ਪੁੰਛ ‘ਚ ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨਾਕਾਮ, 10 ਕਿਲੋ IED, ਇੱਕ AK-56 ਸਣੇ ਤਿੰਨ ਗ੍ਰਿਫਤਾਰ

ਜੰਮੂ-ਕਸ਼ਮੀਰ ਦੇ ਪੁੰਛ ‘ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਕੰਟਰੋਲ ਰੇਖਾ ਨੇੜੇ ਸਰਹੱਦ ‘ਤੇ ਤਿੰਨ ਲੋਕਾਂ ਨੂੰ 10 ਕਿਲੋ ਆਈਈਡੀ, ਇੱਕ ਏਕੇ-56 ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਤਿੰਨੇ ਅੱਤਵਾਦੀ ਕੰਟਰੋਲ ਰੇਖਾ ‘ਤੇ ਕਰਮਾਡਾ ਸੈਕਟਰ ‘ਚ ਭਾਰਤ ‘ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ। ਫੌਜ ਦੀ ਕਾਰਵਾਈ ‘ਚ ਤਿੰਨੋਂ ਅੱਤਵਾਦੀ ਵੀ ਜ਼ਖਮੀ ਹੋ ਗਏ। ਫੌਜ ਦੇ ਇਕ ਜਵਾਨ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ।

Three Terrorists Arrested

ਅਧਿਕਾਰੀਆਂ ਨੇ ਦੱਸਿਆ ਕਿ ਗੁਲਪੁਰ ਸੈਕਟਰ ਦੇ ਕਰਮਾਰਾ ਪਿੰਡ ‘ਚ ਸ਼ੱਕੀ ਗਤੀਵਿਧੀਆਂ ਨੂੰ ਰੋਕਣ ਲਈ ਅੱਜ ਸਵੇਰੇ ਜਵਾਨਾਂ ਨੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ‘ਚ ਫੌਜ ਦਾ ਇਕ ਜਵਾਨ ਅਤੇ ਗ੍ਰਿਫਤਾਰ ਦੋਸ਼ੀ ਜ਼ਖਮੀ ਹੋ ਗਏ। ਮੁਹੰਮਦ ਫਾਰੂਕ ਦੀ ਲੱਤ ਵਿੱਚ ਗੋਲੀ ਲੱਗੀ ਹੈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਖਮੀ ਦਾ ਪੁੰਛ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਲਾਕੇ ‘ਚ ਸਰਚ ਆਪਰੇਸ਼ਨ ਜਾਰੀ ਹੈ।

ਇਹ ਵੀ ਪੜ੍ਹੋ : ਫਿਰੋਜ਼ਪੁਰ ਪੁਲਿਸ ਨੇ 3 ਜ਼ਿਲਿਆਂ ‘ਤੋਂ ਬਰਾਮਦ ਕੀਤੇ ਕਰੋੜਾਂ ਦੇ ਨਸ਼ੀਲੇ ਪਦਾਰਥ ਕਰਵਾਏ ਨਸ਼ਟ

ਘੁਸਪੈਠੀਆਂ ਦੀ ਪਛਾਣ ਮੁਹੰਮਦ ਫਾਰੂਕ (26), ਮੁਹੰਮਦ ਰਿਆਜ਼ (23) ਅਤੇ ਮੁਹੰਮਦ ਜ਼ੁਬੈਰ (22) ਪਿੰਡ ਕਰਮਾਰਾ ਵਜੋਂ ਹੋਈ ਹੈ। ਸਾਰੇ ਕਰਮਾੜਾ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿਅਕਤੀਆਂ ਕੋਲੋਂ ਇਕ ਏ.ਕੇ. ਰਾਈਫਲ, ਦੋ ਪਿਸਤੌਲ, ਛੇ ਗ੍ਰਨੇਡ, ਪ੍ਰੈਸ਼ਰ ਕੁੱਕਰ ਵਿਚ ਰੱਖੀ ਇਕ ਆਈਈਡੀ (ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਅਤੇ ਸ਼ੱਕੀ ਹੈਰੋਇਨ ਦੇ 20 ਪੈਕਟ ਬਰਾਮਦ ਕੀਤੇ ਗਏ ਹਨ। ਫੌਜ ਦੇ ਜਵਾਨ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਪੁੰਛ ‘ਚ ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨਾਕਾਮ, 10 ਕਿਲੋ IED, ਇੱਕ AK-56 ਸਣੇ ਤਿੰਨ ਗ੍ਰਿਫਤਾਰ appeared first on Daily Post Punjabi.



Previous Post Next Post

Contact Form