ਵਿੱਤ ਮੰਤਰਾਲੇ ਦਾ ਐਲਾਨ, ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਜਾਰੀ ਕੀਤਾ ਜਾਵੇਗਾ 75 ਰੁਪਏ ਦਾ ਸਿੱਕਾ

28 ਮਈ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਹੋਣ ਵਾਲਾ ਹੈ। ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਕੇਂਦਰੀ ਵਿੱਤ ਮੰਤਰਾਲੇ ਨੇ ਵੱਡਾ ਫੈਸਲਾ ਕੀਤਾ ਹੈ। ਵਿੱਤ ਮੰਤਰਾਲੇ ਨੇ ਐਲਾਨ ਕੀਤਾ ਕਿ ਨਵੇਂ ਸੰਸਦ ਭਵਨ ਦੇ ਉੁਦਘਾਟਨ ਨੂੰ ਯਾਦਗਾਰ ਬਣਾਉਣ ਲਈ 75 ਰੁਪਏ ਦਾ ਸਮਾਰਕ ਸਿੱਕਾ ਜਾਰੀ ਕੀਤਾ ਜਾਵੇਗਾ।

ਸਿੱਕੇ ‘ਤੇ ਨਵੇਂ ਸੰਸਦ ਭਵਨ ਦੀ ਤਸਵੀਰ ਤੇ ਉਸ ਦਾ ਨਾਂ ਲਿਖਿਆ ਹੋਵੇਗਾ। ਨਵੇਂ ਸੰਸਦ ਭਵਨ ਦਾ ਉਦਘਾਟਨ 28 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ 75 ਰੁਪਏ ਦਾ ਸਿੱਕਾ ਗੋਲ ਆਕਾਰ ਵਿਚ ਹੋਵੇਗਾ। ਸਿੱਕੇ ਦਾ ਘੇਰਾ 44 ਮਿਲੀਮੀਟਰ ਤੇ ਕਿਨਾਰਿਆਂ ‘ਤੇ 200 ਸੇਰੇਸ਼ਨ ਹੋਵੇਗਾ। 75 ਰੁਪਏ ਦਾ ਇਹ ਸਮਾਰਕ ਸਿੱਕਾ ਚਾਰ ਧਾਤੂਆਂ ਨੂੰ ਮਿਲਾ ਕੇ ਬਣਾਇਆ ਜਾਵੇਗਾ ਜਿਸ ਵਿਚ 50 ਫੀਸਦੀ ਚਾਂਦੀ, 40 ਫੀਸਦੀ ਤਾਂਬਾ, 5 ਫੀਸਦੀ ਨਿੱਕਲ ਤੇ 5 ਫੀਸਦੀ ਜ਼ਿੰਕ ਦਾ ਇਸੇਤਮਾਲ ਕੀਤਾ ਜਾਵੇਗਾ। ਨਵੇਂ ਸੰਸਦ ਭਵਨ ਦੀ ਤਸਵੀਰ ਹੇਠਾਂ 2023 ਵੀ ਲਿਖਿਆ ਹੋਵੇਗਾ।

ਇਹ ਵੀ ਪੜ੍ਹੋ : ਲੁਧਿਆਣਾ ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲਾ ਇਕ ਹੋਰ ਨੌਜਵਾਨ ਗ੍ਰਿਫਤਾਰ

ਸਿੱਕੇ ਦੇ ਸਾਹਮਣੇ ਵਾਲੇ ਹਿੱਸੇ ਵਿਚ ਅਸ਼ੋਕ ਸਤੰਭ ਦਾ ਸਿੰਘ ਤੇ ਸਤਯਮੇਵ ਸਿੱਕੇ ‘ਤੇ ਦੇਵਨਾਗਰੀ ਲਿਪੀ ਵਿਚ ਭਾਰਤ ਤੇ ਅੰਗਰੇਜ਼ੀ ਵਿਚ ਇੰਡੀਆ ਲਿਖਿਆ ਹੋਵੇਗਾ। ਪਿੱਛੇ ਦੇ ਹਿੱਸੇ ਵਿਚ ਉਪਰੀ ਲਾਈਨ ਵਿਚ ਦੇਵਨਾਗਰੀ ਲਿਪੀ ਵਿਚ ਸੰਸਦ ਭਵਨ ਤੇ ਹੇਠਲੀ ਲਾਈਨ ਵਿਚ ਅੰਗਰੇਜ਼ੀ ਵਿਚ ਸੰਸਦ ਭਵਨ ਲਿਖਿਆ ਹੋਵੇਗਾ। ਸਿੱਕੇ ਦਾ ਡਿਜ਼ਾਈਨ ਸੰਵਿਧਾਨ ਦੇ ਪਹਿਲੀ ਅਨੁਸੂਚੀ ਵਿਚ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੀ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਵਿੱਤ ਮੰਤਰਾਲੇ ਦਾ ਐਲਾਨ, ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਜਾਰੀ ਕੀਤਾ ਜਾਵੇਗਾ 75 ਰੁਪਏ ਦਾ ਸਿੱਕਾ appeared first on Daily Post Punjabi.



Previous Post Next Post

Contact Form