ਜਾਪਾਨ ਦੇ ਪ੍ਰਧਾਨ ਮੰਤਰੀ ਫੋਮਿਓ ਕਿਸ਼ਿਦਾ ਦੀ ਸਭਾ ਵਿਚ ਧਮਾਕਾ ਹੋ ਗਿਆ। PM ਫੁਮਿਓ ਜਦੋਂ ਭਾਸ਼ਣ ਦੇ ਰਹੇ ਸਨ, ਉਸੇ ਸਮੇਂ ਸਮੋਕ ਬੰਬ ਨਾਲ ਹਮਲਾ ਕੀਤਾ ਗਿਆ। ਪ੍ਰਧਾਨ ਮੰਤਰੀ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਸੁਰੱਖਿਅਤ ਕੱਢ ਲਿਆ ਹੈ। ਪੁਲਿਸ ਨੇ ਮੌਕੇ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਵਾਕਾਯਾਮਾ ਸ਼ਹਿਰ ਵਿਚ ਪ੍ਰਧਾਨ ਮੰਤਰੀ ਫੋਮਿਓ ਕਿਸ਼ਿਦਾ ਦੇ ਭਾਸ਼ਣ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਧਮਾਕਾ ਹੋਇਆ ਸੀ। ਸਮੋਕ ਬੰਬ ਸੁੱਟੇ ਜਾਣ ਦੇ ਬਾਅਦ ਉਥੇ ਆਸ-ਪਾਸ ਧੂੰਆਂ-ਧੂੰਆਂ ਹੋ ਗਿਆ ਸੀ। ਘਟਨਾ ਦੇ ਵੀਡੀਓ ਵਿਚ ਸਪੱਸ਼ਟ ਦੇਖਿਆ ਜਾ ਸਕਦਾ ਹੈ ਕਿ ਘਟਨਾ ਵਾਲੀ ਥਾਂ ‘ਤੇ ਇਕੱਠੇ ਹੋਏ ਲੋਕ ਸੁਰੱਖਿਅਤ ਬਚਣ ਲਈ ਦੌੜਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦਰਮਿਆਨ ਸੁਰੱਖਿਆ ਬਲਾਂ ਨੇ ਇਕ ਵਿਅਕਤੀ ਨੂੰ ਫੜ ਵੀ ਲਿਆ।
ਸਭਾ ਵਿਚ ਬਲਾਸਟ ਦੇ ਬਾਅਦ ਪੀਐੱਮ ਕਿਸ਼ਿਦਾ ਵਾਲ-ਵਾਲ ਬਚ ਗਏ। ਦੱਸਿਆ ਜਾ ਰਿਹਾ ਹੈ ਕਿ ਉਹ ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਇਕ ਉਮੀਦਵਾਰ ਦੇ ਸਮਰਥਨ ਵਿਚ ਸਪੀਚ ਦੇਣ ਵਾਲੇ ਸਨ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਜਾਪਾਨ ਦੇ PM ਫੋਮਿਓ ਕਿਸ਼ਿਦਾ ‘ਤੇ ਸਮੋਕ ਬੰਬ ਨਾਲ ਹਮਲਾ, ਭਾਸ਼ਣ ਦੇਣ ਦੌਰਾਨ ਹੋਇਆ ਧਮਾਕਾ appeared first on Daily Post Punjabi.
source https://dailypost.in/latest-punjabi-news/japans-prime-minister-fumio/