ਸਲਮਾਨ ਖਾਨ ਦੀ ਭੈਣ ਅਰਪਿਤਾ ਦੇ ਘਰੋਂ ਹੀਰਿਆਂ ਦੀਆਂ ਬਾਲੀਆਂ ਹੋਈਆਂ ਚੋਰੀ, ਪਲਿਸ ਨੇ ਨੌਕਰ ਨੂੰ ਕੀਤਾ ਗ੍ਰਿਫਤਾਰ

arpita khan earrings stolen: ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਅਰਪਿਤਾ ਦੇ ਮੁੰਬਈ ਵਾਲੇ ਘਰ ‘ਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅਰਪਿਤਾ ਦੇ ਘਰੋਂ ਉਸ ਦੀਆਂ ਹੀਰਿਆਂ ਦੀਆਂ ਵਾਲੀਆਂ ਚੋਰੀ ਹੋ ਗਈਆਂ ਸਨ। ਇਸ ਮਾਮਲੇ ‘ਚ ਹੁਣ ਪਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

arpita khan earrings stolen
arpita khan earrings stolen

ਅਰਪਿਤਾ ਖਾਨ ਨੇ ਹੀਰਿਆਂ ਦੀਆਂ ਵਾਲੀਆਂ ਚੋਰੀ ਹੋਣ ਤੋਂ ਬਾਅਦ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ਜਾ ਕੇ ਮਾਮਲਾ ਦਰਜ ਕਰਵਾਇਆ। ਅਰਪਿਤਾ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਉਸ ਘਰ ‘ਚੋਂ ਚੋਰੀ ਹੋਈਆਂ ਕੰਨਾਂ ਦੀਆਂ ਬਾਲੀਆਂ ਦੀ ਕੀਮਤ 5 ਲੱਖ ਰੁਪਏ ਹੈ। ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਉਸੇ ਰਾਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਰਪਿਤਾ ਦੇ ਘਰ ਚੋਰੀ ਦੀ ਵਾਰਦਾਤ ਨੂੰ ਉਸ ਦੇ ਘਰ ਵਿੱਚ ਕੰਮ ਕਰਦੇ ਨੌਕਰ ਨੇ ਅੰਜਾਮ ਦਿੱਤਾ। ਜਿਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਅਰਪਿਤਾ ਖਾਨ ਦੇ ਇਸ ਨੌਕਰ ਦਾ ਨਾਂ ਸੰਦੀਪ ਹੇਗੜੇ ਹੈ। ਜੋ ਮੁੰਬਈ ਦੇ ਵਿਲੇ ਪਾਰਲੇ ਇਲਾਕੇ ਦਾ ਰਹਿਣ ਵਾਲਾ ਹੈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

ਅਰਪਿਤਾ ਖਾਨ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦੇਈਏ ਕਿ ਅਰਪਿਤਾ ਸਲਮਾਨ ਖਾਨ ਦੀ ਅਸਲੀ ਭੈਣ ਨਹੀਂ ਹੈ, ਸਗੋਂ ਸਲਮਾਨ ਦੇ ਪਿਤਾ ਸਲੀਮ ਖਾਨ ਨੇ ਉਨ੍ਹਾਂ ਨੂੰ ਗੋਦ ਲਿਆ ਸੀ। ਪਰ ਪਰਿਵਾਰ ਦੇ ਮੈਂਬਰਾਂ ਵਿਚ ਉਸ ਨੂੰ ਪਰਿਵਾਰ ਨਾਲੋਂ ਜ਼ਿਆਦਾ ਪਿਆਰ ਦਿੱਤਾ ਗਿਆ ਹੈ ਅਤੇ ਸਲਮਾਨ ਉਸ ਨੂੰ ਬਹੁਤ ਪਿਆਰ ਕਰਦੇ ਹਨ। ਅਦਾਕਾਰ ਆਪਣੀ ਭੈਣ ਦੀ ਹਰ ਇੱਛਾ ਪਲ ਭਰ ਵਿੱਚ ਪੂਰੀ ਕਰ ਦਿੰਦਾ ਹੈ। ਦੱਸ ਦੇਈਏ ਕਿ ਅਰਪਿਤਾ ਖਾਨ ਦਾ ਵਿਆਹ ਅਭਿਨੇਤਾ ਆਯੂਸ਼ ਸ਼ਰਮਾ ਨਾਲ ਹੋਇਆ ਹੈ। ਦੋਵੇਂ ਦੋ ਬੱਚਿਆਂ ਦੇ ਮਾਤਾ-ਪਿਤਾ ਹਨ। ਆਯੁਸ਼ ਸ਼ਰਮਾ ਇਨ੍ਹੀਂ ਦਿਨੀਂ ਬਾਲੀਵੁੱਡ ‘ਚ ਆਪਣਾ ਕਰੀਅਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

The post ਸਲਮਾਨ ਖਾਨ ਦੀ ਭੈਣ ਅਰਪਿਤਾ ਦੇ ਘਰੋਂ ਹੀਰਿਆਂ ਦੀਆਂ ਬਾਲੀਆਂ ਹੋਈਆਂ ਚੋਰੀ, ਪਲਿਸ ਨੇ ਨੌਕਰ ਨੂੰ ਕੀਤਾ ਗ੍ਰਿਫਤਾਰ appeared first on Daily Post Punjabi.



Previous Post Next Post

Contact Form