TheUnmute.com – Punjabi News: Digest for April 23, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਚੰਡੀਗੜ੍ਹ, 22 ਅਪ੍ਰੈਲ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਈਦ-ਉੱਲ-ਫ਼ਿਤਰ (Eid-ul-Fitr) ਦੇ ਸ਼ੁਭ ਮੌਕੇ ‘ਤੇ ਜਲੰਧਰ ਦੀ ਗੁਲਾਬ ਦੇਵੀ ਰੋਡ ਦਰਗਾਹ ‘ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਈਦ-ਉੱਲ-ਫ਼ਿਤਰ ਦੀ ਮੁਸਲਿਮ ਭਾਈਚਾਰੇ ਨੂੰ ਵਧਾਈ ਵੀ ਦਿੱਤੀ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸੁਸ਼ੀਲ ਕੁਮਾਰ ਰਿੰਕੂ, ਬਲਕਾਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਵੀ ਮੌਜੂਦ ਹਨ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਈਦ-ਉਲ-ਫਿਤਰ ਦੇ ਮੌਕੇ ‘ਤੇ ਦੇਸ਼-ਵਿਦੇਸ਼ ‘ਚ ਵਸਦੇ ਸਮੂਹ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ ਅਤੇ ਲਿਖਿਆ ਅੱਲ੍ਹਾ ਸਭਨਾਂ 'ਤੇ ਆਪਣੀਆਂ ਬੇਸ਼ੁਮਾਰ ਰਹਿਮਤਾਂ ਬਖ਼ਸ਼ਿਸ਼ ਕਰਨ…ਈਦ ਮੁਬਾਰਕ!

The post ਜਲੰਧਰ ਵਿਖੇ ਦਰਗਾਹ ‘ਚ ਪਹੁੰਚੇ CM ਭਗਵੰਤ ਮਾਨ, ਮੁਸਲਿਮ ਭਾਈਚਾਰੇ ਨੂੰ ਈਦ-ਉੱਲ-ਫ਼ਿਤਰ ਦੀ ਦਿੱਤੀ ਵਧਾਈ appeared first on TheUnmute.com - Punjabi News.

Tags:
  • breaking-news
  • eid-ul-fitr
  • latest-news
  • muslim-community
  • news
  • punjab-muslim-community
  • punjab-news

ਅੰਮ੍ਰਿਤਸਰ ਸਰਹੱਦ 'ਤੇ ਖੇਤ 'ਚ ਡਰੋਨ ਕਰੈਸ਼, 5 ਕਿੱਲੋ ਹੈਰੋਇਨ ਦੀ ਖੇਪ ਬਰਾਮਦ

Saturday 22 April 2023 05:47 AM UTC+00 | Tags: amritsar-border breaking-news drone india-news india-pakistan-border latest-news news pakistani-smugglers. punjab-latest-news punjab-police the-unmute-breaking-news

ਚੰਡੀਗੜ੍ਹ, 22 ਅਪ੍ਰੈਲ 2023: ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ 'ਤੇ ਦੋ ਥਾਵਾਂ 'ਤੇ ਪਾਕਿਸਤਾਨੀ ਤਸਕਰਾਂ ਵੱਲੋਂ ਤਸਕਰੀ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਦੋਵੇਂ ਕੋਸ਼ਿਸ਼ਾਂ ਨਾਕਾਮ ਰਹੀਆਂ। ਅੰਮ੍ਰਿਤਸਰ ਸਰਹੱਦ ‘ਤੇ ਇਕ ਥਾਂ ‘ਤੇ ਇਕ ਖੇਤ ‘ਚ ਡਰੋਨ (Drone) ਕਰੈਸ਼ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਇਕ ਹੋਰ ਥਾਂ ‘ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਕਰੀਬ 5 ਕਿੱਲੋ ਹੈਰੋਇਨ ਦੀ ਖੇਪ ਵੀ ਬਰਾਮਦ ਕੀਤੀ ਹੈ।

BSF

ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਸ਼ਾਮ ਅੰਮ੍ਰਿਤਸਰ ਸੈਕਟਰ ਵਿੱਚ ਲੋਪੋਕੇ ਅਧੀਨ ਪੈਂਦੇ ਪਿੰਡ ਬੱਛੀਵਿੰਡ ਵਿੱਚ ਕੰਡਿਆਲੀ ਤਾਰ ਦੇ ਕੋਲ ਕਿਸਾਨ ਆਪਣੇ ਖੇਤਾਂ ਵਿੱਚ ਕਣਕ ਦੀ ਵਾਢੀ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਦੀ ਨਜ਼ਰ ਡਰੋਨ ‘ਤੇ ਪਈ। ਡਰੋਨ ਨਾਲ ਇੱਕ ਪੈਕਟ ਵੀ ਬੰਨ੍ਹਿਆ ਹੋਇਆ ਸੀ। ਕਿਸਾਨਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਡਰੋਨ (Drone) ਨੂੰ ਕਬਜ਼ੇ ‘ਚ ਲੈ ਲਿਆ ਹੈ। ਇਸ ਦੇ ਨਾਲ ਹੀ ਖੇਪ ਦੇ ਨਮੂਨੇ ਵੀ ਫੋਰੈਂਸਿਕ ਜਾਂਚ ਲਈ ਭੇਜੇ ਗਏ ਹਨ।

The post ਅੰਮ੍ਰਿਤਸਰ ਸਰਹੱਦ ‘ਤੇ ਖੇਤ ‘ਚ ਡਰੋਨ ਕਰੈਸ਼, 5 ਕਿੱਲੋ ਹੈਰੋਇਨ ਦੀ ਖੇਪ ਬਰਾਮਦ appeared first on TheUnmute.com - Punjabi News.

Tags:
  • amritsar-border
  • breaking-news
  • drone
  • india-news
  • india-pakistan-border
  • latest-news
  • news
  • pakistani-smugglers.
  • punjab-latest-news
  • punjab-police
  • the-unmute-breaking-news

ਪੰਜਾਬ ਸਰਕਾਰ ਵੱਲੋਂ NRI ਦੀ ਜ਼ਮੀਨ ਦਾ ਰਿਕਾਰਡ ਅਤੇ ਸ਼ਿਕਾਇਤਾਂ ਦਾ ਪਤਾ ਲਾਉਣ ਲਈ ਵੱਟਸਐਪ ਨੰਬਰ ਦੀ ਸ਼ੁਰੂਆਤ

Saturday 22 April 2023 05:57 AM UTC+00 | Tags: aam-aadmi-party breaking-news chief-minister-bhagwant-mann cm-bhagwant-mann land-records latest-news news nri punjab punjab-government punjab-nri punjab-revenue-department the-unmute-breaking-news whatsapp

ਚੰਡੀਗੜ੍ਹ, 21 ਅਪ੍ਰੈਲ 2023: ਪਰਵਾਸੀ ਭਾਰਤੀਆਂ (NRI) ਦੀ ਸਹੂਲਤ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਨ.ਆਰ.ਆਈਜ਼ ਦੀਆਂ ਸ਼ਿਕਾਇਤਾਂ ਅਤੇ ਜ਼ਮੀਨ ਦੇ ਰਿਕਾਰਡ ਦਾ ਪਤਾ ਲਾਉਣ ਲਈ ਉਨ੍ਹਾਂ ਵਾਸਤੇ ਵਿਸ਼ੇਸ਼ ਹੈਲਪਲਾਈਨ ਨੰਬਰ '94641-00168' ਦੀ ਸ਼ੁਰੂਆਤ ਕੀਤੀ।

ਇਹ ਨੰਬਰ ਜਾਰੀ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਵਿਦੇਸ਼ਾਂ ਵਿਚ ਰਹਿ ਰਹੇ ਸਮੁੱਚੇ ਪੰਜਾਬੀ ਭਾਈਚਾਰੇ ਲਈ ਇਤਿਹਾਸਕ ਦਿਨ ਦੱਸਿਆ। ਉਨ੍ਹਾਂ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਇਸ ਸਮੁੱਚੀ ਪ੍ਰਕਿਰਿਆ ਦਾ ਮੁੱਖ ਉਦੇਸ਼ ਐਨ.ਆਰ.ਆਈਜ਼ (NRI) ਦੀਆਂ ਸੇਵਾਵਾਂ ਦੇ ਫੌਰੀ ਨਿਪਟਾਰੇ ਨੂੰ ਯਕੀਨੀ ਬਣਾਉਣਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਗੱਲ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਕਿ ਦੁਨੀਆ ਭਰ ਵਿਚ ਸਰਦਾਰੀ ਕਾਇਮ ਕਰਨ ਵਾਲੇ ਪਰਵਾਸੀ ਪੰਜਾਬੀਆਂ ਦੇ ਭਾਈਚਾਰੇ ਨੂੰ ਆਪਣੇ ਵਤਨ ਆਉਣ ਮੌਕੇ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ।

ਮੁੱਖ ਮੰਤਰੀ ਨੇ ਕਿਹਾ ਕਿ ਐਨ.ਆਰ.ਆਈਜ਼ ਨੇ ਉਨ੍ਹਾਂ ਦੀ ਸਖ਼ਤ ਮਿਹਨਤ, ਸਮਰਪਿਤ ਭਾਵਨਾ ਅਤੇ ਸਿਰੜ ਨਾਲ ਦੁਨੀਆ ਭਰ ਵਿਚ ਬੁਲੰਦੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਗੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਕਿਸੇ ਵੀ ਪਰਵਾਸੀ ਪੰਜਾਬੀ ਨੂੰ ਆਪਣੇ ਜੱਦੀ ਘਰ ਵਿਚ ਆਉਣ ਸਮੇਂ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਜੇਕਰ ਐਨ.ਆਰ.ਆਈਜ਼ ਦੀਆਂ ਕੋਈ ਸ਼ਿਕਾਇਤਾਂ ਹਨ, ਤਾਂ ਉਸ ਦੇ ਛੇਤੀ ਤੋਂ ਛੇਤੀ ਹੱਲ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਾਸੀਆਂ ਲਈ ਜ਼ਮੀਨ ਦੇ ਰਿਕਾਰਡ ਦੇ ਮਾਮਲਿਆਂ ਪ੍ਰਤੀ ਸਹੂਲਤ ਵਜੋਂ ਅਜਿਹੇ ਇਕ ਹੋਰ ਨੰਬਰ 8194900002 ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੰਬਰਾਂ ਉਤੇ ਦਰਜ ਹੋਣ ਵਾਲੀਆਂ ਸ਼ਿਕਾਇਤਾਂ ਨੂੰ 21 ਦਿਨਾਂ ਵਿਚ ਸੁਲਝਾਇਆ ਜਾਵੇਗਾ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕੀਤੀ ਕਿ ਇਹ ਉਪਰਾਲਾ ਮਾਲ ਵਿਭਾਗ ਦੇ ਕੰਮਕਾਜ ਨੂੰ ਹੋਰ ਵਧੇਰੇ ਪ੍ਰਭਾਵੀ ਬਣਾਉਣ ਦੇ ਨਾਲ-ਨਾਲ ਪਾਰਦਰਸ਼ਤਾ ਲਿਆਏਗਾ।

The post ਪੰਜਾਬ ਸਰਕਾਰ ਵੱਲੋਂ NRI ਦੀ ਜ਼ਮੀਨ ਦਾ ਰਿਕਾਰਡ ਅਤੇ ਸ਼ਿਕਾਇਤਾਂ ਦਾ ਪਤਾ ਲਾਉਣ ਲਈ ਵੱਟਸਐਪ ਨੰਬਰ ਦੀ ਸ਼ੁਰੂਆਤ appeared first on TheUnmute.com - Punjabi News.

Tags:
  • aam-aadmi-party
  • breaking-news
  • chief-minister-bhagwant-mann
  • cm-bhagwant-mann
  • land-records
  • latest-news
  • news
  • nri
  • punjab
  • punjab-government
  • punjab-nri
  • punjab-revenue-department
  • the-unmute-breaking-news
  • whatsapp

ਚੰਡੀਗੜ੍ਹ, 21 ਅਪ੍ਰੈਲ 2023: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਲਾਂਸ ਨਾਇਕ ਕੁਲਵੰਤ ਸਿੰਘ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਚੜਿੱਕ ਪਹੁੰਚੀ। ਅੱਜ ਸ਼ਹੀਦ ਦੇ ਜੱਦੀ ਪਿੰਡ ਚੜਿੱਕ ਮੋਗਾ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ | ਸ਼ਹੀਦ ਕੁਲਵੰਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੇਕ ਕੇ ਦਾ ਨਾਅਰਿਆਂ ਤੇ ਸ਼ਹੀਦ ਕੁਲਵੰਤ ਸਿੰਘ ਅਮਰ ਰਹੇ ਦੇ ਨਾਅਰਿਆਂ ਨਾਲ ਪਿੰਡ ਚੜਿੱਕ ਗੂੰਜ ਉੱਠਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ।

ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਸਨਮਾਨਾਂ ਨਾਲ ਪਿੰਡ ਲਿਆਂਦਾ ਗਿਆ ਅਤੇ ਸ਼ਹੀਦ ਦੇ ਮਾਤਾ-ਪਿਤਾ ਅਤੇ ਪਤਨੀ ਸਦਮੇ ਵਿੱਚ ਹਨ। ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ‘ਚ ਫੌਜ ਦੇ ਟਰੱਕ ‘ਤੇ ਹੋਏ ਅੱਤਵਾਦੀ ਹਮਲੇ ‘ਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ‘ਚ ਕੁਲਵੰਤ ਸਿੰਘ ਵੀ ਸ਼ਾਮਲ ਸੀ।

ਜਿਵੇਂ ਹੀ ਕੁਲਵੰਤ ਸਿੰਘ ਦੀ ਸ਼ਹੀਦੀ ਦੀ ਖ਼ਬਰ ਉਨ੍ਹਾਂ ਦੇ ਘਰ ਪੁੱਜੀ ਤਾਂ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਦੀ ਡੇਢ ਸਾਲ ਦੀ ਬੇਟੀ ਅਤੇ ਤਿੰਨ ਮਹੀਨੇ ਦਾ ਬੇਟਾ ਹੈ। ਸ਼ਹੀਦ ਦੇ ਪਿਤਾ ਬਲਦੇਵ ਸਿੰਘ ਕਾਰਗਿਲ ਜੰਗ ਦੌਰਾਨ ਸ਼ਹੀਦ ਹੋਏ ਸਨ। ਕੁਲਵੰਤ ਇੱਕ ਮਹੀਨਾ ਪਹਿਲਾਂ ਛੁੱਟੀ ਕੱਟ ਕੇ ਵਾਪਸ ਚਲਾ ਗਿਆ ਸੀ।

The post ਜੱਦੀ ਪਿੰਡ ਚੜਿੱਕ ਪਹੁੰਚੀ ਸ਼ਹੀਦ ਲਾਂਸ ਨਾਇਕ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ, ਗਮਗੀਨ ਹੋਇਆ ਮਾਹੌਲ appeared first on TheUnmute.com - Punjabi News.

Tags:
  • breaking-news
  • jammu-and-kashmir
  • lance-naik-kulwant-singh
  • moga
  • moganews
  • news
  • poonch

ਜਲੰਧਰ ਜ਼ਿਮਨੀ ਚੋਣ: ਪੰਜਾਬ ਭਾਜਪਾ ਵਲੋਂ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ

Saturday 22 April 2023 08:03 AM UTC+00 | Tags: 40-star-campaigners jalandhar-election jalandhar-lok-sabha latest-news news punjab-bjp punjab-news punjab-politics

ਚੰਡੀਗੜ੍ਹ, 22 ਅਪ੍ਰੈਲ 2023: ਜਲੰਧਰ (Jalandhar) ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਭਾਜਪਾ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ 40 ਮੈਂਬਰੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਕੇਂਦਰ ਦੇ ਵੱਡੇ ਨੇਤਾਵਾਂ ਸਮੇਤ ਪੰਜਾਬ ਦੇ ਕਈ ਨੇਤਾਵਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ।

No photo description available.

The post ਜਲੰਧਰ ਜ਼ਿਮਨੀ ਚੋਣ: ਪੰਜਾਬ ਭਾਜਪਾ ਵਲੋਂ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ appeared first on TheUnmute.com - Punjabi News.

Tags:
  • 40-star-campaigners
  • jalandhar-election
  • jalandhar-lok-sabha
  • latest-news
  • news
  • punjab-bjp
  • punjab-news
  • punjab-politics

ਸ਼ਹੀਦ ਹਰਕ੍ਰਿਸ਼ਨ ਸਿੰਘ ਨੂੰ ਉਸਦੇ ਜੱਦੀ ਪਿੰਡ ਸਰਕਾਰੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਈ

Saturday 22 April 2023 08:20 AM UTC+00 | Tags: breaking-news indian-army news poonch poonch-attack shaheed shaheed-harkrishna-singh

ਚੰਡੀਗੜ੍ਹ, 22 ਅਪ੍ਰੈਲ 2023: ਜੰਮੂ-ਕਸ਼ਮੀਰ ਦੇ ਪੁੰਛ-ਜੰਮੂ ਹਾਈਵੇ 'ਤੇ ਫੌਜ ਦੇ ਵਾਹਨਾਂ 'ਤੇ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ 'ਚ 5 ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ 'ਚ 4 ਜਵਾਨ ਪੰਜਾਬ ਦੇ ਸਨ, ਇਕ ਜਵਾਨ ਉੜੀਸਾ ਨਾਲ ਸੰਬੰਧਿਤ ਸੀ। ਇਸਦੇ ਨਾਲ ਹੀ ਪੰਜਾਬ ਦੇ 4 ਸ਼ਹੀਦ ਜਵਾਨਾਂ 'ਚੋਂ ਇਕ ਹਰਕ੍ਰਿਸ਼ਨ ਸਿੰਘ ਪੁੱਤਰ ਮੰਗਲ ਸਿੰਘ ਬਟਾਲਾ ਦੇ ਨੇੜਲੇ ਪਿੰਡ ਤਲਵੰਡੀ ਭਰਥ ਦਾ ਰਹਿਣ ਵਾਲਾ ਸੀ। ਅੱਜ ਸ਼ਹੀਦ ਹਰਕ੍ਰਿਸ਼ਨ ਸਿੰਘ ਮ੍ਰਿਤਕ ਦੇਹ ਜੱਦੀ ਪਿੰਡ ਲਿਆਂਦੀ ਗਈ ਹੈ। ਜਿਥੇ ਹਰਕ੍ਰਿਸ਼ਨ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ, ਇਸ ਦੌਰਾਨ ਵਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਸ਼ਹੀਦ ਹਰਕ੍ਰਿਸ਼ਨ ਸਿੰਘ ਸ਼ਰਧਾਂਜਲੀ ਦਿੱਤੀ |

ਸ਼ਹੀਦ ਹਰਕ੍ਰਿਸ਼ਨ ਸਿੰਘ ਦੀ ਸ਼ਹਾਦਤ ਦਾ ਪਤਾ ਚੱਲਦਿਆਂ ਪਰਿਵਾਰ 'ਤੇ ਦੁੱਖ ਦਾ ਪਹਾੜ ਟੁੱਟ ਪਿਆ, ਉੱਥੇ ਹੀ ਪਿੰਡ 'ਚ ਸੋਗ ਦੀ ਲਹਿਰ ਹੈ। ਹਰਕ੍ਰਿਸ਼ਨ ਇਕ ਦਲੇਰ ਮਾਂ ਦਾ ਦਲੇਰ ਪੁੱਤ ਸੀ। ਇਸ ਦੌਰਾਨ ਸ਼ਹੀਦ ਦੀ ਮਾਂ ਦਾ ਕਹਿਣਾ ਹੈ ਕਿ ਮੇਰੇ ਪੁੱਤ ਦੀ ਅੰਤਿਮ ਵਿਦਾਈ ‘ਚ ਕੋਈ ਵੀ ਨਾ ਰੋਵੇ। ਉਨ੍ਹਾਂ ਕਿਹਾ ਕਿ ਸਾਡਾ ਪੁੱਤ ਦੇਸ਼ ਲਈ ਕੁਰਬਾਨ ਹੋਇਆ ਹੈ, ਸਾਨੂੰ ਇਸ ਗੱਲ ਦਾ ਮਾਣ ਹੈ। ਉਨ੍ਹਾਂ ਕਿਹਾ ਕਿ ਮੇਰਾ ਪੁੱਤਰ ਇਕ ਖਿਡਾਰੀ ਵੀ ਸੀ। ਉਹ ਕਹਿੰਦਾ ਹੁੰਦਾ ਸੀ ਕਿ ਮੈਂ ਮੈਦਾਨ ‘ਚ ਹੀ ਖੇਡਣਾ ਹੈ। ਸਾਨੂੰ ਆਪਣੇ ਪੁੱਤ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪੁੱਤਰ ਦੇ ਨਾਂ ‘ਤੇ ਮੈਦਾਨ ਬਣਾਉਣਾ ਚਾਹੀਦਾ ਹੈ।

ਸ਼ਹੀਦ ਹਰਕ੍ਰਿਸ਼ਨ ਸਿੰਘ ਦੇ ਪਿਤਾ ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 2017 'ਚ ਫੌਜ 'ਚ ਭਰਤੀ ਹੋਇਆ ਸੀ ਅਤੇ ਹੁਣ 49 ਰਾਸ਼ਟਰੀ ਰਾਈਫਲਜ਼ 'ਚ ਸੇਵਾਵਾਂ ਨਿਭਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਹਰਕ੍ਰਿਸ਼ਨ ਸਿੰਘ ਨਾਲ ਵੀਡੀਓ ਕਾਲ ਰਾਹੀਂ ਗੱਲ ਹੋਈ ਸੀ ਅਤੇ ਉਹ ਫਰਵਰੀ ਮਹੀਨੇ ਹੀ ਛੁੱਟੀ ਤੋਂ ਡਿਊਟੀ 'ਤੇ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਹੀਦ ਹਰਕ੍ਰਿਸ਼ਨ ਸਿੰਘ ਆਪਣੇ ਪਿਛੇ ਪਤਨੀ ਅਤੇ 2 ਸਾਲ ਦੀ ਬੱਚੀ ਛੱਡ ਗਿਆ ਹੈ।

The post ਸ਼ਹੀਦ ਹਰਕ੍ਰਿਸ਼ਨ ਸਿੰਘ ਨੂੰ ਉਸਦੇ ਜੱਦੀ ਪਿੰਡ ਸਰਕਾਰੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਈ appeared first on TheUnmute.com - Punjabi News.

Tags:
  • breaking-news
  • indian-army
  • news
  • poonch
  • poonch-attack
  • shaheed
  • shaheed-harkrishna-singh

ਚੰਡੀਗੜ੍ਹ, 22 ਅਪ੍ਰੈਲ 2023: ਜੰਮੂ-ਕਸ਼ਮੀਰ ਦੇ ਪੁੰਛ ‘ਚ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਲੁਧਿਆਣਾ ਦੇ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਚੰਨਣਕੋਈਆ ਕਲਾਂ ਵਿਖੇ ਲਿਆਂਦੀ ਗਈ। ਜਿਉਂ ਹੀ ਮ੍ਰਿਤਕ ਦੇਹ ਘਰ ਪੁੱਜੀ ਤਾਂ ਮਾਹੌਲ ਸੋਗਮਈ ਹੋ ਗਿਆ। ਰਿਸ਼ਤੇਦਾਰਾਂ ਨੇ ਮ੍ਰਿਤਕ ਦੇਹ ਨੂੰ ਗਲਵੱਕੜੀ ਪਾ ਲਈ ਅਤੇ ਉਨ੍ਹਾਂ ਦੀ ਬੇਟੀ ਖੁਸ਼ਦੀਪ ਕੌਰ ਵੱਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ। ਕੁਝ ਹੀ ਦੇਰ ‘ਚ ਸ਼ਹੀਦ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਜਾਵੇਗਾ।

ਸ਼ਹੀਦ ਦੇ ਪੁੱਤਰ ਕਰਨਦੀਪ ਸਿੰਘ (8) ਨੇ ਕਿਹਾ ਕਿ ਉਹ ਆਪਣੇ ਪਿਤਾ ਮਨਦੀਪ ਸਿੰਘ ਵਾਂਗ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਹੈ ਅਤੇ ਦੇਸ਼ ਦੀ ਸੇਵਾ ਕਰੇਗਾ। ਉਸ ਨੂੰ ਮਾਣ ਹੈ ਕਿ ਉਸ ਦੇ ਪਿਤਾ ਨੇ ਦੇਸ਼ ਲਈ ਆਪਣੀ ਜਾਨ ਦਿੱਤੀ ਹੈ।ਸ਼ਹੀਦ ਮਨਦੀਪ ਸਿੰਘ ਧੀ ਨੇ ਦੱਸਿਆ ਕਿ ਜਦੋਂ ਪਿਤਾ ਦੀ ਸ਼ਹਾਦਤ ਦੀ ਖਬਰ ਟੀਵੀ ‘ਤੇ ਆਈ ਤਾਂ ਪਰਿਵਾਰ ‘ਤੇ ਦੁੱਖ ਦਾ ਪਹਾੜ ਟੁੱਟ ਗਿਆ । ਪਿੰਡ ਦੇ ਲੋਕਾਂ ਨੇ ਉਸ ਨੂੰ ਹੌਸਲਾ ਦਿੱਤਾ ਕਿ ਉਸ ਦੇ ਪਿਤਾ ਨੇ ਦੇਸ਼ ਲਈ ਕੁਰਬਾਨੀ ਦਿੱਤੀ ਸੀ। ਉਸਨੂੰ ਆਪਣੇ ਪਿਤਾ ‘ਤੇ ਮਾਣ ਹੈ।

ਫੌਜ ਵਿੱਚੋਂ ਸੇਵਾਮੁਕਤ ਹੋਏ ਸ਼ਹੀਦ ਦੇ ਚਾਚਾ ਸੂਬੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਬਚਪਨ ਤੋਂ ਹੀ ਬਹੁਤ ਜੋਸ਼ੀਲਾ ਸੀ। ਮੇਰੇ ਤੋਂ ਪ੍ਰੇਰਿਤ ਹੋ ਕੇ ਫੌਜ ਵਿਚ ਭਰਤੀ ਹੋਇਆ ਸੀ । ਮਨਦੀਪ ਆਪਣੇ ਚਾਰ ਭੈਣਾਂ-ਭਰਾਵਾਂ ਵਿੱਚੋਂ ਇਕੱਲਾ ਸੀ ਜਿਸ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਉਸ ਦੇ ਭਰਾ ਕਾਰੋਬਾਰ ਵਿਚ ਸਨ, ਪਰ ਮਨਦੀਪ ਵੱਖਰਾ ਸੀ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਸੀ।

ਦੂਜੇ ਪਾਸੇ ਸ਼ਹੀਦ ਦੀ ਪਤਨੀ ਜਗਦੀਪ ਕੌਰ ਨੇ ਦੱਸਿਆ ਕਿ ਮਨਦੀਪ ਸਿੰਘ ਨੇ ਸ਼ਹੀਦੀ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨਾਲ ਫੋਨ 'ਤੇ ਗੱਲ ਕੀਤੀ ਸੀ। ਮਨਦੀਪ ਆਖਰੀ ਵਾਰ ਫਰਵਰੀ ‘ਚ ਘਰ ਆਇਆ ਸੀ। ਇਸ ਦੌਰਾਨ ਉਹ ਇਕ ਮਹੀਨਾ ਪਰਿਵਾਰ ਨਾਲ ਰਿਹਾ ਅਤੇ ਮਾਰਚ ਦੇ ਪਹਿਲੇ ਹਫ਼ਤੇ ਡਿਊਟੀ ਜੁਆਇਨ ਕੀਤੀ ਸੀ।

The post ਜੱਦੀ ਪਿੰਡ ਚੰਨਣਕੋਈਆ ਕਲਾਂ ਵਿਖੇ ਸ਼ਹੀਦ ਮਨਦੀਪ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਵਿਦਾਈ appeared first on TheUnmute.com - Punjabi News.

Tags:
  • breaking-news
  • indian-army
  • mandeep-singh
  • news
  • shaheed-mandeep-singh

ਅਪ੍ਰੈਲ ਦੇ ਅੰਤ ਤੱਕ ਸਰਕਾਰੀ ਸਕੂਲਾਂ 'ਚ ਮਿਲਣਗੀਆਂ ਵਰਦੀਆਂ: ਹਰਜੋਤ ਸਿੰਘ ਬੈਂਸ

Saturday 22 April 2023 08:50 AM UTC+00 | Tags: breaking-news government-schools government-schools-punjab harjot-singh-bains latest news pseb school-uniform uniforms

ਚੰਡੀਗੜ੍ਹ, 22 ਅਪ੍ਰੈਲ 2023: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦਿਆਂ ਜਾਣਕਾਰੀ ਦਿੰਦਿਆਂ ਕਿਹਾ ਕਿ ਅਪ੍ਰੈਲ ਦੇ ਅੰਤ ਤੱਕ ਸਰਕਾਰੀ ਸਕੂਲਾਂ ਵਿੱਚ ਵਰਦੀਆਂ (Uniforms) ਉਪਲਬਧ ਹੋ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਟਵੀਟ ਕੀਤਾ ਕਿ ਪੰਜਾਬ ਸਰਕਾਰ ਦੀ ਸਕੂਲਾਂ ਲਈ ਇੱਕ ਹੋਰ ਪਹਿਲ ਕੀਤੀ ਹੈ। ਵਿੱਦਿਅਕ ਪੁਸਤਕਾਂ ਤੋਂ ਬਾਅਦ ਹੁਣ ਸਰਕਾਰੀ ਸਕੂਲਾਂ ਵਿੱਚ ਅਪ੍ਰੈਲ ਦੇ ਅੰਤ ਤੱਕ ਸਕੂਲੀ ਵਰਦੀਆਂ ਮਿਲ ਜਾਣਗੀਆਂ।

The post ਅਪ੍ਰੈਲ ਦੇ ਅੰਤ ਤੱਕ ਸਰਕਾਰੀ ਸਕੂਲਾਂ ‘ਚ ਮਿਲਣਗੀਆਂ ਵਰਦੀਆਂ: ਹਰਜੋਤ ਸਿੰਘ ਬੈਂਸ appeared first on TheUnmute.com - Punjabi News.

Tags:
  • breaking-news
  • government-schools
  • government-schools-punjab
  • harjot-singh-bains
  • latest
  • news
  • pseb
  • school-uniform
  • uniforms

ਅੰਮ੍ਰਿਤਸਰ 'ਚ ਕਸਬਾ ਮਹਿਤਾ ਵੱਲ ਜਾ ਰਹੀ ਪ੍ਰਾਈਵੇਟ ਬੱਸ ਨੂੰ ਚਾਰ ਨੌਜਵਾਨਾਂ ਨੇ ਬੰਦੂਕ ਦੀ ਨੋਕ 'ਤੇ ਰੋਕਿਆ

Saturday 22 April 2023 09:06 AM UTC+00 | Tags: amirtsar amritsar-news amritsar-police breaking-news enws kasba-mehta news punjab-government punjabi-news the-unmute-breaking-news

ਚੰਡੀਗੜ੍ਹ, 22 ਅਪ੍ਰੈਲ 2023: ਪੰਜਾਬ ਦੇ ਅੰਮ੍ਰਿਤਸਰ ‘ਚ ਕਸਬਾ ਮਹਿਤਾ ਵੱਲ ਜਾ ਰਹੀ ਪ੍ਰਾਈਵੇਟ ਬੱਸ ਨੂੰ ਚਾਰ ਨੌਜਵਾਨਾਂ ਨੇ ਬੰਦੂਕ ਦੀ ਨੋਕ ‘ਤੇ ਰੋਕ ਲਈ । ਇਸ ਦੌਰਾਨ ਸਵਾਰੀਆਂ ਨੇ ਸਮਝਿਆ ਕਿ ਇਹ ਨੌਜਵਾਨ ਬੱਸ ਲੁੱਟਣ ਆਏ ਹਨ, ਜਿਸ ਤੋਂ ਬਾਅਦ ਸਾਰੀਆਂ ਸਵਾਰੀਆਂ ਹਮਲਾਵਰਾਂ ‘ਤੇ ਹਾਵੀ ਹੋ ਗਈਆਂ ।

ਘਟਨਾ ਅੰਮ੍ਰਿਤਸਰ ਦੇ ਮਹਿਤਾ ਰੋਡ ਦੀ ਦੱਸੀ ਜਾ ਰਹੀ ਹੈ। ਸਵੇਰੇ ਕਰੀਬ 8 ਵਜੇ ਔਲਖ ਬੱਸ ਸਰਵਿਸ ਦੀ ਬੱਸ ਅੰਮ੍ਰਿਤਸਰ ਤੋਂ ਮਹਿਤਾ ਵੱਲ ਜਾ ਰਹੀ ਸੀ। ਬੱਸ ਅਜੇ ਪਿੰਡ ਬੋਪਾਰਾਏ ਨੇੜੇ ਪੁੱਜੀ ਹੀ ਸੀ ਕਿ ਚਾਰ ਨੌਜਵਾਨ ਹੱਥਾਂ ਵਿੱਚ ਹਥਿਆਰ ਲੈ ਕੇ ਬੱਸ ਦੇ ਅੱਗੇ ਆ ਗਏ। ਚਾਰਾਂ ਨੌਜਵਾਨਾਂ ਨੇ ਹਥਿਆਰ ਦਿਖਾ ਕੇ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ।

ਬੱਸ ਦੀਆਂ ਸਵਾਰੀਆਂ ਨੇ ਸਮਝਿਆ ਕਿ ਇਹ ਨੌਜਵਾਨ ਲੁੱਟ ਦੀ ਨੀਅਤ ਨਾਲ ਆਏ ਸਨ। ਜਿਸ ਤੋਂ ਬਾਅਦ ਸਾਰਿਆਂ ਨੇ ਏਕਤਾ ਦਿਖਾਉਂਦੇ ਹੋਏ ਹਮਲਾਵਰਾਂ ‘ਤੇ ਹਮਲਾ ਕਰ ਦਿੱਤਾ। ਸਵਾਰੀਆਂ ਨੂੰ ਆਪਣੇ ਵੱਲ ਵਧਦਾ ਦੇਖ ਚਾਰੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਉਹ ਵੀ ਮੌਕੇ ‘ਤੇ ਪਹੁੰਚ ਗਏ। ਪਹਿਲਾਂ ਤਾਂ ਪੁਲਿਸ ਨੇ ਬੱਸ ਲੁੱਟਣ ਦੀ ਸਾਜ਼ਿਸ਼ ਤਹਿਤ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਸੀ ਪਰ ਜਦੋਂ ਜਾਂਚ ਸ਼ੁਰੂ ਹੋਈ ਤਾਂ ਪਤਾ ਚੱਲਿਆ ਕਿ ਇਹ ਸਾਰਾ ਮਾਮਲਾ ਆਪਸੀ ਰੰਜਿਸ਼ ਦਾ ਹੈ | ਇਸ ਸੰਬੰਧੀ ਥਾਣਾ ਮੱਤੇਵਾਲ ਦੇ ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਲੁੱਟ ਦੀ ਨਹੀਂ ਹੈ। ਦੋਵਾਂ ਧਿਰਾਂ ਵਿੱਚ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪਰ ਆਖਰਕਾਰ ਦੋਵੇਂ ਧਿਰਾਂ ਵਿੱਚ ਸਮਝੌਤਾ ਹੋ ਗਿਆ।

The post ਅੰਮ੍ਰਿਤਸਰ ‘ਚ ਕਸਬਾ ਮਹਿਤਾ ਵੱਲ ਜਾ ਰਹੀ ਪ੍ਰਾਈਵੇਟ ਬੱਸ ਨੂੰ ਚਾਰ ਨੌਜਵਾਨਾਂ ਨੇ ਬੰਦੂਕ ਦੀ ਨੋਕ ‘ਤੇ ਰੋਕਿਆ appeared first on TheUnmute.com - Punjabi News.

Tags:
  • amirtsar
  • amritsar-news
  • amritsar-police
  • breaking-news
  • enws
  • kasba-mehta
  • news
  • punjab-government
  • punjabi-news
  • the-unmute-breaking-news

World Earth Day 2023: ਗੂਗਲ ਨੇ ਡੂਡਲ ਰਾਹੀਂ ਜਲਵਾਯੂ ਪਰਿਵਰਤਨ 'ਤੇ ਦਿੱਤਾ ਖਾਸ ਸੰਦੇਸ਼

Saturday 22 April 2023 09:50 AM UTC+00 | Tags: breaking-news climate-change doodle environment google india news weather world-earth-day world-earth-day-2023

ਚੰਡੀਗੜ੍ਹ, 22 ਅਪ੍ਰੈਲ 2023: 22 ਅਪ੍ਰੈਲ ਨੂੰ ਵਿਸ਼ਵ ਧਰਤੀ ਦਿਵਸ (World Earth Day) ਵਜੋਂ ਮਨਾਇਆ ਜਾਂਦਾ ਹੈ। ਗੂਗਲ ਵੀ ਡੂਡਲ ਰਾਹੀਂ ਵਿਸ਼ਵ ਧਰਤੀ ਦਿਵਸ 2023 ਵੀ ਮਨਾ ਰਿਹਾ ਹੈ। ਇਹ ਦਿਨ ਸਾਨੂੰ ਹਰ ਸਾਲ ਜਲਵਾਯੂ ਤਬਦੀਲੀ ਦੀ ਕਠੋਰ ਹਕੀਕਤ ਦੀ ਯਾਦ ਦਿਵਾਉਂਦਾ ਹੈ। ਗੂਗਲ ਡੂਡਲ ਬਣਾ ਕੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਗੂਗਲ ਨੇ ਅੱਜ ਇੱਕ ਵਿਸ਼ੇਸ਼ ਡੂਡਲ ਰਾਹੀਂ ਮਨੁੱਖਤਾ ਲਈ ਜਲਵਾਯੂ ਤਬਦੀਲੀ ਦੇ ਖਤਰੇ ਨੂੰ ਉਜਾਗਰ ਕੀਤਾ ਹੈ।

doodle

ਗੂਗਲ ਨੇ ਜਲਵਾਯੂ ਪਰਿਵਰਤਨ ਦੇ ਡੂਡਲ ਰਹੀ ਦਰਸਾਇਆ ਹੈਂ ਕਿ “ਅੱਜ ਦਾ ਵਿਸ਼ਵ ਧਰਤੀ ਦਿਵਸ (World Earth Day) ਡੂਡਲ ਇਸ ਗੱਲ ‘ਤੇ ਕੇਂਦਰਿਤ ਕਰਦਾ ਹੈ ਕਿ ਕਿਵੇਂ ਵਿਅਕਤੀ ਅਤੇ ਸਮਾਜ ਜਲਵਾਯੂ ਪਰਿਵਰਤਨ ਵਿਰੁੱਧ ਕਾਰਵਾਈ ਕਰਨ ਲਈ ਵੱਡੇ ਅਤੇ ਛੋਟੇ ਤਰੀਕਿਆਂ ਨਾਲ ਮਿਲ ਕੇ ਕੰਮ ਕਰ ਸਕਦੇ ਹਨ। ਇਸ ਦਿਨ ਦੁਨੀਆ ਭਰ ਦੇ ਲੋਕ ਵਾਤਾਵਰਣ ਅੰਦੋਲਨ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਦੇ ਹਨ ਅਤੇ ਉਹਨਾਂ ਖੇਤਰਾਂ ‘ਤੇ ਵਿਚਾਰ ਕਰੋ ਜਿੱਥੇ ਹੋਰ ਜਲਵਾਯੂ ਨਿਆਂ ਦੀ ਲੋੜ ਹੈ।

ਇਹ ਡੂਡਲ ਅਸਲ ਪੱਤਿਆਂ ਦਾ ਬਣਿਆ ਹੈ ਜੋ ਉਹਨਾਂ ਕਿਰਿਆਵਾਂ ਨੂੰ ਦਰਸਾਉਂਦਾ ਹੈ ਜੋ ਅਸੀਂ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਕਰ ਸਕਦੇ ਹਾਂ ਜੋ ਅਸਲ ਵਿੱਚ ਫਰਕ ਵੀ ਲਿਆ ਸਕਦੀ ਹੈ। ਗੂਗਲ ਨੇ ਕੁਝ ਸੁਝਾਅ ਦਿੱਤੇ ਹਨ ਕਿ ਜਦੋਂ ਵੀ ਸੰਭਵ ਹੋਵੇ ਪੌਦਾ-ਆਧਾਰਿਤ ਖੁਰਾਕ ਖਾਣਾ ਜਾਂ ਪੌਦੇ-ਆਧਾਰਿਤ ਵਿਕਲਪਾਂ ਦੀ ਚੋਣ ਕਰਨਾ, ਸੰਭਵ ਹੋਵੇ ਤਾਂ ਗੱਡੀ ਚਲਾਉਣ ਦੀ ਬਜਾਏ ਪੈਦਲ ਜਾਂ ਸਾਈਕਲ ਚਲਾਉਣ | ਇਸਦੇ ਨਾਲ ਹੀ ਪਾਣੀ ਅੱਡੀ ਦੀ ਬੱਚਤ ਅਤੇ ਵੱਧ ਤੋਂ ਵੱਧ ਪੌਦੇ ਲਾਉਣ ਦੀ ਅਪੀਲ ਕੀਤੀ ਹੈ |

ਜਲਵਾਯੂ ਤਬਦੀਲੀ ਕੀ ਹੈ?

ਜਲਵਾਯੂ ਪਰਿਵਰਤਨ ਧਰਤੀ ਦੇ ਜਲਵਾਯੂ ਪੈਟਰਨਾਂ ਵਿੱਚ ਲੰਬੇ ਸਮੇਂ ਦੀਆਂ ਤਬਦੀਲੀਆਂ ਨੂੰ ਦਰਸਾਉਂਦਾ ਹੈ ਜੋ ਪਿਛਲੀ ਸਦੀ ਜਾਂ ਇਸ ਤੋਂ ਵੱਧ ਸਮੇਂ ਵਿੱਚ ਦੇਖਿਆ ਗਿਆ ਹੈ। ਇਹ ਤਬਦੀਲੀਆਂ ਵੱਡੇ ਪੱਧਰ ‘ਤੇ ਮਾਨਵ-ਜਨਕ ਗਤੀਵਿਧੀਆਂ ਕਾਰਨ ਹੁੰਦੀਆਂ ਹਨ, ਜੋ ਵਾਤਾਵਰਣ ਵਿੱਚ ਕਾਰਬਨ ਡਾਈਆਕਸਾਈਡ, ਮੀਥੇਨ ਵਰਗੀਆਂ ਗ੍ਰੀਨਹਾਉਸ ਗੈਸਾਂ ਨੂੰ ਛੱਡਦੀਆਂ ਹਨ, ਜਿਸ ਨਾਲ ਗਰਮੀ ਵੱਧ ਜਾਂਦੀ ਹੈ ਅਤੇ ਗ੍ਰਹਿ ਦੇ ਮੌਸਮ ਦੇ ਪੈਟਰਨ ਨੂੰ ਬਦਲਦਾ ਹੈ।

The post World Earth Day 2023: ਗੂਗਲ ਨੇ ਡੂਡਲ ਰਾਹੀਂ ਜਲਵਾਯੂ ਪਰਿਵਰਤਨ ‘ਤੇ ਦਿੱਤਾ ਖਾਸ ਸੰਦੇਸ਼ appeared first on TheUnmute.com - Punjabi News.

Tags:
  • breaking-news
  • climate-change
  • doodle
  • environment
  • google
  • india
  • news
  • weather
  • world-earth-day
  • world-earth-day-2023

PM ਨਰਿੰਦਰ ਮੋਦੀ ਸੱਤ ਸੂਬਿਆਂ ਦਾ ਕਰਨਗੇ ਦੌਰਾ, ਵੱਖ-ਵੱਖ ਪ੍ਰੋਗਰਾਮਾਂ 'ਚ ਲੈਣਗੇ ਹਿੱਸਾ

Saturday 22 April 2023 10:08 AM UTC+00 | Tags: bjp breaking-news india india-latest-news latest-news news pm-narendra-modi pmo prime-minister-narendra-modi

ਚੰਡੀਗੜ੍ਹ, 22 ਅਪ੍ਰੈਲ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) 24 ਅਪ੍ਰੈਲ ਤੋਂ ਦੋ ਦਿਨਾਂ ਦੇ ਦੇਸ਼ ਦੇ ਦੌਰੇ ‘ਤੇ ਹੋਣਗੇ। ਇਸ ਦੌਰੇ ਦੌਰਾਨ ਉਹ 36 ਘੰਟਿਆਂ ਵਿੱਚ ਸੱਤ ਸੂਬਿਆਂ ਵਿੱਚ ਅੱਠ ਵੱਖ-ਵੱਖ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਇਸ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 5000 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ। ਦੇਸ਼ ਦੀ ਰਾਜਧਾਨੀ ਤੋਂ ਸ਼ੁਰੂ ਹੋ ਕੇ ਪੀਐਮ ਮੋਦੀ ਸਭ ਤੋਂ ਪਹਿਲਾਂ ਮੱਧ ਭਾਰਤ ਦੇ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਉਹ ਕੇਰਲ ਦਾ ਦੌਰਾ ਕਰਨਗੇ ਅਤੇ ਉੱਥੋਂ ਪੱਛਮ ਵਿਚ ਕੇਂਦਰ ਸ਼ਾਸਤ ਪ੍ਰਦੇਸ਼ਾਂ ਰਾਹੀਂ ਦਿੱਲੀ ਪਰਤਣਗੇ।

ਪ੍ਰਧਾਨ ਮੰਤਰੀ ਦੇ ਇਸ ਲੰਬੇ ਪ੍ਰੋਗਰਾਮ ਬਾਰੇ ਗੱਲ ਕਰਦੇ ਹੋਏ ਅਧਿਕਾਰੀਆਂ ਨੇ ਕਿਹਾ- ਪੀਐਮ ਮੋਦੀ (PM Narendra Modi)  24 ਅਪ੍ਰੈਲ ਨੂੰ ਸਵੇਰੇ ਆਪਣੇ ਦੌਰੇ ਦੀ ਸ਼ੁਰੂਆਤ ਕਰਨਗੇ। ਦਿੱਲੀ ਦੇ ਖਜੂਰਾਹੋ ਤੱਕ ਯਾਤਰਾ ਕਰਦੇ ਹੋਏ ਰੀਵਾ ਜਾਣਗੇ। ਉੱਥੇ ਉਹ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਪ੍ਰੋਗਰਾਮ ‘ਚ ਸ਼ਿਰਕਤ ਕਰਨਗੇ। ਇੱਥੋਂ ਉਹ 200 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਵਾਪਸ ਖਜੂਰਾਹੋ ਪਰਤਣਗੇ। ਇਸ ਤੋਂ ਬਾਅਦ ਕੋਚੀ ਦੀ ਯਾਤਰਾ ਕਰਨਗੇ। ਇੱਥੇ ਉਹ ਹਵਾਈ ਜਹਾਜ਼ ਰਾਹੀਂ 1700 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਯੁਵਮ ਕਨਕਲੇਵ ਵਿੱਚ ਹਿੱਸਾ ਲੈਣਗੇ।

ਅਗਲੀ ਸਵੇਰ ਪ੍ਰਧਾਨ ਮੰਤਰੀ ਕੋਚੀ ਤੋਂ ਤਿਰੂਵਨੰਤਪੁਰਮ ਦੀ ਯਾਤਰਾ ਕਰਨਗੇ। ਇੱਥੇ ਪ੍ਰਧਾਨ ਮੰਤਰੀ ਵੰਦੇ ਭਾਰਤ ਨੂੰ ਹਰੀ ਝੰਡੀ ਦੇਣਗੇ ਅਤੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ। ਇੱਥੋਂ, ਸੂਰਤ ਦੇ ਰਸਤੇ ਲਗਭਗ 1570 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ, ਪੀਐਮ ਮੋਦੀ ਸਿਲਵਾਸਾ ਜਾਣਗੇ, ਜਿੱਥੇ ਉਹ ਨਮੋ ਮੈਡੀਕਲ ਕਾਲਜ ਦਾ ਦੌਰਾ ਕਰਨਗੇ। ਇਸ ਤੋਂ ਇਲਾਵਾ ਉਥੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਜਾਵੇਗਾ।

ਇਸ ਤੋਂ ਬਾਅਦ ਪੀਐਮ ਮੋਦੀ ਦੇਵਕਾ ਸੀਪ੍ਰਿੰਟ ਦੇ ਉਦਘਾਟਨ ਲਈ ਦਮਨ ਜਾਣਗੇ। ਉਹ ਇੱਥੋਂ 110 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਸੂਰਤ ਆਉਣਗੇ। ਆਪਣੀ ਯਾਤਰਾ ਵਿੱਚ 940 ਕਿਲੋਮੀਟਰ ਹੋਰ ਜੋੜਦੇ ਹੋਏ, ਪੀਐਮ ਮੋਦੀ ਸੂਰਤ ਤੋਂ ਦਿੱਲੀ ਵਾਪਸ ਆਉਣਗੇ। ਪ੍ਰਧਾਨ ਮੰਤਰੀ 5,300 ਕਿਲੋਮੀਟਰ ਦੀ ਹਵਾਈ ਯਾਤਰਾ ਕਰਨਗੇ। ਪੀਐਮ ਮੋਦੀ ਉੱਤਰ ਤੋਂ ਦੱਖਣੀ ਭਾਰਤ ਦੀ ਇਸ ਯਾਤਰਾ ਨੂੰ ਸਿਰਫ਼ 36 ਘੰਟਿਆਂ ਵਿੱਚ ਪੂਰਾ ਕਰਨਗੇ।

The post PM ਨਰਿੰਦਰ ਮੋਦੀ ਸੱਤ ਸੂਬਿਆਂ ਦਾ ਕਰਨਗੇ ਦੌਰਾ, ਵੱਖ-ਵੱਖ ਪ੍ਰੋਗਰਾਮਾਂ ‘ਚ ਲੈਣਗੇ ਹਿੱਸਾ appeared first on TheUnmute.com - Punjabi News.

Tags:
  • bjp
  • breaking-news
  • india
  • india-latest-news
  • latest-news
  • news
  • pm-narendra-modi
  • pmo
  • prime-minister-narendra-modi

1947 ਦੇ ਵਿਛੜਿਆਂ ਦੀਆਂ ਕਹਾਣੀਆਂ ਸੁਣਾਵੇਗੀ ਕਿਤਾਬ 'ਦਿ ਸਪੀਕਿੰਗ ਵਿੰਡੋ'

Saturday 22 April 2023 11:06 AM UTC+00 | Tags: 1947-partition harpreet-singh-kahloon news punjab-1947 punjab-news the-speaking-window

ਹਰਪ੍ਰੀਤ ਸਿੰਘ ਕਾਹਲੋਂ
Sr Executive Editor

The Unmute

ਬੋਲਤੀ ਖਿੜਕੀ ਨਾਲ ਮੇਰਾ ਵਾਹ 550 ਸਾਲਾਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਮੌਕੇ ਪਿਆ ਸੀ।ਕਰਤਾਰਪੁਰ ਕਾਰੀਡੋਰ ਬਾਰੇ ਸਟੋਰੀਆਂ ਕਰਦਿਆਂ ਮੇਰੇ ਮਨ ਵਿੱਚ ਸੀ ਕਿ ਉਹਨਾਂ ਬੰਦਿਆਂ ਦੀਆਂ ਕਹਾਣੀਆਂ ਕਹੀਏ ਜਿੰਨ੍ਹਾਂ ਸਾਂਝੇ ਪੰਜਾਬ ਦੀ ਕਹਾਣੀਆਂ ਕਹੀਆਂ।ਲਾਂਘਾ ਖੁੱਲ੍ਹਣ ਤੱਕ ਇਹ ਉਹੀ ਬੰਦੇ ਸਨ ਜਿੰਨ੍ਹਾਂ ਸਾਂਝੇ ਪੰਜਾਬ ਦੀ ਤੰਦ ਨੂੰ ਸਦਾ ਜੋੜਣ ਦਾ ਤਹੱਈਆ ਕੀਤਾ ਸੀ।ਇਹਨਾਂ ਵਿੱਚੋਂ ਅੰਮ੍ਰਿਤਸਰ ਤੋਂ ਸਾਂਈ ਮੀਆਂ ਮੀਰ ਫਾਉਂਡੇਸ਼ਨ ਦੇ ਹਰਭਜਨ ਸਿੰਘ ਬਰਾੜ ਸਨ।ਉਹਨਾਂ 2000 ਦੇ ਲੱਗਭਗ ਅਜਿਹੇ ਬੰਦਿਆਂ ਨੂੰ ਮਿਲਾਇਆ ਜਿਹੜੇ ਲਹਿੰਦੇ ਚੜ੍ਹਦੇ ਪੰਜਾਬ ਵਿੱਚ ਵੰਡ ਵੇਲੇ ਇੱਕ ਦੂਜੇ ਤੋਂ ਵਿਛੜ ਗਏ ਸਨ।

ਅਜਿਹੇ ਹੀ 3 ਨੌਜਵਾਨ ਸਨ ਜਿੰਨ੍ਹਾਂ ਨੂੰ ਮੈਂ ਮਿਲਿਆ।ਇਹ ਸੰਦੀਪ ਦੱਤ ਲੁਧਿਆਣੇ ਤੋਂ,ਫੈਜ਼ਲ ਹਯਾਤ ਰਾਵਲਪਿੰਡੀ ਤੋਂ ਅਤੇ ਰੀਤਿਕਾ ਕਨੇਡਾ ਤੋਂ ਸੀ।ਬੋਲਤੀ ਖਿੜਕੀ ਦੀ ਕਹਾਣੀ ਬਹੁਤ ਕਮਾਲ ਹੈ।ਅਪ੍ਰੈਲ 2017 ਤੋਂ ਇਹਨਾਂ ਫੇਸਬੁੱਕ ਸਫਾ ਬੋਲਤੀ ਖਿੜਕੀ ਸ਼ੁਰੂ ਕੀਤਾ ਸੀ।ਲਹਿੰਦੇ ਪੰਜਾਬ ਵਿੱਚ ਰਹਿੰਦੇ ਬੰਦਿਆਂ ਦੇ ਪਿੱਛੇ ਛੁੱਟ ਗਏ ਪਿੰਡਾਂ ਤੋਂ ਸੰਦੀਪ ਇੱਧਰੋਂ ਕਹਾਣੀ ਕਹਿੰਦਾ ਸੀ ਅਤੇ ਚੜ੍ਹਦੇ ਪੰਜਾਬ ਵਿੱਚ ਆਏ ਲਹਿੰਦੇ ਪੰਜਾਬ ਤੋਂ ਬੰਦਿਆਂ ਦੀਆਂ ਪਿੱਛੇ ਛੁੱਟ ਗਈ ਯਾਦਾਂ ਦੀ ਕਤਰਾਂ ਨੂੰ ਰਾਵਲਪਿੰਡੀ ਤੋਂ ਫੈਜ਼ਲ ਹਯਾਤ ਰਿਪੋਰਟ ਕਰਦਾ ਸੀ।ਇਹਨਾਂ ਦੀ ਤੀਜੀ ਦੋਸਤ ਰੀਤਿਕਾ ਇਸ ਕੰਮ ਦਾ ਦਸਤਾਵੇਜ਼ ਨਾਲੋਂ ਨਾਲ ਤਿਆਰ ਕਰਦੀ ਗਈ।

ਬੀਨਾ ਸਰਵਰ ਦੇ ਸਫੇ ਅਮਨ ਕੀ ਆਸ਼ਾ ਤੋਂ ਤਿੰਨਾਂ ਦੋਸਤਾਂ ਦੀ ਦੋਸਤੀ ਨੇ ਉਸ ਉਮੀਦ ਨੂੰ ਜਿਊਂਦਾ ਰੱਖਿਆ ਜਿੰਨ੍ਹਾਂ ਬੰਦਿਆਂ ਨੂੰ ਆਪਣੀ ਜਨਮ ਭੋਂਇ ਤੋਂ 2 ਨੇਸ਼ਨ ਥਿਊਰੀ ਕਰਕੇ ਜਬਰਨ ਉਜੜਣਾ ਪਿਆ।ਉਹਨਾਂ ਦੇ ਮਨ ‘ਚ ਵਿਛੜੀ ਧਰਤੀ ਕਦੀ ਨਹੀਂ ਵਿਸਰੀ।ਇਹ ਵੰਡ ਪੰਜਾਬ ਲਈ ਸਰਾਪ ਹੈ।

ਇਹਨਾਂ ਨੌਜਵਾਨਾਂ ਦੇ ਇਸੇ ਉੱਧਮ ਨੂੰ ਆਕਫੋਰਡ ਪ੍ਰੈਸ ਨੇ ਛਾਪਿਆ ਹੈ।200 ਵੰਡ ਦੇ ਉਜਾੜੇ ਪੀੜ੍ਹਤ,100 ਦੇ ਲੱਗਭਗ ਮੁਲਾਕਾਤਾਂ,47 ਕਹਾਣੀਆਂ,52 ਸ਼ਹਿਰ ਅਤੇ 5 ਦੇਸ਼ਾਂ ‘ਚ ਫੈਲ ਗਏ ਇਹਨਾਂ ਉਜਾੜਿਆਂ ਦੇ ਪਾਤਰਾਂ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਸਾਡੇ ਸਾਹਮਣੇ ਪੇਸ਼ ਕੀਤਾ ਹੈ।

ਉਹ ਬੰਦੇ ਕਿਹੋ ਜਿਹੇ ਹੋਣਗੇ ਜਿਨ੍ਹਾਂ ਨੇ ਬਰਲਿਨ ਦੇ ਵਿੱਚ ਕੰਧ ਉਸਰਨ ਤੋਂ ਬਾਅਦ ਇਹ ਸੁਫ਼ਨਾ ਵੇਖਿਆ ਕਿ ਇਹ ਕੰਧ ਨਹੀਂ ਰਹਿਣ ਦੇਣੀ। ਉਹ ਬੰਦੇ ਯਕੀਨਨ ਮੁਹੱਬਤਾਂ ਦੀ ਉਮੀਦ ਵੰਡਦੇ ਹੋਏ ਆਖਰੀ ਸਾਹ ਤੱਕ ਕੰਮ ਕਰਦੇ ਰਹੇ ਹੋਣਗੇ ਜਿਨ੍ਹਾਂ ਨੂੰ ਉਮੀਦ ਹੈ ਕਿ ਸਾਂਝੇ ਪੰਜਾਬ ਦੀ ਧਰਤੀ ਬਾਬਾ ਫਰੀਦ ਤੋਂ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਵਾਰਿਸ ਬੁੱਲੇ ਸੁਲਤਾਨ ਬਾਹੂ ਦੀ ਸਾਂਝੀ ਧਰਤੀ ਹੈ ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਂਦਿਆਂ ਇੱਕ ਸੁਫ਼ਨੇ ਨੂੰ ਹਕੀਕੀ ਜਾਮਾ ਪਹਿਨਾਉਣਾ ਕਿੰਨਾ ਚੰਗਾ ਹੁੰਦਾ ਜੇ ਅਸੀਂ ਬਾਬਾ ਫਰੀਦ ਤੋਂ ਲੈ ਕੇ ਸ੍ਰੀ ਨਨਕਾਣਾ ਸਾਹਿਬ ਤੋਂ ਹੁੰਦਿਆਂ ਵਾਇਆ ਸੁਲਤਾਨਪੁਰ ਲੋਧੀ ਕਰਤਾਰਪੁਰ ਸਾਹਿਬ ਦੇ ਤਮਾਮ ਸਫਿਆਂ ਨੂੰ ਯਾਦ ਕਰਦੇ ।

ਸਾਡੀਆਂ ਅਰਦਾਸਾਂ ਵਿੱਚ ਸ਼ਾਮਲ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਮਹਿਜ਼ ਗੁਰਧਾਮਾਂ ਦੀ ਯਾਤਰਾ ਦਾ ਸੁਫਨਾ ਨਹੀਂ ਇਹ ਉਮੀਦ ਹੈ ਕਿ ਹੱਦਾਂ ਸਰਹੱਦਾਂ ਤੋਂ ਪਾਰ ਅਸੀਂ ਇੱਕ ਦਿਨ ਅਜਿਹੀ ਦੁਨੀਆਂ ਨੂੰ ਵਸਾ ਸਕੀਏ ਜਿੱਥੇ ਮਾਵਾਂ ਦੇ ਪੁੱਤ ਨਾ ਮਰਨ, ਭੈਣਾਂ ਦੇ ਭਰਾ ਨਾ ਵਿਛੜਣ ਅਤੇ ਦੋਸਤੀਆਂ ਆਬਾਦ ਰਹਿਣ ।

ਅਜਿਹੇ ਬੰਦੇ ਚਾਹੇ ਉਹ ਕੁਲਦੀਪ ਸਿੰਘ ਵਡਾਲਾ ਹੋਣ, ਭਵੀਸ਼ਨ ਸਿੰਘ ਗੁਰਾਇਆ ਹੋਣ, ਹਰਭਜਨ ਸਿੰਘ ਬਰਾੜ ਹੋਣ ,ਸੰਦੀਪ ਦੱਤ ਹੋਵੇ, ਫੈਜ਼ਲ ਹਯਾਤ ਹੋਵੇ, ਰਿਤਿਕਾ ਸ਼ਰਮਾ ਹੋਵੇ ਜਾਂ ਬਾਬਰ ਜਲੰਧਰੀ, ਨਾਸਿਰ ਢਿੱਲੋਂ, ਲਵਲੀ ਸਿੰਘ ਹੋਵੇ ਇਨ੍ਹਾਂ ਬੰਦਿਆਂ ਨੂੰ ਲੱਭ ਲੱਭ ਕੇ ਉਨ੍ਹਾਂ ਬਾਰੇ ਜਾਣੋ।

ਕੁਲਵੰਤ ਸਿੰਘ ਗਰੇਵਾਲ ਕਹਿੰਦੇ ਨੇ ਕਿ
ਹੱਦਾਂ ਟੁੱਟੀਆਂ ਦੀ ਸਾਂਝ ਹੋਵੇ
ਪਹਿਲਾਂ ਬੰਦਾ ਮਰਦਾ ਏ
ਪਿੱਛੋਂ ਧਰਤੀ ਬਾਂਝ ਹੋਵੇ
ਉਹ ਇਹ ਵੀ ਕਹਿੰਦੇ ਨੇ ਕਿ
ਸਾਨੂੰ ਈਦਾਂ ਬਾਹਰ ਆਈਆਂ
ਰਾਵੀ ਤੇਰੇ ਪੱਤਣਾਂ ਤੇ
ਐਵੇਂ ਅੱਖੀਆਂ ਭਰ ਆਈਆਂ

ਪੰਜਾਬ ਤੇ ਪੰਜਾਬੀਆਂ ਦਾ ਇਹ ਜਜ਼ਬਾ ਹੈ ਜੋ ਪੰਜਾਬੀਅਤ ਦਾ ਸਿਰਨਾਵਾਂ ਹੈ ਇਸੀ ਸਿਰਨਾਵੇਂ ਦੇ ਵਿੱਚ ਉਮੀਦ ਭਰੇ ਬੰਦਿਆਂ ਦੀਆਂ ਗੱਲਾਂ ਸੁਣਨੀਆਂ ਜ਼ਰੂਰੀ ਹਨ।

The post 1947 ਦੇ ਵਿਛੜਿਆਂ ਦੀਆਂ ਕਹਾਣੀਆਂ ਸੁਣਾਵੇਗੀ ਕਿਤਾਬ ‘ਦਿ ਸਪੀਕਿੰਗ ਵਿੰਡੋ’ appeared first on TheUnmute.com - Punjabi News.

Tags:
  • 1947-partition
  • harpreet-singh-kahloon
  • news
  • punjab-1947
  • punjab-news
  • the-speaking-window

ਚੰਡੀਗੜ੍ਹ, 22 ਅਪ੍ਰੈਲ 2023: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੰਸਦ ਮੈਂਬਰ ਵਜੋਂ ਦਿੱਤੀ ਗਈ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰ ਦਿੱਤੀ ਹੈ। ਉਨ੍ਹਾਂ ਦੇ ਇਸ ਕਦਮ ਦੀ ਕਾਂਗਰਸ ਨੇਤਾ ਸ਼ਸ਼ੀ ਥਰੂਰ (Shashi Tharoor) ਨੇ ਤਾਰੀਫ ਕੀਤੀ ਹੈ। ਸ਼ਸ਼ੀ ਥਰੂਰ ਨੇ ਕਿਹਾ ਕਿ ਰਾਹੁਲ ਦਾ ਇਹ ਕਦਮ ਮਿਸਾਲੀ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਅਦਾਲਤ ਨੇ ਮੋਦੀ ਸਰਨੇਮ ਮਾਮਲੇ ‘ਚ ਦੋਸ਼ੀ ਕਰਾਰ ਦਿੰਦੇ ਹੋਏ ਲੋਕ ਸਭਾ ਮੈਂਬਰ ਦੇ ਤੌਰ ‘ਤੇ ਅਯੋਗ ਕਰਾਰ ਦਿੱਤਾ ਸੀ। ਮੈਂਬਰਸ਼ਿਪ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਬੰਗਲੇ ਖਾਲੀ ਕਰਨ ਲਈ ਵੀ ਕਿਹਾ ਗਿਆ ਸੀ, ਜਿਸ ਦੀ ਆਖਰੀ ਮਿਤੀ 22 ਅਪ੍ਰੈਲ ਸੀ। ਇਸ ਹੁਕਮ ਤੋਂ ਬਾਅਦ ਰਾਹੁਲ ਗਾਂਧੀ ਨੇ ਸ਼ਨੀਵਾਰ 22 ਅਪ੍ਰੈਲ ਨੂੰ 12, ਤੁਗਲਕ ਲੇਨ ਸਥਿਤ ਆਪਣਾ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ ਹੈ । ਉਹ ਇਸ ਸਮੇਂ ਆਪਣੀ ਮਾਂ ਸੋਨੀਆ ਗਾਂਧੀ ਨਾਲ ਰਹਿ ਰਹੇ ਹਨ |

The post ਰਾਹੁਲ ਗਾਂਧੀ ਨੇ ਆਪਣੀ ਸਰਕਾਰੀ ਰਿਹਾਇਸ਼ ਕੀਤੀ ਖਾਲੀ, ਸ਼ਸ਼ੀ ਥਰੂਰ ਨੇ ਕਹੀ ਇਹ ਗੱਲ appeared first on TheUnmute.com - Punjabi News.

Tags:
  • congress
  • delhi
  • lok-sabha
  • news
  • rahul-gandhi
  • shashi-tharoor

ਅੰਮ੍ਰਿਤਸਰ, 22 ਅਪ੍ਰੈਲ 2023: ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਆਰੰਭੀ ਗਈ ਦਸਤਖ਼ਤੀ ਮੁਹਿੰਮ ਤਹਿਤ ਭਰੇ ਗਏ ਪ੍ਰੋਫਾਰਮੇ 27 ਅਪ੍ਰੈਲ ਨੂੰ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪੇ ਜਾਣਗੇ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਤਹਿਤ 25 ਲੱਖ ਤੋਂ ਵੱਧ ਲੋਕਾਂ ਨੇ ਪ੍ਰੋਫਾਰਮੇ ਭਰੇ ਹਨ, ਜੋ 27 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਗਵਰਨਰ ਪੰਜਾਬ ਦੇ ਸਪੁਰਦ ਕੀਤੇ ਜਾਣਗੇ।

ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਵਰਨਰ ਬਨਵਾਰੀ ਲਾਲ ਪੁਰੋਹਿਤ ਪਾਸ ਸ਼੍ਰੋਮਣੀ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਚਾਰ ਮੈਂਬਰੀ ਵਫ਼ਦ ਜਾਵੇਗਾ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ ਅਤੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਸ਼ਾਮਲ ਹੋਣਗੇ। ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ 27 ਅਪ੍ਰੈਲ ਨੂੰ ਹੀ ਸਵੇਰੇ 7 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਇਕੱਠ ਕਰਕੇ ਅਰਦਾਸ ਕੀਤੀ ਜਾਵੇਗੀ।

ਇਸ ਪੰਥਕ ਇਕੱਠ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਮੁਖੀਆਂ ਸਮੇਤ ਸ਼੍ਰੋਮਣੀ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸ਼ਾਮਲ ਹੋਣਗੇ।

The post SGPC ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਭਰੇ ਪ੍ਰੋਫਾਰਮੇ 27 ਅਪ੍ਰੈਲ ਨੂੰ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪੇ ਜਾਣਗੇ appeared first on TheUnmute.com - Punjabi News.

Tags:
  • breaking-news
  • latest-news
  • news
  • punjab-governer
  • punjab-news
  • sgpc
  • shiromani-gurdwara-parbandhak-committee
  • sikh

ਨਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਗ੍ਰਾਮ ਪੰਚਾਇਤ ਕੁਰੜਾ ਦਾ ਸਰਪੰਚ ਮੁਅੱਤਲ

Saturday 22 April 2023 12:34 PM UTC+00 | Tags: aam-aadmi-party breaking-news gram-panchayat-kurda kurda latest-news mohali-news news punjab-news suspand the-unmute-breaking-news

ਮੋਹਾਲੀ, 22 ਅਪ੍ਰੈਲ 2020: ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਨੇ ਨਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਦਵਿੰਦਰ ਸਿੰਘ ਸਰਪੰਚ, ਗਰਾਮ ਪੰਚਾਇਤ ਕੁਰੜਾ (Gram Panchayat Kurda), ਬਲਾਕ ਖਰੜ, ਜ਼ਿਲ੍ਹਾ ਐਸ.ਏ.ਐਸ.ਨਗਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ |

ਉਕਤ ਸਰਪੰਚ ਦਵਿੰਦਰ ਸਿੰਘ ਖ਼ਿਲਾਫ਼ ਗਰਾਮ ਪੰਚਾਇਤ ਦੀ ਜ਼ਮੀਨ ਵਿਚੋਂ ਚੁੱਕੀ ਗਈ ਮਿੱਟੀ ਨੂੰ ਖੁਰਦ ਬੁਰਦ ਕਰਕੇ ਗਰਾਮ ਪੰਚਾਇਤ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਪਾਇਆ ਗਿਆ ਹੈ | ਉਕਤ ਸਰਪੰਚ ਦੁਆਰਾ ਕੰਮ ਸੁਰੂ ਕਰਨ ਤੋਂ ਪਹਿਲਾਂ ਕੋਈ ਤਖਮੀਨਾ ਨਹੀਂ ਬਣਾਇਆ ਗਿਆ ਅਤੇ ਨਾ ਹੀ ਕੰਮ ਮੁਕੰਮਲ ਹੋਣ ਤੋਂ ਬਾਅਦ ਕੋਈ ਮਿਣਤੀ ਕਰਵਾਈ ਗਈ। ਇਸ ਤਰ੍ਹਾਂ ਉਸ ਵਿਰੁੱਧ ਨਜਾਇਜ਼ ਮਾਈਨਿੰਗ ਦਾ ਦੋਸ਼ ਹੇਠ ਪੰਜਾਬ ਪੰਚਾਇਤੀ ਰਾਜ ਐਕਟ, 1994 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਰਪੰਚ ਨੂੰ ਅਹੁਦੇ ਤੋਂ ਤੁਰੰਤ ਮੁਅੱਤਲ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਮੁਖਤਿਆਰ ਸਿੰਘ, ਸਰਵਨਜੀਤ ਸਿੰਘ ਅਤੇ ਹੋਰ ਪਿੰਡ ਕੁਰੜਾ ਬਲਾਕ ਮੋਹਾਲੀ ਜ਼ਿਲ੍ਹਾ ਐਸ.ਏ.ਐਸ.ਨਗਰ ਵਲੋਂ ਕੀਤੀ ਸ਼ਿਕਾਇਤ ਦੀ ਪੜਤਾਲ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਐਸ.ਏ.ਐਸ.ਨਗਰ ਵਲੋਂ ਆਪਣੇ ਦਫਤਰ ਦੇ ਪੱਤਰ ਨੰ:5171, ਮਿਤੀ: 07.12.2022 ਰਾਹੀਂ ਰਿਪੋਰਟ ਭੇਜਦੇ ਹੋਏ ਸੂਚਿਤ ਕੀਤਾ ਗਿਆ ਕਿ ਸਰਪੰਚ ਵਲੋਂ ਗਰਾਮ ਪੰਚਾਇਤ ਕੁਰੜਾ ਦੀ ਜ਼ਮੀਨ ਵਿਚੋਂ ਚੁੱਕੀ ਗਈ ਮਿੱਟੀ ਨੂੰ ਖੁਰਦ ਬੁਰਦ ਕੀਤਾ ਗਿਆ ਹੈ ਅਤੇ ਇਸ ਨਾਲ ਗਰਾਮ ਪੰਚਾਇਤ ਨੂੰ ਦਿੱਤੀ ਨੁਕਸਾਨ ਪਹੁੰਚਾਇਆ ਹੈ।

ਇਸਦੇ ਨਾਲ ਹੀ ਵਿੱਤੀ ਨੁਕਸਾਨ ਦੀ ਅਸੈਸਮੈਂਟ ਨਾ ਹੋ ਸਕੇ ਇਸ ਕਰਕੇ ਸਰਪੰਚ ਵਲੋਂ ਕੰਮ ਸ਼ੁਰੂ ਕਰਵਾਉਣ ਤੋਂ ਪਹਿਲਾਂ ਕੋਈ ਤਖਮੀਨਾ ਨਾ ਬਣਵਾ ਕੇ ਅਤੇ ਕੰਮ ਮੁਕੰਮਲ ਹੋਣ ਤੋਂ ਬਾਅਦ ਕੋਈ ਮਿਣਤੀ ਨਾ ਕਰਵਾ ਕੇ ਨਜ਼ਾਇਜ਼ ਮਾਈਨਿੰਗ ਕਰਨ ਦਾ ਦੋਸ਼ੀ ਹੈ । ਇਸ ਲਈ ਉਕਤ ਸਰਪੰਚ ਦਵਿੰਦਰ ਸਿੰਘ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਗਈ |

ਪ੍ਰਾਪਤ ਹੋਈ ਰਿਪੋਰਟ ਦੀ ਫੋਟੋਕਾਪੀ ਇਸ ਦਫਤਰ ਦੇ ਪੱਤਰ ਨੰ:6/12/21- ਐਸ.ਏ.ਐਸ.ਨਗਰ-ਸ,634 ਮਿਤੀ 25.01.2023 ਰਾਹੀਂ ਦਵਿੰਦਰ ਸਿੰਘ ਨੂੰ ਭੇਜ ਕੇ ਪੰਜਾਬ ਪੰਚਾਇਤੀ ਰਾਜ ਐਕਟ, 1994 ਅਧੀਨ ਨੋਟਿਸ ਜਾਰੀ ਕਰਕੇ 15 ਦਿਨਾਂ ਦੇ ਅੰਦਰ ਆਪਣਾ ਸਪਸ਼ਟੀਕਰਨ ਪੇਸ ਕਰਨ ਲਈ ਲਿਖਿਆ ਗਿਆ। ਇਸ ਸਬੰਧੀ ਸਰਪੰਚ ਵਲੋਂ ਜਵਾਬ ਪ੍ਰਾਪਤ ਹੋਇਆ । ਉਸ ਵਲੋਂ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਉਸ ਨੂੰ ਜਾਰੀ ਨੋਟਿਸ ਦਾਖਲ ਦਫਤਰ ਕਰਨ ਸਬੰਧੀ ਬੇਨਤੀ ਕੀਤੀ ਗਈ। ਜਵਾਬ ਨੂੰ ਵਾਚਣ ਉਪਰੰਤ ਕੇਸ ਨਿੱਜੀ ਸੁਣਵਾਈ ਲਈ ਮਿਤੀ: 10.04.2023 ਨੂੰ ਨਿਸਚਿਤ ਕੀਤੀ ਗਈ । ਨਿਸ਼ਚਿਤ ਮਿਤੀ 10.04.2023 ਨੂੰ ਸੁਣਵਾਈ ਸਮੇਂ ਉਤਰਵਾਦੀ ਧਿਰ/ਸ਼ਿਕਾਇਤਕਰਤਾ ਧਿਰ ਦੀ ਤਰਫ ਤੋਂ ਐਡਵੋਕੇਟ ਹਾਜ਼ਰ ਹੋਏ ਅਤੇ ਆਪਣੇ ਆਪਣੇ ਮੁਵੱਕਲ ਦਾ ਪੱਖ ਪੇਸ਼ ਕੀਤਾ।

ਸੁਣਵਾਈ ਦੌਰਾਨ ਸ਼ਿਕਾਇਤਕਰਤਾ ਧਿਰ ਵਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ,ਐਸ.ਏ.ਐਸ.ਨਗਰ ਵਲੋਂ ਆਪਣੇ ਦਫਤਰ ਦੇ ਪੱਤਰ ਨੂੰ: 2082, ਮਿਤੀ 10.04.2023 ਨਾਲ ਨੱਥੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਦੇ ਦਫਤਰ ਪੱਤਰ ਨੰ: 1623 ਮਿਤੀ 06:04,2023 ਰਾਹੀਂ ਰਿਪੋਰਟ ਭੇਜਦੇ ਹੋਏ ਸੂਚਿਤ ਕੀਤਾ ਕਿ ਥਾਣਾ ਸੋਹਾਣਾ ਵਿਖੇ ਇਕ FIR ਉਕਤ ਗਰਾਮ ਪੰਚਾਇਤ ਦੇ ਵਿਰੁੱਧ ਕੀਤੀ ਗਈ ਹੈ। ਇਹ FIR ਮਨਦੀਪ ਸਿੰਘ ਪੰਚਾਇਤ ਅਫਸਰ ਵਲੋਂ ਕੀਤੇ ਜਾ ਰਹੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ, ਸਰਕਾਰੀ ਕਰਮਚਾਰੀ ਅਧਿਕਾਰੀ ਨੇ ਧਮਕੀਆਂ ਦੇਣ ਅਤੇ ਸਰਕਾਰੀ ਕਰਮਚਾਰੀ ਤੇ ਨਿੱਜੀ ਹਮਲਾ ਕਰਨ ਦੇ ਦੋਸ਼ਾਂ ਤਹਿਤ ਦਾਇਰ ਕੀਤੀ ਗਈ ਹੈ।

ਇਸ ਤੋਂ ਇਲਾਵਾ ਸ਼ਿਕਾਇਤ ਕਰਤਾ ਧਿਰ ਦੇ ਐਡਵੋਕੇਟ ਵਲੋਂ ਪੁੱਟੀ ਗਈ ਮਿੱਟੀ ਸਬੰਧੀ ਕੁਝ ਫੋਟੋ ਵੀ ਸਬੂਤ ਦੇ ਤੌਰ ‘ਤੇ ਪੇਸ਼ ਕੀਤੇ।ਇਸ ਦੇ ਨਾਲ ਹੀ ਉਨ੍ਹਾਂ ਵਲੋਂ ਪਿੰਡ ਦੇ ਕੁਝ ਵਸਨੀਕਾਂ ਦੇ ਸਵੈ-ਘੋਸ਼ਣਾ ਪੱਤਰ ਵੀ ਪੇਸ਼ ਕੀਤੇ ਗਏ , ਜਿਸ ਅਨੁਸਾਰ ਸੜਕ ਦੀਆਂ ਬਰਮਾਂ ‘ਤੇ ਪਿੰਡ ਕੁਰੜਾ ਦੀ ਪੰਚਾਇਤ ਨੇ ਜੋ ਮਿੱਟੀ ਪਾਈ ਸੀ ਉਹ ਉਨ੍ਹਾਂ ਦੇ ਖੇਤ ਵਿਚੋਂ ਚੁੱਕ ਕੇ ਪਾਈ ਸੀ। ਇਹ ਮਿੱਟੀ ਕਿਸੇ ਵੀ ਹੋਰ ਜਗ੍ਹਾ ਤੋਂ ਲਿਆ ਕੇ (ਬਾਹਰ ਤੋਂ ) ਨਹੀਂ ਪਾਈ ਗਈ ਸੀ।

ਇਸ ਤੋਂ ਇਲਾਵਾ ਉਕਤ ਗਰਾਮ ਪੰਚਾਇਤ (Gram Panchayat Kurda) ਦੇ ਖਿਲਾਫ ਬਲਾਕ ਦਫਤਰ ਦੇ ਕਰਮਚਾਰੀ ਪੰਚਾਇਤ ਅਫਸਰ ਨਾਲ ਬਦ-ਸਲੂਕੀ ਕਰਨ ‘ਤੇ ਥਾਣਾ ਸੋਹਾਣਾ ਵਿਖੇ FIR ਵੀ ਦਰਜ ਹੋਈ ਹੈ।ਲਿਹਾਜ਼ਾ ਉਕਤ ਦੋਸ਼ਾਂ ਨੂੰ ਮੱਦੇਨਜ਼ਰ ਅਤੇ ਪੰਜਾਬ ਪੰਚਾਇਤੀ ਰਾਜ ਐਕਟ, 1994 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਰਪੰਚ ਦਵਿੰਦਰ ਸਿੰਘ ਵਿਰੁੱਧ ਕਾਰਵਾਈ ਕੀਤੀ ਗਈ ਹੈ |

The post ਨਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਗ੍ਰਾਮ ਪੰਚਾਇਤ ਕੁਰੜਾ ਦਾ ਸਰਪੰਚ ਮੁਅੱਤਲ appeared first on TheUnmute.com - Punjabi News.

Tags:
  • aam-aadmi-party
  • breaking-news
  • gram-panchayat-kurda
  • kurda
  • latest-news
  • mohali-news
  • news
  • punjab-news
  • suspand
  • the-unmute-breaking-news

ਵਿਧਾਇਕ ਕੁਲਵੰਤ ਸਿੰਘ ਨੇ ਮੁਸਲਿਮ ਭਾਈਚਾਰੇ ਨੂੰ ਈਦ-ਉੱਲ-ਫ਼ਿਤਰ' ਦੀ ਦਿੱਤੀ ਵਧਾਈ

Saturday 22 April 2023 12:35 PM UTC+00 | Tags: breaking-news eid eid-ul-fitr latest-news mla-kulwant-singh mohali-news news punjab-news sohana

ਮੋਹਾਲੀ, 22 ਅਪ੍ਰੈਲ 2023: ਅੱਜ ਦੁਨੀਆਂ ਭਰ ਵਿੱਚ ਭਾਈਚਾਰਕ ਅਤੇ ਏਕਤਾ ਦੀ ਮਿਸਾਲ ਈਦ-ਉੱਲ-ਫ਼ਿਤਰ' (Eid-ul-Fitr) ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਇਸ ਤਿਉਹਾਰ ਮੌਕੇ ਮਸਜਿਦਾਂ ਵਿੱਚ ਮੌਲਵੀਆਂ ਵੱਲੋਂ ਪਵਿੱਤਰ ਕੁਰਾਨ ਦੀਆਂ ਆਇਤਾਂ ਪੜੀਆਂ ਅਤੇ ਨਮਾਜ਼ ਅਦਾ ਫਰਮਾਈ ਗਈ | ਇਸ ਮੌਕੇ ਪਵਿੱਤਰ ਤਿਉਹਾਰ ਮੌਕੇ ਹਲਕਾ ਮੋਹਾਲੀ ਤੋਂ ਵਿਧਾਇਕ ਸ. ਕੁਲਵੰਤ ਸਿੰਘ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ-ਉੱਲ-ਫ਼ਿਤਰ' ਦੀ ਵਧਾਈਆਂ ਦਿੱਤੀਆਂ |

Eid-ul-Fitr

ਇਸ ਮੌਕੇ ਵਿਧਾਇਕ ਸ. ਕੁਲਵੰਤ ਸਿੰਘ ਹਲਕੇ ਦੇ ਪਿੰਡ ਮਟੌਰ, ਸੋਹਣਾ ਅਤੇ ਪਿੰਡ ਮੌਲੀ ਬੈਦਵਾਨ ਗਏ ਅਤੇ ਮੁਸਲਿਮ ਭਾਈਚਾਰੇ ਨੂੰ ਮਿਲ ਕੇ ਈਦ ਦੀਆਂ ਵਧਾਈਆਂ ਦਿੱਤੀਆਂ । ਸ. ਕੁਲਵੰਤ ਸਿੰਘ ਨੇ ਪਿੰਡ ਮਟੌਰ ਵਿਖੇ ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਮਸ਼ਾਲਾ ਦਾ ਕੰਮ ਆਉਣ ਵਾਲੇ 2 ਸਾਲਾਂ ਦੇ ਵਿੱਚ ਮੁਕੰਮਲ ਕਰਵਾਇਆ ਜਾਵੇਗਾ | ਸ. ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾਂ ਹੀ ਸਰਬ-ਸਾਂਝੀਵਾਲਤਾ ਦਾ ਪੈਗਾਮ ਦਿੱਤਾ ਹੈ ਅਤੇ ਹਰ ਧਰਮ ਦੇ ਤਿਉਹਾਰ ਰਲ ਮਿਲ ਕੇ ਮਨਾਉਣਾ ਸਾਡੀ ਪਰੰਪਰਾ ਰਹੀ ਹੈ। ਸਾਰੇ ਧਰਮਾਂ ਦਾ ਸਨਮਾਨ ਕਰਦਿਆਂ ਇਸ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ |

Eid-ul-Fitr

ਇਸ ਮੌਕੇ ਉਨ੍ਹਾਂ ਆਪਣੇ ਸੁਨੇਹੇ ਵਿੱਚ ਕਿਹਾ ਕਿ ਈਦ (Eid-ul-Fitr) ਦਾ ਤਿਉਹਾਰ ਰੱਬ ਦੀ ਰਜ਼ਾ ‘ਚ ਸਮਰਪਿਤ, ਸ਼ਰਧਾ, ਦਿਆਲਤਾ ਤੇ ਭਾਈਚਾਰਕ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਧਰਮ ਆਪਸੀ ਭਾਈਚਾਰੇ, ਅਮਨ ਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ ਅਤੇ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਗੁਰੂਆਂ-ਪੀਰਾਂ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਸਮੁੱਚੀ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ।

ਸ. ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਘੱਟ ਗਿਣਤੀ ਭਾਈਚਾਰੇ ਦੀ ਭਲਾਈ ਅਤੇ ਉਨ੍ਹਾਂ ਨੂੰ ਬਰਾਬਰ ਦੇ ਹੱਕ ਦੇਣ ਲਈ ਵਚਨਬੱਧ ਹੈ। ਪੰਜਾਬ ‘ਚ ਆਪਸੀ ਭਾਈਚਾਰਾ, ਸ਼ਾਂਤੀ ਕਾਇਮ ਰਾਖੀ ਜਾਵੇਗੀ, ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਪੰਜਾਬ ਸਰਕਾਰ ਸੂਬੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨਾਲ ਗੁਰਜੀਤ ਮਾਮਾ (ਪ੍ਰਧਾਨ,ਨੂਰਾਨੀ ਮਸਜਿਦ ਮੁਸਲਿਮ ਵੈਲਫੈਅਰ ਕਮੇਟੀ), ਸਲੀਮ ਖ਼ਾਨ, ਆਸਿਫ਼ ਅਲੀ, ਬਲਵਿੰਦਰ ਖ਼ਾਨ, ਮੁਖਤਿਆਰ ਖ਼ਾਨ, ਬਲਵਿੰਦਰ ਖ਼ਾਨ, ਮੁਖਤਿਆਰ ਖ਼ਾਨ, ਰਾਸ਼ੀਦ ਖ਼ਾਨ, ਤਰਸੇਮ ਖ਼ਾਨ,ਜੱਗੀ ਖ਼ਾਨ,ਸਿਤਾਰ ਖ਼ਾਨ,ਇਕਬਾਲ ਖ਼ਾਨ,ਦਿਲਬਰ ਖ਼ਾਨ,ਸੌਦਾਗਰ ਖਾਨ, ਸੀਸ਼ਾ ਖਾਨ,ਸੋਨੂ ਖ਼ਾਨ,ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ ਬਿੱਲਾ, ਰਣਦੀਪ ਸਿੰਘ, ਤਰਲੋਚਨ ਸਿੰਘ, ਮਨਦੀਪ ਸਿੰਘ, ਸੁਰਿੰਦਰ ਸਿੰਘ,ਮਾਸਟਰ ਵਾਸੁਦੇਵ ਕੌਸ਼ਿਕ, ਸੁਰਿੰਦਰ ਪਾਲ ਬੱਬੂ ਨੰਬਰਦਾਰ, ਰਹਿਮ ਦੀਨ,ਮੁਨਸ਼ੀ ਖਾਨ, ਬਹਾਦਰ ਖਾਨ, ਸਦਾਗਰ ਅਲੀ, ਸੋਮ ਨਾਥ ਉਰਫ ਮੁਹੰਮਦ ਰਫ਼ੀਕ (ਸਾਬਕਾ ਸਰਪੰਚ), ਸਲੀਮ ਅਖ਼ਤਰ, ਸਿਕੰਦਰ ਅਲੀ, ਰਮਜਾਨ ਅਲੀ,ਲਿਆਕਤ ਅਲੀ, ਜਗਦੀਸ਼ ਚੰਦ ਉਰਫ ਮੁਹੰਮਦ ਸਦੀਕ, ਅਸਗਰ ਅਲੀ, ਮੁਹੰਮਦ ਜੇਵਦ, ਜਮੀਲ ਅਹਿਮਦ, ਇਕਰਾਮੁਦੀਨ, ਸਬਰ ਅਲੀ, ਗਫੂਰ ਖਾਨ, ਸੌਕਤ ਅਲੀ, ਨਿਰਮਲ ਖਾਨ, ਮੁਹੰਮਦ ਰਜਵਾਨ ਮਸਜਿਦ ਇਮਾਮ (ਸੋਹਾਣਾ), ਗੁਰਜੀਤ ਖ਼ਾਨ, ਸਿੰਦਰ ਖ਼ਾਨ,ਸ਼ੇਰ ਖ਼ਾਨ, ਮੋਹਿੰਦਰ ਸਿੰਘ,ਜਗਦੀਸ਼ ਸਿੰਘ,ਸੁਰਿੰਦਰ ਸਿੰਘ ਰੋਡਾ,ਹਰਸੰਗਤ ਸਿੰਘ ਆਦਿ ਹਾਜ਼ਰ ਰਹੇ |

 

The post ਵਿਧਾਇਕ ਕੁਲਵੰਤ ਸਿੰਘ ਨੇ ਮੁਸਲਿਮ ਭਾਈਚਾਰੇ ਨੂੰ ਈਦ-ਉੱਲ-ਫ਼ਿਤਰ' ਦੀ ਦਿੱਤੀ ਵਧਾਈ appeared first on TheUnmute.com - Punjabi News.

Tags:
  • breaking-news
  • eid
  • eid-ul-fitr
  • latest-news
  • mla-kulwant-singh
  • mohali-news
  • news
  • punjab-news
  • sohana

ਹੁਸ਼ਿਆਰਪੁਰ, 22 ਅਪ੍ਰੈਲ 2023: ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਈਦ-ਉਲ-ਫਿਤਰ ਮੌਕੇ ਸੂਬਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸ਼ੁਭ ਦਿਨ ਸਾਰਿਆਂ ਲਈ ਸ਼ਾਂਤੀ, ਖੁਸ਼ਹਾਲੀ ਅਤੇ ਖੁਸ਼ੀਆਂ ਲੈ ਕੇ ਆਵੇ ਅਤੇ ਸਮਾਜ ਵਿਚ ਇਕਜੁੱਟਤਾ, ਭਾਈਚਾਰਕ ਸਾਂਝ ਅਤੇ ਮਨੁੱਖੀ ਨੈਤਿਕ ਕਦਰਾਂ ਕੀਮਤਾਂ ਦਾ ਪ੍ਰਸਾਰ ਹੋਵੇ।

ਉਨ੍ਹਾਂ ਕਿਹਾ ਕਿ ਸਾਡੇ ਤਿਉਹਾਰ ਸਾਨੂੰ ਆਪਸੀ ਪ੍ਰੇਮ ਅਤੇ ਭਾਈਚਾਰੇ ਲਈ ਪ੍ਰੇਰਿਤ ਕਰਦੇ ਹਨ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪ੍ਰਮਾਤਮਾ ਦੇ ਪ੍ਰੇਮ ਅਤੇ ਸਦਭਾਵ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿਚ ਅਪਨਾਈਏ। ਉਹ ਅੱਜ ਸੁੰਨੀ ਮਸਜਿਦ ਪਿੰਡ ਬਜਵਾੜਾ ਵਿਚ ਮੁਸਲਿਮ ਤੇ ਗੁੱਜਰ ਭਾਈਚਾਰੇ ਦੇ ਲੋਕਾਂ ਨੂੰ ਈਦ-ਉਲ-ਫਿਤਰ ਦੀ ਮੁਬਾਰਕਬਾਦ ਦੇਣ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਇਹ ਪਵਿੱਤਰ ਤਿਉਹਰ ਸਾਨੂੰ ਦੂਜਿਆਂ ਦੀ ਮਦਦ ਕਰਨ ਦੀ ਪ੍ਰੇਰਣਾ ਦਿੰਦਾ ਹੈ।

ਕੈਬਨਿਟ ਮੰਤਰੀ ਨੇ ਦੁਆ ਕਰਦੇ ਹੋਏ ਕਿਹਾ ਕਿ ਮਾਨਵਤਾ ਸਭ ਤੋਂ ਵੱਡਾ ਧਰਮ ਹੈ ਅਤੇ ਸਾਰੇ ਧਰਮ ਸਾਨੂੰ ਮਾਨਵਤਾ ਦਾ ਹੀ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਾਰੇ ਧਰਮਾਂ ਤੇ ਵਰਗਾਂ ਲਈ ਬਿਨਾਂ ਭੇਦਭਾਵ ਦੇ ਕੰਮ ਕਰ ਰਹੀ ਹੈ ਅਤੇ ਸਾਰਿਆਂ ਦਾ ਇਕ ਸਾਰ ਆਦਰ ਵੀ ਕਰਦੀ ਹੈ। ਉਨ੍ਹਾਂ ਕਿਹਾ ਕਿ ਅਫਵਾਹਾਂ 'ਤੇ ਧਿਆਨ ਨਾ ਦਿੰਦੇ ਹੋਏ ਆਪਸੀ ਪ੍ਰੇਮ ਅਤੇ ਭਾਈਚਾਰਾ ਬਣਾਏ ਰੱਖੀਏ, ਤਾਂ ਜੋ ਸਾਡਾ ਸੂਬਾ ਹੋਰ ਵੱਧ ਤਰੱਕੀ ਕਰੇ।

The post ਬ੍ਰਮ ਸ਼ੰਕਰ ਜਿੰਪਾ ਨੇ ਸੁੰਨੀ ਮਸਜਿਦ ਬਜਵਾੜਾ 'ਚ ਪਹੁੰਚ ਕੇ ਈਦ-ਉਲ-ਫ਼ਿਤਰ ਦੀ ਦਿੱਤੀ ਵਧਾਈ appeared first on TheUnmute.com - Punjabi News.

Tags:
  • bram-shankar-jimpa
  • breaking-news
  • eid
  • latest-news
  • news
  • punjab-culture

LSG Vs GT: ਕੇ.ਐਲ ਰਾਹੁਲ ਟੀ-20 ਕ੍ਰਿਕਟ 'ਚ ਸਭ ਤੋਂ ਤੇਜ਼ 7000 ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣੇ

Saturday 22 April 2023 12:58 PM UTC+00 | Tags: breaking-news ipl-2023 ipl-news kl-rahul latest-news lsg-vs-gt lucknow-captain lucknow-supergiants. news nws sports-news

ਚੰਡੀਗੜ੍ਹ, 22 ਅਪ੍ਰੈਲ 2023: (LSG Vs GT) ਲਖਨਊ ਦੇ ਕਪਤਾਨ ਕੇ.ਐਲ ਰਾਹੁਲ (KL Rahul) ਨੇ ਗੁਜਰਾਤ ਟਾਈਟਨਸ ਅਤੇ ਲਖਨਊ ਸੁਪਰਜਾਇੰਟਸ ਵਿਚਾਲੇ ਖੇਡੇ ਜਾ ਰਹੇ ਮੈਚ ਵਿੱਚ ਇੱਕ ਵੱਡਾ ਰਿਕਾਰਡ ਬਣਾਇਆ ਹੈ। ਉਹ ਟੀ-20 ਕ੍ਰਿਕਟ ‘ਚ ਸਭ ਤੋਂ ਤੇਜ਼ 7000 ਦੌੜਾਂ ਬਣਾਉਣ ਵਾਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਰਾਹੁਲ ਨੇ ਇਸ ਮਾਮਲੇ ‘ਚ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ।

ਕੇ.ਐਲ ਰਾਹੁਲ ਅੱਜ ਦੇ ਮੈਚ ਵਿੱਚ ਸ਼ਾਨਦਾਰ ਰੰਗ ਵਿੱਚ ਨਜ਼ਰ ਆਏ। ਉਸ ਨੇ ਸੈਂਕੜਾ ਲਗਾ ਕੇ ਟੀ-20 ਕ੍ਰਿਕਟ ‘ਚ ਆਪਣੀਆਂ ਸੱਤ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਖਾਸ ਗੱਲ ਇਹ ਹੈ ਕਿ ਰਾਹੁਲ ਸਭ ਤੋਂ ਤੇਜ਼ 7000 ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ, ਜਿਨ੍ਹਾਂ ਨੇ 197 ਪਾਰੀਆਂ ‘ਚ 136 ਦੇ ਸਟ੍ਰਾਈਕ ਰੇਟ ਨਾਲ ਇਹ ਉਪਲਬਧੀ ਹਾਸਲ ਕੀਤੀ। ਉਨ੍ਹਾਂ ਨੇ ਇਸ ਮਾਮਲੇ ‘ਚ ਟੀਮ ਇੰਡੀਆ ਦੇ ਬੱਲੇਬਾਜ਼ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ।

ਸਭ ਤੋਂ ਤੇਜ਼ 7000 ਦੌੜਾਂ ਬਣਾਉਣ ਵਾਲਾ ਭਾਰਤੀ ਬੱਲੇਬਾਜ਼

ਕੇ.ਐਲ ਰਾਹੁਲ ਨੇ 197 ਪਾਰੀ ਖੇਡੀ
ਵਿਰਾਟ ਕੋਹਲੀ ਨੇ 212 ਪਾਰੀਆਂ
ਸ਼ਿਖਰ ਧਵਨ ਨੇ 246 ਪਾਰੀਆਂ
ਸੁਰੇਸ਼ ਰੈਨਾ ਨੇ 251 ਪਾਰੀ ਖੇਡੀ
ਰੋਹਿਤ ਸ਼ਰਮਾ 258 ਦੀ ਪਾਰੀ
ਰੌਬਿਨ ਉਥੱਪਾ 271 ਪਾਰੀ

ਰਾਹੁਲ ਦਾ ਅੰਤਰਰਾਸ਼ਟਰੀ ਟੀ-20 ਕਰੀਅਰ

ਕੇ.ਐਲ ਰਾਹੁਲ (KL Rahul) ਨੇ ਵੀ ਆਪਣੇ ਅੰਤਰਰਾਸ਼ਟਰੀ ਟੀ-20 ਕਰੀਅਰ ਦੀ ਸ਼ੁਰੂਆਤ ਧਮਾਕੇ ਨਾਲ ਕੀਤੀ। ਰਾਹੁਲ ਨੇ ਹੁਣ ਤੱਕ 72 ਮੈਚਾਂ ਦੀਆਂ 68 ਪਾਰੀਆਂ ‘ਚ 2265 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 2 ਸੈਂਕੜੇ ਅਤੇ 22 ਅਰਧ ਸੈਂਕੜੇ ਲਗਾਏ ਹਨ। ਇਸ ਦੌਰਾਨ ਰਾਹੁਲ ਦਾ ਸਟ੍ਰਾਈਕ ਰੇਟ 139 ਤੋਂ ਵੱਧ ਰਿਹਾ ਹੈ।

ਰਾਹੁਲ ਦਾ ਆਈਪੀਐਲ ਕਰੀਅਰ

ਦੂਜੇ ਪਾਸੇ ਜੇਕਰ ਰਾਹੁਲ ਦੇ ਆਈਪੀਐਲ ਕਰੀਅਰ ਦੀ ਗੱਲ ਕਰੀਏ ਤਾਂ ਇਸ ਮੈਚ ਤੱਕ ਉਸ ਨੇ 116 ਮੈਚਾਂ ਦੀਆਂ 107 ਪਾਰੀਆਂ ਵਿੱਚ 4099 ਦੌੜਾਂ ਬਣਾਈਆਂ ਹਨ, ਜਿਸ ਵਿੱਚ 4 ਸੈਂਕੜੇ ਅਤੇ 32 ਅਰਧ ਸੈਂਕੜੇ ਸ਼ਾਮਲ ਹਨ। ਰਾਹੁਲ ਅੱਜ ਦੇ ਮੈਚ ਵਿੱਚ ਵੀ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ।

The post LSG Vs GT: ਕੇ.ਐਲ ਰਾਹੁਲ ਟੀ-20 ਕ੍ਰਿਕਟ ‘ਚ ਸਭ ਤੋਂ ਤੇਜ਼ 7000 ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣੇ appeared first on TheUnmute.com - Punjabi News.

Tags:
  • breaking-news
  • ipl-2023
  • ipl-news
  • kl-rahul
  • latest-news
  • lsg-vs-gt
  • lucknow-captain
  • lucknow-supergiants.
  • news
  • nws
  • sports-news

ਦੂਜੇ ਵਿਸ਼ਵ ਯੁੱਧ ਦੌਰਾਨ ਸਮੁੰਦਰ 'ਚ ਡੁੱਬੇ ਜਹਾਜ਼ ਦਾ ਮਿਲਿਆ ਮਲਬਾ, 1942 'ਚ ਅਮਰੀਕੀ ਪਣਡੁੱਬੀ ਨੇ ਕੀਤਾ ਸੀ ਹਮਲਾ

Saturday 22 April 2023 01:15 PM UTC+00 | Tags: american-submarine-in-1942 autralia breaking-news montevideo-maru-of-japan news punjab-news second-world-war world-war world-war-ii wwii-ship-montevideo-maru-sunk

ਚੰਡੀਗੜ੍ਹ, 22 ਅਪ੍ਰੈਲ 2023: ਆਸਟ੍ਰੇਲੀਆ ਦੇ ਇਤਿਹਾਸ ਦੇ ਸਭ ਤੋਂ ਵੱਡੇ ਸਮੁੰਦਰੀ ਹਮਲੇ ਵਿਚ ਡੁੱਬੇ ਜਹਾਜ਼ ਦਾ ਮਲਬਾ 81 ਸਾਲਾਂ ਬਾਅਦ ਬਰਾਮਦ ਕਰ ਲਿਆ ਗਿਆ ਹੈ। ਇਸ ਵਿੱਚ ਵਿਸ਼ਵ ਯੁੱਧ-2 (Second World War) ਦੇ ਲਗਭਗ 1,060 ਕੈਦੀਆਂ ਦੀ ਮੌਤ ਹੋ ਗਈ ਸੀ। ਇਹ ਜਹਾਜ਼ ਆਸਟ੍ਰੇਲੀਆ ਦਾ ਐਸਐਸ ਮੋਂਟੇਵੀਡੀਓ ਮਾਰੂ ਸੀ, ਜਿਸ ਦਾ ਮਲਬਾ ਦੱਖਣੀ ਚੀਨੀ ਸਾਗਰ ਵਿੱਚ ਮਿਲਿਆ ਹੈ। ਪਿਛਲੇ 12 ਦਿਨਾਂ ਤੋਂ ਗੈਰ-ਲਾਭਕਾਰੀ ਸਾਈਲੈਂਟਵਰਲਡ ਫਾਊਂਡੇਸ਼ਨ ਦੇ ਵਰਕਰ ਇਸ ਦੀ ਭਾਲ ਕਰ ਰਹੇ ਸਨ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ- ਮੈਨੂੰ ਉਮੀਦ ਹੈ ਕਿ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਹੁਣ ਕੁਝ ਰਾਹਤ ਜ਼ਰੂਰ ਮਿਲੀ ਹੋਵੇਗੀ। ਮਲਬਾ ਬਰਾਮਦ ਹੋਣ ਤੋਂ ਬਾਅਦ ਇਸ ਨਾਲ ਛੇੜਛਾੜ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਵਿੱਚ ਮੌਜੂਦ ਮਨੁੱਖੀ ਅਵਸ਼ੇਸ਼ ਵੀ ਦੂਰ ਨਹੀਂ ਕੀਤੇ ਜਾਣਗੇ। ਟਾਈਟੈਨਿਕ ਤੋਂ ਵੀ ਡੂੰਘੇ ਮਿਲੇ ਇਸ ਜਹਾਜ਼ ਦੇ ਮਲਬੇ ਨੂੰ ਖੋਜ ਲਈ ਰੱਖਿਆ ਜਾਵੇਗਾ।

1942 ਵਿੱਚ ਡੁੱਬਿਆ ਸੀ ਜਾਪਾਨ ਦਾ ਮੋਂਟੇਵੀਡੀਓ ਮਾਰੂ ਜਹਾਜ਼

1 ਜੁਲਾਈ 1942 ਨੂੰ ਜਹਾਜ਼ ਐਸਐਸ ਮੋਂਟੇਵੀਡੀਓ ਮਾਰੂ ਫਿਲੀਪੀਨਜ਼ ਦੇ ਨੇੜੇ ਡੁੱਬ ਗਿਆ ਸੀ। ਇਸ ਵਿੱਚ ਲਗਭਗ 1060 ਜੰਗੀ ਕੈਦੀਆਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿਚੋਂ 850 ਲੋਕ ਆਸਟ੍ਰੇਲੀਆ ਦੇ ਸੈਨਿਕ ਸਨ ਜਦਕਿ 129 ਆਮ ਨਾਗਰਿਕ ਸਨ। ਇਸ ਤੋਂ ਇਲਾਵਾ ਜਹਾਜ਼ ਵਿਚ 14 ਦੇਸ਼ਾਂ ਦੇ 210 ਨਾਗਰਿਕ ਵੀ ਮੌਜੂਦ ਸਨ। ਇਹ ਜਹਾਜ਼ ਕੈਦੀਆਂ ਨੂੰ ਪਾਪੁਆ ਨਿਊ ਗਿਨੀ ਤੋਂ ਚੀਨ ਦੇ ਹੈਨਾਨ ਸੂਬੇ ਲੈ ਕੇ ਜਾ ਰਿਹਾ ਸੀ।

ਫਿਰ ਇੱਕ ਅਮਰੀਕੀ ਪਣਡੁੱਬੀ ਯੂਐਸਐਸ ਸਟਰਜਨ ਨੇ 4 ਟਾਰਪੀਡੋ ਨਾਲ ਇਸ ਉੱਤੇ ਹਮਲਾ ਕੀਤਾ। ਦਰਅਸਲ, ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਸ ਜਹਾਜ਼ ਵਿਚ ਵਿਸ਼ਵ ਯੁੱਧ ਦੇ ਕੈਦੀ ਮੌਜੂਦ ਸਨ। ਹਮਲਾ ਹੁੰਦੇ ਹੀ ਜਹਾਜ਼ ‘ਤੇ ਲਾਈਫਬੋਟ ਨੂੰ ਤੁਰੰਤ ਉਤਾਰਿਆ ਗਿਆ ਪਰ ਜਹਾਜ਼ ਪਲਟਣ ਤੋਂ 11 ਮਿੰਟਾਂ ਬਾਅਦ ਹੀ ਇਹ ਡੁੱਬ ਗਿਆ। ਜਹਾਜ਼ ਵਿਚ ਸਵਾਰ ਲੋਕਾਂ ਦੇ ਪਰਿਵਾਰਾਂ ਨੂੰ ਕਈ ਸਾਲਾਂ ਤੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਮੌਤ ਦੀ ਸੂਚਨਾ ਨਹੀਂ ਦਿੱਤੀ ਗਈ ਸੀ। ਜਹਾਜ਼ ਦੇ ਡੁੱਬਣ ਤੋਂ ਬਾਅਦ ਮਲਬਾ ਕਿੱਥੇ ਗਿਆ, ਇਹ ਅਜੇ ਵੀ ਰਹੱਸ ਬਣਿਆ ਹੋਇਆ ਹੈ।

The post ਦੂਜੇ ਵਿਸ਼ਵ ਯੁੱਧ ਦੌਰਾਨ ਸਮੁੰਦਰ ‘ਚ ਡੁੱਬੇ ਜਹਾਜ਼ ਦਾ ਮਿਲਿਆ ਮਲਬਾ, 1942 ‘ਚ ਅਮਰੀਕੀ ਪਣਡੁੱਬੀ ਨੇ ਕੀਤਾ ਸੀ ਹਮਲਾ appeared first on TheUnmute.com - Punjabi News.

Tags:
  • american-submarine-in-1942
  • autralia
  • breaking-news
  • montevideo-maru-of-japan
  • news
  • punjab-news
  • second-world-war
  • world-war
  • world-war-ii
  • wwii-ship-montevideo-maru-sunk

ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਹੋਰਨਾਂ ਪਾਰਟੀਆਂ ਦੇ ਆਗੂਆਂ ਦਾ 'ਆਪ' 'ਚ ਸ਼ਾਮਲ ਹੋਣਾ ਲਗਾਤਾਰ ਜਾਰੀ

Saturday 22 April 2023 01:27 PM UTC+00 | Tags: aam-aadmi-party breaking-news jalandhar jalandhar-by-election news punjabi-news the-unmute-breaking-news

ਜਲੰਧਰ, 22 ਅਪ੍ਰੈਲ 2023: ਅੱਜ ਇਥੇ ਜਲੰਧਰ ਲੋਕ ਸਭਾ ਹਲਕਾ ਸ਼ਾਹਕੋਟ ਵਿਖੇ ਹੋਏ ਇੱਕ ਪ੍ਰੋਗਰਾਮ ਦੌਰਾਨ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਕਾਰਜਾਂ ਤੋਂ ਪ੍ਰਭਾਵਿਤ ਹੋਕੇ ਹੋਰਨਾਂ ਪਾਰਟੀਆਂ ਨਾਲ ਸਬੰਧਿਤ ਆਗੂ ਅੱਜ ‘ਆਪ’ ਵਿੱਚ ਸ਼ਾਮਲ ਹੋ ਗਏ। ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਇਨ੍ਹਾਂ ਪਰਿਵਾਰਾਂ ਦਾ ਪਾਰਟੀ ਵਿੱਚ ਆਉਣ 'ਤੇ ਸਵਾਗਤ ਕਰਦਿਆਂ ਪਾਰਟੀ ਵਿੱਚ ਰਸਮੀ ਤੌਰ 'ਤੇ ਸ਼ਾਮਲ ਕੀਤਾ। ਇਸ ਮੌਕੇ ਹਰਚੰਦ ਸਿੰਘ ਬਰਸਟ ਤੋਂ ਇਲਾਵਾ ਵਿਧਾਇਕ ਸਰਵਣ ਸਿੰਘ ਧੁੰਨ, ਰਤਨ ਸਿੰਘ ਕੱਕੜ ਕਲਾਂ ,ਰਾਜਿੰਦਰ ਸਿੰਘ ਰਹਿਲ ਅਤੇ ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਹਾਜ਼ਰ ਸਨ, ਜੋ ਕਿ ਇਸ ਮੌਕੇ (ਸਤੀਸ਼ ਰਿਹਾਨ) ਕਾਂਗਰਸ ਪਾਰਟੀ ਨੂੰ ਛੱਡ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ।

ਉਨ੍ਹਾਂ ਤੋਂ ਇਲਾਵਾ ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐਮਸੀ, ਬਿੰਦਰ ਸਿੰਘ ਥਿੰਦ, ਹਰਵਿੰਦਰ ਕੌਰ ਥਿੰਦ ਸਾਬਕਾ ਐਮਸੀ, ਰਾਣੀ ਢੇਸੀ ਸਾਬਕਾ ਐਮਸੀ, ਜਰਨੈਲ ਕੌਰ ਸਾਬਕਾ ਐਮਸੀ, ਸ਼ਿਵ ਸ਼ੰਭੂ ਗੁਪਤਾ, ਗੌਤਮ ਪੁਰੀ ਪ੍ਰੈਸ ਰਿਪੋਰਟਰ, ਸੁਰਿੰਦਰ ਕੁਮਾਰ ਤੇਜੀ, ਸ਼ਿਵ ਮਲਹੋਤਰਾ,ਬਬਲੂ ਰਿਹਾਨ, ਇੰਦਰਜੀਤ ਸਿੰਘ, ਪ੍ਰਵੀਨ ਸ਼ਰਮਾਂ, ਪੁਨੀਤ ਰਿਹਾਨ, ਮੁਨੀਸ਼ ਕੁਮਾਰ, ਗਗਨਦੀਪ ਸਿੰਘ, ਭਜਨ ਸਿੰਘ, ਸੁਰਿੰਦਰ ਕੁਮਾਰ ਤੇਜੀ, ਲਾਡੀ ਨਾਹਰ, ਮਲਕੀਅਤ ਸਿੰਘ ਜੱਸਲ, ਨੰਦ ਲਾਲ ਕੰਡੇ ਵਾਲੇ , ਬੌਬੀ, ਪ੍ਰਕਾਸ਼ ਪਾਸੀ, ਹਰਦੇਵ ਅਤੇ ਡਾਕਟਰ ਵਿਲੀਅਮ ਜੌਹਰ ਅਤੇ ਹੋਰ ਸਾਥੀ ‘ਆਪ’ ਵਿੱਚ ਸ਼ਾਮਲ ਹੋ ਗਏ। ‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਜਲੰਧਰ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫ਼ਰਕ ਨਾਲ ਜੇਤੂ ਬਣਾਉਣਾ ਦਾ ਵਾਅਦਾ ਕੀਤਾ।

ਇਸ ਮੌਕੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣਾਂ ਨੂੰ ਲੈਕੇ ਪਾਰਟੀ ਵਰਕਰ ‘ਆਪ’ ਦੀਆਂ ਨੀਤੀਆਂ ਅਤੇ ਕਾਰਜਾਂ ਨੂੰ ਲਗਾਤਾਰ ਲੋਕਾਂ ਵਿੱਚ ਲੈਕੇ ਜਾ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ਲੋਕਾਂ ਵਲੋਂ ਵੱਡੇ ਪੱਧਰੇ ‘ਤੇ ਸਮਰਥਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ‘ਆਪ’ ਸਰਕਾਰ ਦੇ ਸਮੂਹ ਮੰਤਰੀ ਅਤੇ ਵਿਧਾਇਕ ਸੂਬੇ ਦੇ ਲੋਕਾਂ ਵਿੱਚ ਰਹਿ ਕੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ। ਪਾਰਟੀ ਵਲੋਂ ਸੂਬੇ ਦੇ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਲੈਕੇ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਦੀ ਜਿੱਤ ਪੱਕੀ ਹੈ ਬਸ ਐਲਾਨ ਹੀ ਬਾਕੀ ਹੈ।

The post ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਹੋਰਨਾਂ ਪਾਰਟੀਆਂ ਦੇ ਆਗੂਆਂ ਦਾ ‘ਆਪ’ ‘ਚ ਸ਼ਾਮਲ ਹੋਣਾ ਲਗਾਤਾਰ ਜਾਰੀ appeared first on TheUnmute.com - Punjabi News.

Tags:
  • aam-aadmi-party
  • breaking-news
  • jalandhar
  • jalandhar-by-election
  • news
  • punjabi-news
  • the-unmute-breaking-news

Afghanistan: ਤਾਲਿਬਾਨ ਦਾ ਔਰਤਾਂ ਵਿਰੁੱਧ ਇੱਕ ਹੋਰ ਸਖ਼ਤ ਫੈਸਲਾ, ਈਦ ਦੇ ਜਸ਼ਨਾਂ 'ਚ ਸ਼ਾਮਲ ਹੋਣ 'ਤੇ ਲਾਈ ਪਾਬੰਦੀ

Saturday 22 April 2023 01:41 PM UTC+00 | Tags: afghanistan afghanistan-government afghanistan-news breaking-news eid news nws taliban taliban-government taliban-news

ਚੰਡੀਗੜ੍ਹ, 22 ਅਪ੍ਰੈਲ 2023: ਪੂਰੀ ਦੁਨੀਆ ‘ਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਅਫਗਾਨਿਸਤਾਨ ਦੇ ਤਾਲਿਬਾਨ (Taliban) ਦੇ ਕੰਟਰੋਲ ਵਾਲੇ ਦੋ ਸੂਬਿਆਂ ‘ਚ ਔਰਤਾਂ ‘ਤੇ ਇਕ ਹੋਰ ਸਖ਼ਤ ਪਾਬੰਦੀ ਲਗਾਈ ਗਈ ਹੈ। ਤਾਲਿਬਾਨ ਪ੍ਰਸ਼ਾਸਨ ਨੇ ਬਘਲਾਨ ਅਤੇ ਤਖਰ ਸੂਬਿਆਂ ‘ਚ ਔਰਤਾਂ ਨੂੰ ਈਦ-ਉਲ-ਫ਼ਿਤਰ ਦੇ ਦਿਨ ਬਾਹਰ ਨਾ ਜਾਣ ਦੀ ਹਦਾਇਤ ਕੀਤੀ ਹੈ। ਔਰਤਾਂ ਦੇ ਈਦ ਦੇ ਜਸ਼ਨਾਂ ‘ਚ ਸ਼ਾਮਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਸਮਾਚਾਰ ਏਜੰਸੀ ਖਾਮਾ ਪ੍ਰੈੱਸ ਦੀ ਰਿਪੋਰਟ ਮੁਤਾਬਕ ਹੁਣ ਤੱਕ ਸਿਰਫ ਇਨ੍ਹਾਂ ਦੋ ਸੂਬਿਆਂ ਨੂੰ ਈਦ-ਉਲ-ਫ਼ਿਤਰ ਦੇ ਦਿਨਾਂ ‘ਤੇ ਬਾਹਰ ਨਾ ਜਾਣ ਲਈ ਕਿਹਾ ਗਿਆ ਹੈ। ਰਿਪੋਰਟ ਦੇ ਅਨੁਸਾਰ, ਇਸ ਮਹੀਨੇ ਦੇ ਸ਼ੁਰੂ ਵਿੱਚ ਅਫਗਾਨਿਸਤਾਨ ਦੇ ਹੇਰਾਤ ਖੇਤਰ ਵਿੱਚ ਤਾਲਿਬਾਨ ਅਧਿਕਾਰੀਆਂ ਨੇ ਪਰਿਵਾਰਾਂ ਅਤੇ ਔਰਤਾਂ ਨੂੰ ਬਗੀਚਿਆਂ ਅਤੇ ਬਾਹਰ ਖਾਣਾ ਖਾਣ ਤੋਂ ਮਨ੍ਹਾ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਪਾਬੰਦੀ ਦਾ ਕਾਰਨ ਜਿਨਸੀ ਵਿਵਹਾਰ ਅਤੇ ਹਿਜਾਬ ਨਾ ਪਹਿਨਣਾ ਸੀ।

ਅਫਗਾਨਿਸਤਾਨ, ਜੋ ਕਿ ਦਹਾਕਿਆਂ ਦੇ ਸੰਘਰਸ਼ ਨਾਲ ਘਿਰਿਆ ਹੋਇਆ ਹੈ, ਭੋਜਨ ਦੀ ਕਮੀ ਸਮੇਤ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਕਿਉਂਕਿ ਵਿਦੇਸ਼ੀ ਸਰਕਾਰਾਂ ਨੇ ਔਰਤਾਂ ‘ਤੇ ਤਾਲਿਬਾਨ ਦੀਆਂ ਪਾਬੰਦੀਆਂ ਕਾਰਨ ਫੰਡਾਂ ਵਿੱਚ ਕਟੌਤੀ ਕੀਤੀ ਹੈ ਅਤੇ ਪਾਬੰਦੀਆਂ ਲਗਾਈਆਂ ਹਨ। ਅਗਸਤ 2021 ਵਿੱਚ ਅਫਗਾਨਿਸਤਾਨ ਵਿੱਚ ਤਾਲਿਬਾਨ (Taliban) ਦੇ ਸੱਤਾ ਵਿੱਚ ਆਉਣ ਤੋਂ ਬਾਅਦ ਔਰਤਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ। ਔਰਤਾਂ ਨੂੰ ਜਿੰਮ ਜਾਂ ਜਨਤਕ ਥਾਵਾਂ ‘ਤੇ ਜਾਣ ਦੀ ਵੀ ਇਜਾਜ਼ਤ ਨਹੀਂ ਹੈ।

The post Afghanistan: ਤਾਲਿਬਾਨ ਦਾ ਔਰਤਾਂ ਵਿਰੁੱਧ ਇੱਕ ਹੋਰ ਸਖ਼ਤ ਫੈਸਲਾ, ਈਦ ਦੇ ਜਸ਼ਨਾਂ ‘ਚ ਸ਼ਾਮਲ ਹੋਣ ‘ਤੇ ਲਾਈ ਪਾਬੰਦੀ appeared first on TheUnmute.com - Punjabi News.

Tags:
  • afghanistan
  • afghanistan-government
  • afghanistan-news
  • breaking-news
  • eid
  • news
  • nws
  • taliban
  • taliban-government
  • taliban-news

MI vs PBKS: ਮੁੰਬਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਸੈਮ ਕਰਨ ਕਰਨਗੇ ਪੰਜਾਬ ਦੀ ਕਪਤਾਨੀ

Saturday 22 April 2023 01:53 PM UTC+00 | Tags: breaking-news cricket-news ipl-2023 mi-vs-pbks mumbai mumbai-indians news nws punjab-kings rohit-sharma sam-karan

ਚੰਡੀਗੜ੍ਹ, 22 ਅਪ੍ਰੈਲ 2023: IPL 2023 ਦੇ 31ਵੇਂ ਮੈਚ ਵਿੱਚ ਅੱਜ ਮੁੰਬਈ ਇੰਡੀਅਨਜ਼ ਦਾ ਸਾਹਮਣਾ ਪੰਜਾਬ ਕਿੰਗਜ਼ ਨਾਲ ਹੋ ਰਿਹਾ ਹੈ। ਇਹ ਮੈਚ ਮੁੰਬਈ ਦੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਰੋਹਿਤ ਨੇ ਪਲੇਇੰਗ-11 ‘ਚ ਇਕ ਬਦਲਾਅ ਕੀਤਾ ਹੈ। ਜੋਫਰਾ ਆਰਚਰ ਦੀ ਟੀਮ ‘ਚ ਵਾਪਸੀ ਹੋਈ ਹੈ। ਪੰਜਾਬ ਲਈ ਟਾਸ ‘ਚ ਉਤਰੇ ਸੈਮ ਕਰਨ ਯਾਨੀ ਸ਼ਿਖਰ ਧਵਨ ਅੱਜ ਵੀ ਨਹੀਂ ਖੇਡ ਰਹੇ ਹਨ।

ਇਸ ਸੀਜ਼ਨ ਦੇ ਪਹਿਲੇ ਦੋ ਮੈਚ ਹਾਰਨ ਤੋਂ ਬਾਅਦ ਮੁੰਬਈ ਦੀ ਟੀਮ ਜਿੱਤ ਦੀ ਲੀਹ ‘ਤੇ ਪਰਤ ਆਈ ਹੈ ਅਤੇ ਪਿਛਲੇ ਤਿੰਨ ਮੈਚਾਂ ‘ਚ ਲਗਾਤਾਰ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਦੀ ਟੀਮ ਪਹਿਲੇ ਦੋ ਮੈਚ ਜਿੱਤ ਕੇ ਜਿੱਤ ਦੀ ਪਟੜੀ ਤੋਂ ਉਤਰ ਗਈ। ਪੰਜਾਬ ਨੇ ਹੁਣ ਤੱਕ ਕੁੱਲ ਛੇ ਮੈਚ ਖੇਡੇ ਹਨ ਅਤੇ ਤਿੰਨ ਵਿੱਚ ਜਿੱਤ ਅਤੇ ਤਿੰਨ ਵਿੱਚ ਹਾਰ ਝੱਲੀ ਹੈ। ਸ਼ਿਖਰ ਧਵਨ ਦੇ ਖੇਡ ‘ਤੇ ਅਜੇ ਵੀ ਸਸਪੈਂਸ ਬਰਕਰਾਰ ਹੈ।

ਦੋਵੇਂ ਟੀਮਾਂ ਇਸ ਪ੍ਰਕਾਰ:-

ਪੰਜਾਬ ਕਿੰਗਜ਼: ਅਥਰਵ ਤਾਈਦੇ , ਪ੍ਰਭਸਿਮਰਨ ਸਿੰਘ, ਮੈਥਿਊ ਸ਼ਾਰਟ, ਲਿਆਮ ਲਿਵਿੰਗਸਟੋਨ, ​​ਸੈਮ ਕਰਨ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਹਰਪ੍ਰੀਤ ਸਿੰਘ ਭਾਟੀਆ, ਸ਼ਾਹਰੁਖ ਖਾਨ, ਹਰਪ੍ਰੀਤ ਬਰਾੜ, ਰਾਹੁਲ ਚਾਹਰ, ਅਰਸ਼ਦੀਪ ਸਿੰਘ।

ਮੁੰਬਈ ਇੰਡੀਅਨਜ਼: ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਕੈਮਰਨ ਗ੍ਰੀਨ, ਸੂਰਿਆਕੁਮਾਰ ਯਾਦਵ, ਟਿਮ ਡੇਵਿਡ, ਤਿਲਕ ਵਰਮਾ, ਅਰਜੁਨ ਤੇਂਦੁਲਕਰ, ਰਿਤਿਕ ਸ਼ੌਕੀਨ, ਜੋਫਰਾ ਆਰਚਰ, ਪੀਯੂਸ਼ ਚਾਵਲਾ, ਜੇਸਨ ਬੇਹਰਨਡਰੋਫ ।

The post MI vs PBKS: ਮੁੰਬਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਸੈਮ ਕਰਨ ਕਰਨਗੇ ਪੰਜਾਬ ਦੀ ਕਪਤਾਨੀ appeared first on TheUnmute.com - Punjabi News.

Tags:
  • breaking-news
  • cricket-news
  • ipl-2023
  • mi-vs-pbks
  • mumbai
  • mumbai-indians
  • news
  • nws
  • punjab-kings
  • rohit-sharma
  • sam-karan

ਪਿਛਲੀ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ: ਹਰਪਾਲ ਸਿੰਘ ਚੀਮਾ

Saturday 22 April 2023 02:06 PM UTC+00 | Tags: aam-aadmi-party breaking-news cm-bhagwant-mann congress harpal-singh-cheema jalandhar latest-news navjot-singh-sidhu news punjab-congress the-unmute-breaking-news

ਚੰਡੀਗੜ੍ਹ, 22 ਅਪ੍ਰੈਲ 2023: ਜਲੰਧਰ ‘ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਪ੍ਰੈੱਸ ਵਾਰਤਾ ਕੀਤੀ, ਇਸ ਦੌਰਾਨ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਚੁੱਕੇ ਸਵਾਲ ਦੇ ਜਵਾਬ ਦਿੱਤੇ, ਹਰਪਾਲ ਚੀਮਾ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਕਾਂਗਰਸ ਨੂੰ ਸਾਢੇ ਚਾਰ ਸਾਲ ਬਾਅਦ ਆਪਣਾ ਮੁੱਖ ਮੰਤਰੀ ਬਦਲਣਾ ਪਿਆ। ਕਾਨੂੰਨ ਤੋੜਨ ਵਾਲੇ ਨਵਜੋਤ ਸਿੱਧੂ ਇੱਕ ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਹੁਣੇ ਹੀ ਪਰਤੇ ਹਨ। ਪਿਛਲੀ ਸਰਕਾਰ ਵੇਲੇ ਇਹ ਲੋਕ ਮਾਫੀਆ ਦੀ ਅਗਵਾਈ ਕਰ ਰਹੇ ਸਨ।

ਉਸ ਸਮੇਂ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦੀ ਸਾਰਥਕ ਭੂਮਿਕਾ ਨਿਭਾਈ ਸੀ। ਕਾਂਗਰਸ ਦੇ ਕਾਰਜਕਾਲ ਦੌਰਾਨ ਨਕਲੀ ਸ਼ਰਾਬ ਪੀਣ ਨਾਲ 128 ਮੌਤਾਂ ਹੋਈਆਂ ਸਨ, ਜਿਨ੍ਹਾਂ ਵਿੱਚ ਸਾਬਕਾ ਵਿਧਾਇਕ ਦਾ ਨਾਂ ਸਭ ਤੋਂ ਅੱਗੇ ਆਇਆ ਸੀ। ਨਵਜੋਤ ਸਿੱਧੂ ਅੱਜ ਇਸ ਵਿਧਾਇਕ ਨਾਲ ਮੁਲਾਕਾਤ ਕਰ ਰਹੇ ਹਨ।

ਮੌਜੂਦਾ ਪੰਜਾਬ ਸਰਕਾਰ ਨੇ 28 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਪੰਜਾਬ ਦੇ ਲੋਕਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਜੋ ਪੂਰਾ ਕੀਤਾ ਗਿਆ। ਕਾਂਗਰਸ ਵਾਲਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿਉਂਕਿ ਉਨ੍ਹਾਂ ਦੇ ਘਰਾਂ ਵਿੱਚ ਕਈ ਏ.ਸੀ ਚੱਲਦੇ ਹਨ। ਅੱਜ ਪੰਜਾਬ ਦੇ 90 ਫੀਸਦੀ ਲੋਕਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ। ਪਿਛਲੀ ਸਰਕਾਰ ਦੇ ਸਮੇਂ ਤੋਂ ਪੀਐਸਪੀਸੀਐਲ ਵੱਲ 9300 ਕਰੋੜ ਰੁਪਏ ਬਕਾਇਆ ਪਏ ਸਨ। ਇਸ ਸਾਲ ਬਿਜਲੀ ਦੀ ਸਬਸਿਡੀ ਲਈ 20 ਹਜ਼ਾਰ ਕਰੋੜ ਰੁਪਏ ਰੱਖੇ ਗਏ ਸਨ। ਸਾਡੀ ਸਰਕਾਰ ਨੇ ਇਹ ਸਬਸਿਡੀ ਸਮੇਂ ਸਿਰ ਜਾਰੀ ਕੀਤੀ ਹੈ। ਜਦੋਂ ਕਿ 9300 ਕਰੋੜ ਵਿੱਚੋਂ ਪਹਿਲੀ ਅਤੇ ਦੂਜੀ ਕਿਸ਼ਤ ਵੀ ਜਾ ਚੁੱਕੀ ਹੈ।

ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਆਬਕਾਰੀ ਨੀਤੀ ਦੇ ਨਤੀਜੇ ਵਜੋਂ 41 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। 500 ਆਮ ਆਦਮੀ ਕਲੀਨਿਕ ਖੋਲ੍ਹੇ ਗਏ। ਅਧਿਆਪਕਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਪਹਿਲੇ ਸਾਲ ਵਿੱਚ ਹੀ 'ਆਪ' ਸਰਕਾਰ ਨੇ ਜ਼ਿਆਦਾਤਰ ਵਾਅਦੇ ਪੂਰੇ ਕੀਤੇ ਹਨ।

ਹਰਪਾਲ ਚੀਮਾ (Harpal Singh Cheema) ਨੇ ਕੁਝ ਲੀਡਰ ਜਿਹੜੇ ਕੁਝ ਦਿਨ ਪਹਿਲਾ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਏ ਹਨ, ਉਹ ਸਾਨੂੰ ਦੱਸ ਰਹੇ ਹਨ ਕਿ ਕੰਮ ਕਿਵੇਂ ਕਰਨਾ ਹੈ, ਉਨ੍ਹਾਂ ਨੂੰ ਪੁੱਛੋ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਤੁਸੀ ਕੀ ਕੀਤਾ ? ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ‘ਤੇ ਵੀ ਕਈ ਸਵਾਲ ਚੁੱਕੇ ਕਿ ਜਿਸ ਵਿਅਕਤੀ ਦੇ ਕੋਲ ਜਦੋਂ ਉਹ ਇੱਕ ਵਿਧਾਇਕ ਸੀ ਉਦੋਂ ਸਿਰਫ ਕੁਝ ਲੱਖ ਰੁਪਏ ਦੀ ਸੰਪਤੀ ਸੀ, ਫਿਰ ਅੱਜ ਉਸ ਕੋਲ ਇੰਨੀ ਸੰਪਤੀ ਕਿਵੇਂ ਆ ਗਈ |

The post ਪਿਛਲੀ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ: ਹਰਪਾਲ ਸਿੰਘ ਚੀਮਾ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • congress
  • harpal-singh-cheema
  • jalandhar
  • latest-news
  • navjot-singh-sidhu
  • news
  • punjab-congress
  • the-unmute-breaking-news

LSG Vs GT: ਲਖਨਊ ਨੂੰ 7 ਦੌੜਾਂ ਨਾਲ ਹਰਾ ਕੇ ਗੁਜਰਾਤ ਟਾਈਟਨਜ਼ ਨੇ ਲਾਈ ਜਿੱਤ ਦੀ ਹੈਟ੍ਰਿਕ

Saturday 22 April 2023 02:18 PM UTC+00 | Tags: breaking-news gujarat-titans indian-premier-league ipl-2023 lsg-vs-gt lucknow news nws

ਚੰਡੀਗੜ੍ਹ, 22 ਅਪ੍ਰੈਲ 2023: (LSG Vs GT) ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਲਖਨਊ ਸੁਪਰਜਾਇੰਟਸ ਖ਼ਿਲਾਫ਼ ਜਿੱਤ ਦੀ ਹੈਟ੍ਰਿਕ ਦਰਜ ਕੀਤੀ। ਟੀਮ ਨੇ ਰੋਮਾਂਚਕ ਮੈਚ 7 ਦੌੜਾਂ ਨਾਲ ਜਿੱਤ ਲਿਆ ਹੈ । ਦੋਵੇਂ ਟੀਮਾਂ ਤੀਜੀ ਵਾਰ ਆਹਮੋ-ਸਾਹਮਣੇ ਸਨ। ਗੁਜਰਾਤ ਟਾਈਟਨਸ ਨੇ ਲਖਨਊ ਸੁਪਰ ਜਾਇੰਟਸ ਨੂੰ ਸੱਤ ਦੌੜਾਂ ਨਾਲ ਹਰਾਇਆ।

ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਗੁਜਰਾਤ ਟਾਈਟਨਜ਼ ਨੇ ਛੇ ਵਿਕਟਾਂ ਗੁਆ ਕੇ 135 ਦੌੜਾਂ ਬਣਾਈਆਂ। ਜਵਾਬ ਵਿੱਚ ਲਖਨਊ ਦੀ ਟੀਮ ਸੱਤ ਵਿਕਟਾਂ ਗੁਆ ਕੇ ਸਿਰਫ਼ 128 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ। ਦੋਵਾਂ ਟੀਮਾਂ ਲਈ ਕਪਤਾਨਾਂ ਨੇ ਬੱਲੇ ਨਾਲ ਕਮਾਲ ਦਾ ਪ੍ਰਦਰਸ਼ਨ ਕੀਤਾ ਅਤੇ ਅਰਧ-ਸੈਂਕੜੇ ਲਗਾਏ ਪਰ ਅੰਤ ਵਿੱਚ ਗੁਜਰਾਤ ਦੀ ਗੇਂਦਬਾਜ਼ੀ ਲਖਨਊ ‘ਤੇ ਹਾਵੀ ਹੋ ਗਈ। ਲਖਨਊ ਲਈ ਕਰੁਣਾਲ ਪੰਡਯਾ ਅਤੇ ਮਾਰਕਸ ਸਟੋਇਨਿਸ ਨੇ ਦੋ-ਦੋ ਵਿਕਟਾਂ ਲਈਆਂ। ਇਸ ਦੇ ਨਾਲ ਹੀ ਨਵੀਨ-ਉਲ-ਹੱਕ ਅਤੇ ਅਮਿਤ ਮਿਸ਼ਰਾ ਨੂੰ ਇਕ-ਇਕ ਵਿਕਟ ਮਿਲੀ।

ਗੁਜਰਾਤ ਲਈ ਮੋਹਿਤ ਸ਼ਰਮਾ ਅਤੇ ਨੂਰ ਅਹਿਮਦ ਨੇ ਦੋ-ਦੋ ਵਿਕਟਾਂ ਲਈਆਂ। ਰਾਸ਼ਿਦ ਖਾਨ ਨੂੰ ਇੱਕ ਵਿਕਟ ਮਿਲੀ। ਇਸ ਜਿੱਤ ਨਾਲ ਗੁਜਰਾਤ ਦੀ ਟੀਮ ਦੇ ਵੀ ਅੱਠ ਅੰਕ ਹੋ ਗਏ ਹਨ। ਅੰਕ ਸੂਚੀ ਵਿੱਚ ਸਿਖਰ 'ਤੇ ਕਾਬਜ਼ ਰਾਜਸਥਾਨ ਦੇ ਵੀ ਅੱਠ ਅੰਕ ਹਨ ਪਰ ਬਿਹਤਰ ਨੈੱਟ ਰਨ ਰੇਟ ਦੇ ਆਧਾਰ 'ਤੇ ਇਹ ਟੀਮ ਸਿਖਰ 'ਤੇ ਹੈ। ਹਾਰ ਦੇ ਬਾਵਜੂਦ ਲਖਨਊ ਦੀ ਟੀਮ ਅੱਠ ਅੰਕਾਂ ਨਾਲ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਰਹੀ।

The post LSG Vs GT: ਲਖਨਊ ਨੂੰ 7 ਦੌੜਾਂ ਨਾਲ ਹਰਾ ਕੇ ਗੁਜਰਾਤ ਟਾਈਟਨਜ਼ ਨੇ ਲਾਈ ਜਿੱਤ ਦੀ ਹੈਟ੍ਰਿਕ appeared first on TheUnmute.com - Punjabi News.

Tags:
  • breaking-news
  • gujarat-titans
  • indian-premier-league
  • ipl-2023
  • lsg-vs-gt
  • lucknow
  • news
  • nws

ਅਣ-ਅਧਿਕਾਰਤ ਤੌਰ 'ਤੇ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਰੱਖਣ ਵਾਲੇ ਬਠਿੰਡਾ ਦੇ ਵਪਾਰੀ ਵਿਰੁੱਧ ਕੇਸ ਦਰਜ: ਕੁਲਦੀਪ ਸਿੰਘ ਧਾਲੀਵਾਲ

Saturday 22 April 2023 02:22 PM UTC+00 | Tags: agriculture-minister agriculture-minister-punjab arvind-kejriwal bathinda bathinda-businessman breaking-news cm-bhagwant-mann fertilisers news pesticides the-unmute-breaking-news

ਚੰਡੀਗੜ੍ਹ, 22 ਅਪ੍ਰੈਲ 2023: ਬਠਿੰਡਾ ਦੇ ਇਕ ਵਪਾਰੀ ਵਿਰੁੱਧ ਅਣ ਅਧਿਕਾਰਤ ਤੌਰ ‘ਤੇ ਕੀਟਨਾਸ਼ਕ (Pesticides) ਦਵਾਈਆਂ ਅਤੇ ਖਾਦਾਂ ਰੱਖਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਮਿਆਰੀ ਕੀਟਨਾਸ਼ਕ ਦਵਾਈਆਂ ਮੁਹੱਈਆ ਕਰਵਾਉਣ ਦੇ ਨਿਰਦੇਸ਼ਾਂ ਤਹਿਤ ਬੀਤੇ ਦਿਨੀਂ ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੀ.ਪੀ) ਵੱਲੋਂ ਬਠਿੰਡਾ ਦੇ ਸਟਾਫ ਦੀਆਂ ਤਿੰਨ ਟੀਮਾਂ ਵੱਲੋਂ ਕੀਟਨਾਸ਼ਕ ਦਵਾਈਆਂ ਦੀਆਂ ਕੰਪਨੀਆਂ ਦੇ 15 ਗੋਦਾਮਾਂ ਦੀ ਚੈਕਿੰਗ ਕੀਤੀ ਗਈ ਸੀ। ਚੈਕਿੰਗ ਦੌਰਾਨ ਇਕ ਗੋਦਾਮ ਵਿੱਚ ਅਣ ਅਧਿਕਾਰਤ ਤੌਰ 'ਤੇ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਰੱਖਣ ਕਰਕੇ ਪੰਕਜ ਪੁੱਤਰ ਕੇਸ਼ ਰਾਜ ਗਰਗ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਕੇ.ਸੀ. ਕੰਪਲੈਕਸ, ਸਿਵੀਆਂ ਰੋਡ, ਬਠਿੰਡਾ ਦੇ ਗੋਦਾਮ ਨੰਬਰ 29 'ਤੇ ਟੀ-ਸਟੈਨਜ਼ ਐਂਡ ਕੰਪਨੀ ਲਿਿਮਟਡ ਦਾ ਫਲੈਕਸ ਬੋਰਡ ਲੱਗਿਆ ਹੋਇਆ ਸੀ। ਇਸ ਗੋਦਾਮ ਦੇ ਮਾਲਕ ਪੰਕਜ ਪੁੱਤਰ ਕੇਸ਼ ਰਾਜ ਗਰਗ ਵੱਲੋਂ ਗੋਦਾਮ ਨੂੰ ਖੋਲ੍ਹਿਆ ਗਿਆ। ਚੈਕਿੰਗ ਦੌਰਾਨ ਪਾਇਆ ਗਿਆ ਕਿ ਗੋਦਾਮ ਅੰਦਰ ਕਾਫੀ ਮਾਤਰਾ ਵਿਚ ਟੀ-ਸਟੈਨਜ਼ ਐਂਡ ਕੰਪਨੀ ਲਿਿਮਟਡ ਦੀਆਂ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਅਣ-ਅਧਿਕਾਰਤ ਤੌਰ ‘ਤੇ ਸਟੋਰ ਕੀਤੀਆਂ ਹੋਈਆਂ ਸਨ।

ਇਨ੍ਹਾਂ ਕੀਟਨਾਸ਼ਕ ਦਵਾਈਆਂ (Pesticides) ਅਤੇ ਖਾਦਾਂ ਦੇ ਰਿਕਾਰਡ ਸਬੰਧੀ ਪੰਕਜ ਕੁਮਾਰ ਵੱਲੋਂ ਕੋਈ ਵੀ ਦਸਤਾਵੇਜ਼ ਨਹੀਂ ਦਿਖਾਏ ਗਏ। ਇਸ ਲਈ ਪੰਕਜ ਵਿਰੁੱਧ ਇੰਨਸੈਕਟੀਸਾਈਡ ਐਕਟ 1968 ਦੀ ਧਾਰਾ 13, ਰੂਲਜ਼ 1971 ਦੀ ਧਾਰਾ 10, 15 ਅਤੇ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਦੀ ਧਾਰਾ 7, 8 ਅਤੇ ਜ਼ਰੂਰੀ ਵਸਤਾਂ ਐਕਟ 1955 ਦੀ ਧਾਰਾ 3, 7 ਅਤੇ ਆਈ.ਪੀ.ਸੀ. 420 ਤਹਿਤ ਥਾਣਾ ਥਰਮਲ ਬਠਿੰਡਾ ਵਿਖੇ ਐਫ.ਆਈ.ਆਰ. ਨੰਬਰ 48 ਮਿਤੀ 20-04-2023 ਨੂੰ ਦਰਜ ਕਰਵਾਈ ਗਈ ਹੈ।

ਉਨ੍ਹਾਂ ਦੱਸਿਆ ਕਿ ਗੋਦਾਮ ਵਿਚੋਂ ਕੀਟਨਾਸ਼ਕ ਦਵਾਈਆਂ ਦੇ 8 ਅਤੇ ਖਾਦਾਂ ਦੇ 4 ਸੈਂਪਲ ਪਰਖ ਲਈ ਭੇਜ ਦਿੱਤੇ ਗਏ ਹਨ ਅਤੇ ਐਕਟ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਖੇਤੀ ਮੰਤਰੀ ਨੇ ਕਿਹਾ ਕਿ ਅਜਿਹੇ ਕਿਸੇ ਵੀ ਵਿਅਕਤੀ, ਵਪਾਰੀ ਜਾਂ ਕੰਪਨੀ ਨੂੰ ਬਖਸ਼ਿਆਂ ਨਹੀਂ ਜਾਵੇਗਾ, ਜੋ ਕਿਸਾਨਾਂ ਨੂੰ ਗੈਰ ਮਿਆਰੀ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਵੇਚੇਗਾ।

The post ਅਣ-ਅਧਿਕਾਰਤ ਤੌਰ ‘ਤੇ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਰੱਖਣ ਵਾਲੇ ਬਠਿੰਡਾ ਦੇ ਵਪਾਰੀ ਵਿਰੁੱਧ ਕੇਸ ਦਰਜ: ਕੁਲਦੀਪ ਸਿੰਘ ਧਾਲੀਵਾਲ appeared first on TheUnmute.com - Punjabi News.

Tags:
  • agriculture-minister
  • agriculture-minister-punjab
  • arvind-kejriwal
  • bathinda
  • bathinda-businessman
  • breaking-news
  • cm-bhagwant-mann
  • fertilisers
  • news
  • pesticides
  • the-unmute-breaking-news

ਚੰਡੀਗੜ੍ਹ/ਮਾਲੇਰਕੋਟਲਾ 22 ਅਪ੍ਰੈਲ 2023: ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਸਮਾਜ ਵਿਰੋਧੀ ਅਨਸਰਾਂ ਦੀ ਕੋਸ਼ਿਸ਼ਾਂ ਪੰਜਾਬ ਵਿੱਚ ਕਾਮਯਾਬ ਨਹੀਂ ਹੋ ਸਕਦੀਆਂ ਕਿਉਂਕਿ ਪੰਜਾਬ ਦੇ ਲੋਕ ਆਪਸੀ ਭਾਈਚਾਰਕ ਸਾਂਝ ਨਾਲ ਰਹਿਣਾ ਜਾਣਦੇ ਹਨ । ਸੂਬੇ ਦੇ ਲੋਕਾਂ ਵਿੱਚ ਮਜ਼ਬੂਤ ਸਮਾਜਿਕ ਸਾਂਝ ਨੂੰ ਕਮਜ਼ੋਰ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ ।

ਇਹ ਵਿਚਾਰ ਨਵੀਂ ਅਤੇ ਨਵਿਆਉਣ ਯੋਗ ਊਰਜਾ ਸਰੋਤ ,ਰੋਜ਼ਗਾਰ ਉਤਪਤੀ, ਛਪਾਈ ਅਤੇ ਸਟੇਸ਼ਨਰੀ ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਅੱਜ ਈਦ-ਉਲ-ਫਿਤਰ (Eid-ul-Fitr) ਦੇ ਸ਼ੁਭ ਮੌਕੇ 'ਤੇ ਸਥਾਨਕ ਈਦਗਾਹ ਵਿਖੇ ਨਮਾਜ਼ ਅਦਾ ਕਰਨ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।

ਉਹਨਾਂ ਕਿਹਾ ਕਿ ਈਦ ਦਾ ਤਿਉਹਾਰ ਪਵਿੱਤਰਤਾ, ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਪੰਜਾਬ ਨੂੰ “ਰੰਗਲਾ ਪੰਜਾਬ” ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਮਾਲੇਰਕੋਟਲਾ ਅਤੇ ਸਮੁੱਚੇ ਪੰਜਾਬ ਨਿਵਾਸੀਆਂ ਨੂੰ ਇਸ ਪਵਿੱਤਰ ਮੁਕੱਦਸ ਦਿਨ ਤੇ ਵਧਾਈ ਦਿੱਤੀ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਕਾਮਾਨਾ ਵੀ ਕੀਤੀ । ਉਨ੍ਹਾਂ ਦੀ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਦੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਾਲੇਰਕੋਟਲਾ ਦੇ ਸਰਵਪੱਖੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

Eid-ul-Fitr

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਪਤਨੀ ਡਾ. ਗੁਰਪ੍ਰੀਤ ਕੌਰ ਨੇ ਈਦ -ਉਲ-ਫ਼ਿਤਰ (Eid-ul-Fitr) ਦੀ ਨਮਾਜ਼ ਤੋਂ ਬਾਅਦ ਈਦਗਾਹ ਮਾਲੇਰਕੋਟਲਾ ਦੀ ਮੁੱਖ ਫ਼ਸੀਲ ਤੋਂ ਮੁਸਲਿਮ ਭਾਈਚਾਰੇ ਨੂੰ ਮੁਖ਼ਾਤਿਬ ਹੁੰਦਿਆਂ ਈਦ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਆਪਸੀ ਭਾਈਚਾਰਕ ਸਾਂਝ ਲਈ ਦੁਨੀਆਂ ਭਰ ਵਿੱਚ ਜਾਣਿਆਂ ਜਾਂਦਾ ਹੈ। ਉਨ੍ਹਾਂ ਅਰਦਾਸ ਕੀਤੀ ਕਿ ਪੰਜਾਬ ਵਿੱਚ ਨਫ਼ਰਤ ਦੇ ਬੀਜ ਨਾ ਪੁੰਗਰਣ ਸਗੋਂ ਆਪਸੀ ਭਾਈਚਾਰਾ ਇਸੇ ਤਰ੍ਹਾਂ ਬਰਕਰਾਰ ਰਹੇ ।

ਇਸ ਤੋਂ ਪਹਿਲਾਂ ਮਲੇਰਕੋਟਲਾ ਦੇ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਨੇ ਮਾਲੇਰਕੋਟਲਾ ਦੀ ਅਮਾਮ ਵਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਪਤਨੀ ਡਾ. ਗੁਰਪ੍ਰੀਤ ਕੌਰ ਦੇ ਈਦ ਮੌਕੇ ਮਾਲੇਰਕੋਟਲਾ ਵਿਖੇ ਪੁੱਜਣ ਤੇ ਸਵਾਗਤ ਕੀਤਾ ਅਤੇ ਮਾਲੇਰਕੋਟਲਾ ਦੇ ਸਰਵਪੱਖੀ ਵਿਕਾਸ ਲਈ ਵਿਚਾਰ ਸਾਂਝੇ ਕੀਤੇ ।

ਇਸ ਮੌਕੇ ਮੁਫ਼ਤੀ-ਏ-ਆਜ਼ਮ ਹਜ਼ਰਤ ਮੌਲਾਨਾ ਮੁਫ਼ਤੀ ਇਰਤਕਾ ਉਲ ਹਸਨ, ਆਈਜੀ ਪੰਜਾਬ ਪੁਲਿਸ ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਪਰਮਵੀਰ ਸਿੰਘ, ਸੀਨੀਅਰ ਪੁਲਿਸ ਕਪਤਾਨ ਦੀਪਕ ਹਿਲੋਰੀ,ਐਸ.ਡੀ.ਐਮ. ਕਰਨਵੀਰ ਸਿੰਘ, ਓਂਕਾਰ ਸਿੰਘ ਧੂਰੀ, ਗੁਰਮੁੱਖ ਸਿੰਘ, ਵਿਧਾਇਕ ਮਾਲੇਰਕੋਟਲਾ ਦੀ ਸਰੀਕੇ ਹਯਾਤ ਫਰਿਆਲ ਉਰ ਰਹਿਮਾਨ, ਸ਼ਮਸੂਦੀਨ ਚੌਧਰੀ, ਜਾਫ਼ਰ ਅਲੀ, ਮੋਨਿਸ ਰਹਿਮਾਨ, ਅਸ਼ਰਫ ਅਬਦੁੱਲਾ ,ਅਬਦੁਲ ਹਮੀਦ,ਮੁਹੰਮਦ ਨਜ਼ੀਰ, ਅਬਦੁਲ ਲਤੀਫ਼ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।

The post ਅਮਨ ਅਰੋੜਾ ਅਤੇ ਡਾ. ਗੁਰਪ੍ਰੀਤ ਕੌਰ ਨੇ ਈਦ-ਉਲ-ਫ਼ਿਤਰ 'ਤੇ ਮਲੇਰਕੋਟਲਾ ਦੀ ਈਦਗਾਹ ਵਿਖੇ ਕੀਤੀ ਸ਼ਿਰਕਤ, ਸੂਬੇ ਦੇ ਅਵਾਮ ਨੂੰ ਦਿੱਤੀਆਂ ਵਧਾਈਆਂ appeared first on TheUnmute.com - Punjabi News.

Tags:
  • aam-aadmi-party
  • aman-arora
  • breaking-news
  • dr-gurpreet-kaur
  • eid-ul-fitr
  • malerkotla
  • nesw
  • news
  • the-unmute-breaking-news
  • the-unmute-punjabi-news

ਚੰਡੀਗੜ੍ਹ, 18 ਅਪ੍ਰੈਲ 2023: ਸੂਬੇ 'ਚ ਕੋਰੋਨਾ (Corona) ਕਾਰਨ ਸ੍ਰੀ ਮੁਕਤਸਰ ਸਾਹਿਬ ਅਤੇ ਪਟਿਆਲਾ ਵਿੱਚ 'ਚ 2 ਮਰੀਜ਼ਾਂ ਦੀ ਮੌਤ ਹੋ ਗਈ ਹੈ , ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 394 ਨਵੇਂ ਕੇਸ ਆਏ ਸਾਹਮਣੇ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 2167 ਹੋ ਗਈ ਹੈ। ਜਦੋਂ ਕਿ ਪੰਜਾਬ 'ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 790579 ਹੋ ਗਈ ਹੈ ਜਦੋਂ ਕਿ 767878 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਉਥੇ ਹੀ ਹੁਣ ਤੱਕ ਕੋਰੋਨਾ ਕਾਰਨ 20534 ਮੌਤਾਂ ਹੋ ਚੁੱਕੀਆਂ ਹਨ।

ਪੜ੍ਹੋ ਪੂਰੀ ਰਿਪੋਰਟ

The post ਪੰਜਾਬ 'ਚ 24 ਘੰਟਿਆਂ ਦੌਰਾਨ ਕੋਰੋਨਾ ਦੇ 394 ਨਵੇਂ ਕੇਸ ਆਏ ਸਾਹਮਣੇ, ਦੋ ਮਰੀਜ਼ਾਂ ਦੀ ਮੌਤ appeared first on TheUnmute.com - Punjabi News.

Tags:
  • breaking-news
  • corona
  • latest-news
  • news
  • patiala
  • punjab-news

ਚੰਡੀਗੜ੍ਹ, 18 ਅਪ੍ਰੈਲ 2023: ਡੀਆਰਡੀਓ ਅਤੇ ਭਾਰਤੀ ਜਲ ਸੈਨਾ ਨੇ ਸ਼ੁੱਕਰਵਾਰ, 21 ਅਪ੍ਰੈਲ ਨੂੰ ਬੰਗਾਲ ਦੀ ਖਾੜੀ ਵਿੱਚ ਓਡੀਸ਼ਾ ਦੇ ਤੱਟ ਤੋਂ ਸਮੁੰਦਰ-ਅਧਾਰਤ ਐਂਡੋ-ਐਟਮੌਸਫੇਰਿਕ ਇੰਟਰਸੈਪਟਰ ਮਿਜ਼ਾਈਲ ਦਾ ਪਹਿਲਾ ਉਡਾਣ ਪ੍ਰੀਖਣ ਸਫਲਤਾਪੂਰਵਕ ਪੂਰਾ ਕੀਤਾ। ਇਸ ਪ੍ਰੀਖਣ ਦਾ ਉਦੇਸ਼ ਦੁਸ਼ਮਣੀ ਬੈਲਿਸਟਿਕ ਮਿਜ਼ਾਈਲ ਦੇ ਖਤਰੇ ਨੂੰ ਰੋਕਣਾ ਅਤੇ ਉਸ ਨੂੰ ਬੇਅਸਰ ਕਰਨਾ ਸੀ, ਜਿਸ ਨਾਲ ਭਾਰਤੀ ਜਲ ਸੈਨਾ (Indian Navy) ਬੈਲਿਸਟਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਸਮਰੱਥਾ ਵਾਲੇ ਦੇਸ਼ਾਂ ਦੇ ਕਲੱਬ ਵਿੱਚ ਸ਼ਾਮਲ ਹੋ ਗਈ  ਹੈ । ਇਸ ਤੋਂ ਪਹਿਲਾਂ DRDO ਨੇ ਦੁਸ਼ਮਣ ਬੈਲਿਸਟਿਕ ਮਿਜ਼ਾਈਲ ਖਤਰਿਆਂ ਨੂੰ ਬੇਅਸਰ ਕਰਨ ਦੀ ਸਮਰੱਥਾ ਵਾਲੀ ਜ਼ਮੀਨ-ਅਧਾਰਤ ਬੈਲਿਸਟਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ ਸੀ ।

The post ਬੈਲਿਸਟਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਸਮਰੱਥਾ ਵਾਲੇ ਦੇਸ਼ਾਂ ਦੇ ਕਲੱਬ ‘ਚ ਸ਼ਾਮਲ ਹੋਈ ਭਾਰਤੀ ਜਲ ਸੈਨਾ appeared first on TheUnmute.com - Punjabi News.

Tags:
  • ballistic-missile
  • ballistic-missile-defense-system
  • breaking-news
  • drdo
  • indian-navy
  • news
  • nws

ਇਹ ਪਾਕਿਸਤਾਨੀ ਪਰਬਤਾਰੋਹੀ ਨੈਲਾ ਕਿਆਨੀ ਹੈ । ਪਿੱਛੇ ਜਿਹੇ ਭਾਰਤ ਦੀ ਕੁੜੀ ਬਲਜੀਤ ਕੌਰ ਹੋਰਾਂ ਦੀ ਟੀਮ ਦੇ ਨਾਲ਼ ਇੱਕ ਟੀਮ ਇਹਨਾਂ ਦੀ ਵੀ ਅੰਨਾਪੂਰਨਾ – 1 ਦੇ ਸਿਖ਼ਰ ‘ਤੇ ਚੜ੍ਹਨ ਗਈ ਸੀ। ਉਸ ਟੀਮ ‘ਚ ਪਾਕਿਸਤਾਨੀ ਪਰਬਤਾਰੋਹੀ ਸ਼ਹਿਰੋਜ਼ ਅਸ਼ਰਿਫ ਵੀ ਸ਼ਾਮਲ ਸੀ ਜੋ ਸਭ ਤੋਂ ਛੋਟੀ ਉਮਰ ਵਿੱਚ ਅੰਨਾਪੂਰਨਾ ਨੂੰ ਫਤਹਿ ਕਰਨ ਵਾਲਾ ਪਾਕਿਸਤਾਨੀ ਹੈ । ਮਿਸ਼ਨ ਅੰਨਾਪੂਰਨਾ ਦੌਰਾਨ ਬਲਜੀਤ ਹੋਰਾਂ ਦੇ ਨਾਲ਼ ਹੀ ਕੁਝ ਹੋਰ ਪਰਬਤਾਰੋਹੀ ਵੀ ਲਾਪਤਾ ਹੋ ਗਏ ਸੀ।ਨੈਲਾ ਵੀ ਉਹਨਾਂ ‘ਚ ਸ਼ਾਮਲ ਸੀ ਪਰ ਉਸਨੂੰ ਛੇਤੀ ਹੀ ਲੱਭ ਲਿਆ ਸੀ। ਅੱਠ ਦਸ ਵਾਰ ਐਵਰੈਸਟ ਸਰ ਕਰਨ ਵਾਲਾ ਇੱਕ ਆਇਰਿਸ਼ ਪਰਬਤਾਰੋਹੀ ਵੀ ਇਸ ਦੁਰਘਟਨਾ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਿਆ।

K2 ਅਤੇ ਅੰਨਾਪੂਰਨਾ ਅੱਠ ਹਜ਼ਾਰ ਮੀਟਰ ਤੋਂ ਜ਼ਿਆਦਾ ਉੱਚੀਆਂ ਉਹ ਚੋਟੀਆਂ ਹਨ, ਜਿਹਨਾਂ ਉੱਤੇ ਚੜ੍ਹਨਾ ਸਭ ਤੋਂ ਜ਼ਿਆਦਾ ਔਖਾ ਹੈ। ਇਹਨਾਂ ਦੋਵਾਂ ਚੋਟੀਆਂ ‘ਤੇ ਹਰ ਸਾਲ ਕਿੰਨੇ ਹੀ ਪਰਬਤਾਰੋਹੀ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠਦੇ ਹਨ । ਆਪਣੇ ਇਸ ਮਿਸ਼ਨ ਨੂੰ ਪੂਰਾ ਕਰਨ ਨਾਲ ਨੈਲਾ ਅੰਨਾਪੂਰਨਾ ਨੂੰ ਫਤਹਿ ਕਰਨ ਵਾਲੀ ਪਹਿਲੀ ਪਾਕਿਸਤਾਨੀ ਔਰਤ ਬਣ ਗਈ ਹੈ। ਇਸਤੋਂ ਪਹਿਲਾਂ ਉਹ K2 ਨੂੰ ਵੀ ਫ਼ਤਹਿ ਕਰਨ ਵਾਲੀ ਦੂਜੀ ਪਾਕਿਸਤਾਨੀ ਔਰਤ ਸੀ।

Naila Kiani

ਅੱਠ ਹਜ਼ਾਰ ਮੀਟਰ ਦੇ ਕਿਸੇ ਵੀ ਪਹਾੜ ‘ਤੇ ਚੜ੍ਹਨ ਵਾਲੀ ਵੀ ਉਹ ਸਭ ਤੋਂ ਪਹਿਲੀ ਪਾਕਿਸਤਾਨੀ ਮਹਿਲਾ ਹੈ। ਅੱਠ ਹਜ਼ਾਰ ਮੀਟਰ ਤੋਂ ਜ਼ਿਆਦਾ ਉੱਚੀਆਂ ਚਾਰ ਚੋਟੀਆਂ ‘ਤੇ ਚੜ੍ਹਨ ਵਾਲ਼ੀ ਪਹਿਲੀ ਪਾਕਿਸਤਾਨੀ ਮਹਿਲਾ ਹੋਣ ਦਾ ਰਿਕਾਰਡ ਵੀ ਨੈਲਾ ਦੇ ਨਾਂ ‘ਤੇ ਹੀ ਬੋਲਦਾ।ਅਜੇ ਦੋ ਕੁ ਸਾਲ ਪਹਿਲਾਂ ਹੀ ਉਨ੍ਹਾਂ ਨੇ ਪਰਬਤਾਰੋਹੀ ਵਜੋਂ ਆਪਣਾਂ ਕੈਰੀਅਰ ਸ਼ੁਰੂ ਕੀਤਾ ਸੀ। ਇਨ੍ਹੇ ਕੁ-ਟਾਈਮ ‘ਚ ਵਿੱਚ ਹੀ ਉਸਨੇ ਰਿਕਾਰਡ ਬੋਲਣ ਲਾ ਦਿੱਤੇ। ਮੈਨੂੰ ਉਮੀਦ ਹੀ ਨੀ ਪੂਰਾ ਯਕੀਨ ਹੈ ਕਿ ਅੱਗੇ ਵੀ ਕੁੜੀ ਪਤਾ ਨੀ ਕਿੰਨੇ ਹੀ ਰਿਕਾਰਡ ਤੋੜਕੇ ਆਪਣੇ ਨਾਂ ਕਰੇਗੀ।

ਇੱਕ ਪਰਬਤਾਰੋਹੀ ਹੋਣ ਦੇ ਨਾਲ ਉਹ ਬੌਕਸਿੰਗ ਦੀ ਵੀ ਖਿਡਾਰਨ ਹੈ ਤੇ ਇਸ ਸਮੇਂ ਦੁਬਈ ‘ਚ ਇੱਕ ਬੈਂਕਰ ਵਜੋਂ ਕੰਮ ਕਰਦੀ ਹੈ । 2018 ਵਿੱਚ ਉਸਨੇ ਆਪਣਾਂ ਪਹਿਲਾ ਵੱਡਾ ਟ੍ਰੈਕ K2 ਬੇਸ ਕੈਂਪ ਦਾ ਕੀਤਾ। ਇਥੇ ਬੇਸ ਕੈਂਪ ‘ਤੇ ਹੀ ਉਸਦਾ ਵਿਆਹ ਹੋਇਆ। ਇਸਤੋਂ ਬਾਅਦ ਹੀ ਉਸਨੇ ਪਰਬਤਾਰੋਹਣ ਬਾਰੇ ਗੰਭੀਰਤਾ ਨਾਲ ਸੋਚਣਾ ਸ਼ੁਰੂ ਕੀਤਾ ਤੇ ਪਹਾੜ ਚੜ੍ਹਨ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰਤੀ। ਟ੍ਰੇਨਿੰਗ ਦੌਰਾਨ ਹੀ ਉਹ ਪ੍ਰੈਗਨੈਂਟ ਹੋ ਗਈ। ਜਦੋਂ ਉਹ ਆਪਣੀ ਪਹਿਲੀ ਮੁਹਿੰਮ Gasherburm-2 ਪਰਬਤ ਸਿਖ਼ਰ ਲਈ ਚੱਲੀ ਤਾਂ ਉਸਦੀ ਬੇਟੀ ਮਸਾਂ ਹੀ ਡੂਢ ਕੁ ਮਹੀਨੇ ਦੀ ਹੋਣੀਂ। ਇੱਕ ਮਾਂ ਵਾਸਤੇ ਡੂਢ ਮਹੀਨੇ ਦੀ ਧੀ ਨੂੰ ਛੱਡ ਕੇ ਅੱਠ ਹਜ਼ਾਰ ਤੋਂ ਜ਼ਿਆਦਾ ਉੱਚੇ ਪਹਾੜ ‘ਤੇ ਚੜ੍ਹਨ ਨਿਕਲਣਾ ਕਿੰਨਾ ਔਖਾ ਰਿਹਾ ਹੋਣਾਂ। ਖੈਰ ਜਨੂੰਨ ਅੱਗੇ ਸਭ ਔਖਾਂ ਸੌਖਾਂ ਹਾਰ ਜਾਂਦੀਆਂ ਹਨ ।

ਨੈਲਾ ਨੇ Gasherburm-2 ਨੂੰ ਫਤਹਿ ਕਰਕੇ ਅੱਠ ਹਜ਼ਾਰ ਮੀਟਰ ਚੜ੍ਹਨ ਵਾਲੀ ਪਾਕਿਸਤਾਨ ਦੀ ਪਹਿਲੀ ਔਰਤ ਹੋਣ ਦਾ ਤਾਜ਼ ਆਪਣੇ ਸਿਰ ਸਜਾਇਆ। ਇਸਤੋਂ ਬਾਅਦ ਉਸਨੇ ਦੁਨੀਆਂ ਦੀ ਦੂਜੀ ਸਭ ਤੋਂ ਉੱਚੀ ਚੋਟੀ K2 ਉੱਤੇ ਚੜ੍ਹਨ ਦੀ ਤਿਆਰੀ ਸ਼ੁਰੂ ਕਰਤੀ। ਇਸਤੋਂ ਪਹਿਲਾਂ ਕੋਈ ਵੀ ਪਾਕਿਸਤਾਨੀ ਔਰਤ k2 ਉੱਤੇ ਨਹੀਂ ਚੜ੍ਹੀ ਸੀ। ਉਸਦੀ ਟੀਮ ‘ਚ ਸ਼ਾਮਲ ਸਮੀਨਾ ਬੇਗ 22 ਜੁਲਾਈ 2022 ਨੂੰ ਸਵੇਰੇ ਪੌਣੇ ਅੱਠ ਵਜੇ K2 ਦੇ ਸਿਖ਼ਰ ‘ਤੇ ਪਹੁੰਚ ਕੇ ਸਭ ਤੋਂ ਪਹਿਲੀ ਪਾਕਿਸਤਾਨੀ ਔਰਤ ਬਣਗੀ ਜਦੋਂ ਕਿ ਨੈਲਾ ਉਹਦੇ ਨਾਲੋਂ ਪੌਣੇ ਕੁ ਤਿੰਨ ਘੰਟਿਆਂ ਬਾਅਦ ਸਾਢੇ ਦਸ ਵਜੇ ਸਿਖਰ ‘ਤੇ ਪਹੁੰਚ ਸਕੀ।ਦੋ ਬੱਚਿਆਂ ਦੀ ਮਾਂ ਨੈਲਾ ਕਿਆਨੀ ਕਿੰਨੇ ਹੀ ਲੋਕਾਂ ਲਈ ਪ੍ਰੇਰਨਾ ਸਰੋਤ ਹੈ । ਅਸੀਂ ਇਸ ਭੈਣ ਦੇ ਉੱਜਵਲ ਭਵਿੱਖ ਲਈ ਕਾਮਨਾ ਕਰਦੇ ਹਾਂ।

The post ਅੰਨਾਪੂਰਨਾ ਨੂੰ ਫਤਹਿ ਕਰਨ ਵਾਲੀ ਪਹਿਲੀ ਪਾਕਿਸਤਾਨੀ ਔਰਤ ਬਣੀ ਨੈਲਾ ਕਿਆਨੀ appeared first on TheUnmute.com - Punjabi News.

Tags:
  • annapurna
  • naila-kiani
  • news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form