TheUnmute.com – Punjabi News: Digest for April 05, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਪੰਜਾਬ ਪੁਲਿਸ ਅਕੈਡਮੀ ਦੇ ਮੁਲਾਜ਼ਮ ਦੀ ਵਰਦੀ ਪਾੜਨ ਅਤੇ ਅਸਲਾ ਖੋਹਣ ਦੀ ਕੋਸ਼ਿਸ਼ ਕਰਨ ਵਾਲਾ ਗ੍ਰਿਫਤਾਰ

Tuesday 04 April 2023 06:03 AM UTC+00 | Tags: arms-act-news cm-bhagwant-mann crime latest-news news phillaur-police punjab-news punjab-police-academy the-unmute-breaking-news the-unmute-latest-news the-unmute-punjabi-news

ਜਲੰਧਰ, 04 ਅਪ੍ਰੈਲ 2023: ਪੰਜਾਬ ਪੁਲਿਸ ਅਕੈਡਮੀ (Punjab Police Academy) ਨਜ਼ਦੀਕੀ ਚੁੰਗੀ ‘ਤੇ ਲੱਗੇ ਨਾਕੇ ਤੇ ਇੱਕ ਵਿਅਕਤੀ ਵੱਲੋਂ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰ ਪੁਲਿਸ ਮੁਲਾਜ਼ਮ ਦੀ ਵਰਦੀ ਪਾੜਨ ਅਤੇ ਅਸਲਾ ਖੋਹਣ ਵਾਲੇ ਨੂੰ ਅੱਜ ਫਿਲੌਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਥਾਨਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਅਕੈਡਮੀ ਵੱਲ ਜਾਂਦੀ ਚੁੰਗੀ ‘ਤੇ ਮੁਲਾਜ਼ਮ ਤਾਇਨਾਤ ਸੀ ਕਿ ਇੱਕ ਨੌਜਵਾਨ ਬੁੱਲਟ ਮੋਟਰਸਾਈਕਲ ‘ਤੇ ਆਇਆ ਅਤੇ ਇੱਟਾਂ ਮਾਰਨ ਲੱਗ ਪਿਆ, ਜਿਸ ਨੂੰ ਉਹਨਾਂ ਨੇ ਰੋਕਿਆ ਤਾਂ ਉਸ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਸੀ ਤੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਜਿਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ | ਗ੍ਰਿਫਤਾਰ ਕੀਤੇ ਮੁਲਜ਼ਮ ਪਛਾਣ ਸੰਜੂ ਵਜੋਂ ਹੋਈ ਹੈ ਅਤੇ ਉੱਚੀ ਘਾਟੀ ਦਾ ਰਹਿਣ ਵਾਲਾ ਹੈ |

ਉਕਤ ਵਿਅਕਤੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਜਾਵੇਗਾ । ਫਿਰ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਤੇ ਇਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜਖਮੀਂ ਮੁਲਾਜਮ ਨੇ ਦੱਸਿਆ ਕਿ ਮੇਰੇ ਨਾਲ ਦੇ ਮੁਲਾਜਮ ਸਤਨਾਮ ਸਿੰਘ ਅਤੇ ਸੁਖਦੇਵ ਸਿੰਘ ਦੇ ਆਉਣ ‘ਤੇ ਨੌਜਵਾਨ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਿਆ। ਪਰਮਜੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧੀ ਡਾਕਟਰ ਯੁਵਰਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮ ਸਿਵਲ ਹਸਪਤਾਲ ਵਿਖੇ ਦਾਖਲ ਹੋਇਆ ਹੈ ਜਿਸ ਦੇ ਸੱਟਾਂ ਲੱਗੀਆਂ ਹਨ ਅਤੇ ਉਹ ਇਲਾਜ ਅਧੀਨ ਹੈ।

The post ਪੰਜਾਬ ਪੁਲਿਸ ਅਕੈਡਮੀ ਦੇ ਮੁਲਾਜ਼ਮ ਦੀ ਵਰਦੀ ਪਾੜਨ ਅਤੇ ਅਸਲਾ ਖੋਹਣ ਦੀ ਕੋਸ਼ਿਸ਼ ਕਰਨ ਵਾਲਾ ਗ੍ਰਿਫਤਾਰ appeared first on TheUnmute.com - Punjabi News.

Tags:
  • arms-act-news
  • cm-bhagwant-mann
  • crime
  • latest-news
  • news
  • phillaur-police
  • punjab-news
  • punjab-police-academy
  • the-unmute-breaking-news
  • the-unmute-latest-news
  • the-unmute-punjabi-news

ਪਿੰਡ ਭੁੰਬਲੀ 'ਚ ਥਾਣੇਦਾਰ ਆਪਣੇ ਨੌਜਵਾਨ ਪੁੱਤਰ ਤੇ ਘਰਵਾਲੀ ਨੂੰ ਗੋਲੀਆਂ ਮਾਰ ਕੇ ਹੋਇਆ ਫ਼ਰਾਰ

Tuesday 04 April 2023 07:15 AM UTC+00 | Tags: amritsar-police asi-bhupinder-singh bhumbli bhumbli-viaalge crime gurdaspur-police latest-news news

ਗੁਰਦਾਸਪੁਰ , 04 ਅਪ੍ਰੈਲ 2023: ਗੁਰਦਾਸਪੁਰ ਦੇ ਪਿੰਡ ਭੁੰਬਲੀ (Bhumbli) ਵਿੱਚ ਇਕ ਥਾਣੇਦਾਰ ਵਲੋਂ ਆਪਣੇ ਨੌਜਵਾਨ ਪੁੱਤਰ ਅਤੇ ਘਰਵਾਲੀ ਨੂੰ ਗੋਲੀ ਮਾਰ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਪਿੰਡ ਭੁੰਬਲੀ ਵਿੱਚ ਪੰਜਾਬ ਪੁਲਿਸ ਦੇ ਏਐਸਆਈ ਭੂਪਿੰਦਰ ਸਿੰਘ (48 ਸਾਲ) ਨੇ ਆਪਣੀ ਘਰਵਾਲੀ ਬਲਜੀਤ ਕੌਰ (40 ਸਾਲ) ਅਤੇ ਨੌਜਵਾਨ ਪੁੱਤਰ ਬਲਪ੍ਰੀਤ ਸਿੰਘ (19 ਸਾਲ) ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ | ਇਸਦੇ ਨਾਲ ਹੀ ਪਾਲਤੂ ਕੁੱਤੇ ਨੂੰ ਵੀ ਗੋਲੀ ਮਾਰ ਦਿੱਤੀ |

ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇਦਾਰ ਭੁਪਿੰਦਰ ਸਿੰਘ ਅੰਮ੍ਰਿਤਸਰ ਵਿਖੇ ਤਾਇਨਾਤ ਸੀ, ਦੱਸਿਆ ਜਾ ਰਿਹਾ ਹੈ ਕਿ ਥਾਣੇਦਾਰ ਦੀ ਅੱਜ ਆਪਣੇ ਪੁੱਤਰ ਨਾਲ ਕਿਸੇ ਗੱਲ ਨੂੰ ਲੈ ਕੇ ਅਣਬਣ ਹੋ ਗਈ, ਜਿਸ ਤੋਂ ਬਾਅਦ ਤੈਸ਼ ਵਿਚ ਆ ਕੇ ਭੁਪਿੰਦਰ ਸਿੰਘ ਨੇ ਆਪਣੇ ਪੁੱਤਰ ਅਤੇ ਘਰਵਾਲੀ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਿਆ | ਕੁੱਝ ਲੋਕਾਂ ਦਾ ਕਹਿਣਾ ਹੈ ਕਿ ਭੁਪਿੰਦਰ ਸਿੰਘ ਡਿਪ੍ਰੈਸ਼ਨ ਦਾ ਸ਼ਿਕਾਰ ਸੀ, ਜਦੋਂ ਕਿ ਕੁੱਝ ਲੋਕ ਇਸ ਨੂੰ ਘਰੇਲੂ ਕਲੇਸ਼ ਦੱਸ ਰਹੇ ਹਨ। ਮੌਕੇ ‘ਤੇ ਪਹੁੰਚੇ ਐਸਐਸਪੀ ਗੁਰਦਾਸਪੁਰ ਮਾਮਲੇ ਦੀ ਜਾਂਚ ਕਰ ਰਹੇ ਹਨ |

The post ਪਿੰਡ ਭੁੰਬਲੀ ‘ਚ ਥਾਣੇਦਾਰ ਆਪਣੇ ਨੌਜਵਾਨ ਪੁੱਤਰ ਤੇ ਘਰਵਾਲੀ ਨੂੰ ਗੋਲੀਆਂ ਮਾਰ ਕੇ ਹੋਇਆ ਫ਼ਰਾਰ appeared first on TheUnmute.com - Punjabi News.

Tags:
  • amritsar-police
  • asi-bhupinder-singh
  • bhumbli
  • bhumbli-viaalge
  • crime
  • gurdaspur-police
  • latest-news
  • news

ਹਾਈਕੋਰਟ ਨੇ ਸਾਲਾਂ ਤੋਂ ਬੰਦ ਪਏ ਨਸ਼ਿਆਂ ਨਾਲ ਸੰਬੰਧਿਤ 3 ਲਿਫਾਫੇ ਖੋਲ੍ਹੇ, CM ਮਾਨ ਨੇ ਕਿਹਾ- ਹੋਵੇਗੀ ਸਖ਼ਤ ਕਾਰਵਾਈ

Tuesday 04 April 2023 07:23 AM UTC+00 | Tags: aam-aadmi-party breaking-news cm-bhagwant-mann drug drug-case drug-case-against-bikram-majithia drugs latst-news news punjab-and-haryana-high-court punjab-government punjab-news punjab-police the-unmute-breaking-news

ਚੰਡੀਗੜ੍ਹ, 04 ਅਪ੍ਰੈਲ 2023: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਵਿੱਚ ਨਸ਼ਿਆਂ (Drugs) ਨਾਲ ਸਬੰਧਤ 3 ਲਿਫਾਫੇ ਖੋਲ੍ਹੇ ਜੋ ਕਿ ਕਈ ਸਾਲਾਂ ਤੋਂ ਬੰਦ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਹਾਈਕੋਰਟ ਵੱਲੋਂ ਖੋਲ੍ਹੇ ਗਏ 3 ਲਿਫਾਫੇ ਮੇਰੇ ਕੋਲ ਪਹੁੰਚ ਗਏ ਹਨ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨਾਲ ਤਬਾਹ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Drugs

The post ਹਾਈਕੋਰਟ ਨੇ ਸਾਲਾਂ ਤੋਂ ਬੰਦ ਪਏ ਨਸ਼ਿਆਂ ਨਾਲ ਸੰਬੰਧਿਤ 3 ਲਿਫਾਫੇ ਖੋਲ੍ਹੇ, CM ਮਾਨ ਨੇ ਕਿਹਾ- ਹੋਵੇਗੀ ਸਖ਼ਤ ਕਾਰਵਾਈ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • drug
  • drug-case
  • drug-case-against-bikram-majithia
  • drugs
  • latst-news
  • news
  • punjab-and-haryana-high-court
  • punjab-government
  • punjab-news
  • punjab-police
  • the-unmute-breaking-news

ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਂਨ ਅਸ਼ੋਕ ਤਲਵਾੜ ਨੇ ਅਹੁਦਾ ਸਾਂਭਣ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

Tuesday 04 April 2023 07:36 AM UTC+00 | Tags: amritsar amritsar-improvement-trust amritsar-improvement-trust-chairman amritsar-news ashok-talwar bhagwant-mann cm-bhagwant-mann latest-news news prime-minister-narendra-modi punjab the-unmute-breaking the-unmute-breaking-news

ਅੰਮ੍ਰਿਤਸਰ, 04 ਅਪ੍ਰੈਲ 2023: ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾੜ (Ashok Talwar) ਦੀ 2 ਮਹੀਨੇ ਪਹਿਲਾਂ ਨਿਯੁਕਤੀ ਹੋਈ ਸੀ ਲੇਕਿਨ ਕਰੀਬ ਦੋ ਮਹੀਨੇ ਬਾਅਦ ਨੋਟੀਫਿਕੇਸ਼ਨ ਜਾਰੀ ਹੋਣ ‘ਤੇ ਅਸ਼ੋਕ ਤਲਵਾੜ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਹਲਕਾ ਸੈਂਟਰ ਤੋਂ ਵਿਧਾਇਕ ਡਾਕਟਰ ਅਜੈ ਗੁਪਤਾ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ |

ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾੜ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪਵਿੱਤਰ ਗੁਰਬਾਣੀ ਦਾ ਕੀਰਤਨ ਵੀ ਸਰਵਣ ਕੀਤਾ | ਇਸਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਅੰਮ੍ਰਿਤਸਰ ਦੇ ਨਵ-ਨਿਯੁਕਤ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾੜ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ੋਕ ਤਲਵਾੜ ਨੇ ਕਿਹਾ ਕਿ ‘ਆਪ’ ਸਰਕਾਰ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਹੈ, ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ |

ਪਹਿਲਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਆਪਣੇ ਆਪ ਨੂੰ ਇਮਰੁਵ ਕਰਨ ਵਿੱਚ ਲੱਗੇ ਹੋਏ ਸਨ, ਪਹਿਲੀ ਵਾਰ ਦੇਖਣ ਨੂੰ ਮਿਲੇਗਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਪੂਰੀ ਤਰੀਕੇ ਨਾਲ ਇਹ ਇੰਪਰੁਵ ਕੀਤਾ ਜਾਵੇਗਾ | ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੁਣ ਅੰਮ੍ਰਿਤਸਰ ਸ਼ਹਿਰ ਵਿੱਚ ਇੰਪਰੂਵਮੈਂਟ ਟਰੱਸਟ ਦਫ਼ਤਰ ਵਿੱਚ ਕਿਸੇ ਵੀ ਤਰੀਕੇ ਦੀ ਰਿਸ਼ਵਤਖੋਰੀ ਨਹੀਂ ਚੱਲੇਗੀ |

ਦੋ ਮਹੀਨੇ ਉਨ੍ਹਾਂ ਦੀ ਨਿਯੁਕਤੀ ਹੋਈ ਸੀ ਅਤੇ ਦੋ ਮਹੀਨੇ ਦੌਰਾਨ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਮਿਲੇ ਹਨ ਅਤੇ ਹੁਣ ਉਹਨਾਂ ਦਾ ਚੈਅਰਮੈਨੀ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਅਤੇ ਹੁਣ ਇੰਪਰੂਵਮੈਂਟ ਟਰੱਸਟ ਦੀਆਂ ਸਾਰੀਆਂ ਮੁਸ਼ਕਲਾਂ ਉਹ ਜਲਦ ਹੱਲ ਕਰਨਗੇ | ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਲੋਕ ਦੂਜੀਆਂ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਇਸ ਵਾਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਲੰਧਰ ਵਿੱਚ ਜਿੱਤ ਪ੍ਰਾਪਤ ਕਰੇਗਾ |

ਇਸ ਮੌਕੇ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਸੈਂਟਰਲ ਤੋਂ ਵਿਧਾਇਕ ਡਾਕਟਰ ਅਜੈ ਗੁਪਤਾ ਨੇ ਕਿਹਾ ਕਿ ਅਸ਼ੋਕ ਤਲਵਾੜ (Ashok Talwar) ਅੰਨਾ ਅੰਦੋਲਨ ਤੋਂ ਹੀ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਹਨ ਅਤੇ ਉਹ ਇਸ ਅਹੁਦੇ ਲਈ ਕਾਬਲ ਵੀ ਸਨ ਅਤੇ ਪੰਜਾਬ ਸਰਕਾਰ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਹੈ ਸਾਨੂੰ ਆਸ ਹੈ ਕਿ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ, ਜਲੰਧਰ ਜ਼ਿਮਨੀ ਚੋਣਾਂ ‘ਤੇ ਬੋਲਦੇ ਹਨ ਉਨ੍ਹਾਂ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਜਲੰਧਰ ਵਿਚੋਂ ਵੀ ਆਮ ਆਦਮੀ ਪਾਰਟੀ ਨੂੰ ਜਿੱਤ ਪ੍ਰਾਪਤ ਹੋਵੇਗੀ |

The post ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਂਨ ਅਸ਼ੋਕ ਤਲਵਾੜ ਨੇ ਅਹੁਦਾ ਸਾਂਭਣ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ appeared first on TheUnmute.com - Punjabi News.

Tags:
  • amritsar
  • amritsar-improvement-trust
  • amritsar-improvement-trust-chairman
  • amritsar-news
  • ashok-talwar
  • bhagwant-mann
  • cm-bhagwant-mann
  • latest-news
  • news
  • prime-minister-narendra-modi
  • punjab
  • the-unmute-breaking
  • the-unmute-breaking-news

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 7 ਅਪ੍ਰੈਲ ਨੂੰ ਹੋਵੇਗਾ ਰਿਲੀਜ਼, ਬਰਨਾ ਬੁਆਏ ਦੇ ਬੋਲ ਵੀ ਸ਼ਾਮਲ

Tuesday 04 April 2023 07:45 AM UTC+00 | Tags: breaking-news burna-boys-lyrics latest-news mera-naam news punjabi-news shubdeep-singh-sidhu-moosewala sidhu-moosewala sidhu-moosewala-new-song song

ਚੰਡੀਗੜ੍ਹ, 04 ਅਪ੍ਰੈਲ 2023: ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Sidhu Moosewala) ਦੀ ਮੌਤ ਤੋਂ ਬਾਅਦ ਹੁਣ ਉਨ੍ਹਾਂ ਦਾ ਤੀਜਾ ਗੀਤ ‘ਮੇਰਾ ਨਾਮ’ 7 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਵਿੱਚ ਰੈਪਰ ਬਰਨਾ ਬੁਆਏ ਦੇ ਬੋਲ ਵੀ ਹਨ। ਇੰਗਲੈਂਡ ਵਿੱਚ ਮੂਸੇਵਾਲਾ ਦੇ ਮਾਪਿਆਂ ਨੇ ਬਰਨਾ ਬੁਆਏ ਨਾਲ ਮੁਲਾਕਾਤ ਕੀਤੀ ਸੀ |

ਇਸ ਤੋਂ ਪਹਿਲਾਂ ਮੂਸੇਵਾਲਾ ਦੀ ਮੌਤ ਤੋਂ ਬਾਅਦ SYL ਗੀਤ ਆਇਆ ਸੀ ਜਿਸ ਨੂੰ ਉਨ੍ਹਾਂ ਦੇ ਸਮਰਥਕਾਂ ਨੇ ਕਾਫੀ ਪਸੰਦ ਕੀਤਾ ਸੀ ਪਰ ਸਰਕਾਰ ਨੇ ਇਸ ਗੀਤ ਨੂੰ ਯੂਟਿਊਬ ‘ਤੇ ਬੈਨ ਕਰ ਦਿੱਤਾ ਸੀ। ਇਸ ਤੋਂ ਬਾਅਦ ਪਰਿਵਾਰ ਨੇ ਮੂਸੇਵਾਲਾ ਦਾ ਧਾਰਮਿਕ ਵਾਰ ਵੀ ਜਾਰੀ ਕੀਤੀ ਸੀ । ਪਿਤਾ ਬਲਕੌਰ ਸਿੰਘ ਨੇ ਬੇਟੇ ਮੂਸੇਵਾਲਾ ਦੀ ਮੌਤ ਤੋਂ ਬਾਅਦ ਐਲਾਨ ਕੀਤਾ ਸੀ ਕਿ ਉਹ 7 ਤੋਂ 8 ਸਾਲ ਤੱਕ ਸਿੱਧੂ ਦੇ ਗਾਣੇ ਸਮਰਥਕਾਂ ਨੂੰ ਵਿਚਕਾਰ ਲੈ ਕੇ ਆਉਂਦੇ ਰਹਿਣਗੇ । ਸਿੱਧੂ ਦੇ ਫੈਨਸ ਲਗਾਤਾਰ ਉਨ੍ਹਾਂ ਦੇ ਗੀਤਾਂ ਦਾ ਇੰਤਜ਼ਾਰ ਕਰ ਰਹੇ ਹਨ।

The post ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 7 ਅਪ੍ਰੈਲ ਨੂੰ ਹੋਵੇਗਾ ਰਿਲੀਜ਼, ਬਰਨਾ ਬੁਆਏ ਦੇ ਬੋਲ ਵੀ ਸ਼ਾਮਲ appeared first on TheUnmute.com - Punjabi News.

Tags:
  • breaking-news
  • burna-boys-lyrics
  • latest-news
  • mera-naam
  • news
  • punjabi-news
  • shubdeep-singh-sidhu-moosewala
  • sidhu-moosewala
  • sidhu-moosewala-new-song
  • song

ਨਸ਼ਾ ਤਸਕਰ ਤੋਂ ਰਿਸ਼ਵਤ ਲੈਣ ਦੇ ਮਾਮਲੇ 'ਚ ਗ੍ਰਿਫਤਾਰ ਚੌਂਕੀ ਇੰਚਾਰਜ ਦਾ ਡੋਪ ਟੈਸਟ ਫੇਲ੍ਹ, ਜੇਲ੍ਹ ਭੇਜਿਆ

Tuesday 04 April 2023 07:58 AM UTC+00 | Tags: a-ludhiana-court basant-park-chowki basant-park-chowki-ludhiana breaking-news crime jarnail-singh latest-news ludhiana-court ludhiana-police news punjab-news rape rape-news the-unmute-breaking-news the-unmute-latest-news the-unmute-punjabi-news

ਚੰਡੀਗੜ੍ਹ, 04 ਅਪ੍ਰੈਲ 2023: ਪੰਜਾਬ ਦੇ ਲੁਧਿਆਣਾ ਵਿੱਚ 29 ਮਾਰਚ ਨੂੰ ਬਸੰਤ ਪਾਰਕ ਚੌਕੀ ਇੰਚਾਰਜ ਜਰਨੈਲ ਸਿੰਘ ਨੂੰ ਇੱਕ ਨਸ਼ਾ ਤਸਕਰ ਦੇ ਰਿਸ਼ਤੇਦਾਰਾਂ ਤੋਂ 70,000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਰਨੈਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਵੱਡਾ ਖ਼ੁਲਾਸਾ ਹੋਇਆ ਹੈ। ਪਤਾ ਲੱਗਾ ਹੈ ਕਿ ਇਹ ਏਐਸਆਈ ਖੁਦ ਵੀ ਨਸ਼ੇ ਦਾ ਸੇਵਨ ਕਰਦਾ ਸੀ।

ਜਦੋਂ ਮੁਲਜ਼ਮ ਏਐਸਆਈ ਅਧਿਕਾਰੀਆਂ ਦਾ ਡੋਪ ਟੈਸਟ ਕਰਵਾਇਆ ਗਿਆ ਤਾਂ ਉਹ ਟੈਸਟ ਵਿੱਚ ਫੇਲ੍ਹ ਹੋ ਗਿਆ। ਜਦੋਂ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਸਖ਼ਤੀ ਨਾਲ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਕਈ ਵਾਰ ਨਸ਼ੇ ਵੀ ਕਰ ਲੈਂਦਾ ਹੈ। ਪੁਲਿਸ ਨੇ ਜਰਨੈਲ ਸਿੰਘ ਦੀ ਪੁਲਿਸ ਚੌਕੀ ਵਿੱਚੋਂ ਇੱਕ ਪੱਤਰ ਅਤੇ ਇਲੈਕਟ੍ਰਾਨਿਕ ਤਰਾਜ਼ੂ ਵੀ ਬਰਾਮਦ ਕੀਤਾ ਹੈ।

ਨਸ਼ਾ ਤਸਕਰਾਂ ਨੂੰ ਛੁਡਾਉਣ ਬਦਲੇ 70,000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਥਾਣਾ ਸ਼ਿਮਲਾਪੁਰੀ ਅਧੀਨ ਪੈਂਦੀ ਬਸੰਤ ਪਾਰਕ ਪੁਲੀਸ ਚੌਕੀ ਦੇ ਇੰਚਾਰਜ ਜਰਨੈਲ ਸਿੰਘ ਨੂੰ ਅਦਾਲਤ ਨੇ 4 ਦਿਨ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਜੇਲ੍ਹ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਨਸ਼ਾ ਤਸਕਰ ਅੰਮ੍ਰਿਤਪਾਲ ਸਿੰਘ ਚੀਨੂ ਅਤੇ ਪਰਵਿੰਦਰ ਕੁਮਾਰ ਉਰਫ ਵਿੱਕੀ ਧਵਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਲੁਧਿਆਣਾ ਪੁਲਿਸ ਨੇ ਜਰਨੈਲ ਸਿੰਘ ਦੀ ਆਮਦਨ ਤੋਂ ਵੱਧ ਜਾਇਦਾਦ ਅਤੇ ਜਾਇਦਾਦ ਦੀ ਜਾਂਚ ਦੀ ਰਿਪੋਰਟ ਤਿਆਰ ਕਰ ਲਈ ਹੈ।

The post ਨਸ਼ਾ ਤਸਕਰ ਤੋਂ ਰਿਸ਼ਵਤ ਲੈਣ ਦੇ ਮਾਮਲੇ ‘ਚ ਗ੍ਰਿਫਤਾਰ ਚੌਂਕੀ ਇੰਚਾਰਜ ਦਾ ਡੋਪ ਟੈਸਟ ਫੇਲ੍ਹ, ਜੇਲ੍ਹ ਭੇਜਿਆ appeared first on TheUnmute.com - Punjabi News.

Tags:
  • a-ludhiana-court
  • basant-park-chowki
  • basant-park-chowki-ludhiana
  • breaking-news
  • crime
  • jarnail-singh
  • latest-news
  • ludhiana-court
  • ludhiana-police
  • news
  • punjab-news
  • rape
  • rape-news
  • the-unmute-breaking-news
  • the-unmute-latest-news
  • the-unmute-punjabi-news

ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਬਣਾਉਣ 'ਚ ਸਹਾਈ ਹੋਣਗੀਆਂ ਯੋਗਸ਼ਾਲਾਵਾਂ: ਡਾ. ਬਲਬੀਰ ਸਿੰਘ

Tuesday 04 April 2023 08:09 AM UTC+00 | Tags: aam-aadmi-party breaking-news certified-yoga-instructors chief-minister-bhagwant-mann cm-bhagwant-mann dr-balbir-singh latest-news mann-government news punjab-government punjab-health-minister punjab-news the-unmute-punjabi-news yoga yogashalas

ਚੰਡੀਗੜ੍ਹ, 04 ਅਪ੍ਰੈਲ 2023: ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ (Dr. Balbir Singh) ਨੇ ਕਿਹਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਸੂਬੇ ਦੇ ਲੋਕਾਂ ਦੀ ਸਿਹਤਮੰਦ ਸਿਹਤ ਲਈ ਕੰਮ ਕਰ ਰਹੀ ਹੈ। ਪੰਜਾਬ ਵਿੱਚ ਸੀ.ਐੱਮ. ਦੀ ਯੋਗਸ਼ਾਲਾ’ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਯੋਗਸ਼ਾਲਾਵਾਂ ਭਾਰਤ ਦੀਆਂ ਸ਼ਾਨਦਾਰ ਪੁਰਾਤਨ ਪਰੰਪਰਾਵਾਂ ਨਾਲ ਮੇਲ ਖਾਂਦੀਆਂ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਬਣਾਉਣ ਵਿੱਚ ਸਹਾਈ ਹੋਣਗੀਆਂ।

ਉਨ੍ਹਾਂ (Dr. Balbir Singh) ਨੇ ਕਿਹਾ ਕਿ ਪਾਇਲਟ ਪ੍ਰਾਜੈਕਟ ਵਜੋਂ ਇਸ ਨੂੰ ਅੰਮ੍ਰਿਤਸਰ, ਫਗਵਾੜਾ, ਪਟਿਆਲਾ ਅਤੇ ਲੁਧਿਆਣਾ ਵਿੱਚ ਸ਼ੁਰੂ ਕੀਤਾ ਜਾਵੇਗਾ, ਜਿੱਥੇ ਸਿੱਖਿਅਤ ਯੋਗਾ ਇੰਸਟ੍ਰਕਟਰ ਖੁੱਲ੍ਹੇ ਪਾਰਕਾਂ ਅਤੇ ਹੋਰ ਜਨਤਕ ਥਾਵਾਂ ‘ਤੇ ਲੋਕਾਂ ਨੂੰ ਯੋਗਾ ਦੀ ਮੁਫ਼ਤ ਸਿਖਲਾਈ ਦੇਣਗੇ। ਸਿਹਤ ਮੰਤਰੀ ਨੇ ਕਿਹਾ ਕਿ ਇਸ ਦਾ ਮੁੱਖ ਉਦੇਸ਼ ਇੱਕ ਸਿਹਤਮੰਦ, ਖੁਸ਼ਹਾਲ ਅਤੇ ਪ੍ਰਗਤੀਸ਼ੀਲ ਪੰਜਾਬ ਦੀ ਉਸਾਰੀ ਲਈ ਲੋਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਰਾਹੀਂ ਜਨਤਕ ਅਭਿਆਨ ਨੂੰ ਯਕੀਨੀ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ ਯੋਗਾ ਸਰੀਰ ਨੂੰ ਤੰਦਰੁਸਤ ਅਤੇ ਮਨ ਨੂੰ ਮਜ਼ਬੂਤ ​​ਰੱਖਦਾ ਹੈ। ਉਨ੍ਹਾਂ ਕਿਹਾ ਕਿ ਸਰੀਰ ਅਤੇ ਮਨ ਦੀ ਤੰਦਰੁਸਤੀ ਲਈ ਸਾਰਿਆਂ ਨੂੰ ਯੋਗਾ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਯੋਗਸ਼ਾਲਾ ਰਾਹੀਂ ਲੋਕਾਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਲੋਕਾਂ ਨੂੰ ਦਵਾਈਆਂ ਤੋਂ ਬਿਨਾਂ ਬਿਮਾਰੀਆਂ ਤੋਂ ਬਚਾਉਣਾ ਹੈ ਅਤੇ ਯੋਗਾ ਨਾਲ ਲੋਕਾਂ ਨੂੰ ਡਾਕਟਰਾਂ ਦੀ ਵੀ ਲੋੜ ਨਹੀਂ ਪਵੇਗੀ। ਰੋਜ਼ਾਨਾ ਯੋਗਾ ਕਰਨ ਨਾਲ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਯੋਗ ਦੀ ਬਿਮਾਰੀ ਵਿੱਚ ਬਹੁਤ ਸਕਾਰਾਤਮਕ ਭੂਮਿਕਾ ਹੈ। ਯੋਗਾ ਸਾਡੇ ਸਰੀਰ ਦੇ ਅੰਗਾਂ ਨੂੰ ਤੰਦਰੁਸਤ ਰੱਖਦਾ ਹੈ। ਇਸ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਦਿਸ਼ਾ ਵਿੱਚ ਇਹ ਇੱਕ ਵੱਡਾ ਕਦਮ ਹੈ, ਜਿਸ ਦਾ ਹਰ ਵਰਗ ਨੂੰ ਲਾਭ ਉਠਾਉਣਾ ਚਾਹੀਦਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਇੱਕ ਸਾਲ ਵਿੱਚ ਵਧੀਆ ਕੰਮ ਕੀਤਾ ਹੈ ਜਿਸ ਤਹਿਤ 'ਸੀ.ਐਮ. ਦੀ ‘ਯੋਗਸ਼ਾਲਾ’ ਪੰਜਾਬ ਦੇ ਲੋਕਾਂ ਲਈ ਬਹੁਤ ਵੱਡਾ ਤੋਹਫ਼ਾ ਹੈ।

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੰਜਾਬੀਆਂ ਦੇ ਗੁਰਦੇ ਫੇਲ ਹੋ ਰਹੇ ਹਨ, ਗੋਡੇ ਬਦਲਣੇ ਪੈ ਰਹੇ ਹਨ, ਸਟੰਟ ਪਾਏ ਜਾ ਰਹੇ ਹਨ। ਯੋਗਾ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰਕੇ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਵਿੱਚ ਛੋਟੀਆਂ-ਮੋਟੀਆਂ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਦਾ ਇਲਾਜ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਲਈ ਇੱਕ ਹੋਰ ਕਦਮ ਚੁੱਕਿਆ ਹੈ ਕਿ ਜਿੱਥੇ ਲੋਕ ਚਾਹੁਣ ਯੋਗਾ ਕਰਾਏ ਜਾਣਗੇ।

The post ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਬਣਾਉਣ ‘ਚ ਸਹਾਈ ਹੋਣਗੀਆਂ ਯੋਗਸ਼ਾਲਾਵਾਂ: ਡਾ. ਬਲਬੀਰ ਸਿੰਘ appeared first on TheUnmute.com - Punjabi News.

Tags:
  • aam-aadmi-party
  • breaking-news
  • certified-yoga-instructors
  • chief-minister-bhagwant-mann
  • cm-bhagwant-mann
  • dr-balbir-singh
  • latest-news
  • mann-government
  • news
  • punjab-government
  • punjab-health-minister
  • punjab-news
  • the-unmute-punjabi-news
  • yoga
  • yogashalas

World Bank: ਵਿਸ਼ਵ ਬੈਂਕ ਨੇ ਨਵੇਂ ਵਿੱਤੀ ਸਾਲ ਲਈ ਭਾਰਤ ਦੀ ਜੀਡੀਪੀ ਦੇ ਅਨੁਮਾਨ ਨੂੰ ਘਟਾ ਕੇ 6.3% ਕੀਤਾ

Tuesday 04 April 2023 08:17 AM UTC+00 | Tags: breaking-news central-finance-commission gdp gdp-news india india-ecnomics indias-gdp latest-news news nirmala-sitaraman punjab-news the-world-bank world-bank world-bank-report

ਚੰਡੀਗੜ੍ਹ, 04 ਅਪ੍ਰੈਲ 2023: ਵਿਸ਼ਵ ਬੈਂਕ (World Bank) ਨੇ ਮੰਗਲਵਾਰ ਨੂੰ ਇਕ ਰਿਪੋਰਟ ‘ਚ ਕਿਹਾ ਕਿ ਖਪਤ ‘ਚ ਗਿਰਾਵਟ ਕਾਰਨ ਵਿੱਤੀ ਸਾਲ 2024 ‘ਚ ਭਾਰਤ ਦੀ ਜੀਡੀਪੀ (GDP) ਘਟ ਕੇ 6.3 ਫੀਸਦੀ ਰਹਿਣ ਦੀ ਉਮੀਦ ਹੈ। ਦੱਸ ਦੇਈਏ ਕਿ ਪਹਿਲਾਂ ਦੇਸ਼ ਦੀ ਜੀਡੀਪੀ 6.6 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ।

ਵਿਸ਼ਵ ਬੈਂਕ (World Bank) ਨੇ ਆਪਣੇ ਇੰਡੀਆ ਡਿਵੈਲਪਮੈਂਟ ਅਪਡੇਟ ਵਿੱਚ ਕਿਹਾ ਹੈ ਕਿ ਖਪਤ ਵਿੱਚ ਹੌਲੀ ਵਾਧਾ ਅਤੇ ਚੁਣੌਤੀਪੂਰਨ ਬਾਹਰੀ ਸਥਿਤੀਆਂ ਵਿਕਾਸ ਨੂੰ ਰੋਕ ਸਕਦੀਆਂ ਹਨ।ਰਿਪੋਰਟ ਵਿੱਚ ਕਿਹਾ ਗਿਆ ਹੈ, “ਆਸਾਨ ਕਰਜ਼ਾ ਅਤੇ ਹੌਲੀ ਆਮਦਨੀ ਵਾਧੇ ਦਾ ਨਿੱਜੀ ਖਪਤ ਦੇ ਵਾਧੇ ‘ਤੇ ਭਾਰ ਪਵੇਗਾ, ਅਤੇ ਮਹਾਂਮਾਰੀ ਨਾਲ ਸਬੰਧਤ ਵਿੱਤੀ ਸਹਾਇਤਾ ਉਪਾਵਾਂ ਨੂੰ ਵਾਪਸ ਲੈਣ ਕਾਰਨ ਸਰਕਾਰੀ ਖਪਤ ਵੀ ਹੌਲੀ ਹੋਣ ਦੀ ਉਮੀਦ ਹੈ,” ਰਿਪੋਰਟ ਵਿੱਚ ਕਿਹਾ ਗਿਆ ਹੈ।

ਰਿਪੋਰਟ ‘ਚ ਚਾਲੂ ਖਾਤੇ ਦਾ ਘਾਟਾ ਵਿੱਤੀ ਸਾਲ 24 ‘ਚ ਘਟ ਕੇ 2.1 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ, ਜੋ ਪਿਛਲੇ ਵਿੱਤੀ ਸਾਲ ‘ਚ ਤਿੰਨ ਫੀਸਦੀ ਸੀ। ਮਹਿੰਗਾਈ ‘ਤੇ ਵਿਸ਼ਵ ਬੈਂਕ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ ਹੁਣੇ-ਹੁਣੇ ਸਮਾਪਤ ਹੋਏ ਵਿੱਤੀ ਸਾਲ ‘ਚ ਜੀਡੀਪੀ (GDP) 6.6 ਫੀਸਦੀ ਤੋਂ ਘੱਟ ਕੇ 5.2 ਫੀਸਦੀ ‘ਤੇ ਆ ਜਾਵੇਗੀ।

The post World Bank: ਵਿਸ਼ਵ ਬੈਂਕ ਨੇ ਨਵੇਂ ਵਿੱਤੀ ਸਾਲ ਲਈ ਭਾਰਤ ਦੀ ਜੀਡੀਪੀ ਦੇ ਅਨੁਮਾਨ ਨੂੰ ਘਟਾ ਕੇ 6.3% ਕੀਤਾ appeared first on TheUnmute.com - Punjabi News.

Tags:
  • breaking-news
  • central-finance-commission
  • gdp
  • gdp-news
  • india
  • india-ecnomics
  • indias-gdp
  • latest-news
  • news
  • nirmala-sitaraman
  • punjab-news
  • the-world-bank
  • world-bank
  • world-bank-report

DC vs GT: ਦਿੱਲੀ ਕੈਪੀਟਲਸ ਸਾਹਮਣੇ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਦੀ ਚੁਣੌਤੀ

Tuesday 04 April 2023 08:30 AM UTC+00 | Tags: breaking-news cricket-news dc-vs-gt dc-vs-gt-live-match delhi delhi-capitals gujarat gujarat-titans ipl-2023 lucknow-supergiants. news sports-news

ਚੰਡੀਗੜ੍ਹ, 04 ਅਪ੍ਰੈਲ 2023: (DC vs GT) ਦਿੱਲੀ ਕੈਪੀਟਲਸ ਲਈ IPL-16 ਦੀ ਸ਼ੁਰੂਆਤ ਉਮੀਦਾਂ ਮੁਤਾਬਕ ਨਹੀਂ ਰਹੀ। ਲਖਨਊ ਸੁਪਰਜਾਇੰਟਸ ਦੇ ਖ਼ਿਲਾਫ਼ ਨਾ ਤਾਂ ਉਸਦੇ ਗੇਂਦਬਾਜ਼ਾਂ ਨੇ ਅਤੇ ਨਾ ਹੀ ਬੱਲੇਬਾਜ਼ਾਂ ਨੇ ਤਾਕਤ ਦਿਖਾਈ। ਇਹ ਟੂਰਨਾਮੈਂਟ ਦੀ ਅਜੇ ਸ਼ੁਰੂਆਤ ਹੈ ਪਰ ਦਿੱਲੀ ਦੇ ਸਾਹਮਣੇ ਮੁਸੀਬਤਾਂ ਦਾ ਪਹਾੜ ਖੜ੍ਹਾ ਹੈ।

ਨਿਯਮਤ ਕਪਤਾਨ ਰਿਸ਼ਭ ਪੰਤ ਦੀ ਗੈਰ-ਮੌਜੂਦਗੀ ਵਿੱਚ ਦਿੱਲੀ ਨੂੰ ਲਖਨਊ ਖ਼ਿਲਾਫ਼ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਐਨਰਿਕ ਨੌਰਟਜੇ ਅਤੇ ਲੁੰਗੀ ਐਨਗਿਡੀ ਦਾ ਸਮਰਥਨ ਨਹੀਂ ਮਿਲ ਸਕਿਆ। ਅਜਿਹੇ ‘ਚ ਮੰਗਲਵਾਰ ਨੂੰ ਉਸ ਦਾ ਸਾਹਮਣਾ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ (Gujarat Titans) ਨਾਲ ਹੋਣਾ ਹੈ।

ਕਪਤਾਨ ਡੇਵਿਡ ਵਾਰਨਰ, ਮਿਸ਼ੇਲ ਮਾਰਸ਼ ਤੋਂ ਇਲਾਵਾ ਟੀਮ ਵਿਚ ਸ਼ਾਮਲ ਭਾਰਤੀ ਤੇਜ਼ ਗੇਂਦਬਾਜ਼ਾਂ ਨੂੰ ਦਿੱਲੀ ਨੂੰ ਜਿੱਤ ਦੀ ਲੀਹ ‘ਤੇ ਵਾਪਸੀ ਲਈ ਵਾਧੂ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਇਸ ਦੇ ਨਾਲ ਹੀ ਨੋਰਟਜੇ ਅਤੇ ਐਨਗਿਡੀ ਦੋਵੇਂ ਗੁਜਰਾਤ ਦੇ ਖਿਲਾਫ ਮੈਚ ਲਈ ਉਪਲਬਧ ਹੋਣਗੇ। ਇਸ ਨਾਲ ਟੀਮ ਮਜ਼ਬੂਤ ​​ਹੋਵੇਗੀ।

ਦਿੱਲੀ ਲਈ ਚੰਗੀ ਗੱਲ ਇਹ ਹੈ ਕਿ ਉਸ ਨੇ ਆਪਣੇ ਘਰੇਲੂ ਮੈਦਾਨ ਅਰੁਣ ਜੇਤਲੀ ਸਟੇਡੀਅਮ ‘ਚ ਗੁਜਰਾਤ (Gujarat Titans) ਦਾ ਸਾਹਮਣਾ ਕਰਨਾ ਹੈ। ਆਈਪੀਐਲ ਵਿੱਚ ਹੁਣ ਤੱਕ ਦੋਵਾਂ ਵਿਚਾਲੇ ਸਿਰਫ਼ ਇੱਕ ਹੀ ਮੈਚ ਹੋਇਆ ਹੈ, ਜਿਸ ਵਿੱਚ ਗੁਜਰਾਤ ਨੇ 14 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਅਜਿਹੇ ‘ਚ ਦਿੱਲੀ ਨੂੰ ਭਾਰਤ ਖ਼ਿਲਾਫ਼ ਵਨਡੇ ਸੀਰੀਜ਼ ‘ਚ ਮੈਨ ਆਫ ਦਿ ਸੀਰੀਜ਼ ਬਣੇ ਅਤੇ ਜ਼ਬਰਦਸਤ ਫਾਰਮ ‘ਚ ਚੱਲ ਰਹੇ ਮਿਸ਼ੇਲ ਮਾਰਸ਼ ਤੋਂ ਸਭ ਤੋਂ ਜ਼ਿਆਦਾ ਉਮੀਦਾਂ ਹੋਣਗੀਆਂ।

ਮਾਰਸ਼ ਤੋਂ ਇਲਾਵਾ ਦਿੱਲੀ ਨੂੰ ਪਹਿਲੀ ਵਾਰ ਵਿਕਟਕੀਪਰ ਦੀ ਭੂਮਿਕਾ ਨਿਭਾਉਣ ਵਾਲੇ ਪ੍ਰਿਥਵੀ ਸ਼ਾਅ ਅਤੇ ਸਰਫਰਾਜ਼ ਖਾਨ ਤੋਂ ਵੀ ਬਿਹਤਰ ਪ੍ਰਦਰਸ਼ਨ ਦੀ ਉਮੀਦ ਰਹੇਗੀ। ਗੁਜਰਾਤ ਹਾਰਦਿਕ ਪੰਡਯਾ ਦੀ ਕਪਤਾਨੀ ਦਾ ਆਨੰਦ ਲੈ ਰਿਹਾ ਹੈ। ਪਹਿਲੇ ਮੈਚ ‘ਚ ਚੇਨਈ ਨੂੰ ਹਰਾਉਣ ਤੋਂ ਬਾਅਦ ਉਸ ਦੇ ਹੌਸਲੇ ਬੁਲੰਦ ਹਨ।

ਹਾਲਾਂਕਿ ਡੇਵਿਡ ਮਿਲਰ ਪਹਿਲੇ ਦੋ ਮੈਚਾਂ ਲਈ ਉਪਲਬਧ ਨਹੀਂ ਹਨ। ਇਸ ਦੇ ਨਾਲ ਹੀ ਕੇਨ ਵਿਲੀਅਮਸਨ ਦੇ ਆਊਟ ਹੋਣ ਤੋਂ ਬਾਅਦ ਵੀ ਟੀਮ ਨੂੰ ਝਟਕਾ ਲੱਗਾ ਹੈ । ਇਸ ਦੇ ਬਾਵਜੂਦ ਮੁਹੰਮਦ ਸ਼ਮੀ ਅਤੇ ਅਲਜ਼ਾਰੀ ਜੋਸੇਫ ਦੀ ਤੇਜ਼ ਗੇਂਦਬਾਜ਼ਾਂ ਦੀ ਜੋੜੀ ਟੀਮ ਨੂੰ ਸੰਤੁਲਨ ਪ੍ਰਦਾਨ ਕਰ ਰਹੀ ਹੈ। ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਦੀ ਜੋੜੀ ਨੇ ਗੁਜਰਾਤ ਨੂੰ ਚੇਨਈ ਖਿਲਾਫ ਸ਼ਾਨਦਾਰ ਸ਼ੁਰੂਆਤ ਦਿਵਾਈ। ਇਹ ਗਿੱਲ ਦੀ ਪਾਰੀ ਸੀ ਜਿਸ ਨੇ ਗੁਜਰਾਤ ਨੂੰ ਜਿੱਤ ਦਾ ਰਾਹ ਦਿਖਾਇਆ।

The post DC vs GT: ਦਿੱਲੀ ਕੈਪੀਟਲਸ ਸਾਹਮਣੇ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਦੀ ਚੁਣੌਤੀ appeared first on TheUnmute.com - Punjabi News.

Tags:
  • breaking-news
  • cricket-news
  • dc-vs-gt
  • dc-vs-gt-live-match
  • delhi
  • delhi-capitals
  • gujarat
  • gujarat-titans
  • ipl-2023
  • lucknow-supergiants.
  • news
  • sports-news

ਬੇਕਾਬੂ ਹੋਈ ਸਵਿਫਟ ਕਾਰ ਸੜਕ ਕਿਨਾਰੇ ਲੱਗੇ ਸਫੈਦੇ ਨਾਲ ਟਕਰਾਈ, ਹਾਦਸੇ 'ਚ ਦੋ ਜਣਿਆਂ ਦੀ ਮੌਤ

Tuesday 04 April 2023 08:39 AM UTC+00 | Tags: accident accident-news breaking-news car-accident death injurd news out-of-control-swift-car rip road-accident sultanpur-lodhi

ਸੁਲਤਾਨਪੁਰ ਲੋਧੀ, 04 ਅਪ੍ਰੈਲ 2023: ਸੁਲਤਾਨਪੁਰ ਲੋਧੀ ਦੇ ਤਾਸ਼ਪੁਰ ਰੋਡ ‘ਤੇ ਮੋੜ ਨੇੜੇ ਇੱਕ ਤੇਜ਼ ਰਫਤਾਰ ਸਵਿਫਟ ਕਾਰ ਸੜਕ ਕਿਨਾਰੇ ਲੱਗੇ ਸਫੈਦੇ ਨਾਲ ਟਕਰਾ ਗਈ ਅਤੇ ਇਸ ਹਾਦਸੇ ਵਿੱਚ ਕਾਰ ‘ਚ ਸਵਾਰ 2 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਜੋਗਾ ਸਿੰਘ ਪੁੱਤਰ ਚਰਨ ਸਿੰਘ ਵਾਸੀ ਪੱਤੀ ਸ਼ਾਲਾ ਨਗਰ ਮਲਸੀਆਂ (ਜਲੰਧਰ), ਰਘਬੀਰ ਸਿੰਘ ਪੁੱਤਰ ਮਨਜੀਤ ਸਿੰਘ ਪੱਤੀ ਅਕਲਪੁਰ ਮਲਸੀਆਂ (ਜਲੰਧਰ) ਵਜੋਂ ਹੋਈ ਹੈ।

ਹਾਦਸਾ ਇਨ੍ਹਾਂ ਭਿਆਨਕ ਸੀ ਕਿ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਗੱਡੀ ਵੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਘਟਨਾ ਸਥਾਨ ਤੇ ਪੁੱਜੇ ਸੁਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮਲਸੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਜੋਗਾ ਸਿੰਘ ਪੁੱਤਰ ਚਰਨ ਸਿੰਘ ਅਤੇ ਇੱਕ ਉਨ੍ਹਾਂ ਦੇ ਪਿੰਡ ਦਾ ਵਸਨੀਕ ਰਘਬੀਰ ਸਿੰਘ ਪੁੱਤਰ ਮਨਜੀਤ ਸਿੰਘ ਅੱਜ ਤੜਕੇ 4 ਵਜੇ ਦੇ ਕਰੀਬ ਆਪਣੀ ਸਵਿਫਟ ਕਾਰ ਨੰਬਰ ਪੀਬੀ 05 ਏ ਕਿਉ 2254 ਤੇ ਸਵਾਰ ਹੋ ਕੇ ਕਪੂਰਥਲਾ ਵਾਲੇ ਪਾਸਿਓਂ ਮਲਸੀਆਂ ਨੂੰ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਜਿਉਂ ਹੀ ਉਹ ਡਡਵਿੰਡੀ ਰੋਡ ਤੇ ਤਾਸ਼ਪੁਰ ਮੋੜ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਗੱਡੀ ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰੱਖਤ ਨਾਲ ਟਕਰਾ ਗਈ।ਉਨ੍ਹਾਂ ਨੇ ਸ਼ੱਕ ਜਹਿਰ ਕੀਤਾ ਕਿ ਸ਼ਾਇਦ ਡਰਾਈਵਰ ਨੂੰ ਨੀਂਦ ਆਉਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਦਰੱਖਤ ਨਾਲ ਟਕਰਾ ਗਈ।

The post ਬੇਕਾਬੂ ਹੋਈ ਸਵਿਫਟ ਕਾਰ ਸੜਕ ਕਿਨਾਰੇ ਲੱਗੇ ਸਫੈਦੇ ਨਾਲ ਟਕਰਾਈ, ਹਾਦਸੇ ‘ਚ ਦੋ ਜਣਿਆਂ ਦੀ ਮੌਤ appeared first on TheUnmute.com - Punjabi News.

Tags:
  • accident
  • accident-news
  • breaking-news
  • car-accident
  • death
  • injurd
  • news
  • out-of-control-swift-car
  • rip
  • road-accident
  • sultanpur-lodhi

ਮੰਡੀਆਂ 'ਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ: ਡੀ.ਸੀ. ਸਾਕਸ਼ੀ ਸਾਹਨੀ

Tuesday 04 April 2023 11:31 AM UTC+00 | Tags: aam-aadmi-party bhagwant-mann breaking-news cm-bhagwant-mann dc-sakshi-sawhney latest-news news patiala-mandi patiala-police punjab punjab-mandi-board punjab-police punja-farmers sakshi-sawhney

ਪਟਿਆਲਾ, 04 ਅਪ੍ਰੈਲ 2023: ਡਿਪਟੀ ਕਮਿਸ਼ਨਰ ਪਟਿਆਲਾ, ਸਾਕਸ਼ੀ ਸਾਹਨੀ (Sakshi Sawhney) ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕਿਸਾਨਾਂ ਨੂੰ ਫ਼ਸਲ ਵੇਚਣ ਤੋਂ ਬਾਅਦ ਤੁਰੰਤ ਅਦਾਇਗੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਖਰੀਦ ਕਰਨ ਵਾਲੀਆਂ ਸਮੂਹ ਖਰੀਦ ਏਜੰਸੀਆਂ ਨੂੰ ਇਸ ਬਾਰੇ ਨਿਰਦੇਸ਼ ਪਹਿਲਾਂ ਹੀ ਦੇ ਦਿੱਤੇ ਗਏ ਹਨ ਕਿ ਕਿਸਾਨਾਂ ਦੀ ਜਿਣਸ ਖਰੀਦਣ ਤੋਂ ਤੁਰੰਤ ਬਾਅਦ ਕਿਸਾਨਾਂ ਨੂੰ ਜਿਣਸ ਦੀ ਅਦਾਇਗੀ ਕਰਨੀ ਯਕੀਨੀ ਬਣਾਈ ਜਾਵੇ।

ਜ਼ਿਲ੍ਹੇ ‘ਚ ਕਣਕ ਦੀ ਖਰੀਦ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਕਣਕ ਦੀ ਸੁਚਾਰੂ ਖਰੀਦ ਕਰਨ ਲਈ 108 ਮੰਡੀਆਂ ਸਥਾਪਤ ਕੀਤੀਆਂ ਗਈਆਂ ਹਨ ਤੇ ਹਰੇਕ ਮੰਡੀ ‘ਚ ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਸਾਕਸ਼ੀ ਸਾਹਨੀ (Sakshi Sawhney) ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੌਜੂਦਾ ਹਾੜੀ ਸੀਜ਼ਨ ‘ਚ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਕੀਤੀ ਗਈ ਹੈ ਪਰ ਬੇਮੌਸਮੀ ਬਾਰਸ਼ ਕਾਰਨ ਮੰਡੀਆਂ ‘ਚ ਭਾਵੇਂ ਕਣਕ ਦੀ ਆਮਦ ਹਾਲੇ ਘੱਟ ਹੈ ਪਰ ਕਿਸਾਨਾਂ ਨੂੰ ਵੇਚੀ ਕਣਕ ਦੀ ਨਾਲੋਂ ਨਾਲ ਅਦਾਇਗੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ 108 ਮੰਡੀਆਂ ‘ਚ ਪਨਗਰੇਨ, ਮਾਰਕਫੈਡ, ਪਨਸਪ, ਵੇਅਰ ਹਾਊਸ ਅਤੇ ਐਫ.ਸੀ.ਆਈ ਵੱਲੋਂ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਜੂਦਾ ਹਾੜੀ ਦੇ ਸੀਜ਼ਨ ਦੌਰਾਨ ਕਣਕ ਦੀ ਖਰੀਦ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਚੱਜੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

The post ਮੰਡੀਆਂ ‘ਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ: ਡੀ.ਸੀ. ਸਾਕਸ਼ੀ ਸਾਹਨੀ appeared first on TheUnmute.com - Punjabi News.

Tags:
  • aam-aadmi-party
  • bhagwant-mann
  • breaking-news
  • cm-bhagwant-mann
  • dc-sakshi-sawhney
  • latest-news
  • news
  • patiala-mandi
  • patiala-police
  • punjab
  • punjab-mandi-board
  • punjab-police
  • punja-farmers
  • sakshi-sawhney

ਨਵੀਂ ਖੇਤੀ ਨੀਤੀ ਲਈ ਕਿਰਤੀ ਕਿਸਾਨ ਫੋਰਮ ਨੇ ਪੰਜਾਬ ਸਰਕਾਰ ਨੂੰ ਭੇਜੇ ਸੁਝਾਅ

Tuesday 04 April 2023 11:36 AM UTC+00 | Tags: kuldeep-singh-dhaliwal new-agricultural-policy news punjab punjab-new-agricultural-policy the-unmute the-unmute-breaking-news the-unmute-latest-news the-unmute-news the-unmute-punjabi-news

ਚੰਡੀਗੜ੍ਹ, 04 ਅਪ੍ਰੈਲ 2023: ਸ਼ਹੀਦ ਊਧਮ ਸਿੰਘ ਭਵਨ ਵਿਖੇ ਕਿਰਤੀ ਕਿਸਾਨ ਫੋਰਮ (Kirti Kisan Forum) ਦੀ ਅੱਜ ਵਿਸੇਸ਼ ਮੀਟਿੰਗ ਪਦਮਸ਼੍ਰੀ ਆਰ ਆਈ ਸਿੰਘ ਦੀ ਪ੍ਰਧਾਨਗੀ ਹੇਠ ਕਰਦਿਆਂ ਸਮੂਹ ਹਾਜ਼ਰ ਮੈਂਬਰਾਂ ਵਲੋਂ ਗੰਭੀਰ ਵਿਚਾਰ ਵਟਾਂਦਰੇ ਉਪਰੰਤ ਪੰਜਾਬ ਸਰਕਾਰ ਨੂੰ ਖੇਤੀ ਨੀਤੀ ਬਣਾਉਣ ਲਈ ਨਿਗਰ ਸੁਝਾਅ ਭੇਜੇ ਗਏ ਹਨ।

1) ਮੀਟਿੰਗ ਦੌਰਾਨ ਸਰਵਸੰਮਤੀ ਨਾਲ ਕਿਹਾ ਗਿਆ ਕਿ ਵਰਤਮਾਨ ਪੰਜਾਬ ਦੀ ਖੇਤੀ ਨੂੰ ਅਧੁਨਿਕ ਸਮੇਂ ਦੀ ਹਾਣੀ ਬਨਾਓਣ ਲਈ ਭੂਮੀ ਸੁਧਾਰਾਂ ਦੀ ਜਰੂਰਤ ਹੈ। ਕੁਝ ਸਮਾਂ ਪਹਿਲਾਂ ਇਸ ਵਿਸ਼ੇ ਤੇ ਸਰਕਾਰ ਵਲੋਂ ਗਠਿਤ ਕੀਤੀ ਗਈ ਕਮੇਟੀ ਵਲੋਂ ਸਾਲ 2019 ਵਿਚ ਲਿਖਤੀ ਸਿਫਾਰਸ਼ਾਂ ਵੀ ਭੇਜੀਆਂ ਸਨ ਪਰ ਓਨਾਂ ਤੇ ਅਮਲ ਨਹੀਂ ਹੋ ਸਕਿਆ। ਫੋਰਮ ਵਲੋਂ ਇੰਨਾਂ ਸਿਫਾਰਸ਼ਾਂ ਦੇ ਅਧਾਰ ਤੇ ਭੂਮੀਂ ਸੁਧਾਰ ਲਿਆਉਣ ਲਈ ਕਿਹਾ ਗਿਆ ਹੈ। ਖੇਤ-ਜੋਤਾਂ ਇੰਨੀਆਂ ਛੋਟੀਆਂ ਅਤੇ ਖਿਲਰੀਆਂ ਹਨ ਕਿ ਹਰ ਕਿਸਾਨ ਪੂੰਜੀ ਨਿਵੇਸ਼ ਕਰਨ ਤੋਂ ਹਿਚਕਚਾਓਂਦਾ ਹੈ। ਪੂੰਜੀ ਨਿਵੇਸ਼ ਤੇ ਤਕਨਾਲੋਜੀ ਦੀ ਵਰਤੋ ਹੀ ਵਰਤਮਾਨ ਖੇਤੀ ਖੜੋਤ ਨੂੰ ਤੋੜ ਸਕਦੀ ਹੈ।

2) ਹਰੇ ਇਨਕਲਾਬ ਨੇ ਪੰਜਾਬ ਦੇ ਕਿਸਾਨਾਂ ਨੂੰ ਉਤਪਾਦਕ ਤਾਂ ਬਣਾ ਦਿਤਾ ਪਰ ਉਨਾਂ ਨੂੰ ਆਪਣੀ ਉਪਜ ਨੂੰ ਪ੍ਰੋਸੈਸਿੰਗ ਰਾਹੀਂ ਮੁਲਵਾਨ ਬਣਾ ਕੇ ਮਾਰਕੀਟਿੰਗ ਕਰਨੀ ਨੀ ਸਿਖਾਈ। ਫੋਰਮ ਵਲੋਂ ਸਿਫਾਰਸ਼ ਕੀਤੀ ਗਈ ਹੈ ਕਿ ਹਰ ਬਲਾਕ ਵਿਚ ਕਿਸਾਨਾਂ ਨੂੰ ਆਪਣੇ ਉਤਪਾਦ ਨੂੰ ਵੈਲਿਊ ਐਡੀਸ਼ਨ ਦੀ ਟ੍ਰੇਨਿੰਗ ਹੋਵੇ ਅਤੇ ਮੰਡੀਕਰਨ ਲਈ ਢੁਕਵੇਂ ਇੰਤਜ਼ਾਮ ਕੀਤੇ ਜਾਣ ਦੀ ਵਿਵਸਥਾ ਹੋਵੇ।

3) ਪੰਜਾਬ ਨੇ ਅਗੇ ਹੋ ਕੇ ਅਧੀ ਸਦੀ ਦੌਰਾਨ ਦੇਸ਼ ਦੀ ਭੁਖ ਮਰੀ ਖਤਮ ਕਰਨ ਲਈ ਉਨਾਂ ਫਸਲਾਂ ਨੂੰ ਉਗਾਇਆ ਜਿਹੜੀਆਂ ਸੂਬੇ ਦੇ ਜਲਵਾਯੂ ਦੇ ਅਨਕੂਲ ਨਹੀਂ ਸਨ।ਐਨਾ ਕੀਟਨਾਸ਼ਕ ਛਿੜਕਿਆ ਗਿਆ ਕਿ ਧਰਤੀ ਹੇਠਲਾ ਪਾਣੀ ਤੇ ਹਵਾ ਜ਼ਹਿਰੀਲੇ ਹੋ ਗਏ।ਉਪਜਾਂ ਵਧਾਉਣ ਲਈ ਰਸਾਇਣਕ ਖਾਦਾਂ ਨੇ ਵਿਰਸਤੀ ਜੀਵ ਜੰਤੂ ਅਤੇ ਰੁਖ ਤਬਾਹ ਕਰ ਦਿਤੇ। ਫੋਰਮ ਨੇ ਸਿਫਾਰਸ਼ ਕੀਤੀ ਹੈ ਕਿ ਜਿਹੜੀਆਂ ਫਸਲਾਂ ਸੂਬੇ ਦੇ ਜਲਵਾਯੂ ਲਈ ਢੁਕਵੀਆਂ ਹਨ,ਓਹੀ ਬੀਜਣ ਦੀ ਸਿਫਾਰਸ਼ ਕੀਤੀ ਜਾਵੇ। ਝੋਨੇ ਥਲੇ ਰਕਬੇ ਨੂੰ ਅਗਲੇ ਸਾਲਾਂ ਵਿਚ ਘਟਾ ਕੇ ਅਧਾ ਕੀਤਾ ਜਾਵੇ। ਤੇਲ ਦੇ ਬੀਜਾਂ ਅਤੇ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾਵੇ।ਢੁਕਵੀਆਂ ਫਸਲਾਂ ਦੀ ਸ਼ਨਾਖਤ ਲਈ ਮਾਹਿਰਾਂ ਦੀ ਕਮੇਟੀ ਦਾ ਗਠਨ ਕੀਤਾ ਜਾਵੇ।

4) ਪੰਜਾਬ ਦੀ ਖੇਤੀ ਬਾੜੀ ਅਤੇ ਕਿਸਾਨ ਮਜਦੂਰ ਤਾਂ ਹੀ ਸੁਖ ਦਾ ਸਾਹ ਲੈ ਸਕਦੇ ਹਨ ਜੇਕਰ ਓਨਾਂ ਦੇ ਉਤਪਾਦ ਸੜਕੀ ਰਸਤੇ ਰਾਹੀਂ ਅੰਤਰਰਾਸ਼ਟਰੀ ਮਾਰਕੀਟ ਵਿਚ ਜਾਣ। ਪਛਮੀਂ ਸਰਹਦ ਰਾਹੀਂ ਅਨਾਜ,ਸਬਜੀਆਂ,ਫਲ ਫਰੂਟ ਸੌਖਿਆਂ ਮਧ -ਏਸ਼ੀਆਂ ਅਤੇ ਕਕੇਸ਼ੀਅਨ (ਸਾਬਕਾ ਸੋਵੀਅਤ) ਦੇਸ਼ਾਂ ਵਿਚ ਪਹੁੰਚ ਸਕਦੇ ਹਨ। ਜੇਕਰ ਪੈਰਿਸ਼ੈਬਲ ਉਤਪਾਦਾਂ ਨੂੰ ਹਵਾਈ ਰਸਤੇ ਰਾਹੀਂ ਮਿਡਲ ਈਸਟ ਪਹੁੰਚਦਾ ਕੀਤਾ ਜਾਵੇ ਤਾਂ ਕਿਸਾਨ ਆਪਣੇ ਆਪ ਸਬਜੀਆਂ ਅਤੇ ਫੁਲਾਂ ਦੀ ਖੇਤੀ ਕਰਨ ਲਗ ਜਾਣਗੇ। ਜਿਹੜਾ ਜੋਰ ਹੁਣ ਵੰਨ ਸਵੰਨੀ ਖੇਤੀ ਲਈ ਲਗਾ ਰਹੇ ਹਾਂ ਓਹੀ ਜੋਰ ਆਲਮੀ ਸਰਹਦਾਂ ਨੂੰ ਵਪਾਰ ਲਈ ਖੋਲਣ ਵਾਸਤੇ ਲਾਇਆ ਜਾਵੇ।

5) ਕੁਦਰਤੀ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇ। ਪੰਜਾਬੀਆਂ ਦੀ ਸਿਹਤ ਵਿਚ ਪਿਛਲੇ ਤਿੰਨ ਦਹਾਕਿਆਂ ਵਿਚ ਆਏ ਵਿਗਾੜ ਪਿਛੇ ਧਰਤੀ ਹੇਠਲਾ ਪਾਣੀ ਅਤੇ ਹਵਾ ਜਹਿਰੀਲਾ ਹੋਣਾ ਹੈ। ਸਾਡੀਆਂ ਵਿਰਾਸਤੀ ਫਸਲਾਂ ਅਤੇ ਰੁਖਾਂ ਨੂੰ ਉਗਾਓਣ ਲਈ ਲੋੜੀਦੇ ਕਦਮ ਪੁਟੇ ਜਾਣ।

6) ਪੰਜਾਬ ਦੀ ਅਧਿਓਂ ਵਧ ਵਸੋਂ ਖੇਤੀ ਤੇ ਨਿਰਭਰ ਕਰਦੀ ਹੈ। ਖੇਤੀ ਉਪਜ ਦੀ ਖੜੋਤ ਅਤੇ ਆਮਦਨ ਘਟਣ ਨਾਲ ਕਿਸਾਨਾਂ ਵਿਚ ਨਿਰਾਸ਼ਤਾ ਦਾ ਆਲਮ ਪੈਦਾ ਹੋ ਰਿਹਾ ਹੈ। ਸਹਾਇਕ ਧੰਦੇ ਅਪਨਾਉਣ ਲਈ ਕਿਸਾਨਾਂ ਨੂੰ ਵਿਆਜ ਮੁਕਤ ਕਰਜੇ ਦਿਤੇ ਜਾਣ ਤਾਂ ਜੋ ਖੇਤੀ ਤੋਂ ਵਾਧੂ ਭਾਰ ਘਟੇ ਅਤੇ ਨੌਜਵਾਨਾਂ ਵਿਚ ਫੈਲ ਰਹੀ ਨਿਰਾਸ਼ਤਾਂ ਨੂੰ ਮੋੜਾ ਪਾਇਆ ਜਾ ਸਕੇ।

7) ਪਿਛਲੇ ਸਮੇਂ ਵਿਚ ਭਾਵੇਂ ਸਹਿਕਾਰੀ ਖੇਤੀ ਕਿਸਾਨਾਂ ਵਿਚ ਪੈਰ ਨਹੀਂ ਜਮਾ ਸਕੀ ਪਰ ਪੰਜਾਬ ਦੀ ਖੇਤੀ ਦੀ ਲਾਗਤ ਘਟਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਓਣ ਦਾ ਇਕੋ ਹੀ ਰਾਹ ਹੈ —ਸਹਿਕਾਰੀ ਲਹਿਰ ਨੂੰ ਕਾਮਯਾਬ ਕਰਨਾ। ਸਹਿਕਾਰੀ ਖੇਤੀ ਸਭਾਵਾਂ ਨੂੰ ਸਰਕਾਰ ਦੇ ਦਬਦਬਾ ਵਿਚੋਂ ਕਢ ਕੇ ਵਾਸਤਿਵ ਵਿਚ ਸਹਿਕਾਰੀ ਬਣਾਇਆ ਜਾਵੇ ਜਿੰਨਾਂ ਦਾ ਸੰਚਾਲਨ ਖੁਦ ਕਿਸਾਨ ਆਪ ਕਰਨ। ਸਹਿਕਾਰੀ ਖੇਤੀ ਅਤੇ ਪ੍ਰੋਸੈਸਿੰਗ/ਮਾਰਕੀਟਿੰਗ ਸਭਾਵਾਂ ਨੂੰ ਮੁੜ ਪੈਰਾਂ ਤੇ ਖੜਾ ਕੀਤਾ ਜਾਵੇ।

8 ) ਜਿਸ ਸੂਬੇ ਚ ਅਧਿਓਂ ਵਧ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਖੇਤੀ ਨਾਲ ਜੁੜੀ ਹੋਵੇ,ਖੇਤੀ ਸਿਸਟਮ ਦਾ ਫੇਲ ਹੋਣਾ ,ਸਮਾਜਿਕ ਵਿਵਸਥਾ ਵਿਗਾੜ ਸਕਦਾ ਹੈ।ਕੈਂਸਰ,ਬਲਡ ਪਰੈਸ਼ਰ, ਦਿਲ ਦੇ ਰੋਗਾਂ ਦੇ ਫੈਲਾਅ ਦਾ ਮੁਖ ਕਾਰਨ ਪੌਸ਼ਟਿਕ ਖੁਰਾਕ ਦੀ ਅਣਹੋਂਦ ਹੈ। ਨਵੀਂ ਖੇਤੀ ਨੇ ਲਖਾਂ ਟਣ ਅਨਾਜ ਪੈਦਾ ਕਰਕੇ ਭੁਖ ਮਰੀ ਤਾਂ ਦੂਰ ਕਰ ਦਿਤੀ ਪਰ ਪੰਜਾਬੀ ਆਪ ਖੁਦ ਬੀਮਾਰੀਆਂ ਵਿਚ ਜਕੜੇ ਗਏ।ਆਪਣਾ ਵਿਰਾਸਤੀ ਖਾਣ -ਪੀਣ ਭੁਲਕੇ ਬਰਗਰ,ਕੋਕਾਕੋਲਾ ਪੀਣ ਲਗ ਪਏ। ਫੋਰਮ ਵਲੋਂ ਸਿਫਾਰਸ਼ ਕੀਤੀ ਗਈ ਹੈ ਕਿ ਸਰਕਾਰ ਆਪਣੇ ਸਿਹਤ ਵਿਭਾਗ ਰਾਹੀਂ ਸੂਬੇ ਦੇ ਲੋਕਾਂ ਵਿਚ ਪੌਸ਼ਟਿਕ ਖੁਰਾਕ ਦਾ ਪ੍ਰਚਾਰ ਕਰੇ।

ਗੰਭੀਰ ਵਿਚਾਰ ਵਟਾਂਦਰੇ ਲਈ ਅੱਜ ਦੀ ਮੀਟਿੰਗ ਵਿਚ ਹੇਠ ਲਿਖੇ ਮੈਂਬਰ ਸ਼ਾਮਲ ਹੋਏ-

1)ਅਭਿਨਾਸ਼ ਮੋਹਾਨੇ ਸਾਬਕਾ ਡੀ ਜੀ ਪੀ
2)ਕੁਲਬੀਰ ਸਿੰਘ ਸਿਧੂ,ਸਾਬਕਾ ਕਮਿਸ਼ਨਰ
3) ਜੀ ਐਸ ਪੰਧੇਰ ,ਸਾਬਕਾ ਡੀ ਜੀ ਪੀ
4)ਇਕਬਾਲ ਸਿੰਘ ਸਿਧੂ,ਸਾਬਕਾ ਡੀ ਸੀ
5)ਬ੍ਰਿਗੇਡੀਅਰ ਜੀ ਜੇ ਸਿੰਘ
6) ਬ੍ਰਿਗੇ. ਹਰਵੰਤ ਸਿੰਘ
7) ਬ੍ਰਿਗੇ.ਐਮ ਐਸ ਡੁਲਟ
8 )ਜੀ ਕੇ ਸਿੰਘ ਧਾਲੀਵਾਲ
9) ਡਾ.ਕਰਮਜੀਤ ਸਿੰਘ ਸਰਾਂ
10 )ਅਮਰ ਸਿੰਘ ਚਾਹਲ
11)ਗੁਰਬੀਰ ਸਿੰਘ ਸੰਧੂ
12)ਕਰਨਲ ਐਮ ਐਸ ਗੁਰੋਂ
13)ਪਰਵਿੰਦਰ ਸਿੰਘ ਵੜੈਚ
14)ਜਰਨੈਲ ਸਿੰਘ

The post ਨਵੀਂ ਖੇਤੀ ਨੀਤੀ ਲਈ ਕਿਰਤੀ ਕਿਸਾਨ ਫੋਰਮ ਨੇ ਪੰਜਾਬ ਸਰਕਾਰ ਨੂੰ ਭੇਜੇ ਸੁਝਾਅ appeared first on TheUnmute.com - Punjabi News.

Tags:
  • kuldeep-singh-dhaliwal
  • new-agricultural-policy
  • news
  • punjab
  • punjab-new-agricultural-policy
  • the-unmute
  • the-unmute-breaking-news
  • the-unmute-latest-news
  • the-unmute-news
  • the-unmute-punjabi-news

ਟਰਾਂਸਪੋਰਟ ਵਿਭਾਗ ਦੀ ਆਮਦਨ 'ਚ 2021-22 ਦੇ ਮੁਕਾਬਲੇ ਵਿੱਤੀ ਵਰ੍ਹੇ 22-23 ਦੌਰਾਨ 661.51 ਕਰੋੜ ਰੁਪਏ ਦਾ ਵਾਧਾ: ਲਾਲਜੀਤ ਸਿੰਘ ਭੁੱਲਰ

Tuesday 04 April 2023 11:40 AM UTC+00 | Tags: aam-aadmi-party cm-bhagwant-mann laljit-singh-bhullar latest-news news prtc punbus punjab punjab-government punjab-roadways the-unmute-breaking-news transport-department

ਚੰਡੀਗੜ੍ਹ, 04 ਅਪ੍ਰੈਲ 2023: ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ (Laljit Singh Bhullar) ਨੇ ਅੱਜ ਇੱਥੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਨੇ ਵਿੱਤੀ ਵਰ੍ਹੇ 2021-22 ਦੇ ਮੁਕਾਬਲੇ 2022-23 ਦੌਰਾਨ ਆਪਣੀ ਆਮਦਨ ਵਿੱਚ 661.51 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲੰਘੇ ਵਿੱਤੀ ਵਰ੍ਹੇ ਦੌਰਾਨ ਵਿਭਾਗ ਨੂੰ ਆਪਣੇ ਤਿੰਨਾਂ ਵਿੰਗਾਂ ਦਫ਼ਤਰ ਸਟੇਟ ਟਰਾਂਸਪੋਰਟ ਕਮਿਸ਼ਨਰ (ਐਸ.ਟੀ.ਸੀ), ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ) ਅਤੇ ਪੰਜਾਬ ਰੋਡਵੇਜ਼/ਪਨਬੱਸ ਤੋਂ 4139.59 ਕਰੋੜ ਰੁਪਏ ਦੀ ਆਮਦਨ ਪ੍ਰਾਪਤ ਹੋਈ ਹੈ, ਜੋ ਵਿੱਤੀ ਵਰ੍ਹੇ 2021-22 ਦੌਰਾਨ 3478.08 ਕਰੋੜ ਰੁਪਏ ਸੀ। ਉਨ੍ਹਾਂ ਦੱਸਿਆ ਕਿ ਆਮਦਨ ਵਿੱਚ ਇਹ ਵਾਧਾ 19.01 ਫ਼ੀਸਦੀ ਬਣਦਾ ਹੈ।

ਕੈਬਨਿਟ ਮੰਤਰੀ ਨੇ ਵਿੰਗ-ਵਾਰ ਵੇਰਵੇ ਦਿੰਦਿਆਂ ਦੱਸਿਆ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਨੂੰ ਅਪ੍ਰੈਲ 2021 ਤੋਂ ਮਾਰਚ 2022 ਤੱਕ ਕੁੱਲ 2358.96 ਕਰੋੜ ਰੁਪਏ ਦੀ ਆਮਦਨ ਹੋਈ ਸੀ, ਜੋ ਵਿੱਤੀ ਵਰ੍ਹੇ 2022-23 ਦੌਰਾਨ ਵਧ ਕੇ 2631.18 ਕਰੋੜ ਰੁਪਏ ਹੋ ਗਈ। ਉਨ੍ਹਾਂ ਕਿਹਾ ਕਿ 272.22 ਕਰੋੜ ਰੁਪਏ ਦਾ ਇਹ ਵਾਧਾ 11.53 ਫ਼ੀਸਦੀ ਬਣਦਾ ਹੈ।

ਟਰਾਂਸਪੋਰਟ ਮੰਤਰੀ (Laljit Singh Bhullar) ਨੇ ਦੱਸਿਆ ਕਿ ਇਸੇ ਤਰ੍ਹਾਂ ਪੀ.ਆਰ.ਟੀ.ਸੀ. ਨੇ ਵਿੱਤੀ ਵਰ੍ਹੇ 2022-23 ਦੌਰਾਨ 235.49 ਕਰੋੜ ਰੁਪਏ ਦੇ ਵਾਧੇ ਨਾਲ 807.53 ਕਰੋੜ ਰੁਪਏ ਕਮਾਈ ਕੀਤੀ ਜਦਕਿ ਅਪ੍ਰੈਲ 2021 ਤੋਂ ਮਾਰਚ 2022 ਤੱਕ ਇਹ ਆਮਦਨ 572.04 ਕਰੋੜ ਰੁਪਏ ਸੀ। ਉਨ੍ਹਾਂ ਦੱਸਿਆ ਕਿ ਇਹ ਵਾਧਾ 41.16 ਫ਼ੀਸਦੀ ਬਣਦਾ ਹੈ।

ਸ. ਲਾਲਜੀਤ ਸਿੰਘ ਭੁੱਲਰ ਨੇ ਪੰਜਾਬ ਰੋਡਵੇਜ਼/ਪਨਬੱਸ ਦੀ ਆਮਦਨ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਅਪ੍ਰੈਲ 2021 ਤੋਂ ਮਾਰਚ 2022 ਤੱਕ ਪੰਜਾਬ ਰੋਡਵੇਜ਼/ਪਨਬੱਸ ਨੇ 547.08 ਕਰੋੜ ਰੁਪਏ ਦੀ ਕਮਾਈ ਕੀਤੀ। ਇਹ ਆਮਦਨ ਵਿੱਤੀ ਵਰ੍ਹੇ 2022-23 ਦੌਰਾਨ ਵਧ ਕੇ 700.88 ਕਰੋੜ ਰੁਪਏ ਹੋ ਗਈ। ਉਨ੍ਹਾਂ ਦੱਸਿਆ ਕਿ 153.80 ਕਰੋੜ ਰੁਪਏ ਦਾ ਇਹ ਵਾਧਾ 28.11 ਫ਼ੀਸਦੀ ਬਣਦਾ ਹੈ।

ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਪਾਰਦਰਸ਼ੀ ਨੀਤੀਆਂ ਸਦਕਾ ਟਰਾਂਸਪੋਰਟ ਵਿਭਾਗ ਤਰੱਕੀ ਦੀ ਰਾਹ ‘ਤੇ ਹੈ ਅਤੇ ਇਸ ਰਫ਼ਤਾਰ ਨੂੰ ਹੋਰ ਤੇਜ਼ ਕਰਦਿਆਂ ਵਿਭਾਗ ਨੂੰ ਨਵੀਆਂ ਬੁਲੰਦੀਆਂ’ ਤੇ ਪਹੁੰਚਾਇਆ ਜਾਵੇਗਾ।

The post ਟਰਾਂਸਪੋਰਟ ਵਿਭਾਗ ਦੀ ਆਮਦਨ ‘ਚ 2021-22 ਦੇ ਮੁਕਾਬਲੇ ਵਿੱਤੀ ਵਰ੍ਹੇ 22-23 ਦੌਰਾਨ 661.51 ਕਰੋੜ ਰੁਪਏ ਦਾ ਵਾਧਾ: ਲਾਲਜੀਤ ਸਿੰਘ ਭੁੱਲਰ appeared first on TheUnmute.com - Punjabi News.

Tags:
  • aam-aadmi-party
  • cm-bhagwant-mann
  • laljit-singh-bhullar
  • latest-news
  • news
  • prtc
  • punbus
  • punjab
  • punjab-government
  • punjab-roadways
  • the-unmute-breaking-news
  • transport-department

ਪੰਜਾਬ ਸਰਕਾਰ ਵਲੋਂ ਪੰਜਾਬੀ ਯੂਨੀਵਰਸਿਟੀ ਲਈ ਪਹਿਲੀ ਤਿਮਾਹੀ ਦੀ ਗ੍ਰਾਂਟ ਜਾਰੀ, VC ਪ੍ਰੋ. ਅਰਵਿੰਦ ਨੇ ਕੀਤਾ ਧੰਨਵਾਦ

Tuesday 04 April 2023 11:49 AM UTC+00 | Tags: aam-aadmi-party breaking-news latest-news news punjab-government punjabi-university punjabi-university-patiala punjab-politics the-unmute the-unmute-breaking-news vc-prof-arvind

ਚੰਡੀਗੜ੍ਹ ,04 ਅਪਰੈਲ  2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੱਬੇ ਕਰੋੜ ਦੀ ਪਹਿਲੀ ਤਿਮਾਹੀ ਗਰਾਂਟ ਦਾ ਪੱਤਰ ਜਾਰੀ ਹੋਣ ਉੱਤੇ ਪੰਜਾਬੀ ਯੂਨੀਵਰਸਿਟੀ (Punjabi University) ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਪੰਜਾਬ ਸਰਕਾਰ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਵਿੱਚ ਯੂਨੀਵਰਸਿਟੀ ਦੀ ਲੋੜ ਮੁਤਾਬਕ ਗਰਾਂਟ ਜਾਰੀ ਕਰਨ ਦਾ ਐਲਾਨ ਕੀਤਾ ਸੀ।

ਵਿੱਤ ਵਿਭਾਗ ਨੇ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਦੀ ਨੱਬੇ ਕਰੋੜ ਰੁਪਏ ਦੀ ਗਰਾਂਟ ਜਾਰੀ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਹੈ। ਤੀਹ ਕਰੋੜ ਰੁਪਏ ਦੀ ਮਹੀਨਾਵਾਰ ਗਰਾਂਟ ਨਾਲ ਯੂਨੀਵਰਸਿਟੀ ਵਿੱਚ ਤਨਖ਼ਾਹਾਂ ਦੇਣਾ ਸੁਖਾਲ਼ਾ ਹੋ ਜਾਵੇਗਾ।ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਟੈਲੀਵਿਜ਼ਨ ਦੀ ਇੰਟਰਵਿਊ ਵਿੱਚ ਕਿਹਾ ਸੀ ਕਿ ਇਸ ਅਹਿਮ ਅਦਾਰੇ ਨੂੰ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਵਿੱਚ ਬਿਆਨ ਦਿੱਤਾ ਸੀ ਕਿ ਯੂਨੀਵਰਸਿਟੀ ਦੀ ਮੰਗ ਮੁਤਾਬਕ ਗਰਾਂਟ ਦਿੱਤੀ ਜਾਵੇਗੀ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਦੇ ਨੱਬੇ ਕਰੋੜ ਦੀ ਗਰਾਂਟ ਦਾ ਪੱਤਰ ਜਾਰੀ ਕਰ ਦਿੱਤਾ ਹੈ। ਤੀਹ ਕਰੋੜ ਰੁਪਏ ਪ੍ਰਤੀ ਮਹੀਨਾ ਦੀ ਇਸ ਗਰਾਂਟ ਨਾਲ ਪੰਜਾਬੀ ਯੂਨੀਵਰਸਿਟੀ ਦੀ ਮੁੜ-ਬਹਾਲੀ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ ਇਹ ਅਦਾਰਾ ਆਪਣੇ ਮਨੋਰਥ ਦੀ ਪੂਰਤੀ ਲਈ ਸਰਗਰਮ ਹੋ ਜਾਵੇਗਾ।

ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਮਾਲਵੇ ਦੇ ਪੇਂਡੂ ਅਤੇ ਗ਼ਰੀਬ ਤਬਕੇ ਦੇ ਨਾਲ-ਨਾਲ ਕੁੜੀਆਂ ਨੂੰ ਉੱਚ ਸਿੱਖਿਆ ਦੇਣ ਵਾਲੇ ਅਦਾਰੇ ਦੀ ਔਖੇ ਵੇਲੇ ਬਾਂਹ ਫੜੀ ਹੈ ਜਿਸ ਲਈ ਮੈਂ ਸਮੂਹ ਵਿਦਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ, "ਮੈਂ ਆਸ ਕਰਦਾ ਹਾਂ ਕਿ ਇਸੇ ਤਰ੍ਹਾਂ ਸਰਕਾਰ ਸਮੇਂ ਸਿਰ ਗਰਾਂਟ ਜਾਰੀ ਕਰਦੀ ਰਹੇਗੀ ਅਤੇ ਯੂਨੀਵਰਸਿਟੀ ਦੀ ਸਮੂਹ ਬਰਾਦਰੀ ਵੱਲੋਂ ਵਾਅਦਾ ਕਰਦਾ ਹਾਂ ਕਿ ਅਸੀਂ ਅਦਾਰੇ ਤੋਂ ਲਗਾਈਆਂ ਜਾਂਦੀਆਂ ਪੰਜਾਬ ਦੇ ਲੋਕਾਂ ਦੀਆਂ ਆਸਾਂ ਉੱਤੇ ਖਰੇ ਉਤਰਾਂਗੇ।

" ਉਨ੍ਹਾਂ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਅਤੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਉਚੇਚਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਆਪਣੇ ਅਦਾਰੇ ਨਾਲ ਕੀਤਾ ਵਾਅਦਾ ਨਿਭਾਇਆ ਹੈ ਅਤੇ ਅਸੀਂ ਆਪਣੇ ਇਨ੍ਹਾਂ ਪੁਰਾਣੇ ਵਿਦਿਆਰਥੀਆਂ ਉੱਤੇ ਮਾਣ ਕਰਦੇ ਹੋਏ ਧੰਨਵਾਦ ਕਰਦੇ ਹਾਂ। ਜ਼ਿਕਰਯੋਗ ਹੈ ਕਿ ਤਤਕਾਲੀ ਉੱਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਲਗਾਤਾਰ ਯੂਨੀਵਰਸਿਟੀ ਦੇ ਮਸਲਿਆਂ ਨੂੰ ਸੁਹਿਰਦ ਹੋ ਕੇ ਸਮਝਿਆ ਹੈ ਅਤੇ ਹਰ ਮਦਦ ਦਾ ਭਰੋਸਾ ਦਿੱਤਾ।

ਪ੍ਰੈੱਸ ਨਾਲ ਗੱਲ ਕਰਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਸਾਫ਼ ਕੀਤਾ ਕਿ ਯੂਨੀਵਰਸਿਟੀ ਦੇ ਕੰਮ ਸੱਭਿਆਚਾਰ ਨੂੰ ਬਿਹਤਰ ਬਣਾਉਣ ਲਈ ਹਰ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੀ ਮੁਹਿੰਮ ਨੂੰ ਫ਼ੈਸਲਾਕੁੰਨ ਮੁਕਾਮ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਅਦਾਰੇ ਵਿੱਚ ਪਾਰਦਰਸ਼ੀ ਮਾਹੌਲ ਪੈਦਾ ਹੋ ਸਕੇ। ਜ਼ਿਕਰਯੋਗ ਹੈ ਕਿ ਪ੍ਰੋ. ਅਰਵਿੰਦ ਦੇ ਯੂਨੀਵਰਸਿਟੀ (Punjabi University) ਵਿੱਚ ਆਉਣ ਤੋਂ ਬਾਅਦ ਭ੍ਰਿਸ਼ਟਾਚਾਰ ਦਾ ਵੱਡਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀਆਂ ਜੜ੍ਹਾਂ ਕਈ ਸਾਲਾਂ ਤੋਂ ਲੱਗੀਆਂ ਹੋਈਆਂ ਸਨ।

ਇਸ ਮਾਮਲੇ ਵਿੱਚ ਲੱਖਾਂ ਦੇ ਘਪਲੇ ਤੋਂ ਸ਼ੁਰੂ ਹੋਈ ਜਾਂਚ ਤਕਰੀਬਨ 14 ਕਰੋੜ ਤੱਕ ਪਹੁੰਚ ਚੁੱਕੀ ਹੈ। ਕਈ ਮੁਲਜ਼ਮ ਮੁਲਾਜ਼ਮਾਂ ਨੂੰ ਮੁਅਤੱਲ ਜਾਂ ਬਰਖਾਸਤ ਕੀਤਾ ਜਾ ਚੁੱਕਿਆ ਹੈ। ਇਸ ਜਾਂਚ ਦਾ ਕੰਮ ਹਾਈ ਕੋਰਟ ਦੇ ਸਾਬਕਾ ਜੱਜ ਜ਼ੋਰਾ ਸਿੰਘ ਦੀ ਅਗਵਾਈ ਵਿੱਚ ਜਾਰੀ ਹੈ। ਪ੍ਰੋ. ਅਰਵਿੰਦ ਨੇ ਕਿਹਾ ਕਿ ਬੇਨੇਮੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵਾਅਦਾ ਕੀਤਾ ਕਿ ਸ਼ੁਰੂਆਤੀ ਦੌਰ ਦੀਆਂ ਬੁਲੰਦੀਆਂ ਤੱਕ ਮੁੜ ਪਹੁੰਚਣ ਅਤੇ ਸਮੇਂ ਦੇ ਹਾਣ ਦੀ ਹੋਣ ਲਈ ਮਿਆਰੀ ਖੋਜ ਅਤੇ ਅਧਿਆਪਨ ਕਾਰਜ ਨੂੰ ਬਣਦੀ ਹੱਲਾਸ਼ੇਰੀ ਦਿੱਤੀ ਜਾਵੇਗੀ।

The post ਪੰਜਾਬ ਸਰਕਾਰ ਵਲੋਂ ਪੰਜਾਬੀ ਯੂਨੀਵਰਸਿਟੀ ਲਈ ਪਹਿਲੀ ਤਿਮਾਹੀ ਦੀ ਗ੍ਰਾਂਟ ਜਾਰੀ, VC ਪ੍ਰੋ. ਅਰਵਿੰਦ ਨੇ ਕੀਤਾ ਧੰਨਵਾਦ appeared first on TheUnmute.com - Punjabi News.

Tags:
  • aam-aadmi-party
  • breaking-news
  • latest-news
  • news
  • punjab-government
  • punjabi-university
  • punjabi-university-patiala
  • punjab-politics
  • the-unmute
  • the-unmute-breaking-news
  • vc-prof-arvind

ਅਰਵਿੰਦ ਕੇਜਰੀਵਾਲ ਤੇ CM ਮਾਨ ਪਟਿਆਲਾ ਤੋਂ ਕਰਵਾਉਣਗੇ ਯੋਗਸ਼ਾਲਾ ਦਾ ਰਾਜ ਪੱਧਰੀ ਆਗਾਜ਼ : ਡਾ. ਬਲਬੀਰ ਸਿੰਘ

Tuesday 04 April 2023 11:54 AM UTC+00 | Tags: aam-aadmi-party arvind-kejriwal breaking-news certified-yoga-instructors chief-minister-bhagwant-mann cm-bhagwant-mann dr-balbir-singh latest-news mann-government news punjab-government punjab-health-minister punjab-news the-unmute-punjabi-news yoga yogashala

ਪਟਿਆਲਾ, 04 ਅਪ੍ਰੈਲ 2023: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਦੱਸਿਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 5 ਅਪ੍ਰੈਲ ਨੂੰ ਸੀ.ਐਮ. ਯੋਗਸ਼ਾਲਾ ਦਾ ਪੰਜਾਬ ‘ਚ ਰਾਜ ਪੱਧਰੀ ਆਗਾਜ਼ ਪਟਿਆਲਾ ਤੋਂ ਸਾਂਝੇ ਤੌਰ ‘ਤੇ ਕਰਵਾਉਣਗੇ।

ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸੀ.ਐਮ. ਦੀ ਯੋਗਸ਼ਾਲਾ ਪ੍ਰਾਜੈਕਟ ਦੀ ਰਸਮੀ ਸ਼ੁਰੂਆਤ ਲਈ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਦੇ ਜਿਮਨੇਜੀਅਮ ਹਾਲ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੀ ਰੂਪ ਰੇਖਾ ਦੱਸਣ ਲਈ ਅੱਜ ਇੱਥੇ ਸਰਕਟ ਹਾਊਸ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।

ਡਾ. ਬਲਬੀਰ ਸਿੰਘ (Dr. Balbir Singh) ਨੇ ਕਿਹਾ ਕਿ ਲੋਕਾਂ ਦੀ ਸਿਹਤ ਦਾ ਫ਼ਿਕਰ ਕਰਦਿਆਂ ਪੰਜਾਬ ਸਰਕਾਰ ਨੇ ਸਟੇਟ ਆਫ਼ ਦੀ ਆਰਟ ਮੈਡੀਕਲ ਕਾਲਜ ਤੇ ਜ਼ਿਲ੍ਹਾ ਹਸਪਤਾਲ ਬਣਾਉਣ ਸਮੇਤ ਛੋਟੀਆਂ ਬਿਮਾਰੀਆਂ ਦਾ ਇਲਾਜ ਲੋਕਾਂ ਦੇ ਦੁਆਰ ‘ਤੇ ਕਰਨ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਤੋਂ ਵੀ ਇੱਕ ਕਦਮ ਅੱਗੇ ਜਾਂਦਿਆਂ ਲੋਕਾਂ ਨੂੰ ਆਹਾਰ, ਵਿਵਹਾਰ, ਮੈਡੀਟੇਸ਼ਨ, ਪ੍ਰਾਣਾਯਾਮ ਅਤੇ ਯੋਗਾ ਅਭਿਆਸ ਨਾਲ ਬਿਮਾਰੀਆਂ ਤੋਂ ਬਚਾਉਣ ਲਈ ਸੀ.ਐਮ. ਯੋਗਸ਼ਾਲਾ ਨੂੰ ਪਟਿਆਲਾ, ਅੰਮ੍ਰਿਤਸਰ, ਫਗਵਾੜਾ ਤੇ ਲੁਧਿਆਣਾ ‘ਚ ਪਾਇਲਟ ਪ੍ਰਾਜੈਕਟ ਵਜੋਂ ਲਾਗੂ ਕਰਕੇ ਸੀ.ਐਮ. ਯੋਗਸ਼ਾਲਾ ਨੂੰ ਪੂਰੇ ਪੰਜਾਬ ‘ਚ ਲਾਗੂ ਕੀਤਾ ਜਾ ਰਿਹਾ ਹੈ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਜਿਹੜੇ ਲੋਕ ਆਪਣੇ ਪਿੰਡਾਂ ਤੇ ਮੁਹੱਲਿਆਂ ਵਿੱਚ ਇਹ ਯੋਗਸ਼ਾਲਾ ਖੁਲ੍ਹਵਾਉਣਾ ਚਾਹੁੰਦੇ ਹਨ, ਉਹ ਹੈਲਪਲਾਈਨ ਨੰਬਰ 76694-00500 ‘ਤੇ ਇੱਕ ਮਿਸ ਕਾਲ ਦੇ ਸਕਦੇ ਹਨ, ਇਸ ਲਈ ਪੰਜਾਬ ਸਰਕਾਰ ਯੋਗਾ ਅਧਿਆਪਕ ਦਾ ਮੁਫ਼ਤ ਪ੍ਰਬੰਧ ਕਰੇਗੀ। ਲੋਕਾਂ ਨੂੰ ਯੋਗਾ ਜਰੂਰ ਤੇ ਰੋਜ਼ ਕਰਨ ਦਾ ਖੁੱਲ੍ਹਾ ਸੱਦਾ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਹੱਸਣ ਦੀ ਅਸਲ ਵਜ੍ਹਾ ਦੇ ਰਹੇ ਹਨ ਤੇ ਸੀ.ਐਮ. ਯੋਗਸ਼ਾਲਾ ਵੀ ਇਸੇ ਕੜੀ ਦਾ ਇਕ ਅਹਿਮ ਹਿੱਸਾ ਹੈ।

ਡਾ. ਬਲਬੀਰ ਸਿੰਘ (Dr. Balbir Singh) ਨੇ ਇੱਕ ਸਵਾਲ ਦੇ ਜਵਾਬ ‘ਚ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਤੋਂ 60 ਨੌਜਵਾਨਾਂ ਨੂੰ ਯੋਗਾ ਦੀ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਕਿ ਉਹ ਜੋੜਾਂ ਦੇ ਦਰਦ, ਸੂਗਰ, ਬੀ.ਪੀ. ਤੇ ਚੰਗੀ ਸਿਹਤ ਲਈ ਯੋਗ ਅਭਿਆਸ ਵਿਧੀਵਤ ਤਰੀਕੇ ਨਾਲ ਕਰਵਾ ਸਕਣ।

ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਅੰਦਰ 16 ਆਯੁਰਵੈਦਿਕ ਕਾਲਜਾਂ, ਸਪੋਰਟਸ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਐਨ.ਆਈ.ਐਸ. ‘ਚ ਯੋਗਾ ਦੇ ਕੋਰਸ ਹਨ, ਇਨ੍ਹਾਂ ਨੂੰ ਨਾਲ ਜੋੜਕੇ ਪੜਾਅਵਾਰ 2500 ਵੈਲਨੈਸ ਸੈਂਟਰ ਤੇ 500 ਆਮ ਆਦਮੀ ਕਲੀਨਿਕ ਵਿਖੇ ਵੀ ਯੋਗਾ ਦੀਆਂ ਕਲਾਸਾਂ ਲੱਗਣਗੀਆਂ। ਇਸ ਤੋਂ ਬਿਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਦੀ ਮਾਨਸਿਕ ਤੇ ਸਰੀਰਕ ਤੰਦਰੁਸਤੀ ਲਈ ਯੋਗਾ ਕਰਵਾਇਆ ਜਾਵੇਗਾ।

ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਲੋਕਾਂ ਨੂੰ ਮੁਢਲੀਆਂ ਬਿਮਾਰੀਆਂ ਤੋਂ ਯੋਗਾ ਨਾਲ ਠੀਕ ਕਰ ਦਿੱਤਾ ਜਾਵੇ ਤਾਂ ਉਹ ਗੰਭੀਰ ਬਿਮਾਰੀਆਂ ਤੋਂ ਵੀ ਬਚ ਸਕਣਗੇ ਜੋਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਮੁੱਖ ਟੀਚਾ ਹੈ ਤਾਂ ਕਿ ਲੋਕਾਂ ਨੂੰ ਬਿਨ੍ਹਾਂ ਦਵਾਈ ਚੰਗੀ ਸਿਹਤ ਪ੍ਰਦਾਨ ਕੀਤੀ ਜਾ ਸਕੇ ਤੇ ਲੋਕਾਂ ਨੂੰ ਹਸਪਤਾਲ ‘ਚ ਜਾਣ ਦੀ ਬਹੁਤ ਘੱਟ ਲੋੜ ਪਵੇ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਤੇ ਨਸ਼ਿਆਂ ਦੀ ਲਤ ਲਗਾ ਚੁੱਕੇ ਲੋਕਾਂ ਨੂੰ ਵੀ ਠੀਕ ਕਰਨ ਲਈ ਯੋਗਾ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਯੋਗਾ ਨਾਲ ਜਿੱਥੇ ਨੌਜਵਾਨਾਂ ਲਈ ਯੋਗਾ ਦੇ ਖੇਤਰ ‘ਚ ਨੌਕਰੀਆਂ ਦੇ ਅਹਿਮ ਮੌਕੇ ਪ੍ਰਦਾਨ ਹੋਣਗੇ ਉਥੇ ਹੀ ਪੰਜਾਬੀਆਂ ਦੀ ਸਿਹਤ ਵੀ ਦਵਾਈਆਂ ਤੋਂ ਬਗੈਰ ਸਿਹਤਯਾਬ ਹੋਣ ਦੇ ਰਾਹ ਪਵੇਗੀ।

ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨ, ਮਜ਼ਦੂਰ ਪੱਖੀ ਫੈਸਲੇ ਲਏ ਅਤੇ ਪੰਜਾਬ ਨੂੰ ਮੁੜ ਤੋਂ ਤੰਦਰੁਸਤ, ਹੱਸਦਾ, ਖੇਡਦਾ ਤੇ ਰੰਗਲਾ ਪੰਜਾਬ ਬਣਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਸੀ.ਐਮ. ਯੋਗਸ਼ਾਲਾ, ਸੂਬੇ ਦੇ ਲੋਕਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਇੱਕ ਬਹੁਤ ਵੱਡਾ ਤੋਹਫ਼ਾ ਹੈ।

ਇਸ ਤੋਂ ਬਾਅਦ ਡਾ. ਬਲਬੀਰ ਸਿੰਘ ਨੇ ਜਿਮਨੇਜੀਅਮ ਹਾਲ ਵਿਖੇ ਰਾਜ ਪੱਧਰੀ ਸਮਾਗਮ ਲਈ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਬੈਠਕ ਵੀ ਕੀਤੀ। ਇਸ ਮੌਕੇ ਆਪ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਸੂਬਾ ਸਕੱਤਰ ਜਰਨੈਲ ਸਿੰਘ ਮੰਨੂ, ਕਰਨਲ ਜੇ.ਵੀ ਸਿੰਘ, ਪਰਦੀਪ ਜੋਸ਼ਨ, ਬਲਵਿੰਦਰ ਸੈਣੀ ਤੇ ਮਨਪ੍ਰੀਤ ਸਿੰਘ ਵੀ ਮੌਜੂਦ ਸਨ।

The post ਅਰਵਿੰਦ ਕੇਜਰੀਵਾਲ ਤੇ CM ਮਾਨ ਪਟਿਆਲਾ ਤੋਂ ਕਰਵਾਉਣਗੇ ਯੋਗਸ਼ਾਲਾ ਦਾ ਰਾਜ ਪੱਧਰੀ ਆਗਾਜ਼ : ਡਾ. ਬਲਬੀਰ ਸਿੰਘ appeared first on TheUnmute.com - Punjabi News.

Tags:
  • aam-aadmi-party
  • arvind-kejriwal
  • breaking-news
  • certified-yoga-instructors
  • chief-minister-bhagwant-mann
  • cm-bhagwant-mann
  • dr-balbir-singh
  • latest-news
  • mann-government
  • news
  • punjab-government
  • punjab-health-minister
  • punjab-news
  • the-unmute-punjabi-news
  • yoga
  • yogashala

ਸੇਫਟੀ ਟੈਂਕ 'ਚੋਂ ਨਿਕਲੀ ਜ਼ਹਿਰੀਲੀ ਗੈਸ ਦੀ ਲਪੇਟ 'ਚ ਆਉਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ

Tuesday 04 April 2023 12:07 PM UTC+00 | Tags: 4-laborers-died bahadurgarh breaking-news haryanas-latest-news haryanas-news india-news news punjab safety-tank the-unmute-punjab the-unmute-punjabi-news the-unmute-update

ਚੰਡੀਗੜ੍ਹ, 04 ਅਪ੍ਰੈਲ 2023: ਹਰਿਆਣਾ ਦੇ ਬਹਾਦੁਰਗੜ੍ਹ ‘ਚ ਜ਼ਹਿਰੀਲੀ ਗੈਸ ਲੈਣ ਨਾਲ 4 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਰਮਚਾਰੀ ਸੇਫਟੀ ਟੈਂਕ (Safety Tank) ਵਿੱਚ ਪਾਣੀ ਦੀ ਨਿਕਾਸੀ ਦੀ ਪਾਈਪ ਪਾ ਰਹੇ ਸਨ। ਮ੍ਰਿਤਕਾਂ ਵਿੱਚ ਦੀਪਕ, ਮਹਿੰਦਰ, ਸਤੀਸ਼ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ। ਇਹ ਹਾਦਸਾ ਪਿੰਡ ਜਖੋਦਾ ਦਾ ਦੱਸਿਆ ਜਾ ਰਿਹਾ ਹੈ।ਮ੍ਰਿਤਕ ਮਹਿੰਦਰ ਮਿਸਤਰੀ ਦਾ ਕੰਮ ਕਰਦਾ ਸੀ। ਇਸ ਦੇ ਨਾਲ ਹੀ ਮਰਨ ਵਾਲਿਆਂ ਵਿੱਚ ਸਤੀਸ਼ ਅਤੇ ਇੱਕ ਹੋਰ ਪ੍ਰਵਾਸੀ ਮਜ਼ਦੂਰ ਵੀ ਸ਼ਾਮਲ ਹਨ। ਜਦਕਿ ਮ੍ਰਿਤਕ ਦੀਪਕ ਬਹਾਦਰਗੜ੍ਹ ਦੇ ਪਿੰਡ ਜਸੂਰਖੇੜੀ ਦਾ ਰਹਿਣ ਵਾਲਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਨੇ ਪਿੰਡ ਜਖੋਦਾ ਵਿੱਚ ਕਿਰਾਏ 'ਤੇ ਕਮਰੇ ਬਣਾਏ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਮਹਿੰਦਰਾ ਪਾਈਪ ਲਗਾਉਣ ਲਈ ਸੇਫਟੀ ਟੈਂਕ (Safety Tank) ‘ਚ ਉਤਰਿਆ ਸੀ। ਜਿੱਥੇ ਮਹਿੰਦਰ ਨੂੰ ਬੇਹੋਸ਼ ਹੁੰਦਾ ਦੇਖ ਕੇ ਦੀਪਕ ਬਚਾਉਣ ਲਈ ਟੈਂਕੀ ‘ਚ ਉਤਰਿਆ ਸੀ। ਜਿਸ ਤੋਂ ਬਾਅਦ ਬਾਕੀ ਦੋਵੇਂ ਵੀ ਦੀਪਕ ਅਤੇ ਮਹਿੰਦਰ ਨੂੰ ਬਚਾਉਣ ਲਈ ਉਤਰੇ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਚਾਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਬਹਾਦਰਗੜ੍ਹ ਜਨਰਲ ਹਸਪਤਾਲ ‘ਚ ਰਖਵਾਇਆ।

The post ਸੇਫਟੀ ਟੈਂਕ ‘ਚੋਂ ਨਿਕਲੀ ਜ਼ਹਿਰੀਲੀ ਗੈਸ ਦੀ ਲਪੇਟ ‘ਚ ਆਉਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ appeared first on TheUnmute.com - Punjabi News.

Tags:
  • 4-laborers-died
  • bahadurgarh
  • breaking-news
  • haryanas-latest-news
  • haryanas-news
  • india-news
  • news
  • punjab
  • safety-tank
  • the-unmute-punjab
  • the-unmute-punjabi-news
  • the-unmute-update

ਪ੍ਰਧਾਨ ਮੰਤਰੀ ਮੋਦੀ ਨੇ ਕਦੇ ਵੀ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕੀਤਾ: ਗੁਲਾਮ ਨਬੀ ਆਜ਼ਾਦ

Tuesday 04 April 2023 12:19 PM UTC+00 | Tags: breaking-news congress ghulam-nabi-azad news opposition pm-modi prime-minister-narendra-modi

ਚੰਡੀਗੜ੍ਹ, 04 ਅਪ੍ਰੈਲ 2023: ਸਾਬਕਾ ਰਾਜ ਸਭਾ ਮੈਂਬਰ ਅਤੇ ਡੈਮੋਕਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਦੇ ਸੰਸਥਾਪਕ ਗੁਲਾਮ ਨਬੀ ਆਜ਼ਾਦ (Ghulam Nabi Azad) ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਦੇ ਵੀ ਉਨ੍ਹਾਂ ਨਾਲ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕੀਤਾ। ਸੰਸਦ ਵਿਚ ਵਿਰੋਧੀ ਧਿਰ ਦੇ ਨੇਤਾ ਹੁੰਦਿਆਂ ਉਹ ਕਈ ਮੁੱਦਿਆਂ ‘ਤੇ ਭਾਜਪਾ ਦਾ ਵਿਰੋਧ ਕਰਨ ਵਿਚ ਆਵਾਜ਼ ਉਠਾਉਂਦੇ ਰਹੇ ਸਨ, ਪਰ ਪ੍ਰਧਾਨ ਮੰਤਰੀ ਮੋਦੀ ਨੇ ਫਿਰ ਵੀ ਉਨ੍ਹਾਂ ਨਾਲ ਇਕ ਸਿਆਸਤਦਾਨ ਵਾਂਗ ਵਿਵਹਾਰ ਕੀਤਾ।

ਗੁਲਾਮ ਨਬੀ ਆਜ਼ਾਦ ਨੇ ਕਿਹਾ, ‘ਮੈਨੂੰ ਮੋਦੀ ਨੂੰ ਕ੍ਰੈਡਿਟ ਦੇਣਾ ਚਾਹੀਦਾ ਹੈ ਜੋ ਮੈਂ ਉਨ੍ਹਾਂ ਨਾਲ ਕੀਤਾ। ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ, ਮੈਂ ਉਸ ਨੂੰ ਕਿਸੇ ਵੀ ਮੁੱਦੇ ‘ਤੇ ਨਹੀਂ ਬਖਸ਼ਿਆ, ਚਾਹੇ ਉਹ ਧਾਰਾ 370, CAA ਜਾਂ ਹਿਜਾਬ ਦਾ ਮੁੱਦਾ ਹੋਵੇ। ਇਸ ਦੇ ਬਾਵਜੂਦ ਮੋਦੀ ਨੇ ਕਦੇ ਵੀ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕੀਤਾ। ਉਹ ਹਮੇਸ਼ਾ ਨਰਮ ਦਿਲ ਵਾਲੇ ਸਿਆਸਤਦਾਨ ਵਾਂਗ ਵਿਵਹਾਰ ਕਰਦੇ ਸਨ।

ਇਸ ਦੇ ਨਾਲ ਹੀ ਉਨ੍ਹਾਂ (Ghulam Nabi Azad) ਕਿਹਾ ਕਿ ਜੀ-23 ਨੂੰ ਭਾਜਪਾ ਦਾ ਬੁਲਾਰਾ ਕਹਿਣਾ ਮੂਰਖਤਾ ਹੈ। ਜੇਕਰ ਅਜਿਹਾ ਸੀ ਤਾਂ ਕਾਂਗਰਸ ਨੇ ਉਨ੍ਹਾਂ ਨੂੰ ਸੰਸਦ ਮੈਂਬਰ ਕਿਉਂ ਬਣਾਇਆ। ਉਨ੍ਹਾਂ ਨੂੰ ਸੰਸਦ ਮੈਂਬਰ, ਜਨਰਲ ਸਕੱਤਰ ਅਤੇ ਅਹੁਦੇਦਾਰ ਕਿਉਂ ਬਣਾਇਆ ਗਿਆ। ਮੈਂ ਇਕੱਲਾ ਹੀ ਹਾਂ ਜਿਸ ਨੇ ਪਾਰਟੀ ਬਣਾਈ ਹੈ। ਬਾਕੀ ਅਜੇ ਵੀ ਉਥੇ ਹਨ। ਇਹ ਇੱਕ ਖਤਰਨਾਕ, ਅਤੇ ਬਚਕਾਨਾ ਇਲਜ਼ਾਮ ਹੈ।

The post ਪ੍ਰਧਾਨ ਮੰਤਰੀ ਮੋਦੀ ਨੇ ਕਦੇ ਵੀ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕੀਤਾ: ਗੁਲਾਮ ਨਬੀ ਆਜ਼ਾਦ appeared first on TheUnmute.com - Punjabi News.

Tags:
  • breaking-news
  • congress
  • ghulam-nabi-azad
  • news
  • opposition
  • pm-modi
  • prime-minister-narendra-modi

ਜਲੰਧਰ ਵਿਖੇ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਂਝਾ ਬਿਆਨ ਜਾਰੀ

Tuesday 04 April 2023 12:35 PM UTC+00 | Tags: aam-aadmi-party a-joint-statement cm-bhagwant-mann delhi-darbar jalandhar latest-news news panth-sevak-personalities punjab punjab-media punjab-police sikh the-unmute-breaking-news

ਚੰਡੀਗੜ੍ਹ, 04 ਅਪ੍ਰੈਲ 2023: ਅੱਜ ਜਲੰਧਰ ਵਿਖੇ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਂਝਾ ਬਿਆਨ ਜਾਰੀ ਕੀਤਾ ਗਿਆ | ਇਸ ਸਾਂਝਾ ਬਿਆਨ ਵਿਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਅਤੇ ਸਿੱਖ ਦਿੱਲੀ ਦਰਬਾਰ (ਇੰਡੀਅਨ ਸਟੇਟ) ਵੱਲੋਂ ਵਿਓਂਤੇ ਗਏ ਵੱਡੇ ਮਨੋਵਿਗਿਆਨਕ ਹਮਲੇ ਦੀ ਮਾਰ ਝੱਲ ਰਹੇ ਹਨ ਜਿਸ ਤਰੀਕੇ ਨਾਲ ਪੰਜਾਬ ਭਰ ਵਿਚੋਂ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ, ਉਹਨਾ ਵਿਰੁਧ ਬੇਬੁਨਿਆਦ ਮਾਮਲੇ ਦਰਜ਼ ਕੀਤੇ ਗਏ ਅਤੇ ਕਈਆਂ ਨੂੰ ਨੈਸ਼ਨਲ ਸਕਿਓਟਰੀ ਐਕਟ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਭੇਜਿਆ ਗਿਆ ਉਹ ਸਭ ਇਕ ਗਿਣੀ-ਮਿੱਥੀ ਸਾਜਿਸ਼ ਤਹਿਤ ਪੰਜਾਬ ਅਤੇ ਸਿੱਖਾਂ ਨੂੰ ਬਦਨਾਮ ਕਰਨ ਤੇ ਇਕੱਲਿਆਂ ਨਿਖੇੜ ਕੇ ਨਿਸ਼ਾਨੇ ਉੱਤੇ ਲਿਆਉਣ ਲਈ ਕੀਤਾ ਗਿਆ ਹੈ।

ਗ੍ਰਿਫਤਾਰੀਆਂ ਦੇ ਨਾਲ ਦੂਜਾ ਪੱਖ ਇਹ ਹੈ ਕਿ ਦੁਨੀਆ ਭਰ ਵਿਚੋਂ ਸਿੱਖਾਂ ਦੇ ਹੱਕ ਵਿਚ ਉੱਠਣ ਵਾਲੀਆਂ ਆਵਾਜ਼ਾਂ ਨੂੰ ਸੂਚਨਾ-ਤਕਨੀਕ ਕਾਨੂੰਨ ਦੀ ਦੁਰਵਰਤੋਂ ਕਰਕੇ ਇੰਡੀਆ ਤੇ ਪੰਜਾਬ ਵਿਚ ਰੋਕ ਦਿੱਤਾ ਗਿਆ। ਕੌਮਾਂਤਰੀ ਸਿਆਸਤਦਾਨਾਂ, ਨਾਮੀ ਪੱਤਰਕਾਰਾਂ ਸਮੇਤ ਪੰਜਾਬ ਦੇ ਅਨੇਕਾ ਖਬਰ ਅਦਾਰਿਆਂ ਦੇ ਸਫੇ ਇੰਡੀਆ ਵਿਚ ਰੋਕ ਦਿੱਤੇ ਗਏ।

ਇਹ ਸਭ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਨੇ ਮਿਲ ਕੇ ਕਿਰਸਾਨੀ ਸੰਘਰਸ਼ ਵਿਚ ਮੂਹਰੀ ਭੂਮਿਕਾ ਨਿਭਾਉਣ ਕਰਕੇ ਇੰਡੀਅਨ ਉਪਮਹਾਂਦੀਪ ਵਿੱਚ ਸਿੱਖਾਂ ਦੀ ਬਣੀ ਸਾਖ ਤੇ ਕਰੋਨਾਕਾਲ ਦੌਰਾਨ ਸਰਬੱਤ ਦੇ ਭਲੇ ਹਿਤ ਕੀਤੀ ਸੇਵਾ ਕਰਕੇ ਸੰਸਾਰ ਪੱਧਰ ਉੱਤੇ ਬਣੇ ਅਕਸ ਨੂੰ ਖਰਾਬ ਕਰਨ ਵਾਸਤੇ ਕੀਤਾ ਹੈ। ਇਹਨਾ ਸਰਕਾਰਾਂ ਨੇ ਇਸ ਦਮਨ-ਚੱਕਰ ਰਾਹੀਂ ਸਿੱਖਾਂ ਅਤੇ ਪੰਜਾਬ ਦੀ ਅਵਾਮ ਦੇ ਮਨਾਂ ਵਿਚ ਸਰਕਾਰੀ ਤੰਤਰ ਦਾ ਖੌਫ ਬਿਠਾਉਣ ਦੀ ਕੋਸ਼ਿਸ਼ ਕੀਤੀ ਹੈ।
ਤੀਜਾ ਪੱਖ ਇਹ ਹੈ ਕਿ ਇਹ ਸਮਾਂ ਸਿੱਖਾਂ ਵਾਸਤੇ ਬਹੁਤ ਨਾਜੁਕ ਹੈ।

ਇਸ ਮੌਕੇ ਸਰਕਾਰ ਸਿੱਖਾਂ ਦੀਆਂ ਪਵਿੱਤਰ ਤੇ ਅਜ਼ੀਮ ਹਸਤੀਆਂ ਤੇ ਸੰਕਲਪਾਂ- ਜਿਵੇਂ ਕਿ ਗੁਰੂ, ਸ਼ਹੀਦ ਅਤੇ ਇਤਿਹਾਸਕ ਵਰਤਾਰਿਆਂ ਨੂੰ ਧੁੰਦਲੇ ਕਰਨ ਦਾ ਯਤਨ ਕਰ ਰਹੀ ਹੈ। ਜਿਸ ਤਹਿਤ ਇਹਨਾਂ ਪਵਿੱਤਰ ਸੰਕਲਪਾਂ ਅਤੇ ਹਸਤੀਆਂ ਬਾਰੇ ਵਿਵਾਦ ਭੜਕਾਅ ਕੇ ਜਾਂ ਘਟਨਾਵਾਂ ਕਰਵਾ ਕੇ ਇਹਨਾਂ ਦੀ ਪਵਿੱਤਰਤਾ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਸ਼ਹੀਦ ਦੇ ਸੰਕਲਪ ਨੂੰ ਧੁੰਦਲਾ ਕਰਨ ਦੇ ਯਤਨ ਅਤੇ ਇਤਿਹਾਸਕ ਵਰਤਾਰਿਆਂ ਦੀ ਨਕਲ ਲਾਹੁਣ ਦੀਆਂ ਕੋਸ਼ਿਸ਼ਾਂ ਇਸੇ ਦਾ ਹਿੱਸਾ ਹਨ।

ਚੌਥਾ ਪੱਖ ਇਹ ਹੈ ਕਿ ਦਿੱਲੀ ਦਰਬਾਰ ਸਿੱਖਾਂ ਵਿਚ ਧੜੇਬੰਦੀ, ਬੇਵਿਸ਼ਵਾਸ਼ੀ ਅਤੇ ਆਪੋਧਾਪੀ ਨੂੰ ਵਧਾ ਰਿਹਾ ਹੈ। ਜਾਣੇ-ਅਣਜਾਣੇ ਵਿਚ ਕਈ ਸਿੱਖ ਵੀ ਇਹ ਸਭ ਦਾ ਹਿੱਸਾ ਬਣ ਰਹੇ ਹਨ। ਇਹੀ ਕਾਰਨ ਹੈ ਕਿ ਹਰ ਘਟਨਾਕ੍ਰਮ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ, ਸ਼ਹੀਦਾਂ ਅਤੇ ਇਤਿਹਾਸਕ ਵਰਤਾਰਿਆਂ ਬਾਰੇ ਜਿਸ ਤਰ੍ਹਾਂ ਦੀ ਚਰਚਾ ਸੋਸ਼ਲ ਮੀਡੀਆ ਤੇ ਚੈਨਲਾਂ ਸਮੇਤ ਸਾਡੇ ਸਮਾਜ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲਦੀ ਹੈ ਉਸ ਨਾਲ ਇਹਨਾ ਪਵਿੱਤਰ ਹਸਤੀਆਂ ਤੇ ਸੰਕਲਪਾਂ ਦੀ ਪਵਿੱਤਰਤਾ ਨੂੰ ਹੋਰ ਢਾਅ ਲੱਗਦੀ ਹੈ।

ਸਰਬੱਤ ਖਾਲਸਾ ਗੁਰੂ ਖਾਲਸਾ ਪੰਥ ਦੀ ਅਹਿਮ ਸੰਸਥਾ ਹੈ ਜਿਸ ਦਾ ਸਿਧਾਂਤ ਤੇ ਅਮਲ ਇਤਿਹਾਸ ਵਿਚ ਬਹੁਤ ਸਪਸ਼ਟ ਪਰਗਟ ਹੋਇਆ ਹੈ। ਸਰਬੱਤ ਖਾਲਸਾ ਗੁਰੂ ਖਾਲਸਾ ਪੰਥ ਦੀ 'ਗੁਰੂ ਅਜ਼ਮਤ' ਦਾ ਪ੍ਰਗਾਟਾਵਾ ਹੈ। ਸਰਬੱਤ ਖਾਲਸਾ ਸੰਸਥਾ ਅਤੇ ਗੁਰਮਤਾ ਅਮਲਦਾਰੀ ਦੀ ਸਿੱਖ ਮਨਾਂ ਵਿਚ ਮਾਨਤਾ ਬਰਕਰਾਰ ਹੈ ਪਰ ਮੌਜੂਦਾ ਸਮੇਂ ਸਰਬੱਤ ਖਾਲਸਾ ਸੱਦਣ ਵਾਸਤੇ ਨਿੱਜੀ ਤੇ ਸੰਗਤੀ ਰਹਿਣੀ ਵਿਚ ਪਰਪੱਕ, ਪੰਥਕ ਖੇਤਰ ਵਿਚ ਆਪਣੇ ਜੀਵਨ ਅਮਲ ਰਾਹੀਂ ਘਾਲ ਕਮਾਈ ਵਾਲੀਆਂ ਨਿਸ਼ਕਾਮ ਸਖਸ਼ੀਅਤਾਂ ਦਾ ਜਥਾ ਲੋੜੀਂਦਾ ਹੈ ਜੋ ਖਾਲਸਾ ਪੰਥ ਦੇ ਵੱਖ-ਵੱਖ ਜਥਿਆਂ, ਸੰਸਥਾਵਾਂ, ਸੰਪਰਦਾਵਾਂ ਨੂੰ ਗੁਰਮਤਾ ਕਰਨ ਵਾਸਤੇ ਸੂਤਰਬਧ ਕਰ ਸਕੇ। ਬੀਤੇ ਦਾ ਤਜ਼ਰਬਾ ਦਰਸਾਉਂਦਾ ਹੈ ਕਿ ਲੋੜੀਂਦੇ ਠਰ੍ਹਮੇ ਤੇ ਨਿਸ਼ਕਾਮਤਾ ਨੂੰ ਅੱਖੋਂ ਪਰੋਖੇ ਕਰਕੇ ਕਾਹਲ ਵਿਚ ਤੇ ਵਕਤੀ ਮੁਫਾਦਾਂ ਹਿਤ ਅਪਣਾਏ ਅਮਲ ਸਾਰਥਕ ਨਹੀਂ ਹੁੰਦੇ ਬਲਕਿ ਉਹਨਾ ਨਾਲ ਪੰਥਕ ਪਰੰਪਰਾਵਾਂ ਤੇ ਸੰਸਥਾਵਾਂ ਨੂੰ ਵੀ ਢਾਅ ਲੱਗਦੀ ਹੈ। ਅਜਿਹੇ ਅਮਲ ਤੋਂ ਹਰ ਹੀਲੇ ਗੁਰੇਜ਼ ਕਰਨਾ ਚਾਹੀਦਾ ਹੈ।

ਇਸ ਵੇਲੇ ਬਹੁਤ ਅਹਿਮ ਹੈ ਕਿ ਸਰਬੱਤ ਖਾਲਸਾ ਸੱਦਣ ਵਾਸਤੇ ਸੰਸਾਰ ਭਰ ਵਿਚੋਂ ਨਿੱਜੀ ਤੇ ਸੰਗਤੀ ਰਹਿਣੀ ਵਿਚ ਪਰਪੱਕ, ਪੰਥਕ ਖੇਤਰ ਵਿਚ ਆਪਣੇ ਜੀਵਨ ਅਮਲ ਰਾਹੀਂ ਘਾਲ ਕਮਾਈ ਵਾਲੀਆਂ ਨਿਸ਼ਕਾਮ ਸਖਸ਼ੀਅਤਾਂ ਦਾ ਜਥਾ ਕਾਇਮ ਕੀਤਾ ਜਾਵੇ। ਇਹ ਸਰਬੱਤ ਖਾਲਸਾ ਬਲਾਉਣ ਤੋਂ ਪਹਿਲਾਂ ਦਾ ਇਕ ਜਰੂਰੀ ਪੜਾਅ ਹੈ। ਅਸੀਂ ਇਸ ਦਿਸ਼ਾ ਵਿਚ ਬੀਤੇ ਸਾਲ ਤੋਂ ਯਤਨ ਕਰ ਰਹੇ ਹਾਂ ਜਿਸ ਤਹਿਤ 28 ਜੂਨ 2023 ਨੂੰ ਮੀਰੀ ਪੀਰੀ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ 'ਵਿਸ਼ਵ ਸਿੱਖ ਇਕੱਤਰਤਾ' ਕੀਤੀ ਜਾ ਰਹੀ ਹੈ ਤਾਂ ਕਿ 'ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਵਿਚ ਪੰਚ ਪ੍ਰਧਾਨੀ ਅਗਵਾਈ ਅਤੇ ਗੁਰਮਤੇ ਦੀ ਬਹਾਲੀ' ਹਿਤ ਸਾਂਝੀ ਰਾਏ ਬਣਾਈ ਜਾ ਸਕੇ। ਇਹ ਪੜਾਅ ਪਾਰ ਕਰਕੇ ਹੀ ਸਹੀ ਰੂਪ ਵਿੱਚ ਸਰਬੱਤ ਖਾਲਸਾ ਬੁਲਾਉਣ ਤੇ ਕੀਤੇ ਗੁਰਮਤੇ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਦੇ ਯੋਗ ਹੋ ਸਕਾਂਗੇ। ਆਪਣੀ ਪਰੰਪਰਾ ਨੂੰ ਬਹਾਲ ਕਰਨ ਦਾ ਛੋਟਾ ਅਤੇ ਸੌਖਾ ਰਾਹ ਕੋਈ ਨਹੀਂ ਹੈ।

ਇਸ ਮੌਕੇ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਸੁਖਦੇਵ ਸਿੰਘ ਡੋਡ, ਭਾਈ ਅਮਰੀਕ ਸਿੰਘ ਈਸੜੂ, ਭਾਈ ਰਾਜਿੰਦਰ ਸਿੰਘ ਮੁਗਲਵਾਲ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਹਾਜ਼ਰ ਰਹੇ |

The post ਜਲੰਧਰ ਵਿਖੇ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਂਝਾ ਬਿਆਨ ਜਾਰੀ appeared first on TheUnmute.com - Punjabi News.

Tags:
  • aam-aadmi-party
  • a-joint-statement
  • cm-bhagwant-mann
  • delhi-darbar
  • jalandhar
  • latest-news
  • news
  • panth-sevak-personalities
  • punjab
  • punjab-media
  • punjab-police
  • sikh
  • the-unmute-breaking-news

ਤਖ਼ਤ ਸ੍ਰੀ ਕੇਸਗੜ ਸਾਹਿਬ ਤੋ "ਖ਼ਾਲਸਾਈ ਮਾਰਚ" ਦੀ ਆਰੰਭਤਾ, "ਅੰਮ੍ਰਿਤ ਛੱਕੋ, ਸਿੰਘ ਸਜੋ" ਦਾ ਦਿੱਤਾ ਹੋਕਾ

Tuesday 04 April 2023 12:49 PM UTC+00 | Tags: amrit-sanchar breaking-news cm-bhagwant-mann harjinder-singh-dhami news punjab-government punjabi-news sgpc shiromani-gurdwara-parbandhak-committee sikh sikh-community sri-anandpur-sahib takht-shri-kesgarh-sahib

ਸ੍ਰੀ ਅਨੰਦਪੁਰ ਸਾਹਿਬ, 04 ਅਪ੍ਰੈਲ 2023: ਵਿਸਾਖੀ ਮੌਕੇ ਜਿਥੇ ਸੰਗਤਾਂ ਇਤਿਹਾਸ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ, ਉੱਥੇ ਹੀ ਅੰਮ੍ਰਿਤ ਸੰਚਾਰ ਵੱਡੀ ਪੱਧਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਜਾਂਦਾ ਹੈ ਤੇ ਅਕਸਰ ਸੰਗਤਾਂ ਦੇ ਦਿਲਾਂ ਵਿੱਚ ਵੀ ਵਿਸਾਖੀ ਮੌਕੇ ਅੰਮ੍ਰਿਤਪਾਨ ਕਰਨ ਦੀ ਦਿਲੀ ਇੱਛਾ ਹੁੰਦੀ ਹੈ | ਜਿਸ ਚੱਲਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ |

ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Shri Kesgarh Sahib) ਵਿਖੇ ਵਿਸ਼ੇਸ਼ ਤੌਰ ‘ਤੇ ਖ਼ਾਲਸਾਈ ਮਾਰਚ ਆਰੰਭ ਕੀਤਾ ਗਿਆ ਜਿਸ ਵਿਚ ਨੌਜਵਾਨਾਂ ਨੂੰ ਅੰਮ੍ਰਿਤ ਛਕੋ ਸਿੰਘ ਸਜੋ ਦਾ ਹੋਕਾ ਦਿੱਤਾ ਜਾ ਰਿਹਾ ਹੈ | ਇਸ ਮਾਰਚ ਦੀ ਸ਼ੁਰੂਆਤ ਮੌਕੇ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ‘ਤੇ ਪਹੁੰਚੇ |

ਉਥੇ ਹੀ ਉਨ੍ਹਾਂ ਦੱਸਿਆ ਕਿ ਇਸ ਮਾਰਚ ਦੀ ਸ਼ੁਰੂਆਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕੀਤੀ ਜਾ ਰਹੀ ਹੈ | ਜਿਸ ਦਾ ਸਿਹਰਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੂੰ ਜਾਂਦਾ ਹੈ, ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਤੋਂ ਬਾਅਦ ਖ਼ਾਲਸਾਈ ਮਾਰਚ ਸ਼ਲਾਘਾਯੋਗ ਉਪਰਾਲਾ ਹੈ | ਜਿਸ ਨਾਲ ਆਪਣੇ ਸਿੰਘਾਂ ਨੂੰ ਆਪਣੇ ਪੰਥ ਨਾਲ ਜੋੜਿਆ ਜਾ ਸਕਦਾ ਹੈ |

ਐਡਵੋਕੇਟ ਪੰਮੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੇਸ਼ਕ ਸੱਤਾ ਵਿੱਚ ਆ ਗਈ ਹੈ | ਭੋਲੇ-ਭਾਲੇ ਲੋਕਾਂ ਨੂੰ ਕਾਰਗੁਜ਼ਾਰੀ ਦਾ ਪਹਿਲਾ ਪਤਾ ਨਹੀਂ ਸੀ ਜੋ ਹੁਣ ਪਤਾ ਲੱਗ ਰਿਹਾ ਹੈ | ਉਹਨਾਂ ਕਿਹਾ ਕਿ ਗੁਰਦਵਾਰਿਆਂ ਦੇ ਬਾਹਰ ਪੁਲਿਸ ਦੇ ਡੇਰੇ ਲਗਾਉਣਾਅਤੇ ਸਿੱਖਾ ਦੇ ਅਕਸ ਨੂੰ ਖ਼ਰਾਬ ਕਰਨਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਠੀਕ ਨਹੀਂ | ਇਹ ਸਰਕਾਰ ਕਾਂਗਰਸ ਦੇ ਪੈਟਰਨ ਵਾਂਗ ਦੋਗਲੀ ਨੀਤੀ ਅਪਣਾ ਰਹੀ ਹੈ |

ਅੰਮ੍ਰਿਤ ਸੰਚਾਰ ਦੀ ਵੱਖ-ਵੱਖ ਮਰਯਾਦਾ ਦੇ ਸਵਾਲ ਦਾ ਜਵਾਬ ਦਿੰਦਿਆਂ ਹੋਇਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਸਾਰੀਆਂ ਸੰਪਰਦਾਵਾਂ ਨੂੰ ਇੱਕੋ ਮਰਿਆਦਾ ਕਾਇਮ ਰੱਖਣੀ ਚਾਹੀਦੀ ਹੈ ਜੋ ਅਕਾਲ ਤਖਤ ਸਾਹਿਬ ਵੋਲੋਂ ਜਾਰੀ ਕੀਤੀ ਹੈ ਪਰ ਕਈ ਸੰਪ੍ਰਦਾਵਾਂ ਆਦਿ ਕਾਲ ਗੁਰੂ ਸਾਹਿਬ ਵੱਲੋਂ ਚੱਲੀਆਂ ਆ ਰਹੀਆਂ ਹਨ |

 

The post ਤਖ਼ਤ ਸ੍ਰੀ ਕੇਸਗੜ ਸਾਹਿਬ ਤੋ “ਖ਼ਾਲਸਾਈ ਮਾਰਚ” ਦੀ ਆਰੰਭਤਾ, “ਅੰਮ੍ਰਿਤ ਛੱਕੋ, ਸਿੰਘ ਸਜੋ” ਦਾ ਦਿੱਤਾ ਹੋਕਾ appeared first on TheUnmute.com - Punjabi News.

Tags:
  • amrit-sanchar
  • breaking-news
  • cm-bhagwant-mann
  • harjinder-singh-dhami
  • news
  • punjab-government
  • punjabi-news
  • sgpc
  • shiromani-gurdwara-parbandhak-committee
  • sikh
  • sikh-community
  • sri-anandpur-sahib
  • takht-shri-kesgarh-sahib

ਜਲੰਧਰ ਜ਼ਿਮਨੀ ਚੋਣ ਦੀ ਜਿੱਤ 2024 ਦੀਆਂ ਆਮ ਚੋਣਾਂ 'ਚ 'ਆਪ' ਦੀ ਜਿੱਤ ਦਾ ਬਣੇਗੀ ਆਧਾਰ: ਹਰਚੰਦ ਸਿੰਘ ਬਰਸਟ

Tuesday 04 April 2023 12:58 PM UTC+00 | Tags: aam-aadmi-party breaking-news cm-bhagwant-mann harchand-singh-barsat jalandhar-by-election-2023 jalandhar-by-polls jalandhar-election jalandhar-lok-sabha-election news punjab punjab-government punjabi-news punjab-news the-unmute-breaking-news the-unmute-news

ਜਲੰਧਰ, 04 ਅਪ੍ਰੈਲ 2023: ਆਮ ਆਦਮੀ ਪਾਰਟੀ ਜਲੰਧਰ ਜ਼ਿਮਨੀ ਚੋਣ ਲੜਨ ਅਤੇ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਪਾਰਟੀ ਦੇ ਪੰਜਾਬ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਦਾਅਵਾ ਕਰਦਿਆਂ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਦੀ ਜਿੱਤ 2024 ਦੀਆਂ ਆਮ ਚੋਣਾਂ ‘ਚ ‘ਆਪ’ ਦੀ ਵੱਡੀ ਜਿੱਤ ਦਾ ਆਧਾਰ ਬਣੇਗੀ।

ਹਰਚੰਦ ਸਿੰਘ ਬਰਸਟ (Harchand Singh Barsat) ਅਨੁਸਾਰ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਮਾਨ ਸਰਕਾਰ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ 'ਆਪ' ਪੰਜਾਬ ਦੀਆਂ ਸਾਰੀਆਂ 13 ਪਾਰਲੀਮੈਂਟ ਸੀਟਾਂ ਤੇ ਜਿੱਤ ਹਾਸਿਲ ਕਰੇਗੀ ਅਤੇ ਇਸਦੀ ਸ਼ੁਰੂਆਤ ਇਸ ਜ਼ਿਮਨੀ ਚੋਣ ਵਿੱਚੋਂ ਜਿੱਤ ਨਾਲ ਹੋਵੇਗੀ। ਹਰਚੰਦ ਬਰਸਟ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਲੰਧਰ ਦੇ ਸਮੂਹ ਵਿਧਾਇਕਾਂ, ਪਾਰਟੀ ਦੇ ਸਥਾਨਕ ਆਗੂਆਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਦੌਰਾਨ ਕੀਤਾ, ਜਿੱਥੇ ਉਨ੍ਹਾਂ ਚੋਣ ਪ੍ਰਚਾਰ ਦੀ ਰਣਨੀਤੀ ਬਾਰੇ ਵੀ ਚਰਚਾ ਕੀਤੀ।

ਹਰਚੰਦ ਸਿੰਘ ਬਰਸਟ (Harchand Singh Barsat) ਜਨਰਲ ਸਕੱਤਰ 'ਆਪ' ਪੰਜਾਬ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਰਾਜਵਿੰਦਰ ਕੌਰ ਥਿਆੜਾ ਸਕੱਤਰ ਪੰਜਾਬ, ਵਿਧਾਇਕ ਬਲਕਾਰ ਸਿੰਘ, ਵਿਧਾਇਕ ਰਮਨ ਅਰੋੜਾ, ਵਿਧਾਇਕਾ ਇੰਦਰਜੀਤ ਕੌਰ ਮਾਨ, ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਤਰੁਨਪ੍ਰੀਤ ਸਿੰਘ ਸੋਢੀ, ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਵਿਧਾਇਕ ਦਲਜੀਤ ਸਿੰਘ ਗਰੇਵਾਲ, ਵਿਧਾਇਕ ਦਿਨੇਸ਼ ਚੱਢਾ, ਅਮਨਦੀਪ ਸਿੰਘ ਮੋਹੀ ਚੇਅਰਮੈਨ, ਸਰਬਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਦਿਹਾਤੀ, ਮੰਗਲ ਸਿੰਘ ਲੋਕ ਸਭਾ ਇੰਚਾਰਜ, ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਪ੍ਰਧਾਨ (ਸ਼ਹਿਰੀ), ਸਰਬਜੀਤ ਸਿੰਘ ਜ਼ਿਲ੍ਹਾ ਪ੍ਰਧਾਨ (ਦਿਹਾਤੀ), ਸੁਰਿੰਦਰ ਸਿੰਘ ਸੋਢੀ ਹਲਕਾ ਇੰਚਾਰਜ ਜਲੰਧਰ ਛਾਉਣੀ, ਜੀਤ ਲਾਲ ਭੱਟੀ ਹਲਕਾ ਇੰਚਾਰਜ, ਪ੍ਰਿੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ, ਦਿਨੇਸ਼ ਢੱਲ ਹਲਕਾ ਇੰਚਾਰਜ, ਰਤਨ ਸਿੰਘ ਕੱਕੜ ਕਲਾਂ ਹਲਕਾ ਇੰਚਾਰਜ, ਸੁਰਿੰਦਰ ਸਿੰਘ ਸੋਢੀ ਅਤੇ ਆਤਮ ਪ੍ਰਕਾਸ਼ ਬਬਲੂ ਨੇ ਸ਼ਾਮਿਲ ਹੋ ਕੇ ਜ਼ਿਮਨੀ ਚੋਣ ਜਿੱਤਣ ਲਈ ਰੋਡਮੈਪ ਤਿਆਰ ਕਰਨ ਲਈ ਚਰਚਾ ਕੀਤੀ।

ਇਸਦੇ ਨਾਲ ਹੀ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਰਾਜਵਿੰਦਰ ਕੌਰ ਥਿਆੜਾ (ਸਕੱਤਰ) ਅਤੇ ਸੁਰਿੰਦਰ ਸਿੰਘ ਸੋਢੀ (ਹਲਕਾ ਇੰਚਾਰਜ ਜਲੰਧਰ ਛਾਉਣੀ) ਨੇ ਜਲੰਧਰ ਛਾਉਣੀ ਹਲਕੇ ਦੇ ਪਿੰਡ ਜਮਸ਼ੇਰ ਦਾ ਦੌਰਾ ਕਰਕੇ ਉਥੋਂ ਦੇ ਫਸਲੀ ਨੁਕਸਾਨ ਦਾ ਜਾਇਜ਼ਾ ਵੀ ਲਿਆ। ਰਾਜਵਿੰਦਰ ਕੌਰ ਥਿਆੜਾ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਹੋਏ ਕਿਸਾਨਾਂ ਦੇ ਨੁਕਸਾਨ ਤੋਂ ਪੂਰੀ ਤਰ੍ਹਾਂ ਵਾਕਿਫ਼ ਹਨ ਅਤੇ ਉਨ੍ਹਾਂ ਨੂੰ ਸਮੇਂ ਸਿਰ ਬਣਦਾ ਮੁਆਵਜ਼ਾ ਜ਼ਰੂਰ ਮਿਲੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਉਲਟ ਮਾਨ ਸਰਕਾਰ ਕਿਸਾਨ-ਹਿਤੈਸ਼ੀ ਸਰਕਾਰ ਹੈ ਅਤੇ ਇਸ ਸੰਕਟ ਦੀ ਘੜੀ ਵਿੱਚ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੀ ਹੈ

The post ਜਲੰਧਰ ਜ਼ਿਮਨੀ ਚੋਣ ਦੀ ਜਿੱਤ 2024 ਦੀਆਂ ਆਮ ਚੋਣਾਂ ‘ਚ ‘ਆਪ’ ਦੀ ਜਿੱਤ ਦਾ ਬਣੇਗੀ ਆਧਾਰ: ਹਰਚੰਦ ਸਿੰਘ ਬਰਸਟ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • harchand-singh-barsat
  • jalandhar-by-election-2023
  • jalandhar-by-polls
  • jalandhar-election
  • jalandhar-lok-sabha-election
  • news
  • punjab
  • punjab-government
  • punjabi-news
  • punjab-news
  • the-unmute-breaking-news
  • the-unmute-news

NATO: ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦਾ 31ਵਾਂ ਮੈਂਬਰ ਬਣਿਆ ਫਿਨਲੈਂਡ

Tuesday 04 April 2023 01:21 PM UTC+00 | Tags: breaking-news finland nato news north-atlantic-treaty-organization usa.

ਚੰਡੀਗੜ੍ਹ 04, ਅਪ੍ਰੈਲ 2023: ਫਿਨਲੈਂਡ ਨੇ ਹੁਣ ਉੱਤਰੀ ਅਟਲਾਂਟਿਕ ਸੰਧੀ ਸੰਗਠਨ (NATO) ਵਿੱਚ ਵੀ ਪ੍ਰਵੇਸ਼ ਕਰ ਲਿਆ ਹੈ। ਫਿਨਲੈਂਡ (Finland) ਮੰਗਲਵਾਰ ਨੂੰ ਨਾਟੋ ਦਾ 31ਵਾਂ ਮੈਂਬਰ ਬਣ ਗਿਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਤੁਰਕੀ ਦੀ ਸੰਸਦ ਨੇ ਫਿਨਲੈਂਡ ਨੂੰ ਨਾਟੋ ਦਾ ਮੈਂਬਰ ਬਣਨ ਦੀ ਮਨਜ਼ੂਰੀ ਦਿੱਤੀ ਸੀ। ਇਸ ਫੈਸਲੇ ਨਾਲ ਇਹ ਤੈਅ ਹੋਇਆ ਕਿ ਫਿਨਲੈਂਡ ਨਾਟੋ ਦਾ ਮੈਂਬਰ ਬਣ ਜਾਵੇਗਾ।

The post NATO: ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦਾ 31ਵਾਂ ਮੈਂਬਰ ਬਣਿਆ ਫਿਨਲੈਂਡ appeared first on TheUnmute.com - Punjabi News.

Tags:
  • breaking-news
  • finland
  • nato
  • news
  • north-atlantic-treaty-organization
  • usa.

Airtel: ਘੰਟਿਆਂ ਦਾ ਕੰਮ ਹੁਣ ਮਿੰਟਾਂ 'ਚ, ਜਾਣੋ Airtel 5G Plus ਕਿਵੇਂ ਲਿਆ ਰਿਹੈ ਬਦਲਾਅ

Tuesday 04 April 2023 01:30 PM UTC+00 | Tags: 5g airtel airtel-5g-plus breaking-news high-speed-internet internet latest-news news tech-news

ਚੰਡੀਗੜ੍ਹ 04, ਅਪ੍ਰੈਲ 2023: (Airtel 5G Plus) ਇੰਟਰਨੈੱਟ ਦੇ ਬਦਲਦੇ ਫਾਰਮੈਟ ਦੀ ਗੱਲ ਕਰੀਏ ਤਾਂ ਅੱਜ ਦੇਸ਼ ਵਿੱਚ ਬਹੁਤ ਸਾਰੇ ਲੋਕ 5ਜੀ ਸੇਵਾਵਾਂ ਦਾ ਬਹੁਤ ਉਤਸ਼ਾਹ ਨਾਲ ਆਨੰਦ ਲੈ ਰਹੇ ਹਨ। ਏਅਰਟੈੱਲ 5ਜੀ ਪਲੱਸ, ਜੋ ਦੇਸ਼ ਦੇ 500 ਸ਼ਹਿਰਾਂ ਵਿੱਚ ਸਰਗਰਮ ਹੈ, ਨੇ ਆਪਣੀ ਹਾਈ-ਸਪੀਡ ਇੰਟਰਨੈਟ ਸੇਵਾ ਨਾਲ ਸਾਰੇ ਵੱਡੇ ਅਤੇ ਛੋਟੇ ਨੂੰ ਸ਼ਹਿਰਾਂ ਜੋੜਿਆ ਹੈ।

ਏਅਰਟੈੱਲ ਨੇ ਸਭ ਤੋਂ ਪਹਿਲਾਂ ਅਕਤੂਬਰ 2022 ਵਿੱਚ ਦੇਸ਼ ਵਿੱਚ ਏਅਰਟੈੱਲ 5ਜੀ ਪਲੱਸ ਸੇਵਾ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਭਾਰਤ ਦੀ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਭਾਰਤੀ ਏਅਰਟੈੱਲ ਨੇ ਆਪਣੇ ਨੈੱਟਵਰਕ ‘ਤੇ ਇੱਕ ਕਰੋੜ ਵਿਲੱਖਣ 5ਜੀ ਉਪਭੋਗਤਾਵਾਂ ਦਾ ਅੰਕੜਾ ਪਾਰ ਕਰ ਲਿਆ ਹੈ। ਅੱਜ ਏਅਰਟੈੱਲ 5ਜੀ ਪਲੱਸ ਦੇਸ਼ ਦੇ ਲਗਭਗ ਸਾਰੇ ਸੂਬਿਆਂ ਵਿੱਚ ਉਪਲਬਧ ਹੈ। ਅੱਜ ਇਹ ਦੇਸ਼ ਦਾ ਮੋਹਰੀ ਬ੍ਰਾਂਡ ਹੈ ਜੋ ਲੋਕਾਂ ਨੂੰ ਹੋਰ ਸੇਵਾ ਪ੍ਰਦਾਤਾ ਕੰਪਨੀਆਂ ਅਤੇ 4G ਨੈੱਟਵਰਕਾਂ ਨਾਲੋਂ 30 ਗੁਣਾ ਤੇਜ਼ ਰਫਤਾਰ ਨਾਲ 5G ਸੇਵਾਵਾਂ ਪ੍ਰਦਾਨ ਕਰਦਾ ਹੈ।

ਅੱਜ, ਕਾਲਜ ਦੇ ਵਿਦਿਆਰਥੀਆਂ ਤੋਂ ਲੈ ਕੇ ਉੱਦਮੀ ਅਤੇ ਸਥਾਨਕ ਪੱਧਰ ਦੇ ਖਿਡਾਰੀਆਂ ਤੱਕ ਹਰ ਕੋਈ ਏਅਰਟੈੱਲ 5ਜੀ ਪਲੱਸ ਦੇ ਹਾਈ ਸਪੀਡ ਨੈੱਟਵਰਕ ਦੀ ਵਰਤੋਂ ਕਰਕੇ ਆਪਣੇ-ਆਪਣੇ ਖੇਤਰਾਂ ਵਿੱਚ ਤਰੱਕੀ ਕਰ ਰਿਹਾ ਹੈ। ਇਸ ਐਪੀਸੋਡ ਵਿੱਚ ਕੁਝ ਉਪਭੋਗਤਾਵਾਂ ਨੇ ਏਅਰਟੈੱਲ 5ਜੀ ਪਲੱਸ ਦੀ ਵਰਤੋਂ ਕਰਕੇ ਸਾਡੇ ਨਾਲ ਆਪਣੀ ਕਹਾਣੀ ਸਾਂਝੀ ਕੀਤੀ ਹੈ।

ਹੁਣ ਜਿੱਥੇ ਵੀ ਤੁਸੀਂ ਚਾਹੋ ਗੇਮਿੰਗ ਅਤੇ ਸਟ੍ਰੀਮਿੰਗ ਕਰੋ

ਕਲਾਉਡ ਗੇਮਿੰਗ ਸੇਵਾਵਾਂ ਗੇਮਰਜ਼ ਨੂੰ ਉਹਨਾਂ ਦੀਆਂ ਡਿਵਾਈਸਾਂ ‘ਤੇ ਗੇਮਾਂ ਨੂੰ ਡਾਊਨਲੋਡ ਕਰਨ ਦੀ ਲੋੜ ਤੋਂ ਬਿਨਾਂ ਔਨਲਾਈਨ ਵੀਡੀਓ ਗੇਮਾਂ ਤੱਕ ਪਹੁੰਚ ਕਰਨ ਅਤੇ ਖੇਡਣ ਦੇ ਯੋਗ ਬਣਾਉਂਦੀਆਂ ਹਨ। ਇੱਥੇ ਸੁਧਾਰੀ ਗਈ ਤਕਨਾਲੋਜੀ ਦੇ ਕਾਰਨ, 5G ਨੇ ਇਸਦੀਆਂ ਪੂਰਵ-ਨਿਰਧਾਰਤ ਤਕਨਾਲੋਜੀਆਂ ਨਾਲੋਂ ਇੱਕ ਮਹੱਤਵਪੂਰਨ ਕਿਨਾਰਾ ਹਾਸਲ ਕੀਤਾ ਹੈ।

ਅਸਾਮ ਦੇ ਗੁਹਾਟੀ ਦਾ ਰਹਿਣ ਵਾਲਾ ਮ੍ਰਿਗਾਂਕ ਮੇਧੀ ਪੇਸ਼ੇ ਤੋਂ ਗੇਮਰ ਹੈ ਅਤੇ ਲੰਬੇ ਸਮੇਂ ਤੋਂ ਏਅਰਟੈੱਲ ਯੂਜ਼ਰ ਹੈ। ਏਅਰਟੈੱਲ 5ਜੀ ਪਲੱਸ ਦੀ ਵਰਤੋਂ ਕਰਦੇ ਹੋਏ ਆਪਣੇ ਅਨੁਭਵ ਨੂੰ ਸਾਂਝਾ ਕਰਦੇ ਹੋਏ, ਉਸਨੇ ਕਿਹਾ, "ਕਲਾਊਡ ਗੇਮਿੰਗ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ, ਇਸਨੂੰ ਇੱਕ ਤੇਜ਼, ਸਥਿਰ ਅਤੇ ਘੱਟ-ਲੇਟੈਂਸੀ ਨੈੱਟਵਰਕ ਦੀ ਲੋੜ ਹੈ। ਮੈਨੂੰ ਇਹ ਸਭ Airtel 5G Plus ਵਿੱਚ ਮਿਲਦਾ ਹੈ। ਪਹਿਲਾਂ ਜਦੋਂ ਮੈਂ ਗੇਮਿੰਗ ਕਰਦਾ ਸੀ, ਉਸ ਸਮੇਂ ਸਭ ਤੋਂ ਵੱਡੀ ਸਮੱਸਿਆ ਡਾਉਨਲੋਡ ਅਤੇ ਅਪਲੋਡਿੰਗ ਦੀ ਗਤੀ ਦੀ ਸੀ। ਇਸਦੇ ਨਾਲ ਹੀ ਘਰ ਦੇ ਬਾਹਰ ਲਾਈਵ ਸਟ੍ਰੀਮਿੰਗ ਕਰਦੇ ਸਮੇਂ, ਵੀਡੀਓ ਗੁਣਵੱਤਾ ਆਪਣੇ ਆਪ ਘਟ ਜਾਂਦੀ ਹੈ।

ਮ੍ਰਿਗਾਂਕ ਦੱਸਦੇ ਹਨ, "Airtel 5G Plus ਦੇ ਆਉਣ ਨਾਲ, ਡਾਊਨਲੋਡ ਸਪੀਡ ਦੇ ਖੇਤਰ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ। ਹੁਣ 200-300 MBPS ਦੀ ਸਪੀਡ ਨਾਲ ਬਹੁਤ ਹੀ ਆਰਾਮ ਨਾਲ ਡਾਊਨਲੋਡ ਕਰਨ ਦਾ ਕੰਮ ਬਹੁਤ ਘੱਟ ਸਮੇਂ ਵਿੱਚ ਹੋ ਜਾਂਦਾ ਹੈ। Airtel 5G Plus ਦੇ ਆਉਣ ਤੋਂ ਬਾਅਦ ਲਾਈਵ ਸਟ੍ਰੀਮਿੰਗ ਬਹੁਤ ਉੱਚ ਗੁਣਵੱਤਾ ਵਾਲੀ ਹੋ ਜਾਂਦੀ ਹੈ। ਕਿਉਂਕਿ ਹੁਣ ਸਾਨੂੰ ਘਰ ਦੇ ਬਾਹਰ ਵੀ ਵਾਈਫਾਈ ਵਰਗੀ ਸਪੀਡ ਮਿਲਦੀ ਹੈ। ਗੁਹਾਟੀ ਦੇ ਲੋਕਾਂ ਨੂੰ ਵੀ ਏਅਰਟੈੱਲ 5ਜੀ ਪਲੱਸ ਤੋਂ ਬਹੁਤ ਫਾਇਦਾ ਹੋਇਆ ਹੈ, ਕਿਉਂਕਿ ਉਹ ਹੁਣ ਘੱਟ ਸਮੇਂ ਵਿੱਚ 5ਜੀ ਨੈੱਟਵਰਕ ਦੀ ਵਰਤੋਂ ਕਰਕੇ ਆਪਣੀ ਮਨਪਸੰਦ ਸਮੱਗਰੀ ਨੂੰ ਕਿਤੇ ਵੀ ਡਾਊਨਲੋਡ ਕਰ ਸਕਦੇ ਹਨ।

ਏਅਰਟੈੱਲ 5ਜੀ ਪਲੱਸ ਆਪਣੀ ਆਨ-ਦ-ਗੋ ਕਨੈਕਟੀਵਿਟੀ ਅਤੇ ਅਸੀਮਤ ਡੇਟਾ ਪੇਸ਼ਕਸ਼ ਦੇ ਨਾਲ ਲੋਕਾਂ ਨੂੰ ਕੰਮ ਕਰਨ ਦੇ ਯੋਗ ਬਣਾ ਰਿਹਾ ਹੈ ਜਿਵੇਂ ਉਹ ਚਾਹੁੰਦੇ ਹਨ। ਏਅਰਟੈੱਲ ਨਾਓ ਸਾਰੇ ਉਪਭੋਗਤਾਵਾਂ ਲਈ 30 ਗੁਣਾ ਤੇਜ਼ ਇੰਟਰਨੈਟ ਸਪੀਡ ਨਾਲ ਬਹੁਤ ਸਾਰੇ ਲੋਕਾਂ ਨੂੰ ਲਾਭ ਪਹੁੰਚਾ ਰਿਹਾ ਹੈ |

The post Airtel: ਘੰਟਿਆਂ ਦਾ ਕੰਮ ਹੁਣ ਮਿੰਟਾਂ ‘ਚ, ਜਾਣੋ Airtel 5G Plus ਕਿਵੇਂ ਲਿਆ ਰਿਹੈ ਬਦਲਾਅ appeared first on TheUnmute.com - Punjabi News.

Tags:
  • 5g
  • airtel
  • airtel-5g-plus
  • breaking-news
  • high-speed-internet
  • internet
  • latest-news
  • news
  • tech-news

ਸਰਕਾਰੀ ਸਕੂਲਾਂ ਦੀਆਂ ਜ਼ਮੀਨੀ ਹਕੀਕਤਾਂ ਸਮਝਣ ਵਾਸਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਪੰਜਾਬ ਦੌਰੇ ਦੀ ਸ਼ੁਰੂਆਤ

Tuesday 04 April 2023 01:33 PM UTC+00 | Tags: aam-aadmi-party breaking-news cm-bhagwant-mann education-minister-task-force harjot-singh-bains latest-news ncert news private-school punjab punjab-government punjab-news punjab-school-education-minister the-unmute-breaking-news the-unmute-latest-update the-unmute-punjabi-news

ਚੰਡੀਗੜ੍ਹ, 4 ਅਪ੍ਰੈਲ 2023: ਸੂਬੇ ਦੇ ਸਰਕਾਰੀ ਸਕੂਲਾਂ ਦੀ ਜ਼ਮੀਨੀ ਹਕੀਕਤ ਤੋਂ ਚੰਗੀ ਤਰ੍ਹਾਂ ਵਾਕਿਫ਼ ਹੋਣ ਦੇ ਮੰਤਵ ਨਾਲ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ (Harjot Singh Bains) ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਸ਼ੁਰੂ ਕੀਤਾ ਹੈ। ਇਸ ਦੌਰੇ ਦੀ ਸ਼ੁਰੂਆਤ ਅੱਜ ਫਾਜ਼ਿਲਕਾ ਜ਼ਿਲ੍ਹੇ ਤੋਂ ਕੀਤੀ ਜਾ ਰਹੀ ਅਤੇ ਇਹ ਪੂਰੇ ਅਪ੍ਰੈਲ ਮਹੀਨੇ ਦੌਰਾਨ ਜਾਰੀ ਰਹੇਗਾ।

ਸ. ਬੈਂਸ ਆਪਣੇ ਇਸ ਦੌਰੇ ਦੀ ਸ਼ੁਰੂਆਤ 4 ਅਪ੍ਰੈਲ 2023 ਨੂੰ ਫਾਜਿਲਕਾ ਤੋਂ ਕਰ ਰਹੇ ਹਨ ਅਤੇ 5 ਅਪ੍ਰੈਲ ਨੂੰ ਫਿਰੋਜਪੁਰ, 6 ਅਪ੍ਰੈਲ ਨੂੰ ਰੋਪੜ ਤੇ ਮੋਹਾਲੀ, 7 ਅਤੇ 8 ਅਪ੍ਰੈਲ ਨੂੰ ਅੰਮ੍ਰਿਤਸਰ, 12 ਅਤੇ 13 ਅਪ੍ਰੈਲ ਨੂੰ ਤਰਨਤਾਰਨ, ਕਪੂਰਥਲਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, 17 ਅਪ੍ਰੈਲ ਨੂੰ ਜਲੰਧਰ, 18 ਅਪ੍ਰੈਲ ਨੂੰ ਫ਼ਤਹਿਗੜ੍ਹ ਸਾਹਿਬ, 20, 21 ਅਤੇ 22 ਅਪ੍ਰੈਲ ਨੂੰ ਪਟਿਆਲਾ, ਲੁਧਿਆਣਾ, ਮਲੇਰਕੋਟਲਾ, ਫਰੀਦਕੋਟ, ਮੋਗਾ ਅਤੇ ਬਰਨਾਲਾ, 24 ਅਪ੍ਰੈਲ ਨੂੰ ਸੰਗਰੂਰ ਅਤੇ ਮਾਨਸਾ, 27, 28 ਅਤੇ 29 ਅਪ੍ਰੈਲ ਨੂੰ ਹੁਸ਼ਿਆਰਪੁਰ, ਨਵਾਂਸ਼ਹਿਰ, ਪਠਾਨਕੋਟ ਅਤੇ ਗੁਰਦਾਸਪੁਰ ਜਿਲੇ ਦੇ ਸਕੂਲਾਂ ਦਾ ਨਿਰੀਖਣ ਕਰਨਗੇ।

ਇਸ ਦੌਰੇ ਦੌਰਾਨ ਸ. ਹਰਜੋਤ ਸਿੰਘ ਬੈਂਸ (Harjot Singh Bains) ਨਵੇਂ ਦਾਖਲੇ, ਕਿਤਾਬਾਂ, ਵਰਦੀਆਂ, ਸਕੂਲਾਂ ਦੇ ਮੁਢਲੇ ਢਾਂਚੇ ਬਾਰੇ ਜਾਣਕਾਰੀ ਹਾਸਿਲ ਕਰਨਗੇ। ਆਪਣੇ ਇਸ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਦੀਆਂ ਨੀਤੀ ਨੂੰ ਹੋਰ ਵਧੀਆ ਬਨਾਉਣ ਲਈ ਜ਼ਮੀਨੀ ਲੋੜਾਂ ਨੂੰ ਸਮਝ ਕੇ ਬਣਾਇਆ ਜਾ ਸਕਦਾ ਹੈ ਜਿਸ ਲਈ ਚੰਡੀਗੜ੍ਹ ਦੇ ਦਫ਼ਤਰਾਂ ਵਿਚ ਬੈਠਣ ਦੀ ਥਾਂ ਇਹ ਦੌਰਾ ਬਹੁਤ ਜ਼ਰੂਰੀ ਹੈ।

ਉਹਨਾਂ ਕਿਹਾ ਕਿ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਉੱਚ ਮਿਆਰਾਂ ਵਾਲੀ ਸਿੱਖਿਆ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ ਜਿਸਦੀ ਪੂਰਤੀ ਵਾਸਤੇ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ।

The post ਸਰਕਾਰੀ ਸਕੂਲਾਂ ਦੀਆਂ ਜ਼ਮੀਨੀ ਹਕੀਕਤਾਂ ਸਮਝਣ ਵਾਸਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਪੰਜਾਬ ਦੌਰੇ ਦੀ ਸ਼ੁਰੂਆਤ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • education-minister-task-force
  • harjot-singh-bains
  • latest-news
  • ncert
  • news
  • private-school
  • punjab
  • punjab-government
  • punjab-news
  • punjab-school-education-minister
  • the-unmute-breaking-news
  • the-unmute-latest-update
  • the-unmute-punjabi-news

ਸੜਕ ਹਾਦਸੇ 'ਚ ਅਕਾਲ ਚਲਾਣਾ ਕਰ ਗਏ ਅਧਿਆਪਕਾਂ ਦੇ ਪਰਿਵਾਰ ਕੋਲ ਸਿੱਖਿਆ ਮੰਤਰੀ ਦੁੱਖ ਸਾਂਝਾ ਕਰਨ ਪੁੱਜੇ

Tuesday 04 April 2023 01:40 PM UTC+00 | Tags: breaking-news fazilka latest-news news punjab-education-minister-harjot-singh-bains road-accident teachers-accident the-unmute-breaking-news three-teachers-died three-teachers-of-fazilka

ਜਲਾਲਾਬਾਦ, ਫਾਜ਼ਿਲਕਾ, 04 ਅਪ੍ਰੈਲ 2023: ਪਿਛਲੇ ਦਿਨੀਂ ਇਕ ਸੜਕ ਹਾਦਸੇ ਵਿਚ ਅਕਾਲ ਚਲਾਣਾ ਕਰ ਗਏ ਫਾਜ਼ਿਲਕਾ ਜ਼ਿਲ੍ਹੇ ਦੇ ਤਿੰਨ ਅਧਿਆਪਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਜ਼ਿਲ੍ਹੇ ਦੇ ਦੌਰੇ ਤੇ ਪੁੱਜੇ। ਇਸ ਦੌਰਾਨ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਨੇ ਦੁਖਦਾਈ ਹਾਦਸੇ ਵਿਚ ਜਾਨ ਗੁਆਉਣ ਵਾਲੇ ਮ੍ਰਿਤਕ ਅਧਿਆਪਕਾਂ ਦੇ ਘਰ ਜਾ ਕੇ ਪਰਿਵਾਰ ਨਾਲ ਆਪਣੀ ਸੰਵੇਦਨਾ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਅਧਿਆਪਕਾਂ ਦੇ ਬੇਵਕਤੇ ਚਲੇ ਜਾਣ ਨਾਲ ਨਾ ਕੇਵਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਸਗੋਂ ਸਿੱਖਿਆ ਵਿਭਾਗ ਨੇ ਵੀ ਆਪਣੇ ਹੋਣਹਾਰ ਅਧਿਆਪਕ ਗੁਆਏ ਹਨ।

ਉਨ੍ਹਾਂ ਨੇ ਮ੍ਰਿਤਕ ਅਧਿਆਪਕਾਂ ਦੀ ਆਤਮਿਕ ਸਾਂਤੀ ਦੀ ਅਰਦਾਸ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਪੰਜਾਬ ਸਰਕਾਰ ਇੰਨ੍ਹਾਂ ਪਰਿਵਾਰਾਂ ਦੇ ਨਾਲ ਹੈ।ਉਨ੍ਹਾਂ ਨੇ ਕਿਹਾ ਕਿ ਬੇਸ਼ਕ ਇੰਨ੍ਹਾਂ ਅਧਿਆਪਕਾਂ ਦੇ ਜਾਣ ਨਾਲ ਪਿਆ ਘਾਟਾ ਕਿਸੇ ਵੀ ਤਰਾਂ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ ਹੈ ਪਰ ਸਰਕਾਰੀ ਪਾਲਿਸੀ ਅਨੁਸਾਰ ਜ਼ੋ ਵੀ ਸੰਭਵ ਹੋਇਆ ਪਰਿਵਾਰਾਂ ਦੀ ਮਦਦ ਕਰੇਗੀ।

ਜਿਕਰਯੋਗ ਹੈ ਕਿ ਪਿੱਛਲੇ ਦਿਨੀ ਫਾਜਿ਼ਲਕਾ ਦੇ ਅਧਿਆਪਕਾਂ ਦੇ ਵਾਹਨ ਦੁਰਘਟਨਾਗ੍ਰਸਤ ਹੋ ਗਿਆ ਸੀ। ਇਸ ਵਾਹਨ ਰਾਹੀਂ ਇਹ ਅਧਿਆਪਕ ਆਪਣੇ ਡਿਊਟੀ ਸਥਾਨ ਤੇ ਜਾ ਰਹੇ ਸਨ। ਇਸ ਹਾਦਸੇ ਵਿੱਚ ਜ਼ਿਲ੍ਹੇ ਦੇ ਤਿੰਨ ਅਧਿਆਪਕਾਂ ਦੀ ਮੌਤ ਹੋ ਗਈ ਸੀ। ਜਿੰਨ੍ਹਾਂ ਅਧਿਆਪਕਾਂ ਦੀ ਇਸ ਹਾਦਸੇ ਵਿਚ ਮੌਤ ਹੋਈ ਸੀ ਉਨ੍ਹਾਂ ਵਿਚ ਪ੍ਰਿੰਸ ਕੰਬੋਜ਼ ਵਾਸੀ ਪੀਰ ਮੁਹੰਮਦ, ਕੰਚਨ ਚੁੱਘ ਵਾਸੀ ਅਗਰਵਾਲ ਕਲੋਨੀ ਜਲਾਲਾਬਾਦ ਅਤੇ ਮਨਿੰਦਰ ਕੌਰ ਨਿਵਾਸੀ ਪਿੰਡ ਕਮਰੇ ਵਾਲਾ ਜਲਾਲਾਬਾਦ ਦੇ ਨਾਂਅ ਸ਼ਾਮਿਲ ਸਨ।

ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੀ ਹਾਜਰ ਸਨ ਅਤੇ ਉਨ੍ਹਾਂ ਨੇ ਵੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜਹਾਰ ਕੀਤਾ। ਇਸ ਮੌਕੇ ਜਲਾਲਾਬਾਦ ਦੇ ਐਸਡੀਐਮ ਰਵਿੰਦਰ ਸਿੰਘ ਅਰੋੜਾ, ਟਰੱਕ ਯੁਨੀਅਨ ਪ੍ਰਧਾਨ ਅੰਕੁਸ਼ ਮੁਟਨੇਜਾ, ਟੋਨੀ ਛਾਬੜਾ, ਜਰਨੈਲ ਸਿੰਘ ਮੁਖੀਜਾ, ਕਪਤਾਨ ਛਾਬੜਾ, ਦੇਵਰਾਜ ਸ਼ਰਮਾ, ਪਿੰਟਾ ਚੁੱਘ ਵੀ ਹਾਜਰ ਸਨ।

The post ਸੜਕ ਹਾਦਸੇ ‘ਚ ਅਕਾਲ ਚਲਾਣਾ ਕਰ ਗਏ ਅਧਿਆਪਕਾਂ ਦੇ ਪਰਿਵਾਰ ਕੋਲ ਸਿੱਖਿਆ ਮੰਤਰੀ ਦੁੱਖ ਸਾਂਝਾ ਕਰਨ ਪੁੱਜੇ appeared first on TheUnmute.com - Punjabi News.

Tags:
  • breaking-news
  • fazilka
  • latest-news
  • news
  • punjab-education-minister-harjot-singh-bains
  • road-accident
  • teachers-accident
  • the-unmute-breaking-news
  • three-teachers-died
  • three-teachers-of-fazilka

ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਨੇ ਆਰਥਿਕ ਵਿਕਾਸ ਲਈ ਭਾਰਤ ਤੋਂ ਮੰਗੀ ਮਦਦ

Tuesday 04 April 2023 01:50 PM UTC+00 | Tags: breaking-news economic-crisis latest-news news ranil-wickremesinghe sri-lanka sri-lankan-president-ranil-wickremesinghe the-unmute-breaking-news the-unmute-punjabi-news

ਚੰਡੀਗੜ੍ਹ, 04 ਅਪ੍ਰੈਲ 2023: ਸ਼੍ਰੀਲੰਕਾ (Sri Lanka) ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਭਾਰਤ ਤੋਂ ਮਦਦ ਦੀ ਮੰਗ ਕੀਤੀ ਹੈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨ, ਡਿਜੀਟਲ ਟੈਕਨਾਲੋਜੀ, ਸਮਰੱਥਾ ਨਿਰਮਾਣ, ਚੰਗੇ ਪ੍ਰਸ਼ਾਸਨ ਦੀ ਸਥਾਪਨਾ ਲਈ ਭਾਰਤ ਦੀ ਮਦਦ ਮੰਗੀ। ਭਾਰਤੀ ਵਫ਼ਦ ਰਾਸ਼ਟਰਪਤੀ ਵਿਕਰਮਾਸਿੰਘੇ ਦੇ ਸੱਦੇ ‘ਤੇ 1 ਅਪ੍ਰੈਲ 2023 ਨੂੰ ਦੋ ਦਿਨਾਂ ਦੇ ਦੌਰੇ ‘ਤੇ ਸ੍ਰੀਲੰਕਾ ਗਿਆ ਹੈ।

ਐਸਐਨਜੀਸੀ ਦੇ ਡਾਇਰੈਕਟਰ ਜਨਰਲ, ਭਾਰਤ ਵਿੱਚ ਸ੍ਰੀਲੰਕਾ ਦੇ ਰਾਜਦੂਤ ਗੋਪਾਲ ਬਾਗਲੇ, ਐਸੋਸੀਏਟ ਪ੍ਰੋਫੈਸਰ ਏਪੀ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵਫ਼ਦ ਦਾ ਹਿੱਸਾ ਹਨ। ਮੀਟਿੰਗ ਦੌਰਾਨ ਰਾਸ਼ਟਰਪਤੀ ਵਿਕਰਮਾਸਿੰਘੇ ਨੇ ਸ਼੍ਰੀਲੰਕਾ ਦੇ ਆਰਥਿਕ ਵਿਕਾਸ ਲਈ ਆਪਣਾ ਵਿਜ਼ਨ ਸਾਂਝਾ ਕੀਤਾ। ਮੀਟਿੰਗ ਦਾ ਧਿਆਨ ਚੰਗੇ ਪ੍ਰਸ਼ਾਸਨ, ਡਿਜੀਟਾਈਜ਼ੇਸ਼ਨ, ਨਵੀਆਂ ਸੰਸਥਾਵਾਂ ਦੇ ਵਿਕਾਸ ਸਮੇਤ ਆਰਥਿਕ ਵਿਕਾਸ ‘ਤੇ ਸੀ।

ਸ਼੍ਰੀਲੰਕਾ (Sri Lanka) ਦੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਭਾਰਤ ਦੇ ਸਮਾਜਿਕ-ਆਰਥਿਕ ਵਿਕਾਸ ਤੋਂ ਬਹੁਤ ਪ੍ਰੇਰਿਤ ਹਨ। NCGC ਦੀ ਮਦਦ ਦੀ ਮੰਗ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਚੰਗੀਆਂ ਨੀਤੀਆਂ ਅਤੇ ਚੰਗੇ ਪ੍ਰਸ਼ਾਸਨ ਬਣਾਉਣ ਵਿੱਚ ਉਸਦੀ ਮਦਦ ਕਰਨੀ ਚਾਹੀਦੀ ਹੈ। ਡਾਇਰੈਕਟਰ ਜਨਰਲ ਨੇ ਦੱਸਿਆ ਕਿ ਕਿਸ ਤਰ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀਆਂ ਨੀਤੀਆਂ ਰਾਹੀਂ ਸੂਬੇ ਨੂੰ ਵਿਜ਼ਨ ਦਿੱਤਾ। ਗੁਜਰਾਤ ਪਿਛਲੇ 20 ਸਾਲਾਂ ਤੋਂ ਆਰਥਿਕ ਵਿਕਾਸ ਕਰ ਰਿਹਾ ਹੈ। ਪ੍ਰਧਾਨ ਮੰਤਰੀ ਕੋਲ ਚੰਗਾ ਸ਼ਾਸਨ ਹੈ, ਪਾਰਦਰਸ਼ੀ ਅਤੇ ਜਵਾਬਦੇਹ ਹੈ।

ਪ੍ਰਧਾਨ ਮੰਤਰੀ ਦੇ ਵਸੁਧੈਵ ਕੁਟੁੰਬਕਮ ਦੇ ਫਲਸਫੇ ਦੇ ਅਨੁਸਾਰ, NCGG ਵਿਦੇਸ਼ ਮੰਤਰਾਲੇ ਦੇ ਨਾਲ ਸਿਵਲ ਸਰਵੈਂਟਸ ਦੇ ਸਹਿਯੋਗ ਅਤੇ ਸਿੱਖਣ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਚਰਚਾ ਦੌਰਾਨ, ਸ੍ਰੀਲੰਕਾ ਦੇ ਰਾਸ਼ਟਰਪਤੀ ਨੇ ਬੇਨਤੀ ਕੀਤੀ ਕਿ NCGG ਸਾਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰੇ। ਭਾਰਤ ਤੇਜ਼ੀ ਨਾਲ ਸਮਾਜਿਕ-ਆਰਥਿਕ ਵਿਕਾਸ ਅਤੇ ਉੱਚ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਗਵਰਨੈਂਸ ਅਤੇ ਭਾਗੀਦਾਰੀ ਨੀਤੀਆਂ ਤਿਆਰ ਕਰ ਰਿਹਾ ਹੈ।

The post ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਨੇ ਆਰਥਿਕ ਵਿਕਾਸ ਲਈ ਭਾਰਤ ਤੋਂ ਮੰਗੀ ਮਦਦ appeared first on TheUnmute.com - Punjabi News.

Tags:
  • breaking-news
  • economic-crisis
  • latest-news
  • news
  • ranil-wickremesinghe
  • sri-lanka
  • sri-lankan-president-ranil-wickremesinghe
  • the-unmute-breaking-news
  • the-unmute-punjabi-news

DC vs GT: ਗੁਜਰਾਤ ਵਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ, ਜਾਣੋ ਦੋਵਾਂ ਟੀਮਾਂ ਦੀ ਪਲੇਇੰਗ-11

Tuesday 04 April 2023 01:59 PM UTC+00 | Tags: breaking-news cricket-news dc-vs-gt dc-vs-gt-live-match delhi delhi-capitals gujarat gujarat-titans ipl-2023 lucknow-supergiants. news sports-news

ਚੰਡੀਗੜ੍ਹ, 04 ਅਪ੍ਰੈਲ 2023: (DC vs GT) ਆਈਪੀਐੱਲ ਦੇ 16ਵੇਂ ਸੀਜ਼ਨ ਦੇ 7ਵੇਂ ਮੈਚ ‘ਚ ਗੁਜਰਾਤ ਟਾਈਟਨਸ ਦੀ ਟੀਮ ਦਿੱਲੀ ਕੈਪੀਟਲਸ ਨਾਲ ਭਿੜ ਰਹੀ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਮੈਚ ‘ਚ ਗੁਜਰਾਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦਿੱਲੀ ਸੀਜ਼ਨ ‘ਚ ਆਪਣੀ ਪਹਿਲੀ ਜਿੱਤ ਦੀ ਤਲਾਸ਼ ‘ਚ ਹੈ। ਉਸ ਨੂੰ ਪਿਛਲੇ ਮੈਚ ‘ਚ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ ਗੁਜਰਾਤ ਨੇ ਆਪਣੇ ਪਹਿਲੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਹਰਾਇਆ।

ਜਾਣੋ ਦੋਵਾਂ ਟੀਮਾਂ ਦੀ ਪਲੇਇੰਗ-11

ਦਿੱਲੀ ਕੈਪੀਟਲਜ਼: ਪ੍ਰਿਥਵੀ ਸ਼ਾਅ, ਡੇਵਿਡ ਵਾਰਨਰ (ਕਪਤਾਨ), ਮਿਸ਼ੇਲ ਮਾਰਸ਼, ਰਿਲੇ ਰੂਸੋ, ਸਰਫਰਾਜ਼ ਖਾਨ (ਵਿਕੇਟਕੀਪਰ), ਅਕਸ਼ਰ ਪਟੇਲ, ਅਭਿਸ਼ੇਕ ਪੋਰੇਲ, ਕੁਲਦੀਪ ਯਾਦਵ, ਅਮਨ ਹਕੀਮ ਖਾਨ, ਖਲੀਲ ਅਹਿਮਦ, ਐਨਰਿਚ ਨੌਰਤਜੇ।

ਗੁਜਰਾਤ ਟਾਈਟਨਸ: ਰਿਧੀਮਾਨ ਸਾਹਾ (ਵਿਕੇਟਕੀਪਰ), ਸ਼ੁਭਮਨ ਗਿੱਲ, ਸਾਈ ਸੁਦਰਸ਼ਨ, ਹਾਰਦਿਕ ਪੰਡਯਾ (ਕਪਤਾਨ), ਡੇਵਿਡ ਮਿਲਰ, ਰਾਹੁਲ ਤੇਵਤੀਆਂ, ਰਾਸ਼ਿਦ ਖਾਨ, ਮੁਹੰਮਦ ਸ਼ਮੀ, ਜੋਸ਼ੂਆ ਲਿਟਲ, ​​ਯਸ਼ ਦਿਆਲ, ਅਲਜ਼ਾਰੀ ਜੋਸੇਫ।

The post DC vs GT: ਗੁਜਰਾਤ ਵਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ, ਜਾਣੋ ਦੋਵਾਂ ਟੀਮਾਂ ਦੀ ਪਲੇਇੰਗ-11 appeared first on TheUnmute.com - Punjabi News.

Tags:
  • breaking-news
  • cricket-news
  • dc-vs-gt
  • dc-vs-gt-live-match
  • delhi
  • delhi-capitals
  • gujarat
  • gujarat-titans
  • ipl-2023
  • lucknow-supergiants.
  • news
  • sports-news

WHO ਦਾ ਦਾਅਵਾ, ਵਿਸ਼ਵ ਪੱਧਰ 'ਤੇ ਛੇ ਵਿੱਚੋਂ ਇੱਕ ਵਿਅਕਤੀ ਬਾਂਝਪਨ ਦਾ ਸ਼ਿਕਾਰ

Tuesday 04 April 2023 02:09 PM UTC+00 | Tags: health health-news infertility infertility-issue ivf news vitro-fertilization who who-director-general-tedros-adhanom-ghebreyesus world-health-organization

ਚੰਡੀਗੜ੍ਹ, 04 ਅਪ੍ਰੈਲ 2023: ਵਿਸ਼ਵ ਸਿਹਤ ਸੰਗਠਨ (WHO) ਨੇ ਮੰਗਲਵਾਰ ਨੂੰ ਇੱਕ ਨਵੀਂ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਵਿਸ਼ਵ ਪੱਧਰ ‘ਤੇ ਛੇ ਵਿੱਚੋਂ ਇੱਕ ਵਿਅਕਤੀ ਬਾਂਝਪਨ ਦਾ ਸ਼ਿਕਾਰ ਹੈ। ਸੰਗਠਨ ਨੇ ਕਿਹਾ ਕਿ ਲਗਭਗ 17.5 ਪ੍ਰਤੀਸ਼ਤ ਬਾਲਗ ਆਬਾਦੀ ਬਾਂਝਪਨ ਦਾ ਅਨੁਭਵ ਕਰਦੀ ਹੈ, ਜੋ ਲੋੜਵੰਦਾਂ ਲਈ ਕਿਫਾਇਤੀ, ਉੱਚ-ਗੁਣਵੱਤਾ ਵਾਲੀ ਉਪਜਾਊ ਦੇਖਭਾਲ ਦੀ ਜ਼ਰੂਰਤ ਨੂੰ ਦਰਸਾਉਂਦੀ ਹੈ।

ਉੱਚ-ਆਮਦਨ ਵਾਲੇ ਦੇਸ਼ਾਂ ਵਿੱਚ ਜੀਵਨ ਕਾਲ ਦਾ ਪ੍ਰਸਾਰ 17.8 ਪ੍ਰਤੀਸ਼ਤ ਅਤੇ ਘੱਟ ਅਤੇ ਮੱਧ-ਆਮਦਨ ਵਾਲੇ ਦੇਸ਼ਾਂ ਵਿੱਚ 16.5 ਪ੍ਰਤੀਸ਼ਤ ਸੀ। ਡਬਲਯੂਐਚਓ ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਕਿਹਾ ਕਿ ਰਿਪੋਰਟ ਇੱਕ ਮਹੱਤਵਪੂਰਨ ਸੱਚਾਈ ਦਾ ਖ਼ੁਲਾਸਾ ਕਰਦੀ ਹੈ, ਕਿ ਬਾਂਝਪਨ ਭੇਦਭਾਵ ਨਹੀਂ ਕਰਦਾ ਹੈ। ਘੇਬਰੇਅਸਸ ਨੇ ਕਿਹਾ ਕਿ ਬਾਂਝਪਨ ਤੋਂ ਪ੍ਰਭਾਵਿਤ ਲੋਕਾਂ ਦਾ ਅੰਕੜਾ ਪ੍ਰਜਨਨ ਦੇਖਭਾਲ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ। ਬਾਂਝਪਨ ਨੂੰ ਹੁਣ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਪਰਿਵਾਰ ਵਧਾਉਣ ਦੇ ਸੁਰੱਖਿਅਤ, ਪ੍ਰਭਾਵੀ ਅਤੇ ਕਿਫ਼ਾਇਤੀ ਤਰੀਕੇ ਉਪਲਬਧ ਹੋਣੇ ਚਾਹੀਦੇ ਹਨ।

ਇਲਾਜ ਬਹੁਤ ਮਹਿੰਗਾ

ਬਾਂਝਪਨ ਮਰਦ ਜਾਂ ਮਾਦਾ ਪ੍ਰਜਨਨ ਪ੍ਰਣਾਲੀ ਦੀ ਇੱਕ ਬਿਮਾਰੀ ਹੈ, ਜਿਸਨੂੰ ਨਿਯਮਤ ਅਸੁਰੱਖਿਅਤ ਸੰਭੋਗ ਦੇ 12 ਮਹੀਨਿਆਂ ਜਾਂ ਵੱਧ ਤੋਂ ਬਾਅਦ ਗਰਭ ਅਵਸਥਾ ਪ੍ਰਾਪਤ ਕਰਨ ਵਿੱਚ ਅਸਫਲਤਾ ਦੁਆਰਾ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਹ ਲੋਕਾਂ ਨੂੰ ਮਾਨਸਿਕ ਤੌਰ ‘ਤੇ ਪ੍ਰਭਾਵਿਤ ਕਰਦਾ ਹੈ। ਸਮੱਸਿਆ ਦੀ ਵਿਸ਼ਾਲਤਾ ਦੇ ਬਾਵਜੂਦ, ਬਾਂਝਪਨ ਨੂੰ ਰੋਕਣ ਅਤੇ ਇਲਾਜ ਕਰਨ ਦੇ ਹੱਲ ਬਹੁਤ ਸਾਰੇ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ, ਇੱਥੋਂ ਤੱਕ ਕਿ ਇਨ ਵਿਟਰੋ ਫਰਟੀਲਾਈਜ਼ੇਸ਼ਨ (IVF) ਵਰਗੀਆਂ ਤਕਨੀਕਾਂ ਮਹਿੰਗੀਆਂ ਅਤੇ ਸੀਮਤ ਹੋਣ ਦੇ ਬਾਵਜੂਦ।

ਗਰੀਬਾਂ ਦਾ ਇਲਾਜ ਅਸੰਭਵ

WHO ਦੇ ਜਿਨਸੀ ਅਤੇ ਪ੍ਰਜਨਨ ਸਿਹਤ ਅਤੇ ਖੋਜ ਦੇ ਨਿਰਦੇਸ਼ਕ, ਪਾਸਕਲ ਅਲੋਟੇ ਨੇ ਕਿਹਾ ਕਿ ਲੱਖਾਂ ਲੋਕਾਂ ਨੂੰ ਬਾਂਝਪਨ ਦਾ ਇਲਾਜ ਅਤੇ ਫਾਲੋ-ਅੱਪ ਦੇਖਭਾਲ ਬਹੁਤ ਮਹਿੰਗੀ ਲੱਗਦੀ ਹੈ। ਇਸ ਕਾਰਨ ਕਈ ਵਾਰ ਪ੍ਰਭਾਵਿਤ ਲੋਕਾਂ ਦਾ ਇਲਾਜ ਕਰਵਾਉਣਾ ਅਸੰਭਵ ਹੋ ਜਾਂਦਾ ਹੈ। ਅਲੋਟੇ ਨੇ ਕਿਹਾ ਕਿ ਬਿਹਤਰ ਨੀਤੀਆਂ ਅਤੇ ਜਨਤਕ ਫੰਡਿੰਗ ਇਲਾਜ ਵਿੱਚ ਸੁਧਾਰ ਕਰ ਸਕਦੀ ਹੈ।

The post WHO ਦਾ ਦਾਅਵਾ, ਵਿਸ਼ਵ ਪੱਧਰ ‘ਤੇ ਛੇ ਵਿੱਚੋਂ ਇੱਕ ਵਿਅਕਤੀ ਬਾਂਝਪਨ ਦਾ ਸ਼ਿਕਾਰ appeared first on TheUnmute.com - Punjabi News.

Tags:
  • health
  • health-news
  • infertility
  • infertility-issue
  • ivf
  • news
  • vitro-fertilization
  • who
  • who-director-general-tedros-adhanom-ghebreyesus
  • world-health-organization

ਦਿੱਲੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤਾਂ 'ਚ ਕਟੌਤੀ, ਚਾਂਦੀ 240 ਰੁਪਏ ਹੋਈ ਮਜ਼ਬੂਤ

Tuesday 04 April 2023 02:19 PM UTC+00 | Tags: bnews breaking-news dellhi gold-price gold-prices gold-silver-prices ibjarates.com india-bullion-and-jewelers-association indian-bullion-market indian-market news sarafa-market-of-delhi the-unmute-breaking-news the-unmute-punjabi-news

ਚੰਡੀਗੜ੍ਹ, 04 ਅਪ੍ਰੈਲ 2023: ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਰਾਫਾ ਬਾਜ਼ਾਰ ‘ਚ ਸੋਨੇ (Gold) ਦੀ ਕੀਮਤ 180 ਰੁਪਏ ਡਿੱਗ ਕੇ 59,600 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈ। HDFC ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ ‘ਚ ਸੋਨਾ 59,780 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ, ਜਦਕਿ ਚਾਂਦੀ 240 ਰੁਪਏ ਵਧ ਕੇ 72,140 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ ਸੀ।

ਐਚਡੀਐਫਸੀ ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ ਕਿ ਦਿੱਲੀ ਬਾਜ਼ਾਰ ‘ਚ ਸਪਾਟ ਗੋਲਡ ਦੀ ਕੀਮਤ 180 ਰੁਪਏ ਦੀ ਗਿਰਾਵਟ ਨਾਲ 59,600 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈ। ਕੌਮਾਂਤਰੀ ਬਾਜ਼ਾਰ ‘ਚ ਸੋਨਾ 1,982 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ, ਜਦਕਿ ਚਾਂਦੀ ਵੀ 24.04 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਈ।

The post ਦਿੱਲੀ ਦੇ ਸਰਾਫਾ ਬਾਜ਼ਾਰ ‘ਚ ਸੋਨੇ ਦੀ ਕੀਮਤਾਂ ‘ਚ ਕਟੌਤੀ, ਚਾਂਦੀ 240 ਰੁਪਏ ਹੋਈ ਮਜ਼ਬੂਤ appeared first on TheUnmute.com - Punjabi News.

Tags:
  • bnews
  • breaking-news
  • dellhi
  • gold-price
  • gold-prices
  • gold-silver-prices
  • ibjarates.com
  • india-bullion-and-jewelers-association
  • indian-bullion-market
  • indian-market
  • news
  • sarafa-market-of-delhi
  • the-unmute-breaking-news
  • the-unmute-punjabi-news

Covid-19: ਪੰਜਾਬ 'ਚ ਕੋਰੋਨਾ 73 ਨਵੇਂ ਕੇਸ ਆਏ ਸਾਹਮਣੇ, ਪੜ੍ਹੋ ਪਿਛਲੇ 24 ਘੰਟਿਆਂ ਦੀ ਰਿਪੋਰਟ

Tuesday 04 April 2023 02:31 PM UTC+00 | Tags: breaking-news cm-bhagwant-mann corona latest-news news punjab punjab-government punjabi-news the-unmute-breaking-news

ਚੰਡੀਗੜ੍ਹ, 04 ਅਪ੍ਰੈਲ 2023: ਕੋਰੋਨਾ (Covid-19) ਦੀ ਚੌਥੀ ਲਹਿਰ ਦੇ ਖਦਸ਼ੇ ਕਾਰਨ ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ਨੂੰ ਅਲਰਟ 'ਤੇ ਰੱਖਿਆ ਹੈ, ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ ਕੋਈ ਮੌਤ ਨਹੀਂ ਹੋਈ ਜਦੋਂ ਕਿ 73 ਨਵੇਂ ਕੇਸ ਆਏ ਸਾਹਮਣੇ ਹਨ, ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 396 ਰਹਿ ਗਈ ਹੈ। ਜਦੋਂ ਕਿ ਸੂਬੇ 'ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 786442 ਹੋ ਗਈ ਹੈ ਜਦੋਂ ਕਿ 765526 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਉਥੇ ਹੀ ਹੁਣ ਤੱਕ ਕੋਰੋਨਾ ਕਾਰਨ 20520 ਮੌਤਾਂ ਹੋ ਚੁੱਕੀਆਂ ਹਨ।

ਕੋਰੋਨਾ ਰਿਪੋਰਟ ਪੜ੍ਹਨ ਲਈ ਲਿੰਕ 'ਤੇ ਕਲਿੱਕ ਕਰੋ |

The post Covid-19: ਪੰਜਾਬ ‘ਚ ਕੋਰੋਨਾ 73 ਨਵੇਂ ਕੇਸ ਆਏ ਸਾਹਮਣੇ, ਪੜ੍ਹੋ ਪਿਛਲੇ 24 ਘੰਟਿਆਂ ਦੀ ਰਿਪੋਰਟ appeared first on TheUnmute.com - Punjabi News.

Tags:
  • breaking-news
  • cm-bhagwant-mann
  • corona
  • latest-news
  • news
  • punjab
  • punjab-government
  • punjabi-news
  • the-unmute-breaking-news

ਚੰਡੀਗੜ੍ਹ, 04 ਅਪ੍ਰੈਲ 2023: ਪੰਜਾਬ ਦੇ ਲੁਧਿਆਣਾ (Ludhiana)ਦੇ ਸ਼ੇਰਪੁਰਾ ਰੋਡ ‘ਤੇ ਬਾਈਕ ਸਵਾਰ ਬਦਮਾਸ਼ਾਂ ਵੱਲੋਂ ਇੱਕ ਸਾਈਕਲ ਸਵਾਰ ਦੀ ਕੁੱਟਮਾਰ ਕਰਨ ਅਤੇ ਮੋਬਾਈਲ ਲੁੱਟਣ ਦੇ ਮਾਮਲੇ ਵਿੱਚ ਪੁਲਿਸ ਨੇ 36 ਘੰਟਿਆਂ ਦੇ ਅੰਦਰ-ਅੰਦਰ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਕੁੱਟਮਾਰ ਅਤੇ ਲੁੱਟ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ । ਫੁਟੇਜ ਦੇ ਆਧਾਰ ‘ਤੇ ਪੁਲਿਸ ਮੁਲਜ਼ਮਾਂ ਤੱਕ ਪਹੁੰਚ ਗਈ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਕੋਲੋਂ 11 ਮੋਬਾਈਲ ਫੋਨ, 5 ਹਜ਼ਾਰ ਦੀ ਨਗਦੀ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕਰਨ ਕੁਮਾਰ ਅਤੇ ਰਵਿੰਦਰ ਸਿੰਘ ਰਿੰਕੂ ਵਜੋਂ ਹੋਈ ਹੈ। ਕਰਨ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 3 ਵਿੱਚ ਦੋ ਕੇਸ ਦਰਜ ਹਨ।

ਜਦੋਂ ਮੁਲਜ਼ਮ ਕਰਨ ਕੁਮਾਰ ਨੂੰ ਪੁੱਛਗਿੱਛ ਲਈ ਲਾਕ-ਅੱਪ ਤੋਂ ਬਾਹਰ ਲਿਜਾਇਆ ਗਿਆ ਤਾਂ ਪੁਲਿਸ ਹਿਰਾਸਤ ‘ਚੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਡਿੱਗਣ ਸਮੇਂ ਉਸਦੀ ਆਪਣੀ ਬਾਂਹ ਟੁੱਟ ਗਈ। ਤਾਂ ਬਾਹਰ ਖੜ੍ਹੇ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ। ਪੁਲਿਸ ਵੱਲੋਂ ਮੁਲਜ਼ਮ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਬਾਂਹ ਦਾ ਇਲਾਜ਼ ਕਰਵਾਇਆ ਗਿਆ |

ਇਸ ਦੇ ਨਾਲ ਹੀ ਇੰਨੇ ਘੱਟ ਸਮੇਂ ਵਿੱਚ ਮੁਲਜ਼ਮਾਂ ਤੱਕ ਪਹੁੰਚਣ ਵਾਲੇ ਐਸਐਚਓ ਨਰਦੇਵ ਸਿੰਘ ਨੂੰ ਇਨਾਮ ਵਜੋਂ 11 ਹਜ਼ਾਰ ਹੋਰ ਡੀਜੀਪੀ ਕੋਮੋਡੇਸ਼ਨ ਡਿਸਕ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਕੰਮ ਕਰ ਰਹੀ ਟੀਮ ਨੂੰ 21 ਹਜ਼ਾਰ ਨਕਦ ਅਤੇ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ ਹਨ।

The post ਸਾਈਕਲ ਸਵਾਰ ਨਾਲ ਕੁੱਟਮਾਰ ਕਰਨ ਤੇ ਮੋਬਾਈਲ ਲੁੱਟਣ ਵਾਲਿਆਂ ਨੂੰ ਲੁਧਿਆਣਾ ਪੁਲਿਸ ਨੇ ਕੀਤਾ ਕਾਬੂ appeared first on TheUnmute.com - Punjabi News.

Tags:
  • crime
  • crime-news
  • ips-mandeep-singh-sidhu-news
  • ludhiana-police
  • news
  • robbing
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form