IPL ‘ਚ ਅੱਜ ਚੇੱਨਈ ਤੇ ਪੰਜਾਬ ਹੋਣਗੇ ਆਹਮੋ-ਸਾਹਮਣੇ, ਜਾਣੋ ਟੀਮਾਂ ਦੀ ਸੰਭਾਵਿਤ ਪਲੇਇੰਗ XI

ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਸ ਸੀਜ਼ਨ ਵਿੱਚ ਅੱਜ ਫਿਰ ਤੋਂ ਡਬਲ ਹੈਡਰ ਮੈਚ ਖੇਡੇ ਜਾਣਗੇ । ਪਹਿਲਾ ਮੈਚ ਚੇੱਨਈ ਸੁਪਰ ਕਿੰਗਜ਼ (CSK) ਅਤੇ ਪੰਜਾਬ ਕਿੰਗਜ਼ (PBKS) ਵਿਚਕਾਰ ਹੋਵੇਗਾ, ਜੋ ਕਿ ਐੱਮਏ ਚਿਦੰਬਰਮ ਸਟੇਡੀਅਮ (ਚੇਪੌਕ), ਚੇੱਨਈ ਵਿੱਚ ਖੇਡਿਆ ਜਾਵੇਗਾ । ਮੈਚ ਦੁਪਹਿਰ ਬਾਅਦ 3.30 ਵਜੇ ਸ਼ੁਰੂ ਹੋਵੇਗਾ । ਚੇੱਨਈ ਦੇ ਘਰੇਲੂ ਮੈਦਾਨ ਚੇਪੌਕ ‘ਤੇ ਹੁਣ ਤੱਕ ਖੇਡੇ ਗਏ 6 ਮੈਚਾਂ ਵਿੱਚੋਂ ਪੰਜਾਬ ਨੇ ਸਿਰਫ ਦੋ ਹੀ ਮੈਚ ਜਿੱਤੇ ਹਨ । ਇਸ ਦੇ ਨਾਲ ਹੀ ਚੇੱਨਈ ਨੇ ਚਾਰ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ।

CSK vs PBKS IPL 2023
CSK vs PBKS IPL 2023

ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ । ਦੋਨੋਂ ਟੀਮਾਂ ਨੂੰ ਪਿਛਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਚੇੱਨਈ ਨੂੰ ਰਾਜਸਥਾਨ ਰਾਇਲਸ ਨੇ 32 ਦੌੜਾਂ ਨਾਲ ਹਰਾਇਆ ਸੀ ਜਦਕਿ ਪੰਜਾਬ ਨੂੰ ਲਖਨਊ ਸੁਪਰ ਜਾਇੰਟਸ ਨੇ 56 ਦੌੜਾਂ ਨਾਲ ਹਰਾਇਆ ਸੀ । ਉੱਥੇ ਹੀ ਦਿਨ ਦੇ ਦੂਜੇ ਮੈਚ ਵਿੱਚ ਮੁੰਬਈ ਇੰਡੀਅਨਜ਼ (MI) ਅਤੇ ਰਾਜਸਥਾਨ ਰਾਇਲਜ਼ (RR) ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।

ਇਹ ਵੀ ਪੜ੍ਹੋ: ਲੁਧਿਆਣਾ ਦੀ ਗਿਆਸਪੁਰਾ ਫੈਕਟਰੀ ‘ਚ ਗੈਸ ਲੀਕ, 9 ਮੌਤਾਂ, ਕਈ ਬੇਹੋਸ਼, ਇਲਾਕਾ ਸੀਲ

ਜੇਕਰ ਇੱਥੇ ਦੋਹਾਂ ਟੀਮਾਂ ਦੀ ਗੱਲ ਕੀਤੀ ਜਾਵੇ ਤਾਂ ਚੇੱਨਈ ਸੁਪਰ ਕਿੰਗਜ਼ ਨੇ ਇਸ ਸੀਜ਼ਨ ਵਿੱਚ ਹੁਣ ਤੱਕ ਅੱਠ ਮੈਚ ਖੇਡੇ ਹਨ । ਜਿਸ ਵਿੱਚੋਂ ਉਸ ਨੇ ਪੰਜ ਮੈਚਾਂ ਜਿੱਤੇ ਹਨ ਅਤੇ ਤਿੰਨ ਮੈਚ ਹਾਰੇ ਹਨ । CSK ਆਪਣਾ ਪਿਛਲਾ ਮੈਚ ਰਾਜਸਥਾਨ ਰਾਇਲਸ ਦੇ ਖਿਲਾਫ ਹਾਰ ਗਈ ਸੀ । CSK ਦੇ ਹੁਣ 10 ਅੰਕ ਹਨ। ਉੱਥੇ ਹੀ ਦੂਜੇ ਪਾਸੇ ਪੰਜਾਬ ਕਿੰਗਜ਼ ਨੇ ਇਸ ਸੀਜ਼ਨ ਵਿੱਚ ਹੁਣ ਤੱਕ ਅੱਠ ਮੈਚ ਖੇਡੇ ਹਨ। ਜਿਸ ਵਿੱਚ ਉਸ ਨੇ ਚਾਰ ਮੈਚ ਜਿੱਤੇ ਅਤੇ ਚਾਰ ਮੈਚ ਹਾਰੇ ਹਨ । ਪੰਜਾਬ ਦੀ ਟੀਮ ਪਿਛਲੇ ਮੈਚ ਵਿੱਚ ਲਖਨਊ ਤੋਂ ਹਾਰ ਗਈ ਸੀ। ਜਿਸ ਤੋਂ ਬਾਅਦ PBKS ਦੇ ਹੁਣ 8 ਅੰਕ ਹਨ।

CSK vs PBKS IPL 2023
CSK vs PBKS IPL 2023

ਦੱਸ ਦੇਈਏ ਕਿ ਚੇੱਨਈ ਅਤੇ ਪੰਜਾਬ ਵਿਚਾਲੇ ਹੁਣ ਤੱਕ ਕੁੱਲ 27 ਮੈਚ ਖੇਡੇ ਗਏ ਹਨ ਅਤੇ ਇਨ੍ਹਾਂ ਵਿੱਚ ਚੇੱਨਈ ਦਾ ਪਲੜਾ ਭਾਰੀ ਹੈ। ਹੁਣ ਤੱਕ ਖੇਡੇ ਗਏ ਮੈਚਾਂ ਵਿੱਚੋਂ ਚੇੱਨਈ ਨੇ 15 ਮੈਚ ਜਿੱਤੇ ਹਨ ਜਦਕਿ ਪੰਜਾਬ ਨੇ 12 ਮੈਚ ਜਿੱਤੇ ਹਨ । ਇੱਥੇ ਜੇਕਰ ਪਿੱਚ ਦੀ ਗੱਲ ਕੇਤੈ ਜਾਵੇ ਤਾਂ ਚੇਪੌਕ ਸਟੇਡੀਅਮ ਦੀ ਪਿੱਚ ‘ਤੇ ਸਪਿਨ ਗੇਂਦਬਾਜ਼ਾਂ ਦਾ ਦਬਦਬਾ ਰਹਿੰਦਾ ਹੈ ਜਦਕਿ ਬੱਲੇਬਾਜ਼ਾਂ ਲਈ ਇਸ ਪਿੱਚ ‘ਤੇ ਦੌੜਾਂ ਬਣਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ।

CSK vs PBKS IPL 2023

ਸੰਭਾਵਿਤ ਪਲੇਇੰਗ XI
ਚੇੱਨਈ ਸੁਪਰ ਕਿੰਗਜ਼:
ਮਹਿੰਦਰ ਸਿੰਘ ਧੋਨੀ (ਕਪਤਾਨ), ਰਿਤੂਰਾਜ ਗਾਇਕਵਾੜ, ਡੇਵੋਨ ਕੋਨਵੇ, ਅਜਿੰਕਿਆ ਰਹਾਣੇ, ਮੋਈਨ ਅਲੀ, ਸ਼ਿਵਮ ਦੁਬੇ, ਰਵਿੰਦਰ ਜਡੇਜਾ, ਮਤਿਸ਼ਾ ਪਥਿਰਾਨਾ, ਤੁਸ਼ਾਰ ਦੇਸ਼ਪਾਂਡੇ, ਆਕਾਸ਼ ਸਿੰਘ ਅਤੇ ਮਹੀਸ਼ ਤੀਕਸ਼ਣਾ ।

ਪੰਜਾਬ ਕਿੰਗਜ਼: ਸ਼ਿਖਰ ਧਵਨ (ਕਪਤਾਨ), ਅਥਰਵ ਤਾਇੜੇ, ਸਿਕੰਦਰ ਰਜ਼ਾ, ਲਿਆਮ ਲਿਵਿੰਗਸਟੋਨ, ​​ਸੈਮ ਕਰਨ, ਜਿਤੇਸ਼ ਸ਼ਰਮਾ, ਸ਼ਾਹਰੁਖ ਖਾਨ, ਕਾਗਿਸੋ ਰਬਾਡਾ, ਰਾਹੁਲ ਚਾਹਰ, ਗੁਰਨੂਰ ਬਰਾੜ ਅਤੇ ਅਰਸ਼ਦੀਪ ਸਿੰਘ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post IPL ‘ਚ ਅੱਜ ਚੇੱਨਈ ਤੇ ਪੰਜਾਬ ਹੋਣਗੇ ਆਹਮੋ-ਸਾਹਮਣੇ, ਜਾਣੋ ਟੀਮਾਂ ਦੀ ਸੰਭਾਵਿਤ ਪਲੇਇੰਗ XI appeared first on Daily Post Punjabi.



source https://dailypost.in/news/sports/csk-vs-pbks-ipl-2023/
Previous Post Next Post

Contact Form