ਪੰਜਾਬ ਵਿੱਚ ਗਰਮੀ ਨੇ ਦਸਤਕ ਦੇ ਦਿੱਤੀ ਹੈ। ਅਗਲੇ ਹਫ਼ਤੇ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ ‘ਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਸੋਮਵਾਰ ਸਵੇਰੇ ਆਸਮਾਨ ਸਾਫ ਰਹਿਣ ਅਤੇ ਹਵਾ ਦੀ ਰਫ਼ਤਾਰ ਘੱਟ ਹੋਣ ਕਾਰਨ ਕਈ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
ਪਿਛਲੇ ਤਿੰਨ ਦਿਨਾਂ ਤੋਂ ਮੌਸਮ ਪੂਰੀ ਤਰ੍ਹਾਂ ਗਰਮ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਹਫ਼ਤੇ ਦੌਰਾਨ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਤੇਜ਼ ਧੁੱਪ ਕਾਰਨ ਦਿਨ ਦਾ ਤਾਪਮਾਨ ਵਧੇਗਾ। ਇਸ ਵਿਚਾਲੇ ਹਲਕੀ ਹਵਾ ਚੱਲੇਗੀ। ਪਿਛਲੇ ਤਿੰਨ ਦਿਨਾਂ ਦੌਰਾਨ ਵਾਤਾਵਰਣ ਵਿੱਚੋਂ ਨਮੀ ਵੀ ਘਟਣੀ ਸ਼ੁਰੂ ਹੋ ਗਈ ਹੈ।

ਸੋਮਵਾਰ ਸਵੇਰੇ ਹਲਕੀ ਠੰਢਕ ਵਿਚਾਲੇ ਸੂਰਜ ਨਿਕਲਣ ਨਾਲ ਹੀ ਗਰਮੀ ਵਧ ਗਈ। ਜੇ ਮੌਸਮ ਦਾ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸੱਤ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਤੱਕ ਪਹੁੰਚਣ ਦੇ ਆਸਾਰ ਹਨ। ਠੰਡ ਦਾ ਅਸਰ ਹੁਣ ਸਵੇਰ ਅਤੇ ਸ਼ਾਮ ਤੱਕ ਹੀ ਹੈ।
ਪਾਰੇ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਦੁਪਹਿਰ ਵੇਲੇ ਗਰਮੀ ਦਾ ਪੂਰਾ ਅਹਿਸਾਸ ਹੋ ਰਿਹਾ ਹੈ। ਤੇਜ਼ ਧੁੱਪ ਕਾਰਨ ਗਰਮੀ ਮਹਿਸੂਸ ਹੋਣ ਲੱਗੀ ਹੈ।
ਇਹ ਵੀ ਪੜ੍ਹੋ : ਅਫ਼ਗਾਨੀ ਔਰਤਾਂ ਦੇ ‘ਖਾਣੇ’ ‘ਤੇ ਵੀ ਲੱਗੀ ਪਾਬੰਦੀ! ਤਾਲਿਬਾਨ ਸਰਕਾਰ ਵੱਲੋਂ ਨਵਾਂ ਫਰਮਾਨ ਜਾਰੀ
ਮੌਸਮ ਵਿਭਾਗ ਦਾ ਮੰਨਣਾ ਹੈ ਕਿ ਹੁਣ ਤਾਪਮਾਨ ਰੋਜ਼ਾਨਾ ਇੱਕ ਤੋਂ ਦੋ ਡਿਗਰੀ ਤੱਕ ਵਧ ਸਕਦਾ ਹੈ। ਅਗਲੇ ਇੱਕ ਹਫ਼ਤੇ ਵਿੱਚ ਤਾਪਮਾਨ 39 ਡਿਗਰੀ ਤੱਕ ਪਹੁੰਚ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਕਾਰਨ ਅਗਲੇ ਇੱਕ ਹਫ਼ਤੇ ਤੱਕ ਜ਼ਿਲ੍ਹੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਹੁਣ ਹੌਲੀ-ਹੌਲੀ ਪਾਰਾ ਉੱਪਰ ਨੂੰ ਚੜ੍ਹਨ ਲੱਗਾ ਹੈ। ਅਗਲੇ ਇੱਕ ਹਫ਼ਤੇ ਵਿੱਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਹੁਣ ਪੰਜਾਬ ‘ਚ ਗਰਮੀ ਵਿਖਾਏਗੀ ਆਪਣਾ ਰੰਗ! 39 ਡਿਗਰੀ ਤੱਕ ਜਾਏਗਾ ਇਸ ਹਫ਼ਤੇ ਪਾਰਾ appeared first on Daily Post Punjabi.
source https://dailypost.in/latest-punjabi-news/temperature-may-be-rise/