ਦੱਖਣੀ ਕੋਰੀਆ ਵਿੱਚ ਏਸ਼ੀਆਨਾ ਏਅਰਲਾਈਨਜ਼ ਦੀ ਇੱਕ ਉਡਾਣ ਵਿੱਚ ਇੱਕ ਯਾਤਰੀ ਨੇ ਸ਼ੁੱਕਰਵਾਰ ਨੂੰ ਦਰਵਾਜ਼ਾ ਖੋਲ੍ਹ ਦਿੱਤਾ। ਫਲਾਈਟ ਦੇ ਲੈਂਡ ਹੋਣ ‘ਚ ਸਿਰਫ 2 ਮਿੰਟ ਬਾਕੀ ਸਨ, ਜਦੋਂ ਯਾਤਰੀ ਨੇ ਐਮਰਜੈਂਸੀ ਡੋਰ ਖੋਲ੍ਹ ਦਿੱਤਾ। ਉਸ ਸਮੇਂ ਜਹਾਜ਼ 700 ਫੁੱਟ ਦੀ ਉਚਾਈ ‘ਤੇ ਸੀ। ਗੇਟ ਖੋਲ੍ਹਣ ਵਾਲੇ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਰਿਪੋਰਟ ਮੁਤਾਬਕ ਜਹਾਜ਼ ਵਿੱਚ ਚਾਲਕ ਦਲ ਦੇ 6 ਮੈਂਬਰ ਅਤੇ 194 ਯਾਤਰੀ ਸਵਾਰ ਸਨ। ਇਸ ਦੌਰਾਨ 12 ਯਾਤਰੀ ਜ਼ਖਮੀ ਹੋ ਗਏ। ਇਕ ਚਸ਼ਮਦੀਦ ਨੇ ਦੱਸਿਆ- ਅਚਾਨਕ ਅਜਿਹਾ ਲੱਗਾ ਕਿ ਜਹਾਜ਼ ‘ਚ ਧਮਾਕਾ ਹੋਣ ਵਾਲਾ ਹੈ। ਦਰਵਾਜ਼ੇ ਕੋਲ ਬੈਠੇ ਯਾਤਰੀ ਬੇਹੋਸ਼ ਹੋਣ ਲੱਗੇ। ਕੁਝ ਸਮਝ ਨਹੀਂ ਆਇਆ। ਫਲਾਈਟ ‘ਚ ਬੱਚੇ ਵੀ ਸਵਾਰ ਸਨ। ਉਹ ਰੋ ਰਹੇ ਸਨ। ਕੁਝ ਡਰ ਨਾਲ ਕੰਬ ਰਹੇ ਸਨ।

ਇਕ ਹੋਰ ਯਾਤਰੀ ਨੇ ਕਿਹਾ- ਇਕ ਬੰਦੇ ਨੇ ਫਲਾਈਟ ਦਾ ਦਰਵਾਜ਼ਾ ਖੋਲ੍ਹਿਆ। ਉਹ ਫਲਾਈਟ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੇ ਨਾਲ ਹੀ, ਪੁਲਿਸ ਨੇ ਕਿਹਾ – ਅਸੀਂ ਇਸ ਮਾਮਲੇ ਵਿੱਚ ਇੱਕ ਯਾਤਰੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਤੋਂ ਪੁੱਛਗਿੱਛ ਜਾਰੀ ਹੈ। ਉਸਨੇ ਸ਼ਰਾਬ ਨਹੀਂ ਪੀਤੀ ਸੀ। ਹਾਲਾਂਕਿ ਉਸ ਨੇ ਅਜਿਹਾ ਕਿਉਂ ਕੀਤਾ ਇਸ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ : ਡੈਮ ‘ਚ ਡਿੱਗੇ ਮੋਬਾਈਲ ਲਈ ਅਫਸਰ ਨੇ 21 ਲੱਖ ਲੀਟਰ ਪਾਣੀ ਕੀਤਾ ਬਰਬਾਦ, ਪੰਪ ਨਾਲ ਕਰਾਇਆ ਖਾਲੀ
ਏਅਰਬੱਸ ਏ321-200 ਦੀ OZ8124 ਫਲਾਈਟ ਨੇ ਜੇਜੂ ਟਾਪੂ ਤੋਂ ਡੇਗੂ ਸ਼ਹਿਰ ਲਈ ਭਾਰਤੀ ਸਮੇਂ ਮੁਤਾਬਕ ਸਵੇਰੇ 9.15 ਵਜੇ ਉਡਾਣ ਭਰੀ। ਇਕ ਘੰਟੇ ਬਾਅਦ ਯਾਤਰੀ ਨੇ ਦਰਵਾਜ਼ਾ ਖੋਲ੍ਹਿਆ। ਇਸ ਤੋਂ ਬਾਅਦ ਯਾਤਰੀਆਂ ਨੂੰ ਸਾਹ ਲੈਣ ‘ਚ ਦਿੱਕਤ ਆਉਣ ਲੱਗੀ। ਉਤਰਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post 700 ਫੁੱਟ ਉਚਾਈ ‘ਤੇ ਬੰਦੇ ਨੇ ਖੋਲ੍ਹਿਆ ਫਲਾਈਟ ਦਾ ਗੇਟ, ਸਹਿਮੇ ਯਾਤਰੀ, ਕਈਆਂ ਦੀ ਵਿਗੜੀ ਤਬੀਅਤ appeared first on Daily Post Punjabi.
source https://dailypost.in/latest-punjabi-news/700-feet-height-passenger/