TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਸਲਾਮ ਇਰਫ਼ਾਨ ਖ਼ਾਨ ! Saturday 29 April 2023 12:05 PM UTC+00 | Tags: salam-irfan-khan ਹਰਪ੍ਰੀਤ ਸਿੰਘ ਕਾਹਲੋਂ The Unmuteਪਿਕੂ : ਇੱਥੇ ਇੱਕ ਥੀਏਟਰ ਸੀ …. ਹੁਣ ਬਿਲਡਿੰਗ ਬਣ ਗਈ ਇੱਕ ਉੱਮਰ ਤੋਂ ਬਾਅਦ ਮਾਪੇ ਜ਼ਿੰਦਾ ਨਹੀਂ ਰਹਿ ਪਾਉਂਦੇ, ਉਹਨਾਂ ਨੂੰ ਜ਼ਿੰਦਾ ਰੱਖਣਾ ਪੈਂਦਾ ਅਤੇ ਇਹ ਜ਼ਿੰਮੇਵਾਰੀ ਬੱਚਿਆਂ ਦੀ ਹੀ ਹੈ। – ਇਰਫ਼ਾਨ ਖ਼ਾਨ ਦੀ ਫ਼ਿਲਮ ਪਿਕੂ ਦੇ ਸੰਵਾਦ ਹਿੰਦੀ ਸਿਨੇਮੇ ਦਾ ਸ਼ਾਹਕਾਰ ਅਦਾਕਾਰ ਹੁਣ ਜੇ ਸਾਡੇ ਵਿੱਚ ਨਹੀਂ ਹੈ। ਉਹ ਲੰਮੀ ਬਿਮਾਰੀ ਤੋਂ ਬਾਅਦ ਆਪਣੇ ਢਿੱਲੇ ਮੱਠੇ ਸਰੀਰ ਨਾਲ ਆਖਰੀ ਫਿਲਮ ਅੰਗਰੇਜ਼ੀ ਮੀਡੀਅਮ ਨੂੰ ਪੂਰਾ ਕਰ ਕੇ ਤੁਰ ਗਿਆ ਹੈ। ਹਿੰਦੀ ਸਿਨੇਮਾ ਦੇ ਵਿੱਚ ਇਰਫ਼ਾਨ ਖ਼ਾਨ ਨੂੰ ਜੇ ਸਮਝਣਾ ਹੈ ਤਾਂ ਉਸ ਦਾ ਇੱਕੋ ਹੀ ਢੰਗ ਹੈ ਕਿ ਉਹਨੂੰ ਕਿਸੇ ਵੀ ਖ਼ਾਕੇ ਵਿੱਚ ਬੰਨ੍ਹ ਕੇ ਨਾ ਵੇਖੋ। ਉਹ ਕਿੱਥੋਂ ਦਾ ਸੀ ਉਹ ਕਿੱਥੇ ਪੂਰਾ ਹੋਇਆ ਇਸ ਦਰਮਿਆਨ ਉਹਦੀ ਜ਼ਿੰਦਗੀ ਕਿਹੋ ਜਿਹੀ ਸੀ ਇਹ ਉਹਦੀ ਜ਼ਿੰਦਗੀ ਦੇ ਸਫ਼ੇ ਹਨ ਜੋ ਅਸੀਂ ਗੂਗਲ ਤੇ ਸਰਚ ਕਰਦਿਆਂ ਬਿਹਤਰ ਜਾਣ ਸਕਦੇ ਹਾਂ। ਬਤੌਰ ਇਰਫ਼ਾਨ ਖ਼ਾਨ ਇੱਕ ਅਦਾਕਾਰ ਦੇ ਤੌਰ ਤੇ ਜੇ ਉਹਨੂੰ ਅਸੀਂ ਲੱਭਣਾ ਹੈ ਤਾਂ ਉਹ ਉਹਦੀਆਂ ਫ਼ਿਲਮਾਂ ਵਿੱਚ ਹੈ। ਇਸ ਲੇਖ ਦੇ ਸ਼ੁਰੂ ਵਿੱਚ ਜਿਹੜੇ ਸੰਵਾਦ ਮੈਂ ਲਿਖੇ ਹਨ ਇਹ ਸੁਜੀਤ ਸਰਕਾਰ ਦੀ ਫ਼ਿਲਮ ਪਿੱਕੂ ਦੇ ਸਨ। ਪੀਕੂ ਉਨ੍ਹਾਂ ਫ਼ਿਲਮਾਂ ਵਿੱਚੋਂ ਹੈ ਜੋ ਮੈਂ ਵੇਖੀਆਂ ਅਤੇ ਮੇਰੀ ਨਿੱਜੀ ਕੁਲੈਕਸ਼ਨ ਦੀਆਂ ਮੁੱਢਲੀਆਂ ਦਸ ਫਿਲਮਾਂ ਦਾ ਹਿੱਸਾ ਹੈ। ਇਰਫਾਨ ਖਾਨ ਦੀ ਅਦਾਕਾਰੀ ਵਿੱਚ ਪਾਤਰ ਆਪਣੇ ਕਿਰਦਾਰ ਨੂੰ ਜਿਉਂਦੇ ਸਨ। ਹੁੰਦਾ ਇਹ ਹੈ ਕਿ ਅਦਾਕਾਰ ਪਾਤਰ ਨੂੰ ਜਾਂਦਾ ਹੈ ਪਰ ਇਰਫਾਨ ਖਾਨ ਦੇ ਪਾਤਰ ਇਰਫਾਨ ਖਾਨ ਵਿੱਚ ਜਿਉਂਦੇ ਸਨ। ਤਿਗਮਾਂਸ਼ੂ ਧੂਲੀਆ ਦੀ ਫ਼ਿਲਮ ਹਾਸਲ ਉਹ ਫ਼ਿਲਮ ਹੈ ਜਦੋਂ ਮੈਨੂੰ ਸਭ ਤੋਂ ਪਹਿਲਾਂ ਇਹ ਅਦਾਕਾਰ ਪਿਆਰਾ ਲੱਗਾ। ਵਿਦਿਆਰਥੀ ਸਿਆਸਤ , ਇਸ਼ਕ , ਈਰਖਾ ਦੀ ਜ਼ਮੀਨ ਤੇ ਤਿਆਰ ਇਹ ਫ਼ਿਲਮ ਬਾਲੀਵੁੱਡ ਦੇ ਚਾਲੂ ਫਾਰਮੂਲੇ ਤੋਂ ਹੱਟਕੇ ਸੀ। 2003 ਵਿੱਚ ਆਈ ਇਸ ਫ਼ਿਲਮ ਦੇ ਅਦਾਕਾਰ ਜਿੰਮੀ ਸ਼ੇਰਗਿੱਲ ਅਤੇ ਰਿਸ਼ਿਤਾ ਭੱਟ ਸਨ। ਇਸ ਫਿਲਮ ਦਾ ਦੂਜਾ ਅਹਿਮ ਕਿਰਦਾਰ ਇਰਫਾਨ ਖਾਨ ਦਾ ਨਿਭਾਇਆ ਸੀ। ਉਸ ਦੌਰ ਦੇ ਅੰਦਰ ਇਸ ਤਰ੍ਹਾਂ ਦੀ ਕਹਾਣੀ ਨੇ ਸਭ ਨੂੰ ਹੈਰਾਨ ਕੀਤਾ ਸੀ ਅਤੇ ਹੀਰੋ ਨਾਲੋਂ ਜ਼ਿਆਦਾ ਨੈਗਟਿਵ ਕਿਰਦਾਰ ਚਰਚਾ ਦਾ ਵਿਸ਼ਾ ਬਣਿਆ ਸੀ। ਇਰਫਾਨ ਖਾਨ ਦੀ ਕੌਮਾਂਤਰੀ ਪੱਧਰ ਤੇ ਸਭ ਤੋਂ ਪਹਿਲੀ ਚਰਚਾ ਆਸਿਫ਼ ਕਪਾਡੀਆ ਦੀ ਫਿਲਮ ‘ਦਿ ਵਾਰੀਅਰ’ ਨਾਲ ਹੋਈ ਸੀ। ਬ੍ਰਿਟਿਸ਼ ਅਕੈਡਮੀ ਫਿਲਮ ਐਂਡ ਟੈਲੀਵਿਜ਼ਨ ਐਵਾਰਡ ਵਿੱਚ ਇਸ ਫਿਲਮ ਨੇ ਖੂਬ ਵਾਹ ਵਾਹੀ ਇਕੱਠੀ ਕੀਤੀ। ਇਰਫਾਨ ਖ਼ਾਨ ਇੱਕ ਅਜਿਹਾ ਅਦਾਕਾਰ ਹੈ ਜੋ ਆਪਣੇ ਰੰਗ ਦੀਆਂ ਫ਼ਿਲਮਾਂ ਕਰਦਾ ਹੋਇਆ ਸਭ ਦੀ ਚਰਚਾ ਵਿੱਚ ਰਿਹਾ ਪਰ ਅੱਤ ਫਾਰਮੂਲਾ ਫ਼ਿਲਮਾਂ ਵਿੱਚ ਵੀ ਉਹਨੇ ਸਭ ਦਾ ਧਿਆਨ ਖਿੱਚਿਆ। 1986 ਵਿੱਚ ਆਈ ਮੀਰਾ ਨਾਇਰ ਦੀ ਫ਼ਿਲਮ ਸਲਾਮ ਬੰਬੇ ਨਿੱਕੇ ਨਿੱਕੇ ਕਿਰਦਾਰਾਂ ਨਾਲ ਨਿੱਕੀਆਂ ਨਿੱਕੀਆਂ ਕਹਾਣੀਆਂ ਨਾਲ ਭਰੀ ਫਿਲਮ ਸੀ। ਇਸ ਫ਼ਿਲਮ ਵਿੱਚ ਚਿੱਠੀਆਂ ਲਿਖਦਾ ਇਰਫਾਨ ਖਾਨ ਆਪਣੇ ਨਿੱਕੇ ਜਿਹੇ ਕਿਰਦਾਰ ਵਿੱਚ ਵੀ ਸਭ ਦੀ ਨਜ਼ਰਾਂ ਵਿੱਚ ਆਇਆ। ਇਰਫ਼ਾਨ ਖ਼ਾਨ ਨਾਲ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਨਾ ਪ੍ਰਚਾਰ, ਨਾ ਕਿਸੇ ਤਰ੍ਹਾਂ ਦੀ ਫਿਲਮ ਦੀ ਚਰਚਾ ਪਰ ਫ਼ਿਲਮ ਇਕੱਲੇ ਇਰਫਾਨ ਖਾਨ ਦੇ ਦਮ ਤੇ ਚੱਲ ਜਾਵੇ। ਹਾਸਲ, ਪਾਨ ਸਿੰਘ ਤੋਮਰ ਦੇ ਲੰਚ ਬਾਕਸ ਇਹ ਸਾਰੀਆਂ ਫਿਲਮਾਂ ਦਾ ਪਹਿਲਾਂ ਸਿਰਨਾਵਾਂ ਉਹ ਆਪ ਸੀ। ਵਿਸ਼ਾਲ ਭਾਰਦਵਾਜ ਦੀ ਫ਼ਿਲਮ ਮਕਬੂਲ ਜਿੰਨੀ ਹਦਾਇਤਕਾਰ ਦੀ ਫ਼ਿਲਮ ਸੀ ਉਨੀ ਹੀ ਇਰਫ਼ਾਨ ਖ਼ਾਨ ਤੱਬੂ ਅਤੇ ਪੰਕਜ ਕਪੂਰ ਦੀ ਫ਼ਿਲਮ ਸੀ। ਵਿਲੀਅਮ ਸ਼ੇਕਸਪੀਅਰ ਦੀ ਦੀਵਾਨਗੀ ਭਾਰਤੀ ਸਿਨੇਮਾ ਦੇ ਅੰਦਰ ਹਮੇਸ਼ਾ ਰਹੀ ਹੈ। ਇਸ ਤੋਂ ਪਹਿਲਾਂ ਗੁਲਜ਼ਾਰ ਨੇ ਕਾਮੇਡੀ ਆਫ ਐਰਰ ‘ਤੇ ਅੰਗੂਰ ਫ਼ਿਲਮ ਬਣਾਈ ਸੀ ਅਤੇ ਸ਼ੇਕਸਪੀਅਰ ਦੇ ਰੋਮੀਓ ਐਂਡ ਜੂਲੀਅਟ ਤੇ ਆਧਾਰਿਤ ਇੱਕ ਵਾਰ ਨਹੀਂ 9-10 ਵਾਰ ਫ਼ਿਲਮਾਂ ਬਣੀਆਂ ਹਨ। ਪਰ ਜੋ ਪੇਸ਼ਕਾਰੀ ਵਿਲੀਅਮ ਸ਼ੈਕਸਪੀਅਰ ਦੇ ਨਾਟਕਾਂ ਦੀ ਵਿਸ਼ਾਲ ਭਾਰਦਵਾਜ ਨੇ ਕੀਤੀ ਉਹ ਹੁਣ ਤੱਕ ਦੀ ਸਭ ਤੋਂ ਵੱਖਰੀ ਪੇਸ਼ਕਾਰੀ ਸੀ। ਵਿਸ਼ਾਲ ਭਾਰਦਵਾਜ ਦੀ ਫ਼ਿਲਮ ਮਕਬੂਲ ਵਿੱਚ ਇਰਫ਼ਾਨ ਖ਼ਾਨ ਦਾ ਕਿਰਦਾਰ ਵਾਰ ਵਾਰ ਵੇਖਣਾ ਜ਼ਰੂਰੀ ਹੈ। ਵਿਸ਼ਾਲ ਭਾਰਦਵਾਜ ਨੇ ਜਦੋਂ ਫਿਲਮ ਹੈਦਰ ਬਣਾਈ ਸੀ ਤਾਂ ਉਸ ਵਿੱਚ ਅਖਤਰ ਮੁਇਨੁਦੀਨ ਦੀ ਨਿੱਕੀ ਕਹਾਣੀ ‘ਨਵੀਂ ਬੀਮਾਰੀ’ ਨੂੰ ਨਿੱਕੇ ਜਿਹੇ ਦ੍ਰਿਸ਼ ਵਿੱਚ ਕਹਿ ਦੇਣ ਲਈ ਇਰਫਾਨ ਖਾਨ ਹੀ ਕਮਾਲ ਦਾ ਅਦਾਕਾਰ ਸੀ। ਕਹਾਣੀ ਸੀ ਕਿ ਕਸ਼ਮੀਰ ਦੇ ਘਰਾਂ ਵਿੱਚ ਫ਼ੌਜ ਕਿਸੇ ਵੀ ਵੇਲੇ ਕਿਸੇ ਵੀ ਸਮੇਂ ਗਸ਼ਤ ਕਰਦੀ ਹੈ ਤਾਂ ਉਹ ਲੋਕਾਂ ਦੇ ਘਰਾਂ ਦੀ ਤਲਾਸ਼ੀ ਲੈਂਦੀ ਹੈ। ਬੁਜ਼ਰਗ ਆਪਣੇ ਹੀ ਘਰ ਦੀ ਦਹਿਲੀਜ਼ ਨੂੰ ਪਾਰ ਕਰ ਅੰਦਰ ਨਹੀਂ ਵੜ ਰਿਹਾ । ਜਦੋਂ ਤੱਕ ਕੋਈ ਉਹਦੀ ਆਈ ਡੀ ਚੈੱਕ ਕਰ,ਤਲਾਸ਼ੀ ਲੈ ਉਹਨੂੰ “ਸਭ ਠੀਕ ਹੈ” ਕਹਿ ਅੰਦਰ ਜਾਣ ਨੂੰ ਨਹੀਂ ਕਹਿ ਰਿਹਾ …. ਆਪਣੇ ਹੀ ਘਰ ਰੋਜ਼ਾਨਾ ਦੀਆਂ ਤਲਾਸ਼ੀਆਂ ‘ਚੋਂ ਉਹ ਆਪਣੇ ਹੀ ਘਰ ਲਈ ਅਜਨਬੀ ਹੋ ਗਏ ਹਨ। ਆਪਣੇ ਹੀ ਘਰ ਤੋਂ ਬੇਗਾਨਾ ਹੋਣਾ ਕਿੱਡਾ ਵੱਡਾ ਸੰਤਾਪ ਹੈ। ਇਹ ਸੰਵੇਦਨਾ ਵਾਲੇ ਮਨ ਲਈ ਤਾਂ ਬੜਾ ਭੈੜਾ ਰੁਦਨ ਹੈ ! ਇਹ ਦ੍ਰਿਸ਼ ਬਸ਼ਰਤ ਪੀਰ ਨੇ ਆਪਣੇ ਕਸ਼ਮੀਰ ਦੇ ਕਹਾਣੀਕਾਰ ਅਖਤਰ ਮੋਹਿਊਦੀਨ ਦੀ ਨਿੱਕੀ ਕਹਾਣੀ ‘ਨਵੀਂ ਬਿਮਾਰੀ’ ਤੋਂ ਸਿਰਜਿਆ ਸੀ। ਇਹ ਦ੍ਰਿਸ਼ ਫਿਲਮ ਹੈਦਰ ਦੀ ਆਪਣੇ ਆਪ ਵਿੱਚ ਮੁਕੰਮਲ ਪੇਸ਼ਕਾਰੀ ਹੈ।ਇਸ ਪੇਸ਼ਕਾਰੀ ਨੂੰ ਜਿਊਂਦਾ ਕਰਨ ਵਾਲਾ ਅਦਾਕਾਰ ਇਰਫਾਨ ਖ਼ਾਨ ਹੈ। ਫ਼ਿਲਮ ਪਾਨ ਸਿੰਘ ਤੋਮਰ ਨੂੰ ਕੌਣ ਭੁੱਲ ਸਕਦਾ ਹੈ। ਫਿਲਮ 'ਪਾਨ ਸਿੰਘ ਤੋਮਰ' 'ਚ ਪੱਤਰਕਾਰ ਪਾਨ ਸਿੰਘ ਤੋਮਰ ਨੂੰ ਪੁੱਛਦਾ ਹੈ ਕਿ ਤੁਸੀ ਬੰਦੂਕ ਕਦੋਂ ਚੁੱਕੀ ? ਜਵਾਬ ਹੈ ਕਿ ਅਜ਼ਾਦ ਭਾਰਤ ਦੇ ਨਿਰਮਾਣ ਦੇ ਨਾਲੋਂ ਨਾਲ ਹੀ ਸਾਡੇ ਹੱਥ 'ਚ ਬੰਦੂਕ ਆ ਗਈ। ਹਿੰਦੀ ਸਿਨੇਮਾ ਨੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਬਦਲਦੇ ਹਾਲਾਤਾਂ ਦੇ ਮੁਤਾਬਕ ਹੀ ਆਪਣੇ ਸਿਨੇਮਾ ਦੇ ਕਾਲ ਖੰਡ ਤੈਅ ਕੀਤੇ। ਭਾਰਤ ਦੇ ਅੰਦਰ ਜਦੋਂ ਨਹਿਰੂ ਦੌਰ ਸੀ ਉਸ ਦੌਰ ਦੀਆਂ ਸਾਰੀਆਂ ਫ਼ਿਲਮਾਂ ਵਿੱਚ ਨਹਿਰੂ ਸਮਾਜਵਾਦੀ ਵਿਚਾਰਧਾਰਾ ਦਾ ਪ੍ਰਭਾਵ ਵੀ ਆਉਂਦਾ ਰਿਹਾ। ਇਸ ਵਿਚਾਰਧਾਰਾ ਦੀ ਅਸਫਲਤਾ ਨੇ ਐਂਗਰੀ ਯੰਗਮੈਨ ਦਾ ਸਿਨੇਮਾ ਸ਼ੁਰੂ ਕੀਤਾ। ਭਾਰਤ ਦੇ ਅੰਦਰ ਸਰਕਾਰਾਂ ਦੀ ਮੰਦੀ ਕਾਰਗੁਜ਼ਾਰੀ ਨੂੰ ਅਮਿਤਾਭ ਬੱਚਨ ਅਤੇ ਪੈਰੇਲਲ ਸਿਨੇਮਾ ਦੇ ਦੌਰ ਨੇ ਪੇਸ਼ ਕੀਤਾ। ਉਸ ਸਿਨੇਮਾ ਦਾ ਸਾਰ ਤੱਤ ਇਰਫਾਨ ਖ਼ਾਨ ਦੀ ਫ਼ਿਲਮ ਪਾਨ ਸਿੰਘ ਤੋਮਰ ਹੈ। ਇਰਫਾਨ ਖਾਨ ਇਕੱਲਾ ਸੰਜੀਦਾ ਫ਼ਿਲਮਾਂ ਦਾ ਕਲਾਕਾਰ ਨਹੀਂ ਉਹ ਡਾਇਸਪੋਰਾ ਦੇ ਭਾਰਤੀਆਂ ਦਾ ਵੀ ਕਲਾਕਾਰ ਹੈ ਅਤੇ ਮੱਧ ਵਰਗੀ ਪਰਿਵਾਰ ਦਾ ਵੀ ਕਲਾਕਾਰ ਹੈ। ਮੀਰਾ ਨਾਇਰ ਦੀ ਫਿਲਮ ਦੀ ਨੇਮਸੇਕ ਕੋਲਕਾਤਾ ਤੋਂ ਗਏ ਅਮਰੀਕਾ ਗਾਂਗੁਲੀ ਪਰਿਵਾਰ ਦੀ ਆਪਣੀ ਜੜ੍ਹਾਂ ਦੀ ਖਿੱਚੋਤਾਣ ਦੀ ਕਹਾਣੀ ਹੈ। ‘ਲਾਈਫ਼ ਆਫ਼ ਪਾਈ’ ਵੀ ਆਪਣੇ ਉਸੇ ਵਜੂਦ ਨੂੰ ਲੱਭਣ ਦੀ ਕਹਾਣੀ ਹੈ। ਹਿੰਦੀ ਮੀਡੀਅਮ ਮੱਧਵਰਗੀ ਪਰਿਵਾਰ ਦਾ ਆਪਣੇ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਫਿਕਰਮੰਦ ਹੋਣ ਦੀ ਕਹਾਣੀ ਹੈ। ਕਰੀਬ ਕਰੀਬ ਸਿੰਗਲ ਅਤੇ ਫ਼ਿਲਮ ਕਾਰਵਾਂ ਵੀ ਸਮਾਜ ਦੇ ਉਨ੍ਹਾਂ ਕਿਰਦਾਰਾਂ ਦੀ ਕਹਾਣੀ ਹੈ ਜੋ ਖਿੰਡੇ ਹੋਏ ਹਨ ਅਤੇ ਆਪਣੇ ਸਵਾਲ ਲੱਭ ਰਹੇ ਹਨ । ਇਹੋ ਕਹਾਣੀ ਫਿਲਮ ਪੀਕੂ ਦੀ ਹੈ। ਇਹੋ ਕਹਾਣੀ ਫ਼ਿਲਮ ਅੰਗਰੇਜ਼ੀ ਮੀਡੀਅਮ ਦੀ ਹੈ ਅਤੇ ਇਹੋ ਕਹਾਣੀ ਮੁੰਬਈ ਵਿੱਚ ਆਪਣੇ ਰਿਟਾਇਰਮੈਂਟ ਦੇ ਆਖਰੀ ਸਮੇਂ ਨੂੰ ਗੁਜ਼ਾਰਦੇ ਕਿਰਦਾਰ ਦੀ ਕਹਾਣੀ ਹੈ। ਫ਼ਿਲਮ ‘ਦੀ ਲੰਚ ਬਾਕਸ’ ਫਿਲਮ ਜਿਸ ਖ਼ੁਸ਼ੀ ਦੀ ਤਲਾਸ਼ ਕਰਦੀ ਕਹਾਣੀ ਹੈ ਉਸ ਨੂੰ ਬਿਹਤਰ ਅਗਵਾਈ ਇਰਫਾਨ ਖਾਨ ਵਰਗਾ ਵੱਡਾ ਕਲਾਕਾਰ ਹੀ ਦੇ ਸਕਦਾ ਸੀ। ਇੱਕ ਕਲਾਕਾਰ ਦੀ ਸਮਰੱਥਾ ਅਸੀਂ ਇਸ ਤੋਂ ਹੀ ਸਮਝ ਸਕਦੇ ਹਾਂ ਇਰਫਾਨ ਖਾਨ ਇੱਕੋ ਵੇਲੇ ਸਿਸਟਮ ਦੇ ਵੱਖ ਵੱਖ ਪਹਿਲੂਆਂ ਨੂੰ ਬਤੌਰ ਕਲਾਕਾਰ ਅਦਾਕਾਰੀ ਰਾਹੀਂ ਸਾਡੇ ਤੱਕ ਪੇਸ਼ ਕਰਦਾ ਹੈ। ਉਹ ਪਾਨ ਸਿੰਘ ਤੋਮਰ ਵੀ ਹੈ। ਉਹ ਧਾਂਦਲੀ ਦਾ ਸ਼ਿਕਾਰ ਹੋਏ ਪਿਓ ਦੀ ਪੇਸ਼ਕਾਰੀ ਕਰਦਾ ਹੋਇਆ ਫ਼ਿਲਮ ਮਦਾਰੀ ਦਾ ਹਿੱਸਾ ਵੀ ਹੈ ਅਤੇ ਉਹ ਆਰੂਸ਼ੀ ਤਲਵਾੜ ਕੇਸ ਦੀ ਛਾਣਬੀਨ ਕਰਦਾ ਹੋਇਆ ਸਿਸਟਮ ਦੀਆਂ ਘੁੰਡੀਆਂ ਨੂੰ ਉਜਾਗਰ ਕਰਦਾ ਫਿਲਮ ‘ਤਲਵਾਰ’ ਦਾ ਕਿਰਦਾਰ ਵੀ ਹੈ। ਅਨੂਪ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਫ਼ਿਲਮ ਕਿੱਸਾ ਕੌਣ ਭੁੱਲ ਸਕਦਾ ਹੈ। 1947 ਵੰਡ ਦੀ ਕਹਾਣੀ ਵਿੱਚੋਂ ਉਪਜੀ ਇਸ ਕਹਾਣੀ ਦਾ ਬਿਆਨ ਹੀ ਵੱਖਰਾ ਹੈ। ਇਹ ਸੰਤਾਲੀ ਦੇ ਉਸ ਦੌਰ ਦੀ ਵੰਡ ਨੂੰ ਕਹਿੰਦੀ ਹੈ ਪਰ ਨਾਲੋ ਨਾਲ ਇਹ ਦੱਸਦੀ ਹੈ ਕਿ ਅਜਿਹੀ ਵੰਡ ਬੰਦੇ ਦੇ ਅੰਦਰ ਵੀ ਚੱਲਦੀ ਹੈ। ਬੰਦਾ ਆਪਣੇ ਸੱਚ ਤੋਂ ਭੱਜਦਾ ਹੈ। ਅਜਿਹੇ ਮਨੋਵਿਗਿਆਨਕ ਕਿਰਦਾਰ ਅੰਬਰ ਸਿੰਘ ਨੂੰ ਨਿਭਾਉਣ ਦਾ ਵੱਲ ਤਾਂ ਇਰਫਾਨ ਖਾਨ ਕੋਲ ਹੀ ਸੀ। ਇਰਫਾਨ ਖਾਨ ਦੀਆਂ ਜਿੰਨੀਆਂ ਵੀ ਫ਼ਿਲਮਾਂ ਅਸੀਂ ਯਾਦ ਕਰਦੇ ਹਾਂ ਇਹ ਸਾਡੇ ਸਮਾਜ ਦੇ ਸਾਰੇ ਉਹ ਕਿਰਦਾਰ ਹਨ ਜੋ ਬਦਲ ਰਹੇ ਸਮੇਂ ਵਿੱਚ ਪਿੰਡਾਂ ਦੇ ਸ਼ਹਿਰਾਂ ਦੇ ਅਤੇ ਪਿੰਡਾਂ ਸ਼ਹਿਰਾਂ ਦੇ ਵਿਚਕਾਰ ਮੈਟਰੋ ਸਿਟੀਜ਼ ਦੇ ਵਿੱਚ ਉਲਝਦੇ ਲੋਕ ਹਨ ਜਿਨ੍ਹਾਂ ਨੂੰ ਇਰਫਾਨ ਖ਼ਾਨ ਨੇ ਸਾਡੇ ਸਾਹਮਣੇ ਬਾਖ਼ੂਬੀ ਪੇਸ਼ ਕਰ ਦਿੱਤਾ। ਇਸ ਕਰਕੇ ਇਰਫਾਨ ਵਿੱਚ ਸਾਨੂੰ ਆਪਣਾ ਕਲਾਕਾਰ ਨਜ਼ਰ ਆਉਂਦਾ ਹੈ। ਕਿਸੇ ਵੀ ਕਲਾਕਾਰ ਦੀ ਮਹਾਨਤਾ ਇਸੇ ਵਿੱਚ ਹੁੰਦੀ ਹੈ ਕਿ ਉਹ ਕਲਾਕਾਰ ਲੋਕਾਂ ਨੂੰ ‘ਆਪਣਾ ਕਲਾਕਾਰ’ ਮਹਿਸੂਸ ਹੋਵੇ।ਇਰਫਾਨ ਖਾਨ ਅਜਿਹਾ ਹੀ ਅਦਾਕਾਰ ਸੀ। The post ਸਲਾਮ ਇਰਫ਼ਾਨ ਖ਼ਾਨ ! appeared first on TheUnmute.com - Punjabi News. Tags:
|
ਡਾ. ਬਲਬੀਰ ਸਿੰਘ ਨੇ ਰਾਜਿੰਦਰਾ ਹਸਪਤਾਲ 'ਚ ਐਮਰਜੈਂਸੀ ਦੇ ਨਵੀਨੀਕਰਨ ਦਾ ਉਦਘਾਟਨ ਕਰਨ ਲਈ ਮੁੱਖ ਮੰਤਰੀ ਦਾ ਕੀਤਾ ਧੰਨਵਾਦ Saturday 29 April 2023 05:05 PM UTC+00 | Tags: dr-balbir-singh rajindra-hastapal ਪਟਿਆਲਾ, 29 ਅਪ੍ਰੈਲ 2023: ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ‘ਚ ਮਰੀਜਾਂ ਨੂੰ ਵਿਸ਼ਵ ਪੱਧਰੀ ਮਿਆਰੀ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਐਮਰਜੈਂਸੀ ਦੇ ਨਵੀਨੀਕਰਨ ਉਪਰੰਤ ਇਸਨੂੰ ਆਮ ਲੋਕਾਂ ਦੇ ਸਮਰਪਿਤ ਕਰਨ ਨੂੰ ਇੱਕ ਇਤਿਹਾਸਕ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਵੀਨੀਕਰਨ ਨਾਲ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਉਤਰੀ ਭਾਰਤ ਦੀ ਵੱਡੀ ਐਮਰਜੈਸੀ ਬਣ ਗਈ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਸ ਵਕਾਰੀ ਹਸਪਤਾਲ ਦੀ ਐਮਰਜੈਂਸੀ ਦਾ ਨਵੀਨੀਕਰਨ ਤੇ ਅਪਗ੍ਰੇਡ ਕਰਨਾ ਸੂਬੇ ਦੇ ਸਰਕਾਰੀ ਹਸਪਤਾਲਾਂ ‘ਚ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ। ਇਸੇ ਦੌਰਾਨ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਦਾ ਕਾਇਆਂ ਕਲਪ ਕਰਵਾ ਕੇ ਸੂਬਾ ਨਿਵਾਸੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਵਿਧਾਇਕ ਕੋਹਲੀ ਤੇ ਪਠਾਣਮਾਜਰਾ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁੱਖ ਤਰਜੀਹਾਂ ‘ਚ ਸ਼ਾਮਲ ਹੈ, ਇਸੇ ਲਈ ਰਜਿੰਦਰਾ ਹਸਪਤਾਲ ‘ਚ ਲਗਾਤਾਰ ਵੱਡੇ ਸੁਧਾਰ ਹੋ ਰਹੇ ਹਨ। ਜਦੋਂਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਨੂੰ ਸਭ ਤੋਂ ਬਿਹਤਰ ਐਮਰਜੈਂਸੀ ਬਣਾਉਣ ਲਈ ਡਾ. ਸੁਧੀਰ ਵਰਮਾ ਦੀ ਅਗਵਾਈ ਹੇਠ ਗਠਿਤ 9 ਮੈਂਬਰੀ ਉੱਚ ਪੱਧਰੀ ਕਮੇਟੀ ਦੀ ਨਿਗਰਾਨੀ ਹੇਠ ਐਮਰਜੈਂਸੀ ਦੇ ਨਵੀਨੀਕਰਨ ਦਾ ਕੰਮ ਬਹੁਤ ਤੇਜੀ ਨਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਵੈਂਟੀਲੇਟਰ ਵਾਲੇ ਬੈਡ ਘੱਟ ਹੋਣ ਕਾਰਨ ਮਰੀਜ ਪੀ.ਜੀ.ਆਈ. ਭੇਜਣੇ ਪੈਂਦੇ ਸਨ ਪਰੰਤੂ ਹੁਣ ਇੱਥੇ 17 ਆਈ.ਸੀ.ਯੂ. ਬੈਡ ਲੱਗਣ ਨਾਲ ਇਹ 100 ਬਿਸਤਰਿਆਂ ਵਾਲੀ ਨਵੀਂ ਐਮਰਜੈਂਸੀ ਬਣ ਗਈ ਹੈ। ਹੁਣ ਇਸਨੂੰ 4 ਮਾਡਰਨ ਉਪਰੇਸ਼ਨ ਥਇਏਟਰਾਂ ਨੂੰ ਵੀ ਜੋੜ ਦਿੱਤਾ ਗਿਆ ਹੈ। ਡਾ. ਬਲਬੀਰ ਸਿੰਘ ਨੇ ਇਸ ਮੌਕੇ ਪਟਿਆਲਾ ਹੈਲਥ ਫਾਊਂਡੇਸ਼ਨ ਯੂ.ਐਸ.ਏ. ਵੱਲੋਂ ਐਮਰਜੈਂਸੀ ਦੇ ਸਾਹਮਣੇ ਮਰੀਜਾਂ ਦੇ ਵਾਰਸਾਂ ਲਈ ਜਲ ਸੇਵਾ ਦੀ ਸ਼ੁਰੂਆਤ ਵੀ ਕਰਵਾਈ। ਉਨ੍ਹਾਂ ਕਿਹਾ ਕਿ ਮਰੀਜਾਂ ਦੇ ਵਾਰਸਾਂ ਦੇ ਬੈਠਣ ਲਈ ਵੀ ਜਗ੍ਹਾ ਬਣਾ ਦਿੱਤੀ ਗਈ ਹੈ ਤੇ ਮਰੀਜ ਨੂੰ ਆਉਂਦੇ ਸਾਰ ਚੈਕ ਕਰਕੇ ਕਿਸ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨੀ ਹੈ, ਦਾ ਫੈਸਲਾ ਤੱਟਫੱਟ ਕਰ ਦਿੱਤਾ ਜਾਵੇਗਾ। ਇਸ ਮੌਕੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਅਤੇ ਹਰਮੀਤ ਸਿੰਘ ਪਠਾਣਮਾਜਰਾ, ਮੈਡੀਕਲ ਸਿੱਖਿਆ ਦੇ ਵਧੀਕ ਸਕੱਤਰ ਰਾਹੁਲ ਗੁਪਤਾ, ਸਦਭਾਵਨਾ ਹਸਪਤਾਲ ਦੇ ਡਾ. ਸੁਧੀਰ ਵਰਮਾ, ਜਿਨ੍ਹਾਂ ਨੂੰ ਮੁੱਖ ਮੰਤਰੀ ਵੱਲੋਂ ਬਿਹਤਰ ਸੇਵਾਵਾਂ ਲਈ ਐਵਾਰਡ ਵੀ ਦਿੱਤਾ ਗਿਆ ਸਮੇਤ ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, ਵਾਈਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਕਰਨਲ ਜੇ.ਵੀ. ਸਿੰਘ, ਡਾ. ਜਤਿੰਦਰ ਕਾਂਸਲ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਬਲਵਿੰਦਰ ਸੈਣੀ, ਪਟਿਆਲਾ ਹੈਲਥ ਫਾਊਂਡੇਸ਼ਨ ਤੋਂ ਡਾ. ਬੀ.ਐਸ. ਸੋਹਲ, ਜਗਤਾਰ ਸਿੰਘ ਜੱਗੀ ਜਨ ਹਿਤ ਸੰਮਤੀ ਤੋਂ ਵਿਨੋਦ ਸ਼ਰਮਾ, ਡਾ. ਅਮਨਦੀਪ ਸਿੰਘ ਬਖ਼ਸ਼ੀ, ਡਾ. ਰਾਜਾ ਪਰਮਜੀਤ ਸਿੰਘ ਵੀ ਮੌਜੂਦ ਸਨ।
The post ਡਾ. ਬਲਬੀਰ ਸਿੰਘ ਨੇ ਰਾਜਿੰਦਰਾ ਹਸਪਤਾਲ ‘ਚ ਐਮਰਜੈਂਸੀ ਦੇ ਨਵੀਨੀਕਰਨ ਦਾ ਉਦਘਾਟਨ ਕਰਨ ਲਈ ਮੁੱਖ ਮੰਤਰੀ ਦਾ ਕੀਤਾ ਧੰਨਵਾਦ appeared first on TheUnmute.com - Punjabi News. Tags:
|
ਮੁੱਖ ਮੰਤਰੀ ਵੱਲੋਂ ਅੱਠਵੀਂ ਕਲਾਸ 'ਚੋਂ ਅੱਵਲ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦਾ 51-51 ਹਜ਼ਾਰ ਦੀ ਰਾਸ਼ੀ ਨਾਲ ਸਨਮਾਨ Saturday 29 April 2023 05:10 PM UTC+00 | Tags: 8th-exam 8th-exam-result aam-aadmi-party chief-minister-bhagwant-mann cm-bhagwant-mann punjab-government ਚੰਡੀਗੜ੍ਹ, 29 ਅਪ੍ਰੈਲ 2023: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਕਲਾਸ ਦੇ ਨਤੀਜਿਆਂ ਵਿੱਚ ਸਿਖ਼ਰਲੇ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਲਵਪ੍ਰੀਤ ਕੌਰ, ਗੁਰਅੰਕਿਤ ਕੌਰ ਅਤੇ ਸਮਰਪ੍ਰੀਤ ਕੌਰ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਵਿਦਿਆਰਥਣਾਂ ਨੂੰ 51-51 ਹਜ਼ਾਰ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ। ਭਗਵੰਤ ਮਾਨ ਨੇ ਕਿਹਾ, “ਸਾਡੇ ਸਰਕਾਰੀ ਸਕੂਲਾਂ ਦੀਆਂ ਬੱਚੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਹ ਮੱਲਾਂ ਮਾਰਨ ਲਈ ਸਾਡੀਆਂ ਬੱਚੀਆਂ ਨੂੰ ਬਹੁਤ-ਬਹੁਤ ਵਧਾਈਆਂ। ਅਸੀਂ ਸਰਕਾਰੀ ਸਕੂਲਾਂ ਅਤੇ ਵਿੱਦਿਆ ਦਾ ਮਿਆਰ ਦਿਨ-ਬ-ਦਿਨ ਉੱਚਾ ਚੁੱਕਣ ਲਈ ਦਿਨ-ਰਾਤ ਯਤਨ ਕਰ ਰਹੇ ਹਾਂ ਅਤੇ ਇਨ੍ਹਾਂ ਸ਼ਾਨਦਾਰ ਨਤੀਜਿਆਂ ਨਾਲ ਸਾਡਾ ਹੌਂਸਲਾ ਹੋਰ ਵੀ ਵਧ ਜਾਂਦਾ ਹੈ। ਇਸ ਪ੍ਰਾਪਤੀ ਉਤੇ ਸਿਰਫ ਤਹਾਨੂੰ ਹੀ ਰਸ਼ਕ ਨਹੀਂ ਹੋਇਆ ਸਗੋਂ ਪੰਜਾਬ ਦੇ ਲੋਕਾਂ ਖਾਸ ਕਰਕੇ ਤੁਹਾਡੇ ਅਧਿਆਪਕ ਅਤੇ ਮਾਪਿਆਂ ਨੂੰ ਵੀ ਬਹੁਤ ਮਾਣ ਹੈ। ਮੈਨੂੰ ਪੂਰੀ ਉਮੀਦ ਹੈ ਤੁਸੀਂ ਭਵਿੱਖ ਵਿਚ ਵੀ ਸਿੱਖਿਆ ਦੇ ਖੇਤਰ ਵਿਚ ਬੁਲੰਦੀਆਂ ਹਾਸਲ ਕਰਦੇ ਰਹੋਗੇ।" ਦੱਸਣਯੋਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬੁਢਲਾਡਾ (ਜ਼ਿਲ੍ਹਾ ਮਾਨਸਾ) ਦੀਆਂ ਵਿਦਿਆਰਥਣਾਂ ਲਵਪ੍ਰੀਤ ਕੌਰ ਨੇ ਅੱਠਵੀਂ ਕਲਾਸ ਵਿੱਚੋਂ 600/600 ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਏਸੇ ਸਕੂਲ ਦੀ ਵਿਦਿਆਰਥਣ ਗੁਰਅੰਕਿਤ ਕੌਰ ਨੇ 600/600 ਅੰਕ ਹਾਸਲ ਕਰਕੇ ਦੂਜਾ ਸਥਾਨ ਹਾਸਲ ਕੀਤਾ ਹੈ। ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੱਸੀਆਂ (ਜ਼ਿਲ੍ਹਾ ਲੁਧਿਆਣਾ) ਦੀ ਵਿਦਿਆਰਥਣ ਸਮਰਪ੍ਰੀਤ ਕੌਰ ਨੇ 600/598 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਮ ਧਾਰਨਾ ਦੇ ਉਲਟ ਸਰਕਾਰੀ ਸਕੂਲਾਂ ਦੇ ਇਨ੍ਹਾਂ ਵਿਦਿਆਰਥੀਆਂ ਨੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਛਾੜਦਿਆਂ ਸੂਬੇ ਭਰ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਲੜਕੀਆਂ ਹੋਰ ਵਿਦਿਆਰਥੀਆਂ ਲਈ ਰੋਲ ਮਾਡਲ ਬਣਨਗੀਆਂ ਅਤੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰਕੇ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕਰਨਗੀਆਂ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਕੁੜੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਉਨ੍ਹਾਂ ਨੂੰ ਮੌਕੇ ਦਿੱਤੇ ਜਾਣ ਤਾਂ ਉਹ ਕਿਸੇ ਵੀ ਅਖਾੜੇ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹ ਸਕਦੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਮਿਸਾਲੀ ਤਬਦੀਲੀ ਤਹਿਤ ਇਹ ਫੈਸਲਾ ਕੀਤਾ ਗਿਆ ਹੈ ਕਿ ਪ੍ਰੀਖਿਆਵਾਂ ਵਿੱਚ ਬਰਾਬਰ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਰਿਟ ਵਿੱਚ ਬਰਾਬਰ ਰੈਂਕ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ 600 ਅੰਕ ਪ੍ਰਾਪਤ ਕਰਨ ਵਾਲੀਆਂ ਦੋ ਵਿਦਿਆਰਥਣਾਂ ਦੀ ਤਰ੍ਹਾਂ ਹੁਣ ਇਕ ਰੈਂਕ ‘ਤੇ ਵਿਚਾਰ ਕੀਤਾ ਜਾਵੇਗਾ ਅਤੇ 98.6 ਫੀਸਦੀ ਅੰਕ ਪ੍ਰਾਪਤ ਕਰਨ ਵਾਲੀਆਂ ਤਿੰਨ ਵਿਦਿਆਰਥਣਾਂ ਦੂਜੇ ਰੈਂਕ ‘ਤੇ ਅਤੇ 98.5 ਫੀਸਦੀ ਅੰਕ ਪ੍ਰਾਪਤ ਕਰਨ ਵਾਲੀਆਂ ਤਿੰਨ ਵਿਦਿਆਰਥਣਾਂ ਤੀਜੇ ਰੈਂਕ ‘ਤੇ ਆਉਣਗੀਆਂ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਇਸ ਨਾਲ ਬੱਚੀਆਂ ਨੂੰ ਸਿੱਖਿਆ ਹਾਸਲ ਕਰਨ ਲਈ ਹੁਲਾਰਾ ਦੇ ਕੇ ਉਨ੍ਹਾਂ ਦੇ ਸਸ਼ਕਤੀਕਰਨ ਵਿੱਚ ਹੋਰ ਮਦਦ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਲਈ ਵਧੀਆ ਸਕੂਲੀ ਸਿੱਖਿਆ ਦਾ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ 5ਵੀਂ, 8ਵੀਂ ਅਤੇ 10ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਉੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮਾਲੀ ਇਨਾਮ ਦੇਣ ਲਈ ਨੀਤੀ ਬਣਾਈ ਜਾ ਰਹੀ ਹੈ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਵਧੀਆ ਪੁਜ਼ੀਸ਼ਨ ਹਾਸਲ ਕਰਨ ਲਈ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਅਤੇ ਵਰਦੀਆਂ ਮੁਹੱਈਆ ਕਰਵਾ ਕੇ ਪਹਿਲਾਂ ਹੀ ਨਵਾਂ ਮਾਪਦੰਡ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਆਉਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਵੀ ਚੁਸਤ-ਦਰੁਸਤ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਵਿਦਿਆਰਥੀਆਂ ਨੂੰ ਸਿੱਖਿਆ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਨ ਵਿੱਚ ਸਹਾਈ ਹੋਵੇਗਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਯਕੀਨੀ ਬਣਾਉਣ ਲਈ ਸਰਕਾਰੀ ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਵੀ ਲਗਾਏਗੀ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਵਿੱਚ ਹੋਰ ਮਦਦ ਕਰੇਗਾ ਕਿ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰਨ। ਭਗਵੰਤ ਮਾਨ ਨੇ ਕਿਹਾ ਕਿ ਇਹ ਸਾਰੇ ਯਤਨ ਇਹ ਯਕੀਨੀ ਬਣਾਉਣਾ ਹਨ ਕਿ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਪਹਿਲੇ ਨੰਬਰ ਦਾ ਸੂਬਾ ਬਣੇ।ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਹੋਰ ਵੀ ਹਾਜ਼ਰ ਸਨ। The post ਮੁੱਖ ਮੰਤਰੀ ਵੱਲੋਂ ਅੱਠਵੀਂ ਕਲਾਸ 'ਚੋਂ ਅੱਵਲ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦਾ 51-51 ਹਜ਼ਾਰ ਦੀ ਰਾਸ਼ੀ ਨਾਲ ਸਨਮਾਨ appeared first on TheUnmute.com - Punjabi News. Tags:
|
ਅਮਨ ਅਰੋੜਾ ਵੱਲੋਂ 17 ਕੰਪਨੀਆਂ ਦਾ ਬਿਹਤਰੀਨ ਕਾਰਗੁਜ਼ਾਰੀ ਅਤੇ ਵਿਕਾਸ ਲਈ ਐਸ.ਟੀ.ਪੀ.ਆਈ. ਪੁਰਸਕਾਰਾਂ ਨਾਲ ਸਨਮਾਨ Saturday 29 April 2023 05:16 PM UTC+00 | Tags: 17-it-companies aman-arora stpi stpi-awards-for-excellence-growth ਚੰਡੀਗੜ੍ਹ, 29 ਅਪ੍ਰੈਲ 2023: ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਨੂੰ ਦੇਸ਼ ਦਾ ਅੱਵਲ ਨੰਬਰ ਸੂਬਾ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਉਦਯੋਗਾਂ, ਐੱਮ.ਐੱਸ.ਐੱਮ.ਈਜ਼ ਅਤੇ ਸਟਾਰਟਅੱਪਜ਼ ਲਈ ਸਾਜ਼ਗਾਰ ਮਾਹੌਲ ਸਿਰਜਣ ਲਈ ਠੋਸ ਯਤਨ ਕਰ ਰਹੀ ਹੈ। ਇੱਥੇ ਟਾਈਕੌਨ ਚੰਡੀਗੜ੍ਹ ਦੇ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹੁਨਰਮੰਦ ਨੌਜਵਾਨਾਂ ਦੀ ਹਿਜ਼ਰਤ ‘ਤੇ ਚਿੰਤਾ ਜ਼ਾਹਿਰ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਆਈ.ਟੀ. ਸੈਕਟਰ ਇਸ ਰੁਝਾਨ ਨੂੰ ਠੱਲ੍ਹ ਪਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ ਅਤੇ ਇਸ ਸਬੰਧ ‘ਚ ਸੂਬਾ ਸਰਕਾਰ ਦੇ ਯਤਨਾਂ ਦੀ ਪੂਰਤੀ ਲਈ ਸਾਫਟਵੇਅਰ ਟੈਕਨਾਲੋਜੀ ਪਾਰਕਸ ਆਫ਼ ਇੰਡੀਆ (ਐਸ.ਟੀ.ਪੀ.ਆਈ.) ਅਤੇ ਟਾਈਕੌਨ ਨੂੰ ਅੱਗੇ ਆਉਣਾ ਚਾਹੀਦਾ ਹੈ। ਪੰਜਾਬ ਮੁੱਖ ਤੌਰ ‘ਤੇ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇਸਦੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਮੋਹਰੀ ਬਣਨ ਦੀ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਹੁਤ ਵੱਡੀ ਹਿਊਮਨ ਰਿਸੋਰਸ ਇੰਡਸਟੀ ਹੋਣ ਕਰਕੇ ਇਹ ਆਈ.ਟੀ ਸੈਕਟਰ ਲਈ ਅਹਿਮ ਭੂਮਿਕਾ ਨਿਭਾ ਸਕਦਾ ਹੈ ਅਤੇ ਪੰਜਾਬ ਸਰਕਾਰ ਦਾ ਉਦੇਸ਼ ਪੰਜਾਬ ਖਾਸ ਕਰਕੇ ਐਸ.ਏ.ਐਸ ਨਗਰ (ਮੋਹਾਲੀ) ਨੂੰ ਇੱਕ ਵਿਸ਼ਵ ਪੱਧਰੀ ਆਈ.ਟੀ. ਹੱਬ ਬਣਾਉਣਾ ਹੈ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਨੂੰ ਇੱਕ ਪ੍ਰਮੁੱਖ ਉਦਯੋਗਿਕ ਅਤੇ ਨਿਰਯਾਤ ਹੱਬ ਵਿੱਚ ਬਦਲਣ ਅਤੇ ਨਿਵੇਸ਼ਕਾਂ ਲਈ ਢੁੱਕਵਾਂ ਮਾਹੌਲ ਸਿਰਜ ਕੇ ਮੈਨੂਫੈਕਚਰਿੰਗ ਐਂਡ ਸਰਵਿਸਿਜ਼ ਸੈਕਟਰ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਸੂਬਾ ਸਰਕਾਰ ਨੇ ਨਵੀਂ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀ ਲਿਆਂਦੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਦੋ ਕੌਮਾਂਤਰੀ ਹਵਾਈ ਅੱਡੇ (ਮੋਹਾਲੀ ਅਤੇ ਅੰਮ੍ਰਿਤਸਰ) ਅਤੇ ਚਾਰ ਘਰੇਲੂ ਹਵਾਈ ਅੱਡੇ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਦੇਸ਼ ਦਾ ਸਭ ਤੋਂ ਵਧੀਆ ਸੜਕੀ ਅਤੇ ਰੇਲ ਸੰਪਰਕ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਦੇ ਛੇ ਵੱਡੇ ਸ਼ਹਿਰਾਂ ਦਰਮਿਆਨ ਮੈਟਰੋ ਸੇਵਾ ਸ਼ੁਰੂ ਕਰਨ ਲਈ ਸੰਭਾਵਨਾ ਦੀ ਪੜਚੋਲ ਕੀਤੀ ਜਾ ਰਹੀ ਹੈ। ਉਦਯੋਗਾਂ ਨੂੰ ਆਪਣੇ ਅਪਰੇਸ਼ਨ ਲਈ ਪੰਜਾਬ ਦੀ ਚੋਣ ਕਰਨ ਵਾਸਤੇ ਉਤਸ਼ਾਹਿਤ ਕਰਦਿਆਂ ਅਮਨ ਅਰੋੜਾ ਨੇ ਇਸ ਮੌਕੇ ਹਾਜ਼ਰ ਉਦਯੋਗਪਤੀਆਂ ਨੂੰ ਸਰਕਾਰ ਵੱਲੋਂ ਹਰ ਸੰਭਵ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਰੋਜ਼ਗਾਰ ਪੈਦਾ ਕਰਨ ਅਤੇ ਸੂਬੇ ਦੀ ਸਮੁੱਚੀ ਸਮਰੱਥਾ ਨੂੰ ਹੁਲਾਰਾ ਦੇਣ ਲਈ ਉਦਯੋਗਾਂ ਦੀ ਸਫ਼ਲਤਾ ਦਾ ਲਾਭ ਉਠਾਉਣ ਵੱਲ ਧਿਆਨ ਕੇਂਦਰਿਤ ਕੀਤਾ ਜਾਵੇ। ਟਾਈਕੌਨ ਚੰਡੀਗੜ੍ਹ ਦੀ ਭਵਿੱਖਮੁਖੀ ਅਤੇ ਉਦੇਸ਼-ਸੰਚਾਲਿਤ ਪਹੁੰਚ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਟਾਈਕੌਨ ਨੂੰ ਰੋਜ਼ਗਾਰ ਦੇ ਸਥਾਈ ਮੌਕੇ ਪੈਦਾ ਕਰਨ ਸਬੰਧੀ ਸੂਬਾ ਸਰਕਾਰ ਦੇ ਯਤਨਾਂ ਵਿੱਚ ਸਹਿਯੋਗ ਦੇਣ ਲਈ ਕਿਹਾ। ਟਾਈਕੌਨ ਚੰਡੀਗੜ੍ਹ ਦੇ ਪ੍ਰਧਾਨ ਰੌਬਿਨ ਅਗਰਵਾਲ ਅਤੇ ਐਸ.ਟੀ.ਪੀ.ਆਈ ਦੇ ਡਾਇਰੈਕਟਰ ਪਰੀਤੋਸ਼ ਡੰਡਰਿਆਲ ਨੇ ਸੂਬੇ ਵਿੱਚ ਸਟਾਰਟਅੱਪ ਕਲਚਰ ਨੂੰ ਪ੍ਰਫੁੱਲਤ ਕਰਨ ਅਤੇ ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। The post ਅਮਨ ਅਰੋੜਾ ਵੱਲੋਂ 17 ਕੰਪਨੀਆਂ ਦਾ ਬਿਹਤਰੀਨ ਕਾਰਗੁਜ਼ਾਰੀ ਅਤੇ ਵਿਕਾਸ ਲਈ ਐਸ.ਟੀ.ਪੀ.ਆਈ. ਪੁਰਸਕਾਰਾਂ ਨਾਲ ਸਨਮਾਨ appeared first on TheUnmute.com - Punjabi News. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest

