ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਡਾਇਮੰਡ ਲੀਗ ‘ਚ ਲਗਾਤਾਰ ਦੂਜਾ ਗੋਲਡ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ

ਦੇਸ਼ ਨੂੰ ਓਲੰਪਿਕ ਗੇਮਸ, ਵਰਲਡ ਚੈਂਪੀਅਨਸ਼ਿਪ ਤੇ ਡਾਇਮੰਡ ਲੀਗ ਵਰਗੇ ਵੱਡੇ ਮੁਕਾਬਲੇ ਵਿਚ ਮੈਡਲ ਦਿਵਾਉਣ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇਕ ਹੋਰ ਕਾਰਨਾਮਾ ਕੀਤਾ ਹੈ। ਨੀਰਜ ਡਾਇਮੰਡ ਲੀਗ ਵਿਚ ਲਗਾਤਾਰ ਦੂਜਾ ਗੋਲਡ ਜਿੱਤਣ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ।

25 ਸਾਲ ਦੇ ਨੀਰਜ ਨੇ ਦੋਹਾ ਵਿਚ ਚੱਲ ਰਹੀ ਪ੍ਰਤੀਯੋਗਤਾ ਦੇ ਮੇਨਸ ਜੈਵਲਿਨ ਥ੍ਰੋ ਈਵੈਂਟ ਦੇ ਫਾਈਨਲ ਵਿਚ ਪਹਿਲੀ ਹੀ ਕੋਸ਼ਿਸ਼ ਵਿਚ 88.67 ਮੀਟਰ ਭਾਲਾ ਸੁੱਟਿਆ। ਇਹ ਨੀਰਜ ਦਾ ਗੋਲਡ ਵਿਨਿੰਗ ਪਰਫਾਰਮੈਂਸ ਸਾਬਤ ਹੋਇਆ। ਨੀਰਜ ਨੇ ਸਾਲ 2023 ਦਾ ਪਹਿਲਾ ਹੀ ਮੈਡਲ ਜਿੱਤਿਆ ਹੈ।

ਪਿਛਲੇ ਸਾਲ ਨੀਰਜ ਨੇ ਜਿਊਰਿਖ ਵਿਚ ਡਾਇਮੰਡ ਲੀਗ ਵਿਚ ਪਹਿਲਾ ਗੋਲਡ ਜਿੱਤਿਆ ਸੀ। 2022 ਵਿਚ ਨੀਰਜ ਨੇ ਵਰਲਡ ਚੈਂਪੀਅਨਸ਼ਿਪ ਵਿਚ ਵੀ ਭਾਰਤ ਨੂੰ ਸਿਲਵਰ ਮੈਡਲ ਦਿਵਾਇਆ ਸੀ।

ਨੀਰਜ ਦਾ ਵਿਅਕਤੀਗਤ ਸਰਵਸ਼੍ਰੇਸ਼ਠ ਪ੍ਰਦਰਸ਼ਨ 89.94 ਮੀਟਰ ਹੈ ਜੋ ਰਾਸ਼ਟਰੀ ਰਿਕਾਰਡ ਵੀ ਹੈ। ਉਹ 2018 ਵਿਚ ਦੋਹਾ ਡਾਇਮੰਡ ਲੀਗ ਵਿਚ ਆਪਣੀ ਇਕਲੌਤੀ ਹਿੱਸੇਦਾਰੀ ਵਿਚ 2018 ਵਿਚ 87.43 ਮੀਟਰ ਦੇ ਨਾਲ ਚੌਥੇ ਸਥਾਨ ‘ਤੇ ਰਹੇ ਸਨ। ਨੀਰਜ ਪਿਛਲੇ ਸਾਲ ਪੂਰਨ ਫਿਟਨੈੱਸ ਤੇ ਤਾਕਤ ਦੀ ਕਮੀ ਕਾਰਨ ਇਥੇ ਹਿੱਸਾ ਨਹੀਂ ਲੈ ਸਕੇ ਸਨ। ਉਹ ਪਿਛਲੇ ਸਤੰਬਰ ਵਿਚ ਜਿਊਰਿਖ ਵਿਚ 2022 ਗ੍ਰੈਂਡ ਫਿਨਾਲੇ ਜਿੱਤਣ ਦੇ ਬਾਅਦ ਡਾਇਮੰਡ ਲੀਗ ਚੈਂਪੀਅਨ ਬਣਨ ਵਾਲੇ ਪਹਿਲੇ ਭਾਰਤੀ ਬਣੇ।

ਇਹ ਵੀ ਪੜ੍ਹੋ : Go First ਦੀਆਂ ਸਾਰੀਆਂ ਉਡਾਣਾਂ 12 ਮਈ ਤੱਕ ਲਈ ਰੱਦ, ਯਾਤਰੀਆਂ ਨੂੰ ਵਾਪਸ ਮਿਲੇਗਾ ਪੂਰਾ ਪੈਸਾ

ਨੀਰਜ ਨੇ ਦੋਹਾ ਵਿਚ ਹੋਈ ਪਹਿਲੀ ਤੇ ਸਿਲੇਸੀਆ ਵਿਚ ਹੋਈ ਤੀਜੀ ਡਾਇਮੰਡ ਲੀਗ ਵਿਚ ਹਿੱਸਾ ਨਹੀਂ ਲਿਆ ਸੀ। ਸਟਾਕਹੋਮ ਵਿਚ ਉਨ੍ਹਾਂ ਨੇ 89.94 ਮੀਟਰ ਭਾਲਾ ਸੁੱਟ ਕੇ ਰਾਸ਼ਟਰੀ ਰਿਕਾਰਡ ਬਣਾਇਆ ਸੀ ਪਰ ਉਨ੍ਹਾਂ ਨੇ ਇਸ ਦੂਰੀ ਦੇ ਬਾਵਜੂਦ ਸਿਲਵਰ ਮੈਡਲ ਜਿੱਤਿਆ ਸੀ। ਲੁਸਾਨ ਵਿਚ ਉਹ ਜੇਤੂ ਬਣੇ ਤੇ ਹੁਣ ਫਾਈਨਲਸ ਵਿਚ ਵੀ ਉਨ੍ਹਾਂ ਨੇ ਸੋਨ ਤਮਗਾ ਹਾਸਲ ਕਰ ਲਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਡਾਇਮੰਡ ਲੀਗ ‘ਚ ਲਗਾਤਾਰ ਦੂਜਾ ਗੋਲਡ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ appeared first on Daily Post Punjabi.



Previous Post Next Post

Contact Form