ਰੂਸ ‘ਚ ਮੈਡੀਕਲ ਦੀ ਪੜ੍ਹਾਈ ਕਰਨ ਗਈ ਭਾਰਤੀ ਵਿਦਿਆਰਥਣ ਦੀ ਇਲਾਜ ਦੌਰਾਨ ਮੌ.ਤ

ਗੋਰਖਪੁਰ : ਰੂਸ ਵਿਚ ਮੈਡੀਕਲ ਦੀ ਪੜ੍ਹਾਈ ਕਰਨ ਗਈ ਵਿਦਿਆਰਥੀ ਦੀ ਬੀਮਾਰੀ ਨਾਲ ਮੌਤ ਹੋ ਗਈ। ਪਰਿਵਾਰ ਦੀ ਸੂਚਨਾ ‘ਤੇ ਸਾਂਸਦ ਰਵੀ ਕਿਸ਼ਨ ਨੇ ਮ੍ਰਿਤਕ ਦੇਹ ਮੰਗਾਉਣ ਦੀ ਪਹਿਲ ਕੀਤੀ ਤਾਂ ਵਿਦਿਆਰਥੀ ਦੀ ਲਾਸ਼ ਹਵਾਈ ਜਹਾਜ਼ ਤੋਂ ਵਾਰਾਣਸੀ ਪਹੁੰਚੀ। ਉਥੇ ਦੇਰ ਰਾਤ ਉਸ ਨੂੰ ਪਿੰਡ ਲਿਆਂਦਾ ਗਿਆ। ਵਿਦਿਆਰਥੀ ਦੀ ਲਾਸ਼ ਦੇਖਦੇ ਹੀ ਪਰਿਵਾਰ ਵਾਲਿਆਂ ਵਿਚ ਮਾਤਮ ਛਾ ਗਿਆ।

ਗਗਹਾ ਥਾਣਾ ਖੇਤਰ ਦੇ ਕਰਵਲ ਮਝਗਾਵਾਂ ਅਨਿਲ ਕੁਮਾਰ ਰਾਏ ਦੀ ਦੂਜੀ ਨੰਬਰ ਦੀ ਬੇਟੀ ਗਾਰਗੀ ਰਾਏ (24) ਰੂਸ ਦੇ ਵੋਰੋਨੇਸ਼ ਸਟੇਟ ਮੈਡੀਕਲ ਯੂਨੀਵਰਸਿਟੀ ਵਿਚ MBBS ਦੀ ਪੜ੍ਹਾਈ ਕਰਨ ਗਈ ਸੀ। 9 ਮਈ ਨੂੰ ਉਸ ਨੇ ਬੁਖਾਰ ਤੇ ਪੇਟ ਦਰਦ ਹੋਣ ਦੀ ਜਾਣਕਾਰੀ ਆਪਣੀ ਮਾਂ ਮਧੂਬਾਲਾ ਨੂੰ ਫੋਨ ‘ਤੇ ਦਿੱਤੀ। ਮਾਂ ਨੇ ਧੀ ਨੂੰ ਇਲਾਜ ਕਰਵਾਉਣ ਦੀ ਸਲਾਹ ਦਿੱਤੀ। ਚੈਕਅੱਪ ਦੇ ਬਾਅਦ ਡਾਕਟਰਾਂ ਨੇ ਗਾਰਗੀ ਦੇ ਪੇਟ ਦਾ ਆਪ੍ਰੇਸ਼ਨ ਕਰ ਦਿੱਤਾ। ਉਸ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਹੋਇਆ। 13 ਮਈ ਨੂੰ ਪਰਿਵਾਰ ਵਾਲਿਆਂ ਨੂੰ ਖਬਰ ਮਿਲੀ ਕਿ ਗਾਰਮੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਲੁਧਿਆਣਾ ਦੇ ਵਪਾਰੀਆਂ ਨੂੰ 2000 ਰੁ. ਦੇ ਨੋਟਾਂ ‘ਤੇ ਲੱਗੀ ਰੋਕ ਨਾਲ ਅਨੋਖਾ ਫਾਇਦਾ, ਕਰਜ਼ੇ ਆਉਣ ਲੱਗੇ ਵਾਪਸ

ਧੀ ਦੀ ਮੌਤ ਦੀ ਜਾਣਕਾਰੀ ਨਾਲ ਪਰਿਵਾਰ ਵਾਲਿਆਂ ਵਿਚ ਚੀਕ ਪੁਕਾਰ ਮਚ ਗਿਆ। ਪਰਿਵਾਰ ਵਾਲੇ ਧੀ ਦੀ ਮ੍ਰਿਤਕ ਦੇਹ ਮੰਗਵਾਉਣ ਲਈ ਪ੍ਰੇਸ਼ਾਨ ਹੋ ਗਏ। ਰੂਸ ਵਿਚ ਪੜ੍ਹਾਈ ਕਰ ਰਹੇ ਕੁਸ਼ੀਨਗਰ ਵਾਸੀ ਮੈਡੀਕਲ ਵਿਦਿਆਰਥੀ ਅੰਕਿਤ ਰਾਏ ਨੇ ਗੋਰਖਪੁਰ ਦੇ ਸਾਂਸਦ ਰਵੀ ਕਿਸ਼ਨ ਨਾਲ ਗੱਲ ਕੀਤੀ। ਵਿਦਿਆਥਣ ਦੇ ਪਿਤਾ ਨੇ ਵੀ ਸਾਂਸਦ ਤੋਂ ਮਦਦ ਮੰਗੀ। ਇਸ ‘ਤੇ ਸਾਂਸਦ ਨੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਬਣਾਇਆ ਜਿਸ ਨਾਲ ਗਾਰਗੀ ਦੀ ਮ੍ਰਿਤਕ ਦੇਹ ਗੋਰਖਪੁਰ ਲਿਆਉਣ ਦੀ ਪ੍ਰਕਿਰਿਆ ਵਿਚ ਤੇਜ਼ੀ ਆਈ। ਹਵਾਈ ਜਹਾਜ਼ ਤੋਂ ਮ੍ਰਿਤਕ ਦੇਹ ਵਾਰਾਣਸੀ ਲਿਆਂਦੀ ਗਈ। ਬੀਤੀ ਰਾਤ 9.15 ਵਜੇ ਮ੍ਰਿਤਕ ਦੇਹ ਐਂਬੂਲੈਂਸ ਰਾਹੀਂ ਘਰ ਪਹੁੰਚੀ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਰੂਸ ‘ਚ ਮੈਡੀਕਲ ਦੀ ਪੜ੍ਹਾਈ ਕਰਨ ਗਈ ਭਾਰਤੀ ਵਿਦਿਆਰਥਣ ਦੀ ਇਲਾਜ ਦੌਰਾਨ ਮੌ.ਤ appeared first on Daily Post Punjabi.



Previous Post Next Post

Contact Form