ਵੈਭਵੀ ਉਪਾਧਿਆਏ ਮਗਰੋਂ ਨਿਤੇਸ਼ ਪਾਂਡੇ ਦਾ ਵੀ ਦੇਹਾਂਤ, ‘ਅਨੁਪਮਾ’ ਫੇਮ ਨੇ 51 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਮਸ਼ਹੂਰ ਟੀਵੀ ਸ਼ੋਅ ‘ਅਨੁਪਮਾ’ ‘ਚ ਰੂਪਾਲੀ ਗਾਂਗੁਲੀ ਦੀ ਦੋਸਤ ਦੇਵਿਕਾ ਦੇ ਪਤੀ ਦਾ ਕਿਰਦਾਰ ਨਿਭਾਉਣ ਵਾਲੇ ਨਿਤੇਸ਼ ਪਾਂਡੇ ਦਾ ਦਿਹਾਂਤ ਹੋ ਗਿਆ ਹੈ। ਬੀਤੀ ਰਾਤ ਕਰੀਬ 1 ਵਜੇ ਦਿਲ ਦਾ ਦੌਰਾ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਨਿਤੇਸ਼ ਪਾਂਡੇ 51 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਲੇਖਕ ਸਿਧਾਰਥ ਨਾਗਰ ਨੇ ਫੇਸਬੁੱਕ ‘ਤੇ ਅਦਾਕਾਰ ਦੀ ਮੌਤ ਦੀ ਜਾਣਕਾਰੀ ਦਿੱਤੀ। ਹਾਲਾਂਕਿ ਨਿਤੇਸ਼ ਪਾਂਡੇ ਦਾ ਅੰਤਿਮ ਸੰਸਕਾਰ ਕਦੋਂ ਕੀਤਾ ਜਾਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

‘Anupama’ Fame Nitesh Pandey

ਮੀਡੀਆ ਰਿਪੋਰਟਾਂ ਮੁਤਾਬਕ ਅਭਿਨੇਤਾ ਨਿਤੇਸ਼ ਪਾਂਡੇ ਬੀਤੀ ਰਾਤ ਨਾਸਿਕ ਨੇੜੇ ਇਗਤਪੁਰੀ ਆਏ ਸਨ। ਉਹ ਇਗਤਪੁਰੀ ਦੇ ਡਿਊ ਡ੍ਰੌਪ ਹੋਟਲ ਵਿੱਚ ਠਹਿਰੇ ਹੋਏ ਸੀ, ਜਿੱਥੇ ਉਹ ਮ੍ਰਿਤਕ ਪਾਏ ਗਏ। ਨਿਤੇਸ਼ ਹਮੇਸ਼ਾ ਕਹਾਣੀ ਲਿਖਣ ਲਈ ਇਗਤਪੁਰੀ ਆਉਂਦੇ ਸੀ। ਮੁੱਢਲੀ ਜਾਂਚ ਵਿੱਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਬੁੱਧਵਾਰ ਸਵੇਰੇ ਅਭਿਨੇਤਰੀ ਵੈਭਵੀ ਉਪਾਧਿਆਏ ਦੀ ਮੌਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ, ਉਥੇ ਹੀ ਹੁਣ ਨਿਤੇਸ਼ ਦੇ ਦੇਹਾਂਤ ਦੀ ਖਬਰ ਨਾਲ ਟੀਵੀ ਇੰਡਸਟਰੀ ‘ਚ ਸੋਗ ਦੀ ਲਹਿਰ ਫੈਲ ਗਈ ਹੈ।

‘Anupama’ Fame Nitesh Pandey

ਇਗਤਪੁਰੀ ਪੁਲਿਸ ਦੇਰ ਰਾਤ ਹੋਟਲ ਪਹੁੰਚੀ ਅਤੇ ਜਾਂਚ ‘ਚ ਜੁੱਟ ਗਈ। SP ਅਨੁਸਾਰ ਪੋਸਟਮਾਰਟਮ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ, ਕਿਉਂਕਿ ਲਾਸ਼ ਹੋਟਲ ਦੇ ਕਮਰੇ ਵਿੱਚੋਂ ਮਿਲੀ ਹੈ, ਇਸ ਲਈ ਹੋਟਲ ਵਾਲਿਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਦੋਂ ਨਜ਼ਦੀਕੀ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਅਕਸਰ ਇੱਥੇ ਆਉਂਦਾ ਰਹਿੰਦਾ ਸੀ ਅਤੇ ਇਹ ਸਮਾਂ ਕਹਾਣੀ ਲਿਖਣ ਲਈ ਬਤੀਤ ਕਰਦਾ ਸੀ।

ਇਹ ਵੀ ਪੜ੍ਹੋ : ਸ਼੍ਰੀਨਗਰ ‘ਚ ਜੀ-20 ਬੈਠਕ ਦਾ ਅੱਜ ਆਖਰੀ ਦਿਨ, ਡੈਲੀਗੇਟਾਂ ਲਈ ਲਗਾਇਆ ਗਿਆ ਵਿਸ਼ੇਸ਼ ਭੋਜਨ ਸਟਾਲ

ਨਿਤੇਸ਼ ਦਾ ਵਿਆਹ 1998 ‘ਚ ਅਸ਼ਵਨੀ ਕਾਲਸੇਕਰ ਨਾਲ ਹੋਇਆ ਸੀ। ਪਰ ਇਹ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਸਕਿਆ। ਦੋਵਾਂ ਦਾ 2002 ਵਿੱਚ ਤਲਾਕ ਹੋ ਗਿਆ ਸੀ। ਨਿਤੇਸ਼ ਨੇ ਬਾਅਦ ਵਿੱਚ ਟੀਵੀ ਅਦਾਕਾਰਾ ਅਰਪਿਤਾ ਪਾਂਡੇ ਨਾਲ ਵਿਆਹ ਕਰਵਾ ਲਿਆ। ਨਿਤੇਸ਼ ਪਾਂਡੇ ਨੇ ‘ਤੇਜਸ’, ‘ਸਯਾ’, ‘ਮੰਜਲੀਂ ਅਪਨੀ ਅਪਨੀ’, ‘ਕੁਛ ਤੋ ਲੋਗ ਕਹੇਂਗੇ’, ‘ਏਕ ਰਿਸ਼ਤਾ ਪਾਰਟਨਰਸ਼ਿਪ ਕਾ’, ‘ਮਹਾਰਾਜਾ ਕੀ ਜੈ ਹੋ’, ‘ਹੀਰੋ- ਮਿਸਿੰਗ ਮੋਡ’ ਸਮੇਤ ਕਈ ਸੁਪਰਹਿੱਟ ਸ਼ੋਅਜ਼ ‘ਚ ਕੰਮ ਕੀਤਾ ਸੀ।

ਇਸ ਤੋਂ ਇਲਾਵਾ ਅਭਿਨੇਤਾ ਨੇ ਕਈ ਫਿਲਮਾਂ ‘ਚ ਵੀ ਕੰਮ ਕੀਤਾ, ਜਿਨ੍ਹਾਂ ‘ਚ ‘ਬਧਾਈ ਦੋ’, ‘ਮਦਾਰੀ’, ‘ਦਬੰਗ 2’ ਵਰਗੀਆਂ ਫਿਲਮਾਂ ਸ਼ਾਮਲ ਹਨ। ਫਿਲਮ ‘ਓਮ ਸ਼ਾਂਤੀ ਓਮ’ ‘ਚ ਉਹ ਸ਼ਾਹਰੁਖ ਖਾਨ ਦੇ ਸਹਾਇਕ ਦੀ ਭੂਮਿਕਾ ‘ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਉਸ ਨੇ ਦਿਸ਼ਾ ਪਰਮਾਰ ਅਤੇ ਨਕੁਲ ਮਹਿਤਾ ਸਟਾਰਰ ਸ਼ੋਅ ‘ਪਿਆਰ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰ’ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਵੈਭਵੀ ਉਪਾਧਿਆਏ ਮਗਰੋਂ ਨਿਤੇਸ਼ ਪਾਂਡੇ ਦਾ ਵੀ ਦੇਹਾਂਤ, ‘ਅਨੁਪਮਾ’ ਫੇਮ ਨੇ 51 ਸਾਲ ਦੀ ਉਮਰ ‘ਚ ਲਏ ਆਖਰੀ ਸਾਹ appeared first on Daily Post Punjabi.



Previous Post Next Post

Contact Form