ਅਲਾਸਕਾ ‘ਚ ਅਮਰੀਕੀ ਆਰਮੀ ਦੇ 2 ਹੈਲੀਕਾਪਟਰ ਕ੍ਰੈਸ਼, ਟ੍ਰੇਨਿੰਗ ਦੌਰਾਨ ਹੋਇਆ ਹਾਦਸਾ

ਅਮਰੀਕਾ ਦੇ ਅਲਾਸਕਾ ਵਿਚ ਵੀਰਵਾਰ ਦੇਰ ਰਾਤ ਯੂਐੱਸ ਆਰਮੀ ਦੇ ਦੋ ਹੈਲੀਕਾਪਟਰ ਕ੍ਰੈਸ਼ ਹੋ ਗਏ। ਇਸ ਸਾਲ ਅਮਰੀਕਾ ਵਿਚ ਫੌਜ ਹੈਲੀਕਾਪਟਰ ਨਾਲ ਜੁੜੀ ਇਹ ਦੂਜੀ ਘਟਨਾ ਹੈ। ਅਮਰੀਕੀ ਫੌਜ ਅਲਾਸਕਾ ਦੇ ਬੁਲਾਰੇ ਜਾਨ ਪੇਨੇਲ ਨੇ ਕਿਹਾ-ਹਾਦਸਾ ਟ੍ਰੇਨਿੰਗ ਦੌਰਾਨ ਹੋਇਆ। ਦੋਵੇਂ ਹੈਲੀਕਾਪਟਰ ਵਿਚ ਕੁੱਲ 4 ਲੋਕ ਸਵਾਰ ਸਨ। ਫਿਲਹਾਲ ਕਿਸੇ ਦੇ ਮਾਰੇ ਜਾਣ ਦੀ ਖਬਰ ਨਹੀਂ ਹੈ।

ਅਮਰੀਕੀ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਹੀਲੀ ਕੋਲ ਦੁਰਘਟਨਾ ਵਾਲੀ ਥਾਂ ‘ਤੇ ਲੋਕ ਮੌਜੂਦ ਹਨ। ਅਮਰੀਕੀ ਫੌਜ ਦੇ ਇਕ ਬੁਲਾਰੇ ਨੇ ਕਿਹਾ ਕਿ ਦੋ Apache AH-64 ਹੈਲੀਕਾਪਟਰ ਫੇਅਰਬੈਂਕਸ ਕੋਲ ਸਥਿਤ ਫੋਰਟ ਵੈਨਰਾਇਟ ਦੇ ਸਨ। ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਜ਼ਿਆਦਾ ਜਾਣਕਾਰੀ ਉਪਲਬਧ ਹੋਣ ‘ਤੇ ਸੂਚਨਾ ਦਿੱਤੀ ਜਾਵੇਗੀ। ਅਲਾਸਕਾ ਸਟੇਟ ਟਰੂਪਰਸ ਦੇ ਬੁਲਾਰੇ ਆਸਟਿਨ ਮੈਕਡੇਨੀਅਲ ਨੇ ਕਿਹਾ ਕਿ ਇਸ ਹਾਦਸੇ ‘ਤੇ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ : ਮਾਈਨਿੰਗ ਵਿਭਾਗ ਦਾ ਕਾਰਨਾਮਾ, ਜਿਨ੍ਹਾਂ ਕੋਲ ਜ਼ਮੀਨ ਨਹੀਂ, ਉਨ੍ਹਾਂ ਨੂੰ ਹੀ ਭੇਜੇ ਨਾਜਾਇਜ਼ ਮਾਈਨਿੰਗ ਦੇ ਨੋਟਿਸ

ਮਾਰਚ ਦੇ ਮਹੀਨੇ ਵਿਚ ਅਮਰੀਕਾ ਦੇ ਦੋ ਅਤਿ-ਆਧੁਨਿਕ ਲੜਾਕੂ ਹੈਲੀਕਾਪਟਰ ਬਲੈਕ ਹਾਕ ਦੁਰਘਟਨਾਗ੍ਰਸਤ ਹੋ ਗਏ ਸਨ। ਇਹ ਹੈਲੀਕਾਪਟਰ ਕੈਂਟਕੀ ਵਿਚ ਉਡ ਰਹੇ ਸਨ, ਇਸ ਦੌਰਾਨ ਟਕਰਾਅ ਦੇ ਚੱਲਦਿਆਂ ਉਸ ਵਿਚ ਅੱਗ ਲੱਗ ਗਈ। ਇਸ ਦੁਰਘਟਨਾ ਵਿਚ 9 ਫੌਜੀਆਂ ਦੀ ਜਾਨ ਚਲੀ ਗਈ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਅਲਾਸਕਾ ‘ਚ ਅਮਰੀਕੀ ਆਰਮੀ ਦੇ 2 ਹੈਲੀਕਾਪਟਰ ਕ੍ਰੈਸ਼, ਟ੍ਰੇਨਿੰਗ ਦੌਰਾਨ ਹੋਇਆ ਹਾਦਸਾ appeared first on Daily Post Punjabi.



source https://dailypost.in/latest-punjabi-news/2-helicopters-of/
Previous Post Next Post

Contact Form