TheUnmute.com – Punjabi News: Digest for April 09, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਅਸਾਮ ਦੌਰੇ ਦਾ ਅੱਜ ਆਖਰੀ ਦਿਨ, ਲੜਾਕੂ ਜਹਾਜ਼ ਸੁਖੋਈ 'ਚ ਉਡਾਣ ਭਰੀ

Saturday 08 April 2023 05:48 AM UTC+00 | Tags: assams-tezpur-airbase breaking-news draupadi-murmu gajraj-festival-2023 india indian-airforce latest-news news president-draupadi-murmu the-unmute-breaking-news the-unmute-punjabi-news the-unmute-update

ਚੰਡੀਗੜ੍ਹ, 08 ਅਪ੍ਰੈਲ 2023: ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਦੇ ਅਸਾਮ ਦੌਰੇ ਦਾ ਅੱਜ ਤੀਜਾ ਅਤੇ ਆਖਰੀ ਦਿਨ ਹੈ। ਆਪਣੇ ਦੌਰੇ ਦੇ ਆਖਰੀ ਦਿਨ ਰਾਸ਼ਟਰਪਤੀ ਮੁਰਮੂ ਨੇ ਸੁਖੋਈ ਲੜਾਕੂ ਜਹਾਜ਼ ਵਿੱਚ ਉਡਾਣ ਭਰੀ। ਰਾਸ਼ਟਰਪਤੀ ਨੇ ਇਹ ਉਡਾਣ ਅਸਾਮ ਦੇ ਤੇਜ਼ਪੁਰ ਏਅਰਬੇਸ ਤੋਂ ਲਈ ਸੀ। ਇਸ ਤੋਂ ਪਹਿਲਾਂ 2009 ਵਿੱਚ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵੀ ਫਰੰਟਲਾਈਨ ਲੜਾਕੂ ਜਹਾਜ਼ ਵਿੱਚ ਉਡਾਣ ਭਰ ਚੁੱਕੀ ਹੈ।

Image

ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਨੇ ਸ਼ੁੱਕਰਵਾਰ ਨੂੰ ਗੁਹਾਟੀ ‘ਚ ਗਜਰਾਜ ਫੈਸਟੀਵਲ-2023 ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕੁਦਰਤ ਅਤੇ ਮਨੁੱਖਤਾ ਦਾ ਪਵਿੱਤਰ ਰਿਸ਼ਤਾ ਹੈ। ਜੋ ਕੰਮ ਕੁਦਰਤ ਅਤੇ ਪਸ਼ੂ-ਪੰਛੀਆਂ ਲਈ ਲਾਭਦਾਇਕ ਹੈ, ਉਹ ਮਨੁੱਖਤਾ ਦੇ ਹਿੱਤ ਵਿੱਚ ਵੀ ਹੈ। ਇਹ ਧਰਤੀ ਮਾਤਾ ਦੇ ਹਿੱਤ ਵਿੱਚ ਵੀ ਹੈ। ਇਸ ਤੋਂ ਪਹਿਲਾਂ, ਉਸਨੇ ਹਾਥੀਆਂ ਨੂੰ ਭੋਜਨ ਦਿੱਤਾ ਅਤੇ ਕਾਂਜੀਰੰਗਾ ਨੈਸ਼ਨਲ ਪਾਰਕ ਵਿੱਚ ਇੱਕ ਜੀਪ ਸਫਾਰੀ ਦਾ ਅਨੰਦ ਲਿਆ। ਰਾਸ਼ਟਰਪਤੀ ਨੇ ਹਾਥੀਆਂ ਨਾਲ ਦਿਆਲਤਾ ਨਾਲ ਪੇਸ਼ ਆਉਣ, ਉਹਨਾਂ ਦੇ ਗਲਿਆਰਿਆਂ ਨੂੰ ਉਹਨਾਂ ਦੀ ਆਵਾਜਾਈ ਦੀ ਸਹੂਲਤ ਲਈ ਰੁਕਾਵਟਾਂ ਤੋਂ ਮੁਕਤ ਰੱਖਣ ਦਾ ਸੱਦਾ ਦਿੱਤਾ।

ਜਿਕਰਯੋਗ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤਿੰਨ ਦਿਨਾਂ ਅਸਾਮ ਦੌਰੇ ‘ਤੇ ਵੀਰਵਾਰ ਦੁਪਹਿਰ ਨੂੰ ਗੁਹਾਟੀ ਪਹੁੰਚੇ। ਉਨ੍ਹਾਂ ਦਾ ਹਵਾਈ ਅੱਡੇ ‘ਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਸਵਾਗਤ ਕੀਤਾ। ਰਾਸ਼ਟਰਪਤੀ ਦਾ ਸਵਾਗਤ ਕਰਨ ਲਈ ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਹਵਾਈ ਅੱਡੇ ‘ਤੇ ਮੌਜੂਦ ਸਨ।

The post ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਅਸਾਮ ਦੌਰੇ ਦਾ ਅੱਜ ਆਖਰੀ ਦਿਨ, ਲੜਾਕੂ ਜਹਾਜ਼ ਸੁਖੋਈ ‘ਚ ਉਡਾਣ ਭਰੀ appeared first on TheUnmute.com - Punjabi News.

Tags:
  • assams-tezpur-airbase
  • breaking-news
  • draupadi-murmu
  • gajraj-festival-2023
  • india
  • indian-airforce
  • latest-news
  • news
  • president-draupadi-murmu
  • the-unmute-breaking-news
  • the-unmute-punjabi-news
  • the-unmute-update

ਅਟਾਰੀ ਸਰਹੱਦ 'ਤੇ ਰੀਟਰੀਟ ਸੈਰੇਮਨੀ ਦੇਖਣ ਜਾਣ ਵਾਲੇ ਸੈਲਾਨੀਆਂ ਲਈ ਵਿਸ਼ੇਸ਼ ਰੂਟ ਪਲਾਨ ਜਾਰੀ

Saturday 08 April 2023 06:32 AM UTC+00 | Tags: amritsar attari-borde attari-border attari-wahga attari-wahga-border beating-retreat-ceremony border-security-force breaking-news flag-hoisting-ceremony news punjab retreat-ceremony special-route-plan wagha-border wahga-border

ਚੰਡੀਗੜ੍ਹ, 08 ਅਪ੍ਰੈਲ 2023: ਸ਼ਹਿਰ ਦੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਪੁਲਿਸ ਨੇ ਰੀਟਰੀਟ ਸੈਰੇਮਨੀ (Retreat Ceremony) ਦੇਖ ਕੇ ਸ਼ਹਿਰ ਪਰਤਣ ਵਾਲੇ ਸੈਲਾਨੀਆਂ ਲਈ ਵਿਸ਼ੇਸ਼ ਯੋਜਨਾ ਰੂਟ ਤਿਆਰ ਕੀਤਾ ਹੈ। ਇਸ ਸਬੰਧੀ ਏ.ਡੀ.ਸੀ.ਪੀ ਟਰੈਫਿਕ ਪੁਲਿਸ ਅਮਨਦੀਪ ਕੌਰ ਨੇ ਦੱਸਿਆ ਕਿ ਹਰ ਰੋਜ਼ ਕਰੀਬ ਢਾਈ ਤੋਂ ਤਿੰਨ ਲੱਖ ਸੈਲਾਨੀ ਗੁਰੂ ਨਗਰੀ ਦੇ ਦਰਸ਼ਨਾਂ ਲਈ ਆਉਂਦੇ ਹਨ ਅਤੇ ਇਨ੍ਹਾਂ ਵਿੱਚੋਂ 30,000 ਦੇ ਕਰੀਬ ਸੈਲਾਨੀ ਭਾਰਤ-ਪਾਕਿ ਅਟਾਰੀ ਸਰਹੱਦ 'ਤੇ ਸ਼ਾਮ ਦੇ ਰਿਟਰੀਟ ਸੈਰੇਮਨੀ ਨੂੰ ਦੇਖਣ ਲਈ ਆਉਂਦੇ ਹਨ। ਇਸ ਕਾਰਨ ਉਨ੍ਹਾਂ ਨੂੰ ਆਪਣੇ ਵਾਹਨ ਜਾਂ ਆਟੋ-ਟੈਕਸੀ ਦੀ ਵਰਤੋਂ ਕਰਨੀ ਪੈਂਦੀ ਹੈ।

ਅਮਨਦੀਪ ਕੌਰ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਉਹ ਰੀਟਰੀਟ ਸੈਰੇਮਨੀ (Retreat Ceremony) ਦੇਖ ਕੇ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਨੂੰ ਇੰਡੀਆ ਗੇਟ ਤੋਂ ਹੋ ਕੇ ਛੇਹਰਟਾ, ਖੰਡਵਾਲਾ ਵਾਲੀ ਜੀ.ਟੀ ਰੋਡ ਤੋਂ ਹੋ ਕੇ ਪੁਤਲੀਘਰ ਚੌਕ ਦੇ ਰਸਤੇ ਆਉਣਾ ਪੈਂਦਾ ਹੈ। ਇਸ ਕਾਰਨ ਪੁਤਲੀਘਰ ਚੌਕ ਅਤੇ ਜੀ.ਟੀ. ਰੋਡ ‘ਤੇ ਟ੍ਰੈਫਿਕ ਕਾਫੀ ਰਹਿੰਦੀ ਹੈ ਅਤੇ ਸ਼ਾਮ ਦੇ ਸਮੇਂ ਪੁਤਲੀਘਰ ਚੌਂਕ ਰੋਡ ‘ਤੇ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਤਾਂ ਪਹਿਲਾਂ ਹੀ ਭਾਰੀ ਭੀੜ ਰਹਿੰਦੀ ਹੈ, ਇਸ ਤੋਂ ਇਲਾਵਾ ਦਫਤਰ ਤੋਂ ਆਪਣੇ ਘਰਾਂ ਨੂੰ ਆਉਣ ਵਾਲੇ ਕਰਮਚਾਰੀਆਂ ਤੋਂ ਇਲਾਵਾ ਪੁਤਲੀਘਰ ਚੌਕ ‘ਚ ਭਾਰੀ ਟ੍ਰੈਫਿਕ ਹੁੰਦੀ ਹੈ|

ਇਸ ਤਹਿਤ ਟਰੈਫਿਕ ਪੁਲਿਸ ਨੇ ਇਕ ਵਿਸ਼ੇਸ਼ ਯੋਜਨਾ ਬਣਾਈ ਹੈ, ਜਿਸ ਤਹਿਤ ਰਿਟਰੀਟ ਸੈਰੇਮਨੀ ਦੇਖਣ ਵਾਲੇ ਲੋਕ ਅੰਮ੍ਰਿਤਸਰ ਵਾਪਸ ਆਉਂਦੇ ਸਮੇਂ ਛੇਹਰਟਾ, ਖੰਡਵਾਲਾ ਅਤੇ ਪੁਤਲੀਘਰ ਇਲਾਕੇ ਵਿਚ ਆਉਣ ਦੀ ਬਜਾਏ ਹੁਣ ਇੰਡੀਆ ਗੇਟ ਤੋਂ ਬਾਈਪਾਸ ਰੋਡ ਵੱਲ ਜਾਂਦੇ ਹੋਏ ਗੁਮਟਾਲਾ ਚੌਂਕ ਹੁੰਦਿਆਂ ਸ਼ਹਿਰ ਵਿੱਚ ਦਾਖ਼ਲ ਹੋ ਸਕਦੇ ਹਨ |

ਜਿਸਦੇ ਚੱਲਦੇ ਸੜਕ ‘ਤੇ ਲੰਬਾ ਟਰੈਫਿਕ ਜਾਮ ਨਹੀਂ ਲੱਗੇਗਾ ਅਤੇ ਇਸ ਦੇ ਨਾਲ ਹੀ ਰੀਟਰੀਟ ਸੈਰੇਮਨੀ ਦੇਖਣ ਆਉਣ ਵਾਲੇ ਯਾਤਰੀਆਂ ਨੂੰ ਵੀ ਲੰਬੇ ਟ੍ਰੈਫਿਕ ਜਾਮ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਨਾਲ ਹੀ ਉਨ੍ਹਾਂ ਦੇ ਕੀਮਤੀ ਸਮੇਂ ਦੀ ਵੀ ਬੱਚਤ ਹੋਵੇਗੀ। ਲੋਕ ਟ੍ਰੈਫਿਕ ਪੁਲਸ ਦੀ ਇਸ ਯੋਜਨਾ ਦੀ ਸ਼ਲਾਘਾ ਕਰ ਰਹੇ ਹਨ।

 

The post ਅਟਾਰੀ ਸਰਹੱਦ 'ਤੇ ਰੀਟਰੀਟ ਸੈਰੇਮਨੀ ਦੇਖਣ ਜਾਣ ਵਾਲੇ ਸੈਲਾਨੀਆਂ ਲਈ ਵਿਸ਼ੇਸ਼ ਰੂਟ ਪਲਾਨ ਜਾਰੀ appeared first on TheUnmute.com - Punjabi News.

Tags:
  • amritsar
  • attari-borde
  • attari-border
  • attari-wahga
  • attari-wahga-border
  • beating-retreat-ceremony
  • border-security-force
  • breaking-news
  • flag-hoisting-ceremony
  • news
  • punjab
  • retreat-ceremony
  • special-route-plan
  • wagha-border
  • wahga-border

CM ਭਗਵੰਤ ਮਾਨ ਨੂੰ ਬੀ.ਬੀ.ਐਮ.ਬੀ 'ਤੇ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ: ਪ੍ਰਤਾਪ ਸਿੰਘ ਬਾਜਵਾ

Saturday 08 April 2023 06:40 AM UTC+00 | Tags: aam-aadmi-party bbmb bbmb-issue bhakra-beas-management-board breaking-news cm-bhagwant-mann news partap-singh-bajwa punjab-congress punjabi-news punjab-reorganization-act-1966 punjab-water-issue the-unmute-breaking-news

ਗੁਰਦਾਸਪੁਰ, 08 ਅਪ੍ਰੈਲ 2023: ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰ ਅੱਗੇ ਸੂਬੇ ਦੇ ਅਧਿਕਾਰਾਂ ਨੂੰ ਸਮਰਪਣ ਕਰਨ ਤੋਂ ਗੁਰੇਜ਼ ਕਰਨ ਕਿਉਂਕਿ ਇਸ ਨਾਲ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਹਿੱਤਾਂ ਨੂੰ ਪਤਲਾ ਹੋ ਸਕਦਾ ਹੈ।ਬਾਜਵਾ ਨੇ ਕਿਹਾ ਕਿ ਸੂਬੇ ਨੂੰ ਪਹਿਲਾਂ ਹੀ ਪੰਜਾਬ ਪੁਨਰਗਠਨ ਐਕਟ 1966 ਰਾਹੀਂ ਸਥਾਪਤ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਤਾਂ ਜੋ ਸੂਬੇ ਵਿੱਚ ਵਹਿਣ ਵਾਲੇ ਦਰਿਆਈ ਪਾਣੀਆਂ ਦੇ ਨਿਯਮ ਅਤੇ ਵੰਡ ਦੀ ਨਿਗਰਾਨੀ ਕੀਤੀ ਜਾ ਸਕੇ।

ਬਾਜਵਾ ਨੇ ਕਿਹਾ ਪਿਛਲੇ ਸਾਲ ਕੇਂਦਰ ਸਰਕਾਰ ਨੇ ਇੱਕ ਸਧਾਰਨ ਨੋਟੀਫਿਕੇਸ਼ਨ ਰਾਹੀਂ ਪੰਜਾਬ ਅਤੇ ਹਰਿਆਣਾ ਦੋਵਾਂ ਦੇ ਬੀਬੀਐਮਬੀ ਵਿੱਚ ਸਥਾਈ ਮੈਂਬਰ ਰੱਖਣ ਦੇ ਅਧਿਕਾਰਾਂ ਨੂੰ ਘਟਾ ਦਿੱਤਾ ਸੀ। 2022 ਵਿੱਚ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਪੰਜਾਬ ਅਤੇ ਹਰਿਆਣਾ ਦੋਵੇਂ ਸਥਾਈ ਮੈਂਬਰ (ਪਾਵਰ) ਅਤੇ ਮੈਂਬਰ (ਸਿੰਚਾਈ) ਸਨ।

ਬਾਜਵਾ ਨੇ ਕਿਹਾ ਕਿ ਕਾਂਗਰਸ ਨੇ ਉਪਰੋਕਤ ਘਟਨਾਕ੍ਰਮ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਭਗਵੰਤ ਮਾਨ ਨੂੰ ਬੀ.ਬੀ.ਐਮ.ਬੀ. (BBMB ਵਿੱਚ ਪੰਜਾਬ ਦੇ ਨੁਮਾਇੰਦੇ ਦੀ ਸਥਾਈ ਮੈਂਬਰਸ਼ਿਪ ਬਹਾਲ ਕਰਨ ਲਈ ਇਹ ਮਾਮਲਾ ਤੁਰੰਤ ਕੇਂਦਰ ਕੋਲ ਉਠਾਉਣ ਲਈ ਕਿਹਾ ਹੈ। ਹਾਲਾਂਕਿ, ਮਾਨ ਨਾ ਸਿਰਫ਼ ਕੇਂਦਰ ਸਰਕਾਰ ਕੋਲ ਇਸ ਮੁੱਦੇ ਨੂੰ ਢੁਕਵੇਂ ਪੱਧਰ ‘ਤੇ ਉਠਾਉਣ ਵਿੱਚ ਅਸਫਲ ਰਹੇ, ਸਗੋਂ ਕੇਂਦਰ ਨੂੰ ਪੰਜਾਬ ਲਈ ਇਸਦੀ ਮਹੱਤਤਾ ਬਾਰੇ ਯਕੀਨ ਦਿਵਾਉਣ ਵਿੱਚ ਵੀ ਪੂਰੀ ਤਰ੍ਹਾਂ ਬੇਅਸਰ ਰਹੇ।

ਇਸੇ ਤਰ੍ਹਾਂ ਹੁਣ ਕੇਂਦਰ ਨੂੰ ਪੰਜਾਬ ਤੋਂ ਬਾਹਰੋਂ ਅਤੇ ਹੋਰ ਮੈਂਬਰ ਰਾਜਾਂ ਤੋਂ ਵੀ ਬੀਬੀਐਮਬੀ ਦੇ ਚੇਅਰਮੈਨ ਦੀ ਭਾਲ ਹੈ। ਚੇਅਰਮੈਨ ਦਾ ਕਾਰਜਕਾਲ ਜੁਲਾਈ ਮਹੀਨੇ ਵਿੱਚ ਖਤਮ ਹੋਣ ਜਾ ਰਿਹਾ ਹੈ। ਮਾਨ ਚੰਡੀਗੜ੍ਹ ਯੂਟੀ ਵਿੱਚ ਕੇਂਦਰੀ ਸਿਵਲ ਸੇਵਾ ਨਿਯਮ ਲਾਗੂ ਨਾ ਕਰਨ ਲਈ ਕੇਂਦਰ ਅੱਗੇ ਕਾਫ਼ੀ ਵਿਰੋਧ ਕਰਨ ਵਿੱਚ ਵੀ ਅਸਫਲ ਰਿਹਾ ਕਿਉਂਕਿ ਇਸ ਨਾਲ ਵੱਡੀ ਗਿਣਤੀ ਵਿੱਚ ਪੰਜਾਬ ਕੇਡਰ ਦੇ ਕਰਮਚਾਰੀਆਂ ਨੂੰ ਨੁਕਸਾਨ ਹੋਵੇਗਾ ਜੋ ਪੰਜਾਬ ਸਿਵਲ ਸੇਵਾਵਾਂ ਨਿਯਮਾਂ ਅਧੀਨ ਰਹਿਣ ਦੀ ਬਜਾਏ ਖੁਸ਼ ਸਨ।

ਬਾਜਵਾ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਆਮ ਆਦਮੀ ਪਾਰਟੀ (ਆਪ) ਅਤੇ ਇਸ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭਾਜਪਾ ਅਤੇ ਕੇਂਦਰ ਦੀ ਇਸ ਦੀ ਸਰਕਾਰ ਨਾਲ ਕੁਝ ਸਮਝਦਾਰੀ ਹੈ ਅਤੇ ਇਸ ਲਈ ਉਹ ਬਿਨਾਂ ਕਿਸੇ ਵਿਰੋਧ ਦੇ ਪੰਜਾਬ ਦੇ ਹੱਕਾਂ ਨੂੰ ਨਿਮਰਤਾ ਨਾਲ ਸਮਰਪਣ ਕਰ ਰਹੇ ਹਨ।

The post CM ਭਗਵੰਤ ਮਾਨ ਨੂੰ ਬੀ.ਬੀ.ਐਮ.ਬੀ ‘ਤੇ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ: ਪ੍ਰਤਾਪ ਸਿੰਘ ਬਾਜਵਾ appeared first on TheUnmute.com - Punjabi News.

Tags:
  • aam-aadmi-party
  • bbmb
  • bbmb-issue
  • bhakra-beas-management-board
  • breaking-news
  • cm-bhagwant-mann
  • news
  • partap-singh-bajwa
  • punjab-congress
  • punjabi-news
  • punjab-reorganization-act-1966
  • punjab-water-issue
  • the-unmute-breaking-news

ਜੰਡਿਆਲਾ ਗੁਰੂ 'ਚ ਫੈਕਟਰੀ ਨੂੰ ਲੁੱਟ ਦਾ ਨਿਸ਼ਾਨਾ ਬਣਾਉਣ ਵਾਲੇ 3 ਲੁਟੇਰੇ ਪੁਲਿਸ ਵਲੋਂ ਗ੍ਰਿਫਤਾਰ

Saturday 08 April 2023 07:05 AM UTC+00 | Tags: amritsar-police amritsar-rural-police breaking-news crime jandiala-guru jandiala-guru-news latest-news news robbery robbery-case the-unmute-breaking-news the-unmute-punjab thieves

ਅੰਮ੍ਰਿਤਸਰ, 08 ਅਪ੍ਰੈਲ 2023: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਕਸਰ ਹੀ ਲੁੱਟ-ਖੋਹ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ, ਅਜਿਹਾ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ (Jandiala Guru) ਤੋਂ ਸਾਹਮਣੇ ਆਇਆ ਸੀ | ਜਿੱਥੇ ਬੀਤੇ ਦਿਨੀ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਇੱਕ ਫੈਕਟਰੀ ਵਿੱਚ ਕੁਝ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ |

ਜਿਸ ਵਿੱਚ ਲੁਟੇਰਿਆਂ ਨੇ ਭਾਰੀ ਮਾਤਰਾ ਵਿੱਚ ਸੋਨਾ ਚਾਂਦੀ ਅਤੇ 5 ਲੱਖ ਦੇ ਕਰੀਬ ਨਕਦੀ ਲੈ ਕੇ ਫ਼ਰਾਰ ਹੋ ਗਏ ਸਨ, ਉਥੇ ਹੀ ਦੂਜੇ ਪਾਸੇ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਲੁੱਟ ਦੀ ਵਾਰਦਾਤ ਦੇ ਦੌਰਾਨ ਲੁੱਟੇ ਗਏ ਪੈਸਿਆਂ ਦੇ ਨਾਲ-ਨਾਲ ਸੋਨਾ-ਚਾਂਦੀ ਵੀ ਬਰਾਮਦ ਕੀਤਾ ਗਿਆ ਹੈ |

ਡੀ.ਐਸ.ਪੀ ਦਿਹਾਤੀ ਪੋਲਿਸਦ ਅੰਮ੍ਰਿਤਸਰ, ਇਕਬਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁੱਟ ਵੇਲੇ ਇਸਤੇਮਾਲ ਕੀਤੇ ਗਏ ਤੇਜ਼ਧਾਰ ਹਥਿਆਰ ਅਤੇ ਇੱਕ ਖਿਡੌਣਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ | ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਇਹਨਾ ਕੋਲੋਂ ਸਖ਼ਤੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਕਿ ਇਨ੍ਹਾਂ ਕੋਲੋਂ ਹੋਰ ਵੀ ਖੁਲਾਸੀ ਹੋ ਸਕਣ ਅਤੇ ਇਨ੍ਹਾਂ ਦੇ ਨਾਲ ਕੁਝ ਹੋਰ ਨੌਜਵਾਨ ਵੀ ਮੌਜੂਦ ਸਨ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਖ਼ਿਲਾਫ਼ ਪਹਿਲਾਂ ਤੋਂ ਹੀ ਅਪਰਾਧਿਕ ਮਾਮਲੇ ਦਰਜ ਹਨ ਜਾਂ ਨਹੀਂ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ |

ਉਨਾਂ ਕਿਹਾ ਕਿ ਅਸੀਂ ਇਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਇਹਨਾਂ ਵੱਲੋਂ ਹੋਰ ਕਿੰਨੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ ਅਤੇ ਜੋ ਦੋਸ਼ੀ ਗ੍ਰਿਫਤ ਤੋਂ ਬਾਹਰ ਹਨ ਉਨ੍ਹਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ |

The post ਜੰਡਿਆਲਾ ਗੁਰੂ ‘ਚ ਫੈਕਟਰੀ ਨੂੰ ਲੁੱਟ ਦਾ ਨਿਸ਼ਾਨਾ ਬਣਾਉਣ ਵਾਲੇ 3 ਲੁਟੇਰੇ ਪੁਲਿਸ ਵਲੋਂ ਗ੍ਰਿਫਤਾਰ appeared first on TheUnmute.com - Punjabi News.

Tags:
  • amritsar-police
  • amritsar-rural-police
  • breaking-news
  • crime
  • jandiala-guru
  • jandiala-guru-news
  • latest-news
  • news
  • robbery
  • robbery-case
  • the-unmute-breaking-news
  • the-unmute-punjab
  • thieves

9 ਅਪ੍ਰੈਲ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਮੁੱਖ ਦਫ਼ਤਰ ਐਸਜੀਪੀਸੀ ਤੋਂ ਜੱਥਾ ਪਾਕਿਸਤਾਨ ਗੁਰਧਾਮਾਂ ਲਈ ਹੋਵੇਗਾ ਰਵਾਨਾ

Saturday 08 April 2023 07:17 AM UTC+00 | Tags: 1052-pilgrims baisakhi breaking-news harjinder-singh-dhami khalsa-sajna news pakistan sgpc shiromani-gurdwara-parbandhak-committee

ਅੰਮ੍ਰਿਤਸਰ, 08 ਅਪ੍ਰੈਲ 2023: ਖ਼ਾਲਸਾ ਸਾਜਣਾ ਦਿਵਸ ‘ਤੇ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ ਲਈ 1052 ਸ਼ਰਧਾਲੂਆਂ ਨੂੰ ਵੀਜੇ ਪ੍ਰਾਪਤ ਹੋਏ ਹਨ, ਇਹ ਸ਼ਰਧਾਲੂਆ ਦਾ ਜੱਥਾ 9 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਹੋਵੇਗਾ | ਸ਼੍ਰੋਮਣੀ ਕਮੇਟੀ ਵੱਲੋਂ 1161 ਸ਼ਰਧਾਲੂਆਂ ਦੇ ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਨੂੰ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ ਦੂਤਾਵਾਸ ਨੇ 109 ਸ਼ਰਧਾਲੂਆਂ ਨੂੰ ਵੀਜੇ ਜਾਰੀ ਨਹੀਂ ਕੀਤੇ |

ਜਿਸਦੇ ਚੱਲਦੇ ਅੱਜ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚੋਂ ਐਸ.ਪੀ.ਸੀ ਵੱਲੋਂ ਅੱਜ ਪਾਸਪੋਰਟ ਦਿੱਤੇ ਜਾ ਰਹੇ ਹਨ ਅਤੇ ਸ਼ਰਧਾਲੂਆਂ ਦੇ ਮਨ ਵਿੱਚ ਗੁਰਧਾਮਾਂ ਦੇ ਦਰਸ਼ਨ ਕਰਨ ਨੂੰ ਲੈ ਕੇ ਵੱਖਰੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ | ਇਸ ਦੇ ਨਾਲ ਹੀ ਕਈ ਸ਼ਰਧਾਲੂਆਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਪਾਕਿਸਤਾਨ ਵਿਖੇ ਗੁਰਧਾਮਾਂ ਦੇ ਦਰਸ਼ਨ ਕਰ ਚੁੱਕੇ ਹਨ ਅਤੇ ਪਾਕਿਸਤਾਨ ਵਿੱਚ ਪੰਜਾਂ ਸਾਹਿਬ ਨਨਕਾਣਾ ਸਾਹਿਬ ਗੁਰਦੁਆਰਾ ਸੱਚਾ ਸੌਦਾ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਕੇ ਉਹ ਭਾਰਤ ਵਾਪਸ ਆਉਣਗੇ |

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਖ਼ਾਲਸਾ ਸਾਜਣਾ ਦਿਵਸ ਵਿਸਾਖੀ ਮੌਕੇ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਿਆ ਜਾਂਦਾ ਹੈ, ਇਹ ਜੱਥਾ 9 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਵੇਗਾ, ਜੋ ਪਾਕਿਸਤਾਨ ਸਥਿਤ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਉਪਰੰਤ 18 ਅਪ੍ਰੈਲ ਨੂੰ ਵਾਪਸ ਦੇਸ਼ ਪਰਤੇਗਾ |

ਵਿਸਾਖੀ ਦਾ ਮੁੱਖ ਸਮਾਗਮ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਵਿਖੇ 14 ਅਪ੍ਰੈਲ ਨੂੰ ਹੋਵੇਗਾ | ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਹੁੰਦਾ ਹੈ, ਪਰੰਤੂ ਸਰਕਾਰਾਂ ਵੱਲੋਂ ਸ਼ਰਧਾਲੂਆਂ ਦੇ ਵੀਜੇ ਕੱਟਣ ਨਾਲ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਸਰਕਾਰ ਨੂੰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਖੁਲ੍ਹਦਿਲੀ ਨਾਲ ਵੀਜੇ ਦੇਣੇ ਚਾਹੀਦੇ ਹਨ, ਤਾਂ ਜੋ ਸ਼ਰਧਾਲੂ ਆਪਣੇ ਤੋਂ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰ ਸਕਣ |

ਇਸਦੇ ਨਾਲ ਹੀ ਬੋਲਦੇ ਹੋਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਐਨਸੀਈਆਰਟੀ ਸਿੱਖਾਂ ਨਾਲ ਸੰਬੰਧਿਤ ਇਤਿਹਾਸਕ ਵੇਰਵਿਆਂ ਨੂੰ ਗਲਤ ਅਰਥਾਂ ‘ਚ ਪੇਸ਼ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਹਾਲ ਹੀ ‘ਚ ਇਸ ਨੇ ਬਾਰ੍ਹਵੀਂ ਜਮਾਤ ਦੀ ਕਿਤਾਬ 'ਸੁਤੰਤਰ ਭਾਰਤ ‘ਚ ਰਾਜਨੀਤੀ' ਅੰਦਰ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਭੁਲੇਖਾ ਪਾਊ ਜਾਣਕਾਰੀ ਦਰਜ ਕੀਤੀ ਗਈ ਹੈ, ਜਿਸ ਨਾਲ ਕੌਮ ਦੀਆਂ ਭਾਵਨਾਵਾਂ ਆਹਤ ਹੁੰਦੀਆਂ ਹਨ ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਵਿਆਖਿਆ ਕਰਦਿਆਂ ਸਿੱਖਾਂ ਨੂੰ ਵੱਖਵਾਦੀ ਪੇਸ਼ ਕਰਨਾ ਹਰਗਿਜ਼ ਜਾਇਜ਼ ਨਹੀਂ ਹੈ |ਲਿਹਾਜਾ ਐਨਸੀਈਆਰਟੀ ਇਸ ਨੂੰ ਤੁਰੰਤ ਹਟਾਏ |

The post 9 ਅਪ੍ਰੈਲ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਮੁੱਖ ਦਫ਼ਤਰ ਐਸਜੀਪੀਸੀ ਤੋਂ ਜੱਥਾ ਪਾਕਿਸਤਾਨ ਗੁਰਧਾਮਾਂ ਲਈ ਹੋਵੇਗਾ ਰਵਾਨਾ appeared first on TheUnmute.com - Punjabi News.

Tags:
  • 1052-pilgrims
  • baisakhi
  • breaking-news
  • harjinder-singh-dhami
  • khalsa-sajna
  • news
  • pakistan
  • sgpc
  • shiromani-gurdwara-parbandhak-committee

ਅਸ਼ੋਕ ਤਲਵਾੜ ਭਲਕੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਜੋਂ ਸਾਂਭਣਗੇ ਅਹੁਦਾ

Saturday 08 April 2023 07:33 AM UTC+00 | Tags: aap amritsar-improvement-trust ashok-talwar breaking-news improvement-trust nagar-samruth-trust news punjab-news shri-durgiana-temple

ਅੰਮ੍ਰਿਤਸਰ, 08 ਅਪ੍ਰੈਲ 2023: ਨਗਰ ਸੁਧਾਰ ਟਰੱਸਟ (ਇੰਪਰੂਵਮੈਂਟ ਟਰੱਸਟ) ਦੇ ਨਵੇਂ ਬਣੇ ਚੇਅਰਮੈਨ ਅਸ਼ੋਕ ਤਲਵਾੜ (Ashok Talwar) ਦਾ ਪਿਛਲੇ ਕੁਝ ਦਿਨ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ‘ਆਪ’ ਨੇਤਾਵਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਸਨ | ਜਿਸ ਤੋਂ ਬਾਅਦ ਅੱਜ ਉਹ ਆਪਣੇ ਸਮਰਥਕਾਂ ਤੇ ਆਪ ਵਰਕਰਾਂ ਦੇ ਨਾਲ ਅੱਜ ਦੁਰਗਿਆਨਾ ਮੰਦਰ ਵਿੱਚ ਮੱਥਾ ਟੇਕਿਆ ਅਤੇ ਸ਼ਰਧਾ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਮਾਤਾ ਰਾਣੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਆਸ਼ੀਰਵਾਦ ਲਿਆ |

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ੋਕ ਤਲਵਾੜ (Ashok Talwar) ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਦੀ ਮਿਹਨਤ ਨੂੰ ਦੇਖਦਿਆਂ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਹੈ, ਉਨ੍ਹਾਂ ਵੱਲੋਂ ਸੋਮਵਾਰ ਨੂੰ ਆਪਣਾ ਅਹੁਦਾ ਸੰਭਾਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕੋ-ਇੱਕ ਮਕਸਦ ਹੈ ਕਿ ਅੰਮ੍ਰਿਤਸਰ ਸ਼ਹਿਰ ਨੂੰ ਜੋ ਕਿ ਗੁਰੂ ਨਗਰੀ ਵੀ ਹੈ, ਇਸ ਗੁਰੂ ਨਗਰੀ ਵਿੱਚ ਬਹੁਤ ਸਾਰੇ ਸੁਧਾਰ ਦੀ ਲੋੜ ਹੈ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਬਣ ਕੇ ਉਹਨਾ ਵੱਲੋਂ ਅੰਮ੍ਰਿਤਸਰ ਨੂੰ ਸੁਧਾਰਿਆ ਜਾਵੇਗਾ ਅਤੇ ਜੇਕਰ ਕੋਈ ਵੀ ਵਿਅਕਤੀ ਅੰਮ੍ਰਿਤਸਰ ਸ਼ਹਿਰ ਨੂੰ ਸੁਧਾਰਨ ਲਈ ਆਪਣਾ ਸੁਝਾਅ ਦੇਣਾ ਚਾਹੁੰਦਾ ਹੈ ਤਾਂ ਉਨ੍ਹਾਂ ਦਾ ਸੁਝਾਅ ਸੁਣਨ ਲਈ ਤਿਆਰ ਹਨ | ਉਹ ਹਰ ਇਕ ਨਾਲ ਰਲ-ਮਿਲ ਕੇ ਅੰਮ੍ਰਿਤਸਰ ਸ਼ਹਿਰ ਦੀ ਤਰੱਕੀ ਲਈ ਕੰਮ ਕਰਨਗੇ |

The post ਅਸ਼ੋਕ ਤਲਵਾੜ ਭਲਕੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਜੋਂ ਸਾਂਭਣਗੇ ਅਹੁਦਾ appeared first on TheUnmute.com - Punjabi News.

Tags:
  • aap
  • amritsar-improvement-trust
  • ashok-talwar
  • breaking-news
  • improvement-trust
  • nagar-samruth-trust
  • news
  • punjab-news
  • shri-durgiana-temple

ਨਵੇਂ ਐਕਸਪ੍ਰੈਸ ਵੇਅ ਦੇ ਨਾਲ ਹੁਣ ਦਿੱਲੀ ਤੋਂ ਹਰਿਦੁਆਰ ਦੀ ਦੂਰੀ 90 ਮਿੰਟ 'ਚ ਹੋਵੇਗੀ ਤੈਅ: ਨਿਤਿਨ ਗਡਕਰੀ

Saturday 08 April 2023 07:45 AM UTC+00 | Tags: breaking-news dehradun delhidehraduneconomiccorridor delhidehradungreenfieldexpressway delhi-to-dehradun eastern-peripheral-expressway greenfield-expressway india news nitin-gadkari union-road-and-transport-minister

ਚੰਡੀਗੜ੍ਹ, 08 ਅਪ੍ਰੈਲ 2023: ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ਦੇਹਰਾਦੂਨ ਵਿਚਕਾਰ ਬਣਾਇਆ ਜਾ ਰਿਹਾ ਨਵਾਂ ਐਕਸਪ੍ਰੈੱਸ ਵੇਅ ਇਸ ਸਾਲ ਦਸੰਬਰ ਤੱਕ ਸ਼ੁਰੂ ਹੋ ਜਾਵੇਗਾ। ਜਿਸ ਤੋਂ ਬਾਅਦ ਦਿੱਲੀ ਤੋਂ ਦੇਹਰਾਦੂਨ ਦੀ ਦੂਰੀ ਦੋ ਘੰਟੇ ਵਿੱਚ ਪੂਰੀ ਹੋ ਜਾਵੇਗੀ। ਦੱਸ ਦੇਈਏ ਕਿ ਦਿੱਲੀ ਤੋਂ ਦੇਹਰਾਦੂਨ ਵਿਚਕਾਰ ਬਣਾਏ ਜਾ ਰਹੇ ਇਸ 212 ਕਿਲੋਮੀਟਰ ਲੰਬੇ ਐਕਸਪ੍ਰੈਸ ਵੇਅ ਦੀ ਲਾਗਤ ਲਗਭਗ 12 ਹਜ਼ਾਰ ਕਰੋੜ ਰੁਪਏ ਹੈ।

ਪੰਜਵੇਂ ਅਯੁੱਧਿਆ ਉਤਸਵ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਕਿਹਾ ਕਿ 'ਲੋਕ ਹੁਣ ਸਿਰਫ਼ ਦੋ ਘੰਟਿਆਂ ਵਿੱਚ ਦਿੱਲੀ ਤੋਂ ਦੇਹਰਾਦੂਨ ਪਹੁੰਚ ਸਕਣਗੇ'। ਇਸ ਦੇ ਨਾਲ ਹੀ ਦਿੱਲੀ ਤੋਂ ਹਰਿਦੁਆਰ ਦੀ ਦੂਰੀ ਵੀ 90 ਮਿੰਟ ਵਿੱਚ ਪੂਰੀ ਹੋ ਜਾਵੇਗੀ। ਦਿੱਲੀ ਦੇਹਰਾਦੂਨ ਐਕਸਪ੍ਰੈਸਵੇਅ ਦਾ ਨਿਰਮਾਣ ਦਸੰਬਰ ਤੱਕ ਪੂਰਾ ਹੋ ਜਾਵੇਗਾ। ਕੇਂਦਰੀ ਮੰਤਰੀ ਨੇ ਦੱਸਿਆ ਕਿ ਇਸ ਐਕਸਪ੍ਰੈਸ ਵੇਅ ਦਾ 60-70 ਫੀਸਦੀ ਨਿਰਮਾਣ ਕੰਮ ਪੂਰਾ ਹੋ ਚੁੱਕਾ ਹੈ। ਕੇਂਦਰੀ ਮੰਤਰੀ ਨੇ ਸ਼ੁੱਕਰਵਾਰ ਨੂੰ ਛੇ ਲੇਨ ਵਾਲੇ ਗ੍ਰੀਨਫੀਲਡ ਐਕਸਪ੍ਰੈਸਵੇਅ ਦਾ ਹਵਾਈ ਸਰਵੇਖਣ ਕੀਤਾ ਹੈ ।

Image

ਜਿਕਰਯੋਗ ਹੈ ਕਿ ਦਿੱਲੀ ਦੇਹਰਾਦੂਨ ਐਕਸਪ੍ਰੈਸਵੇਅ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ। ਇਹ ਦਿੱਲੀ ਦੇ ਅਕਸ਼ਰਧਾਮ ਮੰਦਰ ਤੋਂ ਸ਼ੁਰੂ ਹੋ ਕੇ ਦਿੱਲੀ ਦੇ ਸ਼ਾਸਤਰੀ ਪਾਰਕ, ​​ਖਜੂਰੀ ਖਾਸ, ਮੰਡੌਲਾ ਦੇ ਖੇਕੜਾ ਸਥਿਤ ਈਸਟਰਨ ਪੈਰੀਫਿਰਲ ਐਕਸਪ੍ਰੈਸਵੇਅ ਤੋਂ ਹੁੰਦਾ ਹੋਇਆ ਬਾਗਪਤ, ਸ਼ਾਮਲੀ, ਸਹਾਰਨਪੁਰ, ਉੱਤਰ ਪ੍ਰਦੇਸ਼ ਦੇ ਦੇਹਰਾਦੂਨ ਜਾਵੇਗਾ। ਗਣੇਸ਼ਪੁਰ ਤੋਂ ਦੇਹਰਾਦੂਨ ਵਿਚਕਾਰ ਸੈਕਸ਼ਨ ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਲਈ 12 ਕਿਲੋਮੀਟਰ ਲੰਬਾ ਫਲਾਈਓਵਰ ਬਣਾਇਆ ਜਾ ਰਿਹਾ ਹੈ। ਹਾਈਵੇਅ ਵਿੱਚ ਛੇ ਅੰਡਰਪਾਸ ਬਣਾਏ ਗਏ ਹਨ। ਵਿਸ਼ੇਸ਼ ਹਾਥੀ ਕੋਰੀਡੋਰ ਅਤੇ ਦੋ ਵੱਡੇ ਪੁਲ ਅਤੇ 13 ਛੋਟੇ ਪੁਲ ਵੀ ਬਣਾਏ ਗਏ ਹਨ।

The post ਨਵੇਂ ਐਕਸਪ੍ਰੈਸ ਵੇਅ ਦੇ ਨਾਲ ਹੁਣ ਦਿੱਲੀ ਤੋਂ ਹਰਿਦੁਆਰ ਦੀ ਦੂਰੀ 90 ਮਿੰਟ ‘ਚ ਹੋਵੇਗੀ ਤੈਅ: ਨਿਤਿਨ ਗਡਕਰੀ appeared first on TheUnmute.com - Punjabi News.

Tags:
  • breaking-news
  • dehradun
  • delhidehraduneconomiccorridor
  • delhidehradungreenfieldexpressway
  • delhi-to-dehradun
  • eastern-peripheral-expressway
  • greenfield-expressway
  • india
  • news
  • nitin-gadkari
  • union-road-and-transport-minister

NIA ਨੇ ਪੰਜਾਬ ਸਰਕਾਰ ਤੋਂ 57 ਕਥਿਤ ਗੈਂਗਸਟਰਾਂ ਤੇ ਅੱਤਵਾਦੀਆਂ ਦਾ ਮੰਗਿਆ ਵੇਰਵਾ

Saturday 08 April 2023 07:56 AM UTC+00 | Tags: agtf breaking-news crime enws gangster gangster-lawrence-bishnoi latest-news national-investigation-agency news nia nia-action nia-raid punjabi-news punjab-police the-unmute-breaking-news the-unmute-news

ਚੰਡੀਗੜ੍ਹ, 08 ਅਪ੍ਰੈਲ 2023: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪੰਜਾਬ ਸਰਕਾਰ ਤੋਂ 57 ਕਥਿਤ ਗੈਂਗਸਟਰਾਂ ਅਤੇ ਅੱਤਵਾਦੀਆਂ ਦੀਆਂ ਜਾਇਦਾਦਾਂ ਦੇ ਵੇਰਵੇ ਮੰਗੇ ਹਨ। ਇਸ ਵਿੱਚ ਐੱਨ.ਆਈ.ਏ ਨੇ ਸਿੱਖ ਫਾਰ ਜਸਟਿਸ (SFJ) ਨਾਲ ਜੁੜੇ ਕਥਿਤ ਅੱਤਵਾਦੀਆਂ ਦੇ ਨਾਂ ਵੀ ਸ਼ਾਮਲ ਕੀਤੇ ਹਨ। ਇਸਦੇ ਨਾਲ ਹੀ ਗਲਤ ਤਰੀਕੇ ਨਾਲ ਕਮਾਈ ਹੋਣ ‘ਤੇ ਸਰਕਾਰ ਜਾਂਚ ਤੋਂ ਬਾਅਦ ਇਨ੍ਹਾਂ ਸਾਰਿਆਂ ਦੀ ਜਾਇਦਾਦ ਕੁਰਕ ਕਰ ਸਕਦੀ ਹੈ।

ਏਜੰਸੀ ਐੱਨ.ਆਈ.ਏ ਅੱਤਵਾਦੀਆਂ ਅਤੇ ਗੈਂਗਸਟਰਾਂ ਦੁਆਰਾ ਮਿਲ ਕੇ ਬਣਾਏ ਗਏ ਕਲੱਸਟਰ ਨੂੰ ਤੋੜਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਸੂਤਰਾਂ ਦੇ ਮੁਤਾਬਕ ਐਨਆਈਏ ਵੱਲੋਂ ਦੋ ਐਫਆਈਆਰ ਵੀ ਦਰਜ ਕੀਤੀਆਂ ਗਈਆਂ ਹਨ। ਜਿਸ ਵਿੱਚ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਕਾਲਾ ਜਠੇਰਾ, ਭੁੱਪੀ ਆਦਿ ਗੈਂਗਸਟਰਾਂ ਦੇ ਨਾਂ ਵੀ ਸ਼ਾਮਲ ਹਨ, ਇਸ ਤੋਂ ਇਲਾਵਾ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖੀਬਰ ਲੰਡਾ ਵੀ ਸ਼ਾਮਲ ਹਨ। ਐਨਆਈਏ ਪੰਜਾਬ, ਹਰਿਆਣਾ, ਯੂਪੀ ਅਤੇ ਰਾਜਸਥਾਨ ਵਿੱਚ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਟਿਕਾਣਿਆਂ ‘ਤੇ ਵੀ ਕਈ ਵਾਰ ਛਾਪੇਮਾਰੀ ਕਰ ਚੁੱਕੀ ਹੈ।

The post NIA ਨੇ ਪੰਜਾਬ ਸਰਕਾਰ ਤੋਂ 57 ਕਥਿਤ ਗੈਂਗਸਟਰਾਂ ਤੇ ਅੱਤਵਾਦੀਆਂ ਦਾ ਮੰਗਿਆ ਵੇਰਵਾ appeared first on TheUnmute.com - Punjabi News.

Tags:
  • agtf
  • breaking-news
  • crime
  • enws
  • gangster
  • gangster-lawrence-bishnoi
  • latest-news
  • national-investigation-agency
  • news
  • nia
  • nia-action
  • nia-raid
  • punjabi-news
  • punjab-police
  • the-unmute-breaking-news
  • the-unmute-news

ਦੇਸ਼ ਭਰ 'ਚ ਕੋਰੋਨਾ ਦੇ 6155 ਨਵੇਂ ਮਾਮਲੇ ਆਏ ਸਾਹਮਣੇ, ਬਿਹਾਰ 'ਚ ਇਸ ਸਾਲ ਕੋਵਿਡ ਕਾਰਨ ਪਹਿਲੀ ਮੌਤ

Saturday 08 April 2023 08:03 AM UTC+00 | Tags: bihar breaking-news corona corona-vaccination corona-virus covid-19 covid-19-situation covid-vigilance healtjh-minister india-news mansukh-l-mandaviya news nws state-health-ministers union-health-minister-dr-mansukh-mandaviya

ਚੰਡੀਗੜ੍ਹ, 08 ਅਪ੍ਰੈਲ 2023: ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਵਿਡ-19 (Covid-19) ਦੇ 6,155 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 31,194 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨੀਵਾਰ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 4,47,51,259 ਹੋ ਗਈ ਹੈ।

ਜਾਰੀ ਅੰਕੜਿਆਂ ਮੁਤਾਬਕ ਦੇਸ਼ ‘ਚ ਇਨਫੈਕਸ਼ਨ ਕਾਰਨ 11 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 5,30,954 ਹੋ ਗਈ ਹੈ। ਇਨ੍ਹਾਂ ਵਿੱਚ ਕੇਰਲ ਵਿੱਚ ਲਾਗ ਨਾਲ ਹੋਈਆਂ ਮੌਤਾਂ ਦੇ ਮਾਮਲਿਆਂ ਨੂੰ ਜੋੜ ਕੇ ਮ੍ਰਿਤਕਾਂ ਦੀ ਸੂਚੀ ਵਿੱਚ ਸ਼ਾਮਲ ਕੀਤੇ ਗਏ ਦੋ ਮਾਮਲੇ ਸ਼ਾਮਲ ਹਨ।

ਉੱਤਰ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਨਾਲ ਸੰਕਰਮਿਤ 232 ਨਵੇਂ ਮਰੀਜ਼ ਮਿਲੇ ਹਨ। ਗੌਤਮ ਬੁੱਧ ਨਗਰ ਵਿੱਚ ਸਭ ਤੋਂ ਵੱਧ 62 ਨਵੇਂ ਮਰੀਜ਼ ਮਿਲੇ ਹਨ। ਲਖਨਊ ਵਿੱਚ 52, ਗਾਜ਼ੀਆਬਾਦ ਵਿੱਚ 24 ਅਤੇ ਵਾਰਾਣਸੀ ਵਿੱਚ ਸੱਤ ਨਵੇਂ ਮਰੀਜ਼ ਮਿਲੇ ਹਨ। ਹੁਣ ਐਕਟਿਵ ਕੇਸ ਵਧ ਕੇ 991 ਹੋ ਗਏ ਹਨ। ਪਿਛਲੇ ਹਫ਼ਤੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਤੋਂ ਵੱਧ ਗਈ ਹੈ। ਇਸ ਸਾਲ ਬਿਹਾਰ ਵਿੱਚ ਕੋਵਿਡ-19 (Covid-19) ਕਾਰਨ ਪਹਿਲੀ ਮੌਤ ਹੋਈ ਹੈ |

The post ਦੇਸ਼ ਭਰ ‘ਚ ਕੋਰੋਨਾ ਦੇ 6155 ਨਵੇਂ ਮਾਮਲੇ ਆਏ ਸਾਹਮਣੇ, ਬਿਹਾਰ ‘ਚ ਇਸ ਸਾਲ ਕੋਵਿਡ ਕਾਰਨ ਪਹਿਲੀ ਮੌਤ appeared first on TheUnmute.com - Punjabi News.

Tags:
  • bihar
  • breaking-news
  • corona
  • corona-vaccination
  • corona-virus
  • covid-19
  • covid-19-situation
  • covid-vigilance
  • healtjh-minister
  • india-news
  • mansukh-l-mandaviya
  • news
  • nws
  • state-health-ministers
  • union-health-minister-dr-mansukh-mandaviya

ਅਡਾਨੀ ਮੁੱਦੇ 'ਤੇ ਸ਼ਰਦ ਪਵਾਰ ਦਾ ਬਿਆਨ, ਸਾਨੂੰ ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਬਾਰੇ ਸੋਚਣ ਦੀ ਜ਼ਰੂਰਤ

Saturday 08 April 2023 08:13 AM UTC+00 | Tags: adani-issue breaking-news congress inc india-news jpc latest-news malikaarjun-kharge ncp-president-sharad-pawar news sharad-pawar the-unmute-breaking-news the-unmute-news

ਚੰਡੀਗੜ੍ਹ, 08 ਅਪ੍ਰੈਲ 2023: ਅਡਾਨੀ ਮੁੱਦੇ ‘ਤੇ ਜੇਪੀਸੀ ਦੇ ਗਠਨ ਦੀ ਮੰਗ ਨੂੰ ਲੈ ਕੇ ਐਨਸੀਪੀ ਪ੍ਰਧਾਨ ਸ਼ਰਦ ਪਵਾਰ (Sharad Pawar) ਨੇ ਆਪਣਾ ਪੱਖ ਰੱਖਿਆ ਹੈ। ਕਾਂਗਰਸ ਵੱਲੋਂ ਵਾਰ-ਵਾਰ ਸੰਸਦ ਵਿੱਚ ਚੁੱਕੀ ਜਾ ਰਹੀ ਇਸ ਮੰਗ ਤੋਂ ਆਪਣੇ ਆਪ ਨੂੰ ਵੱਖ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਬਹੁਤਾ ਫਾਇਦਾ ਨਹੀਂ ਹੋਵੇਗਾ। ਸ਼ਰਦ ਪਵਾਰ ਨੇ ਅੱਗੇ ਕਿਹਾ, “ਮੇਰੀ ਪਾਰਟੀ ਨੇ ਅਡਾਨੀ ਮੁੱਦੇ ‘ਤੇ ਜੇਪੀਸੀ ਦਾ ਸਮਰਥਨ ਕੀਤਾ ਹੈ, ਪਰ ਮੈਨੂੰ ਲੱਗਦਾ ਹੈ ਕਿ ਜੇਪੀਸੀ ‘ਤੇ ਸੱਤਾਧਾਰੀ ਪਾਰਟੀ ਦਾ ਦਬਦਬਾ ਰਹੇਗਾ, ਇਸ ਲਈ ਸੱਚਾਈ ਸਾਹਮਣੇ ਨਹੀਂ ਆਵੇਗੀ। ਇਸ ਲਈ ਮੈਨੂੰ ਲੱਗਦਾ ਹੈ ਕਿ ਇੱਕ ਬਿਹਤਰ ਤਰੀਕੇ ਨਾਲ ਸੱਚਾਈ ਸੁਪਰੀਮ ਕੋਰਟ ਦੀ ਨਿਗਰਾਨੀ ਵਾਲਾ ਪੈਨਲ ਸਾਹਮਣੇ ਲਿਆ ਸਕਦਾ ਹੈ।

ਸ਼ਰਦ ਪਵਾਰ (Sharad Pawar) ਨੇ ਅੱਗੇ ਕਿਹਾ, “ਅੱਜ-ਕੱਲ੍ਹ ਸਰਕਾਰ ਦੀ ਆਲੋਚਨਾ ਕਰਨ ਲਈ ਅੰਬਾਨੀ-ਅਡਾਨੀ ਦਾ ਨਾਂ ਲਿਆ ਜਾ ਰਿਹਾ ਹੈ, ਪਰ ਸਾਨੂੰ ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਬਾਰੇ ਸੋਚਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਸਾਡੇ ਲਈ ਬੇਰੁਜ਼ਗਾਰੀ, ਮਹਿੰਗਾਈ ਅਤੇ ਕਿਸਾਨਾਂ ਦਾ ਮੁੱਦਾ ਜ਼ਿਆਦਾ ਮਹੱਤਵਪੂਰਨ ਹੈ।”

The post ਅਡਾਨੀ ਮੁੱਦੇ ‘ਤੇ ਸ਼ਰਦ ਪਵਾਰ ਦਾ ਬਿਆਨ, ਸਾਨੂੰ ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਬਾਰੇ ਸੋਚਣ ਦੀ ਜ਼ਰੂਰਤ appeared first on TheUnmute.com - Punjabi News.

Tags:
  • adani-issue
  • breaking-news
  • congress
  • inc
  • india-news
  • jpc
  • latest-news
  • malikaarjun-kharge
  • ncp-president-sharad-pawar
  • news
  • sharad-pawar
  • the-unmute-breaking-news
  • the-unmute-news

ਫਿਰੋਜ਼ਪੁਰ 'ਚ ਭਾਰਤ-ਪਾਕਿਸਤਾਨ ਸਰਹੱਦ ਤੋਂ ਤਿੰਨ ਨੌਜਵਾਨ ਹੈਰੋਇਨ ਅਤੇ 5 ਮੋਬਾਈਲ ਫੋਨ ਸਮੇਤ ਗ੍ਰਿਫਤਾਰ

Saturday 08 April 2023 08:28 AM UTC+00 | Tags: aam-aadmi-party breaking-news bsf cm-bhagwant-mann ferozepur indo-pak-border latest-news news punjab punjab-police the-unmute-breaking-news

ਫਿਰੋਜ਼ਪੁਰ, 08 ਅਪ੍ਰੈਲ 2023: ਫਿਰੋਜ਼ਪੁਰ (Ferozepur) ਦੀ ਭਾਰਤ ਪਾਕਿਸਤਾਨ ਸਰਹੱਦ ਤੋਂ ਬੀਐਸਐਫ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਤਿੰਨ ਨੌਜਵਾਨ ਜੀਰੋ ਲਾਇਨ ਦੇ ਨਜਦੀਕ ਪਾਏ ਗਏ ਸਨ | ਜਦੋਂ ਬੀਐਸਐਫ ਨੇ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਇਹਨਾਂ ਕੋਲੋਂ 14 ਗ੍ਰਾਮ ਹੈਰੋਇਨ 5 ਮੋਬਾਈਲ ਫੋਨ, ਇੱਕ ਬੈਗ, ਪੈਨ ਕਾਰਡ, ਆਧਾਰ ਕਾਰਡ, ਵੋਟਰ ਆਈਡੀ ਕਾਰਡ ਬਰਾਮਦ ਕੀਤਾ ਗਿਆ ਹੈ | ਜਿਸ ਤੋਂ ਬਾਅਦ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਫਿਰੋਜ਼ਪੁਰ ਦੇ ਥਾਣਾ ਸਦਰ ਦੀ ਪੁਲਿਸ ਦੇ ਹਵਾਲੇ ਕੀਤਾ ਗਿਆ।

ਭਾਰਤ-ਪਾਕਿਸਤਾਨ ਸਰਹੱਦ ਤੋਂ ਗ੍ਰਿਫਤਾਰ ਕੀਤੇ ਤਿੰਨ ਨੌਜਵਾਨਾਂ ਨੂੰ ਲੈ ਕੇ ਜਦੋਂ ਥਾਣਾ ਸਦਰ ਦੇ ਐਸ.ਐਚ.ਓ ਰਵੀ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਬੀਐਸਐਫ ਨੇ ਤਿੰਨ ਨੌਜਵਾਨਾਂ ਸਰਹੱਦ ਤੋਂ ਕਾਬੂ ਕੀਤਾ ਹੈ। ਜਿਨ੍ਹਾਂ ਨੂੰ ਬੀ.ਐਸ.ਐਫ ਨੇ ਉਨ੍ਹਾਂ ਦੇ ਹਵਾਲੇ ਕੀਤਾ ਗਿਆ ਹੈ। ਕਾਰਵਾਈ ਕਰਦਿਆਂ ਇਹਨਾਂ ਤਿੰਨ ਨੌਜਵਾਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਅਤੇ ਛੇਤੀ ਮਾਣਯੋਗ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਇਹਨਾਂ ਕੋਲੋਂ ਹੋਰ ਵੀ ਪੁਛਗਿੱਛ ਕੀਤੀ ਜਾਵੇਗੀ।

The post ਫਿਰੋਜ਼ਪੁਰ ‘ਚ ਭਾਰਤ-ਪਾਕਿਸਤਾਨ ਸਰਹੱਦ ਤੋਂ ਤਿੰਨ ਨੌਜਵਾਨ ਹੈਰੋਇਨ ਅਤੇ 5 ਮੋਬਾਈਲ ਫੋਨ ਸਮੇਤ ਗ੍ਰਿਫਤਾਰ appeared first on TheUnmute.com - Punjabi News.

Tags:
  • aam-aadmi-party
  • breaking-news
  • bsf
  • cm-bhagwant-mann
  • ferozepur
  • indo-pak-border
  • latest-news
  • news
  • punjab
  • punjab-police
  • the-unmute-breaking-news

ਸੰਗਰੂਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ, ਪੁਲਿਸ ਵਲੋਂ ਮਾਮਲਾ ਦਰਜ

Saturday 08 April 2023 10:51 AM UTC+00 | Tags: breaking-news latest-news namol-village news poisonous-liquor punjab punjabi-news punjab-police punjab-politics sangrur sangrur-police the-unmute the-unmute-breaking-news three-laborers-died

ਚੰਡੀਗੜ੍ਹ, 08 ਅਪ੍ਰੈਲ 2023: ਪੰਜਾਬ ਦੇ ਸੰਗਰੂਰ (Sangrur)  ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਤਿੰਨੋਂ ਮਜ਼ਦੂਰ ਪਿੰਡ ਨਮੋਲ ਦੇ ਰਹਿਣ ਵਾਲੇ ਹਨ। ਰਾਤ ਨੂੰ ਤਿੰਨਾਂ ਨੇ ਇੱਕੋ ਥਾਂ ‘ਤੇ ਇਕੱਠੇ ਸ਼ਰਾਬ ਪੀਤੀ। ਉਹ ਦੇਰ ਰਾਤ ਸ਼ਰਾਬ ਪੀ ਕੇ ਘਰ ਹੀ ਸੋ ਗਏ । ਸਵੇਰੇ ਜਦੋਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ |

ਮ੍ਰਿਤਕਾਂ ਦੀ ਪਛਾਣ ਗੁਰਮੇਲ ਸਿੰਘ, ਗੁਰਤੇਜ ਸਿੰਘ ਅਤੇ ਚਮਕੌਰ ਸਿੰਘ ਵਜੋਂ ਹੋਈ ਹੈ। ਚਮਕੌਰ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਰੋਜ਼ਾਨਾ ਦੀ ਤਰ੍ਹਾਂ ਸ਼ਰਾਬ ਪੀ ਕੇ ਆਉਂਦਾ ਸੀ ਅਤੇ ਸੌ ਜਾਂਦਾ ਸੀ। ਸ਼ਨੀਵਾਰ ਦੀ ਸਵੇਰ ਜਦੋਂ ਦੇਰ ਤੱਕ ਨਹੀਂ ਉੱਠਿਆ, ਤਾਂ ਚਾਦਰ ਚੁੱਕ ਕੇ ਦੇਖਿਆ ਤਾਂ ਉਹ ਮਰ ਚੁੱਕਾ ਸੀ। ਇਸ ਦੇ ਨਾਲ ਹੀ ਚਮਕੌਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਇਕੱਲਾ ਹੀ ਕਮਾਉਣ ਵਾਲਾ ਸੀ।

ਦੂਜੇ ਪਾਸੇ ਥਾਣਾ ਚੀਮਾ ਦੇ ਐਸਐਚਓ ਲਖਬੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਨਮੋਲ ਦੇ ਸਰਪੰਚ ਦਾ ਫੋਨ ਆਇਆ, ਜਿਸ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ 3 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਜਦੋਂ ਉਸ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਘਰ ਵਿੱਚ ਤਿੰਨ ਮਜ਼ਦੂਰ ਗੁਰਮੇਲ ਸਿੰਘ, ਗੁਰਤੇਜ ਸਿੰਘ ਅਤੇ ਚਮਕੌਰ ਸਿੰਘ ਮ੍ਰਿਤਕ ਪਾਏ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

The post ਸੰਗਰੂਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ, ਪੁਲਿਸ ਵਲੋਂ ਮਾਮਲਾ ਦਰਜ appeared first on TheUnmute.com - Punjabi News.

Tags:
  • breaking-news
  • latest-news
  • namol-village
  • news
  • poisonous-liquor
  • punjab
  • punjabi-news
  • punjab-police
  • punjab-politics
  • sangrur
  • sangrur-police
  • the-unmute
  • the-unmute-breaking-news
  • three-laborers-died

ਪੰਜਾਬ ਜੇਲ੍ਹ ਵਿਭਾਗ 'ਚ ਵੱਡਾ ਫੇਰਬਦਲ, IPS ਅਰੁਣ ਪਾਲ ਸਿੰਘ ਨੂੰ ਸੌੰਪੀ ਨਵੀਂ ਜ਼ਿੰਮੇਵਾਰੀ

Saturday 08 April 2023 11:02 AM UTC+00 | Tags: aam-aadmi-party breaking-news cm-bhagwant-mann commissioner-of-amritsar congress ips-arun-pal-singh jail-department latest-news news punjab punjab-adgp-jail punjab-adgp-jail-b-chandrasekhar punjab-news punjab-police the-unmute-breaking-news

ਚੰਡੀਗੜ੍ਹ, 08 ਅਪ੍ਰੈਲ 2023: ਪੰਜਾਬ ਜੇਲ੍ਹ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਪੰਜਾਬ ਦੇ ਏਡੀਜੀਪੀ ਜੇਲ੍ਹ ਬੀ ਚੰਦਰਸ਼ੇਖਰ ਥਾਂ ਅਰੁਣ ਪਾਲ ਸਿੰਘ, ਆਈ.ਪੀ.ਐੱਸ. (IPS Arun Pal Singh) ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਜਿਨ੍ਹਾਂ ਨੂੰ ਹੁਣ ਏਡੀਜੀਪੀ ਜੇਲ੍ਹ ਦੇ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਅਰੁਣ ਪਾਲ ਸਿੰਘ, ਆਈ.ਪੀ.ਐੱਸ., ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਹਿ ਚੁੱਕੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹ ਵਿਭਾਗ ਨੂੰ ਆਪਣੇ ਅਧੀਨ ਲੈ ਕੇ ਇਸ ਵਿੱਚ ਵੱਡਾ ਫੇਰਬਦਲ ਕੀਤਾ ਹੈ। ਅਰੁਣ ਪਾਲ ਸਿੰਘ ਸੋਮਵਾਰ ਨੂੰ ਚਾਰਜ ਸੰਭਾਲਣਗੇ।

The post ਪੰਜਾਬ ਜੇਲ੍ਹ ਵਿਭਾਗ ‘ਚ ਵੱਡਾ ਫੇਰਬਦਲ, IPS ਅਰੁਣ ਪਾਲ ਸਿੰਘ ਨੂੰ ਸੌੰਪੀ ਨਵੀਂ ਜ਼ਿੰਮੇਵਾਰੀ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • commissioner-of-amritsar
  • congress
  • ips-arun-pal-singh
  • jail-department
  • latest-news
  • news
  • punjab
  • punjab-adgp-jail
  • punjab-adgp-jail-b-chandrasekhar
  • punjab-news
  • punjab-police
  • the-unmute-breaking-news

ਕੁਲਦੀਪ ਸਿੰਘ ਧਾਲੀਵਾਲ ਵਲੋਂ ਗਿਰਦਾਵਰੀ ਨਾਲ ਜੁੜੀ ਕਿਸੇ ਵੀ ਸ਼ਿਕਾਇਤ ਲਈ ਹੈਲਪਲਾਈਨ ਨੰਬਰ ਜਾਰੀ

Saturday 08 April 2023 11:10 AM UTC+00 | Tags: breaking-news chief-minister-bhagwant-mann cm-bhagwant-mann girdavari kuldeep-singh-dhaliwal latest-news news punjab-aggriculture-department punjab-agriculture-minister punjab-farmers punjab-girdavari the-unmute-breaking the-unmute-breaking-news

ਚੰਡੀਗੜ੍ਹ, 08 ਅਪ੍ਰੈਲ 2023: ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖੁਦ ਖੇਤਾਂ ਵਿਚ ਜਾ ਕੇ ਗਿਰਦਾਵਰੀ ਦੀ ਦੇਖ ਰੇਖ ਕਰ ਰਹੇ ਹਨ। ਪਿਛਲੇ ਦਿਨੀਂ ਬੇਮੌਸਮੀ ਬਾਰਿਸ਼ ਕਾਰਨ ਕਿਸਾਨਾਂ ਦੀ ਖਰਾਬ ਹੋਈ ਫਸਲ ਦਾ ਮੁਆਵਜ਼ਾ ਦੇਣ ਲਈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਐਲਾਨ ਕਰ ਚੁੱਕੇ ਹਨ ਪਰ ਕਿਸੇ ਕਿਸਾਨ ਨਾਲ ਗਿਰਦਾਵਰੀ ਵਿੱਚ ਕੋਈ ਧੱਕਾ ਨਾ ਹੋਵੇ ਇਸ ਲਈ ਧਾਲੀਵਾਲ ਗਿਰਦਾਵਰੀ ਆਪਣੇ ਸਾਹਮਣੇ ਕਰਵਾ ਰਹੇ ਹਨ।

ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਹਰੇਕ ਪ੍ਰਭਾਵਿਤ ਕਿਸਾਨ ਨੂੰ ਬਣਦਾ ਮੁਆਵਜ਼ਾ ਮਿਲੇ ਪਰ ਜੇਕਰ ਗਿਰਦਾਵਰੀ ਮੌਕੇ ਕਿਸੇ ਵੀ ਕਿਸਾਨ ਨਾਲ ਕੋਈ ਬੇਇਨਸਾਫ਼ੀ ਜਾਂ ਧੱਕਾ ਹੁੰਦਾ ਹੈ ਤਾਂ ਉਹ ਕਿਸਾਨ 9309388088 ਨੰਬਰ ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਸ ਨੰਬਰ ਉੱਤੇ ਵੱਟਸਐਪ ਜ਼ਰੀਏ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਖੇਤੀ ਮੰਤਰੀ ਨੇ ਦੱਸਿਆ ਕਿ ਇਸ ਨੰਬਰ ਉੱਤੇ ਦਰਜ ਕਰਵਾਈ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਧਾਲੀਵਾਲ ਨੇ ਕਿਹਾ ਕਿ ਵਿਸਾਖੀ ਉੱਤੇ ਕਿਸਾਨਾਂ ਨੂੰ ਖਰਾਬ ਫਸਲ ਦਾ ਮੁਆਵਜ਼ਾ ਦੇਣ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।

The post ਕੁਲਦੀਪ ਸਿੰਘ ਧਾਲੀਵਾਲ ਵਲੋਂ ਗਿਰਦਾਵਰੀ ਨਾਲ ਜੁੜੀ ਕਿਸੇ ਵੀ ਸ਼ਿਕਾਇਤ ਲਈ ਹੈਲਪਲਾਈਨ ਨੰਬਰ ਜਾਰੀ appeared first on TheUnmute.com - Punjabi News.

Tags:
  • breaking-news
  • chief-minister-bhagwant-mann
  • cm-bhagwant-mann
  • girdavari
  • kuldeep-singh-dhaliwal
  • latest-news
  • news
  • punjab-aggriculture-department
  • punjab-agriculture-minister
  • punjab-farmers
  • punjab-girdavari
  • the-unmute-breaking
  • the-unmute-breaking-news

ਸੂਬੇ 'ਚ ਉਦਯੋਗਾਂ ਨੂੰ ਪ੍ਰਫੁਲਿਤ ਕਰਨ 'ਚ ਨਹੀਂ ਛੱਡੀ ਜਾ ਰਹੀ ਹੈ ਕੋਈ ਕਮੀ: ਬ੍ਰਮ ਸ਼ੰਕਰ ਜਿੰਪਾ

Saturday 08 April 2023 11:18 AM UTC+00 | Tags: aam-aadmi-party bram-shankar-jimpa cm-bhagwant-mann news punjab punjab-industries ram-shankar-jimpa the-unmute-breaking the-unmute-breaking-news

ਹੁਸ਼ਿਆਰਪੁਰ, 08 ਅਪ੍ਰੈਲ 2023: ਕੈਬਿਨਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸੂਬੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਦਯੋਗਾਂ ਨੂੰ ਪ੍ਰਫੁਲਿਤ ਕਰਨ ਅਤੇ ਉਨ੍ਹਾਂ ਦੇ ਵਿਕਾਸ ਲਈ ਕੋਈ ਕਮੀ ਨਹੀਂ ਛੱਡ ਰਹੀ ਹੈ। ਸੂਬੇ ਵਿਚ ਉਦਯੋਗਾਂ ਨੂੰ ਬੜਾਵਾਂ ਦੇਣ ਲਈ ਸਰਕਾਰ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਉਦਯੋਗਾਂ ਨੂੰ ਮਿਲਣ ਵਾਲੀ ਕਲੀਅਰੈਂਸ ਨੂੰ ਕਾਫ਼ੀ ਆਸਾਨ ਕਰ ਦਿੱਤਾ ਗਿਆ ਹੈ। ਉਹ 'ਹੁਸ਼ਿਆਰਪੁਰ ਲਾਰਜ ਐਂਡ ਮੀਡੀਅਮ ਇੰਡਸਟਰੀ ਐਸੋਸੀਏਸ਼ਨ' ਦੀ ਸਾਲਾਨਾ ਮੀਟਿੰਗ ਦੌਰਾਨ ਆਯੋਜਿਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਇਸ ਦੌਰਾਨ ਸੂਬਾ ਆਰਥਿਕ ਨੀਤੀ ਤੇ ਯੋਜਨਾ ਬੋਰਡ ਅਤੇ ਸੋਨਾਲੀਕਾ ਉਦਯੋਗ ਦੇ ਵਾਈਸ ਚੇਅਰਮੈਨ (ਕੈਬਨਿਟ ਮੰਤਰੀ ਦਰਜਾ) ਅੰਮ੍ਰਿਤ ਸਾਗਰ ਮਿੱਤਲ, ਵਿਧਾਇਕ ਸ਼ਾਮ ਚੁਰਾਸੀ ਡਾ. ਰਵਜੋਤ ਸਿੰਘ, ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਐਡਵੋਕੇਟ ਇੰਦਰਪਾਲ ਸਿੰਘ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ, ਐਸ.ਡੀ.ਐਮ ਪ੍ਰੀਤ ਇੰਦਰ ਸਿੰਘ ਬੈਂਸ, ਐਸੋਸੀਏਸ਼ਨ ਦੇ ਪ੍ਰਧਾਨ ਆਈ.ਐਮ.ਜੇ.ਐਸ ਸਿੱਧੂ, ਜਨਰਲ ਸਕੱਤਰ ਤਰੁਣ ਚਾਵਲਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਿਜਨੈਸ ਫਸਟ ਪੋਰਟਲ ਰਾਹੀਂ ਸਿੰਗਲ ਵਿੰਡੋ ਸਿਸਟਮ ਚਲਾਇਆ ਜਾ ਰਿਹਾ ਹੈ। ਇਸ ਪੋਰਟਲ ਰਾਹੀਂ ਉਦਯੋਗਿਕ ਇਕਾਈਆਂ ਤੇ ਹੋਰ ਸੰਸਥਾਵਾਂ ਵੱਖ-ਵੱਖ ਰੈਗੂਲੇਟਰੀ ਕਲੀਅਰੈਂਸ ਅਤੇ ਸੇਵਾਵਾਂ ਆਨਲਾਈਨ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਪੋਰਟਲ ਰਾਹੀਂ ਸਰਕਾਰ ਵਲੋਂ ਕਰੀਬ 117 ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਵਿਚ ਰੈਗੂਲੇਅਰੀ ਕਲੀਅਰੈਂਸ ਜਿਵੇਂ ਕਿ ਚੇਂਜ ਆਫ਼ ਲੈਂਡ ਯੂਜ਼, ਪ੍ਰਦੂਸ਼ਣ, ਫਾਇਰ, ਬਾਅਲਰ ਰਜਿਸਟਰੇਸ਼ਨ ਆਦਿ ਅਤੇ ਵੱਖ-ਵੱਖ ਤਰ੍ਹਾਂ ਦੀਆਂ ਸਰਵਿਸਜ਼ ਜਿਵੇਂ ਕਿ ਸੋਸਾਇਟੀ ਰਜਿਸਟਰੇਸ਼ਨ, ਸ਼ਾਪ ਅਸਟੈਬਲਿਸ਼ਮੈਂਟ, ਇੰਡਸਟਰੀਲ ਪਲਾਂਟ ਅਲਾਟਮੈਂਟ, ਬਾਅਲਰ ਰੀਨਿਊ, ਪ੍ਰਦੂਸ਼ਣ ਸਰਟੀਫਿਕੇਟ ਰੀਨਿਊ, ਐਕਸਾਈਜ ਤੇ ਟੈਕਸੇਸ਼ਨ ਸਬੰਧੀ ਸਰਵਿਸਜ਼ ਆਦਿ ਇਕ ਹੀ ਪੋਰਟਲ 'ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਸੂਬਾ ਆਰਥਿਕ ਨੀਤੀ ਤੇ ਯੋਜਨਾ ਬੋਰਡ ਅਤੇ ਸੋਨਾਲੀਕਾ ਉਦਯੋਗ ਦੇ ਵਾਈਸ ਚੇਅਰਮੈਨ (ਕੈਬਨਿਟ ਮੰਤਰੀ ਦਰਜਾ) ਅੰਮ੍ਰਿਤ ਸਾਗਰ ਮਿੱਤਲ ਨੇ ਕਿਹਾ ਕਿ 1500 ਕਰੋੜ ਰੁਪਏ ਦੀ ਲਾਗਤ ਨਾਲ ਹੁਸ਼ਿਆਰਪੁਰ ਵਿਚ ਹੀ ਸੋਨਾਲੀਕਾ ਆਪਣੇ ਉਦਯੋਗ ਦਾ ਵਿਸਥਾਰ ਕਰੇਗਾ। ਉਨ੍ਹਾਂ ਕਿਹਾ ਕਿ ਉਦਯੋਗਿਕ ਵਿਕਾਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਨਵੇਂ ਉਦਯੋਗ ਸਥਾਪਿਤ ਕਰਨ ਵਾਲਿਆਂ ਨੂੰ ਕਾਫ਼ੀ ਲਾਭ ਮਿਲੇਗਾ।

ਇਸ ਮੌਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਜ਼ਿਲ੍ਹੇ ਦੀ ਉਦਯੋਗਿਕ ਇਕਾਈਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵਿਚ ਇੰਡਸਟਰੀਜ ਨੇ ਬੇਹਤਰੀਨ ਭੂਮਿਕਾ ਨਿਭਾਈ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਉਦਯੋਗਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਜ਼ਰੂਰੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।

The post ਸੂਬੇ 'ਚ ਉਦਯੋਗਾਂ ਨੂੰ ਪ੍ਰਫੁਲਿਤ ਕਰਨ 'ਚ ਨਹੀਂ ਛੱਡੀ ਜਾ ਰਹੀ ਹੈ ਕੋਈ ਕਮੀ: ਬ੍ਰਮ ਸ਼ੰਕਰ ਜਿੰਪਾ appeared first on TheUnmute.com - Punjabi News.

Tags:
  • aam-aadmi-party
  • bram-shankar-jimpa
  • cm-bhagwant-mann
  • news
  • punjab
  • punjab-industries
  • ram-shankar-jimpa
  • the-unmute-breaking
  • the-unmute-breaking-news

ਜ਼ਿੰਦਗੀ ਦੀ ਜੰਗ ਹਾਰਿਆ ਅਨੁਰਾਗ, ਬੀਤੇ ਦਿਨ ਸਕੂਲ 'ਚ ਨਿਗਲੀ ਸੀ ਜ਼ਹਿਰੀਲੀ ਚੀਜ਼

Saturday 08 April 2023 11:41 AM UTC+00 | Tags: amritsar anurag-kumar breaking-news news shri-ram-ashram-senior-secondary-school

ਅੰਮ੍ਰਿਤਸਰ, 08 ਅਪ੍ਰੈਲ 2023: ਬੀਤੇ ਅੰਮ੍ਰਿਤਸਰ (Amritsar) ਦੇ ਬਟਾਲਾ ਰੋਡ ਸਥਿਤ ਸ਼੍ਰੀ ਰਾਮ ਆਸ਼ਰਮ ਸੀਨੀਅਰ ਸਕੈਂਡਰੀ ਸਕੂਲ 'ਚ ਬੀਤੇ ਦਿਨ 6ਵੀਂ ਕਲਾਸ ਦੇ ਵਿਦਿਆਰਥੀ ਅਨੁਰਾਗ ਕੁਮਾਰ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ, ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ, ਪਰ ਛੇਵੀਂ ਜਮਾਤ ਦੇ ਅਨੁਰਾਗ ਦੀ ਅੱਜ ਹਸਪਤਾਲ ਵਿੱਚ ਮੌਤ ਹੋ ਗਈ |

ਮ੍ਰਿਤਕ ਬੱਚੇ ਦੇ ਪਿਤਾ ਪਰਸ਼ੁਰਾਮ ਦਾ ਕਹਿਣਾ ਹੈ ਕਿ ਸਕੂਲ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੇ ਬੱਚੇ ਦੇ ਮੌਤ ਹੋ ਗਈ ਹੈ | ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਕੂਲ ਪ੍ਰਸਾਸ਼ਨ ਨੇ ਸਮੇਂ ਸਿਰ ਬੱਚੇ ਦੀ ਦੇਖਭਾਲ ਕੀਤੀ ਹੁੰਦੀ ਤਾਂ, ਉਸਦੀ ਜਾਨ ਬਚ ਸਕਦੀ ਸੀ | ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਹਨ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਰਿਪੋਰਟ ਬਦਲੀ ਹੈ | ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸਕੂਲ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ |

ਦੂਜੇ ਪਾਸੇ ਪੁਲਿਸ ਅਧਿਕਾਰੀ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਜਿਸ ਬੱਚੇ ਵੱਲੋਂ ਨਸ਼ੀਲਾ ਪਦਾਰਥ ਨਿਗਲਿਆ ਗਿਆ ਸੀ ਅੱਜ ਉਸ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਨੇ ਕਿਹਾ ਕਿ ਪਰਿਵਾਰਕ ਮੈਂਬਰ ਅਤੇ ਸਕੂਲ ਪ੍ਰਸ਼ਾਸਨ ਦੋਵੇਂ ਬੈਠੇ ਹੋਏ ਹਨ ਅਤੇ ਜੋ ਵੀ ਫ਼ੈਸਲਾ ਹੋਵੇਗਾ ਓਹਨਾ ਦੀ ਰਜ਼ਾਮੰਦੀ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ |

The post ਜ਼ਿੰਦਗੀ ਦੀ ਜੰਗ ਹਾਰਿਆ ਅਨੁਰਾਗ, ਬੀਤੇ ਦਿਨ ਸਕੂਲ ‘ਚ ਨਿਗਲੀ ਸੀ ਜ਼ਹਿਰੀਲੀ ਚੀਜ਼ appeared first on TheUnmute.com - Punjabi News.

Tags:
  • amritsar
  • anurag-kumar
  • breaking-news
  • news
  • shri-ram-ashram-senior-secondary-school

ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤ, ਭਲਕੇ ਪਾਕਿਸਤਾਨ ਰਵਾਨਾ ਹੋਵੇਗਾ ਜੱਥਾ

Saturday 08 April 2023 11:52 AM UTC+00 | Tags: aam-aadmi-party bnews breaking-news nankana-sahib news pakistan-sikh-gurdwara-management-committee punjab-government punjabi-news sgpc shiromani-committee the-unmute-breaking-news the-unmute-news the-unmute-punjab

ਅੰਮ੍ਰਿਤਸਰ, 08 ਅਪ੍ਰੈਲ 2023: ਖ਼ਾਲਸਾ ਸਾਜਣਾ ਦਿਵਸ (ਵਿਸਾਖੀ) ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਭਲਕੇ 9 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਸਵੇਰੇ 8:30 ਵਜੇ ਰਵਾਨਾ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਅਮਰਜੀਤ ਸਿੰਘ ਭਲਾਈਪੁਰ ਨੂੰ ਸੌਂਪੀ ਗਈ ਹੈ, ਜਦਕਿ ਉਨ੍ਹਾਂ ਨਾਲ ਜਥੇ ਦੇ ਡਿਪਟੀ ਲੀਡਰ ਵਜੋਂ ਸ. ਬਲਵਿੰਦਰ ਸਿੰਘ ਵੇਈਂਪੂਈਂ ਅਤੇ ਸਾਬਕਾ ਸਕੱਤਰ ਸ. ਕੁਲਵੰਤ ਸਿੰਘ ਰੰਧਾਵਾ ਜਾਣਗੇ।

ਅੱਜ ਸ਼ਰਧਾਲੂਆਂ ਨੂੰ ਵੀਜਾ ਲੱਗੇ ਪਾਸਪੋਰਟ ਵੰਡਣ ਮੌਕੇ ਸ਼੍ਰੋਮਣੀ ਕਮੇਟੀ (Shiromani Committee) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਪਾਕਿਸਤਾਨ 'ਚ ਰਹਿ ਗਏ ਸਿੱਖ ਗੁਰਧਾਮਾਂ ਦੇ ਦੀਦਾਰ ਹਰ ਸਿੱਖ ਦੀ ਲੋਚਾ ਹੁੰਦੀ ਹੈ ਅਤੇ ਜਥੇ ਵਿਚ ਜਿਹੜੇ ਸ਼ਰਧਾਲੂ ਜਾ ਰਹੇ ਹਨ ਉਨ੍ਹਾਂ ਅੰਦਰ ਉਤਸ਼ਾਹ ਤੇ ਖੁਸ਼ੀ ਹੋਣਾ ਕੁਦਰਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਥੇ ਲਈ ਹਰ ਤਰ੍ਹਾਂ ਦੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ ਅਤੇ ਭਲਕੇ ਸੰਗਤ ਨੂੰ ਪੰਥਕ ਰਵਾਇਤਾਂ ਅਨੁਸਾਰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ (Shiromani Committee)  ਵੱਲੋਂ 1161 ਸ਼ਰਧਾਲੂਆਂ ਦੇ ਪਾਸਪੋਰਟ ਵੀਜੇ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 109 ਸ਼ਰਧਾਲੂਆਂ ਨੂੰ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਨੇ ਵੀਜੇ ਜਾਰੀ ਨਹੀਂ ਕੀਤੇ। ਉਨ੍ਹਾਂ ਸਰਕਾਰਾਂ ਨੂੰ ਖੁਲ੍ਹਦਿਲੀ ਨਾਲ ਵੀਜੇ ਦੇਣ ਦੀ ਅਪੀਲ ਕੀਤੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਜਥੇ ਨਾਲ ਮੰਗ ਅਨੁਸਾਰ ਸਮਾਨ ਭੇਜਿਆ ਜਾਵੇਗਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਜਗਤਾਰ ਸਿੰਘ ਰੋਡੇ, ਜਗਬੀਰ ਸਿੰਘ ਸੋਖੀ, ਸਕੱਤਰ ਪ੍ਰਤਾਪ ਸਿੰਘ, ਓਐਸਡੀ ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਸੁਖਮਿੰਦਰ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਬਲਵਿੰਦਰ ਸਿੰਘ ਕਾਹਲਵਾਂ, ਗੁਰਿੰਦਰ ਸਿੰਘ ਮਥਰੇਵਾਲ, ਸਿਮਰਜੀਤ ਸਿੰਘ, ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ, ਸ਼ਾਹਬਾਜ਼ ਸਿੰਘ, ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ, ਮੀਡੀਆ ਇੰਚਾਰਜ ਤੇ ਬੁਲਾਰੇ ਹਰਭਜਨ ਸਿੰਘ ਵਕਤਾ, ਵਿਕਾਸ ਸਿੰਘ ਆਦਿ ਹਾਜ਼ਰ ਸਨ।

The post ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤ, ਭਲਕੇ ਪਾਕਿਸਤਾਨ ਰਵਾਨਾ ਹੋਵੇਗਾ ਜੱਥਾ appeared first on TheUnmute.com - Punjabi News.

Tags:
  • aam-aadmi-party
  • bnews
  • breaking-news
  • nankana-sahib
  • news
  • pakistan-sikh-gurdwara-management-committee
  • punjab-government
  • punjabi-news
  • sgpc
  • shiromani-committee
  • the-unmute-breaking-news
  • the-unmute-news
  • the-unmute-punjab

RR vs DC: ਰਾਜਸਥਾਨ ਨੇ ਦਿੱਲੀ ਦੇ ਸਾਹਮਣੇ ਰੱਖਿਆ 200 ਦੌੜਾਂ ਦਾ ਟੀਚਾ, ਯਸ਼ਸਵੀ-ਬਟਲਰ ਨੇ ਜੜੇ ਅਰਧ ਸੈਂਕੜੇ

Saturday 08 April 2023 12:02 PM UTC+00 | Tags: bdc breaking-news cricket dl ipl ipl-2023 ipl-news news rr rr-vs-dc sports-news yashshvi-buttler

ਚੰਡੀਗੜ੍ਹ, 08 ਅਪ੍ਰੈਲ 2023: (RR vs DC) ਆਈ.ਪੀ.ਐੱਲ 2023 ਦਾ 11ਵਾਂ ਮੈਚ ਰਾਜਸਥਾਨ ਰਾਇਲਸ ਅਤੇ ਦਿੱਲੀ ਕੈਪੀਟਲਸ ਵਿਚਕਾਰ ਖੇਡਿਆ ਜਾ ਰਿਹਾ ਹੈ। ਅਜਿਹੇ ‘ਚ ਰਾਜਸਥਾਨ ਦੀ ਟੀਮ ਇਹ ਮੈਚ ਜਿੱਤ ਕੇ ਅੰਕ ਸੂਚੀ ‘ਚ ਚੋਟੀ ‘ਤੇ ਪਹੁੰਚਣਾ ਚਾਹੇਗੀ। ਇਸ ਦੇ ਨਾਲ ਹੀ ਦਿੱਲੀ ਦੀ ਟੀਮ ਟੂਰਨਾਮੈਂਟ ‘ਚ ਪਹਿਲੀ ਜਿੱਤ ਹਾਸਲ ਕਰਨ ਦੇ ਇਰਾਦੇ ਨਾਲ ਉਤਰੀ ਹੈ । ਦਿੱਲੀ ਕੈਪੀਟਲਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਰਾਇਲਜ਼ ਨੇ ਦਿੱਲੀ ਕੈਪੀਟਲਸ ਦੇ ਸਾਹਮਣੇ 200 ਦੌੜਾਂ ਦਾ ਟੀਚਾ ਰੱਖਿਆ ਹੈ। ਰਾਜਸਥਾਨ ਲਈ ਜੋਸ ਬਟਲਰ ਨੇ ਸਭ ਤੋਂ ਵੱਧ 79 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਯਸ਼ਸਵੀ ਜੈਸਵਾਲ ਨੇ 60 ਦੌੜਾਂ ਦੀ ਪਾਰੀ ਖੇਡੀ। ਅੰਤ ‘ਚ ਸ਼ਿਮਰੋਨ ਹੇਟਮਾਇਰ ਨੇ ਤੇਜ਼ 39 ਦੌੜਾਂ ਬਣਾ ਕੇ ਆਪਣੀ ਟੀਮ ਦਾ ਸਕੋਰ ਚਾਰ ਵਿਕਟਾਂ ‘ਤੇ 199 ਦੌੜਾਂ ‘ਤੇ ਪਹੁੰਚਾ ਦਿੱਤਾ। ਦਿੱਲੀ ਲਈ ਮੁਕੇਸ਼ ਕੁਮਾਰ ਨੇ ਦੋ ਵਿਕਟਾਂ ਲਈਆਂ। ਇਸ ਦੇ ਨਾਲ ਹੀ ਕੁਲਦੀਪ ਯਾਦਵ ਅਤੇ ਰੋਵਮੈਨ ਪਾਵੇਲ ਨੂੰ ਇਕ-ਇਕ ਵਿਕਟ ਮਿਲੀ।

The post RR vs DC: ਰਾਜਸਥਾਨ ਨੇ ਦਿੱਲੀ ਦੇ ਸਾਹਮਣੇ ਰੱਖਿਆ 200 ਦੌੜਾਂ ਦਾ ਟੀਚਾ, ਯਸ਼ਸਵੀ-ਬਟਲਰ ਨੇ ਜੜੇ ਅਰਧ ਸੈਂਕੜੇ appeared first on TheUnmute.com - Punjabi News.

Tags:
  • bdc
  • breaking-news
  • cricket
  • dl
  • ipl
  • ipl-2023
  • ipl-news
  • news
  • rr
  • rr-vs-dc
  • sports-news
  • yashshvi-buttler

ਗੰਨੇ ਦੀ ਬਕਾਇਆ ਰਾਸ਼ੀ ਵੀ ਕੀਤੀ ਜਾਰੀ ਅਤੇ ਹੁਣ ਪ੍ਰਸ਼ਾਸ਼ਨ ਕਰ ਰਿਹੈ ਫ਼ਸਲਾਂ ਦੇ ਖ਼ਰਾਬੇ ਦੀ ਗਿਰਦਾਵਰੀ: ਡਾ. ਇੰਦਰਬੀਰ ਸਿੰਘ ਨਿੱਝਰ

Saturday 08 April 2023 12:15 PM UTC+00 | Tags: aam-aadmi-party breaking-news cm-bhagwant-mann dr-inderbir-singh-nijjar latest-news news punjab-farmeres punjab-farmes punjab-news sugarcane-farmers the-unmute-breaking-news

ਗੁਰਦਾਸਪੁਰ, 08 ਅਪ੍ਰੈਲ 2023: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਕਿਸਾਨੀ ਦੇ ਹਿੱਤ ‘ਚ ਉਨ੍ਹਾਂ ਦੇ ਨਾਲ ਖੜੀ ਹੈ | ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਇਲਾਕੇ ਦੇ ਪਿੰਡ ਨਾਸਰਕੇ ‘ਚ ਚੀਫ ਖਾਲਸਾ ਦੀਵਾਨ ਦੇ ਤਹਿਤ ਚੱਲ ਰਹੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਸਲਾਨਾ ਸਮਾਗਮ ‘ਚ ਸ਼ਾਮਲ ਹੋਏ ਮੂਖ ਮਹਿਮਾਨ ਡਾ. ਇੰਦਰਬੀਰ ਸਿੰਘ ਨਿੱਝਰ ਦਾ ਕਹਿਣਾ ਸੀ ਕਿ ਉਹ ਸਕੂਲ ‘ਚ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਵਜੋਂ ਆਏ ਹਨ |

ਉਹਨਾਂ ਨੇ ਐਲਾਨ ਕੀਤਾ ਹੈ ਕਿ ਇਸ ਸਕੂਲ ਦੀ ਹੋਰ ਵੱਡੀ ਇਮਾਰਤ ਜਲਦ ਸ਼ੁਰੂ ਕੀਤੀ ਜਾਵੇਗੀ ਕਿ ਇਲਾਕੇ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਇਥੇ ਸਿੱਖਿਆ ਮਿਲ ਸਕੇ | ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨ ਦੇ ਹਿੱਤ ‘ਚ ਫੈਸਲੇ ਲੈ ਰਹੀ ਹੈ ਅਤੇ ਪਹਿਲਾ ਸਰਕਾਰ ਵਲੋਂ ਜੋ ਕਿਸਾਨ ਦੇ ਗੰਨੇ ਦੀ ਬਕਾਇਆ ਰਾਸ਼ੀ ਬਾਕੀ ਸੀ ਉਹ ਸਰਕਾਰ ਵਲੋਂ ਜਾਰੀ ਕੀਤੀ ਗਈ ਹੈ ਅਤੇ ਇਸ ਵਾਰ ਦੇ ਸੀਜ਼ਨ ਕਰੀਬ 75 ਫੀਸਦੀ ਉਹਨਾਂ ਦੇ ਪੈਸੇ ਕਿਸਾਨ ਨੂੰ ਮਿਲ ਚੁੱਕੇ ਹਨ |

ਜਿਹੜੀ ਬੇਮੌਸਮੀ ਬਰਸਾਤ ਨਾਲ ਕਿਸਾਨਾਂ ਦੀ ਫ਼ਸਲ ਨੁਕਸਾਨੀ ਗਈ ਹੈ, ਉਸ ਦੀ ਗਿਰਦਾਵਰੀ ਵੀ ਪ੍ਰਸ਼ਾਸ਼ਨ ਦੇ ਅਧਿਕਾਰੀ ਤਹਿਸੀਲਦਾਰ ਅਤੇ ਪਟਵਾਰੀ ਸਹੀ ਢੰਗ ਨਾਲ ਪਿੰਡਾਂ ‘ਚ ਕਰ ਰਹੇ ਹਨ ਅਤੇ ਸਰਕਾਰ ਵਲੋਂ ਜੋ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ, ਉਸਦਾ ਮੁਆਵਜ਼ਾ ਕਿਸਾਨਾਂ ਨੂੰ 14 ਅਪ੍ਰੈਲ ਤੱਕ ਮਿਲ ਜਾਵੇਗਾ | ਇਸ ਦੇ ਨਾਲ ਹੀ ਲੋਕ ਸਭਾ ਦੀ ਜਲੰਧਰ ‘ਚ ਹੋਣ ਵਾਲੀ ਜ਼ਿਮਨੀ ਚੋਣ ਬਾਰੇ ਗੱਲ ਕਰਦੇ ਮੰਤਰੀ ਨਿੱਝਰ ਨੇ ਕਿਹਾ ਕਿ ਚੰਗੀ ਰਿਪੋਰਟ ਅਤੇ ਚੰਗੇ ਨਤੀਜੇ ਆਉਣਗੇ |

The post ਗੰਨੇ ਦੀ ਬਕਾਇਆ ਰਾਸ਼ੀ ਵੀ ਕੀਤੀ ਜਾਰੀ ਅਤੇ ਹੁਣ ਪ੍ਰਸ਼ਾਸ਼ਨ ਕਰ ਰਿਹੈ ਫ਼ਸਲਾਂ ਦੇ ਖ਼ਰਾਬੇ ਦੀ ਗਿਰਦਾਵਰੀ: ਡਾ. ਇੰਦਰਬੀਰ ਸਿੰਘ ਨਿੱਝਰ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • dr-inderbir-singh-nijjar
  • latest-news
  • news
  • punjab-farmeres
  • punjab-farmes
  • punjab-news
  • sugarcane-farmers
  • the-unmute-breaking-news

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਮੱਦੇਨਜ਼ਰ 10 ਥਾਣਿਆਂ ਦੇ SHO ਦੇ ਤਬਾਦਲੇ

Saturday 08 April 2023 12:26 PM UTC+00 | Tags: aam-aadmi-party breaking-news jalandhar jalandhar-lok-sabha-by-election news punjab-news the-unmute-breaking-news the-unmute-punjabi-news the-unmute-update

ਚੰਡੀਗੜ੍ਹ, 08 ਅਪ੍ਰੈਲ 2023: ਜਲੰਧਰ (Jalandhar) ਲੋਕ ਸਭਾ ਜ਼ਿਮਨੀ ਚੋਣ ਸਬੰਧੀ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀਆਂ ਹਨ। ਇਸ ਤਹਿਤ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ 10 ਥਾਣਿਆਂ ਨੂੰ ਨਵੇਂ ਐੱਸ.ਐੱਚ.ਓ. ਮਿਲੇ ਹਨ 10 ਥਾਣਿਆਂ ਦੇ ਐਸਐਚਓਜ਼ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾ ਦੀ ਸੂਚੀ ਹੇਠਾਂ ਦਿੱਤੀ ਗਈ ਹੈ |

 

SHO

The post ਜਲੰਧਰ ਲੋਕ ਸਭਾ ਜ਼ਿਮਨੀ ਚੋਣ ਮੱਦੇਨਜ਼ਰ 10 ਥਾਣਿਆਂ ਦੇ SHO ਦੇ ਤਬਾਦਲੇ appeared first on TheUnmute.com - Punjabi News.

Tags:
  • aam-aadmi-party
  • breaking-news
  • jalandhar
  • jalandhar-lok-sabha-by-election
  • news
  • punjab-news
  • the-unmute-breaking-news
  • the-unmute-punjabi-news
  • the-unmute-update

Patiala: ਸਕੂਲਾਂ 'ਚ ਦਾਖਲੇ ਲਈ ਮਾਪਿਆਂ ਤੇ ਵਿਦਿਆਰਥੀਆਂ ਦੇ ਇੰਟਰਵਿਊ ਜਾਂ ਟੈਸਟ ਲੈਣ ਦੀ ਮਨਾਹੀ: ਜ਼ਿਲ੍ਹਾ ਮੈਜਿਸਟ੍ਰੇਟ

Saturday 08 April 2023 12:36 PM UTC+00 | Tags: aam-aadmi-party breaking-news cm-bhagwant-mann district-magistrate-patiala latest-news news patiala patiala-sakshi-sawhney patiala-school punjab punjab-government the-unmute-breaking-news

ਪਟਿਆਲਾ,08 ਅਪ੍ਰੈਲ 2023: ਜ਼ਿਲ੍ਹਾ ਮੈਜਿਸਟ੍ਰੇਟ ਪਟਿਆਲਾ (Patiala) ਸਾਕਸ਼ੀ ਸਾਹਨੀ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਵਿਦਿਆਰਥੀਆਂ ਦੇ ਸਕੂਲਾਂ ਵਿੱਚ ਦਾਖਲੇ ਸਮੇਂ ਉਨ੍ਹਾਂ ਦੇ ਮਾਪਿਆਂ ਜਾਂ ਵਿਦਿਆਰਥੀਆਂ ਦੇ ਟੈਸਟ ਜਾਂ ਕਿਸੇ ਤਰ੍ਹਾਂ ਦੀ ਇੰਟਰਵਿਊ ਆਦਿ ਕਰਨ ਦੀ ਕਾਨੂੰਨ ਮੁਤਾਬਕ ਮਨਾਹੀ ਹੈ। ਅਜਿਹੀ ਉਲੰਘਣਾ ਸਾਹਮਣੇ ਆਉਣ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵੱਲੋਂ ਸਕੂਲਾਂ ‘ਚ ਵਿਦਿਆਰਥੀਆਂ ਦੇ ਦਾਖਲੇ ਲਈ ਇੰਟਰਵਿਊ, ਟੈਸਟ ਜਾਂ ਇੰਟਰੈਕਸ਼ਨ ਦੇ ਨਾਮ ਹੇਠ ਵਿਦਿਆਰਥੀਆਂ ਤੇ ਮਾਪਿਆਂ ਦੀ ਇੰਟਰਵਿਊ ਕੀਤੇ ਜਾਣ ਦੇ ਮਾਮਲਿਆਂ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਦੇ ਧਿਆਨ ਵਿੱਚ ਲਿਆਂਦੇ ਜਾਣ ਦੇ ਹਵਾਲੇ ਨਾਲ ਇਹ ਹੁਕਮ ਪਾਸ ਕੀਤੇ ਹਨ। ਕਿਉਂਕਿ ਬਹੁਤ ਸਾਰੇ ਮਾਪੇ ਇਸ ਬਾਬਤ ਕੋਈ ਰਸਮੀ ਜਾਂ ਲਿਖਤੀ ਸ਼ਿਕਾਇਤ ਇਸ ਲਈ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੇ ਬੱਚੇ ਦਾ ਮਨਚਾਹੇ ਸਕੂਲਾਂ ‘ਚ ਦਾਖਲਾ ਨਹੀਂ ਹੋ ਸਕੇਗਾ।

ਜ਼ਿਲ੍ਹਾ (Patiala) ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਬੱਚਿਆਂ ਦੀ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ, 2009 (ਆਰ.ਟੀ.ਈ. ਐਕਟ) ਮੁਤਾਬਕ ਕਿਸੇ ਵੀ ਸਕੂਲ ਜਾਂ ਵਿਅਕਤੀ ਵੱਲੋਂ ਕਿਸੇ ਵੀ ਸਕ੍ਰੀਨਿੰਗ ਪ੍ਰਕਿਰਿਆ ‘ਤੇ ਸਪੱਸ਼ਟ ਤੌਰ ‘ਤੇ ਪਾਬੰਦੀ ਹੈ। ਇਸ ਮੁਤਾਬਕ ”13-ਦਾਖਲੇ ਲਈ ਕੋਈ ਕੈਪੀਟੇਸ਼ਨ ਫੀਸ ਤੇ ਸਕ੍ਰੀਨਿੰਗ ਪ੍ਰਕਿਰਿਆ ਨਹੀਂ ਹੋਵੇਗੀ। (1) ਕੋਈ ਵੀ ਸਕੂਲ ਜਾਂ ਵਿਅਕਤੀ, ਕਿਸੇ ਬੱਚੇ ਨੂੰ ਦਾਖਲਾ ਦਿੰਦੇ ਸਮੇਂ, ਕੋਈ ਕੈਪੀਟੇਸ਼ਨ ਫੀਸ ਨਹੀਂ ਵਸੂਲੇਗਾ ਤੇ ਬੱਚੇ ਜਾਂ ਉਸਦੇ ਮਾਤਾ-ਪਿਤਾ ਜਾਂ ਸਰਪ੍ਰਸਤ ਨੂੰ ਕਿਸੇ ਵੀ ਸਕ੍ਰੀਨਿੰਗ ਪ੍ਰਕਿਰਿਆ ਵਿੱਚੋਂ ਨਹੀਂ ਲੰਘਣਾ ਪਵੇਗਾ। (2) ਕੋਈ ਸਕੂਲ ਜਾਂ ਵਿਅਕਤੀ, ਜੇਕਰ ਉਪ-ਧਾਰਾ (1) ਦੇ ਉਪਬੰਧਾਂ ਦੀ ਉਲੰਘਣਾ ਕਰਦਾ ਹਨ, ਜਾਂ (ਏ) ਕੈਪੀਟੇਸ਼ਨ ਫੀਸ ਪ੍ਰਾਪਤ ਕਰਦਾ ਹੈ ਤਾਂ ਉਹ ਜੁਰਮਾਨੇ ਦੇ ਨਾਲ ਸਜ਼ਾ ਦਾ ਭਾਗੀਦਾਰ ਹੋਵੇਗਾ, ਜੋਕਿ ਵਸੂਲ ਕੀਤੀ ਕੈਪੀਟੇਸ਼ਨ ਫੀਸ ਤੋਂ ਦਸ ਗੁਣਾ ਤੱਕ ਹੋ ਸਕਦਾ ਹੈ; (ਬੀ) ਬੱਚੇ ਦੀ ਇੰਟਰਵਿਊ ਪ੍ਰਕਿਰਿਆ ਦੇ ਅਧੀਨ, ਜੁਰਮਾਨੇ ਦੇ ਨਾਲ ਸਜ਼ਾਯੋਗ ਅਪਰਾਧ ਹੋਵੇਗਾ ਜੋ ਪਹਿਲੀ ਉਲੰਘਣਾ ਲਈ 25 ਹਜ਼ਾਰ ਰੁਪਏ ਅਤੇ ਇਸ ਤੋਂ ਬਾਅਦ ਦੀ ਉਲੰਘਣਾ ਲਈ 50 ਹਜ਼ਾਰ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।”

ਜ਼ਿਲ੍ਹਾ ਮੈਜਿਸਟ੍ਰੇਟ ਨੇ ਅੱਗੇ ਕਿਹਾ ਕਿ, ਮਾਨਯੋਗ ਸੁਪਰੀਮ ਕੋਰਟ ਵਿਚ ਸੋਸਾਇਟੀ ਫਾਰ ਅਨ-ਏਡਿਡ ਪ੍ਰਾਈਵੇਟ ਸਕੂਲਜ਼ ਆਫ਼ ਰਾਜਸਥਾਨ ਬਨਾਮ ਯੂਨੀਅਨ ਆਫ਼ ਇੰਡੀਆ, ਦੇ ਮਾਮਲੇ ‘ਚ ਭਾਰਤ ਦੇ ਮਾਣਯੋਗ ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਇਹ ਫੈਸਲਾ ਦਿੰਦਿਆਂ ਕਿਹਾ ਸੀ ਕਿ ”ਧਾਰਾ 13 (1) ਸੈਕਸ਼ਨ 2(ਡੀ) ਦੇ ਨਾਲ ਪੜ੍ਹਿ÷ ਆ ਜਾਵੇ), ਉਪਬੰਧਾਂ ਦਾ ਉਦੇਸ਼, ਇਹ ਯਕੀਨੀ ਬਣਾਉਣਾ ਹੈ ਕਿ ਸਕੂਲਾਂ ਵੱਲੋਂ ਅਪਣਾਈ ਜਾਣ ਵਾਲੀ ਦਾਖਲਾ ਪ੍ਰਕਿਰਿਆ ਗ਼ੈਰ-ਵਿਤਕਰਾ ਭਰਪੂਰ, ਤਰਕਸੰਗਤ ਅਤੇ ਪਾਰਦਰਸ਼ੀ ਹੋਵੇ ਅਤੇ ਸਕੂਲ, ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਦਾਖਲਾ ਟੈਸਟਾਂ ਅਤੇ ਇੰਟਰਵਿਊ ਆਦਿ ਦੀ ਪ੍ਰਕ੍ਰਿਆ ‘ਚੋਂ ਨਾ ਲੰਘਾਉਣ ਤਾਂ ਜੋ ਉਨ੍ਹਾਂ ਨੂੰ ਦਾਖਲੇ ਤੋਂ ਇਨਕਾਰ ਕੀਤਾ ਜਾ ਸਕੇ।” ਇਸ ਤਰ੍ਹਾਂ ਸੈਕਸ਼ਨ 13 ਨੂੰ ਇਸ ਨਾਲ ਜੋੜਕੇ ਦੇਖਦਿਆਂ ਸਿੱਖਿਆ ਤੱਕ ਸਾਰਿਆਂ ਦੀ ਪਹੁੰਚ ਬਣਾਉਣ ‘ਚ ਕੋਈ ਕਮੀ ਨਜ਼ਰ ਨਹੀਂ ਆਉਂਦੀ।”

ਸਾਕਸ਼ੀ ਸਾਹਨੀ ਵੱਲੋਂ ਜਾਰੀ ਹੁਕਮਾਂ ਵਿੱਚ ਆਰਟੀਈ ਐਕਟ ਦੀ ਧਾਰਾ 32 ‘ਚ ਸ਼ਿਕਾਇਤਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਦੀ ਰੂਪਰੇਖਾ ਦਿੱਤੇ ਜਾਣ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ, ‘ਜਦੋਂ ਅਜਿਹੇ ਮਾਮਲੇ ‘ਚ ਕਿਸੇ ਮਾਪੇ ਨੂੰ ਬੱਚੇ ਦੇ ਅਧਿਕਾਰਾਂ ਸਬੰਧੀਂ ਕੋਈ ਸ਼ਿਕਾਇਤ ਹੋਵੇ ਤਾਂ ਸਥਾਨਕ ਅਥਾਰਟੀ ਅਰਥਾਤ ਡੀਈਓ, ਪਟਿਆਲਾ ਕੋਲ ਲਿਖਤੀ ਸ਼ਿਕਾਇਤ ਕਰ ਸਕਦਾ ਹੈ।’

ਜ਼ਿਲ੍ਹਾ ਮੈਜਿਸਟ੍ਰੇਟ ਨੇ ਬੱਚਿਆਂ ਦੇ ਹਿੱਤਾਂ ਅਤੇ ਆਰਟੀਈ ਐਕਟ ਦੇ ਤਹਿਤ ਵਿਦਿਆਰਥੀਆਂ ਦੇ ਅਧਿਕਾਰਾਂ ਦੀ ਰਾਖੀ ਲਈ, ਇਹ ਨਿਰਦੇਸ਼ ਜਾਰੀ ਕੀਤੇ ਹਨ ਕਿ ਸੰਵਿਧਾਨ ਤੇ ਭਾਰਤ ਦੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲਿਆਂ ਦੇ ਸਨਮੁੱਖ ਮਾਪਿਆਂ, ਸਕੂਲਾਂ ਅਤੇ ਉਨ੍ਹਾਂ ਦੇ ਪ੍ਰਬੰਧਕਾਂ ਨੂੰ ਇਨ੍ਹਾਂ ਕਾਨੂੰਨੀ ਪ੍ਰਬੰਧਾਂ ਤੋਂ ਜਾਣੂ ਕਰਵਾਇਆ ਜਾਵੇ ਤਾਂ ਕਿ ਉਨ੍ਹਾਂ ਵੱਲੋਂ ਅਜਿਹੀ ਕੋਈ ਉਲੰਘਣਾ ਨਾ ਕੀਤੀ ਜਾਵੇ।

ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਜੇਕਰ ਕਿਸੇ ਵੀ ਵਿਅਕਤੀ ਨੂੰ ਐਕਟ ਅਧੀਨ ਬੱਚੇ ਦੇ ਅਧਿਕਾਰਾਂ ਨਾਲ ਸਬੰਧਤ ਕੋਈ ਸ਼ਿਕਾਇਤ ਹੈ, ਉਹ ਡੀਈਓ, ਪਟਿਆਲਾ ਨੂੰ ਉਨ੍ਹਾਂ ਦੀ ਈਮੇਲ ਆਈ.ਡੀ. ਡੀਈਓਐਸਈ.ਪਟਿਆਲਾ ਐਟ ਦੀ ਰੇਟ ਪੰਜਾਬਐਜੂਕੇਸ਼ਨ ਡਾਟ ਜੀਓਵੀ ਡਾਟ ਇਨ deose.patiala’punjabeducation.gov.in ਜਾਂ ਡੀਈਓਐਸਈਪੀਟੀਐਲ ਐਟ ਦੀ ਰੇਟ ਜੀਮੇਲ ਡਾਟ ਕਾਮ deoseptl@gmail.com ‘ਤੇ ਈਮੇਲ ਭੇਜ ਸਕਦਾ ਹੈ। ਹੁਕਮਾਂ ਮੁਤਾਬਕ ਕਿਸੇ ਵੀ ਉਲੰਘਣਾ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਕਾਨੂੰਨ ਅਨੁਸਾਰ ਲੋੜੀਂਦੀ ਕਾਰਵਾਈ ਤੁਰੰਤ ਕੀਤੀ ਜਾ ਸਕਦੀ ਹੈ |

The post Patiala: ਸਕੂਲਾਂ ‘ਚ ਦਾਖਲੇ ਲਈ ਮਾਪਿਆਂ ਤੇ ਵਿਦਿਆਰਥੀਆਂ ਦੇ ਇੰਟਰਵਿਊ ਜਾਂ ਟੈਸਟ ਲੈਣ ਦੀ ਮਨਾਹੀ: ਜ਼ਿਲ੍ਹਾ ਮੈਜਿਸਟ੍ਰੇਟ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • district-magistrate-patiala
  • latest-news
  • news
  • patiala
  • patiala-sakshi-sawhney
  • patiala-school
  • punjab
  • punjab-government
  • the-unmute-breaking-news

ਤਰਸੇਮ ਜੱਸੜ ਤੇ ਸਿੰਮੀ ਚਾਹਲ ਸਟਾਰਰ ਫ਼ਿਲਮ 'ਮਸਤਾਨੇ' ਦੀ ਸ਼ੂਟਿੰਗ ਦੀ ਪਹਿਲੀ ਝਲਕ

Saturday 08 April 2023 01:17 PM UTC+00 | Tags: film-industry film-mastaney first-glimpse mastaney movies movie-shoot news pollywood punjab punjabi punjabi-film punjabimovie punjabi-news shoot simi-chahal tarsem-jassar the-unmute

ਚੰਡੀਗੜ੍ਹ, 8 ਅਪ੍ਰੈਲ 2023: ਫ਼ਿਲਮ “ਮਸਤਾਨੇ” ਦੀ ਸ਼ੂਟਿੰਗ ਦੌਰਾਨ ਦੀ ਪਹਿਲੀ ਝਲਕ ਸਾਹਮਣੇ ਆਈ। ਫ਼ਿਲਮ 9 ਜੂਨ 2023 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿੱਚ ਤਰਸੇਮ ਜੱਸੜ, ਸਿੰਮੀ ਚਾਹਲ ਦੇ ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ ਤੇ ਬਨਿੰਦਰ ਬੰਨੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ ਨੂੰ ਵਹਿਲੀ ਜਨਤਾ ਫ਼ਿਲਮਜ਼ ਤੇ ਓਮਜੀ ਸਟਾਰ ਸਟੂਡੀਓਸ ਦੁਆਰਾ ਪੇਸ਼ ਕੀਤਾ ਗਿਆ ਹੈ ਤੇ ਇਹ ਫਿਲਮ ਸ਼ਰਨ ਆਰਟਸ ਦੁਆਰਾ ਲਿਖਿਤ ਤੇ ਨਿਰਦੇਸ਼ਿਤ ਕੀਤੀ ਗਈ ਹੈ।

The post ਤਰਸੇਮ ਜੱਸੜ ਤੇ ਸਿੰਮੀ ਚਾਹਲ ਸਟਾਰਰ ਫ਼ਿਲਮ ‘ਮਸਤਾਨੇ’ ਦੀ ਸ਼ੂਟਿੰਗ ਦੀ ਪਹਿਲੀ ਝਲਕ appeared first on TheUnmute.com - Punjabi News.

Tags:
  • film-industry
  • film-mastaney
  • first-glimpse
  • mastaney
  • movies
  • movie-shoot
  • news
  • pollywood
  • punjab
  • punjabi
  • punjabi-film
  • punjabimovie
  • punjabi-news
  • shoot
  • simi-chahal
  • tarsem-jassar
  • the-unmute

ਅਮਨ ਅਰੋੜਾ ਵੱਲੋਂ ਸੇਵਾ ਕੇਂਦਰਾਂ 'ਚ ਟੋਕਨ ਬਗ਼ੈਰ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਸੇਵਾ ਨਾ ਦੇਣ ਦੇ ਨਿਰਦੇਸ਼

Saturday 08 April 2023 01:18 PM UTC+00 | Tags: aam-aadmi-party aman-arora breaking-news cm-bhagwant-mann news punjabi-news punjab-news punjab-sewa-kendras sewa-kendras the-unmute-breaking-news the-unmute-news

ਚੰਡੀਗੜ੍ਹ, 08 ਅਪ੍ਰੈਲ 2023: ਸੂਬੇ ਵਿੱਚ ਸੇਵਾਵਾਂ ਮੁਹੱਈਆ ਕਰਵਾਉਣ ਸਮੇਂ ਬਰਾਬਰਤਾ ਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਅਤੇ ਸਿਸਟਮ ਵਿੱਚੋਂ 'ਖ਼ਾਸ ਆਦਮੀ' ਕਲਚਰ ਨੂੰ ਖ਼ਤਮ ਕਰਨ ਵਾਸਤੇ ਪੰਜਾਬ ਦੇ ਪ੍ਰਸ਼ਾਸਕੀ ਸੁਧਾਰ ਅਤੇ ਜਨ ਸ਼ਿਕਾਇਤ ਨਿਵਾਰਣ ਮੰਤਰੀ ਅਮਨ ਅਰੋੜਾ ਨੇ ਅੱਜ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਸੂਬੇ ਵਿਚਲੇ ਸੇਵਾ ਕੇਂਦਰਾਂ (Sewa Kendras) ਤੋਂ ਟੋਕਨ ਬਗ਼ੈਰ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਸੇਵਾ ਨਾ ਦਿੱਤੀ ਜਾਵੇ।

ਅਮਨ ਅਰੋੜਾ ਨੇ ਉਨ੍ਹਾਂ ਖ਼ਬਰਾਂ ਦਾ ਸਖ਼ਤ ਨੋਟਿਸ ਲਿਆ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੁਝ ਸਰਕਾਰੀ ਅਧਿਕਾਰੀ/ਕਰਮਚਾਰੀ ਬਿਨਾਂ ਟੋਕਨ ਤੋਂ ਸੇਵਾਵਾਂ ਲੈਣ ਲਈ ਸੇਵਾ ਕੇਂਦਰਾਂ ਦੇ ਸਟਾਫ਼ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕੁੱਝ ਜ਼ਿਲ੍ਹਿਆਂ ਤੋਂ ਇਸ ਸਬੰਧੀ ਸ਼ਿਕਾਇਤਾਂ ਵੀ ਮਿਲੀਆਂ ਹਨ।

ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦਾ ਅਜਿਹਾ ਵਤੀਰਾ ਸਵੀਕਾਰਯੋਗ ਨਹੀਂ ਹੈ ਅਤੇ ਜੇਕਰ ਕੋਈ ਅਧਿਕਾਰੀ/ਕਰਮਚਾਰੀ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ (Sewa Kendras) ਰਾਹੀਂ ਦਿੱਤੀਆਂ ਜਾ ਰਹੀਆਂ ਸਾਰੀਆਂ ਸੇਵਾਵਾਂ ਲੈਣ ਲਈ ਸਾਰੇ ਨਾਗਰਿਕ ਬਰਾਬਰ ਦੇ ਹੱਕਦਾਰ ਹਨ। ਸੇਵਾ ਕੇਂਦਰ ਖੋਲ੍ਹਣ ਦਾ ਮੁੱਖ ਮਕਸਦ ਵੀ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨਾ ਹੈ। ਪ੍ਰਸ਼ਾਸਕੀ ਸੁਧਾਰ ਮੰਤਰੀ ਨੇ ਸੇਵਾ ਕੇਂਦਰਾਂ ਦੇ ਸਟਾਫ ਨੂੰ ਵੀ ਹਦਾਇਤ ਕੀਤੀ ਕਿ ਇਸ ਸਬੰਧੀ ਜੇਕਰ ਕੋਈ ਸ਼ਿਕਾਇਤ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਡਾਇਰੈਕਟਰ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੂੰ ਇਸ ਸਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕਰਨ ਲਈ ਆਖਦਿਆਂ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਖ਼ਾਸ ਆਦਮੀ' ਸੱਭਿਆਚਾਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਸੱਤਾ ਵਿੱਚ ਆਈ ਹੈ। ਇਸ ਲਈ ਇਸ ਰਵਾਇਤ ਨੂੰ ਹਰ ਹਾਲ ਠੱਲ੍ਹ ਪਾਈ ਜਾਵੇ। ਕੈਬਨਿਟ ਮੰਤਰੀ ਨੇ ਪ੍ਰਸ਼ਾਸਨਿਕ ਸੁਧਾਰ ਵਿਭਾਗ (ਡੀ.ਜੀ.ਆਰ.) ਨੂੰ ਆਨਲਾਈਨ ਟੋਕਨ ਸੇਵਾ ਜਲਦੀ ਸ਼ੁਰੂ ਕਰਨ ਲਈ ਵੀ ਕਿਹਾ ਤਾਂ ਜੋ ਸਰਕਾਰੀ ਸੇਵਾਵਾਂ ਲੈਣ ਲਈ ਲੋਕ ਘਰ ਬੈਠੇ ਟੋਕਨ ਹਾਸਲ ਕਰ ਸਕਣ।

The post ਅਮਨ ਅਰੋੜਾ ਵੱਲੋਂ ਸੇਵਾ ਕੇਂਦਰਾਂ ‘ਚ ਟੋਕਨ ਬਗ਼ੈਰ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਸੇਵਾ ਨਾ ਦੇਣ ਦੇ ਨਿਰਦੇਸ਼ appeared first on TheUnmute.com - Punjabi News.

Tags:
  • aam-aadmi-party
  • aman-arora
  • breaking-news
  • cm-bhagwant-mann
  • news
  • punjabi-news
  • punjab-news
  • punjab-sewa-kendras
  • sewa-kendras
  • the-unmute-breaking-news
  • the-unmute-news

ਜਲੰਧਰ ਜ਼ਿਮਨੀ ਚੋਣ: ਇਸ ਵਾਰ ਬਸਪਾ ਨਹੀਂ ਬਲਕਿ ਅਕਾਲੀ ਦਲ ਲੜੇਗੀ ਚੋਣ: ਸੁਖਬੀਰ ਸਿੰਘ ਬਾਦਲ

Saturday 08 April 2023 01:32 PM UTC+00 | Tags: aam-aadmi-party bahujan-samaj-party breaking-news cm-bhagwant-mann jalandhar-by-elections news punjabi-news shiromani-akali-dal sukhbir-singh-badal the-unmute-breaking-news the-unmute-latest-news

ਚੰਡੀਗੜ੍ਹ, 08 ਅਪ੍ਰੈਲ 2023: ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ, ਇਸ ਦੌਰਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਦੱਸਿਆ ਕਿ ਇਸ ਵਾਰ ਦੀ ਜਲੰਧਰ ਜ਼ਿਮਨੀ ਚੋਣਾਂ ਬਸਪਾ ਨਹੀਂ ਬਲਕਿ ਅਕਾਲੀ ਦਲ ਲੜੇਗੀ, ਉਹਨਾਂ ਨੇ ਇਹ ਵੀ ਦੱਸਿਆ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਆਪਣਾ ਕਿਲ੍ਹਾ ਬਣਾ ਲਿਆ ਹੈ | ਕੁਝ ਦਿਨਾਂ ਦੀ ਗੱਲ ਹੈ ਮੈਦਾਨ ਅਸੀ ਹੀ ਫਤਿਹ ਕਰਾਂਗੇ ।

ਉੱਥੇ ਹੀ ਉਹਨਾਂ ਨੇ ਜਲੰਧਰ ਦੇ ਲੋਕਾ ਨੂੰ ਅਪੀਲ ਵੀ ਕੀਤੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਤੁਸੀ ਮੌਕਾ ਦਿੱਤਾ ਸੀ ਅਤੇ ਲੋਕ ਨੂੰ ਹੁਣ ਪਛਤਾਵਾ ਕਰ ਰਹੇ ਹਨ | ਲੋਕ ਹੁਣ ਇਕ ਵਾਰੀ ਸਾਨੂੰ ਵੀ ਮੌਕਾ ਦੇਣ ਕਿਉਂਕਿ ਸਿਰਫ ਇਕ ਅਕਾਲੀ ਦਲ ਹੀ ਜਿਸਨੇ ਕਿਸਾਨਾਂ ਤੇ ਮਜ਼ਦੂਰਾਂ ਦੀ ਆਵਾਜ਼ ਚੁੱਕਦਾ ਹੈ। ਉਹਨਾਂ ਨੇ ਦੱਸਿਆ ਕਿ ਅਕਾਲੀ ਦਲ ਵਲੋਂ ਛੇਤੀ ਹੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਜਾਵੇਗਾ |

The post ਜਲੰਧਰ ਜ਼ਿਮਨੀ ਚੋਣ: ਇਸ ਵਾਰ ਬਸਪਾ ਨਹੀਂ ਬਲਕਿ ਅਕਾਲੀ ਦਲ ਲੜੇਗੀ ਚੋਣ: ਸੁਖਬੀਰ ਸਿੰਘ ਬਾਦਲ appeared first on TheUnmute.com - Punjabi News.

Tags:
  • aam-aadmi-party
  • bahujan-samaj-party
  • breaking-news
  • cm-bhagwant-mann
  • jalandhar-by-elections
  • news
  • punjabi-news
  • shiromani-akali-dal
  • sukhbir-singh-badal
  • the-unmute-breaking-news
  • the-unmute-latest-news

ਫਿਰੋਜ਼ਪੁਰ 'ਚ ਕਰੋਨਾ ਵਾਇਰਸ ਕਾਰਨ ਇੱਕ ਮਰੀਜ਼ ਦੀ ਮੌਤ, 11 ਮਾਮਲੇ ਆਏ ਸਾਹਮਣੇ

Saturday 08 April 2023 01:42 PM UTC+00 | Tags: breaking-news cm-bhagwant-mann ferozepur-corona-virus latest-news news punjab punjab-police the-unmute-latest-news the-unmute-punjabi-news the-unmute-update

ਚੰਡੀਗੜ੍ਹ, 08 ਅਪ੍ਰੈਲ 2023: ਫਿਰੋਜ਼ਪੁਰ ਕਰੋਨਾ ਵਾਇਰਸ (Corona Virus) ਨੇ ਪੰਜਾਬ ਵਿਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਅੱਜ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਦੇ 11 ਐਕਟਿਵ ਕੇਸ ਹਨ। ਇਸ ਦੇ ਨਾਲ ਹੀ ਅੱਜ ਤਿੰਨ ਮਰੀਜ਼ ਵੀ ਠੀਕ ਹੋ ਗਏ ਹਨ। ਫਿਰੋਜ਼ਪੁਰ ਵਿੱਚ ਹੁਣ ਤੱਕ 18436 ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਅਤੇ 17884 ਠੀਕ ਹੋ ਚੁੱਕੇ ਹਨ, ਜਿਲ੍ਹੇ ਵਿੱਚ ਕਰੋਨਾ ਵਾਇਰਸ ਕਾਰਨ ਹੁਣ ਤੱਕ 541 ਦੀ ਮੌਤ ਹੋ ਚੁੱਕੀ ਹੈ।

corona virus

The post ਫਿਰੋਜ਼ਪੁਰ ‘ਚ ਕਰੋਨਾ ਵਾਇਰਸ ਕਾਰਨ ਇੱਕ ਮਰੀਜ਼ ਦੀ ਮੌਤ, 11 ਮਾਮਲੇ ਆਏ ਸਾਹਮਣੇ appeared first on TheUnmute.com - Punjabi News.

Tags:
  • breaking-news
  • cm-bhagwant-mann
  • ferozepur-corona-virus
  • latest-news
  • news
  • punjab
  • punjab-police
  • the-unmute-latest-news
  • the-unmute-punjabi-news
  • the-unmute-update

ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਤੇ ਬਿਜਲੀ ਸਬਸਿਡੀ ਦੇ ਕੇ ਵੀ ਸਰਕਾਰ ਵਿੱਤੀ ਮੁਨਾਫ਼ੇ ਵੱਲ: ਕੁਲਤਾਰ ਸਿੰਘ ਸੰਧਵਾਂ

Saturday 08 April 2023 01:53 PM UTC+00 | Tags: aam-aadmi-party cm-bhagwant-mann latest-news news punjab punjab-government punjabi-news punjab-politics the-unmute-breaking-news

ਮੋਗਾ, 08 ਅਪ੍ਰੈਲ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਇੱਕ ਸਾਲ ਦੇ ਅਰਸੇ ਵਿੱਚ ਪੰਜਾਬ ਦੇ ਵਿੱਤੀ ਹਾਲਾਤਾਂ ਵਿੱਚ ਬੇਮਿਸਾਲ ਸੁਧਾਰ ਕਰ ਦਿੱਤਾ ਹੈ। ਸੂਬੇ ਦੇ ਬੇਰੋਜ਼ਗਾਰਾਂ ਨੂੰ ਹਜ਼ਾਰਾਂ ਸਰਕਾਰੀ ਨੌਕਰੀਆਂ ਪ੍ਰਦਾਨ ਕਰਵਾ ਕੇ, ਬਿਜਲੀ ਉੱਪਰ ਭਾਰੀ ਸਬਸਿਡੀ ਆਮ ਲੋਕਾਂ ਨੂੰ ਮੁਹੱਈਆ ਕਰਵਾ ਕੇ ਅਤੇ ਕਈ ਹੋਰ ਲੋਕ ਪੱਖੀ ਫੈਸਲੇ ਲੈ ਕੇ ਵੀ ਪੰਜਾਬ ਸਰਕਾਰ ਦਾ ਬਜਟ ਲਾਭ ਵਿੱਚ ਚੱਲ ਰਿਹਾ ਹੈ। ਇਹ ਸਭ ਕੁਝ ਇਮਾਨਦਾਰ, ਮਿਹਨਤੀ ਅਤੇ ਭਿ੍ਰਸ਼ਟਾਚਾਰ ਮੁਕਤ ਆਮ ਆਦਮੀ ਪਾਰਟੀ ਦੇ ਯਤਨਾਂ ਸਦਕਾ ਸੰਭਵ ਹੋਇਆ ਹੈ।

ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਉਹ ਅੱਜ ਨਿਹਾਲ ਸਿੰਘ ਵਾਲਾ ਦੇ ਪਿੰਡ ਰਣਸੀਂਹ ਕਲਾਂ ਵਿਖੇ ਪਹੁੰਚੇ ਸਨ। ਇੱਥੇ ਉਨਾਂ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਜਿੱਥੇ ਉਨਾਂ ਨਾਲ ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ ਵੀ ਹਾਜ਼ਰ ਸਨ।

ਗ੍ਰਾਮ ਪੰਚਾਇਤ ਰਣਸੀਂਹ ਕਲਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਸ ਅਤਿ ਆਧੁਨਿਕ ਲਾਇਬ੍ਰੇਰੀ ਦੇ ਉਦਘਾਟਨ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਅਜਿਹੀਆਂ ਲਾਇਬ੍ਰੇਰੀਆਂ ਹਰ ਇੱਕ ਪਿੰਡ ਵਿੱਚ ਸਥਾਪਿਤ ਹੋਣੀਆਂ ਚਾਹੀਦੀਆਂ ਹਨ। ਜਿਥੇ ਪਿੰਡ ਵਾਸੀਆਂ, ਔਰਤਾਂ, ਬਜ਼ੁਰਗਾਂ ਅਤੇ ਵਿਦਿਆਰਥੀਆਂ ਨੂੰ ਵਧੀਆ ਪੜਨਯੋਗ ਅਤੇ ਸਹੀ ਸੇਧ ਦੇਣ ਵਾਲੀ ਸਮੱਗਰੀ ਮਿਲ ਸਕੇ ਅਤੇ ਇੱਥੇ ਪਿੰਡ ਵਾਸੀ ਇੱਕ ਦੂਸਰੇ ਨਾਲ ਆਪਣਾ ਕੁਝ ਸਮਾਂ ਬਤੀਤ ਕਰ ਸਕਣ ਜਿਸ ਨਾਲ ਆਪਸੀ ਸਾਂਝ ਵੀ ਮਜ਼ਬੂਤ ਹੋਵੇ। ਸੰਧਵਾਂ ਨੇ ਲਾਇਬ੍ਰੇਰੀ ਵਿੱਚ ਹੋਰ ਵਧੀਆ ਕਿਤਾਬਾਂ ਰਖਵਾਉਣ ਲਈ ਪੰਚਾਇਤ ਨੂੰ 2 ਲੱਖ 11 ਹਜ਼ਾਰ ਰੁਪਏ ਦੀ ਗ੍ਰਾਂਟ ਜਲਦੀ ਦੇਣ ਨੂੰ ਮਨਜੂਰੀ ਦਿੱਤੀ।

ਆਪਣੇ ਬਿਆਨ ਵਿੱਚ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਸੁਪਨਾ ਹੈ ਕਿ ਸੂਬੇ ਦੇ ਵੱਧ ਤੋਂ ਵੱਧ ਨੌਜਵਾਨ ਵਧੀਆ ਰੋਜ਼ਗਾਰ ਦੇ ਕਾਬਿਲ ਬਣਨ ਅਤੇ ਇਸ ਦਿਸ਼ਾ ਵਿੱਚ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਜਿਸਦੇ ਨਤੀਜੇ ਨੌਜਵਾਨਾਂ ਦੇ ਸਾਹਮਣੇ ਛੇਤੀ ਆਉਣਗੇ। ਉਨਾਂ ਨੌਜਵਾਨਾਂ ਨੂੰ ਖਾਸ ਸੁਨੇਹਾ ਦਿੰਦਿਆਂ ਕਿਹਾ ਕਿ ਉਨਾਂ ਨੂੰ ਪਤਾ ਹੈ ਕਿ ਸਿੱਖ ਕੌਮ ਨਿੱਡਰ ਹੋਣ ਦੇ ਨਾਲ ਨਾਲ ਜਜਬਾਤੀ ਕੌਮ ਵੀ ਹੈ। ਅੱਜ ਦੇ ਸਿੱਖ ਨੌਜਵਾਨਾਂ ਨੂੰ ਅੱਜ ਦੇ ਹਾਲਾਤਾਂ ਤੋਂ ਸੰਭਲ ਕੇ ਚੱਲਣ ਦੀ ਲੋੜ ਹੈ। ਉਨਾਂ ਨੌਜਵਾਨਾਂ ਨੂੰ ਕਿਸੇ ਦੇ ਭੜਕਾਊ ਭਾਸ਼ਣਾਂ ਵਿੱਚ ਆਉਣ ਦੀ ਬਿਜਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਰਗਦਰਸ਼ਨ ਉੱਪਰ ਚੱਲਣ ਲਈ ਪ੍ਰੇਰਿਆ।

ਪਿੰਡ ਦੀ ਪੰਚਾਇਤ ਨੇ ਗੁਰੂ ਗੋਬਿੰਦ ਸਿੰਘ ਮਾਰਗ ਜਿਸਦਾ ਵਿਸਥਾਰ ਆਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ 570 ਕਿਲੋਮੀਟਰ ਤੱਕ ਹੈ ਦੇ ਸਬੰਧ ਵਿੱਚ ਇੱਕ ਮੰਗ ਸਪੀਕਰ ਦੇ ਧਿਆਨ ਵਿੱਚ ਲਿਆਉਂਦਿਆਂ ਕਿਹਾ ਕਿ ਉਨਾਂ ਦੇ ਪਰਿਵਾਰ ਵਡੇਰਿਆਂ ਵੱਲੋਂ ਇਸ ਨੂੰ ਬਣਵਾਇਆ ਗਿਆ ਸੀ ਜਿਹੜਾ ਕਿ ਸਿੱਖ ਕੌਮ ਦਾ ਵਿਰਸਾ ਹੈ, ਇਸਦੀ ਸਾਂਭ ਸੰਭਾਲ ਲਈ ਇਸ ਨੂੰ ਦੁਬਾਰਾ ਤੋਂ ਬਣਾਉਣ ਦੀ ਜਰੂਰਤ ਹੈ ਅਤੇ ਇਸ ਮਾਰਗ ਉੱਪਰ ਸਥਿਤ ਸ਼ਰਾਬ ਦੇ ਠੇਕੇ ਵੀ ਚੁਕਵਾਉਣੇ ਜਰੂਰੀ ਹਨ। ਜਿਸ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਉਹ ਜਲਦੀ ਹੀ ਵਿਧਾਨ ਸਭਾ ਵਿੱਚ ਇਸ ਮਾਮਲੇ ਨੂੰ ਵਿਚਾਰਨਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾਤ ਜ਼ਿਲਾ ਯੋਜਨਾ ਬੋਰਡ ਮੋਗਾ ਦੇ ਚੇਅਰਮੈਨ ਹਰਮਨਜੀਤ ਸਿੰਘ ਬਰਾੜ, ਜਥੇਦਾਰ ਬੂਟਾ ਸਿੰਘ ਰਣਸੀਂਹ ਕਲਾਂ, ਮੌਜੂਦਾ ਸਰਪੰਚ ਕੁਲਦੀਪ ਕੌਰ, ਪ੍ਰੀਤਇੰਦਰਪਾਲ ਸਿੰਘ ਮਿੰਟੂ ਸਾਬਕਾ ਸਰਪੰਚ, ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਜਗਦੀਪ ਸਿੰਘ ਗਟਰਾ, ਟਰੱਕ ਯੂਨੀਅਨ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਮਨਦੀਪ ਸਿੰਘ ਮਾਣੂੰਕੇ ਆਦਿ ਹਾਜ਼ਰ ਸਨ।

The post ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਤੇ ਬਿਜਲੀ ਸਬਸਿਡੀ ਦੇ ਕੇ ਵੀ ਸਰਕਾਰ ਵਿੱਤੀ ਮੁਨਾਫ਼ੇ ਵੱਲ: ਕੁਲਤਾਰ ਸਿੰਘ ਸੰਧਵਾਂ appeared first on TheUnmute.com - Punjabi News.

Tags:
  • aam-aadmi-party
  • cm-bhagwant-mann
  • latest-news
  • news
  • punjab
  • punjab-government
  • punjabi-news
  • punjab-politics
  • the-unmute-breaking-news

MI vs CSK: ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਮੁੰਬਈ ਦੇ ਖ਼ਿਲਾਫ਼ ਗੇਂਦਬਾਜ਼ੀ ਚੁਣੀ, ਜਾਣੋ ਟੀਮਾਂ ਦੀ ਪਲੇਇੰਗ-11

Saturday 08 April 2023 02:01 PM UTC+00 | Tags: breaking-news chennai-super-kings cricket-news mahendra-singh-dhoni mi-vs-csk mumbai-indians news sports-news wankhede-stadium

ਚੰਡੀਗੜ੍ਹ, 8 ਅਪ੍ਰੈਲ 2023: (MI vs CSK) ਆਈਪੀਐਲ ਦੇ 16ਵੇਂ ਸੀਜ਼ਨ ਦੇ 12ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਦਾ ਸਾਹਮਣਾ ਚੇਨਈ ਸੁਪਰ ਕਿੰਗਜ਼ ਨਾਲ ਹੋ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਸੀਜ਼ਨ ਵਿੱਚ ਚੇਨਈ ਦਾ ਇਹ ਤੀਜਾ ਮੈਚ ਹੈ। ਇਸ ਤੋਂ ਪਹਿਲਾਂ ਉਹ ਇੱਕ ਮੈਚ ਜਿੱਤ ਚੁੱਕਾ ਹੈ ਅਤੇ ਇੱਕ ਵਿੱਚ ਹਾਰ ਚੁੱਕਾ ਹੈ। ਇਸ ਦੇ ਨਾਲ ਹੀ ਮੁੰਬਈ ਨੂੰ ਇੱਕ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

ਦੋਵਾਂ ਟੀਮਾਂ ਦਾ ਪਲੇਇੰਗ-11

ਮੁੰਬਈ ਇੰਡੀਅਨਜ਼: ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਕੈਮਰਨ ਗ੍ਰੀਨ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਟਿਮ ਡੇਵਿਡ, ਟ੍ਰਿਸਟਨ ਸਟੱਬਸ, ਅਰਸ਼ਦ ਖਾਨ, ਰਿਤਿਕ ਸ਼ੌਕੀਨ, ਪੀਯੂਸ਼ ਚਾਵਲਾ, ਜੇਸਨ ਬੇਹਰਨਡਰੋਫ।

ਚੇਨਈ ਸੁਪਰ ਕਿੰਗਜ਼: ਡੇਵੋਨ ਕੋਨਵੇ, ਰਿਤੁਰਾਜ ਗਾਇਕਵਾੜ, ਅਜਿੰਕਿਆ ਰਹਾਣੇ, ਰਵਿੰਦਰ ਜਡੇਜਾ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ /ਕਪਤਾਨ), ਸ਼ਿਵਮ ਦੂਬੇ, ਡਵੇਨ ਪ੍ਰੀਟੋਰੀਅਸ, ਦੀਪਕ ਚਾਹਰ, ਮਿਸ਼ੇਲ ਸੈਂਟਨਰ, ਸਿਸੰਡਾ ਮਗਾਲਾ, ਤੁਸ਼ਾਰ ਦੇਸ਼ਪਾਂਡੇ।

The post MI vs CSK: ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਮੁੰਬਈ ਦੇ ਖ਼ਿਲਾਫ਼ ਗੇਂਦਬਾਜ਼ੀ ਚੁਣੀ, ਜਾਣੋ ਟੀਮਾਂ ਦੀ ਪਲੇਇੰਗ-11 appeared first on TheUnmute.com - Punjabi News.

Tags:
  • breaking-news
  • chennai-super-kings
  • cricket-news
  • mahendra-singh-dhoni
  • mi-vs-csk
  • mumbai-indians
  • news
  • sports-news
  • wankhede-stadium

RR vs DC: ਦਿੱਲੀ ਕੈਪੀਟਲਜ਼ ਦੀ ਲਗਾਤਾਰ ਤੀਜੀ ਹਾਰ, ਰਾਜਸਥਾਨ ਨੇ 57 ਦੌੜਾਂ ਨਾਲ ਹਰਾਇਆ

Saturday 08 April 2023 02:11 PM UTC+00 | Tags: ajasthan-royals breaking-news cricket-news delhi-capitals ipl-live-match ipl-news news rr-vs-dc sanju-samson sports-news the-unmute-breaking-news the-unmute-punjabi-news

ਚੰਡੀਗੜ੍ਹ, 8 ਅਪ੍ਰੈਲ 2023: (RR vs DC) ਆਈ.ਪੀ.ਐੱਲ 2023 ਦੇ 11ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਦਿੱਲੀ ਕੈਪੀਟਲਜ਼ ਨੂੰ 57 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਰਾਜਸਥਾਨ ਦੀ ਟੀਮ ਅੰਕ ਸੂਚੀ ਵਿੱਚ ਸਿਖਰ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਦਿੱਲੀ ਨੂੰ ਲਗਾਤਾਰ ਤੀਜੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਦਿੱਲੀ ਕੈਪੀਟਲਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਰਾਜਸਥਾਨ ਰਾਇਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 199 ਦੌੜਾਂ ਬਣਾਈਆਂ। ਜਵਾਬ ‘ਚ ਦਿੱਲੀ ਦੀ ਟੀਮ ਸਿਰਫ 142 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ।ਇਸ ਜਿੱਤ ਨਾਲ ਰਾਜਸਥਾਨ ਦੀ ਟੀਮ ਚਾਰ ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਦਿੱਲੀ ਦੀ ਟੀਮ ਲਗਾਤਾਰ ਤੀਜੀ ਹਾਰ ਨਾਲ ਨੌਵੇਂ ਸਥਾਨ ‘ਤੇ ਹੈ।

The post RR vs DC: ਦਿੱਲੀ ਕੈਪੀਟਲਜ਼ ਦੀ ਲਗਾਤਾਰ ਤੀਜੀ ਹਾਰ, ਰਾਜਸਥਾਨ ਨੇ 57 ਦੌੜਾਂ ਨਾਲ ਹਰਾਇਆ appeared first on TheUnmute.com - Punjabi News.

Tags:
  • ajasthan-royals
  • breaking-news
  • cricket-news
  • delhi-capitals
  • ipl-live-match
  • ipl-news
  • news
  • rr-vs-dc
  • sanju-samson
  • sports-news
  • the-unmute-breaking-news
  • the-unmute-punjabi-news

ਜਲੰਧਰ: ਕਰੀਬ 50 ਪਰਿਵਾਰ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਲ

Saturday 08 April 2023 02:22 PM UTC+00 | Tags: aam-aadmi-party breaking-news cm-bhagwant-mann dinesh-dhall jalandhar-north latest-news news nws punjab punjab-government the-unmute-breaking-news the-unmute-punjab the-unmute-punjabi-news

ਜਲੰਧਰ, 08 ਅਪ੍ਰੈਲ 2023: ਆਮ ਆਦਮੀ ਪਾਰਟੀ ਹਲਕਾ ਜਲੰਧਰ ਉੱਤਰੀ ਦੇ ਇੰਚਾਰਜ ਦਿਨੇਸ਼ ਢੱਲ ਦੇ ਯਤਨਾਂ ਨਾਲ ਵਾਰਡ ਨੰ: 59 ਵਿੱਚ ਸਮਾਜ ਸੇਵਕ ਅਤੇ ਆਪ ਆਗੂ ਵਿਜੇ ਮਧਰ ਦੀ ਪ੍ਰਧਾਨਗੀ ਹੇਠ ਸੰਤੋਖਪੁਰਾ ਦੀ ਸ਼ਰਮਾ ਸਵੀਟ ਗਲੀ ਵਿੱਚ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ। ਪ੍ਰੋਗਰਾਮ ਦੌਰਾਨ ਵੱਖ-ਵੱਖ ਪਾਰਟੀਆਂ ਨਾਲ ਸੰਬੰਧ ਰੱਖਣ ਵਾਲੇ 50 ਦੇ ਕਰੀਬ ਵਿਅਕਤੀ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋ ਗਏ। ਦਿਨੇਸ਼ ਢੱਲ ਦੀ ਹਾਜ਼ਰੀ ‘ਚ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੱਲੋਂ ਇਨ੍ਹਾਂ ਸਾਰਿਆਂ ਨੂੰ ਪਾਰਟੀ ‘ਚ ਸ਼ਾਮਲ ਕੀਤਾ ਗਿਆ।

ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸੋਢੀ ਗਿੱਲ, ਨਰੇਸ਼ ਬਦਰਾਨ, ਰਾਕੇਸ਼ ਕੁਮਾਰ, ਬਲਵੰਤ, ਜਤਿੰਦਰ ਕੁਮਾਰ, ਦਵਿੰਦਰ ਕੁਮਾਰ, ਵਿਜੇ ਕੁਮਾਰ, ਸਤਪਾਲ ਜੱਸਲ, ਜੀਤ ਰਾਮ, ਪਵਨ ਕੁਮਾਰ, ਤਰਸੇਮ ਲਾਲ, ਸਾਬੀ ਦੁੱਗਲ, ਸੌਰਵ, ਸਚਿਨ, ਸੰਨੀ, ਦੀਪਕ, ਚੰਦਨ, ਸੁਰਿੰਦਰ ਕੌਰ, ਸੁਨੀਤਾ ਰਾਣੀ, ਕੁਲਵਿੰਦਰ, ਨੀਲਮ, ਸਵੀਟੀ, ਸਿੰਮੀ ਵਿੱਜ, ਸੁਨੀਤਾ ਕੁਮਾਰੀ, ਰਾਜ ਰਾਣੀ, ਰਿੰਪੀ ਜੋਤੀ, ਪ੍ਰੀਤੀ, ਦੇਬੋ, ਹਰਭਜਨ ਸੰਧੂ, ਗੁੱਚਾ ਸਿੰਘ, ਸੁਮਿਤ ਅਤੇ ਹੋਰ ਸ਼ਾਮਲ ਹਨ।

 

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਕਾਰਨ ਵੱਡੀ ਗਿਣਤੀ ਵਿੱਚ ਲੋਕ ਲਗਾਤਾਰ 'ਆਪ' ਵਿੱਚ ਸ਼ਾਮਲ ਹੋ ਰਹੇ ਹਨ। 'ਆਪ' ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਭਾ ਚੋਣਾਂ ਵਿੱਚ 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ।

ਇਸ ਮੌਕੇ ਲੋਕ ਸਭਾ ਜਲੰਧਰ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ, ਪੰਜਾਬ ਸਕੱਤਰ ਰਾਜਵਿੰਦਰ ਕੌਰ ਥਿਆੜਾ, ਵਿਧਾਇਕ ਹਰਦੀਪ ਸਿੰਘ ਮੁੰਡੀਆ, ਜਲੰਧਰ ਉੱਤਰੀ ਹਲਕਾ ਇੰਚਾਰਜ ਦਿਨੇਸ਼ ਢੱਲ, ਜਲੰਧਰ ਲੋਕ ਸਭਾ ਇੰਚਾਰਜ ਮੰਗਲ ਸਿੰਘ, ਜ਼ਿਲ੍ਹਾ (ਸਿਟੀ) ਪ੍ਰਧਾਨ ਅੰਮ੍ਰਿਤਪਾਲ ਸਿੰਘ, 'ਆਪ' ਆਗੂ ਸੁਮਿਤ ਕਾਲੀਆ, ਡਾ. ਲਵ ਰੌਬਿਨ, ਬਲਵਿੰਦਰ ਬੋਵੀ, ਜਗੀਰ ਸੀਹ, ਹਰਜਿੰਦਰ ਸਿੰਘ, ਬੀ. ਡੀ ਸ਼ਰਮਾ, ਬੋਵੀ ਢੱਲ, ਰਿੰਕੂ ਢੱਲ, ਪੰਕਜ ਢੱਲ, ਅਮਿਤ ਢੱਲ, ਰਮਨ ਕੁਮਾਰ, ਗੁਰਦੀਪ ਦੀਪਾ, ਰਾਮ ਸਿੰਘ, ਭਰਤ ਡਾਬਰ, ਕੁਨਾਲ ਸ਼ਰਮਾ, ਪ੍ਰਿੰਸ ਪੁਰੀ ਅਤੇ ਹੋਰ ਸਥਾਨਕ ‘ਆਪ’ ਆਗੂ ਹਾਜ਼ਰ ਸਨ।

The post ਜਲੰਧਰ: ਕਰੀਬ 50 ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • dinesh-dhall
  • jalandhar-north
  • latest-news
  • news
  • nws
  • punjab
  • punjab-government
  • the-unmute-breaking-news
  • the-unmute-punjab
  • the-unmute-punjabi-news

ਮਾਨ ਸਰਕਾਰ ਹਰ ਹਲਕੇ ਦੀ ਪ੍ਰਗਤੀ ਲਈ ਯਤਨਸ਼ੀਲ: ਬ੍ਰਮ ਸ਼ੰਕਰ ਜਿੰਪਾ

Saturday 08 April 2023 02:28 PM UTC+00 | Tags: aam-aadmi-party bram-shankar-jimpa breaking-news cm-bhagwant-mann latest-news mann-government news the-unmute-breaking-news

ਹੁਸ਼ਿਆਰਪੁਰ, 08 ਅਪ੍ਰੈਲ 2023: ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਹਲਕੇ ਦੀ ਨੁਹਾਰ ਸੰਵਾਰਨ ਲਈ ਕਈ ਤਰ੍ਹਾਂ ਦੇ ਵਿਕਾਸ ਕਾਰਜ ਸ਼ੁਰੂ ਕਰਵਾ ਰਹੀ ਹੈ, ਜਿਸ ਦੇ ਮੁਕੰਮਲ ਹੋਣ ਤੋਂ ਬਾਅਦ ਵੱਖ-ਵੱਖ ਹਲਕਿਆਂ ਦੇ ਬੁਨਿਆਦੀ ਢਾਂਚੇ ਨੂੰ ਨਵੀਂ ਮਜ਼ਬੂਤੀ ਮਿਲੇਗੀ। ਉਹ ਅੱਜ ਵਾਰਡ ਨੰਬਰ 11 ਵਿਚ ਕਰੀਬ 17 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਗਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦੌਰਾਨ ਮੁਹੱਲਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਿਨਾਂ ਭੇਦ-ਭਾਵ ਸੂਬੇ ਦਾ ਵਿਕਾਸ ਕਰਵਾ ਰਹੀ ਹੈ, ਜਿਸ ਨਾਲ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਨਵੀਂ ਮਜ਼ਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਹਰ ਵਾਰਡ ਵਿਚ ਨਿਵਾਸੀਆਂ ਦੀ ਸੁਵਿਧਾ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਜ਼ਰੂਰੀ ਕਾਰਜ ਜੰਗੀ ਪੱਧਰ 'ਤੇ ਮੁਕੰਮਲ ਕੀਤੇ ਜਾਣਗੇ। ਇਸ ਮੌਕੇ ਕੌਂਸਲਰ ਰਣਜੀਤ ਚੌਧਰੀ, ਅਜੇ ਮੋਹਨ ਬੱਬੀ, ਵਰਿੰਦਰ ਸ਼ਰਮਾ ਬਿੰਦੂ, ਸਤਵੰਤ ਸਿੰਘ ਸਿਆਣ, ਜਸਪ੍ਰੀਤ ਹੁੰਦਲ, ਅਮਰਜੋਤ ਸੈਣੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

The post ਮਾਨ ਸਰਕਾਰ ਹਰ ਹਲਕੇ ਦੀ ਪ੍ਰਗਤੀ ਲਈ ਯਤਨਸ਼ੀਲ: ਬ੍ਰਮ ਸ਼ੰਕਰ ਜਿੰਪਾ appeared first on TheUnmute.com - Punjabi News.

Tags:
  • aam-aadmi-party
  • bram-shankar-jimpa
  • breaking-news
  • cm-bhagwant-mann
  • latest-news
  • mann-government
  • news
  • the-unmute-breaking-news

ਸੜਕ ਹਾਦਸੇ 'ਚ ਬਾਲ-ਬਾਲ ਬਚੇ ਕੇਂਦਰੀ ਮੰਤਰੀ ਕਿਰਨ ਰਿਜਿਜੂ, ਟਰੱਕ ਨੇ ਕਾਰ ਨੂੰ ਮਾਰੀ ਟੱਕਰ

Saturday 08 April 2023 02:37 PM UTC+00 | Tags: breaking-news jammu-and-kashmir kiren-rijiju latest-news news nws ramban the-unmute-breaking-news union-law-minister-kiren-rijiju

ਚੰਡੀਗੜ੍ਹ, 08 ਅਪ੍ਰੈਲ 2023: ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ (Kiren Rijiju) ਜੰਮੂ-ਕਸ਼ਮੀਰ ਵਿੱਚ ਅੱਜ ਇੱਕ ਹਾਦਸੇ ਵਿੱਚ ਬਾਲ-ਬਾਲ ਬਚ ਗਏ। ਰਾਮਬਨ ਵਿੱਚ ਇੱਕ ਟਰੱਕ ਨੇ ਕੇਂਦਰੀ ਮੰਤਰੀ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਰਿਜਿਜੂ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ ‘ਤੇ ਹਨ। ਇਹ ਟੱਕਰ ਜੰਮੂ-ਸ੍ਰੀਨਗਰ ਹਾਈਵੇਅ ‘ਤੇ ਹੋਈ। ਖਬਰਾਂ ਮੁਤਾਬਕ ਰਿਜਿਜੂ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ ਹੈ।

 

The post ਸੜਕ ਹਾਦਸੇ ‘ਚ ਬਾਲ-ਬਾਲ ਬਚੇ ਕੇਂਦਰੀ ਮੰਤਰੀ ਕਿਰਨ ਰਿਜਿਜੂ, ਟਰੱਕ ਨੇ ਕਾਰ ਨੂੰ ਮਾਰੀ ਟੱਕਰ appeared first on TheUnmute.com - Punjabi News.

Tags:
  • breaking-news
  • jammu-and-kashmir
  • kiren-rijiju
  • latest-news
  • news
  • nws
  • ramban
  • the-unmute-breaking-news
  • union-law-minister-kiren-rijiju

ਚੰਡੀਗੜ੍ਹ, 08 ਅਪ੍ਰੈਲ 2023: ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਹਿਮਾਚਲ ਪ੍ਰਦੇਸ਼ ਵਿੱਚ ਜੋਗਿੰਦਰ ਨਗਰ ਵਿਖੇ ਸ਼ਾਨਨ ਪਾਵਰ ਹਾਊਸ ਦਾ ਦੌਰਾ ਕੀਤਾ ਅਤੇ ਪਾਵਰ ਹਾਊਸ ਦਾ ਵਿਸਥਾਰ 'ਚ ਨਿਰੀਖਣ ਵੀ ਕੀਤਾ।

ਬਿਜਲੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਾਨਨ ਪਾਵਰ ਹਾਊਸ ਪ੍ਰਤੀ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਸ਼ਾਨਨ ਪਾਵਰ ਹਾਊਸ ਦੇ ਜ਼ਰੂਰੀ ਰਖ ਰਖਾਵ ਲਈ ਲੋੜੀਂਦੇ ਕਾਰਜ ਛੇਤੀ ਹੀ ਕੀਤੇ ਜਾਣਗੇ।

ਕੈਬਨਿਟ ਮੰਤਰੀ ਨੇ ਸ਼ਾਨਨ ਪਾਵਰ ਹਾਊਸ ਵਿੱਚ ਕੰਮ ਕਰਦੇ ਇੰਜੀਨੀਅਰਾਂ ਅਤੇ ਬਾਕੀ ਸਮੁੱਚੇ ਅਮਲੇ ਦੀ ‌ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ਼ਾਨਨ ਪਾਵਰ ਹਾਊਸ ਦੇ ਕਰਮਚਾਰੀਆਂ ਦੀਆਂ ਜੋ‌ ਜਾਇਜ਼ ਬੁਨਿਆਦੀ ਜ਼ਰੂਰਤਾਂ ਨੂੰ ਛੇਤੀ ਹੀ ਪੂਰਾ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਪਣ ਬਿਜਲੀ ਪ੍ਰਾਜੈਕਟ ਸੰਨ 1932 ਵਿੱਚ ਬ੍ਰਿਟਿਸ਼ ਇੰਜੀਨੀਅਰ ਕਰਨਲ ਬੈਟੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਤਿਆਰ ਕੀਤੇ ਡਿਜ਼ਾਈਨ 'ਤੇ ਉਸਾਰਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਾਨਨ ਪਾਵਰ ਹਾਊਸ ਦੀ ਸ਼ੁਰੂ ਵਿੱਚ 48 ਮੈਗਾਵਾਟ ਦੀ ਉਤਪਾਦਨ ਸਮਰੱਥਾ ਸੀ ਅਤੇ ਹੁਣ ਇਸ ਦੀ ਉਤਪਾਦਨ ਸਮਰੱਥਾ 110 ਮੈਗਾਵਾਟ ਹੈ।

ਸ. ਹਰਭਜਨ ਸਿੰਘ ਨੇ ਇਸ ਗੱਲ ਤੇ ਤਸਲੀ ਪ੍ਰਗਟ ਕੀਤੀ ਕਿ ਇਹ ਪ੍ਰਾਜੈਕਟ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੋਵੇਂ ਰਾਜਾਂ ਦੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਕਰਦਿਆਂ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।

The post ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਜੋਗਿੰਦਰ ਨਗਰ ਵਿਖੇ ਸ਼ਾਨਨ ਪਾਵਰ ਹਾਊਸ ਦਾ ਨਿਰੀਖਣ appeared first on TheUnmute.com - Punjabi News.

Tags:
  • cm-bhagwant-mann
  • harbhajan-singh-e.t.o.
  • news
  • punjab
  • shanan-power-house

ਦਿੱਲੀ 'ਚ CNG ਤੇ PNG ਦੀਆਂ ਕੀਮਤਾਂ 'ਚ ਕਟੌਤੀ, ਜਾਣੋ ਨਵੀਆਂ ਕੀਮਤਾਂ

Saturday 08 April 2023 04:50 PM UTC+00 | Tags: cng cng-and-png-prices delhi latest-news news the-unmute

ਚੰਡੀਗੜ੍ਹ, 08 ਅਪ੍ਰੈਲ 2023: ਦਿੱਲੀ ਵਿੱਚ ਸੀਐਨਜੀ (CNG) ਅਤੇ ਪੀਐਨਜੀ (PNG) ਦੀਆਂ ਕੀਮਤਾਂ ਵਿੱਚ ਦੋ ਸਾਲ ਬਾਅਦ ਕਟੌਤੀ ਕੀਤੀ ਗਈ ਹੈ। ਇੰਦਰਪ੍ਰਸਥ ਗੈਸ ਲਿਮਟਿਡ ਨੇ ਸ਼ਨੀਵਾਰ ਨੂੰ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ। ਹੁਣ ਇਹ ਦੋਵੇਂ ਰਾਜਧਾਨੀ ‘ਚ 6 ਰੁਪਏ ਪ੍ਰਤੀ ਕਿਲੋ ਸਸਤੇ ‘ਚ ਮਿਲਣਗੇ। ਜਲਦੀ ਹੀ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਵੀ ਸੀਐਨਜੀ ਦੀਆਂ ਕੀਮਤਾਂ ਘਟਾਈਆਂ ਜਾਣਗੀਆਂ। ਨਵੀਆਂ ਦਰਾਂ ਐਤਵਾਰ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ।

ਦਿੱਲੀ ‘ਚ ਸੀਐਨਜੀ ਦੀ ਕੀਮਤ ਹੁਣ 79.56 ਰੁਪਏ ਤੋਂ ਘਟ ਕੇ 73.59 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ। ਦਿੱਲੀ ਵਿੱਚ ਘਰੇਲੂ ਐਲਪੀਜੀ (ਪੀਐਨਜੀ) ਦੀਆਂ ਦਰਾਂ 53.59 ਰੁਪਏ ਪ੍ਰਤੀ ਘਣ ਮੀਟਰ ਤੋਂ ਘਟਾ ਕੇ 48.59 ਰੁਪਏ ਪ੍ਰਤੀ ਕਿਊਬਿਕ ਮੀਟਰ ਕਰ ਦਿੱਤੀਆਂ ਗਈਆਂ ਹਨ।

ਗਾਜ਼ੀਆਬਾਦ ਅਤੇ ਗ੍ਰੇਟਰ ਨੋਇਡਾ ‘ਚ IGL ਦੀ ਸੀਐਨਜੀ ਦੀ ਦਰ ਹੁਣ ਤੱਕ 82.12 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ ਐਤਵਾਰ ਸਵੇਰ ਤੋਂ ਘੱਟ ਕੇ 77.20 ਰੁਪਏ ‘ਤੇ ਆ ਜਾਵੇਗੀ। ਉਥੇ ਹੀ ਨੋਇਡਾ ‘ਚ 81.17 ਰੁਪਏ ਦੀ ਬਜਾਏ ਹੁਣ ਸੀਐਨਜੀ 77.20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗੀ। ਗੁਰੂਗ੍ਰਾਮ ‘ਚ ਵੀ ਹੁਣ ਸੀਐਨਜੀ 87.89 ਰੁਪਏ ਤੋਂ 82.62 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਮਿਲੇਗੀ।

The post ਦਿੱਲੀ ‘ਚ CNG ਤੇ PNG ਦੀਆਂ ਕੀਮਤਾਂ ‘ਚ ਕਟੌਤੀ, ਜਾਣੋ ਨਵੀਆਂ ਕੀਮਤਾਂ appeared first on TheUnmute.com - Punjabi News.

Tags:
  • cng
  • cng-and-png-prices
  • delhi
  • latest-news
  • news
  • the-unmute

ਚੰਡੀਗੜ੍ਹ, 08 ਅਪ੍ਰੈਲ 2023: ਹੋਂਡੂਰਾਸ ਵਿੱਚ ਇੱਕ ਜਹਾਜ਼ ਡੁੱਬ ਗਿਆ। ਜਹਾਜ਼ ਵਿੱਚ 20 ਸੈਲਾਨੀ ਸਵਾਰ ਸਨ। ਸ਼ਨੀਵਾਰ ਨੂੰ, ਹੋਂਡੂਰਾਸ ਦੇ ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਜਹਾਜ਼ ਹੋਂਡੂਰਾਸ ਦੇ ਸੈਨ ਲੋਰੇਂਜੋ ਖੇਤਰ ਵਿੱਚ ਪਲੇਆ ਲਾ ਕਾਬਾਨਾ ਦੇ ਕੋਲ ਡੁੱਬ ਗਿਆ ਸੀ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਪੁਲਿਸ ਦੇ ਨਾਲ ਗੋਤਾਖੋਰ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੇ ਹਨ।

The post ਹੋਂਡੂਰਾਸ ‘ਚ 20 ਸੈਲਾਨੀਆਂ ਨਾਲ ਭਰਿਆ ਜਹਾਜ਼ ਡੁੱਬਿਆ, ਤਲਾਸ਼ੀ ਮੁਹਿੰਮ ਜਾਰੀ appeared first on TheUnmute.com - Punjabi News.

Tags:
  • honduras
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form