ਇਟਲੀ ‘ਚ ਹੜ੍ਹ ਕਾਰਨ 9 ਲੋਕਾਂ ਦੀ ਮੌ.ਤ, ਹਜ਼ਾਰਾਂ ਬੇਘਰ, ਲੋਕਾਂ ਨੂੰ ਕੀਤਾ ਜਾ ਰਿਹਾ ਏਅਰਲਿਫਟ

ਇਟਲੀ ਵਿਚ ਮੰਗਲਵਾਰ ਨੂੰ ਭਾਰੀ ਮੀਂਹ ਤੋਂ ਬਾਅਦ ਹੜ੍ਹ ਆ ਗਿਆ। ਮੀਡੀਆ ਰਿਪੋਰਟ ਮੁਤਾਬਕ ਹੜ੍ਹ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ। ਇਟਲੀ ਦੇ ਇਮੋਲਾ ਵਿੱਚ ਹੋਣ ਵਾਲਾ ਫਾਰਮੂਲਾ ਵਨ ਈਵੈਂਟ ਭਾਰੀ ਮੀਂਹ ਅਤੇ ਹੜ੍ਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਇਟਲੀ ਵਿਚ ਆਮ ਤੌਰ ‘ਤੇ ਸਾਲ ਭਰ ਵਿਚ 1000 ਮਿਲੀਮੀਟਰ ਮੀਂਹ ਪੈਂਦਾ ਹੈ। ਉੱਥੇ ਹੀ 36 ਘੰਟਿਆਂ ‘ਚ 500 ਮਿਲੀਮੀਟਰ ਮੀਂਹ ਪਿਆ ਹੈ।

9 People Died Due To Floods

ਅਧਿਕਾਰੀਆਂ ਨੇ ਦੱਸਿਆ ਕਿ ਐਮਿਲਿਆ-ਰੋਮਾਗਨਾ ਖੇਤਰ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇੱਥੇ ਕੁਝ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਲੋਕਾਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਤਿੰਨ ਸ਼ਹਿਰਾਂ ਫੇਜ਼ਾ, ਸੇਸੇਨਾ ਅਤੇ ਫੋਰਲੀ ਦੀਆਂ ਸੜਕਾਂ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈਆਂ। ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਇਸ ਦੇ ਨਾਲ ਹੀ ਕੁਝ ਲੋਕ ਘਰਾਂ ਵਿਚ ਵੀ ਫਸੇ ਹੋਏ ਹਨ।

9 People Died Due To Floods

ਐਮੀਲਿਆ-ਰੋਮਾਗਨਾ ਖੇਤਰ ਵਿੱਚ ਹੋਣ ਵਾਲੀ ਕਾਰ ਰੇਸਿੰਗ ਚੈਂਪੀਅਨਸ਼ਿਪ – ਫਾਰਮੂਲਾ ਵਨ (F1) ਨੂੰ ਭਾਰੀ ਮੀਂਹ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ। ਫਾਰਮੂਲਾ ਵਨ ਦੇ ਇਕ ਅਧਿਕਾਰੀ ਨੇ ਦੱਸਿਆ- ਹੜ੍ਹ ਕਾਰਨ ਟਰੈਕ ‘ਤੇ ਪਾਣੀ ਭਰ ਗਿਆ ਹੈ। ਸੁਰੱਖਿਆ ਕਾਰਨਾਂ ਕਰਕੇ ਫਿਲਹਾਲ ਦੌੜ ਨੂੰ ਰੱਦ ਕਰ ਦਿੱਤਾ ਗਿਆ ਹੈ। ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਉਠਾ ਸਕਦੇ।

ਇਹ ਵੀ ਪੜ੍ਹੋ : ਮੁੰਬਈ ਏਅਰਪੋਰਟ ‘ਤੇ ਖੜ੍ਹੇ ਏਅਰ ਇੰਡੀਆ ਜਹਾਜ਼ ਦਾ AC ਬੰਦ, 400 ਯਾਤਰੀ ਹੋਏ ਪਰੇਸ਼ਾਨ

ਨਾਗਰਿਕ ਸੁਰੱਖਿਆ ਮੰਤਰੀ ਨੇਲੋ ਮੁਸੁਮੇਸੀ ਨੇ ਕਿਹਾ- ਇੱਕ ਸਾਲ ਵਿੱਚ ਪੈਣ ਵਾਲੀ ਅੱਧੀ ਬਾਰਿਸ਼ ਪਿਛਲੇ 36 ਘੰਟਿਆਂ ਵਿੱਚ ਹੋਈ ਹੈ। ਕੋਸਟ ਗਾਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 5 ਹਜ਼ਾਰ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਐਮਿਲਿਆ-ਰੋਮਾਗਨਾ ਖੇਤਰ ਦੀਆਂ 15 ਨਦੀਆਂ ਵਹਿ ਰਹੀਆਂ ਹਨ। ਕੁਝ ਲੋਕਾਂ ਨੇ ਦੱਸਿਆ ਕਿ ਹਸਪਤਾਲ, ਏਅਰਪੋਰਟ ਨੂੰ ਜਾਣ ਵਾਲੀਆਂ ਸੜਕਾਂ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈਆਂ ਹਨ। ਕਈ ਪਿੰਡਾਂ ਦਾ ਸ਼ਹਿਰਾਂ ਨਾਲੋਂ ਸੰਪਰਕ ਟੁੱਟ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਇਟਲੀ ‘ਚ ਹੜ੍ਹ ਕਾਰਨ 9 ਲੋਕਾਂ ਦੀ ਮੌ.ਤ, ਹਜ਼ਾਰਾਂ ਬੇਘਰ, ਲੋਕਾਂ ਨੂੰ ਕੀਤਾ ਜਾ ਰਿਹਾ ਏਅਰਲਿਫਟ appeared first on Daily Post Punjabi.



source https://dailypost.in/news/international/9-people-died-due-to-floods/
Previous Post Next Post

Contact Form