ਵੈਸ਼ਨੂੰ ਦੇਵੀ ਜਾ ਰਹੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ, ਖੱਡ ‘ਚ ਡਿੱਗੀ ਬੱਸ, 8 ਮੌਤਾਂ

ਜੰਮੂ-ਕਸ਼ਮੀਰ ‘ਚ ਮੰਗਲਵਾਰ ਸਵੇਰੇ ਵੱਡਾ ਹਾਦਸਾ ਵਾਪਰਿਆ ਹੈ। ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇ ‘ਤੇ ਝੱਜਰ ਕੋਟਲੀ ਨੇੜੇ ਯਾਤਰੀਆਂ ਨਾਲ ਭਰੀ ਬੱਸ ਖਾਈ ‘ਚ ਡਿੱਗ ਗਈ। ਇਹ ਬੱਸ ਅੰਮ੍ਰਿਤਸਰ ਤੋਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਸਵਾਰੀਆਂ ਨੂੰ ਲੈ ਕੇ ਕਟੜਾ ਜਾ ਰਹੀ ਸੀ। ਹਾਦਸੇ ‘ਚ 7 ਯਾਤਰੀਆਂ ਦੀ ਮੌਤ ਹੋ ਗਈ ਜਦਕਿ 12 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜੰਮੂ ਦੇ ਡੀਸੀ ਨੇ ਦੱਸਿਆ ਕਿ ਬੱਸ ਦੇ ਡੂੰਘੀ ਖੱਡ ‘ਚ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 4 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਗੰਭੀਰ ਜ਼ਖ਼ਮੀਆਂ ਨੂੰ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ। 12 ਹੋਰਾਂ ਦਾ ਸਥਾਨਕ ਪੀਐਚਸੀ ਵਿੱਚ ਇਲਾਜ ਚੱਲ ਰਿਹਾ ਹੈ।

vaishno devi pilgrims bus

ਹਾਦਸੇ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ ਕੁੱਲ 75 ਯਾਤਰੀ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸੀਆਰਪੀਐਫ ਅਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਕੁਝ ਯਾਤਰੀਆਂ ਦੇ ਬੱਸ ਹੇਠਾਂ ਦੱਬੇ ਹੋਣ ਦਾ ਵੀ ਖਦਸ਼ਾ ਹੈ। ਇਸ ਦੇ ਲਈ ਮੌਕੇ ‘ਤੇ ਕਰੇਨ ਬੁਲਾਈ ਜਾ ਰਹੀ ਹੈ। ਮੌਤਾਂ ਦਾ ਸਹੀ ਅੰਕੜਾ ਬੱਸ ਨੂੰ ਬਾਹਰ ਕੱਢਣ ਤੋਂ ਬਾਅਦ ਹੀ ਸਾਹਮਣੇ ਆਵੇਗਾ।

ਬਚਾਅ ਕਾਰਜ ‘ਚ ਲੱਗੇ ਸੀਆਰਪੀਐੱਫ ਅਧਿਕਾਰੀ ਅਸ਼ੋਕ ਚੌਧਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ ਸਵਾਰ ਜ਼ਿਆਦਾਤਰ ਯਾਤਰੀ ਬਿਹਾਰ ਦੇ ਰਹਿਣ ਵਾਲੇ ਸਨ। ਫਿਲਹਾਲ ਹਾਦਸੇ ‘ਚ ਜਾਨ ਗਵਾਉਣ ਵਾਲੇ ਯਾਤਰੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਚੌਧਰੀ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਸ਼ਾਇਦ ਕਟੜਾ ਦਾ ਰਸਤਾ ਭੁੱਲ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਇਹ ਰਸਤਾ ਚੁਣਿਆ।

ਇਹ ਵੀ ਪੜ੍ਹੋ : ਸਾਕਸ਼ੀ ਮਰਡਰ ਕੇਸ : ਕਤ.ਲ ਕਰਕੇ ਚੈਨ ਨਾਲ ਸੁੱਤਾ ਸੀ ਸਾਹਿਲ, ਮੌਕੇ ਤੋਂ ਫਰਾਰ ਹੋ ਲੁਕਿਆ ਸੀ ਭੂਆ ਦੇ ਘਰ

ਘਟਨਾ ਨਾਲ ਸਬੰਧਤ ਕੁਝ ਵੀਡੀਓਜ਼ ਅਤੇ ਫੋਟੋਆਂ ਵੀ ਸਾਹਮਣੇ ਆਈਆਂ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ। ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਜਿਸ ਥਾਂ ‘ਤੇ ਇਹ ਹਾਦਸਾ ਹੋਇਆ ਹੈ, ਉਸ ਤੋਂ ਇੱਕ ਨਦੀ ਵੀ ਲੰਘਦੀ ਹੈ। ਇਹ ਇੱਕ ਚੰਗਾ ਇਤਫ਼ਾਕ ਸੀ ਕਿ ਬੱਸ ਪਲਟ ਕੇ ਨਦੀ ਵਿੱਚ ਨਹੀਂ ਡਿੱਗੀ, ਨਹੀਂ ਤਾਂ ਸਵਾਰੀਆਂ ਨੂੰ ਬਚਾਉਣ ਵਿੱਚ ਕਾਫੀ ਮੁਸ਼ੱਕਤ ਕਰਨੀ ਪੈਣੀ ਸੀ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਵੈਸ਼ਨੂੰ ਦੇਵੀ ਜਾ ਰਹੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ, ਖੱਡ ‘ਚ ਡਿੱਗੀ ਬੱਸ, 8 ਮੌਤਾਂ appeared first on Daily Post Punjabi.



Previous Post Next Post

Contact Form