਨੂੰ ਦੇਣਗੇ 5500 ਕਰੋੜ ਦੇ ਪ੍ਰੋਜੈਕਟਾਂ ਦੀ ਸੌਗਾਤ appeared first on TheUnmute.com - Punjabi News.

Tags:
  • assembly-elections
  • assembly-elections-2023
  • bjp
  • breaking-news
  • news
  • prime-minister-narendra-modi
  • rajasthan
  • rajasthan-bjp
  • rajasthan-news
  • the-unmute-breaking
  • the-unmute-breaking-news

ਜਲੰਧਰ ਜ਼ਿਮਨੀ ਚੋਣ: ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਘੇਰੀ 'ਆਪ' MLA ਦੀ ਗੱਡੀ, ਵਰਕਰਾਂ 'ਚ ਹੋਈ ਬਹਿਸ

Wednesday 10 May 2023 05:53 AM UTC+00 | Tags: aam-aadmi-party breaking-news congress hardev-singh-laddi-sherowalia jalandhar jalandhar-by-election jalandhar-by-election-2023 jalandhar-election-2023 latest-news lok-sabha mla-ladi-sherowalia news punjab-election-commision punjab-news punjab-politics sant-balbir-singh-seechewal shiromani-akali-dal the-unmute-breaking-news

ਚੰਡੀਗੜ੍ਹ, 10 ਮਈ 2023: ਅੱਜ ਜਲੰਧਰ ‘ਚ ਹੋ ਰਹੀ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਸ਼ਾਹਕੋਟ ‘ਚ ਦੋ ਪਾਰਟੀਆਂ ਦੇ ਵਰਕਰ ਆਹਮੋ-ਸਾਹਮਣੇ ਹੋ ਗਏ। ਕਾਂਗਰਸੀ ਆਗੂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ (Hardev Singh Laddi Sherowalia) ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ 'ਤੇ ਆਪਣੇ ਹੋਰ ਵਰਕਰਾਂ ਅਤੇ ਪੁਲਿਸ ਨਾਲ ਇੱਥੇ ਪੋਲਿੰਗ ਬੂਥ 'ਤੇ ਗੁੰਡਾਗਰਦੀ ਕਰਨ ਦੇ ਦੋਸ਼ ਲਾਏ। ਲਾਡੀ ਸ਼ੇਰੋਵਾਲੀਆ ਨੇ ਆਪਣੇ ਵਰਕਰਾਂ ਨਾਲ ਵਿਧਾਇਕ ਟੌਂਗ ਦੀ ਗੱਡੀ ਨੂੰ ਰੋਕਿਆ ਅਤੇ ਕੁਝ ਝਗੜਾ ਵੀ ਹੋਇਆ। ਸ਼ੇਰੋਵਾਲੀਆ ਨੇ ਗੱਡੀ ਰੋਕ ਕੇ ਪੁਲਿਸ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਦੌਰਾਨ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ | ਦੂਜੇ ਪਾਸੇ 'ਆਪ' ਆਗੂਆਂ ਨੇ ਦੋਸ਼ ਲਾਇਆ ਕਿ ਕਾਂਗਰਸੀ ਵਰਕਰਾਂ ਨੇ ਹੀ ਧੱਕੇਸ਼ਾਹੀ ਕੀਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਬਾਹਰ ਕੱਢਿਆ ਅਤੇ ਹੁਣ ਥਾਣੇ ਲੈ ਗਈ ਹੈ। ਇਹ ਘਟਨਾ ਸ਼ਾਹਕੋਟ ਦੇ ਰੂਪੇਵਾਲ ਦੀ ਘਟਨਾ ਦੱਸੀ ਜਾ ਰਹੀ ਹੈ | ਦਲਬੀਰ ਸਿੰਘ ਟੌਂਗ ਬਾਬਾ ਬਕਾਲਾ ਤੋਂ ਵਿਧਾਇਕ ਹਨ |

The post ਜਲੰਧਰ ਜ਼ਿਮਨੀ ਚੋਣ: ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਘੇਰੀ ‘ਆਪ’ MLA ਦੀ ਗੱਡੀ, ਵਰਕਰਾਂ ‘ਚ ਹੋਈ ਬਹਿਸ appeared first on TheUnmute.com - Punjabi News.

Tags:
  • aam-aadmi-party
  • breaking-news
  • congress
  • hardev-singh-laddi-sherowalia
  • jalandhar
  • jalandhar-by-election
  • jalandhar-by-election-2023
  • jalandhar-election-2023
  • latest-news
  • lok-sabha
  • mla-ladi-sherowalia
  • news
  • punjab-election-commision
  • punjab-news
  • punjab-politics
  • sant-balbir-singh-seechewal
  • shiromani-akali-dal
  • the-unmute-breaking-news

ਜਲੰਧਰ ਜ਼ਿਮਨੀ ਚੋਣ: ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਫਿਲੌਰ 'ਚ ਪਾਈ ਵੋਟ

Wednesday 10 May 2023 06:25 AM UTC+00 | Tags: aam-aadmi-party breaking-news congress jalandhar jalandhar-election-2023 karamjit-kaur-chaudhary karamjit-kaur-chowdhury latest-news lok-sabha news phillaur punjab-election-commision punjab-news punjab-politics sant-balbir-singh-seechewal shiromani-akali-dal the-unmute-breaking-news

ਜਲੰਧਰ, 10 ਮਈ 2023: ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ (Karamjit Kaur Chaudhary) ਫਿਲੌਰ ਵਿੱਚ ਵੋਟ ਪਾਉਣ ਪਹੁੰਚੇ, ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲੰਧਰ ਵਾਸੀਆਂ ਵਿੱਚ ਕਾਫੀ ਉਤਸ਼ਾਹ ਹੈ | ਕਰਮਜੀਤ ਕੌਰ ਚੌਧਰੀ ਨੇ ਕਿਹਾ ਕਿ ਜਲੰਧਰ ਵਾਸੀ ਵੱਧ ਚੜ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ | ਇਸ ਦੌਰਾਨ ਉਨ੍ਹਾਂ ਨੇ ਜਿੱਤ ਦਾ ਦਾਅਵਾ ਕੀਤਾ ਹੈ |

ਜਿਕਰਯੋਗ ਹੈ ਕਿ ਜਲੰਧਰ ਲੋਕ ਸਭਾ ਸੀਟ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਸੀ। ਕਾਂਗਰਸ ਤੋਂ ਮਰਹੂਮ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ, ਕਾਂਗਰਸ ਛੱਡ ਕੇ ‘ਆਪ’ ਵਿਚ ਸ਼ਾਮਲ ਹੋਏ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਅਤੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਸ਼ਿਰੋਮਣੀ ਅਕਾਲੀ ਦਲ ਮਾਨ ਵਲੋਂ ਗੁਰਜੰਟ ਸਿੰਘ ਕੱਟੂ ਸਮੇਤ 19 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸ ਸੀਟ ‘ਤੇ ਅਕਾਲੀ ਦਲ ਨੇ ਆਪਣੇ ਦੋ ਵਾਰ ਵਿਧਾਇਕ ਸੁਖਵਿੰਦਰ ਸੁੱਖੀ ਨੂੰ ਉਮੀਦਵਾਰ ਬਣਾਇਆ ਹੈ।

The post ਜਲੰਧਰ ਜ਼ਿਮਨੀ ਚੋਣ: ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਫਿਲੌਰ ‘ਚ ਪਾਈ ਵੋਟ appeared first on TheUnmute.com - Punjabi News.

Tags:
  • aam-aadmi-party
  • breaking-news
  • congress
  • jalandhar
  • jalandhar-election-2023
  • karamjit-kaur-chaudhary
  • karamjit-kaur-chowdhury
  • latest-news
  • lok-sabha
  • news
  • phillaur
  • punjab-election-commision
  • punjab-news
  • punjab-politics
  • sant-balbir-singh-seechewal
  • shiromani-akali-dal
  • the-unmute-breaking-news

Wrestlers Protest: ਰਾਊਸ ਐਵੇਨਿਊ ਕੋਰਟ ਪਹੁੰਚੇ ਪਹਿਲਵਾਨ, ਕੋਰਟ ਨੇ ਦਿੱਲੀ ਪੁਲਿਸ ਤੋਂ ਮੰਗੀ ਸਟੇਟਸ ਰਿਪੋਰਟ

Wednesday 10 May 2023 06:36 AM UTC+00 | Tags: breaking-news delhi-police delhis-rouse-avenue-court news rouse-avenue-court wrestlers wrestling-federation

ਨਵੀਂ ਦਿੱਲੀ, 10 ਮਈ 2023 (ਦਵਿੰਦਰ ਸਿੰਘ): ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਪਹਿਲਵਾਨਾਂ (Wrestlers) ਵੱਲੋਂ ਕੀਤੀ ਗਈ ਸ਼ਿਕਾਇਤ ਨੂੰ ਲੈ ਕੇ ਅੱਜ ਰਾਊਸ ਐਵੇਨਿਊ ਅਦਾਲਤ ਵਿੱਚ ਇਸ ਮੁੱਦੇ 'ਤੇ ਸੁਣਵਾਈ ਹੋਈ। ਬੁੱਧਵਾਰ ਨੂੰ ਹੋਈ ਸੁਣਵਾਈ ਤੋਂ ਬਾਅਦ ਐਵੇਨਿਊ ਕੋਰਟ ਨੇ ਦਿੱਲੀ ਪੁਲਿਸ ਨੂੰ ਸਟੇਟਸ ਰਿਪੋਰਟ ਪੇਸ਼ ਕਰਨ ਲਈ ਕਿਹਾ। ਦੱਸ ਦਈਏ ਕਿ ਜਿਨਸੀ ਸ਼ੋਸ਼ਣ ਦੇ ਦੋਸ਼ੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਅਜੇ ਤੱਕ ਗ੍ਰਿਫਤਾਰ ਨਾ ਹੋਣ ਤੋਂ ਬਾਅਦ ਪਹਿਲਵਾਨਾਂ ਨੇ ਅਦਾਲਤ ਦਾ ਰੁਖ ਕੀਤਾ ਸੀ।

ਦਿੱਲੀ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਭਾਰਤੀ ਪਹਿਲਵਾਨਾਂ (Wrestlers) ਨੇ ਰਾਊਸ ਐਵੇਨਿਊ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਦਿੱਲੀ ਪੁਲਿਸ ਨੂੰ 164 ਸੀਆਰਪੀਸੀ ਤਹਿਤ ਪੀੜਤਾਂ ਦੇ ਬਿਆਨ ਦਰਜ ਕਰਨ ਦਾ ਨਿਰਦੇਸ਼ ਦਿੱਤਾ ਜਾਵੇ। ਇਸ ਤੋਂ ਇਲਾਵਾ ਪਹਿਲਵਾਨਾਂ ਨੇ ਆਪਣੀ ਅਰਜ਼ੀ ਵਿੱਚ ਦਿੱਲੀ ਪੁਲਿਸ ਨੂੰ ਹੁਣ ਤੱਕ ਦੀ ਜਾਂਚ ਦੀ ਸਟੇਟਸ ਰਿਪੋਰਟ ਦਾਇਰ ਕਰਨ ਲਈ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ ਸੀ।

ਬੁੱਧਵਾਰ ਨੂੰ ਇਸ ਮੁੱਦੇ ‘ਤੇ ਸੁਣਵਾਈ ਤੋਂ ਬਾਅਦ ਰਾਊਸ ਐਵੇਨਿਊ ਕੋਰਟ ਨੇ ਮਹਿਲਾ ਪਹਿਲਵਾਨਾਂ ਦੀ ਪਟੀਸ਼ਨ ‘ਤੇ ਦਿੱਲੀ ਪੁਲਿਸ ਨੂੰ ਇਸ ਮਾਮਲੇ ‘ਚ ਸਟੇਟਸ ਰਿਪੋਰਟ ਦਾਇਰ ਕਰਨ ਲਈ ਕਿਹਾ ਹੈ। ਇਸਦੇ ਨਾਲ ਹੀ ਇਸ ਮਾਮਲੇ ਦੀ ਅਗਲੀ ਸੁਣਵਾਈ 12 ਮਈ ਨੂੰ ਰਾਉਸ ਐਵੇਨਿਊ ਕੋਰਟ ਵਿੱਚ ਹੋਵੇਗੀ।

The post Wrestlers Protest: ਰਾਊਸ ਐਵੇਨਿਊ ਕੋਰਟ ਪਹੁੰਚੇ ਪਹਿਲਵਾਨ, ਕੋਰਟ ਨੇ ਦਿੱਲੀ ਪੁਲਿਸ ਤੋਂ ਮੰਗੀ ਸਟੇਟਸ ਰਿਪੋਰਟ appeared first on TheUnmute.com - Punjabi News.

Tags:
  • breaking-news
  • delhi-police
  • delhis-rouse-avenue-court
  • news
  • rouse-avenue-court
  • wrestlers
  • wrestling-federation

ਜਲੰਧਰ ਜ਼ਿਮਨੀ ਚੋਣ: ਵੋਟਰਾਂ ਦਾ ਸਵੇਰੇ-ਸਵੇਰੇ ਮੱਠਾ ਹੁੰਗਾਰਾ, 11 ਵਜੇ ਤੱਕ 17.46% ਵੋਟਿੰਗ ਦਰਜ

Wednesday 10 May 2023 06:50 AM UTC+00 | Tags: aam-aadmi-party breaking-news congress jalandhar jalandhar-by-election jalandhar-election-2023 latest-news lok-sabha news punjab-election-commision punjab-news punjab-politics sant-balbir-singh-seechewal shiromani-akali-dal the-unmute-breaking-news

ਚੰਡੀਗੜ੍ਹ, 10 ਮਈ 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ (Jalandhar by-election) ਲਈ ਵੋਟਿੰਗ ਜਾਰੀ ਹੈ। ਵੋਟਿੰਗ ਦੀ ਰਫ਼ਤਾਰ ਬਹੁਤ ਮੱਠੀ ਹੈ। ਸਵੇਰੇ 11 ਵਜੇ ਤੱਕ ਸਿਰਫ 17.46% ਵੋਟਿੰਗ ਹੋਈ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। 9 ਵਿਧਾਨ ਸਭਾ ਹਲਕਿਆਂ ਵਾਲੀ ਇਸ ਲੋਕ ਸਭਾ ਸੀਟ ‘ਤੇ 1972 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ‘ਤੇ ਜ਼ਿਲ੍ਹੇ ਦੇ 16 ਲੱਖ 21 ਹਜ਼ਾਰ ਵੋਟਰ ਨਵੇਂ ਸੰਸਦ ਮੈਂਬਰ ਦੀ ਚੋਣ ਕਰਨਗੇ |

ਇਸ ਦੌਰਾਨ ਸ਼ਾਹਕੋਟ ਦੇ ਰੂਪੇਵਾਲ ਵਿੱਚ ਕਾਂਗਰਸੀ ਆਗੂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ (Hardev Singh Laddi Sherowalia) ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ 'ਤੇ ਆਪਣੇ ਹੋਰ ਵਰਕਰਾਂ ਅਤੇ ਪੁਲਿਸ ਨਾਲ ਇੱਥੇ ਪੋਲਿੰਗ ਬੂਥ 'ਤੇ ਗੁੰਡਾਗਰਦੀ ਕਰਨ ਦੇ ਦੋਸ਼ ਲਾਏ। ਲਾਡੀ ਸ਼ੇਰੋਵਾਲੀਆ ਨੇ ਆਪਣੇ ਵਰਕਰਾਂ ਨਾਲ ਵਿਧਾਇਕ ਟੌਂਗ ਦੀ ਗੱਡੀ ਨੂੰ ਰੋਕਿਆ ਅਤੇ ਕੁਝ ਝਗੜਾ ਵੀ ਹੋਇਆ।

The post ਜਲੰਧਰ ਜ਼ਿਮਨੀ ਚੋਣ: ਵੋਟਰਾਂ ਦਾ ਸਵੇਰੇ-ਸਵੇਰੇ ਮੱਠਾ ਹੁੰਗਾਰਾ, 11 ਵਜੇ ਤੱਕ 17.46% ਵੋਟਿੰਗ ਦਰਜ appeared first on TheUnmute.com - Punjabi News.

Tags:
  • aam-aadmi-party
  • breaking-news
  • congress
  • jalandhar
  • jalandhar-by-election
  • jalandhar-election-2023
  • latest-news
  • lok-sabha
  • news
  • punjab-election-commision
  • punjab-news
  • punjab-politics
  • sant-balbir-singh-seechewal
  • shiromani-akali-dal
  • the-unmute-breaking-news

Karnataka Elections: ਸਵੇਰੇ 11 ਵਜੇ ਤੱਕ 20.99 ਫੀਸਦੀ ਦਰਜ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਾਈ ਵੋਟ

Wednesday 10 May 2023 07:03 AM UTC+00 | Tags: bengaluru bjp-congress breaking-news elections-2023 finance-minister-nirmala-sitharaman karnataka karnataka-assembly-elections karnataka-elections-2023 latest-news news polling-booth punjab-news

ਚੰਡੀਗੜ੍ਹ, 10 ਮਈ 2023: ਕਰਨਾਟਕ (Karnataka) ਵਿਧਾਨ ਸਭਾ ਚੋਣਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਇੱਥੇ 224 ਸੀਟਾਂ ਤੋਂ 2614 ਉਮੀਦਵਾਰ ਮੈਦਾਨ ਵਿੱਚ ਹਨ। ਕਰਨਾਟਕ ਦੇ ਸਾਰੇ ਜ਼ਿਲ੍ਹਿਆਂ ‘ਚ ਸਵੇਰ ਤੋਂ ਹੀ ਵੱਡੀ ਗਿਣਤੀ ‘ਚ ਲੋਕ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚ ਰਹੇ ਹਨ। ਸਵੇਰੇ 11 ਵਜੇ ਤੱਕ 20.99 ਫੀਸਦੀ ਵੋਟਾਂ ਪੈ ਚੁੱਕੀਆਂ ਹਨ।

ਆਮ ਲੋਕਾਂ ਤੋਂ ਇਲਾਵਾ ਮਸ਼ਹੂਰ ਹਸਤੀਆਂ ਅਤੇ ਆਗੂ ਵੀ ਵੋਟ ਪਾਉਣ ਲਈ ਪਹੁੰਚ ਰਹੇ ਹਨ। ਅਭਿਨੇਤਾ ਪ੍ਰਕਾਸ਼ ਰਾਜ ਸ਼ਾਂਤੀਨਗਰ ਦੇ ਸੇਂਟ ਜੋਸੇਫ ਇੰਡੀਅਨ ਸਕੂਲ ਦੇ ਪੋਲਿੰਗ ਸਟੇਸ਼ਨ ‘ਤੇ ਆਪਣੀ ਵੋਟ ਪਾਈ । ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਬੀਐਸ ਯੇਦੀਯੁਰੱਪਾ ਨੇ ਆਪਣੀ ਵੋਟ ਪਾਉਣ ਤੋਂ ਪਹਿਲਾਂ ਸ਼ਿਕਾਰੀਪੁਰ ਵਿੱਚ ਹੁਚਰਾਯਾ ਸਵਾਮੀ ਮੰਦਰ ਅਤੇ ਰਾਘਵੇਂਦਰ ਸਵਾਮੀ ਮੱਠ ਦਾ ਦੌਰਾ ਕੀਤਾ। ਮੌਜੂਦਾ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਹੁਬਲੀ ਦੇ ਹਨੂੰਮਾਨ ਮੰਦਰ ਅਤੇ ਕਾਵੇਰੀ ਦੇ ਗਾਇਤਰੀ ਮੰਦਰ ਵਿੱਚ ਪੂਜਾ ਕੀਤੀ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਂਗਲੁਰੂ ਦੇ ਵਿਜੇਨਗਰ ਵਿੱਚ ਇੱਕ ਪੋਲਿੰਗ ਬੂਥ ‘ਤੇ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਬਜਰੰਗਬਲੀ ਦੀ ਪੂਜਾ ਕਰਦੇ ਹਾਂ, ਹਨੂੰਮਾਨ ਚਾਲੀਸਾ ਦਾ ਪਾਠ ਕਰਦੇ ਹਾਂ ਪਰ ਕਾਂਗਰਸ ਚੋਣਾਂ ਦੌਰਾਨ ਹਨੂੰਮਾਨ ਦੇ ਭਗਤ ਬਣ ਜਾਂਦੀ ਹੈ। ਕਰਨਾਟਕ (Karnataka) ਹਨੂੰਮਾਨ ਜੀ ਦਾ ਜਨਮ ਸਥਾਨ ਹੈ। ਇੱਥੇ ਆ ਕੇ ਕਾਂਗਰਸ ਆਪਣੇ ਚੋਣ ਮਨੋਰਥ ਪੱਤਰ ‘ਚ ਬਜਰੰਗ ਦਲ ‘ਤੇ ਪਾਬੰਦੀ ਲਗਾਉਣ ਦੀ ਗੱਲ ਕਰ ਰਹੀ ਹੈ। ਮੂਰਖਤਾ ਦੀ ਮਿਸਾਲ ਇਸ ਤੋਂ ਵੱਧ ਨਹੀਂ ਹੋ ਸਕਦੀ।

 

The post Karnataka Elections: ਸਵੇਰੇ 11 ਵਜੇ ਤੱਕ 20.99 ਫੀਸਦੀ ਦਰਜ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਾਈ ਵੋਟ appeared first on TheUnmute.com - Punjabi News.

Tags:
  • bengaluru
  • bjp-congress
  • breaking-news
  • elections-2023
  • finance-minister-nirmala-sitharaman
  • karnataka
  • karnataka-assembly-elections
  • karnataka-elections-2023
  • latest-news
  • news
  • polling-booth
  • punjab-news

ਇਮਰਾਨ ਦੀ ਗ੍ਰਿਫਤਾਰੀ ਤੋਂ ਬਾਅਦ ਪਾਕਿਸਤਾਨ 'ਚ ਹਿੰਸਾ ਕਾਰਨ 6 ਮੌਤਾਂ, ਦੇਸ਼ ਭਰ 'ਚ ਇੰਟਰਨੈੱਟ ਬੰਦ

Wednesday 10 May 2023 07:17 AM UTC+00 | Tags: breaking-news government-of-pakistan nab-headquarters news pakistan-army pakistan-rangers pti punjabi-news rawalpindi tehreek-e-insaf the-unmute-latest-update violence violence-pakistan

ਚੰਡੀਗੜ੍ਹ, 10 ਮਈ 2023: ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਪਾਕਿਸਤਾਨ ਵਿੱਚ ਹਿੰਸਾ ਜਾਰੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਸਮਰਥਕ ਪੇਸ਼ਾਵਰ, ਇਸਲਾਮਾਬਾਦ ਸਮੇਤ ਕਈ ਸ਼ਹਿਰਾਂ ਵਿੱਚ ਅੱਗਜ਼ਨੀ ਅਤੇ ਭੰਨਤੋੜ ਕਰ ​​ਰਹੇ ਹਨ। ਹੁਣ ਤੱਕ 6 ਜਣਿਆਂ ਦੀ ਮੌਤ ਦੀ ਖ਼ਬਰ ਹੈ। ਇਸ ਦੌਰਾਨ ਐਕਸਪ੍ਰੈਸ ਟ੍ਰਿਬਿਊਨ ਮੁਤਾਬਕ ਪਾਕਿਸਤਾਨ ਦੇ ਸਾਬਕਾ ਗਵਰਨਰ ਅਤੇ ਪੀਟੀਆਈ ਆਗੂ ਔਮਰ ਚੀਮਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਕਾਰਕੁਨਾਂ ਨੇ ਦੇਰ ਰਾਤ ਰਾਵਲਪਿੰਡੀ ਵਿੱਚ ਫੌਜ ਦੇ ਹੈੱਡਕੁਆਰਟਰ ਵਿੱਚ ਭੰਨਤੋੜ ਕੀਤੀ। ਲਾਹੌਰ ਵਿਚ ਗਵਰਨਰ ਹਾਊਸ, ਫੌਜ ਦੇ ਕਮਾਂਡਰ ਦੇ ਘਰ ਨੂੰ ਸਾੜਨ ਦੀ ਖ਼ਬਰ ਹੈ ਅਤੇ ਕਈ ਫੌਜੀ ਅਫਸਰਾਂ ਦੇ ਘਰਾਂ ‘ਤੇ ਹਮਲੇ ਕੀਤੇ ਗਏ। ਅਜਿਹੀ ਹੀ ਘਟਨਾ ਕਰਾਚੀ ਦੇ ਕੈਂਟ ਇਲਾਕੇ ਵਿੱਚ ਵੀ ਵਾਪਰੀ। ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਹਿੰਸਾ ਨੂੰ ਦੇਖਦੇ ਹੋਏ ਪੂਰੇ ਪਾਕਿਸਤਾਨ ‘ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਦੇਸ਼ ਵਿੱਚ ਪ੍ਰਾਈਵੇਟ ਸਕੂਲ ਵੀ ਬੰਦ ਰਹਿਣਗੇ। ਰਾਜਧਾਨੀ ਇਸਲਾਮਾਬਾਦ, ਪੰਜਾਬ ਸੂਬੇ ਅਤੇ ਪੇਸ਼ਾਵਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਇਮਰਾਨ ਖਾਨ (Imran Khan) ਨੂੰ ਮੰਗਲਵਾਰ ਨੂੰ ਗ੍ਰਿਫਤਾਰੀ ਤੋਂ ਬਾਅਦ ਅੱਜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਜਾਂਚ ਏਜੰਸੀ ਐੱਨਏਬੀ ਦੇ ਹੁਕਮਾਂ ‘ਤੇ ਪਾਕਿਸਤਾਨ ਰੇਂਜਰਾਂ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਖਾਨ ਨੂੰ ਪੁੱਛਗਿੱਛ ਲਈ ਰਾਵਲਪਿੰਡੀ ਸਥਿਤ ਐੱਨਏਬੀ ਹੈੱਡਕੁਆਰਟਰ ਭੇਜ ਦਿੱਤਾ ਗਿਆ। ਸਾਬਕਾ ਪ੍ਰਧਾਨ ਮੰਤਰੀ ਨੂੰ ਮਾਮਲੇ ਦੀ ਸੁਣਵਾਈ ਲਈ ਐੱਨਏਬੀ ਕੋਰਟ ਜਾਂ ਜੁਡੀਸ਼ੀਅਲ ਕੰਪਲੈਕਸ ‘ਚ ਨਹੀਂ ਲਿਆਂਦਾ ਜਾਵੇਗਾ। ਇਸ ਦੀ ਬਜਾਏ, ਸੁਣਵਾਈ ਇਸਲਾਮਾਬਾਦ ਪੁਲਿਸ ਹੈੱਡਕੁਆਰਟਰ ਵਿੱਚ ਹੋਵੇਗੀ। ਪਾਕਿਸਤਾਨ ਸਰਕਾਰ ਨੇ ਕਿਹਾ ਕਿ ਇਮਰਾਨ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ, ਇਸ ਲਈ ਇਹ ਫੈਸਲਾ ਲਿਆ ਗਿਆ ਹੈ।

The post ਇਮਰਾਨ ਦੀ ਗ੍ਰਿਫਤਾਰੀ ਤੋਂ ਬਾਅਦ ਪਾਕਿਸਤਾਨ ‘ਚ ਹਿੰਸਾ ਕਾਰਨ 6 ਮੌਤਾਂ, ਦੇਸ਼ ਭਰ ‘ਚ ਇੰਟਰਨੈੱਟ ਬੰਦ appeared first on TheUnmute.com - Punjabi News.

Tags:
  • breaking-news
  • government-of-pakistan
  • nab-headquarters
  • news
  • pakistan-army
  • pakistan-rangers
  • pti
  • punjabi-news
  • rawalpindi
  • tehreek-e-insaf
  • the-unmute-latest-update
  • violence
  • violence-pakistan

ਪੰਜਾਬ ਤੇ ਪੰਜਾਬੀਅਤ ਨੂੰ ਵਿਸ਼ਵ ਭਰ 'ਚ ਲੈ ਕੇ ਜਾਣ ਵਾਲਾ ਇੱਕੋਂ-ਇੱਕ ਕਲਾਕਾਰ ਦਿਲਜੀਤ ਦੋਸਾਂਝ

Wednesday 10 May 2023 07:23 AM UTC+00 | Tags: coachella diljit-dosanjh jodi-punjabi-movie news punjabi-singer punjab-newsjodi-movie the-unmute-breaking-news the-unmute-latest-news

ਚੰਡੀਗੜ੍ਹ, 10 ਮਈ 2023: ਦਿਲਜੀਤ ਦੋਸਾਂਝ (Diljit Dosanjh) , ਬਹੁ-ਪ੍ਰਤਿਭਾਸ਼ਾਲੀ ਕਲਾਕਾਰ ਅਤੇ ਗਾਇਕ, ਤੇਜ਼ੀ ਨਾਲ ਇੱਕ ਗਲੋਬਲ ਆਈਕਨ ਵਜੋਂ ਉੱਭਰ ਰਹੇ ਹਨ, ਆਪਣੀ ਬੇਮਿਸਾਲ ਪ੍ਰਤਿਭਾ ਅਤੇ ਕਮਾਲ ਦੀਆਂ ਪ੍ਰਾਪਤੀਆਂ ਦੇ ਨਾਲ ਦਿਲਜੀਤ ਦੋਸਾਂਝ ਨੇ ਦੁਨੀਆ ਭਰ ਦੇ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾ ਲਈ ਹੈ। ਕੋਚੇਲਾ ਵਿਖੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਦਿਲਜੀਤ ਦੋਸਾਂਝ ਆਪਣੇ ਕਰੀਅਰ ਵਿੱਚ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਦੇ ਨਾਲ ਵਧਦਾ ਜਾ ਰਿਹਾ ਹੈ। ਉਹਨਾਂ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ, “ਜੋੜੀ” ਨੇ ਨਾ ਸਿਰਫ ਬਾਕਸ ਆਫਿਸ ‘ਤੇ ਕਮਾਲ ਦੀ ਸਫਲਤਾ ਹਾਸਲ ਕੀਤੀ ਹੈ ਬਲਕਿ ਅੰਤਰਰਾਸ਼ਟਰੀ ਫਿਲਮ ਇੰਡਸਟ੍ਰੀ ਵਿੱਚ ਵੀ ਇੱਕ ਉੱਭਰਦੇ ਸਿਤਾਰੇ ਵਜੋਂ ਆਪਣੀ ਪ੍ਰਤਿਭਾ ਨੂੰ ਹੋਰ ਮਜ਼ਬੂਤ ਕੀਤਾ ਹੈ।

“ਜੋੜੀ” ਦੀ ਜਿੱਤ ਇੱਕ ਕਲਾਕਾਰ ਵਜੋਂ ਦੋਸਾਂਝ ਦੀ ਬਹੁਮੁਖੀ ਪ੍ਰਤਿਭਾ ਦਾ ਪ੍ਰਮਾਣ ਹੈ ਅਤੇ ਵਿਸ਼ਵ ਪੱਧਰ ‘ਤੇ ਪੰਜਾਬੀ ਸਿਨੇਮਾ ਦੇ ਵਧ ਰਹੇ ਪ੍ਰਭਾਵ ਨੂੰ ਉਜਾਗਰ ਕਰਦੀ ਹੈ। ਵੱਖ-ਵੱਖ ਪਿਛੋਕੜਾਂ ਤੋਂ ਵੱਖ-ਵੱਖ ਦਰਸ਼ਕਾਂ ਨਾਲ ਗੂੰਜਣ ਦੀ ਫਿਲਮ ਦੀ ਯੋਗਤਾ ਦੁਸਾਂਝ ਦੀ ਸੁਭਾਵਿਕ ਪ੍ਰਤਿਭਾ ਅਤੇ ਦਰਸ਼ਕਾਂ ਨਾਲ ਭਾਵਨਾਤਮਕ ਪੱਧਰ ‘ਤੇ ਜੁੜਨ ਦੀ ਉਸਦੀ ਕਮਾਲ ਦੀ ਯੋਗਤਾ ਨੂੰ ਦਰਸਾਉਂਦੀ ਹੈ।

ਭਾਰਤੀ ਫਿਲਮਾਂ ਦੀ ਵਿਸ਼ੇਸ਼ਤਾ ਵਾਲੇ ਬਾਕਸ ਆਫਿਸ ਵਿੱਚ “ਜੋੜੀ” ਦੇ ਰਿਕਾਰਡ ਤੋੜਨ ਦੀਆਂ ਖਬਰਾਂ ਨੇ ਦੋਸਾਂਝ ਦੇ ਰੁਤਬੇ ਨੂੰ ਹੋਰ ਮਜ਼ਬੂਤ ਕੀਤਾ ਹੈ। ਭਾਸ਼ਾ ਦੀਆਂ ਰੁਕਾਵਟਾਂ ਨੂੰ ਪਾਰ ਕਰਨ ਅਤੇ ਵੱਖ-ਵੱਖ ਇੰਡਸਟਰੀਆਂ ਵਿੱਚ ਦਰਸ਼ਕਾਂ ਨੂੰ ਲੁਭਾਉਣ ਦੀ ਉਸਦੀ ਯੋਗਤਾ ਉਸਦੀ ਬੇਅੰਤ ਪ੍ਰਤਿਭਾ ਅਤੇ ਸਟਾਰ ਪਾਵਰ ਬਾਰੇ ਬਹੁਤ ਕੁਝ ਬਿਆਨ ਕਰਦੀ ਹੈ।

ਹਰ ਮੀਲਪੱਥਰ ਦੇ ਨਾਲ, ਦਿਲਜੀਤ ਦੋਸਾਂਝ (Diljit Dosanjh)  ਨਾ ਸਿਰਫ ਸਫਲਤਾ ਦਾ ਆਪਣਾ ਰਸਤਾ ਤਿਆਰ ਕਰ ਰਿਹਾ ਹੈ ਬਲਕਿ ਅੰਤਰਰਾਸ਼ਟਰੀ ਫਿਲਮਾਂ ਦੇ ਦ੍ਰਿਸ਼ ਵਿਚ ਹੋਰ ਭਾਰਤੀ ਕਲਾਕਾਰਾਂ ਲਈ ਵੀ ਰਾਹ ਪੱਧਰਾ ਕਰ ਰਿਹਾ ਹੈ। ਦੁਸਾਂਝ ਦੀ ਯਾਤਰਾ, ਸਖ਼ਤ ਮਿਹਨਤ ਅਤੇ ਅਟੁੱਟ ਦ੍ਰਿੜਤਾ ਦੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਕਰਦੀ ਹੈ। ਜਿਵੇਂ-ਜਿਵੇਂ ਦਿਲਜੀਤ ਦੁਸਾਂਝ ਦਾ ਕੈਰੀਅਰ ਨਵੀਆਂ ਉਚਾਈਆਂ ‘ਤੇ ਪਹੁੰਚਦਾ ਹੈ, ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਨਾ ਸਿਰਫ ਮਿਊਜ਼ਿਕ ਇੰਡਸਟਰੀ ਵਿੱਚ ਗਿਣਿਆ ਜਾਣ ਵਾਲਾ ਨਾਮੀ ਸਿਤਾਰਾ ਹੈ ਬਲਕਿ ਸਿਨੇਮਾ ਦੀ ਦੁਨੀਆ ਵਿੱਚ ਵੀ ਇੱਕ ਉੱਭਰਦਾ ਸਿਤਾਰਾ ਹੈ।

ਦੋਸਾਂਝ ਦਾ ਪ੍ਰਭਾਵ ਉਸ ਦੇ ਪ੍ਰਦਰਸ਼ਨ ਅਤੇ ਫਿਲਮਾਂ ਤੋਂ ਕਿਤੇ ਵੱਧ ਹੈ। ਉਹ ਸੱਭਿਆਚਾਰਕ ਵਿਭਿੰਨਤਾ ਅਤੇ ਸ਼ਮੂਲੀਅਤ ਦੀ ਭਾਵਨਾ ਨੂੰ ਦਰਸਾਉਂਦਾ ਹੈ ਅਤੇ ਆਪਣੀ ਕਲਾ ਦੁਆਰਾ ਅੰਤਰ-ਸੱਭਿਆਚਾਰਕ ਸਮਝ ਨੂੰ ਉਤਸ਼ਾਹਿਤ ਕਰਦਾ ਹੈ। ਪੰਜਾਬੀ ਲੋਕ ਅਤੇ ਸਮਕਾਲੀ ਆਵਾਜ਼ਾਂ ਦੇ ਅਦੁੱਤੀ ਸੁਮੇਲ ਨਾਲ, ਦਿਲਜੀਤ ਦੁਸਾਂਝ ਗਲੋਬਲ ਐਂਟਰਟੇਨਮੈਂਟ ਲੈਂਡਸਕੇਪ ‘ਤੇ ਅਮਿੱਟ ਛਾਪ ਛੱਡ ਰਿਹਾ ਹੈ।

ਜਿਵੇਂ ਕਿ ਦਿਲਜੀਤ ਦੁਨੀਆ ਭਰ ਦੇ ਦਰਸ਼ਕਾਂ ਨੂੰ ਆਕਰਸ਼ਿਤ ਕਰਨਾ ਜਾਰੀ ਰੱਖਦਾ ਹੈ ਉਸਦੀ ਯਾਤਰਾ ਚਾਹਵਾਨ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਲਈ ਉਮੀਦ ਅਤੇ ਪ੍ਰੇਰਨਾ ਦੀ ਇੱਕ ਕਿਰਨ ਨੂੰ ਦਰਸਾਉਂਦੀ ਹੈ। ਆਪਣੇ ਅਟੁੱਟ ਜਨੂੰਨ ਅਤੇ ਆਪਣੀ ਕਲਾ ਪ੍ਰਤੀ ਅਟੁੱਟ ਵਚਨਬੱਧਤਾ ਦੇ ਨਾਲ, ਦੋਸਾਂਝ ਆਉਣ ਵਾਲੇ ਸਾਲਾਂ ਵਿੱਚ ਇੱਕ ਸੱਚੇ ਗਲੋਬਲ ਆਈਕਨ ਵਜੋਂ ਆਪਣੀ ਜਗ੍ਹਾ ਨੂੰ ਮਜ਼ਬੂਤ ਕਰਦੇ ਹੋਏ, ਹੋਰ ਵੀ ਵੱਡੀਆਂ ਉਚਾਈਆਂ ਪ੍ਰਾਪਤ ਕਰਨ ਲਈ ਤਿਆਰ ਹੈ।

The post ਪੰਜਾਬ ਤੇ ਪੰਜਾਬੀਅਤ ਨੂੰ ਵਿਸ਼ਵ ਭਰ ‘ਚ ਲੈ ਕੇ ਜਾਣ ਵਾਲਾ ਇੱਕੋਂ-ਇੱਕ ਕਲਾਕਾਰ ਦਿਲਜੀਤ ਦੋਸਾਂਝ appeared first on TheUnmute.com - Punjabi News.

Tags:
  • coachella
  • diljit-dosanjh
  • jodi-punjabi-movie
  • news
  • punjabi-singer
  • punjab-newsjodi-movie
  • the-unmute-breaking-news
  • the-unmute-latest-news

ਅੰਮ੍ਰਿਤਸਰ 'ਚ ਖੜ੍ਹੇ ਟਰੱਕ ਨਾਲ ਟਕਰਾਈ ਪੰਜਾਬ ਰੋਡਵੇਜ ਦੀ ਬੱਸ, 15 ਤੋਂ ਵੱਧ ਸਵਾਰੀਆਂ ਜਖ਼ਮੀ

Wednesday 10 May 2023 07:36 AM UTC+00 | Tags: bus-of-punjab-roadway buss-accident latest-news news prtc punjab punjab-latest-news punjab-roadway punjab-roadways-bus road-accident

ਅੰਮ੍ਰਿਤਸਰ, 10 ਮਈ 2023: ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਅੱਜ ਪੰਜਾਬ ਰੋਡਵੇਜ (Punjab Roadway) ਦੀ ਬੱਸ ਨਾਲ ਸੜਕ ਹਾਦਸਾ ਵਾਪਰਿਆ ਹੈ। ਪੱਟੀ ਡੀਪੂ ਦੀ ਪੰਜਾਬ ਰੋਡਵੇਜ ਬੱਸ ਜੋ ਕਿ ਯਮੁਨਾ ਨਗਰ ਤੋਂ ਅੰਮ੍ਰਿਤਸਰ ਜਾ ਰਹੀ ਸੀ ਦੋਰਾਹਾ ਵਿਖੇ ਖੜ੍ਹੇ ਟਰੱਕ ਪਿੱਛੇ ਟਕਰਾ ਗਈ। ਇਸਤੋਂ ਬਾਅਦ ਬੱਸ ਦੀ ਪਿੱਛੇ ਇੱਕ ਕਾਰ ਟਕਰਾ ਗਈ। ਇਸ ਹਾਦਸੇ ਚ 15 ਤੋਂ ਵੱਧ ਸਵਾਰੀਆਂ ਜਖ਼ਮੀ ਹੋ ਗਈਆਂ ਹਨ ।

Accident

ਸਵਾਰੀਆਂ ਮੁਤਾਬਕ ਡਰਾਈਵਰ ਬੱਸ ਤੇਜ਼ ਚਲਾ ਰਿਹਾ ਸੀ। ਡਰਾਈਵਰ ਨੇ ਕਿਹਾ ਕਿ ਉਹ ਕਾਰ ਨੂੰ ਬਚਾਉਂਦੇ ਹੋਏ ਬੱਸ ਨੂੰ ਟਰੱਕ ਤੋਂ ਬਚਾ ਨਹੀਂ ਸਕਿਆ। ਓਥੇ ਹੀ ਸਰਕਾਰੀ ਹਸਪਤਾਲ ਖੰਨਾ ਦੇ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਓਹਨਾਂ ਕੋਲ ਸੱਤ ਜ਼ਖਮੀਆਂ ਨੂੰ ਇੱਥੇ ਦਾਖਲ ਕਰਵਾਇਆ ਗਿਆ। ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਾਰਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਸ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਹਰਦਮ ਸਿੰਘ ਨੇ ਦੱਸਿਆ ਕਿ ਸਵੇਰ 7 ਵਜੇ ਇਹ ਹਾਦਸਾ ਵਾਪਰਿਆ ਹੈ, ਰੋਡ ਨੂੰ ਖਾਲੀ ਕਰਵਾ ਕੇ ਆਵਾਜਾਈ ਮੁੜ ਸ਼ੁਰੂ ਕੀਤੀ ਹੈ |

The post ਅੰਮ੍ਰਿਤਸਰ ‘ਚ ਖੜ੍ਹੇ ਟਰੱਕ ਨਾਲ ਟਕਰਾਈ ਪੰਜਾਬ ਰੋਡਵੇਜ ਦੀ ਬੱਸ, 15 ਤੋਂ ਵੱਧ ਸਵਾਰੀਆਂ ਜਖ਼ਮੀ appeared first on TheUnmute.com - Punjabi News.

Tags:
  • bus-of-punjab-roadway
  • buss-accident
  • latest-news
  • news
  • prtc
  • punjab
  • punjab-latest-news
  • punjab-roadway
  • punjab-roadways-bus
  • road-accident

ਸਪੈਸ਼ਲ ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਦੀ ਅਗਵਾਈ 'ਚ ਮੋਹਾਲੀ 'ਚ ਕੱਢਿਆ ਫਲੈਗ ਮਾਰਚ

Wednesday 10 May 2023 08:19 AM UTC+00 | Tags: amritsar-blast breaking-news crime dgp-gaurav-yadav latest-news news ops-vigil punjabi-news punjab-police punjab-search-opretion search-opretion shiromani-akali-dal the-unmute-breaking-news the-unmute-latest-news vigil

ਮੋਹਾਲੀ, 10 ਮਈ 2023: ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੰਜਾਬ ਪੁਲਿਸ ਨੇ ਅੱਜ ਨਸ਼ਾ ਤਸਕਰੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੇ ਉਦੇਸ਼ ਨਾਲ ਦੋ ਰੋਜ਼ਾ ਸੂਬਾ ਪੱਧਰੀ ਆਪਰੇਸ਼ਨ 'ਓ.ਪੀ.ਐਸ. ਵਿਜੀਲ' (OPS Vigil) ਚਲਾਇਆ ਹੈ, ਜੋ ਕਿ ਦੂਜੇ ਦਿਨ ਵੀ ਜਾਰੀ ਹੈ | ਅੰਮ੍ਰਿਤਸਰ ‘ਚ ਹੋਏ ਦੋ ਧਮਾਕਿਆਂ ਤੋਂ ਬਾਅਦ ਪੁਲਿਸ ਨੇ ਸੂਬੇ ਭਰ ‘ਚ ਆਪਰੇਸ਼ਨ ਵਿਜੀਲ ਸ਼ੁਰੂ ਕਰਕੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਹੈ |

Mohali

ਇਸ ਪੂਰੀ ਕਾਰਵਾਈ ਦੀ ਨਿਗਰਾਨੀ ਸਪੈਸ਼ਲ ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਵੱਲੋਂ ਕੀਤੀ ਜਾ ਰਹੀ ਹੈ। ਅੱਜ ਮੋਹਾਲੀ (Mohali) ਪੁਲਿਸ ਨੇ ਫਲੈਗ ਮਾਰਚ ਕੱਢਿਆ,ਜਿਸਦੀ ਅਗਵਾਈ ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕੀਤੀ ।

ਗੱਲਬਾਤ ਦੌਰਾਨ ਏਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੰਜਾਬ ਦੀ ਕਾਨੂੰਨੀ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਉਦੇਸ਼ ਨਾਲ ਇਹ ਆਪਰੇਸ਼ਨ ਚੌਕਸੀ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਸੂਬੇ ਭਰ ਵਿੱਚ 900 ਤੋਂ ਵੱਧ ਨਾਕੇ ਲਗਾਏ ਗਏ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਸੰਵੇਦਨਸ਼ੀਲ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿੱਥੇ ਸਰਚ ਅਭਿਆਨ ਵੀ ਚਲਾਇਆ ਗਿਆ ਤੇ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਲਿਆ ਗਿਆ।

The post ਸਪੈਸ਼ਲ ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਦੀ ਅਗਵਾਈ ‘ਚ ਮੋਹਾਲੀ ‘ਚ ਕੱਢਿਆ ਫਲੈਗ ਮਾਰਚ appeared first on TheUnmute.com - Punjabi News.

Tags:
  • amritsar-blast
  • breaking-news
  • crime
  • dgp-gaurav-yadav
  • latest-news
  • news
  • ops-vigil
  • punjabi-news
  • punjab-police
  • punjab-search-opretion
  • search-opretion
  • shiromani-akali-dal
  • the-unmute-breaking-news
  • the-unmute-latest-news
  • vigil

ਜਲੰਧਰ ਜ਼ਿਮਨੀ ਚੋਣ: ਦੁਪਹਿਰ 1 ਵਜੇ ਤੱਕ 30.93 ਫੀਸਦੀ ਵੋਟਿੰਗ ਦਰਜ

Wednesday 10 May 2023 08:36 AM UTC+00 | Tags: aam-aadmi-party breaking-news congress jalandhar jalandhar-election-2023 jalandhar-lok-sabha latest-news lok-sabha news punjab-election-commision punjab-news punjab-politics sant-balbir-singh-seechewal shiromani-akali-dal the-unmute-breaking-news

ਚੰਡੀਗੜ੍ਹ, 10 ਮਈ 2023: ਜਲੰਧਰ (Jalandhar ) ਲੋਕ ਸਭਾ ਜ਼ਿਮਨੀ ਚੋਣ ਲਈ ਸਵੇਰੇ 8 ਵਜੇ ਤੋਂ ਵੋਟਿੰਗ ਜਾਰੀ ਹੈ ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਦੁਪਹਿਰ 1 ਵਜੇ ਤੱਕ 30.93 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਇਸ ਸੀਟ ‘ਤੇ ਆਮ ਆਦਮੀ ਪਾਰਟੀ (ਆਪ), ਕਾਂਗਰਸ, ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰਾਂ ਨੇ ਜਿੱਤ ਲਈ ਆਪਣਾ ਜ਼ੋਰ ਲਗਾਇਆ ਹੋਇਆ ਹੈ। ਇਸਦੇ ਨਾਲ ਹੀ ਸ਼ਾਹਕੋਟ ਹਲਕੇ ਵਿਚ ਬਾਅਦ ਦੁਪਹਿਰ 1 ਵਜੇ ਤੱਕ ਹੋਈ 34.5 ਪ੍ਰਤੀਸ਼ਤ ਪੋਲਿੰਗ ਦਰਜ ਕੀਤੀ ਗਈ ਹੈ । ਗੁਰਾਇਆ ਵਿਖੇ ਹੁਣ ਤੱਕ ਪਈਆਂ 30 ਫ਼ੀਸਦੀ ਵੋਟਿੰਗ ਹੋਈ ਹੈ |

The post ਜਲੰਧਰ ਜ਼ਿਮਨੀ ਚੋਣ: ਦੁਪਹਿਰ 1 ਵਜੇ ਤੱਕ 30.93 ਫੀਸਦੀ ਵੋਟਿੰਗ ਦਰਜ appeared first on TheUnmute.com - Punjabi News.

Tags:
  • aam-aadmi-party
  • breaking-news
  • congress
  • jalandhar
  • jalandhar-election-2023
  • jalandhar-lok-sabha
  • latest-news
  • lok-sabha
  • news
  • punjab-election-commision
  • punjab-news
  • punjab-politics
  • sant-balbir-singh-seechewal
  • shiromani-akali-dal
  • the-unmute-breaking-news

ਸਰਬਜੀਤ ਸਿੰਘ ਮੱਕੜ ਨੇ 'ਆਪ' MLA 'ਤੇ ਜਲੰਧਰ ਕੈਂਟ 'ਚ ਪੈਸੇ ਵੰਡਣ ਦਾ ਲਾਇਆ ਦੋਸ਼

Wednesday 10 May 2023 08:56 AM UTC+00 | Tags: aam-aadmi-party bjp breaking-news congress jalandhar jalandhar-cantt jalandhar-election-2023 latest-news lok-sabha news punjab-election-commision punjab-news punjab-politics sant-balbir-singh-seechewal sarabjit-singh-makkar shiromani-akali-dal the-unmute-breaking-news

ਜਲੰਧਰ , 10 ਮਈ 2023: ਜਲੰਧਰ (Jalandhar ) ਲੋਕ ਸਭਾ ਜ਼ਿਮਨੀ ਚੋਣ ਲਈ ਸਵੇਰੇ 8 ਵਜੇ ਤੋਂ ਵੋਟਿੰਗ ਜਾਰੀ ਹੈ ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਦੌਰਾਨ ਕਈ ਥਾਵਾਂ ‘ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਧਾਇਕ, ਵਰਕਰਾਂ ਵਿਚਾਲੇ ਬਹਿਸ ਦੀ ਖ਼ਬਰਾਂ ਸਾਹਮਣੇ ਆਈਆਂ ਹਨ | ਇਸਦੇ ਨਾਲ ਹੀ ਭਾਜਪਾ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਲੁਧਿਆਣਾ ਪੂਰਬੀ ਦੇ ਐਮ.ਐਲ.ਏ. ਦਲਜੀਤ ਸਿੰਘ ਭੋਲਾ ਗਰੇਵਾਲ ਨੂੰ ਜਲੰਧਰ ਕੈਂਟ (Jalandhar Cantt) ਵਿੱਚ ਪੈਸੇ ਵੰਡਣ ਦਾ ਦੋਸ਼ ਲਾਇਆ ਹੈ |

ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਕੱਲ੍ਹ 6 ਵਜੇ ਬੰਦ ਹੋ ਚੁੱਕਾ, ਫਿਰ ਬਾਹਰ ਤੋਂ ਐੱਮ.ਐੱਲ.ਏ ਇਥੇ ਕਿ ਕਰ ਰਹੇ ਹਨ | ਇਸਦਾ ਦੌਰਾਨ ਸਰਬਜੀਤ ਸਿੰਘ ਮੱਕੜ ਅਤੇ ਉਸਦੇ ਸਾਥੀਆਂ ਨੇ ਆਪ ਐੱਮ.ਐੱਲ.ਏ ਨੂੰ ਰੋਕਿਆ ਤਾਂ ਮੋਟਰਸਾਈਕਲ ਚਲਾ ਕੇ ਅੱਗੇ ਤੁਰ ਪਏ | ਸਰਬਜੀਤ ਸਿੰਘ ਮੱਕੜ ਨੇ ਪੁਲਿਸ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਉਕਤ ਵਿਧਾਇਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |

 

The post ਸਰਬਜੀਤ ਸਿੰਘ ਮੱਕੜ ਨੇ ‘ਆਪ’ MLA ‘ਤੇ ਜਲੰਧਰ ਕੈਂਟ ‘ਚ ਪੈਸੇ ਵੰਡਣ ਦਾ ਲਾਇਆ ਦੋਸ਼ appeared first on TheUnmute.com - Punjabi News.

Tags:
  • aam-aadmi-party
  • bjp
  • breaking-news
  • congress
  • jalandhar
  • jalandhar-cantt
  • jalandhar-election-2023
  • latest-news
  • lok-sabha
  • news
  • punjab-election-commision
  • punjab-news
  • punjab-politics
  • sant-balbir-singh-seechewal
  • sarabjit-singh-makkar
  • shiromani-akali-dal
  • the-unmute-breaking-news

Odisha Election: ਉੜੀਸਾ ਦੇ ਝਾਰਸੁਗੜਾ ਵਿਧਾਨ ਸਭਾ ਚੋਣ 'ਚ ਦੁਪਹਿਰ 1 ਵਜੇ ਤੱਕ 41.26% ਪੋਲਿੰਗ ਦਰਜ

Wednesday 10 May 2023 09:13 AM UTC+00 | Tags: breaking-news jharsuguda jharsuguda-by-election news odisha odisha-by-election odisha-election

ਚੰਡੀਗੜ੍ਹ, 10 ਮਈ 2023: ਉੜੀਸਾ ਦੇ ਝਾਰਸੁਗੜਾ (Jharsuguda by-election) ਵਿਧਾਨ ਸਭਾ ਚੋਣ ਵਿੱਚ ਦੁਪਹਿਰ 1 ਵਜੇ ਤੱਕ 41.26% ਪੋਲਿੰਗ ਦਰਜ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਦੇ ਚਾਂਬੇ ਵਿੱਚ 27.30% ਅਤੇ ਸਵਰ ਵਿੱਚ 27.40% ਪੋਲਿੰਗ ਦਰਜ ਕੀਤੀ ਗਈ।ਜਲੰਧਰ ਉਪ ਚੋਣ ਵਿੱਚ 30.93% ਪੋਲਿੰਗ ਦਰਜ ਕੀਤੀ ਗਈ।

ਦੇਸ਼ ਵਿੱਚ ਇਕ ਲੋਕ ਸਭਾ ਅਤੇ 4 ਵਿਧਾਨ ਸਭਾ ਸੀਟਾਂ ਲਈ ਬੁੱਧਵਾਰ ਨੂੰ ਚੋਣਾਂ ਹੋ ਰਹੀਆਂ ਹਨ। ਪੰਜਾਬ ਦੀ ਜਲੰਧਰ ਲੋਕ ਸਭਾ ਸੀਟ, ਮੇਘਾਲਿਆ ਦੀ ਸੋਹੀਓਂਗ, ਯੂਪੀ ਦੀ ਸਵਾਰ, ਚਾਂਬੇ ਅਤੇ ਉੜੀਸਾ ਦੀ ਝਾਰਸਗੁਡਾ ਵਿਧਾਨ ਸਭਾ ਸੀਟ ‘ਤੇ ਵੋਟਿੰਗ ਚੱਲ ਰਹੀ ਹੈ। ਇਨ੍ਹਾਂ ਚੋਣਾਂ ਦੇ ਨਤੀਜੇ 13 ਮਈ ਨੂੰ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਨਾਲ ਆਉਣਗੇ।

The post Odisha Election: ਉੜੀਸਾ ਦੇ ਝਾਰਸੁਗੜਾ ਵਿਧਾਨ ਸਭਾ ਚੋਣ ‘ਚ ਦੁਪਹਿਰ 1 ਵਜੇ ਤੱਕ 41.26% ਪੋਲਿੰਗ ਦਰਜ appeared first on TheUnmute.com - Punjabi News.

Tags:
  • breaking-news
  • jharsuguda
  • jharsuguda-by-election
  • news
  • odisha
  • odisha-by-election
  • odisha-election

ODI World Cup 2023: ਭਾਰਤ 'ਚ ਹੋਣ ਵਾਲੇ ਵਨਡੇ ਵਿਸ਼ਵ ਕੱਪ 2023 ਦਾ ਸ਼ਡਿਊਲ ਆਇਆ ਸਾਹਮਣੇ

Wednesday 10 May 2023 09:26 AM UTC+00 | Tags: breaking-news cricket ipl latest-news latst-sports-news news odi-world-cup-2023 sports-news world-cup

ਚੰਡੀਗੜ੍ਹ, 10 ਮਈ 2023: ਇਸ ਸਾਲ ਦੇ ਅੰਤ ‘ਚ ਭਾਰਤ ‘ਚ ਹੋਣ ਵਾਲੇ ਵਨਡੇ ਵਿਸ਼ਵ ਕੱਪ 2023 (ICC ODI World Cup 2023) ਦਾ ਸ਼ਡਿਊਲ ਸਾਹਮਣੇ ਆ ਗਿਆ ਹੈ। ਅਕਤੂਬਰ-ਨਵੰਬਰ ‘ਚ ਹੋਣ ਵਾਲਾ ਇਹ ਟੂਰਨਾਮੈਂਟ 5 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਟੂਰਨਾਮੈਂਟ 5 ਅਕਤੂਬਰ ਤੋਂ ਸ਼ੁਰੂ ਹੋਵੇਗਾ ਅਤੇ ਪਹਿਲਾ ਮੈਚ ਇੰਗਲੈਂਡ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਖੇਡਣਗੀਆਂ। ਟੂਰਨਾਮੈਂਟ ਦਾ ਫਾਈਨਲ ਮੈਚ ਵੀ ਇੱਥੇ ਹੀ ਖੇਡਿਆ ਜਾਵੇਗਾ।

ਕ੍ਰਿਕਬਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਭਾਰਤੀ ਟੀਮ ਇਸ ਟੂਰਨਾਮੈਂਟ (ODI World Cup 2023) ਦਾ ਆਪਣਾ ਪਹਿਲਾ ਮੈਚ ਆਸਟਰੇਲੀਆ ਦੇ ਖ਼ਿਲਾਫ਼ ਖੇਡੇਗੀ, ਜੋ ਚੇਨਈ ਵਿੱਚ ਖੇਡਿਆ ਜਾਵੇਗਾ। ਭਾਰਤ 15 ਅਕਤੂਬਰ ਯਾਨੀ ਐਤਵਾਰ ਨੂੰ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਨਾਲ ਭਿੜੇਗਾ। ਇਸ ਟੂਰਨਾਮੈਂਟ ਦਾ ਫਾਈਨਲ 19 ਨਵੰਬਰ ਦਿਨ ਐਤਵਾਰ ਨੂੰ ਖੇਡਿਆ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਬੀਸੀਸੀਆਈ ਜਲਦੀ ਹੀ ਇਸ ਟੂਰਨਾਮੈਂਟ ਦੇ ਪੂਰੇ ਸ਼ਡਿਊਲ ਦਾ ਐਲਾਨ ਕਰ ਦੇਵੇਗਾ, ਜੋ ਸ਼ਾਇਦ ਆਈਪੀਐਲ ਖ਼ਤਮ ਹੋਣ ਤੋਂ ਬਾਅਦ ਹੋਵੇਗਾ। ਉਦੋਂ ਤੱਕ ਉਹ ਸਾਰੀਆਂ ਸਬੰਧਤ ਧਿਰਾਂ ਦੀ ਪ੍ਰਵਾਨਗੀ ਵੀ ਲਵੇਗਾ।

Image

Image Credit: ICC

The post ODI World Cup 2023: ਭਾਰਤ ‘ਚ ਹੋਣ ਵਾਲੇ ਵਨਡੇ ਵਿਸ਼ਵ ਕੱਪ 2023 ਦਾ ਸ਼ਡਿਊਲ ਆਇਆ ਸਾਹਮਣੇ appeared first on TheUnmute.com - Punjabi News.

Tags:
  • breaking-news
  • cricket
  • ipl
  • latest-news
  • latst-sports-news
  • news
  • odi-world-cup-2023
  • sports-news
  • world-cup

ਆਈ.ਐਮ.ਏ. ਦੀ ਮਦਦ ਨਾਲ ਸਫ਼ਲ ਹੋ ਰਿਹੈ ਸਪੈਸ਼ਲਿਸਟ ਡਾਕਟਰਾਂ ਦੀ ਰਾਏ ਲੈਣ ਦਾ ਤਜਰਬਾ: ਸਾਕਸ਼ੀ ਸਾਹਨੀ

Wednesday 10 May 2023 09:36 AM UTC+00 | Tags: 100-aam-aadmi-clinics breaking-news dc-sakshi-sawhney dr-balbir-singh health-minister latest-news news punjabi-news punjab-news sakshi-sawhney the-unmute-breaking-news whatsapp-group-of-expert-doctors

ਪਟਿਆਲਾ, 10 ਮਈ 2023: ਬਿਹਤਰ ਸਿਹਤ ਸੇਵਾਵਾਂ ਨੂੰ ਲੋਕਾਂ ਦੇ ਘਰ ਤੱਕ ਪੁੱਜਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਸ਼ੁਰੂ ਕੀਤੇ ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਨ ਲਈ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨੇ ਮਾਹਰ ਡਾਕਟਰਾਂ ਦਾ ਵਟਸਐਪ ਗਰੁੱਪ ਬਣਾ ਕੇ ਇੱਕ ਨਿਵੇਕਲੀ ਪਹਿਲਕਦਮੀ ਕੀਤੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ (Sakshi Sawhney) ਨੇ ਦਿੰਦਿਆਂ ਦੱਸਿਆ ਕਿ ਆਈ.ਐਮ.ਏ. ਪਟਿਆਲਾ ਦੀ ਮਦਦ ਨਾਲ ਇਹ ਤਜਰਬਾ ਸਫ਼ਲ ਹੋ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (Dr. Balbir Singh)  ਨੇ ਆਪਣੇ ਡਾਕਟਰੀ ਤਜਰਬੇ ਰਾਹੀਂ ਵੱਡੇ ਹਸਪਤਾਲਾਂ ‘ਚੋਂ ਭੀੜ ਘਟਾਉਣ ਅਤੇ ਲੋਕਾਂ ਦੀਆਂ ਬਿਮਾਰੀਆਂ ਦੀ ਮੁਢਲੇ ਪੜਾਅ ‘ਤੇ ਹੀ ਪਛਾਣ ਕਰਕੇ ਇਨ੍ਹਾਂ ਦੇ ਬਿਹਤਰ ਇਲਾਜ ਲਈ ਆਈ.ਐਮ.ਏ. ਦੇ ਮਾਹਰ ਡਾਕਟਰਾਂ ਨੂੰ ਨਾਲ ਲੈਕੇ ਇਹ ਵਟਸਐਪ ਗਰੁੱਪ ਵਾਲਾ ਨਿਵੇਕਲਾ ਰਾਹ ਕੱਢਿਆ ਹੈ। ਇਸ ਗਰੁੱਪ ਵਿੱਚ ਆਈ.ਐਮ.ਏ. ਦੇ ਮਾਹਰ ਡਾਕਟਰਾਂ ਦੇ ਨਾਲ-ਨਾਲ ਸਰਕਾਰੀ ਹਸਪਤਾਲਾਂ ਦੇ ਮਾਹਰ ਡਾਕਟਰ ਵੀ ਸ਼ਾਮਲ ਹਨ, ਜਿਨ੍ਹਾਂ ਦੀ ਸਲਾਹ ਨਾਲ ਮਰੀਜ ਨੂੰ ਗੰਭੀਰ ਹੋਣ ਦੀ ਸੂਰਤ ਵਿੱਚ ਰਾਜਿੰਦਰਾ ਹਸਪਤਾਲ ਜਾਂ ਪੀ.ਜੀ.ਆਈ. ਵਿਖੇ ਭੇਜਿਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਇਸ ਪਾਇਲਟ ਪ੍ਰਾਜੈਕਟ ਦੀ ਸਫ਼ਲਤਾ ਲਈ ਅੱਜ ਇੱਥੇ ਸਿਵਲ ਸਰਜਨ ਡਾ. ਰਮਿੰਦਰ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ ਤੇ ਹੋਰ ਸਿਹਤ ਅਧਿਕਾਰੀਆਂ ਨਾਲ ਇੱਕ ਬੈਠਕ ਕਰਕੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਅਜੇ ਤੱਕ ਇਸ ਵਟਸਐਪ ਗਰੁੱਪ ਵਿੱਚ ਜ਼ਿਲ੍ਹੇ ਦੇ ਪਾਤੜਾਂ, ਸ਼ੁਤਰਾਣਾ ਤੇ ਦੂਧਨ ਸਾਧਾਂ ਦੇ ਆਮ ਆਦਮੀ ਕਲੀਨਿਕਾਂ ਵਿੱਚੋਂ ਦੋ ਦਰਜਨ ਦੇ ਕਰੀਬ ਅੱਖਾਂ, ਚਮੜੀ, ਨੱਕ, ਕੰਨ ਤੇ ਗਲੇ ਆਦਿ ਦੇ ਮਰੀਜਾਂ ਦੇ ਵੇਰਵੇ ਸਾਂਝੇ ਕਰਕੇ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ।

ਸਾਕਸ਼ੀ ਸਾਹਨੀ (Sakshi Sawhney) ਨੇ ਦੱਸਿਆ ਕਿ ਵੱਡੇ ਹਸਪਤਾਲਾਂ ‘ਚੋਂ ਮਰੀਜਾਂ ਦੀ ਭੀੜ ਘਟਾਉਣ ਸਮੇਤ ਦੂਧਨ ਸਾਧਾਂ, ਪਾਤੜਾਂ ਤੇ ਸ਼ੁਤਰਾਣਾ ਖੇਤਰਾਂ ਦੇ ਆਮ ਆਦਮੀ ਕਲੀਨਿਕਾਂ ਵਿਖੇ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਨ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਆਈ.ਐਮ.ਏ. ਪਟਿਆਲਾ ਦੇ ਡਾਕਟਰਾਂ ਨੂੰ ਨਾਲ ਜੋੜਕੇ ਇਸ ਨੂੰ ਇੱਕ ਪਾਇਲਟ ਪ੍ਰਾਜੈਕਟ ਵਜੋਂ ਹਾਲ ਦੀ ਘੜੀ ਨਾਲ ਜੋੜਿਆ ਹੈ ਅਤੇ ਇਸ ਨੂੰ ਹੋਰ ਵੀ ਅੱਗੇ ਵਧਾਇਆ ਜਾਵੇਗਾ।

The post ਆਈ.ਐਮ.ਏ. ਦੀ ਮਦਦ ਨਾਲ ਸਫ਼ਲ ਹੋ ਰਿਹੈ ਸਪੈਸ਼ਲਿਸਟ ਡਾਕਟਰਾਂ ਦੀ ਰਾਏ ਲੈਣ ਦਾ ਤਜਰਬਾ: ਸਾਕਸ਼ੀ ਸਾਹਨੀ appeared first on TheUnmute.com - Punjabi News.

Tags:
  • 100-aam-aadmi-clinics
  • breaking-news
  • dc-sakshi-sawhney
  • dr-balbir-singh
  • health-minister
  • latest-news
  • news
  • punjabi-news
  • punjab-news
  • sakshi-sawhney
  • the-unmute-breaking-news
  • whatsapp-group-of-expert-doctors

ਪਟਿਆਲਾ: ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹਥਿਆਰਾਂ ਦੀ ਪ੍ਰਦਰਸ਼ਨੀ 'ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ

Wednesday 10 May 2023 09:41 AM UTC+00 | Tags: additional-district-magistrate-patiala arms-act gurpreet-singh-thind news patiala patiala-police the-unmute-breaking-news

ਪਟਿਆਲਾ, 10 ਮਈ 2023: ਜ਼ਿਲ੍ਹੇ (Patiala) ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਵਾਸਤੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਗੁਰਪ੍ਰੀਤ ਸਿੰਘ ਥਿੰਦ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਅੰਦਰ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ‘ਤੇ ਪੂਰਨ ਪਾਬੰਦੀ ਲਗਾਈ ਹੈ ਅਤੇ ਇਹ ਪਾਬੰਦੀ ਸੋਸ਼ਲ ਮੀਡੀਆ ‘ਤੇ ਵੀ ਲਾਗੂ ਰਹੇਗੀ।

ਇਸ ਤੋਂ ਇਲਾਵਾ ਵਿਆਹ ਸ਼ਾਦੀਆਂ/ਸਮਾਗਮਾਂ ਹੋਰ ਸਮਾਰੋਹਾਂ ਵਿੱਚ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਵਿਆਹ ਪਾਰਟੀਆਂ ਜਾਂ ਹੋਰ ਸਮਾਗਮਾਂ ਵਿੱਚ ਵੀ ਹਥਿਆਰ ਲਿਜਾਣ ਅਤੇ ਪ੍ਰਦਰਸ਼ਨ ਕਰਨ ‘ਤੇ ਪੂਰਨ ਪਾਬੰਦੀ ਰਹੇਗੀ ਅਤੇ ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਦੇਣ ਉਤੇ ਵੀ ਪਾਬੰਦੀ ਲਾਗੂ ਹੋਵੇਗੀ। ਹੁਕਮ 8 ਜੁਲਾਈ 2023 ਤੱਕ ਲਾਗੂ ਰਹਿਣਗੇ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜੇਕਰ ਜ਼ਿਲ੍ਹੇ ਅੰਦਰ ਕੋਈ ਵੀ ਆਮ ਅਤੇ ਖਾਸ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ।

The post ਪਟਿਆਲਾ: ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹਥਿਆਰਾਂ ਦੀ ਪ੍ਰਦਰਸ਼ਨੀ ‘ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ appeared first on TheUnmute.com - Punjabi News.

Tags:
  • additional-district-magistrate-patiala
  • arms-act
  • gurpreet-singh-thind
  • news
  • patiala
  • patiala-police
  • the-unmute-breaking-news

राम् राम् जय राजा राम् ।
राम् राम् जय सीता राम् ।

ਚੰਡੀਗੜ੍ਹ, 10 ਮਈ 2023: ਪ੍ਰਭਾਸ ਅਤੇ ਕ੍ਰਿਤੀ ਸੈਨਨ ਸਟਾਰਰ ਮੋਸਟ ਅਵੇਟਿਡ ਫਿਲਮ ‘ਆਦਿਪੁਰਸ਼’ (Adipurush) ਦਾ ਟ੍ਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ ਨੂੰ ਦੇਖ ਕੇ ਨਾ ਸਿਰਫ ਪ੍ਰਸ਼ੰਸਕ ਖੁਸ਼ ਹਨ, ਸਗੋਂ ਹੁਣ ਫਿਲਮ ਦੇ ਰਿਲੀਜ਼ ਹੋਣ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 16 ਜੂਨ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਵੇਗੀ। ਫਿਲਮ ‘ਚ ਸੈਫ ਅਲੀ ਖਾਨ, ਸੰਨੀ ਸਿੰਘ, ਦੇਵਦੱਤ ਨਾਗੇ ਵੀ ਅਹਿਮ ਭੂਮਿਕਾਵਾਂ ‘ਚ ਹਨ। ਫਿਲਮ ਦਾ ਨਿਰਦੇਸ਼ਨ ਓਮ ਰਾਉਤ ਨੇ ਕੀਤਾ ਹੈ, ਜਿਸ ਨੂੰ ਸਰਵੋਤਮ ਪ੍ਰਸਿੱਧ ਫਿਲਮ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਹੈ। ਇਸ ਦੇ ਨਾਲ ਹੀ ਫਿਲਮ ਦਾ ਨਿਰਮਾਣ ਵਿਪੁਲ ਭੂਸ਼ਣ ਕੁਮਾਰ ਨੇ ਕੀਤਾ ਹੈ।

ਫਿਲਮ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਇਸ ਖਾਸ ਮੌਕੇ ਨੂੰ ਦੋ ਦਿਨ ਤਿਉਹਾਰ ਵਾਂਗ ਮਨਾਇਆ ਗਿਆ। ਜਿੱਥੇ (Adipurush) ਟ੍ਰੇਲਰ ਲਾਂਚ ਤੋਂ ਇੱਕ ਦਿਨ ਪਹਿਲਾਂ ਹੈਦਰਾਬਾਦ ਵਿੱਚ ਪ੍ਰਭਾਸ ਦੇ ਪ੍ਰਸ਼ੰਸਕਾਂ ਲਈ ਇੱਕ ਵਿਸ਼ੇਸ਼ ਟ੍ਰੇਲਰ ਸਕ੍ਰੀਨਿੰਗ ਦਾ ਆਯੋਜਨ ਕੀਤਾ ਗਿਆ ਸੀ, ਉੱਥੇ ਹੀ ਅੱਜ ਮੁੰਬਈ ਵਿੱਚ ਫਿਲਮ ਦਾ ਗ੍ਰੈਂਡ ਟ੍ਰੇਲਰ ਲਾਂਚ ਈਵੈਂਟ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਸਮੁੱਚੀ ਸਟਾਰ ਕਾਸਟ, ਨਿਰਦੇਸ਼ਕ ਅਤੇ ਨਿਰਮਾਤਾ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ, ਫਿਲਮ ਦਾ ਟ੍ਰੇਲਰ ਦੁਨੀਆ ਭਰ ਦੇ 70 ਦੇਸ਼ਾਂ ਵਿੱਚ ਇੱਕੋ ਸਮੇਂ ਰਿਲੀਜ਼ ਕੀਤਾ ਗਿਆ ਸੀ, ਇਸ ਨੂੰ ਇੱਕ ਸੱਚਮੁੱਚ ਵਿਸ਼ਵ ਤਿਉਹਾਰ ਵਿੱਚ ਬਦਲ ਦਿੱਤਾ ਗਿਆ ਸੀ।

ਆਦਿਪੁਰਸ਼ ਦਾ ਟ੍ਰੇਲਰ ਲੋਕਾਂ ਲਈ ਬਹੁਤ ਖਾਸ ਹੈ, ਜਿਸ ਵਿੱਚ ਖੂਬਸੂਰਤ ਵਿਜ਼ੂਅਲ, ਸ਼ਾਨਦਾਰ ਸੀਨ ਅਤੇ ਸ਼ਾਨਦਾਰ ਕਲਾਕਾਰ ਹਨ। ਯਕੀਨੀ ਤੌਰ ‘ਤੇ ਇੱਕ ਵਿਜ਼ੂਅਲ ਟ੍ਰੀਟ ਹੋਣ ਲਈ, ਸ਼ਾਨਦਾਰ ਫਿਲਮ ਦਰਸ਼ਕਾਂ ਨੂੰ ਇੱਕ ਮਿਥਿਹਾਸਕ ਸੰਸਾਰ ਵਿੱਚ ਲੈ ਜਾਏਗੀ, ਲਗਭਗ ਇੱਕ ਪੇਂਟਿੰਗ ਦੀ ਤਰ੍ਹਾਂ ਜਿਸ ਨੂੰ ਵੱਡੇ ਪਰਦੇ ‘ਤੇ ਜ਼ਿੰਦਾ ਕੀਤਾ ਗਿਆ ਹੈ। ਇਹ ਫਿਲਮ ਭਾਰਤੀ ਇਤਿਹਾਸ ਦੇ ਇੱਕ ਸੁਨਹਿਰੀ ਅਧਿਆਏ ਨੂੰ ਮੁੜ ਵਿਚਾਰਦੀ ਹੈ ਅਤੇ ਪਹਿਲਾਂ ਤੋਂ ਹੀ ਮਨਮੋਹਕ ਕਹਾਣੀ ਵਿੱਚ ਹੋਰ ਪ੍ਰਮਾਣਿਕਤਾ ਅਤੇ ਸ਼ਾਨ ਨੂੰ ਜੋੜਦੀ ਹੈ।

ਫਿਲਮ ਦਾ ਸ਼ਾਨਦਾਰ ਟ੍ਰੇਲਰ ‘ਆਦਿਪੁਰਸ਼’ ਦੇ ਸ਼ਾਨਦਾਰ ਵਿਜ਼ੂਅਲ ਇਫੈਕਟਸ, ਵਿਸ਼ਾਲ ਪੈਮਾਨੇ, ਦਿਲਚਸਪ ਪਲਾਟ ਅਤੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ‘ਆਦਿਪੁਰਸ਼’ ਦੀ ਦੁਨੀਆ ਦੀ ਇੱਕ ਦਿਲਚਸਪ ਝਲਕ ਪੇਸ਼ ਕਰਦਾ ਹੈ।

ਆਦਿਪੁਰਸ਼, ਓਮ ਰਾਉਤ ਦੁਆਰਾ ਨਿਰਦੇਸ਼ਤ, ਟੀ-ਸੀਰੀਜ਼, ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ, ਓਮ ਰਾਉਤ, ਪ੍ਰਸਾਦ ਸੁਤਾਰ, ਅਤੇ ਰੇਟ੍ਰੋਫਾਈਲਜ਼ ਦੇ ਰਾਜੇਸ਼ ਨਾਇਰ, ਯੂਵੀ ਕ੍ਰਿਏਸ਼ਨਜ਼ ਦੇ ਪ੍ਰਮੋਦ ਅਤੇ ਵਾਮਸੀ ਦੁਆਰਾ ਨਿਰਮਿਤ ਹੈ। ਇਹ ਫਿਲਮ 16 ਜੂਨ 2023 ਨੂੰ ਵਿਸ਼ਵ ਪੱਧਰ ‘ਤੇ ਰਿਲੀਜ਼ ਹੋਵੇਗੀ।

The post ਆਦਿਪੁਰਸ਼’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਪ੍ਰਸ਼ੰਸਕਾਂ ‘ਚ ਇਸ ਬਲਾਕਬਸਟਰ ਦੀ ਝਲਕ ਨੂੰ ਦੇਖਣ ਲਈ ਜ਼ਬਰਦਸਤ ਕ੍ਰੇਜ਼ appeared first on TheUnmute.com - Punjabi News.

Tags:
  • adipurush
  • adipurush-trailer
  • kriti-sanon
  • latest-news
  • movie
  • news
  • prabhas

ਪਹਿਲਵਾਨ ਸਾਕਸ਼ੀ ਮਲਿਕ ਨੇ ਬ੍ਰਿਜ ਭੂਸ਼ਣ ਨੂੰ ਦਿੱਤੀ ਚੁਣੌਤੀ, ਕਿਹਾ- ਨਾਰਕੋ ਟੈਸਟ ਕਰਵਾ ਕੇ ਖ਼ੁਦ ਨੂੰ ਬੇਕਸੂਰ ਸਾਬਤ ਕਰੇ

Wednesday 10 May 2023 12:18 PM UTC+00 | Tags: bajrang-punia breaking-news brij-bhushan-sharan-singh delhi-jantar-mantar delhi-police narco-test news wfi wrestlers wrestler-sakshi-malik

ਚੰਡੀਗੜ੍ਹ, 10 ਮਈ 2023: ਰੀਓ ਓਲੰਪਿਕ 2016 ਦੀ ਕਾਂਸੀ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ (Wrestler Sakshi Malik) ਨੇ ਬ੍ਰਿਜ ਭੂਸ਼ਣ ਨੂੰ ਨਾਰਕੋ ਟੈਸਟ ਕਰਵਾਉਣ ਅਤੇ ਆਪਣੀ ਬੇਗੁਨਾਹੀ ਸਾਬਤ ਕਰਨ ਦੀ ਚੁਣੌਤੀ ਦਿੱਤੀ ਹੈ | ਸਾਕਸ਼ੀ ਨੇ ਕਿਹਾ ਕਿ ਡਬਲਯੂਐੱਫਆਈ ਦੇ ਮੁਖੀ ਬ੍ਰਿਜ ਭੂਸ਼ਣ ਨੂੰ ਸੱਤ ਪਹਿਲਵਾਨਾਂ ਦੁਆਰਾ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਆਪਣੀ ਨਿਰਦੋਸ਼ਤਾ ਬਾਰੇ ਯਕੀਨ ਹੋਣ ‘ਤੇ ਝੂਠ ਖੋਜਣ ਵਾਲਾ ਨਾਰਕੋ ਟੈਸਟ ਕਰਵਾਉਣਾ ਚਾਹੀਦਾ ਹੈ। ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਇਹ ਵੀ ਕਿਹਾ ਕਿ ਜੇਕਰ ਬ੍ਰਿਜ ਭੂਸ਼ਣ ਅਜੇ ਵੀ ਡਬਲਯੂ.ਐੱਫ.ਆਈ. ਦੇ ਕੰਮਕਾਜ ਵਿੱਚ ਸ਼ਾਮਲ ਰਹੇ ਤਾਂ ਉਹ ਮੁਕਾਬਲਿਆਂ ਦੇ ਆਯੋਜਨ ਦਾ ਵਿਰੋਧ ਕਰਨਗੇ।

ਸਾਕਸ਼ੀ ਮਲਿਕ (Wrestler Sakshi Malik) ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਮੈਂ WFI ਪ੍ਰਧਾਨ ਨੂੰ ਨਾਰਕੋ ਟੈਸਟ ਕਰਵਾਉਣ ਦੀ ਚੁਣੌਤੀ ਦਿੰਦੀ ਹਾਂ। ਅਸੀਂ ਜਾਂਚ ਲਈ ਵੀ ਤਿਆਰ ਹਾਂ। ਸੱਚਾਈ ਸਾਹਮਣੇ ਆਵੇ ਕਿ ਕੌਣ ਦੋਸ਼ੀ ਹੈ ਤੇ ਕੌਣ ਨਹੀਂ। ਇਸ ਦੇ ਨਾਲ ਹੀ 2021 ਟੋਕੀਓ ਓਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਬਜਰੰਗ ਪੂਨੀਆ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੇ ਮੁਕਾਬਲੇ IOA ਦੇ ਐਡ-ਹਾਕ ਪੈਨਲ ਦੇ ਅਧੀਨ ਹੋਣ। ਜੇਕਰ ਬ੍ਰਿਜ ਭੂਸ਼ਣ ਇਸ ਦੇ ਪ੍ਰੋਗਰਾਮਾਂ ਵਿੱਚ ਕਿਸੇ ਵੀ ਤਰ੍ਹਾਂ ਸ਼ਾਮਲ ਹੁੰਦਾ ਹੈ ਤਾਂ ਅਸੀਂ ਇਸ ਦਾ ਵਿਰੋਧ ਕਰਾਂਗੇ।

ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਵਿਰੁੱਧ ਜਾਂਚ ਦੀ ਢਿੱਲੀ ਪ੍ਰਕਿਰਿਆ ਦੇ ਵਿਰੋਧ ਵਿੱਚ ਵੀਰਵਾਰ ਨੂੰ ਕਾਲੇ ਬਾਂਹਾਂ ਬੰਨ੍ਹਣ ਦਾ ਫੈਸਲਾ ਕੀਤਾ। ਧਰਨੇ ‘ਤੇ ਬੈਠੇ ਪਹਿਲਵਾਨ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ, ਜਿਸ ‘ਚ ਇਕ ਨਾਬਾਲਗ ਸਮੇਤ 7 ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਅਤੇ ਧਮਕਾਉਣ ਦੇ ਦੋਸ਼ ਹਨ।

The post ਪਹਿਲਵਾਨ ਸਾਕਸ਼ੀ ਮਲਿਕ ਨੇ ਬ੍ਰਿਜ ਭੂਸ਼ਣ ਨੂੰ ਦਿੱਤੀ ਚੁਣੌਤੀ, ਕਿਹਾ- ਨਾਰਕੋ ਟੈਸਟ ਕਰਵਾ ਕੇ ਖ਼ੁਦ ਨੂੰ ਬੇਕਸੂਰ ਸਾਬਤ ਕਰੇ appeared first on TheUnmute.com - Punjabi News.

Tags:
  • bajrang-punia
  • breaking-news
  • brij-bhushan-sharan-singh
  • delhi-jantar-mantar
  • delhi-police
  • narco-test
  • news
  • wfi
  • wrestlers
  • wrestler-sakshi-malik

ਜਲੰਧਰ ਜ਼ਿਮਨੀ ਚੋਣ ਦੀ ਵੋਟਿੰਗ ਦੌਰਾਨ ਬਾਹਰੀ ਹਲਕਿਆਂ ਤੋਂ ਆਉਣ ਵਾਲੇ ਵਿਅਕਤੀਆਂ 'ਤੇ ਹੋਵੇ ਸਖ਼ਤ ਕਾਰਵਾਈ: ਡਾ. ਰਾਜ ਕੁਮਾਰ ਵੇਰਕਾ

Wednesday 10 May 2023 12:31 PM UTC+00 | Tags: aam-aadmi-party breaking-news congress dr-raj-kumar-verka jalandhar jalandhar-election-2023 latest-news lok-sabha news punjab-bjp punjab-election-commision punjab-news punjab-politics sant-balbir-singh-seechewal shiromani-akali-dal strict-action the-unmute-breaking-news

ਚੰਡੀਗੜ੍ਹ, 10 ਮਈ 2023: ਜਲੰਧਰ ਵਿੱਚ ਹੋ ਰਹੀ ਜ਼ਿਮਨੀ ਚੋਣ ਦੌਰਾਨ ਲਗਾਤਾਰ ਹੀ ਕਾਂਗਰਸੀ ਅਕਾਲੀ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਵਿਚਾਲੇ ਝੜੱਪਾਂ ਹੋਈਆਂ| ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਦੇ ਦੋਸ਼ ਹਨ ਕਿ ਆਮ ਆਦਮੀ ਪਾਰਟੀ ਬਾਹਰੋਂ ਹਲਕਿਆਂ ਤੋਂ ਵਰਕਰ ਲਿਆ ਕੇ ਪੋਲਿੰਗ ਬੂਥਾਂ ‘ਤੇ ਬਿਠਾ ਰਹੀ ਹੈ | ਇਸ ਕਰਕੇ ਬਾਕੀ ਪਾਰਟੀਆਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ |

ਸੋਸ਼ਲ ਮੀਡੀਆ ‘ਤੇ ਲਗਾਤਾਰ ਕਈ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ, ਜਿਸ ਦੇ ਚੱਲਦੇ ਭਾਜਪਾ ਦੇ ਪੰਜਾਬ ਤੋਂ ਵਾਈਸ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਡਾਕਟਰ ਰਾਜ ਕੁਮਾਰ ਵੇਰਕਾ (Dr. Raj Kumar Verka) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲੰਧਰ ਵਿਖੇ ਹੋ ਰਹੀਆਂ ਚੋਣ ਦੌਰਾਨ ਆਮ ਆਦਮੀ ਪਾਰਟੀ ਨੇ ਆਪਣੇ 92 ਹਲਕਿਆਂ ਤੋਂ ਆਪਣੇ ਕੁਝ ਸਾਥੀ ਬੁਲਾ ਕੇ ਜਲੰਧਰ ਵਿੱਚ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਜਲੰਧਰ ਪੁਲਿਸ ਅਤੇ ਚੋਣ ਕਮਿਸ਼ਨ ‘ਆਪ’ ਸਰਕਾਰ ਦਾ ਸਾਥ ਦੇ ਰਹੀ ਹੈ | ਜਿਸਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਅਤੇ ਅਜੇ ਵੀ ਬਾਹਰੀ ਹਲਕਿਆਂ ਤੋਂ ਬੰਦੇ ਵੋਟਿੰਗ ਦੌਰਾਨ ਪਾਏ ਗਏ ਤਾਂ ਇਸ ਦੇ ਖ਼ਿਲਾਫ਼ ਉਹ ਦਿੱਲੀ ਵਿਖੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਅਜਿਹੇ ਲੋਕਾਂ ਦੇ ਮਾਮਲੇ ਵੀ ਦਰਜ ਕਰਵਾਉਣਗੇ |

The post ਜਲੰਧਰ ਜ਼ਿਮਨੀ ਚੋਣ ਦੀ ਵੋਟਿੰਗ ਦੌਰਾਨ ਬਾਹਰੀ ਹਲਕਿਆਂ ਤੋਂ ਆਉਣ ਵਾਲੇ ਵਿਅਕਤੀਆਂ ‘ਤੇ ਹੋਵੇ ਸਖ਼ਤ ਕਾਰਵਾਈ: ਡਾ. ਰਾਜ ਕੁਮਾਰ ਵੇਰਕਾ appeared first on TheUnmute.com - Punjabi News.

Tags:
  • aam-aadmi-party
  • breaking-news
  • congress
  • dr-raj-kumar-verka
  • jalandhar
  • jalandhar-election-2023
  • latest-news
  • lok-sabha
  • news
  • punjab-bjp
  • punjab-election-commision
  • punjab-news
  • punjab-politics
  • sant-balbir-singh-seechewal
  • shiromani-akali-dal
  • strict-action
  • the-unmute-breaking-news

ਚੋਰਾਂ ਨੇ ਸਮਰਾਲਾ ਦੇ ਤਹਿਸੀਲਦਾਰ ਦਫ਼ਤਰ 'ਚ ਫ਼ਰਦ ਕੇਂਦਰ ਨੂੰ ਬਣਾਇਆ ਨਿਸ਼ਾਨਾ, ਕੰਪਿਊਟਰ ਕੀਤੇ ਚੋਰੀ

Wednesday 10 May 2023 12:47 PM UTC+00 | Tags: breaking-news crime fard-kendra news punjab-news robbery samrala samrala-police tehsildar-office-of-samrala thieft thieves

ਚੰਡੀਗੜ੍ਹ, 10 ਮਈ 2023: ਚੋਰਾਂ ਨੇ ਸਮਰਾਲਾ (Samrala) ਕੋਰਟ ਕੰਪਲੈਕਸ ਵਿੱਚ ਤਹਿਸੀਲਦਾਰ ਦੇ ਦਫ਼ਤਰ ਵਿੱਚ ਫ਼ਰਦ ਕੇਦਰ ਨੂੰ ਆਪਣਾ ਨਿਸ਼ਾਨਾਂ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ । ਸੀਨਿਅਰ ਅਸਿਸਟੈਂਟ ਤਹਿਸੀਲ ਦਫ਼ਤਰ ਸਮਰਾਲਾ ਦੇ ਮੁਤਾਬਕ ਕੰਪਿਊਟਰ ਚੋਰੀ ਦੇ ਨਾਲ ਨਾਲ ਰਿਕਾਰਡ ਚੋਰੀ ਹੋਣ ਦਾ ਖਦਸ਼ਾ ਜਤਾਇਆ ਹੈ ।ਸਮਰਾਲਾ ਦੇ ਕੋਰਟ ਕੰਪਲੈਕਸ ਵਿੱਚ ਤਹਿਸੀਲ ਦਫ਼ਤਰ ਦਾ ਫ਼ਰਦ ਕੇਦਰ ਥਾਣੇ ਤੋਂ ਮਹਿਜ਼ 50 ਗਜ਼ ਦੀ ਦੂਰੀ ‘ਤੇ ਹੈ |

ਚੋਰਾਂ ਨੇ ਤਹਿਸੀਲਦਾਰ ਦੇ ਰਿਕਾਰਡ ਰੂਮ ਵਿੱਚ ਦਾਖਲ ਹੋ ਕੇ ਕੰਪਿਊਟਰਾਂ ‘ਤੇ ਹੱਥ ਸਾਫ਼ ਕੀਤਾ ਹੈ । ਇਹ ਚੋਰ ਇੱਕ ਨਿੱਕੀ ਜਿਹੀ ਤਾਕੀ ਦੇ ਰਾਹੀਂ ਤਹਿਸੀਲਦਾਰ ਦੇ ਦਫਤਰ ਵਿੱਚ ਦਾਖਲ ਹੋਏ। ਇਹ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ | ਚੋਰਾਂ ਨੇ ਆਪਣੇ ਮੂੰਹ ਢਕੇ ਹੋਏ ਸਨ | ਜਦੋਂ ਤੜਕਸਾਰ ਮੁਲਾਜ਼ਮ ਤਹਿਸੀਲਦਾਰ ਦੇ ਦਫ਼ਤਰ ਪਹੁੰਚੇ ਤਾਂ ਦੇਖਿਆ ਕਿ ਰਿਕਾਰਡ ਰੂਮ ਦਾ ਜਿੰਦਰਾ ਟੁੱਟਿਆ ਹੋਇਆ ਸੀ| ਅਮਰਜੀਤ ਕੌਰ ਸੀਨਿਅਰ ਸ਼ਹਾਇਕ ਨੇ ਕੰਪਿਊਟਰਾ ਦੇ ਨਾਲ ਨਾਲ ਰਿਕਾਰਡ ਚੋਰੀ ਹੋਣ ਦਾ ਖਦਸਾ ਵੀ ਜ਼ਾਹਰ ਕੀਤਾ ਹੈ । ਪੁਲਿਸ ਮੌਕੇ ‘ਤੇ ਪਹੁੰਚ ਕੇ ਸੀ.ਸੀ.ਟੀ.ਵੀ ਫੁਟੇਜ਼ ਖੰਗਾਲ ਰਹੀ ਹੈ।

The post ਚੋਰਾਂ ਨੇ ਸਮਰਾਲਾ ਦੇ ਤਹਿਸੀਲਦਾਰ ਦਫ਼ਤਰ ‘ਚ ਫ਼ਰਦ ਕੇਂਦਰ ਨੂੰ ਬਣਾਇਆ ਨਿਸ਼ਾਨਾ, ਕੰਪਿਊਟਰ ਕੀਤੇ ਚੋਰੀ appeared first on TheUnmute.com - Punjabi News.

Tags:
  • breaking-news
  • crime
  • fard-kendra
  • news
  • punjab-news
  • robbery
  • samrala
  • samrala-police
  • tehsildar-office-of-samrala
  • thieft
  • thieves

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਜਲੰਧਰ ਲੋਕ ਸਭਾ ਦੇ ਵੋਟਰਾਂ ਦਾ ਕੀਤਾ ਧੰਨਵਾਦ

Wednesday 10 May 2023 12:51 PM UTC+00 | Tags: aam-aadmi-party breaking-news congress jalandhar jalandhar-election-2023 jalandhar-lok-sabha latest-news lok-sabha news punjab-ceo-sibin-c punjab-election-commission punjab-news punjab-politics sant-balbir-singh-seechewal shiromani-akali-dal the-unmute-breaking-news

ਚੰਡੀਗੜ੍ਹ, 10 ਮਈ 2023: ਜਲੰਧਰ (Jalandhar) ਲੋਕ ਸਭਾ ਜ਼ਿਮਨੀ ਚੋਣ ਲਈ ਅੱਜ ਸਮੁੱਚੇ ਤੌਰ ‘ਤੇ ਸ਼ਾਂਤੀਪੂਰਵਕ ਵੋਟਾਂ ਪਈਆਂ। ਜਲੰਧਰ ਲੋਕ ਸਭਾ ਸੀਟ ‘ਤੇ ਸ਼ਾਮ 5 ਵਜੇ ਤੱਕ 50.05 ਫੀਸਦੀ ਵੋਟਿੰਗ ਹੋਈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਜਲੰਧਰ ਲੋਕ ਸਭਾ ਸੀਟ ਦੇ ਲੋਕਾਂ ਵੱਲੋਂ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ਧਿਆਨ ਸ਼ਾਂਤੀਪੂਰਵਕ ਢੰਗ ਨਾਲ ਸੁਤੰਤਰ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ 'ਤੇ ਕੇਂਦਰਤ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਵੱਧ ਤੋਂ ਵੱਧ ਵੋਟਰਾਂ ਨੇ ਆ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

ਸਿਬਿਨ ਸੀ ਨੇ ਜਲੰਧਰ (Jalandhar) ਲੋਕ ਸਭਾ ਸੀਟ ‘ਤੇ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਜ਼ਿਮਨੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਕੰਮ ਕਰਨ ਲਈ ਸਾਰੇ ਪੋਲਿੰਗ ਕਰਮਚਾਰੀਆਂ, ਸੁਰੱਖਿਆ ਕਰਮੀਆਂ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ।

ਉਨ੍ਹਾਂ ਨੇ ਬੂਥ ਲੈਵਲ ਅਫਸਰਾਂ (ਬੀ.ਐਲ.ਓ.), ਲੋਕ ਨਿਰਮਾਣ ਵਿਭਾਗ ਦੇ ਕੋਆਰਡੀਨੇਟਰਾਂ, ਆਸ਼ਾ ਵਰਕਰਾਂ, ਆਂਗਨਵਾੜੀ ਵਰਕਰਾਂ, ਮਿਡ-ਡੇ-ਮੀਲ ਵਰਕਰਾਂ ਅਤੇ ਪਿੰਡ ਦੇ ਚੌਕੀਦਾਰਾਂ ਦਾ ਵੀ ਚੋਣ ਪ੍ਰਕਿਰਿਆ ਵਿੱਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ।

The post ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਜਲੰਧਰ ਲੋਕ ਸਭਾ ਦੇ ਵੋਟਰਾਂ ਦਾ ਕੀਤਾ ਧੰਨਵਾਦ appeared first on TheUnmute.com - Punjabi News.

Tags:
  • aam-aadmi-party
  • breaking-news
  • congress
  • jalandhar
  • jalandhar-election-2023
  • jalandhar-lok-sabha
  • latest-news
  • lok-sabha
  • news
  • punjab-ceo-sibin-c
  • punjab-election-commission
  • punjab-news
  • punjab-politics
  • sant-balbir-singh-seechewal
  • shiromani-akali-dal
  • the-unmute-breaking-news

ਚੰਡੀਗੜ੍ਹ, 10 ਮਈ, 2023: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪਹਿਲਵਾਨ ਕੁੜੀਆਂ ਦੁਆਰਾ ਇਨਸਾਫ਼ ਲੈਣ ਲਈ ਦਿੱਲੀ ਜੰਤਰ ਮੰਤਰ ਵਿਖੇ ਹਫ਼ਤਿਆਂ ਬੱਧੀ ਦਿਨੇ ਰਾਤ ਲਾਏ ਗਏ ਲਗਾਤਾਰ ਧਰਨੇ ਦੀ ਹਮਾਇਤ ਵਿੱਚ ਕੁੜੀਆਂ ਦੇ ਜਿਣਸੀ ਸ਼ੋਸ਼ਣ ਦੇ ਨਾਮਜ਼ਦ ਦੋਸ਼ੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਸਾਰੇ ਅਹੁਦਿਆਂ ਤੋਂ ਬਰਖਾਸਤ ਕਰਕੇ ਤੁਰੰਤ ਗ੍ਰਿਫ਼ਤਾਰ ਕਰਵਾਉਣ ਦੀ ਮੰਗ ਨੂੰ ਲੈ ਕੇ ਉਸਦੀ ਸਰਪ੍ਰਸਤ ਮੋਦੀ ਸਰਕਾਰ ਵਿਰੁੱਧ 11, 12, ਅਤੇ 13 ਮਈ ਨੂੰ 17 ਜ਼ਿਲ੍ਹਿਆ ਵਿਚ ਰੋਸ ਪ੍ਰਦਰਸ਼ਨ ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 11 ਮਈ ਨੂੰ ਮਾਨਸਾ, ਅੰਮ੍ਰਿਤਸਰ ਤੇ ਸੰਗਰੂਰ ਡੀ ਸੀ ਦਫ਼ਤਰਾਂ ਸਮੇਤ ਹੁਸ਼ਿਆਰਪੁਰ ਵਿੱਚ ਮਾਹਿਲਪੁਰ ਐੱਸ ਡੀ ਐਮ ਦਫ਼ਤਰ ਅੱਗੇ ,12 ਮਈ ਨੂੰ ਮੋਗਾ, ਬਠਿੰਡਾ, ਪਟਿਆਲਾ, ਬਰਨਾਲਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਗੁਰਦਾਸਪੁਰ ਡੀ ਸੀ ਦਫ਼ਤਰਾਂ ਸਮੇਤ ਜਲੰਧਰ ਵਿੱਚ ਨਕੋਦਰ ਐੱਸ ਡੀ ਐਮ ਦਫ਼ਤਰ ਅੱਗੇ ਅਤੇ 13 ਮਈ ਨੂੰ ਮਲੇਰਕੋਟਲਾ, ਲੁਧਿਆਣਾ, ਮੁਕਤਸਰ ਡੀ ਸੀ ਦਫ਼ਤਰਾਂ ਅੱਗੇ ਭਾਰੀ ਗਿਣਤੀ ਔਰਤਾਂ ਸਮੇਤ ਵਿਸ਼ਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਨਜਾਇਜ਼ ਤੌਰ ‘ਤੇ ਇਖਲਾਕੀ ਦੋਸ਼ੀ ਦਾ ਬਚਾਅ ਕਰ ਰਹੀ ਹੈ, ਜਿਸ ਦੇ ਹੁਕਮਾਂ ਤਹਿਤ ਪੁਲਿਸ ਨੇ ਸ਼ਾਂਤਮਈ ਰੋਸ ਦਾ ਜਮਹੂਰੀ ਹੱਕ ਕੁਚਲਣ ਲਈ ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਆਲੇ-ਦੁਆਲੇ ਬੈਰੀਕੇਡ ਲਗਾ ਦਿੱਤੇ ਹਨ ਅਤੇ ਕਿਸੇ ਆਮ ਵਿਅਕਤੀ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਜਥੇਬੰਦੀਆਂ ਦੇ ਕਾਰਕੁਨਾਂ ਨੂੰ ਭਿੜ ਕੇ ਧਰਨੇ ਵਾਲੀ ਥਾਂ ਤੇ ਜਾਣਾ ਪੈਂਦਾ ਹੈ। ਪੁਲੀਸ ਸ਼ਹਿਰ ਦੀਆਂ ਹੱਦਾਂ ‘ਤੇ ਵਾਹਨਾਂ ਦੀ ਚੈਕਿੰਗ ਕਰਕੇ ਜੰਤਰ ਮੰਤਰ ਜਾਣ ਤੋਂ ਰੋਕਣ ਲਈ ਵਾਹ ਲਾ ਰਹੀ ਹੈ।

ਕਿਸਾਨ ਆਗੂਆਂ ਨੇ ਦੱਸਿਆ ਕਿ ਰੋਸ ਮੁਜ਼ਾਹਰਿਆਂ ਦੌਰਾਨ ਮੰਗ ਕੀਤੀ ਜਾਵੇਗੀ ਕਿ ਕੌਮਾਂਤਰੀ ਤਗਮੇ ਜਿੱਤਣ ਵਾਲੀਆਂ ਨਾਮਵਰ ਕੁਸ਼ਤੀ ਖਿਡਾਰਨਾਂ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਭਾਜਪਾ ਸੰਸਦ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਤੋਂ ਅਸਤੀਫਾ ਲੈਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਦੀ ਘੇਰਾਬੰਦੀ ਖਤਮ ਕੀਤੀ ਜਾਵੇ। ਜ਼ਖ਼ਮੀਆਂ ਦਾ ਸਹੀ ਸਰਕਾਰੀ ਇਲਾਜ ਮੁਫ਼ਤ ਕਰਵਾਇਆ ਜਾਵੇ ਅਤੇ ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।

The post ਬੀਕੇਯੂ ਉਗਰਾਹਾਂ ਵੱਲੋਂ ਸੰਘਰਸ਼ਸ਼ੀਲ ਖਿਡਾਰਨਾਂ ਦੇ ਹੱਕੀ ਘੋਲ਼ ਦੀ ਹਮਾਇਤ ‘ਚ ਅਤੇ ਮੋਦੀ ਸਰਕਾਰ ਵਿਰੁੱਧ ਕੱਲ੍ਹ ਤੋਂ ਰੋਸ ਪ੍ਰਦਰਸ਼ਨ ਸ਼ੁਰੂ appeared first on TheUnmute.com - Punjabi News.

Tags:
  • bku-ugraha
  • delhi-news
  • news
  • protests
  • the-unmute-breaking-news
  • wrestlers

ਨੈੱਟ ਜ਼ੀਰੋ ਟੀਚੇ ਦੀ ਪ੍ਰਾਪਤੀ ਲਈ ਪੰਜਾਬ ਸਟੇਟ ਐਨਰਜੀ ਐਕਸ਼ਨ ਪਲਾਨ ਦੀ ਸ਼ੁਰੂਆਤ

Wednesday 10 May 2023 01:01 PM UTC+00 | Tags: aman-arora latest-news news punjab-department punjabi-news punjab-state-energy-action-plan the-unmute-breaking-news the-unmute-latest-news the-unmute-punjabi-news

ਚੰਡੀਗੜ੍ਹ, 10 ਮਈ 2023: ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਵਾਲੇ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਵੱਲੋਂ ਅੱਜ ਪੰਜਾਬ ਸਟੇਟ ਐਨਰਜੀ ਐਕਸ਼ਨ ਪਲਾਨ (Punjab State Energy Action Plan) ਲਾਂਚ ਕੀਤਾ ਗਿਆ ਹੈ ਤਾਂ ਜੋ ਇਮਾਰਤਾਂ, ਉਦਯੋਗਾਂ, ਨਗਰ-ਪਾਲਿਕਾਵਾਂ, ਖੇਤੀਬਾੜੀ, ਟਰਾਂਸਪੋਰਟ ਅਤੇ ਹੋਰ ਖੇਤਰਾਂ ਵਿੱਚ ਊਰਜਾ ਕੁਸ਼ਲਤਾ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਐਕਸ਼ਨ ਪਲਾਨ ਦਾ ਉਦੇਸ਼ ਸੂਬੇ ਦੇ ਵਿਭਾਗਾਂ/ਏਜੰਸੀਆਂ ਦੀ ਸਭ ਤੋਂ ਟਿਕਾਊ, ਲੰਬੀ ਮਿਆਦ ਵਾਲੀ ਅਤੇ ਇੰਟਰ ਸੈਕਟਰਲ ਨਵਿਆਉਣਯੋਗ/ਸਾਫ਼ ਤੇ ਸਵੱਛ ਊਰਜਾ ਯੋਜਨਾ ਨੂੰ ਅਪਣਾਉਣ ਵਿੱਚ ਸਹਾਇਤਾ ਕਰਨਾ ਹੈ।

ਇਸ ਦੌਰਾਨ ਵਧੀਕ ਮੁੱਖ ਸਕੱਤਰ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਏ.ਵੇਣੂ ਪ੍ਰਸਾਦ, ਚੇਅਰਮੈਨ ਪੇਡਾ ਸ੍ਰੀ ਐਚ.ਐਸ.ਹੰਸਪਾਲ ਅਤੇ ਇੰਡੋ-ਜਰਮਨ ਐਨਰਜੀ ਪ੍ਰੋਗਰਾਮ ਜੀ.ਆਈ.ਜ਼ੈੱਡ. ਦੇ ਮੁਖੀ ਡਾ. ਵਿਨਫਰਾਈਡ ਡੈਮ ਵੱਲੋਂ ਸੂਬੇ ਲਈ ਅੰਮ੍ਰਿਤਸਰ ਸਮਾਰਟ ਸਿਟੀ ਪੋਰਟਲ ਅਤੇ ਨਵਿਆਉਣਯੋਗ ਪਰਚੇਜ਼ ਔਬਲੀਗੇਸ਼ਨਜ਼ (ਆਰ.ਪੀ.ਓ.) ਪੋਰਟਲ ਦੇ ਨਾਲ ਡਿਸੀਜ਼ਨ ਸਪੋਰਟ ਟੂਲ (ਡੀ.ਐਸ.ਟੀ.) ਵੀ ਲਾਂਚ ਕੀਤਾ ਗਿਆ।

ਏ ਵੇਣੂ ਪ੍ਰਸਾਦ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਸੋਲਰ ਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਟੇਟ ਐਨਰਜੀ ਐਕਸ਼ਨ ਪਲਾਨ ਹਰੇਕ ਸੈਕਟਰ ਜਿਵੇਂ ਖੇਤੀਬਾੜੀ, ਬਿਜਲੀ, ਨਵਿਆਉਣਯੋਗ, ਸੀ.ਬੀ.ਜੀ., ਨਗਰਪਾਲਿਕਾਵਾਂ, ਟਰਾਂਸਪੋਰਟ, ਇਮਾਰਤਾਂ ਅਤੇ ਉਦਯੋਗਾਂ ਵਿੱਚ ਨੈੱਟ ਜ਼ੀਰੋ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਪੇਡਾ ਵੱਲੋਂ 20 ਤੋਂ ਵੱਧ ਵਿਭਾਗਾਂ/ਸੰਸਥਾਵਾਂ ਦੇ ਸਲਾਹਕਾਰਾਂ ਦੀ ਤਜਰਬੇਕਾਰ ਟੀਮ ਅਤੇ ਨੁਮਾਇੰਦਿਆਂ ਦੀ ਮਦਦ ਨਾਲ ਤਕਨੀਕੀ ਸਹਾਇਤਾ ਲੈਣ ਵਾਸਤੇ ਜਰਮਨ ਦੇ ਇਕਨੌਮਿਕ ਕੋਆਪਰੇਸ਼ਨ ਅਤੇ ਡਿਵੈਲਪਮੈਂਟ ਮੰਤਰਾਲੇ ਤੋਂ ਫੰਡ ਪ੍ਰਾਪਤ ਜੀ.ਆਈ.ਜ਼ੈੱਡ. ਦੇ ਆਈ.ਜੀ.ਈ.ਐਨ. ਐਕਸੈੱਸ ਟੂ ਐਨਰਜੀ ਪ੍ਰੋਗਰਾਮ ਨਾਲ ਸਮਝੌਤਾ ਸਹੀਬੱਧ ਕੀਤਾ ਹੈ।

ਇਸ ਐਕਸ਼ਨ ਪਲਾਨ ਨੂੰ ਤੇਜ਼ੀ ਨਾਲ ਲਾਗੂ ਕਰਨ ਅਤੇ ਇਸਦੀ ਪ੍ਰਗਤੀ ਦੀ ਤਿਮਾਹੀ ਆਧਾਰ ‘ਤੇ ਸਮੀਖਿਆ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਬਿਜਲੀ ਖੇਤਰ ਨੂੰ ਡੀਕਾਰਬੋਨਾਈਜ਼ (ਕਾਰਬਨ ਮੁਕਤ) ਕਰਨ ਲਈ ਸਾਰੇ ਵਿਭਾਗਾਂ ਨੂੰ ਆਪਣੇ ਦਫ਼ਤਰਾਂ ਦੀਆਂ ਇਮਾਰਤਾਂ ਨੂੰ ਸੋਲਰ ਪੈਨਲਾਂ ਨਾਲ ਲੈਸ ਕਰਨ ਸਬੰਧੀ ਕਦਮ ਚੁੱਕਣ ਲਈ ਕਿਹਾ ਜਿਸ ਨਾਲ ਉਨ੍ਹਾਂ ਦੇ ਬਿਜਲੀ ਦੀ ਖ਼ਪਤ ਸਬੰਧੀ ਖਰਚਿਆਂ ਨੂੰ 25 ਫੀਸਦ ਤੋਂ 30 ਫੀਸਦ ਤੱਕ ਘਟਾਉਣ ਵਿੱਚ ਮਦਦ ਮਿਲੇਗੀ।

ਪੇਡਾ ਦੇ ਚੇਅਰਮੈਨ ਐੱਚ.ਐੱਸ. ਹੰਸਪਾਲ ਨੇ ਕਿਹਾ ਕਿ ਪੇਡਾ ਊਰਜਾ ਸੰਭਾਲ ਐਕਟ, 2001 ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਦੀ ਡੈਜ਼ੀਗਨੇਟਿਡ ਏਜੰਸੀ ਹੈ ਅਤੇ ਪੇਡਾ ਦਾ ਉਦੇਸ਼ 2070 ਤੱਕ ਨੈੱਟ ਜ਼ੀਰੋ ਟੀਚਿਆਂ ਨੂੰ ਪ੍ਰਾਪਤ ਕਰਨਾ ਹੈ। ਉਨ੍ਹਾਂ ਨੇ ਬੀ.ਈ.ਈ. ਵੱਲੋਂ ਸੂਬਾ ਪੱਧਰ ‘ਤੇ ਸਟੇਟ ਐਨਰਜੀ ਐਫੀਸ਼ੈਂਸੀ ਪਲਾਨ (ਸੀ.ਈ.ਏ.ਪੀ.) ਤਿਆਰ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ। ਪੰਜਾਬ ਨੇ ਸਟੇਟ ਐਨਰਜੀ ਵਿਜ਼ਨ 2047 ਵੀ ਤਿਆਰ ਕੀਤਾ ਹੈ।

ਇਸ ਵਿਲੱਖਣ ਪਲਾਨ ਨੂੰ ਤਿਆਰ ਕਰਨ ਲਈ ਪੇਡਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਇੰਡੋ-ਜਰਮਨ ਐਨਰਜੀ ਪ੍ਰੋਗਰਾਮ ਜੀ.ਆਈ.ਜ਼ੈੱਡ. ਦੇ ਮੁਖੀ ਡਾ. ਵਿਨਫਰਾਈਡ ਡੈਮ ਨੇ ਨੈੱਟ ਜ਼ੀਰੋ ਟੀਚੇ ਦੀ ਪ੍ਰਾਪਤੀ ਲਈ ਭਾਰਤ ਦੇ ਉਦੇਸ਼ ਨੂੰ ਪੂਰਾ ਕਰਨ ਵਾਸਤੇ ਲੰਬੇ ਸਮੇਂ ਦੀ ਐਨਰਜੀ ਪਲਾਨਿੰਗ ਦੇ ਮਹੱਤਵ ‘ਤੇ ਚਾਨਣਾ ਪਾਇਆ।

ਉਨ੍ਹਾਂ ਨੇ ਕੌਮਾਂਤਰੀ ਪੱਧਰ ‘ਤੇ ਨਿਰਧਾਰਤ ਟੀਚਿਆਂ ਨੂੰ ਹਾਸਲ ਕਰਨ ਲਈ ਸੂਬੇ ਦੇ ਸਾਰੇ ਸਰਕਾਰੀ ਵਿਭਾਗਾਂ ਅਤੇ ਨਾਗਰਿਕਾਂ ਦੀ ਭੂਮਿਕਾ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਵੱਖ-ਵੱਖ ਯੂਰਪੀਅਨ ਦੇਸ਼ਾਂ ਦੀਆਂ ਉਦਾਹਰਣਾਂ ਸਾਂਝੀਆਂ ਕਰਨ ਦੇ ਨਾਲ ਨਾਲ ਆਪਣੀ ਆਰਥਿਕਤਾ ਨੂੰ ਡੀਕਾਰਬੋਨਾਈਜ਼ ਕਰਨ, ਜਿਸ ਵਾਸਤੇ ਜ਼ਿਆਦਾਤਰ ਮੁਲਕਾਂ ਵੱਲੋਂ 2050 ਤੱਕ ਅਤੇ ਜਰਮਨੀ ਵੱਲੋਂ 2045 ਤੱਕ ਦਾ ਟੀਚਾ ਰੱਖਿਆ ਗਿਆ ਹੈ, ਲਈ ਉਨ੍ਹਾਂ ਦੀਆਂ ਸੈਕਟਰਲ ਪਹਿਲਕਦਮੀਆਂ ਬਾਰੇ ਵੀ ਜਾਣਕਾਰੀ ਦਿੱਤੀ।

ਸਾਰੇ ਭਾਗੀਦਾਰਾਂ ਦਾ ਸੁਆਗਤ ਕਰਦਿਆਂ ਪੇਡਾ ਦੇ ਡਾਇਰੈਕਟਰ  ਐਮ.ਪੀ. ਸਿੰਘ ਨੇ ਸਟੇਟ ਐਨਰਜੀ ਐਕਸ਼ਨ ਪਲਾਨ ਅਤੇ ਆਨਲਾਈਨ ਡਿਸੀਜ਼ਨ ਸਪੋਰਟ ਟੂਲ ਬਾਰੇ ਜਾਣਕਾਰੀ ਦਿੱਤੀ ਜਿਸ ਦੀ ਵਰਤੋਂ ਕਰਦਿਆਂ, ਸਾਰੇ ਸਬੰਧਤ ਵਿਭਾਗ ਸੂਬੇ ਲਈ ਕੋਈ ਵੀ ਵੱਡੇ ਵਿਕਾਸ ਟੀਚੇ ਨਿਰਧਾਰਤ ਕਰਨ ਤੋਂ ਪਹਿਲਾਂ ਡਾਟਾ-ਆਧਾਰਤ ਵਿਕਾਸ ਯੋਜਨਾਵਾਂ ਤਿਆਰ ਕਰਦੇ ਹਨ।

ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਬਿਜਲੀ ਵਿਭਾਗ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਅਜੋਏ ਕੁਮਾਰ ਸਿਨਹਾ, ਗਮਾਡਾ ਦੇ ਮੁੱਖ ਪ੍ਰਸ਼ਾਸਕ ਅਮਨਦੀਪ ਬਾਂਸਲ ਅਤੇ ਚੀਫ਼ ਟਾਊਨ ਪਲਾਨਰ ਪੰਜਾਬ ਪੰਕਜ ਬਾਵਾ, ਸੀਨੀਅਰ ਸਲਾਹਕਾਰ ਜੀ.ਆਈ.ਜ਼ੈੱਡ. ਇੰਡੀਆ ਸ੍ਰੀਮਤੀ ਨਿਧੀ ਸਰੀਨ, ਪੇਡਾ ਦੇ ਜੁਆਇੰਟ ਡਾਇਰੈਕਟਰ ਕੁਲਬੀਰ ਸਿੰਘ ਸੰਧੂ ਤੋਂ ਇਲਾਵਾ ਟਰਾਂਸਪੋਰਟ, ਲੋਕ ਨਿਰਮਾਣ, ਤਕਨੀਕੀ ਸਿੱਖਿਆ, ਨਿਵੇਸ਼ ਪ੍ਰੋਤਸਾਹਨ, ਹੁਨਰ ਵਿਕਾਸ, ਉਚੇਰੀ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।

The post ਨੈੱਟ ਜ਼ੀਰੋ ਟੀਚੇ ਦੀ ਪ੍ਰਾਪਤੀ ਲਈ ਪੰਜਾਬ ਸਟੇਟ ਐਨਰਜੀ ਐਕਸ਼ਨ ਪਲਾਨ ਦੀ ਸ਼ੁਰੂਆਤ appeared first on TheUnmute.com - Punjabi News.

Tags:
  • aman-arora
  • latest-news
  • news
  • punjab-department
  • punjabi-news
  • punjab-state-energy-action-plan
  • the-unmute-breaking-news
  • the-unmute-latest-news
  • the-unmute-punjabi-news

ਕਰਨਾਟਕ ਵਿਧਾਨ ਸਭਾ ਚੋਣਾਂ 'ਚ ਸ਼ਾਮ 5 ਵਜੇ ਤੱਕ 65.69 ਫ਼ੀਸਦੀ ਹੋਈ ਵੋਟਿੰਗ

Wednesday 10 May 2023 01:15 PM UTC+00 | Tags: breaking-news karnataka-assembly karnataka-assembly-elections news the-unmute the-unmute-breaking-news

ਚੰਡੀਗੜ੍ਹ, 10 ਮਈ 2023: ਕਰਨਾਟਕ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼ਾਮ 5 ਵਜੇ ਤੱਕ 65.69 ਫ਼ੀਸਦੀ ਵੋਟਿੰਗ ਹੋਈ ਹੈ। ਕਰਨਾਟਕ ਵਿਧਾਨ ਸਭਾ ਦੀਆਂ 224 ਸੀਟਾਂ ਲਈ ਅੱਜ ਵੋਟਾਂ ਪਈਆਂ । ਚੋਣਾਂ ਦੇ ਨਤੀਜੇ 13 ਮਈ ਨੂੰ ਆਉਣਗੇ। ਇਨ੍ਹਾਂ ਚੋਣਾਂ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ ਕਿ ਕਿਉਂਕਿ ਇਸ ਦੇ ਨਤੀਜਿਆਂ ਦਾ ਅਸਰ ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਉੱਪਰ ਸਾਫ ਦਿੱਸੇਗਾ | ਅੱਜ ਵੋਟਿੰਗ ਦੌਰਾਨ ਕੁੱਲ 5,31,33,054 ਵੋਟਰ ਆਪਣੇ ਹੱਕ ਦੀ ਵਰਤੋਂ ਕੀਤੀ । ਇਨ੍ਹਾਂ ਚੋਣਾਂ ਲਈ 2615 ਉਮੀਦਵਾਰ ਮੈਦਾਨ ਵਿੱਚ ਹਨ ਜਦਕਿ ਵੋਟਿੰਗ ਲਈ 58,545 ਵੋਟ ਕੇਂਦਰ ਬਣਾਏ ਗਏ ਸਨ । ਸੂਬੇ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 2,67,28,053 ਜਦਕਿ ਮਹਿਲਾ ਵੋਟਰਾਂ ਦੀ ਗਿਣਤੀ 2,64,00,074 ਹੈ। ਇਨ੍ਹਾਂ 'ਚੋਂ 11,71,558 ਨੌਜਵਾਨ ਵੋਟਰ ਹਨ ਜਦਕਿ 12,15,920 ਵੋਟਰਾਂ ਦੀ ਉਮਰ 80 ਸਾਲ ਤੋਂ ਵੱਧ ਹੈ।

The post ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਸ਼ਾਮ 5 ਵਜੇ ਤੱਕ 65.69 ਫ਼ੀਸਦੀ ਹੋਈ ਵੋਟਿੰਗ appeared first on TheUnmute.com - Punjabi News.

Tags:
  • breaking-news
  • karnataka-assembly
  • karnataka-assembly-elections
  • news
  • the-unmute
  • the-unmute-breaking-news

ਅਸ਼ਵਨੀ ਸ਼ਰਮਾ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ 'ਆਪ' ਦੇ ਵਿਧਾਇਕਾਂ, ਆਗੂਆਂ ਤੇ ਵਰਕਰਾਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

Wednesday 10 May 2023 01:27 PM UTC+00 | Tags: aam-aadmi-party ashwani-sharma breaking-news chief-election-commissioner chief-minister-bhagwant-mann cm-bhagwant-mann jalandhar news punjab-bjp punjab-congress punjab-government

ਜਲੰਧਰ 10 ਮਈ 2023: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ (Ashwani Sharma) ਨੇ ਜਲੰਧਰ ਲੋਕ ਸਭਾ ਚੋਣਾਂ ਲਈ ਵੋਟਿੰਗ ਵਾਲੇ ਦਿਨ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਚੋਣ ਕਮਿਸ਼ਨ ਦੇ ਨਿਯਮਾਂ ਦੀ ਸ਼ਰੇਆਮ ਧੱਜੀਆਂ ਉਡਾਉਣ ਲਈ ਭਾਰਤ ਸਰਕਾਰ ਦੇ ਮੁੱਖ ਚੋਣ ਕਮਿਸ਼ਨਰ, ਡੀ.ਜੀ.ਪੀ.ਪੰਜਾਬ, ਚੀਫ਼ ਇਲੇਕ੍ਤ੍ਰੋਲ ਅਫਸਰ ਪੰਜਾਬ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਹੈ ਅਤੇ ਇਹਨਾ ਖਿਲਾਫ਼ ਕਾਰਵਾਈ ਕਰਨ ਡੀ ਮੰਗ ਕੀਤੀ ਹੈ।

ਅਸ਼ਵਨੀ ਸ਼ਰਮਾ ਨੇ ਸ਼ਿਕਾਇਤ ਪੱਤਰ ਵਿੱਚ ਲਿਖਿਆ ਹੈ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਬੁਖਲਾਈ ਅਤੇ ਡਰੀ ਹੋਈ ਹੈ। ‘ਆਪ’ ਸਰਕਾਰ ਨੂੰ ਆਪਣੀ ਹਾਰ ਦਾ ਡਰ ਹੈ ਅਤੇ ਇਹ ਲੋਕ ਲੋਕਤੰਤਰ ਨੂੰ ਕਮਜ਼ੋਰ ਕਰਨ ‘ਤੇ ਤੁਲੇ ਹੋਏ ਹਨ। 'ਆਪ' ਆਗੂ ਤੇ ਵਰਕਰ ਵੋਟਾਂ ਵਾਲੇ ਦਿਨ ਚੋਣ ਕਮਿਸ਼ਨ ਦੇ ਨਿਯਮਾਂ ਦੀਆਂ ਧਜੀਆਂ ਉੜਾ ਰਹੇ ਹਨ।

ਜਲੰਧਰ ਦੀ ਹਰ ਵਿਧਾਨ ਸਭਾ ‘ਚ ‘ਆਪ’ ਦੇ ਵਿਧਾਇਕ ਅਤੇ ਸੈਂਕੜੇ ਵਰਕਰ ਜਲੰਧਰ ਦੇ ਬਾਹਰੋਂ ਇਥੇ ਪਹੁੰਚੇ ਹੋਏ ਹਨ, ਜਦਕਿ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਵੋਟਿੰਗ ਵਾਲੇ ਦਿਨ ਕੋਈ ਵੀ ਬਾਹਰੀ ਵਰਕਰ ਇਥੇ ਨਹੀਂ ਰੁਕ ਸਕਦਾ, ਪਰ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਹੁਣ ਤੱਕ ਨਾ ਸਿਰਫ਼ ਲੋਕ ਸਭਾ ਦੀ ਸੀਮਾ ਦੇ ਅੰਦਰ ਰਹਿ ਰਹੇ ਹਨ, ਸਗੋਂ ਦਿਨ ਰਾਤ ਚੋਣ ਕਮਿਸ਼ਨ ਦੇ ਨਿਯਮਾਂ ਦੀਆਂ ਧੱਜੀਆਂ ਵੀ ਉਡਾ ਰਹੇ ਹਨ।

ਅਸ਼ਵਨੀ ਸ਼ਰਮਾ (Ashwani Sharma) ਨੇ ਕਿਹਾ ਕਿ ਲੁਧਿਆਣਾ (ਉੱਤਰੀ) ਦੇ ਵਿਧਾਇਕ ਮਦਨ ਲਾਲ ਬੱਗਾ, ਲੁਧਿਆਣਾ (ਪੂਰਬੀ) ਦੇ ਵਿਧਾਇਕ ਦਲਜੀਤ ਸਿੰਘ ਭੋਲਾ, ਗੁਰਪ੍ਰੀਤ ਸਿੰਘ ਗੋਗੀ, ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਜਸਬੀਰ ਸਿੰਘ ਸੰਧੂ, ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੋੰਗ, ਮਾਰਕਫੈੱਡ ਦੇ ਪ੍ਰਧਾਨ ਸ਼ਾਮ ਸੁੰਦਰ ਅਤੇ ਹੋਰ ਕਈ ‘ਆਪ’ ਆਗੂ ਅਤੇ ਕਾਰਜਕਰਤਾ ਜਲੰਧਰ ‘ਚ ਰਹਿ ਕੇ, ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਸਾਰੇ ਬੂਥਾਂ ‘ਤੇ ਚੋਣ ਪ੍ਰਚਾਰ ਕਰਨ, ਪੈਸੇ ਅਤੇ ਸ਼ਰਾਬ ਵੰਡਣ ਆਦਿ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹਨ। ਇਹ ਲੋਕ ਜਲੰਧਰ ਲੋਕ ਸਭਾ ਹਲਕੇ ਦੇ ਵਸਨੀਕਾਂ ‘ਤੇ ਦਬਾਅ ਪਾਉਣ, ਧਮਕੀਆਂ ਦੇਣ ਆਦਿ ਕਈ ਗੈਰ-ਕਾਨੂੰਨੀ ਕੰਮ ਕਰ ਰਹੇ ਹਨ, ਜਿਸ ਦਾ ਸਿੱਧਾ ਅਸਰ ਵੋਟਰ ਦੀ ਆਜ਼ਾਦਾਨਾ ਵੋਟਿੰਗ ‘ਤੇ ਪੈਂਦਾ ਹੈ।

ਸ਼ਰਮਾ (Ashwani Sharma) ਨੇ ਮੰਗ ਕੀਤੀ ਕਿ ਆਦਰਸ਼ ਚੋਣ ਜ਼ਾਬਤਾ, ਭਾਰਤੀ ਦੰਡਾਵਲੀ, ਪਬਲਿਕ ਐਕਟ, 1950 ਅਤੇ ਹੋਰ ਸਬੰਧਤ ਐਕਟਾਂ ਦੀ ਉਲੰਘਣਾ ਕਰਨ ਲਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਆਗੂਆਂ ਅਤੇ ਵਰਕਰਾਂ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇ ਅਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਨ੍ਹਾਂ ਵਿਧਾਇਕਾਂ ਦੀ ਵਿਧਾਨ ਸਭਾ ਤੋਂ ਮੈਂਬਰਸ਼ਿਪ ਰੱਦ ਕੀਤੀ ਜਾਵੇ, ਕਿਉਂਕਿ ਉਪਰੋਕਤ ਸਾਰੇ ਗੈਰ-ਕਾਨੂੰਨੀ ਤੌਰ ‘ਤੇ ਹਲਕੇ ‘ਚ ਰਹਿ ਰਹੇ ਹਨ ਅਤੇ ਪੈਸੇ ਵੰਡਣ, ਬੂਥਾਂ ‘ਤੇ ਕਬਜ਼ਾ ਕਰਨ, ਗੈਰ-ਕਾਨੂੰਨੀ ਪ੍ਰਚਾਰ ਕਰਨ, ਦਬਾਅ ਬਣਾਉਣ, ਇਲਾਕਾ ਨਿਵਾਸੀਆਂ ਨੂੰ ਧਮਕੀਆਂ ਦੇਣ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹਨ। ਇਹ ਸਾਰੇ ਉਪਰੋਕਤ ਆਗੂ ਅਤੇ ਵਰਕਰ ਜਲੰਧਰ ਲੋਕ ਸਭਾ ਹਲਕੇ ਵਿੱਚ ਚੋਣ ਕਮਿਸ਼ਨ ਦੇ ਕੰਮ ਵਿੱਚ ਅੜਿੱਕੇ ਡਾਹ ਰਹੇ ਹਨ ਅਤੇ ਨਿਰਪੱਖ ਚੋਣ ਅਮਲ ਵਿੱਚ ਵੀ ਅੜਿੱਕਾ ਪਾ ਰਹੇ ਹਨ, ਇਸ ਲਈ ਇਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

ਅਸ਼ਵਨੀ ਸ਼ਰਮਾ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਪ੍ਰਚਾਰ ਕਰਨ ਵਾਲੇ ਸਾਰੇ ਭਾਜਪਾ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਵਰਕਰਾਂ ਨੇ ਦਿਨ ਰਾਤ ਇੱਕ ਕਰਕੇ ਹਰ ਵਿਧਾਨ ਸਭਾ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਭਾਜਪਾ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੋਂ ਜਾਣੂ ਕਰਵਾਇਆ ਹੈ ਅਤੇ ਉਨ੍ਹਾਂ ਨੂੰ ਭਾਜਪਾ ਦੇ ਹੱਕ ਵਿੱਚ ਵੋਟ ਪਾਉਣ ਲਈ ਵੀ ਪ੍ਰੇਰਿਤ ਕੀਤਾ ਹੈ। ਭਾਜਪਾ ਨੂੰ ਸ਼ਹਿਰਾਂ ਅਤੇ ਪਿੰਡਾਂ ਵਿੱਚ ਭਰਵਾਂ ਸਮਰਥਨ ਮਿਲਿਆ ਅਤੇ ਨਿੱਘਾ ਸਵਾਗਤ ਕੀਤਾ ਗਿਆ ਹੈ। ਇਸ ਲਈ ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਆਉਣ ਵਾਲਾ ਸਮਾਂ ਭਾਜਾਪ ਦਾ ਹੀ ਹੈ |

The post ਅਸ਼ਵਨੀ ਸ਼ਰਮਾ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ 'ਆਪ' ਦੇ ਵਿਧਾਇਕਾਂ, ਆਗੂਆਂ ਤੇ ਵਰਕਰਾਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ appeared first on TheUnmute.com - Punjabi News.

Tags:
  • aam-aadmi-party
  • ashwani-sharma
  • breaking-news
  • chief-election-commissioner
  • chief-minister-bhagwant-mann
  • cm-bhagwant-mann
  • jalandhar
  • news
  • punjab-bjp
  • punjab-congress
  • punjab-government

ਚੰਡੀਗੜ੍ਹ 10 ਮਈ 2023: ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਲ-ਕਾਦਿਰ ਟਰੱਸਟ ਮਾਮਲੇ ਵਿਚ ਇਮਰਾਨ ਖਾਨ ਨੂੰ ਅੱਠ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। NAB ਕੋਰਟ ਨੇ ਇਹ ਫੈਸਲਾ ਦਿੱਤਾ ਹੈ। ਇਮਰਾਨ ਨੂੰ 17 ਮਈ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਪਾਕਿਸਤਾਨ ‘ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ‘ਚ ਹਿੰਸਾ ਸ਼ੁਰੂ ਹੋ ਗਈ ਹੈ। ਮੰਗਲਵਾਰ ਨੂੰ ਜਦੋਂ ਇਮਰਾਨ ਖਾਨ ਸੁਣਵਾਈ ਲਈ ਇਸਲਾਮਾਬਾਦ ਹਾਈ ਕੋਰਟ ਪਹੁੰਚੇ ਤਾਂ ਉਨ੍ਹਾਂ ਨੂੰ ਪਾਕਿਸਤਾਨ ਦੇ ਨੀਮ ਫੌਜੀ ਬਲ ਨੇ ਗ੍ਰਿਫਤਾਰ ਕਰ ਲਿਆ। ਜਿਸ ਦਾ ਹਿੰਸਕ ਵਿਰੋਧ ਸ਼ੁਰੂ ਹੋ ਗਿਆ ਹੈ।

The post ਅਦਾਲਤ ਨੇ ਸਾਬਕਾ PM ਇਮਰਾਨ ਖ਼ਾਨ ਨੂੰ ਅੱਠ ਦਿਨ ਦੇ ਰਿਮਾਂਡ ‘ਤੇ ਭੇਜਿਆ appeared first on TheUnmute.com - Punjabi News.

Tags:
  • breaking-news
  • imran-khan

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਸ਼ਾਂਤੀਪੂਰਵਕ ਸਮਾਪਤ, ਜਾਣੋ ਕਿੰਨੇ ਹੋਈ ਪੋਲਿੰਗ

Wednesday 10 May 2023 03:30 PM UTC+00 | Tags: aam-aadmi-party breaking-news congress jalandhar jalandhar-election-2023 latest-news lok-sabha news punjab-election-commision punjab-news punjab-politics sant-balbir-singh-seechewal shiromani-akali-dal the-unmute-breaking-news

ਚੰਡੀਗੜ੍ਹ, 10 ਮਈ 2023: ਜਲੰਧਰ (Jalandhar) ਲੋਕ ਸਭਾ ਜ਼ਿਮਨੀ ਚੋਣ ਲਈ ਅੱਜ ਵੋਟਿੰਗ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਹੀ। ਇਸ ਦੌਰਾਨ ਸ਼ਾਂਤਮਈ ਢੰਗ ਨਾਲ ਪੋਲਿੰਗ ਨੂੰ ਯਕੀਨੀ ਬਣਾਉਣ ਲਈ ਮੁੱਖ ਚੋਣ ਅਧਿਕਾਰੀਆਂ ਵੱਲੋਂ ਪੰਜਾਬ ਰਾਜ ਕੰਟਰੋਲ ਰੂਮ ਰਾਹੀਂ ਪੋਲਿੰਗ ਦੀ ਕਾਰਵਾਈ ‘ਤੇ ਤਿੱਖੀ ਨਜ਼ਰ ਰੱਖੀ ਗਈ। ਸਾਰੇ 1972 ਪੋਲਿੰਗ ਸਟੇਸ਼ਨਾਂ ‘ਤੇ ਲਾਈਵ ਸਟ੍ਰੀਮਿੰਗ ਕੀਤੀ ਗਈ ਸੀ ਅਤੇ 3 ਜਾਂ ਇਸ ਤੋਂ ਵੱਧ ਪੋਲਿੰਗ ਸਟੇਸ਼ਨਾਂ ਵਾਲੇ 166 ਸਥਾਨਾਂ ‘ਤੇ ਇਮਾਰਤ ਦੇ ਬਾਹਰ ਇੱਕ ਵਾਧੂ ਕੈਮਰਾ ਲਗਾਇਆ ਗਿਆ ਸੀ। ਜਲੰਧਰ ‘ਚ ਸ਼ਾਮ 6 ਵਜੇ ਤੱਕ ਸਿਰਫ 54 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ।

ਜਾਣੋ ਵਿਧਾਨ ਸਭਾ ਹਲਕਿਆਂ ਮੁਤਾਬਕ ਵੋਟਿੰਗ ਫ਼ੀਸਦੀ

 ਜਲੰਧਰ ਕੈਂਟ 'ਚ ਕੁੱਲ 48.9 ਫ਼ੀਸਦੀ ਹੋਈ ਵੋਟਿੰਗ

ਜਲੰਧਰ ਸੈਂਟਰਲ 'ਚ ਕੁੱਲ 49 ਫ਼ੀਸਦੀ ਹੋਈ ਵੋਟਿੰਗ

ਜਲੰਧਰ ਉੱਤਰੀ 'ਚ ਕੁੱਲ 54.4 ਫ਼ੀਸਦੀ ਹੋਈ ਵੋਟਿੰਗ

ਜਲੰਧਰ ਪੱਛਮੀ 'ਚ 56.4 ਫ਼ੀਸਦੀ ਹੋਈ ਵੋਟਿੰਗ 

ਫਿਲੌਰ 'ਚ ਕੁੱਲ 55.8 ਫ਼ੀਸਦੀ ਹੋਈ ਵੋਟਿੰਗ

ਆਦਮਪੁਰ 'ਚ ਕੁੱਲ 52.3 ਫ਼ੀਸਦੀ ਹੋਈ ਵੋਟਿੰਗ

ਕਰਤਾਰਪੁਰ 'ਚ ਕੁੱਲ 54.7 ਫ਼ੀਸਦੀ ਹੋਈ ਵੋਟਿੰਗ

ਨਕੋਦਰ 'ਚ ਕੁੱਲ 55.4 ਫ਼ੀਸਦੀ ਹੋਈ ਵੋਟਿੰਗ

The post ਜਲੰਧਰ ਲੋਕ ਸਭਾ ਜ਼ਿਮਨੀ ਚੋਣ ਸ਼ਾਂਤੀਪੂਰਵਕ ਸਮਾਪਤ, ਜਾਣੋ ਕਿੰਨੇ ਹੋਈ ਪੋਲਿੰਗ appeared first on TheUnmute.com - Punjabi News.

Tags:
  • aam-aadmi-party
  • breaking-news
  • congress
  • jalandhar
  • jalandhar-election-2023
  • latest-news
  • lok-sabha
  • news
  • punjab-election-commision
  • punjab-news
  • punjab-politics
  • sant-balbir-singh-seechewal
  • shiromani-akali-dal
  • the-unmute-breaking-news

ਚੰਡੀਗੜ੍ਹ, 10 ਮਈ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਏ ਦੋ ਰੋਜ਼ਾ ਵਿਸ਼ੇਸ਼ ਆਪਰੇਸ਼ਨ ‘ਓ.ਪੀ.ਐੱਸ. ਵਿਜੀਲ’ ਦੌਰਾਨ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਸਮਾਜਿਕ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰ ਵਿਰੁੱਧ 177 ਐਫਆਈਆਰਜ਼ ਦਰਜ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਮੰਗਲਵਾਰ ਸਵੇਰੇ 10 ਵਜੇ ਚਲਾਏ ਇਸ ਬਹੁ-ਪੱਖੀ ਚੈਕਿੰਗ ਅਤੇ ਏਰੀਆ ਡੋਮੀਨੇਸ਼ਨ ਪ੍ਰੋਗਰਾਮ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਪੂਰੀ ਪੰਜਾਬ ਪੁਲਿਸ ਫੋਰਸ ਦੀ ਅਗਵਾਈ ਕਰਨ ਵਾਸਤੇ ਕੱਲ ਖੁਦ ਲੁਧਿਆਣਾ ਬੱਸ ਸਟੈਂਡ ਪਹੁੰਚੇ ਸਨ। ਪੰਜਾਬ ਪੁਲਿਸ ਹੈੱਡਕੁਆਰਟਰ ਦੇ ਏ.ਡੀ.ਜੀ.ਪੀ./ਆਈ.ਜੀ.ਪੀ. ਰੈਂਕ ਦੇ ਅਧਿਕਾਰੀ ਵੀ ਆਪਰੇਸ਼ਨ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਨ ਲਈ ਆਪਣੇ ਨਿਰਧਾਰਤ ਪੁਲਿਸ ਜ਼ਿਲ੍ਹਿਆਂ ਵਿੱਚ ਮੌਜੂਦ ਰਹੇ ਸਨ। ਸੀਪੀਜ਼/ਐਸਐਸਪੀਜ਼ ਨੂੰ ਇਸ ਆਪਰੇਸ਼ਨ ਲਈ ਘੱਟੋ-ਘੱਟ 75 ਫੀਸਦੀ ਪੁਲਿਸ ਬਲ ਸ਼ਾਮਿਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਆਪਰੇਸ਼ਨ ਦੌਰਾਨ ਪੁਲਿਸ ਟੀਮਾਂ ਵੱਲੋਂ 2.5 ਕਿਲੋਗ੍ਰਾਮ ਹੈਰੋਇਨ ਅਤੇ ਤਿੰਨ ਕੁਇੰਟਲ ਤੋਂ ਵੱਧ ਭੁੱਕੀ ਬਰਾਮਦ ਕਰਨ ਤੋਂ ਇਲਾਵਾ ਹੋਰ ਨਸ਼ੀਲੇ ਪਦਾਰਥ, ਫਾਰਮਾ ਡਰੱਗਜ਼ ਅਤੇ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਗਜ਼ਟਿਡ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ 17500 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਸੂਬੇ ਭਰ ਦੇ 185 ਰੇਲਵੇ ਸਟੇਸ਼ਨਾਂ, 230 ਬੱਸ ਸਟੈਂਡਾਂ, 1198 ਹੋਟਲਾਂ/ਰਹਿਣ ਬਸੇਰਿਆਂ ਅਤੇ 715 ਬਜ਼ਾਰਾਂ/ਮਾਲਜ਼ ਦੀ ਚੈਕਿੰਗ ਕੀਤੀ। ਇਸ ਕਾਰਵਾਈ ਦੌਰਾਨ 3405 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ।

ਸਪੈਸ਼ਲ ਡੀਜੀਪੀ ਨੇ ਅੱਗੇ ਦੱਸਿਆ ਕਿ ਆਮ ਲੋਕਾਂ ਲਈ ਘੱਟੋ-ਘੱਟ ਅਸੁਵਿਧਾ ਨੂੰ ਯਕੀਨੀ ਬਣਾਉਂਦਿਆਂ ਸ਼ੱਕੀ ਵਾਹਨਾਂ/ਵਿਅਕਤੀਆਂ ਦੀ ਵਿਆਪਕ ਚੈਕਿੰਗ ਲਈ ਸੂਬੇ ਵਿੱਚ 79 ਅੰਤਰ-ਰਾਜੀ ਅਤੇ 318 ਅੰਤਰ-ਜ਼ਿਲ੍ਹਾ ਹਾਈਟੈਕ ਨਾਕੇ ਵੀ ਲਗਾਏ ਗਏ। ਉਹਨਾਂ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਨੇ ਘੱਟੋ-ਘੱਟ 1596 ਵਾਹਨਾਂ ਦੇ ਚਲਾਨ ਕਰਨ ਦੇ ਨਾਲ ਨਾਲ 60 ਵਾਹਨ ਜ਼ਬਤ ਵੀ ਕੀਤੇ।

ਇਸ ਦੇ ਨਾਲ ਹੀ ਪੁਲਿਸ ਟੀਮਾਂ ਨੇ 6233 ਗੁਰਦੁਆਰਿਆਂ, 2376 ਮੰਦਰਾਂ, 517 ਚਰਚਾਂ ਅਤੇ 425 ਮਸਜਿਦਾਂ ਦੀ ਸੁਰੱਖਿਆ ਦਾ ਵੀ ਜਾਇਜ਼ਾ ਲਿਆ ਤਾਂ ਜੋ ਇਹ ਵੀ ਯਕੀਨੀ ਬਣਾਇਆ ਜਾ ਸਕੇ ਕਿ ਸਾਰੀਆਂ ਥਾਵਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ ਅਤੇ ਇਹ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ।

ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਆਪਰੇਸ਼ਨ ਚਲਾਉਣ ਦਾ ਉਦੇਸ਼ ਲੋਕਾਂ ਵਿੱਚ ਵਿਸ਼ਵਾਸ ਵਧਾਉਣ ਦੇ ਨਾਲ ਨਾਲ ਸਮਾਜ ਵਿਰੋਧੀ ਤੱਤਾਂ 'ਤੇ ਨਕੇਲ ਕਸੱਣ ਲਈ ਪੁਲਿਸ ਦੀ ਮੌਜੂਦਗੀ ਨੂੰ ਵਧਾਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਦੋ ਰੋਜ਼ਾ ਆਪਰੇਸ਼ਨ ਦੌਰਾਨ ਪੁਲਿਸ ਟੀਮਾਂ ਨੇ ਸੂਬੇ ਭਰ ਵਿੱਚ ਘੱਟੋ-ਘੱਟ 221 ਫਲੈਗ ਮਾਰਚ ਵੀ ਕੱਢੇ।

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਸਰਹੱਦੀ ਸੂਬੇ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ।

The post OPS VIGIL: ਪੰਜਾਬ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ 177 FIR ਕੀਤੀਆਂ ਦਰਜ, 2.5 ਕਿਲੋ ਹੈਰੋਇਨ, 3 ਕੁਇੰਟਲ ਭੁੱਕੀ ਬਰਾਮਦ appeared first on TheUnmute.com - Punjabi News.

Tags:
  • latest-news
  • news
  • ops-vigil
  • poppy
  • punjab-police
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form