ਗੁਰਦਾਸਪੁਰ ‘ਚ ਫਿਰ ਤੋਂ ਦਿਖੀ ਪਾਕਿ ਡ੍ਰੋਨ ਦੀ ਹਲਚਲ, BSF ਨੇ ਫਾਇਰਿੰਗ ਕਰਕੇ ਭਜਾਇਆ

ਗੁਰਦਾਸਪੁਰ ਸੈਕਟਰ ਵਿਚ ਪਾਕਿਸਤਾਨ ਵੱਲੋਂ ਵੜ ਰਹੇ ਇਕ ਡ੍ਰੋਨ ਨੂੰ ਫੌਜੀਆਂ ਨੇ ਫਾਇਰਿੰਗ ਕਰਕੇ ਸਰਹੱਦ ਪਾਰ ਕਰਨ ਤੋਂ ਰੋਕ ਦਿੱਤਾ। ਗੋਲੀ ਦਾਗੇ ਜਾਣ ‘ਤੇ ਡ੍ਰੋਨ ਪਾਕਿਸਤਾਨ ਪਰਤ ਗਿਆ। ਬੀਐੱਸਐੱਫ ਪੰਜਾਬ ਫਰੰਟਅਰ ਮੁਤਾਬਕ ਇਲਾਕੇ ਵਿਚ ਸਰਚ ਆਪ੍ਰੇਸ਼ਨ ਜਾਰੀ ਹੈ। ਸਰਹੱਦ ਨਾਲ ਲੱਗਦੇ ਇਲਾਕੇ ਵਿਚ ਸਖਤ ਨਿਗਰਾਨੀ ਹੋ ਰਹੀ ਹੈ।

BSF ਦੇ ਜਵਾਨਾਂ ਵਿਚ ਰਾਤ ਅਟਾਰੀ ਸਰਹੱਦ ‘ਤੇ ਸਥਿਤ ਪਿੰਡ ਧਨੋਏ ਕਲਾਂ ਕੋਲ ਪਾਕਿਸਤਾਨੀ ਡ੍ਰੋਨ ਨੂੰ ਡੇਗ ਦਿੱਤਾ ਸੀ। ਸਰਹੱਦੀ ਪਿੰਡ ਇਲਾਕੇ ਵਿਚ ਗਸ਼ਤ ਕਰ ਰਹੀ ਟੁਕੜੀ ਨੇ ਰਾਤ ਲਗਭਗ ਸਵਾ 2 ਵਜੇ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਇਕ ਵਾਰ ਫਿਰ ਨਾਕਾਮ ਕਰ ਦਿੱਤਾ। ਇਸ ਦੇ ਤੁਰੰਤ ਬਾਅਦ ਚਲਾਈ ਸਰਚ ਮੁਹਿੰਮ ਦੌਰਾਨ ਬੀਐੱਸੈੱਫ ਨੇ ਧਨੋਆ ਕਲਾਂ ਪਿੰਡ ਦੇ ਬਾਹਰ ਸਥਿਤ ਖੇਤਾਂ ਵਿਚ ਟੁੱਟਿਆ ਡ੍ਰੋਨ ਬਰਾਮਦ ਕੀਤਾ। ਇਸ ਤੋਂ ਇਲਾਵਾ ਬੀਐੱਸਐੱਫ ਨੇ ਹੈਰੋਇਨ ਦੇ ਦੋ ਪੈਕੇਟ ਤੇਅਫੀਮ ਦੇ ਦੋ ਛੋਟੇ ਪੈਕੇਟ ਬਰਾਮਦ ਕੀਤੇ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਗੁਰਦਾਸਪੁਰ ‘ਚ ਫਿਰ ਤੋਂ ਦਿਖੀ ਪਾਕਿ ਡ੍ਰੋਨ ਦੀ ਹਲਚਲ, BSF ਨੇ ਫਾਇਰਿੰਗ ਕਰਕੇ ਭਜਾਇਆ appeared first on Daily Post Punjabi.



source https://dailypost.in/latest-punjabi-news/pakistani-drone-seen-4/
Previous Post Next Post

Contact Form