ਆਮ ਆਦਮੀ ਪਾਰਟੀ ਦੇ ਨੇਤਾ-ਸਾਂਸਦ ਰਾਘਵ ਚੱਢਾ ਤੇ ਬਾਲੀਵੁੱਡ ਐਕਟ੍ਰੈਸ ਪਰਨੀਤੀ ਚੋਪੜਾ ਅੱਜ ਦਿੱਲੀ ਵਿਚ ਸਗਾਈ ਕਰਨ ਜਾ ਰਹੇ ਹਨ। ਇਹ ਪ੍ਰੋਗਾਰਮ ਦਿੱਲੀ ਦੇ ਕਪੂਰਥਲਾ ਹਾਊਸ ਵਿਚ ਆਯੋਜਿਤ ਹੋਣ ਜਾ ਰਿਹਾ ਹੈ।
ਦਿੱਲੀ ਵਿਚ ਬਾਲੀਵੁੱਡ ਥੀਮ ‘ਤੇ ਰੱਖੀ ਗਈ ਇਸ ਪਾਰਟੀ ਵਿਚ ਰਾਘਵ ਚੱਢਾ ਡਿਜ਼ਾਈਨਰ ਪਵਨ ਸਚਦੇਵਾ ਦੀ ਡਿਜ਼ਾਈਨ ਕੀਤੀ ਗਈ ਅਚਕਣ ਪਹਿਨਣਗੇ, ਦੂਜੇ ਪਾਸੇ ਪਰਨੀਤੀ ਚੋਪੜਾ ਬਾਲੀਵੁੱਡ ਸਟਾਰਸ ਦੇ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਡਿਜ਼ਾਈਨਰ ਡ੍ਰੈਅਸ ਵਿਚ ਦਿਖੇਗੀ। ਇਸ ਪਾਰਟੀ ਵਿਚ ਪੰਜਾਬ ਤੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਦਿਖਣਗੇ, ਨਾਲ ਹੀ ਬਾਲੀਵੁੱਡ ਦੀਆਂ ਕਈ ਸੈਲੀਬ੍ਰਿਟੀਜ਼ ਸਣੇ ਪਰਨੀਤੀ ਦੀ ਕਜ਼ਨ ਪ੍ਰਿਯੰਕਾ ਚੋਪੜਾ ਦੇ ਵੀ ਪਾਰਟੀ ਵਿਚ ਪਹੁੰਚਣ ਦੀ ਸੰਭਾਵਨਾ ਹੈ।
ਹੁਣ ਜਿਹੇ ਇਸ ਕੱਪਲ ਨੂੰ ਡਿਨਰ ਡੇਟ ‘ਤੇ ਦੇਖਿਆ ਗਿਆ ਸੀ। ਦੋਵੇਂ ਇਕ ਰੈਸਟੋਰੈਂਟ ਤੋਂ ਨਿਕਲਦੇ ਹੋਏ ਸਪਾਟ ਕੀਤੇ ਗਏ ਸਨ। ਪਰਨੀਤੀ ਜਿਥੇ ਬਲੈਕ ਆਊਟਫਿਟ ਵਿਚ ਦਿਖੀ ਸੀ, ਉਥੇ ਰਾਘਵ ਬਲੈਕ ਪੇਂਟ ਤੇ ਕੈਜ਼ੂਅਲ ਸ਼ਰਟ ਵਿਚ ਨਜ਼ਰ ਆਏ ਸਨ। ਇਸ ਦੇ ਬਾਅਦ ਦੋਵਾਂ ਦੇ ਵਿਚ ਲੁਕ ਕੇ ਵਿਆਹ ਕੀਤੇ ਜਾਣ ਦੀਆਂ ਅਫਵਾਹਾਂ ਸ਼ੁਰੂ ਹੋ ਗਈਆਂ ਸਨ ਪਰ ਪਰਨੀਤੀ ਨੇ ਇਸ ਤੋਂ ਇਨਕਾਰ ਕੀਤਾ ਸੀ। ਇਸ ਦੇ ਬਾਅਦ ਦੋਵੇਂ ਕਦੇ ਲੰਦਨ ਤਾਂ ਕਦੇ ਮੁੰਬਈ ਵਿਚ ਇਕਦੂਜੇ ਨਾਲ ਦਿਖੇ। ਦੋਵੇਂ ਮੋਹਾਲੀ ਵਿਚ ਪੰਜਾਬ ਤੇ ਮੁੰਬਈ ਵਿਚ IPL ਮੈਚ ਵੀ ਦੇਖਣ ਪਹੁੰਚੇ ਸਨ।
ਇਹ ਵੀ ਪੜ੍ਹੋ : ਜਲੰਧਰ ਉਪ ਚੋਣ ਨਤੀਜੇ : ਦੂਜੇ ਗੇੜ ‘ਚ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ 2680 ਵੋਟਾਂ ਨਾਲ ਅੱਗੇ, ਦੂਜੇ ‘ਤੇ ਕਾਂਗਰਸ
ਪ੍ਰੋਗਰਾਮ ਦੀ ਸ਼ੁਰੂਆਤ ਸ਼ਾਮ ਲਗਭਗ 5 ਵਜੇ ਤੋਂ ਹੋਵੇਗੀ। ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਵੇਗਾ। ਇਸ ਦੇ ਬਾਅਦ ਅਰਦਾਸ ਤੇ ਫਿਰ ਸਗਾਈ ਹੋਵੇਗੀ। ਡਿਨਰ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਪਰਿਵਾਰ ਤੇ ਨਜ਼ਦੀਕੀ ਦੋਸਤ ਮਿਲਾ ਕੇ ਲਗਭਗ 150 ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਵਿਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਅੱਜ ਹੋਵੇਗੀ ਰਾਘਵ ਚੱਢਾ ਤੇ ਪਰਨੀਤੀ ਚੋਪੜਾ ਦੀ ਸਗਾਈ, ਦਿੱਲੀ ਦੇ ਕਪੂਰਥਲਾ ਹਾਊਸ ‘ਚ ਪਹਿਨਾਉਣਗੇ ਇਕ-ਦੂਜੇ ਨੂੰ ਮੁੰਦਰੀ appeared first on Daily Post Punjabi.