ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੂੰ ਲਖਨਊ ਵਿੱਚ ਕੁੱਤੇ ਨੇ ਕੱਟ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਅਰਜੁਨ 15 ਮਈ ਨੂੰ ਇਕਾਨਾ ਸਟੇਡੀਅਮ ਵਿੱਚ ਅਭਿਆਸ ਦੌਰਾਨ ਬਾਲਿੰਗ ਨਹੀਂ ਕਰ ਪਾਏ। ਇਹ ਜਾਣਕਾਰੀ ਲਖਨਊ ਸੁਪਰ ਜਾਇੰਟਸ ਨੇ ਸੋਮਵਾਰ ਰਾਤ 8 ਵਜੇ ਅਰਜੁਨ ਦਾ ਇੱਕ ਵੀਡੀਓ ਟਵੀਟ ਕਰਕੇ ਦਿੱਤੀ ਹੈ। ਵੀਡੀਓ ਵਿੱਚ ਅਰਜੁਨ ਨੇ ਦੱਸਿਆ ਕਿ ਉਨ੍ਹਾਂ ਦੇ ਹੱਥ ਨੂੰ ਕੁੱਤੇ ਨੇ ਕੱਟ ਲਿਆ ਹੈ।
ਵੀਡੀਓ ਵਿੱਚ ਅਰਜੁਨ ਤੇਂਦੁਲਕਰ ਮੁੰਬਈ ਇੰਡੀਅਨਜ਼ ਦੇ ਸਾਬਕਾ ਖਿਡਾਰੀ ਯੁੱਧਵੀਰ ਸਿੰਘ ਚਰਕ ਅਤੇ ਮੋਹਸਿਨ ਖਾਨ ਨਾਲ ਮੁਲਾਕਾਤ ਕਰ ਰਹੇ ਹਨ। ਇੱਥੇ ਉਨ੍ਹਾਂ ਦੱਸਿਆ ਕਿ ਉਸ ਨੂੰ ਕੁੱਤੇ ਨੇ ਕੱਟ ਲਿਆ ਹੈ। ਇਸ ‘ਚ ਉਸ ਦੀ ਗੇਂਦਬਾਜ਼ੀ ਵਾਲੀ ਬਾਂਹ ਦੀਆਂ ਉਂਗਲਾਂ ‘ਤੇ ਸੱਟ ਲੱਗੀ ਹੈ, ਜਿਸ ਕਾਰਨ ਡੂੰਘਾ ਜ਼ਖਮ ਰਹਿ ਗਿਆ ਹੈ। ਹਾਲਾਂਕਿ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਇਸ ਸਬੰਧੀ ਕਿਸੇ ਖਿਡਾਰੀ ਦਾ ਬਿਆਨ ਵੀ ਸਾਹਮਣੇ ਨਹੀਂ ਆਇਆ ਹੈ।
ਕੁੱਤੇ ਦੇ ਕੱਟਣ ਦਾ ਜ਼ਖ਼ਮ ਇੰਨਾ ਡੂੰਘਾ ਸੀ ਕਿ ਕਰੀਅਰ ਵੀ ਤਬਾਹ ਹੋ ਸਕਦਾ ਸੀ। ਅਰਜੁਨ ਤੇਂਦੁਲਕਰ ਦੀ ਉਂਗਲੀ ਦਾ ਜ਼ਖ਼ਮ ਹੌਲੀ-ਹੌਲੀ ਠੀਕ ਹੋ ਰਿਹਾ ਹੈ। ਉਸ ਨੇ ਹੁਣ ਨੈੱਟ ‘ਤੇ ਗੇਂਦਬਾਜ਼ੀ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਸੱਟ ਕਾਰਨ ਉਹ ਅਗਲੇ ਮੈਚ ‘ਚ ਵੀ ਸ਼ਾਇਦ ਹੀ ਖੇਡ ਸਕਣਗੇ। ਅਗਲਾ ਮੈਚ ਮੁੰਬਈ ਇੰਡੀਅਨਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਹੋਣਾ ਹੈ।
ਇਹ ਵੀ ਪੜ੍ਹੋ : ਪਟਿਆਲਾ ਦੇ ਨਵੇਂ ਬੱਸ ਸਟੈਂਡ ਦਾ ਅੱਜ ਹੋਵੇਗਾ ਉਦਘਾਟਨ, CM ਮਾਨ ਲੋਕਾਂ ਨੂੰ ਕਰਨਗੇ ਸਮਰਪਿਤ
ਹੁਣ ਫਾਰਮ ‘ਚ ਮੁੰਬਈ ਦੀ ਟੀਮ ਪਲੇਆਫ ‘ਚ ਦਾਅਵੇਦਾਰੀ ਜਤਾਉਣ ਲਈ ਮਜ਼ਬੂਤੀ ਨਾਲ ਉਤਰੇਗੀ। ਇਸ ਦੇ ਨਾਲ ਹੀ ਲਖਨਊ ਲਈ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ। ਹੁਣ ਤੱਕ 12 ਮੈਚਾਂ ‘ਚ ਇਕ ਅੰਕ ਘੱਟ ਹੋਣ ਕਾਰਨ ਲਖਨਊ ਸੁਪਰ ਜਾਇੰਟਸ ਚੌਥੇ ਸਥਾਨ ‘ਤੇ ਹੈ। ਦੂਜੇ ਪਾਸੇ ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਮੁੰਬਈ 14 ਅੰਕਾਂ ਨਾਲ ਤੀਜੇ ਨੰਬਰ ‘ਤੇ ਹੈ। ਇਸ ਜਿੱਤ ਨਾਲ ਦੋਵਾਂ ਟੀਮਾਂ ਦਾ ਪਲੇਆਫ ‘ਚ ਜਾਣ ਦਾ ਦਾਅਵਾ ਮਜ਼ਬੂਤ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post IPL ਦੌਰਾਨ ਅਰਜੁਨ ਤੇਂਦੁਲਕਰ ‘ਤੇ ਕੁੱਤੇ ਨੇ ਕੀਤਾ ਅਟੈਕ, LSG ਨੇ ਟਵੀਟ ਕੀਤਾ ਵੀਡੀਓ appeared first on Daily Post Punjabi.
source https://dailypost.in/news/sports/dog-attacked-arjun-tendulkar/