ਚੀਨ : ਚਮਕ ਉਠੀ ਮੁਲਾਜ਼ਮ ਦੀ ਕਿਸਮਤ, ਇਕ ਸਾਲ ਦੀ ਛੁੱਟੀ ਤਾਂ ਮਿਲੀ ਹੀ, ਹਰ ਮਹੀਨੇ ਸੈਲਰੀ ਵੀ ਮਿਲੇਗੀ

ਜਦੋਂ ਕਿਸਮਤ ਮੇਹਰਬਾਨ ਹੋਵੇ ਤਾਂ ਹਰ ਖੇਤਰ ਵਿਚ ਸਫਲਤਾ ਮਿਲਣ ਲੱਗਦੀ ਹੈ ਜਿਸ ਨੂੰ ਸਫਲਤਾ ਮਿਲਦੀ ਹੈ ਉਸ ਨੂੰ ਖੁਦ ਹੀ ਸਮਝ ਨਹੀਂ ਆਉਂਦਾ ਕੀ ਆਖਿਰ ਉਸ ਨਾਲ ਕੀ ਹੋ ਰਿਹਾ ਹੈ। ਅਜਿਹੀ ਹੀ ਖਬਰ ਚੀਨ ਤੋਂ ਸਾਹਮਣੇ ਆਈ ਹੈ ਜਿਥੇ ਇਕ ਮੁਲਾਜ਼ਮ ਲੱਕੀ ਡਰਾਅ ਜਿੱਤ ਗਿਆ। ਇਨਾਮ ਵਿਚ ਉਸ ਨੂੰ ਕੰਪਨੀ ਤੋਂ ਇਕ ਸਾਲ ਦੀ ਛੁੱਟੀ ਮਿਲ ਗਈ। ਨਾਲ ਹੀ ਹਰ ਮਹੀਨੇ ਬਿਨਾਂ ਕੰਮ ਕੀਤੇ ਉਸ ਦੇ ਅਕਾਊਂਟ ਵਿਚ ਤਨਖਾਹ ਵੀ ਆਉਂਦੀ ਰਹੇਗੀ। ਸ਼ਖਸ ਨੂੰ ਖੁਦ ਵੀ ਇਸ ‘ਤੇ ਬਿਲਕੁਲ ਵਿਸ਼ਵਾਸ ਨਹੀਂ ਹੋ ਰਿਹਾ ਹੈ। ਚੀਨ ਦੇ ਸ਼ੇਨਝੇਨ ਗਵਾਂਗਡੋਂਗ ਖੇਤਰ ਦੀ ਇਬ ਖਬਰ ਹੈ। ਇਥੇ ਮੁਲਾਜ਼ਮ ਨੇ ਆਪਣੀ ਕੰਪਨੀ ਦੇ ਐਨੂਅਲ ਡਿਨਰ ਵਿਚ ਇਹ ਲੱਕੀ ਡਰਾਅ ਜਿੱਤਿਆ।

ਸੋਸ਼ਲ ਮੀਡੀਆ ‘ਤੇ ਸ਼ਖਸ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਉਹ ਚੈੱਕ ਫੜੇ ਨਜ਼ਰ ਆ ਰਿਹਾ ਹੈ। ਫੋਟੋਆਂ ਨੂੰ @NewsBFM ਨਾਂ ਦੇ ਟਵਿੱਟਰ ਹੈਂਡਲ ਨਾਲ ਸ਼ੇਅਰ ਕੀਤਾ ਗਿਆ ਹੈ। ਨਾਲ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਚੀਨ ਵਿਚ ਇਕ ਵਿਅਕਤੀ ਨੇ ਕਥਿਤ ਤੌਰ ‘ਤੇ ਆਪਣੀ ਕੰਪਨੀ ਦੇ ਸਾਲਾਨਾ ਡਿਨਰ ਪ੍ਰੋਗਰਾਮ ਦੌਰਾਨ ਇਕ ਲੱਕੀ ਡਰਾਅ ਵਿਚ ਵਿਸ਼ਾਲ ਇਨਾਮ ਜਿੱਤਿਆ। ਉਸ ਨੂੰ ਸੈਲਰੀ ਦੇ ਨਾਲ 365 ਦਿਨ ਦੀ ਛੁੱਟੀ ਯਾਨੀ ਪੇਡ ਲੀਵ ਮਿਲ ਰਹੀ ਹੈ।

ਇਹ ਵੀ ਪੜ੍ਹੋ : MS ਧੋਨੀ ਦੀ ਇਕ ਝਲਕ ਲਈ ਵੇਚ ਦਿੱਤੀ ਬਾਈਕ, 557 ਕਿਲੋਮੀਟਰ ਦਾ ਸਫਰ ਕੀਤਾ ਤੈਅ

ਇਸ ਲੱਕੀ ਡਰਾਅ ਵਿਚ ਇਨਾਮ ਦੇ ਨਾਲ-ਨਾਲ ਪੈਨਲਟੀ ਵੀ ਸ਼ਾਮਲ ਸੀ। ਜੇਕਰ ਸ਼ਖਸ ਦੇ ਹਿੱਸੇ ਪੈਨਲਟੀ ਆਉਂਦੀ ਤਾਂ ਉਸ ਨੂੰ ਈਵੈਂਟ ਵਿਚ ਵੇਟਰ ਦਾ ਕੰਮ ਕਰਨਾ ਪੈ ਸਕਦਾ ਸੀ। ਕੰਪਨੀ ਲੱਕੀ ਡਰਾਅ ਜਿੱਤਣ ਵਾਲੇ ਸ਼ਖਸ ਨਾਲ ਗੱਲ ਕਰੇਗੀ ਕਿ ਉਸ ਨੂੰ ਪੂਰੀ ਲੀਵ ਚਾਹੀਦੀ ਜਾਂ ਉਸਦੇ ਬਦਲੇ ਪੈਸੇ ਲੈਣਾ ਪਸੰਦ ਕਰੇਗਾ। ਦੂਜੇ ਪਾਸੇ ਇਨਾਮ ਜਿੱਤਣ ਵਾਲੇ ਸ਼ਖਸ ਨੂੰ ਅਜੇ ਵੀ ਇਸ ਗੱਲ ਦਾ ਯਕੀਨ ਨਹੀਂ ਹੋ ਰਿਹਾ ਕਿ ਉਸ ਨੇ ਇਹ ਲੱਕੀ ਡਰਾਅ ਜਿੱਤ ਲਿਆ ਹੈ। ਕੋਵਿਡ ਕਾਰਨ ਉਸ ਕੰਪਨੀ ਵਿਚ ਤਿੰਨ ਸਾਲ ਬਾਅਦ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਚੀਨ : ਚਮਕ ਉਠੀ ਮੁਲਾਜ਼ਮ ਦੀ ਕਿਸਮਤ, ਇਕ ਸਾਲ ਦੀ ਛੁੱਟੀ ਤਾਂ ਮਿਲੀ ਹੀ, ਹਰ ਮਹੀਨੇ ਸੈਲਰੀ ਵੀ ਮਿਲੇਗੀ appeared first on Daily Post Punjabi.



source https://dailypost.in/latest-punjabi-news/luck-of-the-employee/
Previous Post Next Post

Contact Form