ਅਮਰੀਕਾ ਦੇ ਨਿਊਯਾਰਕ ਸਿਟੀ ਸਬਵੇਅ ਟਰੇਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇੱਕ ਵਾਇਰਲ ਹੋ ਰਹੇ ਵੀਡੀਓ ਵਿੱਚ ਇੱਕ ਵਿਅਕਤੀ ਨਿਊਯਾਰਕ ਸਿਟੀ ਟਰੇਨ ਦੇ ਇੱਕ ਡੱਬੇ ਦੇ ਅੰਦਰ ਨਹਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਕਲਿੱਪ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਵਿਅਕਤੀ ਟਰਾਲੀ ਬੈਗ ਦੇ ਅੰਦਰ ਵੜਕੇ ਨਹਾਉਣ ਤੋਂ ਪਹਿਲਾਂ ਆਪਣੀਆਂ ਚੱਪਲਾਂ, ਪੈਂਟਾਂ ਅਤੇ ਕਮੀਜ਼ਾਂ ਨੂੰ ਉਤਾਰਦਾ ਹੈ।
ਹਾਲ ਹੀ ‘ਚ ਦਿੱਲੀ ਮੈਟਰੋ ਗਰਲ ਨਾਂ ਦੀ ਇਕ ਲੜਕੀ ਦਾ ਕਲਿੱਪ ਵੀ ਕਾਫੀ ਵਾਇਰਲ ਹੋਇਆ ਸੀ, ਜਿਸ ਨੇ ਭਾਰਤ ‘ਚ ਕਾਫੀ ਸੁਰਖੀਆਂ ਬਟੋਰੀਆਂ ਸਨ। ਖੈਰ, ਹੁਣ ਲੱਗਦਾ ਹੈ ਕਿ ਅਜੀਬੋ-ਗਰੀਬ ਖਬਰਾਂ ਦਾ ਕੇਂਦਰ ਬਣੀ ਮੈਟਰੋ ਦੀ ਅਜੀਬੋ-ਗਰੀਬ ਘਟਨਾ ਸਿਰਫ ਦਿੱਲੀ ਤੱਕ ਸੀਮਤ ਨਹੀਂ ਹੈ। ਨਿਊਯਾਰਕ ਸਿਟੀ ਸਬਵੇਅ ਟਰੇਨ ਦਾ ਵੀਡਿਓ ਵੀ ਅਜਿਹਾ ਹੀ ਹੈ।
ਨਿਊਯਾਰਕ ਸਿਟੀ, ਯੂ.ਐਸ. ਵਿੱਚ ਇੱਕ ਸਬਵੇਅ ਰੇਲਗੱਡੀ ਦੇ ਅੰਦਰ ਇੱਕ ਆਦਮੀ ਆਪਣੇ ਸਰੀਰ ਨੂੰ ਇੱਕ ਵੱਡੇ ਪੀਲੇ ਸਪੰਜ ਨਾਲ ਰਗੜਦਾ ਹੋਇਆ ਅਤੇ ਹੋਰ ਯਾਤਰੀਆਂ ਵਿਚਕਾਰ ਨਹਾਉਂਦਾ ਹੋਇਆ। ਇਸ ਦੌਰਾਨ ਸਾਬਣ ਦਾ ਝੱਗ ਵੀ ਬਣਾਉਂਦਾ ਹੈ। ਜਿੱਥੇ ਕੁਝ ਯਾਤਰੀ ਇਸ ਵਿਅਕਤੀ ਦੀ ਇਸ ਹਰਕਤ ‘ਤੇ ਹੱਸਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਇਸ ਵਿਅਕਤੀ ਨੂੰ ਦੇਖ ਕੇ ਹੈਰਾਨ ਵੀ ਨਜ਼ਰ ਆ ਰਹੇ ਹਨ। ਆਦਮੀ ਫਿਰ ਅਜੀਬ ਤਰੀਕੇ ਨਾਲ ਨਹਾਉਣ ਤੋਂ ਬਾਅਦ ਦੁਬਾਰਾ ਕੱਪੜੇ ਪਾਉਂਦਾ ਹੈ।
ਇਸ ਨਾਲ ਜੁੜਿਆ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ 1.4 ਮਿਲੀਅਨ (14 ਲੱਖ) ਤੋਂ ਵੱਧ ਦੇਖਿਆ ਜਾ ਚੁੱਕਾ ਹੈ। ਇਸ ਵੀਡੀਓ ਦੇ ਕਮੈਂਟ ਸੈਕਸ਼ਨ ‘ਚ ਕਈ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ, ਉਥੇ ਹੀ ਕੁਝ ਲੋਕਾਂ ਨੇ ਇਸ ਵਿਅਕਤੀ ਦੀ ਹਰਕਤ ਨੂੰ ਬਹਾਦਰੀ ਅਤੇ ਕਈ ਲੋਕਾਂ ਨੇ ਇਸ ਨੂੰ ਬੇਵਕੂਫੀ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ : ਦੇਸ਼ ਦਾ ਇੱਕ ਅਨੋਖਾ ਰੇਲਵੇ ਸਟੇਸ਼ਨ, 2 ਰਾਜਾਂ ‘ਚ ਵੰਡਿਆ ਪਲੇਟਫਾਰਮ, 4 ਭਾਸ਼ਾਵਾਂ ‘ਚ ਹੁੰਦੀ ਏ ਅਨਾਊਂਸਮੈਂਟ
ਕਈ ਲੋਕਾਂ ਨੇ ਕੁਮੈਂਟ ਕੀਤੇ ਅਤੇ ਲਿਖਿਆ ਕਿ ਅੱਜਕੱਲ੍ਹ ਦੀ ਪੀੜ੍ਹੀ ਧਿਆਨ ਖਿੱਚਣ ਲਈ ਅਜੀਬੋ-ਗਰੀਬ ਹਰਕਤਾਂ ਕਰਦੀ ਹੈ। ਇਕ ਹੋਰ ਯੂਜ਼ਰ ਨੇ ਕਿਹਾ ਕਿ ਉਹ ਬਹੁਤ ਧਿਆਨ ਨਾਲ ਕੰਮ ਕਰ ਰਿਹਾ ਸੀ। ਉਹ ਇਸ ਗੱਲ ਦਾ ਧਿਆਨ ਰੱਖ ਰਿਹਾ ਸੀ ਕਿ ਨਹਾਉਣ ਵੇਲੇ ਕੋਈ ਵੀ ਗਿੱਲਾ ਨਾ ਹੋਵੇ। ਅਗਰ ਉਹ ਅਸ਼ਲੀਲ ਹੁੰਦਾ ਤਾਂ ਪਾਣੀ ਛਿੜਕ ਕੇ ਇਸ਼ਨਾਨ ਕਰ ਲੈਂਦਾ, ਪਰ ਉਸਨੇ ਅਜਿਹਾ ਨਹੀਂ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
The post ਮੈਟਰੋ ਟਰੇਨ ‘ਚ ਕੱਪੜੇ ਲਾਹ ਕੇ ਮੁੰਡਾ ਕਰਨ ਲੱਗਾ ਅਜੀਬ ਹਰਕਤ, ਲੋਕ ਹੋ ਗਏ ਹੈਰਾਨ appeared first on Daily Post Punjabi.
source https://dailypost.in/news/strange-behavior-of-boy/