ਦੇਹਰਾਦੂਨ : ਗੈਸ ਸਿਲੰਡਰ ਫਟਣ ਨਾਲ ਘਰ ਵਿਚ ਲੱਗੀ ਅੱਗ, 4 ਬੱਚਿਆਂ ਦੀ ਮੌ.ਤ

ਉਤਰਾਖੰਡ ਦੇ ਚਕਾਰਤਾ ਵਿਚ ਵੱਡਾ ਹਾਦਸਾ ਹੋ ਗਿਆ। ਇਥੋਂ ਦੇ ਦੂਰ ਦੇ ਇਲਾਕੇ ਤਿਊਣੀ ਵਿਚ ਇਕ ਮਕਾਨ ਵਿਚ ਭਿਆਨਕ ਅੱਗ ਲੱਗਣ ਨਾਲ ਚਾਰ ਬੱਚੀਆਂ ਦੀ ਮੌਤ ਹੋ ਗਈ। ਦੋ ਮੰਜ਼ਿਲਾ ਮਕਾਨ ਵਿਚ ਗੈਸ ਸਿਲੰਡਰ ਫਟਣ ਨਾਲ ਇਹ ਅੱਗ ਲੱਗੀ। ਹੈਰਾਨੀ ਦੀ ਗੱਲ ਹੈ ਕਿ ਫਾਇਰ ਬ੍ਰਿਗੇਡ ਦੀਆਂ ਜੋ ਗੱਡੀਆਂ ਅੱਗ ਬੁਝਾਉਣ ਮੌਕੇ ‘ਤੇ ਪਹੁੰਚੀਆਂ, ਉਸ ਦੇ ਟੈਂਕਰ ਵਿਚ ਪਾਣੀ ਵੀ ਘੱਟ ਸੀ ਜਿਸ ਕਾਰਨ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ।

ਹਾਦਸੇ ਵਿਚ ਢਾਈ ਸਾਲ ਦੀ ਅਧਿਰਾ, ਸਾਢੇ ਪੰਜ ਸਾਲ ਸੌਜਲ ਤੇ 9-9 ਸਾਲ ਦੀ ਸਮ੍ਰਿਧੀ ਤੇ ਸੋਨਮ ਦੀ ਜਾਨ ਚਲੀ ਗਈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਕੈਨੇਡਾ ਨੇ ਖੋਲ੍ਹੇ ਨਾਬਾਲਗ ਬੱਚਿਆਂ ਲਈ ਮਾਈਨਰ ਸਟੱਡੀ ਵੀਜ਼ਾ, ਕਰੋ ਅਪਲਾਈ 9501720202

ਫਾਇਰ ਬ੍ਰਿਗੇਡ ਤੋਂ ਇਲਾਵਾ ਮੌਕੇ ‘ਤੇ ਤਿਊਣੀ, ਮੋਰੀ ਤੇ ਹਿਮਾਚਲ ਪ੍ਰਦੇਸ਼ ਤੋਂ ਪੁਲਿਸ ਬਲ ਪਹੁੰਚ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਮਕਾਨ ਲੱਕੜੀ ਦਾ ਬਣਿਆ ਹੋਇਆ ਸੀ ਜਿਸ ਕਾਰਨ ਫਾਇਰ ਬ੍ਰਿਗੇਡ ਦੇ ਵਾਹਨਾਂ ਦੇ ਪੁਹੰਚਣ ਤੱਕ ਅੱਗ ਕਾਫੀ ਭਿਆਨਕ ਹੋ ਗਈ ਸੀ। ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਘਰ ਵਿਚ ਧੂੰਆਂ ਭਰ ਜਾਣ ਕਾਰਨ ਫਾਇਰ ਸਰਵਿਸ, SDRF ਤੇ ਪੁਲਿਸ ਨੂੰ ਰਾਹਤ ਤੇ ਬਚਾਅ ਕੰਮ ਕਰਨ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫਿਲਹਾਲ ਪ੍ਰਸ਼ਾਸਨ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਨਿਰਦੇਸ਼ ਦੇ ਦਿੱਤੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਦੇਹਰਾਦੂਨ : ਗੈਸ ਸਿਲੰਡਰ ਫਟਣ ਨਾਲ ਘਰ ਵਿਚ ਲੱਗੀ ਅੱਗ, 4 ਬੱਚਿਆਂ ਦੀ ਮੌ.ਤ appeared first on Daily Post Punjabi.



Previous Post Next Post

Contact Form