ਅਮਰੀਕਾ ‘ਚ ਇੱਕ ਵਾਰ ਫਿਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਈ ਹੈ। ਕੈਂਟਕੀ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਲੁਇਸਵਿਲੇ ਦੇ ਇੱਕ ਬੈਂਕ ਵਿੱਚ ਸੋਮਵਾਰ ਨੂੰ ਸਥਾਨਕ ਸਮੇਂ ਮੁਤਾਬਕ ਸੋਮਵਾਰ ਸਵੇਰੇ ਸਾਢੇ ਅੱਠ ਵਜੇ ਇੱਕ ਗਨਮੈਨ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਵਿੱਚ 5 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਜਦਕਿ 6 ਜ਼ਖਮੀ ਹੋਏ ਹਨ। ਪੁਲਿਸ ਮੁਤਾਬਕ ਇੱਕ ਹਮਲਾਵਰ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਹੈ। ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਮਲਾਵਰ ਵੀ ਮਾਰਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ 23 ਸਾਲਾਂ ਇੱਕ ਬੰਦੇ ਨੇ ਲੁਇਸਵਿਲੇ ਬੈਂਕ ਵਿੱਚ ਰਾਈਫਲ ਨਾਲ ਅਨ੍ਹੇਵਾਹ ਗੋਲੀਬਾਰੀ ਕੀਤੀ। ਮ੍ਰਿਤਕਾਂ ਵਿੱਚ ਗਵਰਨਰ ਦੇ ਕਰੀਬੀ ਦੋਸਤ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀ ਖੁਦ ਉਸੇ ਬੈਂਕ ਦਾ ਮੁਲਾਜ਼ਮ ਸੀ। ਪੁਲਿਸ ਮੁਖੀ ਜੈਕਲੀਨ ਗਿਵਿਨ-ਵਿਲਾਰੋਏਲ ਨੇ ਹਮਲਾਵਰ ਦੀ ਪਛਾਣ ਕਾਨਰ ਸਟਰਜਨ ਵਜੋਂ ਕੀਤੀ ਹੈ।
ਲੁਈਸਵਿਲੇ ਮੈਟਰੋ ਪੁਲਿਸ ਵਿਭਾਗ ਦੇ ਡਿਪਟੀ ਚੀਫ਼ ਪਾਲ ਹੰਫਰੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਹ ਘਟਨਾ ਓਲਡ ਨੈਸ਼ਨਲ ਬੈਂਕ ਵਿੱਚ ਵਾਪਰੀ। ਹਮਲਾਵਰ ਬੰਦੂਕਧਾਰੀ ਦੀ ਵੀ ਮੌਤ ਹੋ ਗਈ ਹੈ। ਜ਼ਖ਼ਮੀਆਂ ਵਿੱਚ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਅਸਪੱਸ਼ਟ ਹੈ ਕਿ ਹਮਲਾਵਰ ਨੇ ਖੁਦ ਨੂੰ ਮਾਰਿਆ ਹੈ ਜਾਂ ਅਧਿਕਾਰੀਆਂ ਨੇ ਗੋਲੀ ਮਾਰੀ ਹੈ। ਹੰਫਰੀ ਨੇ ਕਿਹਾ ਕਿ “ਸਾਡਾ ਮੰਨਣਾ ਹੈ ਕਿ ਉਹ ਇਕੱਲਾ ਗਨਮੈਨ ਸੀ ਜੋ ਇਸ ਹਮਲੇ ਵਿਚ ਸ਼ਾਮਲ ਸੀ ਅਤੇ ਬੈਂਕ ਨਾਲ ਉਸ ਦੇ ਸਬੰਧ ਸਨ। ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਦੇ ਬੈਂਕ ਨਾਲ ਕੀ ਸਬੰਧ ਸਨ, ਪਰ ਅਜਿਹਾ ਲੱਗਦਾ ਹੈ ਕਿ ਉਹ ਇਕ ਸਾਬਕਾ ਕਰਮਚਾਰੀ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਕੋਰੋਨਾ ਨਾਲ 3 ਮੌਤਾਂ, ਮਿਲੇ 85 ਨਵੇਂ ਮਾਮਲੇ, ਐਕਟਿਵ ਮਰੀਜ਼ਾਂ ਦੀ ਗਿਣਤੀ ਹੋਈ 666
ਕੇਂਟਕੀ ਸੂਬੇ ਦੇ ਗਵਰਨਰ ਐਂਟੀ ਬੇਸ਼ੀਅਰ ਨੇ ਭਾਵੁਕ ਹੋ ਕੇ ਕਿਹਾ ਕਿ ਈਸਟ ਮੇਨ ਸਟ੍ਰੀਟ ਦੀ ਇਮਾਰਤ ਵਿੱਚ ਹੋਈ ਗੋਲੀਬਾਰੀ ਵਿੱਚ ਉਨ੍ਹਾਂ ਨੇ ਆਪਣੇ ਦੋਸਤ ਨੂੰ ਗੁਆ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾੜਾ ਹੋਇਆ। ਮੇਰਾ ਇੱਕ ਕਰੀਬੀ ਦੋਸਤ ਸੀ ਜੋ ਹੁਣ ਨਹੀਂ ਰਿਹਾ ਤੇ ਇੱਕ ਦੋਸਤ ਜੋ ਹਸਪਤਾਲ ਵਿੱਚ ਹੈ, ਮੈਨੂੰ ਉਮੀਦ ਹੈ ਕਿ ਉਹ ਜਲਦ ਠੀਕ ਹੋ ਜਾਏਗਾ। ਗਵਰਨਰ ਨੇ ਕਿਹਾ- ਮੈਂ ਖੁਦ ਮੌਕੇ ‘ਤੇ ਜਾ ਰਿਹਾ ਹਾਂ। ਇਹ ਸਮਾਂ ਲੋਕਾਂ ਦੀ ਸਲਾਮਤੀ ਲਈ ਅਰਦਾਸ ਕਰਨ ਦਾ ਹੈ।
ਲੂਇਸਵਿਲ ਕੈਂਟਕੀ ਦਾ ਇੱਕ ਸਰਹੱਦੀ ਜ਼ਿਲ੍ਹਾ ਹੈ। ਇਹ ਇੰਡੀਆਨਾ ਰਾਜ ਨਾਲ ਲੱਗਦੀ ਹੈ। ਇਸ ਇਲਾਕੇ ‘ਚ 2021 ‘ਚ ਵੀ ਗੋਲੀਬਾਰੀ ਹੋਈ ਸੀ, ਜਿਸ ‘ਚ 4 ਲੋਕਾਂ ਦੀ ਮੌਤ ਹੋ ਗਈ ਸੀ। ਮਾਰੇ ਗਏ ਚਾਰੇ ਲੋਕ ਪ੍ਰਵਾਸੀ ਮਜ਼ਦੂਰ ਸਨ। ਦੱਸ ਦੇਈਏ ਕਿ ਇਹ ਘਟਨਾ ਇਸ ਸਾਲ ਦੇਸ਼ ਵਿੱਚ ਹੋਣ ਵਾਲੀ 15ਵੀਂ ਅਜਿਹੀ ਘਟਨਾ ਹੈ ਜਿਸ ਵਿੱਚ ਸਾਮੂਹਿਕ ਤੌਰ ‘ਤੇ ਲੋਕਾਂ ਦਾ ਕਤਲ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
The post ਅਮਰੀਕਾ ‘ਚ ਫਿਰ ਅੰਨ੍ਹੇਵਾਹ ਗੋਲੀਬਾਰੀ, 5 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ, ਸ਼ੂਟਰ ਬੈਂਕ ਮੁਲਾਜ਼ਮ appeared first on Daily Post Punjabi.
source https://dailypost.in/latest-punjabi-news/bank-employee-in-america/