ਘਟਦੀ ਜਨਮ ਦਰ ਤੋਂ ਪ੍ਰੇਸ਼ਾਨ ਚੀਨ ਨੌਜਵਾਨਾਂ ਲਈ ਲਾਂਚ ਕਰੇਗਾ ਅਨੋਖਾ ਪ੍ਰਾਜੈਕਟ, ਪੁਰਾਣੇ ਰਿਵਾਜਾਂ ‘ਤੇ ਲਗਾਏਗਾ ਰੋਕ

ਚੀਨ ਘਟਦੀ ਆਬਾਦੀ ਨੂੰ ਵਧਾਉਣ ਲਈ ਨੌਜਵਾਨਾਂ ਨੂੰ ਰਿਝਾਉਣ ਵਿਚ ਲੱਗਾ ਹੈ। ਇਸ ਲਈ ਉਹ 20 ਤੋਂ ਵੱਧ ਸ਼ਹਿਰਾਂ ਵਿਚ ‘ਨਵੇਂ ਯੁੱਗ’ ਦੇ ਵਿਆਹ ਤੇ ਬੱਚੇ ਪੈਦਾ ਕਰਨ ਦੀ ਸੰਸਕ੍ਰਿਤੀ ਬਣਾਉਣ ਲਈ ਇਕ ਪਾਇਲਟ ਪ੍ਰਾਜੈਕਟ ਲਾਂਚ ਕਰਨ ਜਾ ਰਿਹਾ ਹੈ ਤਾਂ ਕਿ ਅਧਿਕਾਰੀਆਂ ਵੱਲੋਂ ਬੱਚੇ ਪੈਦਾ ਕਰਨ ਲਈ ਮਾਹੌਲ ਬਣਾਇਆ ਜਾ ਸਕੇ।

ਰਿਪੋਰਟ ਮੁਤਾਬਕ ਚੀਨ ਦਾ ਪਰਿਵਾਰ ਨਿਯੋਜਨ ਸੰਘ, ਜੋ ਸਰਕਾਰ ਦੀ ਜਨਸੰਖਿਆ ਤੇ ਪ੍ਰਜਨਨ ਉਪਾਵਾਂ ਨੂੰ ਲਾਗੂ ਕਰਦਾ ਹੈ, ਮਹਿਲਾਵਾਂ ਨੂੰ ਵਿਆਹ ਕਰਨ ਤੇ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਲਈ ਯੋਜਨਾਵਾਂ ਸ਼ੁਰੂ ਕਰੇਗਾ। ਇਸ ਯੋਜਨਾ ਅਧੀਨ ਵਿਆਹ ਕਰਨ ਲਈ ਨੌਜਵਾਨਾਂ ਨੂੰ ਮਨਾਇਆ ਜਾਵੇਗਾ। ਨਾਲ ਹੀ ਸਹੀ ਉਮਰ ਵਿਚ ਬੱਚੇ ਪੈਦਾ ਕਰਨਾ ਤੇ ਉਸ ਦੇ ਪਾਲਣ-ਪੋਸ਼ਣ ਦੀਆਂ ਜ਼ਿੰਮੇਵਾਰੀਆਂ ਨੂੰ ਸਾਂਝਾ ਕਰਨ ਲਈ ਮਾਤਾ-ਪਿਤਾ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਵਿਆਹ ਦੌਰਾਨ ਦਾਜ ਦੇਣਾ ਤੇ ਹੋਰ ਪੁਰਾਣੇ ਰੀਤੀ-ਰਿਵਾਜਾਂ ‘ਤੇ ਰੋਕ ਲਗਾਈ ਜਾਵੇਗੀ।

ਪਾਇਲਟ ਪ੍ਰਾਜੈਕਟ ਵਿਚ ਸ਼ਾਮਲ ਸ਼ਹਿਰਾਂ ਵਿਚ ਚੀਨ ਦੇ ਹੇਬੇਈ ਸੂਬੇ ਵਿਚ ਮੈਨੂਫੈਕਚਰਿੰਗ ਹਬ ਗਵਾਂਗਝੂ ਤੇ ਹਾਂਡਾਨ ਸ਼ਾਮਲ ਹੈ। ਰਿਪੋਰਟ ਮੁਤਾਬਕ ਐਸੋਸੀਏਸ਼ਨ ਨੇ ਪਿਛਲੇ ਸਾਲ ਬੀਜਿੰਗ ਸਣੇ 20 ਸ਼ਹਿਰਾਂ ਵਿਚ ਯੋਜਨਾਵਾਂ ਸ਼ੁਰੂ ਕੀਤੀਆਂ ਸਨ। ਇਕ ਆਜ਼ਾਦ ਜਨਸੰਖਿਆ ਵਿਗਿਆਨੀ ਹੇ ਯਾਫੂ ਨੇ ਕਿਹਾ ਕਿ ਸਮਾਜ ਵਿਚ ਵਿਆਹ ਤੇ ਬੱਚੇ ਨੂੰ ਜਨਮ ਦੇਣ ਨੂੰ ਲੈ ਕੇ ਨੌਜਵਾਨਾਂ ਦਾ ਮਾਰਗਦਰਸ਼ਨ ਕਰਨ ਦੀ ਲੋੜ ਹੈ। ਨੌਜਵਾਨਾਂ ਵਿਚ ਵਿਆਹ ਤੇ ਬੱਚੇ ਨੂੰ ਲੈ ਕੇ ਗਲਤ ਧਾਰਨਾ ਬਣੀ ਹੁੰਦੀ ਹੈ ਉਸ ਨੂੰ ਮਿਟਾਉਣ ਦੀ ਲੋੜ ਹੈ।

ਇਹ ਵੀ ਪੜ੍ਹੋ : ਕੈਨੇਡੀਅਨ ਨੌਜਵਾਨ ਨੂੰ 9 ਸਾਲ ਦੀ ਕੈਦ, ਦੋ ਸਾਲ ਪਹਿਲਾਂ ਭਾਰਤੀ ਸਿੱਖ ਦੀ ਕੀਤਾ ਸੀ ਕਤ.ਲ

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੀਨ ਨੇ ਆਬਾਦੀ ਵਧਾਉਣ ਲਈ ਕੋਈ ਫੈਸਲਾ ਲਿਆ ਹੈ। ਉਹ ਪਹਿਲਾਂ ਵੀ ਕਈ ਯੋਜਨਾਵਾਂ ਸ਼ੁਰੂ ਕਰ ਚੁੱਕਾ ਹੈ ਜਿਵੇਂ ਟੈਕਸ ਇਨਸੈਂਟਿਵ, ਰਿਹਾਇਸ਼ ਸਬਸਿਡੀ ਤੇ ਤੀਜਾ ਬੱਚਾ ਪੈਦਾ ਕਰਨ ਲਈ ਮੁਫਤ ਜਾਂ ਸਬਸਿਡੀ ਵਾਲੀ ਸਿੱਖਿਆ। ਚੀਨ ਨੇ 1980 ਤੋਂ 2015 ਤੱਕ ‘ਇਕ ਬੱਚਾ’ ਦੀ ਸਖਤ ਨੀਤੀ ਲਾਗੂ ਕੀਤੀ ਸੀ ਜੋ ਕਿ ਇਸ ਦੀਆਂ ਕਈ ਜਨਸੰਖਿਅਕ ਚੁਣੌਤੀਆਂ ਦੀ ਜੜ੍ਹ ਹੈ। ਇਸ ਨੀਤੀ ਨੇ ਭਾਰਤ ਨੂੰ ਦੁਨੀਆ ਦਾ ਸਭ ਤੋਂ ਵਧ ਆਬਾਦੀ ਵਾਲਾ ਦੇਸ਼ ਬਣਨ ਦਾ ਮੌਕਾ ਦਿੱਤਾ ਹੈ। ਹੁਣ ਇਹ ਸੀਮਾ ਤਿੰਨ ਬੱਚਿਆਂ ਤਕ ਵਧਾ ਦਿੱਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਘਟਦੀ ਜਨਮ ਦਰ ਤੋਂ ਪ੍ਰੇਸ਼ਾਨ ਚੀਨ ਨੌਜਵਾਨਾਂ ਲਈ ਲਾਂਚ ਕਰੇਗਾ ਅਨੋਖਾ ਪ੍ਰਾਜੈਕਟ, ਪੁਰਾਣੇ ਰਿਵਾਜਾਂ ‘ਤੇ ਲਗਾਏਗਾ ਰੋਕ appeared first on Daily Post Punjabi.



source https://dailypost.in/latest-punjabi-news/disturbed-by-the-declining/
Previous Post Next Post

Contact Form