TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
Saket Court Firing: ਸਾਕੇਤ ਕੋਰਟ 'ਚ ਗਵਾਹੀ ਦੇਣ ਆਈ ਮਹਿਲਾ ਨੂੰ ਮਾਰੀ ਗੋਲੀ, ਹਸਪਤਾਲ 'ਚ ਦਾਖ਼ਲ Friday 21 April 2023 05:52 AM UTC+00 | Tags: breaking breaking-news crime delhi delhi-shooting-case firing-case latest-news news nsc-police saket-court saket-court-firng ਚੰਡੀਗੜ੍ਹ, 21 ਅਪ੍ਰੈਲ 2023: ਰਾਜਧਾਨੀ ਦਿੱਲੀ ‘ਚ ਸ਼ੁੱਕਰਵਾਰ ਸਵੇਰੇ ਸਾਕੇਤ ਕੋਰਟ (Saket Court) ‘ਚ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਸਾਕੇਤ ਅਦਾਲਤ ਵਿੱਚ ਸਵੇਰੇ ਇੱਕ ਮਹਿਲਾ ਨੂੰ ਗੋਲੀ ਮਾਰ ਦਿੱਤੀ ਗਈ। ਮਹਿਲਾ ਨੂੰ ਗਵਾਹੀ ਲਈ ਅਦਾਲਤ ਵਿੱਚ ਲਿਆਂਦਾ ਗਿਆ ਸੀ। ਐਨਐਸਸੀ ਥਾਣਾ ਮੁਖੀ ਨੇ ਮਹਿਲਾ ਨੂੰ ਆਪਣੀ ਕਾਰ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਇਸ ਘਟਨਾ ਤੋਂ ਬਾਅਦ ਹੜਕੰਪ ਮਚ ਗਿਆ ਹੈ। ਸੂਚਨਾ ਤੋਂ ਬਾਅਦ ਸਾਰੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਗੈਂਗਸਟਰ ਜਤਿੰਦਰ ਗੋਗੀ ਨੂੰ ਭੀੜ-ਭੜੱਕੇ ਵਾਲੀ ਅਦਾਲਤ ਵਿੱਚ ਰੋਹਿਣੀ ਅਦਾਲਤ ਵਿੱਚ ਦਾਖ਼ਲ ਹੋਣ ਤੋਂ ਬਾਅਦ ਗੋਲੀ ਮਾਰ ਦਿੱਤੀ ਗਈ ਸੀ। ਵਕੀਲਾਂ ਦੇ ਕੱਪੜੇ ਪਹਿਨੇ ਦੋ ਵਿਅਕਤੀ ਅਦਾਲਤ ਵਿਚ ਆਏ ਅਤੇ ਗੋਗੀ ‘ਤੇ ਗੋਲੀਆਂ ਚਲਾ ਦਿੱਤੀਆਂ। ਜਤਿੰਦਰ ਗੋਗੀ ਨੂੰ ਟਿੱਲੂ ਗੈਂਗ ਦੇ ਸ਼ੂਟਰਾਂ ਨੇ ਮਾਰਿਆ ਸੀ। The post Saket Court Firing: ਸਾਕੇਤ ਕੋਰਟ ‘ਚ ਗਵਾਹੀ ਦੇਣ ਆਈ ਮਹਿਲਾ ਨੂੰ ਮਾਰੀ ਗੋਲੀ, ਹਸਪਤਾਲ ‘ਚ ਦਾਖ਼ਲ appeared first on TheUnmute.com - Punjabi News. Tags:
|
ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵਿਜੀਲੈਂਸ ਸਾਹਮਣੇ ਹੋਏ ਪੇਸ਼ Friday 21 April 2023 06:11 AM UTC+00 | Tags: balbir-singh-sidhu breaking-news news ਚੰਡੀਗੜ੍ਹ, 21 ਅਪ੍ਰੈਲ 2023: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ (Balbir Singh Sidhu) ਅੱਜ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਮੋਹਾਲੀ ਵਿਜੀਲੈਂਸ ਦਫ਼ਤਰ ਪੇਸ਼ ਹੋਣ ਲਈ ਪਹੁੰਚੇ | ਪੰਜਾਬ ਵਿਜੀਲੈਂਸ ਨੂੰ ਸ਼ੱਕ ਹੈ ਕਿ ਬਲਬੀਰ ਸਿੱਧੂ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੁਝ ਤੱਥ ਵੀ ਇਕੱਠੇ ਕੀਤੇ ਗਏ ਹਨ। ਇਸ ਦੌਰਾਨ ਬਲਬੀਰ ਸਿੱਧੂ ਤੋਂ ਕਈ ਸਵਾਲ ਪੁੱਛੇ ਜਾਣਗੇ, ਜਿਨ੍ਹਾਂ ਦੇ ਜਵਾਬ ਮਿਲਣ ਤੋਂ ਬਾਅਦ ਜਾਂਚ ਟੀਮ ਉਨ੍ਹਾਂ ਨੂੰ ਰਿਕਾਰਡ ਸਮੇਤ ਬੁਲਾ ਸਕਦੀ ਹੈ।ਜਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਸੰਮਨ ਜਾਰੀ ਕੀਤਾ ਸੀ ਅਤੇ ਅੱਜ ਯਾਨੀ 21 ਅਪ੍ਰੈਲ ਨੂੰ ਵਿਜੀਲੈਂਸ ਦੇ ਮੁੱਖ ਦਫ਼ਤਰ ਵਿਚ ਪੇਸ਼ ਹੋਣ ਲਈ ਕਿਹਾ ਸੀ | The post ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵਿਜੀਲੈਂਸ ਸਾਹਮਣੇ ਹੋਏ ਪੇਸ਼ appeared first on TheUnmute.com - Punjabi News. Tags:
|
ਤਰਨ ਤਾਰਨ 'ਚ ਕੰਬਾਈਨ ਨਾਲ ਹੋਏ ਹਾਦਸੇ 'ਚ ਗ੍ਰੰਥੀ ਦੀ ਮੌਤ, ਕੰਬਾਈਨ ਦਾ ਡਰਾਈਵਰ ਫ਼ਰਾਰ Friday 21 April 2023 07:07 AM UTC+00 | Tags: accident accident-news breaking-news combine-accident latest-news news punjab-latest-news road-accident tarn-taran ਚੰਡੀਗੜ੍ਹ, 21 ਅਪ੍ਰੈਲ 2023: ਜ਼ਿਲ੍ਹਾ ਤਰਨ ਤਾਰਨ (Tarn Taran) ਵਿੱਚ ਦਰਦਨਾਕ ਹਾਦਸੇ ਵਿੱਚ ਇੱਕ ਗ੍ਰੰਥੀ ਦੀ ਮੌਤ ਹੋ ਗਈ | ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਤੁੜ ਦਾ ਵਸਨੀਕ ਲਵਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਜੋ ਪਿੰਡ ਬਨਵਾਲੀਪੁਰ ਨੇੜੇ ਪਿੰਡ ਢੋਟੀਆਂ ਵਿਖੇ ਗ੍ਰੰਥੀ ਦੀ ਡਿਊਟੀ ਕਰਦਾ ਸੀ, ਜਦੋਂ ਡਿਊਟੀ ਤੋਂ ਵਾਪਸ ਆਉਣ ਲੱਗਾ ਤਾਂ ਪਿੰਡ ਬਨਵਾਲੀਪੁਰ ਦੇ ਕੋਲ ਹੀ ਇਸ ਦਾ ਕੰਬਾਈਨ ਨਾਲ ਹਾਦਸਾ ਹੋ ਗਿਆ | ਜਿਸ ਦੀ ਮੋਕੇ ਤੇ ਹੀ ਮੌਤ ਹੋ ਗਈ | ਮੌਕੇ ‘ਤੇ ਤਰਨ ਤਾਰਨ ਦੇ ਅਧੀਨ ਆਉਂਦੇ ਥਾਣੇ ਸਰਹਾਲੀ ਦੀ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਕੰਬਾਈਨ ਦਾ ਡਰਾਈਵਰ ਫ਼ਰਾਰ ਦੱਸਿਆ ਜਾ ਰਿਹਾ ਹੈ | The post ਤਰਨ ਤਾਰਨ ‘ਚ ਕੰਬਾਈਨ ਨਾਲ ਹੋਏ ਹਾਦਸੇ ‘ਚ ਗ੍ਰੰਥੀ ਦੀ ਮੌਤ, ਕੰਬਾਈਨ ਦਾ ਡਰਾਈਵਰ ਫ਼ਰਾਰ appeared first on TheUnmute.com - Punjabi News. Tags:
|
ਕਣਕ ਦੀ ਢੋਆ-ਢੁਆਈ ਲਈ ਵਰਤੇ ਜਾਂਦੇ ਵਾਹਨਾਂ 'ਚ ਲਗਾਇਆ VTS ਸਿਸਟਮ: ਲਾਲ ਚੰਦ ਕਟਾਰੂਚੱਕ Friday 21 April 2023 07:19 AM UTC+00 | Tags: breaking-news lal-chand-kataruchak latest-news news punjab-government punjab-mandi punjab-mandi-board punjab-news the-unmute-breaking-news the-unmute-latest-news vts-system wheat-news ਚੰਡੀਗੜ੍ਹ, 21 ਅਪ੍ਰੈਲ 2023: ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਣਕ ਦੇ ਭੰਡਾਰਨ ਦੀ ਸਥਿਤੀ ਬਾਰੇ ਖੇਤਰੀ ਅਧਿਕਾਰੀਆਂ ਤੋਂ ਫੀਡਬੈਕ ਮੰਗੀ ਹੈ। ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਮੰਤਰੀ ਨੂੰ ਦੱਸਿਆ ਕਿ ਟਰਾਂਸਪੋਰਟ ਨੀਤੀ 2023-24 ਵਿੱਚ ਜ਼ਿਕਰ ਕੀਤੇ ਵਿਭਾਗਾਂ ਨੇ ਆਨਲਾਈਨ ਗੇਟ ਪਾਸ ਪ੍ਰਣਾਲੀ ਲਾਗੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕਣਕ ਦੀ ਢੋਆ-ਢੁਆਈ ਲਈ ਵਰਤੇ ਜਾਂਦੇ ਜ਼ਿਆਦਾਤਰ ਵਾਹਨਾਂ ਵਿੱਚ ਵਹੀਕਲ ਟ੍ਰੈਕਿੰਗ ਸਿਸਟਮ (VTS System) ਵੀ ਲਗਾਇਆ ਗਿਆ ਹੈ। The post ਕਣਕ ਦੀ ਢੋਆ-ਢੁਆਈ ਲਈ ਵਰਤੇ ਜਾਂਦੇ ਵਾਹਨਾਂ ‘ਚ ਲਗਾਇਆ VTS ਸਿਸਟਮ: ਲਾਲ ਚੰਦ ਕਟਾਰੂਚੱਕ appeared first on TheUnmute.com - Punjabi News. Tags:
|
CM ਭਗਵੰਤ ਮਾਨ ਸਮੇਤ ਕਈ ਨੇਤਾਵਾਂ ਦੇ ਟਵਿਟਰ ਅਕਾਊਂਟ ਤੋਂ ਹਟਾਇਆ ਬਲੂ ਟਿੱਕ Friday 21 April 2023 07:43 AM UTC+00 | Tags: aam-aadmi-party blue-tick breaking-news cm-bhagwant-mann news punjab-government punjab-news tech-news the-unmute-breaking-news twitter twitter-blue-tick ਚੰਡੀਗੜ੍ਹ, 21 ਅਪ੍ਰੈਲ 2023: ਭਾਰਤ ‘ਚ ਬਲੂ ਟਿੱਕ ਵੈਰੀਫਾਈਡ ਯੂਜ਼ਰਸ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਟਵਿਟਰ (Twitter) ਨੇ ਖਾਤਿਆਂ ਤੋਂ ਵੈਰੀਫਾਈਡ ਬਲੂ ਟਿੱਕ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਪਹਿਲੇ ਦਿਨ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਤੋਂ ਇਲਾਵਾ ਕਈ ‘ਆਪ’ ਆਗੂਆਂ ਦੇ ਖਾਤਿਆਂ ਤੋਂ ਵੈਰੀਫਾਈਡ ਟੈਗ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਅਧਿਕਾਰਤ ਖਾਤੇ ਤੋਂ ਬਲੂ ਟਿੱਕ ਵੀ ਹਟਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਭਾਰਤੀ ਜਨਤਾ ਪਾਰਟੀ ਦੇ ਸਾਰੇ ਟਵਿਟਰ ਅਕਾਊਂਟਸ ਤੋਂ ਵੈਰੀਫਾਈਡ ਟੈਗ ਹਟਾ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਭਾਰਤ ਦੇ ਕਈ ਸੂਬਿਆਂ ਦੇ ਸੀ.ਐਮ. ਦੇ ਟਵਿਟਰ (Twitter) ਖਾਤਿਆਂ ਤੋਂ ਟੈਗ ਹਟਾ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਸੀ.ਐੱਮ. ਮਾਨ ਦੇ ਟਵਿੱਟਰ ‘ਤੇ 1.3 ਮਿਲੀਅਨ ਫਾਲੋਅਰਜ਼ ਹਨ। ਜਦੋਂ ਕਿ ਕੇਜਰੀਵਾਲ ਦੇ 27 ਮਿਲੀਅਨ ਫਾਲੋਅਰ ਹਨ। ਆਮ ਆਦਮੀ ਪਾਰਟੀ ਦੇ ਖਾਤਿਆਂ ਤੋਂ ਬਲੂ ਟਿੱਕ ਵੀ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਪੰਜਾਬ ਅਤੇ ਦਿੱਲੀ ਦੇ ਕਈ ਟਵਿੱਟਰ ਅਕਾਊਂਟਸ ਤੋਂ ਵੈਰੀਫਾਈਡ ਅਕਾਊਂਟ ਟੈਗ ਨੂੰ ਹਟਾ ਦਿੱਤਾ ਗਿਆ ਹੈ। The post CM ਭਗਵੰਤ ਮਾਨ ਸਮੇਤ ਕਈ ਨੇਤਾਵਾਂ ਦੇ ਟਵਿਟਰ ਅਕਾਊਂਟ ਤੋਂ ਹਟਾਇਆ ਬਲੂ ਟਿੱਕ appeared first on TheUnmute.com - Punjabi News. Tags:
|
Twitter Blue Tick: ਆਖ਼ਿਰ ਟਵਿਟਰ ਕਿਉਂ ਹਟਾ ਰਿਹੈ ਬਲੂ ਟਿੱਕਸ, ਜਾਣੋ ਕਾਰਨ Friday 21 April 2023 08:06 AM UTC+00 | Tags: blue-tick breaking-news latest-news news tech-news twitter-blue-tick ਚੰਡੀਗੜ੍ਹ, 21 ਅਪ੍ਰੈਲ 2023: ਭਾਰਤ ‘ਚ ਬਲੂ ਟਿੱਕ (Blue Tick) ਵੈਰੀਫਾਈਡ ਯੂਜ਼ਰਸ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੇ ਪੰਜਾਬ ਸਮੇਤ ਦੇਸ਼ ਦੇ ਕਈ ਵੱਡੇ ਨੇਤਾਵਾਂ ਅਤੇ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਅਭਿਨੇਤਾ ਸ਼ਾਹਰੁਖ ਖਾਨ ਵਰਗੀਆਂ ਕਈ ਮਸ਼ਹੂਰ ਹਸਤੀਆਂ ਦੇ ਬਲੂ ਟਿੱਕ ਹਟਾ ਦਿੱਤੇ ਹਨ। ਇਸ ਸੂਚੀ ਵਿੱਚ ਕ੍ਰਿਕਟਰ ਰੋਹਿਤ ਸ਼ਰਮਾ, ਅਦਾਕਾਰ ਅਕਸ਼ੈ ਕੁਮਾਰ, ਸੁਪਰਸਟਾਰ ਅਮਿਤਾਭ ਬੱਚਨ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਰਗੀਆਂ ਮਸ਼ਹੂਰ ਹਸਤੀਆਂ ਵੀ ਸ਼ਾਮਲ ਹਨ। ਜਦੋਂ ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਨੇ ਟਵਿੱਟਰ ਬਲੂ (Blue Tick) ਦੀ ਕੀਮਤ ਅਦਾ ਕਰਨ ਦੀ ਗੱਲ ਕੀਤੀ ਤਾਂ ਕਈ ਉਪਭੋਗਤਾਵਾਂ ਨੇ ਨਰਾਜ਼ਗੀ ਜ਼ਾਹਰ ਕੀਤੀ ਸੀ। ਦਰਅਸਲ, ਐਲਨ ਮਸਕ ਨੇ 44 ਬਿਲੀਅਨ ਡਾਲਰ (ਕਰੀਬ 3,36,910 ਕਰੋੜ ਰੁਪਏ) ਖਰਚ ਕੇ ਟਵਿਟਰ ਖਰੀਦਿਆ ਸੀ। ਉਦੋਂ ਤੋਂ ਕੰਪਨੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਸੀ ਅਤੇ ਇਸਦੇ ਲਈ ਮਸਕ ਨੂੰ ਟਵਿਟਰ ‘ਤੇ ਇੱਕ ਪੇਡ ਸਰਵਿਸ ਲਾਂਚ ਕਰਨੀ ਪਈ। ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਦਾ ਅਹੁਦਾ ਸੰਭਾਲਿਆ ਹੈ, ਕੰਪਨੀ ਕਈ ਵੱਡੇ ਬਦਲਾਅ ਕਰ ਰਹੀ ਹੈ। ਸਭ ਤੋਂ ਵੱਡਾ ਬਦਲਾਅ ‘ਬਲੂ ਟਿੱਕ’ ਸਬਸਕ੍ਰਿਪਸ਼ਨ ਲਈ ਭੁਗਤਾਨ ਕੀਤੇ ਜਾਣ ਨੂੰ ਸ਼ਾਮਲ ਕਰਨਾ ਹੈ। ਕੰਪਨੀ ਦੇ ਨਵੇਂ ਮਾਲਕ ਮਸਕ ਨੇ ਖੁਦ 2 ਅਕਤੂਬਰ ਨੂੰ ਟਵਿੱਟਰ ‘ਤੇ ਬਲੂ ਟਿੱਕ ਦੀ ਕੀਮਤ ਦਾ ਐਲਾਨ ਕਰਦੇ ਹੋਏ ਕਿਹਾ ਕਿ ਟਵਿੱਟਰ ‘ਤੇ ਇਸਦੀ ਕੀਮਤ $8 ਪ੍ਰਤੀ ਮਹੀਨਾ ਹੋਵੇਗੀ। ਇਸ ਵਿੱਚ ਵੈੱਬ ਕਲਾਇੰਟ ਲਈ 650 ਰੁਪਏ ਅਤੇ ਮੋਬਾਈਲ ਲਈ 900 ਰੁਪਏ ਦਾ ਭੁਗਤਾਨ ਕਰਨਾ ਪਵੇਗਾ | ਇਸ ਦੇ ਨਾਲ ਹੀ ਮਸਕ ਨੇ ਟਵਿਟਰ ਬਲੂ (Blue Tick) ਦੇ ਇੱਕ ਨਵੇਂ ਸੰਸਕਰਣ ਦਾ ਵੀ ਐਲਾਨ ਕੀਤਾ, ਜਿਸ ਵਿੱਚ ਉਹ ਟਵਿਟਰ ਯੂਜ਼ਰਸ ਨੂੰ ਪੋਸਟਾਂ ਦਾ ਜਵਾਬ ਦੇਣ, ਜ਼ਿਕਰ ਕਰਨ ਅਤੇ ਖੋਜ ਕਰਨ ਵਿੱਚ ਪਹਿਲ ਦੇਵੇਗਾ। ਪਰ ਪੇਡ ਸਰਵਿਸ ਲਿਆਉਣ ਦਾ ਅਸਲ ਕਾਰਨ ਇਹ ਸੀ ਕਿ ਕੰਪਨੀ $44 ਬਿਲੀਅਨ ਖਰਚ ਕਰਨ ਤੋਂ ਬਾਅਦ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਸੀ। ਇਹੀ ਕਾਰਨ ਸੀ ਕਿ ਐਲਨ ਮਸਕ ਜਲਦੀ ਤੋਂ ਜਲਦੀ ਪੇਡ ਸਰਵਿਸ ਲਿਆਉਣਾ ਚਾਹੁੰਦਾ ਸੀ, ਇਸ ਲਈ ਐਲਨ ਮਸਕ ਨੇ ਕਰਮਚਾਰੀਆਂ ਨੂੰ ਪੇਡ ਵੈਰੀਫਿਕੇਸ਼ਨ ਦੀ ਸਮਾਂ ਸੀਮਾ ਨੂੰ ਜਲਦੀ ਪੂਰਾ ਕਰਨ ਦਾ ਅਲਟੀਮੇਟਮ ਵੀ ਜਾਰੀ ਕੀਤਾ ਸੀ। ਤੁਸੀਂ ਇਸ ਤਰ੍ਹਾਂ ਟਵਿੱਟਰ ‘ਤੇ ਬਲੂ ਟਿੱਕ ਪ੍ਰਾਪਤ ਕਰ ਸਕਦੇ ਹੋ :-1. ਇਸ ਦੇ ਲਈ, ਸਭ ਤੋਂ ਪਹਿਲਾਂ, ਟਵਿਟਰ ਖੋਲ੍ਹਣ ਤੋਂ ਬਾਅਦ, ਤੁਹਾਨੂੰ ਪ੍ਰੋਫਾਈਲ ਸੈਕਸ਼ਨ ਵਿੱਚ ਟਵਿਟਰ ਬਲੂ ‘ਤੇ ਕਲਿੱਕ ਕਰਨਾ ਹੋਵੇਗਾ। The post Twitter Blue Tick: ਆਖ਼ਿਰ ਟਵਿਟਰ ਕਿਉਂ ਹਟਾ ਰਿਹੈ ਬਲੂ ਟਿੱਕਸ, ਜਾਣੋ ਕਾਰਨ appeared first on TheUnmute.com - Punjabi News. Tags:
|
ਸਿੱਖ ਕੌਮ ਦੇ ਹੀਰੇ ਗਿਆਨੀ ਦਿੱਤ ਸਿੰਘ ਜੀ ਨੂੰ ਯਾਦ ਕਰਦਿਆਂ… Friday 21 April 2023 08:18 AM UTC+00 | Tags: breaking-news latest-news news punjab-literature sikh-community ਗਿਆਨੀ ਦਿੱਤ ਸਿੰਘ ਗੁਰਮਤਿ ਪ੍ਰਚਾਰ ਸਭਾ ਸਮਰਾਲਾਦਿੱਤ ਸਿੰਘ, ਗਿਆਨੀ (1853-1901 ਈ.): ਸਿੰਘ ਸਭਾ ਲਹਿਰ ਦੇ ਪ੍ਰਮੁਖ ਪ੍ਰਚਾਰਕ , ਭਾਸ਼ਣਕਾਰ, ਅਤੇ ਪੱਤਰਕਾਰ ਗਿਆਨੀ ਦਿੱਤ ਸਿੰਘ ਦਾ ਜਨਮ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਨੰਦਪੁਰ ਕਲੌੜ ਦੇ ਸ. ਦੀਵਾਨ ਸਿੰਘ ਦੇ ਘਰ ਮਾਈ ਰਾਮ ਕੌਰ ਦੀ ਕੁੱਖੋਂ 21 ਅਪ੍ਰੈਲ 1853 ਈ. (ਦੂਜਾ ਸਰੋਤ 1850 ਈ.) ਵਿਚ ਹੋਇਆ। ਇਸ ਦੇ ਬਚਪਨ ਦਾ ਨਾਂ ਦਿੱਤਾ ਰਾਮ ਸੀ ਅਤੇ ਰਵਿਦਾਸੀਆ ਜਾਤੀ ਨਾਲ ਸੰਬੰਧਿਤ ਸੀ। ਇਸ ਦੇ ਪਿਤਾ ਗੁਲਾਬਦਾਸੀਏ ਮਤ ਪ੍ਰਤਿ ਵਿਸ਼ੇਸ਼ ਝੁਕਾਓ ਰਖਦੇ ਸਨ। ਫਲਸਰੂਪ ਇਸ ਨੂੰ ਪਹਿਲਾਂ ਅੰਬਾਲਾ ਜ਼ਿਲ੍ਹਾ ਦੇ ਪਿੰਡੇ ਤਿਉੜ ਵਿਚ ਸੰਤ ਗੁਰਬਖ਼ਸ਼ ਸਿੰਘ ਗੁਲਾਬਦਾਸੀਏ ਪਾਸ ਭੇਜਿਆ ਗਿਆ। ਉਸ ਵੇਲੇ ਇਸ ਦੀ ਉਮਰ ਨੌਂ ਸਾਲ ਦੀ ਸੀ। ਉਥੇ ਇਸ ਨੇ ਪੰਜ ਗ੍ਰੰਥੀ , ਦਸਗ੍ਰੰਥੀ, ਬਾਈ ਵਾਰਾਂ , ਭਗਤ ਬਾਣੀ , ਭਾਈ ਗੁਰਦਾਸ ਦੀ ਬਾਣੀ ਆਦਿ ਦਾ ਅਧਿਐਨ ਕੀਤਾ। ਉਥੇ ਲਗਭਗ ਛੇ ਸਾਲ ਰਿਹਾ। ਉਪਰੋਕਤ ਤੋਂ ਇਲਾਵਾ ਇਸ ਦੌਰਾਨ ਇਸ ਨੇ ਉਰਦੂ, ਪੰਜਾਬੀ , ਪਿੰਗਲ, ਵਿਆਕਰਣ, ਵੇਦਾਂਤ ਅਤੇ ਨੀਤੀ-ਸ਼ਾਸਤ੍ਰ ਦਾ ਬੋਧ ਵੀ ਪ੍ਰਾਪਤ ਕੀਤਾ। ਹੋਰ ਵਿਦਿਆ ਦੀ ਪ੍ਰਾਪਤੀ ਲਈ ਸੰਤ ਦੇਸਾ ਸਿੰਘ ਗੁਲਾਬਦਾਸੀਏ ਪਾਸ ਲਾਹੌਰ ਗਿਆ। ਉਥੇ ਭਾਰਤੀ ਦਰਸ਼ਨ, ਮਿਥਿਹਾਸ ਅਤੇ ਕਾਵਿ-ਸ਼ਾਸਤ੍ਰ ਦਾ ਡੂੰਘਾ ਅਧਿਐਨ ਕੀਤਾ ਅਤੇ ਛੋਟੀ ਉਮਰ ਵਿਚ ਹੀ ਬ੍ਰਜ ਭਾਸ਼ਾ ਤੋਂ ਪ੍ਰਭਾਵਿਤ ਕਵਿਤਾ ਕਰਨੀ ਸ਼ੁਰੂ ਕਰ ਦਿੱਤੀ। ਇਸ ਦੀ ਬੁੱਧੀ ਬੜੀ ਤੇਜ਼ ਅਤੇ ਬੋਲਾਂ ਵਿਚ ਬਹੁਤ ਜ਼ੋਰ ਸੀ। ਇਸ ਤਰ੍ਹਾਂ ਇਹ ਇਕ ਸਫਲ ਗੁਲਾਬਦਾਸੀਆ ਪ੍ਰਚਾਰਕ ਬਣ ਗਿਆ। ਉਧਰ ਗੁਲਾਬਦਾਸੀ ਮਤ ਵਾਲਿਆਂ ਦਾ ਆਰਯ ਸਮਾਜੀਆਂ ਨਾਲ ਸੰਪਰਕ ਸੀ। ਇਸ ਲਈ ਇਸ ਨੂੰ ਵੀ ਆਰਯ ਸਮਾਜ ਦਾ ਪ੍ਰਚਾਰ ਕਰਨਾ ਪਿਆ। ਪਰ ਲਾਹੌਰ ਨਿਵਾਸ ਵੇਲੇ ਇਹ ਪ੍ਰੋ. ਗੁਰਮੁਖ ਸਿੰਘ ਦੇ ਸੰਪਰਕ ਵਿਚ ਆਇਆ ਅਤੇ ਉਨ੍ਹਾਂ ਦੀ ਪ੍ਰੇਰਣਾ ਨਾਲ ਸਿੰਘ ਸਭਾ ਲਾਹੌਰ ਵਿਚ ਸ਼ਾਮਲ ਹੋ ਗਿਆ। ਇਸ ਨੇ ਸਾਰੀ ਉਮਰ ਸਿੱਖ ਧਰਮ ਦੇ ਉਥਾਨ ਲਈ ਲਗਾ ਦਿੱਤੀ। ਇਸ ਦੇ ਜੀਵਨ ਦਾ ਮੁੱਖ ਉਦੇਸ਼ ਸੀ ਸਿੱਖ ਧਰਮ ਦੇ ਸ਼ੁੱਧ ਸਰੂਪ ਨੂੰ ਨਿਤਾਰ ਕੇ ਪੇਸ਼ ਕਰਨਾ ਅਤੇ ਸਿੱਖ ਇਤਿਹਾਸ ਦੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਇਸ ਢੰਗ ਨਾਲ ਚਿਤਰਨਾ ਕਿ ਉਨ੍ਹਾਂ ਵਿਚੋਂ ਵਰਤਮਾਨ ਦੀਆਂ ਸਮਸਿਆਵਾਂ ਦਾ ਹਲ ਲਭਿਆ ਜਾ ਸਕੇ। ਆਪਣੇ ਉਦੇਸ਼ਾਂ ਦੀ ਪੂਰਤੀ ਲਈ ਇਸ ਨੇ ਪੱਤਰਕਾਰੀ ਨੂੰ ਮਾਧਿਅਮ ਬਣਾਇਆ ਅਤੇ ਪ੍ਰੋ. ਗੁਰਮੁਖ ਸਿੰਘ ਨਾਲ ਮਿਲ ਕੇ ਸੰਨ 1886 ਈ. 'ਖ਼ਾਲਸਾ ਅਖ਼ਬਾਰ' ਸ਼ੁਰੂ ਕੀਤੀ। ਇਸ ਦੀਆਂ ਬਹੁਤੀਆਂ ਰਚਨਾਵਾਂ ਪਹਿਲਾਂ 'ਖ਼ਾਲਸਾ ਅਖ਼ਬਾਰ' ਵਿਚ ਹੀ ਛਪਦੀਆਂ ਸਨ। ਗਿਆਨੀ ਦਿੱਤ ਸਿੰਘ ਇਕ ਪ੍ਰਭਾਵਸ਼ਾਲੀ ਵਕਤਾ ਸੀ। ਇਸ ਦੇ ਭਾਸ਼ਣ ਅਨੇਕ ਸਰੋਤਿਆਂ ਨੂੰ ਸ਼ਰਧਾਲੂ ਬਣਾ ਦਿੰਦੇ ਸਨ। ਸ਼ਾਸਤ੍ਰਾਰਥ ਵਿਚ ਵੀ ਇਹ ਬਹੁਤ ਪ੍ਰਬੀਨ ਸੀ। ਗੱਲ ਨੂੰ ਦਲੀਲ ਨਾਲ ਪੁਸ਼ਟ ਕਰਕੇ ਇਤਨੀ ਠੁਕ ਨਾਲ ਕਹਿੰਦਾ ਸੀ ਕਿ ਵਿਰੋਧੀ ਲੋਕ ਨਿਰੁੱਤਰ ਹੋ ਜਾਂਦੇ ਸਨ। ਇਸ ਨੇ ਸੁਆਮੀ ਦਯਾ ਨੰਦ ਨਾਲ ਤਿੰਨ ਵਾਰੀ ਸ਼ਾਸਤ੍ਰਾਰਥ ਕਰਕੇ ਉਸ ਨੂੰ ਪਛਾੜਿਆ ਸੀ। ਮੂਲ ਰੂਪ ਵਿਚ ਇਹ ਕਵੀ ਸੀ ਅਤੇ ਕਵਿਤਾ ਵਿਚ ਇਸ ਨੇ ਭਾਈ ਸੁਬੇਗ ਸਿੰਘ , ਭਾਈ ਮਹਿਤਾਬ ਸਿੰਘ ਮੀਰਾਕੋਟੀਆ, ਭਾਈ ਤਾਰੂ ਸਿੰਘ, ਭਾਈ ਬੋਤਾ ਸਿੰਘ, ਭਾਈ ਤਾਰਾ ਸਿੰਘ ਵਾਂ ਆਦਿ ਦੇ ਸ਼ਹੀਦੀ ਪ੍ਰਸੰਗ ਲਿਖੇ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਿਰਾਇ ਜੀ, ਗੁਰੂ ਹਰਿਕ੍ਰਿਸ਼ਨ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ-ਚਰਿਤਾਂ ਉਤੇ ਕਲਮ ਆਜ਼ਮਾਈ। ਪਰ ਇਸ ਦੀ ਵਿਸ਼ੇਸ਼ ਦੇਣ ਉਹ ਵਾਰਤਕ ਰਚਨਾ ਹੈ ਜੋ ਸਮਕਾਲੀ ਅਤੇ ਧਾਰਮਿਕ ਵਾਦ-ਵਿਵਾਦ ਤੋਂ ਪੈਦਾ ਹੋਈਆਂ ਸਮਸਿਆਵਾਂ ਦੇ ਸਮਾਧਾਨ ਲਈ ਲਿਖੀ ਗਈ ਸੀ। ਇਸ ਪ੍ਰਕਾਰ ਦੀਆਂ ਲਗਭਗ ਡੇਢ ਦਰਜਨ ਪੁਸਤਕਾਂ ਉਪਲਬਧ ਹਨ। ਇਸ ਦੀਆਂ ਕੁਝ ਉੱਲੇਖਯੋਗ ਪੁਸਤਕਾਂ ਹਨ—ਦੰਭ ਬਿਦਾਰਨ, ਦੁਰਗਾ ਪ੍ਰਬੋਧ , ਪੰਥ ਪ੍ਰਬੋਧ, ਰਾਜ ਪ੍ਰਬੋਧ, ਮੇਰਾ ਤੇ ਸਾਧੂ ਦਯਾਨੰਦ ਦਾ ਸੰਬਾਦ, ਨਕਲੀ ਸਿੱਖ ਪ੍ਰਬੋਧ, ਪੰਥ ਸੁਧਾਰ ਬਿਨੈ ਪੱਤਰ । ਇਸ ਦੀ ਸਸ਼ਕਤ ਪ੍ਰਚਾਰ ਮੁਹਿੰਮ ਨੇ ਅੰਮ੍ਰਿਤਸਰ ਸਿੰਘ ਸਭਾ ਦੇ ਸਨਾਤਨੀ ਧੜੇ ਨੂੰ ਹਲੂਣ ਦਿੱਤਾ। ਇਸ ਨੇ 'ਸਵਪਨ ਨਾਟਕ ' ਨਾਂ ਦੀ ਪੁਸਤਕ ਲਿਖ ਕੇ ਸਿੰਘ ਸਭਾ ਅੰਮ੍ਰਿਤਸਰ ਦੇ ਮੁਖੀਆਂ ਦੀ ਖ਼ੂਬ ਖਿਲੀ ਉਡਾਈ। ਫਲਸਰੂਪ, ਸੰਨ 1887 ਈ. ਵਿਚ ਇਸ ਨੂੰ ਉਸ ਧੜੇ ਨੇ ਅਕਾਲ ਤਖ਼ਤ , ਦਰਬਾਰ ਸਾਹਿਬ , ਬਾਬਾ ਅੱਟਲ, ਝੰਡਾ ਬੁੰਗਾ ਅਤੇ ਸ਼ਹੀਦਗੰਜ ਦੇ ਪੁਜਾਰੀਆਂ ਦੁਆਰਾ ਹੁਕਮਨਾਮਾ ਜਾਰੀ ਕਰਵਾ ਕੇ ਪੰਥ ਤੋਂ ਛੇਕ ਦਿੱਤਾ। ਇਸ ਉਤੇ ਬਾਵਾ ਉਦੈ ਸਿੰਘ ਬੇਦੀ ਨੇ ਮਾਨਹਾਨੀ ਦਾ ਮੁਕੱਦਮਾ ਚਲਾਇਆ। ਲਗਭਗ ਇਕ ਸਾਲ ਮੁਕੱਦਮਾ ਚਲਿਆ ਅਤੇ ਅੰਤ ਵਿਚ ਹਰ ਪ੍ਰਕਾਰ ਦੀ ਸਜ਼ਾ ਤੋਂ ਮੁਕਤ ਕਰ ਦਿੱਤਾ ਗਿਆ। ਪਰ ਇਸ ਦੌਰਾਨ 'ਖ਼ਾਲਸਾ ਅਖ਼ਬਾਰ' ਬੰਦ ਹੋ ਗਿਆ। ਕਾਫ਼ੀ ਮਾਲੀ ਸੰਕਟ ਵਿਚੋਂ ਲਿੰਘਣਾ ਪਿਆ। ਮਹਾਰਾਜਾ ਨਾਭਾ ਦੀ ਮਾਇਕ ਸਹਾਇਤਾ ਨਾਲ ਅਖ਼ਬਾਰ ਫਿਰ ਜਾਰੀ ਕੀਤਾ ਗਿਆ ਅਤੇ ਦਿੱਤ ਸਿੰਘ ਨੇ ਬੜੀ ਦਲੇਰੀ ਨਾਲ ਵਿਰੋਧੀਆਂ ਦੇ ਪ੍ਰਚਾਰ ਦਾ ਖੰਡਨ ਕੀਤਾ। ਸੰਨ 1887 ਈ. ਵਿਚ ਕਪੂਰਥਲਾ ਦੇ ਕੰਵਰ ਬਿਕ੍ਰਮਾ ਸਿੰਘ ਦੇ ਦੇਹਾਂਤ ਨਾਲ ਲਾਹੌਰ ਸਿੰਘ ਸਭਾ ਨੂੰ ਕਾਫ਼ੀ ਧੱਕਾ ਲਗਾ, ਪਰ ਫਿਰ ਵੀ ਇਸ ਦੇ ਆਗੂ ਸੰਭਲ ਗਏ। ਇਸ ਤੋਂ ਬਾਦ ਸੰਨ 1895 ਈ. ਵਿਚ ਸਰ ਅਤਰ ਸਿੰਘ ਭਦੌੜ ਅਤੇ ਸੰਨ 1896 ਈ. ਵਿਚ ਪ੍ਰੋਫੈਸਰ ਗੁਰਮੁਖ ਸਿੰਘ ਦੇ ਗੁਜ਼ਰਨ ਨਾਲ ਇਸ ਸਭਾ ਦੇ ਹਾਲਾਤ ਨਿਘਰਦੇ ਗਏ ਅਤੇ 6 ਸਤੰਬਰ 1901 ਈ. ਨੂੰ ਧਰਮ-ਸੁਧਾਰ ਲਈ ਜੂਝਦਿਆਂ ਗਿਆਨੀ ਦਿੱਤ ਸਿੰਘ ਦਾ ਜਿਗਰ ਦੀ ਬੀਮਾਰੀ ਕਾਰਣ ਦੇਹਾਂਤ ਹੋ ਗਿਆ। ਇਸ ਦੇ ਚਲਾਣੇ ਨਾਲ ਪੰਥ ਦਾ ਇਕ ਸਿਰਮੌਰ ਪ੍ਰਚਾਰਕ ਅਤੇ ਪ੍ਰਵਕਤਾ ਪਿੜੋਂ ਨਿਕਲ ਗਿਆ ਅਤੇ ਇਸ ਨਾਲ ਲਾਹੌਰ ਸਿੰਘ ਸਭਾ ਲਗਭਗ ਖ਼ਤਮ ਹੋ ਗਈ। ਇਸ ਨੇ 50 ਵਰ੍ਹਿਆਂ ਦੀ ਉਮਰ ਵਿਚ ਵੀ ਸਿੱਖ ਪੰਥ ਦੇ ਸੁਧਾਰ ਅਤੇ ਵਿਕਾਸ ਲਈ ਇਤਨਾ ਕੰਮ ਕੀਤਾ ਜਿਸ ਦੀ ਇਕ ਸੰਸਥਾ ਪਾਸੋਂ ਵੀ ਆਸ ਨਹੀਂ ਕੀਤੀ ਜਾ ਸਕਦੀ। ਇਸ ਦੇ ਚਲਾਣੇ ਤੋਂ ਬਾਦ ਕੁਝ ਸਮਾਰਕ ਸਥਾਪਿਤ ਕਰਨ ਦਾ ਉੱਦਮ ਕੀਤਾ ਗਿਆ। ਇਸ ਦੇ ਵਿਅਕਤਿਤਵ ਦੀ ਘਾਟ ਨੂੰ ਮਹਿਸੂਸ ਕਰਦਿਆਂ ਇਕ ਕਵੀ ਨੇ ਲਿਖਿਆ ਸੀ : ਜਿਹਦਾ ਨਾਮ ਲੈਂਦਿਆਂ ਹੀ ਦਿਲ ਵਿਚ ਜੋਸ਼ ਉਠੇ, ਝੁਕ ਜਾਵੇ ਧੌਣ ਵੱਡੇ ਵੱਡੇ ਅਭਿਮਾਨੀ ਦੀ। ਸੁੱਤੀ ਹੋਈ ਘੂਕ ਕੌਮ ਆਣ ਕੇ ਜਗਾਈ ਜੀਹਨੇ, ਅਜ ਤਕ ਧੁੰਮ ਪਈ ਹੋਈ ਜਿਹਦੀ ਕਾਨੀ ਦੀ। ਐਸਾ ਕੌਣ ਬੀਰ ਜੀਹ ਨੇ ਭਰਮ ਲੀਰ ਲੀਰ ਕੀਤੇ, ਆਈ ਅਜ ਯਾਦ ਉਸ ਸਿੰਘ ਸਭਾ ਬਾਨੀ ਦੀ। ਭਾਵੇਂ ਉਹ ਦੀ ਪਾਈ ਨਾ ਕਦਰ ਪੂਰੀ ਪੰਥ ਨੇ ਹੈ, ਭਾਸੇ ਅਜ ਲੋੜ ਫੇਰ ਦਿਤ ਸਿੰਘ ਗਿਆਨੀ ਦੀ। (ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼,) ਪਟਿਆਲਾ। The post ਸਿੱਖ ਕੌਮ ਦੇ ਹੀਰੇ ਗਿਆਨੀ ਦਿੱਤ ਸਿੰਘ ਜੀ ਨੂੰ ਯਾਦ ਕਰਦਿਆਂ… appeared first on TheUnmute.com - Punjabi News. Tags:
|
PM ਨਰਿੰਦਰ ਮੋਦੀ ਨੇ ਸੱਦੀ ਉੱਚ ਪੱਧਰੀ ਬੈਠਕ, ਸੂਡਾਨ 'ਚ ਫਸੇ ਭਾਰਤੀਆਂ ਦੀ ਸੁਰੱਖਿਆ ਦੀ ਹੋਵੇਗੀ ਸਮੀਖਿਆ Friday 21 April 2023 08:27 AM UTC+00 | Tags: breaking-news civil-war-torn-sudan india latest-news news prime-minister-narendra-modi rapid-support-force s-jaishankar sudan ਚੰਡੀਗੜ੍ਹ, 21 ਅਪ੍ਰੈਲ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਰੇਲੂ ਯੁੱਧ ਪ੍ਰਭਾਵਿਤ ਸੂਡਾਨ (Sudan) ਵਿੱਚ ਫਸੇ ਭਾਰਤੀਆਂ ਦੀ ਸੁਰੱਖਿਆ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਸੱਦੀ ਹੈ। ਪ੍ਰਧਾਨ ਮੰਤਰੀ ਇਸ ਬੈਠਕ ਦੀ ਪ੍ਰਧਾਨਗੀ ਕਰਨਗੇ। ਇਸ ਦੌਰਾਨ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ‘ਤੇ ਚਰਚਾ ਹੋਵੇਗੀ। ਜ਼ਿਕਰਯੋਗ ਹੈ ਕਿ ਮੰਗਲਵਾਰ ਦੇਰ ਸ਼ਾਮ ਦੋਵੇਂ ਧਿਰਾਂ ਸੂਡਾਨ ‘ਚ ਫੌਜ ਅਤੇ ਰੈਪਿਡ ਸਪੋਰਟ ਫੋਰਸ ਵਿਚਾਲੇ ਚੱਲ ਰਹੀ ਘਰੇਲੂ ਜੰਗ ਨੂੰ ਲੈ ਕੇ 24 ਘੰਟੇ ਦੀ ਜੰਗਬੰਦੀ ‘ਤੇ ਸਹਿਮਤ ਹੋ ਗਈਆਂ ਸਨ, ਪਰ ਜੰਗਬੰਦੀ ਨੂੰ ਜਲਦੀ ਹੀ ਤੋੜ ਦਿੱਤਾ ਗਿਆ। ਬੁੱਧਵਾਰ ਨੂੰ ਪੰਜਵੇਂ ਦਿਨ, ਡਬਲਯੂਐਚਓ ਨੇ ਦੇਸ਼ ਵਿੱਚ 270 ਮੌਤਾਂ ਦੀ ਰਿਪੋਰਟ ਕੀਤੀ, ਜਦੋਂ ਕਿ 2,600 ਤੋਂ ਵੱਧ ਜ਼ਖਮੀ ਹੋਏ। ਇਸ ਦੌਰਾਨ ਭਾਰਤ ਉੱਥੇ (Sudan) ਫਸੇ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਪੂਰੇ ਮਾਮਲੇ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਮਰੀਕਾ, ਬ੍ਰਿਟੇਨ, ਯੂਏਈ ਅਤੇ ਸਾਊਦੀ ਅਰਬ ਨਾਲ ਗੱਲਬਾਤ ਕਰਕੇ ਤਾਲਮੇਲ ਸ਼ੁਰੂ ਕਰ ਦਿੱਤਾ ਹੈ। ਗੋਲਾਬਾਰੀ ਅਤੇ ਹਵਾਈ ਹਮਲਿਆਂ ਨੇ ਰਾਜਧਾਨੀ ਖਾਰਤੁਮ ਅਤੇ ਓਮਡੁਰਮੈਨ ਦੇ ਨੀਲ ਸ਼ਹਿਰ ਨੂੰ ਹਿਲਾ ਦਿੱਤਾ ਹੈ। ਦੇਸ਼ ਵਿੱਚ ਕਿਸੇ ਅਣਜਾਣ ਥਾਂ ‘ਤੇ 31 ਭਾਰਤੀਆਂ ਦੇ ਫਸੇ ਹੋਣ ਦੀ ਵੀ ਖਬਰ ਹੈ। ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਜੈਸ਼ੰਕਰ ਨੇ ਚਾਰ ਦੇਸ਼ਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਟਵੀਟ ਕੀਤਾ ਕਿ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜਾਏਦ ਅਲ ਨਾਹਯਾਨ ਦਾ ਧੰਨਵਾਦ, ਜੋ ਸਾਡੇ ਸੰਪਰਕ ‘ਚ ਹਨ। ਉਨ੍ਹਾਂ ਨੂੰ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਫੈਜ਼ਲ ਬਿਨ ਫਰਹਾਨ ਅਤੇ ਬਰਤਾਨੀਆ-ਅਮਰੀਕਾ ਤੋਂ ਵੀ ਅਮਲੀ ਸਹਿਯੋਗ ਦਾ ਭਰੋਸਾ ਮਿਲਿਆ ਹੈ। The post PM ਨਰਿੰਦਰ ਮੋਦੀ ਨੇ ਸੱਦੀ ਉੱਚ ਪੱਧਰੀ ਬੈਠਕ, ਸੂਡਾਨ ‘ਚ ਫਸੇ ਭਾਰਤੀਆਂ ਦੀ ਸੁਰੱਖਿਆ ਦੀ ਹੋਵੇਗੀ ਸਮੀਖਿਆ appeared first on TheUnmute.com - Punjabi News. Tags:
|
'ਆਪ' ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਪੈਸਿਆਂ ਦੇ ਲੈਣ-ਦੇਣ ਮਾਮਲੇ 'ਚ ਗ੍ਰਿਫਤਾਰ Friday 21 April 2023 08:42 AM UTC+00 | Tags: aap-mla-goldy-kamboj breaking-news crime-news jagdeep-kamboj-goldy latest-news mla-jagdeep-goldi mla-jagdeep-goldy-kamboj news punjab-police ਚੰਡੀਗੜ੍ਹ, 21 ਅਪ੍ਰੈਲ 2023: ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਪਿਤਾ ਨੂੰ ਗ੍ਰਿਫਤਾਰ ਕਰਨ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜਲਾਲਾਬਾਦ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ (MLA Jagdeep Goldy Kamboj) ਦੇ ਪਿਤਾ ਸੁਰਿੰਦਰ ਕੰਬੋਜ ਨੂੰ ਵਿਜੀਲੈਂਸ ਨੇ 10 ਲੱਖ ਰੁਪਏ ਦੇ ਲੈਣ-ਦੇਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਖ਼ਿਲਾਫ਼ ਦੋਸ਼ ‘ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ । ਪਰ-ਪ੍ਰਾਪਤ ਜਾਣਕਾਰੀ ਮੁਤਾਬਕ ਵਿਧਾਇਕ ਦੇ ਪਿਤਾ ਸਮੇਤ ਚਾਰ ਜਣਿਆਂ ਖ਼ਿਲਾਫ਼ ਬਲੈਕਮੇਲਿੰਗ ਦੇ ਦੋਸ਼ ਲਗਾਇਆ ਗਿਆ ਹੈ । The post ‘ਆਪ’ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਪੈਸਿਆਂ ਦੇ ਲੈਣ-ਦੇਣ ਮਾਮਲੇ ‘ਚ ਗ੍ਰਿਫਤਾਰ appeared first on TheUnmute.com - Punjabi News. Tags:
|
ਸਾਬਕਾ ਕਾਂਗਰਸੀ ਵਿਧਾਇਕ ਸਤਿਕਾਰ ਕੌਰ ਗਹਿਰੀ ਦੇ ਘਰ ਪਹੁੰਚੀ ਵਿਜੀਲੈਂਸ Friday 21 April 2023 09:19 AM UTC+00 | Tags: aam-aadmi-party breaking-news ferozepur ferozepur-police ferozepur-rural latest-news news punab-congress punjab-bjp punjab-government satkar-kaur-gehri vigilance vigilance-department-team ਚੰਡੀਗੜ੍ਹ, 21 ਅਪ੍ਰੈਲ 2023: ਫਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਕਾਂਗਰਸੀ ਵਿਧਾਇਕ ਸਤਿਕਾਰ ਕੌਰ ਗਹਿਰੀ (Satkar Kaur Gehri) ਦੇ ਘਰ ਵਿਜੀਲੈਂਸ ਵਿਭਾਗ ਦੀ ਟੀਮ ਪਹੁੰਚੀ ਹੈ। ਵਿਜੀਲੈਂਸ ਵਲੋਂ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ। ਸਾਬਕਾ ਵਿਧਾਇਕ ਦੀ ਕੋਠੀ ਦੀ ਵਿਜੀਲੈਂਸ ਵਿਭਾਗ ਵੱਲੋਂ ਕੋਠੀ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਨਾ ਮਿਲਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋ ਗਈਆਂ ਸੀ | The post ਸਾਬਕਾ ਕਾਂਗਰਸੀ ਵਿਧਾਇਕ ਸਤਿਕਾਰ ਕੌਰ ਗਹਿਰੀ ਦੇ ਘਰ ਪਹੁੰਚੀ ਵਿਜੀਲੈਂਸ appeared first on TheUnmute.com - Punjabi News. Tags:
|
Civil Services Day: ਅੱਜ ਦੀ ਸਰਕਾਰ ਦਾ ਉਦੇਸ਼ ਸਭ ਤੋਂ ਪਹਿਲਾਂ ਦੇਸ਼ ਤੇ ਨਾਗਰਿਕ: PM ਮੋਦੀ Friday 21 April 2023 09:37 AM UTC+00 | Tags: breaking-news civil-services-day ias india-news new2s news pcs pm-modi prime-minister-narendra-modi punjabi-news the-unmute-breaking-news ਚੰਡੀਗੜ੍ਹ, 21 ਅਪ੍ਰੈਲ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ 16ਵੇਂ ‘ਸਿਵਲ ਸੇਵਾ ਦਿਵਸ’ (Civil Services Day) ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਅਤੇ ਪੁਰਸਕਾਰ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਦਿੱਲੀ ਦੇ ਵਿਗਿਆਨ ਭਵਨ ਵਿੱਚ ਸਵੇਰੇ 11 ਵਜੇ ਸ਼ੁਰੂ ਹੋਏ ਇਸ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਮੌਜੂਦ ਸਨ। ‘ਸਿਵਲ ਸੇਵਾਵਾਂ ਦਿਵਸ’ ਹਰ ਸਾਲ 21 ਅਪ੍ਰੈਲ ਨੂੰ ਦੇਸ਼ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਕੰਮ ਕਰ ਰਹੇ ਸਾਰੇ ਅਧਿਕਾਰੀਆਂ ਦੇ ਕੰਮ ਨੂੰ ਪਛਾਣਨ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਿਵਲ ਸੇਵਾ ਦਿਵਸ ‘ਤੇ ਤੁਹਾਨੂੰ ਸਾਰਿਆਂ ਨੂੰ ਸ਼ੁੱਭਕਾਮਨਾਵਾਂ। ਇਸ ਸਾਲ ਦਾ ਸਿਵਲ ਸੇਵਾਵਾਂ ਦਿਵਸ ਬਹੁਤ ਮਹੱਤਵਪੂਰਨ ਹੈ। ਇਹ ਉਹ ਸਮਾਂ ਹੈ ਜਦੋਂ ਦੇਸ਼ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਅਫ਼ਸਰਾਂ ਨੇ ਦੇਸ਼ ਨੂੰ ਆਜ਼ਾਦੀ ਦੇ ਸੁਨਹਿਰੀ ਯੁੱਗ ਵਿੱਚ ਪਹੁੰਚਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਸੀ ਅਤੇ ਹੁਣ ਆਜ਼ਾਦੀ ਦੇ ਇਸ ਸੁਨਹਿਰੀ ਯੁੱਗ ਵਿੱਚ ਉਨ੍ਹਾਂ ਨੌਜਵਾਨ ਅਫ਼ਸਰਾਂ ਦੀ ਭੂਮਿਕਾ ਜੋ ਅਗਲੇ ਸਮੇਂ 15-25 ਸਾਲ ਤੱਕ ਇਸ ਸੇਵਾ ਵਿੱਚ ਰਹਿਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ’ਮੈਂ’ਤੁਸੀਂ ਅੱਜ ਭਾਰਤ ਦੇ ਹਰੇਕ ਸਿਵਲ ਸੇਵਾ ਅਧਿਕਾਰੀ ਨੂੰ ਇਹ ਕਹਾਂਗਾ ਕਿ ਤੁਸੀਂ ਬਹੁਤ ਖੁਸ਼ਕਿਸਮਤ ਹੋ। ਤੁਹਾਨੂੰ ਇਸ ਸਮੇਂ ਵਿੱਚ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਸਾਡੇ ਕੋਲ ਸਮਾਂ ਘੱਟ ਹੈ ਪਰ ਸਾਡੇ ਕੋਲ ਬਹੁਤ ਸਮਰੱਥਾ ਹੈ, ਸਾਡੇ ਟੀਚੇ ਔਖੇ ਹਨ ਪਰ ਸਾਡੇ ਹੌਂਸਲੇ ਘੱਟ ਨਹੀਂ ਹਨ, ਸਾਡੇ ਇਰਾਦੇ ਅਸਮਾਨ ਤੋਂ ਉੱਚੇ ਹਨ।’ ਸਿਵਲ ਸਰਵਿਸਿਜ਼ ਦਿਵਸ (Civil Services Day) ‘ਤੇ ਸਿਵਲ ਸਰਵੈਂਟਸ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਡਿਜੀਟਲ ਪੇਮੈਂਟ ‘ਚ ਪਹਿਲੇ ਨੰਬਰ ‘ਤੇ ਹੈ। ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਮੋਬਾਈਲ ਡਾਟਾ ਸਭ ਤੋਂ ਸਸਤਾ ਹੈ। ਅੱਜ ਦੇਸ਼ ਦੀ ਗ੍ਰਾਮੀਣ ਅਰਥਵਿਵਸਥਾ ਵੱਡੇ ਬਦਲਾਅ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। 2014 ਦੇ ਮੁਕਾਬਲੇ ਦੇਸ਼ ਵਿੱਚ ਰੇਲਵੇ ਲਾਈਨਾਂ ਦਾ ਬਿਜਲੀਕਰਨ 10 ਗੁਣਾ ਤੇਜ਼ੀ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 9 ਸਾਲਾਂ ‘ਚ ਜੇਕਰ ਦੇਸ਼ ਦੇ ਗਰੀਬ ਤੋਂ ਗਰੀਬ ਵਰਗ ਨੂੰ ਵੀ ਸੁਸ਼ਾਸਨ ਦਾ ਭਰੋਸਾ ਮਿਲਿਆ ਹੈ ਤਾਂ ਇਸ ‘ਚ ਤੁਹਾਡੀ ਮਿਹਨਤ ਵੀ ਸ਼ਾਮਲ ਹੈ। ਜੇਕਰ ਪਿਛਲੇ 9 ਸਾਲਾਂ ਵਿੱਚ ਭਾਰਤ ਦੇ ਵਿਕਾਸ ਨੇ ਨਵੀਂ ਗਤੀ ਹਾਸਲ ਕੀਤੀ ਹੈ, ਤਾਂ ਇਹ ਵੀ ਤੁਹਾਡੀ ਸ਼ਮੂਲੀਅਤ ਤੋਂ ਬਿਨਾਂ ਸੰਭਵ ਨਹੀਂ ਸੀ। ਕੋਰੋਨਾ ਸੰਕਟ ਦੇ ਬਾਵਜੂਦ, ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸੋਚਿਆ ਜਾਂਦਾ ਸੀ ਕਿ ਸਰਕਾਰ ਸਭ ਕੁਝ ਕਰੇਗੀ, ਪਰ ਹੁਣ ਸੋਚ ਇਹ ਹੈ ਕਿ ਸਰਕਾਰ ਸਭ ਦਾ ਕਰੇਗੀ। ਹੁਣ ਸਰਕਾਰ ਸਾਰਿਆਂ ਲਈ ਕੰਮ ਕਰਨ ਦੀ ਭਾਵਨਾ ਨਾਲ ਸਮੇਂ ਅਤੇ ਸਾਧਨਾਂ ਦੀ ਕੁਸ਼ਲਤਾ ਨਾਲ ਵਰਤੋਂ ਕਰ ਰਹੀ ਹੈ। ਅੱਜ ਦੀ ਸਰਕਾਰ ਦਾ ਉਦੇਸ਼ ਸਭ ਤੋਂ ਪਹਿਲਾਂ ਦੇਸ਼ ਅਤੇ ਨਾਗਰਿਕ ਹੈ। ਅੱਜ ਦੀ ਸਰਕਾਰ ਦੀ ਤਰਜੀਹ ਗਰੀਬਾਂ ਨੂੰ ਪਹਿਲ ਦੇਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਨਵੀਨਤਾ ਦੇ ਤਹਿਤ ਰਾਸ਼ਟਰੀ ਕੋਵਿਡ -19 ਟੀਕਾਕਰਨ ਪ੍ਰੋਗਰਾਮ ਲਈ ਸਿਹਤ ਮੰਤਰਾਲੇ ਵੱਲੋਂ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੂੰ ਲੋਕ ਪ੍ਰਸ਼ਾਸਨ ਵਿੱਚ ਉੱਤਮਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ 2022 ਪ੍ਰਦਾਨ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਰਾਮਪੁਰ ਦੇ ਡੀਐਮ ਰਵਿੰਦਰ ਕੁਮਾਰ ਮੰਦਰ ਅਤੇ ਚਿਤਰਕੂਟ ਦੇ ਡੀਐਮ ਅਭਿਸ਼ੇਕ ਆਨੰਦ ਨੂੰ ਲੋਕ ਪ੍ਰਸ਼ਾਸਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਦੇਸ਼ ਦੇ ਹੋਰ ਚੁਣੇ ਹੋਏ ਆਈਏਐਸ ਅਧਿਕਾਰੀਆਂ ਦੇ ਨਾਲ ਪ੍ਰਧਾਨ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਯੂਪੀ ਲਗਾਤਾਰ ਇਹ ਸਨਮਾਨ ਪ੍ਰਾਪਤ ਕਰਨ ਵਾਲਾ ਸੂਬਿਆਂ ਬਣਿਆ ਹੋਇਆ ਹੈ। The post Civil Services Day: ਅੱਜ ਦੀ ਸਰਕਾਰ ਦਾ ਉਦੇਸ਼ ਸਭ ਤੋਂ ਪਹਿਲਾਂ ਦੇਸ਼ ਤੇ ਨਾਗਰਿਕ: PM ਮੋਦੀ appeared first on TheUnmute.com - Punjabi News. Tags:
|
ਪੈਨਸ਼ਨ ਲਈ ਕੜਾਕੇ ਦੀ ਧੁੱਪ 'ਚ ਪੈਦਲ ਚੱਲੀ ਬਜ਼ੁਰਗ ਮਹਿਲਾ, ਨਿਰਮਲਾ ਸੀਤਾਰਮਨ ਨੇ ਕਿਹਾ- ਤੁਹਾਨੂੰ ਇਨਸਾਨੀਅਤ ਦਿਖਾਉਣੀ ਚਾਹੀਦੀ ਹੈ Friday 21 April 2023 09:52 AM UTC+00 | Tags: breaking-news finance-minister-nirmala-sitharaman india-news latest-news navrangpur news nirmala-sitharaman odisa rbi sebi ਚੰਡੀਗੜ੍ਹ, 21 ਅਪ੍ਰੈਲ 2023: ਉੜੀਸਾ ਵਿੱਚ ਇੱਕ ਬਜ਼ੁਰਗ ਔਰਤ ਨੂੰ ਆਪਣੀ ਪੈਨਸ਼ਨ ਲੈਣ ਲਈ ਕੜਾਕੇ ਦੀ ਧੁੱਪ ਵਿੱਚ ਬੈਂਕ ਜਾਣਾ ਪਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਵੀਰਵਾਰ ਨੂੰ ਮਹਿਲਾ ਦਾ ਵੀਡੀਓ ਸ਼ੇਅਰ ਕਰਦੇ ਹੋਏ ਬੈਂਕ ਨੂੰ ਕਿਹਾ ਕਿ ਤੁਹਾਨੂੰ ਇਨਸਾਨੀਅਤ ਦਿਖਾਉਣੀ ਚਾਹੀਦੀ ਹੈ। ਇਹ ਘਟਨਾ 17 ਅਪ੍ਰੈਲ ਨੂੰ ਉੜੀਸਾ ਦੇ ਨਵਰੰਗਪੁਰ ‘ਚ ਵਾਪਰੀ ਸੀ। ਇਹ ਵੀਡੀਓ ਉੜੀਸਾ ਦੇ 70 ਸਾਲਾ ਸੂਰਿਆ ਹਰੀਜਨ ਦਾ ਹੈ, ਜੋ ਟੁੱਟੀ ਹੋਈ ਕੁਰਸੀ ਦੇ ਸਹਾਰੇ ਕੜਾਕੇ ਦੀ ਧੁੱਪ ਵਿੱਚ ਜਾ ਰਹੀ ਹੈ। ਉਸ ਦਾ ਲੜਕਾ ਦੂਜੇ ਸੂਬੇ ਵਿੱਚ ਮਜ਼ਦੂਰੀ ਕਰਦਾ ਹੈ। ਉਹ ਆਪਣੇ ਛੋਟੇ ਬੇਟੇ ਨਾਲ ਰਹਿੰਦੀ ਹੈ ਜੋ ਦੂਜਿਆਂ ਦੇ ਪਸ਼ੂਆਂ ਦੀ ਦੇਖਭਾਲ ਕਰਦਾ ਹੈ। ਉਹ ਇੱਕ ਝੌਂਪੜੀ ਵਿੱਚ ਰਹਿੰਦੀ ਹੈ ਅਤੇ ਉਸ ਕੋਲ ਜ਼ਮੀਨ ਨਹੀਂ ਹੈ। ਔਰਤ ਦਾ ਵੀਡੀਓ ਸੀਤਾਰਮਨ ਨੇ ਟਵਿੱਟਰ ‘ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਬੈਂਕ ਮੈਨੇਜਰ ਇਸ ‘ਤੇ ਜਵਾਬ ਦੇ ਰਹੇ ਹਨ। ਪਰ ਵਿੱਤ ਵਿਭਾਗ ਅਤੇ SBI ਨੇ ਇਨਸਾਨੀਅਤ ਦਿਖਾਉਂਦੇ ਹੋਏ ਇਸ ਮਾਮਲੇ ‘ਤੇ ਕਦਮ ਚੁੱਕੇ। ਕੀ ਤੁਹਾਡੇ ਬੈਂਕ ਦੋਸਤ ਨਹੀਂ ਹਨ? ਬੈਂਕ ਮੈਨੇਜਰ ਨੇ ਜਵਾਬ ਦਿੱਤਾ ਸੀ ਕਿ ਔਰਤ ਦੀਆਂ ਉਂਗਲਾਂ ਟੁੱਟ ਗਈਆਂ ਹਨ, ਜਿਸ ਕਾਰਨ ਉਸ ਨੂੰ ਪੈਸੇ ਕਢਵਾਉਣ ਵਿੱਚ ਮੁਸ਼ਕਲ ਆ ਰਹੀ ਹੈ। ਅਸੀਂ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰਾਂਗੇ। ਸੇਬੀ ਨੇ ਵਿੱਤ ਮੰਤਰੀ ਦੇ ਟਵੀਟ ਤੋਂ ਬਾਅਦ 3 ਟਵੀਟ ਕੀਤੇ। ਸੇਬੀ ਨੇ ਲਿਖਿਆ ਕਿ ਇਸ ਵੀਡੀਓ ਨੂੰ ਦੇਖ ਕੇ ਅਸੀਂ ਵੀ ਦੁਖੀ ਹੋ ਰਹੇ ਹਾਂ। ਬਜ਼ੁਰਗ ਸੂਰਿਆ ਹਰੀਜਨ ਆਪਣੇ ਪਿੰਡ ਸਥਿਤ ਸੀਐਸਪੀ ਪੁਆਇੰਟ ਤੋਂ ਹਰ ਮਹੀਨੇ ਪੈਨਸ਼ਨ ਕਢਵਾਉਂਦੀ ਸੀ। ਬਜ਼ੁਰਗ ਹੋਣ ਕਾਰਨ ਉਸ ਦੇ ਫਿੰਗਰ ਪ੍ਰਿੰਟ ਮੇਲ ਨਹੀਂ ਖਾਂਦੇ। ਉਹ ਆਪਣੇ ਰਿਸ਼ਤੇਦਾਰ ਨਾਲ ਝਰੀਗਾਂਵ ਵਿਖੇ ਸਾਡੀ ਬ੍ਰਾਂਚ ‘ਤੇ ਗਈ ਹੋਈ ਸੀ। ਸਾਡੇ ਮੈਨੇਜਰ ਨੇ ਤੁਰੰਤ ਉਸਨੂੰ ਉਸਦੇ ਖਾਤੇ ਤੋਂ ਪੈਸੇ ਕਢਵਾ ਕੇ ਦਿੱਤੇ । ਬੈਂਕ ਮੈਨੇਜਰ ਨੇ ਦੱਸਿਆ ਕਿ ਹੁਣ ਹਰ ਮਹੀਨੇ ਉਸ ਨੂੰ ਘਰ ਬੈਠੇ ਹੀ ਪੈਨਸ਼ਨ ਮਿਲੇਗੀ। ਅਸੀਂ ਇਸ ਬਜ਼ੁਰਗ ਨੂੰ ਵੀਲ੍ਹ ਚੇਅਰ ਦੇਣ ਦਾ ਫੈਸਲਾ ਕੀਤਾ ਹੈ | ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਘਰ ਬੈਠੇ ਪੈਨਸ਼ਨ ਵੀ ਮੁਹੱਈਆ ਕਰਵਾਈ ਜਾਵੇਗੀ।
The post ਪੈਨਸ਼ਨ ਲਈ ਕੜਾਕੇ ਦੀ ਧੁੱਪ ‘ਚ ਪੈਦਲ ਚੱਲੀ ਬਜ਼ੁਰਗ ਮਹਿਲਾ, ਨਿਰਮਲਾ ਸੀਤਾਰਮਨ ਨੇ ਕਿਹਾ- ਤੁਹਾਨੂੰ ਇਨਸਾਨੀਅਤ ਦਿਖਾਉਣੀ ਚਾਹੀਦੀ ਹੈ appeared first on TheUnmute.com - Punjabi News. Tags:
|
PM ਨਰਿੰਦਰ ਮੋਦੀ ਨੇ ਬੈਠਕ 'ਚ ਸੂਡਾਨ 'ਚ ਫਸੇ ਭਾਰਤੀਆਂ ਦੀ ਸੁਰੱਖਿਆ ਸੰਬੰਧੀ ਕੀਤੀ ਸਮੀਖਿਆ, ਦਿੱਤੇ ਇਹ ਨਿਰਦੇਸ਼ Friday 21 April 2023 11:50 AM UTC+00 | Tags: breaking-news external-affairs-minister-s-jaishankar national-security-advisor-ajit-doval news prime-minister-modi sudan sudan-news sudan-war the-unmute-breaking-news ਚੰਡੀਗੜ, 21 ਅਪ੍ਰੈਲ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਘਰੇਲੂ ਯੁੱਧ ਨਾਲ ਪ੍ਰਭਾਵਿਤ ਸੂਡਾਨ (Sudan) ਵਿੱਚ ਫਸੇ ਭਾਰਤੀਆਂ ਨਾਲ ਸੰਬੰਧੀ ਸਥਿਤੀ ਦੀ ਸਮੀਖਿਆ ਕਰਨ ਲਈ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਸਾਰੇ ਸੰਬੰਧਿਤ ਅਧਿਕਾਰੀਆਂ ਨੂੰ ਚੌਕਸ ਰਹਿਣ, ਘਟਨਾਕ੍ਰਮ ਦੀ ਨੇੜਿਓਂ ਨਿਗਰਾਨੀ ਰੱਖਣ ਅਤੇ ਭਾਰਤੀਆਂ ਦੀ ਸੁਰੱਖਿਆ ਦਾ ਲਗਾਤਾਰ ਮੁਲਾਂਕਣ ਕਰਨ ਦਾ ਨਿਰਦੇਸ਼ ਦਿੱਤਾ ਗਿਆ ਅਤੇ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਕਿਹਾ ਹੈ | ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਵੱਲੋਂ ਜਾਰੀ ਇੱਕ ਬਿਆਨ ਅਨੁਸਾਰ, ਪ੍ਰਧਾਮਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨੂੰ ਤੇਜ਼ੀ ਨਾਲ ਬਦਲਦੇ ਸੁਰੱਖਿਆ ਦ੍ਰਿਸ਼ ਅਤੇ ਵੱਖ-ਵੱਖ ਵਿਕਲਪਾਂ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਕਟਕਾਲੀਨ ਸਥਿਤੀਆਂ ਵਿੱਚ ਸੁਰੱਖਿਅਤ ਨਿਕਾਸੀ ਯੋਜਨਾਵਾਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ । ਮੀਟਿੰਗ ਵਿੱਚ ਡਿਜ਼ੀਟਲ ਤੌਰ ‘ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਸੂਡਾਨ ਵਿੱਚ ਭਾਰਤ ਦੇ ਰਾਜਦੂਤ, ਹਵਾਈ ਸੈਨਾ ਅਤੇ ਜਲ ਸੈਨਾ ਦੇ ਮੁਖੀਆਂ, ਵਿਦੇਸ਼ ਮਾਮਲਿਆਂ ਅਤੇ ਰੱਖਿਆ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਸੀਨੀਅਰ ਡਿਪਲੋਮੈਟ ਸ਼ਾਮਲ ਸਨ। ਐੱਸ ਜੈਸ਼ੰਕਰ ਇਸ ਸਮੇਂ ਗੁਆਨਾ ਦੇ ਦੌਰੇ ‘ਤੇ ਹਨ। ਪੀਐਮਓ ਨੇ ਕਿਹਾ ਕਿ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੂੰ ਸੂਡਾਨ (Sudan) ਦੀ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਅਤੇ ਜ਼ਮੀਨੀ ਸਥਿਤੀ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਇਸ ਸਮੇਂ ਸੂਡਾਨ ਵਿੱਚ ਰਹਿ ਰਹੇ 3000 ਤੋਂ ਵੱਧ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਸੁਡਾਨ ਦੇ ਨਾਲ-ਨਾਲ ਇਸ ਖੇਤਰ ਦੇ ਗੁਆਂਢੀ ਦੇਸ਼ਾਂ ਨਾਲ ਵੀ ਨਜ਼ਦੀਕੀ ਸਬੰਧ ਬਣਾਏ ਰੱਖਣ ਦੇ ਮਹੱਤਵ ‘ਤੇ ਜ਼ੋਰ ਦਿੱਤਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਭਾਰਤੀ ਨਾਗਰਿਕ ਰਹਿੰਦੇ ਹਨ | The post PM ਨਰਿੰਦਰ ਮੋਦੀ ਨੇ ਬੈਠਕ ‘ਚ ਸੂਡਾਨ 'ਚ ਫਸੇ ਭਾਰਤੀਆਂ ਦੀ ਸੁਰੱਖਿਆ ਸੰਬੰਧੀ ਕੀਤੀ ਸਮੀਖਿਆ, ਦਿੱਤੇ ਇਹ ਨਿਰਦੇਸ਼ appeared first on TheUnmute.com - Punjabi News. Tags:
|
ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਜੰਮੂ-ਕਸ਼ਮੀਰ 'ਚ ਪੰਜਾਬੀ ਫੌਜੀਆਂ ਦੀ ਕੁਰਬਾਨੀ 'ਤੇ ਦੁੱਖ ਪ੍ਰਗਟਾਇਆ Friday 21 April 2023 11:58 AM UTC+00 | Tags: breaking-news cm-bhagwant-mann jammu-and-kashmir latest-news news rajanath-singh rajya-sabha sikh-soldiers terrerist-attack the-unmute-breaking-news the-unmute-punjabi-news vikramjit-singh-sahney ਨਵੀਂ ਦਿੱਲੀ , 21 ਅਪ੍ਰੈਲ 2023(ਦਵਿੰਦਰ ਸਿੰਘ) : ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ (Vikramjit Singh Sahney) ਨੇ ਕੱਲ੍ਹ ਜੰਮੂ-ਕਸ਼ਮੀਰ ਵਿੱਚ ਦੇਸ਼ ਲਈ ਲੜਦਿਆਂ ਆਪਣੀਆਂ ਜਾਨਾਂ ਵਾਰਨ ਵਾਲੇ ਚਾਰ ਸਿੱਖ ਫੌਜੀਆਂ ਦੀ ਬਹਾਦਰੀ ਅਤੇ ਮਹਾਨ ਕੁਰਬਾਨੀ ਦੀ ਸ਼ਲਾਘਾ ਕੀਤੀ। ਇਨ੍ਹਾਂ ਸਿੱਖ ਫੌਜੀਆਂ ਵੱਲੋਂ ਜਵਾਨੀ ਦੇ ਬੁਲੰਦੀਆਂ ‘ਤੇ ਦਿੱਤੀ ਗਈ ਸ਼ਹਾਦਤ ‘ਤੇ ਵੀ ਦੁੱਖ ਪ੍ਰਗਟ ਕੀਤਾ। ਸਾਹਨੀ ਨੇ ਸੋਸ਼ਲ ਮੀਡੀਆ ਟ੍ਰੋਲਾਂ ਨੂੰ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਅਪਮਾਨਜਨਕ ਕੋਈ ਵੀ ਪੋਸਟ ਕਰਨ ਤੋਂ ਪਹਿਲਾਂ ਦੋ ਵਾਰ ਸੋਚਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬੀਆਂ ਨੂੰ ਆਪਣੀ ਦੇਸ਼ ਭਗਤੀ ਅਤੇ ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਯੋਗਦਾਨ ਲਈ ਕਿਸੇ ਪੁਸ਼ਟੀ ਦੀ ਲੋੜ ਨਹੀਂ ਹੈ। ਇਹ ਜਾਣਿਆ ਜਾਂਦਾ ਹੈ ਕਿ ਆਜ਼ਾਦੀ ਸੰਗਰਾਮ ਦੌਰਾਨ ਅੰਗਰੇਜ਼ਾਂ ਵੱਲੋਂ ਫਾਂਸੀ ਦਿੱਤੇ ਗਏ 121 ਆਜ਼ਾਦੀ ਘੁਲਾਟੀਆਂ ਵਿੱਚੋਂ 93 ਅਤੇ ਉਮਰ ਕੈਦ ਦੀ ਸਜ਼ਾ ਕੱਟਣ ਵਾਲੇ 2626 ਵਿੱਚੋਂ 2417 ਪੰਜਾਬੀ ਸਨ। ਉਦੋਂ ਤੋਂ ਲੈ ਕੇ ਅੱਜ ਤੱਕ ਪੰਜਾਬ ਅਤੇ ਪੰਜਾਬੀ ਭਾਰਤ ਦੀ ਸੁਰੱਖਿਆ ਦੇ ਮੋਢੀ ਰਹੇ ਹਨ। ਸਾਹਨੀ (Vikramjit Singh Sahney) ਨੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਵੀ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਜਦੋਂ ਵੀ ਜੰਮੂ-ਕਸ਼ਮੀਰ ਵਿੱਚ ਫ਼ੌਜ ਦੇ ਜਵਾਨ ਇੱਕ ਥਾਂ ਤੋਂ ਦੂਜੀ ਥਾਂ ਵੱਲ ਵਧ ਰਹੇ ਹੋਣ ਤਾਂ ਉਹ ਉਸ ਰਸਤੇ ਦਾ ਪਹਿਲਾਂ ਤੋਂ ਹੀ ਨਿਰੀਖਣ ਕਰ ਲੈਣ, ਤਾਂ ਜੋ ਸਾਡੇ ਦੇਸ਼ ਦੇ ਬਹਾਦਰ ਸੈਨਿਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। The post ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਜੰਮੂ-ਕਸ਼ਮੀਰ ‘ਚ ਪੰਜਾਬੀ ਫੌਜੀਆਂ ਦੀ ਕੁਰਬਾਨੀ ‘ਤੇ ਦੁੱਖ ਪ੍ਰਗਟਾਇਆ appeared first on TheUnmute.com - Punjabi News. Tags:
|
ਅਰਵਿੰਦ ਕੇਜਰੀਵਾਲ ਤੇ CM ਮਾਨ ਨੇ ਕਾਂਗਰਸ ਦੇ ਖ਼ਿਲਾਫ਼ ਕਰਨਾਟਕ 'ਚ ਚੋਣ ਪ੍ਰਚਾਰ ਕਰਨ ਲਈ ਚਾਰਟਰਡ ਜਹਾਜ਼ ਕਿਰਾਏ 'ਤੇ ਲਏ: ਪ੍ਰਤਾਪ ਸਿੰਘ ਬਾਜਵਾ Friday 21 April 2023 12:07 PM UTC+00 | Tags: aam-aadmi-party arvind-kejriwal breaking-news cm-bhagwant-mann congress karnataka karnataka-congress karnataka-election-2023 karnataka-news latest-news news punjab punjab-congress punjab-government punjab-news the-unmute-breaking-news the-unmute-punjabi-news ਚੰਡੀਗੜ੍ਹ, 21 ਅਪ੍ਰੈਲ 2023: ਕਾਂਗਰਸ (Congress) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੋਵਾਂ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਚਾਰਟਰਡ ਜਹਾਜ਼ ਕਿਰਾਏ ‘ਤੇ ਲਏ ਹਨ ਤਾਂ ਜੋ ਕਾਂਗਰਸ ਨੂੰ ਹਰਾਇਆ ਜਾ ਸਕੇ। “ਮੇਰੇ ਕੋਲ ਖ਼ਾਸ ਜਾਣਕਾਰੀ ਹੈ ਕਿ ਕੇਜਰੀਵਾਲ ਅਤੇ ਮਾਨ ਦੋਵੇਂ ਹੀ ਕਰਨਾਟਕ ਵਿੱਚ ਚੋਣ ਪ੍ਰਚਾਰ ਕਰਨ ਲਈ ਬਹੁਤ ਜ਼ਿਆਦਾ ਦਰਾਂ ‘ਤੇ ਨਿੱਜੀ ਚਾਰਟਰ ਜਹਾਜ਼ ਕਿਰਾਏ ‘ਤੇ ਲੈ ਰਹੇ ਹਨ, ਹਾਲਾਂਕਿ ਦੱਖਣੀ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਕੋਈ ਹਿੱਸੇਦਾਰੀ ਨਹੀਂ ਹੈ। ਦਰਅਸਲ ਉਹ ਕਰਨਾਟਕ ਦੇ ਬਹਾਨੇ ਲੋਕਾਂ ਦਾ ਪੈਸਾ ਬਰਬਾਦ ਕਰ ਰਹੇ ਹਨ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕੀ ਕਰਦੇ ਹਨ, ਆਮ ਆਦਮੀ ਪਾਰਟੀ (ਆਪ) ਦਾ ਉਹੀ ਹਾਲ ਹੋਵੇਗਾ ਜੋ ਪਿਛਲੇ ਸਾਲ ਹੋਈਆਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਹੋਇਆ ਸੀ।” ਬਾਜਵਾ ਨੇ ਕਿਹਾ ਜਦੋਂ ਕਿ ਹਿਮਾਚਲ ਪ੍ਰਦੇਸ਼ ਵਿਚ ‘ਆਪ’ ਖਾਤਾ ਖੋਲ੍ਹਣ ਵਿਚ ਵੀ ਅਸਫਲ ਰਹੀ ਤੇ ਗੁਜਰਾਤ ਵਿੱਚ ਇੰਨੇ ਪੈਸੇ ਅਤੇ ਸਮਾਂ ਖ਼ਰਚ ਕਰਨ ਦੇ ਬਾਵਜੂਦ ਵੀ ਇਹ ਸਿਰਫ਼ 5 ਸੀਟਾਂ ਤੱਕ ਹੀ ਸੀਮਤ ਰਹੀ। ਬਾਜਵਾ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੋਵਾਂ ਵਿਚ ‘ਆਪ’ ਨੇ ਕਾਂਗਰਸ (Congress) ਨੂੰ ਹਰਾਉਣ ਲਈ ਸਖ਼ਤ ਮਿਹਨਤ ਕੀਤੀ। ਅਸਲ ਵਿਚ ਜਦੋਂ ਭਾਜਪਾ ਨੂੰ ਪਤਾ ਲੱਗਾ ਕਿ ਗੁਜਰਾਤ ਵਿਚ ਉਨ੍ਹਾਂ ਦੀ ਸਥਿਤੀ ਬਹੁਤੀ ਮਜ਼ਬੂਤ ਨਹੀਂ ਹੈ ਤਾਂ ਉਨ੍ਹਾਂ ਨੇ ‘ਆਪ’ ਆਗੂਆਂ ਨੂੰ ਕਿਹਾ ਕਿ ਉਹ ਹਿਮਾਚਲ ਚੋਣਾਂ ਦਾ ਛੱਡ ਕੇ ਆਪਣੇ ਸਮੁੱਚੇ ਸਮਾਨ ਨਾਲ ਗੁਜਰਾਤ ਵਿਚ ਸ਼ਿਫ਼ਟ ਹੋ ਜਾਣ। ਇਸ ਲਈ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਕਿ ‘ਆਪ’ ਨੇ ਹਿਮਾਚਲ ਪ੍ਰਦੇਸ਼ ਦੀ ਚੋਣ ਮੁਹਿੰਮ ਨੂੰ ਅੱਧ ਵਿਚਾਲੇ ਹੀ ਛੱਡ ਦਿੱਤਾ ਅਤੇ ਚਿੰਤਾ ਵਿੱਚ ਡੁੱਬੀ ਭਾਜਪਾ ਦੀ ਮਦਦ ਕਰਨ ਲਈ ਹੀ ਆਪਣੀ ਸਾਰੀ ਜਨਸ਼ਕਤੀ ਗੁਜਰਾਤ ਵਿਚ ਤਬਦੀਲ ਕਰ ਦਿੱਤੀ। ਇਸੇ ਲਈ ‘ਆਪ’ ਨੂੰ ਹਮੇਸ਼ਾ ਭਾਜਪਾ ਦੀ ਬੀ ਟੀਮ ਕਿਹਾ ਜਾਂਦਾ ਰਿਹਾ ਹੈ। “ਹਰ ਕੋਈ ਜਾਣਦਾ ਹੈ ਕਿ ‘ਆਪ’ ਦਾ ਕਰਨਾਟਕ ਸੂਬੇ ਨਾਲ ਕੋਈ ਮਜ਼ਬੂਤ ਸਿਆਸੀ ਸਬੰਧ ਨਹੀਂ ਹੈ, ਜਿੱਥੇ ਇਸ ਦੀ ਕੋਈ ਹੋਂਦ ਵੀ ਨਹੀਂ ਹੈ ਤੇ ਨਾ ਹੀ ਉਸ ਦਾ ਮਜ਼ਬੂਤ ਜਥੇਬੰਦਕ ਢਾਂਚਾ ਹੈ। ਪਰ ਚਿੰਤਾ ਵਿੱਚ ਡੁੱਬੀ ਭਾਜਪਾ ਨੇ ‘ਆਪ’ ਲੀਡਰਸ਼ਿਪ ਨੂੰ ਮੌਜੂਦਾ ਸੰਕਟ ਵਿੱਚੋਂ ਬਾਹਰ ਕੱਢਣ ਲਈ ਕਿਹਾ ਹੈ ਤਾਂ ਜੋ ਲੋਕਾਂ ਦਾ ਧਿਆਨ ਕਾਂਗਰਸ ਵੱਲ ਮੋੜਿਆ ਜਾ ਸਕੇ।” ਬਾਜਵਾ ਨੇ ਕਿਹਾ। ਬਾਜਵਾ ਨੇ ਕਿਹਾ ਕਿ ਭਗਵੰਤ ਅਤੇ ਅਰਵਿੰਦ ਕੇਜਰੀਵਾਲ ਦੋਵੇਂ ਹੀ ਕਰਨਾਟਕ ‘ਚ ਭਾਜਪਾ ਨੂੰ ਬਚਾਉਣ ਲਈ ਹੀ ਪੰਜਾਬ ਦੇ ਸਰੋਤਾਂ ਦੀ ਬਰਬਾਦੀ ਅਤੇ ਗ਼ਲਤ ਵਰਤੋਂ ਕਰ ਰਹੇ ਹਨ। ਬਾਜਵਾ ਨੇ ਅੱਗੇ ਕਿਹਾ, “ਕੇਜਰੀਵਾਲ ਅਤੇ ਮਾਨ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਾਂਗਰਸ ਕਰਨਾਟਕ ਵਿੱਚ ਇਕੱਲਿਆਂ ਹੀ ਆ ਰਹੀ ਹੈ ਅਤੇ ਉਹ ਵੀ ਭਾਰੀ ਬਹੁਮਤ ਨਾਲ।” The post ਅਰਵਿੰਦ ਕੇਜਰੀਵਾਲ ਤੇ CM ਮਾਨ ਨੇ ਕਾਂਗਰਸ ਦੇ ਖ਼ਿਲਾਫ਼ ਕਰਨਾਟਕ ‘ਚ ਚੋਣ ਪ੍ਰਚਾਰ ਕਰਨ ਲਈ ਚਾਰਟਰਡ ਜਹਾਜ਼ ਕਿਰਾਏ ‘ਤੇ ਲਏ: ਪ੍ਰਤਾਪ ਸਿੰਘ ਬਾਜਵਾ appeared first on TheUnmute.com - Punjabi News. Tags:
|
12,000 ਰੁਪਏ ਰਿਸ਼ਵਤ ਲੈਣ ਤੇ 7,000 ਰੁਪਏ ਹੋਰ ਰਿਸ਼ਵਤ ਮੰਗਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋ ਜੇ.ਈ. ਗ੍ਰਿਫਤਾਰ Friday 21 April 2023 12:15 PM UTC+00 | Tags: aam-aadmi-party breaking-news bribe-case cm-bhagwant-mann-against-corruption corruption crime-news latestnews latest-news news punjabi-news punjab-news the-unmute-breaking-news vigilance-bureau zero-tolerance ਚੰਡੀਗੜ੍ਹ 21 ਅਪ੍ਰੈਲ 2023: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜੀਰੋ ਸ਼ਹਿਣਸ਼ੀਲਤਾ ਦੀ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਸ਼ੁੱਕਰਵਾਰ ਨੂੰ ਰਾਜਨ ਕੁਮਾਰ ਜੇ.ਈ. ਬਿਜਲੀ ਉਪ ਮੰਡਲ-2, ਪੰਜਾਬ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸਾਖਾ) ਬਠਿੰਡਾ ਨੂੰ 12,000 ਰੁਪਏ ਹਾਸਲ ਕਰਨ ਅਤੇ 7,000 ਰੁਪਏ ਹੋਰ ਰਿਸ਼ਵਤ ਦੀ ਮੰਗ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਗੁਰਮੇਲ ਸਿੰਘ ਵਾਸੀ ਮੌੜ ਮੰਡੀ, ਜਿਲ੍ਹਾ ਬਠਿੰਡਾ ਵੱਲੋਂ ਮੁੱਖ ਮੰਤਰੀ ਦੀ ਐਂਟੀ ਕਰੱਪਸ਼ਨ ਐਕਸ਼ਨ ਲਾਈਨ ਉਪਰ ਕੀਤੀ ਗਈ ਆਨਲਾਈਨ ਸ਼ਿਕਾਇਤ ਦੇ ਆਧਾਰ ਉਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਗਿਆ ਹੈ ਕਿ ਉਕਤ ਜੇ.ਈ. ਵੱਲੋਂ ਪਿੰਡ ਕਰਾੜਵਾਲਾ, ਜਿਲ੍ਹਾ ਬਠਿੰਡਾ ਵਿਖੇ ਮੁਹੱਲਾ ਕਲੀਨਿਕ ਦੀ ਮੁਰੰਮਤ ਦੇ ਕੀਤੇ ਗਏ ਕੰਮਾਂ ਸਬੰਧੀ ਅਤੇ ਬਿਜਲੀ ਦੇ ਬਿੱਲਾਂ ਨੂੰ ਪਾਸ ਕਰਨ ਬਦਲੇ ਕੁੱਲ ਰਕਮ ਦੇ 5 ਫੀਸਦ ਦੇ ਹਿਸਾਬ ਨਾਲ 12,000 ਰੁਪਏ ਬਤੌਰ ਰਿਸ਼ਵਤ ਸ਼ਿਕਾਇਤਕਰਤਾ ਦੇ ਪਿਤਾ ਡਿਪਟੀ ਸਿੰਘ ਪਾਸੋਂ ਹਾਸਲ ਕਰ ਚੁੱਕਾ ਹੈ ਅਤੇ 3 ਫੀਸਦ ਦੇ ਹਿਸਾਬ ਨਾਲ ਹੋਰ 7000 ਰੁਪਏ ਹੋਰ ਰਿਸ਼ਵਤ ਦੀ ਮੰਗ ਕੀਤੀ ਹੈ ਜਿਸਦੀ ਸ਼ਿਕਾਇਤਕਰਤਾ ਵੱਲੋਂ ਰਿਕਾਰਡਿੰਗ ਕਰ ਲਈ ਸੀ ਜੋ ਉਸਨੇ ਵਿਜੀਲੈਂਸ ਨੂੰ ਬਤੌਰ ਸਬੂਤ ਦੇ ਦਿੱਤੀ ਹੈ। ਬੁਲਾਰੇ ਨੇ ਦੱਸਿਆ ਵਿਜੀਲੈਂਸ ਬਿਊਰੋ ਵੱਲੋਂ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਉਕਤ ਦੋਸ਼ੀ ਵੱਲੋਂ ਸ਼ਿਕਾਇਤਕਰਤਾ ਉਕਤ ਪਾਸੋਂ ਰਿਸ਼ਵਤ ਹਾਸਲ ਕਰਨ ਅਤੇ ਹੋਰ ਰਿਸ਼ਵਤ ਦੀ ਮੰਗ ਕਰਨਾ ਸਹੀ ਪਾਇਆ ਗਿਆ, ਜਿਸ ਦੇ ਆਧਾਰ ਉਤੇ ਰਾਜਨ ਕੁਮਾਰ ਜੇ.ਈ. ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ਼ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। The post 12,000 ਰੁਪਏ ਰਿਸ਼ਵਤ ਲੈਣ ਤੇ 7,000 ਰੁਪਏ ਹੋਰ ਰਿਸ਼ਵਤ ਮੰਗਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋ ਜੇ.ਈ. ਗ੍ਰਿਫਤਾਰ appeared first on TheUnmute.com - Punjabi News. Tags:
|
ਏ.ਐਸ.ਆਈ. ਤੇ ਹੋਮਗਾਰਡ 10,000 ਰੁਪਏ ਰਿਸ਼ਵਤ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ Friday 21 April 2023 12:20 PM UTC+00 | Tags: asi assistant-sub-inspector breaking-news bribe-case cm-bhagwant-mann guard-volunteer-arrsted latest-news news punjab-government punjab-news the-unmute-breaking-news the-unmute-punjabi-news vigilance-bureau ਚੰਡੀਗੜ੍ਹ, 21 ਅਪ੍ਰੈਲ 2023: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਅੱਜ ਪੁਲਿਸ ਚੌਕੀ ਰਾਮਨਗਰ, ਥਾਣਾ ਸਦਰ ਪਟਿਆਲਾ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਪਲਵਿੰਦਰ ਸਿੰਘ ਅਤੇ ਪੰਜਾਬ ਹੋਮ ਗਾਰਡ ਦੇ ਵਲੰਟੀਅਰ ਸੱਤਿਆਭਾਨ ਨੂੰ 10,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮਾਂ ਨੂੰ ਰਣਧੀਰ ਸਿੰਘ ਵਾਸੀ ਚੀਕਾ, ਹਰਿਆਣਾ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਪਰੋਕਤ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਤਿੰਨ ਟਰੱਕਾਂ ਨੂੰ ਬੇਰੋਕ-ਟੋਕ ਪੰਜਾਬ ਵਿੱਚ ਦਾਖਲ ਹੋਣ ਦੇਣ ਲਈ ਹਰੇਕ ਮਹੀਨੇ 30,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਪਟਿਆਲਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਦੋਵਾਂ ਪੁਲਿਸ ਮੁਲਜ਼ਮਾਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ। ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ। The post ਏ.ਐਸ.ਆਈ. ਤੇ ਹੋਮਗਾਰਡ 10,000 ਰੁਪਏ ਰਿਸ਼ਵਤ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ appeared first on TheUnmute.com - Punjabi News. Tags:
|
ਹੁਣ 8000 ਦੀ ਥਾਂ 16000 ਰੁਪਏ ਮਹੀਨਾ ਮਿਲੇਗਾ ਕੌਮੀ ਖਿਡਾਰੀਆਂ ਨੂੰ ਤਿਆਰੀ ਲਈ ਵਜ਼ੀਫਾ Friday 21 April 2023 12:29 PM UTC+00 | Tags: 147-national-games 147-national-games-medalists breaking-news games national-games news punjab-sports-department sports ਚੰਡੀਗੜ੍ਹ, 21 ਅਪ੍ਰੈਲ 2023: ਖੇਡਾਂ ਦੇ ਖੇਤਰ ਵਿਚ ਸੂਬੇ ਦੀ ਗਵਾਚੀ ਹੋਈ ਪੁਰਾਤਨ ਸ਼ਾਨ ਬਹਾਲ ਕਰਨ ਲਈ ਆਮ ਆਦਮੀ ਦੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੌਮੀ ਖੇਡਾਂ ਵਿਚ ਤਮਗਾ ਜਿੱਤਣ ਵਾਲੇ 147 ਖਿਡਾਰੀਆਂ ਦੀ ਸਮਰਪਿਤ ਭਾਵਨਾ ਅਤੇ ਵਚਨਬੱਧਤਾ ਦਾ ਸਤਿਕਾਰ ਕਰਦੇ ਹੋਏ ਇਨ੍ਹਾਂ ਖਿਡਾਰੀਆਂ ਨੂੰ 5.43 ਕਰੋੜ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ। ਅੱਜ ਇੱਥੇ ਮਿਊਂਸਪਲ ਭਵਨ ਵਿਖੇ ਕਰਵਾਏ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਪੰਜਾਬ ਪਹਿਲਾ ਸੂਬਾ ਬਣ ਗਿਆ ਜਿਸ ਨੇ ਕੌਮੀ ਖੇਡਾਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕੌਮੀ ਖੇਡਾਂ ਦੇ ਸੋਨ ਤਗਮਾ ਜੇਤੂਆਂ ਨੂੰ 5-5 ਲੱਖ ਰੁਪਏ, ਚਾਂਦੀ ਦੇ ਤਗਮਾ ਜੇਤੂਆਂ ਨੂੰ 3-3 ਲੱਖ ਰੁਪਏ ਅਤੇ ਕਾਂਸੀ ਦਾ ਤਗਮਾ ਜੇਤੂਆਂ ਨੂੰ 2-2 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਨੂੰ ਵੱਡਾ ਹੁਲਾਰਾ ਦੇਣ ਲਈ ਸੂਬਾ ਸਰਕਾਰ ਨੇ ਰੂਪ-ਰੇਖਾ ਤਿਆਰ ਕੀਤੀ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ, "ਸੂਬੇ ਦਾ ਨਾਂ ਰੌਸ਼ਨ ਕਰਨ ਲਈ ਸਾਰੇ ਖਿਡਾਰੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਮਾਨਤਾ ਦੇਣਾ ਸਾਡੀ ਸਰਕਾਰ ਦਾ ਨਿਮਾਣਾ ਜਿਹਾ ਉਪਰਾਲਾ ਹੈ।" ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਖਿਡਾਰੀਆਂ ਨੂੰ ਖੇਡਾਂ ਵਿੱਚ ਮੱਲਾਂ ਮਾਰਨ ਲਈ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਸੂਬੇ ਦੇ ਖਿਡਾਰੀਆਂ ਨੂੰ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਉਦੇਸ਼ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਾਉਣਾ ਹੈ ਜੋ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਬਰਾਬਰ ਦੇ ਹਿੱਸੇਦਾਰ ਬਣ ਸਕਦੇ ਹਨ। 'ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫਾ ਸਕੀਮ' ਤਹਿਤ ਖਿਡਾਰੀਆਂ ਨੂੰ 16,000 ਰੁਪਏ ਮਹੀਨਾ ਵਜ਼ੀਫ਼ਾ ਦੇਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੌਜਵਾਨ ਖਿਡਾਰੀਆਂ ਦਾ ਮਨੋਬਲ ਉੱਚਾ ਚੁੱਕਣ ਲਈ ਸੂਬਾ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਦੁੱਖ ਜ਼ਾਹਰ ਕੀਤਾ ਕਿ ਪਹਿਲਾਂ ਮਾਪੇ ਨਹੀਂ ਸੀ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਖੇਡਾਂ ਵਿੱਚ ਹਿੱਸਾ ਲੈਣ ਪਰ ਹੁਣ ਇਹ ਪਹਿਲਕਦਮੀ ਫੈਸਲਾਕੁੰਨ ਬਦਲਾਅ ਲਿਆਏਗੀ ਅਤੇ ਉਭਰਦੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਖੇਡਾਂ ਵਿੱਚ ਹਿੱਸਾ ਲੈਣ ਲਈ ਉੱਚ ਪੱਧਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਕੇ ਸੂਬੇ ਵਿੱਚ ਖੇਡਾਂ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਖਿਡਾਰੀਆਂ ਨੂੰ ਪੇਸ਼ੇਵਰ ਕੋਚ, ਖੁਰਾਕ ਅਤੇ ਹੋਰ ਸਹੂਲਤਾਂ ਦੇ ਨਾਲ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਉਹ ਆਪਣੇ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਖੇਡ ਨੀਤੀ ਛੇਤੀ ਹੀ ਲਾਗੂ ਕੀਤੀ ਜਾ ਰਹੀ ਹੈ, ਜਿਸ ਵਿੱਚ ਓਲੰਪਿਕ ਅਤੇ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਮੈਡਲ ਜਿੱਤਣ ‘ਤੇ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨੀਤੀ ਦਾ ਖਰੜਾ ਸਾਰੇ ਭਾਈਵਾਲਾਂ ਦੀ ਵਿਚਾਰ-ਚਰਚਾ ਨਾਲ ਤਿਆਰ ਕੀਤਾ ਗਿਆ ਹੈ ਤਾਂ ਜੋ ਖੇਡਾਂ ਅਤੇ ਖਿਡਾਰੀਆਂ ਨੂੰ ਵੱਡਾ ਉਤਸ਼ਾਹ ਮਿਲ ਸਕੇ। ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਮੁੱਖ ਉਦੇਸ਼ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਵਜੋਂ ਉਭਾਰਨਾ ਹੈ। ਖੇਡਾਂ ਨੂੰ ਅਣਗੌਲਿਆਂ ਕਰਨ ਲਈ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਬੇਰੁਖੀ ਵਾਲੇ ਰਵੱਈਏ ਕਾਰਨ ਖੇਡਾਂ ਵਿੱਚ ਕਈ ਦਿੱਗਜ਼ ਖਿਡਾਰੀ ਪੈਦਾ ਕਰਨ ਵਾਲਾ ਸੂਬਾ ਖੇਡਾਂ ਦੇ ਖੇਤਰ ਵਿੱਚ ਪਛੜ ਗਿਆ। ਹਾਲਾਂਕਿ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਕੂਲਾਂ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ, ਸੂਬਾ ਸਰਕਾਰ ਹੁਣ ਡੀ.ਪੀ. ਅਤੇ ਪੀ.ਟੀ.ਆਈ. ਅਧਿਆਪਕਾਂ ਦੀ ਭਰਤੀ ਜੰਗੀ ਪੱਧਰ ‘ਤੇ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ ਅਤੇ ਪਿੰਡਾਂ ਵਿੱਚ ਜਲਦੀ ਹੀ ਵਿਸ਼ਵ ਪੱਧਰੀ ਖੇਡ ਸਟੇਡੀਅਮ ਬਣਾਏ ਜਾਣਗੇ ਤਾਂ ਜੋ ਪੇਂਡੂ ਲੋਕਾਂ ਦੀ ਉੱਭਰਦੀ ਪ੍ਰਤਿਭਾ ਨੂੰ ਨਿਖਾਰਿਆ ਜਾ ਸਕੇ ਤਾਂ ਜੋ ਨੌਜਵਾਨ ਨਸ਼ਿਆਂ ਦੀ ਅਲਾਮਤ ਤੋਂ ਦੂਰ ਰਹਿ ਸਕਣ। ਮੁੱਖ ਮੰਤਰੀ ਨੇ ਆਖਿਆ ਕਿ ਸਾਡੇ ਖਿਡਾਰੀਆਂ ਨੇ ਸੂਬੇ ਲਈ ਨਾਮਣਾ ਖੱਟਿਆ ਹੈ ਅਤੇ ਹੁਣ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਨ੍ਹਾਂ ਪ੍ਰਾਪਤੀਆਂ ਨੂੰ ਮਾਨਤਾ ਦਿੱਤੀ ਜਾਵੇ। ਮਹਾਨ ਖਿਡਾਰੀਆਂ ਤੇ ਉਨ੍ਹਾਂ ਦੀਆਂ ਉਪਲਬਧੀਆਂ ਨਾਲ ਆਪਣੀ ਨਿੱਜੀ ਸਾਂਝ ਜ਼ਾਹਰ ਕਰਦਿਆਂ ਭਗਵੰਤ ਮਾਨ ਨੇ ਖ਼ਾਸ ਤੌਰ ਉਤੇ ਉਸੈਨ ਬੋਲਟ, ਮਾਰਟਿਨਾ ਨਵਰਾਤੀਲੋਵਾ, ਬੋਰਿਸ ਬੇਕਰ, ਮਾਰੀਆ ਸ਼ਾਰਾਪੋਵਾ, ਅਰਜੁਨਾ ਰਾਣਾਤੁੰਗਾ ਤੇ ਹੋਰ ਖਿਡਾਰੀਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਖੇਡਾਂ ਦੇ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਦਰਜ ਕੀਤੀਆਂ। ਉਨ੍ਹਾਂ ਖਿਡਾਰੀਆਂ ਨੂੰ ਕਿਹਾ ਕਿ ਉਹ ਖੇਡਾਂ ਵਿੱਚ ਆਪਣੀ ਵੱਖਰੀ ਥਾਂ ਬਣਾਉਣ ਲਈ ਇਨ੍ਹਾਂ ਮਹਾਨ ਖਿਡਾਰੀਆਂ ਦੇ ਨਕਸ਼ੇ-ਕਦਮ ਉਤੇ ਚੱਲਣ। ਸਵੈ-ਵਿਸ਼ਵਾਸ, ਮਿਹਨਤ ਤੇ ਸਮਰਪਣ ਨੂੰ ਸਫ਼ਲਤਾ ਦੀ ਕੁੰਜੀ ਦੱਸਦਿਆਂ ਮੁੱਖ ਮੰਤਰੀ ਨੇ ਉੱਭਰਦੇ ਖਿਡਾਰੀਆਂ ਨੂੰ ਹਰੇਕ ਸਥਿਤੀ ਵਿੱਚ ਆਪਣੇ ਅਤੇ ਆਪਣੀ ਕਾਬਲੀਅਤ ਵਿੱਚ ਵਿਸ਼ਵਾਸ ਰੱਖਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਇਹ ਸਵੈ-ਵਿਸ਼ਵਾਸ ਸਾਰੇ ਅੜਿੱਕਿਆਂ ਨੂੰ ਪਾਰ ਕਰਨ ਅਤੇ ਦੇਸ਼ ਲਈ ਤਗਮੇ ਜਿੱਤਣ ਵਿੱਚ ਮਦਦਗਾਰ ਹੋਵੇਗਾ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬੇ ਦੇ ਨੌਜਵਾਨ ਪੰਜਾਬ ਤੇ ਦੇਸ਼ ਲਈ ਤਗਮੇ ਜਿੱਤ ਕੇ ਇਤਿਹਾਸ ਸਿਰਜਣਗੇ। ਨਵੇਂ ਸਟੇਡੀਅਮ ਉਸਾਰਨ ਲਈ ਖੇਡ ਬਜਟਵਿਦਿਆਰਥੀਆਂ ਲਈ ਸੁਨਹਿਰੀ ਭਵਿੱਖ ਯਕੀਨੀ ਬਣਾਉਣ ਲਈ 'ਸਕੂਲ ਆਫ਼ ਐਮੀਨੈਂਸ' ਨੂੰ ਕ੍ਰਾਂਤੀਕਾਰੀ ਕਦਮ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਮੋਹਰੀ ਬਣਾਉਣ ਲਈ ਇਹ ਬਹੁਤ ਵੱਡੀ ਪੁਲਾਂਘ ਹੈ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਇਹ ਸਕੂਲ ਵਿਦਿਆਰਥੀਆਂ ਨੂੰ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਵਿੱਚ ਕਾਨਵੈਂਟ ਸਕੂਲਾਂ ਤੋਂ ਪੜ੍ਹੇ ਵਿਦਿਆਰਥੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਣਗੇ, ਜਿਸ ਤਹਿਤ ਵਿਸ਼ੇਸ਼ ਤੌਰ ਉਤੇ ਕਰੀਅਰ ਕੌਂਸਲਿੰਗ ਉਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਕੂਲ ਦੇਸ਼ ਭਰ ਦੀਆਂ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਵਾਸਤੇ ਅਹਿਮ ਭੂਮਿਕਾ ਨਿਭਾਉਣਗੇ। ਮੁੱਖ ਮੰਤਰੀ ਨੇ ਸਪੱਸ਼ਟ ਤੌਰ ਉਤੇ ਕਿਹਾ ਕਿ ਸੂਬਾ ਸਰਕਾਰ ਨੇ ਪਿੰਡ ਪੱਧਰ ਉਤੇ ਨਵੇਂ ਸਟੇਡੀਅਮ ਉਸਾਰਨ ਲਈ ਖੇਡ ਬਜਟ ਵਿੱਚ ਪਹਿਲਾਂ ਹੀ ਵਾਧਾ ਕੀਤਾ ਗਿਆ ਹੈ ਤਾਂ ਕਿ ਪਿੰਡ ਪੱਧਰ ਜਿੱਥੇ ਕੁਦਰਤੀ ਹੁਨਰ ਮੌਜੂਦ ਹੈ, ਵਿੱਚ ਹੁਨਰ ਨੂੰ ਤਰਾਸ਼ਿਆ ਜਾਵੇ, ਜਦੋਂ ਕਿ ਪਹਿਲਾਂ ਇਸ ਨੂੰ ਨਜ਼ਰਅੰਦਾਜ਼ ਕੀਤਾ ਗਿਆ। 'ਖੇਡਾਂ ਵਤਨ ਪੰਜਾਬ ਦੀਆਂ' ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਨੇ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਹੁਲਾਰਾ ਦੇ ਕੇ ਖਿਡਾਰੀਆਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਵਿੱਚ ਲਗਾਇਆ। ਭਗਵੰਤ ਮਾਨ ਨੇ ਕਿਹਾ ਕਿ ਅਜਿਹੀਆਂ ਸਿਰੜੀ ਕੋਸ਼ਿਸ਼ਾਂ ਖੇਡਾਂ ਦੇ ਪਿੜ ਵਿੱਚ ਖਿਡਾਰੀਆਂ ਨੂੰ ਪਲੇਟਫਾਰਮ ਮੁਹੱਈਆ ਕਰਵਾ ਕੇ ਨਤੀਜੇ ਸਾਹਮਣੇ ਲਿਆਉਣਗੀਆਂ। ਭਗਵੰਤ ਮਾਨ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਪਿਛਲੀਆਂ ਸਰਕਾਰਾਂ ਦੀਆਂ ਡੰਗ-ਟਪਾਊ ਨੀਤੀਆਂ ਕਾਰਨ ਪੰਜਾਬ ਪੁਲਿਸ ਦੀ ਹਾਕੀ ਟੀਮ, ਜੇ.ਸੀ.ਟੀ. ਫਗਵਾੜਾ ਤੇ ਰੇਲ ਕੋਚ ਫੈਕਟਰੀ ਦੀਆਂ ਫੁਟਬਾਲ ਟੀਮਾਂ ਨੂੰ ਦਹਾਕਿਆਂ ਤੱਕ ਨਜ਼ਰਅੰਦਾਜ਼ ਕਰੀ ਰੱਖਿਆ ਪਰ ਹੁਣ ਸੂਬੇ ਦੀਆਂ ਇਨ੍ਹਾਂ ਮੋਹਰੀ ਟੀਮਾਂ ਨੂੰ ਸੁਰਜੀਤ ਕਰਨ ਲਈ ਕੋਸ਼ਿਸ਼ਾਂ ਚੱਲ ਰਹੀਆਂ ਹਨ। ਇਸ ਦੌਰਾਨ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਦੀ ਖੇਡ ਨੀਤੀ ਨੂੰ ਇਕ ਨਿਵੇਕਲਾ ਦਸਤਾਵੇਜ਼ ਬਣਾਉਣ ਲਈ ਵਿਭਾਗ ਸਖ਼ਤ ਮਿਹਨਤ ਕਰ ਰਿਹਾ ਹੈ, ਜਿਹੜੀ ਖਿਡਾਰੀਆਂ ਨੂੰ ਅਨੁਕੂਲ ਮਾਹੌਲ ਮੁਹੱਈਆ ਕਰੇਗੀ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਥਲ ਸੈਨਾ, ਜਲ ਸੈਨਾ ਤੇ ਹੋਰ ਸੇਵਾਵਾਂ ਦੇ ਕੌਮੀ ਐਵਾਰਡ ਜੇਤੂਆਂ ਨੂੰ ਸੂਬਾ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ। The post ਹੁਣ 8000 ਦੀ ਥਾਂ 16000 ਰੁਪਏ ਮਹੀਨਾ ਮਿਲੇਗਾ ਕੌਮੀ ਖਿਡਾਰੀਆਂ ਨੂੰ ਤਿਆਰੀ ਲਈ ਵਜ਼ੀਫਾ appeared first on TheUnmute.com - Punjabi News. Tags:
|
ਪਟਿਆਲਾ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਨਵੇਕਲੀ ਪਹਿਲ ਦੇ ਤਹਿਤ ਲੋਕਾਂ ਦੇ ਗੁੰਮ ਹੋਏ ਮੋਬਾਇਲ ਫ਼ੋਨ ਟਰੇਸ ਕਰਕੇ ਉਨ੍ਹਾਂ ਦੇ ਅਸਲੀ ਮਾਲਕਾ ਦੇ ਕੀਤੇ ਹਵਾਲੇ Friday 21 April 2023 12:40 PM UTC+00 | Tags: breaking-news crime cyber-crime latest-news news patiala patiala-police patiala-polices-cyber-crime-cell punjab-police snaching ssp-varun-sharma the-unmute-breaking-news the-unmute-punjabi-news ਪਟਿਆਲਾ, 21 ਅਪ੍ਰੈਲ 2023: ਐਸ.ਐਸ.ਪੀ. ਪਟਿਆਲਾ (Patiala) ਵਰੁਣ ਸ਼ਰਮਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਜਿਸ ਤਰਾ ਅੱਜ-ਕੱਲ੍ਹ ਦੀ ਰੁਝੇਵਿਆਂ ਨਾਲ ਭਰੀ ਜ਼ਿੰਦਗੀ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਦੇ ਤਣਾਓ ਦੇ ਮਹੌਲ ਦੇ ਵਿੱਚ ਹੈ, ਇਸ ਤਣਾਓ ਵਿੱਚ ਕਦੇ ਕਿਸੇ ਦਾ ਮੋਬਾਇਲ ਬੱਸ ਵਿੱਚ ਰਹਿ ਜਾਂਦਾ ਹੈ, ਕਦੇ ਰਸਤੇ ਵਿੱਚ ਡਿੱਗ ਜਾਂਦਾ ਹੈ, ਕਦੇ ਵਿਅਕਤੀ ਆਪਣਾ ਮੋਬਾਇਲ ਕਿਧਰੇ ਰੱਖ ਕੇ ਭੁੱਲ ਜਾਂਦਾ ਹੈ, ਇਹਨਾਂ ਅਣਗਹਿਲੀਆਂ ਦੇ ਚੱਲਦਿਆਂ ਮੋਬਾਇਲ ਫ਼ੋਨ ਗੁੰਮ ਹੋ ਜਾਂਦੇ ਹਨ, ਤਾਂ ਪਟਿਆਲਾ ਪੁਲਿਸ ਆਪ ਸਭ ਦੀ ਸੇਵਾ ਅਤੇ ਸੁਰੱਖਿਆ ਲਈ ਹਮੇਸ਼ਾ ਵਚਨਬੱਧ ਹੈ। ਪਟਿਆਲਾ ਪੁਲਿਸ ਦਾ ਸਾਈਬਰ ਸੈੱਲ ਆਪ ਸਭ ਦੀ ਮਿਹਨਤ ਦੀ ਕਮਾਈ ਦੀ ਕਦਰ ਕਰਦਾ ਹੈ ਅਤੇ ਉਸ ਕਮਾਈ ਨਾਲ ਖ਼ਰੀਦੇ ਮੋਬਾਇਲ ਫ਼ੋਨ ਜਦੋਂ ਗੁੰਮ ਹੋ ਜਾ ਦੇ ਹਨ ਤਾਂ ਉਨ੍ਹਾਂ ਮੋਬਾਇਲ ਫੋਨਾਂ ਨੂੰ ਟਰੇਸ ਕਰਨ ਦੀ ਤਨਦੇਹੀ ਨਾਲ ਕੋਸ਼ਿਸ਼ਾਂ ਕਰਦਾ ਹੈ। ਪਟਿਆਲਾ ਪੁਲਿਸ (Patiala Police) ਦੇ ਸਾਈਬਰ ਕ੍ਰਾਈਮ ਸੈੱਲ ਵੱਲੋਂ ਪਿਛਲੇ ਕੁਝ ਸਮੇਂ ਵਿੱਚ ਮਿਸਿੰਗ ਫੋਨਾਂ ਦੀਆ ਮੋਸੂਲ ਹੋਈਆ ਦਰਖਾਸਤਾਂ 'ਤੇ ਕਾਰਵਾਈ ਕਰਦੇ ਹੋਏ, ਅੱਜ ਮਿਤੀ 21-04-2023 ਨੂੰ ਤਕਰੀਬਨ 70 ਮੋਬਾਇਲ ਫ਼ੋਨ ਟਰੇਸ ਕਰਕੇ ਇਹਨਾਂ ਫੋਨਾਂ ਦੇ ਅਸਲ ਵਾਰਿਸਾਂ ਨੂੰ ਵਾਪਸ ਕੀਤੇ ਗਏ ਹਨ। ਪਟਿਆਲਾ ਪੁਲਿਸ ਵੱਲੋਂ ਆਪ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਆਪ ਜੀ ਦਾ ਮੋਬਾਇਲ ਫ਼ੋਨ ਕਿਧਰੇ ਗੁੰਮ ਹੋ ਜਾਂਦਾ ਹੈ ਤਾਂ ਤੁਰੰਤ ਸਬੰਧਿਤ ਪੁਲਿਸ ਸਾਂਝ ਕੇਂਦਰ ਵਿਖੇ ਮਿਸਿੰਗ ਰਿਪੋਰਟ ਕਰਵਾ ਕੇ, ਸਾਈਬਰ ਕ੍ਰਾਈਮ ਸੈਲ ਵਿਖੇ ਦਰਖਾਸਤ ਦਰਜ ਕਰਵਾਈ ਜਾਵੇ। ਜੇਕਰ ਕਿਸੇ ਵਿਅਕਤੀ ਨੂੰ ਕੋਈ ਮੋਬਾਇਲ ਗਿਰਿਆ ਮਿਲਦਾ ਹੈ ਤਾਂ ਉਸ ਨੂੰ ਨੇੜਲੇ ਥਾਣੇ ਜਾ ਸਾਈਬਰ ਸੈੱਲ ਦਫ਼ਤਰ ਪਟਿਆਲਾ ਦੇ ਸਪੁਰਦ ਕੀਤਾ ਜਾਵੇ। ਸਾਈਬਰ ਕ੍ਰਾਈਮ ਸੈੱਲ ਪਟਿਆਲਾ ਵੱਲੋਂ ਪਿਛਲੇ 03 ਮਹੀਨਿਆਂ ਦੇ ਅਰਸੇ ਦੌਰਾਨ ਵੱਖ-ਵੱਖ ਆਨਲਾਈਨ ਫਰਾਡ ਦੀਆ ਮਸੂਲ ਹੋਈਆਂ ਦਰਖਾਸਤਾਂ ਤੇ ਕਾਰਵਾਈ ਕਰਦੇ ਹੋਏ ਤਕਰੀਬਨ 50,00,000 (ਪੰਜਾਹ ਲੱਖ) ਰੁਪਏ ਦਰਖਾਸਤ ਕਰਤਾਵਾ ਨੂੰ ਰਿਫੰਡ ਕਰਵਾਏ ਗਏ ਅਤੇ ਇਸ ਤੋ ਇਲਾਵਾ ਏ.ਟੀ.ਐਮ ਫਰਾਡ ਕਰਨ ਵਾਲੇ ਅੰਤਰਰਾਜੀ ਗਿਰੋਹ ਨੂੰ ਟਰੇਸ ਕਰ ਕੇ ਉਨ੍ਹਾਂ ਦੇ ਖ਼ਿਲਾਫ਼ ਸਾਲ 2023 ਦਾ ਪਹਿਲਾ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ। The post ਪਟਿਆਲਾ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਨਵੇਕਲੀ ਪਹਿਲ ਦੇ ਤਹਿਤ ਲੋਕਾਂ ਦੇ ਗੁੰਮ ਹੋਏ ਮੋਬਾਇਲ ਫ਼ੋਨ ਟਰੇਸ ਕਰਕੇ ਉਨ੍ਹਾਂ ਦੇ ਅਸਲੀ ਮਾਲਕਾ ਦੇ ਕੀਤੇ ਹਵਾਲੇ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਨੇ ਚਾਲੂ ਖਰੀਦ ਸੀਜ਼ਨ ਦੌਰਾਨ ਹੁਣ ਤੱਕ 45 ਲੱਖ ਮੀਟਰਕ ਟਨ ਕਣਕ ਦੀ ਕੀਤੀ ਖਰੀਦ: ਲਾਲ ਚੰਦ ਕਟਾਰੂਚੱਕ Friday 21 April 2023 12:49 PM UTC+00 | Tags: aam-aadmi-party breaking-news cm-bhagwant-mann lal-chand-kataruchak latest-news news punjab-government punjab-mandi-board punjab-news punjab-procures-wheat punjab-rabbi-season rabbi-season shiromani-akali-dal the-unmute-breaking-news ਚੰਡੀਗੜ੍ਹ /ਬੰਗਾ/ਨਵਾਂਸ਼ਹਿਰ, 21 ਅਪ੍ਰੈਲ, 2023: ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ, ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਪੰਜਾਬ ਨੇ ਲੰਘੇੇ ਦਿਨ ਤੱਕ ਰਾਜ ਦੀਆਂ ਮੰਡੀਆਂ ਵਿੱਚ ਲਗਭਗ 45 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਖੁਰਾਕ ਤੇ ਸਿਵਲ ਸਪਲਾਈ ਮੰਤਰੀ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਬੰਗਾ ਮੰਡੀ ਵਿਖੇ ਖਰੀਦ ਕਾਰਜਾਂ ਦਾ ਜਾਇਜ਼ਾ ਲੈਣ ਆਏ ਹੋਏ ਸਨ। ਉਨ੍ਹਾਂ ਇਸ ਤੋਂ ਪਹਿਲਾਂ ਨਵਾਂਸ਼ਹਿਰ ਵਿਖੇ ਖਰੀਦ ਏਜੰਸੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਖਰੀਦ ਸੀਜ਼ਨ ਦੀ ਪ੍ਰਗਤੀ ਅਤੇ ਮੁਸ਼ਕਿਲਾਂ ਸਬੰਧੀ ਸਮੀਖਿਆ ਮੀਟਿੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਿਫ਼ਾਰਸ਼ ਕੀਤੇ 'ਮੁੱਲ ਕਟੌਤੀ' (ਵੈਲਿਯੂ ਕੱਟ) ਦੀ ਕਟੌਤੀ ਕੀਤੇ ਬਿਨਾਂ ਹੁਣ ਤੱਕ ਦੋ ਲੱਖ ਕਿਸਾਨਾਂ ਦੇ ਖਾਤਿਆਂ ਵਿੱਚ 7300 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਖੁਰਾਕ ਮੰਤਰੀ ਨੇ ਕਿਹਾ, "ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਖਰੀਦ ਏਜੰਸੀਆਂ ਨੂੰ ਕਿਸਾਨਾਂ ਨੂੰ ਬਿਨਾਂ ਕਿਸੇ ਨੁਕਸਾਨ ਦੇ ਕਣਕ ਦੀ ਪੂਰੀ ਰਕਮ ਅਦਾ ਕਰਨ ਦੇ ਸਖ਼ਤ ਹੁਕਮ ਦਿੱਤੇ ਹਨ।" ਉਨ੍ਹਾਂ ਕਿਹਾ ਕਿ ਕਟੌਤੀ ਦੇਸ਼ ਦੇ ਅੰਨਦਾਤੇ ਨਾਲ ਸਰਾਸਰ ਬੇਇਨਸਾਫ਼ੀ ਹੋਵੇਗੀ ਅਤੇ ਇਸ ਨਾਲ ਉਨ੍ਹਾਂ ਦੀਆਂ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਭਾਈਚਾਰਾ ਜੋ ਪਹਿਲਾਂ ਹੀ ਭਾਰੀ ਮੀਂਹ ਦੇ ਕਹਿਰ ਦੀ ਮਾਰ ਹੇਠ ਸੀ, ਫ਼ਸਲਾਂ ਦੇ ਨੁਕਸਾਨ ਬਾਅਦ ਇਸ ਕੱਟ ਨੂੰ ਸਹਿਣ ਦੀ ਸਥਿਤੀ 'ਚ ਨਹੀਂ ਸੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਕਿਸਾਨਾਂ ਦੀ ਫ਼ਸਲ 'ਤੇ ਇਹ ਮੁੱਲ ਕਟੌਤੀ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਸੂਬੇ ਦੇ ਕਿਸਾਨ ਪਹਿਲਾਂ ਹੀ ਦੇਸ਼ ਦੇ ਅੰਨ ਭੰਡਾਰ ਵਿੱਚ ਵੱਡਾ ਯੋਗਦਾਨ ਪਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਿਸਾਨਾਂ ਨੂੰ ਹੋਰ ਮੁਸ਼ਕਲ ਤੋਂ ਬਚਾਉਣ ਲਈ ਤੁਰੰਤ ਖਰੀਦ ਕਰਨ ਅਤੇ ਅਦਾਇਗੀ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਅਸੀਂ ਕੁਦਰਤੀ ਆਫਤਾਂ ਨਾਲ ਝੰਬੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬੰਗਾ ਮੰਡੀ ਵਿੱਚ ਆਪਣੀ ਫ਼ਸਲ ਵੇਚਣ ਆਏ ਕਿਸਾਨ ਮੱਖਣ ਸਿੰਘ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ, ਉਨ੍ਹਾਂ ਨੂੰ ਮੰਡੀਆਂ ਵਿੱਚ ਆ ਰਹੀ ਮੁਸ਼ਕਲ ਬਾਰੇ ਪੁੱਛਿਆ, ਪਰ ਕਿਸਾਨਾਂ ਨੇ ਸਰਕਾਰ ਵੱਲੋਂ ਨਿਰਵਿਘਨ ਖਰੀਦ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਤੋਂ ਮਾਰਕੀਟ ਕਮੇਟੀਆਂ ਵੱਲੋਂ ਕੀਤੇ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਲਈ ਪਰ ਉਨ੍ਹਾਂ ਕੁਝ ਹੋਰ ਵਾਧੂ ਪਖਾਨਿਆਂ ਦੀ ਮੰਗ ਕਰਦਿਆਂ ਮੌਜੂਦਾ ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ। ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਮੌਕੇ 'ਤੇ ਹੀ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਅਗਲੇ ਖਰੀਦ ਸੀਜ਼ਨ ਤੱਕ ਹੋਰ ਪਖਾਨਾ ਯੂਨਿਟਾਂ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਬੰਗਾ ਤੋਂ ਸੀਨੀਅਰ ਆਪ ਆਗੂ ਕੁਲਜੀਤ ਸਿੰਘ ਸਰਹਾਲ, ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਘਣਸ਼ਿਆਮ ਥੋਰੀ, ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ, ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਐਸ ਡੀ ਐਮ ਮੇਜਰ ਸ਼ਿਵਰਾਜ ਬੱਲ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਸਨ। ਨੀਲੇ ਕਾਰਡਾਂ (ਆਟਾ ਦਾਲ ਸਕੀਮ) ਦੀ ਤਸਦੀਕ ਸਬੰਧੀ ਮੀਡੀਆ ਦੇ ਇੱਕ ਸਵਾਲ ਦੇ ਜਵਾਬ ਵਿੱਚ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਕਿਹਾ ਕਿ ਇਹ ਪ੍ਰਕਿਰਿਆ ਬਿਨਾਂ ਕਿਸੇ ਦਖਲ-ਅੰਦਾਜ਼ੀ ਦੇ ਚੱਲ ਰਹੀ ਹੈ ਅਤੇ ਇਹ ਯਕੀਨ ਦਿਵਾਇਆ ਕਿ ਯੋਜਨਾ ਦਾ ਲਾਭ ਕੇਵਲ ਜਾਇਜ਼ ਲਾਭਪਾਤਰੀਆਂ ਨੂੰ ਹੀ ਮਿਲੇਗਾ। ਇਸ ਤੋਂ ਪਹਿਲਾਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਨਵਾਂਸ਼ਹਿਰ ਦੇ ਡੀ ਸੀ ਦਫ਼ਤਰ ਦੇ ਮੀਟਿੰਗ ਹਾਲ ਵਿਖੇ ਖਰੀਦ ਏਜੰਸੀਆਂ ਦੀ ਸਮੀਖਿਆ ਮੀਟਿੰਗ ਵੀ ਕੀਤੀ। ਉਨ੍ਹ੍ਹਾਂ ਨੇ ਖਰੀਦ ਏਜੰਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵੀ ਪੁੱਛਿਆ ਅਤੇ ਖਰੀਦ ਵਿੱਚ ਤੇਜ਼ੀ ਬਰਕਰਾਰ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਲਿਫਟਿੰਗ ਨੂੰ ਵੀ ਵਧਾਉਣ ਲਈ ਕਿਹਾ। ਇਸ ਮੌਕੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੰਘੀ ਸ਼ਾਮ ਤੱਕ ਜ਼ਿਲ੍ਹੇ 'ਚ 85000 ਦੇ ਕਰੀਬ ਮੀਟ੍ਰਿਕ ਟਨ ਕਣਕ ਖਰੀਦ ਕੀਤੀ ਜਾ ਚੁੱਕੀ ਹੈ ਅਤੇ 131 ਕਰੋੜ ਰੁਪਏ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ 'ਚ ਤਬਦੀਲ ਕੀਤੀ ਜਾ ਚੁੱਕੀ ਹੈ। ਇਸ ਮੌਕੇ ਉਨ੍ਹਾਂ ਨਾਲ ਡਾਇਰੈਕਟਰ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਘਨਸ਼ਿਆਮ ਥੋਰੀ ਵੀ ਹਾਜ਼ਰ ਸਨ। ਨਵਾਂਸ਼ਹਿਰ ਵਿਖੇ ਵਿਧਾਇਕ ਬਲਾਚੌਰ ਸ੍ਰੀਮਤੀ ਸੰਤੋਸ਼ ਕਟਾਰੀਆ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਜਲਾਲਪੁਰ, ਸੀਨੀਅਰ ਆਪ ਆਗੂ ਬੰਗਾ ਕੁਲਜੀਤ ਸਿੰਘ ਸਰਹਾਲ ਤੋਂ ਇਲਾਵਾ ਡੀ ਸੀ ਐਨ ਪੀ ਐਸ ਰੰਧਾਵਾ ਅਤੇ ਐਸ ਐਸ ਪੀ ਭਗੀਰਥ ਸਿੰਘ ਮੀਨਾ ਨੇ ਖੁਰਾਜ ਤੇ ਸਿਵਲ ਸਪਲਾਈ ਮੰਤਰੀ ਦਾ ਸਵਾਗਤ ਕੀਤਾ। The post ਪੰਜਾਬ ਸਰਕਾਰ ਨੇ ਚਾਲੂ ਖਰੀਦ ਸੀਜ਼ਨ ਦੌਰਾਨ ਹੁਣ ਤੱਕ 45 ਲੱਖ ਮੀਟਰਕ ਟਨ ਕਣਕ ਦੀ ਕੀਤੀ ਖਰੀਦ: ਲਾਲ ਚੰਦ ਕਟਾਰੂਚੱਕ appeared first on TheUnmute.com - Punjabi News. Tags:
|
ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ, ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਜਾਣਿਆ ਹਾਲ Friday 21 April 2023 12:58 PM UTC+00 | Tags: breaking-news cm-bhagwant-mann former-cm-parkash-singh-badal mohali mohali-news news parkash-singh-badal punjab-government the-unmute-breaking-news union-minister-amit-shah ਚੰਡੀਗੜ੍ਹ,21 ਅਪ੍ਰੈਲ 2023: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੂੰ ਸਾਹ ਲੈਣ ਦੀ ਸ਼ਿਕਾਇਤ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਡਾਕਟਰਾਂ ਵੱਲੋਂ 95 ਸਾਲਾ ਬਾਦਲ ਦੀ ਸਿਹਤ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਸਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਦਿਆਂ ਲਿਖਿਆ "ਇਹ ਜਾਣ ਕੇ ਚਿੰਤਤ ਹਾਂ ਕਿ ਦਿੱਗਜ ਨੇਤਾ ਪ੍ਰਕਾਸ਼ ਸਿੰਘ ਬਾਦਲ ਬੀਮਾਰ ਹਨ ਅਤੇ ਹਸਪਤਾਲ ਵਿੱਚ ਦਾਖਲ ਹਨ। ਸੁਖਬੀਰ ਸਿੰਘ ਬਾਦਲ ਨਾਲ ਉਨ੍ਹਾਂ ਦੀ ਸਿਹਤ ਸਬੰਧੀ ਟੈਲੀਫੋਨ ‘ਤੇ ਗੱਲਬਾਤ ਕੀਤੀ। ਮੈਂ ਪ੍ਰਮਾਤਮਾ ਅੱਗੇ ਉਸਦੀ ਜਲਦੀ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ। ਪ੍ਰਕਾਸ਼ ਸਿੰਘ ਬਾਦਲ ਨੂੰ ਐਤਵਾਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। The post ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ, ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਜਾਣਿਆ ਹਾਲ appeared first on TheUnmute.com - Punjabi News. Tags:
|
ਆਬਕਾਰੀ ਵਿਭਾਗ ਵੱਲੋਂ ਵਿਆਹ/ਨਿੱਜੀ ਸਮਾਗਮਾਂ ਲਈ ਸ਼ਰਾਬ ਦੇ ਪਰਮਿਟ ਦੇ ਨਾਲ ਵੱਧ ਤੋਂ ਵੱਧ ਪ੍ਰਚੂਨ ਮੁੱਲ ਸੂਚੀ ਮੁਹੱਈਆ ਕਰਨ ਦੀ ਸ਼ੁਰੂਆਤ: ਹਰਪਾਲ ਸਿੰਘ ਚੀਮਾ Friday 21 April 2023 01:12 PM UTC+00 | Tags: aam-aadmi-party breaking-news cm-bhagwant-mann excise-department harpal-singh-cheema latest-news news punjab-excise-department punjab-finance punjab-government punjabi-news the-unmute-breaking-news the-unmute-punjab ਚੰਡੀਗੜ੍ਹ, 21 ਅਪ੍ਰੈਲ 2023: ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਕਿਹਾ ਕਿ ਆਬਕਾਰੀ ਵਿਭਾਗ (Excise Department) ਨੇ ਆਮ ਲੋਕਾਂ ਨੂੰ ਸ਼ਰਾਬ ਮਾਫੀਆ ਦੇ ਹੱਥੋਂ ਹੋਣ ਵਾਲੀ ਕਿਸੇ ਵੀ ਲੁੱਟ ਤੋਂ ਬਚਾਉਣ ਲਈ ਵਿਆਹ/ਨਿੱਜੀ ਸਮਾਗਮਾਂ ਲਈ ਸ਼ਰਾਬ ਦੇ ਪਰਮਿਟ ਦੇ ਨਾਲ-ਨਾਲ ਸ਼ਰਾਬ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ ਸੂਚੀ ਮੁਹੱਈਆ ਕਰਨ ਦੀ ਪਹਿਲਕਦਮੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਆਬਕਾਰੀ ਵਿਭਾਗ (Excise Department) ਵੱਲੋਂ ਸ਼ਰਾਬ ਦੀ ਗੁਣਵੱਤਾ, ਮਾਤਰਾ ਅਤੇ ਸਮਾਗਮ ਦੀ ਮਿਤੀ ਅਤੇ ਸਥਾਨ ਦਾ ਜ਼ਿਕਰ ਕਰਦੇ ਹੋਏ ਸਬੰਧਤ ਵਿਅਕਤੀ ਦੇ ਨਾਂ ‘ਤੇ ਇਹ ਪਰਮਿਟ ਜਾਰੀ ਕੀਤਾ ਜਾਇਆ ਕਰੇਗਾ ਅਤੇ ਸਬੰਧਤ ਵਿਅਕਤੀ ਜਿਲ੍ਹੇ ਦੇ ਕਿਸੇ ਵੀ ਠੇਕੇ ਤੋਂ ਸ਼ਰਾਬ ਦੀ ਖਰੀਦ ਕਰ ਸਕੇਗਾ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਪਰਮਿਟ ਲਈ ਬਿਨੈਕਾਰ ਕੇਵਲ ਨਿੱਜੀ ਮਹਿਮਾਨਾਂ (ਸਿਰਫ਼ ਸੱਦੇ ‘ਤੇ) ਨੂੰ ਸ਼ਰਾਬ ਪਰੋਸਣ ਲਈ ਅਧਿਕਾਰਤ ਹੈ ਅਤੇ ਸ਼ਰਾਬ ਦੀ ਕੋਈ ਵੀ ਮਾਤਰਾ ਕਿਸੇ ਨੂੰ ਵੇਚ ਨਹੀਂ ਸਕਦਾ। ਵਿੱਤ ਮੰਤਰੀ ਨੇ ਕਿਹਾ ਕਿ ਇਹ ਉਪਾਅ ਨਾ ਸਿਰਫ ਆਮ ਵਿਅਕਤੀਆਂ ਨੂੰ ਆਪਣੇ ਨਿੱਜੀ ਸਮਾਗਮਾਂ ਲਈ ਵਾਜਬ ਕੀਮਤਾਂ ‘ਤੇ ਸ਼ਰਾਬ ਖਰੀਦਣ ਦੀ ਸਹੂਲਤ ਦੇਵੇਗਾ ਬਲਕਿ ਇਹ ਵੀ ਯਕੀਨੀ ਬਣਾਵੇਗਾ ਕਿ ਸ਼ਰਾਬ ਦੀ ਖਰੀਦ ਲਾਇਸੰਸਸ਼ੁਦਾ ਸ਼ਰਾਬ ਦੀਆਂ ਦੁਕਾਨਾਂ ਤੋਂ ਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਵੱਲੋਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਲੁੱਟ ਤੋਂ ਬਚਾਉਣ ਦੇ ਨਾਲ-ਨਾਲ ਨਾਜਾਇਜ਼ ਸ਼ਰਾਬ ਦੇ ਧੰਦੇ ਨੂੰ ਠੱਲ੍ਹ ਪਾਉਣ ਲਈ ਅਜਿਹੇ ਕਈ ਉਪਰਾਲੇ ਕੀਤੇ ਜਾ ਰਹੇ ਹਨ।
The post ਆਬਕਾਰੀ ਵਿਭਾਗ ਵੱਲੋਂ ਵਿਆਹ/ਨਿੱਜੀ ਸਮਾਗਮਾਂ ਲਈ ਸ਼ਰਾਬ ਦੇ ਪਰਮਿਟ ਦੇ ਨਾਲ ਵੱਧ ਤੋਂ ਵੱਧ ਪ੍ਰਚੂਨ ਮੁੱਲ ਸੂਚੀ ਮੁਹੱਈਆ ਕਰਨ ਦੀ ਸ਼ੁਰੂਆਤ: ਹਰਪਾਲ ਸਿੰਘ ਚੀਮਾ appeared first on TheUnmute.com - Punjabi News. Tags:
|
ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਜੰਮੂ-ਕਸ਼ਮੀਰ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ Friday 21 April 2023 01:47 PM UTC+00 | Tags: banwarilal-purohit breaking-news indian-army jammu-and-kashmir news punjab-governor punjab-governor-banwarilal-purohit punjabi-news terrorist-attack the-unmute-punjab ਚੰਡੀਗੜ੍ਹ, 21 ਅਪ੍ਰੈਲ 2023: ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ (Banwarilal Purohit) ਨੇ ਜੰਮੂ-ਕਸ਼ਮੀਰ ਦੇ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਜਵਾਨਾਂ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਰਾਜਪਾਲ ਨੇ ਕਿਹਾ ਕਿ ਮੈਨੂੰ ਸਾਡੇ ਪੰਜ ਜਵਾਨਾਂ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ, ਜਿਸ ਵਿੱਚ ਪੰਜਾਬ ਦੇ ਚਾਰ ਅਤੇ ਇੱਕ ਓਡੀਸ਼ੀ ਜਵਾਨ ਸ਼ਾਮਲ ਹਨ। ਉਹਨਾਂ ਅੱਗੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਉਨ੍ਹਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਪੂਰਾ ਦੇਸ਼ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖੇਗਾ ਅਤੇ ਸਤਿਕਾਰ ਕਰੇਗਾ। ਪੁਰੋਹਿਤ ਨੇ ਕਿਹਾ ਕਿ ਮੈਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ। ਉਹਨਾਂ ਅੱਗੇ ਕਿਹਾ ਕਿ ਪਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ੇ। The post ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਜੰਮੂ-ਕਸ਼ਮੀਰ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News. Tags:
|
ਗਾਇਕ ਪ੍ਰੀਤ ਹਰਪਾਲ, ਸ਼ਹਿਬਾਜ਼ ਬਦੇਸ਼ਾਂ ਤੇ ਮਹਿਰਾਜ ਸਿੰਘ ਸ਼ਹਿਬਾਜ਼ ਬਦੇਸ਼ਾਂ ਨੇ ਨਵੀਂ ਪੰਜਾਬੀ ਵੈੱਬ ਸੀਰੀਜ਼ "ਪੱਚੀ ਪੱਚੀ ਪੰਜਾਹ" ਦੀ ਕੀਤੀ ਘੋਸ਼ਣਾ Friday 21 April 2023 01:55 PM UTC+00 | Tags: breaking-news hf-production new-punjabi-web-series news pachchi-pacchi-panjah pachchi-pacchi-panjah-web-series punjabio-news yt-production ਚੰਡੀਗੜ੍ਹ, 21 ਅਪ੍ਰੈਲ 2023: HF Production ਅਤੇ YT Production ਦੇ ਸਹਿਯੋਗ ਨਾਲ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਆਪਣੀ ਨਵੀਂ ਪੰਜਾਬੀ ਵੈੱਬ ਸੀਰੀਜ਼ "ਪੱਚੀ ਪੱਚੀ ਪੰਜਾਹ" ਦਾ ਐਲਾਨ ਕੀਤਾ। ਇਹ ਵੈੱਬ ਸੀਰੀਜ਼ ਹਿੰਦੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਗਾਇਕ ਵਜੋਂ ਇੰਡਸਟਰੀ ਵਿੱਚ ਆਪਣਾ ਇੱਕ ਵੱਖਰਾ ਨਾਮ ਬਣਾਉਣ ਤੋਂ ਬਾਅਦ ਸ਼ਹਿਬਾਜ਼ ਬਦੇਸ਼ਾਂ ਹੁਣ ਤਾਜ ਦੁਆਰਾ ਨਿਰਦੇਸ਼ਿਤ ਆਪਣੀ ਨਵੀਂ ਪੰਜਾਬੀ ਵੈੱਬ ਸੀਰੀਜ਼ “ਪੱਚੀ ਪੱਚੀ ਪੰਜਾਹ” ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਆ ਰਹੇ ਹਨ। ਇਹਨਾਂ ਦੇ ਨਾਲ ਹੀ ਪ੍ਰੀਤ ਹਰਪਾਲ ਤੇ ਮਹਿਰਾਜ ਸਿੰਘ ਮੁੱਖ ਭੂਮਿਕਾ ਵਿੱਚ ਦਿਖਾਈ ਦੇਣਗੇ। ਇਹਨਾਂ ਦੀ ਜੋੜੀ ਜਲਦ ਹੀ ਸਾਨੂੰ ਪਰਦੇ ਉੱਤੇ ਦਿਖਾਈ ਦੇਵੇਗੀ। ਵੈੱਬ ਸੀਰੀਜ਼ ਫਿਲਮ ਦੀ ਕਹਾਣੀ ਅਤੇ ਸਕਰੀਨਪਲੇ ਤਾਜ ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਕਿ ਮਸ਼ਹੂਰ ਲੇਖਕ ਹੈ। ਜਿਹਨਾਂ ਨੇ ਬਹੁਤ ਸਾਰੀਆਂ ਫਿਲਮਾਂ, ਟੈਲੀਵਿਜ਼ਨ, ਲਵਰ ਅਤੇ ਡਸਟਬਿਨ ਆਦਿ ਲਈ ਬੇਮਿਸਾਲ ਕੰਮ ਕੀਤਾ ਹੈ। ਇਸ ਪ੍ਰੋਜੈਕਟ ਦੀ ਦੇਖ-ਰੇਖ ਵੀ ਤਾਜ ਦੁਆਰਾ ਕੀਤੀ ਗਈ ਹੈ। ਵੈੱਬ ਸੀਰੀਜ਼ ਦੇ ਲੀਡ ਐਕਟਰ ਪ੍ਰੀਤ ਹਰਪਾਲ ਨੇ ਕਿਹਾ, “ਮੈਂ ਪਹਿਲਾਂ ਵੀ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ, ਪਰ ਮੈਂ ਇਸ ਵੈੱਬ ਸੀਰੀਜ਼ ਵਿੱਚ ਕੰਮ ਕਰਨ ਨੂੰ ਇੱਕ ਸੁਨਹਿਰੀ ਮੌਕਾ ਸਮਝਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਇਸ ਫਿਲਮ ਵਿੱਚ ਮੇਰੇ ਕਿਰਦਾਰ ਨੂੰ ਪਸੰਦ ਕਰਨਗੇ।” ਆਪਣੀ ਪਹਿਲੀ ਪੰਜਾਬੀ ਵੈੱਬ ਸੀਰੀਜ਼ ਦੀ ਘੋਸ਼ਣਾ ਲਈ ਖੁਸ਼ੀ ਜਾਹਿਰ ਕਰਦਿਆਂ ਸ਼ਹਿਬਾਜ਼ ਬਦੇਸ਼ਾ ਨੇ ਕਿਹਾ, “ਮੈਂ ਇਸ ਵੈੱਬ-ਸੀਰੀਜ਼ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਮੇਰੀ ਇੱਕ ਐਕਟਰ ਦੇ ਰੂਪ ਵਿੱਚ ਪੰਜਾਬੀ ਇੰਡਸਟਰੀ ਵਿੱਚ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਦੀ ਖੁਸ਼ੀ ਮੈਂ ਆਪਣੇ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਮੈਂ ਜਲਦ ਹੀ ਇਸ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਉਡੀਕ ਕਰ ਰਿਹਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਮੇਰੇ ਪਹਿਲੇ ਡੈਬਿਊ ਤੇ ਇਸ ਵੈੱਬ ਸੀਰੀਜ਼ ਨੂੰ ਜਰੂਰ ਪਸੰਦ ਕਰਨਗੇ।” ਵੈੱਬ ਸੀਰੀਜ਼ ਦੇ ਨਿਰਦੇਸ਼ਕ, ਤਾਜ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ, “ਮੈਂ ਹਮੇਸ਼ਾਂ ਵੱਖਰਾ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ, ਜਿਸ ਕਰਕੇ ਮੈਂ ਇਸ ਵੈੱਬ ਸੀਰੀਜ਼ ਨਾਲ ਜੁੜਿਆ ਹਾਂ। ਮੈਂ ਉਮੀਦ ਕਰਦਾ ਹਾਂ ਕਿ ਫਿਲਮ ਦੀ ਸਾਰੀ ਸਟਾਰ ਕਾਸਟ ਦੀ ਮਿਹਨਤ ਰੰਗ ਲਿਆਏਗੀ।” ਡੀ.ਜੇ. ਹਾਰਦਿਕ ਨੇ ਇਸ ਵੈੱਬ ਸੀਰੀਜ਼ ਦੇ ਨਾਲ ਪੰਜਾਬੀ ਇੰਡਸਟਰੀ ਵਿੱਚ ਡੈਬਿਊ ਕਰਦੇ ਹੋਏ ਕਿਹਾ, “ਮੈਨੂੰ ਪੰਜਾਬੀ ਇੰਡਸਟਰੀ ਦਾ ਹਿੱਸਾ ਬਣ ਕੇ ਬਹੁਤ ਉਤਸ਼ਾਹਿਤ ਹਾਂ। ਮੈਂ ਬਹੁਤ ਸਾਰੇ ਗੀਤਾਂ ਵਿੱਚ ਕੰਮ ਕੀਤਾ ਹੈ ਪਰ ਮੈਂ ਇਹ ਇੱਕ ਸੁਨਹਿਰਾ ਮੌਕਾ ਸਮਝਦਾ ਹਾਂ ਕਿ ਮੈਨੂੰ ਪੰਜਾਬੀ ਇੰਡਸਟਰੀ ਵਿੱਚ ਬਤੌਰ ਮਿਊਜ਼ਿਕ ਡਾਇਰੈਕਟਰ ਕੰਮ ਕਰਨ ਦਾ ਮੌਕਾ ਮਿਲਿਆ। ਮੈਨੂੰ ਉਮੀਦ ਹੈ ਕਿ ਦਰਸ਼ਕ ਮੈਨੂੰ ਬਤੌਰ ਮਿਊਜ਼ਿਕ ਡਾਇਰੈਕਟਰ ਮੈਨੂੰ ਪਸੰਦ ਕਰਨਗੇ।” ਲੀਡ ਐਕਟਰ ਮਹਿਰਾਜ ਸਿੰਘ ਦਾ ਕਹਿਣਾ ਹੈ, “ਮੈਂ ਇਸ ਵੈੱਬ ਸੀਰੀਜ਼ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਮੈਂ ਫਿਲਮ ਦੀ ਜਲਦ ਸ਼ੂਟਿੰਗ ਸ਼ੁਰੂ ਹੋਣ ਦੀ ਉਡੀਕ ਕਰ ਰਿਹਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਮੈਨੂੰ ਸੀਰੀਜ਼ ਦੇ ਰੋਲ ਵਿੱਚ ਪਸੰਦ ਕਰਨਗੇ। ਵੈੱਬ ਸੀਰੀਜ਼ “ਪੱਚੀ ਪੱਚੀ ਪੰਜਾਹ” ਦੀ ਜਲਦ ਹੋਵੇਗੀ ਸ਼ੂਟਿੰਗ ਸ਼ੁਰੂ The post ਗਾਇਕ ਪ੍ਰੀਤ ਹਰਪਾਲ, ਸ਼ਹਿਬਾਜ਼ ਬਦੇਸ਼ਾਂ ਤੇ ਮਹਿਰਾਜ ਸਿੰਘ ਸ਼ਹਿਬਾਜ਼ ਬਦੇਸ਼ਾਂ ਨੇ ਨਵੀਂ ਪੰਜਾਬੀ ਵੈੱਬ ਸੀਰੀਜ਼ “ਪੱਚੀ ਪੱਚੀ ਪੰਜਾਹ” ਦੀ ਕੀਤੀ ਘੋਸ਼ਣਾ appeared first on TheUnmute.com - Punjabi News. Tags:
|
CSK vs SRH: ਚੇਨਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਬਿਨਾਂ ਬਦਲਾਅ ਦੇ ਮੈਦਾਨ 'ਤੇ ਉਤਰੀਆਂ ਦੋਵੇਂ ਟੀਮਾਂ Friday 21 April 2023 02:05 PM UTC+00 | Tags: breaking-news chennai chennai-super-kings csk-vs-srh indian-premier-league ms-dhoni news ਚੰਡੀਗੜ੍ਹ, 21 ਅਪ੍ਰੈਲ 2023: (CSK vs SRH) ਇੰਡੀਅਨ ਪ੍ਰੀਮੀਅਰ ਲੀਗ-16 ਦਾ 29ਵਾਂ ਮੈਚ ਚੇਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਚੇਪੌਕ ਸਟੇਡੀਅਮ ‘ਚ ਸ਼ਾਮ 7:30 ਵਜੇ ਸ਼ੁਰੂ ਹੋਣ ਜਾ ਰਿਹਾ ਹੈ। ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੋਵੇਂ ਟੀਮਾਂ ਬਿਨਾਂ ਕਿਸੇ ਬਦਲਾਅ ਦੇ ਮੈਦਾਨ ‘ਤੇ ਉਤਰੀਆਂ ਹਨ। ਐੱਮ.ਐੱਸ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਬਿਨਾਂ ਕਿਸੇ ਬਦਲਾਅ ਦੇ ਮੈਦਾਨ ‘ਤੇ ਉਤਰੀ ਹੈ। ਇਸ ਦੇ ਨਾਲ ਹੀ ਸਨਰਾਈਜ਼ਰਸ ਨੇ ਵੀ ਕੋਈ ਖਾਸ ਬਦਲਾਅ ਨਹੀਂ ਕੀਤਾ ਹੈ। ਸਨਰਾਈਜ਼ਰਜ਼ ਹੈਦਰਾਬਾਦ: ਏਡਨ ਮਾਰਕਰਮ (ਕਪਤਾਨ), ਹੈਰੀ ਬਰੂਕ, ਮਯੰਕ ਅਗਰਵਾਲ, ਰਾਹੁਲ ਤ੍ਰਿਪਾਠੀ, ਹੇਨਰਿਕ ਕਲਾਸੇਨ, ਅਭਿਸ਼ੇਕ ਸ਼ਰਮਾ, ਵਾਸ਼ਿੰਗਟਨ ਸੁੰਦਰ, ਮਾਰਕੋ ਜੈਨਸਨ, ਭੁਵਨੇਸ਼ਵਰ ਕੁਮਾਰ, ਉਮਰਾਨ ਮਲਿਕ ਅਤੇ ਮਯੰਕ ਮਾਰਕੰਡੇ। ਪ੍ਰਭਾਵੀ ਖਿਡਾਰੀ: ਅਬਦੁਲ ਸਮਦ, ਸਨਵੀਰ, ਫਿਲਿਪਸ, ਡਾਗਰ ਅਤੇ ਟੀ. ਨਟਰਾਜਨ। ਚੇਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ (ਕਪਤਾਨ), ਰਿਤੁਰਾਜ ਗਾਇਕਵਾੜ, ਡੇਵੋਨ ਕੋਨਵੇ, ਅਜਿੰਕਿਆ ਰਹਾਣੇ, ਸ਼ਿਵਮ ਦੂਬੇ, ਮੋਈਨ ਅਲੀ, ਰਵਿੰਦਰ ਜਡੇਜਾ, ਤੁਸ਼ਾਰ ਦੇਸ਼ਪਾਂਡੇ, ਆਕਾਸ਼ ਸਿੰਘ, ਮਤੀਸ਼ਾ ਪਥੀਰਾਨਾ ਅਤੇ ਮਹਿਸ਼ ਤਿਕਸ਼ਾਨਾ। ਪ੍ਰਭਾਵੀ ਖਿਡਾਰੀ: ਰਾਇਡੂ, ਪਿਟੋਰੀਅਸ, ਸੇਨਾਪਤੀ, ਸ਼ੇਖ ਰਾਸ਼ਿਦ ਅਤੇ ਹੇਂਗਰਗੇਕਰ। The post CSK vs SRH: ਚੇਨਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਬਿਨਾਂ ਬਦਲਾਅ ਦੇ ਮੈਦਾਨ ‘ਤੇ ਉਤਰੀਆਂ ਦੋਵੇਂ ਟੀਮਾਂ appeared first on TheUnmute.com - Punjabi News. Tags:
|
ਕਿਸਾਨਾਂ ਨੂੰ ਖਰੀਦੀ 49 ਲੱਖ ਮੀਟਰਕ ਟਨ ਕਣਕ ਬਦਲੇ 7300 ਕਰੋੜ ਰੁਪਏ ਦੀ ਕੀਤੀ ਅਦਾਇਗੀ: ਲਾਲ ਚੰਦ ਕਟਾਰੂਚੱਕ Friday 21 April 2023 02:11 PM UTC+00 | Tags: breaking-news food lal-chand-kataruchak news punjab-mandi-board rabi-crop ਫਗਵਾੜਾ, 21 ਅਪ੍ਰੈਲ 2023: ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਪੰਜਾਬ ਵਿਚ ਕਣਕ ਦੀ ਖਰੀਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਹੁਣ ਤੱਕ 49 ਲੱਖ ਮੀਟਰਕ ਟਨ ਕਣਕ ਦੀ ਖ੍ਰੀਦ ਕਰਨ ਦੇ ਨਾਲ-ਨਾਲ ਹੀ ਕਿਸਾਨਾਂ ਨੂੰ 7300 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਅੱਜ ਇੱਥੇ ਫਗਵਾੜਾ ਦਾਣਾ ਮੰਡੀ ਵਿਖੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਕਣਕ ਦੀ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ, ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਬੇਮੌਸਮੀ ਬਰਸਾਤ ਕਾਰਨ ਕਣਕ ਨੂੰ ਹੋਏ ਨੁਕਸਾਨ ਕਾਰਨ ਭਾਰਤੀ ਖੁਰਾਕ ਨਿਗਮ ਵਲੋਂ ਬਦਰੰਗ ਜਾਂ ਸੁੰਗੜੇ ਦਾਣਿਆਂ ਕਾਰਨ ਕੀਤੀ ਗਈ ਕੀਮਤ ਕਟੌਤੀ ਸਬੰਧੀ ਉਨ੍ਹਾਂ ਕਿਹਾ ਕਿ ਕਿਸਾਨਾਂ ਉੱਪਰ ਇਸਦਾ ਕੋਈ ਅਸਰ ਨਹੀਂ ਹੋਵੇਗਾ ਤੇ ਉਸਦੀ ਭਰਪਾਈ ਪੰਜਾਬ ਸਰਕਾਰ ਵਲੋਂ ਕੀਤੀ ਜਾਵੇਗੀ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਦਲੇਰਾਨਾ ਫੈਸਲਾ ਹੈ । ਉਨ੍ਹਾਂ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਕਿਸਾਨ ਨੂੰ ਫਸਲ ਦਾ ਘੱਟੋ -ਘੱਟ ਸਮਰਥਨ ਮੁੱਲ 2125 ਰੁਪੈ ਪ੍ਰਤੀ ਕੁਇੰਟਲ ਮਿਲਣਾ ਯਕੀਨੀ ਬਣਾਏਗੀ ।ਉਨ੍ਹਾਂ ਮੰਡੀ ਬੋਰਡ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਕੋਲੋਂ ਕਪੂਰਥਲਾ ਜਿਲ੍ਹੇ ਵਿਚ ਚੱਲ ਰਹੀ ਖ੍ਰੀਦ ਵਿਵਸਥਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਜਿੱਥੇ ਲਗਭਗ 3 ਲੱਖ ਮੀਟਰਕ ਟਨ ਕਣਕ ਦੀ ਖਰੀਦ ਦਾ ਟੀਚਾ ਹੈ। ਜਿਲ੍ਹੇ ਵਿਚ ਬੀਤੇ ਕੱਲ੍ਹ ਤੱਕ 129964 ਮੀਟਰਕ ਟਨ ਕਣਕ ਦੀ ਖਰੀਦ ਹੋ ਗਈ ਹੈ। ਕਪੂਰਥਲਾ ਜਿਲ੍ਹੇ ਵਿਚ ਰੋਜ਼ਾਨਾ ਕਿਸਾਨਾਂ ਨੂੰ ਲਗਭਗ 50 ਕਰੋੜ ਰੁਪੈ ਦੀ ਅਦਾਇਗੀ ਕੀਤੀ ਜਾ ਰਹੀ ਹੈ, ਅਤੇ ਬੀਤੇ ਕੱਲ੍ਹ ਤੱਕ 185.51 ਕਰੋੜ ਰੁਪੈ ਕਿਸਾਨਾਂ ਦੇ ਖਾਤਿਆਂ ਵਿਚ ਭੇਜੇ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਖਰੀਦੀ ਗਈ ਕਣਕ ਦੀ ਅਦਾਇਗੀ ਮਿੱਥੇ 48 ਘੰਟੇ ਦੇ ਸਮੇਂ ਤੋਂ ਵੀ ਪਹਿਲਾਂ ਕੀਤੀ ਜਾ ਰਹੀ ਹੈ, ਜਿਸ ਤਹਿਤ ਨਿਰਧਾਰਿਤ ਟੀਚੇ ਨਾਲੋਂ 16 ਫੀਸਦੀ ਵੱਧ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਸਾਨਾਂ ਤੇ ਆੜ੍ਹਤੀਆਂ ਨਾਲ ਵੀ ਗੱਲਬਾਤ ਕੀਤੀ ਤੇ ਕਿਹਾ ਕਿ ਲਿਫਟਿੰਗ ਸਬੰਧੀ ਮੁਸ਼ਕਿਲਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨਾਂ ਕਿਸਾਨ ਕੁਲਦੀਪ ਸਿੰਘ ਦੀ ਕਣਕ ਦੀ ਢੇਰੀ ਦੀ ਖਰੀਦ ਵੀ ਕਰਵਾਈ । ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਕਣਕ ਦੇ ਖਰੀਦ ਪ੍ਰਬੰਧਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ । ਇਸ ਮੌਕੇ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਘਣਸ਼ਿਆਮ ਥੋਰੀ , ਆਮ ਆਦਮੀ ਪਾਰਟੀ ਦੇ ਆਗੂ ਜੋਗਿੰਦਰ ਸਿੰਘ ਮਾਨ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਸ਼ਮੀਰ ਸਿੰਘ, ਐਸ.ਡੀ.ਐਮ. ਡਾ. ਜੈਇੰਦਰ ਸਿੰਘ ਤੇ ਹੋਰ ਹਾਜ਼ਰ ਸਨ। The post ਕਿਸਾਨਾਂ ਨੂੰ ਖਰੀਦੀ 49 ਲੱਖ ਮੀਟਰਕ ਟਨ ਕਣਕ ਬਦਲੇ 7300 ਕਰੋੜ ਰੁਪਏ ਦੀ ਕੀਤੀ ਅਦਾਇਗੀ: ਲਾਲ ਚੰਦ ਕਟਾਰੂਚੱਕ appeared first on TheUnmute.com - Punjabi News. Tags:
|
ਸਸਤੀਆਂ ਦਰਾਂ 'ਤੇ ਰੇਤਾ ਮੁਹੱਈਆ ਕਰਨ ਲਈ ਮੁੱਖ ਮੰਤਰੀ ਨੇ ਪੰਜ ਜ਼ਿਲ੍ਹਿਆਂ ਦੀਆਂ 20 ਹੋਰ ਜਨਤਕ ਖੱਡਾਂ ਕੀਤੀਆਂ ਲੋਕਾਂ ਨੂੰ ਸਮਰਪਿਤ Friday 21 April 2023 02:19 PM UTC+00 | Tags: breaking-news illegal-mining-in-punjab mining mining-department-of-punjab news sand-and-gravel ਮੋਗਾ, 21 ਅਪ੍ਰੈਲ 2023: ਸੂਬੇ ਵਿੱਚ ਲੋਕਾਂ ਨੂੰ ਸਸਤੀਆਂ ਦਰਾਂ ਉਤੇ ਰੇਤਾ ਤੇ ਬਜਰੀ ਮੁਹੱਈਆ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਪੰਜ ਜ਼ਿਲ੍ਹਿਆਂ ਦੀਆਂ 20 ਹੋਰ ਜਨਤਕ ਖੱਡਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਤਾਂ ਕਿ ਰੇਤੇ ਦੀ ਪਿੱਟ ਹੈੱਡ ਤੋਂ ਕੀਮਤ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਯਕੀਨੀ ਬਣਾਈ ਜਾ ਸਕੇ। ਮੁੱਖ ਮੰਤਰੀ ਨੇ ਜ਼ਿਲ੍ਹਾ ਮੋਗਾ ਦੇ ਪਿੰਡ ਸੰਘੇੜਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਨਤਕ ਖੱਡਾਂ ਸ਼ੁਰੂ ਕਰਨ ਦੇ ਤੀਜੇ ਪੜਾਅ ਤਹਿਤ ਹੁਣ ਲੁਧਿਆਣਾ, ਫਿਰੋਜ਼ਪੁਰ, ਮੋਗਾ, ਹੁਸ਼ਿਆਰਪੁਰ ਅਤੇ ਐਸ.ਬੀ.ਐਸ. ਨਗਰ ਜ਼ਿਲ੍ਹਿਆਂ ਦੀਆਂ 20 ਨਵੀਆਂ ਖੱਡਾਂ ਸ਼ੁੱਕਰਵਾਰਾਂ ਨੂੰ ਕਾਰਜਸ਼ੀਲ ਹੋਈਆਂ, ਜਿਸ ਨਾਲ ਸੂਬੇ ਭਰ ਵਿੱਚ ਚੱਲ ਰਹੀਆਂ ਜਨਤਕ ਖੱਡਾਂ ਦੀ ਗਿਣਤੀ ਵਧ ਕੇ 55 ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜਲਦੀ ਪੰਜਾਬ ਭਰ ਵਿੱਚ 150 ਜਨਤਕ ਖੱਡਾਂ ਨੂੰ ਕਾਰਜਸ਼ੀਲ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੀਆਂ ਸਰਕਾਰਾਂ ਵਿੱਚ ਵਧੇ-ਫੁੱਲੇ ਰੇਤ ਮਾਫ਼ੀਆ ਦੀ ਜੜ੍ਹ ਵੱਢ ਦਿੱਤੀ ਹੈ ਤਾਂ ਕਿ ਲੋਕਾਂ ਨੂੰ ਸਸਤੀਆਂ ਦਰਾਂ ਉਤੇ ਰੇਤਾ ਮੁਹੱਈਆ ਹੋ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਨ੍ਹਾਂ ਜਨਤਕ ਖੱਡਾ ਉੱਤੇ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤੇ ਦੀ ਵਿਕਰੀ ਕੀਤੀ ਜਾਵੇਗੀ, ਜਿਸ ਨਾਲ ਰਾਜ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਖੱਡਾ ਵਿੱਚ ਕੇਵਲ ਹੱਥਾਂ ਨਾਲ ਹੀ ਰੇਤੇ ਦੀ ਖੁਦਾਈ ਕਰਨ ਦੀ ਆਗਿਆ ਹੋਵੇਗੀ, ਜਦੋਂ ਕਿ ਮਸ਼ੀਨਾਂ ਰਾਹੀਂ ਖੁਦਾਈ ਦਾ ਕਾਰਜ ਨਹੀਂ ਕੀਤਾ ਜਾ ਸਕੇਗਾ। ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ ਸੂਬੇ ਦੀਆਂ 35 ਜਨਤਕ ਖੱਡਾਂ ਰਾਹੀਂ 5.82 ਲੱਖ ਮੀਟਰਿਕ ਟਨ ਰੇਤੇ ਦੀ ਖਰੀਦ ਲੋਕਾਂ ਵੱਲੋਂ ਕੀਤੀ ਜਾ ਚੁੱਕੀ ਹੈ ਅਤੇ 20 ਨਵੀਆਂ ਖੱਡਾ ਸ਼ੁਰੂ ਹੋਣ ਦੇ ਨਾਲ 18.29 ਲੱਖ ਮੀਟਰਿਕ ਟਨ ਰੇਤਾ ਲੋਕਾਂ ਨੂੰ ਮੁਹੱਈਆ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੱਡਾਂ ਨਾਲ ਸਸਤਾ ਰੇਤਾ ਹੀ ਨਹੀਂ ਮਿਲੇਗਾ, ਸਗੋਂ ਸਿੱਧੇ ਅਤੇ ਅਸਿੱਧੇ ਢੰਗ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਖੱਡਾਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 5 ਕਰੋੜ ਰੁਪਏ ਇਨ੍ਹਾਂ ਖੱਡਾਂ ਵਿੱਚ ਮਜ਼ਦੂਰੀ ਕਰਨ ਵਾਲੇ ਲੋਕਾਂ ਵੱਲੋਂ ਕਮਾਇਆ ਜਾ ਚੁੱਕਾ ਹੈ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਇਨ੍ਹਾਂ ਖੱਡਾਂ ਤੋਂ ਸਿਰਫ਼ ਗੈਰ-ਵਪਾਰਿਕ ਪ੍ਰਾਜੈਕਟਾਂ ਲਈ ਹੀ ਰੇਤੇ ਦੀ ਖਰੀਦ ਕੀਤੀ ਜਾ ਸਕੇਗੀ। ਮੁੱਖ ਮੰਤਰੀ ਨੇ ਕਿਹਾ ਕਿ ਰੇਤ ਦੀ ਵਿਕਰੀ ਸੂਰਜ ਡੁੱਬਣ ਤੱਕ ਹੀ ਹੋਵੇਗੀ ਅਤੇ ਹਰੇਕ ਜਨਤਕ ਮਾਈਨਿੰਗ ਵਾਲੀ ਥਾਂ ‘ਤੇ ਰੇਤ ਦੀ ਨਿਕਾਸੀ ਰੈਗੂਲੇਟ ਕਰਨ ਲਈ ਇੱਕ ਸਰਕਾਰੀ ਅਧਿਕਾਰੀ ਹਮੇਸ਼ਾ ਮੌਜੂਦ ਰਹੇਗਾ। ਸੂਬੇ ਵਿੱਚ ਰੇਤ ਮਾਫੀਆ ਪੈਦਾ ਕਰਨ ਅਤੇ ਉਨ੍ਹਾਂ ਦੀ ਪੁਸ਼ਤਪਨਾਹੀ ਲਈ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਇਸ ਮੁੱਦੇ 'ਤੇ ਬੋਲਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਇਨ੍ਹਾਂ ਆਗੂਆਂ ਦਾ ਆਪਣੇ ਲੰਮੇ ਕੁਸ਼ਾਸਨ ਦੌਰਾਨ ਸੂਬੇ ਦੀ ਅੰਨ੍ਹੀ ਲੁੱਟ ਕਰਨ ਵਾਲੇ ਮਾਫੀਆ ਨਾਲ ਸਿੱਧੀ ਮਿਲੀਭੁਗਤ ਸੀ। ਸੂਬੇ ਦੀ ਵਿੱਤੀ ਹਾਲਤ ਮੁੜ ਲੀਹ ‘ਤੇ ਆਉਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰੇਤ ਮਾਫੀਆ, ਜਿਸ ਨੂੰ ਪਿਛਲੀ ਸਰਕਾਰ ਦੇ ਨੇਤਾਵਾਂ ਦੀ ਸਰਪ੍ਰਸਤੀ ਪ੍ਰਾਪਤ ਸੀ, ਵਿਰੁੱਧ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਜੋ ਲੋਕਾਂ ਨੂੰ ਸਸਤੀਆਂ ਦਰਾਂ ‘ਤੇ ਰੇਤ ਮਿਲਣਾ ਯਕੀਨੀ ਬਣਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ, "ਪਹਿਲਾਂ ਰੇਤ ਮਹਿੰਗੇ ਭਾਅ ‘ਤੇ ਮਿਲਦੀ ਸੀ ਜਦਕਿ ਨਸ਼ੇ ਬਾਜ਼ਾਰ ‘ਚ ਆਸਾਨੀ ਨਾਲ ਮਿਲ ਜਾਂਦੇ ਸਨ।" ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕ ਭਲਾਈ ਨੂੰ ਨਜ਼ਰਅੰਦਾਜ਼ ਕੀਤਾ ਪਰ ਉਨ੍ਹਾਂ ਦੀ ਸਰਕਾਰ ਲੋਕਾਂ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਸੇਵਾਵਾਂ ਪ੍ਰਦਾਨ ਕਰਨ ਅਤੇ ਸਰਕਾਰੀ ਖਜ਼ਾਨੇ ਦੀ ਲੁੱਟ ਰੋਕਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਸੂਬੇ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਦੀ ਵਚਨਬੱਧਤਾ ਜਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਨੂੰ ਲੋਕ ਪੱਖੀ ਫੈਸਲੇ ਲੈ ਕੇ ਵਿੱਤੀ ਘਾਟੇ ਤੋਂ ਵਿੱਤੀ ਲਾਭ ਵਾਲੇ ਸੂਬੇ ਵਜੋਂ ਤਬਦੀਲ ਕੀਤਾ ਗਿਆ ਜਿਸ ਨਾਲ ਸੂਬੇ ਦੀ ਗੁਆਚੀ ਸ਼ਾਨ ਬਹਾਲ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਰੇਤ ਮਾਫੀਆ ਦੇ ਖਾਤਮੇ ਲਈ ਕਈ ਦਲੇਰਾਨਾ ਫੈਸਲੇ ਲਏ ਹਨ ਤਾਂ ਕਿ ਲੋਕਾਂ ਨੂੰ ਸਸਤੀ ਰੇਤ ਮਿਲਣੀ ਯਕੀਨੀ ਬਣਾਈ ਜਾ ਸਕੇ ਕਿਉਂ ਜੋ ਇਹ ਮਾਫੀਆ ਪਿਛਲੇ ਸਮੇਂ ਵਿਚ ਆਪਹੁਦਰੀਆਂ ਕਰਦਾ ਸੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗਾਰੰਟੀ ਨੂੰ ਪੂਰਾ ਕੀਤਾ ਹੈ ਅਤੇ ਹੁਣ ਇਨ੍ਹਾਂ ਜਨਤਕ ਖੱਡਾਂ ‘ਤੇ ਸਿਰਫ 5.50 ਰੁਪਏ ‘ਚ ਰੇਤਾ ਵਿਕ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਹਰੇਕ ਮਾਫੀਏ ਨਾਲ ਮਿਲੀਭੁਗਤ ਸੀ ਜਿਸ ਨੇ ਆਪਣੇ ਲੰਮੇ ਕੁਸ਼ਾਸਨ ਦੌਰਾਨ ਸੂਬੇ ਨੂੰ ਦੋਵੇਂ ਹੱਥੀਂ ਲੁੱਟਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਦਾਗੀ ਵਿਅਕਤੀ ਨੂੰ ਉਨ੍ਹਾਂ ਦੀ ਸਰਕਾਰ ਅਧੀਨ ਕਿਸੇ ਵੀ ਸਰੋਤ ਤੋਂ ਗੈਰ-ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਹਰ ਫੈਸਲਾ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ ਅਪਣਾਈ ਹੋਈ ਹੈ ਅਤੇ ਭ੍ਰਿਸ਼ਟਾਚਾਰ ਕਰਨ ਵਾਲੇ ਹਰੇਕ ਵਿਅਕਤੀ ਭਾਵੇਂ ਕੋਈ ਵੀ ਰੁਤਬਾ ਰੱਖਦੇ ਹੋਵੇ, ਵਿਰੁੱਧ ਹਰਗਿਜ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਕਿਸੇ ਨੂੰ ਵੀ ਜਨਤਾ ਦਾ ਸਰਮਾਇਆ ਲੁੱਟਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਸਨ। The post ਸਸਤੀਆਂ ਦਰਾਂ ‘ਤੇ ਰੇਤਾ ਮੁਹੱਈਆ ਕਰਨ ਲਈ ਮੁੱਖ ਮੰਤਰੀ ਨੇ ਪੰਜ ਜ਼ਿਲ੍ਹਿਆਂ ਦੀਆਂ 20 ਹੋਰ ਜਨਤਕ ਖੱਡਾਂ ਕੀਤੀਆਂ ਲੋਕਾਂ ਨੂੰ ਸਮਰਪਿਤ appeared first on TheUnmute.com - Punjabi News. Tags:
|
CM ਭਗਵੰਤ ਮਾਨ ਵੱਲੋਂ ਚਾਰ ਸ਼ਹੀਦ ਸੈਨਿਕਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਐਕਸ-ਗ੍ਰੇਸ਼ੀਆ ਵਜੋਂ ਇਕ ਕਰੋੜ ਰੁਪਏ ਦੇਣ ਦਾ ਐਲਾਨ Friday 21 April 2023 02:22 PM UTC+00 | Tags: breaking-news cm-bhagwant-mann four-martyred-soldiers government-job martyred-soldiers news ਚੰਡੀਗੜ੍ਹ, 21 ਅਪ੍ਰੈਲ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੰਮੂ ਕਸ਼ਮੀਰ ਵਿਚ ਦੇਸ਼ ਸੇਵਾ ਦੀ ਡਿਊਟੀ ਨਿਭਾਉਂਦੇ ਹੋਏ ਸ਼ਹੀਦੀ ਪ੍ਰਾਪਤ ਕਰਨ ਵਾਲੇ ਚਾਰ ਬਹਾਦਰ ਸੈਨਿਕਾਂ ਦੇ ਪਰਿਵਾਰਾਂ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਇਕ-ਇਕ ਕਰੋੜ ਰੁਪਏ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਦਹਿਸ਼ਤਗਰਦੀ ਹਮਲੇ ਵਿਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਬਹਾਦਰ ਫੌਜੀ ਜਵਾਨਾਂ ਦੀ ਪਛਾਣ ਹਵਲਦਾਰ ਮਨਦੀਪ ਸਿੰਘ, ਪਿੰਡ ਚਣਕੋਈਆਂ ਕਾਕਨ (ਲੁਧਿਆਣਾ), ਲਾਂਸ ਨਾਇਕ ਕੁਲਵੰਤ ਸਿੰਘ, ਪਿੰਡ ਚੜਿੱਕ (ਮੋਗਾ), ਸਿਪਾਹੀ ਹਰਕ੍ਰਿਸ਼ਨ ਸਿੰਘ, ਪਿੰਡ ਤਲਵੰਡੀ ਭਰਥ (ਗੁਰਦਾਸਪੁਰ) ਅਤੇ ਸਿਪਾਹੀ ਸੇਵਕ ਸਿੰਘ ਪਿੰਡ ਬਾਘਾ (ਬਠਿੰਡਾ) ਵਜੋਂ ਹੋਈ ਹੈ। ਭਗਵੰਤ ਮਾਨ ਨੇ ਅੱਤਵਾਦੀ ਹਮਲੇ ਦੀ ਨਿਖੇਧੀ ਕਰਦੇ ਹੋਏ ਇਸ ਹਮਲੇ ਵਿਚ ਬਹਾਦਰ ਸੈਨਿਕਾਂ ਦੀ ਸ਼ਹਾਦਤ ਉਤੇ ਦੁੱਖ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਮੁਤਾਬਕ ਸ਼ਹੀਦ ਸੈਨਿਕ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਐਕਸ-ਗ੍ਰੇਸ਼ੀਆ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਬਹਾਦਰ ਨਾਇਕਾਂ ਵੱਲੋਂ ਦੇਸ਼ ਦੀ ਰਾਖੀ ਲਈ ਦਿਖਾਈ ਸੂਰਮਗਤੀ ਬਾਕੀ ਸੈਨਿਕਾਂ ਨੂੰ ਵੀ ਆਪਣੀ ਡਿਊਟੀ ਸਮਰਪਿਤ ਭਾਵਨਾ ਤੇ ਵਚਨਬੱਧਤਾ ਨਾਲ ਨਿਭਾਉਣ ਲਈ ਪ੍ਰੇਰਿਤ ਕਰਦੀ ਰਹੇਗੀ। ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਵੀ ਮੁਲਕ ਨੂੰ ਬਰਤਾਨਵੀ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਪੰਜਾਬੀਆਂ ਨੇ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬੀਆਂ ਵੱਲੋਂ ਸਰਹੱਦਾਂ ਉਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਮੋਹਰੀ ਭੂਮਿਕਾ ਨਿਭਾਈ ਜਾ ਰਹੀ ਹੈ। The post CM ਭਗਵੰਤ ਮਾਨ ਵੱਲੋਂ ਚਾਰ ਸ਼ਹੀਦ ਸੈਨਿਕਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਐਕਸ-ਗ੍ਰੇਸ਼ੀਆ ਵਜੋਂ ਇਕ ਕਰੋੜ ਰੁਪਏ ਦੇਣ ਦਾ ਐਲਾਨ appeared first on TheUnmute.com - Punjabi News. Tags:
|
ਅੰਤਰਰਾਸ਼ਟਰੀ ਮੰਡੀਆਂ 'ਚ ਸਬਜੀਆਂ ਦੀ ਬਰਾਮਦ ਲਈ ਚੁੱਕੇ ਜਾ ਰਹੇ ਹਨ ਕਦਮ: ਚੇਤਨ ਸਿੰਘ ਜੌੜਾਮਾਜਰਾ Friday 21 April 2023 02:28 PM UTC+00 | Tags: aam-aadmi-party chetan-singh-jauramajra cm-bhagwant-mann horticulture-punjab international-markets news punjab punjab-agricultural-machinery the-unmute-breaking-news ਚੰਡੀਗੜ, 21 ਅਪ੍ਰੈਲ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਮਜਬੂਤ ਕਰਨ ਦੀ ਸੁਹਿਰਦ ਤੇ ਦੂਰਅੰਦੇਸ਼ ਸੋਚ ਤਹਿਤ ਬਾਗਬਾਨੀ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਨੇ 21 ਅਪ੍ਰੈਲ, 2023 ਨੂੰ ਸਿਵਲ ਸਕੱਤਰੇਤ ਚੰਡੀਗੜ ਵਿਖੇ ਵੱਖ-ਵੱਖ ਭਾਈਵਾਲਾਂ ਦੀ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਉਨਾਂ ਨੇ ਖੇਤੀਬਾੜੀ ਅਤੇ ਸਿੰਚਾਈ ਵਿੱਚ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਚਰਚਾ ਕੀਤੀ ਅਤੇ ਪਾਣੀ ਤੇ ਹੋਰ ਖਣਿਜ ਸਰੋਤਾਂ ਦੀ ਜ਼ਿਆਦਾ ਖਪਤ ਵਾਲੀਆਂ ਫ਼ਸਲਾਂ ਦੀ ਥਾਂ ਹੋਰ ਬਦਲਵੀਆਂ ਫਸਲਾਂ ਲਗਾਉਣ ਬਾਰੇ ਵੀ ਚਰਚਾ ਕੀਤੀ। ਉਨਾਂ ਕਿਹਾ ਕਿ ਇਹ ਕੀਮਤੀ ਸਰੋਤ ਕਈ ਹੋਰ ਫਸਲਾਂ ਅਤੇ ਸਬਜੀਆਂ, ਜੋ ਵਧੀਆ ਕਾਰੋਬਾਰ ਪ੍ਰਦਾਨ ਕਰ ਸਕਦੀਆਂ ਹਨ, ਲਈ ਅਤੇ ਆਰਥਿਕਤਾ ਵਿੱਚ ਸੁਧਾਰ ਲਿਆਉਣ ਵਿੱਚ ਸਹਾਈ ਹੋ ਸਕਦੀਆਂ ਹਨ। ਕੈਬਨਿਟ ਮੰਤਰੀ ਨੇ ਜ਼ਿਕਰ ਕੀਤਾ ਕਿ ਖੇਤੀ ਦੇ ਮਾਮਲੇ ਵਿੱਚ ਪੰਜਾਬ ਬਹੁਤ ਹੀ ਜ਼ਰਖੇਜ਼ ਖਿੱਤਾ ਹੈ ,ਗੁਰੂ ਦੀ ਇਸ ਪਵਿੱਤਰ ਧਰਤੀ 'ਤੇ ਨਾ ਸਿਰਫ ਅਨਾਜ ਸਗੋਂ ਕਈ ਹੋਰ ਫਸਲਾਂ ਜਾਂ ਸਬਜੀਆਂ ਵੀ ਉਗਾਈਆਂ ਜਾ ਸਕਦੀਆਂ ਹਨ। ਵੈਲੀਊ ਅਡੀਸ਼ਨ ਅਤੇ ਪ੍ਰੋਸੈਸਿੰਗ ਦੇ ਨਾਲ, ਇਹ ਵਿਕਲਪਿਕ ਖੇਤੀ ਉਤਪਾਦ ਸਾਡੇ ਲਈ ਵਧੇਰੇ ਲਾਭਦਾਇਕ ਹੋ ਸਕਦੇ ਹਨ। ਇਸ ਸਬੰਧੀ ਜੌੜਾਮਾਜਰਾ (Chetan Singh Jauramajra) ਨੇ ਪੰਜਾਬ ਵਿੱਚ ਹਰੀ ਮਿਰਚ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਅਤੇ ਇਸ ਦੇ ਮਿਆਰੀ ਉਤਪਾਦਨ, ਮੰਡੀਕਰਨ ਅਤੇ ਪ੍ਰੋਸੈਸਿੰਗ ਨੂੰ ਮਿਆਰੀ ਬਣਾਉਣ ਦੀਆਂ ਸੰਭਾਵਨਾਵਾਂ ਬਾਰੇ ਵੀ ਚਰਚਾ ਕੀਤੀ। ਉਨਾਂ ਅੱਗੇ ਕਿਹਾ, "ਇਸ ਕਲੱਸਟਰ ਦੇ ਲਾਗੂ ਹੋਣ ਨਾਲ ਕਿਸਾਨਾਂ ਨੂੰ ਮਿਰਚਾਂ ਦੇ ਮਿਆਰੀ ਉਤਪਾਦਨ ਕਾਰਨ ਉਨਾਂ ਦੀ ਕਾਸ਼ਤ ਦਾ ਬਿਹਤਰ ਮੁੱਲ ਮਿਲੇਗਾ ਅਤੇ ਇਸ ਤੋਂ ਇਲਾਵਾ ਵਧੀਆ ਕਿਸਮ ਦੇ ਉਤਪਾਦਨ ਕਾਰਨ ਕਿਸਾਨ ਵਿਸ਼ਵ ਪੱਧਰ 'ਤੇ ਦੂਰ-ਦੁਰਾਡੇ ਦੀਆਂ ਮੰਡੀਆਂ ਵਿੱਚ ਆਪਣੀ ਕਾਸ਼ਤ ਵੇਚ ਸਕਣਗੇ।" ਮੰਤਰੀ ਨੇ ਦੱਸਿਆ ਕਿ ਫਿਰੋਜਪੁਰ, ਜਲੰਧਰ, ਤਰਨਤਾਰਨ ਅਤੇ ਸੰਗਰੂਰ ਵਿੱਚ ਮਿਰਚਾਂ ਦੀ ਫਸਲ 21940 ਏਕੜ ਵਿੱਚ 1.66 ਲੱਖ ਮੀਟਿ੍ਰਕ ਟਨ ਭਾਵ ਇੱਕ ਲੱਖ 66 ਹਜਾਰ ਮੀਟਿ੍ਰਕ ਟਨ ਤੋਂ ਵੱਧ ਹੋਈ ਹੈ। ਕਲੱਸਟਰ ਵਿੱਚ ਉਗਾਈਆਂ ਗਈਆਂ ਮਿਰਚਾਂ ਐਮ.ਆਰ.ਐਲ. ਮੁਕਤ ਹਨ ਅਤੇ ਇਸ ਵਿੱਚ ਕੋਈ ਭਾਰੀ ਧਾਤੂ ਮੌਜੂਦ ਨਹੀਂ ਹੁੰਦੀ, ਸੁਚੱਜੇ ਖੇਤੀਬਾੜੀ ਢੰਗਾਂ ਨੂੰ ਅਪਣਾਉਣ ਸਦਕਾ ਅਜਿਹੀਆਂ ਫਸਲਾਂ ਨੂੰ ਕੌਮਾਂਤਰੀ ਬਾਜਾਰ ਵਿੱਚ ਵੀ ਨਿਰਯਾਤ ਕੀਤਾ ਜਾਵੇਗਾ। ਚੇਤਨ ਸਿੰਘ ਜੌੜਾਮਾਜਰਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਵਧੀਆ ਉਤਪਾਦਨ ਲਈ ਜਾਗਰੂਕ ਕਰਨ ਅਤੇ ਉਨਾਂ ਨੂੰ ਜੈਵਿਕ ਖੇਤੀ ਵੱਲ ਪ੍ਰੇਰਿਤ ਕਰਨ ਦੇ ਨਾਲ-ਨਾਲ ਫਸਲਾਂ ਦੇ ਉਤਪਾਦਨ ਵਿੱਚ ਕੀਟਨਾਸ਼ਕਾਂ ਦੀ ਘੱਟ ਤੋਂ ਘੱਟ ਵਰਤੋਂ ਕਰਨ ਲਈ ਵੀ ਜਾਗਰੂਕ ਕਰਨ। ਇਸ ਮੀਟਿੰਗ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸੀ.ਏ. ਸਟੋਰ ਖੋਲਣ ਦਾ ਪ੍ਰਸਤਾਵ ਵੀ ਦਿੱਤਾ ਗਿਆ। ਬਾਗਬਾਨੀ ਵਿਭਾਗ ਦੇ ਪ੍ਰਮੁੱਖ ਸਕੱਤਰ ਸੁਮੇਰ ਸਿੰਘ ਗੁਰਜਰ ਨੇ ਮੰਤਰੀ ਨੂੰ ਉਨਾਂ ਦੀਆਂ ਸਾਰੀਆਂ ਕਿਸਾਨ ਭਲਾਈ ਪਹਿਲਕਦਮੀਆਂ ਨੂੰ ਲਾਗੂ ਕਰਨ ਦਾ ਭਰੋਸਾ ਦਿਵਾਇਆ ਅਤੇ ਬਾਗਬਾਨੀ ਦੇ ਡਾਇਰੈਕਟਰ ਸ਼ੈਲੇਂਦਰ ਸਿੰਘ ਨੇ ਲੋੜੀਂਦੇ ਨਤੀਜੇ ਪ੍ਰਾਪਤ ਕਰਨ ਲਈ ਵਡਮੁੱਲਾ ਯੋਗਦਾਨ ਪਾਇਆ। ਇਸ ਮੀਟਿੰਗ ਵਿੱਚ, ਪੰਜਾਬ ਐਗਰੀਕਲਚਰਲ ਇੰਡਸਟਰੀਜ਼ ਕਾਰਪੋਰੇਸ਼ਨ, ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ, ਪੰਜਾਬ ਐਗਰੀਕਲਚਰਲ ਇੰਡਸਟਰੀਜ ਕਾਰਪੋਰੇਸਨ ਦੇ ਚੇਅਰਮੈਨ, ਮਾਰਕਫੈੱਡ ਦੇ ਚੇਅਰਮੈਨ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ, ਪੰਜਾਬ ਮੰਡੀ ਬੋਰਡ ਦੇ ਸਕੱਤਰ, ਖੇਤਰੀ ਦਫਤਰ, ਏ.ਪੀ.ਆਈ.ਡੀ.ਏ., ਚੰਡੀਗੜ ਦੇ ਮੁਖੀ ਹਰਪ੍ਰੀਤ ਸਿੰਘ ਅਤੇ ਆਈ.ਟੀ.ਸੀ., ਕਪੂਰਥਲਾ, ਸਿਰਾਮਿਕਾ, ਫਿਲੌਰ ਤੇ ਜਲੰਧਰ ਦੇ ਮੈਨੇਜਿੰਗ ਡਾਇਰੈਕਟਰ ਵੀ ਹਾਜਰ ਸਨ। The post ਅੰਤਰਰਾਸ਼ਟਰੀ ਮੰਡੀਆਂ ‘ਚ ਸਬਜੀਆਂ ਦੀ ਬਰਾਮਦ ਲਈ ਚੁੱਕੇ ਜਾ ਰਹੇ ਹਨ ਕਦਮ: ਚੇਤਨ ਸਿੰਘ ਜੌੜਾਮਾਜਰਾ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵਲੋਂ 2 ਸੀਨੀਅਰ IAS ਅਫਸਰਾਂ ਦੇ ਤਬਾਦਲੇ, ਵੇਖੋ ਸੂਚੀ Friday 21 April 2023 02:32 PM UTC+00 | Tags: 2-ias breaking-news news punjab-government ਚੰਡੀਗੜ, 21 ਅਪ੍ਰੈਲ 2023: ਪੰਜਾਬ ਸਰਕਾਰ ਨੇ ਪੱਤਰ ਜਾਰੀ ਕਰਦਿਆਂ 2 ਸੀਨੀਅਰ IAS ਅਫਸਰਾਂ ਦੇ ਕੀਤੇ ਤਬਾਦਲੇ ਕੀਤੇ ਗਏ ਹਨ, ਜਾਰੀ ਸੂਚੀ ਹੇਠ ਅਨੁਸਾਰ ਹੈ | The post ਪੰਜਾਬ ਸਰਕਾਰ ਵਲੋਂ 2 ਸੀਨੀਅਰ IAS ਅਫਸਰਾਂ ਦੇ ਤਬਾਦਲੇ, ਵੇਖੋ ਸੂਚੀ appeared first on TheUnmute.com - Punjabi News. Tags:
|
ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦਾ ਬਿਆਨ, ਮੇਰਾ ਭਾਰਤ ਦੌਰਾ ਐਸਸੀਓ ਤੱਕ ਸੀਮਤ Friday 21 April 2023 02:42 PM UTC+00 | Tags: bilawal-bhutto breaking-news foreign-ministers-of-sco-countries news pakistan pakistan-foreign-minister-bilawal-bhutto sco-summit ਚੰਡੀਗੜ, 21 ਅਪ੍ਰੈਲ 2023: ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ (Bilawal Bhutto) ਐਸਸੀਓ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਲਈ 4 ਮਈ ਨੂੰ ਭਾਰਤ ਆਉਣਗੇ। ਭਾਰਤ ਆਉਣ ਤੋਂ ਪਹਿਲਾਂ ਬਿਲਾਵਲ ਭੁੱਟੋ ਨੇ ਪਾਕਿਸਤਾਨੀ ਚੈਨਲ ‘ਦੁਨੀਆ ਨਿਊਜ਼’ ਨੂੰ ਦਿੱਤੇ ਇੰਟਰਵਿਊ ‘ਚ ਸਪੱਸ਼ਟ ਕੀਤਾ ਹੈ ਕਿ ਇਹ ਦੌਰਾ ਭਾਰਤ ਨਾਲ ਸਬੰਧ ਸੁਧਾਰਨ ਲਈ ਨਹੀਂ ਹੈ। ਉਨ੍ਹਾਂ ਕਿਹਾ ਨੇ “ਅਸੀਂ ਐਸਸੀਓ ਚਾਰਟਰ ਲਈ ਵਚਨਬੱਧ ਹਾਂ। ਇਸ ਦੌਰੇ ਨੂੰ ਭਾਰਤ ਨਾਲ ਗੱਲਬਾਤ ਦੇ ਸਬੰਧ ਵਿੱਚ ਨਹੀਂ ਦੇਖਿਆ ਜਾਣਾ ਚਾਹੀਦਾ। ਇਸ ਨੂੰ ਐਸਸੀਓ ਤੱਕ ਸੀਮਤ ਰੱਖੋ।” ਇਸ ਤੋਂ ਪਹਿਲਾਂ ਜਦੋਂ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਬਿਲਾਵਲ (Bilawal Bhutto) ਦੇ ਦੌਰੇ ਬਾਰੇ ਪੁੱਛਿਆ ਗਿਆ ਸੀ, ਤਾਂ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਸੀ ਕਿ ਐਸਸੀਓ ਦੇ ਕਿਸੇ ਇੱਕ ਮੈਂਬਰ ‘ਤੇ ਧਿਆਨ ਕੇਂਦਰਿਤ ਕਰਨਾ ਗਲਤ ਹੋਵੇਗਾ | ਇਹ 12 ਸਾਲਾਂ ਬਾਅਦ ਪਹਿਲੀ ਵਾਰ ਹੋਵੇਗਾ ਜਦੋਂ ਪਾਕਿਸਤਾਨ ਦਾ ਵਿਦੇਸ਼ ਮੰਤਰੀ ਭਾਰਤ ਆਵੇਗਾ। ਇਸ ਤੋਂ ਪਹਿਲਾਂ 2011 ਵਿੱਚ ਪਾਕਿਸਤਾਨ ਦੀ ਸਾਬਕਾ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਭਾਰਤ ਆਈ ਸੀ। ਭਾਰਤ ਨੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਹਿੱਸਾ ਲੈਣ ਲਈ ਚੀਨ ਅਤੇ ਪਾਕਿਸਤਾਨ ਸਮੇਤ ਐੱਸਸੀਓ ਸੰਗਠਨ ਦੇ ਅੱਠ ਦੇਸ਼ਾਂ ਨੂੰ ਸੱਦਾ ਭੇਜਿਆ ਸੀ। ਮੰਨਿਆ ਜਾ ਰਿਹਾ ਹੈ ਕਿ 4 ਮਈ ਤੋਂ ਸ਼ੁਰੂ ਹੋਣ ਵਾਲੀ ਬੈਠਕ ‘ਚ ਚੀਨ ਅਤੇ ਰੂਸ ਦੇ ਵਿਦੇਸ਼ ਮੰਤਰੀ ਵੀ ਸ਼ਾਮਲ ਹੋਣਗੇ। ਭਾਰਤ ਨੂੰ ਪਿਛਲੇ ਸਾਲ ਸਤੰਬਰ ਵਿੱਚ ਐਸਸੀਓ ਸੰਗਠਨ ਦੀ ਪ੍ਰਧਾਨਗੀ ਮਿਲੀ ਸੀ। The post ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦਾ ਬਿਆਨ, ਮੇਰਾ ਭਾਰਤ ਦੌਰਾ ਐਸਸੀਓ ਤੱਕ ਸੀਮਤ appeared first on TheUnmute.com - Punjabi News. Tags:
|
ਕੈਨੇਡਾ 'ਚ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 121 ਕਰੋੜ ਦਾ ਸੋਨਾ ਚੋਰੀ, ਜਾਂਚ 'ਚ ਜੁਟੀ ਪੁਲਿਸ Friday 21 April 2023 02:49 PM UTC+00 | Tags: breaking-news canada news nws toronto-international-airport ਚੰਡੀਗੜ, 21 ਅਪ੍ਰੈਲ 2023: ਕੈਨੇਡਾ (Canada) ਦੇ ਸਭ ਤੋਂ ਵੱਡੇ ਟੋਰਾਂਟੋ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 17 ਅਪ੍ਰੈਲ ਦੀ ਦੇਰ ਸ਼ਾਮ ਨੂੰ ਇਕ ਵਿਸ਼ੇਸ਼ ਕੰਟੇਨਰ ਪਹੁੰਚਿਆ। ਇਸ ਵਿੱਚ 14.8 ਮਿਲੀਅਨ ਡਾਲਰ ਯਾਨੀ 121 ਕਰੋੜ ਰੁਪਏ ਦਾ ਸੋਨਾ ਅਤੇ ਹੋਰ ਕੀਮਤੀ ਸਮਾਨ ਸੀ। ਇਸ ਨੂੰ ਸੁਰੱਖਿਅਤ ਰੂਪ ਨਾਲ ਕੰਟੇਨਰ ਦੀ ਸਹੂਲਤ ਵਿੱਚ ਤਬਦੀਲ ਕਰ ਦਿੱਤਾ ਗਿਆ। 20 ਅਪ੍ਰੈਲ ਨੂੰ ਪਤਾ ਲੱਗਾ ਕਿ ਸਾਰਾ ਮਾਲ ਚੋਰੀ ਹੋ ਗਿਆ ਸੀ। ਉਦੋਂ ਤੋਂ ਹੀ ਕੈਨੇਡੀਅਨ ਪੁਲਿਸ ਇਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਜਾਂਚ ਤੋਂ ਬਾਅਦ ਇੰਸਪੈਕਟਰ ਡੁਇਸਟਨ ਨੇ ਇਸ ਮਾਮਲੇ ਨੂੰ ਵਿਲੱਖਣ ਦੱਸਿਆ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਤੱਕ ਉਹ ਇਹ ਨਹੀਂ ਦੱਸ ਸਕੇ ਕਿ ਇਹ ਕਾਰਗੋ ਕਿਸ ਕੰਪਨੀ ਦਾ ਹੈ ਅਤੇ ਕਿਸ ਏਅਰਲਾਈਨ ਤੋਂ ਲਿਆਂਦਾ ਗਿਆ ਸੀ ਅਤੇ ਇਸ ਦਾ ਵਜ਼ਨ ਕਿੰਨਾ ਸੀ। ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਸ ਪਿੱਛੇ ਕਿਸੇ ਵੱਡੇ ਗਿਰੋਹ ਦਾ ਹੱਥ ਹੈ। ਇਹ ਗਰੋਹ ਕੈਨੇਡਾ ਵਿੱਚ ਹੈ ਜਾਂ ਨਹੀਂ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਕੋਈ ਵੱਡਾ ਸੁਰਾਗ ਮਿਲਿਆ ਹੈ। The post ਕੈਨੇਡਾ ‘ਚ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 121 ਕਰੋੜ ਦਾ ਸੋਨਾ ਚੋਰੀ, ਜਾਂਚ ‘ਚ ਜੁਟੀ ਪੁਲਿਸ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest