ਰਾਹੁਲ ਦੀ ਦਿੱਲੀ ਮਾਰਕੀਟ ‘ਚ ਸੈਰ, ਲੋਕਾਂ ਨਾਲ ਘਿਰੇ ਦਿਸੇ, ਪੀਤਾ ‘ਮੋਹੱਬਤ ਦਾ ਸ਼ਰਬਤ’, ਖਾਧੇ ਗੋਲਗੱਪੇ (ਤਸਵੀਰਾਂ)

ਰਾਹੁਲ ਗਾਂਧੀ ਮੰਗਲਵਾਰ ਸ਼ਾਮ ਨੂੰ ਦਿੱਲੀ ਦੇ ਬੰਗਾਲੀ ਮਾਰਕੀਟ ਅਤੇ ਚਾਂਦਨੀ ਚੌਕ ਵਿੱਚ ਨਜ਼ਰ ਆਏ, ਜਿਥੇ ਉਨ੍ਹਾਂ ਨੇ ਗੋਲਗੱਪੇ, ਚਾਟ ਅਤੇ ਸ਼ਰਬਤ ਦਾ ਆਨੰਦ ਮਾਣਿਆ। ਉਨ੍ਹਾਂ ਨੂੰ ਇੱਥੇ ਲੋਕਾਂ ਨਾਲ ਘਿਰਿਆ ਦੇਖਿਆ ਗਿਆ। ਉਨ੍ਹਾਂ ਨੂੰ ਦੇਖਣ ਲਈ ਸੈਂਕੜੇ ਲੋਕ ਇਕੱਠੇ ਹੋ ਗਏ। ਇੱਕ ਦਿਨ ਪਹਿਲਾਂ ਉਹ ਕਰਨਾਟਕ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

Rahul seen surrounded by
Rahul seen surrounded by

ਰਾਹੁਲ ਗਾਂਧੀ ਨੇ ਬੰਗਾਲੀ ਮਾਰਕੀਟ ਵਿੱਚ ਨਾਥੂ ਸਵੀਟਸ ਵਿੱਚ ਗੋਲਗੱਪੇ ਖਾਧੇ। ਇਸ ਤੋਂ ਬਾਅਦ ਉਹ ਪੁਰਾਣੀ ਦਿੱਲੀ ਦੇ ਚਾਂਦਨੀ ਚੌਕ ਇਲਾਕੇ ‘ਚ ਗਏ, ਜਿੱਥੇ ਰਮਜ਼ਾਨ ਮਨਾਇਆ ਜਾ ਰਿਹਾ ਹੈ।

Rahul seen surrounded by
Rahul seen surrounded by

ਰਾਹੁਲ ਨੇ ਬਲੂ ਟੀਸ਼ਰਟ ਪਹਿਨੀ ਹੋਈ ਸੀ। ਮਾਰਕੀਟ ਵਿੱਚ ਉਨ੍ਹਾਂ ਨਾਲ ਬਾਡੀਗਾਰਡਸ ਵੀ ਸਨ ਪਰ ਫਿਰ ਵੀ ਲੋਕ ਬਹੁਤ ਹੀ ਨੇੜਿਓਂ ਉਨ੍ਹਾਂ ਨੂੰ ਮਿਲੇ। ਆਪਣੀ ਮਾਰਕੀਟ ਵਿਜ਼ਿਟ ਦੌਰਾਨ ਲੋਕਉਨ੍ਹਾਂ ਨੂੰ ਮਿਲਣ ਤੇ ਹੱਥ ਮਿਲਾਉਣ ਲਈ ਉਤਸੁਕ ਨਜ਼ਰ ਆਏ।

Rahul seen surrounded by
Rahul seen surrounded by

ਚਾਂਦਨੀ ਚੌਂਕ ਵਿਖੇ ਉਨ੍ਹਾਂ ਨੇ ‘ਮੁਹੱਬਤ ਕਾ ਸ਼ਰਬਤ’ ਨਾਂ ਦੀ ਤਰਬੂਜ ਡਰਿੰਕ ਪੀਤੀ। ਇਸ ਤੋਂ ਬਾਅਦ ਉਹ ਕਬਾਬ ਖਾਣ ਲਈ ਅਲ ਜਵਾਹਰ ਰੈਸਟੋਰੈਂਟ ਗਏ। ਉਨ੍ਹਾਂ ਦੇ ਨਾਲ ਫੂਡ ਰਾਈਟਰ ਅਤੇ ਬਲਾਗਰ ਕੁਨਾਲ ਵਿਜੇਕਰ ਵੀ ਸਨ। ਰਾਹੁਲ ਅਕਸਰ ਦਿੱਲੀ ਦੇ ਬਾਜ਼ਾਰਾਂ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦਾ ਆਨੰਦ ਮਾਣਨ ਲਈ ਜਾਂਦੇ ਹਨ।

Rahul seen surrounded by
Rahul seen surrounded by

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ 23 ਦਿਨ ਪਹਿਲਾਂ ਸੋਮਵਾਰ ਨੂੰ ਦੋ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਭਾਲਕੀ ‘ਚ ਪੀਐੱਮ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਨੇ ਕਿਹਾ ਕਿ ਮੋਦੀ ਜੀ ਨੇ 15 ਲੱਖ ਰੁਪਏ ਦਾ ਵਾਅਦਾ ਕੀਤਾ ਸੀ, ਕੀ 15 ਲੱਖ ਰੁਪਏ ਆਏ?

ਇਹ ਵੀ ਪੜ੍ਹੋ : ਮੱਛਰਾਂ ਨੇ ਫਲਾਈਟ ‘ਚ ਯਾਤਰੀਆਂ ਨੂੰ ਪਾਇਆ ਭੜਥੂ, ਅੰਮ੍ਰਿਤਸਰ ਤੋਂ 2 ਘੰਟੇ ਦਾ ਸਫ਼ਰ ਕਰਨਾ ਵੀ ਹੋਇਆ ਔਖਾ

ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ ਭਾਜਪਾ ਵਾਂਗ ਝੂਠੇ ਵਾਅਦੇ ਨਹੀਂ ਕਰਨੇ ਚਾਹੀਦੇ। ਕਾਂਗਰਸ ਜੋ ਵੀ ਵਾਅਦੇ ਕਰੇਗੀ, ਉਹ ਸਰਕਾਰ ਬਣਦਿਆਂ ਹੀ ਪੂਰੇ ਕੀਤੇ ਜਾਣਗੇ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਰਾਹੁਲ ਦੀ ਦਿੱਲੀ ਮਾਰਕੀਟ ‘ਚ ਸੈਰ, ਲੋਕਾਂ ਨਾਲ ਘਿਰੇ ਦਿਸੇ, ਪੀਤਾ ‘ਮੋਹੱਬਤ ਦਾ ਸ਼ਰਬਤ’, ਖਾਧੇ ਗੋਲਗੱਪੇ (ਤਸਵੀਰਾਂ) appeared first on Daily Post Punjabi.



Previous Post Next Post

Contact Form