ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਤੋਂ ਦਾਦਾ ਬਣ ਗਏ ਹਨ। ਆਕਾਸ਼ ਅਤੇ ਸ਼ਲੋਕਾ ਦੇ ਘਰ ਬੇਟੀ ਨੇ ਜਨਮ ਲਿਆ ਹੈ। ਰਿਲਾਇੰਸ ਦੇ ਚੇਅਰਮੈਨ ਦੇ ਬੇਟੇ ਆਕਾਸ਼ ਅੰਬਾਨੀ ਅਤੇ ਉਨ੍ਹਾਂ ਦੀ ਨੂੰਹ ਸ਼ਲੋਕਾ ਮਹਿਤਾ ਦਾ 2 ਸਾਲ ਦਾ ਬੇਟਾ ਵੀ ਹੈ। ਦਾਦਾ ਮੁਕੇਸ਼ ਅੰਬਾਨੀ ਕੁਝ ਦਿਨ ਪਹਿਲਾਂ ਆਪਣੇ ਪੋਤੇ ਅਤੇ ਜਵਾਈ ਦੇ ਨਾਲ ਸਿੱਧੀਵਿਨਾਇਕ ਮੰਦਰ ਪਹੁੰਚੇ ਸਨ। ਆਕਾਸ਼ ਦੇ ਦੋਸਤ ਧਨਰਾਜ ਨਾਥਵਾਨੀ ਨੇ ਅੰਬਾਨੀ ਪਰਿਵਾਰ ‘ਚ ਨਵੇਂ ਮਹਿਮਾਨ ਦੀ ਜਾਣਕਾਰੀ ਦਿੱਤੀ।

ਧਨਰਾਜ ਰਾਜ ਸਭਾ ਮੈਂਬਰ ਪਰਿਮਲ ਨਾਥਵਾਨੀ ਦਾ ਪੁੱਤਰ ਹੈ। ਉਨ੍ਹਾਂ ਨੇ ਟਵਿਟਰ ‘ਤੇ ਲਿਖਿਆ- ਆਕਾਸ਼ ਅਤੇ ਸ਼ਲੋਕਾ ਅੰਬਾਨੀ ਨੂੰ ਉਨ੍ਹਾਂ ਦੀ ਛੋਟੀ ਰਾਜਕੁਮਾਰੀ ਦੇ ਆਉਣ ‘ਤੇ ਹਾਰਦਿਕ ਵਧਾਈ। ਇਹ ਅਨਮੋਲ ਬਰਕਤ ਤੁਹਾਡੇ ਜੀਵਨ ਵਿੱਚ ਬੇਅੰਤ ਖੁਸ਼ੀਆਂ ਅਤੇ ਪਿਆਰ ਲੈ ਕੇ ਆਵੇ। ਆਕਾਸ਼ ਅਤੇ ਸ਼ਲੋਕਾ ਦਾ ਵਿਆਹ 9 ਮਾਰਚ 2019 ਨੂੰ ਹੋਇਆ ਸੀ। ਦੋਵੇਂ ਸਕੂਲੀ ਦੋਸਤ ਰਹੇ ਹਨ। ਦੋਵਾਂ ਨੇ ਆਪਣੀ ਸਕੂਲੀ ਪੜ੍ਹਾਈ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਤੋਂ ਕੀਤੀ।
ਇਹ ਵੀ ਪੜ੍ਹੋ : ICC ਨੇ PCB ਤੋਂ ਮੰਗਿਆ ਜਵਾਬ, ਵਨਡੇ ਵਰਲਡ ਕੱਪ ਖੇਡਣ ਭਾਰਤ ਆ ਰਹੇ ਹਨ ਜਾਂ ਨਹੀਂ
ਸ਼ਲੋਕਾ ਨੇ ਪ੍ਰਿੰਸਟਨ ਯੂਨੀਵਰਸਿਟੀ, ਅਮਰੀਕਾ ਤੋਂ ਮਾਨਵ ਵਿਗਿਆਨ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਸ ਨੇ ਲੰਡਨ ਸਕੂਲ ਆਫ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ ਤੋਂ ਮਾਸਟਰ ਡਿਗਰੀ ਹਾਸਲ ਕੀਤੀ। ਸ਼ਲੋਕਾ ਰੋਜ਼ੀ ਬਲੂ ਫਾਊਂਡੇਸ਼ਨ ਦੀ ਡਾਇਰੈਕਟਰ ਹੈ। ਸ਼ਲੋਕਾ ਦੇ ਪਿਤਾ ਰਸੇਲ ਮਹਿਤਾ ਇਸ ਡਾਇਮੰਡ ਕੰਪਨੀ ਦੇ ਮਾਲਕ ਹਨ। ਬਿਜ਼ਨੈੱਸ ਲੇਡੀ ਹੋਣ ਦੇ ਨਾਲ-ਨਾਲ ਸ਼ਲੋਕਾ ਸੋਸ਼ਲ ਵਰਕਰ ਵੀ ਹੈ। ਉਸਨੇ 2015 ਵਿੱਚ ਕਨੈਕਟਫੋਰ ਨਾਮ ਦੀ ਇੱਕ ਐਨਜੀਓ ਸ਼ੁਰੂ ਕੀਤੀ, ਜੋ ਲੋੜਵੰਦਾਂ ਨੂੰ ਸਿੱਖਿਆ, ਭੋਜਨ ਅਤੇ ਆਸਰਾ ਪ੍ਰਦਾਨ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਬਣੇ ਦਾਦਾ, ਨੂੰਹ ਸ਼ਲੋਕਾ ਨੇ ਬੇਟੀ ਨੂੰ ਦਿੱਤਾ ਜਨਮ appeared first on Daily Post Punjabi.