BJP ਨੇਤਾ ਕੈਲਾਸ਼ ਵਿਜੇਵਰਗੀਆ ਦਾ ਵਿਵਾਦਿਤ ਬਿਆਨ -‘ਕੁੜੀਆਂ ਪਾਉਂਦੀਆਂ ਨੇ ਗੰਦੇ ਕੱਪੜੇ, ਲੱਗਦੀਆਂ ਨੇ ਸਰੂਪਨਖਾ

ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਇਕ ਵਾਰ ਫਿਰ ਆਪਣੇ ਬਿਆਨ ਦੀ ਵਜ੍ਹਾ ਨਾਲ ਵਿਵਾਦਾਂ ਵਿਚ ਫਸਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵਾਰ ਉਨ੍ਹਾਂ ਦਾ ਸੋਸ਼ਲ ਮੀਡੀਆ ‘ਤੇ ਹਨੂੰਮਾਨ ਜਯੰਤੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿਚ ਕੈਲਾਸ਼ ਵਿਜੇਵਰਗੀਆ ਬੋਲ ਰਹੇ ਹਨ ਕਿ ਕੁਝ ਮਹਿਲਾਵਾਂ ਅਜਿਹੇ ਕੱਪੜੇ ਪਹਿਨ ਕੇ ਨਿਕਲਦੀਆਂ ਹਨ ਕਿ ਮਨ ਕਰਦਾ ਹੈ ਕਿ ਉਨ੍ਹਾਂ ਨੂੰ ਕਾਰ ਤੋਂ ਉਤਰ ਕੇ ਥੱਪੜ ਮਾਰ ਦੇਵਾਂ, ਉਹ ਪੂਰੀਆਂ ਸਰੂਪਨਖਾ ਲੱਗਦੀਆਂ ਹਨ…

ਉਨ੍ਹਾਂ ਕਿਹਾ ਕਿ ਮੈਂ ਕਦੇ-ਕਦੇ ਦੇਖਦਾ ਹਾਂ, ਮੈਂ ਅੱਜ ਵੀ ਜਦੋਂ ਨਿਕਲਦਾ ਹਾਂ, ਪੜ੍ਹੇ-ਲਿਖੇ ਨੌਜਵਾਨਾਂ, ਬੱਚਿਆਂ ਨੂੰ ਝੂਮਦੇ ਹੋਏ ਦੇਖਦਾ ਹਾਂ ਤਾਂ ਸੱਚ ਵਿਚ ਅਜਿਹੀ ਇੱਛਾ ਹੁੰਦੀ ਹੈ ਕਿ 5-7 ਅਜਿਹੀਆਂ ਦੇਵਾਂ ਕਿ ਇਨ੍ਹਾਂ ਦਾ ਨਸ਼ਾ ਉਤਰ ਜਾਵੇ। ਸੱਚ ਕਹਿ ਰਿਹਾ ਹਾਂ, ਭਗਵਾਨ ਦੀ ਸਹੁੰ, ਹਨੂੰਮਾਨ ਜਯੰਤੀ ‘ਤੇ ਝੂਠ ਨਹੀਂ ਬੋਲਾਂਗਾ। ਲੜਕੀਆਂ ਵੀ ਇੰਨੇ ਗੰਦੇ ਕੱਪੜੇ ਪਹਿਨ ਕੇ ਨਿਕਲਦੀਆਂ ਹਨ ਕਿ… ਅਸੀਂ ਮਹਿਲਾਵਾਂ ਨੂੰ ਦੇਵੀ ਬੋਲਦੇ ਹਾਂ.. ਉਨ੍ਹਾਂ ਵਿਚ ਦੇਵੀ ਦਾ ਸਰੂਪ ਨਹੀਂ ਦਿਖਦਾ… ਬਿਲਕੁਲ ਸਰੂਪਨਖਾ ਲੱਗਦੀਆਂ ਹਨ। ਭਗਵਾਨ ਨੇ ਸੁੰਦਰ ਸਰੀਰ ਦਿੱਤਾ ਹੈ। ਚੰਗੇ ਕੱਪੜੇ ਪਾਓ, ਬੱਚਿਆਂ ਵਿਚ ਤੁਸੀਂ ਸਸਕਾਰ ਪਾਓ, ਮੈਂ ਬਹੁਤ ਚਿੰਤਤ ਹਾਂ।

ਇਹ ਵੀ ਪੜ੍ਹੋ : ਨਵਾਂਸ਼ਹਿਰ : ਦੋ ਭੈਣਾਂ ਦੇ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਕ.ਤਲ, ਜਾਂਚ ਵਿਚ ਜੁਟੀ ਪੁਲਿਸ

ਪ੍ਰੋਗਰਾਮ ਵਿਚ ਮੌਜੂਦ ਲੋਕਾਂ ਨੇ ਦੱਸਿਆ ਕਿ ਵਿਜੈਵਰਗੀਆ ਨੇ ਮਹਾਵੀਰ ਜਯੰਤੀ ਤੇ ਹਨੂੰਮਾਨ ਜਯੰਤੀ ਦੇ ਸਿਲਸਿਲੇ ਵਿਚ ਇਕ ਸਥਾਨਕ ਸਮਾਜਿਕ ਸੰਸਥਾ ਦੇ ਪ੍ਰੋਗਰਾਮ ਦੇ ਮੰਚ ਵਿਚ ਭਾਸ਼ਣ ਦਿੰਦੇ ਹੋਏ ਇਹ ਗੱਲ ਕਹੀ। ਵੀਡੀਓ ਵਿਚ ਕੈਲਾਸ਼ ਵਿਜੇਵਰਗੀਏ ਨੇ ਇੰਦੌਰ ਵਿਚ ਰਾਤ ਦੇ ਸਮੇਂ ਨੌਜਵਾਨਾਂ ਦੇ ਨਸ਼ੇ ਵਿਚ ਝੂਮਣ ਨੂੰ ਲੈ ਕੇ ਵੀ ਸਵਾਲ ਚੁੱਕੇ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post BJP ਨੇਤਾ ਕੈਲਾਸ਼ ਵਿਜੇਵਰਗੀਆ ਦਾ ਵਿਵਾਦਿਤ ਬਿਆਨ -‘ਕੁੜੀਆਂ ਪਾਉਂਦੀਆਂ ਨੇ ਗੰਦੇ ਕੱਪੜੇ, ਲੱਗਦੀਆਂ ਨੇ ਸਰੂਪਨਖਾ appeared first on Daily Post Punjabi.



Previous Post Next Post

Contact Form