ਅਮਰੀਕਾ ‘ਚ ਫ਼ਿਰ ਚੱਲੀਆਂ ਗੋਲੀਆਂ, ਗੁਆਂਢੀ ਵੱਲੋਂ ਘਰ ਵੜ ਕੀਤੀ ਫਾਇਰਿੰਗ ‘ਚ ਬੱਚੇ ਸਣੇ 5 ਮੌਤਾਂ

ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਤਾਜ਼ ਮਾਮਲੇ ਵਿੱਚ ਟੈਕਸਾਸ ਦੇ ਕਲੀਵਲੈਂਡ ‘ਚ ਸ਼ਨੀਵਾਰ ਨੂੰ ਇਕ ਬੰਦੂਕਧਾਰੀ ਨੇ ਗੁਆਂਢੀਆਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ‘ਚ ਅੱਠ ਸਾਲ ਦੇ ਬੱਚੇ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਗਨਮੈਨ ਆਪਣੇ ਵਿਹੜੇ ‘ਚ ਫਾਇਰਿੰਗ ਕਰ ਰਿਹਾ ਸੀ।

ਇਸ ਦੇ ਨਾਲ ਹੀ ਗੁਆਂਢ ‘ਚ ਰਹਿਣ ਵਾਲੇ ਲੋਕ ਆਪਣੇ ਬੱਚੇ ਨੂੰ ਸੁਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੇ ਗਨਮੈਨ ਨੂੰ ਫਾਇਰਿੰਗ ਬੰਦ ਕਰਨ ਲਈ ਕਿਹਾ ਪਰ ਉਸ ਨੇ ਗੁਆਂਢੀਆਂ ਦੀ ਗੱਲ ਨਹੀਂ ਸੁਣੀ ਅਤੇ ਉਨ੍ਹਾਂ ਦੇ ਘਰ ਅੰਦਰ ਵੜ ਕੇ ਗੋਲੀਆਂ ਚਲਾ ਦਿੱਤੀਆਂ। ਫਿਲਹਾਲ ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ।

5 including child were
5 including child were

ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਸ਼ੁੱਕਰਵਾਰ ਰਾਤ ਕਰੀਬ 11 ਵਜੇ ਮਿਲੀ। ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੇਖਿਆ ਕਿ ਕਈ ਲੋਕਾਂ ‘ਤੇ ਗੋਲੀਆਂ ਫਾਇਰਿੰਗ ਹੋਈ ਹੈ। ਇਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ 8 ਸਾਲ ਦੇ ਬੱਚੇ ਸਣੇ ਤਿੰਨ ਔਰਤਾਂ ਅਤੇ ਇੱਕ ਮਰਦ ਸ਼ਾਮਲ ਹੈ।

ਘਟਨਾ ਵੇਲੇ ਘਰ ‘ਚ ਕਰੀਬ 10 ਲੋਕ ਮੌਜੂਦ ਸਨ। ਦੋਸ਼ੀ ਨੇ ਸ਼ਰਾਬ ਪੀਤੀ ਹੋਈ ਸੀ। ਜਦੋਂ ਗੁਆਂਢੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਵਿਚਾਲੇ ਝਗੜਾ ਹੋ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੰਦੂਕਧਾਰੀ ਮੈਕਸੀਕੋ ਦਾ ਰਹਿਣ ਵਾਲਾ ਫਰਾਂਸਿਸਕੋ ਓਰੋਪੇਜ਼ ਦੱਸਿਆ ਗਿਆ ਹੈ। ਫਿਲਹਾਲ ਉਹ ਫਰਾਰ ਹੈ। ਘਟਨਾ ਵਾਲੀ ਥਾਂ ਦੇ ਲੋਕਾਂ ਨੂੰ ਦੋਸ਼ੀਆਂ ਦੇ ਫੜੇ ਜਾਣ ਤੱਕ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਮਾਨ ਸਰਕਾਰ ਵੱਲੋਂ ਰਾਜਿੰਦਰਾ ਹਸਪਤਾਲ ਲਈ 196.81 ਕਰੋੜ ਰੁ. ਜਾਰੀ, ਐਮਰਜੈਂਸੀ ਬੈੱਡ 100, ICU ਬੈੱਡ ਵੀ ਵਧੇ

ਘਟਨਾ ਵਾਲੀ ਥਾਂ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ ਸੀ। ਪਰ ਉਨ੍ਹਾਂ ਸੋਚਿਆ ਕਿ ਅਜਿਹੇ ਰੌਲੇ ਰੋਜ਼ ਆਉਂਦੇ ਹਨ ਕਿਉਂਕਿ ਉਹ ਰੋਜ਼ ਫਾਇਰ ਕਰਦਾ ਸੀ। ਇਹ ਉਹਨਾਂ ਲਈ ਬਹੁਤ ਆਮ ਗੱਲ ਸੀ। ਉਨ੍ਹਾਂ ਕਈ ਵਾਰ ਪੁਲਿਸ ਨੂੰ ਵੀ ਬੁਲਾਇਆ ਪਰ ਕੋਈ ਕਾਰਵਾਈ ਨਹੀਂ ਹੋਈ। ਕੱਲ੍ਹ ਵੀ ਇਸ ਤਰ੍ਹਾਂ ਗੋਲੀ ਚੱਲਣ ਦੀ ਆਵਾਜ਼ ਸੁਣੀ। ਸਾਨੂੰ ਨਹੀਂ ਪਤਾ ਸੀ ਕਿ ਉਹ ਲੋਕਾਂ ‘ਤੇ ਗੋਲੀਆਂ ਚਲਾ ਰਿਹਾ ਸੀ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਅਮਰੀਕਾ ‘ਚ ਫ਼ਿਰ ਚੱਲੀਆਂ ਗੋਲੀਆਂ, ਗੁਆਂਢੀ ਵੱਲੋਂ ਘਰ ਵੜ ਕੀਤੀ ਫਾਇਰਿੰਗ ‘ਚ ਬੱਚੇ ਸਣੇ 5 ਮੌਤਾਂ appeared first on Daily Post Punjabi.



source https://dailypost.in/latest-punjabi-news/5-including-child-were/
Previous Post Next Post

Contact Form