ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਦੀ ਕਾਰ ਦਾ ਨਿਊਯਾਰਕ ਵਿਚ ਪਿੱਛਾ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਮਾਂ ਵੀ ਸੀ। ਰਾਇਟਰਸ ਨੇ ਡਿਊਕ ਆਫ ਸਸੇਕਸ ਦੇ ਬੁਲਾਰੇ ਦੇ ਹਵਾਲੇ ਨਾਲ ਦੱਸਿਆ ਕਿ ਘਟਨਾ ਮੰਗਲਵਾਰ ਦੀ ਰਾਤ ਉਸ ਸਮੇਂ ਹੋਈ ਜਦੋਂ ਸ਼ਾਹੀ ਜੋੜਾ ਵੂਮੈਨ ਆਫ ਵਿਜ਼ਨ ਐਵਾਰਡ ਸੈਰੇਮਨੀ ਵਿਚ ਸ਼ਾਮਲ ਹੋਣ ਦੇ ਬਾਅਦ ਪਰਤ ਰਿਹਾ ਸੀ।
ਉਨ੍ਹਾਂ ਦੇ ਬੁਲਾਰੇ ਨੇ ਕਿਹਾ, ਇਹ ਵਿਨਾਸ਼ਕਾਰੀ ਸਾਬਤ ਹੋ ਸਕਦਾ ਸੀ। ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਦੀ ਕਾਰ ਦਾ ਕਰੀਬ ਦੋ ਘੰਟੇ ਤੱਕ ਪਿੱਛਾ ਕੀਤਾ ਗਿਆ। ਇਸ ਦੌਰਾਨ ਹਾਦਸਾ ਟਲ ਗਿਆ। ਰਾਜਾ ਚਾਰਲਸ ਦੀ ਤਾਜਪੋਸ਼ੀ ਤੋਂ ਬਾਅਦ ਪਹਿਲੀ ਵਾਰ ਕਿਸੇ ਜਨਤਕ ਪ੍ਰੋਗਰਾਮ ਵਿਚ ਪਹੁੰਚੇ ਸਨ।
ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਨਿਊਯਾਰਕ ‘ਚ ਪ੍ਰਿੰਸ ਹੈਰੀ, ਉਨ੍ਹਾਂ ਦੀ ਪਤਨੀ ਦੀ ਕਾਰ ਦਾ ਕੀਤਾ ਗਿਆ ਪਿੱਛਾ, ਸਮਾਰੋਹ ਤੋਂ ਪਰਤ ਰਿਹਾ ਸੀ ਸ਼ਾਹੀ ਜੋੜਾ appeared first on Daily Post Punjabi.
source https://dailypost.in/latest-punjabi-news/royal-couple-was/
Sport:
International