TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਬਠਿੰਡਾ ਦੇ ਮਿਲਟਰੀ ਸਟੇਸ਼ਨ 'ਚ ਗੋਲੀਬਾਰੀ ਕਾਰਨ 4 ਜਣਿਆਂ ਦੀ ਮੌਤ, SSP ਨੇ ਕਿਹਾ- ਅੱਤਵਾਦੀ ਹਮਲਾ ਨਹੀਂ Wednesday 12 April 2023 05:35 AM UTC+00 | Tags: bathinda-military-statio bathinda-police breaking-news latest-news news punjab-military-station punjab-news punjab-police ssp-of-bathind-police the-unmute-breaking-news the-unmute-punjabi-news ਚੰਡੀਗੜ੍ਹ, ਅਪ੍ਰੈਲ 2023: ਪੰਜਾਬ ਦੇ ਬਠਿੰਡਾ ਮਿਲਟਰੀ ਸਟੇਸ਼ਨ (Bathinda Military Station) ‘ਚ ਬੁੱਧਵਾਰ ਸਵੇਰੇ ਹੋਈ ਗੋਲੀਬਾਰੀ ‘ਚ ਚਾਰ ਜਣਿਆਂ ਦੀ ਮੌਤ ਖ਼ਬਰ ਹੈ । ਮਿਲਟਰੀ ਸਟੇਸ਼ਨ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੋਲੀਬਾਰੀ ਸਵੇਰੇ 4:35 ਵਜੇ ਹੋਈ। ਬਠਿੰਡਾ ਪੁਲਿਸ ਦੇ ਐੱਸ.ਐੱਸ.ਪੀ ਗੁਲਨੀਤ ਖੁਰਾਣਾ ਨੇ ਦੱਸਿਆ ਕਿ ਇਹ ਅੱਤਵਾਦੀ ਹਮਲਾ ਨਹੀਂ ਸੀ। ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਮਾਰੇ ਗਏ ਫੌਜ ਦੇ ਜਵਾਨ ਹਨ ਜਾਂ ਆਮ ਨਾਗਰਿਕ। ਇਸ ਘਟਨਾ ਨੂੰ ਫੌਜ ਆਪਣੇ ਪੱਧਰ ‘ਤੇ ਮਾਮਲੇ ਨੂੰ ਹੈਂਡਲ ਕਰ ਰਹੀ ਹੈ। ਘਟਨਾ ਤੋਂ ਬਾਅਦ ਕਿਸੇ ਨੂੰ ਵੀ ਛਾਉਣੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਸਟੇਸ਼ਨ ਕਵਿੱਕ ਰਿਐਕਸ਼ਨ ਟੀਮਾਂ ਨੂੰ ਐਕਟਿਵ ਕਰ ਦਿੱਤਾ ਗਿਆ ਹੈ । ਫੌਜੀ ਖੇਤਰ ਨੂੰ ਘੇਰ ਲਿਆ ਗਿਆ ਹੈ ਤੇ ਸੀਲ ਕਰ ਦਿੱਤਾ ਗਿਆ ਹੈ। ਸਰਚ ਆਪਰੇਸ਼ਨ ਜਾਰੀ ਹੈ। ਫੌਜ ਮੁਖੀ ਜਨਰਲ ਮਨੋਜ ਪਾਂਡੇ ਇਸ ਮਾਮਲੇ ‘ਚ ਬ੍ਰੀਫਿੰਗ ਦੇਣਗੇ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਘਟਨਾ ਬਾਰੇ ਫੌਜ ਤੋਂ ਰਿਪੋਰਟ ਮੰਗੀ ਹੈ। ਪੰਜਾਬ ਸਰਕਾਰ ਨੇ ਬਠਿੰਡਾ ਪੁਲਿਸ ਤੋਂ ਵੀ ਰਿਪੋਰਟ ਮੰਗੀ ਹੈ। The post ਬਠਿੰਡਾ ਦੇ ਮਿਲਟਰੀ ਸਟੇਸ਼ਨ ‘ਚ ਗੋਲੀਬਾਰੀ ਕਾਰਨ 4 ਜਣਿਆਂ ਦੀ ਮੌਤ, SSP ਨੇ ਕਿਹਾ- ਅੱਤਵਾਦੀ ਹਮਲਾ ਨਹੀਂ appeared first on TheUnmute.com - Punjabi News. Tags:
|
ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ 'ਚ ਬੰਦ ਕਰਵਾਉਣਗੇ ਟੋਲ ਪਲਾਜ਼ਾ Wednesday 12 April 2023 05:47 AM UTC+00 | Tags: baltej-singh-pannu breaking-news latest-news news patiala patiala-samana patiala-samana-road punjabi-news punjab-news punjab-transport-department the-unmute-breaking-news the-unmute-punjab the-unmute-punjabi-news toll-plaza ਚੰਡੀਗੜ੍ਹ,12 ਅਪ੍ਰੈਲ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਸਟੇਟ ਹਾਈਵੇ 'ਤੇ ਲੱਗਿਆ ਇਕ ਹੋਰ ਟੋਲ ਪਲਾਜ਼ਾ (Toll Plaza) ਅੱਜ ਬੰਦ ਕਰਵਾਉਣਗੇ | ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਬਲਤੇਜ ਸਿੰਘ ਪੰਨੂ ਨੇ ਟਵੀਟ ਕਰਦਿਆਂ ਇਸਦੀ ਜਾਣਕਾਰੀ ਦਿੱਤੀ | ਬਲਤੇਜ ਸਿੰਘ ਪੰਨੂ ਦੇ ਮੁਤਾਬਕ ਪਟਿਆਲਾ ਸਮਾਣਾ ਸੜਕ 'ਤੇ ਲੱਗਿਆ ਇਹ ਟੋਲ ਪਲਾਜ਼ਾ ਵਰ੍ਹਿਆਂ ਤੋਂ ਚੱਲ ਰਿਹਾ ਹੈ ਅਤੇ ਪਿਛਲੀਆਂ ਸਰਕਾਰਾਂ ਦੀ ਮਿਲੀ ਭੁਗਤ ਨਾਲ ਇਸ ਟੋਲ ਪਲਾਜ਼ਾ ਨੂੰ ਵੀ ਬਾਰ-ਬਾਰ ਐਕਸਟੈਨਸ਼ਨ ਮਿਲਦੀ ਰਹੀ ਹੈ | ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ 01 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੱਕੀਆ ਟੋਲ ਪਲਾਜ਼ਾ ਕੀਰਤਪੁਰ ਸਾਹਿਬ ਬੰਦ ਕਰਵਾਇਆ ਗਿਆ ਸੀ । ਸੂਬੇ ਵਿੱਚ 8 ਟੋਲ ਪਲਾਜ਼ਾ ਬੰਦ ਕਰ ਦਿੱਤੇ ਗਏ ਹਨ ਅਤੇ ਅੱਜ ਬੰਦ ਹੋਣ ਵਾਲਾ ਟੋਲ ਪਲਾਜ਼ਾ 9ਵਾਂ ਟੋਲ ਪਲਾਜ਼ਾ ਹੋਵੇਗਾ। The post ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ 'ਚ ਬੰਦ ਕਰਵਾਉਣਗੇ ਟੋਲ ਪਲਾਜ਼ਾ appeared first on TheUnmute.com - Punjabi News. Tags:
|
ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਚਰਨਜੀਤ ਸਿੰਘ ਚੰਨੀ 20 ਅਪ੍ਰੈਲ ਨੂੰ ਵਿਜੀਲੈਂਸ ਸਾਹਮਣੇ ਹੋਣਗੇ ਪੇਸ਼ Wednesday 12 April 2023 06:00 AM UTC+00 | Tags: breaking-news charanjit-singh-channi news ਚੰਡੀਗੜ੍ਹ, ਅਪ੍ਰੈਲ 2023: ਪੰਜਾਬ ਦੇ ਕਾਂਗਰਸੀ ਆਗੂਆਂ ਸਮਤੇ ਕਈ ਅਫ਼ਸਰ ਵਿਜੀਲੈਂਸ ਬਿਊਰੋ ਦੀ ਰਡਾਰ 'ਤੇ ਹਨ | ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਸੰਮਨ ਜਾਰੀ ਕਰਕੇ ਭਲਕੇ 12 ਅਪ੍ਰੈਲ ਨੂੰ ਮੋਹਾਲੀ ਦੇ ਮੁੱਖ ਦਫਤਰ ਵਿਖੇ ਪੇਸ਼ ਹੋਣ ਲਈ ਕਿਹਾ ਸੀ | ਹਾਲਾਂਕਿ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਚਰਨ ਜਿੱਤ ਸਿੰਘ ਚੰਨੀ ਬੁੱਧਵਾਰ ਨੂੰ ਨਹੀਂ ਸਗੋਂ 20 ਅਪ੍ਰੈਲ ਨੂੰ ਬਿਊਰੋ ਸਾਹਮਣੇ ਪੇਸ਼ ਹੋਣਗੇ। The post ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਚਰਨਜੀਤ ਸਿੰਘ ਚੰਨੀ 20 ਅਪ੍ਰੈਲ ਨੂੰ ਵਿਜੀਲੈਂਸ ਸਾਹਮਣੇ ਹੋਣਗੇ ਪੇਸ਼ appeared first on TheUnmute.com - Punjabi News. Tags:
|
Earthquake: ਜੰਮੂ-ਕਸ਼ਮੀਰ 'ਚ ਭੂਚਾਲ ਦੇ ਝਟਕੇ ਕੀਤੇ ਮਹਿਸੂਸ, ਘਰਾਂ ਤੋਂ ਬਾਹਰ ਆਏ ਲੋਕ Wednesday 12 April 2023 06:11 AM UTC+00 | Tags: breaking-news earthquake earthquake-tremors india jammu-and-kashmir jammu-and-kashmir-news latest-news news punjab punjab-government richter-scale the-unmute-breaking-news the-unmute-news the-unmute-punjabi-news ਚੰਡੀਗੜ੍ਹ, ਅਪ੍ਰੈਲ 2023: ਜੰਮੂ-ਕਸ਼ਮੀਰ (Jammu and Kashmir) ‘ਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.0 ਮਾਪੀ ਗਈ ਹੈ । ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ, ਭੂਚਾਲ ਦੇ ਝਟਕੇ ਸਵੇਰੇ 10.10 ਵਜੇ ਆਇਆ । ਭੂਚਾਲ ਦਾ ਕੇਂਦਰ ਅਫਗਾਨਿਸਤਾਨ ਸੀ। ਭੂਚਾਲ ਦੇ ਝਟਕੇ ਝਟਕੇ ਮਹਿਸੂਸ ਕਰਦੇ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਫਿਲਹਾਲ ਕਿਸੇ ਤਰਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀ ਹੈ | ਪਿਛਲੇ ਮਹੀਨੇ ਵੀ ਉੱਤਰੀ ਭਾਰਤ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ |
The post Earthquake: ਜੰਮੂ-ਕਸ਼ਮੀਰ ‘ਚ ਭੂਚਾਲ ਦੇ ਝਟਕੇ ਕੀਤੇ ਮਹਿਸੂਸ, ਘਰਾਂ ਤੋਂ ਬਾਹਰ ਆਏ ਲੋਕ appeared first on TheUnmute.com - Punjabi News. Tags:
|
ਵਿਜੀਲੈਂਸ ਨੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਤੀਜੀ ਵਾਰ ਕੀਤੀ ਪੁੱਛਗਿੱਛ Wednesday 12 April 2023 06:19 AM UTC+00 | Tags: aam-aadmi-party cm-bhagwant-mann india-news kushaldeep-singh-dhillon latest-news mla-kushaldeep-singh-dhillon news punjab-congress the-unmute-breaking-news ਚੰਡੀਗੜ੍ਹ,12 ਅਪ੍ਰੈਲ 2023: ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ (Kushaldeep Singh Dhillon) ਨੂੰ ਅੱਜ ਤੀਜੀ ਵਾਰ ਵਿਜੀਲੈਂਸ ਬਿਊਰੋ ਨੇ ਫਰੀਦਕੋਟ ਦਫ਼ਤਰ ਵਿਖੇ ਤਲਬ ਕੀਤਾ ਅਤੇ ਕਰੀਬ ਇੱਕ ਘੰਟਾ ਪੁੱਛਗਿੱਛ ਕੀਤੀ ਗਈ। ਜ਼ਿਕਰਯੋਗ ਹੈ ਕਿ ਢਿਲੋਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਚੱਲ ਰਹੀ ਵਿਜੀਲੈਂਸ ਜਾਂਚ ਲਈ ਪਹਿਲੀ ਵਾਰ 30 ਜਨਵਰੀ ਨੂੰ ਤਲਬ ਕੀਤਾ ਗਿਆ ਸੀ, ਜਿਸ ਤੋਂ ਬਾਅਦ 27 ਮਾਰਚ ਨੂੰ ਉਨ੍ਹਾਂ ਨੂੰ ਦੂਜੀ ਵਾਰ ਤਲਬ ਕੀਤਾ ਗਿਆ ਸੀ। ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਨੇ ਚੋਣਾਂ ਦੌਰਾਨ ਦਿੱਤੇ ਹਲਫ਼ਨਾਮੇ ਵਿੱਚ ਆਪਣੀ ਸਾਰੀ ਜਾਇਦਾਦ ਦਾ ਵੇਰਵਾ ਦਿੱਤਾ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਕੋਲ ਕੁਝ ਨਹੀਂ ਹੈ। ਵਿਜੀਲੈਂਸ ਵਿਭਾਗ ਦੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਾਬਕਾ ਵਿਧਾਇਕ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਇਸ ਲਈ ਕਾਂਗਰਸੀ ਆਗੂਆਂ ਵਿਰੁੱਧ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਕੁਸ਼ਲਦੀਪ ਸਿੰਘ ਢਿੱਲੋਂ (Kushaldeep Singh Dhillon) ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਕਾਂਗਰਸ ਤੋਂ ਡਰੀਆਂ ਹੋਈਆਂ ਹਨ। ਇਸ ਲਈ ਕਾਂਗਰਸ ਤੋਂ ਸ਼ੁਰੂ ਹੋ ਕੇ ਹਰ ਪਾਰਟੀ ਦੀ ਗੱਲ ਕਾਂਗਰਸ ‘ਤੇ ਹੀ ਖਤਮ ਹੋ ਰਹੀ ਹੈ।
The post ਵਿਜੀਲੈਂਸ ਨੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਤੀਜੀ ਵਾਰ ਕੀਤੀ ਪੁੱਛਗਿੱਛ appeared first on TheUnmute.com - Punjabi News. Tags:
|
ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਸਾਬਕਾ ਚੇਅਰਮੈਨ ਕੇਸ਼ਬ ਮਹਿੰਦਰਾ ਪੂਰੇ ਹੋ ਗਏ Wednesday 12 April 2023 07:32 AM UTC+00 | Tags: anand-mahindra breaking-news keshav-mahindra keshub-mahindra latest-news mahindra-group mahindra-mahindra-group news the-unmute-breaking-news ਚੰਡੀਗੜ੍ਹ,12 ਅਪ੍ਰੈਲ 2023: ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਸਾਬਕਾ ਚੇਅਰਮੈਨ ਅਤੇ ਦੇਸ਼ ਦੇ ਸਭ ਤੋਂ ਬਜ਼ੁਰਗ ਅਰਬਪਤੀ ਕੇਸ਼ਬ ਮਹਿੰਦਰਾ (Keshub Mahindra) ਦਾ ਬੁੱਧਵਾਰ ਨੂੰ 99 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ 1962 ਤੋਂ 2012 ਤੱਕ 48 ਸਾਲ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਰਹੇ। ਇਸ ਸਮੇਂ ਉਨ੍ਹਾਂ ਦਾ ਭਤੀਜਾ ਆਨੰਦ ਮਹਿੰਦਰਾ ਇਸ ਅਹੁਦੇ ‘ਤੇ ਹਨ । ਫੋਰਬਸ ਨੇ ਭਾਰਤ ਦੇ ਸਭ ਤੋਂ ਅਮੀਰ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ ਕੇਸ਼ਬ ਮਹਿੰਦਰਾ 1947 ਵਿੱਚ ਮਹਿੰਦਰਾ ਗਰੁੱਪ ਨਾਲ ਜੁੜੇਕੇਸ਼ਬ ਮਹਿੰਦਰਾ (Keshub Mahindra) ਯੂਨੀਵਰਸਿਟੀ ਆਫ ਪੈਨਸਿਲਵੇਨੀਆ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ 1947 ਵਿੱਚ ਹੀ ਮਹਿੰਦਰਾ ਗਰੁੱਪ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਸਾਲ 1963 ਵਿੱਚ ਉਹ ਇਸ ਗਰੁੱਪ ਦੇ ਚੇਅਰਮੈਨ ਬਣੇ। ਉਨ੍ਹਾਂ ਦੀ ਅਗਵਾਈ ‘ਚ ਮਹਿੰਦਰਾ ਗਰੁੱਪ ਸਫਲਤਾ ਦੀਆਂ ਬੁਲੰਦੀਆਂ ‘ਤੇ ਪਹੁੰਚ ਗਿਆ। 2012 ਵਿੱਚ 48 ਸਾਲ ਤੱਕ ਚੇਅਰਮੈਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਇਹ ਅਹੁਦਾ ਆਪਣੇ ਭਤੀਜੇ ਆਨੰਦ ਮਹਿੰਦਰਾ ਨੂੰ ਸੌਂਪ ਦਿੱਤਾ। ਇਸ ਦੇ ਨਾਲ ਹੀ ਕੇਸ਼ਬ ਮਹਿੰਦਰਾ ਟਾਟਾ ਸਟੀਲ, ਸੇਲ, ਟਾਟਾ ਕੈਮੀਕਲਜ਼, ਇੰਡੀਅਨ ਹੋਟਲਜ਼ ਵਰਗੀਆਂ ਨਾਮੀ ਕੰਪਨੀਆਂ ਦੇ ਬੋਰਡ ਵਿੱਚ ਵੀ ਸ਼ਾਮਲ ਸਨ। ਫਰਾਂਸ ਸਰਕਾਰ ਨੇ 1987 ਵਿੱਚ ਸਰਵਉੱਚ ਨਾਗਰਿਕ ਸਨਮਾਨ ਦਿੱਤਾ1987 ਵਿੱਚ ਫਰਾਂਸ ਦੀ ਸਰਕਾਰ ਨੇ ਕੇਸ਼ਬ ਮਹਿੰਦਰਾ ਨੂੰ ਵਪਾਰ ਜਗਤ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ । ਇਸ ਤੋਂ ਇਲਾਵਾ ਕੇਸ਼ਬ ਮਹਿੰਦਰਾ ਨੂੰ ਸਾਲ 2007 ਵਿੱਚ ਅਰਨਸਟ ਐਂਡ ਯੰਗ (Ernst and Young) ਵੱਲੋਂ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ ਸੀ। The post ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਸਾਬਕਾ ਚੇਅਰਮੈਨ ਕੇਸ਼ਬ ਮਹਿੰਦਰਾ ਪੂਰੇ ਹੋ ਗਏ appeared first on TheUnmute.com - Punjabi News. Tags:
|
ਪਟਨਾ ਹਵਾਈ ਅੱਡੇ 'ਤੇ ਬੰਬ ਹੋਣ ਦੀ ਸੂਚਨਾ, ਮੌਕੇ 'ਤੇ ਪਹੁੰਚਿਆ ਬੰਬ ਸਕੁਐਡ ਦਸਤਾ Wednesday 12 April 2023 08:59 AM UTC+00 | Tags: airport-in-bihar bihar bomb-squad breaking-news latest-news nbews news patna-airport punjab-news the-unmute-breaking-news the-unmute-punjab ਚੰਡੀਗ੍ਹੜ, 12 ਅਪ੍ਰੈਲ 2023: ਬਿਹਾਰ (Bihar) ਦੇ ਪਟਨਾ ਹਵਾਈ ਅੱਡੇ ‘ਤੇ ਬੰਬ ਹੋਣ ਦੀ ਸੂਚਨਾ ਮਿਲੀ ਹੈ। ਇਸ ਨਾਲ ਹਵਾਈ ਅੱਡੇ ‘ਤੇ ਹੜਕੰਪ ਮਚ ਗਿਆ । ਇੱਥੇ ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਬੰਬ ਸਕੁਐਡ ਹਵਾਈ ਅੱਡੇ ‘ਤੇ ਪਹੁੰਚ ਗਿਆ ਅਤੇ ਸਕੈਨਿੰਗ ਸ਼ੁਰੂ ਕਰ ਦਿੱਤੀ ਗਈ। ਹਵਾਈ ਅੱਡੇ ‘ਤੇ ਹਰ ਯਾਤਰੀ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਸਾਰੇ ਸਾਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਪਰ ਫਿਲਹਾਲ ਕੁਝ ਨਹੀਂ ਮਿਲਿਆ। ਉਡਾਣਾਂ ਆਪਣੇ ਨਿਰਧਾਰਤ ਸਮੇਂ ‘ਤੇ ਚੱਲ ਰਹੀਆਂ ਹਨ। The post ਪਟਨਾ ਹਵਾਈ ਅੱਡੇ ‘ਤੇ ਬੰਬ ਹੋਣ ਦੀ ਸੂਚਨਾ, ਮੌਕੇ ‘ਤੇ ਪਹੁੰਚਿਆ ਬੰਬ ਸਕੁਐਡ ਦਸਤਾ appeared first on TheUnmute.com - Punjabi News. Tags:
|
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੇ ਕਿਸਾਨਾਂ ਲਈ ਅਹਿਮ ਐਲਾਨ, ਪੜ੍ਹੋ ਪੂਰੀ ਖ਼ਬਰ Wednesday 12 April 2023 09:29 AM UTC+00 | Tags: breaking-news farmers kuldeep-singh-dhaliwal latest-news news punjab-farmers punjab-mandi-board punjab-news ਚੰਡੀਗੜ੍ਹ, 12 ਅਪ੍ਰੈਲ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਸਾਨਾਂ (Farmers) ਲਈ ਇੱਕ ਅਹਿਮ ਐਲਾਨ ਕੀਤਾ ਹੈ । ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਣਕ ਦੇ ਦਾਣੇ ‘ਚ ਨਮੀ ਅਤੇ ਦਾਣਾ ਛੋਟਾ ਹੋਣ ਕਰਕੇ ਕਣਕ ਦੇ ਭਾਅ ‘ਚ ਜੋ ਕੱਟ ਲਾਇਆ ਗਿਆ ਹੈ ਉਸਦਾ ਖ਼ਰਚਾ ਪੰਜਾਬ ਸਰਕਾਰ ਆਪਣੇ ਪੱਲਿਓਂ ਕਰੇਗੀ। ਉਨ੍ਹਾਂ ਨੇ ਟਵੀਟ ਕਰਦਿਆਂ ਹੋਰ ਲਿਖਿਆ ਕਿ ਅਸੀਂ ਕਿਸਾਨਾਂ ਦੀ ਹਰ ਮੁਸ਼ਕਿਲ ਵਿੱਚ ਉਨ੍ਹਾਂ ਨਾਲ ਖੜ੍ਹੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਜੋ ਕਿਸਾਨਾਂ ਨੂੰ ਹੋਰ ਰਾਹਤ ਮਿਲ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਣ ਦਿਆਂਗੇ। ਉਨ੍ਹਾਂ ਕਿਹਾ ਕਿ ਕਣਕ ਦੇ ਸੁੰਗੜੇ ਅਤੇ ਟੁੱਟੇ ਦਾਣੇ ਦਾ ਪੂਰਾ ਪੈਸਾ ਦਿੱਤਾ ਜਾਵੇਗਾ। The post ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੇ ਕਿਸਾਨਾਂ ਲਈ ਅਹਿਮ ਐਲਾਨ, ਪੜ੍ਹੋ ਪੂਰੀ ਖ਼ਬਰ appeared first on TheUnmute.com - Punjabi News. Tags:
|
WHO: ਚੀਨ 'ਚ H3N8 ਬਰਡ ਫਲੂ ਕਾਰਨ ਪਹਿਲੀ ਮੌਤ ਦਰਜ, ਵਿਸ਼ਵ 'ਚ ਇਹ ਪਹਿਲਾ ਮਾਮਲਾ Wednesday 12 April 2023 11:30 AM UTC+00 | Tags: bird-flu breaking-news china chinese-news h3n8-bird-flu health-news news who world-health-organization ਚੰਡੀਗੜ੍ਹ, 12 ਅਪ੍ਰੈਲ 2023: ਵਿਸ਼ਵ ਵਿੱਚ H3N8 ਬਰਡ ਫਲੂ ਕਾਰਨ ਪਹਿਲੀ ਮੌਤ ਦਰਜ ਕੀਤੀ ਗਈ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਕਿ ਇੱਕ ਚੀਨੀ ਔਰਤ ਬਰਡ ਫਲੂ ਦੀ ਇੱਕ ਕਿਸਮ ਤੋਂ ਮਰਨ ਵਾਲੀ ਪਹਿਲੀ ਇਨਸਾਨ ਬਣ ਗਈ ਹੈ, ਜੋ ਕਿ ਮਨੁੱਖਾਂ ਵਿੱਚ ਬਹੁਤ ਘੱਟ ਹੁੰਦਾ ਹੈ। ਡਬਲਯੂਐਚਓ ਨੇ ਮੰਗਲਵਾਰ ਦੇਰ ਰਾਤ ਇੱਕ ਬਿਆਨ ਵਿੱਚ ਕਿਹਾ ਕਿ ਦੱਖਣੀ ਸੂਬੇ ਗੁਆਂਗਡੋਂਗ ਦੀ ਇੱਕ 56 ਸਾਲਾ ਔਰਤ ਏਵੀਅਨ ਫਲੂ ਦੇ H3N8 ਉਪ-ਕਿਸਮ ਨਾਲ ਸੰਕਰਮਿਤ ਹੋਣ ਵਾਲੀ ਤੀਜੀ ਮਰੀਜ਼ ਸੀ। ਗੁਆਂਗਡੋਂਗ ਪ੍ਰੋਵਿੰਸ਼ੀਅਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਪਿਛਲੇ ਮਹੀਨੇ ਦੇ ਅਖੀਰ ਵਿੱਚ ਤੀਜੀ ਲਾਗ ਦੀ ਰਿਪੋਰਟ ਕੀਤੀ, ਪਰ ਔਰਤ ਦੀ ਮੌਤ ਦਾ ਵੇਰਵਾ ਨਹੀਂ ਦਿੱਤਾ। ਡਬਲਯੂਐਚਓ ਨੇ ਕਿਹਾ ਕਿ ਮਰੀਜ਼ ਕਈ ਅੰਤਰੀਵ ਹਾਲਤਾਂ ਤੋਂ ਪੀੜਤ ਸੀ | ਚੀਨ ਵਿੱਚ ਬਰਡ ਫਲੂ ਆਮ ਗੱਲ ਹੈ, ਕਿਉਂਕਿ ਏਵੀਅਨ ਫਲੂ ਦੇ ਵਾਇਰਸ ਵੱਡੀ ਗਿਣਤੀ ਵਿੱਚ ਪੋਲਟਰੀ ਅਤੇ ਜੰਗਲੀ ਪੰਛੀਆਂ ਦੀ ਆਬਾਦੀ ਵਿੱਚ ਫੈਲਦੇ ਰਹਿੰਦੇ ਹਨ। ਡਬਲਯੂਐਚਓ ਨੇ ਕਿਹਾ ਕਿ ਔਰਤ ਨੇ ਬੀਮਾਰ ਹੋਣ ਤੋਂ ਪਹਿਲਾਂ ਇੱਕ ਬਾਜ਼ਾਰ (ਚੀਨ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਤਾਜ਼ੇ ਮੀਟ, ਮੱਛੀ ਅਤੇ ਹੋਰ ਉਤਪਾਦਾਂ ਦੀ ਵਿਕਰੀ ਵਾਲੀ ਮਾਰਕੀਟ) ਦਾ ਦੌਰਾ ਕੀਤਾ ਸੀ | WHO ਨੇ ਸੁਝਾਅ ਦਿੱਤਾ ਕਿ ਇਹ ਲਾਗ ਦਾ ਸਰੋਤ ਹੋ ਸਕਦਾ ਹੈ। ਹਾਲਾਂਕਿ H3N8 ਮਨੁੱਖਾਂ ਵਿੱਚ ਬਹੁਤ ਘੱਟ ਹੁੰਦਾ ਹੈ, ਇਹ ਪੰਛੀਆਂ ਵਿੱਚ ਆਮ ਹੁੰਦਾ ਹੈ ਪਰ ਬਿਮਾਰੀ ਦੇ ਬਹੁਤ ਘੱਟ ਜਾਂ ਕੋਈ ਸੰਕੇਤ ਨਹੀਂ ਦਿੰਦਾ। ਇਸ ਨੇ ਹੋਰ ਥਣਧਾਰੀ ਜੀਵਾਂ ਨੂੰ ਵੀ ਸੰਕਰਮਿਤ ਕੀਤਾ ਹੈ। The post WHO: ਚੀਨ ‘ਚ H3N8 ਬਰਡ ਫਲੂ ਕਾਰਨ ਪਹਿਲੀ ਮੌਤ ਦਰਜ, ਵਿਸ਼ਵ ‘ਚ ਇਹ ਪਹਿਲਾ ਮਾਮਲਾ appeared first on TheUnmute.com - Punjabi News. Tags:
|
ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਨੇ 35 ਕਲਰਕਾਂ ਨੂੰ ਸੌਂਪੇ ਨਿਯੁਕਤੀ-ਪੱਤਰ Wednesday 12 April 2023 11:35 AM UTC+00 | Tags: appointment-letters breaking-news clerks dr-baljit-kaur jobs latest-news news punjab-clerks punjab-news the-unmute the-unmute-breaking the-unmute-breaking-news the-unmute-latest-news the-unmute-punjabi-news ਚੰਡੀਗੜ੍ਹ, 12 ਅਪ੍ਰੈਲ 2023: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਅੱਜ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ 35 ਕਲਰਕਾਂ (Clerks) ਨੂੰ ਨਿਯੁਕਤੀ-ਪੱਤਰ ਸੌਂਪੇ। ਅੱਜ ਇੱਥੇ ਸਿਵਲ ਸਕੱਤਰੇਤ ਸਥਿਤ ਆਪਣੇ ਦਫਤਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਆਪਣੇ ਵਾਅਦੇ ਅਨੁਸਾਰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰ ਰਹੇ ਹਨ ਤਾਂ ਜੋ ਨਵੀਂ ਪੀੜ੍ਹੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਵੱਲ ਨਾ ਜਾਵੇ। ਕੈਬਨਿਟ ਮੰਤਰੀ ਨੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ 34 ਕਲਰਕਾਂ (Clerks) ਅਤੇ ਸਮਾਜਿਕ ਨਿਆਂ, ਅਧਿਕਾਰਤਾਂ ਅਤੇ ਘੱਟ ਗਿਣਤੀ ਵਿਭਾਗ ਦੇ ਇੱਕ ਕਲਰਕ ਨੂੰ ਨਿਯੁਕਤੀ ਪੱਤਰ ਸੌਂਪੇ। ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਨੇ ਉਨ੍ਹਾਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਆ। ਉਨ੍ਹਾਂ ਨਵ-ਨਿਯੁਕਤ ਮੁਲਾਜ਼ਮਾਂ ਨੂੰ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਸਿਫਰ ਸਹਿਣਸ਼ੀਲਤਾ ਦੀ ਨੀਤੀ ਅਪਣਾਉਂਦਿਆਂ ਕੰਮ ਕਰਨ। ਇਸ ਮੌਕੇ ਵਧੀਕ ਮੁੱਖ ਸਕੱਤਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਜੀ.ਰਾਮੇਸ਼ ਕੁਮਾਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਮਾਧਵੀ ਕਟਾਰੀਆ, ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਡਾਇਰੈਕਟਰ-ਕਮ-ਸੰਯੁਕਤ ਸਕੱਤਰ ਰਾਜ ਬਹਾਦਰ ਸਿੰਘ, ਸਮਾਜਿਕ ਸੁਰੱਖਿਆ ਵਿਭਾਗ ਦੇ ਜਾਇੰਟ ਡਾਇਰੈਕਟਰ ਚਰਨਜੀਤ ਸਿੰਘ ਅਤੇ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। The post ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਨੇ 35 ਕਲਰਕਾਂ ਨੂੰ ਸੌਂਪੇ ਨਿਯੁਕਤੀ-ਪੱਤਰ appeared first on TheUnmute.com - Punjabi News. Tags:
|
ਰਾਹੁਲ ਗਾਂਧੀ ਤੇ ਮਲਿਕਾਰਜੁਨ ਖੜਗੇ ਨੂੰ ਮਿਲੇ ਨਿਤੀਸ਼ ਕੁਮਾਰ, ਵਿਰੋਧੀ ਧਿਰ ਦੇ ਸਾਰੇ ਨੇਤਾ ਇਕਜੁੱਟ ਹੋਣ ਲਈ ਸਹਿਮਤ Wednesday 12 April 2023 11:51 AM UTC+00 | Tags: bihar bjp breaking-news congress congress-party delhi india-news mallikarjun-kharge news nitish-kumar rahul-gandhi ਚੰਡੀਗੜ੍ਹ, 12 ਅਪ੍ਰੈਲ 2023: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (Nitish Kumar) ਅਤੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਬੁੱਧਵਾਰ ਨੂੰ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੂੰ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲਣ ਪਹੁੰਚੇ। ਇਸ ਦੌਰਾਨ ਮਲਿਕਾਰਜੁਨ ਖੜਗੇ ਦੇ ਨਾਲ ਕਾਂਗਰਸ ਨੇਤਾ ਰਾਹੁਲ ਗਾਂਧੀ ਮੌਜੂਦ ਸਨ। ਵਿਰੋਧੀ ਏਕਤਾ ਦੇ ਮੁੱਦੇ ਨੂੰ ਲੈ ਕੇ ਸਾਰੇ ਨੇਤਾ ਆਪਸ ਵਿਚ ਬੈਠਕ ਕਰ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਵਿਰੋਧੀ ਧਿਰ ਦੇ ਸਾਰੇ ਨੇਤਾ ਇਕਜੁੱਟ ਹੋਣ ਲਈ ਸਹਿਮਤ ਹੋ ਗਏ ਹਨ। ਸੂਤਰਾਂ ਅਨੁਸਾਰ ਵਿਰੋਧੀ ਪਾਰਟੀਆਂ ਇਸ ਮਹੀਨੇ ਦੇ ਅੰਤ ਵਿੱਚ ਇੱਕ ਹੋਰ ਮੀਟਿੰਗ ਕਰਨਗੀਆਂ। ਇਸ ਦੌਰਾਨ ਖੜਗੇ ਅਤੇ ਨਿਤੀਸ਼ ਸਾਰਿਆਂ ਨਾਲ ਗੱਲਬਾਤ ਕਰਨਗੇ। ਇਸ ਦੌਰਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਕਰ ਕੇ ਇਕਜੁੱਟ ਹੋ ਕੇ ਲੜਨਾ ਸਾਡਾ ਫੈਸਲਾ ਹੈ। ਅਸੀਂ ਸਾਰੇ ਇੱਕੋ ਰਾਹ ‘ਤੇ ਕੰਮ ਕਰਾਂਗੇ। ਤੇਜਸਵੀ ਅਤੇ ਨਿਤੀਸ਼ ਕੁਮਾਰ ਸਾਡੇ ਸਾਰੇ ਨੇਤਾ ਜੋ ਇੱਥੇ ਬੈਠੇ ਹਨ। ਅਸੀਂ ਸਾਰੇ ਇੱਕੋ ਲਾਈਨ ‘ਤੇ ਕੰਮ ਕਰਾਂਗੇ। ਇਸ ਦੇ ਨਾਲ ਹੀ ਨਿਤੀਸ਼ ਕੁਮਾਰ (Nitish Kumar) ਨੇ ਕਿਹਾ ਕਿ ਗਠਜੋੜ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਸਾਰੇ ਇਕੱਠੇ ਬੈਠਾਂਗੇ ਅਤੇ ਚੀਜ਼ਾਂ ਨੂੰ ਤੈਅ ਕੀਤਾ ਜਾਵੇਗਾ | ਅਸੀਂ ਉਨ੍ਹਾਂ ਲੋਕਾਂ ਨਾਲ ਗੱਲ ਕਰਾਂਗੇ ਜੋ ਸਾਡੇ ਨਾਲ ਸਹਿਮਤ ਹਨ ਅਤੇ ਘੱਟੋ-ਘੱਟ ਆਪਾਂ ਇਕੱਠੇ ਬੈਠੀਏ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਨਿਤੀਸ਼ ਨੇ ਜੋ ਕਿਹਾ, ਵਿਰੋਧੀ ਧਿਰ ਨੂੰ ਇਕਜੁੱਟ ਕਰਨ ਲਈ ਬਹੁਤ ਹੀ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਕਿੰਨੀਆਂ ਵਿਰੋਧੀ ਪਾਰਟੀਆਂ ਨੂੰ ਇਕੱਠਾ ਕਰਨਾ ਪਵੇਗਾ। ਇਹ ਇੱਕ ਪ੍ਰਕਿਰਿਆ ਹੈ। ਵਿਰੋਧੀ ਧਿਰ ਦਾ ਜੋ ਵੀ ਨਜ਼ਰੀਆ ਹੈ, ਅਸੀਂ ਉਸ ਦਾ ਵਿਕਾਸ ਕਰਾਂਗੇ ਅਤੇ ਜੋ ਵੀ ਪਾਰਟੀਆਂ ਵਿਚਾਰਧਾਰਕ ਲੜਾਈ ਵਿਚ ਇਕੱਠੇ ਹੋਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਨਾਲ ਲੈ ਕੇ ਚੱਲਾਂਗੇ । The post ਰਾਹੁਲ ਗਾਂਧੀ ਤੇ ਮਲਿਕਾਰਜੁਨ ਖੜਗੇ ਨੂੰ ਮਿਲੇ ਨਿਤੀਸ਼ ਕੁਮਾਰ, ਵਿਰੋਧੀ ਧਿਰ ਦੇ ਸਾਰੇ ਨੇਤਾ ਇਕਜੁੱਟ ਹੋਣ ਲਈ ਸਹਿਮਤ appeared first on TheUnmute.com - Punjabi News. Tags:
|
ਪਿੰਡ ਮੰਡਕੋਲਾ ਲਈ ਅਗਲੇ ਵਿੱਤੀ ਸਾਲ ਲਈ 3.6 ਕਰੋੜ ਦੀ ਰਾਸ਼ੀ ਕੀਤੀ ਮਨਜ਼ੂਰ: CM ਮਨੋਹਰ ਲਾਲ ਖੱਟਰ Wednesday 12 April 2023 12:18 PM UTC+00 | Tags: breaking-news cm-manohar-lal-khattar jan-samwad-program mandkola news palwal-news village-mandkola ਚੰਡੀਗੜ੍ਹ, 12 ਅਪ੍ਰੈਲ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਪਲਵਲ ਪਹੁੰਚ ਗਏ ਹਨ। ਉਹ ਜਨ ਸੰਵਾਦ ਪ੍ਰੋਗਰਾਮ ‘ਚ ਲੋਕਾਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕੀਤੀ । ਇਸ ਦੌਰਾਨ ਉਨ੍ਹਾਂ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਰਕਾਰ ਦੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ । ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪੇਂਡੂ ਖੇਤਰ ਦਾ ਦੌਰਾ ਕਰ ਰਹੇ ਹਨ | ਬਾਗਪੁਰ ਗੋਵਿੰਦ ਸਿੰਘ ਫਾਰਮ ਵਿਖੇ ਮੁੱਖ ਮੰਤਰੀ ਨਾਲ ਜਨ ਸੰਵਾਦ ਪ੍ਰੋਗਰਾਮ ਵਿੱਚ ਵਿਧਾਇਕ ਦੀਪਕ ਮੰਗਲਾ, ਵਿਧਾਇਕ ਪ੍ਰਵੀਨ ਡਾਗਰ ਸਮੇਤ ਭਾਜਪਾ ਆਗੂ ਮੌਜੂਦ ਰਹੇ । ਇਸੇ ਤਹਿਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਪਿੰਡ ਮੰਡਕੋਲਾ ਪਹੁੰਚੇ | ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਬਹੀਨ, ਹਥੀਨ ਅਤੇ ਮੰਡਕੋਲਾ (Mandkola) ਸਮੇਤ ਪੰਜ ਪਿੰਡਾਂ ਵਿੱਚ ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ ਇਸਦੇ ਨਾਲ ਹੀ ਪਿੰਡ ਦੇ ਸੀਐਚਸੀ ਸੈਂਟਰ ਨੂੰ ਅਪਗ੍ਰੇਡ ਕਰਨ ਦਾ ਕੰਮ ਜਾਰੀ ਹੈ | ਇਸਦੇ ਨਾਲ ਹੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਿੰਡ ਵਿੱਚ ਖਰੀਦ ਕੇਂਦਰ ਨੂੰ ਮਨਜ਼ੂਰੀ ਦਿੱਤੀ | ਮੁੱਖ ਮੰਤਰੀ ਨੇ ਕਿਹਾ ਆਲੇ-ਦੁਆਲੇ ਦੇ 10 ਮਹਾ-ਪਿੰਡਾਂ ‘ਚ ਸੀਵਰੇਜ ਸਿਸਟਮ ਅਤੇ ਛੱਪੜ ਦਾ ਸੁਧਾਰ ਕੀਤਾ ਜਾਵੇਗਾ | ਮੰਡਕੋਲਾ ਵਿੱਚ ਲੋਕ ਨਿਰਮਾਣ ਵਿਭਾਗ ਦੀ ਇਮਾਰਤ ਦੀ ਉਸਾਰੀ ਦਾ ਕੰਮ ਜਾਰੀ ਹੈ | ਮੰਡਕੋਲਾ ਤੋਂ 6 ਕਿਲੋਮੀਟਰ, ਧਤੀਰ-ਮੰਡਕੋਲਾ ਵਿਚਕਾਰ 3.5 ਕਿਲੋਮੀਟਰ ਸੜਕ ਲਈ 3.2 ਕਰੋੜ ਮਨਜ਼ੂਰ ਕੀਤੇ ਗਏ ਹਨ | ਇਸਦੇ ਨਾਲ ਹੀ ਪਿੰਡ ਮੰਡਕੋਲਾ ਲਈ ਅਗਲੇ ਵਿੱਤੀ ਸਾਲ ਲਈ 3.6 ਕਰੋੜ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੰਡਕੋਲਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ | ਧਤੀਰ ਪਿੰਡ ਤੋਂ ਮੰਡਕੋਲਾ ਜਾਂਦੇ ਸਮੇਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਧਤੀਰ ਪਿੰਡ ਦੇ ਛੱਪੜ ਦਾ ਮੁਆਇਨਾ ਕੀਤਾ। ਛੱਪੜ ਵਿੱਚ ਪਾਣੀ ਦੀ ਸਫ਼ਾਈ ਲਈ ਮੌਕੇ 'ਤੇ ਹਾਜ਼ਰ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਹਨ | ਇਸ ਮੌਕੇ ਇਲਾਕਾ ਨਿਵਾਸੀਆਂ ਤੋਂ ਛੱਪੜ ਦੀ ਸਹੀ ਵਰਤੋਂ ਕਰਨ ਸਬੰਧੀ ਸੁਝਾਅ ਵੀ ਲਏ ਗਏ। ਮੰਡਕੋਲਾ (Mandkola) ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਿੰਡ ਸਯਰੌਲੀ ਵਿੱਚ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ, ਇਸ ਮੌਕੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਦਾ ਨਿੱਘਾ ਸਵਾਗਤ ਕੀਤਾ | ਮੰਡਕੋਲਾ ਪਿੰਡ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜਨ ਸੰਵਾਦ ਪ੍ਰੋਗਰਾਮ ਕੀਤਾ | ਮੁੱਖ ਮੰਤਰੀ ਖੁੱਲ੍ਹਾ ਦਰਬਾਰ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਮਨੋਹਰ ਲਾਲ ਨੇ ਪਿੰਡ ਵਾਸੀਆਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ | ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜ ਵਿੱਚ ਸਿਆਸਤਦਾਨਾਂ ਦਾ ਅਕਸ ਬਦਲ ਦਿੱਤਾ ਹੈ | ਪ੍ਰਧਾਨ ਮੰਤਰੀ ਆਪਣੇ ਆਪ ਨੂੰ ਪ੍ਰਧਾਨ ਸੇਵਕ ਸਮਝ ਕੇ ਕੰਮ ਕਰ ਰਹੇ ਹਨ | ਸੜਕਾਂ ਅਤੇ ਰਾਜਮਾਰਗਾਂ ਰਾਹੀਂ ਵਿਕਾਸ ਪਿੰਡਾਂ ਤੱਕ ਪਹੁੰਚ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਹਰਿਆਣਾ ‘ਚ ਘਰ-ਘਰ 9 ਲੱਖ ਸਿਲੰਡਰ ਪਹੁੰਚਾਏ ਗਏ ਹਨ | The post ਪਿੰਡ ਮੰਡਕੋਲਾ ਲਈ ਅਗਲੇ ਵਿੱਤੀ ਸਾਲ ਲਈ 3.6 ਕਰੋੜ ਦੀ ਰਾਸ਼ੀ ਕੀਤੀ ਮਨਜ਼ੂਰ: CM ਮਨੋਹਰ ਲਾਲ ਖੱਟਰ appeared first on TheUnmute.com - Punjabi News. Tags:
|
ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਨਗਰ ਕੌਂਸਲ ਕੋਟਕਪੂਰਾ ਅਤੇ ਹਲਕੇ ਦੇ ਵਿਕਾਸ ਕਾਰਜਾਂ ਦੀ ਸਮੀਖਿਆ Wednesday 12 April 2023 12:23 PM UTC+00 | Tags: aam-aadmi-party breaking-news cm-bhagwant-mann kotakpura kotakpura-news kultaar-singh-sandhwan nagar-council-kotakpura news punjab-government the-unmute-breaking-news the-unmute-latest-news ਚੰਡੀਗੜ੍ਹ, 12 ਅਪ੍ਰੈਲ 2023: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਨਗਰ ਕੌਂਸਲ ਕੋਟਕਪੂਰਾ (Kotakpura) ਅਤੇ ਹਲਕੇ ਵਿੱਚ ਚਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸਬੰਧਤ ਵਿਭਾਗਾਂ ਦੇ ਉਚ ਅਧਿਕਾਰੀਆਂ ਨੂੰ ਇਨ੍ਹਾਂ ਕੰਮਾਂ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਨ ਅਤੇ ਫੰਡਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਸੱਦੀ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਲੋਕਾਂ ਦੀ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਵਿਕਾਸ ਕਾਰਜਾਂ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ। ਮੀਟਿੰਗ ਦੌਰਾਨ ਕੋਟਕਪੂਰਾ (Kotakpura) ਨਗਰ ਕੌਂਸਲ ਵਿੱਚ ਪਿਛਲੇ ਵਰ੍ਹੇ ਸੀਵਰੇਜ ਪੈਣ ਤੋਂ ਬਾਅਦ ਸੜਕਾਂ ਦੀ ਖਰਾਬ ਹੋਈ ਹਾਲਤ ਸੁਧਾਰ ਕੇ ਸੜਕਾਂ ਨਵੇਂ ਸਿਰੇ ਤੋਂ ਬਣਾਉਣ ਦਾ ਮੁੱਦਾ ਵਿਸਥਾਰ ਨਾਲ ਵਿਚਾਰਿਆ ਗਿਆ। ਸ. ਸੰਧਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੜਕਾਂ ਨੂੰ ਪਹਿਲ ਦੇ ਆਧਾਰ ‘ਤੇ ਬਣਾਇਆ ਜਾਵੇ ਅਤੇ ਇਸ ਮਕਸਦ ਦੀ ਪੂਰਤੀ ਲਈ ਸਬੰਧਤ ਵਿਭਾਗਾਂ ਵੱਲੋਂ ਫੰਡਾਂ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ। ਸ. ਸੰਧਵਾਂ ਨੇ ਸਬੰਧਤ ਵਿਭਾਗਾਂ ਦੇ ਨਾਲ-ਨਾਲ ਵਿੱਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਫੰਡਾਂ ਦੀ ਉਪਲਬਧਤਾ ਸਣੇ ਇਹ ਵੀ ਯਕੀਨੀ ਬਣਾਉਣ ਕਈ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਾ ਆਵੇ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਸਪੀਕਰ ਨੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੀ.ਈ.ਓ. ਮਾਲਵਿੰਦਰ ਸਿੰਘ ਜੱਗੀ ਨੂੰ ਵੀ ਕਿਹਾ ਕਿ ਨਗਰ ਕੌਂਸਲ ਵਿੱਚ ਜਿਥੇ ਕਿਤੇ ਵੀ ਸੀਵਰੇਜ ਜਾਂ ਵਾਟਰ ਸਪਲਾਈ ਦੇ ਪਾਈਪ ਪਾਉਣ ਨੂੰ ਰਹਿੰਦੇ ਹਨ, ਉਸ ਕੰਮ ਨੂੰ ਪਹਿਲ ਦੇ ਆਧਾਰ ‘ਤੇ ਮੁਕੰਮਲ ਕੀਤਾ ਜਾਵੇ ਤਾਂ ਜੋ ਸੜਕਾਂ ਬਣਨ ਤੋਂ ਬਾਅਦ ਪੁੱਟ-ਪੁਟਾਈ ਤੋਂ ਬਚਿਆ ਜਾ ਸਕੇ। ਸ. ਸੰਧਵਾਂ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਸੜਕਾਂ ਨੂੰ ਤੁਰੰਤ ਨਵਿਆਉਣ ਲਈ ਚਾਰਾਜੋਈ ਕੀਤੀ ਜਾਵੇ। ਮੀਟਿੰਗ ਦੌਰਾਨ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੀ.ਈ.ਓ. ਮਾਲਵਿੰਦਰ ਸਿੰਘ ਜੱਗੀ, ਵਿਸ਼ੇਸ਼ ਸਕੱਤਰ ਖ਼ਰਚਾ ਮੁਹੰਮਦ ਤਈਅਬ, ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਉਮਾ ਸ਼ੰਕਰ ਗੁਪਤਾ, ਸਕੱਤਰ ਵਿੱਤ ਕਮ ਡਾਇਰੈਕਟਰ ਇੰਸਟੀਟਿਊਸ਼ਨਲ ਫਾਈਨਾਂਸ ਤੇ ਬੈਂਕਿੰਗ ਸ੍ਰੀਮਤੀ ਗਰਿਮਾ ਸਿੰਘ ਅਤੇ ਸਬੰਧਤ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। The post ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਨਗਰ ਕੌਂਸਲ ਕੋਟਕਪੂਰਾ ਅਤੇ ਹਲਕੇ ਦੇ ਵਿਕਾਸ ਕਾਰਜਾਂ ਦੀ ਸਮੀਖਿਆ appeared first on TheUnmute.com - Punjabi News. Tags:
|
ਪੰਜਾਬ ਦਾ ਨੌਵਾਂ ਟੋਲ ਪਲਾਜ਼ਾ ਬੰਦ, ਇਹ ਬੰਦ ਹੋਣ ਵਾਲਾ ਆਖ਼ਰੀ ਟੋਲ ਪਲਾਜ਼ਾ ਨਹੀਂ: CM ਭਗਵੰਤ ਮਾਨ Wednesday 12 April 2023 12:32 PM UTC+00 | Tags: aam-aadmi-party bhagwant-mann breaking-news cm-bhagwant-mann news punjab punjab-government punjab-politics samana the-unmute-breaking-news the-unmute-latest-news the-unmute-punjabi-news toll-plaza toll-plazas ਸਮਾਣਾ, 12 ਅਪ੍ਰੈਲ 2023: ਪੰਜਾਬ ਭਰ ਵਿੱਚ ਟੋਲ ਪਲਾਜ਼ੇ (Toll Plazas) ਬੰਦ ਕਰਵਾਉਣ ਦੀ ਕਵਾਇਦ ਜਾਰੀ ਰੱਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਇੱਥੇ ਨੌਵਾਂ ਟੋਲ ਪਲਾਜ਼ਾ ਬੰਦ ਕਰਵਾਉਂਦਿਆਂ ਆਖਿਆ ਕਿ ਜਨਤਕ ਹਿੱਤ ਵਿੱਚ ਇਹ ਟੋਲ ਪਲਾਜ਼ਾ ਬੰਦ ਕੀਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਟੋਲ ਵੀ ਬੰਦ ਕਰਵਾਏ ਜਾਣਗੇ। ਸਮਾਣਾ-ਪਾਤੜਾਂ ਸੜਕ ਉਤੇ ਟੋਲ ਪਲਾਜ਼ਾ ਬੰਦ ਕਰਵਾਉਣ ਮਗਰੋਂ ਮੁੱਖ ਮੰਤਰੀ ਨੇ ਆਖਿਆ ਕਿ ਇਹ ਟੋਲ ਪਲਾਜ਼ੇ ਅਸਲ ਵਿੱਚ ਆਮ ਲੋਕਾਂ ਦੀ ਖੁੱਲ੍ਹੀ ਲੁੱਟ ਕਰਨ ਵਾਲੀਆਂ ਦੁਕਾਨਾਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਟੋਲ ਵਾਲਿਆਂ ਨੇ ਆਪਣੇ ਸਮਝੌਤਿਆਂ ਦੀਆਂ ਸਾਰੀਆਂ ਸ਼ਰਤਾਂ ਛਿੱਕੇ ਟੰਗ ਕੇ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਨਤਕ ਹਿੱਤ ਵਿੱਚ ਇਨ੍ਹਾਂ ਟੋਲ ਪਲਾਜ਼ਾ ਕੰਪਨੀਆਂ ਵਿਰੁੱਧ ਕੋਈ ਕਾਰਵਾਈ ਕਰਨ ਦੀ ਬਜਾਏ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਬੇਨਿਯਮੀਆਂ ਬਾਰੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਲੋਕਾਂ ਨੇ ਸਰਕਾਰਾਂ ਨੂੰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਚੁਣਿਆ ਪਰ ਸੱਤਾ ਦੇ ਭੁੱਖੇ ਸਿਆਸਤਦਾਨਾਂ ਨੇ ਆਪਣੇ ਸਵਾਰਥਾਂ ਲਈ ਅਜਿਹੇ ਡਿਫਾਲਟਰਾਂ ਦੀ ਢਾਲ ਬਣ ਕੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਟੋਲ ਪਲਾਜ਼ਿਆਂ ਦੀਆਂ ਆਪਹੁਦਰੀਆਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਆਮ ਲੋਕਾਂ ਦੀ ਪਰਵਾਹ ਨਾ ਕਰਦਿਆਂ ਗ਼ੈਰ ਕਾਨੂੰਨੀ ਢੰਗ ਨਾਲ ਪੈਸਾ ਬਣਾਉਣ ਦੀ ਇਜਾਜ਼ਤ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ ਬੰਦ ਹੋਏ ਟੋਲ ਪਲਾਜ਼ਿਆਂ ਵਿੱਚੋਂ ਇਕ ਉਤੇ ਵੀ ਸਮਝੌਤੇ ਦੇ ਬਾਵਜੂਦ ਐਂਬੂਲੈਂਸ ਤੇ ਰਿਕਵਰੀ ਵੈਨ ਦਾ ਪ੍ਰਬੰਧ ਨਹੀਂ ਦਿਸਿਆ। ਮੁੱਖ ਮੰਤਰੀ ਨੇ ਕਿਹਾ ਕਿ ਇਸ ਟੋਲ ਪਲਾਜ਼ੇ (Toll Plazas) ਦਾ ਸਮਝੌਤਾ 1 ਸਤੰਬਰ 2005 ਨੂੰ ਕੈਪਟਨ ਸਰਕਾਰ ਸਮੇਂ ਹੋਇਆ ਸੀ ਅਤੇ ਇਹ ਟੋਲ ਸਾਢੇ ਸੋਲਾਂ ਸਾਲ ਲਈ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਕਈ ਊਣਤਾਈਆਂ ਕਾਰਨ ਕੰਪਨੀ ਉਤੇ 1.48 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਅਤੇ ਊਣਤਾਈਆਂ ਕਾਰਨ ਇਸ ਟੋਲ ਨੂੰ 24 ਜੂਨ 2013 ਨੂੰ ਬੰਦ ਕੀਤਾ ਜਾ ਸਕਦਾ ਸੀ। ਭਗਵੰਤ ਮਾਨ ਨੇ ਕਿਹਾ ਕਿ ਅਜਿਹਾ ਕਦੇ ਨਹੀਂ ਹੋਇਆ ਅਤੇ ਇਸ ਸੜਕ ਦੀ ਦੂਜੀ ਮੁਰੰਮਤ ਨਾ ਕਰਨ ਕਾਰਨ ਇਹ ਟੋਲ 16 ਅਕਤੂਬਰ 2018 ਨੂੰ ਬੰਦ ਕੀਤਾ ਜਾ ਸਕਦਾ ਸੀ ਪਰ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਸੀ। ਇਹ ਟੋਲ ਪਲਾਜ਼ਾ ਬੰਦ ਹੋਣ ਕਾਰਨ ਆਮ ਲੋਕਾਂ ਦੇ ਰੋਜ਼ਾਨਾ 3.80 ਲੱਖ ਰੁਪਏ ਬਚਣਗੇਮੁੱਖ ਮੰਤਰੀ ਨੇ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ ਜਦੋਂ ਸਾਡੀ ਸਰਕਾਰ ਨੇ ਉਲੰਘਣਾ ਲਈ ਟੋਲ ਪਲਾਜ਼ੇ ਨੂੰ ਨੋਟਿਸ ਜਾਰੀ ਕੀਤਾ ਪਰ ਕੰਪਨੀ ਅਦਾਲਤ ਵਿੱਚ ਚਲੀ ਗਈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਇਹ ਅਰਜ਼ੀ ਰੱਦ ਕਰ ਦਿੱਤੀ ਅਤੇ ਸਰਕਾਰ ਨੇ ਵਡੇਰੇ ਜਨਤਕ ਹਿੱਤ ਵਿੱਚ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਇਹ ਟੋਲ ਪਲਾਜ਼ਾ ਬੰਦ ਹੋਣ ਕਾਰਨ ਆਮ ਲੋਕਾਂ ਦਾ 3.80 ਲੱਖ ਰੁਪਏ ਰੋਜ਼ਾਨਾ ਬਚੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਅੰਦੋਲਨ ਤੇ ਕੋਵਿਡ ਮਹਾਂਮਾਰੀ ਦਾ ਬਹਾਨਾ ਲਗਾ ਕੇ ਕੰਪਨੀ ਨੇ ਟੋਲ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕੰਮ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਪਹਿਲੇ ਮੁੱਖ ਮੰਤਰੀਆਂ ਨੇ ਲੋਕਾਂ ਦੇ ਹਿੱਤਾਂ ਦੀ ਰਾਖੀ ਦੀ ਪਰਵਾਹ ਨਹੀਂ ਕੀਤੀ, ਸਗੋਂ ਕੰਪਨੀ ਦੇ ਹਿੱਤਾਂ ਪੂਰਨ ਲਈ ਦਿਨ-ਰਾਤ ਕੰਮ ਕੀਤਾ। ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਲੋਕਾਂ ਤੋਂ ਲੁੱਟਿਆ ਇਕ-ਇਕ ਪੈਸਾ ਹਰ ਹੀਲੇ ਵਾਪਸ ਕਰਵਾਇਆ ਜਾਵੇਗਾ ਅਤੇ ਇਸ ਕੰਪਨੀ ਵਿਰੁੱਧ ਐਫ.ਆਈ.ਆਰ. ਵੀ ਦਰਜ ਕਰਵਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਇਕ ਸਾਲ ਪਹਿਲਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦਾ ਬਟਨ ਦਬਾ ਕੇ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਚੁਣਿਆ ਸੀ। ਭਗਵੰਤ ਮਾਨ ਨੇ ਕਿਹਾ ਕਿ ਹੁਣ ਇਕ ਸਾਲ ਦੇ ਅੰਦਰ-ਅੰਦਰ ਉਹ ਰੋਜ਼ਾਨਾ ਚਾਰ ਤੋਂ ਪੰਜ ਬਟਨ ਦਬਾ ਕੇ ਸੂਬੇ ਦੇ ਲੋਕਾਂ ਨੂੰ ਨਵੇਂ ਪ੍ਰਾਜੈਕਟ ਸਮਰਪਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਪੰਜਾਬ ਦੇਸ਼ ਭਰ ਵਿੱਚੋਂ ਨੰਬਰ ਇਕ ਸੂਬਾ ਬਣੇਗਾ। ਪੰਜਾਬ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲੀ ਦਫ਼ਾ ਇਸ ਦਿਸ਼ਾ ਵਿੱਚ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਕੇਸਾਂ ਵਿੱਚ ਇਨਸਾਫ਼ ਦੂਰ ਨਹੀਂ ਹੈ ਕਿਉਂਕਿ ਪਹਿਲਾਂ ਹੀ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ ਤਾਂ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਯਕੀਨੀ ਬਣਾਈ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਬੇਅਦਬੀ ਦੇ ਕੇਸਾਂ ਵਿੱਚ ਇਨਸਾਫ਼ ਪਹਿਲਾਂ ਵੀ ਹੋ ਸਕਦਾ ਸੀ ਪਰ ਪਿਛਲੀਆਂ ਸਰਕਾਰਾਂ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ। ਪਿਛਲੀਆਂ ਸਰਕਾਰਾਂ ਆਪਣੇ ਸਵਾਰਥਾਂ ਲਈ ਅਜਿਹੇ ਡਿਫਾਲਟਰਾਂ ਦੀ ਢਾਲ ਬਣੀਆਂਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਉਨ੍ਹਾਂ ਨਾਲ ਇਸ ਗੱਲੋਂ ਵੈਰ ਭਾਵ ਰੱਖਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇਕ ਆਮ ਆਦਮੀ ਦਾ ਪੁੱਤਰ ਇੰਨੇ ਪ੍ਰਭਾਵਸ਼ਾਲੀ ਤਰੀਕੇ ਨਾਲ ਸੂਬੇ ਨੂੰ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਲੋਕਾਂ ਦੇ ਹਿੱਤਾਂ ਦੀ ਪਰਵਾਹ ਕੀਤੇ ਬਗ਼ੈਰ ਆਪਣੇ ਫਾਇਦਿਆਂ ਲਈ ਕੰਮ ਕਰਦੀਆਂ ਸਨ। ਭਗਵੰਤ ਮਾਨ ਨੇ ਕਿਹਾ ਕਿ ਹੁਣ ਇਕ ਸਕੂਲ ਅਧਿਆਪਕ ਦਾ ਪੁੱਤ ਲੋਕਾਂ ਤੇ ਸੂਬੇ ਦੇ ਹਿੱਤਾਂ ਦੀ ਰਾਖੀ ਕਰ ਰਿਹਾ ਹੈ। ਇਸ ਮੌਕੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਤੇ ਸਥਾਨਕ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ., ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਗੁਰਲਾਲ ਘਨੌਰ ਤੇ ਕੁਲਵੰਤ ਸਿੰਘ, ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ, ਪੀ.ਆਰ.ਟੀ.ਸੀ. ਚੇਅਰਮੈਨ ਰਣਜੋਧ ਸਿੰਘ ਹਡਾਣਾ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ. ਵਰੁਣ ਸ਼ਰਮਾ ਤੇ ਇਲਾਕਾ ਵਾਸੀ ਵੀ ਮੌਜੂਦ ਸਨ। The post ਪੰਜਾਬ ਦਾ ਨੌਵਾਂ ਟੋਲ ਪਲਾਜ਼ਾ ਬੰਦ, ਇਹ ਬੰਦ ਹੋਣ ਵਾਲਾ ਆਖ਼ਰੀ ਟੋਲ ਪਲਾਜ਼ਾ ਨਹੀਂ: CM ਭਗਵੰਤ ਮਾਨ appeared first on TheUnmute.com - Punjabi News. Tags:
|
ਸੂਬੇ ਦੇ ਵੱਡੇ ਪਿੰਡਾਂ 'ਚ ਲਗਾਏ ਜਾਣਗੇ ਸੀਸੀਟੀਵੀ ਕੈਮਰੇ: CM ਮਨੋਹਰ ਲਾਲ ਖੱਟਰ Wednesday 12 April 2023 12:37 PM UTC+00 | Tags: bjp breaking-news cm-manohar-lal-khattar haryana latest-news news punjab-news the-unmute-breaking-news the-unmute-punjabi-news ਚੰਡੀਗੜ੍ਹ,12 ਅਪ੍ਰੈਲ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal Khattar) ਨੇ ਕਿਹਾ ਕਿ ਸੂਬੇ ਦੇ ਵੱਡੇ ਪਿੰਡਾਂ ਵਿਚ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਸੀਸੀਟੀਵੀ ਕੈਮਰੇ ਲਗਵਾਏ ਜਾਣਗੇ। ਇਹ ਵਿਵਸਥਾ ਜਿਲ੍ਹਾ ਪਰਿਸ਼ਦ ਅਤੇ ਪੰਚਾਇਤ ਤੋਂ ਕਰਵਾਈ ਜਾਵੇਗੀ ਜਾਂ ਫਿਰ ਸੂਬਾ ਸਰਕਾਰ ਇਸ ਦੇ ਲਈ ਕੋਈ ਹੋਰ ਵਿਵਸਥਾ ਕਰੇਗੀ, ਇਸ ਦਾ ਫੈਸਲਾ ਜਲਦੀ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਧਤੀਰ ਪਿੰਡ ਤੋਂ ਪਾਤਲੀ ਪਿੰਡ ਤਕ ਨਵੀਂ ਸੜਕ ਦਾ ਨਿਰਮਾਣ 45 ਲੱਖ ਰੁਪਏ ਨਾਲ ਕਰਵਾਉਣ ਅਤੇ ਹਜਾਰੀ ਬੰਗਲਾ ਚੌਪਾਲ ਦੀ ਮੁਰੰਮਤ ਲਈ 10 ਲੱਖ ਰੁਪਏ ਅਤੇ ਧਤੀਰ ਤੋਂ ਮਡਕੋਲਾ ਤਕ 3.30 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਲਈ 3 ਕਰੋੜ ਰੁਪਏ ਮੰਜੂਰ ਕਰਨ ਦਾ ਫੈਸਲਾ ਵੀ ਕੀਤਾ। ਮੁੱਖ ਮੰਤਰੀ ਬੁੱਧਵਾਰ ਨੂੰ ਪਲਵਲ ਜਿਲ੍ਹਾ ਦੇ ਪਿੰਡ ਧਤੀਰ ਵਿਚ ਜਨਸੰਵਾਦ ਪ੍ਰੋਗ੍ਰਾਮ ਦੇ ਤਹਿਤ ਪਿੰਡਵਾਸੀਆਂ ਨਾਲ ਸੰਵਾਦ ਕਰ ਰਹੇ ਸਨ | ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਅੰਤੋਂਦੇਯ ਦੀ ਭਾਵਨਾ ਦੇ ਨਾਲ ਕੰਮ ਕਰ ਰਹੀ ਹੈ। ਸੂਬੇ ਦੇ 10 ਹਜਾਰ ਤੋਂ ਵੱਧ ਆਬਾਦੀ ਦੇ 750 ਪਿੰਡ ਵਿਚ ਸਟ੍ਰੀਟ ਲਾਇਟ ਲਗਾਉਣ ਦਾ ਕੰਮ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਕੇਂਦਰ ਸਰਕਾਰ ਤੋਂ ਲੈ ਕੇ ਸੂਬਾ ਸਰਕਾਰ ਤਕ ਦੀ ਨੀਅਤ ਵਿਕਾਸ ਦੇ ਮਾਮਲਿਆਂ ਵਿਚ ਸਪਸ਼ਟ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੁਦ ਕਿਹਾ ਸੀ ਮੈਂ ਪ੍ਰਧਾਨ ਮੰਤਰੀ ਨਹੀਂ ਸੋਗ ਪ੍ਰਧਾਨ ਸੇਵਕ ਅਤੇ ਚੌਕੀਦਾਰ ਬਣ ਕੇ ਦੇਸ਼ ਦੀ ਸੇਵਾ ਕਰੁੰਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਬਤ ਕੀਤਾ ਹੈ ਕਿ ਇਕ ਨੇਤਾ ਸੇਵਾ ਕਰ ਸਕਦਾ ਹੈ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੀ ਕਰੋੜਾਂ ਮਹਿਲਾਵਾਂ ਨੂੰ ਇਸ ਯੋਜਨਾ ਦੇ ਤਹਿਤ ਧੁੰਅਆਂ ਤੋਂ ਨਿਜਾਤ ਦਿਵਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਦੇਸ਼ ਵਿਚ ਸੜਕਾਂ ਬਨਾਉਣ ਦੇ ਨਾਲ-ਨਾਲ ਲੋਕਾਂ ਦੇ ਜੀਵਨ ਨੂੰ ਸਰਲ ਬਨਾਉਣ ਦਾ ਰਸਤਾ ਵੀ ਤਿਆਰ ਕਰ ਰਹੇ ਹਨ। ਕੋਰੋਨਾ ਸਮੇਂ ਵਿਚ ਪੂਰੀ ਦੁਨੀਆ ਵਿਚ ਕੋਵਿਡ ਵੈਕਸੀਨ ਤਿਆਰ ਕਰ ਦੇਸ਼ ਦਾ ਨਾਂਅ ਉੱਚਾ ਕਰਨ ਲਈ ਉਨ੍ਹਾਂ ਨੇ ਵਿਗਿਆਨਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਇਹ ਸਾਡੇ ਵਿਸ਼ਵ ਵਿਚ ਵੱਧਦੇ ਹੋਏ ਮਾਣ ਦਾ ਪਰਿਚਾਇਕ ਹੈ। ਪਰਿਵਾਰ ਪਹਿਚਾਣ ਪੱਤਰ ਨੂੰ ਪਰਮਾਨੇਂਟ ਪ੍ਰੋਟੇਕਸ਼ਨ ਆਫ ਪੂਅਰ ਪੀਪਲ ਦੱਸਦੇ ਹੋਏ ਮਨੋਹਰ ਲਾਲ (CM Manohar Lal Khattar) ਨੇ ਕਿਹਾ ਕਿ 2011 ਦੀ ਮਰਦਮਸ਼ੁਮਾਰੀ ਅਨੁਸਾਰ ਸੂਬੇ ਵਿਚ 15 ਲੱਖ ਆਯੂਸ਼ਮਾਨ ਕਾਰਡ ਬਣੇ ਸਨ ਪਰ ਪਰਿਵਾਰ ਪਹਿਚਾਣ ਪੱਤਰ ਬਨਣ ਦੇ ਬਾਅਦ ਇਸ ਵਿਚ ਸਾਢੇ 14 ਲੱਖ ਲੋਕਾਂ ਦਾ ਨਾਂਅ ਅਤੇ ਜੋੜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਧਤੀਰ ਪਿੰਡ ਵਿਚ ਦਸੰਬਰ ਵਿਚ 450 ਬੀਪੀਐਲ ਕਾਰਡ ਸਨ ਅਤੇ ਹੁਣ ਇੰਨ੍ਹਾਂ ਵਿਚ 350 ਬੀਪੀਐਲ ਕਾਰਡਾਂ ਦਾ ਹੋਰ ਇਜਾਫਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਦਤਿਆ ਪਿੰਡ ਵਿਚ 3598 ਆਯੂਸ਼ਮਾਨ ਕਾਰਡ ਬਣਾਏ ਗਏ ਹਨ ਅਤੇ ਇੰਨ੍ਹਾਂ ਵਿੱਚੋਂ 17 ਲੋਕਾਂ ਨੇ ਹੁਣ ਤਕ ਇਸ ਦਾ ਲਾਭ ਵੀ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਆਮ ਆਦਮੀ ਦੀ ਆਮਦਨ 1.80 ਲੱਖ ਰੁਪਏ ਤੋਂ ਵੱਧ ਵਧਾਉਣਾ ਹੈ। ਚਿਰਾਗ ਯੋਜਨਾ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਯੋਜਨਾ ਦੇ ਤਹਿਤ ਜੇਕਰ ਕੋਈ ਵੀ ਹੋਨਹਾਰ ਬੱਚਾ ਪ੍ਰਾਈਵੇਟ ਸਕੂਲ ਵਿਚ ਪੜਦਾ ਹੈ ਤਾਂ ਪਹਿਲੀ ਤੋਂ ਪੰਜਵੀਂ ਤਕ ਦੇ ਬੱਚੇ ਨੂੰ 700 ਰੁਪਏ, ਛੇਵੀਂ ਤੋਂ ਅੱਠਵੀਂ ਕਲਾਸ ਤਕ ਦੇ ਬੱਚੇ ਨੂੰ 900 ਰੁਪਏ ਅਤੇ 9ਵੀਂ ਤੋਂ 12ਵੀਂ ਕਲਾਸ ਤਕ ਦੇ ਬੱਚੇ ਨੂੰ 1100 ਰੁਪਏ ਸਰਕਾਰ ਵੱਲੋਂ ਦਿੱਤੇ ਜਾਣਗੇ। ਇਸ ਦੌਰਾਨ ਉਨ੍ਹਾਂ ਨੇ ਦਸਿਆ ਕਿ ਧਤੀਰ ਪਿੰਡ ਵਿਚ ਹੁਣ ਤਕ 43 ਲੱਖ ਰੁਪਏ ਦੇ ਵਿਕਾਸ ਕੰਮ ਹੋਏ ਹਨ। ਇਸ ਮੌਕੇ ‘ਤੇ ਕੇਂਦਰੀ ਉਰਜਾ ਅਤੇ ਭਾਰੀ ਉਦਯੋਗ ਰਾਜ ਮੰਤਰੀ ਕ੍ਰਿਸ਼ਣਪਾਲ ਗੁਰਜਰ, ਪਲਵਲ ਤੋਂ ਵਿਧਾਇਕ ਦੀਪਕ ਮੰਗਲਾ, ਮੁੱਖ ਮੰਤਰੀ ਦੇ ਓਐਸਡੀ ਜਵਾਹਰ ਯਾਦਵ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਅਮਿਤ ਆਰਿਆ ਅਤੇ ਜਿਲ੍ਹਾ ਡਿਪਟੀ ਕਮਿਸ਼ਨਰ ਨੇਹਾ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ।
The post ਸੂਬੇ ਦੇ ਵੱਡੇ ਪਿੰਡਾਂ ‘ਚ ਲਗਾਏ ਜਾਣਗੇ ਸੀਸੀਟੀਵੀ ਕੈਮਰੇ: CM ਮਨੋਹਰ ਲਾਲ ਖੱਟਰ appeared first on TheUnmute.com - Punjabi News. Tags:
|
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਲਵਲ ਜ਼ਿਲ੍ਹੇ 'ਚ ਬਾਗਪੁਰ ਪਿੰਡ 'ਚ ਕੀਤਾ ਜਨ ਸੰਵਾਦ Wednesday 12 April 2023 12:45 PM UTC+00 | Tags: aam-aadmi-party bjp braj-bhumi-palwal breaking-news cm-bhagwant-mann haryana manohar-lal-khattar news palwal the-unmute-breaking-news the-unmute-punjabi-news ਚੰਡੀਗੜ੍ਹ, 12 ਅਪ੍ਰੈਲ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਗ੍ਰਾਮੀਣ ਖੇਤਰ ਵਿਚ ਆਪਣੇ ਜਨ ਸੰਵਾਦ ਪ੍ਰੋਗ੍ਰਾਮ ਤਹਤ ਅੱਜ ਬ੍ਰਜ ਭੂਮੀ ਪਲਵਲ ਪਹੁੰਚੇ, ਜਿੱਥੇ ਲੋਕਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਮੁੱਖ ਮੰਤਰੀ ਨੇ ਲੋਕਾਂ ਦੇ ਵਿਚ ਬੈਠ ਕੇ ਪਿੰਡਾਂ ਵਿਚ ਕੀਤੇ ਗਏ ਕੰਮਾਂ ਦੀ ਜਾਣਕਾਰੀ ਲਈ। ਬਾਗਪੁਰ ਪਿੰਡ ਵਿਚ ਪ੍ਰਬੰਧਿਤ ਜਨ ਸੰਵਾਦ ਪ੍ਰੋਗ੍ਰਾਮ ਦੌਰਾਨ ਪਿੰਡਵਾਸੀਆਂ ਦੀ ਮੰਗ ‘ਤੇ ਬਾਗਪੁਰ ਦੇ ਪੰਜਵੀਂ ਕਲਾਸ ਤਕ ਦੇ ਕੰਨਿਆ ਸਕੂਲ ਨੂੰ ਅੱਠਵੀਂ ਕਲਾਸ ਤਕ ਕਰਨ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ, ਸੋਰਡਾ ਦੀ ਸੜਕ ਲਈ 4.15 ਕਰੋੜ ਰੁਪਏ , ਬਾਗਪੁਰ ਦੀ ਸੜਕਾਂ ਲਈ 2.10 ਕਜਸੜ ਰੁਪਏ ਦੀ ਮੰਜੂਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਬੱਸ ਕਿਯੂ ਸ਼ੈਲਟਰ ਬਨਾਉਣ ਤੇ ਰੱਖਰਖਾਵ ਦਾ ਕਾਰਜ ਹੁਣ ਜਿਲ੍ਹਾ ਪਰਿਸ਼ਦ ਨੂੰ ਸੌਂਪਿਆਹੈ ਅਤੇ ਇਸ ਪਿੰਡ ਦੇ ਬੱਸ ਕਿਯੂ ਸ਼ੈਲਟਰ ਦਾ ਨਿਰਮਾਣ ਵੀ ਜਿਲ੍ਹਾ ਪਰਿਸ਼ਦ ਕਰੇਗੀ। ਉਨ੍ਹਾਂ ਨੇ ਕਿਹਾ ਕਿ ਬਾਗਪੁਰ ਹੁੰਦੇ ਹੋਏ ਪਲਵਲ ਤੋਂ ਵਲੱਭਗੜ੍ਹ ਦੇ ਲਈ 2 ਨਵੀਂ ਬੱਸਾਂ ਚਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਕੁੜੀਆਂ ਲਈ ਵੱਖ ਤੋਂ ਬੱਸ ਦੀ ਵਿਵਸਥਾ ਕੀਤੀ ਜਾਵੇਗੀ। ਨਾਲ ਹੀ ਪਿੰਡ ਦੀ ਫਿਰਨੀ ਨੂੰ ਵੀ ਪੱਕਾ ਕੀਤਾ ਜਾਵੇਗਾ। ਪਿੰਡ ਦੀ ਅਨੁਸੂਚਿਤ ਜਾਤੀ ਚੌਪਾਲ ਦਾ ਨਵੀਨਕੀਰਕਣ ਕੀਤਾ ਜਾਵੇਗਾ। ਪਿੰਡ ਦੀ ਮਹਿਲਾਵਾਂ ਲਈ ਰੁਜਗਾਰ ਦੀ ਮੰਗ ‘ਤੇ ਮੁੱਖ ਮੰਤਰੀ ਨੇ ਪਿੰਡ ਵਿਚ ਦੋ ਸੈਲਫ ਹੈਲਪ ਗਰੁੱਪ ਬਨਵਾਉਣ ਦੇ ਦਿੱਤੇ ਨਿਰਦੇਸ਼ ਜਨ ਸੰਵਾਦ ਦੌਰਾਨ ਇਕ ਮਹਿਲਾ ਵੱਲੋਂ ਪਿੰਡ ਦੀ ਮਹਿਲਾਵਾਂ ਲਈ ਰੁਜਗਾਰ ਦੀ ਮੰਗ ‘ਤੇ ਮੁੱਖ ਮੰਤਰੀ ਨੇ ਪਿੰਡ ਵਿਚ ਦੋ ਸੈਲਫ ਹੈਲਪ ਗਰੁੱਪ ਬਨਵਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਨੈ ਕਿਹਾ ਕਿ ਸੈਲਫ ਹੈਲਪ ਗਰੁੱਪ ਰਾਹੀਂ ਸਰਕਾਰ ਮਹਿਲਾਵਾਂ ਨੂੰ ਰੁਜਗਾਰ ਚਲਾਉਣ ਲਈ ਬਿਨ੍ਹਾਂ ਵਿਆਜ ਦੇ ਲੋਨ ਉਪਲਬਧ ਕਰਵਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਵਿਚ ਆਬਾਦੀ ਨੂੰ ਦੇਖਦੇ ਹੋਏ ਆਯੂਸ਼ਮਾਨ ਕਾਰਡ ਘੱਟ ਬਣੇ ਹਨ, ਜਿਸ ਦੇ ਲਈ ਉਨ੍ਹਾਂ ਨੇ ਜਿਲ੍ਹਾ ਡਿਪਟੀ ਕਮਿਸ਼ਨਰ ਨੂੰ ਜਾਂਚ ਕਰ ਬਾਕੀ ਲੋਕਾਂ ਦੇ ਆਯੂਸ਼ਮਾਨ ਕਾਰਡ ਬਨਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ (Manohar Lal Khattar) ਨੇ ਕਿਹਾ ਕਿ ਸਰਕਾਰ ਨੇ ਟ੍ਰਾਂਸਫਰ ਦੀ ਆਨਲਾਇਨ ਪੋਲਿਸੀ ਬਣਾ ਕੇ ਵਿਭਾਗਾਂ ਵਿਚ ਹੋਣ ਵਾਲੇ ਭ੍ਰਿਸ਼ਟਾਚਾਰ ‘ਤੇ ਲਗਾਮ ਲਗਾਉਣ ਦਾ ਕੰਮ ਕੀਤਾ ਹੈ। ਸਰਕਾਰ ਨੇ ਨੌਕਰੀਆਂ ਵਿਚ ਪਾਰਦਰਸ਼ਿਤਾ ਲਿਆ ਕੇ ਸਿਖਿਅਤ ਨੌਜੁਆਨਾਂ ਨੂੰ ਅੱਗੇ ਵੱਧਣ ਦਾ ਮੌਕਾ ਦਿੱਤਾ ਹੈ। ਪਹਿਲਾਂ ਦੀ ਸਰਕਾਰਾਂ ਵਿਚ ਨੌਕਰੀ ਲਈ ਸਿਫਾਰਿਸ਼ ਜਾਂ ਪਰਚੀ-ਖਰਚੀ ਦੀ ਜਰੂਰਤ ਪੈਂਦੀ ਸੀ, ਜਿਸ ਨੂੰ ਸਾਡੀ ਸਰਕਾਰ ਵੱਲੋਂ ਪੂਰੀ ਤਰ੍ਹਾ ਬੰਦ ਕਰ ਦਿੱਤਾ ਗਿਆ ਹੈ। ਸਰਕਾਰ ਹਰਕੇ ਪਿੰਡ ਵਿਚ ਆਬਾਦੀ ਦੇ ਆਧਾਰ ‘ਤੇ ਵਿਕਾਸ ਕੰਮਾਂ ਦੇ ਲਈ ਦਵੇਗੀ ਗ੍ਰਾਂਟ, ਇਸ ਲਈ ਹਰੇਕ ਵਿਅਕਤੀ ਆਪਣਾ ਪੀਪੀਪੀ ਜਰੂਰ ਬਨਵਾਉਣ ਮਨੋਹਰ ਲਾਲ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਰਾਹੀਂ ਆਮਜਨਤਾ ਨੂੰ ਯੋਜਨਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਸੂਬੇ ਵਿਚ ਜਿਸ ਪਰਿਵਾਰ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਗਰੀਬ ਪਰਿਵਾਰਾਂ ਨੂੰ ਹਰ ਤਰ੍ਹਾ ਦੀ ਯੋਜਨਾਂਵਾਂ ਦਾ ਲਾਭ ਪਰਿਵਾਰ ਪਹਿਚਾਣ ਪੱਤਰ ਰਾਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਹਰਕੇ ਪਿੰਡ ਵਿਚ ਆਬਾਦੀ ਆਧਾਰ ‘ਤੇ ਵਿਕਾਸ ਕੰਮਾਂ ਲਈ ਗ੍ਰਾਂਟ ਦਵੇਗੀ। ਇਸ ਲਈ ਪਿੰਡ ਵਿਚ ਹਰੇਕ ਵਿਅਕਤੀ ਆਪਣਾਪਰਿਵਾਰ ਪਹਿਚਾਣ ਪੱਤਰ ਜਰੂਰ ਬਨਵਾਉਣ। ਉਨ੍ਹਾਂ ਨੇ ਕਿਹਾ ਕਿ ਬਾਗਪੁਰ ਪਿੰਡ ਵਿਚ 1328 ਲੋਕਾਂ ਦੇ ਨਵੇਂ ਰਾਸ਼ਨ ਕਾਰਡ ਬਣਾਏ ਗਏ ਹਨ ਅਤੇ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਇਸ ਪਿੰਡ ਵਿਚ 1772 ਆਯੂਸ਼ਮਾਨ ਕਾਰਡ ਬਣੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ 6 ਪਰਿਵਾਰਾਂ ਨੂੰ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਤਹਿਤ ਲੋਨ ਦੇ ਕੇ ਰੁਜਗਾਰ ਉਪਲਬਧ ਕਰਵਾਇਆ ਗਿਆ ਹੈ। ਬਾਗਪੁਰ ਪਿੰਡ ਵਿਚ 1657 ਕਿਸਾਨ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਪ੍ਰਤੀਸਾਲ 6000 ਰੁਪਏ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਬਿਜਲੀ ਸਪਲਾਈ ਲਈ ਇਕ ਵੱਡੇ ਪਾਵਰ ਹਾਊਸ ਦਾ ਨਿਰਮਾਣ ਕੀਤਾ ਗਿਆ ਹੈ। ਇਸੀ ਤਰ੍ਹਾ ਪਿੰਡ ਵਿਚ ਕੱਚੀ ਗਲੀਆਂ ਨੂ ਪੱਕਾ ਕਰਨ ਤੇ ਨੇੜੇ ਦੇ ਖੇਤਰ ਦੀ ਸੜਕਾਂ ਨੂੰ ਚੌੜਾ ਕਰਨ ਤੇ ਮੁਰੰਮਤ ਕਰਨ ਦੇ ਕੰਮਾਂ ਨੂੰ ਮੰਜੂਰੀ ਦੇ ਦਿੱਤੀ ਗਈ ਹੈ। ਪੰਚਾਇਤੀ ਰਾਜ ਸੰਸਥਾਵਾਂ ਵਿਚ ਮਹਿਲਾਵਾਂ ਨੂੰ ਦਿੱਤਾ 50 ਫੀਸਦੀ ਪ੍ਰਤੀਨਿਧੀਤਵਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ, ਜਿੱਥੇ ਪੰਚਾਇਤੀ ਰਾਜ ਸੰਸਥਾਵਾਂ ਵਿਚ ਮਹਿਲਾਵਾਂ ਨੂੰ 50 ਫੀਸਦੀ ਪ੍ਰਤੀਨਿਧੀਤਵ ਦੇ ਕੇ ਮਹਿਲਾਵਾਂ ਨੁੰ ਅੱਗੇ ਵੱਧਣ ਦਾ ਮੌਕਾ ਦਿੱਤਾ ਹੈ। ਇਸ ਦੇ ਨਾਲ-ਨਾਲ ਸੂਬੇ ਵਿਚ ਸਾਰੇ ਪੰਚਾਇਤ ਪ੍ਰਤੀਨਿਧੀ ਪੜੇ-ਲਿਖੇ ਹੁਣੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 8 ਸਾਲਾਂ ਵਿਚ ਸਰਕਾਰ ਨੇ ਜਨਹਿਤ ਵਿਚ ਅਨੇਕ ਭਲਾਈਕਾਰੀ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਦੇ ਤਹਿਤ ਪਲਵਲ ਜਿਲ੍ਹੇ ਵਿਚ ਭਗਵਾਨ ਵਿਸ਼ਵਕਰਮਾ ਦੇ ਨਾਂਅ ‘ਤੇ ਕੌਸ਼ਲ ਯੂਨੀਵਰਸਿਟੀ ਸ਼ੁਰੂ ਕੀਤੀ ਹੈ | ਇਸ ਮੋਕੇ ਪਲਵਲ ਦੇ ਵਿਧਾਇਥ ਦੀਪਕ ਮੰਗਲਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। The post ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਲਵਲ ਜ਼ਿਲ੍ਹੇ ‘ਚ ਬਾਗਪੁਰ ਪਿੰਡ ‘ਚ ਕੀਤਾ ਜਨ ਸੰਵਾਦ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਵੱਲੋਂ ਫਾਜ਼ਿਲਕਾ ਤੋਂ 36.9 ਕਿੱਲੋ ਹੈਰੋਇਨ ਬਰਾਮਦ, ਚਾਰ ਵਿਅਕਤੀ ਕਾਬੂ Wednesday 12 April 2023 12:50 PM UTC+00 | Tags: aam-aadmi-party breaking-news cm-bhagwant-mann crime dgp-gaurav-yadav drugs-smugglers fazilka fazilka-police latest-news news punjab punjabi-news punjab-news punjab-police the-unmute-breaking-news ਚੰਡੀਗੜ੍ਹ/ਫਾਜ਼ਿਲਕਾ, 12 ਅਪ੍ਰੈਲ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਫੈਸਲਾਕੁੰਨ ਜੰਗ ਦੌਰਾਨ ਪੰਜਾਬ ਪੁਲਿਸ ਨੇ ਫਾਜ਼ਿਲਕਾ (Fazilka) ਦੇ ਪਿੰਡ ਲਾਲੋ ਵਾਲੀ ਦੇ ਇਲਾਕੇ ‘ਚੋਂ 35 ਪੈਕੇਟ ਹੈਰੋਇਨ, ਜਿਸ ਦਾ ਵਜ਼ਨ 36.9 ਕਿਲੋ ਹੈ, ਬਰਾਮਦ ਕਰਕੇ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਮਨਪ੍ਰੀਤ ਸਿੰਘ, ਜਸਪਾਲ ਸਿੰਘ ਉਰਫ਼ ਗੋਪੀ, ਸੁਖਦੇਵ ਸਿੰਘ ਅਤੇ ਦਿਆਲਵਿੰਦਰ ਸਿੰਘ ਸਾਰੇ ਵਾਸੀ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਨੇ ਦੋ ਸੀਡੈਨ ਕਾਰਾਂ, ਜਿਹਨਾਂ ਵਿੱਚ ਚਿੱਟੇ ਰੰਗ ਦੀ ਹੁੰਡਈ ਐਲਾਂਟਰਾ (ਪੀਬੀ-02-ਡੀਪੀ-0717) ਅਤੇ ਇੱਕ ਸਿਲਵਰ ਹੌਂਡਾ ਸਿਵਿਕ (ਪੀਬੀ-63-ਡੀ-2370) ਸ਼ਾਮਲ ਹਨ, ਵੀ ਬਰਾਮਦ ਕੀਤੀਆਂ ਹਨ ਜਿਹਨਾਂ ਦੀ ਵਰਤੋਂ ਰਾਜਸਥਾਨ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਕੀਤੀ ਗਈ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਰਾਜਸਥਾਨ ਤੋਂ ਪੰਜਾਬ ਵਿੱਚ ਵੱਡੀ ਮਾਤਰਾ ਵਿੱਚ ਹੈਰੋਇਨ ਦੀ ਆਮਦ ਬਾਰੇ ਭਰੋਸੇਮੰਦ ਸੂਚਨਾਵਾਂ ਦੇ ਆਧਾਰ ‘ਤੇ ਫਾਜ਼ਿਲਕਾ ਜ਼ਿਲ੍ਹੇ ਦੀਆਂ ਪੁਲਿਸ ਟੀਮਾਂ ਨੇ ਫਾਜ਼ਿਲਕਾ-ਫਿਰੋਜ਼ਪੁਰ ਰੋਡ ‘ਤੇ ਪਿੰਡ ਲਾਲੋ ਵਾਲੀ ਦੇ ਇਲਾਕੇ ਵਿੱਚ ਨਹਿਰੀ ਪੁਲ ਨੇੜੇ ਮੁਹਿੰਮ ਚਲਾਈ, ਜਿੱਥੇ ਇਹ ਚਾਰ ਵਿਅਕਤੀ ਆਪਣੀ ਕਾਰ ਵਿੱਚ ਬੈਠ ਹੋਏ ਕਿਸੇ ਵਿਅਕਤੀ ਦੀ ਉਡੀਕ ਕਰ ਰਹੇ ਸਨ। ਪੁਲੀਸ ਪਾਰਟੀ ਨੂੰ ਦੇਖ ਕੇ ਮੁਲਜ਼ਮਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਟੀਮ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਚੈਕਿੰਗ ਦੌਰਾਨ ਪੁਲਿਸ ਟੀਮਾਂ ਨੇ 24.295 ਕਿਲੋਗ੍ਰਾਮ ਹੈਰੋਇਨ ਦੇ 23 ਪੈਕਟ ਬਰਾਮਦ ਕੀਤੇ ਹਨ, ਜੋ ਕਿ ਐਲਾਂਟਰਾ ਕਾਰ ਦੀਆਂ ਖਿੜਕੀਆਂ ਦੀ ਗੱਤੇ ਦੀ ਚਾਦਰ ਵਿੱਚ ਵਿੱਚ ਲੁਕਾ ਕੇ ਰੱਖੇ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਫੜੇ ਗਏ ਨਸ਼ਾ ਤਸਕਰਾਂ ਵੱਲੋਂ ਦੱਸੇ ਗਏ ਟਿਕਾਣੇ ਤੋਂ 12.620 ਕਿਲੋਗ੍ਰਾਮ ਹੈਰੋਇਨ ਦੇ 12 ਹੋਰ ਪੈਕੇਟ ਵੀ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਅਨੁਸਾਰ, ਮੁਲਜ਼ਮ ਰਾਜਸਥਾਨ ਤੋਂ ਡਰੋਨ ਰਾਹੀਂ ਸਰਹੱਦ ਪਾਰੋਂ ਸੁੱਟੀ ਹੈਰੋਇਨ ਦੀ ਖੇਪ ਲੈ ਕੇ ਆ ਰਹੇ ਸਨ। ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਇਸ ਗਿਰੋਹ ਵਿੱਚ ਸ਼ਾਮਲ ਹੋਰ ਲੋਕਾਂ ਅਤੇ ਪੰਜਾਬ ਨਾਲ ਸਬੰਧਤ ਵਿਅਕਤੀ, ਜਿਸ ਵੱਲੋਂ ਇਹ ਖੇਪ ਮੰਗਵਾਈ ਗਈ ਸੀ, ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਥਾਣਾ ਸਦਰ ਫਾਜ਼ਿਲਕਾ (Fazilka) ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 21(ਸੀ), 23, 29 ਤਹਿਤ ਐੱਫ.ਆਈ.ਆਰ ਨੰਬਰ 58 ਮਿਤੀ 12.04.2023 ਦਰਜ ਕੀਤੀ ਗਈ ਹੈ। The post ਪੰਜਾਬ ਪੁਲਿਸ ਵੱਲੋਂ ਫਾਜ਼ਿਲਕਾ ਤੋਂ 36.9 ਕਿੱਲੋ ਹੈਰੋਇਨ ਬਰਾਮਦ, ਚਾਰ ਵਿਅਕਤੀ ਕਾਬੂ appeared first on TheUnmute.com - Punjabi News. Tags:
|
ਵਿਜੀਲੈਂਸ ਬਿਊਰੋ ਵੱਲੋਂ ਘੱਟ ਗਿਣਤੀ ਕਮਿਸ਼ਨ ਦਾ ਸਾਬਕਾ ਮੈਂਬਰ ਤੇ ਉਸਦਾ ਪੀਏ 10 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ Wednesday 12 April 2023 12:54 PM UTC+00 | Tags: aam-aadmi-party anti-corruption-campaign breaking-news cm-bhagwant-mann corrupation crime news punjab-state-minority-commission punjab-vigilance-bureau the-unmute-breaking-news vb ਚੰਡੀਗੜ੍ਹ 12 ਅਪ੍ਰੈਲ 2023: ਵਿਜੀਲੈਂਸ ਬਿਊਰੋ (Vigilance Bureau) ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੋਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਲਾਲ ਹੁਸੈਨ ਅਤੇ ਉਸ ਦੇ ਨਿੱਜੀ ਸਹਾਇਕ ਮੁਹੱਬਤ ਮੇਹਰਬਾਨ ਨੂੰ 10,49,500 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਦੱਸਣਯੋਗ ਹੈ ਕਿ ਫਰਵਰੀ 2020 ਤੋਂ ਫਰਵਰੀ 2023 ਤੱਕ ਲਾਲ ਹੁਸੈਨ ਇਸ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਰਹੇ ਹਨ। ਅੱਜ ਇੱਥੇ ਇਸ ਦਾ ਖੁਲਾਸਾ ਕਰਦੇ ਹੋਏ, ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਵਿਰੁੱਧ ਇਹ ਕੇਸ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉਪਰ ਦਰਜ ਕਰਵਾਈ ਆਨਲਾਈਨ ਸ਼ਿਕਾਇਤ ਦੇ ਅਧਾਰ ਉਪਰ ਦਰਜ ਕੀਤਾ ਗਿਆ ਹੈ। ਹੋਰ ਵੇਰਵੇ ਦਿੰਦੇ ਹੋਏ ਉਨਾਂ ਕਿਹਾ ਕਿ ਸ਼ਿਕਾਇਤਕਰਤਾ ਸੰਦੀਪ ਕੁਮਾਰ, ਵਾਸੀ ਪਿੰਡ ਚਾਨਨ ਵਾਲਾ, ਜ਼ਿਲਾ ਫਜ਼ਿਲਕਾ ਨੇ ਦੋਸ਼ ਲਾਇਆ ਹੈ ਕਿ ਉਪਰੋਕਤ ਮੁਲਜ਼ਮਾਂ ਨੇ ਉਸਦੇ ਭਰਾ, ਭੈਣ, ਸਾਲੇ ਅਤੇ ਦੋਸਤ ਨੂੰ ਵਕਫ਼ ਬੋਰਡ ਵਿੱਚ ਜਾਂ ਡੀਜੀਪੀ ਪੰਜਾਬ ਦੇ ਸਿੱਧੇ ਕੋਟੇ ਤਹਿਤ ਸਿਪਾਹੀ ਵਜੋਂ ਨੌਕਰੀ ਦਿਵਾਉਣ ਬਦਲੇ ਪ੍ਰਤੀ ਵਿਅਕਤੀ 07 ਲੱਖ ਰੁਪਏ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਮੁਲਜ਼ਮ ਉਸ ਕੋਲੋਂ ਪਹਿਲਾਂ ਹੀ ਤਿੰਨ ਕਿਸ਼ਤਾਂ ਵਿੱਚ 10,49,500 ਰੁਪਏ ਲੈ ਚੁੱਕੇ ਹਨ। ਸ਼ਿਕਾਇਤਕਰਤਾ ਨੇ ਇਸ ਸਬੰਧ ਵਿੱਚ ਮੁਲਜ਼ਮ ਮੇਹਰਬਾਨ ਨਾਲ ਹੋਈ ਗੱਲਬਾਤ ਨੂੰ ਰਿਕਾਰਡ ਕਰ ਲਿਆ ਅਤੇ ਸਬੂਤ ਵਜੋਂ ਸ਼ਿਕਾਇਤ ਦੇ ਨਾਲ ਬਿਊਰੋ ਨੂੰ ਦੇ ਦਿੱਤਾ ਸੀ। ਬੁਲਾਰੇ ਨੇ ਅੱਗੇ ਕਿਹਾ ਕਿ ਬਿਊਰੋ ਨੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਅਤੇ ਇਸ ਰਿਸ਼ਵਤ ਦੀ ਰਕਮ ਦੀ ਮੰਗ ਕਰਨ ਅਤੇ ਸਵੀਕਾਰ ਕਰਨ ਲਈ ਦੋਸ਼ੀ ਪਾਏ ਜਾਣ ਤੋਂ ਬਾਅਦ ਉਪਰੋਕਤ ਦੋਵਾਂ ਮੁਲਜ਼ਮਾਂ ਖਿਲਾਫ ਮੋਹਾਲੀ ਵਿਖੇ ਵਿਜੀਲੈਂਸ ਬਿਊਰੋ (Vigilance Bureau) ਦੇ ਪੁਲਿਸ ਥਾਣਾ ਉਡਣ ਦਸਤਾ-1, ਪੰਜਾਬ, ਮੁਹਾਲੀ ਵਿੱਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ। ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮੋਹਾਲੀ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ। The post ਵਿਜੀਲੈਂਸ ਬਿਊਰੋ ਵੱਲੋਂ ਘੱਟ ਗਿਣਤੀ ਕਮਿਸ਼ਨ ਦਾ ਸਾਬਕਾ ਮੈਂਬਰ ਤੇ ਉਸਦਾ ਪੀਏ 10 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ appeared first on TheUnmute.com - Punjabi News. Tags:
|
ਮਹਿੰਦਰ ਸਿੰਘ ਧੋਨੀ IPL 'ਚ ਕਿਸੇ ਇੱਕ ਟੀਮ ਲਈ 200 ਮੈਚਾਂ ਦੀ ਕਪਤਾਨੀ ਕਰਨ ਵਾਲੇ ਪਹਿਲੇ ਖਿਡਾਰੀ ਬਣੇ Wednesday 12 April 2023 01:37 PM UTC+00 | Tags: breaking-news chennai-super-kings cricket-news first-cricketer-to-captain ipl ipl-2023 ipl-news mahendra-singh-dhoni ms-dhoni news sports-news ਚੰਡੀਗੜ੍ਹ, 12 ਅਪ੍ਰੈਲ 2023: ਆਈਪੀਐਲ 2023 ਵਿੱਚ ਅੱਜ ਚਾਰ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ 2008 ਦੀ ਚੈਂਪੀਅਨ ਰਾਜਸਥਾਨ ਰਾਇਲਜ਼ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਇਹ ਮੈਚ ਚੇਨਈ ਦੇ ਐਮ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਮਹਿੰਦਰ ਸਿੰਘ ਧੋਨੀ (MS Dhoni) ਇਸ ਮੈਚ ਵਿੱਚ ਖੇਡਣ ਜਾ ਰਹੇ ਹਨ ਅਤੇ ਉਹ ਇੱਕ ਖਾਸ ਰਿਕਾਰਡ ਆਪਣੇ ਨਾਮ ਕਰਨ ਜਾ ਰਹੇ ਹਨ। ਉਹ ਆਈਪੀਐਲ ਵਿੱਚ ਇੱਕ ਟੀਮ ਲਈ 200 ਮੈਚਾਂ ਦੀ ਕਪਤਾਨੀ ਕਰਨ ਵਾਲਾ ਪਹਿਲਾ ਕ੍ਰਿਕਟਰ ਬਣ ਜਾਵੇਗਾ। ਧੋਨੀ ਨੇ ਫਿਲਹਾਲ 199 ਮੈਚਾਂ ‘ਚ CSK ਦੀ ਕਪਤਾਨੀ ਕੀਤੀ ਹੈ। ਇਸ ਤੋਂ ਇਲਾਵਾ ਉਹ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦੇ ਕਪਤਾਨ ਵੀ ਰਹਿ ਚੁੱਕੇ ਹਨ। ਇਹ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਸੀ ਕਿ ਸੀਐਸਕੇ ਨੇ 2010, 2011, 2018 ਅਤੇ 2021 ਵਿੱਚ ਖਿਤਾਬ ਜਿੱਤਿਆ ਸੀ। ਇਸ ਤੋਂ ਇਲਾਵਾ ਉਹ 15 ‘ਚੋਂ 11 ਵਾਰ ਆਪਣੀ ਟੀਮ ਨੂੰ ਆਖਰੀ ਚਾਰ ‘ਚ ਲੈ ਜਾ ਚੁੱਕੇ ਹਨ। ਇਹ ਟੀਮ ਚਾਰ ਵਾਰ ਟਰਾਫੀ ਜਿੱਤਣ ਤੋਂ ਇਲਾਵਾ ਪੰਜ ਵਾਰ ਉਪ ਜੇਤੂ ਵੀ ਰਹੀ ਹੈ। ਧੋਨੀ ਨੇ ਅੱਜ ਦੇ ਮੈਚ ਤੋਂ ਪਹਿਲਾਂ ਸਮੁੱਚੇ IPL ਵਿੱਚ 213 ਮੈਚਾਂ (CSK/RPS) ਦੀ ਕਪਤਾਨੀ ਕੀਤੀ ਹੈ। ਇਸ ‘ਚੋਂ ਉਸ ਨੇ 125 ਮੈਚ ਜਿੱਤੇ ਹਨ। ਇਸ ਤੋਂ ਇਲਾਵਾ 87 ਮੈਚ ਹਾਰੇ ਹਨ। ਇੱਕ ਮੈਚ ਬੇਨਤੀਜਾ ਰਿਹਾ। ਉਨ੍ਹਾਂ ਦੀ ਜਿੱਤ ਦੀ ਪ੍ਰਤੀਸ਼ਤਤਾ 58.96 ਹੈ। ਉਹ ਆਈਪੀਐਲ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ ਹੈ। 2016 ਵਿੱਚ ਸੀਐਸਕੇ ਉੱਤੇ ਪਾਬੰਦੀ ਦੇ ਦੌਰਾਨ, ਮਹਿੰਦਰ ਸਿੰਘ ਧੋਨੀ (MS Dhoni) ਨੇ ਇੱਕ ਸੀਜ਼ਨ ਵਿੱਚ 14 ਮੈਚਾਂ ਵਿੱਚ ਰਾਈਜ਼ਿੰਗ ਪੁਣੇ ਸੁਪਰਜਾਇੰਟਸ (ਆਰਪੀਐਸ) ਦੀ ਕਪਤਾਨੀ ਕੀਤੀ ਸੀ । ਇਸ ਵਿੱਚੋਂ ਉਸ ਦੀ ਟੀਮ ਨੇ ਪੰਜ ਮੈਚ ਜਿੱਤੇ ਸਨ ਅਤੇ ਨੌਂ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਦੋਂ ਟੀਮ ਅੰਕ ਸੂਚੀ ਵਿੱਚ ਸੱਤਵੇਂ ਸਥਾਨ 'ਤੇ ਸੀ। ਜੇਕਰ ਇਨ੍ਹਾਂ 14 ਮੈਚਾਂ ਨੂੰ ਹਟਾ ਦਿੱਤਾ ਜਾਵੇ ਤਾਂ ਅੱਜ ਦੇ ਮੈਚ ਤੋਂ ਪਹਿਲਾਂ ਧੋਨੀ ਨੇ 199 ਮੈਚਾਂ ‘ਚ CSK ਦੀ ਕਪਤਾਨੀ ਕੀਤੀ ਹੈ। ਇਸ ‘ਚੋਂ CSK ਨੇ 120 ਮੈਚ ਜਿੱਤੇ ਹਨ, ਜਦਕਿ 78 ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇੱਕ ਮੈਚ ਨਿਰਣਾਇਕ ਰਿਹਾ। ਸੀਐਸਕੇ ਦੇ ਕਪਤਾਨ ਵਜੋਂ ਧੋਨੀ ਦੀ ਜਿੱਤ ਦੀ ਪ੍ਰਤੀਸ਼ਤਤਾ 60.30 ਹੈ। The post ਮਹਿੰਦਰ ਸਿੰਘ ਧੋਨੀ IPL ‘ਚ ਕਿਸੇ ਇੱਕ ਟੀਮ ਲਈ 200 ਮੈਚਾਂ ਦੀ ਕਪਤਾਨੀ ਕਰਨ ਵਾਲੇ ਪਹਿਲੇ ਖਿਡਾਰੀ ਬਣੇ appeared first on TheUnmute.com - Punjabi News. Tags:
|
CSK vs RR: ਚੇਨਈ ਵਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ, ਚੇਨਈ 'ਚ ਮੋਈਨ ਅਲੀ ਦੀ ਵਾਪਸੀ Wednesday 12 April 2023 01:45 PM UTC+00 | Tags: breaking-news csk-vs-rr dhoni ipl-news mahendra-singh-dhoni ms-dhoni news rajasthan-royals sports-news the-unmute-breaking-news ਚੰਡੀਗੜ੍ਹ, 12 ਅਪ੍ਰੈਲ 2023: (CSK vs RR) ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੋਈਨ ਅਲੀ ਅਤੇ ਮਹਿਸ਼ ਟਿਕਸ਼ਨਾ ਚੇਨਈ ਲਈ ਵਾਪਸ ਆ ਗਏ ਹਨ। ਇਸ ਦੇ ਨਾਲ ਹੀ ਟ੍ਰੇਂਟ ਬੋਲਟ ਰਾਜਸਥਾਨ ਲਈ ਇਹ ਮੈਚ ਨਹੀਂ ਖੇਡ ਰਹੇ ਹਨ। ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਦੋਵੇਂ ਟੀਮਾਂ ਦੋ ਮੈਚ ਜਿੱਤ ਚੁੱਕੀਆਂ ਹਨ ਅਤੇ ਤੀਜੀ ਜਿੱਤ ਨਾਲ ਅੰਕ ਸੂਚੀ ਵਿੱਚ ਆਪਣੀ ਸਥਿਤੀ ਸੁਧਾਰਨਾ ਚਾਹੁਣਗੀਆਂ। ਇਸ ਮੈਚ ‘ਚ ਐੱਮ ਐੱਸ ਧੋਨੀ 200ਵੀਂ ਵਾਰ ਚੇਨਈ ਦੀ ਕਪਤਾਨੀ ਕਰਨਗੇ। ਅਜਿਹੇ ‘ਚ ਆਪਣੀ ਜਿੱਤ ਨਾਲ ਉਹ ਇਸ ਮੈਚ ਨੂੰ ਆਪਣੇ ਲਈ ਖਾਸ ਬਣਾਉਣਾ ਚਾਹੇਗਾ। The post CSK vs RR: ਚੇਨਈ ਵਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ, ਚੇਨਈ ‘ਚ ਮੋਈਨ ਅਲੀ ਦੀ ਵਾਪਸੀ appeared first on TheUnmute.com - Punjabi News. Tags:
|
ਪੰਜਾਬ ਨਵੀਨਤਮ ਵਿਚਾਰਾਂ ਅਤੇ ਸਟਾਰਟਅੱਪਸ ਦੇ ਕੇਂਦਰ ਵਜੋਂ ਉੱਭਰ ਰਿਹੈ: ਅਮਨ ਅਰੋੜਾ Wednesday 12 April 2023 01:51 PM UTC+00 | Tags: aman-arora bhagwant-mann breaking-news news punjab-minister-for-employment sas-nagar skill-development-and-training startups the-unmute-breaking-news the-unmute-punjabi-news ਚੰਡੀਗੜ੍ਹ/ਐਸ.ਏ.ਐਸ. ਨਗਰ, 12 ਅਪ੍ਰੈਲ 2023: ਪੰਜਾਬ ਨੂੰ ਨਵੀਨਤਮ ਵਿਚਾਰਾਂ ਅਤੇ ਸਟਾਰਟਅੱਪਸ ਦਾ ਧੁਰਾ ਬਣਾਉਣ ਸਬੰਧੀ ਮੁੱਖ ਮੰਤਰੀ ਸ.ਭਗਵੰਤ ਮਾਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ (Aman Arora) ਨੇ ਅੱਜ ਕਿਹਾ ਕਿ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ 'ਚ ਰਹਿੰਦੇ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਲਈ ਢੁਕਵਾਂ ਮਾਹੌਲ ਵਿਕਸਿਤ ਕੀਤਾ ਜਾ ਰਿਹਾ ਹੈ। ਉਹ ਅਮਿਟੀ ਯੂਨੀਵਰਸਿਟੀ, ਐਸ.ਏ.ਐਸ.ਨਗਰ (ਮੋਹਾਲੀ) ਦੇ ਆਡੀਟੋਰੀਅਮ ਹਾਲ ਵਿੱਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ, ਜਿਥੇ ਜ਼ਿਲ੍ਹਾ ਪ੍ਰਸ਼ਾਸਨ, ਐਸ.ਏ.ਐਸ.ਨਗਰ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ ਦੇ ਸਹਿਯੋਗ ਨਾਲ ਇੱਥੇ “ਵਟ ਐਨ ਆਈਡੀਆ! ਸਟਾਰਟਅੱਪ ਚੈਲੇਂਜ” ਦਾ ਗ੍ਰੈਂਡ ਫਿਨਾਲੇ ਕਰਾਇਆ ਗਿਆ ਸੀ। ਗ੍ਰੈਂਡ ਫਿਨਾਲੇ ਦੇ ਜੇਤੂਆਂ ਨੂੰ ਪ੍ਰੇਰਿਤ ਕਰਦਿਆਂ ਅਮਨ ਅਰੋੜਾ (Aman Arora) ਨੇ ਕਿਹਾ ਕਿ ਇਹ ਮਹਿਜ਼ ਇੱਕ ਸ਼ੁਰੂਆਤ ਹੈ ਅਤੇ ਉਨ੍ਹਾਂ ਦੇ ਨਿਵੇਕਲੇ ਤੇ ਕੀਮਤੀ ਵਿਚਾਰ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਸਫ਼ਲਤਾ ਦੀਆਂ ਵੱਡੀਆਂ ਉੱਚਾਈਆਂ ਤੱਕ ਲਿਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਵੱਡੇ ਟੀਚਿਆਂ ਦੀ ਪ੍ਰਾਪਤੀ ਲਈ ਇਹ ਸਿਰਫ਼ ਅੱਗੇ ਵਧਣ ਦਾ ਇੱਕ ਪਲੇਟਫਾਰਮ ਹੈ। ਡਾਇਰੈਕਟਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼, ਸਥਾਨਕ ਆਬਾਦੀ ਅਤੇ ਵਿਦਿਆਰਥੀਆਂ ਨੂੰ ਕਾਰੋਬਾਰ ਸਬੰਧੀ ਆਪਣੇ ਨਵੀਨਤਮ ਵਿਚਾਰਾਂ ਨੂੰ ਪੇਸ਼ ਕਰਨ ਅਤੇ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਪਲੇਟਫਾਰਮ ਪ੍ਰਦਾਨ ਕਰਨਾ ਸੀ। ਅਮਨ ਅਰੋੜਾ ਨੇ ਇਨੋਵੇਟਿਵ ਸਟਾਰਟਅੱਪ ਆਈਡੀਆਜ਼ ਦੇ ਜੇਤੂਆਂ ਨੂੰ ਇਨਾਮ ਵੰਡਦਿਆਂ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥੀ ਵਰਗ ਵਿੱਚ ‘ਡਿਜੀਟਲ ਚੌਕੀਦਾਰ’ ਪ੍ਰਾਜੈਕਟ ਲਈ ਰਜਤ ਨਾਰੰਗ ਨੂੰ 50,000/- ਰੁਪਏ ਦਾ ਪਹਿਲਾ ਇਨਾਮ, ਕੌਸ਼ਲ ਮਲਹੋਤਰਾ ਨੇ ‘ਐਰੋਜਨ’ ਸਟਾਰਟਅੱਪ ਪ੍ਰਾਜੈਕਟ ਲਈ 30,000/- ਰੁਪਏ ਦਾ ਦੂਜਾ ਇਨਾਮ ਅਤੇ ਜਸਪ੍ਰੀਤ ਕੌਰ ਨੇ ਸਟੱਬਲ ਦੀ ਨਵੀਨਤਮ ਵਰਤੋਂ ਦੇ ਪ੍ਰਾਜੈਕਟ ਲਈ 20000/- ਰੁਪਏ ਦਾ ਤੀਜਾ ਇਨਾਮ ਜਿੱਤਿਆ। ਓਪਨ ਵਰਗ ਵਿੱਚ ਡਾ. ਗੌਰੀ ਜੈਮੁਰੂਗਨ ਨੇ ਬਾਇਓ-ਸਨਸਕ੍ਰੀਨ ਦੇ ਸਟਾਰਟਅੱਪ ਪ੍ਰਾਜੈਕਟ ਲਈ 50000/- ਰੁਪਏ ਦਾ ਪਹਿਲਾ ਇਨਾਮ, ਗੌਰਵ ਬਾਲੀ ਨੇ ਕੇਅਰਵੈੱਲ360 ਦੇ ਸਟਾਰਟਅੱਪ ਪ੍ਰਾਜੈਕਟ ਲਈ 30,000/- ਰੁਪਏ ਦਾ ਦੂਜਾ ਇਨਾਮ ਅਤੇ ਸਾਸਵਤ ਪਟਨਾਇਕ ਨੇ ਰੈਸਨੋਟ ਸਟਾਰਟਅੱਪ ਪ੍ਰਾਜੈਕਟ ਲਈ 20,000/- ਦਾ ਤੀਜਾ ਇਨਾਮ ਜਿੱਤਿਆ। ਇਸ ਤੋਂ ਇਲਾਵਾ ਹਰਮਨਜੋਤ ਕੌਰ ਅਤੇ ਉਸਦੀ ਟੀਮ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਜਾਤੜੀ ਦੇ ਵਿਦਿਆਰਥੀਆਂ) ਨੂੰ ਉਹਨਾਂ ਦੇ ਵਿਲੱਖਣ ਵਿਚਾਰ "ਪੜ੍ਹਾਈ ਦੀ ਜ਼ਿੱਦ", ਜੋ ਉਨ੍ਹਾਂ ਨੇ ਲੋੜਵੰਦ ਵਰਗ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਸ਼ੁਰੂ ਕੀਤਾ ਹੈ, ਲਈ 8,000/- ਰੁਪਏ ਦਾ ਵਿਸ਼ੇਸ਼ ਕੰਸੋਲੇਸ਼ਨ ਇਨਾਮ ਦਿੱਤਾ ਗਿਆ। ਫਾਈਨਲ ਮੁਕਾਬਲੇ ਦਾ ਨਿਰਣਾ ਜੁਆਇੰਟ ਡਾਇਰੈਕਟਰ ਪੀ.ਐਸ.ਸੀ.ਐਸ.ਟੀ. ਡਾ. ਦਪਿੰਦਰ ਬਖਸ਼ੀ, ਸੀਨੀਅਰ ਕੰਸਲਟੈਂਟ ਇਨਵੈਸਟ ਪੰਜਾਬ ਅੰਕੁਰ ਕੁਸ਼ਵਾਹਾ, ਟਾਈਨਰ ਆਰਥੋਟਿਕਸ ਦੇ ਪਾਰਸ ਬਾਫਨਾ, ਸੀਈਓ ਜੇ.ਏ.ਐਲ. ਬੀ.ਐਸ. ਆਨੰਦ, ਮਿਸ਼ਨ ਡਾਇਰੈਕਟਰ-ਕਮ-ਸੀ.ਈ.ਓ. ਇਨੋਵੇਸ਼ਨ ਮਿਸ਼ਨ, ਪੰਜਾਬ ਸੋਮਵੀਰ ਆਨੰਦ ਅਤੇ ਏਂਜਲਸ ਨੈੱਟਵਰਕ ਦੇ ਚੰਡੀਗੜ੍ਹ ਓਪਰੇਸ਼ਨਜ਼ ਦੇ ਮੁਖੀ ਸ਼੍ਰੀਮਤੀ ਨੀਤਿਕਾ ਖੁਰਾਣਾ ਦੇ ਜਿਊਰੀ ਪੈਨਲ ਵੱਲੋਂ ਦਿੱਤਾ ਗਿਆ। ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ ਦੇ ਸੀ.ਈ.ਓ. ਅਵਨੀਤ ਕੌਰ, ਏ.ਡੀ.ਸੀ.(ਜੀ), ਅਮਨਿੰਦਰ ਕੌਰ ਬਰਾੜ, ਡਿਪਟੀ ਡਾਇਰੈਕਟਰ ਡੀ.ਬੀ.ਈ.ਈ ਸ੍ਰੀਮਤੀ ਮਿਨਾਕਸ਼ੀ ਗੋਇਲ ਅਤੇ ਮੋਹਾਲੀ ਇੰਡਸਟਰੀਅਲ ਐਸੋਸੀਏਸ਼ਨ, ਮੋਹਾਲੀ ਚੈਂਬਰਜ਼ ਆਫ ਇੰਡਸਟਰੀਜ਼ ਐਂਡ ਕਾਮਰਸ, ਚਨਾਲੋ ਇੰਡਸਟਰੀਅਲ ਐਸੋਸੀਏਸ਼ਨ ਅਤੇ ਚੀਮਾ ਬੋਆਇਲਜ਼ ਦੇ ਪ੍ਰਧਾਨ ਆਪਣੀਆਂ ਟੀਮਾਂ ਸਮੇਤ ਇਸ ਸਮਾਗਮ ਵਿੱਚ ਸ਼ਾਮਲ ਹੋਏ। The post ਪੰਜਾਬ ਨਵੀਨਤਮ ਵਿਚਾਰਾਂ ਅਤੇ ਸਟਾਰਟਅੱਪਸ ਦੇ ਕੇਂਦਰ ਵਜੋਂ ਉੱਭਰ ਰਿਹੈ: ਅਮਨ ਅਰੋੜਾ appeared first on TheUnmute.com - Punjabi News. Tags:
|
ਟੋਲ ਪਲਾਜ਼ੇ ਬੰਦ ਕਰਨਾ ਮੁੱਖ ਮੰਤਰੀ ਭਗਵੰਤ ਮਾਨ ਦਾ ਇਤਿਹਾਸਕ ਫੈਸਲਾ: ਚੇਤਨ ਸਿੰਘ ਜੌੜਾਮਾਜਰਾ Wednesday 12 April 2023 01:56 PM UTC+00 | Tags: aam-aadmi-party breaking-news chetan-singh-jauramajra cm-bhagwant-mann news punjab-toll-pala punjab-transport the-unmute-breaking-news the-unmute-latest-news toll-plazas ਚੁੱਪਕੀ/ਸਮਾਣਾ/ਪਟਿਆਲਾ, 12 ਅਪ੍ਰੈਲ 2023: ”ਲੋਕਾਂ ਦੀ ਭਲਾਈ ਲਈ ਅਹਿਮ ਕਦਮ ਚੁੱਕਦਿਆਂ ਸੂਬੇ ਦੀਆਂ ਸੜਕਾਂ ‘ਤੇ ਲੱਗੇ ਟੋਲ ਪਲਾਜ਼ੇ (Toll Plazas) ਬੰਦ ਕਰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਤਿਹਾਸਕ ਫੈਸਲਾ ਹੈ।” ਇਹ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਵਿਭਾਗਾਂ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਦੇ ਅੱਜ ਸਮਾਣਾ-ਪਟਿਆਲਾ ਸੜਕ ‘ਤੇ ਪਿੰਡ ਚੁੱਪਕੀ ਵਿਖੇ ਟੋਲ ਪਲਾਜ਼ਾ ਬੰਦ ਕਰਨ ਲਈ ਪੁੱਜਣ ‘ਤੇ ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮੰਤਰੀ ਦਾ ਇਸ ਪਲਾਜ਼ੇ ਨੂੰ ਬੰਦ ਕਰਨ ਲਈ ਆਪਣੇ ਹਲਕੇ ਵੱਲੋਂ ਵਿਸ਼ੇਸ਼ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ ਟੋਲ ਪਲਾਜ਼ੇ ਦੇ ਬੰਦ ਹੋਣ ਨਾਲ ਇਕੱਲੇ ਸਮਾਣਾ ਹਲਕੇ ਜਾਂ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਹੀ ਨਹੀਂ ਬਲਕਿ ਪੰਜਾਬ ਸਮੇਤ ਹਰਿਆਣਾ ਤੇ ਹੋਰਨਾਂ ਰਾਜਾਂ ਦੇ ਰਾਹਗੀਰਾਂ ਨੂੰ ਵੀ ਲਾਭ ਪੁੱਜੇਗਾ। ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਮੌਜੂਦਾ ਪੰਜਾਬ ਸਰਕਾਰ ਨੇ ਪਿਛਲੀਆਂ ਸਰਕਾਰਾਂ ਵੱਲੋਂ ਲਗਾਏ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦੀ ਜ਼ੁਰਅਤ ਦਿਖਾਈ ਹੈ। ਉਨ੍ਹਾਂ ਕਿਹਾ ਕਿ ਇਹ ਪਲਾਜ਼ੇ ਪਹਿਲਾਂ ਵੀ ਬੰਦ ਹੋ ਸਕਦੇ ਸਨ, ਪਰੰਤੂ ਲੋਕ ਹਿੱਤਾਂ ਦੀ ਅਣਦੇਖੀ ਕੀਤੀ ਗਈ। ਜੌੜਾਮਾਜਰਾ, ਜੋ ਹਲਕਾ ਸਮਾਣਾ ਦੇ ਵਿਧਾਇਕ ਵੀ ਹਨ, ਨੇ ਅੱਗੇ ਕਿਹਾ ਕਿ ਸਮਾਣਾ ਟੋਲ ਪਲਾਜ਼ੇ (Toll Plazas) ਨੂੰ ਬੰਦ ਨਾ ਕਰਨ ਲਈ ਕੰਪਨੀ ਨੇ ਉਨ੍ਹਾਂ ਤੱਕ ਵੀ ਪਹੁੰਚ ਕੀਤੀ ਸੀ ਪਰੰਤੂ ਮਾਨ ਸਰਕਾਰ ਵੱਲੋਂ ਲੋਕਾਂ ਦੇ ਵੱਡੇ ਹਿੱਤਾਂ ਦੇ ਮੱਦੇਨਜ਼ਰ ਅਤੇ ਭ੍ਰਿਸ਼ਟਾਚਾਰ ਮੁਕਤ ਤੇ ਪਾਰਦਰਸ਼ੀ ਸਰਕਾਰ ਦੇਣ ਦੇ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਅੱਜ ਇਸ ਟੋਲ ਪਲਾਜ਼ੇ ਦੀ ਕੰਪਨੀ ਨੂੰ ਕੋਈ ਛੂਟ ਨਾ ਦਿੰਦੇ ਹੋਏ ਬੰਦ ਕਰ ਦਿੱਤਾ ਗਿਆ ਹੈ। ਸਮਾਗਮ ਦੌਰਾਨ ਹਰਜਿੰਦਰ ਸਿੰਘ ਜੌੜਾਮਾਜਰਾ, ਓ.ਐਸ.ਡੀ. ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਗਾਜੀਪੁਰ, ਜਤਿੰਦਰ ਝੰਡੀ, ਦੀਪਕ ਵਧਵਾ, ਨਿਰਭੈ ਸਿੰਘ, ਮਦਨ ਮਿੱਤਲ, ਗੋਪਾਲ ਕ੍ਰਿਸ਼ਨ ਬਿੱਟੂ, ਸੁਖਚੈਨ ਸਿੰਘ, ਸੁਰਜੀਤ ਸਿੰਘ ਪਹਾੜੀਪੁਰ, ਅੰਗਰੇਜ ਸਿੰਘ ਰਾਮਗੜ੍ਹ, ਸੁਨੈਨਾ ਮਿੱਤਲ, ਮਨਜੀਤ ਕੌਰ, ਇੰਦਰਜੀਤ ਕੌਰ, ਮਮਤਾ ਨਹਿਰਾ, ਕੁਲਦੀਪ ਵਿਰਕ, ਹਰਦੀਪ ਸਿੰਘ ਦੀਪਾ, ਅਮਿਤ ਧਾਲੀਵਾਲ, ਰਵੀ ਰੰਧਾਵਾ, ਜਸਕਰਨ ਸਿੰਘ, ਪਾਰਸ ਸ਼ਰਮਾ, ਨਿਸ਼ਾਨ ਚੀਮਾ, ਸੰਦੀਪ ਸ਼ਰਮਾ, ਰਵਿੰਦਰ ਬੱਲੀ, ਨਿਰਭੈ ਸਿੰਘ ਫ਼ਤਿਹਮਾਜਰੀ, ਅਮਰਦੀਪ ਸੋਨੂੰ, ਰਣਜੀਤ ਵਿਰਕ, ਜਸਪਾਲ ਬੀਬੀਪੁਰ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕੇ ਦੇ ਪਿੰਡਾਂ ਦੇ ਵਾਸੀ ਵੀ ਮੌਜੂਦ ਸਨ। The post ਟੋਲ ਪਲਾਜ਼ੇ ਬੰਦ ਕਰਨਾ ਮੁੱਖ ਮੰਤਰੀ ਭਗਵੰਤ ਮਾਨ ਦਾ ਇਤਿਹਾਸਕ ਫੈਸਲਾ: ਚੇਤਨ ਸਿੰਘ ਜੌੜਾਮਾਜਰਾ appeared first on TheUnmute.com - Punjabi News. Tags:
|
ਇੱਕ ਮਜ਼ਬੂਤ ਫੌਜ ਲਈ ਇੱਕ ਠੋਸ ਵਿੱਤੀ ਪ੍ਰਣਾਲੀ ਜ਼ਰੂਰੀ: ਰੱਖਿਆ ਮੰਤਰੀ ਰਾਜਨਾਥ ਸਿੰਘ Wednesday 12 April 2023 02:06 PM UTC+00 | Tags: breaking-news defense-finance-and-economics indai-news indian-army latest-news news punjab-news rajnath-singh the-unmute-breaking the-unmute-breaking-news ਚੰਡੀਗੜ੍ਹ, 12 ਅਪ੍ਰੈਲ 2023: ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਨੇ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਰੱਖਿਆ ਵਿੱਤ ਅਤੇ ਅਰਥ ਸ਼ਾਸਤਰ ‘ਤੇ ਤਿੰਨ ਦਿਨਾਂ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਰੱਖਿਆ ਨਾਲ ਸਬੰਧਤ ਖਰਚਿਆਂ ਲਈ ਅੰਦਰੂਨੀ ਅਤੇ ਬਾਹਰੀ ਆਡਿਟ ਦੀ ਭਰੋਸੇਯੋਗ ਪ੍ਰਣਾਲੀ ਦੀ ਵਕਾਲਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦੇਸ਼ ਦੀਆਂ ਰੱਖਿਆ ਜ਼ਰੂਰਤਾਂ ‘ਤੇ ਖਰਚ ਕੀਤੇ ਗਏ ਧਨ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਨਵੀਨਤਾਕਾਰੀ ਤਰੀਕੇ ਲੱਭਣ ਦਾ ਵੀ ਸੱਦਾ ਦਿੱਤਾ। ਰਾਜਨਾਥ ਸਿੰਘ (Rajnath Singh) ਨੇ ਵਿੱਤੀ ਸਰੋਤਾਂ ਦੀ ਸਮਝਦਾਰੀ ਨਾਲ ਵਰਤੋਂ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਰੱਖਿਆ ਖਰੀਦ ਵਿਚ ਖੁੱਲ੍ਹੇ ਟੈਂਡਰ ਰਾਹੀਂ ਪ੍ਰਤੀਯੋਗੀ ਬੋਲੀ ਦੇ ਨਿਯਮ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਬੇਲੋੜੇ ਖਰਚਿਆਂ ਦੀਆਂ ਸੰਭਾਵਨਾਵਾਂ ਨੂੰ ਘਟਾਉਣ ਨਾਲ ਲੋਕਾਂ ਵਿੱਚ ਸਕਾਰਾਤਮਕ ਵਿਚਾਰ ਪੈਦਾ ਹੁੰਦੇ ਹਨ। ਇਸ ਨਾਲ ਜਨਤਾ ਦਾ ਵਿਸ਼ਵਾਸ ਵਧਦਾ ਹੈ ਕਿ ਉਨ੍ਹਾਂ ਦਾ ਪੈਸਾ ਬਿਹਤਰ ਅਤੇ ਨਿਆਂਪੂਰਨ ਢੰਗ ਨਾਲ ਖਰਚਿਆ ਜਾ ਰਿਹਾ ਹੈ। ਉਨ੍ਹਾਂ ਨੇ ਮਜ਼ਬੂਤ ਫੌਜ ਲਈ ਮਜ਼ਬੂਤ ਰੱਖਿਆ ਵਿੱਤ ਪ੍ਰਣਾਲੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਕੋਲ ਫੌਜੀ ਸਾਜ਼ੋ-ਸਾਮਾਨ ਅਤੇ ਪ੍ਰਣਾਲੀਆਂ ਦੀ ਖਰੀਦ ਲਈ ਨਿਯਮਾਂ ਅਤੇ ਪ੍ਰਕਿਰਿਆਵਾਂ ਨੂੰ ਕੋਡੀਫਾਈ ਕਰਨ ਵਾਲੀ ਵਿਸਤ੍ਰਿਤ ‘ਬਲੂ ਬੁੱਕ’ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਇਸ ਪਹੁੰਚ ਦੇ ਨਾਲ ਸਰਕਾਰ ਨੇ ਪੂੰਜੀ ਪ੍ਰਾਪਤੀ ਲਈ ‘ਰੱਖਿਆ ਪ੍ਰਾਪਤੀ ਪ੍ਰਕਿਰਿਆ 2020’ ਦੇ ਮਾਲੀਆ ਖਰੀਦਾਂ ਲਈ ਰੱਖਿਆ ਖਰੀਦ ਮੈਨੂਅਲ ਦੇ ਰੂਪ ਵਿੱਚ ਬਲੂ ਬੁੱਕ ਤਿਆਰ ਕੀਤਾ ਹੈ। The post ਇੱਕ ਮਜ਼ਬੂਤ ਫੌਜ ਲਈ ਇੱਕ ਠੋਸ ਵਿੱਤੀ ਪ੍ਰਣਾਲੀ ਜ਼ਰੂਰੀ: ਰੱਖਿਆ ਮੰਤਰੀ ਰਾਜਨਾਥ ਸਿੰਘ appeared first on TheUnmute.com - Punjabi News. Tags:
|
ਲਾਤੀਨੀ ਅਮਰੀਕਾ ਤੋਂ ਕਿਉਂ ਸ਼ੁਰੂ ਹੋਈ ਸੂਰਜਮੁਖੀ ਦੇ ਤੇਲ ਦੀ ਸਪਲਾਈ ?, ਐੱਸ ਜੈਸ਼ੰਕਰ ਨੇ ਦੱਸਿਆ ਕਾਰਨ Wednesday 12 April 2023 02:20 PM UTC+00 | Tags: breaking-news india-news latin-america news nws russia-ukraine s-jaishankar sunflower-oil supply-of-sunflower-oil the-unmute-breaking-news uganda ਚੰਡੀਗੜ੍ਹ, 12 ਅਪ੍ਰੈਲ 2023: ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਇਨ੍ਹੀਂ ਦਿਨੀਂ ਯੂਗਾਂਡਾ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਇੱਕ ਕਿੱਸਾ ਸਾਂਝਾ ਕੀਤਾ ਕਿ ਕਿਵੇਂ ਭਾਰਤ ਅਤੇ ਲਾਤੀਨੀ ਅਮਰੀਕਾ ਦਰਮਿਆਨ ਸੂਰਜਮੁਖੀ ਦੇ ਤੇਲ (Sunflower Oil) ਦੀ ਸਪਲਾਈ ਸ਼ੁਰੂ ਹੋਈ। ਰਾਜਧਾਨੀ ਕੰਪਾਲਾ ‘ਚ ਇਕ ਸੰਬੋਧਨ ਦੌਰਾਨ ਕਿਹਾ ਕਿ ਰੂਸ-ਯੂਕਰੇਨ ਯੁੱਧ ਕਾਰਨ ਭਾਰਤ ਕੋਲ ਸੂਰਜਮੁਖੀ ਦੇ ਤੇਲ ਲਈ ਹੋਰ ਵਿਕਲਪ ਹਨ। ਜੈਸ਼ੰਕਰ ਦਾ ਕਹਿਣਾ ਹੈ ਕਿ ਯੁੱਧ ਨੇ ਭਾਰਤ ਨੂੰ ਲਾਤੀਨੀ ਅਮਰੀਕੀ ਦੇਸ਼ਾਂ ਤੱਕ ਪਹੁੰਚਣ ਲਈ ਪ੍ਰੇਰਿਤ ਕੀਤਾ। ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿੱਚ ਮੰਗਲਵਾਰ ਨੂੰ ਇੱਕ ਕਾਰੋਬਾਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਸੂਰਜਮੁਖੀ ਤੇਲ ਦਾ ਇੱਕ ਵੱਡਾ ਸਪਲਾਇਰ ਹੈ। ਅਸੀਂ ਪਹਿਲਾਂ ਪੂਰੀ ਤਰ੍ਹਾਂ ਯੂਕਰੇਨ ‘ਤੇ ਨਿਰਭਰ ਸੀ। ਪਿਛਲੇ ਸਾਲ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਛਿੜ ਗਈ ਸੀ। ਤੇਲ ਦੀ ਸਪਲਾਈ ਵਿੱਚ ਵਿਘਨ ਪਿਆ। ਭਾਰਤ ਹਰ ਸਾਲ 2.5 ਮਿਲੀਅਨ ਟਨ ਸੂਰਜਮੁਖੀ ਤੇਲ ਦੀ ਸਪਲਾਈ ਕਰਦਾ ਹੈ। ਇਸ ਵਿੱਚੋਂ 70 ਫੀਸਦੀ ਤੇਲ ਯੂਕਰੇਨ ਤੋਂ ਆਉਂਦਾ ਹੈ। ਜਦੋਂ ਕਿ 20 ਫੀਸਦੀ ਤੇਲ ਰੂਸ ਤੋਂ ਅਤੇ 10 ਫੀਸਦੀ ਅਰਜਨਟੀਨਾ ਤੋਂ ਆਉਂਦਾ ਹੈ। ਇਸ ਜੰਗ ਕਾਰਨ ਤੇਲ (Sunflower Oil) ਦੀਆਂ ਕੀਮਤਾਂ ਵਧਣ ਕਾਰਨ ਹਰ ਕੋਈ ਹੈਰਾਨ ਸੀ। ਪਰ ਇੱਕ ਅਜਿਹੀ ਸਮੱਸਿਆ ਸੀ, ਜੋ ਕਿਸੇ ਨੇ ਨਹੀਂ ਵੇਖੀ ਸੀ, ਪਰ ਭਾਰਤ ਲਈ ਇਹ ਮੁਸ਼ਕਲਾਂ ਨਾਲ ਭਰੀ ਹੋਈ ਸੀ, ਜੋ ਕਿ ਭਾਰਤ ਵਿੱਚ ਖਾਣ ਵਾਲੇ ਤੇਲ ਦੀ ਕਮੀ ਸੀ। ਸਾਡੇ ‘ਤੇ ਦਬਾਅ ਸੀ ਕਿ ਅਸੀਂ ਹੁਣ ਕੋਈ ਬਦਲ ਲੱਭ ਰਹੇ ਸੀ। ਇਸ ਸਮੇਂ ਦੌਰਾਨ ਅਸੀਂ ਆਪਣੇ ਸਰੋਤਾਂ ਜਾਂ ਏਸ਼ੀਆਈ ਦੇਸ਼ਾਂ ਤੋਂ ਬਹੁਤ ਅੱਗੇ ਚਲੇ ਗਏ। ਜਦੋਂ ਅਸੀਂ ਲਾਤੀਨੀ ਅਮਰੀਕਾ ਪਹੁੰਚੇ ਤਾਂ ਸਾਡੀ ਖੋਜ ਖ਼ਤਮ ਹੋ ਗਈ। ਲਾਤੀਨੀ ਅਮਰੀਕਾ ਨਾਲ ਭਾਰਤ ਦੇ ਵਪਾਰ ਵਿੱਚ ਵੀ ਵੱਡਾ ਵਾਧਾ ਹੋਇਆ। ਉਦਯੋਗਿਕ ਸੰਸਥਾ ਸੋਲਵੈਂਟ ਐਕਸਟਰੈਕਟਰਜ਼ ਐਸੋਸੀਏਸ਼ਨ ਦੇ ਅੰਕੜਿਆਂ ਦੇ ਅਨੁਸਾਰ, ਅਕਤੂਬਰ 2021-22 ਦੇ ਅੰਤ ਵਿੱਚ ਭਾਰਤ ਦਾ ਖਾਣ ਵਾਲੇ ਤੇਲ ਦਾ ਆਯਾਤ ਪਿਛਲੇ ਸਾਲ 131.3 ਲੱਖ ਟਨ ਤੋਂ ਵੱਧ ਕੇ 140.3 ਲੱਖ ਟਨ ਹੋ ਗਿਆ ਹੈ। The post ਲਾਤੀਨੀ ਅਮਰੀਕਾ ਤੋਂ ਕਿਉਂ ਸ਼ੁਰੂ ਹੋਈ ਸੂਰਜਮੁਖੀ ਦੇ ਤੇਲ ਦੀ ਸਪਲਾਈ ?, ਐੱਸ ਜੈਸ਼ੰਕਰ ਨੇ ਦੱਸਿਆ ਕਾਰਨ appeared first on TheUnmute.com - Punjabi News. Tags:
|
ਹਰੇਕ ਗੱਲ 'ਤੇ ਕੇਂਦਰ ਦੀਆਂ ਮਿੰਨਤਾਂ ਨਹੀਂ ਕਰਾਂਗੇ, ਕਣਕ ਦੀ ਖਰੀਦ 'ਤੇ ਲਾਏ ਕੱਟ 'ਤੇ CM ਮਾਨ ਦੀ ਕੇਂਦਰ ਨੂੰ ਦੋ ਟੁੱਕ Wednesday 12 April 2023 02:27 PM UTC+00 | Tags: aam-aadmi-party breaking-news cm-bhagwant-mann cm-mann news punjab-government punjab-mandi-board punjab-news the-unmute-breaking-news the-unmute-latest-news ਨਿਹਾਲਗੜ੍ਹ (ਸੰਗਰੂਰ), 12 ਅਪ੍ਰੈਲ, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਮੀਂਹ ਤੇ ਹਨੇਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਨੂੰ ਦੇਣ ਲਈ ਕੇਂਦਰ ਸਰਕਾਰ ਦੀਆਂ ਮਿੰਨਤਾਂ ਨਹੀਂ ਕੱਢਾਂਗੇ ਸਗੋਂ ਖਰਾਬ ਹੋਈ ਕਣਕ ਦੀ ਫਸਲ ਉਤੇ ਭਾਰਤ ਸਰਕਾਰ ਵੱਲੋਂ ਮੁੱਲ ਵਿਚ ਕੀਤੀ ਕਟੌਤੀ ਨਾਲ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਸੂਬਾ ਸਰਕਾਰ ਕਰੇਗੀ। ਮਹਾਨ ਆਜ਼ਾਦੀ ਘੁਲਾਟੀਏ ਤੇਜਾ ਸਿੰਘ ਸੁਤੰਤਰ ਦੇ ਪਰਦੇ ਤੋਂ ਬੁੱਤ ਹਟਾਉਣ ਤੋਂ ਬਾਅਦ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ, "ਅਸੀਂ ਫਸਲ ਦੇ ਮੁੱਲ ਵਿਚ ਕਟੌਤੀ ਨਾ ਕਰਨ ਲਈ ਕੇਂਦਰ ਅੱਗੇ ਤਰਲੇ ਨਹੀਂ ਕੱਢਾਂਗੇ ਪਰ ਜਦੋਂ ਕੇਂਦਰ ਸਰਕਾਰ ਕੌਮੀ ਅਨਾਜ ਭੰਡਾਰ ਲਈ ਸਾਥੋਂ ਕਣਕ-ਝੋਨੇ ਸਪਲਾਈ ਮੰਗੇਗੀ, ਓਸ ਵੇਲੇ ਅਸੀਂ ਕਿਸਾਨਾਂ ਦੇ ਹਿੱਤ ਵਿਚ ਮੁਆਵਜ਼ਾ ਮੰਗਾਂਗੇ।" ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਬੇਮੌਸਮੇ ਮੀਂਹ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਸਹਿਣਾ ਪਿਆ ਪਰ ਕੇਂਦਰ ਸਰਕਾਰ ਨੇ ਔਖੇ ਸਮੇਂ ਕਿਸਾਨਾਂ ਦੀ ਬਾਂਹ ਨਹੀਂ ਫੜੀ। ਉਲਟਾ ਨੁਕਸਾਨੀ ਫਸਲ, ਸੁੰਗੜੇ ਤੇ ਟੁੱਟੇ ਦਾਣਿਆਂ ਅਤੇ ਵੱਧ ਨਮੀ ਕਾਰਨ ਮੁੱਲ ਵਿਚ ਕਟੌਤੀ ਕਰਕੇ ਕਿਸਾਨਾਂ ਦੇ ਜ਼ਖ਼ਮਾਂ ਉਤੇ ਲੂਣ ਛਿੜਕਿਆ। ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਨੇ ਸੁੰਗੜੇ ਤੇ ਟੁੱਟੇ ਦਾਣਿਆਂ ਲਈ 18 ਫੀਸਦੀ ਤੱਕ ਢਿੱਲ ਦੇਣ ਦੇ ਨਾਲ ਹੀ ਸ਼ਰਤਾਂ ਥੋਪ ਦਿੱਤੀਆਂ। ਇਸ ਬਾਰੇ ਹੋਰ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਛੇ ਫੀਸਦੀ ਤੱਕ ਸੁੰਗੜੇ ਤੇ ਟੁੱਟੇ ਦਾਣਿਆਂ ਵਾਲੀ ਫਸਲ ਲਈ ਮੁੱਲ ਵਿਚ ਕੋਈ ਕਟੌਤੀ ਨਹੀਂ ਪਰ ਛੇ ਫੀਸਦੀ ਤੋਂ ਅੱਠ ਫੀਸਦੀ ਤੱਕ ਟੁੱਟੇ ਤੇ ਸੁੰਗੜੇ ਦਾਣਿਆਂ ਵਾਲੀ ਫਸਲ ਉਤੇ ਮੁੱਲ ਵਿਚ ਪ੍ਰਤੀ ਕੁਇੰਟਲ 5.31 ਰੁਪਏ ਦੀ ਕਟੌਤੀ ਲਾਗੂ ਕੀਤੀ ਗਈ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ ਅੱਠ ਤੋਂ 10 ਫੀਸਦੀ ਤੱਕ ਪ੍ਰਤੀ ਕੁਇੰਟਲ 10.62 ਰੁਪਏ ਕਟੌਤੀ ਜਦਕਿ 10 ਤੋਂ 12 ਫੀਸਦੀ ਤੱਕ ਪ੍ਰਤੀ ਕੁਇੰਟਲ 15.93 ਰੁਪਏ ਕਟੌਤੀ ਦੀ ਸ਼ਰਤ ਲਾ ਦਿੱਤੀ ਗਈ। ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਦੇ ਇਸ ਆਪਹੁਦਰੇ ਫੈਸਲੇ ਨਾਲ 12 ਫੀਸਦੀ ਤੋਂ 14 ਫੀਸਦੀ ਤੱਕ ਸੁੰਗੜੇ ਤੇ ਟੁੱਟੇ ਦਾਣਿਆਂ ਵਾਲੀ ਫਸਲ ਦੇ ਮੁੱਲ ਵਿਚ ਪ੍ਰਤੀ ਕੁਇੰਟਲ ਵਿਚ 21.25 ਰੁਪਏ ਦੀ ਕਾਟ, 14 ਤੋਂ 16 ਫੀਸਦੀ ਤੱਕ ਪ੍ਰਤੀ ਕੁਇੰਟਲ 26.56 ਰੁਪਏ ਦੀ ਕਾਟ ਜਦਕਿ 16 ਤੋਂ 18 ਫੀਸਦੀ ਤੱਕ ਮੁੱਲ ਵਿਚ ਪ੍ਰਤੀ ਕੁਇੰਟਲ 31.87 ਰੁਪਏ ਕਟੌਤੀ ਦੀ ਸ਼ਰਤ ਥੋਪ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਦੇ ਫੈਸਲੇ ਮੁਤਾਬਕ ਕਣਕ ਦੇ 10 ਫੀਸਦੀ ਬਦਰੰਗ ਦਾਣਿਆਂ ਵਿਚ ਮੁੱਲ ਵਿਚ ਕੋਈ ਕਟੌਤੀ ਨਹੀਂ। ਉਨ੍ਹਾਂ ਕਿਹਾ ਕਿ 10 ਫੀਸਦੀ ਤੋਂ 80 ਫੀਸਦੀ ਬਦਰੰਗ ਫਸਲ ਉਤੇ ਪ੍ਰਤੀ ਕੁਇੰਟਲ 5.31 ਰੁਪਏ ਦਾ ਕੱਟ ਲੱਗੇਗਾ। ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਨੇ ਪਹਿਲਾਂ ਹੀ ਸੂਬੇ ਦਾ ਜੀ.ਐਸ.ਟੀ. ਅਤੇ ਆਰ.ਡੀ.ਐਫ. ਦਾ ਬਣਦਾ ਹਿੱਸਾ ਅਜੇ ਤੱਕ ਜਾਰੀ ਨਹੀਂ ਕੀਤਾ ਅਤੇ ਹੁਣ ਕਿਸਾਨਾਂ ਉਤੇ ਇਹ ਫੈਸਲਾ ਥੋਪ ਦਿੱਤਾ ਜੋ ਪਹਿਲਾਂ ਹੀ ਬੇਮੌਸਮੇ ਮੀਂਹ ਕਾਰਨ ਸੰਕਟ ਵਿੱਚੋਂ ਗੁਜ਼ਰ ਰਹੇ ਹਨ। ਕਿਸਾਨਾਂ ਨੂੰ ਕੋਈ ਫਿਕਰ ਨਾ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਪੱਧਰ ਉਤੇ ਕਿਸਾਨਾਂ ਦੇ ਹਿੱਤ ਮਹਿਫੂਜ਼ ਰੱਖਣ ਦੇ ਸਮਰੱਥ ਹੈ ਅਤੇ ਅਨੰਦਾਤਿਆਂ ਦੀ ਮਦਦ ਲਈ ਕੇਂਦਰ ਅੱਗੇ ਹੱਥ ਨਹੀਂ ਅੱਡੇਗੀ। ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ ਕੇਂਦਰ ਨੇ ਪ੍ਰਭਾਵਿਤ ਫਸਲ, ਕਣਕ ਦੇ ਸੁੰਗੜੇ ਤੇ ਟੁੱਟੇ ਦਾਣਿਆਂ ਕਾਰਨ ਮੁੱਲ ਵਿਚ ਕਟੌਤੀ ਕਰਨ ਦਾ ਫੈਸਲਾ ਲਿਆ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਗੰਭੀਰ ਸਥਿਤੀ ਵਿਚ ਕਿਸਾਨਾਂ ਨਾਲ ਮੋਢੇ ਨਾਲ ਮੋਢੇ ਜੋੜ ਕੇ ਖੜ੍ਹੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਮੁੱਲ ਵਿਚ ਕਟੌਤੀ ਨਾਲ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਦਾ ਸਾਰਾ ਖਰਚਾ ਸੂਬਾ ਸਰਕਾਰ ਸਹਿਣ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਅਤੇ ਸੂਬਾ ਸਰਕਾਰ ਨੇ ਕਿਸਾਨਾਂ ਦੀਆਂ ਫਸਲਾਂ ਦੇ ਖਰਾਬੇ ਲਈ ਮੁਆਵਜ਼ਾ ਰਾਸ਼ੀ ਵਿਚ 25 ਫੀਸਦੀ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ 75 ਫੀਸਦੀ ਤੋਂ ਵੱਧ ਖਰਾਬੇ ਵਾਲੇ ਕਿਸਾਨਾਂ ਨੂੰ ਸੂਬਾ ਸਰਕਾਰ ਇਸ ਵਾਰ ਪ੍ਰਤੀ ਏਕੜ 15000 ਰੁਪਏ ਦਾ ਮੁਆਵਜ਼ਾ ਦੇਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਹਰ ਕੀਮਤ ਉਤੇ ਕਿਸਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾ ਰਹੀ ਹੈ ਅਤੇ ਵਿਸਾਖੀ ਤੋਂ ਪਹਿਲਾਂ ਖਰਾਬੇ ਦਾ ਮੁਆਵਜ਼ਾ ਵੰਡ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸੰਕਟ ਦੀ ਇਸ ਘੜੀ ਵਿਚ ਕਿਸਾਨਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਗਿਰਦਾਵਰੀ ਕਰਵਾਉਣ ਤੋਂ ਪਹਿਲਾਂ ਕਿਸਾਨਾਂ ਨੂੰ ਇਸ ਪ੍ਰਕਿਰਿਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਗਿਰਦਾਵਰੀ ਸਿਰਫ਼ ਦਫ਼ਤਰਾਂ ਜਾਂ ਸਿਆਸੀ ਤੌਰ ਉਤੇ ਰਸੂਖਦਾਰ ਲੋਕਾਂ ਦੇ ਘਰਾਂ ਵਿਚ ਹੀ ਹੁੰਦੀ ਸੀ ਪਰ ਹੁਣ ਨਿਰਪੱਖ ਢੰਗ ਨਾਲ ਗਿਰਦਾਵਰੀ ਕੀਤੀ ਜਾ ਰਹੀ ਹੈ ਤਾਂ ਕਿ ਹਰੇਕ ਕਿਸਾਨ ਨੂੰ ਮੁਆਵਜ਼ਾ ਮਿਲ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਕੰਮ ਕਰਦਿਆਂ ਸੂਬਾ ਸਰਕਾਰ ਨੇ ਪਹਿਲਾਂ ਹੀ ਗੰਨੇ ਦੇ ਸਾਰੇ ਬਕਾਏ ਦਾ ਭੁਗਤਾਨ ਕਰ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਕਿਸਾਨਾਂ ਨੂੰ ਪਿਛਲੇ ਸਾਲ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਅਤੇ ਇਸ ਸਾਲ ਵੀ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। The post ਹਰੇਕ ਗੱਲ ‘ਤੇ ਕੇਂਦਰ ਦੀਆਂ ਮਿੰਨਤਾਂ ਨਹੀਂ ਕਰਾਂਗੇ, ਕਣਕ ਦੀ ਖਰੀਦ ‘ਤੇ ਲਾਏ ਕੱਟ ‘ਤੇ CM ਮਾਨ ਦੀ ਕੇਂਦਰ ਨੂੰ ਦੋ ਟੁੱਕ appeared first on TheUnmute.com - Punjabi News. Tags:
|
ICC ਪੁਰਸ਼ ਟੀ-20 ਬੱਲੇਬਾਜ਼ੀ ਦਰਜਾਬੰਦੀ 'ਚ ਸੂਰਿਆਕੁਮਾਰ ਯਾਦਵ ਪਹਿਲੇ ਸਥਾਨ 'ਤੇ ਬਰਕਰਾਰ Wednesday 12 April 2023 02:35 PM UTC+00 | Tags: bcci breaking-news cricket-news icc icc-mens-t20-batting-rankings latest-news news sports-news suryakumar-yadav t20-ranking the-unmute-update ਚੰਡੀਗੜ੍ਹ, 12 ਅਪ੍ਰੈਲ 2023: ਭਾਰਤ ਦੇ ਧਾਕੜ ਖਿਡਾਰੀ ਸੂਰਿਆਕੁਮਾਰ ਯਾਦਵ (Suryakumar Yadav) ਨੇ ਬੁੱਧਵਾਰ ਨੂੰ ਜਾਰੀ ਤਾਜ਼ਾ ਆਈਸੀਸੀ ਪੁਰਸ਼ ਟੀ-20 ਬੱਲੇਬਾਜ਼ੀ ਦਰਜਾਬੰਦੀ ਵਿੱਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ, ਜਦਕਿ ਪਾਕਿਸਤਾਨੀ ਜੋੜੀ ਮੁਹੰਮਦ ਰਿਜ਼ਵਾਨ ਅਤੇ ਬਾਬਰ ਆਜ਼ਮ ਨੂੰ ਭਾਰਤੀ ਬੱਲੇਬਾਜ਼ ਦੇ ਨੇੜੇ ਆਉਣ ਦਾ ਮੌਕਾ ਮਿਲਿਆ ਹੈ। ਸੂਰਿਆਕੁਮਾਰ (Suryakumar Yadav) 906 ਅੰਕਾਂ ਨਾਲ ਟੀ-20 ਰੈਂਕਿੰਗ ‘ਚ ਮਜ਼ਬੂਤ ਬੜ੍ਹਤ ਬਰਕਰਾਰ ਰੱਖ ਰਹੇ ਹਨ। ਰਿਜ਼ਵਾਨ 811 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ ਜਦਕਿ ਬਾਬਰ ਇਕ ਸਥਾਨ ਦੇ ਫਾਇਦੇ ਨਾਲ ਤੀਜੇ ਨੰਬਰ ‘ਤੇ ਆ ਗਿਆ ਹੈ। ਉਸ ਦੇ ਖਾਤੇ ਵਿੱਚ 755 ਅੰਕ ਹਨ। ਦੱਖਣੀ ਅਫਰੀਕਾ ਦੇ ਐਡਨ ਮਾਰਕਰਮ ਚੌਥੇ ਅਤੇ ਨਿਊਜ਼ੀਲੈਂਡ ਦੇ ਡੇਵੋਨ ਕੋਨਵੇ ਪੰਜਵੇਂ ਸਥਾਨ ‘ਤੇ ਹਨ। ਬਾਬਰ ਅਤੇ ਰਿਜ਼ਵਾਨ ਬੰਗਲਾਦੇਸ਼ ਦੇ ਖਿਲਾਫ ਪਾਕਿਸਤਾਨ ਦੀ ਹਾਲੀਆ ਟੀ-20 ਸੀਰੀਜ਼ ਤੋਂ ਬਾਹਰ ਹੋ ਗਏ ਸਨ। ਸ਼੍ਰੀਲੰਕਾ ਖਿਲਾਫ ਨਿਊਜ਼ੀਲੈਂਡ ਦੀ ਸੀਰੀਜ਼ ਤੋਂ ਕੋਨਵੇ ਦੀ ਗੈਰ-ਹਾਜ਼ਰੀ ਕਾਰਨ ਪਾਕਿਸਤਾਨੀ ਕਪਤਾਨ ਰੈਂਕਿੰਗ ‘ਚ ਇਕ ਸਥਾਨ ਉੱਪਰ ਪਹੁੰਚ ਗਿਆ ਹੈ। ਪਾਕਿਸਤਾਨੀ ਜੋੜੀ ਨੂੰ ਸੂਰਿਆਕੁਮਾਰ ਦੇ ਨੇੜੇ ਹੋਣ ਦਾ ਮੌਕਾ ਮਿਲੇਗਾ ਜਦੋਂ ਪਾਕਿਸਤਾਨ ਸ਼ਨੀਵਾਰ ਤੋਂ ਨਿਊਜ਼ੀਲੈਂਡ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੇਗਾ। The post ICC ਪੁਰਸ਼ ਟੀ-20 ਬੱਲੇਬਾਜ਼ੀ ਦਰਜਾਬੰਦੀ ‘ਚ ਸੂਰਿਆਕੁਮਾਰ ਯਾਦਵ ਪਹਿਲੇ ਸਥਾਨ ‘ਤੇ ਬਰਕਰਾਰ appeared first on TheUnmute.com - Punjabi News. Tags:
|
ਨਿਰਮਲਾ ਸੀਤਾਰਮਨ ਸ਼੍ਰੀਲੰਕਾ ਦੇ ਕਰਜ਼ ਪੁਨਰਗਠਨ ਦੀ ਪ੍ਰਕਿਰਿਆ ਦਾ ਕਰਨਗੇ ਐਲਾਨ, ਫਰਾਂਸ ਤੇ ਜਾਪਾਨ ਦੇਣਗੇ ਸਾਥ Wednesday 12 April 2023 02:43 PM UTC+00 | Tags: breaking-news finance-minister-nirmala-sitaraman finance-ministers-of-france france-and-japan imf news punjab sri-lanka the-unmute-breaking-news union-finance-minister-nirmala-sitharaman ਚੰਡੀਗੜ੍ਹ, 12 ਅਪ੍ਰੈਲ 2023: ਸ਼੍ਰੀਲੰਕਾ (Sri Lanka) ਨੂੰ ਵਿੱਤੀ ਮਦਦ ਪ੍ਰਦਾਨ ਕਰਨ ਲਈ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਫਰਾਂਸ ਅਤੇ ਜਾਪਾਨ ਦੇ ਵਿੱਤ ਮੰਤਰੀ ਦੇ ਨਾਲ ਵੀਰਵਾਰ ਨੂੰ ਸ਼੍ਰੀਲੰਕਾ ਨੂੰ ਕਰਜ਼ੇ ਦੇ ਪੁਨਰਗਠਨ ਦੀ ਪ੍ਰਕਿਰਿਆ ਦਾ ਐਲਾਨ ਕਰੇਗੀ। ਤਿੰਨਾਂ ਦੇਸ਼ਾਂ ਦੇ ਵਿੱਤ ਮੰਤਰੀ ਵਾਸ਼ਿੰਗਟਨ ਵਿੱਚ ਵਿਸ਼ਵ ਬੈਂਕ ਅਤੇ ਆਈਐਮਐਫ ਦੀ ਸਾਲਾਨਾ ਬਸੰਤ ਮੀਟਿੰਗ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਨਗੇ। ਆਈਐਮਐਫ ਨੇ ਮੰਗਲਵਾਰ ਨੂੰ ਇੱਕ ਬ੍ਰੀਫਿੰਗ ਵਿੱਚ ਕਿਹਾ ਕਿ ਜਾਪਾਨ, ਭਾਰਤ ਅਤੇ ਫਰਾਂਸ ਬਸੰਤ ਮੀਟਿੰਗ ਦੇ ਅੰਤ ਵਿੱਚ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਨਗੇ। ਇਸ ਵਿੱਚ ਸ਼੍ਰੀਲੰਕਾ ਦੇ ਕਰਜ਼ੇ ਦੇ ਪੁਨਰਗਠਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਜਾਵੇਗਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਤਿੰਨੇ ਦੇਸ਼ ਸ੍ਰੀਲੰਕਾ ਲਈ ਕਰਜ਼ੇ ਦੇ ਪੁਨਰਗਠਨ ਲਈ ਮਿਲ ਕੇ ਕੰਮ ਕਰ ਰਹੇ ਹਨ। ਇਸ ਮੌਕੇ ਜਾਪਾਨ ਦੇ ਵਿੱਤ ਮੰਤਰੀ ਸ਼ੁਨਿਚੀ ਸੁਜ਼ੂਕੀ, ਫਰਾਂਸ ਦੇ ਵਿੱਤ ਮੰਤਰੀ ਬਰੂਨੋ ਲੇ ਮੈਅਰ ਅਤੇ ਭਾਰਤੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪ੍ਰੈੱਸ ਕਾਨਫਰੰਸ ਵਿੱਚ ਸ਼ਾਮਲ ਹੋਣਗੇ। ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਅਤੇ ਸ਼੍ਰੀਲੰਕਾ ਦੇ ਵਿੱਤ ਮੰਤਰੀ ਸ਼ੇਹਾਨ ਸੇਮਾਸਿੰਘੇ ਲਾਈਵ ਸਟ੍ਰੀਮਿੰਗ ਦੁਆਰਾ ਜੁੜੇ ਹੋਣਗੇ। ਸ਼੍ਰੀਲੰਕਾ ਦੇ ਕਰਜ਼ੇ ਦੇ ਪੁਨਰਗਠਨ ਲਈ US$2.9 ਬਿਲੀਅਨ ਅਮਰੀਕੀ ਡਾਲਰ ਬੇਲਆਊਟ ਨੂੰ ਇੱਕ ਸ਼ਰਤ ਬਣਾ ਦਿੱਤਾ। The post ਨਿਰਮਲਾ ਸੀਤਾਰਮਨ ਸ਼੍ਰੀਲੰਕਾ ਦੇ ਕਰਜ਼ ਪੁਨਰਗਠਨ ਦੀ ਪ੍ਰਕਿਰਿਆ ਦਾ ਕਰਨਗੇ ਐਲਾਨ, ਫਰਾਂਸ ਤੇ ਜਾਪਾਨ ਦੇਣਗੇ ਸਾਥ appeared first on TheUnmute.com - Punjabi News. Tags:
|
ZEE5 'ਤੇ ਜਲਦ ਹੋਣ ਜਾ ਰਿਹੈ 'ਮਿੱਤਰਾਂ ਦਾ ਨਾਂ ਚੱਲਦਾ' ਦਾ ਵਰਲਡ ਡਿਜੀਟਲ ਪ੍ਰੀਮੀਅਰ ! Wednesday 12 April 2023 02:47 PM UTC+00 | Tags: entertainment gippy-grewal mitrandanaachalda news ott ott-platform pollywood punjab punjabi-actors punjabi-actress punjabi-cinema punjabi-film punjabi-film-industry punjabi-movie punjabi-news rajdeep-shoker tania the-unmute women-empowernment zee5 ਨੈਸ਼ਨਲ, 12 ਅਪ੍ਰੈਲ 2023: ZEE5, ਭਾਰਤ ਦਾ ਸਭ ਤੋਂ ਵੱਡਾ ਓਟੀਟੀ ਪਲੇਟਫਾਰਮ ਹੈ, ਜਿਸ ਉੱਤੇ ਗਿੱਪੀ ਗਰੇਵਾਲ, ਸ਼ਵੇਤਾ ਤਿਵਾਰੀ, ਤਾਨੀਆ, ਰਾਜ ਸ਼ੋਕਰ, ਰੇਣੂ ਕੌਸ਼ਲ, ਅਤੇ ਅਨੀਤਾ ਦੇਵਗਨ ਅਭਿਨੀਤ ਪੰਜਾਬੀ ਫਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦੇ ਵਰਲਡ ਡਿਜੀਟਲ ਪ੍ਰੀਮੀਅਰ ਕਰਨ ਜਾ ਰਹੀ ਹੈ। ਇਹ ਫਿਲਮ ਪੰਕਜ ਬੱਤਰਾ ਦੁਆਰਾ ਨਿਰਦੇਸ਼ਤ ਅਤੇ ਰਾਕੇਸ਼ ਧਵਨ ਦੁਆਰਾ ਲਿਖੀ ਗਈ ਹੈ। ਫਿਲਮ ਨੂੰ ਰਿਲੀਜ਼ ਹੁੰਦੇ ਸਾਰ ਹੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਹੁਣ 14 ਅਪ੍ਰੈਲ 2023 ਨੂੰ ‘ਮਿੱਤਰਾਂ ਦਾ ਨਾਂ ਚੱਲਦਾ’ ਫਿਲਮ ZEE5 ‘ਤੇ ਦੇਖਣ ਨੂੰ ਮਿਲੇਗੀ। ਫਿਲਮ ਸਮਾਜ ਦੇ ਇੱਕ ਅਜਿਹੇ ਪੱਖ ਨੂੰ ਉਜਾਗਰ ਕਰਦੀ ਹੈ ਜਿਸਨੂੰ ਅੱਜ ਤੋਂ ਪਹਿਲਾ ਵੱਡੇ ਪਰਦੇ ਉੱਤੇ ਨਹੀਂ ਦਿਖਾਇਆ ਗਿਆ, ਫਿਲਮ ਦੀ ਕਹਾਣੀ ਚਾਰ ਕੁੜੀਆਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਚੰਡੀਗੜ੍ਹ ਵਿੱਚ ਕੰਮ ਕਰਨ ਲਈ ਆਪਣਾ ਘਰ-ਪਰਿਵਾਰ ਛੱਡ ਪੇਇੰਗ ਗੈਸਟ ਵਜੋਂ ਇਕੱਠੀਆਂ ਰਹਿ ਰਹੀਆਂ ਹਨ। ਕੰਮ ਦੀ ਭਾਲ ਲਈ ਉਹਨਾਂ ਨੂੰ ਸੰਘਰਸ਼ ਕਰਦੇ ਦਿਖਾਇਆ ਗਿਆ ਹੈ ਜਿੱਥੇ ਉਹਨਾਂ ਨੂੰ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਉਨ੍ਹਾਂ ਲੋਕਾਂ ਤੋਂ ਬਦਲਾ ਲੈਣ ਦੀ ਯੋਜਨਾ ਬਣਾਉਂਦੀਆਂ ਹਨ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਅਪਮਾਨ ਦਾ ਸਾਹਮਣਾ ਕਰਨਾ ਪਿਆ ਸੀ। ਪਰ ਜਦੋਂ ਉਹ ਕਤਲ ਦੀ ਜਾਂਚ ਵਿੱਚ ਸ਼ੱਕੀ ਬਣ ਜਾਂਦੀਆਂ ਹਨ ਤਾਂ ਸਭ ਕੁਝ ਬਦਲ ਜਾਂਦਾ ਹੈ। ਉਹ ਆਪਣੇ-ਆਪ ਨੂੰ ਬੇਗੁਨਾਹ ਸਾਬਿਤ ਕਰਨ ਲਈ ਕੋਸ਼ਿਸ਼ ਕਰਦੀਆਂ ਨੇ ਪਰ ਕੋਈ ਵੀ ਉਹਨਾਂ ਦਾ ਸਾਥ ਨਹੀਂ ਦਿੰਦਾ, ਉਦੋਂ ਫਿਲਮ ਦੀ ਕਹਾਣੀ ਦਿਲਚਸਪ ਮੋੜ ਲੈਂਦੀ ਹੈ, ਜਦੋਂ ਇੱਕ ਲਾਡੀ ਨਾਮ ਦਾ ਸਵੈ-ਸਿੱਖਿਅਤ ਕਾਨੂੰਨੀ ਮਾਹਰ ਉਹਨਾਂ ਲਈ ਲੜਨ ਦਾ ਫੈਸਲਾ ਕਰਦਾ ਹੈ, ਪਰ ਕੀ ਉਹ ਵਿਰੋਧ ਅਤੇ ਦਬਾਅ ਦੇ ਬਾਵਜੂਦ ਕਾਮਯਾਬ ਹੋਵੇਗਾ? ਫਿਲਮ ਸਮਾਜ ਦੇ ਮੁੱਦੇ ਜਿਵੇਂ ਕਿ ਲਿੰਗ ਭੇਦਭਾਵ, ਕੰਮ ਵਾਲੀ ਥਾਂ ‘ਤੇ ਪਰੇਸ਼ਾਨੀ ਅਤੇ ਬੇਰੁਜ਼ਗਾਰੀ ਨੂੰ ਉਜਾਗਰ ਕਰਦੀ ਹੈ। ਹਾਲਾਂਕਿ, ਫਿਲਮ ਹਾਸੇ ਅਤੇ ਡਰਾਮੇ ਦੇ ਵਿਚਕਾਰ ਸੰਪੂਰਨ ਸੰਤੁਲਨ ਬਣਾਈ ਰੱਖਦੇ ਹੋਏ ਇੱਕ ਸਮਾਜਿਕ ਤੌਰ ‘ਤੇ ਸੰਬੰਧਿਤ ਸੰਦੇਸ਼ ਵੀ ਦਰਸ਼ਕਾਂ ਨੂੰ ਪ੍ਰਦਾਨ ਕਰਦੀ ਹੈ। ਮਨੀਸ਼ ਕਾਲੜਾ, ਚੀਫ ਬਿਜ਼ਨਸ ਅਫਸਰ, ZEE5 ਇੰਡੀਆ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਪੰਜਾਬੀ ਬਲਾਕਬਸਟਰ ਫਿਲਮ – ‘ਮਿੱਤਰਾਂ ਦਾ ਨਾਂ ਚੱਲਦਾ’ ਸਾਡੇ zee 5 ਵਿੱਚ ਸ਼ਾਮਲ ਕੀਤੀ ਗਈ ਹੈ। ਹੁਣ ਤੱਕ ਅਸੀਂ ਸਭ ਤੋਂ ਪ੍ਰਤਿਭਾਸ਼ਾਲੀ ਕਹਾਣੀਕਾਰਾਂ ਨਾਲ ਕੰਮ ਕੀਤਾ ਹੈ ਅਤੇ ਸਾਡੇ ਦਰਸ਼ਕਾਂ ਲਈ ਮਹੱਤਵਪੂਰਨ ਪ੍ਰਦਰਸ਼ਨ ਦੇ ਨਾਲ ਮਨੋਰੰਜਕ ਸਮੱਗਰੀ ਪੇਸ਼ ਕੀਤੀ ਹੈ। ‘ਮਿੱਤਰਾਂ ਦਾ ਨਾਂ ਚੱਲਦਾ’ ਸਮਾਜਿਕ ਸੰਦੇਸ਼ ਦੇਣ ਵਾਲੀ ਇੱਕ ਹੋਰ ਮਨੋਰੰਜਕ ਫਿਲਮ ਹੈ। ਸਾਡੇ ਦਰਸ਼ਕ ਹਮੇਸ਼ਾ ਚੰਗੀਆਂ ਫ਼ਿਲਮਾਂ ਦੇਖਣੀਆਂ ਪਸੰਦ ਕਰਦੇ ਹਨ ਅਤੇ ਸਾਨੂੰ ਉਮੀਦ ਹੈ ਕਿ ਦਰਸ਼ਕ ਸਾਡੀ ਕੋਸ਼ਿਸ਼ ਤੇ ਇਸ ਫਿਲਮ ਨੂੰ ਆਪਣਾ ਭਰਪੂਰ ਸਮਰਥਨ ਦੇਣਗੇ।" ਨਿਰਦੇਸ਼ਕ ਪੰਕਜ ਬੱਤਰਾ ਨੇ ਕਿਹਾ, "ਮੈਂ ਹਮੇਸ਼ਾ ਅਰਥਪੂਰਨ ਪਰ ਮਨੋਰੰਜਕ ਕਹਾਣੀਆਂ ਦਿਖਾਉਣਾ ਚਾਹੁੰਦਾ ਹਾਂ ਅਤੇ ਮੈਨੂੰ ਖੁਸ਼ੀ ਹੈ ਕਿ ਮੈਨੂੰ ਆਪਣੀਆਂ ਫਿਲਮਾਂ ਰਾਹੀਂ ਅਜਿਹਾ ਕਰਨ ਦਾ ਮੌਕਾ ਮਿਲਿਆ ਹੈ। ਭਾਵੇਂ ਮਿੱਤਰਾਂ ਦਾ ਨਾ ਚੱਲਦਾ ਸਮਾਜਕ ਤੌਰ ‘ਤੇ ਢੁੱਕਵਾਂ ਸੁਨੇਹਾ ਦਿੰਦਾ ਹੈ, ਫਿਰ ਵੀ ਅਸੀਂ ਹਾਸੇ-ਮਜ਼ਾਕ ਅਤੇ ਡਰਾਮੇ ਦੇ ਤੱਤ ਨੂੰ ਹੋਰ ਵੀ ਦਿਲਚਸਪ ਬਣਾਉਣ ਲਈ ਬਰਕਰਾਰ ਰੱਖਿਆ ਹੈ। ਬਾਕਸ ਆਫਿਸ ‘ਤੇ ਸਫਲ ਹੋਣ ਤੋਂ ਬਾਅਦ, ਅਸੀਂ ZEE5 ‘ਤੇ ਫਿਲਮ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਾਂ।” ਅਭਿਨੇਤਾ ਗਿੱਪੀ ਗਰੇਵਾਲ ਨੇ ਕਿਹਾ, "ਮਿੱਤਰਾਂ ਦਾ ਨਾਂ ਚੱਲਦਾ ਵਿੱਚ ਕੰਮ ਕਰਨਾ ਮੇਰੇ ਲਈ ਬਹੁਤ ਵਧੀਆਂ ਅਨੁਭਵ ਰਿਹਾ ਕਿਉਂਕਿ ਸਾਰੀ ਕਾਸਟ, ਕਰੂ ਅਤੇ ਸਹਿ-ਅਦਾਕਾਰ ਇੰਨੇ ਪਿਆਰੇ ਸਨ ਕਿ ਸਾਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਅਸੀਂ ਕਿਸੇ ਫਿਲਮ ਵਿੱਚ ਕੰਮ ਕਰ ਰਹੇ ਹਾਂ। ਫਿਲਮ ਹਾਸੇ, ਕਾਮੇਡੀ, ਰੋਮਾਂਸ ਨਾਲ ਭਰੀ ਹੋਣ ਦੇ ਨਾਲ-ਨਾਲ ਇੱਕ ਸਮਾਜਿਕ ਸੰਦੇਸ਼ ਵੀ ਪ੍ਰਦਾਨ ਕਰਦੀ ਹੈ ਅਤੇ ਸਾਡਾ ਮੰਨਣਾ ਹੈ ਕਿ ਔਰਤਾਂ ਦੀ ਸੁਰੱਖਿਆ ਅਤੇ ਉਹਨਾਂ ਦੇ ਅਜ਼ਮਾਇਸ਼ਾਂ ਬਾਰੇ ਗੱਲ ਕਰਨਾ ਮਹੱਤਵਪੂਰਨ ਹੈ। ਮੈਨੂੰ ਇਹ ਦੱਸਦਿਆਂ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਸਾਡੀ ਫਿਲਮ zee 5 ਦੇ ਵਰਲਡ ਡਿਜਿਟਲ ਪ੍ਰੀਮਿਅਰ ਵਿੱਚ ਸ਼ਾਮਿਲ ਹੋ ਰਹੀ ਹੈ।” ZEE5 ਭਾਰਤ ਦਾ ਨਵੇਕਲਾ OTT ਪਲੇਟਫਾਰਮ ਹੈ ਅਤੇ ਲੱਖਾਂ ਬਹੁ-ਭਾਸ਼ਾਈ ਮਨੋਰੰਜਨ ਚਾਹਵਾਨਾਂ ਲਈ ਇੱਕ ਪਸੰਦੀਦਾ ਪਲੇਟਫਾਰਮ ਹੈ। ZEE5 ਇੱਕ ਗਲੋਬਲ ਕੰਟੈਂਟ ਪਾਵਰਹਾਊਸ, ZEE ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਲਿਮਿਟੇਡ (ZEEL) ਦਾ ਹੀ ਇੱਕ ਹਿੱਸਾ ਹੈ। ਇਹ ਪਲੇਟਫਾਰਮ 3,500 ਤੋਂ ਵੱਧ ਫਿਲਮਾਂ,1,750 ਟੀਵੀ ਸ਼ੋਅ, 700 ਓਰਿਜ਼ੀਨਲ, ਅਤੇ 5 ਲੱਖ+ ਘੰਟੇ ਵਾਲੀ ਸਮੱਗਰੀ ਦੀ ਇੱਕ ਵਿਸ਼ਾਲ ਅਤੇ ਵਿਭਿੰਨ ਲਾਇਬ੍ਰੇਰੀ ਪੇਸ਼ ਕਰਦਾ ਹੈ। ਇਹ ਕੰਟੈਂਟ 12 ਭਾਸ਼ਾਵਾਂ (ਅੰਗਰੇਜ਼ੀ, ਹਿੰਦੀ, ਬੰਗਾਲੀ, ਮਲਿਆਲਮ, ਤਾਮਿਲ, ਤੇਲਗੂ, ਕੰਨੜ, ਮਰਾਠੀ, ਉੜੀਆ, ਭੋਜਪੁਰੀ, ਗੁਜਰਾਤੀ, ਅਤੇ ਪੰਜਾਬੀ) ਵਿੱਚ ਫੈਲਿਆ ਹੋਇਆ ਹੈ। ਇਸ ਵਿੱਚ ਓਰੀਜ਼ਨਲ, ਭਾਰਤੀ ਅਤੇ ਅੰਤਰਰਾਸ਼ਟਰੀ ਫਿਲਮਾਂ, ਟੀਵੀ ਸ਼ੋਅ, ਸੰਗੀਤ ਸ਼ਾਮਲ ਹਨ। ਇਸ ਤੋਂ ਇਲਾਵਾ ਇਹ ਪਲੇਟਫਾਰਮ ਬੱਚਿਆਂ ਦੇ ਸ਼ੋਅ, ਸਿਨੇਪਲੇ, ਖਬਰਾਂ, ਸਿਹਤ ਅਤੇ ਜੀਵਨ ਸ਼ੈਲੀ, ਲਾਈਵ ਟੀਵੀ ਆਦਿ ਵੀ ਪੇਸ਼ ਕਰਦਾ ਹੈ। The post ZEE5 ‘ਤੇ ਜਲਦ ਹੋਣ ਜਾ ਰਿਹੈ ‘ਮਿੱਤਰਾਂ ਦਾ ਨਾਂ ਚੱਲਦਾ’ ਦਾ ਵਰਲਡ ਡਿਜੀਟਲ ਪ੍ਰੀਮੀਅਰ ! appeared first on TheUnmute.com - Punjabi News. Tags:
|
ਮੁੱਖ ਮੰਤਰੀ ਭਗਵੰਤ ਮਾਨ ਨੇ ਮਹਾਨ ਕ੍ਰਾਂਤੀਕਾਰੀ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਬੁੱਤ ਤੋਂ ਪਰਦਾ ਹਟਾਇਆ Wednesday 12 April 2023 04:48 PM UTC+00 | Tags: comrade-teja-singh-sutantar freedom-fighter-comrade-teja-singh-sutantar. ਨਿਹਾਲਗੜ੍ਹ (ਸੰਗਰੂਰ), 12 ਅਪ੍ਰੈਲ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਮਹਾਨ ਕ੍ਰਾਂਤੀਕਾਰੀ ਤੇਜਾ ਸਿੰਘ ਸੁਤੰਤਰ (Comrade Teja Singh Sutantar) ਦੀ 50ਵੀਂ ਬਰਸੀ ਮੌਕੇ ਕਰਵਾਏ ਸਮਾਗਮ ਦੌਰਾਨ ਉਨ੍ਹਾਂ ਦੇ ਬੁੱਤ ਤੋਂ ਪਰਦਾ ਹਟਾਇਆ। ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਮਿਸਾਲੀ ਯੋਗਦਾਨ ਨੂੰ ਚੇਤੇ ਕਰਦੇ ਹੋਏ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕੌਮੀ ਆਜ਼ਾਦੀ ਸੰਘਰਸ਼ ਦਾ ਮਹਾਨ ਨਾਇਕ ਦੱਸਿਆ। ਉਨ੍ਹਾਂ ਨੇ ਉੱਘੇ ਆਜ਼ਾਦੀ ਘੁਲਾਟੀਏ ਵੱਲੋਂ ਸੰਸਦ ਮੈਂਬਰ ਵਜੋਂ ਨਿਭਾਈਆਂ ਸੇਵਾਵਾਂ ਨੂੰ ਯਾਦ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਕਾਮਰੇਡ ਤੇਜਾ ਸਿੰਘ ਸੁਤੰਤਰ ਦਾ ਜੀਵਨ ਤੇ ਦੇਸ਼ ਪ੍ਰਤੀ ਯੋਗਦਾਨ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਦੇਸ਼ ਦੀ ਨਿਸ਼ਕਾਮ ਸੇਵਾ ਲਈ ਪ੍ਰੇਰਿਤ ਕਰਦਾ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਮਹਾਨ ਨੇਤਾਵਾਂ ਦੇ ਨਾਮ ਉਤੇ ਕਿਸੇ ਵੀ ਐਵਾਰਡ ਜਾਂ ਸਨਮਾਨ ਦਾ ਨਾਮ ਰੱਖਣ ਨਾਲ ਉਸ ਦਾ ਮਹੱਤਵ ਵਧ ਜਾਂਦਾ ਹੈ। ਕੌਮੀ ਆਜ਼ਾਦੀ ਸੰਘਰਸ਼ ਦੌਰਾਨ ਆਪਣੇ ਜੀਵਨ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ ਲਈ ਭਾਰਤ ਰਤਨ ਐਵਾਰਡ ਦੀ ਜ਼ੋਰਦਾਰ ਵਕਾਲਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਭਾਰਤ ਰਤਨ ਐਵਾਰਡ ਨਾਲ ਸਨਮਾਨਿਤ ਕਰਨ ਨਾਲ ਇਸ ਐਵਾਰਡ ਦਾ ਸਨਮਾਨ ਹੋਰ ਵਧੇਗਾ। ਉਨ੍ਹਾਂ ਕਿਹਾ ਕਿ ਸਹੀ ਮਾਅਨਿਆਂ ਵਿਚ ਇਹ ਸ਼ਹੀਦ ਹੀ ਇਸ ਐਵਾਰਡ ਦੇ ਅਸਲ ਹੱਕਦਾਰ ਹਨ ਕਿਉਂਕਿ ਉਨ੍ਹਾਂ ਨੇ ਵਿਦੇਸ਼ੀ ਹਕੂਮਤ ਕੋਲੋ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਲਾਮਿਸਾਲ ਕੁਰਬਾਨੀਆਂ ਦਿੱਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਆਜ਼ਾਦੀ ਦੇ 75 ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਅਦ ਵੀ ਇਹ ਐਵਾਰਡ ਅਸਲ ਨਾਇਕਾਂ ਨੂੰ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਐਵਾਰਡੀਆਂ ਲਈ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਵੱਲੋਂ ਚੋਣ ਕੀਤੀ ਜਾਂਦੀ ਹੈ। ਭਗਵੰਤ ਮਾਨ ਨੇ ਵਿਅੰਗ ਕਸਦਿਆਂ ਆਖਿਆ ਕਿ ਕਾਂਗਰਸ ਪਾਰਟੀ ਨਾਲ ਸਬੰਧਤ ਦੋ ਪ੍ਰਧਾਨ ਮੰਤਰੀਆਂ ਨੇ ਇਸ ਵੱਕਾਰੀ ਐਵਾਰਡ ਲਈ ਆਪਣੇ ਹੀ ਨਾਮ ਦੀ ਸਿਫ਼ਾਰਸ਼ ਕਰ ਦਿੱਤੀ ਸੀ। ਮੁੱਖ ਮੰਤਰੀ ਨੇ ਦਿ੍ਰੜ੍ਹਤਾ ਨਾਲ ਆਖਿਆ ਕਿ ਵੱਖ-ਵੱਖ ਵਿਚਾਰਾਂ ਤੇ ਨਜ਼ਰੀਏ ਵਾਲੀ ਜਮਹੂਰੀਅਤ ਹਮੇਸ਼ਾ ਕਾਮਯਾਬ ਹੁੰਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਜਮਹੂਰੀਅਤ ਵਿੱਚ ਵਿਰੋਧੀ ਤੇ ਸੱਤਾਧਾਰੀ, ਦੋਵੇਂ ਧਿਰਾਂ ਅਹਿਮ ਹਨ ਅਤੇ ਦੋਵਾਂ ਨੂੰ ਸੂਬੇ ਦੇ ਵਿਕਾਸ ਦੀ ਦਿਸ਼ਾ ਵੱਲ ਪੁਰਜ਼ੋਰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸਿਆਸਤ ਨੂੰ ਸਿਰਫ਼ ਚੋਣਾਂ ਤੱਕ ਮਹਿਦੂਦ ਰੱਖਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਸਾਰਿਆਂ ਨੂੰ ਸੂਬੇ ਦੀ ਤਰੱਕੀ ਤੇ ਲੋਕਾਂ ਦੀ ਭਲਾਈ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਵਿਰੋਧੀਆਂ ਦੀ ਆਵਾਜ ਦਬਾਉਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਕੇਂਦਰੀ ਸੱਤਾ ਵਿਚ ਬੈਠੇ ਲੋਕ ਆਪਣੇ ਵਿਰੋਧ ਵਿਚ ਕੁਝ ਵੀ ਸੁਣਨ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਜਿਹੜੇ ਵੀ ਇਨ੍ਹਾਂ ਹਾਕਮਾਂ ਦੇ 'ਮਿੱਤਰਾਂ' ਖਿਲਾਫ ਬੋਲਦਾ ਹੈ, ਉਨ੍ਹਾਂ ਨੂੰ ਸੰਸਦ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ ਜੋ ਜਮਹੂਰੀਅਤ ਦੀ ਭਾਵਨਾ ਦੇ ਖਿਲਾਫ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਰੁਝਾਨ ਨੂੰ ਤੁਰੰਤ ਬੰਦ ਕਰਨ ਦੀ ਲੋੜ ਹੈ ਕਿਉਂਕਿ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਕਾਮਰੇਡ ਤੇਜਾ ਸਿੰਘ ਸੁਤੰਤਰ ਨੇ ਮੁਲਕ ਵਿਚ ਇਹੋ ਜਿਹੀ ਜਮਹੂਰੀਅਤ ਦੀ ਕਲਪਨਾ ਵੀ ਨਹੀਂ ਕੀਤੀ ਸੀ। ਆਪਣੀ ਸਰਕਾਰ ਦੀਆਂ ਲੋਕ-ਪੱਖੀ ਪਹਿਲਕਦਮੀਆਂ ਗਿਣਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਵਾਗਡੋਰ ਸੰਭਾਲਣ ਦੇ ਸਮੇਂ ਤੋਂ ਹੀ ਉਹ ਸੂਬੇ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸੂਬਾ ਵਾਸੀਆਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰ ਰਹੀ ਹੈ, ਜਿਸ ਦੇ ਨਤੀਜੇ ਵਜੋਂ 80 ਫੀਸਦੀ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਹੈ। ਭਗਵੰਤ ਮਾਨ ਨੇ ਕਿਹਾ ਕਿ 9 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਨੂੰ ਧਨਾਢਾਂ ਦੇ ਕਬਜ਼ਿਆਂ ਤੋਂ ਮੁਕਤ ਕਰਵਾਇਆ ਗਿਆ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਮਿਆਰੀ ਸਿਹਤ ਸੇਵਾਵਾਂ ਦੇਣ ਲਈ 500 ਤੋਂ ਵੱਧ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕਲੀਨਿਕ ਲੋਕਾਂ ਨੂੰ ਮੁਫ਼ਤ ਵਿੱਚ ਵਿਸ਼ਵ ਪੱਧਰੀ ਇਲਾਜ ਸਹੂਲਤਾਂ ਤੇ ਜਾਂਚ ਸੇਵਾਵਾਂ ਮੁਹੱਈਆ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ 21.21 ਲੱਖ ਮਰੀਜ਼ ਇਨ੍ਹਾਂ ਆਮ ਆਦਮੀ ਕਲੀਨਿਕਾਂ ਤੋਂ ਲਾਭ ਲੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਨਾਲ ਸਰਕਾਰ ਨੂੰ ਸੂਬੇ ਵਿੱਚ ਫੈਲੀਆਂ ਵੱਖ-ਵੱਖ ਬਿਮਾਰੀਆਂ ਤੇ ਉਨ੍ਹਾਂ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਸਿੱਝਣ ਲਈ ਇਕ ਡੇਟਾਬੇਸ ਤਿਆਰ ਕਰਨ ਵਿੱਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤੱਕ ਪੰਜਾਬ ਦੇ 28 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਨੌਕਰੀਆਂ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ਉਤੇ ਦਿੱਤੀਆਂ ਗਈਆਂ ਹਨ ਅਤੇ ਇਸ ਲਈ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਯਕੀਨੀ ਬਣਾਈ ਗਈ। ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਮੰਤਵ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਨੌਜਵਾਨਾਂ ਨੂੰ ਬਰਾਬਰ ਭਾਈਵਾਲ ਬਣਾਉਣਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਪਿੰਡ ਵਾਸੀਆਂ ਦੀ ਵੱਡੀ ਮੰਗ ਨੂੰ ਸਵੀਕਾਰ ਕਰਦਿਆਂ ਇਸ ਕੌਮੀ ਨਾਇਕ ਦੇ ਨਾਮ ਉਤੇ ਲਾਇਬ੍ਰੇਰੀ ਤੇ ਐਸ.ਟੀ.ਪੀ. ਦੇ ਨਿਰਮਾਣ ਦੇ ਨਾਲ-ਨਾਲ ਸੜਕ ਨੂੰ ਚੌੜੀ ਤੇ ਮਜ਼ਬੂਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਹੋਰ ਹਾਜ਼ਰ ਸਨ। The post ਮੁੱਖ ਮੰਤਰੀ ਭਗਵੰਤ ਮਾਨ ਨੇ ਮਹਾਨ ਕ੍ਰਾਂਤੀਕਾਰੀ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਬੁੱਤ ਤੋਂ ਪਰਦਾ ਹਟਾਇਆ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest