PM ਮੋਦੀ ਅੱਜ ਤੋਂ 24 ਮਈ ਤੱਕ 3 ਦੇਸ਼ਾਂ ਦਾ ਕਰਨਗੇ ਦੌਰਾ, G-7 ਸੰਮੇਲਨ ‘ਚ ਹੋਣਗੇ ਸ਼ਾਮਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ 6 ਦਿਨਾਂ ਦੇ ਵਿਦੇਸ਼ ਦੌਰੇ ‘ਤੇ ਜਾ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਜਾਪਾਨ, ਪਾਪੂਆ ਨਿਊ ਗਿਨੀ ਅਤੇ ਆਸਟ੍ਰੇਲੀਆ ਦਾ ਦੌਰਾ ਕਰਨਗੇ। ਪੀਐਮ ਮੋਦੀ ਜਾਪਾਨ ਵਿੱਚ ਹੋਣ ਵਾਲੇ G-7 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣਗੇ ਅਤੇ ਉਨ੍ਹਾਂ ਦੀ ਜਾਪਾਨ ਯਾਤਰਾ 19 ਤੋਂ 21 ਮਈ ਤੱਕ ਹੋਵੇਗੀ।

PM Modi Japan Visit
PM Modi Japan Visit

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਫੂਮਿਓ ਨਾਲ ਮੁਲਾਕਾਤ ਕਰਨਗੇ। ਜਾਪਾਨ ਦੀ ਪ੍ਰਧਾਨਗੀ ‘ਚ ਹੋ ਰਹੇ G-7 ਸੰਮੇਲਨ ‘ਚ ਪ੍ਰਧਾਨ ਮੰਤਰੀ G-7ਸੈਸ਼ਨ ‘ਚ ਹਿੱਸਾ ਲੈਣ ਵਾਲੇ ਦੇਸ਼ਾਂ ਨਾਲ ਗੱਲਬਾਤ ਕਰਨਗੇ। ਜਾਣਕਾਰੀ ਮੁਤਾਬਕ ਇਨ੍ਹਾਂ ਸੈਸ਼ਨਾਂ ‘ਚ ਪੀਐੱਮ ਮੋਦੀ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ, ਭੋਜਨ, ਖਾਦ ਅਤੇ ਊਰਜਾ ਸੁਰੱਖਿਆ, ਸਿਹਤ, ਲਿੰਗ ਸਮਾਨਤਾ, ਜਲਵਾਯੂ ਪਰਿਵਰਤਨ ਵਰਗੇ ਅਹਿਮ ਮੁੱਦਿਆਂ ‘ਤੇ ਗੱਲ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਜਾਪਾਨੀ ਹਮਰੁਤਬਾ ਕਿਸ਼ਿਦਾ ਫੂਮਿਓ ਨਾਲ ਦੁਵੱਲੀ ਮੀਟਿੰਗ ਕਰਨਗੇ। ਜੀ-7 ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਸਹਿਯੋਗੀ ਦੇਸ਼ਾਂ ਦੇ ਹੋਰ ਨੇਤਾਵਾਂ ਨਾਲ ਵੀ ਦੁਵੱਲੀ ਬੈਠਕ ਕਰਨਗੇ। ਇਸ ਦੌਰਾਨ ਕਵਾਡ ਸੰਗਠਨ ਦੇ ਨੇਤਾਵਾਂ ਦੀ ਜਾਪਾਨ ‘ਚ ਵੀ ਮੁਲਾਕਾਤ ਹੋਣ ਦੀ ਉਮੀਦ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਇਸ ਬੈਠਕ ‘ਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਦੀ ਥਾਂ ‘ਤੇ ਅਮਰੀਕੀ ਪ੍ਰਧਾਨ ਮੰਤਰੀ ਜੋਸੇਫ ਬਿਡੇਨ G-7 ਸੰਮੇਲਨ ਅਤੇ ਕਵਾਡ ਬੈਠਕ ਦਾ ਹਿੱਸਾ ਹੋਣਗੇ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

ਆਸਟ੍ਰੇਲੀਆ ਦੇ ਪੀਐਮ ਐਂਥਨੀ ਅਲਬਾਨੀਜ਼, ਅਮਰੀਕਾ ਦੇ ਪ੍ਰਧਾਨ ਮੰਤਰੀ ਜੋਸੇਫ ਬਿਡੇਨ, ਜਾਪਾਨ ਦੇ ਪੀਐਮ ਕਿਸ਼ਿਦਾ ਫੂਮਿਓ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਵਾਡ ਲੀਡਰਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਜਾਪਾਨ ਪਹੁੰਚਣਗੇ। G-7 ਸੰਮੇਲਨ ‘ਚ ਭਾਰਤ ਨੂੰ ਮਹਿਮਾਨ ਦੇਸ਼ ਵਜੋਂ ਸੱਦਾ ਦਿੱਤਾ ਗਿਆ ਹੈ। G-7 ਸੰਗਠਨ ਵਿਚ ਫਰਾਂਸ, ਅਮਰੀਕਾ, ਬ੍ਰਿਟੇਨ, ਜਰਮਨੀ, ਜਾਪਾਨ, ਇਟਲੀ ਅਤੇ ਕੈਨੇਡਾ ਅਤੇ ਯੂਰਪੀ ਸੰਘ ਸ਼ਾਮਲ ਹਨ। ਇਸ ਤੋਂ ਪਹਿਲਾਂ, ਪੀਐਮ ਮੋਦੀ ਨੇ ਪਿਛਲੇ ਸਾਲ 27 ਜੂਨ ਨੂੰ ਜਰਮਨੀ ਵਿੱਚG-7 ਸੰਮੇਲਨ ਵਿੱਚ ਹਿੱਸਾ ਲਿਆ ਸੀ। ਆਪਣੇ ਆਪ ਨੂੰ ਦੁਨੀਆ ਦੀ ਨਵੀਂ ਮਹਾਂਸ਼ਕਤੀ ਮੰਨਣ ਵਾਲੇ ਚੀਨ ਦਾ ਮੁਕਾਬਲਾ ਕਰਨ ਲਈ ਬਣੀ ਕਵਾਡ ਸੰਸਥਾ ਦੀ ਮੀਟਿੰਗ ਵੀ ਜਾਪਾਨ ਵਿੱਚ ਹੋਣੀ ਹੈ। ਚੀਨ ਨਾਲ ਤਣਾਅ ਵਧਣ ਕਾਰਨ ਸਮੂਹ ਨੇ ਆਪਣੇ ਸੁਰੱਖਿਆ ਅਤੇ ਆਰਥਿਕ ਸਬੰਧਾਂ ਨੂੰ ਤੇਜ਼ ਕਰ ਦਿੱਤਾ ਹੈ। ਪੀਐਮ ਮੋਦੀ ਨੇ ਪਿਛਲੇ ਸਾਲ 24 ਮਈ ਨੂੰ ਟੋਕੀਓ ਵਿੱਚ ਦੂਜੇ ਕਵਾਡ ਲੀਡਰਸ ਸੰਮੇਲਨ ਵਿੱਚ ਹਿੱਸਾ ਲਿਆ ਸੀ।

The post PM ਮੋਦੀ ਅੱਜ ਤੋਂ 24 ਮਈ ਤੱਕ 3 ਦੇਸ਼ਾਂ ਦਾ ਕਰਨਗੇ ਦੌਰਾ, G-7 ਸੰਮੇਲਨ ‘ਚ ਹੋਣਗੇ ਸ਼ਾਮਲ appeared first on Daily Post Punjabi.



Previous Post Next Post

Contact Form