ਜ਼ਿੰਦਾਦਿਲੀ ਦੀ ਮਿਸਾਲ, ਬ੍ਰੇਨ ਕੈਂਸਰ ਤੋਂ ਪੀੜਤ ਬੰਦੇ ਨੇ ਸਾਈਕਲ ਰਾਹੀਂ ਅਮਰੀਕਾ ਦਾ ਚੱਕਰ ਲਾਉਣ ਦੀ ਠਾਣੀ

ਕੈਂਸਰ ਸ਼ਬਦ ਸੁਣਦਿਆਂ ਹੀ ਮਨ ‘ਚ ਸਭ ਤੋਂ ਪਹਿਲਾਂ ਡਰ ਪੈਦਾ ਹੁੰਦਾ ਹੈ। ਘਬਰਾਹਟ ‘ਚ ਮਰੀਜ਼ ਤਾਂ ਮੌਤ ਤੋਂ ਪਹਿਲਾਂ ਹੀ ਦਹਿਸ਼ਤ ਨਾਲ ਤਿਲ-ਤਿਲ ਨਾਲ ਜੀਊਂਦੇ ਹਨ ਪਰ ਕਈ ਲੋਕ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਹੌਂਸਲੇ ਦੇ ਦਮ ‘ਤੇ ਕੈਂਸਰ ਨੂੰ ਹਰਾਇਆ ਹੈ। ਅਜਿਹੇ ਲੋਕ ਕੈਂਸਰ ਪੀੜਤਾਂ ਲਈ ਪ੍ਰੇਰਨਾ ਸਰੋਤ ਬਣੇ ਰਹਿੰਦੇ ਹਨ। ਅਜਿਹਾ ਹੀ ਕੁਝ ਅਮਰੀਕਾ ਦੇ ਇਆਨ ਲਿਆਮ ਵਾਰਡ ਦਾ ਵੀ ਹੈ।

ਉਸ ਨੂੰ ਬ੍ਰੇਨ ਕੈਂਸਰ ਵਰਗੀ ਗੰਭੀਰ ਬਿਮਾਰੀ ਹੈ। ਹਾਲਾਂਕਿ ਉਹ ਆਪਣੇ ਕੂਲ ਲਾਈਫਸਟਾਈਲ ਲਈ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਆਪਣੀ ਬੀਮਾਰੀ ਬਾਰੇ ਪਤਾ ਲੱਗਣ ਤੋਂ ਬਾਅਦ ‘ਦਿ ਕਿੰਗ ਆਫ ਕੇਮੋ’ ਦੇ ਨਾਂ ਨਾਲ ਮਸ਼ਹੂਰ ਇਆਨ ਨੇ ਪੂਰੇ ਅਮਰੀਕਾ ‘ਚ ਸਾਈਕਲ ਚਲਾਉਣ ਦਾ ਫੈਸਲਾ ਕੀਤਾ ਹੈ। ਉਸ ਨੇ ਆਪਣੇ ਇੱਕ ਦੋਸਤ ਨਾਲ ਇਸ ਨੂੰ ਸ਼ੁਰੂ ਵੀ ਕਰ ਦਿੱਤਾ ਹੈ। ਇੰਨਾ ਹੀ ਨਹੀਂ ਉਹ ਆਪਣੇ ਇਲਾਜ ਦੇ ਨਾਲ-ਨਾਲ ਕੈਂਸਰ ਤੋਂ ਪੀੜਤ ਲੋਕਾਂ ਲਈ ਵੀ ਪੈਸਾ ਇਕੱਠਾ ਕਰ ਰਿਹਾ ਹੈ।

ਦਰਅਸਲ, ਸਾਲ 2020 ਵਿੱਚ ਇਆਨ ਨੂੰ ਪਤਾ ਲੱਗਾ ਕਿ ਉਸਨੂੰ ਬ੍ਰੇਨ ਕੈਂਸਰ ਹੈ। ਉਸ ਦਾ ਕੈਂਸਰ ਆਖਰੀ ਪੜਾਅ ‘ਤੇ ਹੈ। ਡਾਕਟਰਾਂ ਨੇ ਇਆਨ ਨੂੰ ਦੱਸਿਆ ਹੈ ਕਿ ਉਸ ਕੋਲ ਜਿਉਣ ਲਈ ਲਗਭਗ ਪੰਜ ਸਾਲ ਬਾਕੀ ਹਨ। ਅਜਿਹੇ ‘ਚ ਇਆਨ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ, ਇੰਨੀ ਗੰਭੀਰ ਬਿਮਾਰੀ ਤੋਂ ਪੀੜਤ ਹੋਣ ਦੇ ਬਾਅਦ ਵੀ ਇਆਨ ਮਸਤਮੌਲਾ ਜ਼ਿੰਦਗੀ ਬਿਤਾਉਂਦਾ ਹੈ।

ਇਹ ਵੀ ਪੜ੍ਹੋ : ਰੂਹ ਕੰਬਾਊ ਹਾਦਸੇ ‘ਚ ਟੱਬਰ ਤਬਾਹ, ਪਿਤਾ ਨੂੰ ਮੁਖਾਗਨੀ ਦੇਣ ਜਾ ਰਹੇ 3 ਭਰਾਵਾਂ ਸਣੇ 6 ਦੀ ਮੌਤ

ਬ੍ਰੇਨ ਕੈਂਸਰ ਦੇ ਆਖਰੀ ਪੜਾਅ ‘ਤੇ ਹੋਣ ਦੇ ਬਾਵਜੂਦ ਇਆਨ ਦੇ ਚਿਹਰੇ ‘ਤੇ ਕਿਸੇ ਤਰ੍ਹਾਂ ਦਾ ਤਣਾਅ ਨਹੀਂ ਦਿਖਾਈ ਦਿੰਦਾ। ਇਆਨ ਉਦੋਂ ਤੋਂ ਪੈਸੇ ਇਕੱਠੇ ਕਰ ਰਿਹਾ ਹੈ ਜਦੋਂ ਉਸ ਨੂੰ ਬਿਮਾਰੀ ਦਾ ਪਤਾ ਲੱਗਾ ਸੀ। ਉਹ ਇਕੱਠਾ ਹੋਇਆ ਪੈਸਾ ਕੈਂਸਰ ਪੀੜਤਾਂ ਲਈ ਦਾਨ ਕਰਨਾ ਚਾਹੁੰਦਾ ਹੈ। ਉਹ ਇਸ ਵੇਲੇ ਇੱਕ ਦੋਸਤ ਐਡੀ ਫੈਲਨ ਨਾਲ ਪੂਰੇ ਅਮਰੀਕਾ ਵਿੱਚ ਸਾਈਕਲ ਚਲਾ ਰਿਹਾ ਹੈ।

ਇਆਨ ਲਿਆਮ ਵਾਰਡ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ। ਇੱਥੇ ਉਹ ਆਪਣੀ ਜ਼ਿੰਦਗੀ ਅਤੇ ਸਫ਼ਰ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਦਾ ਹੈ। ਹਾਲ ਹੀ ‘ਚ ਫਾਲੋਅਰਸ ਦੀ ਲਿਸਟ ‘ਚ ਕਾਫੀ ਵਾਧਾ ਹੋਇਆ ਹੈ। ਟਿੱਕ ਟਾਕ ‘ਤੇ ‘ਦ ਕਿੰਗ ਆਫ ਕੇਮੋ’ ਦੇ ਕਰੀਬ 5 ਮਿਲੀਅਨ ਫਾਲੋਅਰਜ਼ ਹਨ। ਇਸ ਦੇ ਨਾਲ ਹੀ ਇੰਸਟਾਗ੍ਰਾਮ ‘ਤੇ ਉਸ ਦੇ 9 ਲੱਖ ਤੋਂ ਵੱਧ ਫਾਲੋਅਰਜ਼ ਹਨ। ਸੋਸ਼ਲ ਮੀਡੀਆ ‘ਤੇ, ਇਆਨ ਅਜਿਹੀਆਂ ਪੋਸਟਾਂ ਪੋਸਟ ਕਰਦਾ ਰਹਿੰਦਾ ਹੈ ਜੋ ਦੂਜਿਆਂ ਨੂੰ ਹਸਾਉਣ ਅਤੇ ਪ੍ਰੇਰਿਤ ਕਰਨ ਵਾਲੀਆਂ ਹੋਣ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਜ਼ਿੰਦਾਦਿਲੀ ਦੀ ਮਿਸਾਲ, ਬ੍ਰੇਨ ਕੈਂਸਰ ਤੋਂ ਪੀੜਤ ਬੰਦੇ ਨੇ ਸਾਈਕਲ ਰਾਹੀਂ ਅਮਰੀਕਾ ਦਾ ਚੱਕਰ ਲਾਉਣ ਦੀ ਠਾਣੀ appeared first on Daily Post Punjabi.



source https://dailypost.in/latest-punjabi-news/man-suffering-from-brain/
Previous Post Next Post

Contact Form