ਪੰਜਾਬ ‘ਚ ਕੋਰੋਨਾ ਦੇ ਇੱਕ ਦਿਨ ‘ਚ 321 ਮਾਮਲੇ, 2 ਦੀ ਮੌ.ਤ, 6 ਦੀ ਹਾਲਤ ਗੰਭੀਰ

ਪੰਜਾਬ ਵਿਚ ਕੋਰੋਨਾ ਨੇ ਰਫਤਾਰ ਫੜ ਲਈ ਹੈ। ਵੀਰਵਾਰ ਨੂੰ ਸੂਬੇ ਵਿਚ ਕੋਰੋਨਾ ਨਾਲ 2 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 321 ਨਵੇਂ ਸੰਕਰਮਿਤ ਸਾਹਮਣੇ ਆਏ। ਕੋਰੋਨਾ ਦੀ ਸੰਕਰਮਣ ਦਰ ਵਧ ਕੇ 7.09 ਫੀਸਦੀ ਪਹੁੰਚ ਗਈ। ਕੋਵਿਡ ਦੇ ਸਰਗਰਮ ਕੇਸਾਂ ਦੀ ਗਿਣਤੀ ਵੀ ਵਧ ਕੇ 1092 ਹੋ ਗਈ ਹੈ। ਇਨ੍ਹਾਂ ਵਿਚੋਂ 19 ਮਰੀਜ਼ ਆਕਸੀਜਨ ‘ਤੇ ਹਨ ਤੇ 6 ਦੀ ਹਾਲਤ ਗੰਭੀਰ ਹੈ।

ਵੀਰਵਾਰ ਨੂੰ ਮੋਹਾਲੀ ਵਿਚ ਕੋਵਿਡ ਦੇ ਸਭ ਤੋਂ ਜ਼ਿਆਦਾ 68 ਮਾਮਲੇ ਸਾਹਮਣੇ ਆਏ। ਲੁਧਿਆਣਾ ‘ਚ 31, ਬਠਿੰਡਾ ‘ਚ 27, ਫਾਜ਼ਿਲਕਾ ‘ਚ 24, ਪਟਿਆਲਾ ‘ਚ 22, ਅੰਮ੍ਰਿਤਸਰ ‘ਚ 19, ਜਲੰਧਰ ‘ਚ 18, ਫਿਰੋਜ਼ਪੁਰ ‘ਚ 16, ਸੰਗਰੂਰ ‘ਚ 14, ਪਠਾਨਕੋਟ ‘ਚ 13, ਮੁਕਤਸਰ ‘ਚ 11, ਹੁਸ਼ਿਆਰਪੁਰ ‘ਚ 10, ਰੋਪੜ ‘ਚ 8, ਬਰਨਾਲਾ ਤ ਮਾਨਸਾ ‘ਚ 7-7, ਗੁਰਦਾਸਪੁਰ ‘ਚ 6, ਫਰੀਦਕੋਟ ਤੇ ਮੋਗਾ ‘ਚ 5-5, ਫਤਿਹਗੜ੍ਹ ਸਾਹਿਬ ‘ਚ 4, ਐੱਸਬੀਐੱਸ ਨਗਰ ‘ਚ 3, ਕਪੂਰਥਲਾ, ਮਾਲੇਰਕੋਟਲਾ ਤੇ ਤਰਨਤਾਰਨ ਵਿਚ 1-1 ਮਾਮਲਾ ਸਾਹਮਣੇ ਆਇਆ।

ਜਲੰਧਰ ਤੇ ਮੋਗਾ ਵਿਚ ਕੋਵਿਡ ਸੰਕਰਮਿਤ 1-1 ਮਰੀਜ਼ ਦੀ ਮੌਤ ਹੋ ਗਈ। ਵੀਰਵਾਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕੋਵਿਡ ਦੀ ਜਾਂਚ ਲਈ ਕੁੱਲ 4949 ਸੈਂਪਲ ਇਕੱਠੇ ਕੀਤੇ ਗਏ ਤੇ 4525 ਸੈਂਪਲਾਂ ਦੀ ਜਾਂਚ ਦਾ ਕੰਮ ਵੀ ਕੀਤਾ ਗਿਆ।

ਇਹ ਵੀ ਪੜ੍ਹੋ : ਟੈਕਸਾਸ ‘ਚ 18 ਹਜ਼ਾਰਾਂ ਗਾਵਾਂ ਦੀ ਮੌ.ਤ, ਡੇਅਰੀ ਫਾਰਮ ‘ਚ ਧਮਾਕੇ ਨਾਲ ਵਾਪਰਿਆ ਹਾਦਸਾ

ਸਿਹਤ ਵਿਭਾਗ ਨੇ ਦਾਅਵਾ ਕੀਤਾ ਸੀ ਕਿ ਜਲਦ ਹੀ ਪੰਜਾਬ ਵਿਚ ਵੈਕਸੀਨ ਦੀ ਕਮੀ ਦੂਰ ਹੋ ਜਾਵੇਗੀ। ਕੇਂਦਰ ਤੋਂ 35,000 ਵੈਕਸੀਨ ਦੀ ਡੋਜ਼ ਜਲਦ ਮਿਲ ਜਾਵੇਗੀ ਪਰ ਫਿਲਹਾਲ ਇਹ ਮਾਮਲਾ ਲਟਕਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ ‘ਤੇ ਕਿਹਾ ਕਿ ਅਜੇ ਕੇਂਦਰ ਕੋਲ ਵੈਕਸੀਨ ਨਹੀਂ ਹੈ ਤੇ ਉਹ ਸੂਬਿਆਂ ਨੂੰ ਕਿਵੇਂ ਦੇਵੇ ਜਦੋਂ ਕਿ ਪੰਜਾਬ ਸਰਕਾਰ ਦਾ ਆਪਣੇ ਪੱਧਰ ‘ਤੇ ਵੈਕਸੀਨ ਖਰੀਦਣ ਦਾ ਮਾਮਲਾ ਲਟਕਿਆ ਹੋਇਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਪੰਜਾਬ ‘ਚ ਕੋਰੋਨਾ ਦੇ ਇੱਕ ਦਿਨ ‘ਚ 321 ਮਾਮਲੇ, 2 ਦੀ ਮੌ.ਤ, 6 ਦੀ ਹਾਲਤ ਗੰਭੀਰ appeared first on Daily Post Punjabi.



source https://dailypost.in/latest-punjabi-news/321-cases-of-corona/
Previous Post Next Post

Contact Form